.ਇਸ ਨਜ਼ਮ ਵਿਚ ਕੋਈ ਮੁਰਝਾਈ ਹੋਈ ਸੁਆਣੀ ਅਪਣੀ ਮੰਦਹਾਲੀ ਇੰਜ ਬਿਆਨ ਕਰਦੀ ਏ॥!
... ਕਹਿਣ ਲੱਗੀ ਓਹ: ਦੱਸਾਂ ਮੈਂ ਕੀ ਤੈਨੂੰ,
ਬੜੀ ਦੁੱਖਾਂ ਦੇ ਮੂੰਹ ਵਿਚ ਢੋਈ ਹੋਈ ਹਾਂ।
ਹੱਥੀਂ ਲੋਰੀਆਂ ਜਿਨ੍ਹਾਂ ਨੂੰ ਰਹੀ ਦੇਂਦੀ,
ਉਨ੍ਹਾਂ ਵਾਸਤੇ ਮੈਂ ਅੱਜ ‘ਕੋਈ’ ਹੋਈ ਹਾਂ।
ਉਂਜ ਤਾਂ ਪੰਜਾਂ ਦਰਿਆਵਾਂ ਦੀ ਹਾਂ ਰਾਣੀ,
ਅੱਜ ਮੈਂ ਪਾਣੀਓਂ ਵੀ ਪਤਲੀ ਹੋਈ ਹੋਈ ਹਾਂ।
ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ,
ਟੁੱਟੀ ਹੋਈ ਸਿਤਾਰ ਰਬਾਬੀਆਂ ਦੀ।
ਪੁੱਛੀ ਵਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ
ਵੇ ਮੈਂ ਮਾਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ॥
-0-
|