Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

ਸੋ ਹੱਥ ਰੱਸਾ - ਸਿਰੇ ਤੇ ਗੰਢ

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ਤੇ ਸਨਮਾਨ

 


ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ ਸੁਖਵੀਰ ਸੁਖ
-ਗੋਰਵ ਢਿਲੋਂ
 

 

ਇੱਕ ਵੇਲਾ ਉਹ ਸੀ ਜਦੋਂ ਕਿਸੇ ਗੀਤਕਾਰ ਜਾਂ ਗਾਇਕ ਨੂੰ ਸਿਰਫ਼ ਉਸਦੀ ਕਲਾ ਕਰਕੇ ਹੀ ਲੋਕ ਜਾਣਦੇ ਸਨ। ਉਹ ਮੇਲਿਆਂ, ਤਿਓਹਾਰਾਂ ਤੇ ਆਪਣੇ ਅਖ਼ਾੜੇ ਲਾਉਂਦੇ। ਪਹਿਲੀਆਂ ਵਿਚ ਤਾਂ ਦੂਰ ਤੱਕ ਆਵਾਜ਼ ਪਹੁੰਚਾਉਣ ਲਈ ਲਾਊਡ-ਸਪੀਕਰ ਵੀ ਨਹੀਂ ਸਨ ਹੁੰਦੇ। ਲੋਕ ਉਹਨਾਂ ਦੀ ਕਲਾ ਦਾ ਆਨੰਦ ਮਾਣਦੇ। ਵਾਪਸ ਜਾ ਕੇ ਆਪਣੇ ਯਾਰਾਂ-ਦੋਸਤਾਂ ਤੇ ਹੋਰ ਪਿੰਡ ਵਾਸੀਆਂ ਨਾਲ ਉਹਨਾਂ ਦੀ ਪੇਸ਼ਕਾਰੀ ਨੂੰ ਵਡਿਆਉਂਦੇ ਤਾਂ ਸੁਣਨ ਵਾਲੇ ਦੇ ਮਨ ਵਿਚ ਵੀ ਉਸ ਕਲਾਕਾਰ ਨੂੰ ਸੁਣਨ ਦੀ ਰੀਝ ਜਾਗਦੀ। ਪਰ ਗੱਲਾਂ ਉਸੇ ਦੀਆਂ ਹੁੰਦੀਆਂ ਜਿਸਦੇ ਵਿਚ ਕਣੀ ਹੁੰਦੀ। ਉਸ ਵਕਤ ਮੀਡੀਏ ਦਾ ਅੱਜ ਵਰਗਾ ਇੰਨਾ ਬੋਲਬਾਲਾ ਤਾਂ ਹੈ ਨਹੀਂ ਸੀ ਕਿ ਉਹ ਰਾਤੋ ਰਾਤ ਲੋਕਾਂ ਤੱਕ ਪਹੁੰਚ ਸਕੇ। ਉਦੋਂ ਤਾਂ ਲੋਕ ਆਪ ਆਪਣੇ ਗਾਇਕਾਂ ਨੂੰ ਸੁਣਨ ਲਈ ਪਹੁੰਚਦੇ ਸਨ। ਉਹੋ ਹੀ ਕਲਾਕਾਰ ਸਫ਼ਲ ਜਾਂ ਕਾਮਯਾਬ ਹੁੰਦੇ ਸਨ, ਜਿਨ੍ਹਾਂ ਨੇ ਜੀਅ ਜਾਨ ਨਾਲ ਘਾਲਣਾ ਘਾਲੀ ਹੁੰਦੀ ਸੀ; ਲੋਕਾਂ ਦੇ ਮਨਾਂ ਵਿਚ ਥਾਂ ਬਣਾਈ ਹੁੰਦੀ ਸੀ। ਪਰ ਅੱਜ ਦੇ ਬਹੁਤੇ ਅਖੌਤੀ ਗਾਇਕ ਤਾਂ ਸਿਰਫ਼ ਪੈਸੇ ਦੇ ਜ਼ੋਰ ਨਾਲ ਹੀ ਅੱਗੇ ਆ ਰਹੇ ਹਨ ਅਤੇ ਕਈ ਆਉਣਾ ਚਾਹੁੰਦੇ ਹਨ। ਦੋ-ਚਾਰ ਦਿਨ ਚਮਕ ਕੇ ਫਿਰ ਹਨੇਰਿਆਂ ਵਿਚ ਗਵਾਚ ਜਾਂਦੇ ਹਨ। ਸੰਗੀਤ ਮਨੁੱਖੀ ਮਨ ਨੂੰ ਤਾਜ਼ਗੀ

ਹੰਸਾਂ ਦੀ ਜੋੜੀ: ਸੁਖਵੀਰ ਸੁਖ ਤੇ ਰਾਜੇਸ਼ ਰਾਜੂ

ਦਿੰਦਾ ਹੈ। ਪਰ ਅੱਜੋਕੇ ਸਮੇਂ ਦੇ ਇੱਕਾ-ਦੁੱਕਾ ਗਾਇਕਾਂ ਨੂੰ ਛੱਡ ਕੇ ਬਾਕੀ ਸਾਰੇ ਗੀਤਕਾਰ ਅਤੇ ਗਾਇਕ ਪੰਜਾਬੀ ਸੰਗੀਤ ਦੇ ਚਿੱਥੜੇ ਉਡਾ ਰਹੇ ਹਨ, ਪਰ ਫਿ਼ਰ ਵੀ ਕਿਤੇ-ਕਿਤੇ ਕੋਈ ਆਸ ਦੀ ਕਿਰਨ ਦਿੱਸ ਹੀ ਪੈਂਦੀ ਹੈ। ਕਿਸੇ ਚੀਜ਼ ਦਾ ਵੀ ਬੀ ਨਾਸ ਨਹੀਂ ਹੁੰਦਾ। ਅਜੇ ਵੀ ਕੁਝ ਨੌਜਵਾਨ ਗਾਇਕ ਅਜਿਹੇ ਹਨ ਜਿਹੜੇ ਪੂਰੀ ਤਰ੍ਹਾਂ ਸੰਗੀਤ ਨੂੰ ਸਮਰਪਿਤ ਹਨ। ਸੁਰਾਂ ਦੀ ਸਰਸਵਤੀ ਉਹਨਾਂ ਦੇ ਗਲੇ ਵਿੱਚ ਵਾਸ ਕਰਦੀ ਹੈ। ਸੰਗੀਤ ਹੀ ਉਹਨਾਂ ਦੀ ਖੁ਼ਰਾਕ ਅਤੇ ਜੀਵਨ ਹੈ।
ਅਜਿਹੇ ਹੀ ਇੱਕ ਸੁਰੀਲੇ ਗਾਇਕ ਸੁਖਵੀਰ ਸੁੱਖ ਨਾਲ ਮੇਰੀ ਮੁਲਾਕਾਤ ਆਪਣੀ ਕੈਲੇਫ਼ੋਰਨੀਆ ਫੇ਼ਰੀ ਦੌਰਾਨ ਹੋਈ। ਭਾਵੇਂ ਇਕ ਵਿਅਕਤੀ ਦੇ ਤੌਰ ਤੇ ਮੈਂ ਸੁੱਖ ਨੂੰ, ਉਸਦੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਪੜ੍ਹਦੇ ਸਮੇਂ ਤੋਂ ਹੀ ਜਾਣਦਾ ਸਾਂ, ਪਰ ਉਸਦੀ ਕਲਾ ਬਾਰੇ ਮੈਂ ਉਸਦੇ ਨਾਲ ਕਈ ਮਹੀਨੇ ਰਹਿ ਕੇ ਹੀ ਜਾਣਿਆ। ਉਹ ਵੀ ਹੋਰ ਬਹੁਤ ਸਾਰੇ ਨੌਜਵਾਨਾਂ ਵਾਂਗ ਰੋਟੀ ਰੋਜ਼ੀ ਦੇ ਚੱਕਰ ਵਿਚ ਕੈਲੇਫ਼ੋਰਨੀਆਂ(ਅਮਰੀਕਾ) ਆ ਵੱਸਿਆ ਹੈ। ਪਰ ਉਸ ਅੰਦਰ ਡਿੱਗਾ ਸ਼ਾਇਰੀ ਅਤੇ ਸੰਗੀਤ ਦਾ ਬੀਜ ਉਸਨੇ ਰੋਟੀ ਕਮਾਉਣ ਦੀ ਕਰੜੀ ਘਾਲ ਦੇ ਖੁ਼ਸ਼ਕ ਮੌਸਮ ਵਿਚ ਵੀ ਸੁੱਕਣ ਨਹੀਂ ਦਿੱਤਾ। ਇਸ ਬੀਜ ਦੇ ਤਰੋ-ਤਾਜ਼ਾ ਰਹਿਣ ਵਿਚ ਉਸਦੀ ਮਦਦ ਇੱਕ ਹੋਰ ਉਸ ਵਰਗੇ ਹੀ ਸੁਰੀਲੇ ਗਾਇਕ ਰਾਜੇਸ਼ ਰਾਜੂ ਦੇ ਸਾਥ ਨੇ ਵੀ ਕੀਤੀ। ਦੋਵੇਂ ਸਦਾ ਸੋਚਦੇ ਕਿ ਮੁਨਾਸਬ ਮੌਕਾ ਆਉਣ ਤੇ ਉਹ ਵੀ ਕਿਸੇ ਦਿਨ ਆਪਣੀ ਕਲਾ ਦਾ ਪ੍ਰਦਰਸ਼ਨ ਆਪਣੇ ਲੋਕਾਂ ਸਾਹਮਣੇ ਕਰਨਗੇ! ਉਹਨਾਂ ਦੀ ਮਿਹਨਤ ਅਕਸਰ ਰੰਗ ਲਿਆਈ। ਹੁਣ ਦੋਵੇਂ ਆਪੋ ਆਪਣੀਆਂ ਕੈਸਿਟਾਂ ਨਾਲ ਸੰਗੀਤ ਦੇ ਖ਼ੇਤਰ ਵਿਚ ਪਰਵੇਸ਼ ਕਰਕੇ ਆਪਣੀ ਥਾਂ ਬਣਾ ਚੁੱਕੇ ਹਨ।
ਸੰਗੀਤ ਪ੍ਰਤੀ ਸੁਖਵੀਰ ਸੁੱਖ ਇੰਨਾ ਵਫ਼ਾਦਾਰ ਹੈ ਕਿ ਰੋਟੀ ਖਾਣੀ ਭਾਵੇਂ ਭੁੱਲ ਜਾਵੇ, ਪਰ ਰਿਆਜ਼ ਕਰਨਾ ਨਹੀਂ ਭੁੱਲਦਾ। ਇਸੇ ਹੀ ਲਗਨ ਅਤੇ ਅਭਿਆਸ ਨੇ ਉਸਦੀ ਆਵਾਜ਼ ਨੂੰ ਇੰਨਾ ਪਰਪੱਕ ਅਤੇ ਸੁਰੀਲਾ ਬਣਾ ਦਿੱਤਾ ਹੈ ਕਿ ਜਦੋਂ ਵੀ ਕੋਈ ਕਲਾ ਦਾ ਪਾਰਖੂ ਸਰੋਤਾ ਉਸਨੂੰ ਸੁਣਦਾ ਹੈ ਤਾਂ ਉਹ ਉਸ ਦੀ ਤੁਲਨਾ ਸਹਿਜੇ ਹੀ ਮੰਝੇ ਹੋਏ ਗਾਇਕ ਨਾਲ ਕਰਦਾ ਹੈ। ਸੁੱਖ ਜਿੱਥੇ ਇੱਕ ਵਧੀਆ ਸੁਰੀਲਾ ਗਾਇਕ ਹੈ, ਉੱਥੇ ਹੀ ਉਹ ਇੱਕ ਚੰਗਾ, ਉਸਾਰੂ ਸੋਚ ਰੱਖਣ ਵਾਲਾ ਗੀਤਕਾਰ ਵੀ ਹੈ। ਉਸਦੀ ਕਲਮ ਬਹੁਤ ਖ਼ੂਬਸੂਰਤ, ਉਸਾਰੂ, ਕਲਾਮਈ ਅਤੇ ਅਰਥਵਾਨ ਗੀਤ ਸਿਰਜਦੀ ਹੈ। ਉਹ ਅੱਜ ਦੇ ਘਟੀਆ ਗੀਤਕਾਰਾਂ ਵਾਂਗ ਅਸ਼ਲੀਲ, ਅਰਥਹੀਣ ਅਤੇ ਸਮਾਜਿਕਸਭਿਆਚਾਰਕ ਸੋਚ ਤੋਂ ਪਰ੍ਹੇ ਨਹੀਂ ਲਿਖਦਾ। ਉਹ ਜੋ ਵੀ ਲਿਖਦਾ ਹੈ ਉਹ ਉਸਦੀ ਸੁਲਝੀ ਹੋਈ ਸੋਚ ਵਿੱਚੋਂ ਨਿਕਲੀ ਹੋਈ ਲਿਖਤ ਹੁੰਦੀ ਹੈ, ਜੋ ਸਾਨੂੰ ਇੱਕ ਸੁਨੇਹਾ ਵੀ ਦਿੰਦੀ ਹੈ ਅਤੇ ਅੱਜ ਦੀ ਜਿ਼ੰਦਗੀ ਉੱਤੇ ਇੱਕ ਚੋਟ ਵੀ ਹੁੰਦੀ ਹੈ। ਆਸ਼ਕੀ ਵਾਲੇ ਗੀਤਾਂ ਨੂੰ ਵੀ ਉਹ ਸਾਹਿਤਕ ਸੋਚ ਨਾਲ ਲਿਖਦਾ ਹੈ। ਹੋਰਨਾਂ ਚਾਲੂ ਗੀਤਕਾਰਾਂ ਵਾਂਗ ਉਹਦੀ ਲਿਖ਼ਤ ਵਿਚ ਫੁ਼ਕਰੇ ਆਸ਼ਕਾਂ ਵਾਲਾ ਸੁ਼ਹਦਾਪਨ ਨਹੀਂ ਹੁੰਦਾ। ਗਾਇਕ ਰਾਜੇਸ਼ ਰਾਜੂ ਦੀ ਕੈਸੇਟ ਦੁਨੀਆਂ ਵਿੱਚ ਉਸਦਾ ਲਿਖਿਆ ਗੀਤ ਹੌਲੀ-ਹੌਲੀ ਲਗਦਾ ਤੈਨੂੰ ਭੁੱਲ ਹੀ ਜਾਵਾਂਗੇ ਇੱਕ ਬੇਹੱਦ ਹੀ ਪਿਆਰਾ ਗੀਤ ਹੈ, ਜਿਸਦੀ ਸ਼ਬਦਾਵਲੀ ਸਾਹਿਤਕ ਵੀ ਹੈ ਅਤੇ ਮਨੁੱਖੀ ਮਨ ਦੀਆਂ ਤਰਲ ਭਾਵਨਾਵਾਂ ਨੂੰ ਵੀ ਬਾਖੂ਼ਬੀ ਪੇਸ਼ ਕਰਦੀ ਹੈ। ਇਹ ਗੀਤ ਸਰੋਤਿਆਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ। ਉਸ ਦੀ ਲਿਖ਼ਤ ਏਨੀ ਉੱਚ ਪਾਏ ਦੀ ਹੈ ਕਿ ਉਸ ਨੂੰ ਇਸ ਉਮਰੇ ਹੀ ਵੱਡੇ ਗਾਇਕਾਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕਰਦੀ ਹੈ। ਸਬੂਤ ਵਜੋਂ ਕੁਝ ਚਿਰ ਪਹਿਲਾਂ ਮਾਰਕੀਟ ਵਿਚ ਆਈ ਸੁੱਖ ਦੀ ਪਹਿਲੀ ਕੈਸੇਟ ਯਾਰ ਹੀ ਰੱਬ ਹੈ, ਸੁਣੀ ਜਾ ਸਕਦੀ ਹੈ। ਇਸ ਵਿੱਚ ਉਸਦੇ ਲਿਖੇ ਹੋਏ ਅੱਠ ਗੀਤ ਹਨ, ਜਿਹੜੇ ਉਸਨੇ ਬਹੁਤ ਹੀ ਖੁਭ ਕੇ ਗਾਏ ਹਨ। ਇਹਨਾਂ ਦਾ ਸੰਗੀਤ ਦਿੱਤਾ ਹੈ, ਸੰਗੀਤਕਾਰ ਤੇਜਵੰਤ ਕਿੱਟੂ ਨੇ। ਇਸ ਕੈਸੇਟ ਵਿੱਚ ਦੋ ਤਿੰਨ ਗੀਤ ਤਾਂ ਬਹੁਤ ਹੀ ਕਮਾਲ ਦੇ ਲਿਖੇ ਅਤੇ ਗਾਏ ਗਏ ਹਨ, ਜਿਹਨਾਂ ਵਿੱਚੋਂ ਫੁੱਲਾਂ ਨਾਲ ਕੰਡੇ ਵੀ ਜ਼ਰੂਰ ਹੁੰਦੇ ਨੇ, ਦਿਲ ਦਾ ਹੋਵੇ ਚੰਗਾ ਬੰਦਾ ਯਾਰ ਬਣਾ ਲਈਦਾ ਅਤੇ ਮੋਮਬੱਤੀਆਂ ਦਾ ਜਿ਼ਕਰ ਵਿਸ਼ੇਸ਼ ਤੌਰ ਤੇ ਕੀਤਾ ਜਾ ਸਕਦਾ ਹੈ। ਇਹਨਾਂ ਗੀਤਾਂ ਦੇ ਮੁਖੜੇ ਹੀ ਦੱਸਦੇ ਹਨ ਕਿ ਇਹ ਗੀਤ ਜਿ਼ੰਦਗੀ ਨਾਲ ਜੁੜੇ ਹੋਏ ਹਨ ਅਤੇ ਸੁੱਚੀ ਸਭਿਆਚਾਰਕ ਦਿੱਖ ਵਾਲੇ ਹਨ। ਇਹਨਾਂ ਵਿਚ ਨਾ ਹੀ ਹੋਛਾਪਨ ਹੈ ਅਤੇ ਨਾਂ ਹੀ ਫੁ਼ਕਰਾਪਨ।
ਸਾਡੇ ਬਹੁਤ ਸਾਰੇ ਸ਼ਾਇਰਾਂ ਅਤੇ ਗੀਤਕਾਰਾਂ ਨੇ ਮਾਂ ਬਾਰੇ ਬੜੇ ਦਿਲ ਨੂੰ ਛੁਹਣ ਵਾਲੇ ਸ਼ਬਦ ਲਿਖੇ ਹਨ। ਸੁਖਵੀਰ ਸੁਖ ਨੇ ਵੀ ਮਾਂ ਦੀ ਮਮਤਾ ਦੀ ਵਡਿਆਈ ਕਰਦਾ ਇੱਕ ਬਹੁਤ ਹੀ ਉੱਤਮ ਗੀਤ ਲਿਖਿਆ ਹੈ। ਉਸਦਾ ਇਹ ਗੀਤ ਰਾਜੇਸ਼ ਰਾਜੂ ਦੀ ਅਗਲੀ ਕੈਸਿਟ ਵਿਚ ਆ ਰਿਹਾ ਹੈ। ਗੀਤ ਦੇ ਬੋਲ ਹਨ, ਰੱਬਾ ਦੇਵੀਂ ਮਾਵਾਂ ਨੂੰ ਤੂੰ ਉਮਰਾਂ ਲੰਮੇਰੀਆਂ। ਜਦੋਂ ਮੈਂ ਅਤੇ ਰਾਜੂ ਪਿਛਲੇ ਦਿਨੀਂ ਇੰਡੀਆ ਗਏ ਤਾਂ ਜਿੱਥੇ ਵੀ ਕਿਸੇ ਮਹਿਫ਼ਲ ਵਿਚ ਰਾਜੂ ਨੇ ਇਹ ਗੀਤ ਗਾਇਆ ਲੋਕਾਂ ਦੀਆਂ ਅੱਖਾਂ ਵਿਚ ਤਰਦੇ ਅੱਥਰੂ ਮੈਂ ਆਪ ਵੇਖੇ। ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਇੰਗਲੈਂਡ ਵੱਸਦਾ ਪਾਕਿਸਤਾਨੀ ਲੇਖਕ ਅਮੀਨ ਮਲਿਕ ਦੇਸ਼-ਵੰਡ ਸਮੇਂ ਆਪਣੀ ਮਾਂ ਤੋਂ ਵਿਛੜ ਜਾਣ ਦਾ ਦਰਦਨਾਕ ਦ੍ਰਿਸ਼ ਬਿਆਨ ਕੇ ਹਟਿਆ ਤਾਂ ਰਾਜੇਸ਼ ਰਾਜੂ ਨੇ ਸੁਖ ਦਾ ਲਿਖਿਆ ਇਹੋ ਗੀਤ ਏਨੀ ਦਰਦ ਭਿੱਜੀ ਆਵਾਜ਼ ਵਿਚ ਗਾਇਆ ਕਿ ਸ਼ਬਦ ਅਤੇ ਸੁਰ ਦੀ ਤਾਕਤ ਕਈ ਸਰੋਤਿਆਂ ਦੀ ਅੱਖਾਂ ਵਿਚੋਂ ਹੰਝੂ ਬਣ ਡਲ੍ਹਕਣ ਲੱਗੀ। ਸ਼ਾਇਰੀ ਦੇ ਸ਼ਬਦਾਂ ਵਰਗੀ ਹੀ ਸੂ਼ਖ਼ਮਤਾ ਅਤੇ ਲੋਚ ਸੁਖ ਦੀ ਆਪਣੀ ਆਵਾਜ਼ ਵਿਚ ਵੀ ਹੈ। ਉਸਨੂੰ ਸੁਣਿਆਂ ਰੂਹ ਤ੍ਰਿਪਤ ਹੁੰਦੀ ਹੈ। ਇਸ ਸਾਲ ਅਗਸਤ ਦੇ ਅਖ਼ੀਰ ਵਿਚ ਸੁਖ ਆਪਣੀ ਦੂਸਰੀ ਐਲਬਮ ਲੈ ਕੇ ਆ ਰਿਹਾ ਹੈ, ਜਿਸ ਦੇ ਸਾਰੇ ਗੀਤ ਸੁਖ ਦੇ ਲਿਖੇ ਹਨ। ਇਹਨਾਂ ਵਿਚ ਵੀ ਉਸ ਨੇ ਕਮਾਲ ਦੇ ਵਿਸ਼ੇ ਛੋਹੇ ਹਨ ਤੇ ਬਹੁਤ ਉਤਮ ਸ਼ਾਇਰੀ ਕੀਤੀ ਹੈ । ਅਕਤੂਬਰ ਵਿਚ ਸੁੱਖ ਦੀ ਇੱਕ ਹੋਰ ਟੇਪ ਜੋ ਕਿ ਉਸ ਦੇ ਭਰਾਂਵਾਂ ਵਰਗੇ ਯਾਰ ਰਾਜੇਸ਼ ਰਾਜੂ ਨਾਲ ਆ ਰਹੀ ਹੈ ਜਿਸ ਵਿਚ ਸੁਖ ਦੇ ਲਿਖੇ ਅਤੇ ਗਾਏ ਤਿੰਨ ਖ਼ੂਬਸੂਰਤ ਗੀਤ ਹਨ,ਸ਼ਬਦਾਂ ਦਾ ਸੁਹਜ ਅਤੇ ਸੁਰ ਦੀ ਕੋਮਲਤਾ ਹੈ ਜਿਸ ਕਰਕੇ ਇਹਨਾਂ ਵਿੱਚ ਹੀ ਉਸਦੇ ਅੱਗੇ ਆ ਜਾਣ ਦੇ ਮੌਕੇ ਛੁਪੇ ਹੋਏ ਹਨ ।
ਉਸਦੀ ਪ੍ਰਤਿਭਾ ਦੀ ਠੀਕ ਪਛਾਣ ਕੀਤੀ ਜਾਵੇਗੀ, ਮੈਨੂੰ ਇਸ ਗੱਲ ਦੀ ਆਸ ਹੈ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346