-
0 ਮੇਰੇ ਪਤੀ ਹਰ ਮਹੀਨੇ ‘ਸੀਰਤ’ ਪੜ੍ਹਦੇ ਹਨ। ਅੱਜ ਉਹਨਾਂ ਮੈਨੂੰ ਕਿਹਾ ਕਿ ਮੈਂ ਰਜਵੰਤ
ਕੌਰ ਸੰਧੂ ਦੁਆਰਾ ਲਿਖਿਆ ਆਰਟੀਕਲ ‘ਲੋਹੇ ਦੇ ਜਿਗਰੇ ਵਾਲੇ’ ਪੜ੍ਹਾਂ। ਇਸ ਵਿਚ ਹਰੇਕ ਗੱਲ
ਬੜੀ ਸਾਦਗੀ ਨਾਲ ਤੇ ਬਿਨਾ ਕਿਸੇ ਲੁਕ-ਲੁਕਾ ਦੇ ਕੀਤੀ ਗਈ ਹੈ। ਮੈਂ ਇਸਨੂੰ ਬੇਹੱਦ ਪਸੰਦ
ਕੀਤਾ।
ਅਮਰਪ੍ਰੀਤ ਪੱਡਾ
-
ਮੈਂ ਰਜਵੰਤ ਕੌਰ ਸੰਧੂ ਦਾ ਲਿਖਿਆ ਆਰਟੀਕਲ ਪੜ੍ਹਿਆ। ਇਸਨੂੰ ਪੜ੍ਹਦਿਆਂ ਮੈਂ ਬਹੁਤ ਭਾਵਕ ਹੋ
ਗਈ। ਮੇਰੇ ਪਿਤਾ ਜੀ ਵੀ ਅਸਲੋਂ ਸੰਧੂ ਸਾਹਿਬ ਵਰਗੇ ਹੀ ਸਨ। ਉਹ ਹੁਣ ਇਸ ਜਹਾਨ ਵਿਚ ਨਹੀਂ
ਹਨ। ਇਕੱਤੀ ਸਾਲ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਸਨ। ਇਸ ਵਧੀਆ ਆਰਟੀਕਲ ਲਈ ਬਹੁਤ ਸਾਰਾ
ਧੰਨਵਾਦ
ਸੰਦੀਪ ਹੇਅਰ, ਮਿਲਟਨ, ਕਨੇਡਾ
-
ਇਸ ਵਾਰੀਂ ਦੇ ‘ਸੀਰਤ’ ਵਿਚ, ਕੁਝ ਸਮੇ ਪਿੱਛੋਂ ਖ਼ੁਦ ਨੂੰ ਤੱਕ ਕੇ ਇਉਂ ਲੱਗਾ ਜਿਵੇਂ ਆਪਣੀ
ਵੱਛੀ ਵੇਖ ਕੇ ਸਾਰੇ ਪਿੰਡ ਦਾ ਵੱਗ ਹੀ ਆਪਣਾ ਜਾਪਦਾ ਹੈ। ‘ਹੁਣ’ ‘ਚ ਛਪੀ ਪ੍ਰੋ. ਵਰਿਆਮ
ਸਿੰਘ ਸੰਧੂ ਬਾਰੇ ਜਾਣਕਾਰੀ ਮੈ ਅਜੇ ਪੂਰੀ ਨਹੀ ਪੜ੍ਹ ਸਕਿਆ ਪਰ ਜਿੰਨੀ ਵੀ ਪੜ੍ਹੀ ਹੈ ਕਮਾਲ
ਦੀ ਜਾਣਕਾਰੀ ਹੈ।
‘ਸੀਰਤ’ ਵਿਚ ਤਾਂ ਹਰੇਕ ਸਾਹਿਤਕਾਰ ਬਾਰੇ ਹੀ “ਇਕ ਦੂੰ ਇਕ ਚੜ੍ਹੰਦੀਆਂ” ਵਾਲੀ ਗੱਲ ਹੈ।
(ਮੈਨੂੰ ਲਾਂਭੇ ਰੱਖ ਕੇ)
ਕਿਸੇ ਵੀ ਇਕ ਲੇਖਕ ਦੀ ਲਿਖਤ ਦੀ ਗੱਲ ਕਰਾਂਗਾ ਤਾਂ ਦੂਜਿਆਂ ਨਾਲ਼ ਇਨਸਾਫ਼ ਨਹੀ ਹੋ ਸਕੇਗਾ।
‘ਅਕਵਾਲ’ ਤਾਂ ਸਿੱਧੀ ਗੱਲ ਨੂੰ ਵੀ ਅਜਿਹਾ ਨਾਜ਼ਕ ਹਿਲੋਰਾ ਦੇ ਕੇ ਆਖਦਾ ਹੈ ਕਿ ਕਦੀ ਸੋਚ
ਵਿਚ ਈ ਨਹੀ ਸੀ ਆਇਆ ਕਿ ਇਹ ਸਿਧੀ ਜਿਹੀ ਗੱਲ ਇਸ ਤਰ੍ਹਾਂ ਤਲਿਸਮੀ ਸ਼ਬਦਾਂ ਦਾ ਵਲ਼ੇਵਾਂ ਪਾ
ਕੇ ਵੀ ਆਖੀ ਜਾ ਸਕਦੀ ਹੈ।
ਇਸ ਵਾਰੀਂ ਤੁਸੀਂ ‘ਹੁੰਗਾਰੇ’ ਛਾਪ ਕੇ ਬਹੁਤ ਹੀ ਚੰਗਾ ਕਾਰਜ ਕੀਤਾ ਹੈ। ਮੇਰਾ ਵਿਚਾਰ ਹੈ
ਕਿ ਜੇ ਹੋ ਸਕੇ ਤਾਂ ਹਰੇਕ ਵਾਰੀ ਹੀ ਹੁੰਗਾਰੇ ਮਿਲ਼ਨੇ ਚਾਹੀਦੇ ਨੇ। ‘ਘਾਣੀ’ ਤਾਂ ਹੀ ਅਗੇ
ਤੁਰੇਗੀ।
ਜਿਥੋਂ ਤੱਕ ਪੁੱਤਰ ਜੀ, ਤੁਹਾਡੇ ਪਿਓ ਦਾ ਸਬੰਧ ਹੈ ਉਸ ਦੀ ਕਹਾਣੀ ਤਾਂ ਉਸ ਦੀ ਸੂਰਤ ਵਰਗੀ
ਸੋਹਣੀ, ਉਸ ਦੇ ਕੱਦ ਵਰਗੀ ਲੰਮੀ, ਉਸ ਦੀ ਸੋਚ ਵਰਗੀ ਸੰਵੇਦਨਸ਼ੀਲ, ਉਸ ਦੇ ਨਾਂ ਵਰਗੀ
ਵਰਿਆਮ, ਉਸ ਦੀ ਦਾਹੜੀ ਦੇ ਰੰਗ ਵਰਗੀ ਗੂਹੜੀ ਤੇ ਸੱਚ ਵਰਗੀ ਸੱਚੀ ਹੁੰਦੀ ਹੈ।
ਸੰਤੋਖ ਸਿੰਘ ਆਸਟ੍ਰੇਲੀਆ
-
ਮੈਂ ‘ਸੀਰਤ’ ਨੂੰ ਅੰਗਰੇਜ਼ੀ ਵਿਚ ਪੜ੍ਹਨ ਦਾ ਚਾਹਵਾਨ ਹਾਂ। ਕੀ ਇਸਦਾ ਅੰਗਰੇਜ਼ੀ ਵਿਚ ਕੀਤਾ
ਅਨੁਵਾਦ ਨਹੀਂ ਮਿਲ ਸਕਦਾ। ਧੱਸਣ ਦੀ ਖ਼ੇਚਲ ਕਰਨੀ।
ਡੇਵਿਡ ਸੰਧੂ-ਕੈਲੇਫ਼ੋਰਨੀਆ
-
‘ਸੀਰਤ’ ਮੈਗ਼ਜ਼ੀਨ ਮੈਨੂੰ ਬਹੁਤ ਵਧੀਆ ਲੱਗਦਾ ਹੈ। ਮੈਂ ਇਸਦੇ ਕਈ ਅੰਕ ਨੈੱਟ ‘ਤੇ ਪੜ੍ਹੇ
ਹਨ। ਦੋ ਕੁ ਅੰਕ ਮੇਰੇ ਕੋਲ ਪਏ ਵੀ ਹਨ। ਨੈੱਟ ਤੋਂ ਇਸਦੀ ਸਰਵਸਿ ਬਹੁਤ ਪਸੰਦ ਹੈ। ਮੈਂ ਵੀ
ਆਲੋਚਨਾਤਮਕ ਆਰਟੀਕਲ ਲਿਖਦੀ ਹਾਂ। ਹੋ ਸਕਿਆ ਤਾਂ ਸੀਰਤ ਲਈ ਵੀ ਲਿਖਾਂਗੀ।-ਇਕ ਪਾਠਕ
-
ਮੈਂ ‘ਸੀਰਤ’ ਨੂੰ ਹਰ ਮਹੀਨੇ ਬੜੇ ਪਿਆਰ ਨਾਲ ਪੜ੍ਹਦਾ ਹਾਂ। ਇਹ ਮੇਰੇ ਮਨ-ਪਸੰਦ
ਮੈਗ਼ਜ਼ੀਨਾਂ ਵਿਚੋਂ ਹੈ। ਮੈਂ ਖ਼ੁਸ਼ ਹੋਵਾਂਗਾ ਜੇ ਤੁਸੀਂ ਨਕਸਲਾਈਟ ਲਹਿਰ ਬਾਰੇ ਆਪਣੇ
ਅਨੁਭਵ ਲਿਖੋ।
ਦਵਿੰਦਰ ਪੱਡਾ, ਅਮਰੀਕਾ
-
ਹਟਜੀਤ ਅਟਵਾਲ ਦਾ ਸਿੱਖ ਇਤਿਹਾਸ ਬਾਰੇ ਲਿਖਿਆ ਜਾ ਰਿਹਾ ਨਾਵਲ ਇਤਿਹਾਸ ਦੀ ਜਾਣਕਾਰੀ
ਰਸ-ਭਰਪੂਰ ਢੰਗ ਨਾਲ ਦਿੰਦਾ ਹੈ। ਰਜਵੰਤ ਕੌਰ ਸੰਧੂ ਹੁਰਾਂ ਨੂੰ ਹੋਰ ਵੀ ਕੁਝ ਲਿਖਣਾ
ਚਾਹੀਦਾ ਹੈ, ਇਹ ਉਹਨਾਂ ਦਾ ‘ਸੀਰਤ’ ਵਿਚਲਾ ਆਰਟੀਕਲ ਪੜ੍ਹ ਕੇ ਪਤਾ ਚੱਲਦਾ ਹੈ। ਬਾਕੀ ਮੈਟਰ
ਵੀ ਸਲਾਹੁਣਯੋਗ ਹੈ। ‘ਸੀਰਤ’ ਅੱਜ ਕੱਲ੍ਹ ਬੁੱਕ ਸਟਾਲਾਂ ਤੋਂ ਕਿਉਂ ਨਹੀਂ ਮਿਲਦਾ?
ਅਰਜਨ ਸਿੰਘ ਸ਼ਾਂਤ-ਅੰਮ੍ਰਿਤਸਰ
-
ਗਿਆਨੀ ਸੰਤੋਖ ਸਿੰਘ ਹੁਰਾਂ ਦਾ ਸੰਤ ਫ਼ਤਹਿ ਸਿੰਘ ਬਾਰੇ ਲਿਖਿਆ ਲੇਖ ਬਹੁਤ ਵਧੀਆ ਸੀ।
ਜਾਣਕਾਰੀ ਪੱਖੋਂ ਤਾਂ ਚੰਗਾ ਹੈ ਹੀ ਸੀ ਨਾਲ ਦੇ ਨਾਲ ਲਿਖਣ ਪੱਖੋਂ ਵੀ ਬਹੁਤ ਦਿਲਚਸਪ ਤੇ
ਸਵਾਰ ਕੇ ਲਿਖਿਆ ਹੋਇਆ ਸੀ। ਇੰਜ ਹੀ ਇਕਬਾਲ ਰਾਮੂਵਾਲੀਏ ਦੀ ਜੀਵਨੀ ਵੀ ਪੜ੍ਹਯੋਗ ਹੁੰਦੀ
ਹੈ। ਪ੍ਰਿੰਸੀਪਲ ਸਰਵਣ ਸਿੰਘ ਦਾ ਫੌਜਾ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਲਿਖਿਆ ਲੇਖ ਵੀ
ਕਾਬਲੇ-ਤਾਰੀਫ ਸੀ। ਹਰ ਮਹੀਨੇ ਸੀਰਤ ਦੀ ਉਡੀਕ ਰਹਿੰਦੀ ਹੈ
ਹਰਪਾਲ ਸਿੰਘ- ਕੈਲੇਫ਼ੋਰਨੀਆ