Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ‘ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ‘ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ‘ਤੇ ਸਨਮਾਨ

 


ਤਿੰਨ ਦੋ ਪੰਜ
- ਅਮਰੀਕ ਸਿੰਘ ਕੰਡਾ
 

 

ਇੱਕ ਬਹੁਤ ਹੀ ਸੋਹਣਾ ਨਗਰ। ਮੈਂ ਇਸ ਨਗਰ ਦੀ ਸਭ ਤੋਂ ਮਹਿੰਗੀ ਮਹਿਨੁਮਾ ਕੋਠੀ ‘ਚ ਬੈਠਾ ਹਾਂ। ਅੱਧੀ ਰਾਤ ਦਾ ਸਮਾਂ ਹੈ। ਮੇਰੇ ਕਮਰੇ ਦਾ ਦਰਵਾਜ਼ਾ ਖੁਲ੍ਹਦਾ ਹੈ। ਇਕ ਬਹੁਤ ਵੱਡੀ ਛਾਇਆ ਮੇਰੇ ਸਾਹਮਣੇ ਖੜ੍ਹ ਜਾਂਦੀ ਹੈ। ਛਾਇਆ ਹੱਸਦੀ ਹੈ । ਮੈਂ ਡਰ ਜਾਨੈ। ਉਸ ਨਾਲ ਬਹੁਤ ਸੋਹਣੀ ਕੁੜੀ ਨੋਟਾਂ ਦੇ ਢੇਰ ਤੇ ਖੜ੍ਹੀ ਹੈ। ਉਹ ਮੇਰੇ ਵੱਲ ਵੇਖ ਕੇ ਮੁਸਕਰਾਈ। ਉਹ ਮੇਰੇ ਕੋਲ ਨਹੀਂ ਆਉਂਦੀ। ਮੇਰੇ ਚਿਹਰੇ ਵੱਲ ਵੇਖਦੀ ਹੈ। ਮੈਂ ਉਸਨੂੰ ਬੜੇ ਗਹੁ ਨਾਲ ਵੇਖਦਾ । ਮੈਂ ਸੋਚਦਾ ਕਿ ਉਹ ਆਪਣੇ ਗੁਲਾਬੀ ਬੁਲ੍ਹ ਮੇਰੇ ਬੁਲ੍ਹਾਂ ‘ਤੇ ਰੱਖੇ। ਮੈਨੂੰ ਉਹ ਕੁੜੀ ਬਹੁਤ ਸੋਹਣੀ ਲਗਦੀ ਹੈ। ਮੈਂ ਉਸ ਵੱਲ ਜਾਣ ਲੱਗਦਾ ਛਾਇਆ ਮੈਨੂੰ ਉਸ ਵੱਲ ਜਾਣੋਂ ਰੋਕਦੀ ਤੇ ਬੋਲੀ।
‘‘ਮੇਰੇ ਨਾਲ ਖੇਡ ਜੇ ਤੂੰ ਜਿੱਤ ਗਿਆ ਤਾਂ ਇਸ ਨੋਟਾਂ ਦੇ ਢੇਰ ਸਮੇਤ ਇਹ ਕੁੜੀ ਵੀ ਲੈ ਜਾਈਂ।’’
ਮੈਂ ਉਸ ਨਾਲ ਖੇਡਦਾ ਹਾਂ। ਮੈਂ ਜਿੱਤ ਜਾਨੈ। ਮੈਂ ਉਸ ਕੁੜੀ ਨੂੰ ਭੱਜ ਕੇ ਜੱਫ਼ੀ ਪਾਉਂਦਾ ਹਾਂ। ਮੈਂ ਆਪਣੇ ਬੁਲ੍ਹ ਉਸਦੇ ਬੁਲ੍ਹਾਂ ‘ਤੇ ਰੱਖਦਾ ਹਾਂ। ਉਹ ਮੇਰੇ ਬੁਲ੍ਹਾਂ ਨੂੰ ਕੱਟਦੀ ਹੈ। ਮੈਂ ਇਕੋ ਦਮ ਤ੍ਰਿਭਕ ਕੇ ਉੱਠਦਾ ਹਾਂ। ਮੇਰੇ ਉਪਰ ਰੋਜ਼ੀ ਪਈ ਸੀ। ਉਹ ਤਾਂ ਸੁਪਨਾ ਸੀ। ਇਹ ਸੁਪਨਾ ਵਾਰ ਵਾਰ ਆਉਂਦਾ ਹੈ।
ਮੈਂ ਬੋਤਲ ਦਾ ਢੱਕਣ ਖੋਲ੍ਹਦਾਂ। ਪੈੱਗ ਲਾਉਂਦਾ ਹਾਂ। ਮੇਰੇ ਕੀਮਤੀ ਕਲਾਕਾਰ ਆਪਣੀ ਕਲਾ ਦੀ ਕੀਮਤ ਚੁੱਕਾ ਚੁਕੇ ਨੇ। ਰੋਜ਼ੀ ਨੇ ਸਾਰਿਆਂ ਨੂੰ ਪੈਸੇ ਵੰਡ ਦਿੱਤੇ ਨੇ। ਮੈਂ ਇਕ ਹੋਰ ਚੰਗਾ ਜਿਹਾ ਪੈੱਗ ਪਾਇਆ। ਹੋਟਲ ਦੇ ਕਮਰੇ ‘ਚ ਮੈਂ ਤੇ ਰੋਜ਼ੀ ਰਹਿ ਗਏ ਹਾਂ। ਰੋਜ਼ੀ ਲੇ ਅੰਗੜਾਈ ਲਈ। ਮੈਨੂੰ ਮੁਸਕਰਾ ਕੇ ਵੇਖਦੀ ਹੈ। ਮੈਂ ਮੁਸਕਰਾਉਣ ਦੀ ਕੋਸਿ਼ਸ਼ ਕਰਦਾ ਹਾਂ। ਪਰ ਮੁਸਕਰਾਉਂਦਾ ਨਹੀਂ। ਉਹ ਮੇਰੇ ਕੋਲ ਆ ਕੇ ਮੇਰੇ ਚਿਹਰੇ ‘ਤੇ ਹੱਥ ਫੇਰਦੀ ਹੈ। ਮੈਂ ਆਪਣੇ ਬਦਸੂਰਤ ਚਿਹਰੇ ਨੂੰ ਸ਼ੀਸ਼ੇ ‘ਚ
ਵੇਖਦਾ ਹਾਂ ਮੈਨੂੰ ਕੋਈ ਕੁੜੀ ਪਿਆਰ ਨਹੀਂ ਕਰਦੀ, ਸਾਰੀਆਂ ਮੇਰੇ ਪੈਸੇ ਨੂੰ ਪਿਆਰ ਕਰਦੀਆਂ ਨੇ।
‘‘ਡਾਰਲਿੰਗ ਮੈਂ ਤਾਂ ਥੱਕ ਗਈ’’ ਰੋਜ਼ੀ ਬੋਲੀ
‘‘ਮੈਂ ਵੀ ਥੱਕ ਗਿਆ।’’
‘‘ਆਪਾਂ ਸੌਂ ਜਾਈਏ?’’
‘‘ਮੈਂ ਅਜੇ ਹੋਰ ਪੀਵਾਂਗਾ, ਤੂੰ ਸੌਂ ਜਾ।’’
‘‘ਓ.ਕੇ. ਡਾਰਲਿੰਗ, ਪਰ ਜਿ਼ਆਦਾ ਪੀਣ ਨਾਲ ਕੀ ਹੋਵੇਗਾ?’’
‘‘ਰੋਜ਼ੀ, ਮੈਨੂੰ ਪਤਾ ਨਹੀਂ ਕੀ ਹੋਇਆ ਮੈਨੂੰ ਹਰ ਦਾ ਚਿਹਰਾ ਪੀਲਾ ਕਿਉਂ ਲੱਗ ਰਿਹਾ? ਮੈਨੂੰ ਕਦੇ ਕਦੇ ਕਿਉਂ ਲਗਦੈ ਕਿ ਬਾਕੀ ਸਾਰਾ ਕੁਝ ਪਹਿਲਾਂ ਵਾਂਗ ਹੀ ਆ, ਬੱਸ ਚਿਹਰੇ ਬਦਲ ਗਏ ਨੇ। ਮੈਨੂੰ ਆਏਂ ਲਗਦੈ ਕਿ ਹਰ ਦੇ ਸਿਰ ਤੇ ਸਿੰਗ ਨੇ?’’
‘‘ਤੁਸੀਂ ਡਾਕਟਰ ਨੂੰ ਵਿਖਾਉਣਾ ਸੀ।’’
‘‘ਡਾਕਟਰ ਕੁਝ ਨਹੀਂ ਕਰ ਸਕਦੇ, ਇਹ ਤਾਂ ਦੋ ਰਾਤਾਂ ਦਾ ਨੀਂਦਰਾ, ਗੇਮ ਖੇਡਦੇ ਰਹੇ।’’
‘‘ਫੇਰ ਤੁਸੀਂ ਕਿਸੇ ‘ਤੇ ਫਿ਼ਦਾ ਹੋ ਜਾਵੋ।’’
‘‘ਕਿਸ ਤੇ ?’’
‘‘ਤੁਸੀਂ ਮੇਰੇ ਤੇ ਫਿ਼ਦਾ ਹੋ ਜਾਉੋ।’’
‘‘ਉਹ ਰੋਜ਼ੀ ਤੈਨੂੰ ਸਭ ਪਤਾ ਮੇਰੇ ਵਰਗਾ ਬਦਸੂਰਤ ਬੰਦਾ ਕੋਈ ਨਹੀਂ, ਕਈ ਔਰਤ ਨਹੀਂ ਜੋ ਮੈਨੂੰ ਪਿਆਰ ਕਰਦੀ ਹੋਵੇ।’’ ਮੈਂ ਉਸਨੂੰ ਪਰ੍ਹੇ ਧੱਕ ਦਿੰਦਾ ਹਾਂ।
‘‘ਥੋਡੀ ਵਾਈਫ਼ ਥੋਨੂੰ ਬਹੁਤ ਪਿਆਰ ਕਰਦੀ ਆ ਉਹਨਾਂ ਦਾ ਫ਼ੋਨ ਸੀ ਮੋਬਾਇਲ ਤੇ।’’
ਉਹਦੇ ਨਾਲ ਮੈਂ ਕੀ ਗੱਲ ਕਰਾਂ? ਉਹਦੇ ਸਾਰੇ ਗਹਿਣੇ ਮੈਂ ਸਾਰੇ ਚੋਰੀ ਕਰ ਲਿਆਇਆ ਸੀ। ਤਿੰਨ ਬੱਚੇ ਸਕੂਲੋਂ ਹਟਾ ਲਏ ਨੇ। ਜੇ ਮੈਂ ਘਰ ਜਾਵਾਂ ਤਾਂ ਘਰਵਾਲੀ ਨੇ ਦੁੱਧ ਦਾ ਬਿੱਲ, ਬਿਜਲੀ ਦਾ ਬਿੱਲ, ਰਾਸ਼ਨ ਦਾ ਬਿੱਲ ਮੇਰੇ ਅੱਗੇ ਕਰ ਦੇਣੇ ਨੇ ।
ਵਾਈਫ਼ ਨੂੰ ਨਾ ਕੁਝ ਅਤਾ ਨਾ ਕੁਝ ਪਤਾ। ਫੇਰ ਉਹਨੇ ਲਿਕਚਰ ਕਰਨ ਲੱਗ ਪੈਣਾ।
‘‘ਤੁਸੀਂ ਨਾ ਖੇਡਿਆ ਕਰੋ। ਇਹ ਸਭ ਨਾਲੋਂ ਮਾੜਾ ਨਸ਼ਾ ਹੈ। ਇਹ ਖੇਡ ਕੇ ਅਮੀਰ ਹੋਣ ਦੇ ਸੁਪਨੇ ਛੱਡੋ।’’
ਇਹ ਸੁਪਨਾ ਮੈਨੂੰ ਵਾਰ ਵਾਰ ਆਉਂਦਾ ਹੈ। ਇਹ ਮੈਨੂੰ ਸਮਝ ਨਹੀਂ ਆਉਂਦੀ।
ਰੋਜ਼ੀ ਤੇ ਮੇਰੇ ਵਿਚ ਕੋਈ ਖ਼ਾਸ ਸਬੰਧ ਨਹੀਂ ਨੇ। ਇਹ ਮੇਰੇ ਆਰਕੈਸਟਰੇ ਦੀ ਬਹੁਤ ਵਧੀਆ ਡਾਂਸਰ ਹੈ। ਬਸ ਪੈਸੇ ਲਈ ਇਹ ਕੰਮ ਕਰਦੀ ਆ।
‘‘ਓ.ਕੇ. ਰੋਜ਼ੀ।’’
‘‘ਕਿੱਧਰ ਨੂੰ ਸਰ ਜੀ।’’
‘‘ਬਸ ਮੈਨੂੰ ਤਾਂ ਖ਼ੁਦ ਨਹੀਂ ਪਤਾ, ਰੋਜ਼ੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ?’’
‘‘ਸਾਨੂੰ ਪਾਗਲ ਕਰਕੇ ਤੁਸੀਂ ਕਿੱਥੇ ਚੱਲੇ ਓ?’’
‘‘ਮੈਂ ਮਜ਼ਾਕ ਨਹੀਂ ਕਰਦਾ, ਹਰ ਰੋਜ਼ ਮੈਨੂੰ ਇਕ ਸੁਪਨਾ ਜਿਹਾ ਆਉਂਦਾ, ਮੈਨੂੰ ਕੋਈ ਆਵਾਜ਼ ਸੁਣਾਈ ਦਿੰਦੀ ਆ, ਬੱਸ ਇਕੋ ਆਵਾਜ਼ ‘‘ਹਾਊਸ ਨੰਬਰ 3-2-5, ਅੰਧੇਰੀ ਨਗਰ।’’
‘‘ਮੇਰਾ ਚਿਹਰਾ ਪੀਲਾ ਹੋ ਗਿਆ ਸੀ। ਪਰ ਰੋਜ਼ੀ ਨੇ ਗੌਰ ਨਾਲ ਨਹੀਂ ਵੇਖਿਆ।’’
‘‘ਬੋਲਣ ਵਾਲਾ ਤੁਹਾਨੂੰ ਵਿਖਾਈ ਨਹੀਂ ਦਿੰਦਾ?’’ ਰੋਜ਼ੀ ਨੇ ਪੁੱਛਿਆ।
‘‘ਨਹੀਂ....।’’
‘‘ਆਈਡੀਆ ਤੁਸੀਂ ਏਸ ਐਡਰੈਸ ਤੇ ਜਾ ਕੇ ਵੇਖੋ, ਕੀ ਪਤਾ ਉਥੇ ਕੋਈ ਰਹਿੰਦਾ ਹੋਵੇ? ਜੇ ਉਥੇ ਕੋਈ ਗਰੀਬ ਗੁਰਬਾ ਰਹਿੰਦਾ ਹੋਇਆ ਤਾਂ ਉਸਨੂੰ ਕੁਝ ਦਾਨ ਪੁੰਨ ਕਰ ਦਿਉ, ਸਮਝ ਲਿਉ ਇਕ ਦਿਨ ਨਹੀਂ ਖੇਡੇ।’’
‘‘ਤੇਰੀ ਗੱਲ ਠੀਕ ਆ।’’
‘‘ਹੋ ਸਕਦੈ ਤੁਸੀਂ ਕਰੋੜਾਂ ਪਤੀ ਬਣ ਜਾਉਂ......?’’
ਮੈਂ ਆਪਣੀ ਕਾਰ ਬਾਹਰ ਕੱਢਦਾ ਹਾਂ। ਸਵੇਰ ਦਾ ਸਮਾਂ। ਉੱਥੇ ਪਹੁੰਚ ਮੈਂ ਇਸ ਨਗਰ ਬਾਰੇ ਪੁੱਛਦਾ ਹਾਂ। ਅੰਧੇਰੀ ਨਗਰ ਪਹੁੰਚ ਜਾਂਦਾ ਹਾਂ। ਲੱਕੜ ਦੇ ਪੁੱਲ ਤੇ ਰਹੇ ਇਕ ਨਿੱਕੇ ਕੱਦ ਦੇ ਬੰਦੇ ਨੇ ਇੱਧਰ ਨਜ਼ਰ ਦੌੜਾਈ। ਫੇਰ ਚੱਲ ਪਿਆ। ਇਹ ਕੋਈ ਹੋਰ ਨਹੀਂ ਮੈਂ ਖ਼ੁਦ ਸਾਂ। ਇਸ ਅੰਧੇਰੀ ਨਗਰ ‘ਚ ਹਾਊਸ ਨੰਬਰ ਲੱਗੇ ਹੋਏ ਨੇ। ਕੀ ਇਹ ਨੰਬਰ ਹੋਵੇਗਾ? ਇਕ ਲਿਬੜੇ ਜਿਹੇ ਭੱਜੇ ਆਉਂਦੇ ਮੁੰਡੇ ਨੂੰ ਪੁੱਛਿਆ ਤਾਂ ਉਸ ਨੇ ਹੱਥ ਨਾਲ ਇਸ਼ਾਰਾ ਕੀਤਾ ਤੇ ਭੱਜ ਗਿਆ। ਮੈਂ ਗਲੀ ਦਾ ਮੋੜ ਮੁੜਿਆ
ਤਾਂ ਇਸ ਗਲੀ ‘ਚ ਦਸ ਕੋਠੀਆਂ ਹੋਣਗੀਆਂ। ਸਾਰੀਆਂ ਮਹਿਲਨੁਮਾ। ਨੁੱਕਰ ਤੇ ਦੁਕਾਨ ਵਾਲੇ ਨੂੰ ਪੁੱਛਿਆ।
‘‘ਹਾਊਸ ਨੰਬਰ ਦੋ ਤਿੰਨ ਪੰਜ ਕਿੱਥੇ ਆ ਜੀ?’’
‘‘ਪਤਾ ਨਹੀਂ ਜੀ ਕਿੱਥੇ ਆ?’’ ਉਸਨੇ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ।
‘‘ਸਾਲਾ ਨਾ ਹੋਵੇ’’ ਮੈਂ ਮਨ ਹੀ ਮਨ ਕਿਹਾ। ਸੋਚਿਆ ਕਿ ਮੈਂ ਕਿਸੇ ਨੂੰ ਨਹੀਂ ਪੁੱਛਣਾ। ਮੈਂ ਘਰ ਵੇਖ ਕੇ ਹੀ ਦੱਸ ਦੇਵਾਂਗਾ ਮੇਰੇ ਸੁਪਨੇ ‘ਚ ਏਨੀ ਵਾਰ ਤਾਂ ਆਇਆ ਏ। ਮੈਂ ਇਕ ਇਕ ਕਰਕੇ ਕੋਠੀਆਂ ਵੇਖਣ ਲੱਗਾ। ਕਈ ਕੋਠੀਆਂ ਦੇ ਨੰਬਰ ਫਿੱਕੇ ਸਨ। ਬੜੀ ਮੁਸ਼ਕਿਲ ਨਾਲ ਵਿਖਾਈ ਦਿੰਦੇ। ਇਕ ਕੋਠੀ ਤੇ ਮੇਰੀ ਨਜ਼ਰ ਪਈ। ਇਹ ਉਹੀ ਕੋਠੀ ਸੀ ਮੇਰੇ ਸੁਪਨੇ ਵਾਲੀ। ਮੇਰੇ ਚਿਹਰੇ ਤੇ ਪਹਿਲੀ ਵਾਰ ਖੁਸ਼ੀ ਆਈ। ਮੈਂ ਵੇਖਿਆ ਉਸ ਕੋਠੀ ਦੇ ਗੇਟ ਲਿਖਿਆ ਸੀ 3-2-5.
‘‘ਹਾਂ ਬਾਬੂ ਜੀ ਕੀ ਲੈਣਾ?’’
‘‘ਮੈਂ....ਮੈਂ ਕਿਰਾਏ ਤੇ ਕੋਠੀ ਲੈਣੀ।’’ ਮੈਂ ਜਲਦੀ ਜਲਦੀ ਕਹਿ ਦਿੱਤਾ ਮੈਨੂੰ ਹੋਰ ਕੁਝ ਨਹੀਂ ਸੁੱਝਿਆ।
‘‘ਕਿਹੜਾ ਮਕਾਨ ਪਸੰਦ ਕੀਤਾ?’’
‘‘ਇਹ ਮਕਾਨ...।’’
‘‘ਇਹ ਮਕਾਨ...?’’
‘‘ਹਾਂ.....ਇਹ ਮਕਾਨ।’’ ਇਹ ਉੱਲੂ ਦਾ ਪੱਠਾ ਲੱਗਦੈ, ਸਾਲਾ ਕੋਠੀ ਨੂੰ ਮਕਾਨ ਦੱਸਦਾ।’’
‘‘ਪਰ ਇਸ ਮਕਾਨ ਨੂੰ ਤਾਂ ਕੋਈ ਲੈਂਦਾ ਹੀ ਨਹੀਂ।’’
‘‘ਜਿਸਨੇ ਵੀ ਇਹ ਮਕਾਨ ਲਿਆ ਉਹ ਨਹੀਂ ਬਚਿਆ।’’
‘‘ਮੈਂ ਇਹ ਮਕਾਨ ਲੈਣਾ, ਤੁਸੀਂ ਮੈਨੂੰ ਮਕਾਨ ਵਿਖਾਉ।’’
‘‘ਹਾਂ ਹਾਂ ਕਿਉਂ ਨਹੀਂ?’’
ਜੰਗ ਲੱਗੇ ਤਾਲੇ ਨੂੰ ਖੋਲ੍ਹਿਆ। ਚੀਂ ਚੀਂ ਕਰਦਾ ਦਰਵਾਜ਼ਾ ਖੋਲ੍ਹਿਆ। ਮੱਕੜੀ-ਜਾਲਿਆਂ ਤੇ ਮਿੱਟੀ ਘੱਟੇ ਨਾਲ ਭਰਿਆ ਅੰਦਰ, ਫਰਨੀਚਰ, ਸੋਫਾ ਤੇ ਇਕ ਉੱਚਾ ਟੇਬਲ ਤੇ ਤਿੰਨ ਕੁਰਸੀਆਂ ਪਈਆਂ ਸਨ।
ਮੈਂ ਚੌਂਕੀਦਾਰ ਨੂੰ ਕਮਰਾ ਸਾਫ਼ ਕਰਵਾਉਣ ਲਈ ਕਿਹਾ। ਉਸ ਨੇ ਦੋ ਮਿੰਟਾ ‘ਚ ਹੀ ਤਿੰਨ ਮੁੰਡਿਆਂ ਨੂੰ ਮਕਾਨ ਸਾਫ਼ ਕਰਨ ਲਈ ਲਾਅ ਦਿੱਤਾ। ਮੈਂ ਚੌਂਕੀਦਾਰ ਨੂੰ ਕਿਰਾਇਆ ਤੇ ਮਕਾਨ ਮਾਲਕ ਬਾਰੇ ਪੁੱਛਿਆ।
‘‘ਏਹਦਾ ਕੋਈ ਮਾਲਕ ਹੀ ਨਹੀਂ ਜੀ ਤੇ ਕਿਰਾਏ ਦੀ ਗੱਲ੍ਹ ਕੀ ਕਰੀਏ?’’
‘‘ਕੀ ਮਤਲਬ?’’
‘‘ਮਤਲਬ ਬਾਬੂ ਜੀ ਮੈਂ ਇਥੇ ਸਾਰੀ ਉਮਰ ਕੱਢ ਦਿੱਤੀ, ਹੁਣ ਤਾਂ ਤੁਸੀਂ ਇਸ ਦੇ ਮਾਲਿਕ ਹੋ ਜੇ ਕੋਈ ਪੈਸਾ ਧੇਲਾ ਦੇਣਾ ਹੁੰਦਾ ਹੈ ਉਹ ਮੈਨੂੰ ਦੇ ਦਿਆ ਕਰੋ, ਮੇਰਾ ਬੁਢਾਪਾ ਕੱਟ ਜਾਵੇਗਾ,ਪਰ ਸਾਹਬ ਜੀ ਇਥੇ ਕੋਈ ਨਹੀਂ ਰਹਿ ਸਕਦਾ।’’
‘‘ਕੀ ਬਕਵਾਸ ਆ, ਇੱਥੇ ਕੋਈ ਨਹੀਂ ਰਹਿ ਸਕਦਾ। ਮੈਂ ਰਹਿ ਕੇ ਵਿਖਾਵਾਂਗਾ।’
ਮੈਂ ਮਨ ਹੀ ਮਨ ਕਿਹਾ । ਮੈਂ ਦੋ ਪੰਜ ਪੰਜ ਸੌ ਦੇ ਨੋਟ ਚੌਂਕੀਦਾਰ ਦੀ ਤਲੀ ਤੇ ਰੱਖੇ। ਉਹ ਸਲਾਮ ਮਾਰ ਕੇ ਚੱਲਿਆ ਗਿਆ। ਪਰ ਮੈਂ ਤਾਂ ਉਸ ਕੁੜੀ ਨੂੰ ਮਿਲਣਾ। ਪੁਰਾਨੇ ਕਿਰਾਏਦਾਰਾਂ ਦੀ ਕਿਸਮਤ ‘ਚ ਨਹੀਂ ਲਿਖਿਆ ਸੀ ਸ਼ਾਇਦ। ਪਰ ਮੈਂ ਬਹੁਤ ਵਧੀਆ ਰਹੂੰਗਾ। ਮੁਫ਼ਤ ‘ਚ ਤਾਂ ਇਸ ਯੁੱਗ ‘ਚ ਕੁਝ ਵੀ ਨਹੀਂ ਮਿਲਦਾ। ਇਕ ਕਮਰਾ ਧੋ ਸੁਵਾਰ ਕੇ ਵਧੀਆ ਸਜਾ ਲਿਆ। ਇਹ ਕੋਠੀ ਦਾ ਡਰਾਇੰਗ ਰੂਮ ਸੀ। ਇਸ ਦੀ ਇਕ ਕੰਧ ਤੇ ਕੌਰਵਾਂ ਤੇ ਪਾਂਡਵਾਂ ਦੀਆਂ ਤਸਵੀਰਾਂ ਸਨ। ਇਹ ਉਸ ਮੌਕੇ ਦੀ ਤਸਵੀਰ ਆ ਜਦੋਂ ਪਾਂਡਵ ਦਰੋਪਤੀ ਨੂੰ ਹਾਰ ਜਾਂਦੇ ਨੇ।
ਇੱਥੇ ਮੇਰਾ ਬੈੱਡ ਹੋਵੇਗਾ। ਲਾਇਟ ਦਾ ਕੋਈ ਪ੍ਰਬੰਧ ਨਹੀਂ। ਮੇਰੇ ਨੌਕਰ ਨੇ ਮੋਮਬਤੀ ਜਗਾਈ। ਮੋਮਬਤੀ ਮੇਰੇ ਕੋਲ ਟੇਬਲ ਤੇ ਰੱਖ ਗਿਆ। ਮੈਂ ਮੋਮਬਤੀ ਫੜ ਕੇ ਉਸ ਕੰਧ ਕੋਲ ਗਿਆ। ਮੇਰੇ ਚਿਹਰੇ ਤੇ ਖੁਸ਼ੀ ਸੀ। ਇਹ ਉਸ ਕੁੜੀ ਦਾ ਚਿੱਤਰ ਹੈ। ਜਿਹੜੀ ਮੇਰੇ ਸੁਪਨੇ ‘ਚ ਆਉਂਦੀ ਹੁੰਦੀ ਆ। ਉਸ ਨਾਲ ਂਿੲਕ ਬੁੱਢੇ ਦੀ ਤਸਵੀਰ ਵੀ ਬਣੀ ਹੋਈ ਐ। ਸ਼ਾਇਦ ਇਹ ਇਸ ਦਾ ਪਿਉ ਹੇਵੇਗਾ....?
ਮੈਂ ਰਾਤ ਦਾ ਖਾਣਾ ਲੇਟ ਖਾਂਦਾ ਹਾਂ। ਇਸ ਲਈ ਹਰ ਰੋਜ਼ ਦੀ ਤਰ੍ਹਾਂ ਨੌਕਰ ਨੂੰ ਖਾਣਾ ਬਣਾ ਕੇ ਰੱਖ ਦੇਣ ਦੀ ਹਦਾਇਤ ਕਰ ਮੈਂ ਤ੍ਰਕਾਲਾਂ ਕੁ ਵੇਲੇ ਸੈਰ ਕਰਨ ਲਈ ਚਲਿਆ ਜਾਂਦਾ ਹਾਂ। ਰਸਤੇ ਵਿਚ ਮੈਨੂੰ ਚੌਂਕੀਦਾਰ ਮਿਲਦਾ ਹੈ।
‘‘ਸਾਬ ਜੀ ਧਿਆਨ ਨਾਲ ਇੱਥੇ ਆਤਮਾਵਾਂ ਭੜਕਦੀਆਂ ਨੇ।’’
‘‘ਉਹ ਜਿਹੜੀਆਂ ਮੇਰੀ ਕੋਠੀ ‘ਚ ਦੋ ਤਸਵੀਰਾਂ ਨੇ ਉਹ ਕੀਹਦੀਆਂ ਨੇ।’’
‘‘ਉਹ ਇਸ ਇਲਾਕੇ ਦਾ ਰਾਜਾ ਸੀ ਤੇ ਨਾਲ ਉਸਦੀ ਧੀ ਸੀ। ਇਕ ਦਿਨ ਉਹ ਜੂਏ ‘ਚ ਸਭ ਕੁਝ ਹਾਰ ਗਿਆ ਇੱਥੋਂ ਤੱਕ ਕਿ ਆਪਣੀ ਧੀ ਵੀ ।’’
‘‘ਫੇਰ.....?’’
‘‘ਫੇਰ ਕੀ ਜਿੱਤਣ ਵਾਲੇ ਨੂੰ ਉਸ ‘ਤੇ ਤਰਸ ਆ ਗਿਆ ਉਸ ਨੇ ਉਸ ਕੁੜੀ ਵਾਪਸ ਮੋੜ ਦਿੱਤੀ ਪਰ ਪਿਉ ਧੀ ਨੇ ਆਤਮ ਹੱਤਿਆ ਕਰ ਲਈ ਲੋਕ ਕਹਿੰਦੇ ਨੇ।’’
ਮੈਂ ਸੈਰ ਕਰਕੇ ਘਰ ਆ ਗਿਆ ਸੀ। ਹਰ ਰੋਜ਼ ਵਾਂਗ ਮੇਰੇ ਟੇਬਲ ਤੇ ਵਿਸਕੀ, ਸੋਡਾ, ਪਾਣੀ, ਗਲਾਸ ਤੇ ਸਲਾਦ ਦੀ ਪਲੇਟ ਪਈ ਸੀ। ਮੈਂ ਆਉਂਦੇ ਹੀ ਇਕ ਦੋ ਲੰਡੂ ਜਿਹੇ ਪੈੱਗ ਲਗਾਏ। ਰਾਮੂ ਖਾਣਾ ਖਾ ਕੇ ਸੋਂ ਚੁੱਕਿਆ ਸੀ। ਰਾਤ ਦੇ ਬਾਰਾਂ ਵੱਜ ਗਏ ਸਨ। ਦਰਵਾਜ਼ਾ ਆਪਣੇ ਆਪ ਖੁੱਲ੍ਹਿਆ ਤੇ ਠੰਡੀ ਤੇਜ਼ ਹਵਾ ਦਾ ਬੁੱਲਾ ਆਇਆ। ਮੈਂ ਡਰ ਗਿਆ। ਇਕ ਬੁੱਢਾ ਤੇ ਕੁੜੀ ਮੇਰੇ ਕਮਰੇ ‘ਚ ਆਏ ਉਸ ਨੇ ਦੋ ਨੋਟਾਂ ਦੀਆਂ ਗੁੱਟੀਆਂ ਤੇ ਤਾਸ਼ ਟੇਬਲ ‘ਤੇ ਰੱਖ ਦਿੱਤੀ। ਇਹ ਤਾਂ ਮੇਰੇ ਸੁਪਨੇ ਵਾਲੇ ਨੇ। ਮੈਂ ਵੀ ਹੌਲੀ ਹੌਲੀ ਟੇਬਲ ਕੋਲ ਆਇਆ ਤੇ ਕੁਰਸੀ ਤੇ ਬੈਠ ਗਿਆ। ਮੈਨੂੰ ਆਂਏ ਕਿੳਂੁ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਨੂੰ ਮੈਂ ਬਹੁਤ ਪੁਰਾਣਾ ਜਾਣਦਾ ਹਾਂ।
‘‘ਇਕ ਬਾਜੀ ਹੋ ਜਾਵੇ.....?’’ ਬੁੱਢਾ ਬੋਲਿਆ।
ਕੁੜੀ ਮੇਰੇ ਵੱਲ ਵੇਖ ਕੇ ਮੁਸਕਰਾਈ। ਇਹ ਤਾਂ ਮੇਰੀ ਹੀ ਹੈ। ਇਸ ਬੁੱਢੇ ਨੂੰ ਇਹ ਨਹੀਂ ਪਤਾ ਕਿ ਮੈਂ ਤਾਸ਼ ਦਾ ਚੈਂਪੀਅਨ ਹਾਂ। ਪਰ ਮੈਸ਼ੋਅ ਨਹੀਂ ਕਰਾਂਗਾ।
‘‘ਦਾਅ’ ਤੇ ਕੀ ਲਾਉਂਗੇ?’’
‘‘ ਮੈਂ ਆਪਣੀ ਆਤਮਾ ਨਹੀਂ ਲਉਣੀ।’’ ਮੈਂ ਜਾਣ ਬੁੱਝ ਕੇ ਕਿਹਾ।
ਸ਼ਾਇਦ ਬੁੱਢੇ ਨੂੰ ਮੇਰੇ ‘ਤੇ ਗੁੱਸਾ ਆਇਆ ਹੋਵੇ। ਮੈਂ ਤਾਸ਼ ਫੈਂਟੀ ਤੈ ਕੱਟ ਕੇ ਵੰਡ ਦਿੱਤੀ।
‘‘ਮੈਂ ਆਪਣੀ ਸੋਨੇ ਦੀ ਚੈਨ ਦਾਅ ‘ਤੇ ਲਾਊਂਗਾ , ਜੇ ਮਂੈ ਹਾਰ ਗਿਆ ਇਹ ਤੁਹਾਡੀ ਬੇਟੀ ਦੇ ਕੰਮ ਆਵੇਗੀ ਤੇ ਮੈਂ ਜਿੱਤ ਗਿਆ ਤਾਂ ਂਿੲਹ ਤਾਂ ਵੀ ਤੁਹਾਡੀ ਬੇਟੀ ਦੇ ਗਲ ‘ਚ ਪਾਵਾਂਗਾ।’’

‘‘ਬਲਾਈਂਡ ‘‘
‘‘ਸ਼ੋਅ?’’
ਬੁੱਢਾ ਜਿੱਤ ਗਿਆ ਉਸਨੇ ਟੇਬਲ ‘ਤੇ ਪਏ ਪੈਸੈ ਤੇ ਸੋਨਾ ਇਕੱਠਾ ਕੀਤਾ ਉੱਠ ਗਿਆ। ਤੇ ਬਹਾਰ ਜਾਣ ਲੱਗਾ।
‘‘ ਕਿਉਂ ਹੋਰ ਨਹੀਂ ਖੇਡਣਾਂ?’’
‘‘ ਬੁੱਧਵਾਰ ਨੂੰ ਖੇਡਾਂਗੇ।’’
‘‘ਪਰ ਕਿਉਂ? ਕੋਈ ਬੁੱਧ ਬੁਧ ਨਹੀਂ ਅੱਜ ਸੋਮਵਾਰ ਆ,ਜੇ ਮੇਰੇ ਨਾਲ ਖੇਡਣਾ ਹੈ ਤਾਂ ਹਰ ਰੋਜ਼ ਖੇਡਣਾ ਪਵੇਗਾ।’’
‘‘ਠੀਕ ਆ ਮੈਂ ਇਕ ਬਾਜੀ ਹੀ ਖੇਡਿਆ ਕਰਾਂਗਾ।’’ ਬੁੱਢੇ ਨੇ ਸੋਚ ਵਿਚਾਰ ਕਰ ਕੇ ਆਪਣੀਆਂ ਲਾਲ ਅੱਖਾਂ ਵਿਖਾਉਂਦੇ ਹੋਏ ਕਿਹਾ।
ਮੈਨੂੰ ਏਨੀ ਖੁਸ਼ੀ ਸੀ ਕਿ ਮੈਂ ਆਪਣੀ ਗੱਲ੍ਹ ਮਨਵਾ ਲਈ ਸੀ। ਮੈਂ ਉਸ ਕੋਲਂੋ ਡਰਿਆ ਨਹੀਂ ਸੀ। ਇਹ ਗੱਲ ਅਲੱਗ ਆ ਕਿ ਮੈਨੂੰ ਪਸੀਨਾ ਆ ਗਿਆ ਸੀ। ਦਿਨ ਵੇਲੇ ਮੈਂ ਕੇਵਲ ਰਾਤ ਦਾ ਹੀ ਇੰਤਜ਼ਾਰ ਕਰਦਾ। ਦੂਸਰੇ ਦਿਨ ਮੇਰੀ ਸੋਨੇ ਦੀ ਚੈਨ
ਤੇ ਛਾਪਾਂ ਛੱਲੇ ਮੇਰੇ ਕੋਲ ਨਹੀਂ ਸਨ। ਮੈਂ ਬਹੁਤ ਲੇਟ ਉੱਠਿਆ।
‘‘ਮੇਰੇ ਆਰਕੈਸਟਰਾ ਦਾ ਕੀ ਹਾਲ ਹੋਵੇਗਾ? ਮੇਰੇ ਬੀਵੀ ਬੱਚੇ? ਮੈਂ ਇਕ ਪਲ ਲਈ ਸੋਚਿਆ। ਬੱਸ ਇਕ ਵਾਰ ਮੈਂ ਇਸ ਕੋਲੋਂ ਇਸਦੀ ਕੁੜੀ ਜਿੱਤ ਲਵਾਂ। ਬੱਸ ਸਭ ਨੂੰ ਸਰਪ੍ਰਾਈਜ਼ ਦੇਵਾਗਾਂ। ਰਾਤ ਦੇ ਬਾਰਾਂ ਵੱਜੇ। ਬੁੱਢਾ ਤੇ ਉਸ ਦੀ ਕੁੜੀ ਆ ਗਏ। ਤਾਸ਼ ਵੰਡੀ ਗਈ। ਮੈਂ ਅੱਜ ਬਲਾਈਂਡ ਖੇਡਣ ਦਾ ਫ਼ੈਸਲਾ ਕੀਤਾ। ਮੈਂ ਉਸਦੀਆਂ ਮੋਟੀਆਂ ਮੋਟੀਆਂ ਅੱਖਾਂ ‘ਚ ਵੇਖ ਰਿਹਾ ਸਾਂ। ਇਹ ਸਿਲਸਿਲਾ ਹਰ ਰੋਜ਼ ਕੋਈ ਹਫ਼ਤਾ ਕੁ ਚਲਦਾ ਰਿਹਾ। ਬੁੱਢਾ ਹਰ ਰੋਜ਼ ਜਿੱਤ ਕੇ ਕਹਿ ਦਿੰਦਾ।
‘‘ਕੱਲ੍ਹ ਨੂੰ ਫੇਰ ਆਵਾਂਗੇ।’’
ਮੈਂ ਆਪਣੀ ਗੱਡੀ ਸਾਰਾ ਪੈਸਾ ਤੇ ਸੋਨਾ ਹਾਰ ਚੁੱਕਿਆ ਸੀ। ਮੈਨੂੰ ਹਾਰ ਦਾ ਅਫ਼ਸੋਸ ਨਹੀਂ ਸੀ। ਮੈਂ ਜਦੋਂ ਜਦੋਂ ਉਸ ਬੁੱਢੇ ਰਾਜੇ ਦੀ ਕੁੜੀ ਦੀਆਂ ਅੱਖਾਂ ‘ਚ ਵੇਖਦਾ ਤਾਂ ਉਹ ਮੁਸਕਰਾ ਕੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਨਾਲ ਮੈਨੂੰ ਕਹਿੰਦੀ ‘‘ਤੂੰ ਹਿੰਮਤ ਨਾ ਹਾਰੀ, ਧੀਰਜ ਰੱਖ, ਮੈਂ ਤਾਂ ਤੇਰੀ ਆਂ, ਤੂੰ ਮੈਨੂੰ ਇਕ ਦਿਨ ਜ਼ਰੂਰ ਪਾਅ ਲਵੇਂਗਾ, ਤੂੰ ਹੀ ਮੇਰਾ ਜੀਵਨ ਸਾਥੀ ਹੋਵੇਂਗਾ, ਤੂੰ ਘਬਰਾਈ ਨਾ, ਮੈ ਹਮੇਸ਼ਾ ਹੀ ਤੇਰੇ ਨਾਲ ਆਂ।’’
ਮੈਨੂੰ ਉਹ ਹੌਂਸਲਾ ਦਿੰਦੀ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ। ਦਿਨ ਵੇਲੇ ਸ਼ਰਾਬ ਤੇ ਰਾਤ ਨੂੰ......
ਅੱਜ ਉਹ ਹਰ ਰਾਤ ਵਾਂਗ ਬਾਰਾਂ ਵਜੇ ਆਏ। ਮੈਂ ਸਿਗਰਟ ਦਾ ਕਸ਼ ਲਾਇਆ ਤੇ ਮੈਂ ਟੇਬਲ ਤੇ ਜਾਅ ਬੈਿਠਆ। ਤਾਸ਼ ਦੀ ਬਾਜੀ ਚੱਲ ਰਹੀ ਸੀ। ਮੈਨੂੰ ਨਹੀਂ ਪਤਾ ਮੈਂ ਕੀ ਦਾਅ ਤੇ ਲਾਇਆ? ਦੂਜੇ ਦਿਨ ਮੈਨੂੰ ਰੋਜ਼ੀ ਹਿਲੂਣ ਰਹੀ ਸੀ। ਮੇਰੇ ਕੋਲੋਂ ਉਠਿਆਂ ਨਾ ਗਿਆ। ਮੈਂ ਵੇਖਿਆ ਕਿ ਮੈਂ ਹਵਾ ‘ਚ ਉੱਡ ਰਿਹਾ ਹਾਂ। ਅਚਾਨਕ ਮੇਰੀ ਨਜ਼ਰ ਧਰਤੀ ਤੇ ਪਈ। ਪਹਿਲਾਂ ਮੈਂ ਆਪਣੀ ਲਾਸ਼ ਵੇਖੀ। ਫੇਰ ਮੈਂ ਘਰਵਾਲੀ ਤੇ ਬੱਚਿਆਂ ਦੀਆਂ ਲਾਸ਼ਾਂ ਵੇਖ ਰਿਹਾ ਸਾਂ। ਮੈਨੂੰ ਉਹ ਬੁੱਢਾ ਤੇ ਉਸਦੀ ਕੁੜੀ ਵੀ ਵਿਖਾਈ ਦਿੱਤੇ। ਪਰ ਹੁਣ ਦੋ ਨਹੀਂ ਤਿੰਨ ਸਨ। ਮੇਰੇ ਸਮੇਤ।
ਪਤਾ-1764,ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ
ਮੋਗਾ-142001
098557-35666

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346