ਅੱਜ ਮੇਰੇ ਘਰ ਦੇ ਨੇੜੇ ਰਹਿੰਦੀ ਕੁਰਦਿਸ਼ ਇਰਾਕੀ ਗਵਾਂਢਣ ਨੇ ਆਪਣੇ ਦੇਸ਼ ਦਾ ਸੱਭ ਤੋਂ
ਵਧੀਆ ਤੇ ਬੇਹਤਰੀਨ ਲਾਚੀਜ਼ ਖਾਣਾ ਤਿਆਰ ਕਰਕੇ ਸਾਡੇ ਘਰ ਸਾਨੂੰ ਪਰੋਸਾ ਦਿੱਤਾ। ਉਸ ਕੋਲ ਦੋ
ਪਤੀਲੇ ਕੁਰਦਿਸ਼ ਖਾਣੇਂ ਦੇ ਵੱਖੋ ਵੱਖ ਪਦਾਰਥਾਂ ਨਾਲ ਨੱਕੋ ਨੱਕ ਭਰੇ ਹੋਏ ਸਨ। ਇੱਕ ਪਤੀਲੇ
ਵਿੱਚ ਭੇਡ ਦੇ ਕੀਮਂੇ ਅਤੇ ਚੌਲਾਂ ਨਾਲ ਭਰ ਕੇ ਭੁੰਨੇ ਹੋਏ ਬਤਾੳਂ, ਟਮਾਟਰ, ਸਿ਼ਮਲਾ
ਮਿਰਚਾਂ, ਪਿਆਜ਼ ਅਤੇ ਹਰੀ ਸੈਲਰੀ ਦੀਆਂ ਟਾਹਣੀਆਂ ਸਨ ਅਤੇ ਦੂਸਰੇ ਵਿੱਚ ਅਗੂੰਰ ਦੇ ਪੱਤਿਆਂ
ਵਿੱਚ ਵਲੇਟੇ ਚੌਲ ਅਤੇ ਅਰਬੀ ਮਸਾਲਿਆਂ ਯੁਕਤ ਕੀਮਾਂ ਭਰਿਆ ਹੋਇਆ ਸੀ। ਖਾਣਂੇ ਦੀ ਦਿੱਖ ਅਤੇ
ਖੁਸ਼ਬੂ ਤੋਂ ਪਤਾ ਲਗਦਾ ਸੀ ਕਿ ਇਸ ਤੇ ਕਿੰਨੀ ਮਿਹਨਤ ਹੋਈ ਹੈ। ਪਤਾ ਨਹੀਂ ਵਿਚਾਰੀ ਸਾਰਾ
ਦਿਨ ਹੀ ਸਾਡੇ ਲਈ ਇਹ ਸ਼ਪੈਸ਼ਲ ਭੋਜ਼ਨ ਤਿਆਰ ਕਰਨ ਵਿੱਚ ਲੱਗੀ ਰਹੀ ਸੀ । ਇਸ ਖਾਣਂੇ ਦੇ
ਇਵਜ਼ ਵਿੱਚ ਅਸੀਂ ਉਸ ਬੀਬੀ ਰਾਣੀ ਇਰਾਕੀ ਕੁਰਦਸ਼ ਬੇਵਾ ਔਰਤ ਲਈ ਕੀ ਕੀਤਾ ਸੀ ? ਕੀ ਅਸੀਂ
ਉਸ ਦਾ ਵਿਗੜਿਆ ਕੋਈ ਕੰਮ ਸਵਾਰਿਆ ਸੀ ? ਨਹੀਂ, ਕੁੱਝ ਵੀ ਨਹੀਂ। ਮੇਰੇ ਘਰ ਦੇ ਪਿੱਛਵਾੜੇ
ਬੱਸਾਂ ਦਾ ਅੱਡਾ ਹੈ। ਬੱਸ ਨੂੰ ਊਡੀਕਦਿਆਂ ਉਸ ਦਿਨ ਉਸ ਨੇ ਸਾਡੇ ਘਰ ਦੇ ਪਿੱਛਲੇ ਬਗ਼ੀਚੇ
ਵਿੱਚ ਪਲਮਦੀਆਂ ਅਗੂੰਰਾਂ ਦੀਆ ਵੇਲਾਂ ਵੇਖ ਲਈਆਂ ਸਨ। ਇਹ ਵੇਲਾਂ ਤਕਰੀਬਨ ਦੋ ਮਰਲੇ ਥਾਂ
ਵਿੱਚ ਪਲਾਸਟਿਕ ਦੀਆਂ ਪਾਰਦਰਸ਼ੀ ਸ਼ੀਟਾਂ ਨਾਲ ਪਾਈ ਆਰਜ਼ੀ ਛੱਤ ਤੇ ਬੇਪਰਵਾਹ ਫੈਲੀਆਂ
ਹੋਈਆਂ ਹਨ। ਮੈਂ ਹਰ ਸਾਲ ਇਨ੍ਹਾਂ ਨੂੰ ਛਾਂਗਦਾ ਹਾਂ। ਜਿੰਨਾਂ ਮੈਂ ਇਨ੍ਹਾਂ ਨੂੰ ਛਾਂਗਦਾ
ਹਾਂ ਉਨ੍ਹਾਂ ਹੀ ਇਹ ਜਿ਼ਆਦਾ ਪਲਮਦੀਆਂ ਹਨ। ਮੇਰੀ ਘਰ ਵਾਲੀ ਨੇ ਬਹੁਤ ਵਾਰ ਕਿਹਾ ਹੈ ਕਿ
ਮੈਂ ਇਹ ਵੇਲਾਂ ਪੁੱਟ ਸੁੱਟਾਂ ਕਿੳਂਕਿ ਫਲ ਯਾਨਿ-ਕਿ ਅੰਗੂਰ ਕਿਸੇ ਕੰਮ ਦੇ ਨਹੀਂ ਹਨ,
ਬੇ-ਸਵਾਦੇ ਅਤੇ ਖੱਟੇ ਹੁੰਦੇ ਹਨ, ੳੱਪਰੋਂ ਤਿੰਨਾਂ ਤਿੰਨਾਂ ਬੀਆਂ ਨਾਲ ਭਰੇ ਹੁੰਦੇ ਹਨ ਤੇ
ਗੰਦ ਵੱਖਰਾ ਪੈਂਦਾ ਹੈ ਤੁਸੀਂ ਤਾਂ ਘਰ ਦੇ ਕੰਮ ਵਿੱਚ ਹੱਥ ਨਹੀਂ ਵਟਾਉਣਾ ਹੁੰਦਾ। ਇਹ ਉਸ
ਦਾ ਹਿਰਖ਼ ਸੀ। ਪਰਤੂੰ ਪਤਾ ਨਹੀਂ ਕਿੳਂ ਮੈਂ ਇਨ੍ਹਾਂ ਵੇਲਾਂ ਤੋਂ ਦੁੱਖੀ ਹੋਣ ਦੇ ਬਾਵਜੂਦ
ਵੀ ਮੈਂ ਕਦੇ ਇਨ੍ਹਾਂ ਵੇਲਾਂ ਨੂੁੰ ਪੁੱਟਣ ਦਾ ਹੀਂਆ ਹੀ ਨਹੀਂ ਕਰ ਸਕਿਆ ਸੀ। ਬਸ ਅੱਡੇ ਤੇ
ਖੜੋਤਿਆਂ ਜਦੋਂ ਉਹ ਬੀਬੀ ਲੱਕੜ ਦੀ ਵਾੜ ਊੱਤੋਂ ਦੀ ਵੇਲਾਂ ਨੂੰ ਹਸਰਤ ਨਾਲ ਨਿਹਾਰ ਰਹੀ ਸੀ
ਕੁਦਰਤੀ ਉਸੇ ਹੀ ਵਕਤ ਮੇਰੀ ਘਰਵਾਲੀ ਕੰਮ ਤੇ ਜਾਣ ਲਈ ਆਪਣੇ ਸਾਇਕਲ ਸਮੇਤ ਘਰੋਂ ਬਾਹਰ
ਨਿਕਲੀ। ਬਸ ਆੳਂਣ ਵਿੱਚ ਸ਼ਾਇਦ ਅਜੇ ਦੇਰ ਸੀ। ਉਸ ਨੇ ਮੇਰੀ ਘਰ ਵਾਲੀ ਵੱਲ ਅੱਗਲਵਾਂਡੀ ਹੋ
ਕੇ ਇੱਕ ਹਿਸਾਬ ਨਾਲ ਧੱਕੇ ਨਾਲ ਜਾਣ ਪਹਿਚਾਣ ਕਰਨ ਦੀ ਕੋਸ਼ਸ਼ ਕੀਤੀ ਅਤੇ ਬਹੁਤੀ ਭੈਣ ਜੀ
ਭੈਣ ਕਰਨ ਤੋਂ ਗੁਰੇਜ਼ ਕੀਤਿਆਂ ਸਿੱਧਾ ਇਹ ਸਵਾਲ ਕੀਤਾ।
“ ਸੁੱਘੜ ਸਵਾਣੀ ਜੀ, ਇਹਨਾਂ ਅਗੂੰਰਾਂ ਦੀਆਂ ਵੇਲਾਂ ਦੇ ਪੱਤਿਆਂ ਦਾ ਤੁਸੀਂ ਕੀ ਕਰਦੇ ਹੋ”?
“ਕੁਸ਼ ਵੀ ਨਹੀਂ „। ਮੇਰੀ ਘਰ ਵਾਲੀ ਬੋਲੀ
ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਇਹ ਪੱਤੇ ਤੋੜ ਲਵਾਂ ? ਜਾਂ ਤੁਸੀਂ ਮੈਨੂੰ ਤੋੜ
ਦੇਵੋ ?। ਉਸ ਦੀਆਂ ਅੱਖਾਂ ਦੀ ਚਮਕ ਦੱਸ ਰਹੀ ਸੀ ਜਿਸ ਤਰ੍ਹਾਂ ਉਸ ਨੂੰ ਕਿਸੇ ਅਲੀ ਬਾਬੇ ਦਾ
ਖਜ਼ਾਨਾ ਬਗੈਰ ਕਿਸੇ ਮਿਹਨਤ ਤੋਂ ਲੱਭ ਪਿਆ ਹੋਵੇ ?। ਮੇਰੀ ਘਰ ਵਾਲੀ ਨੂੰ ਇਹ ਇੱਕ ਸਸਤਾ
ਜਿਹਾ ਤਰਲਾ ਲੱਗਾ ਕਿੳਂਕਿ ਇਹ ਪੱਤੇ ਸਾਡੇ ਕਿਸੇ ਵੀ ਕੰਮ ਦੇ ਨਹੀਂ ਸਨ। ਪੱਤੇ ਤਾਂ ਛੱਡੋ
ਗੱਲ, ਸਾਡੇ ਤਾਂ ਇਹ ਮਣਾਂ ਦੇ ਹਿਸਾਬ ਨਾਲ ਹਰ ਸਾਲ ਲਗਦੇ ਅੰਗੂਰ ਵੀ ਕਿਸੇ ਕੰਮ ਦੇ ਨਹੀਂ
ਸਨ। ਕਿੳਂਕਿ ਇਨ੍ਹਾਂ ਅਗੂੰਰਾ ਵਿੱਚ ਦੋ ਦੋ ਤਿੰਨ ਤਿੰਨ ਬੀ ਹੁੰਦੇ ਸਨ ਤੇ ਲੂੰਮੜੀ ਦੀ
ਕਹਾਣੀ ਦੇ ਉਲਟ ਹੱਥਾਂ ਦੀ ਪਹੁੰਚ ਵਿੱਚ ਹੁੰਦਿਆਂ ਹੋਇਆ ਵੀ ਖੱਟੇ ਸਨ। ਹਰ ਸਾਲ ਮੈਨੂੰ ਇਹ
ਪੱਤੇ ਅਤੇ ਅਗੂੰਰ ਤੋੜ ਕੇ ਗੰਦ ਵਾਲੇ ਭਾਂਡੇ ਵਿੱਚ ਸੁੱਟਣੇ ਪੈਂਦੇ ਸਨ। ਅਸੀਂ ਖੁਸ਼ ਸਾਂ
ਕਿ ਸਾਡੀ ਮੁਸ਼ੀਬਤ ਕੁੱਸ਼ ਘੱਟ ਹੋਈ। ਇੱਕ ਦਿਨ ਅਸੀਂ ਅਗੂੰਰਾਂ ਦੇ ਬਹੁਤ ਸਾਰੇ ਪੱਤੇ ਤੋੜ
ਕੇ ਪਲਾਸਟਿਕ ਦਾ ਇੱਕ ਝੋਲਾ ਭਰ ਕੇ ਉਸ ਕੁਰਦਿਸ਼ ਗਵਾਂਢਣ ਦੇ ਘਰ ਦੇ ਦਰਵਾਜੇ਼ ਨਾਲ ਟੰਗ ਆਏ
ਕਿੳਂਕਿ ਉਸ ਦਿਨ ਉਹ ਅਪਣੇ ਘਰ ਨਹੀਂ ਸੀ। ਅਗਲੇ ਦਿਨ ਹੀ ਉਹ ਇਨ੍ਹਾਂ ਪੱਤਿਆ ਨਾਲ ਬਣਾਇਆ
ਖਾਣਾਂ ਸਾਡੇ ਘਰ ਦੇਣ ਆਈ ਪਰੰਤੂ ੳਦਨ ਅਸੀਂ ਘਰ ਨਹੀਂ ਸਾਂ। ਵਿਚਾਰੀ ਸਾਡੇ ਬੂਹੇ ਖੜਕਾ ਕੇ
ਖਾਣਾ ਵਾਪਸ ਮੋੜ ਕੇ ਲੈ ਗਈ। ਫਿਰ ਉਹ ਅਚਾਨਕ ਇੱਕ ਦਿਨ ਮੇਰੀ ਘਰਵਾਲੀ ਨੂੰ ਨੇੜੇ ਦੀ
ਸੁਪਰ-ਮਾਰਕਿਟ ਵਿੱਚ ਸੌਦਾ ਪੱਤਾ ਖ਼ਰੀਦਦੀ ਮਿਲ ਪਈ ਤੇ ਉਸ ਨੇ ਸਾਡੇ ਲਈ ਪੱਤਿਆਂ ਨਾਲ ਬਣਾਏ
ਖਾਣਂੇ ਬਾਰੇ ਸਿ਼ਕਵਾ ਕੀਤਾ ਕਿ ਉਸ ਨੇ ਮੇਰੇ ਪੂਰੇ ਚੌਂਹ ਬੰਦਿਆਂ ਦੇ ਟੱਬਰ ਲਈ ਉਚੇਚਾ
ਖਾਣਾ ਤਿਆਰ ਕੀਤਾ ਸੀ ਤੁਸੀਂ ਨਹੀਂ ਮਿਲੇ, ਮੈਨੂੰ ਤਿੰਨ ਦਿਨ ਖਾਣਾ ਪਿਆ। ਜਦੋਂ ਪਰਮਜੀਤ
ਮੇਰੀ ਸਾਥਣ ਨੇ ਇਸ ਬਾਰੇ ਮੈਨੂੰ ਦੱਸਿਆਂ ਤਾਂ ਮੈਨੂੰ ਬਹੁਤ ਅਫ਼ਸੋਸ ਹੋਇਆ। ਕਿਉਂਕਿ ਮੈਂ
ਹਰ ਕਿਸਮ ਦਾ ਖਾਣਾਂ ਜੋ ਇਸ ਧਰਤੀ ਤੇ ਮਨੁੱਖਾਂ ਵੱਲੋਂ ਬਣਾਇਆ ਅਤੇ ਖਾਧਾ ਜਾਂਦਾ ਹੈ ਨੂੰ
ਚੱਖਣ ਅਤੇ ਖਾਣ ਦਾ ਸ਼ੌਕੀਂ ਹਾਂ ਤੇ ਹੁਣ ਮੈਂ ਇਹ ਮੌਕਾ ਖੁੰਝਾਂਅ ਬੈਠਾ ਸਾ।
ਅਗਲੀ ਵਾਰ ਮੈਂ ਫਿਰ ਇੱਕ ਹੋਰ ਵੱਡਾ ਝੋਲਾ ਅੰਗੂਰ ਦੇ ਪੱਤਿਆਂ ਦਾ ਭਰ ਕੇ ਫਿਰ ਉਸ ਦੇ ਘਰ
ਦੇ ਦਰਵਾਜ਼ੇ ਦੇ ਕੁੰਡੇ ਨਾਲ ਟੰਗ ਆਇਆ। ਐਤਕੀਂ ਉਹ ਪਹਿਲਾਂ ਸਾਨੂੰ ਮਿਲਣ ਆਈ ਅਤੇ ਸਿੱਧੀ
ਸਾਡੇ ਬਾਗ ਵਿੱਚ ਚਲੀ ਗਈ ਤੇ ਅੰਗੂਰਾਂ ਦੀਆਂ ਦੂਰ ਦੂਰ ਤੱਕ ਫੈ਼ਲੀਆਂ ਪੱਤਿਆਂ ਨਾਲ ਲਬਰੇਜ਼
ਵੇਲਾਂ ਨੂੰ ਪੂਰੀ ਹਸਰਤ ਨਾਲ ਵੇਖਣ ਲੱਗੀ। ਗੱਲਾਂ ਗੱਲਾਂ ਵਿੱਚ ਉਸ ਨੇ ਆਪਣੇ ਬਾਰੇ
ਜਾਣਕਾਰੀ ਦਿੱਤੀ ਕਿ ਏਥੇ ਆੳਂਣ ਤੋਂ ਪਹਿਲਾ ਉਹ ਇਰਾਕ ਵਿੱਚ ਰਹਿੰਦੀ ਸੀ। ਅਮਰੀਕਾਂ ਅਤੇ
ਇਰਾਕ ਦੀ ਲੜਾਈ ਵਿੱਚ ਉਸ ਦਾ ਘਰ ਤਬਾਹ ਹੋ ਗਿਆ, ਉਸ ਦੇ ਬਾਪ ਦੇ ਅੰਗੂਰਾਂ ਦੇ ਬਾਗ ਸਨ।
ਕਿੱਲਿਆਂ ਦੇ ਕਿੱਲੇ ਅੰਗੂਰਾਂ ਦੇ ਖੇਤਾਂ ਵਿੱਚ ਅੰਗੂਰਾਂ ਦੀਆਂ ਵੇਲਾ ਨੇ ਸੁਰੰਗਾਂ ਬਣਾਈਆਂ
ਹੋਈਆਂ ਸਨ। ਤੱਪਦੀਆਂ ਦੁਪਹਿਰਾਂ ਵਿੱਚ ਉਹ ਇਨ੍ਹਾਂ ਠੰਡੀਆਂ ਸੁਰੰਗਾਂ ਵਿੱਚ ਖੇਡਦੀ ਜਵਾਨ
ਹੋਈ ਸੀ। ਅਚਾਨਕ ਇਨ੍ਹਾਂ ਵੇਲਾਂ ਉੱਪਰ ਦੀ ਜੰਗੀ ਜਹਾਜ਼ ਉੱਡਣ ਲੱਗੇ, ਬੰਬਾਂ ਦੇ ਗੜੇ
ਵਰਨ੍ਹ ਲੱਗੇ ਤੇ ਇੱਕ ਦਿਨ ਸੱਭ ਕੁਸ਼ ਤਬਾਹ ਹੋ ਗਿਆ। ਅੰਗੂਰਾਂ ਦੇ ਖੇਤ ਬੰਬਾਂ ਦੀ ਬਰੂਦੀ
ਅੱਗ ਨੇ ਝੁਲਸ ਕੇ ਰੱਖ ਦਿੱਤੇ। ਮੁੰਡਾ ੳਦੋਂ ਮਸਾਂ ਤੁਰਨ ਹੀ ਲੱਗਿਆ ਸੀ ਤੇ ਕੁੜੀ ਅਜੇ ਉਸ
ਦੇ ਕੁੱਛੜ ਹੀ ਸੀ। ਵਿਆਹੀ ਨੂੰ ਅਜੇ ਮਸਾਂ ਤਿੰਨ ਸਾਲ ਹੀ ਹੋਏ ਸਨ। ਉਸ ਦੇ ਘਰ ਵਾਲਾ ਅਤੇ
ਹੋਰ ਟੱਬਰ ਦੇ ਜੀ ਇਸ ਅਸਾਵੀਂ ਲੜਾਈ ਦੀ ਭੇਟ ਚੱੜ੍ਹ ਗਏ। ਇਹ ਗੱਲ ਉੱਨੀ ਸੌਅ ਇਕੱਨਵੇ ਦੀ
ਹੈ। ਘਰ ਖੰਡਰ ਹੋ ਗਏ ਅੰਗੂਰਾਂ ਦੇ ਬਾਗ ਉੱਜੜ ਗਏ। ਮਾਰੂਥਲ ਦੀ ਰੇਤਾ ਵੀ ਝੁਲਸ ਗਈ ਤੇ
ਮੁਲਖ਼ ਦੀ ਦੌਲਤ ਤੇਲ ਬਿਗਾਨੇਂ ਹੱਥੀ ਚੱੜ੍ਹ ਗਈ। ਇਸ ਦੂਰੋਂ ਆਈ ਜੰਗ ਦੀ ਵਜ਼ਹਾ ਨਾਲ ਸਾਡਾ
ਸਾਰਾ ਖਾਨਾਂ ਹੀ ਤਬਾਹ ਹੋ ਗਿਆ। ਉਹ ਆਪਣੇ ਰਿਸ਼ਤੇਦਾਰਾਂ ਦੀ ਮੱਦਤ ਨਾਲ ਇਰਾਕ ਵਿੱਚੋਂ
ਆਪਣੇ ਦੋ ਸਾਲਾਂ ਦੇ ਪੁੱਤਰ ਤੇ ਛਂੇਆ ਮਹੀਨਿਆਂ ਦੀ ਧੀ ਨਾਲ ਹੋਲੈਂਡ ਆੳਂੁਣ ਵਿੱਚ ਕਾਮਯਾਬ
ਹੋ ਗਈ ਸੀ ਤੇ ਹੁਣ ਦੂਰ ਦੇ ਰਿਸ਼ਤੇਦਾਰਾਂ ਤੋਂ ਬਗੈਰ ਇਰਾਕ ਵਿੱਚ ਉਸ ਦਾ ਕੁਸ਼ ਵੀ ਨਹੀਂ
ਰਹਿ ਗਿਆ ਸੀ ਬਗੈਰ ਚੰਦਰੀਆਂ ਯਾਦਾਂ ਦੇ। ਪੁੱਤ ਹੁਣ ਉਸ ਦਾ ਸੁੱਖ ਨਾਲ ਇੱਕੀ ਸਾਲਾਂ ਦਾ ਹੈ
ਅਤੇ ਧੀ ਸਾਢੇ ਅਠਾਰਾਂ ਸਾਲਾਂ ਦੀ ਦੋਵੇਂ ਬੱਚੇ ਹੁੰਦੜ ਹੇਲ ਹਨ ਪੜ੍ਹਾਈ ਵਿੱਚ ਵੀ ਹੁਸਿ਼ਆਰ
ਹਨ। “ ਅੰਗੂਰ ਤਾਂ ਸਾਡੇ ਲਈ ਇਜ਼ਤ ਮਾਨ, ਸੱਭਿਆਚਾਰ ਤੇ ਸੱਭ ਕੁੱਸ਼ ਸਨ“। ਉਸ ਨੇ ਹੌਕਾਂ
ਲਿਆ ਚਾਹ ਦਾ ਘੁੱਟ ਉਸ ਦੇ ਸੰਘ ਵਿੱਚ ਫਸ ਗਿਆ ਲੱਗਦਾ ਸੀ। ਫਿਰ ਉਸ ਨੇ ਝੱਟਕੇ ਨਾਲ ਚਾਹ ਦਾ
ਕੱਪ ਖਾਲੀ ਕੀਤਾਂ ਜਿਵੇਂ ਕੋਈ ਆਦਮੀ ਕਿਸੇ ਬੁਰੇ ਖਿ਼ਆਲ ਤੋਂ ਖਹਿੜਾ ਛੁਡਾਉਣ ਦੀ ਅਸਫ਼ਲ
ਕੋਸ਼ਸ਼ ਕਰਦਾ ਹੈ ਤੇ ਫਿਰ ਉਹ ਬੇ-ਤੁਕੱਲੁਫ ਅਪਣੀ ਮਰਜੀ਼ ਨਾਲ ਅੰਗੂਰਾਂ ਦੇ ਪੱਤੇ ਤੋੜਨ
ਲੱਗ ਪਈ ਮੈਂ ਵੇਖ ਰਿਹਾਂ ਸਾਂ ਉਹ ਬਹੁਤ ਹੀ ਕੂਲੇ ਅਤੇ ਨਰਮ ਪੱਤੇ ਤੋੜ ਰਹੀ ਸੀ ਤੇ ਮੈਨੂੰ
ਮੂਰਖ ਨੂੰ ਉਹ ਦੱਸ ਵੀ ਰਹੀ ਸੀ ਕਿ ਅਗਲੀ ਵਾਰ ਮੈਂ ਇਹੋ ਜਿਹੇ ਨਰਮ ਪੱਤੇ ਤੋੜਾਂ। ਜਿਵੇਂ
ਉਹ ਕੋਈ ਸਾਡੀ ਇਸ਼ਤੇਦਾਰ ਹੋਵੇ?। ਮੈਨੂੰ ਉਸ ਨੂੰ ਵੇਖ ਕੇ ਮੇਰੀ ਮਾਂ ਯਾਦ ਆ ਗਈ ਜੋ ਮੇਰੀ
ਛੋਟੀ ਉਮਰ ਵਿੱਚ ਵਿਅਹੀ ਭਰਜਾਈ ਨੂੰ ਗੰਦਲਾਂ ਦਾ ਸਾਗ ਤੋੜਨ ਦੀਆਂ ਜੁਗਤਾਂ ਸਿਖਾ ਰਹੀ
ਹੋਵੇ?। ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਇਥੇ ਇਹ ਪੱਤੇ ਬਹੁਤ ਮਹਿੰਗੇ ਹਨ। ਜੋ ਪੱਤੇ
ਸੁਪਰ-ਮਾਰਕਿਟ ਵਿੱਚ ਪਾਣੀ ਵਿੱਚ ਪਏ ਮਰਤਬਾਨਾਂ ਵਿੱਚ ਮਿਲਦੇ ਹਨ ਕਿਸੇ ਵੀ ਕੰਮ ਦੇ ਨਹੀਂ
ਹਨ ਅਸਲੋਂ ਬੋਦੇ, ਪਤਾ ਨਹੀਂ ਕਦੋ ਕੁ ਦੇ ਬਿਹੇ ਕੁ ਬਿਹੇ ਹੁੰਦੇ ਹਨ ਤੇ ਨਾਲੇ ਜਦੋਂ ਚੌਲ
ਜਾਂ ਕੀਮਾਂ ਉਸ ਵਿੱਚ ਵਲ੍ਹੇਟੀਦਾ ਹੈ ਤਾਂ ਜਿ਼ਆਦਾ ਗਲੇ ਹੋਣ ਕਾਰਨ ਟੁੱਟ ਜਾਂਦੇ ਹਨ ਕੋਈ
ਸਵਾਦ ਨਹੀਂ ਆੳਂਦਾ“ ਡੋਲਮਾ „ ਤੇ“ ਯਾਪਰੱਥ „ ਬਨਾਉਣ ਦਾ। ( ਡੋਲਮਾ ਅਤੇ ਯਾਪਰੱਥ ਉਸ
ਸ਼ਪੈਸ਼ਲ ਖਾਣੇ ਦਾ ਨਾਂ ਹੈ ਜੋ ਉਹ ੳਚੇਚਾ ਸਾਡੇ ਚੌਹ ਜੀਆਂ ਦੇ ਟੱਬਰ ਲਈ ਬਣਾ ਕੇ ਲਿਆਈ
ਸੀ) ਪਿੱਛਲੀ ਵਾਰ ਉਸ ਨੇ ਡਾਕ ਰਾਹੀ ਇਹ ਪੱਤੇ ਇਰਾਕ ਤੋਂ ਮੰਗਵਾਏ ਸਨ ਜੋ ਉਸ ਨੂੰ ਬਹੁਤ ਹੀ
ਮਹਿੰਗੇ ਭਾਅ ਪੈ ਗਏ ਸਨ ਤੇ ਤਾਜ਼ੇ ਵੀ ਨਹੀਂ ਸਨ ਰਹੇ। ਉਸ ਨੇ ਮੁਸ਼ਕਰਾ ਕੇ ਮੇਰੇ ਵੱਲ
ਤੱਕਦਿਆਂ ਇਹ ਦੱਸਿਆ ਕਿ ਹੁਣ ਉਸ ਨੇ ਆਪਣੀ ਦੂਰ ਦੀ ਫਂੈਮਲੀ ਨੂੰ ਪੱਤੇ ਭੇਜਣ ਦੀ ਸਮੱਸਿਆਂ
ਤੋਂ ਮੁੱਕਤ ਕਰ ਦਿੱਤਾ ਹੈ। ਕਿੳਂਕਿ ਉਸ ਨੂੰ ਹੁਣ ਇਥੇ ਹੀ ਪੱਤਿਆਂ ਵਾਲਾ ਕਾਰੂ ਦਾ ਖਜ਼ਾਨਾ
ਲੱਭ ਪਿਆ ਹੈ। ਉਹ ਇੱਕ ਵਾਰ ਖੁੱਲ੍ਹ ਕੇ ਹੱਸੀ, ਅੱਜ ਉਹ ਇੱਕ ਹੋਰ ਝੋਲਾ ਉਸ ਦੀ ਆਪਣੀ ਪਸੰਦ
ਦੇ ਪੱਤਿਆਂ ਦਾ ਬਗੈਰ ਕਿਸੇ ਝਿਜਕ ਤੋਂ ਪੂਰੀ ਤਸੱਲੀ ਨਾਲ ਤੋੜ ਕੇ ਲੈ ਗਈ। ਉਸ ਦੇ ਚਿਹਰੇ
ਦੀ ਲਾਲੀ ਦੱਸਦੀ ਸੀ ਕਿ ਹੁਣ ਉਹ ਇਸ ਖਜ਼ਾਨੇ ਨੂੰ ਲੱਭ ਕੇ ਕਿੰਨੀ ਖੁਸ਼ ਅਤੇ ਸਤੂੰਸ਼ਟ਼
ਸੀ।
-0-
|