ਕਿਸੇ ਨੇ ਭੁੱਖੇ ਬੰਦੇ
ਨੂੰ ਬੁੱਝਣ ਲਈ ਬਾਤ ਪਾਈ ਤੇ ਕਹਿੰਦਾ ਬੁਝ ਵਈ?ਭੁਖੇ ਬੰਦੇ ਨੇ ਬੁੱਝੀ ਕਹਿੰਦਾ,“ਰੋਟੀ”ਸੋ
ਮੈਂਨੂੰ ਵੀ ਜਦੋਂ ਦਾ ਕੈਂਸਰ ਦਾ ਅਪ੍ਰੇਸ਼ਨ ਹੋਇਆ ਸਿਹਤ ਬਾਰੇ ਹੀ ਖਿਆਲ ਆਉਂਦੇ ਰਹਿੰਦੇ
ਨੇ। “ਇਸ਼ਕ ਨੇ ਨਕਮੰਾਂ ਕਰ ਦੀਆ,ਵਰਨਾ ਹੰਮ ਵੀ ਆਦਮੀ ਥੇ ਕਾਮ ਕੇ ਗ਼ਾਲਬ।ਏਸ ‘ਚ ਜੇ ਇਸ਼ਕ
ਦੀ ਥਾਂ ਬੀਮਾਰੀ ਕਰਨ ਨਾਲ ਮੇਰੇ ਤੇ ਢੁੱਕ ਜਾਂਦਾ ਏ।ਮੈਂ ਤਾਂ ਜਵਾਨੀ ਸਮੇਂ ਵੀ ਨੇੜੇ ਨਹੀਂ
ਆਓਣ ਦਿੱਤਾ।ਓਸ ਸਮੇਂ ਅਸੀਂ ਸਿਹਤ ਨਾਲ ਤੇ ਖੇਡਾਂ ਂਨਾਲ ਇਸ਼ਕ ਹੀ ਕਰਦੇ ਸੀ।ਤਾਂ ਹੀ ਇਹ
ਲੰਮੀ ਉਮਰ ਮਿਲੀ ਼ਲਗਦੀ ਏ।”ਦੂਜਾ ਸਿ਼ਕ ਸੀ ਚੰਗੀ ਖੁਰਾਕ ਖਾਣ ਵੱਲ।ਇਹ ਓਸ ਸਮੇਂ ਹਰ ਪਿੰਡ
ਦੇ ਚੋਬਰਾਂ ਨੂੰ ਸ਼ੌਕ ਹੁੰਦਾ।ਇਸ ਸਦਕਾ ਸਾਡੇ ਪਿੰਡ ਦੀ ਕਬੱਡੀ ਟਮਿ ਨੇ ਮੱਲਾਂ
ਮਾਰੀਆਂ।ਕਿਲਾ ਰਾਏਪੁਰ ਦਾ ਟੂਰਨਾਮੈਂਟ ਛੇ-ਸੱਤ ਸਾਲ ਅੱਜ ਤੋਂ 65-66 ਸਾਲ ਪਹਿਲਾਂ ਜਿੱਤਆ
ਸੀ।1950 ‘ਚ ਪੰਜਾਬ ਦੀ ਖਾਂਲਸਾ ਕਾਲਿਜ ਅੰਮ੍ਰਤਿਸਰ ‘ਚ ਹੋਈ ਪਹਿਲੀ ਕਬੱਡੀ ਚੈਂਪੀਅਨਸਿ਼ਪ
‘ਚ ਰਨਰ-ਅੱਪ{ਦੂਜੇ ਸਥਾਨ}ਤੇ ਰਹੇ ਸੀ।ਉਸ ‘ਚ ਮੈਂ ਵੀ ਖੇਡਿਆ ਸੀ।ਓਦੋਂ ਮੈਂ ਖਾਲਸਾ ਕਾਲਿਜ
‘ਚ ਬੀ-ਏ ਫਾਈਨਲ ਦਾ ਸਟੂਡੈਂਟ ਸੀ।ਇਹ ਖਾਲਸਾ ਕਾਲਿਜ ਦੀ ਕਬੱਡੀ ਟੀੰਮ ਨੇ ਜਿਸ ਦੇ ਕਪਤਾਨ
ਸ: ਪਰੇਮ ਸਿੰਘ ਲਾਲਪੁਰਾ ਨੇ ਕਰਵਾਈ ਸੀ।ਉਹ ਬਾਅਦ ‘ਚ ਐੱਸ-ਜੀ –ਪੀ-ਕਮੇਟੀ ਦਾ ਪ੍ਰਧਾਨ ਤੇ
ਮਨਿਸਟਰ ਵੀ ਰਿਹਾ।
ਹਾਂ ਓਦੋਂ ਦੀ ਇੱਕ ਅਜਿਹੀ ਘਠਂਾਂ ਯਾਦ ਆ ਗਈ ਏ ਸੁਣੋ,ਇਹ 1943 ਦੀ ਏ।ਮੈਂ ਆਪਣੇ ਵੱਡੇ ਭਰਾ
ਕੋਲ ਅੱਠਵੀਂ ਦਾ ਮਿਤਹਾਨ ਦੇ ਕੇ ਦਰਬਾਰ ਸਾਹਿਬ ਦੇਖਣ ਗਿਆ ਹੋਇਆ ਸੀ,ਓੁਹ ਓਦੋਂ ਖਾਲਸਾ
ਕਾਲਿਜ ‘ਚ ਬੀ:ਐੱਸ: ਸੀ: ਦੇ ਫਾਈਨਲ ‘ਚ ਸਨ ਤੇ ਪਟਿਆਲਾ ਹੋਸਟਲ ‘ਚ ਰਹਿੰਦੇ ਸੀ।ਇੱਕ ਦਿਨ
ਮੈਂ ਪਟਿਅਲਾ ਹੋਸਟਲ ‘ਚ ਉਨ੍ਹਾਂ ਦੇ ਕਾਲਿਜ ਜਾਣ ਕਿੱਛੋਂ ਦੂਜੀ ਛੱਤ ਤੇ ਰੇਡਿਊ ਕਈ ਕਾਲਿਜ
ਦੇ ਮੁੰਡਿਆਂ ਨਾਲ ਸੁਣ ਰਿਹਾ ਸੀ।ਆਪਣਾ ਸ:ਬਲਬੀਰ ਸਿੰਘ ਪ੍ਰਸਿੱਧ ਹਾਕੀ ਖਿਡਾਰੀ ਤਿਨ
ਉਲੰਪਕਾਂ{1948,1952,1956} ਦਾ ਜੇਤੂ ਤੇ ਸੱਭ ਤੋਂ ਵੱਧ ਗੋਲ ਕਰਨ ਵਾਲਾ ਆਪਣੀ ਹੋਣ ਵਾਲੀ
ਵਾਈਫ ਨਾਲ ਬਜ਼ਾਰ ਜਾ ਰਿਹਾ ਸੀ ਤਾਂ ੳੱਤੋਂ ਇੱਕ ਉਸ ਦੇ ਜਮਾਤੀ ਨੇ ਬਰਾਂਡੇ ‘ਚ ਖੜੇ ਹੋ ਕੇ
ਬਨਾਓਟੀ ਛਿੱਕ ਮਾਰ ਦਿੱਤੀ।ਸ:ਬਲਬੀਰ ਸਿੰਘ ਨੇ ਉਪਰ ਵਲੱ ਦੇਖ ਕੇ ਪਛਾਣ ਕੇ ਚਲੇ ਗਏ। ਉਹ
ਮੁੰਡਾ ਵੀ ਮੇਰੇ ਭਰਾ ਵਾਲੇ ਕਮਰੇ ‘ਚ ਹੀ ਰਿਹੰਦਾ ਸੀ।ਅਗਲੇ ਦਿਨ ਸ:ਬਲਬੀਰ ਸਿੰਘ ਸ਼ਾਮ ਨੂੰ
ਹਾਕੀ ਖੇਡ ਕੇ ਮੁੜਦਾ ਹੋਆਿ ਉਸ ਮੁੰਡੇ ਦੀ ਚੌਤੋ ਸਵਾਰਨ ਲਈ ਲੱਭਦਾ ਆ ਰਿਹਾ ਸੀ ਤੇ ਉਹ
ਹੋਸਟਲ ਦੇ ਬਰਾਂਡੇ ‘ਚ ਹੀ ਖੜਾ ਦਿਸ ਗਿਆ ।ਛਿੱਕ ਮਾਰਨ ਵਾਲਾ ਮੁੰਡਾ ਦੇਖ ਕੇ ਭੱਜ ਕੇ ਆਪਣੇ
ਕਮਰੇ ‘ਚ ਮੇਜ਼ ਥੱਲੇ ਲੁਕ ਗਿਆ।ਸ:ਬਲਬੀਰ ਸਿੰਘ ਨੇ ਲੁਕੇ ਹੋਇੇ ਨੂੰ ਮੇਜ਼ ਥੱਲੇ ਹੀ ਹਾਕੀ
ਂਨਾਲ ਮੱਕੀ ਦੀਆਂ ਛਲੀਆਂ ਕੁੱਟਣ ਵਾਂਘ ਭੰਨ ਸੁੱਟਿਆ,ਜਿਹੜੀ ਬਾਂਹ ਸੱਜੀ ਅੱਗੇ ਕੀਤੀ ਉਹ
ਤੋੜ ਦਿੱਤੀ ਫੇਰ ਖੱਬੀ ਅੱਗੇ ਕਰਨ ਤੇ ਉਹ ਭੀ ਗਲ ਨਾਲ ਲਟਕਾ ਦਿੱਤੀ,”ਨਾਲੇ ਕਹੇ,ਆਖ ਉਹ ਤਾਂ
ਮੇਰੀ ਭੈਣ ਆ।ਭੇਣ ਕਹਾ ਕੇ ਖਿਹੜਾ ਛੱਡਿਆ। ਇਹ ਕੁੱਟ ਪੈਂਦੀ ਮੈਂ ਵੀ ਦੇਖੀ ਏ ਆਪਣੇ ਵੱਡੇ
ਭਰਾ ਸ;ਬਲਬੀਰ ਸਿੰਘ ਗਰਚਾ ਨਾਲ ਉਹ ਵੀ ਓਸੇ ਕਮਰੇ ‘ਚ ਰਿਹੰਦਾ ਸੀ।ਕੁੱਟ ਖਾਣ ਵਾਲੇ ਮੁੰਡੇ
ਨੇ ਸ:ਜੋਧ ਸਿੰਘ ਪ੍ਰਿੰਸੀਪਲ ਕੋਲ ਸ਼ਕਾਇਤ ਜਾ ਕੀਤੀ,ਉਹ ਕਿਹੰਦਾ,“ਤੈਂਨੂੰ ਤੇਰੀ ਜ਼ਬਾਨ-ਰਸ
ਤੇ ਕਰਤੂਤ ਦੀ ਸਜ਼ਾ ਮਿਲ ਗਈ,ਉਸ ਪਲੇਅਰ ਬਲਬੀਰ ਨੂੰ ਸਾਰੀ ਦੁਨੀਆ ਜਾਣਦੀ ਏ ਕਿ ਉਹ ਤਾ
ਹਾਕੀ ਖੇਡਦਾ ਵੀ ਕਿਸੇ ਨੂੰ ਪਹਿਲਾਂ ਕੁੱਝ ਨਹੀਂ ਕਹਿੰਦਾ।ਤੇ ਕੁੱਟ ਖਾਣ ਵਾਲੇ ਮੁੰਡੇ ਂਨੂੰ
ਝਾੜ ਕੇ ਤੋਰ ਦਿੱਤਾ।”
ਖਾਲਸਾ ਕਾਲਿਜ ਦੀ ਹੀ ਇੱਕਂ ਹੋਰ ਘਟਨਾ 1950 ਦੀ ਏ।ਮੈਂ ਤੇ ਹੋਰ ਹਾਕੀ ਪਲੇਅਰ ਸ਼ਾਮ ਨੂਂੰ
ਗਰਾਊਂਡ ‘ਚ ਹਾਕੀ ਖੇਡ ਰਹੇ ਸੀ,ਬਾਲ ਅੱਧ-ਟੁਟੀ ਜਿਹੀ ਸੀ।ਮੇਂ 1950 ‘ਚ ਖਾਲਸਾ ਕਾਲਿਜ ਦਾ
ਬੀ-ਫਾਂਈਨਲ ‘ਚ ਸੀ।ਇਹ ਉਸ ਸਮੇਂ ਦੇ ਤਿਨੇ ਖਿਡਾਰੀ,1948 ਦੇ ਉਲੰਪਿਕ ਜੇਤੂ,ਸ:ਬਲਬੀਰ
ਸਿੰਘ,ਸ:ਧਰਮ ਸਿੰਘ ਫੁਲ-ਬੈਕ ਤੇ ਸ:ਹਰਸ਼ਰਨ ਸਿੰਘ ਸੈਂਟਰ ਹਾਫ ਖੇਡਿਆਂ ਕੋਲ ਦੀ ਲੰਘੇ ਤੇ
ਬਾਲ ਦੇਖ ਕੇ ਚੁੱਕ ਕੇ ਚਲਾ ਕੇ ਬਾਹਰ ਮਾਰੀ ਤੇ ਹਾਕੀ ਇਨਚਾਰਜ ਨੂੰ ਬੁਲਾ ਕੇ ਝਾੜਾਂ
ਪਾਉਂਦੇ ਕਿਹੰਦੇ,“ਇਸ ਬਾਲ ਨਾਲ ਖੇਡ ਕੇ ਜਿੱਤਨਗੇਉਲੰਪਕ?ਲੀਚੜਾ ਲਿਆ ਨਵੀਂ ਬਾਲ,ਤਾਂ ਇਹ
ਖੇਡਣਗੇ।ਸਾਡੇ ‘ਚ ਹਰਸ਼ਰਣ ਦਾ ਛੋਟਾ ਭਰਾ ਵੀ ਖੇਡਦਅ ਸੀ ।ਸਾਨੂੰ ਕਿਹੰਦੇ ਕਦੇ ਅਜਿਹੀ ਬਾਲ
ਨਾਲ ਨਹੀਂ ਖੇਡਣਾ।”ਹਾਕੀ ਦਾਜਾਦੂਗਰ ਧਿਆਨ ਚੰਦ ਤੇ ਹਾਕੀ ਦਾ ਉਡਣਾ ਬਾਜ ਦੋਵੇਂ ਖੇਡਦੇ
ਦੇਖੇ ਨੇ।ਧਿਆਨ ਚੰਦ ਨੂੰ 1950 ਦੀ ਪੀਹਲੀ ਰੀਪਬਲਕ ਦੇਖਣ ਗਿਆਂ ਤੇ ਸ:ਬਲਬੀਰ ਸਿੰਘ
ਂੁਨ1943 ‘ਚ ਕਾਲਿਸਾ ਕਾਲਿਜ ‘ਚ ਪ੍ਰੈਕਟਸ ਕਰਦਿਆਂ ਸੋ ਦੋਵੇਂ ਹਾਕੀ ਂੁਮ ਬਿਣਾ ਪੈਸੇ ਦੀ
ਖਿੱਚ ਲਈ ਨਹੀਂ ਬਲਕੇ ਭਾਰਤ ਦੀ ਸ਼ਾਨ ਖਾਂਤਰ ਖੇਡੇ ਤੇ ਦੁਨੀਆਂ ‘ਚ ਚਮਕਾਉਣ ਲਈ ਦੇਸ਼ ਦੇ
ਉੱਚ ਸਨਮਾਨ ਖੇਡਰਤਨ ਦੇ ਹੱਕਦਾਰਹਨ।ਆਮੀਨ।
ਤੀਸਰੀ ਯਾਦ ਵੀ ਖਾਲਸਾ ਕਾਲਿਜ ਅਮ੍ਰਤਿਸਰ ਨਾਲ ਹੀ ਜੁੜੀ ਹੋਈ ਏ।ਥਰਡ-ਯੀਅਰ ‘ਚ ਅਸੀਂ ਚਾਰ
ਮੁੰਡੇ ਪਟਿਆਲਾ ਹੋਸਟਲ ‘ਚ ਰੂਮਮੇਟ ਸੀ।ਮੈਂ ਜਰਨੈਲ ਸਿੰਘ ਗਰਚਾ ਮਲਵਈ ਸੀ ਲੁਧਿਆਣੇ ਦੇ
ਪਿੰਡ ਬਿਲਗੇ ਦਾ,ਅਜਾਇਬ ਸਿੰਘ ਸੰਧੂ ਕੈਰੋਂ ਦਾ ਮਝੈਲ,ਤੀਜਾ ਸੁਰਿੰਦਰ ਸਿੰਘ ਕੈਰੋਂ,ਚੌਥਾ
ਕਰਮਜੀਤ ਸਿੰਘ ਵੀ ਜੰਡਿਆਲਾ ਗੁਰੁ ਦਾ ਮਝੈਲ।ਸੁਰਿੰਦਰ ਤਾ ਸਾਡੇ ‘ਚ ਘੱਟ ਹੀ ਰਲਦਾ,ਸ;ਪਰਤਾਪ
ਸਿੰਘ ਕੈਰੋਂ ਐਮ-ਐਲ-ਏ ਦਾ ਮੁੰਡਾ ਹੋਣ ਕਰਕੇ।ਅਜਾਇਬ ਨਾਲ ਮੇਰੀ ਦੋਸਤੀ ਘੂੜੀ ਪੈ ਗਈ।ਮੇਰੇ
ਮੂੰਹ ਸਾਲਾ ਲਫਜ਼ ਬਹੁਤ ਚੜ੍ਹਿਆ ਹੋਆਿ ਸੀ ਮਲਵਈ ਹੋਣ ਕਰਕੇ,ਇੱਕ ਦਿਨ ਅਜਾਇਬ ਨੂੰ ਵੀ ਕਹਿ
ਹੋ ਗਿਆ}ਮੈਂਨੂੰ ਪਿਆਰ ਨਾਲ ਕਿਹੰਦਾ,“ਅਸੀਂ ਮਾਝੇ ਵਾਲੇ ਇਸ ਂਨੂੰ ਗਾਲ ਮੰਨਦੇ ਆਂ,ਸੋ ਆਪਣੀ
ਦੋਸਤੀ ਤਾਂ ਨਿਭੂ ਜੇ ਇਸ ਨੂੰ ਮੁੜ ਨਹੀਂ ਵਰਤੇਂਗਾ।”ਸੋ ਉਸ ਦਿਨ ਪਿੱਛੋਂ ਅੱਜ ਤੱਕ ਕਿਸੇ
ਨੂੰ ਇਹ ਸਾਲਾ ਸ਼ਬਦ ਨਹੀਂ ਵਰਤਿਆ।ਦੋਸਤੀ ਵੀ ਖੂਬ ਨਿਭੀ।ਉਸ ਦਾ ਥਰਡ ਯੀਅਰ ‘ਚ
ਕਊਬੀਕਲ{ਕੱਲੇ ਲਈ ਕਮਰੇ} ਦਾ ਨੰਬਰ ਨਾ ਆਇਆ ਮੇਰਾ ਆ ਗਿਆ ਤੇ ਉਸ ਨੂੰ ਮੈਂ ਇੱਕ ਸਾਲ ਆਪਣੇ
ਇਸ ਕੱਲੇ ਲਈ ਕਮਰੇ ‘ਚ ਰੱਖਿਆ।ਤਰਿੰਜਨ ਦੀਆਂ ਕੁੜੀਆਂ ਵਾਂਗ 1950 ਦੇ ਵਿਛੜੇ ਮੁੜ 1970 ‘ਚ
ਅਚਾਣਿਕ ਮਿਲ ਗਏ ਉਸ ਦੇ ਹੀ ਕੈਰੋਂ ਹਾਇਰ ਸੈਕੰਡਰੀ ਸਕੂਲ ‘ਚ।ਉਹ ਸਕੂ਼ਲ ‘ਚ ਪਿੰ੍ਰਸੀਪਲ
ਲੱਗਾ ਹੋਇਆ ਸੀ। ਸਾਨੂੰ ਵੀਹ ਸਾਲ ਪਿੱਛੋਂ ਮੁੜ ਮਿਲ ਕੇ ਅਕਹਿ ਖੁਸ਼ੀ ਹੋਈ। ਬਾਹਰ-ਬਾਹਰ
ਸਕੂਲ ਸੀ।ਉਹ ਵੀ ਸਕੂਲ ‘ਚ ਹੀ ਰਹਿੰਦਾ ਸੀ।ਵਾਈਫ ਸ਼ਰਨਜੀਤ ਅਮ੍ਰਿਤਸਰ ਟੀਚਰ ਸੀ ਤੇ ਪੁਤਲੀਘ
ਲਾਗੇ ਰਹਿੰਦੀ ਸੀ।ਇਮਤਹਾਨ ਖਤਮ ਹੋਣ ਪਿੱਛੋਂ ਮੈਂ ਕਿਹਾ, “ਭਰਾ ਅਜਾਇਬ, ਮੇਰਾ ਬੱਚੀਵਿੰਡ
ਸਕੂਲ ‘ਚੋਂ ਬਦਲੀ ੍ਹ ਿਕਰਵਾ ਦੇ ਮੇਰੇ ਜਿ਼ਲੇ ਦੀ।”ਉਸ ਨੇ ਮੇਰੇ ਜਿ਼ਲੇ ‘ਚ ਹਠੂਰ ਹਾਈ
ਸਕੂਲ ਦੀ ਬਦਲੀ 1970 ‘ਚ ਕਰਵਾ ਕੇ ਮੇਰਾ 16 ਸਾਲ ਦਾ ਬਣਵਾਸ ਮੁਕਾਇਆ।ਸਦ ਅਫਸੋਸ ਮੁੜ ਮੇਲ
ਨਹੀਂ ਹੋ ਸਕਿਆ ਪਿਆਰੇ ਘੂੜੇ ਦੋਸਤ ਅਜਾਇਬ ਸਿੰਘ ਸੰਧੂੁ{ਕੈਰੋ}ਨਾਲ{।
ੱਿਕੲ ਹੋਰ ਯਾਦਾ ਰਾਮ ਸਰੂਪ ਅਣਖੀ ਤੇ ਉਸ ਦੇ ਪਿੰਡ ਧੌਲਾ ਨਾਲ ਜੁੜੀਆਂ ਹਨ ਲਿਖ ਰਿਹਾ
ਹਾਂ।ਇਹ ਵੀ ਇਤਫਾਕ ਦੀ ਗੱਲ ਆ।ਮੈਂਨੂਂੰ ਮੇਰ ਨਸਰਾਲੀ ਵਾਲੇ ਹੈਡ ਮਾਸਟਰ ਨੇ 1953‘ਚ ਸਲਾਹ
ਦਿੱਤੀ ਕਿ ਪੈਪਸੂ ਦੀ ਗੌਰਮੈਂਟ ਜੌਬ ਲੈ ਲਾ।ਪੈਪਸੂ ਤੇ ਪੰਜਾਬ ਇੱਕ ਹੋ ਜਾਣੇ ਨੇ।ਸੋ
ਮੈਂ1954 ‘ਚ ਪੈਪਸੂ ਦੀ ਗੌਰਮੈਂਟ ਸਰਵਿਸ ਲੈ ਲਈ।।ਕੋਈ ਸਫਾਰਸ਼ ਨਾ ਹੋਣ ਕਰਕੇ ਜੇਠੂਕੇ
ਲੋਅਰ ਮਿਡਲ ਸਕੂਲ ਹੀ ਮਿਲਆ। 1955 ‘ਚ ਮੇਰੇ ਕੋਲ ਲੱਗੇ ਜੁਗਿੰਦਰ ਸਿੰਘ ਸੂਚ ਨੇ ਆਪਣੇ ਨਾਲ
ਮੇਰੀ ਬਦਲੀ ਆਪਣੇ ਬਹਿਨੋਈ ਸ:ਸੰਪੂਰਨ ਸਿੰਘ ਧੌਲਾ ਰਹਿ ਚੁੱਕੇ ਪੈਪਸੂ ‘ਚ ਵਜ਼ੀਰ ਨੂੰ ਕਹਿ
ਕੇ ਗੌ:ਮਿਡਲ ਸਕੂਲ ਧੌਲਾ ‘ਚ ਕਰਵਾ ਲਈ।ਏਥੇ ਹੀ ਰਾਮ ਸਰੂਪ ਅਣਖੀ ਨਾਲ ਮੇਲ ਹੋਇਆ ਜੋ ਬਹੁਤ
ਘੂੜ੍ਹੀ ਯਆਂਰੀ ‘ਚ ਬਦਲ ਗਿਈ।ਮੈਂ ਬਹੁਤ ਘੱਟ ਦੋਸਤ ਬਣਾਏ ਹਨ ਪਰ ਬਣਾਏ ਹਮ-ਖਿਆਲ ਤੇ ਆਦਤਾਂ
ਮਿਲਣ ਵਾਲੇ ਨੇ।ਓਹਦੇ ਬਾਰੇ ਮੈਂ ਪ੍ਰੀਤਲੜੀ ‘ਚ ਪੁੱਛੇ ਸਵਾਲ ਨੂੰ ਪੜ੍ਹ ਕੇ ਜਾਣੂੰ ਸਾਂ।ਉਸ
ਸਵਾਲ ਦੇ ਜਵਾਬ ਨੇ ਉਸ ਨੂੰ ਪੜ੍ਹਾਈ ਛਡਵਾ ਕੇ ਖੇਤੀ ਕਰਣ ਲਾ ਦਿੱਤਾ ਸੀ,ਵੀਹ ਏਕੜ ਪੈਲੀ
ਹੁਣ ਕਰਕੇ ਦਾਰ ਜੀ ਨੇ।ਦਾਰ ਜੀ ਨੁੰ ਨਹੀਂ ਪਤਾ ਸੀ ਕਿ ਇਹ ਤਾ ਰੇਤ ਦੇ ਟਿੱਬੇ ਸਨ ਤੇ ਅਣਖੀ
ਬੁਰੀ ਤਰਾਂ ਫੇਲ ਹੋਇਆ ਖੇਤੀ ਕਰਨ ‘ਚ। ਫੇਰ ਮੇਰੇ ਨਾਲ ਬੈਠਨ-ਉੱਠਨ ਨਾਲ ਤੇ ਮੇਰੇ ਕਹਿਣ ਤੇ
ਅਣਟਰੇਂਡ ਪੰਜਾਬੀ ਟੀਚਰ ਲੱਗ ਗਿਆ।ਅਗਲੇ ਸਾਲ ਓ-ਟੀ ‘ਚ ਜਾ ਦਾਖ਼ਲ ਹੋਇਆ।ਓ-ਟੀ ਕਰਕੇ ਮੇਰੇ
ਕੋਲ ਹੀ ਪੰਜਾਬੀ ਟੀਚਰ ਆ ਲੱਗਾ।ਫੇਰ ਨੇੜਤਾ ਬਹੁਤ ਜਿ਼ਅਦਾ ਹੋ ਗਈ।ਮੀਟ-ਘਰ ਦੀ ਕੱਡੀ ਸ਼ਰਾਬ
ਦੇ ਦੌਰ ਵੀ ਹੋ ਜਾਂਦੇ ਕਦੇ-ਕਦੇ।ਓਦੋਂ ਮੈਂ ਕੁਆਰਾ ਹੀ ਸੀ ਤੇ ਐਮ-ਏ ਪੰਜਾਬੀ ਡਾਕ ਰਾਹੀਂ
ਕਰ ਰਿਹਾ ਸੀ ਪਟਿਅਲਾ ਗਿਅਨੀ ਕਾਲਿਜ ਤੋਂ।ਕੋਈ 150-200 ਪੁਸਤਕਾਂ ਲਾਹੌਰ ਬੁੱਕ ਸ਼ਾਪ
ਲੁਧਿਆਣਾ ਤੋਂ ਲਿਆ ਕੇ ਖੂਬ ਤਿਅਰੀ ਕੀਤੀ।ਇਸ ਸਮੇਂ 1957 ‘ਚ ਵਿਆਹ ਹੋ ਗਿਆ।ਦਾਖਲਾ ਵੀ ਭੇਜ
ਦਿੱਤਾ।ਰੋਲ ਨੰਬਰ ਵੀ ਆ ਗਿਆ।ਫੇਰ ਸਵਾਲ ਖੜਾ ਹੋ ਗਿਆ ਕਿ ਦੋ ਮਹੀਨੇ ਬਿਨਾ ਤਨਖਾਹ ਛੁੱਟੀ
ਸਮੇਂ ਕਿਸੇ ਅੱਗੇ ਅਣਖ ਨੇ ਹੱਥ ਅੱਡਣੋਂ ਇਨਕਾਰ ਕਰ ਦਿੱਤਾ।ਕੋਲ ਵਾਧੂ ਬਚਾਏ ਦੋ ਮਹੀਨੇ
ਕੱਢਣ ਲਈ ਪੈਸੇ ਨਹੀਂ ਸੀ।ਸੋ ਇਮਤਹਾਨ ਨਾ ਦਿਤਾ।ਇਨ੍ਹਾਂ ਕਿਤਾਬਾ ਨਾਲ ਅਣਖੀ ਨੇ ਐੰਮ-ਏ
ਕੀਤੀ ਪਿੰਡੋਂ ਬਿਲਗੇ ਤੋਂ ਲਿਆ ਕੇ।ਮੈਂ ਤਾ1958 ‘ਚ ਬੀ-ਈ-ਓ ਬਣ ਕੇ ਅਣਖੀ ਦੇ ਪਿੰਡੋ
ਪਿੱਛਾ ਛਡਾ ਕੇ ਆ ਗਿਆ।ਫੇਰ ਦੋਸਤੀ ਚਿੱਠੀਆਂ ਰਾਹੀ ਉਸ ਦੇ ਅਕਾਲ-ਚਲਾਣੇ ਤੱਕ ਬਣੀ ਰਹੀ
ਸੀ।ਯਾਰਾਂ-ਦੇ-ਯਾਰ ਅਣਖੀ ਨੇ ਯਾਰੀ ਪੁਗਾਉਂਦ ਨੇ ਮੇਰੇ ਪਹਿਲੇ ਦੋਵਂ ਕਹਾਣੀ
ਸੰਗ੍ਰਹਿ{ਲਿੱਲੀ} ਤੇ {ਸੱਚ ਦਾ ਮੁੱਲ} ਛਪਵਾ ਕੇ ਕਨੇਡਾ ਭੇਜੇ।ਮੈਂਨੂੰ ਵੀ ਸੱਭ ਆਪਣੇ
ਕਹਾਣੀ ਸੰਗ੍ਰਹਿ ਤੇ ਨਾਵਲ ਤੇ ਸਵੈਜੀਵਣੀ ਮਲ੍ਹੈ-ਝਾੜੀਆਂ ਤੇ ਕਹਾਣੀ ਫਮਜਾਬ ਦਾ ਜੀਵਨ-ਸਾਥੀ
ਬਣਾਇਆ। ਂ
ਧੌਲੇ 1955 ‘ਚ ਤਿਨ ਦਿਨ ਉਹ ਮੋਲ੍ਹੇਧਾਂਰ ਮੀਂਹ ਪਿਆ ਕਿ ਪੰਜਾਬ ਹੜ੍ਹਾਂ ਦੀ ਮਾਰ ਹੇਠ ਆ
ਗਿਆ।ਮੈਂ ਸਕੂਲ ਹੀ ਰਹਾਇਸ਼ ਰੱਖੀ ਹੋਈ ਸੀ।ਮੇਰੇ ਨਾਲ ਮੇਰਾ ਸਟਾਫ ਵੀ ਘਿਰ ਗਿਆ}ਵਜ਼ੀਰ
ਸਾਹਿਬ ਵੀ ਸਾਡੇ ਕੋਲ ਆ ਗਏ ਕਹਿੰਦੇ ਇਹ ਥਾਂ ਸੇਫ ਏ।ਪਰ ਸਾਡੇ ਦੇਖਦੇ-ਦੇਖਦੇ ਸਕੂਲ ‘ਚ
ਪਾਣੀ ਹੜ ਵਾਂਗ ਆਉਣ ਲੱਗਾ।ਸੋ ਮੈਂ ਆਪਣਾ ਅਟੈਚੀ ਤੇ ਬਿਸਤਰਾ ਇੱਕ ਕਮਰੇ ‘ਚ ਉੱਚੇ ਥਾਂ ਰੱਖ
ਕੇ ਸਾਰੇ ਹੁਣ ਲੱਕ-ਲੱਕ ਪਾਣੀ ‘ਚ ਤੁਰਦੇ ਸਰਪੰਚ ਦੇ ਘਰ ਜਾ ਡੇਰੇ ਲਾਏ।ਹੋਇਆ ਇਹ ਕਿ ਦੂਜੇ
ਪਾਸੇ ਵਾਲਿਆਂ ਨੇ ਆਪਣੇ ਘਰਾਂ ‘ਚ ਪਾਣੀ ਵੜਨ ਤੋਂ ਰੋਕਣ ਲਈ ਪਾਣੀ ਵੱਡ ਦਿੱਤਾ।ਅਗਲੇ ਦੋ
ਦਿਨ ਇੱਕ ਸਰਦਾਰ ਲਛਮਣ ਸਿੰਘ ਦੇ ਘਰ ਕੱਢੇ।ਉਸ ਦਾ ਮੰਡਾ ਤੇ ਕੁੜੀ ਸਾਡੇ ਕੋਲ ਪੜ੍ਹਦੇ
ਸਨ।ਇਸ ਮੀਂਹ ‘ਚ ਤਿਨ ਦਿਨ ਮੂਸਲਾਧਾਰ ਬਾਰਸ਼ ਹੋਣ ਕਾਰਨ ਹੜਾਂ ਦੇ ਨਾਲ-ਨਾਲ ਕਿਸੇ ਹੀ ਘਰ
ਦੀ ਛੱਤ ਚੋਣ ਤੋਂ ਬਚੀ ਹੋਵੇਗੀ,ਪਰ ਸਾਡੇ ਬਿਲਗੇ ਵਾਲੇ ਘਰ ਦੀ ਛੱਤ ਨਹੀਂ ਸੀ ਚੋਈ 1930
ਤੋਂ ਲੈ ਕੇ 1995 ਤੱਕ।ਮੀਂਹ ਹਟੇ ਤੋਂ ਸਕੂਲ ਦੇਖਣ ਗਏ ਤਾਂ ਦੇਖਿਆ ਉਸ ‘ਚ ਚਾਰ-ਚਾਰ ਫੁਟ
ਪਾਣੀ ਸੀ।ਸਾਰੇ ਸਰਵਸ ਰੀਕਾਰਡ ਦਾ,ਲਾਇਬਰੇਰੀ ਦੀਆਂ ਕਤਾਬਾਂ ਤੇ ਆਪਣੇ ਪਾਓਣ ਵਾਲੇ ਕਪੜੇ ਤੇ
ਬਿਸਤਰੇ ਦੇ ਭਿੱਜ ਜਾਣ ਦਾ ਫਿਕਰ ਲੱਗਾਂ।ਇੱਕ .ਪਆਕੜ ਂਨੂੰ ਦੇਸੀ ਸ਼ਰਾਬ ਦੀ ਅੱਧੀ ਬੋਤਲ
ਦਕੇ ਸ਼ਤੀਰੀ ਲਜਾਕੇ ਤੇ ਨਾਲ ਜਾ ਕੇ ਭਿਜਆ ਰਕਾਰਡ ਤੇ ਕਤਾਬਾਂ ਤੇਆਪਣੇ ਕਪੜੇ ਤੇ ਬਿਸਤਰਾ
ਕੱਡਿਆ।ਮੇਰੇ ਕਪੜੇ ਤੇ ਬਿਤਰਾ ਭਿਜਣੋ ਬਚ ਗਿਆ ਸੀ,ਉਸ ਖਾਨੇ ਤੱਕ ਪਾਣੀ ਨਹੀਂ ਚੜ੍ਹਆ
ਸੀ।ਸਕੂਲ ਬੰਦ ਕਰਨਾ ਪਿਆ ਕੋਈ ਥਾ ਨਾਂ ਮਿਲਣ ਕਰਕੇ ਤੇ ਮੈਂ ਪਿੰਡ ਦਾ ਹਾਲ-ਚਾਲ ਦੇਖਣ ਪਿੰਡ
ਗੇੜਾ ਮਾਰਨ ਤੇ ਸੱਭ ਅੱਛਾ ਦੇਖ ਕੇ ਖੁਸ਼-ਖੁਸ਼ ਮੁੜਦਾ ਡੀ-ਓ ਸੰਗਰੂ ਨੂੰ ਸਕੂਲ ਬਾਰੇ ਦੱਸ
ਕੇ ਸਲਾਹ ਲੈ ਕੇ ਮੁੜਿਆ।ਇਸ ਮੀਂਹ ਨੇ ਇੱਕ ਚੰਗਾ ਕੰਮ ਇਹ ਕੀਤਾ ਸਕੂਲ ਦੇ ਅੱਗੇ ਖਾਲੀ ਪਈ
ਥਾਂ ਨੂੰ ਫੁੱਲ ਲਾਉਣ ਯੋਗ ਬਣਾ ਦਿੱਤਾ।ਅਸੀਂ ਇਸ ਥਾਂ ਨੂੰ ਚਾਰ ਪਲਾਟਾਂ ‘ਚ ਵੰਡ ਕੇ ਫੁੱਲ
ਬੀਜੇ।ਉਹ ਏਡੇ ਵੱਡੇ-ਵੱਡੇ ਹੋਏ ਕਿ ਚੈੱਕ ਕਰਨ ਆਏ ਡੀ:ਈ:ਓ ਨੂੰ ਖੁਸ਼ ਕਰ ਦਿੱਤਾ।
ਇੱਕ ਹੋਰ ਯਾਦ ਧੌਲੇ ਦੀ ਏ।ਸੰਪੂਰਨ ਸਿੰਘ ਧੌਲਾ ਐਮ:ਐਲ:ਏ ਦੀ ਚੋਣ ਲੜ ਰਹੇ ਸੀ,ਗਿਆਨੀ ਜੈਲ
ਸਿੰਘ ਪੈਪਸੂ ਪਰਜਾਮੰਡਲ ਦੇ ਪ੍ਰਧਾਨ ਹੋਣ ਦੇ ਨਾਤੇ ਮਦਦ ਕਰਨ ਆਏ ਹੋਏ ਸੀ,ਇਹ ਸਾਡੇ
ਖਾਬ-ਓ-ਖਿਆਲ ਵੀ ਨਹੀਂ ਸੀਕਿ ਦੇਸ਼ ਦੇ ਹੋਣ ਵਾਲੇ ਰਾਂਸ਼ਟਰ –ਪਿਤਾ ਨਾਲ ਖਾਣਾ ਖਾਂ ਰਹੇ
ਸੀਾਉਸ ਦਿਨ ਦੁਪਿਹਰ ਦਾ ਖਾਂਣਾ ਸਕੂਲ ‘ਚ ਹੀ ਸੀ ਤੇ ਉਸ ‘ਚ ਸਟਾਫ ਵੀ ਸ਼ਾਮਲ ਸੀ, ਕਿਉਜੋ
ਖਾਣਾ ਵਜ਼ੀਰ ਸਾਹਿਬ ਦੇ ਘਰੋਂ ਆਉਣਾ ਸੀ।ਦੋਵੇਂਆਪਸ ‘ਚ ਬਹੁਤ ਖੁਲੇ ਹੋਏ ਸੀ।ਇਹ1956 ਕਿ ਦੀ
ਗੱਲ ਏ।ਖਾਣਾ ਖਾਦੇ ਸਮੇਂ ਗਿਅਨੀ ਜੀ ਦੱਸ ਰਹੇ ਸੀ,“ਸੰਪੂਰਨ ਸਿਆਂ ਮੇਰੇ ਖੱਦਰ ਦੇ ਕਪੜੇ
ਦੇਖੇ ਨੇ ਕਿੰਨੇ ਮੁਲਾਇਮ ਨੇ ?”ਸੰਪੂਰਨ ਸਿੰਘ ਕਿਹੰਦ,“ਮੈਂਨੂੰ ਤਾਂ ਦੱਸ ਤਾ,ਹੋਰ ਕੋਲ ਗੱਲ
ਨਾ ਕਰੀਂ।ਫੇਰ ਤੁਸੀਂ ਕਾਹਦੇ ਪਰਜਾ ਦੇ ਸੇਵਕ ਹੋ?ਮੇਰੇ ਕਪੜੇ ਨੇ ਖੱਦਰ ਦੇ।ਘਰ ਦੀ
ਕਪਾਹ,ਘਰੇ ਵੇਲੀ,ਕੱਤੀ,ਪਿੰਡ ਦੇ ਜੁਲਾਹੇ ਨੇ ਖੱਦਰ ਬੁਣ ਕੇ ਦਿੱਤਾ।”ਪਰ ਚੋਣ ਹਾਰ ਗਿਆ ਸੀ
ਸਰਦਾਰ ਸੁਰਜੀਤ ਸਿੰਘ ਬਰਨਾਲਾ ਤੋਂ,ਓਹਦਾ ਪਿੰਡ ਵੀ ਧੌਲਾ ਹੀ ਸੀ।ਪਰ ਬਰਨਾਲੇ ਰਹਿਣ ਕਰਕੇ
ਨਾਂਅ ਨਾਲ ਬਰਨਾਲਾ ਲਿਖਦਾ ਹੁਣ ਤੱਕ।ਬਾਅਦ ‘ਚ ਪੰਜਾਬ ਦਾ ਮੁੱਖ-ਮੰਤਰੀ ਵੀ ਤੇ ਕਿਸੇ ਸੂਬੇ
ਦਾ ਗਵਰਨਰ ਵੀ।ਹਾਰਨ ਦਾ ਕਾਰਨ ਕੁੱਝ ਹੋਰ ਸੀ।ਜਦੋਂ ਉਹ ਨੁਕਸ ਦੂਰ ਕੀਤਾ ਤਾਂ ਅਗਲੀ ਬਾਰ
ਜਿੱਤਿਆ ਪਰ ਮਾਰਕਸੀ ਪ।ਰਟੀ ‘ਚ ਸ਼ਾਮਲ ਹੋ ਕੇ।
{905-455-6013}ਬਰੈਂਪਟਨ
-0- |