Welcome to Seerat.ca

ਬਾਤ ਬਲਵੰਤ ਗਾਰਗੀ ਦੀ

 

- ਪ੍ਰਿੰ. ਸਰਵਣ ਸਿੰਘ

ਲੱਸੀ

 

- ਇਕਬਾਲ ਰਾਮੂਵਾਲੀਆ

ਖਾਲਸਾ ਬਨਾਮ ਖਾਲਸਾ

 

- ਹਰਜੀਤ ਅਟਵਾਲ

ਪ੍ਰੇਮ ਕੇਲਾ

 

- ਅਮਰਜੀਤ ਚੰਦਨ

ਧੁਖ਼ਦਾ ਅਗਸਤ

 

- ਸੁਖਦੇਵ ਸਿੱਧੂ

ਵਗਦੀ ਏ ਰਾਵੀ
ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ

 

- ਵਰਿਆਮ ਸਿੰਘ ਸੰਧੂ

ਇਹ ਕੁੜੀ ਸਾਡੇ ਘਰ ਵਿਆਹੁਣ ਵਾਲੀ ਨਹੀਂ ਸੀ

 

- ਬੇਅੰਤ ਗਿੱਲ ਮੋਗਾ

ਅੰਗੂਰਾਂ ਦੇ ਪੱਤਿਆ ਦੀ ਸਾਂਝ

 

- ਜੋਗਿੰਦਰ ਬਾਠ ਹੌਲੈਂਡ

ਬਣਿਆਂ ਰੋਟੀ ਦਾ ਸੀ ਮਸ੍ਹਾਂ ਜੁਗਾੜ ਮੀਆਂ

 

- ਹਰਮੰਦਰ ਕੰਗ

‘ਦੇਰ ਤੱਕ ਚੜ੍ਹਿਆ ਰਿਹਾ ਅਸੀਸਾਂ ਦਾ ਸਰੂਰ’

 

- ਸੁਰਜੀਤ ਭਗਤ

 ਇਕ ਕਵਿਤਾ

 

- ਦਿਲ੍ਜੋਧ ਸਿੰਘ

ਗਜ਼ਲ

 

- ਗੁਰਮੀਤ ਖੋਖਰ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਹੁੰਗਾਰੇ

 


ਦੋ ਕਵਿਤਾਵਾਂ

- ਗੁਰਦਾਸ ਮਿਨਹਾਸ
 

 

1-ਮੇਰਾ (ਲੇਖਕ) ਮਾਹੀ

ਮੇਰੇ ਮਾਹੀ ਨੂੰ ਕੋਈ ਸਮਝਾਵੇ,
ਕਿਉਂ ਹਰ ਦਮ ਪੜ੍ਹਦਾ ਰਹਿੰਦਾ ਹੈ;
ਕੋਈ, ਕਿਉਂ, ‘ਤੇ ਕੀ ਲਿਖ ਗਿਆ,
ਇਹ ਸੋਚਕੇ ਸੜਦਾ ਰਹਿੰਦਾ ਹੈ;

ਕੋਈ ਭੁੱਲ ਗਿਆ, ਔਂਕੜ ਲਾੳਣਾ,
ਸਿਹਾਰੀ ਦੀ ਥਾਂ ਲੱਗੀ ਬਿਹਾਰੀ;
ਕੀ ਇਹ ਲੇਖਕ ਦੀ ਗਲਤੀ ਹੈ,
ਜਾਂ ਪ੍ਰਿੰਟਰ ਦੀ ਮੱਤ ਗਈ ਮਾਰੀ?

ਲਿਖਣ ਵਾਲ਼ੇ ਤਾਂ ਵੇਚ ਕਿਤਾਬਾਂ,
ਸ਼ਾਇਦ ਸੌਂ ਗਏ ਮਾਰ ਘੁਰਾੜੇ;
ਪਰ ਇਸਦੀ ਖਿਝ ਸਾਡੇ ਘਰ ਵਿੱਚ,
ਪਾਈ ਰੱਖੇ ‘ਨੇ, ਰੋਜ਼ ਪੁਆੜੇ;

ਹਰ ਕਵਿਤਾ, ਹਰ ਕਹਾਣੀ ਦੇ ਵਿੱਚ,
ਇਹ, ਗੱਲਾਂ ਲਿਖਦੈ ਪਿਆਰ ਦੀਆਂ;
ਪਰ, ਮੇਰੇ ਨਾਲ਼ ਤਾਂ ਜਦ ਵੀ ਕੀਤੀਆਂ,
ਕੀਤੀਆਂ ਬੱਸ ਤਕਰਾਰ ਦੀਆਂ;

ਹੀਰ ਰਾਂਝੇ ਦੀਆਂ ਸਿਫ਼ਤਾਂ ਕਰਦਾ,
ਆਪਣੀ ਧੀ ਹੱਸ ਪਏ, ਨਹੀਂ ਜਰਦਾ;
ਇਹ ਸੋਚਕੇ, “ਕੀ ਆਖੂਗੀ ਦੁਨੀਆਂ”,
ਇੱਕ ਪਲ ਜਿਉਂਦਾ, ਦੋ ਪਲ ਮਰਦਾ;

ਫ਼ਰੀਦ, ਬੁੱਲੇ ਸ਼ਾਹ ਇਸਨੇ ਪੜ੍ਹਿਐ,
ਸਿ਼ਵ,ਪਾਤਰ, ਇਹਦੇ ਮੂੰਹ ‘ਚ ਅੜਿਐ;
ਜੇ, ਢਾਈ ਅੱਖਰ ਪ੍ਰੇਮ ਨਹੀਂ ਸਿੱਖਿਆ,
ਭੱਠ ਪਵੇ ਜੋ ਇਸਨੇ ਲਿਖਿਆ;

ਪਤਾ ਨਹੀਂ ਕਿਹੜਾ ਗਿਆਨ ਚਾਹੀਦਾ,
ਕਿਹੜਾ ਰਾਹ ਹੈ ਇਸ ਰਾਹੀ ਦਾ;
ਛਾਂ ਵਾਲ਼ੇ ਰੁੱਖ ਹੁੰਦਿਆਂ ਸੁੰਦਿਆਂ,
ਇਹ ਧੁੱਪ ਵਿੱਚ ਸੜਦਾ ਰਹਿੰਦਾ ਹੈ;

ਮੇਰੇ ਮਾਹੀ ਨੂੰ ਕੋਈ ਸਮਝਾਵੇ,
ਕਿਉਂ ਹਰ ਦਮ ਪੜ੍ਹਦਾ ਰਹਿੰਦਾ ਹੈ।




2-ਪਿਆਰ, ਵਫ਼ਾ ...

ਮੁੜ ਮੁੜ ਕਹਿੰਦੇ ਸੀ ਜੋ, ਸ਼ੁਕਰਗੁਜ਼ਾਰ ਬੜੇ ਨੇ,
ਦਾਦ ਦੇ ਕਾਬਿਲ, ਅੱਜ ਉਹ ਫੜ ਤਲਵਾਰ ਖੜ੍ਹੇ ਨੇ;

ਸਾਨੂੰ ਧੱਕ ਚੜ੍ਹਾਇਆ ਆਖ਼ਰੀ ਡੰਡੇ ਦੇ ਤੱਕ,
ਹੁਣ ਪੌੜੀ ਹੀ ਖੱਸਣ ਲਈ, ਉਹ ਤਿਆਰ ਖੜ੍ਹੇ ਨੇ;

ਜਿੰਨ੍ਹਾਂ ਦੇ ਖੀਸੇ ਵਿੱਚ, ਕੱਲ੍ਹ ਤੱਕ, ਨਹੀਂ ਸੀ ਧੇਲਾ,
ਅੱਜ, ਹਰ ਦਰਵਾਜ਼ੇ ਉਤੇ, ਪਹਿਰੇਦਾਰ ਖੜ੍ਹੇ ਨੇ;

ਇਨਸਾਨ ਦਾ ਤਨ ਢਕਣ ਨੂੰ ਹੀ ਨਹੀਂ ਮਿਲਦਾ ਕੱਪੜਾ,
ਗਧਿਆਂ ਦੇ ਗਲ਼, ਅੱਜ ਕੱਲ, ਪੈਂਦੇ ਹਾਰ ਬੜੇ ਨੇ;

ਕਰਵਾਉਂਦੇ ਸਨਮਾਨ ਕਈ ਪੱਲਿਉਂ ਪੈਸੇ ਦੇ ਕੇ,
ਸਾਹਿਤ ਦੇ ਵੀ, ਕਈ ਐਸੇ, ਲੰਬਰਦਾਰ ਫੜੇ ਨੇ।

ਪਿਆਰ, ਵਫ਼ਾ ‘ਤੇ ਰਿਸ਼ਤੇ ਹਨ ਸਭ ਰੋਲਡ-ਗੋਲਡ,
ਮਾਤ ਅਸਲ ਨੂੰ ਪਾਉਂਦੇ, ਚਮਕਦਾਰ ਬੜੇ ਨੇ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346