Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

ਸੋ ਹੱਥ ਰੱਸਾ - ਸਿਰੇ ਤੇ ਗੰਢ

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ਤੇ ਸਨਮਾਨ

 

 


ਸੋ ਹੱਥ ਰੱਸਾ - ਸਿਰੇ ਤੇ ਗੰਢ
- ਸੁਰਿੰਦਰ ਸਪੇਰਾ
 

 

ਤੇਜੀ ਨਾਲ ਵੱਧ ਰਹੀ ਆਬਾਦੀ ਭਾਰਤ ਦੀ ਇੱਕ ਪ੍ਰਮੁੱਖ ਸਮੱਸਿਆ ਹੈ। ਇਸ ਦਾ ਮੁੱਖ ਕਾਰਨ ਜਿੱਥੇ ਅਨਪੜ੍ਹਤਾ ਹੈ ਉਥੇ ਧਾਰਮਿਕ ਅਤੇ ਰਾਜਨੀਤਕ ਕਾਰਨ ਵੀ ਹਨ। ਬਹੁਤ ਜ਼ਿਆਦਾ ਜਨਸੰਖਿਆ ਹੋਣ ਕਾਰਨ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਖਾਧ ਪਦਾਰਥਾਂ ਦੀ ਕਮੀ, ਪਾਣੀ ਦੀ ਕਮੀ, ਵਾਹੁਣਯੋਗ ਜ਼ਮੀਨ ਦੀ ਕਮੀ, ਮੰਹਿਗਾਈ, ਪ੍ਰਦੂਸ਼ਨ, ਭੂਚਾਲ, ਆਪਸੀ ਕਲੇਸ਼, ਅਤਿਵਾਦ, ਵੱਖਵਾਦ, ਵੱਖ ਵੱਖ ਭਾਈਚਾਰਿਆਂ ਅਤੇ ਧਰਮਾਂ ਵਿੱਚ ਦੁਸ਼ਮਣੀ ਆਦਿ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।
ਧਾਰਮਿਕ ਅੰਧਵਿਸ਼ਵਾਸ ਅਤੇ ਅਨਪੜ੍ਹਤਾ ਦੋ ਸੱਕੀਆਂ ਭੈਣਾ ਹਨ। ਅਖੋਤੀ ਧਾਰਮਿਕ ਨੇਤਾ, ਪੰਡਿਤ-ਪਰੋਹਿਤ, ਸਵਾਮੀ ਅਤੇ ਮੌਲਾਨਾ ਆਦਿ ਅਨਪੜ੍ਹ ਅਤੇ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ੳਹ ਸਿਖਾ ਰਹੇ ਹਨ ਕਿ ਬੱਚੇ ਪੈਦਾ ਹੋਣਾ ਪ੍ਰਮਾਤਮਾਂ ਦੀ ਦੇਣ ਹੈ ਅਤੇ ਬੱਚੇ ਪੈਦਾ ਕਰਨ ਵਿੱਚ ਬੰਧਿਸ਼ਾਂ ਖੜ੍ਹੀਆਂ ਕਰਨੀਆਂ ਪ੍ਰਮਾਤਮਾਂ ਦਾ ਵਿਰੋਧ ਕਰਨ ਦੇ ਬਰਾਬਰ ਹੈ। ਪੁੱਤਰ ਹੋਣ ਤਾਂ ਸੰਸਾਰ ਵਿੱਚ ਨਾਮ ਰਹਿਦਾ ਹੈ, ਮੁਕਤੀ/ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਮੁਸਲਿਮ ਧਰਮ ਦੇ ਮੁਲਾਵਾਂ ਨੇ ਤਾਂ ਫਤਵੇ ਜਾਰੀ ਕੀਤੇ ਹਨ ਕਿ ਬੱਚੇ ਦੀ ਪੈਦਾਇਸ਼ ਲਈ ਕਿਸੇ ਕਿਸਮ ਦੀ ਰੁਕਾਵਟ (ਕੰਡੋਮ) ਆਦਿ ਦੀ ਵਰਤੋਂ ਕਰਨਾ ਅੱਲ੍ਹਾ ਦੀ ਰਜ਼ਾ ਵਿੱਚ ਰੋੜੇ ਅਟਕਾਉਣਾ ਹੈ। ਚਾਰ ਚਾਰ ਪਤਨੀਆਂ ਰੱਖਣਾ ਜਾਇਜ਼ ਹੈ ਅਤੇ ਵੱਧਤੋਂ ਵੱਧ ਬੱਚੇ ਪੈਦਾ ਕਰਕੇ ਮੁਸਲਿਮ ਭਾਈਚਾਰੇ ਦੀ ਗਿਣਤੀ ਵਿੱਚ ਵਾਧਾ ਕਰਨਾ ਅੱਲ੍ਹਾ ਦੀ ਮਰਜ਼ੀ ਹੈ। ਹੈਰਾਨੀ ਦੀ ਗਲ ਹੈ ਕਿ ਜਿੰਨੀ ਆਸਟ੍ਰੇਲੀਆ ਦੀ ਕੁੱਲ ਆਬਾਦੀ ਹੈ, ਓਨੇ ਬੱਚੇ ਅਸੀ ਹਰ ਸਾਲ ਭਾਰਤ ਵਿੱਚ ਪੈਦਾ ਕਰ ਰਹੇ ਹਾਂ।
ਹਿੰਦੂ ਧਰਮ ਵਿੱਚ ਪੁੱਤਰ ਦੀ ਪ੍ਰਾਪਤੀ ਲਈ ਲੜਕੀਆਂ ਦੀ ਬਲੀ ਦਿੱਤੀ ਜਾਂਦੀ ਰਹੀ ਹੈ। ਹਿੰਦੂ ਧਾਰਮਿਕ ਗ੍ਰੰਥਾ ਵਿੱਚ ਔਰਤ ਨੂੰ ਨਰਕ ਦੁਆਰ ਲਿਖਿਆ ਗਿਆ ਹੈ। ਪਸ਼ੂ ਅਤੇ ਸ਼ੂਦਰ ਨਾਲ ਤੁਲਣਾ ਕੀਤੀ ਜਾਂਦੀ ਰਹੀ ਹੈ। ਸਵਾਮੀ ਤੁਲਸੀ ਦਾਸ ਨੇ ਲਿਖਿਆ ਹੈ ਕਿ ਪਸ਼ੂ, ਸ਼ੂਦਰ, ਢੋਲ ਅਰ ਨਾਰੀ ਚਾਰੋ ਤਾੜਣ ਕੇ ਅਧਿਕਾਰੀ ਭਜਨ, ਭੋਜਨ, ਖਜਾਨਾ ਅਰ ਨਾਰੀ, ਚਾਰੋ ਪੜਦੇ ਕੇ ਅਧਿਕਾਰੀ ਆਦਿ ਆਦਿ। ਸੰਸਕ੍ਰਿਤ ਦੇ ਮਹਾਨ ਮੰਨੇ ਜਾਂਦੇ ਗਰੰਥ ਪੰਚਤੰਤਰ ਵਿੱਚ ਤਾਂ ਵਿਸ਼ਨ਼ੂੰ ਸ਼ਰਮਾਂ ਨੇ ਔਰਤ ਜ਼ਾਤ ਦੀ ਨਿਖੇਧੀ ਕਰਦੇ ਹੋਏ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ ਪੰਜਾਬ ਵਿੱਚ ਜੰਮਦੀ ਕੁੜੀ ਦਾ ਗਲਾ ਘੁੱਟਕੇ ਮਾਰ ਦਿੱਤਾ ਜਾਂਦਾ ਸੀ ਅਤੇ ਜੰਮਦੀ ਕੁੜੀ ਨੂੰ ਦਬਾਉਂਦੇ ਸਮੇਂ ਨਾਲ ਹੀ ਗੁੜ ਅਤੇ ਰੂੰ ਦੀਆਂ ਪੂਣੀਆਂ ਰੱਖ ਦਿੱਤੀਆਂ ਜਾਂਦੀਆਂ ਸਨ ਅਤੇ ਬੋਲਿਆ ਜਾਂਦਾ ਸੀ ਕਿ ਗੁੜ ਖਾਈਂ ਪੂਣੀਆਂ ਕੱਤੀਂ ਆਪ ਨਾਂ ਆਈ ਵੀਰਾ ਘੱਤੀਂ ਪੁੱਤਰਾਂ ਦੀ ਪ੍ਰਾਪਤੀ ਦੀ ਲਾਲਸਾ ਵੀ ਆਬਾਦੀ ਵਿੱਚ ਵਾਧਾ ਹੋਣ ਦਾ ਇੱਕ ਮੁੱਖ ਕਾਰਨ ਹੈ।
ਔਰਤ ਨੂੰ ਧਾਰਮਿਕ ਆਸਥਾ ਵਾਲੇ ਲੋਕਾਂ ਨੇ ਨਖਿੱਧ ਹੀ ਸਾਬਤ ਕੀਤਾ ਹੈ। ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਵਿੱਚ ਔਰਤ ਨੂੰ ਖੜੇ ਹੀ ਨਹੀਂ ਹੋਣ ਦਿੱਤਾ। ਜਿਸ ਕਾਰਨ ਪਹਿਲਾਂ ਜੰਮਦੀਆਂ ਧੀਆਂ ਦੀ ਬਲੀ ਦਿੱਤੀ ਜਾਂਦੀ ਸੀ ਅਤੇ ਹੁਣ ਇਹ ਬਲੀ ਮਾਂ ਦੀ ਕੁੱਖ ਵਿੱਚ ਹੀ ਦੇ ਦਿੱਤੇ ਜਾਣ ਦਾ ਰਿਵਾਜ਼ ਪੈਦਾ ਹੋ ਗਿਆ ਹੈ। ਇਹੋ ਜਿਹੀਆਂ ਕਰਤੂਤਾਂ ਕੇਵਲ ਭਾਰਤ ਵਿੱਚ ਹੀ ਹੁੰਦੀਆਂ ਹਨ ਅਤੇ ਆਮ ਕਰਕੇ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਵਲੋਂ ਕੀਤੀਆਂ ਜਾਂਦੀਆਂ ਹਨ। ਸਵੱਯਮ-ਵਰ ਦੇ ਨਾਮ ਤੇ ਵੀ ਔਰਤਾਂ ਨਾਲ ਜ਼ਬਰਦੱਸਤੀ ਹੀ ਕੀਤੀ ਜਾਂਦੀ ਰਹੀ ਹੈ। ਉਪਰੋਂ ਉਪਰੋਂ ਵੇਖਣ ਨੂੰ ਤਾਂ ਲੱਗਦਾ ਹੈ ਕਿ ਔਰਤਾਂ ਆਪਣੀ ਮਰਜ਼ੀ ਨਾਲ ਆਪਣਾ ਵਰ ਭਾਲਦੀਆਂ ਸਨ ਪਰ ਹਕ਼ੀਕਤ ਕੁੱਝ ਹੋਰ ਹੀ ਹੈ। ਔਰਤਾਂ ਨੂੰ ਧਾਰਮਿਕ ਅਸਥਾਨਾਂ ਵਿੱਚ ਦੇਵਦਾਸੀਆਂ ਬਣਾਕੇ ਵੇਸਵਾਵਾਂ ਵਰਗਾ ਸਲੂਕ ਕੀਤਾ ਜਾਂਦਾ ਰਿਹਾ ਹੈ ਅਤੇ ਅਜੋਕੇ ਸਮੇਂ ਵਿੱਚ ਵੀ ਅਖੌਤੀ ਸਾਧੂ, ਸੰਤਾਂ ਅਤੇ ਡੇਰਾ ਮੁਖੀਆਂ ਵਲੋਂ ਸਾਧਵੀਆਂ ਨਾਲ ਅਜਿਹੀਆਂ ਬਦਸਲੂਕੀਆਂ ਹੋਣ ਦੀਆਂ ਖ਼ਬਰਾਂ ਆਮ ਆਉਂਦੀਆਂ ਰਹਿੰਦੀਆਂ ਹਨ।
ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਗਰੀਬਾਂ ਲਈ ਕਈ ਕਿਸਮ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਇਹ ਵੱਖਰੀ ਗਲ ਹੈ ਕਿ ਇਨ੍ਹਾਂ ਗਰੀਬਾਂ ਦੀ ਗਰੀਬੀ ਦੂਰ ਕਰਦੇ ਕਰਦੇ ਬਹੁਤੇ ਨੇਤਾ ਅਮੀਰ ਬਣ ਜਾਂਦੇ ਹਨ। ਚਾਹੀਦਾ ਹੈ ਕਿ ਸਹੂਲਤਾਂ ਦੇਣ ਦੇ ਨਾਲ ਨਾਲ ਗਰੀਬਾਂ ਦੀ ਗਿਣਤੀ ਵਿੱਚ ਵਾਧਾ ਹੋਣ ਤੋਂ ਰੋਕਿਆ ਜਾਵੇ। ਕਰੋੜਾਂ/ਅਰਬਾਂ ਰੁਪਏ ਖਰਚ ਕਰਕੇ ਵੀ ਜੇ ਇਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਫੇਰ ਵੀ ਕਿਉਂ ਗਰੀਬੀ ਦੂਰ ਨਹੀਂ ਹੁੰਦੀ? ਇਹ ਸੋਚਣ ਵਾਲੀ ਗਲ ਹੈ। ਇਸ ਦਾ ਮੁੱਖ ਕਾਰਨ ਗਰੀਬਾਂ ਦੀ ਜਨਸੰਖਿਆ ਵਿੱਚ ਲਗਾਤਾਰ ਹੋ ਰਿਹਾ ਵਾਧਾ ਹੈ ਅਤੇ ਇਸ ਦਾ ਮੁੱਖ ਕਾਰਨ ਅਨਪੜ੍ਹਤਾ ਅਤੇ ਸਰਕਾਰ ਵਲੋਂ ਬਿਨਾਂ ਸੋਚੇ ਸਮਝੇ ਸਹੂਲਤਾਂ ਅਤੇ ਸਬਸਿਡੀਆਂ ਦੇਈ ਜਾਣਾ ਹੈ। ਪੜੇ ਲਿਖੇ ਲੋਕ ਇਹ ਸਮਝਦੇ ਹਨ ਕਿ ਜ਼ਿਆਦਾ ਬੱਚੇ ਪੈਦਾ ਕਰਨਾ ਆਪਣੇ ਘਰ, ਬੱਚਿਆਂ ਅਤੇ ਦੇਸ਼ ਲਈ ਠੀਕ ਨਹੀਂ ਹੈ। ਇਸ ਲਈ ਪੜ੍ਹੇ ਲਿਖੇ ਲੋਕਾਂ ਦੇ ਘਰਾਂ ਵਿੱਚ ਇੱਕ ਜਾਂ ਦੋ ਬੱਚੇ ਹੀ ਹੁੰਦੇ ਹਨ। ਪਰ ਗਰੀਬ ਅਤੇ ਅਨਪੜ ਲੋਕ ਬਿਨਾਂ ਸੋਚਿਆਂ ਸਮਝਿਆਂ ਬੱਚੇ ਪੈਦਾ ਕਰੀ ਜਾ ਰਹੇ ਹਨ। ਜੇਕਰ ਇਨ੍ਹਾਂ ਲੋਕਾਂ ਨੂੰ ਬਿਨਾਂ ਕੰਮ ਕੀਤਿਆਂ ਰਾਸ਼ਨ, ਬਿਜਲੀ, ਪਾਣੀ, ਰਿਹਾਇਸ਼ ਆਦਿ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਲੋਕਾਂ ਨੇ ਬੱਚੇ ਹੀ ਪੈਦਾ ਕਰਨ ਹਨ, ਜਿੰਨੇ ਬੱਚੇ ਜ਼ਿਆਦਾ, ਓਨੀਆਂ ਜ਼ਿਆਦਾ ਸਹੂਲਤਾਂ ਅਤੇ ਰਾਜਨੀਤਕ ਨੇਤਾਵਾਂ ਨੇ ਵੋਟਾਂ ਦੀ ਗਿਣਤੀ ਵੇਖਕੇ ਹੀ ਲੁੜਕਣਾ ਹੈ। ਉਨ੍ਹਾਂ ਨੂੰ ਤਾਂ ਵੋਟਾਂ ਨਾਲ ਹੀ ਮਤਲਬ ਹੈ - ਦੇਸ਼ ਦੀ ਤਰੱਕੀ ਨਾਲ ਕੋਈ ਮਤਲਬ ਨਹੀਂ ਇਨਸਾਨੀਅਤ ਤਾਂ ਬਹੁਤ ਦੂਰ ਦੀ ਗਲ ਹੈ।
ਜਿਵੇਂ ਨਸ਼ਈ ਨਸ਼ਾ ਕਰਨ ਨਾਲ ਥੋੜੇ ਸਮੇਂ ਲਈ ਆਪਣੇ ਦੁੱਖ ਅਤੇ ਸਮੱਸਿਆਵਾਂ ਭੁੱਲ ਜਾਂਦੇ ਹਨ ਉਸੇ ਤਰਾਂ ਸਹੂਲਤਾਂ ਪ੍ਰਾਪਤ ਕਰਨ ਨਾਲ ਗਰੀਬਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਮੱਸਿਆ ਹਲ ਹੋ ਗਈ ਹੈ। ਪਰ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਮਹਾਤਮਾਂ ਗਾਂਧੀ ਤਾਂ ਇਨ੍ਹਾਂ ਗਰੀਬਾਂ ਨੂੰ ਦਰਿੱਦਰ-ਨਾਰਾਇਣ ਅਤੇ ਹਰੀਜਨ ਕਹਿ ਕੇ ਨਿਵਾਜਦੇ ਸਨ। ਪਰ ਇਹ ਤਾਂ ਵੋਟਾਂ ਲਈ ਇੱਕ ਰਾਜਨੀਤਕ ਚਾਲ ਹੈ। ਇਸ ਤਰਾਂ ਗਰੀਬੀ ਨਹੀਂ ਖਤਮ ਹੁੰਦੀ। ਸਗੋਂ ਇਸ ਵਿੱਚ ਦਿਨੋ ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਲੋੜ ਹੈ ਦੋ ਤੋਂ ਜ਼ਿਆਦਾ ਬੱਚਿਆਂ ਵਾਲੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਦੇਣੀਆਂ ਅਤੇ ਦੂਸਰਾ ਬੱਚਾ ਪੈਦਾ ਹੁੰਦੇ ਸਮੇਂ ਮਾਂ ਦਾ ਅਪਰੇਸ਼ਨ ਕਰ ਦੇਣ ਦਾ ਕਾਨੂੰਨ ਬਣਾ ਦੇਣਾ।
ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਇਸਾਈ ਬਣ ਰਹੇ ਹਨ। ਇਸ ਕਰਕੇ ਨਹੀਂ ਕਿ ਉਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦੇ ਧਰਮ ਨਾਲੋਂ ਇਸਾਈਅਤ ਵਧੀਆ ਧਰਮ ਹੈ। ਜੋ ਇਸਾਈ ਬਣੇ ਹਨ ਉਨ੍ਹਾਂ ਵਿਚੋਂ ਬਹੁਤੇ ਇਸ ਕਰਕੇ ਬਣੇ ਹਨ ਕਿ ਉਹ ਬਹੁਤ ਗਰੀਬ ਹਨ, ਲੋੜਵੰਦ ਹਨ ਅਨਾਥ ਹਨ ਜਾਂ ਅਨਪੜ੍ਹ ਹਨ। ਉਹ ਇਸਾਈ ਇਸ ਲਈ ਬਣ ਰਹੇ ਹਨ ਕਿ ਇਸਾਈਅਤ ਉਨਾਂ ਨੂੰ ਰੋਟੀ ਦੇ ਰਹੀ ਹੈ, ਕਪੜੇ ਅਤੇ ਘਰ ਦੇ ਰਹੀ ਹੈ, ਹਸਪਤਾਲ ਅਤੇ ਸਕੂਲ ਦੇ ਰਹੀ ਹੈ। ਉਨ੍ਹਾਂ ਦਾ ਇਸਾਈਅਤ ਵਿੱਚ ਵਿਸ਼ਵਾਸ ਨਹੀਂ ਹੈ, ਕਾਫੀ ਹੱਦ ਤੱਕ ਮਜਬੂਰੀ ਹੈ, ਜ਼ਰੂਰਤ ਹੈ। ਬੜੀ ਹੈਰਾਨੀ ਦੀ ਗਲ ਹੈ ਕਿ ਯੂਰਪੀਨ ਦੇਸ਼ਾਂ ਵਿੱਚ ਇਸਾਈਆਂ ਦੀ ਜਨਸੰਖਿਆ ਤੇਜੀ ਨਾਲ ਘੱਟ ਰਹੀ ਹੈ ਅਤੇ ਇਨ੍ਹਾਂ ਦੇਸ਼ਾਂ ਤੋਂ ਇਸਾਈ ਮਿਸ਼ਨਰੀ ਭਾਰਤ ਆਉਂਦੇ ਹਨ ਅਤੇ ਇਥੌਂ ਦੇ ਲੋਕਾਂ ਨੂੰ ਇਸਾਈ ਬਣਨ ਲਈ ਪ੍ਰੇਰਦੇ ਹਨ। ਮਦਰ ਟਰੇਸਾ ਵਰਗੀ ਔਰਤ ਨੇ ਹਜ਼ਾਰਾਂ ਲੱਖਾਂ ਭਾਰਤੀਆਂ ਨੂੰ ਇਸਾਈ ਬਣਾਇਆ ਹੈ। ਹਜ਼ਾਰਾਂ ਅਨਾਥ ਬੱਚਿਆਂ ਨੂੰ ਆਪਣੀ ਸਰਪਰੱਸਤੀ ਹੇਠ ਪਾਲ ਪੋਸ ਕੇ ਇਸਾਈ ਬਣਾਇਆ ਹੈ। ਭਾਰਤ ਵਿੱਚ ਹਿੰਦੂ/ਮੁਸਲਮਾਨ/ਸਿੱਖ ਆਪਸ ਵਿੱਚ ਲੜਦੇ ਹਨ, ਦੰਗੇ ਫ਼ਸਾਦ ਕਰਦੇ ਹਨ, ਬੱਚਿਆਂ ਨੂੰ ਅਨਾਥ ਬਨਾਉਂਦੇ ਹਨ ਅਤੇ ਇਹੋ ਜਿਹੀਆਂ ਸੰਸਥਾਵਾਂ ਹਿੰਦੂ/ਸਿੱਖ/ਮੁਸਲਮਾਨ ਅਨਾਥ ਬੱਚਿਆਂ ਨੂੰ ਆਪਣੇ ਸ਼ਿਵਰਾਂ ਵਿੱਚ ਲਿਜਾ ਕੇ ਪਾਲ ਪੋਸ ਕੇ ਇਸਾਈ ਬਨਾਉਂਦੀਆਂ ਹਨ। ਇਸ ਮਕਸਦ ਲਈ ਅਮਰੀਕੀ ਅਤੇ ਯੁਰਪੀਨ ਦੇਸ਼ ਫੰਡ ਮੁਹੱਈਆ ਕਰਵਾਉਂਦੇ ਹਨ। ਕਿਉਂਕਿ ਉਹ ਅਮੀਰ ਦੇਸ਼ ਹਨ ਅਤੇ ਗਰੀਬ ਲੋਕਾਂ ਨੂੰ ਸਹਾਇਤਾ ਦੇ ਬਹਾਨੇ ਇਸਾਈ ਬਨਾਉਂਦੇ ਹਨ ਅਤੇ ਇਸਾਈਆਂ ਦੀ ਗਿਣਤੀ ਵਿੱਚ ਵਾਧਾ ਕਰਦੇ ਹਨ। ਅਜਿਹਾ ਕਰਨ ਵਾਲੇ ਲੋਕਾਂ ਨੂੰ ਇਹੀ ਦੇਸ਼ ਨੋਬਲ-ਪ੍ਰਾਈਜ਼ ਨਾਲ ਨਿਵਾਜ਼ਦੇ ਹਨ।
ਸੌ ਹੱਥ ਰੱਸਾ, ਸਿਰੇ ਤੇ ਗੰਢ -- ਜਿਹੜੇ ਲੋਕ ਆਪਣੇ ਬੱਚਿਆਂ ਦਾ ਪਾਲਣ-ਪੋਸਣ ਹੀ ਨਹੀਂ ਕਰ ਸਕਦੇ, ਉਨ੍ਹਾਂ ਨੂੰ ਸਮਰੱਥਾ ਤੋਂ ਵੱਧ ਬੱਚੇ ਪੈਦਾ ਕਰਨ ਦਾ ਕੀ ਅਧਿਕਾਰ ਹੈ? ਜੇ ਸਰਕਾਰੀ ਸਹਾਇਤਾ ਪ੍ਰਾਪਤ ਕਰਕੇ ਵੀ ਮਾਪੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ, ਬੱਚੇ ਚੌਰੱਸਤਿਆਂ ਵਿੱਚ ਭੀਖ ਮੰਗ ਰਹੇ ਹਨ, ਚੋਰੀਆਂ ਡਕੈਤੀਆਂ ਕਰਨੀਆਂ ਸਿੱਖ ਰਹੇ ਹਨ, ਮਾਪੇ ਸਰਕਾਰੀ ਸਹਾਇਤਾ ਪ੍ਰਾਪਤ ਕਰਕੇ ਨਸ਼ੇ ਕਰਦੇ ਅਤੇ ਕੋਈ ਕੰਮ-ਕਾਰ ਨਹੀਂ ਕਰਦੇ, ਸਰਕਾਰ ਵਲੋਂ ਘਰ ਦੇਣ ਦੇ ਬਾਵਜੂਦ ਆਪ ਝੌਪੜੀਆਂ ਵਿੱਚ ਰਹਿੰਦੇ ਹਨ ਅਤੇ ਸਹਾਇਤਾ ਵਜ੍ਹੋ ਪ੍ਰਾਪਤ ਕੀਤੇ ਘਰ ਕਿਰਾਏ ਤੇ ਦੇਈ ਰੱਖਦੇ ਹਨ, ਤਾਂ ਇਸ ਤਰਾਂ ਦੀ ਸਹਾਇਤਾ ਦਾ ਕੀ ਫਾਇਦਾ ਹੈ। ਇਹ ਸਰਕਾਰੀ ਸਹਾਇਤਾਂ ਤਾਂ ਉਸ ਜਾਨਵਰ ਵਾਂਗ ਹੈ ਜਿਸਦੀ ਪੂਛ ਨਾ ਤਾਂ ਉਸਦਾ ਪਿੱਛਾ ਢੱਕ ਸਕਦੀ ਹੈ ਅਤੇ ਨਾ ਹੀ ਉਸਦੇ ਸਰੀਰ ਤੋਂ ਮੱਖੀਆਂ ਉਡਾ ਸਕਦੀ ਹੈ।
ਜੇ ਚੋਰੀ ਕਰਨੀ, ਬਲਾਤਕਾਰ, ਭ੍ਰਿਸ਼ਟਾਚਾਰ ਅਤੇ ਬਿਮਾਰੀਆਂ ਫੈਲਾਉਣਾ ਅਸਮਾਜਿਕ ਕਿਰਿਆ ਹੈ, ਗੈਰਕਾਨੂੰਨੀ ਹੈ ਅਤੇ ਸਜ਼ਾ ਜਾਫ਼ਤਾ ਜੁਰਮ ਹੈ ਤਾਂ ਬੇਲੋੜੇ ਬੱਚੇ ਪੈਦਾ ਕਰਕੇ ਬੱਚਿਆਂ ਨੂੰ ਇਹੋ ਜਿਹੇ ਅਸਮਾਜਿਕ ਕੰਮਾਂ ਵਿੱਚ ਪੈਣ ਲਈ ਮਜ਼ਬੂਰ ਕਰਨਾ ਵੀ ਸਮਾਜਿਕ ਅਪਰਾਧ ਹੈ, ਇਸ ਲਈ ਮਾਪਿਆਂ ਦੇ ਨਾਲ ਨਾਲ ਸਰਕਾਰ ਵੀ ਬਰਾਬਰ ਦੀ ਜਿੰਮੇਦਾਰ ਹੈ। ਇਸ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਕਾਨੂੰਨ ਵਿੱਚ ਸੋਧ ਹੋਣੀ ਚਾਹੀਦੀ ਹੈ ਅਤੇ ਇਹ ਕਾਨੂੰਨ ਸੱਖਤੀ ਨਾਲ ਲਾਗੂ ਵੀ ਹੋਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਰਕਾਰਾਂ ਪਾਰਟੀਬਾਜ਼ੀ ਅਤੇ ਵੋਟਾਂ ਦੀ ਰਾਜਨੀਤੀ ਤੋਂ ਉਪਰ ਉੱਠਕੇ ਨੇਕਨੀਤੀ ਨਾਲ ਜਨਤਾ ਅਤੇ ਦੇਸ਼ ਦਾ ਭਲਾ ਚਾਹੁਣ।
ਸੁਰਿੰਦਰ ਸਪੇਰਾ,
(ਮੋਬਾਈਲ ਨੰ: 9988448893)
surinderspera@gmail.com

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346