Welcome to Seerat.ca
Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ‘ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ‘ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ‘ਤੇ ਸਨਮਾਨ

 

ਮੈਂ ਕਿ ਜੋ ਅਮਿਤੋਜ ਨਹੀਂ ਹਾਂ
- ਸੁਰਜੀਤ ਪਾਤਰ

 

ਤੂੰ ਕਾਲੇ ਚਸ਼ਮੇ ਨ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਣ ਤਾਂ ਕੀ, ਤੇਰੇ ਖ਼ਾਬ ਤੱਕ ਦੇਖਾਂ

ਅਮਿਤੋਜ ਦੇ ਕਾਲੇ ਚਸ਼ਮਿਆਂ ਹੇਠ ਹੁਣ ਇਕ ਡੁੱਬਿਆ ਸੂਰਜ ਹੈ, ਇਕ ਉਦਾਸ ਚੰਦਰਮਾ, ਜਿਸ ਦੀ ਲੋਏ ਸਿਰਫ ਕੀਤੇ ਹੋਏ ਪੈਂਡੇ ਦਿਸਦੇ ਹਨ, ਉਹ ਵੀ ਬਹੁਤ ਧੁੰਦਲੇ। ਬਹੁਤ ਸਾਲਾਂ ਬਾਅਦ ਕੱਲ੍ਹ ਅਮਿਤੋਜ ਨੂੰ ਮਿਲਿਆ। ਲੱਗਿਆ ਕੋਈ ਨਾਟਕ ਦੇਖ ਰਿਹਾ ਹਾਂ, ਜਿਸ ਵਿਚ ਅਮਿਤੋਜ ਕੋਈ ਦੁਖਾਂਤਕ ਰੋਲ ਕਰ ਰਿਹਾ ਹੈ। ਜਾਣਦਾ ਸਾਂ ਇਹ ਨਾਟਕ ਨਹੀਂ, ਜ਼ਿੰਦਗੀ ਹੈ, ਫਿਰ ਵੀ ਲੱਗਦਾ ਸੀ ਜਿਵੇਂ ਹੁਣੇ ਅਮਿਤੋਜ ਆਪਣੀ ਬਦਨਸੀਬ ਮੇਕ-ਅੱਪ ਉਤਾਰੇਗਾ ਤੇ ਸਾਰਾ ਦ੍ਰਿਸ਼ ਬਦਲ ਜਾਵੇਗਾ। ਉਸ ਦੀ ਪਤਨੀ ਅੰਮ੍ਰਿਤ ਵੀ ਹੋਰ ਦੀ ਹੋਰ ਹੋ ਜਾਵੇਗੀ। ਉਸ ਦੀ ਬੇਟੀ ਲੋਰੀ ਲੋਰੀ ਹੀ ਰਹੇਗੀ, ਸਿਰਫ ਉਸ ਦੀ ਖੱਬੀ ਗੱਲ੍ਹ ’ਤੇ ਅਮਿਤੋਜ ਦਾ ਤਿਲ ਮੁਸਕਰਾ ਉ¤ਠੇਗਾ ਤੇ ਉਹ ਬੁਝੀ ਜਿਹੀ ਚੁੱਪ ਤੇ ਮਸੋਸੇ ਓਪਰੇਪਨ ਤੋਂ ਚੁਲਬੁਲੇ ਚਸ਼ਮੇ ਦੀ ਕਲਕਲ ਬਣ ਜਾਵੇਗੀ ਤੇ ਕਹੇਗੀ : ਤੁਸੀਂ ਪਾਤਰ ਅੰਕਲ ਓ ਨਾ? ਅੰਕਲ ਮੈਂ ਤੁਹਾਡੀ ਪੁਲ ਕਵਿਤਾ ਪੂਰਨਮਾਸ਼ੀ ਵਾਲੇ ਦਿਨ ਤਾਜ ਮਹੱਲ ਦੇਖਣ ਗਏ ਸੀ ਨਾ? ਅੰਕਲ ਮੈਂ ਸਕੂਲ ਪਾਪਾ ਦੀ ਕਵਿਤਾ ਪੜ੍ਹੀ ਸੀ, ਮੈਨੂੰ ਫਸਟ ਪ੍ਰਾਈਜ਼ ਮਿਲਿਆ, ਤੁਹਾਨੂੰ ਵੀ ਸਣਾਉਂਦੀ ਆਂ-
ਕਵਿਤਾ ਦਾ ਨਾਮ ਹੈ ਡਿਕਲੀਗਰਾਮਾ-
ਜੇ ਤੈਨੂੰ ਬਹੁਤ ਹੀ ਬੁਰਾ ਲਗਦਾ ਏ ਨਾ
ਤਾਂ ਤੂੰ ਬਈ ਜਾ
ਮੈਨੂੰ ਤਾਂ ਚੰਗਾ ਲਗਦਾ ਏ
ਪਵਿੱਤਰ ਲੋਕਾਂ ਨੂੰ ਹੁੱਜਤਾਂ ਕਰਨੀਆਂ
ਤੇ ਉਨ੍ਹਾਂ ਦੀਆਂ ਬੋਦੀਆਂ ਦੇ ਪਰਛਾਵਿਆਂ ’ਚੋਂ
‘ਟੈਮ’ ਲੱਭਣੇ
ਜੇ ਤੂੰ ਪੰਚਮ ਤੋਂ ਪਾਟਕ ਦੇਣੀ
ਭੁੰਜੇ ਨਹੀਂ ਡਿੱਗ ਸਕਦੀ
ਤਾਂ ਤੂੰ ਬਈ ਜਾ,
ਮੈਨੂੰ ਤਾਂ ਚੰਗਾ ਲਗਦਾ ਏ...
ਅਮਿਤੋਜ ਕਹੇਗਾ : ‘‘ਲੋਰੀ ਪਲੀਜ਼, ਹੁਣ ਸਾਨੂੰ ਵੀ ਟੈਮ ਦੇ। ਪਾਪਾ ਟੈਮ ਨਹੀਂ ਟਾਈਮ ਹੁੰਦਾ ਏ। ਤੁਸੀਂ ਕਵਿਤਾ ਵਿਚ ਵੀ ਟੈਮ ਹੀ ਲਿਖਿਆ, ਪਾਪਾ ਤੁਸੀਂ ਬੜੇ ਦੇਸੀ ਓਂ। ਹੈ ਨਾ, ਪਾਪਾ?’’ ਤੇ ਸਾਰੇ ਹੱਸ ਪੈਣਗੇ।
ਪਰ ਕੁਝ ਵੀ ਨਾ ਹੋਇਆ। ਦ੍ਰਿਸ਼ ਨਾ ਬਦਲਿਆ। ਉਸੇ ਦ੍ਰਿਸ਼ ਵਿਚ ਅੰਮ੍ਰਿਤ ਨੇ ਕਿਹਾ: ਇਹ ਤੁਹਾਨੂੰ ਬਹੁਤ ਯਾਦ ਕਰਦੇ ਨੇ। ਕਦੀ ਵਾਜਾਂ ਮਾਰਨ ਲੱਗ ਪੈਣਗੇ। ਕਦੀ ਕਹਿਣਗੇ ਗੇਟ ਖੋਲ੍ਹ, ਬਾਹਰ ਪਾਤਰ ਆਇਆ। ਨੂਰ ਸਾਹਿਬ ਆਏ ਨੇ।
ਅਮਿਤੋਜ ਤੇ ਮੈਂ ਇਕ ਦੂਜੇ ਨੂੰ 62-63 ਤੋਂ ਜਾਣਦੇ ਹਾਂ। ਉਦੋਂ ਅਜੇ ਉਹ ਅਮਿਤੋਜ ਵੀ ਨਹੀਂ ਹੁੰਦਾ ਸੀ। ਕਦੀ ਕ੍ਰਿਸ਼ਨ ਕੰਵਲ ਬਣ ਜਾਂਦਾ ਸੀ। ਕਦੀ ਕੰਵਲ ਸ਼ਮੀਮ। ਉਸ ਦਾ ਨਾਮ ਅਮਿਤੋਜ ਮੈਂ ਹੀ ਰੱਖਿਆ ਸੀ। ਜਾਪੁ ਸਾਹਿਬ ਵਿਚ ਇਕ ਤੁਕ ਆਉਂਦੀ ਹੈ: ‘‘ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ’’ ਅਮਿਤੋਜ ਦਾ ਅਰਥ ਉਹ ਓਜ ਹੈ ਜੋ ਮਿਣਿਆਂ ਨਾ ਜਾ ਸਕੇ। ਉਸ ਨੂੰ ਇਹ ਨਾਮ ਬਹੁਤ ਫੱਬਿਆ ਸੀ। ਕਿਸੇ ਹੋਰ ਲੀ ਇਹ ਨਾਮ ਸ਼ਾਇਦ ਬਹੁਤ ਭਾਰਾ ਹੁੰਦਾ। ਪਰ ਉਹ ਇਸ ਨਾਮ ਦਾ ਹਾਣੀ ਸੀ। ਅਮਿਤੋਜ ਰਸਾਲਿਆਂ, ਮਹਿਫ਼ਲਾਂ, ਕਵੀ ਦਰਬਾਰਾਂ ਵਿਚ ਉਦੈ ਹੋਇਆ। ਇਕ ਦੋ ਸਾਲਾਂ ਵਿਚ ਹੀ ਕਵਿਤਾ ਦੇ ਦ੍ਰਿਸ਼ ’ਤੇ ਛਾ ਗਿਆ। ਉਹ ਕਵਿਤਾ ਇਸ ਤਰ੍ਹਾਂ ਲਿਖਦਾ ਸੀ, ਜਿਵੇਂ ਕੋਈ ਫ਼ਿਲਮ ਬਣਾਉਂਦਾ ਹੈ। ਇਕ-ਇਕ ਸ਼ਬਦ ਨੂੰ ਬੀੜਦਾ, ਇਕ-ਇਕ ਸਤਰ ’ਤੇ ਕੰਮ ਕਰਦਾ। ਉਨ੍ਹਾਂ ਪਿੱਛੇ ਮਿੰਨ੍ਹਾਂ ਜਿਹਾ ਵਿਅੰਗ ਛੁਪਾ ਕੇ ਖੁਸ਼ ਹੁੰਦਾ। ਤੇ ਫਿਰ ਇਕ ਦਿਨ ਅਚਾਨਕ ਆਪਣੀਆਂ ਨਿੱਕੀਆਂ-ਨਿੱਕੀਆਂ ਚਮਕਦੀਆਂ ਅੱਖਾਂ ਨੂੰ ਹੋਰ ਵੀ ਨਿੱਕੀਆਂ ਕਰਕੇ, ਆਪਣਾ ਮੋਟਾ ਗੁਦਗੁਦਾ ਹੱਥ ਉਠਾ ਕੇ, ਆਪਣੇ ਰਸੀਲੇ ਹੋਠਾਂ ਨਾਲ ਕਵਿਤਾ ਰਿਲੀਜ਼ ਕਰ ਦਿੰਦਾ :

ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਹੱਸ ਰਿਹਾ ਹੈ
ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਕੀ ਕੀ ਦੱਸ ਰਿਹਾ ਹੈ

ਪਹਿਲੀ ਕਾਨੀ ਮਾਂ ਨੇ ਭੰਨ੍ਹੀ ਘੋਲ਼ ਕੇ ਦੁੱਧ ਵਿਚ ਲੋਰੀ
ਦੂਜੀ ਕਾਨੀ ਬਣ ਗਈ ਬੁੱਢੇ ਬਾਪ ਲਈ ਡੰਗੋਰੀ

ਸੋਲ਼ਾਂ ਤੀਰ ਤੋੜੇ ਮਦਰੱਸੇ ਬਾਕੀ ਤੋੜੇ ਯਾਰਾਂ
ਸਾਹਿਬਾਂ ਦੇ ਹੱਥ ਇਕ ਨਾ ਆਇਾ ਮਿਰਜ਼ਾ ਕਰੇ ਵਿਚਾਰਾਂ

ਉਸ ਦੀਆਂ ਕਵਿਤਾਵਾਂ ਦੀ ਨਾਟਕੀਅਤਾ, ਲੋਕਧਾਰਾਈ ਪਿਛੋਕੜ, ਗੱਲ-ਬਾਤੀ ਅੰਦਾਜ਼, ਸ਼ਬਦ-ਸ਼ਿਲਪ, ਕਲਪਨਾ ਅਤੇ ਸੁਣਾਉਣ ਦਾ ਸਲੀਕਾ ਸਭਕੁਝ ਮਨ ਮੋਹ ਲੈਣ ਵਾਲਾ ਸੀ। ਉਹ ਕਿੰਨੀਆਂ ਸੁਹਣੀਆਂ ਅੱਖਾਂ ਦਾ ਪਹਿਲਾਂ ਸੁਪਨਾ ਤੇ ਫਿਰ ਅੱਥਰੂ ਬਣਿਾਂ, ਕਿੰਨੀਆਂ ਝੀਲਾਂ ਵਿਚ ਚੰਨ ਬਣ ਕੇ ਉਤਰਿਆ। ਉਹ ਨਵੀਂ ਪੰਜਾਬੀ ਕਵਿਤਾ ਦੇ ਸੁਪਰ ਸਟਾਰਾਂ ਵਿਚ ਸ਼ਾਮਲ ਹੋ ਗਿਆ। ਲਾਹੌਰ ਦੇ ਨਾਂ ਖਤ, ਬੁੱਢਾ ਬੌਲਦ, ਖ਼ਾਲੀ ਤਰਕਸ਼, ਗਰੀਟਿੰਗ ਕਾਰਡ ਉਸ ਨੇ ਅਨੇਕਾਂ ਖ਼ੂਬਸੂਰਤ ਕਵਿਤਾਵਾਂ ਲਿਖੀਆਂ। ਬ੍ਰੈਖ਼ਤ ਦੇ ਨਾਟਕ ਕਾਕੇਸ਼ੀਅਨ ਚਾਕ ਸਰਕਲ ਦਾ ਪੰਜਾਬੀ ਰੂਪ ‘ਪਰਾਈ ਕੁੱਖ’ ਅਮਿਤੋਜ ਦੇ ਗੀਤਾਂ ਸਦਕਾ ਬੜਾ ਮਸ਼ਹੂਰ ਹੋਇਆ।
ਉਸ ਦੀ ਸ਼ਾਇਰੀ ਵਾਂਗ ਹੀ ਚਰਚਿਤ ਸੀ, ਸ਼ਾਇਰਾ ਨਾਲ ਉਸ ਦੀ ਆਸ਼ਨਾਈ। ਉਹ ਇਕ ਦੂਸਰੇ ਦੇ ਸੁਪਨਿਆਂ, ਖ਼ਿਆਲਾਂ, ਜੁੱਸਿਆਂ ਤੇ ਕਵਿਤਾਵਾਂ ਵਿਚ ਬੁਣੇ ਗਏ ਸਨ। ਪਰ ਫਿਰ ਪਤਾ ਨਹੀਂ ਕੀ ਹੋਇਆ ਕਿ ਇਹ ਰਿਸ਼ਤਾ ਉਧੜਨ ਲੱਗਾ। ਉਧੜਦੀਆਂ ਆਂਦਰਾਂ ’ਚੋਂ ਲਹੂ ਰਿਸਣ ਲੱਗਾ। ਉਹ ਇਕ ਦੂਸਰੇ ਤੋਂ ਦੂਰ ਹੋਣ ਲੱਗੇ। ਉਹ ਦੋਵੇਂ ਆਹਤ ਸਨ ਇਕ ਦੂਜੇ ਦੀ ਬੇਵਫ਼ਾਈ ਹੱਥੋਂ। ਇਕ ਦੂਜੇ ਤੋਂ ਅਚੇਤ ਬਦਲਾ ਲੈ ਰਹੇ ਸਨ। ਲੋਕ ਕਹਿੰਦੇ-ਦੋਵੇਂ ਬਰਾਬਰ ਦੀ ਚੋਟ ਨੇ, ਜ਼ਹਿਰ ਕਿਸ ਨੂੰ ਚੜਵਨਾ? ਪਰ ਉਹ ਦੋਵੇਂ ਬਿਖਰ ਗਏ ਸਨ, ਟੁੱਟ ਗਏ ਸਨ। ਮੈਂ ਉਨ੍ਹਾਂ ਦੋਹਾਂ ਨੂੰ ਰੱਤ ਦੇ ਅੱਥਰੂ ਰੋਂਦਿਆਂ ਦੇਖਿਆ। ਸ਼ਾਇਰਾਤਾਂ ਟੁੱਟ ਕੇ ਰੌਕ ਗਾਰਡਨ ਦੀਆਂ ਮੂਰਤੀਆਂ ਵਾਂਗ ਜੁੜਨ ਲੱਗ ਪਈ। ਆਪਣੇ ਸ਼ਬਦਾਂ ਦੀ ਛਾਵੇਂ ਤੁਰੀ ਗਈ। ਨਵੀਆਂ ਰਚਨਾਵਾਂ, ਇਨਾਮ, ਸਨਮਾਨ, ਉਸ ਨੇ ਦਿਲਾਸਾ ਬਣਾ ਲਏ। ਪਰ ਅਮਿਤੋਜ ਦੀ ਪੁਰਖ-ਹਉਂ ਨੂੰ ਇਕ ਡੂੰਘਾ ਸੱਲ ਲੱਗਾ। ਉਹ ਆਪਣੇ ਟੁੱਟਣ ’ਤੇ ਹੈਰਾਨ, ਪ੍ਰੇਸ਼ਾਨ, ਖ਼ਫਾ-ਖ਼ੂਨ ਹੁੰਦਾ ਰਿਹਾ। ਸ਼ਾਇਰਾ ਨੇ ਸ਼ਾਇਰੀ ਦੀ ਪਨਾਹ ਲੈ ਲਈ। ਪਰ ਅਮਿਤੋਜ ਨੇ ਜ਼ਖ਼ਮਾਂ ਨੂੰ ਕਵਿਤਾ ਦੀ ਦਰਗਾਹ ’ਤੇ ਨਾ ਚੜ੍ਹਾਇਆ। ਉਹ ਉਨ੍ਹਾਂ ਜ਼ਖ਼ਮਾਂ ਦੇ ਇਲਾਜ ਦੀ ਥਾਂ ਇਨ੍ਹਾਂ ਦੀ ਹੋਂਦ ’ਤੇ ਹੀ ਹੈਰਾਨ ਤੇ ਦੁਖੀ ਹੁੰਦਾ ਰਿਹਾ। ਉਸ ਨੇ ਆਪਣੇ ਸਾਜ਼ ਦੀਆਂ ਜਿਵੇਂ ਤਾਰਾਂ ਹੀ ਤੋੜ ਲਈਆਂ....
ਉਹ ਬਹੁਤ ਦੇਰ ਗੁੰਮ ਰਿਹਾ ਪਰ ਫਿਰ ਜ¦ਧਰ ਦੂਰਦਰਸ਼ਨ ਤੇ ‘‘ਕੱਚ ਦੀਆਂ ਮੁੰਦਰਾਂ’’ ਲੈ ਕੇ ਉਭਰਿਆ। ਉਸ ਦੀ ਪੇਸ਼ਕਾਰੀ ਕਮਾਲ ਸੀ। ਉਸ ਦੇ ਸ਼ਬਦ, ਉਸ ਦੇ ਵਾਕ, ਉਸ ਦੀ ਆਵਾਜ਼ ਤੇ ਅੰਦਾਜ਼ ਅਨੂਠਾ ਸੀ... ਪਰ ਉਸ ਦੇ ਅੰਦਰ ਜ਼ਰੂਰ ਕੋਈ ਦਰਦ ਪਲ ਰਿਹਾ ਸੀ। ਉਹ ਅਚਾਨਕ ਬਹੁਤ ਬਿਮਾਰ ਹੋ ਗਿਆ। ਹਾਈਪਰਟੈਨਸ਼ਨ, ਬੀ.ਪੀ., ਸ਼ੂਗਰ ਪਤਾ ਨਹੀਂ ਕਿਹੜੇ-ਕਿਹੜੇ ਤੀਰਾਂ ਨਾਲ ਵਿੰਨ੍ਹਿਆਂ ਗਿਆ ਸੀ ਉਹ ਟੀ.ਵੀ. ਦੇ ਅਸਮਾਨ ਦਾ ਚੰਦਰਮਾ। ਫਿਰ ਉਹ ਟੁੱਟੇ ਤਾਰੇ ਵਾਂਗ ਲੋਪ ਹੋ ਗਿਆ। ਇਕ ਦਿਨ ਨਕੋਦਰ ਬੱਸ ਸਟੈਂਡ ’ਤੇ ਮਿਲਿਆ ਕਾਨੇ ਵਾਂਗ ਪਤਲਾ ਪਰ ਅਜੇ ਵੀ ਸਜਿਆ ਬਣਿਆ ਨਿੱਖਰਿਆ ਕਹਿਣ ਲੱਗਾ : ‘ਮੇਰਾ ਤਾਂ ਖ਼ਿਆਲ ਸੀ ਹੁਣ ਅਗਲੇ ਜਨਮ ਹੀ ਮਿਲਾਂਗੇ...’
ਫਿਰ ਖ਼ਬਰ ਆਈ ਕਿ ਅਮਿਤੋਜ ਦਾ ਵਿਆਹ ਹੋ ਗਿਆ। ਅਮਿਤੋਜ ਜਿਹੇ ਛਬੀਲੇ ਦਿਲਕਸ਼ ਸਟਾਰ ਦਾ ਵਿਆਹੇ ਜਾਣਾ ਕੋਈ ਛੋਟੀ ਗੱਲ ਨਹੀਂ ਸੀ, ਪਰ ਇਹ ਗੱਲ ਹੋ ਗਈ ਸੀ। ਉਹ ਵਿਆਹਿਆ ਗਿਆ ਸੀ। ਉਸ ਖ਼ਬਰ ਤੋਂ ਕਈ ਸਾਲਾਂ ਬਾਅਦ ਮੈਂ ਉਸਨੂੰ ਕੱਲ੍ਹ ਸੁੰਨਤਾ ਦੇ ਹਨ੍ਹੇਰੇ ਵਿਚ ਡੁੱਬਿਆ ਮਿਲਿਆ। ਮੈਂ ਕਦੀ ਨਹੀਂ ਸੀ ਸੋਚਿਆ ਉਹ ਇਸ ਤਰ੍ਹਾਂ ਸੁੰਨ ਹਨ੍ਹੇਰੇ ’ਚੋਂ ਬੋਲੇਗਾ, ਕਦੀ ਦੋਸਤ ਉਸ ਦੀ ਉਦਾਸੀ ਨੂੰ ਵੀ ਉਸ ਦੀ ਐਕਟਿੰਗ ਕਹਿੰਦੇ ਹੁੰਦੇ ਸੀ। ਪਰ ਅੱਜ ਤਾਂ ਫੋਟੋ ਖਿਚਾਉਣ ਵੇਲੇ ਜੋਤ-ਹੀਣ ਅੱਖ ਨੂੰ ਛੁਪਾਉਣ ਲਈ ਕਾਲੇ ਚਸ਼ਮੇ ਵੀ ਉਸ ਨੂੰ ਅੰਮ੍ਰਿਤ ਨੇ ਹੀ ਦਿੱਤੇ, ਉਹ ਵੀ ਆਪਣ ੇਉਤਾਰ ਕੇ। ਅਮਿਤੋਜ ਨੂੰ ਆਪ ਤਾਂ ਏਨਾ ਵੀ ਧਿਆਨ ਨਾ ਆਇਆ। ਹੁਣ ਉਹਨੂੰ ਕੋਈ ਐਕਟਿੰਗ ਵੀ ਨਹੀਂ ਆਉਂਦੀ। ਕਦੀ ਬਹੁਤ ਆਉਂਦੀ ਸੀ। ਕਾਸ਼ ਇਹ ਵੀ ਉਸਦੀ ਐਕਟਿੰਗ ਹੋਵੇ, ਉਹ ਆਪਣਾ ਬਦਨਸੀਬ ਮੁਖੌਟਾ ਉਤਾਰ ਕੇ ਕਹੇ:
ਮੈਂ ਹੁਣੇ ਆਪਣੇ ਮਨ ਨਾਲ ਸਲਾਹਾਂ ਪਿਆ ਕਰਦਾ ਸਾਂ
ਕਿ ਮੈਂ ਹੁਣੇ ਉ¤ਡ ਕੇ ਤੁਹਾਡੇ ਕੋਲ ਪਹੁੰਚਾਂ
ਤੁਹਾਡੇ ਸਾਹਮਣੇ ਤੁਹਾਡੇ ਵਿਚਕਾਰ
ਇਕ ਹੰਗਾਮੇ ਵਾਂਗ ਫੈਲ ਜਾਵਾਂ
ਅਮਿਤੋਜ ਦੀ ਇਕ ਖੂਬਸੂਰਤ ਦੰਤ-ਕਥਾ ਮੈਨੂੰ ਯਾਦ ਹੈ। ਅਸੀਂ ਦੋਹਾਂ ਨੇ ਅਜੀਤ ਰਾਹੀ ਨਾਲ ਮਿਲ ਕੇ ਕੂਪਰਥਲੇ ਕਾਲਜ ਵਿਚ ਪੜ੍ਹਦਿਆਂ ਰੂਪਰੇਖਾ ਨਾਮ ਦਾ ਰਸਾਲਾ ਕੱਢਿਆ ਸੀ। ਅਮਿਤੋਜ ਰੂਪਰੇਖਾ ਵਾਸਤੇ ਮੀਸ਼ੇ ਕੋਲ ਕਵਿਤਾ ਲੈਣ ਗਿਆ। ਮੀਸ਼ੇ ਨੂੰ ਇਸ ਰਸਾਲੇ ਦੇ ਨਿਕਲਣ ’ਤੇ ਕੋਈ ਯਕੀਨ ਨਹੀਂ ਸੀ। ਮੀਸ਼ੇ ਨੇ ਇਨਕਾਰ ਕਰ ਦਿੱਤਾ ਪਰ ਅਮਿਤੋਜ ਦੇ ਅਭਿਨੈ-ਅੱਥਰੂਆਂ ਵਿਚ ਉਸ ਦਾ ਇਨਕਾਰ ਖੁਰ ਗਿਆ।
ਪਰ ਇਸ ਵਾਰ ਤਕਦੀਰ ਪ੍ਰਵੇਸ਼ ਕਰ ਗਈ ਸੀ, ਉਸ ਮੰਚ ਤੇ ਜਿਸ ’ਤੇ ਉਹ ਐਕਟਿੰਗ ਕਰ ਰਿਹਾ ਸੀ। ਉਹ ਬੁਰੀ ਤਕਦੀਰ ਨਾਲ ਖ਼ੂਬਸੂਰਤ ਭਾਸ਼ਾ ਵਿਚ ਵਾਰਤਾਲਾਪ ਕਰਦਾ ਰਿਹਾ। ਉਸ ਨੇ ਸੋਚਿਆ ਸੀ ਕਿ ਇਹ ਦ੍ਰਿਸ਼ ਬਦਲ ਜਾਵੇਗਾ। ਉਹ ਤਕਦੀਰ ਨੂੰ ਇਕ ਬੀਤਿਆ ਹੋਇਆ ਪ੍ਰਸੰਗ ਬਣਾ ਦੇਵੇਗਾ। ਪਰ ਇਉਂ ਹੋਇਆ ਨਹੀਂ। ਹੁਣ ਉਸ ਨੂੰ ਆਪਣੇ ਖੂਬਸੂਰਤ ਵਾਰਤਾਲਾਪਾਂ ਤੇ ਅਭਿਨੈ ਨਾਲ ਵੀ ਪਿਆਰ ਨਹੀਂ ਰਿਹਾ। ਅਮਿਤੋਜ ਨੂੰ ਉਸ ਦੇ ਆਪਣਿਆਂ ਨੇ ਵੀ ਕੁਝ ਜ਼ਖ਼ਮ ਦਿੱਤੇ। ਉਸ ਦੇ ਉਨ੍ਹਾਂ ਆਪਣਿਆਂ ਵਿਚ ਮੈਂ ਵੀ ਸ਼ਾਮਲ ਹਾਂ। ਸ਼ਾਇਦ ਤਾਂ ਹੀ ਮੇਰੀ ਸ਼ਾਇਰੀ ਵਿਚ ਮੇਰੇ ਸਿਰਫ ਇਕ ਦੋਸਤ ਦਾ ਨਾਮ ਆਉਂਦਾ ਹੈ, ਅਮਿਤੋਜ ਦਾ:
ਉਸ ਦੀ ਨੀਂਦ ’ਚੋਂ ਚੀਰ ਕੇ ਵਰਕਾ ਸੂਹੇ ਖ਼ਾਬ ਦਾ
ਖ਼ਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ

ਆਪਣਾ ਜਿਗਰੀ ਯਾਰ ਸੀ, ਲਿਖਣਾ ਅਤਿ ਦਰਕਾਰ ਸੀ
ਉਸ ਦੀ ਹਿੱਕ ’ਤੇ ਆਪਣਾ ਨਾਂ ਨਸ਼ਤਰ ਦੇ ਨਾਲ

ਦੁਆ ਕਰਦਾ ਹਾਂ ਉਸ ਦੇ ਸਾਰੇ ਜ਼ਖ਼ਮ ਉਸ ਦੀਆਂ ਕਵਿਤਾਵਾਂ ਵਿਚ ਅਨੁਵਾਦ ਹੋ ਜਾਣ। ਪਰ ਉਹ ਤਾਂ ਆਪਣੇ ਕਵਿਤਾ ਦੇ ਮੰਦਰਾਂ ਵਿਚ ਹਨ੍ਹੇਰਾ ਕਰੀ ਬੈਠਾ ਹੈ। ਉਸ ਹਨ੍ਹੇਰੇ ’ਚ ਦੀਵਾ ਬਾਲਣ ’ਚ ਕੋਈ ਉਸ ਦੀ ਮਦਦ ਕਿਉਂ ਨਹੀਂ ਕਰਦਾ? ਕੋੀ ਆ ਕੇ ਕਿਉਂ ਨਹੀਂ ਕਹਿੰਦਾ-ਅਮਿਤੋਜ ਭੁੱਲ ਗਿਆ ਏਂ, ਤੂੰ ਕਦੀ ਲਿਖਿਆ ਸੀ ਕਿ ਲਫ਼ਜ਼ ਮੂੰਹ ਲਟਕਾਈ ਮੇਰੇ ਕੋਲ ਆਉਂਦੇ ਨੇ ਤੇ ਮੈਂ ਉਨ੍ਹਾਂ ਨੂੰ ਕਬੂਤਰ ਬਣਾ ਦੇਨਾਂ। ਪਰ ਅਮਿਤੋਜ ਤਾਂ ਏਸ ਗੱਲ ਹੀ ਮੁਨਕਰ ਹੋਈ ਬੈਠਾ ਕਿ ਉਹ ਅਮਿਤੋਜ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346