ਔਹ ਵੇਖੋ!
ਕਿਸੇ ਨੇ ਬਿੱਲੀ ਦੇ ਗਲ'ਚ ਬੰਨ੍ਹ'ਤੀ ਟੱਲੀ,
ਚੂਹਿਓ ਨਿਕਲੋ ਬੇਸ਼ੱਕ ਬਾਹਰ ਤੇ ਹੁਸ਼ਿਆਰ ਹੋ ਜਾਓ!
ਅੱਖਾਂ ਮੀਟ ਕੇ ਫੱਸ ਗਏ ਕਬੂਤਰ ਜਾਗ ਹੁਣ ਤੂੰ ਵੀ,
ਉਠਾਓ ਜਾਲ ਉੱਡਣਹਾਰ ਖੰਭੋ, ਡਾਰ ਹੋ ਜਾਓ!
ਬਥੇਰੇ ਖਾ ਲਏ ਗੰਢੇ ਤੇ ਗਿਣ ਗਿਣ ਸਹਿ ਲਏ ਪੌਲੇ,
ਤੀਜਾ ਬਦਲ ਦਸਤਕ ਦੇ ਰਿਹਾ ਤਯਾਰ ਹੋ ਜਾਓ!
ਆਮ ਆਦਮੀ ਹੀ ਸਮੇਂ ਦਾ ਇਤਿਹਾਸ ਰਚਦੇ ਨੇ,
ਸਮਾਂ ਉਡੀਕਦਾ ਹੈ ਸਮੇਂ ਦੀ ਲਲਕਾਰ ਹੋ ਜਾਓ !
ਲੋਕਰਾਜ? ਆਮ ਆਦਮੀ? ਤੇਹ ਬੜਾ ਕਰਦੇ!
'ਰਾਜ ਨਹੀਂ ਸੇਵਾ', ਭਰਾਓ ਤੁਸਾਂ ਦੇ ਬਰਦੇ !
ਸੇਵਾ ਨਾ ਮਿਲੀ ਤਾਂ ਮਰਨ-ਮਾਰਨ ਤੋਂ ਨਹੀਂ ਟਲਦੇ!
"ਲੋਕਪਾਲ" ਤੋਂ ਫਿਰ ਕਿਓਂ ਭਲਾ ਨੇ ਇਸ ਕਦਰ ਚਲਦੇ?
ਇਸ ਹਮਾਮ ਵਿਚ 'ਗੜ -ਬੜ' ਹੈ, ਖਬਰਦਾਰ ਹੋ ਜਾਓ!
ਸਮਾਂ ਉਡੀਕ ਦਾ ਹੈ, ਸਮੇਂ ਦੀ ਲਲਕਾਰ ਹੋ ਜਾਓ !
ਲੋਕਲਾਜ ਹੀ ਨਾ ਰਹੀ? ਲੋਕਰਾਜ ਕੀ ਕਰਨਾ !
ਭ੍ਰਿਸ਼ਟਾਚਾਰ? ਕੋਈ ਸ਼ਰਮਿੰਦਗੀ? ਹੁਣ ਕੀ ਕਿਸੇ ਡਰਨਾ !
ਲੋਕਪਾਲ; ਰੱਖੀਂ ਲਾਜ, ਬਿਨ ਤੇਰੇ ਨਹੀਂ ਸਰਨਾ !
ਵਿਚਾਰਾਂ ਦੀ ਲੜਾਈ ਹੈ, ਵਿਚਾਰਾਂ ਨਾਲ ਹੀ ਲੜਨਾ !
ਬਥੇਰੇ ਆਦਮੀ ਹੋ ਆਮ, ਦੋ ਤੋਂ ਚਾਰ ਹੋ ਜਾਓ !
ਸਮਾਂ ਉਡੀਕਦਾ ਹੈ, ਸਮੇਂ ਦੀ ਲਲਕਾਰ ਹੋ ਜਾਓ !
. . . . . . . . . . . . . ਸਮਾਪਿਤ . . . . . . . . ..
-0- |