ਵੈਂਹਦੇ ਪਾਣੀ ਨਾਲ ਕਾਹਦੀ ਯਾਰੀ
ਅਜ ਇਥੇ ਕਲ ਉਹਥੇ ,
ਮਾਰੂਥਲ ਵਿਚ ਪਾਣੀ ਦਿਸਦਾ
ਸਭ ਨਜ਼ਰਾਂ ਦੇ ਧੋਖੇ ।
ਉਡ ਵੇ ਕਾਵਾਂ ਕਾਹਨੂੰ ਬੋਲੇਂ
ਚੂਰੀ ਨਾ ਤੈਨੂੰ ਪਾਵਾਂ ,
ਖੁਸ਼ਬੋਹਾਂ ਦੇ ਲੜ ਮੈਂ ਲਗੀ
ਨਾਂ ਰਹਿਣ ਕਿਸੇ ਦੀਆਂ ਹੋਕੇ ।
ਟੁਟਦਾ ਤਾਰਾ ਕਿਥੇ ਜਾਵੇ
ਕੀ ਲਭਣਾ ਕੀ ਪਾਣਾ ,
ਮਰਿਗ ਤਰਿਸ਼ਨਾ ਨਾਂ ਬੰਦਨ ਜਾਣੇ
ਕੋਈ ਸੀਮਾ ਨਾ ਰੋਕੇ ।
ਨੀਲਾ ਗਗਨ ਨਜ਼ਰ-ਭੁਲੇਖਾ
ਫੜਿਆਂ ਹਥ ਨਾਂ ਆਵੇ ,
ਪਰਛਾਈਆਂ ਦੇ ਪਿਛੇ ਦੌੜਣਾ
ਕੀ ਪਾਣਾ ਸਭ ਕੁਝ ਖੋਕੇ ।
ਰੁਤ ਬਦਲੀ ਤੇ ਪੰਛੀ ਉਡ ਗਏ
ਦੂਰ ਦੇਸ਼ਾਂ ਵਿਚ ਜਾਣਾ ,
ਕਿੰਨੇ ਭਟਕੇ ਕਈਂ ਗਵਾਚੇ
ਕੌਣ ਉਹਨਾਂ ਲਈ ਸੋਚੇ ।
ਪਲੂੱ ਦੇ ਵਿਚ ਯਾਦਾਂ ਬਨਕੇ
ਦਾਗਾਂ ਤੋਂ ਕਿੰਝ ਬਚਣਾ ,
ਪੱਕੇ ਰੰਗ ਦੇ ਦਾਗ ਨਹੀਂ
-0-
|