Welcome to Seerat.ca
Welcome to Seerat.ca

ਨਾਵਲ ਅੰਸ਼ / ਮਹਾਂਰਾਜਾ ਪਿੰਡ ਵਾਸੀ

 

- ਹਰਜੀਤ ਅਟਵਾਲ

ਮੇਰੀ ਸਾਹਿਤਕ ਸਵੈ-ਜੀਵਨੀ

 

- ਸਵਰਨ ਚੰਦਨ

ਬਾਬਾ ਭਗਤ ਸਿੰਘ ਬਿਲਗਾ ਨਾਲ ਮੁਲਾਕਾਤ, ਕਾ: ਬਚਨ ਸਿੰਘ ਘੋਲੀਆ ਦੀ

 

- ਸੁਦਾਗਰ ਬਰਾੜ ਲੰਡੇ

ਪੈਂਦੇ ਖਾਨ! ਪੜ੍ਹ ਕਲਮਾ ਨਬੀ ਰਸੂਲ

 

- ਗੱਜਣਵਾਲਾ ਸੁਖਮਿੰਦਰ ਸਿੰਘ

ਤਿਤਲੀ

 

- ਬਰਜਿੰਦਰ ਗੁਲਾਟੀ

ਔਰਤ ਨੂੰ ਆਦਮੀ ਆਪਣੀ ਮਰਜ਼ੀ ਨਾਲ ਵਰਤਦਾ ਆਇਆ ਹੈ

 

- ਗੁਲਸ਼ਨ ਦਿਆਲ

ਸਾਹਿਤਕ ਸਵੈਜੀਵਨੀ / ਹੱਡੀਂ ਹੰਢਾਏ ਅਨੁਭਵ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਸ਼ੇਰਾਂ ਦਾ ਵਾਨਪ੍ਰਸਤਾਂ

 

- ਨ੍ਰਿਪਇੰਦਰ ਰਤਨ

ਜਤਿੰਦਰ ਰੰਧਾਵਾ ਦੀਆਂ ਕਵਿਤਾਵਾਂ

ਇਸ਼ਤਿਹਾਰ

 

- ਬਲਵੰਤ ਫ਼ਰਵਾਲ਼ੀ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਡਾ. ਜੋਗਿੰਦਰ ਸਿੰਘ ਰਾਹੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਹੁੰਗਾਰੇ

 
Online Punjabi Magazine Seerat

ਔਰਤ ਨੂੰ ਆਦਮੀ ਆਪਣੀ ਮਰਜ਼ੀ ਨਾਲ ਵਰਤਦਾ ਆਇਆ ਹੈ
- ਗੁਲਸ਼ਨ ਦਿਆਲ

 

ਲਿਖਾਰੀਆਂ ਦੇ ਲਿਖਣ ਲਈ ਕਈ ਵਿਸ਼ੇ ਜਾਂ ਮੁੱਦੇ ਹੁੰਦੇ ਹਨ; ਇਨ੍ਹਾਂ ਵਿਚੋਂ ਕੁਝ ਪੁਰਾਣੇ ਹੁੰਦੇ ਨੇ ਤੇ ਕੁਝ ਨਵੇਂ ਅਜੋਕੇ ਹਾਲਾਤਾਂ ਤੇ। ਪੁਰਾਣੇ ਵਿਸ਼ੇ ਕਈ ਵਾਰ ਆਪਣਾ ਰੂਪ ਵਟਾ ਨਵੀਆਂ ਸ਼ਕਲਾਂ ਲੈ ਕੇ ਸਾਡੇ ਮੁਹਰੇ ਬਾਰ ਬਾਰ ਆਉਂਦੇ ਰਹਿੰਦੇ ਨੇ । ਇਨ੍ਹਾਂ ਪੁਰਾਣੇ ਵਿਸ਼ਿਆਂ ਵਿਚੋਂ ਇੱਕ ਵਿਸ਼ਾ ਅਜਿਹਾ ਹੈ , ਜਿਸ ਤੇ ਭਾਵੇਂ ਜਿਨ੍ਹਾਂ ਮਰਜ਼ੀ ਲਿਖ ਲਵੋ , ਜਿਨ੍ਹੀ ਮਰਜ਼ੀ ਗੱਲ ਕਰ ਲਵੋ , ਇਹ ਮੁੱਦਾ ਹਮੇਸ਼ਾ ਹੀ ਨਵਾਂ ਰਹਿੰਦਾ ਹੈ ਤੇ ਕਦੀ ਵੀ ਪੁਰਾਣਾ ਨਹੀਂ ਹੁੰਦਾ। ਉਹ ਵਿਸ਼ਾ ਹੈ ਔਰਤ ਲਈ ਜਾਂ ਉਸ ਨਾਲ ਸਮਾਜ ਤੇ ਮਰਦ ਵੱਲੋਂ ਬਦਸਲੂਕੀ !
ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਆਪਣੀ ਛੋਟੀ ਭੈਣ ਨਾਲ ਤੇ ਆਪਣੀ ਭਾਣਜੀ ਨਾਲ ਈਸਟ ਕੋਸਟ ਗਈ ਸੀ ਤੇ ਰਿਪਸੀ ਨੇ 4 ਜੁਲਾਈ ਵਾਸ਼ਿੰਗਟਨ ਡੀ. ਸੀ. ਵਿੱਚ ਮਨਾਉਣ ਦਾ ਫੈਸਲਾ ਕੀਤਾ ਸੀ। ਮੇਰੀ ਭਾਣਜੀ ਜਿਸ ਨੂੰ ਅਸੀਂ ਪਿਆਰ ਨਾਲ ਰਿਪਸੀ ਆਖਦੇ ਹਾਂ , ਪੜ੍ਹਣ ਦਾ ਬਹੁਤ ਸ਼ੌਕ ਰੱਖਦੀ ਹੈ ਤੇ ਮੈਂਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਸੀ ਕਿ ਇਤਿਹਾਸ ਨਾਲ ਉਸ ਨੂੰ ਵੀ ਕਾਫੀ ਲਗਾਵ ਹੈ। ਜਿੱਥੇ ਵੀ ਉਹ ਜਾਵੇ ਦੋ ਥਾਵਾਂ ਉਹ ਕਦੀ ਨਹੀਂ ਮਿਸ ਕਰਦੀ ਪੀਣ ਦੀ ਤੇ ਮੌਜ ਮਸਤੀ ਦੀ ਥਾਂ, ਤੇ ਇਤਿਹਾਸਕ ਥਾਵਾਂ ਤੇ ਅਜਾਇਬ ਘਰ। ਮੈਂ ਉਸ ਨਾਲ ਹੋਵਾਂ ਤਾਂ ਉਸ ਦਾ ਪੂਰਾ ਸਾਥ ਦਿੰਦੀ ਹਾਂ ; ਮੇਰੀ ਭੈਣ ਦਾ ਇੱਕ ਸ਼ੌਕ ਸਾਡੇ ਨਾਲ ਸਾਂਝਾ ਹੈ ਮਿਉਜਮ ਜਾਣ ਦਾ। ਕੁੰਮੂ ਨੇ ਪਿੱਛੇ ਜਿਹੇ ਹਿਟਲਰ ਬਾਰੇ ਕੁਝ ਪੜ੍ਹਿਆ ਤੇ ਨਾਲ ਹੀ ਉਸ ਨੇ ਼ੲੋਨ ੂਰਸਿ ਦਾ ਲਿਖਿਆ ਨਾਵਲ ਓਣੋਦੁਸ ਪੜ੍ਹਿਆ ਸੀ , ਜਿਸ ਵਿੱਚ ਯਹੂਦੀਆਂ ਤੇ ਨਾਜ਼ੀਆਂ ਦੇ ਕੀਤੇ ਹੋਏ ਜ਼ੁਲਮਾਂ ਦਾ ਜ਼ਿਕਰ ਹੈ ; ਮੈਂ ਵੀ ਇਹ ਕਿਤਾਬ ਕਾਲਜ ਸਮੇਂ ਪੜ੍ਹੀ ਸੀ , ਸ਼ਾਇਦ ਉਸ ਵੇਲੇ ਮੈਂ 12ਵੀਂ ਜਮਾਤ ਵਿੱਚ ਸੀ। ਸੋ ਹੁਣ ਅਸੀਂ ਇਸ ਸਫਰ ਵਿੱਚ ਜਿਥੇ ਵੀ ਕੋਈ ਮਿਉਜ਼ਮ ਹੁੰਦਾ ਅਸੀਂ ਤਿੰਨੇ ਹੀ ਇੱਕੋ ਜਿੰਨੀ ਰੁਚੀ ਨਾਲ ਬਿਨਾ ਕਿਸੇ ਔਖ ਨਾਲ ਮੰਨ ਜਾਂਦੇ ਸਾਂ ।
ਂੲੱ ੈੋਰਕ ਵਿੱਚ ਜਦ ਅਸੀਂ ਸੀ ਤਾਂ ਇੱਕ ਦਿਨ ਅਸੀਂ ਯਹੂਦੀਆਂ ਦਾ ਇੱਕ ਮਿਉਜ਼ਮ ਦੇਖਣ ਚਲੇ ਗਏ - ਉਸੇ ਥਾਂ ਉਨ੍ਹਾਂ ਦਾ ਇੱਕ ਸਟੋਰ ਸੀ - ਜਿਥੇ ਕਈ ਕਿਸਮਾਂ ਦੇ ਸੋਵਨੀਰ , ਗਿਫਟ , ਤੇ ਕਿਤਾਬਾਂ ਵਿਕ ਰਹੀਆਂ ਸਨ - ਮੈਂ ਕਿਤਾਬਾਂ ਦੇਖਣ ਲੱਗ ਪਈ ਤੇ ਦੋ ਕਿਤਾਬਾਂ ਮੈਂ ਖਰੀਦ ਲਈਆਂ - ਇਨ੍ਹਾਂ ਵਿਚੋਂ ਇੱਕ ਕਿਤਾਬ ਵਿੱਚ ਰਲਵੀਆਂ ਮਿਲਵੀਆਂ ਲਿਖਤਾਂ ਸਨ , ਕੁਝ ਕਹਾਣੀਆਂ ਤੇ ਕੁਝ ਕਵਿਤਾਵਾਂ - ਇਹ ਸਾਰੀਆਂ ਯਹੂਦੀ ਔਰਤਾਂ ਵੱਲੋਂ ਲਿਖੀਆਂ ਗਈਆਂ ਸਨ। ਹਰ ਕਹਾਣੀ ਦੇ ਮੁਹਰੇ ਲਿਖਾਰੀ ਬਾਰੇ ਕੁਝ ਜਾਣ ਪਛਾਣ ਹੈ ਤੇ ਫਿਰ ਉਸ ਲਿਖਾਰਿਨ ਦੀ ਇੱਕ ਚੋਣਵੀਂ ਕਹਾਣੀ ਜਾਂ ਕੋਈ ਕਵਿਤਾ ਸੀ --ਜ਼ਿਆਦਾ ਤਰ ਕਹਾਣੀਆਂ ਇਸ ਤਰ੍ਹਾਂ ਦੀਆਂ ਚੁਣੀਆਂ ਹੋਈਆਂ ਸਨ , ਜਿਨ੍ਹਾਂ ਵਿੱਚ ਯਹੂਦੀ ਕਲਚਰ , ਧਰਮ ਤੇ ਉਨ੍ਹਾਂ ਦੇ ਇਤਿਹਾਸ ਦਾ ਉਨ੍ਹਾਂ ਦੇ ਜੀਵਨ ਤੇ ਕਿਵੇਂ ਅਸਰ ਪਿਆ ਖਾਸ ਕਰ ਕੇ ਔਰਤ ਦੇ ਜੀਵਨ ਤੇ ,- ਉਨ੍ਹਾਂ ਆਪਣੀ ਔਰਤ ਵਜੋਂ ਪਛਾਣ ਲੱਭਣ ਦੀ ਕੋਸ਼ਿਸ਼ ਕੀਤੀ ਹੈ ਇਨ੍ਹਾਂ ਲਿਖਤਾਂ ਵਿੱਚ -- ਹਰ ਧਰਮ ਤੇ ਹਰ ਕਲਚਰ ਵਿੱਚ ਜੋ ਵੀ ਔਰਤ ਲਈ ਕਾਨੂੰਨ ਤੇ ਨਿਯਮ ਬਣਾਏ ਗਏ ਹਨ ਉਹ ਤਕਰੀਬਨ ਹਰ ਥਾਂ ਔਰਤਾਂ ਨੂੰ ਦਬਾਉਣ ਤੇ ਗੁਲਾਮ ਕਰਨ ਦੀ ਹੀ ਇੱਕ ਕੋਸ਼ਿਸ਼ ਹੈ। ਹਰ ਧਰਮ ਘੱਟੋ ਘੱਟ ਇਸ ਗੱਲ ਵਿੱਚ ਇੱਕ ਦੂਜੇ ਨਾਲ ਜ਼ਰੂਰ ਸਹਿਮਤ ਹੈ ਕਿ ਔਰਤ ਨੂੰ ਕਿਵੇਂ ਦਬਾ ਕੇ ਤੇ ਗੁਲਾਮੀ ਦੀ ਹਾਲਤ ਵਿੱਚ ਰੱਖਿਆ ਜਾਵੇ ।
ਮੈਂ ਹਮੇਸ਼ਾ ਇਹੀ ਸੋਚਦੀ ਰਹੀ ਹਾਂ ਤੇ ਮੰਨਦੀ ਵੀ ਹਾਂ ਕਿ ਵੀਹਵੀਂ ਸਦੀ ਤੇ ਜਿਨ੍ਹਾਂ ਯਹੂਦੀ ਸੂਝਵਾਨਾਂ , ਲਿਖਾਰੀਆਂ , ਫਿਲਾਸਫਰਾਂ , ਸਾਇੰਸਦਾਨਾਂ , ਮਨੋਵਿਗਿਆਨੀਆਂ , ਸੋਸ਼ਲ ਥਿੰਕਰਸ ਦਾ ਅਸਰ ਰਿਹਾ ਹੈ , ਉਨ੍ਹਾਂ ਅਸਰ ਸ਼ਾਇਦ ਕਿਸੇ ਹੋਰ ਨਸਲ ਦੇ ਲਿਖਾਰੀਆਂ ਤੇ ਇੰਟੈਲੀਜੇਨਸ਼ੀਆ ਨੇ ਨਹੀਂ ਪਾਇਆ। ਇੱਕ ਵਾਰ ਓਸ਼ੋ ਨੇ ਕਿਤੇ ਕਿਹਾ ਸੀ ਕਿ ਵੀਹਵੀਂ ਸਦੀ ਦੇ ਇਤਿਹਾਸ ਨੂੰ ਜੇ ਪੜ੍ਹਨਾ ਹੋਵੇ ਤਾਂ ਸਿਰਫ ਇਨ੍ਹਾਂ ਤਿੰਨ ਲੋਕਾਂ ਨੂੰ ਪੜ੍ਹ ਲਵੋ : ਕਾਰਲ ਮਾਰਕਸ , ਾਂਰੲੁਦ ਤੇ ਅਲਬਰਟ ਆਈਨਸਟੀਨ ; ਕਿਓਂਕਿ ਵੀਹਵੀਂ ਸਦੀ ਦੀ ਪੂਰੀ ਸੋਚ ਤੇ ਇਹੀ ਤਿੰਨੋ ਲੋਕ ਹਾਵੀ ਨੇ- ਜਿਨ੍ਹਾਂ ਨੇ ਵੀਹਵੀ ਸਦੀ ਦੀ ਰੂਪ ਰੇਖਾ ਹੀ ਬਦਲ ਦਿੱਤੀ ਤੇ ਇਹ ਤਿੰਨੋ ਹੀ ਯਹੂਦੀ ਸਨ। ਇਨ੍ਹਾਂ ਤਿੰਨਾਂ ਲੋਕਾਂ ਨੂੰ ਜਾਣ ਲਿਆ ਤਾਂ ਸਮਝ ਲਓ ਤੁਸੀਂ ਪੂਰੀ ਵੀਹਵੀਂ ਸਦੀ ਨੂੰ ਜਾਣ ਲਿਆ। ਇਨ੍ਹਾਂ ਦਾ ਦੁਨੀਆ ਦੇ ਸਾਹਿਤ ਤੇ , ਸਾਇੰਸ ਤੇ , ਤੇ ਅੱਧੀ ਤੋਂ ਜਿਆਦਾ ਦੁਨੀਆ ਦੀ ਸਿਆਸਤ ਤੇ ਗਹਿਰਾ ਅਸਰ ਪਿਆ। ਜੇ ਇਹ ਤਿੰਨ ਲੋਕ ਨਾ ਹੁੰਦੇ ਤਾਂ ਸ਼ਾਇਦ ਵੀਹਵੀਂ ਸਦੀ ਦੀ ਦੁਨੀਆ ਦੀ ਇੱਕ ਵੱਖਰੀ ਨੁਹਾਰ ਹੁੰਦੀ । ਸੱਚ ਤਾਂ ਇਹ ਹੈ ਕਿ ਹਿਟਲਰ ਨੇ ਯਹੂਦੀਆਂ ਸਾਹਮਣੇ ਖੁਦ ਨੂੰ ਹੀਣਾ ਪਾਇਆ ਤੇ ਉਸ ਦੀ ਪੂਰੀ ਜ਼ਿੰਦਗੀ ਦਾ ਮਕਸਦ ਯਹੂਦੀਆਂ ਨੂੰ ਮਾਰ ਮੁਕਾਉਣਾ ਤੇ ਉਨ੍ਹਾਂ ਨੂੰ ਹੀਣਾ ਦਿਖਾਉਣ ਵਿੱਚ ਲੰਘ ਗਿਆ ਤੇ ਆਖਿਰ ਇਸ ਲੜਾਈ ਵਿੱਚ ਹੀ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
ਜਦ ਮੈਂ ਇਹ ਕਿਤਾਬ ਪੜ੍ਹ ਰਹੀ ਸੀ ਤਾਂ ਮੈਂਨੂੰ ਹੈਰਾਨੀ ਹੋ ਰਹੀ ਸੀ ਕਿ ਇਨ੍ਹਾਂ ਯਹੂਦੀ ਸੋਚਵਾਨਾਂ ਦੇ ਬਾਵਜੂਦ ਔਰਤਾਂ ਦੀ ਜ਼ਿੰਦਗੀ ਕੋਈ ਵੱਖਰੀ ਤੇ ਅਨੋਖੀ ਨਹੀਂ ਸੀ। ਤੇ ਖਾਸ ਕਰ ਕੇ ਓਰਥੋਡਕਸ ਯਹੂਦੀਆਂ ਵਿੱਚ ਤਾਂ ਔਰਤ ਦੀ ਹਾਲਤ ਇੰਨੀ ਭੈੜੀ ਹੋ ਜਾਂਦੀ ਹੈ ਧਰਮ ਦੇ ਠੇਕੇਦਾਰਾਂ ਦੇ ਸਾਹਮਣੇ , ਕਿ ਯਕੀਨ ਹੀ ਨਹੀਂ ਹੁੰਦਾ। ਦੁਨੀਆ ਦੀ ਹਰ ਔਰਤ ਵਾਂਗ ਉਸ ਨੂੰ ਵੀ ਸਾਡੇ ਵਾਂਗ ਹੀ ਜੱਦੋ ਜਹਿਦ ਵਿਚੋਂ ਲੰਘਣਾ ਪੈਂਦਾ ਹੈ ਇਸ ਦੇ ਬਾਵਜੂਦ ਕੇ ਉਨ੍ਹਾਂ ਦੀ ਨਸਲ ਵਿੱਚ ਇੰਨੇ ਪੜ੍ਹੇ ਲਿਖੇ ਸਿਆਣੇ ਲੋਕ ਹਨ। ਕੀ ਕਾਰਣ ਹੈ ? ਕਿਓਂ ਇਸ ਤਰ੍ਹਾਂ ਸਦੀਆਂ ਤੋਂ ਹੁੰਦਾ ਆਇਆ ਹੈ ਤੇ ਇਹ ਅਜੇ ਵੀ ਜਾਰੀ ਹੈ ; ਫਰਕ ਸਿਰਫ ਇਨ੍ਹਾਂ ਹੈ ਕਿ ਧਰਮ , ਨਸਲ ਤੇ ਦੇਸ਼ ਨਾਲ ਬੱਸ ਇਸ ਦੀ ਕੁਝ ਕੁ ਨੁਹਾਰ ਬਦਲ ਜਾਂਦੀ ਹੈ , ਪਰ ਇੱਕ ਗੱਲ ਪੱਕੀ ਹੈ ਕਿ ਔਰਤ ਨੂੰ ਆਦਮੀ ਆਪਣੀ ਮਰਜ਼ੀ ਨਾਲ ਵਰਤਦਾ ਆਇਆ ਹੈ।
ਗੱਲ ਤੇ ਮੈਂ ਕਿਤਾਬ ਦੀ ਕਰ ਰਹੀ ਸੀ ਤੇ ਜਿਸ ਕਹਾਣੀ ਨੇ ਮੇਰੇ ਦਿਲ ਤੇ ਬਹੁਤ ਅਸਰ ਪਾਇਆ ਉਹ ੍ਰੁਟਹ ੳਲਮੋਗ ਨਾਮ ਦੀ ਔਰਤ ਨੇ ਲਿਖੀ ਹੈ ਤੇ ਕਹਾਣੀ ਦਾ ਨਾਮ ਹੈ " ੀਨਵਸਿਬਿਲੲ ੰੲਨਦਨਿਗ "- ਇੱਕ ਟੀਨਏਜ ਕੁੜੀ ਬਾਰੇ ਹੈ ਜਿਸ ਦੇ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਫਿਉਨਰਲ ਵੇਲੇ ਕਿਸੇ ਧਾਰਮਿਕ ਰਸਮ ਮੁਤਾਬਿਕ ਪਾਦਰੀ ਕੁੜੀ ਦੇ ਜੰਪਰ ਨੂੰ ਗਲੇ ਕੋਲੋਂ ਪਾੜ੍ਹ ਦਿੰਦਾ ਹੈ। ਇਹ ਇੱਕ ਮਹਿਜ ਰਸਮ ਹੈ ਉਨ੍ਹਾਂ ਦੀ। ਤੇ ਉਸ ਕੋਲ ਹੁਣ ਸਿਆਲਾਂ ਵਿੱਚ ਪਾਉਣ ਲਈ ਕੋਈ ਹੋਰ ਮੋਟਾ ਜੰਪਰ ਨਹੀਂ ਹੈ - ਪਰਿਵਾਰ ਗਰੀਬ ਹੈ ; ਮਾਂ ਸੋਚਦੀ ਹੈ ਕਿ ਸਰਦੀਆਂ ਆ ਰਹੀਆਂ ਹਨ ਫਟੇ ਹੋਏ ਜੰਪਰ ਵਿੱਚ ਉਸ ਨੂੰ ਠੰਡ ਲਗੇਗੀ ਤੇ ਉਹ ਉਸ ਨੂੰ ਰਫੂ ਕਰਵਾ ਦਿੰਦੀ ਹੈ। ਤੇ ਯਹੂਦੀਆਂ ਦੇ ਕਾਨੂੰਨ ਅਨੁਸਾਰ ਅਫਸੋਸ ਵਿੱਚ ਇਸ ਤਰ੍ਹਾਂ ਪਾੜਿਆ ਹੋਇਆ ਕਪੜਾ ਦੁਆਰਾ ਠੀਕ ਨਹੀਂ ਕੀਤਾ ਜਾ ਸਕਦਾ , ਜੇ ਉਸ ਨੂੰ ਪਾਉਣਾ ਹੈ ਤਾਂ ਫੱਟੀ ਹੋਈ ਹਾਲਤ ਵਿੱਚ ਹੀ ਪਾਉਣਾ ਹੈ - ਪਰ ਸਾਡੀ ਜ਼ਿੰਦਗੀ ਦੇ ਬਹੁਤ ਫ਼ੈਸਲੇ ਪੈਸੇ ਤੇ ਵੀ ਨਿਰਭਰ ਜਾਣਿ ਕਿ ਓਚੋਨੋਮਚਿਸ ਤੇ ਵੀ ਨਿਰਭਰ ਹੁੰਦੇ ਹਨ।
ਉਹ ਸਕੂਲ ਜਾਂਦੀ ਹੈ। ਗਰੀਬ ਹੈ ਇਸ ਲਈ ਵੀ ਉਹ ਆਪਣੇ ਜਮਾਤੀਆਂ ਦੀਆਂ ਨਜ਼ਰਾਂ ਵਿੱਚ ਉਨ੍ਹੀ ਪਰਵਾਨ ਨਹੀਂ - ਸਾਰੇ ਉਸ ਦਾ ਕਿਸੇ ਨਾ ਕਿਸੇ ਤਰ੍ਹਾਂ ਮੁਖੌਲ ਉਡਾਂਦੇ ਹਨ - ਤੇ ਫਿਰ ਕਿਸੇ ਟੀਚਰ ਦੀ ਵੀ ਉਸ ਨਾਲ ਕੋਈ ਹਮਦਰਦੀ ਨਹੀਂ - ਉਸ ਦੀ ਜ਼ਿੰਦਗੀ ਸਕੂਲ ਵਿੱਚ ਔਖੀ ਬਣੀ ਹੋਈ ਹੈ ਤੇ ਜਦ ਉਹ ਰਫੂ ਕੀਤਾ ਹੋਇਆ ਜੰਪਰ ਪਾ ਕੇ ਜਾਂਦੀ ਹੈ ਤਾਂ ਉਸ ਦੀ ਜ਼ਿੰਦਗੀ ਬਿਲਕੁਲ ਹੀ ਨਰਕ ਬਣ ਜਾਂਦੀ ਹੈ - ਹੁਣ ਉਹ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਅਧਾਰਮਿਕ ਤੇ ਪਾਪਣ ਵੀ ਬਣ ਜਾਂਦੀ ਹੈ ਸਿਰਫ ਇਸ ਕਰ ਕੇ ਕਿ ਉਸ ਨੇ ਰਫੂ ਕੀਤਾ ਹੋਇਆ ਜੰਪਰ ਪਾਇਆ ਹੋਇਆ ਹੈ। ਤੇ ਸਕੂਲ ਦੀਆਂ ਕੁੜੀਆਂ ਗੱਲਾਂ ਗੱਲਾਂ ਵਿੱਚ ਉਸ ਨੂੰ ਸੁਣਾਉਂਦੀਆਂ ਨੇ ਕੇ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਇਸ ਤਰ੍ਹਾਂ ਸੋਗ ਵਿੱਚ ਫਾੜੀ ਹੋਈ ਚੀਜ਼ ਠੀਕ ਨਹੀਂ ਕੀਤੀ ਜਾ ਸਕਦੀ। ਇਹ ਯਹੂਦੀ ਧਰਮ ਦੇ ਕਾਨ੍ਨੂੰਨ ਦੇ ਵਿੱਰੁਧ ਹੈ।
ਤੇ ਫਿਰ ਇੱਕ ਦਿਨ ਉਹ ਖਿਝੀ ਹੋਈ ਉਹ ਜੰਪਰ ਕੂੜੇ ਵਿੱਚ ਸੁੱਟ ਦਿੰਦੀ ਹੈ। ਤੇ ਕੂੜੇ ਵਿੱਚ ਇਸ ਤਰ੍ਹਾਂ ਜੰਪਰ ਸੁੱਟ ਕੇ ਜਦ ਉਹ ਦੁਵਾਰਾ ਆਪਣੀ ਜਮਾਤ ਵਿੱਚ ਜਾਂਦੀ ਹੈ ਤਾਂ ਉਹ ਆਪਣੀ ਨੋਟਬੁਕ ਵਿੱਚ ਇਹ ਲਿਖਿਆ ਹੋਇਆ ਪੜ੍ਹਦੀ ਹੈ ‘ ੰੇ ਹੲਰਟਿਅਗੲ ਚਰਇਸ ੋੁਟ ਅਗਅਨਿਸਟ ਮੲ ਲਕਿੲ ਅ ਲੋਿਨ ਨਿ ਟਹੲ ਾੋਰੲਸਟ ..‘ .ਤੇ ਜਦ ਮੈਂ ਇਹ ਸਤਰ ਪੜ੍ਹੀ ਤਾਂ ਮੇਰੇ ਮਨ ਵਿੱਚ ਸਾਡੇ ਦੇਸ਼ ਦੇ ਕਿੰਨੇ ਹੀ ਰਿਵਾਜ ਅੱਖਾਂ ਮੁਹਰੇ ਆ ਗਏ ਚਾਹੇ ਉਹ ਰਿਵਾਜ ਸਾਡੇ ਧਰਮ ਕਰ ਕੇ ਹਨ , ਜਾਂ ਕਲਚਰਲ ਰਿਵਾਜ ਹਨ ਜਾਂ ਫੇਰ ਆਰਥਿਕਤਾ ( ਮਾਲੀ ਹਾਲਾਤ) ਕਰ ਕੇ ਸਾਡੇ ਮਰਦ ਪਰਧਾਨ ਸਮਾਜ ਨੇ ਆਪ ਘੜ੍ਹ ਲਏ - ਅਸਲੀ ਕਹਾਣੀ ਵਿੱਚ ਇਸ ਦੇ ਕਈ ਲੈਵਲ ਤੇ ਕਈ ਪੱਖ ਹਨ । " ਔਰਤ ਨੂੰ ਸਮਾਜ ਵਿਚ ਜੋ ਥਾਂ ਦਿੱਤੀ ਗਈ ਹੈ , ਇਹ ਅਸਲ ਵਿਚ ਕਬੀਲਿਆਂ ਦੇ ਸਮਾਜ ਦੇ ਨਿਜ਼ਾਮ ਦਾ ਹਿੱਸਾ ਹੈ । ਇਸ ਸਮਾਜ ਦੀਆਂ ਲੋੜਾਂ ਹੋਰ ਸਨ ਤੇ ਇਨਸਾਨਾਂ ਦੇ ਰੋਲ਼ ਹੋਰ ਸਨ। ਇਸ ਵਿਚ ਮਰਦ ਸਮਾਜ ਤੇ ਪਰਵਾਰ ਦਾ ਕੇਂਦਰ ਸੀ ਕਿਉਂ ਜੇ ਇਹਦਾ ਰੋਲ਼ ਇੱਕ ਇੰਜਣ ਦਾ ਸੀ ਜੋ ਸਮਾਜ ਤੇ ਪਰਵਾਰ ਦੀ ਗੱਡੀ ਨੂੰ ਖਿੱਚ ਰਿਹਾ ਸੀ । ਇਸ ਸਮਾਜ ਵਿਚ ਮਰਦ ਲਈ ਔਰਤ ਇਕ ਗ਼ੁਲਾਮ ਤੇ ਰਖੇਲ ਸੀ। ਪਰ ਅੱਜ ਵਕਤ ਬਦਲ ਗਿਆ ਹੈ , ਕਬੀਲਿਆਂ ਦਾ ਸਮਾਜ ਮਰ ਚੁੱਕਿਆ ਹੈ ਪਰ ਬਦਕਿਸਮਤੀ ਨਾਲ਼ ਜਿਥੋਂ ਤੱਕ ਔਰਤ ਦੀ ਥਾਂ ਤੇ ਸਲੂਕ ਦਾ ਤਾਅਲੁੱਕ ਏ ਦੁਨੀਆ ਦੇ ਬਹੁਤੇ ਹਿੱਸਿਆਂ ਵਿਚ ਹਾਲੇ ਤੀਕ ਕਬੀਲਿਆਂ ਦੇ ਸਮਾਜ ਦੇ ਨਿਜ਼ਾਮ ਦੀਆਂ ਉਹੋ ਕਦਰਾਂ ਤੇ ਨੋਰਮ ਨੋਰਮਸ ਲਾਗੂ ਹਨ !"
ਲਿਖਾਰੀ ਦਾ ਆਖਣਾ ਹੈ ਕਿ ਛਰੲਅਟਵਿਟਿੇ ਹੀ ਅਸਲ ਵਿੱਚ ਸੱਚੀ ਆਜ਼ਾਦੀ ਹੈ ਇਹ ਕੁਝ ਰਚੇ ਜਾਣ ਦੀ ਕੋਸ਼ਿਸ਼ ਹੀ ਇਨਸਾਨ ਨੂੰ , ਜਮਾਤ , ਧਾਰਮਿਕ, ਆਰਥਿਕ , ਕੌਮੀ ਤੇ ਗੲਨਦੲਰ ਦੀਆਂ ਵੰਡਾ ਤੋਂ ਉਤਾਂਹ ਲੈ ਕੇ ਜਾ ਸਕਦੀ ਹੈ - ਮੈਂ ਇਸ ਵਿੱਚ ਪੂਰੀ ਕਹਾਣੀ ਦੀ ਗੱਲ ਤਾਂ ਨਹੀਂ ਕਰਾਂਗੀ ਪਰ ਇਸ ਕਹਾਣੀ ਤੇ ਇਸ ਵਿਚਲੀ ਕੁੜੀ ਦੇ ਕਈ ਸੁਆਲਾਂ ਨੇ ਮੈਂਨੂੰ ਕਈ ਰਾਤਾਂ ਸੌਣ ਨਹੀਂ ਦਿੱਤਾ। ਹਰ ਮੁਲਕ , ਹਰ ਧਰਮ ਤੇ ਹਰ ਕੌਮ ਵਿੱਚ ਔਰਤ ਕਿਸੇ ਨਾ ਕਿਸੇ ਪਖੋਂ ਗੁਲਾਮ ਤੇ ਕਿੰਨੀ ਮਜਬੂਰ ਹੈ ! ਪਰ ਹੁਣ ਵਕਤ ਆ ਗਿਆ ਹੈ ਕਿ ਸੁਚੇਤ ਤੇ ਜਾਗ ਕੇ ਜੀਆ ਜਾਵੇ। ਅੱਜ ਸਮਾਜ ਤੇ ਪਰਵਾਰ ਦੀ ਗੱਡੀ ਇਕ ਪਹੀਏ ਨਾਲ਼ ਨਹੀਂ ਚੱਲਦੀ, ਇਹਨੂੰ ਦੋ ਪਹੀਆਂ ਦੀ ਲੋੜ ਹੈ ਪਰ ਮਰਦ ਔਰਤ ਨੂੰ ਦੂਜਾ ਪਹੀਆ ਬਣਾਉਣ ਨੂੰ ਤਿਆਰ ਨਹੀਂ ਹੈ ਖਾਸ ਕਰ ਕੇ ਏਸ਼ਿਆਈ ਮੁਲਕਾਂ ਵਿੱਚ ਤੇ ਉਸ ਤੋਂ ਵੀ ਵੱਧ ਇਸਲਾਮ ਧਰਮ ਵਿੱਚ । ਜੇ ਔਰਤ ਦੂਜਾ ਪਹੀਆ ਬਣਦੀ ਵੀ ਹੈ ਤੇ ਮਰਦ ਸਾਰਾ ਜ਼ੋਰ ਲਾਕੇ ਇਹਨੂੰ ਜਾਮ ਕਰਨ ਦੀ, ਜੜ੍ਹ ਕਰਣ ਦੀ ਕੋਸ਼ਿਸ਼ ਕਰਦਾ ਹੈ । ਇਸ ਘਾਲਣਾ ਤੇ ਲੜਾਈ ਵਿੱਚ ਸਿਰਫ਼ ਔਰਤ ਹੀ ਘਾਟੇ ਵਿਚ ਨਹੀਂ ਹੈ ਸਗੋਂ ਮਰਦ ਵੀ ਹੈ । ਉਹ ਪਰਵਾਰ ਦਾ ਪੇਟ ਪਾਲਣ ਲਈ ਇਕੱਲਾ ਜ਼ੋਰ ਲਾ ਲ਼ਾ ਕੇ ਮਰ ਜਾਂਦਾ ਹੈ ਜੇ ਏਸ ਪਰਵਾਰ ਨੂੰ ਪਾਲਣ ਲਈ ਇਕ ਦੀ ਥਾਂ ਦੋ ਬੰਦੇ ਹੋਣ ਤੇ ਗ਼ੁਰਬਤ ਤੇ ਮੁਸੀਬਤਾਂ ਦੀ ਥਾਂ ਖ਼ੁਸ਼ਹਾਲੀ ਤੇ ਖ਼ੁਸ਼ੀ ਲੈ ਲਵੇ । ਜੇ ਇਹੋ ਤਬਦੀਲੀ ਸਮਾਜ ਤੇ ਇੰਟਰਨੈਸ਼ਨਲ ਪੱਧਰ ਤੇ ਆਵੇ ਤਾਂ ਇਨਕਲਾਬ ਆ ਜਾਵੇ । ਪੱਛਮ ਦੀ ਤਰੱਕੀ ਤੇ ਬਰਤਰੀ ਦਾ ਇਕ ਰਾਜ਼ ਇਹ ਵੀ ਹੈ । ਸਾਨੂੰ ਇਹ ਜ਼ਿੱਦ ਛੱਡਣੀ ਪੋਵੇਗੀ ਕਿ ਔਰਤ ਗ਼ੁਲਾਮ ਤੇ ਘੱਟ ਹੈ । ਜਦ ਤੱਕ ਅਸੀਂ ਏਸ ਜ਼ਿੱਦ ਤੇ ਅੜੇ ਹੋਏ ਹਾਂ ਅਸੀਂ ਵੇਲੇ ਨੂੰ ਅਗਾਂਹ ਤੁਰਨ ਤੋਂ ਰੋਕ ਰਹੇ ਹੈਂ । ਇਹਦੇ ਨਾਲ਼ ਨੁਕਸਾਨ ਸਿਰਫ਼ ਔਰਤ ਨੂੰ ਹੀ ਨਹੀਂ ਸਗੋਂ ਇਹ ਸਭ ਨੂੰ ਹੈ । ਪਰਵਾਰ ਨੂੰ, ਸਮਾਜ ਨੂੰ, ਸਾਰੀ ਦੁਨੀਆ ਨੂੰ । ਤੇ ਜਿਥੇ ਕੁਝ ਸਮਾਜਾਂ ਵਿੱਚ ਔਰਤ ਬਰਾਬਰ ਦਾ ਕਮਾਉਂਦੀ ਵੀ ਹੈ ਤਾਂ ਵੀ ਬਦਕਿਸਮਤੀ ਨਾਲ ਉਸ ਨਾਲ ਬੁਰੀ ਹੀ ਹੁੰਦੀ ਹੈ - ਉਹ ਸਿਰਫ ਪੈਸੇ ਦੀ ਇੱਕ ਮਸ਼ੀਨ ਬਣ ਕੇ ਰਹਿ ਜਾਂਦੀ ਹੈ - ਇੱਕ ਸਾਧਨ ! ਆਜ਼ਾਦੀ ਨਾਲ ਸੋਚਣ ਤੇ ਆਪਣੀ ਜ਼ਿੰਦਗੀ ਬਾਰੇ ਖੁਦ ਮੁਖਤਿਆਰ ਹੋ ਕੇ ਫੈਸਲੇ ਕਰਨ ਦੀ ਅਜੇ ਉਸ ਨੂੰ ਮਨਾਹੀ ਹੈ।

ਸਦੀਆਂ ਤੱਕ ਕਿਵੇਂ ਵਿਧਵਾ ਔਰਤ ਨੂੰ ਆਪਣੇ ਸੁਹਾਗ ਨਾਲ ਸਤੀ ਹੋਣਾ ਪਿਆ ; ਇਥੋਂ ਤੱਕ ਕੇ ਕੋਈ ਮਾਸੂਮ ਬੱਚੀ ਜੇ ਵਿਧਵਾ ਹੋ ਗਈ ਤਾਂ ਉਸ ਦਾ ਵੀ ਦੁਆਰਾ ਵਿਆਹ ਇੱਕ ਘੋਰ ਪਾਪ ਸਮਝਿਆ ਜਾਂਦਾ ਸੀ - ਵਿਧਵਾ ਔਰਤ ਦੀ ਜ਼ਿੰਦਗੀ ਬਾਰੇ ਪੁਰਾਣੇ ਲੋਕਾਂ ਦੀਆਂ ਗੱਲਾਂ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ । ਪੱਛਮੀ ਸੋਚ ਦਾ ਸਾਡੀ ਸੋਚ ਤੇ ਕੁਝ ਜ਼ਰੁਰ ਅਸਰ ਪਿਆ ਤੇ ਇਨ੍ਹਾਂ ਕੋਝੇ ਰਿਵਾਜਾਂ ਦਾ ਕੁਝ ਕੋਝਾਪਣ ਘੱਟਿਆ। ਪਰ ਹੁਣ ਉਸ ਤੋਂ ਵੀ ਭਿਆਨਕ ਹੋਣੀਆਂ ਨੇ ਸਾਨੂੰ ਘੇਰ ਲਿਆ ਹੈ ; ਦਿਨ ਦਿਹਾੜੇ ਕੁੜੀਆਂ ਦਾ ਸਮੂਹਿਕ ਬਲਾਤਕਾਰ ਤੇ ਕੁੱਖਾਂ ਵਿੱਚ ਹੀ ਕੁੜੀਆਂ ਨੂੰ ਮਾਰ ਦੇਣਾ। ਇਹ ਤੇ ਉਹ ਗੱਲਾਂ ਹਨ ਜੋ ਅਸੀਂ ਨਿੱਤ ਅਖਬਾਰਾਂ ਵਿੱਚ ਪੜ੍ਹਦੇ ਹਾਂ , ਜੋ ਘਰਾਂ ਵਿੱਚ ਔਰਤਾਂ ਤੇ ਜ਼ੁਲਮ ਜਾਂ ਵਿਤਕਰਾ ਹੁੰਦਾ ਹੈ ਉਨ੍ਹਾਂ ਦਾ ਕੋਈ ਹਿਸਾਬ ਹੀ ਨਹੀਂ। ਤੇ ਹਰ ਔਰਤ ਅਕਸਰ ਇਹ ਸੋਚਣ ਤੇ ਮਜਬੂਰ ਹੋ ਜਾਂਦੀ ਹੈ ਕਿ : ੰੇ ਹੲਰਟਿਅਗੲ ਚਰਇਸ ੋੁਟ ਅਗਅਨਿਸਟ ਮੲ ਲਕਿੲ ਅ ਲੋਿਨ ਨਿ ਟਹੲ ਾੋਰੲਸਟ ..‘

ਇਸ ਕਹਾਣੀ ਦੇ ਗਰਭ ਵਿਚੋਂ ਇਹ ਸਾਰਾ ਕੁਝ ਮੇਰੇ ਜ਼ਿਹਨ ਵਿੱਚ ਕਿੰਨੇ ਹੀ ਦਿਨ ਰੜਕਦਾ ਰਿਹਾ :....
ਮੈਂ ਵਿਧਵਾ ਹਾਂ
ਇਸ ਲਈ ਹੁਣ
ਮੈਂ ਸਤੀ ਹੋਣਾ ਹੈ
ਰੱਬ ਦੀ ਦਿੱਤੀ ਹੋਈ ਦੇਹ ਨੂੰ
ਉਸ ਦੇ ਪੁੱਛੇ ਬਿਨਾ
ਮੈਂ ਜਲਾ ਦੇਣਾ ਹੈ
ਜਿਸ ਮੈਂ ਨੂੰ ਮੈਂ ਸਿਰਜ ਨਹੀਂ ਸਕੀ
ਹੁਣ ਉਸ ਨੂੰ ਮੁਕਾ ਦੇਣਾ ਹੈ
ਕੀ ਰੱਬ ਨੇ ਕਿਸੇ ਨੂੰ
ਇਸ ਤਰ੍ਹਾਂ ਇਜਾਜ਼ਤ ਦਿੱਤੀ ਹੈ ?
ਮੈਂ ਬਾਲ ਵਿਧਵਾ ਹਾਂ
ਇਸ ਲਈ ਸੁਹਾਗ ਦੇ ਸੁਫਨੇ
ਦੀ ਮੈਂਨੂੰ ਮਨਾਹੀ ਹੈ
ਕਿਓਂਕਿ ਮੇਰੇ ਵਿਰਸੇ ਵਿੱਚ
ਇਹ ਲਿਖਿਆ ਗਿਆ ਹੈ
ਵਿਧਵਾ ਦਾ ਵਿਆਹੇ ਜਾਣਾ
ਘੋਰ ਜ਼ੁਰਮ ਹੈ
ਠੀਕ ਹੈ ਤੁਸੀਂ ਵਿਰਸਾ ਸੰਭਾਲੋ
ਉਂਝ ਜਾਨਣਾ ਚਾਹੁੰਦੀ ਹਾਂ
ਕਿ ਕਿਸ ਰੱਬ ਨੇ ਕਿਥੇ ਬੈਠ
ਇਹ ਕਾਨੂੰਨ ਘੜਿਆ ਸੀ
ਕਿਓਂਕਿ ਸਾਡਾ ਵਿਰਸਾ ਬਹੁਤ ਅਮੀਰ ਹੈ
ਮੇਰੀ ਇੱਜਤ ਦਿਨ ਦਿਹਾੜੇ
ਲੁੱਟੀ ਗਈ ਸੀ
ਤੇ ਹੁਣ ਮੇਰਾ ਨੰਗਾ ਪਿੰਡਾ
ਕੋੜਿਆਂ ਦੀ ਸਜਾ ਲਈ
ਤਿਆਰ ਹੈ
ਇਹ ਮੇਰਾ ਵਿਰਸਾ ਹੈ
ਮੇਰਾ ਬਲਾਤਕਾਰ ਹੋਇਆ ਹੈ
ਇਸ ਦੀ ਸਜਾ ਵੀ ਮੈਨੂੰ ਹੀ
ਮਿਲਣੀ ਚਾਹੀਦੀ ਹੈ
ਮੇਰਾ ਕੀ ਹੈ ?
ਤੁਸੀਂ ਆਪਣਾ ਵਿਰਸਾ ,
ਆਪਣਾ ਧਰਮ ਸੰਭਾਲੋ
ਮੇਰੇ ਜਿਸਮ ਦੀ ਪਾਕੀਜ਼ਗੀ ਲੁੱਟ ਕੇ ਵੀ
ਤੁਸੀਂ ਹਰ ਪਾਪ ਤੋਂ ਬਰੀ ਹੋ
ਹਰ ਅਪਰਾਧ ਤੋਂ ਫਾਰਗ ਹੋ
ਤੁਹਾਡਾ ਘੜਿਆ ਹੋਇਆ ਵਿਰਸਾ
ਜਿਓੰਦੇ ਰਹਿਣਾ ਚਾਹੀਦਾ ਹੈ
ਸੋਚਿਆ ਸੀ ਕਿ ਰੱਬ ਇੱਕ ਇਸ਼ਕ ਹੈ
ਤੇ ਇਸ਼ਕ ਕਰਣ ਦੀ ਮੈਂ
ਜੁਰੱਤ ਕੀਤੀ ਸੀ
ਪਤਾ ਨਹੀਂ ਮੇਰੇ ਇਸ਼ਕ ਦਾ ਮੇਰੇ
ਬਾਪ ਦੀ ਪੱਗ ਨਾਲ
ਤੇ ਭਰਾ ਦੀ ਸ਼ਾਨ ਨਾਲ ਕੀ ਰਿਸ਼ਤਾ ਸੀ
ਕਿ ਬਦਚਲਨ ਜਿਹੇ ਹਜ਼ਾਰਾਂ ਲਫਜ਼
ਮੇਰੇ ਮੱਥੇ ਵੱਜੇ ਸਨ ਤੇ
ਉਸ ਤੋਂ ਵੀ ਲੱਖਾਂ ਲੁੱਚੇ ਲਫਜ਼
ਮੇਰੇ ਰਾਹਾਂ ਵਿੱਚ ਵਿਛ ਗਏ ਸਨ
ਤੇ ਹਜ਼ਾਰਾਂ ਵਾਰ
ਮੈਂ ਮੌਤ ਦਾ ਚਿਹਰਾ ਦੇਖ ਇੱਕ
ਜਿਓਂਦੀ ਲਾਸ਼ ਹੋ ਗਈ ਸੀ
ਵਿਰਸੇ ਵਾਲਿਓ
ਧਰਮਾਂ ਵਾਲਿਓਂ ਤੁਸੀਂ
ਆਪਣਾ ਵਿਰਸਾ ਸੰਭਾਲੋ .....
ਮੇਰੇ ਲਈ ਤੇ ਮੇਰੀ ਵਿਰਾਸਤ
ਜੰਗਲ ਦੇ ਇੱਕ ਸ਼ੇਰ ਵਾਂਗ
ਮੇਰੇ ਵਿਰੁੱਧ ਦਹਾੜਦੀ ਰਹਿੰਦੀ ਹੈ .

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346