ਦਿਲ ਦਰਿਆ ਸਮੁੰਦਰੋਂ
ਡੂੰਘੇ, ਕੌਣ ਦਿਲਾਂ ਦੀਆਂ ਜਾਣੇ
ਸੁਲਤਾਨ ਬਾਹੂ ਜੀ ਨੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਕਿੰਨੀ ਵੱਡੀ ਗੱਲ ਕਹਿ ਦਿੱਤੀ। ਇਹ
ਜਾਨਣਾ ਕਿ ਦੂਸਰੇ ਦੇ ਦਿਲ ਅੰਦਰ ਕੀ ਹੈ, ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੋ ਇਨਸਾਨ ਬੋਲਦਾ
ਹੈ ਜ਼ਰੂਰੀ ਨਹੀਂ ਕਿ ਓਹੀ ਅੰਦਰੋਂ ਮਹਿਸੂਸ ਕਰ ਰਿਹਾ ਹੋਵੇ, ਇਸ ਤਰ੍ਹਾਂ ਦੀ ਸੋਚ ਅਤੇ
ਵਤੀਰਾ ਸਾਨੂੰ ਦੁਨੀਆਂ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੈ। ਮੂੰਹੋਂ ਬੜਾ ਚੰਗਾ ਬੋਲਣ ਵਾਲੇ
ਅੰਦਰ ਕਿਹੋ ਜਿਹੀ ਸੋਚ ਲਈ ਬੈਠੇ ਹੋਣ, ਪਤਾ ਹੀ ਨਹੀਂ ਲੱਗਦਾ। ਸ਼ਾਇਦ ਇਸੇ ਤਰ੍ਹਾਂ ਦਾ ਕੁਝ
ਦੇਖ ਕੇ ਤੁਫ਼ੈਲ ਹੁਸਿ਼ਆਰਪੁਰੀ ਨੇ ਦਿਲ ਬਾਰੇ ਕਿਹਾ –
ਦਿਲ ਭੀ ਜ਼ੁਬਾਂ ਕੇ ਸਾਥ ਝੁਕਾ ਹੋ ਤੋ ਬਾਤ ਹੈ,
ਯੂੰ ਸਜਦਾ-ਏ-ਨਮਾਜ਼ ਹੁਆ ਹੋ ਤੋ ਬਾਤ ਹੈ
ਲਬ ਪਰ ਕਿਸੀ ਕੇ ਜਿ਼ਕਰ-ਏ ਖ਼ੁਦਾ ਹੈ ਤੋ ਕਿਆ ਹੁਆ
ਦਿਲ ਮੇਂ ਕਿਸੀ ਕੇ ਖ਼ੌਫ਼-ਏ-ਖ਼ੁਦਾ ਹੋ ਤੋ ਬਾਤ ਹੈ
ਦਿਲ ਹੀ ਸਰੀਰ ਦਾ ਐਸਾ ਹਿੱਸਾ ਹੈ ਜਿਸ ਦਾ ਭਾਸ਼ਾ ਵੱਲੋਂ ਐਨਾ ਜਾਪ ਹੋਇਆ ਹੈ ਜਿੰਨਾ ਕਿਸੇ
ਹੋਰ ਹਿੱਸੇ ਦਾ ਨਹੀਂ ਹੋਇਆ ਹੋਣਾ। ਕੋਈ ਵੀ ਕਹਾਵਤ, ਕਥਨ, ਮੁਹਾਵਰਾ ਲੈ ਲਓ, ਦਿਲ ਸਭ ਤੋਂ
ਵੱਡੀ ਪ੍ਰੇਰਣਾ ਰਿਹਾ ਹੈ। ਕਵੀਆਂ ਨੇ ਅੱਖਾਂ, ਵਾਲਾਂ ਅਤੇ ਹੋਰ ਅੰਗਾਂ ਨੂੰ ਲੈ ਕੇ ਬਹੁਤ
ਕੁਝ ਲਿਖਿਆ ਪਰ ਦਿਲ ਦੀ ਤਾਂ ਗੱਲ ਹੀ ਨਿਰਾਲੀ ਹੈ। ਇੰਗਲਿਸ਼ ਵਿੱਚ ਇੱਕ ਕਹਾਵਤ ਹੈ –
ਏ ਗੁੱਡ ਹਾਰਟ ਇਜ਼ ਬੈਟਰ ਦੈਨ ਆਲ ਦਾ ਹੈੱਡਜ਼ ਇਨ ਦਾ ਵਰਲਡ
ਇਸੇ ਤਰ੍ਹਾਂ ਅੰਗ੍ਰੇਜ਼ੀ ਸਾਹਿਤ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਿਲ ਬਾਰੇ ਕਹੀਆਂ
ਗਈਆਂ ਹਨ ਜਿਵੇਂ ਲਵ ਯੂ ਫਰੌਮ ਦਾ ਬੌਟਮ ਔਫ਼ ਮਾਈ ਹਾਰਟ; ਦਿਸ ਸਟੋਰੀ ਟੱਗਸ ਐਟ ਮਾਈ
ਹਾਰਟ-ਸਟਰਿੰਗਜ਼; ਦਾ ਵੇਅ ਟੂ ਏ ਮੈਨ’ਜ਼ ਹਾਰਟ ਇਜ਼ ਥ੍ਰੂਅ ਹਿਜ਼ ਸਟੋਮੈਕ; ਮਾਈ ਹਾਰਟ
ਬਲੀਡਜ਼ ਫੌਰ ਯੂ; ਹੀ ਵੀਅਰਜ਼ ਹਿਜ਼ ਹਾਰਟ ਔਨ ਹਿਜ਼ ਸਲੀਵ, ਵੱਟ ਹਿਜ਼ ਹਾਰਟ ਥਿੰਕਸ-ਹਿਜ਼
ਟੰਗ ਸਪੀਕਸ– ਹਾਲਾਂਕਿ ਸਭ ਜਾਣਦੇ ਹਾਂ ਕਿ ਸੋਚਦਾ ਦਿਮਾਗ ਹੈ, ਦਿਲ ਨਹੀਂ ਅਤੇ ਜਾਂ ਫਿਰ
ਮਾਈ ਹਾਰਟ ਸਿੰਕਸ - ਦਿਲ ਦੀ ਸਿੰਕਿੰਗ ਫੀਲਿੰਗ ਜਦੋਂ ਲੱਗਦਾ ਹੈ ਜਿਵੇਂ ਦਿਲ ਹੁਣ ਗਿਆ ਕਿ
ਗਿਆ ਜਾਂ ਅਸੀਂ ਕਹਿੰਦੇ ਹਾਂ ਕਿ ਮੇਰਾ ਦਿਲ ਬੈਠਦਾ ਜਾ ਰਿਹਾ ਹੈ, ਇਸ ਨੂੰ ਦਿਲ ਦੀ ਬਿਮਾਰੀ
ਦੀਆਂ ਅਲਾਮਤਾਂ ਵਿੱਚ ਵੀ ਗਿਣਦੇ ਹਾਂ।
ਸ਼ੇਕਸਪੀਅਰ ਦੇ ਨਾਟਕ ਹੈਮਲੇਟ ਵਿੱਚ ਜਦੋਂ ਉਸ ਦੀ ਮਾਂ ਕੁਈਨ ਗਰਟਰੂਡ ਕਹਿੰਦੀ ਹੈ –
ਓ ਹੈਮਲੇਟ! ਦਾਊ ਹੈਸਟ ਕਲੈਫਟ ਮਾਈ ਹਾਰਟ ਇਨ ਟਵੇਨ
ਹੈਮਲੇਟ ਦਾ ਜਵਾਬ ਸੀ – ਓ! ਥ੍ਰੋ ਅਵੇ ਦਾ ਵਰਸਰ ਪਾਰਟ ਔਫ ਇਟ,
ਐਂਡ ਲਿਵ ਦਾ ਪਿਓਰਰ ਵਿਦ ਦਾ ਅਦਰ ਹਾਫ਼
ਉਸ ਦਾ ਮਤਲਬ ਸੀ ਕਿ ਸਾਫ਼ ਸੁਥਰੀ ਜਿ਼ੰਦਗੀ ਜੀਣ ਲਈ ਤਾਂ ਅੱਧਾ ਦਿਲ ਵੀ ਬਹੁਤ ਹੁੰਦਾ ਹੈ।
ਸਾਡੇ ਆਪਣੇ ਸਾਹਿਤ ਵਿੱਚ ਵੀ ਦਿਲ ਲਫ਼ਜ਼ ਦੀ ਗੀਤਾਂ, ਗਜ਼ਲਾਂ ਅਤੇ ਗਾਣਿਆਂ ਵਿੱਚ ਖੁਲ੍ਹੀ
ਵਰਤੋਂ ਕੀਤੀ ਗਈ ਹੈ। ਸਾਡੀਆਂ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਕਹਾਵਤਾਂ, ਮੁਹਾਵਰੇ ਲੈ
ਲਓ, ਦਿਲ ਨੂੰ ਬੜੇ ਹੀ ਰੋਮਾਂਚਕ ਅੰਦਾਜ਼ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ ਜਿਵੇਂ –
ਦਿਲਾਂ ਦੇ ਸੌਦੇ, ਦਿਲਾਂ ਦੇ ਫ਼ਾਸਲੇ, ਦਿਲ ਚੂਰ ਚੂਰ ਹੋ ਗਿਆ, ਦਿਲ ਬੇਈਮਾਨ ਹੋ ਗਿਆ, ਦਿਲ
ਡੁੱਬ ਰਿਹਾ, ਦਿਲ ਜਿਗਰ ਚੀਰ ਕੇ ਵਿਖਾਵਾਂ ਤੇ ਹੋਰ ਵੀ ਬਹੁਤ ਕੁਝ। ਹਾਲਾਂ ਕਿ ਅਸੀਂ ਜਾਣਦੇ
ਹਾਂ ਕਿ ਦਿਲ ਸਰੀਰ ਦਾ ਉਹ ਅਹਿਮ ਹਿੱਸਾ ਹੈ ਜੋ ਖ਼ੂਨ ਦੇ ਪ੍ਰਵਾਹ ਨੂੰ ਸਰੀਰ ਵਿੱਚ ਕੰਟਰੋਲ
ਕਰਦਾ ਹੈ।
ਇਸੇ ਤਰ੍ਹਾਂ ਫਿ਼ਲਮਾਂ ਦੇ ਨਾਂ ਵੀ ਬਹੁਤ ਸਾਰੇ ਦਿਲ ਸ਼ਬਦ ਵਾਲੇ ਰੱਖੇ ਗਏ ਨੇ ਜਿਵੇਂ ਦਿਲ
ਦੀਆ ਦਰਦ ਲੀਆ, ਦਿਲ ਤੋ ਪਾਗਲ ਹੈ, ਦਿਲ ਅਪਨਾ ਔਰ ਪ੍ਰੀਤ ਪਰਾਈ, ਹਮ ਦਿਲ ਦੇ ਚੁਕੇ ਸਨਮ
ਅਤੇ ਪੰਜਾਬੀ ਵਿੱਚ ਅੱਜਕਲ੍ਹ ਬਣੀ ਫਿ਼ਲਮ ਜਿੰਨ੍ਹੇ ਸਾਡਾ ਦਿਲ ਲੁੱਟਿਆ, ਕੈਲਗਰੀ ਤੋਂ ਬਣੀ
ਫਿ਼ਲਮ ਦਿਲ ਦਰਿਆ ਸਮੁੰਦਰੋਂ ਡੂੰਘੇ
ਦਿਲ ਦੇ ਟੁੱਟਣ ਬਾਰੇ ਬਹੁਤ ਕੁਝ ਲਿਖਿਆ ਗਿਆ ਜਿਵੇਂ –
ਕੇ.ਐੱਲ.ਸਹਿਗਲ ਦਾ ਗਾਇਆ ਗੀਤ - ਜਬ ਦਿਲ ਹੀ ਟੂਟ ਗਯਾ, ਹਮ ਜੀ ਕੇ ਕਿਆ ਕਰੇਂਗੇ?
ਕਮਰ ਜਲਾਲਾਬਾਦੀ ਦਾ ਲਿਖਿਆ, ਮੁਹੰਮਦ ਰਫ਼ੀ ਦਾ ਗਾਇਆ ਗੀਤ ਵੀ ਟੁਕੜਿਆਂ ਦੀ ਗੱਲ ਕਰਦਾ ਹੈ
–
ਦਿਲ ਕੇ ਟੁਕੜੇ ਹਜ਼ਾਰ ਹੁਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ
ਪ੍ਰੋ: ਮੋਹਨ ਸਿੰਘ ਨੇ ਲਿਖਿਆ ਕਿ ਜਦ ਦਿਲ ਟੁੱਟਦਾ ਹੈ ਤਾਂ ਇਸ ਦੀ ਆਵਾਜ਼ ਵੀ ਨਹੀਂ ਆਉਂਦੀ
–
ਲਕੜੀ ਟੁੱਟਿਆਂ ਕਿੜ ਕਿੜ ਹੋਵੇ, ਸ਼ੀਸ਼ਾ ਟੁੱਟਿਆਂ ਤੜ ਤੜ
ਲੋਹਾ ਟੁੱਟਿਆਂ ਕੜ ਕੜ ਹੋਵੇ, ਪੱਥਰ ਟੁੱਟਿਆਂ ਪੜ ਪੜ
ਲੱਖ ਸ਼ਾਵਾ ਆਸਿ਼ਕ ਦਿਲ ਦੇ, ਸ਼ਾਲਾ ਰਹੇ ਸਲਾਮਤ
ਜਿਸ ਦੇ ਟੁੱਟਿਆਂ ਵਾਜ਼ ਨਾ ਆਵੇ, ਨਾ ਕਿੜ ਕਿੜ ਨਾ ਕੜ ਕੜ
ਮੇਰਾ ਨਾਮ ਜੋਕਰ ਫਿ਼ਲਮ ਵਿੱਚ ਰਾਜ ਕਪੂਰ ਨੇ ਆਪਣੇ ਅਖੀਰਲੇ ਸ਼ੋਅ ਵਿੱਚ ਦਿਲ ਦਾ ਟੁੱਟਣਾ
ਸ਼ੀਸ਼ੇ ਦਾ ਦਿਲ ਤੋੜ ਕੇ ਦਿਖਾਇਆ ਸੀ।
ਦਿਲ ਦੇ ਟੁੱਟਣ ਬਾਰੇ ਹੀ ਨਹੀਂ ਦਿਲ ਦੇ ਜਲਣ ਬਾਰੇ ਵੀ ਬਹੁਤ ਕੁਝ ਲਿਖਿਆ ਗਿਆ ਜਿਵੇਂ –
ਦਿਲ ਜਲਤਾ ਹੈ ਤੋ ਜਲਨੇ ਦੇ, ਆਂਸੂ ਨਾ ਬਹਾ, ਫਰਿਆਦ ਨਾ ਕਰ
ਅਤੇ ਗੁਲਾਮ ਅਲੀ ਦੀ ਗਜ਼ਲ ਹੈ –
ਦਿਲ ਜਲਾ ਕੇ ਮੇਰਾ, ਮੁਸਕਰਾਤੇ ਹੈਂ ਵੋ, ਅਪਨੀ ਆਦਤ ਸੇ ਕਬ ਬਾਜ਼ ਆਤੇ ਹੈਂ ਵੋ
ਮਜਰੂਹ ਸੁਲਤਾਨਪੁਰੀ ਨੇ ਮਮਤਾ ਫਿ਼ਲਮ ਵਿੱਚ ਇੱਕ ਮੁਜਰੇ ਦੇ ਸੀਨ ਲਈ ਗੀਤ ਦੇ ਬੋਲ ਵਰਤੇ ਸਨ
-
ਹਮ ਨੇ ਉਨ ਕੇ ਸਾਮਨੇ, ਪਹਿਲੇ ਤੋ ਖੰਜਰ ਰੱਖ ਦੀਆ
ਫਿਰ ਕਲੇਜਾ ਰੱਖ ਦੀਆ, ਦਿਲ ਰੱਖ ਦੀਆ, ਸਰ ਰੱਖ ਦੀਆ
ਔਰ ਕਹਾ – ਚਾਹੇ ਤੋ ਮੇਰਾ ਜੀਆ ਲੇ ਲੇ, ਸਾਂਵਰੀਆ
ਨੱਚਣ ਵਾਲੀ ਖ਼ੁਦ ਛੁਰੀ ਚਲਾਉਣ ਲਈ ਇੰਜ ਕਹਿੰਦੀ ਹੈ ਜਿਵੇਂ ਕਿਤੇ ਸਾਂਵਰੀਆ ਦਿਲ ਦਾ ਡਾਕਟਰ
ਹੋਵੇ।
ਕਵੀਆਂ ਨੇ ਦਿਲ ਨੂੰ ਖਿਲੌਨਾ, ਕਬੂਤਰ ਅਤੇ ਝਰੋਖਾ ਵੀ ਬਣਾ ਦਿੱਤਾ, ਗਾਣੇ ਹਨ –
- ਦਿਲ ਕਾ ਖਿਲੌਨਾ ਹਾਏ ਟੂਟ ਗਇਆ, ਕੋਈ ਲੁਟੇਰਾ ਆ ਕੇ ਲੂਟ ਗਇਆ
- ਦਿਲ ਜੰਗਲੀ ਕਬੂਤਰ, ਚੁਪਕੇ ਸੇ ਉੜ ਕਰ ਜਾਨੇ ਜਾ ਬੈਠੇ ਕਿਸ ਛਤ ਕੇ ਊਪਰ
- ਦਿਲ ਕੇ ਝਰੋਖੇ ਮੇਂ ਤੁਝ ਕੋ ਬਿਠਾਕਰ ਯਾਦੋਂ ਕੋ ਤੇਰੀ ਦੁਲਹਨ ਬਨਾਕਰ
ਰਖੂੰਗਾ ਮੈਂ ਦਿਲ ਕੇ ਪਾਸ, ਮਤ ਹੋ ਮੇਰੀ ਜਾਂ ਉਦਾਸ
ਹੰਸ ਰਾਜ ਹੰਸ ਦਾ ਗੀਤ – ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ, ਕੀ ਕਰੀਏ ਅਲੱਗ ਹੀ ਰੰਗਤ
ਪੇਸ਼ ਕਰਦੈ
ਸਿ਼ਵ ਬਟਾਲਵੀ ਨੇ ਦਿਲ ਨੂੰ ਹਿਰਨ ਕਿਹਾ ਜਦੋਂ ਉਨ੍ਹਾਂ ਲਿਖਿਆ –
ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤ੍ਰੇਹ, ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ
ਗ਼ਾਲਿਬ ਨੇ ਦਿਲ ਦੇ ਦਰਦ ਦੀ ਦਵਾ ਲੱਭਣ ਲਈ ਸਵਾਲ ਪਾਇਆ ਸੀ –
ਦਿਲ-ਏ-ਨਾਦਾਂ ਤੁਝੇ ਹੁਆ ਕਿਆ ਹੈ, ਆਖਿ਼ਰ ਇਸ ਦਰਦ ਕੀ ਦਵਾ ਕਿਆ ਹੈ?
ਗ਼ਾਲਿਬ ਨੇ ਜਿਸ ਦਿਲ ਦੀ ਗੱਲ ਕੀਤੀ ਹੈ, ਉਹ ਹੈ ਮਨ ਦੇ ਅਹਿਸਾਸ ਦੀ ਲੇਕਿਨ ਸੋਚਣ ਵਾਲੀ
ਗੱਲ ਹੈ ਇਹ ਹੈ ਕਿ ਦਿਲ ਕਿੰਨਾ ਅਹਿਮ ਹੈ ਜਿ਼ੰਦਗੀ ਲਈ, ਸਰੀਰ ਲਈ ਵੀ, ਇਸ ਲਈ ਇਸ ਨਾਲ
ਥੋੜ੍ਹੀ ਜਿਹੀ ਜਾਣ-ਪਛਾਣ ਤਾਂ ਕਰ ਲੈਣੀ ਚਾਹੀਦੀ ਹੈ।
ਦਿਲ ਮਨੁੱਖ ਦੀ ਮੁੱਠੀ ਜਿੰਨਾ, 300 ਗ੍ਰਾਮ ਭਾਰ ਵਾਲਾ, ਪੱਠਿਆਂ ਦਾ ਬਣਿਆ ਹੋਇਆ, ਅੰਦਰੋਂ
ਚਾਰੋਂ ਖਾਨਿਓ਼ ਖਾਲੀ, ਲਹੂ ਸੰਸਥਾ ਦਾ ਮੋਹਰੀ ਅੰਗ ਹੈ। ਦਿਲ ਦੋਨੋ਼ ਫੇਫੜਿਆਂ ਦੇ ਵਿਚਾਲੇ
ਛਾਤੀ ਵਿੱਚ ਇਸ ਤਰ੍ਹਾਂ ਟਿਕਿਆ ਹੋਇਆ ਹੈ ਕਿ ਇਸ ਦੇ ਉੱਪਰ ਸਟੱਰਨਮ ਹੱਡੀ ਅਤੇ ਆਸੇ ਪਾਸੇ
ਸੁਰੱਖਿਆ ਲਈ ਪਸਲੀਆਂ ਹਨ, ਪਿਛਲੇ ਪਾਸੇ ਕੰਗਰੋੜ ਦੇ ਪੰਜਵੇਂ ਤੋਂ ਅੱਠਵੇਂ ਮੋਹਰੇ ਹਨ। ਦਿਲ
ਦੀ ਉਤਲੀ ਰੇਸ਼ੇਦਾਰ ਝਿੱਲੀ ਪੲਰਚਿਅਰਦੁਿਮ ਵਿੱਚ ਚਿਕਣਾ ਪਦਾਰਥ ਹੁੰਦਾ ਹੈ ਜੋ ਦਿਲ ਦੀ
ਧੜਕਣ ਸਮੇਂ ਜਾਂ ਹੋਰ ਕਿਸੇ ਰਗੜ ਤੋਂ ਬਚਾਉਂਦਾ ਹੈ। ਦਿਲ ਦੇ ਉਤਲੇ ਦੋਹਾਂ ਖਾਨਿਆਂ ਨੂੰ
ਉਰਚਿਲੲਸ ਅਤੇ ਹੇਠਲੇ ਖਾਨਿਆਂ ਨੂੰ ੜੲਨਟਰਚਿਲੲਸ ਕਹਿੰਦੇ ਹਨ। ਸੱਜੇ ਪਾਸੇ ਦੇ ਉਤਲੇ ਹੇਠਲੇ
ਖਾਨਿਆਂ ਵਿਚਲੇ ਦੁਆਰ ਉਰਚਿੋ-ੜੲਨਟਰਚਿੁਲਅਰ ਉਤੇ ਇੱਕ ਤਿੰਨ-ਨੁੱਕਰਾ ਠਰ-ਿਚੁਸਪਦਿ ੜਅਲਵੲ
ਅਤੇ ਹੇਠਲੇ ਸੱਜੇ ਖੱਬੇ ਖਾਨਿਆਂ ਵਿਚਕਾਰ ਦੋ-ਨੁੱਕਰਾ ਭ-ਿਚੁਸਪਦਿ ੜਅਲਵੲ ਹੁੰਦਾ ਹੈ। ਇਸ
ਦੀ ਸ਼ਕਲ ਪਾਦਰੀ ਦੀ ਟੋਪੀ ਵਰਗੀ ਹੋਣ ਕਾਰਨ ਇਸ ਨੂੰ ੰਟਿਰਅਲ ੜਅਲਵੲ ਵੀ ਕਹਿੰਦੇ ਹਨ।
ਇਨ੍ਹਾਂ ਤੋਂ ਇਲਾਵਾ ਦਿਲ ਧਮਣੀਆਂ, ਸਿ਼ਰਾਵਾਂ ੳੋਰਟਅ ਵਿੱਚ ਕਈ ਕਪਾਟ ਹੁੰਦੇ ਹਨ ਜਿਨ੍ਹਾਂ
ਦਾ ਕੰਮ ਲਹੂ ਨੂੰ ਸਿਰਫ਼ ਇੱਕ ਪਾਸੇ ਜਾਣ ਦੇਣਾ ਹੀ ਹੁੰਦਾ ਹੈ ਯਾਨੀ ੌਨੲ ੱਐ ਟਰਆਾਚਿ।
ਦਿਲ ਹਵਾ ਭਰਨ ਵਾਲੇ ਪੰਪ ਵਾਂਗ ਆਪਣੀ ਕਿਰਿਆ ਵਿੱਚ ਕਰਮਵਾਰ ਸੁਰਤਾਲ ਵਿੱਚ ਲਬ-ਡਬ ਦੀ ਲੈਅ
ਨਾਲ ਆਪਣੀ ਚਾਲ ਜਾਰੀ ਰੱਖਦਾ ਹੈ। ਸਰੀਰ ਦਾ ਅਸ਼ੁੱਧ ਲਹੂ ਦਿਲ ਦੇ ਉਤਲੇ ਸੱਜੇ ਖਾਨੇ ਵਿੱਚ
ਆਉਂਦਾ ਹੈ ਅਤੇ ਸੱਜੇ ਖਾਨੇ ਦੇ ਸੁੰਗੜਨ ਤੇ ਹੇਠਲੇ ਖਾਨੇ ਵਿੱਚ ਚਲਿਆ ਜਾਂਦਾ ਹੈ ਅਤੇ
ਟ੍ਰਾਈ-ਕਸਪਿਡ ਵਾਲਵ ਦੇ ਪੈਰਾਸ਼ੂਟ ਛਤਰੀ ਵਾਂਗ ਖੁਲ੍ਹਣ ਤੇ ਫੇਫੜਿਆਂ ਵਿੱਚ ਸਾਫ਼ ਹੋਣ ਲਈ
ਚਲਾ ਜਾਂਦਾ ਹੈ। ਸਿ਼ਰਾਵਾਂ (ੜੲਨਿਸ) ਰਾਹੀਂ ਸਾਫ਼ ਲਹੂ ਦਿਲ ਦੇ ਖੱਬੇ ਉਤਲੇ ਖਾਨੇ ਵਿੱਚ
ਆਉਂਦਾ ਹੈ ਅਤੇ ਇਸ ਦੇ ਸੁੰਗੜਨ ਤੇ ਮਾਈਟਰੱਲ ਵਾਲਵ ਮੋਰੀ ਬੰਦ ਕਰ ਦਿੰਦਾ ਹੈ ਤੇ ਸ਼ੁੱਧ
ਲਹੂ ਏਓਰਟਾ ਰਾਹੀ ਸਾਰੇ ਸਰੀਰ ਵਿੱਚ ਚਲਾ ਜਾਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਦਿਲ ਦੀ ਗਤੀ ਦਾ ਚਾਲਕ ਦਿਲ ਦੇ ਸੱਜੇ ਖਾਨੇ ਕੋਲ ਇੱਕ ਬਿੰਦੂ
ਮਾਤਰ ਪੇਸ-ਮੇਕਰ ਹੈ ਜਿਸ ਕਾਰਨ ਦਿਲ ਸਾਰੀ ਉਮਰ ਲਗਾਤਾਰ ਪੂਰਣ ਗਤੀ ਵਿੱਚ ਚੱਲਦਾ ਰਹਿੰਦਾ
ਹੈ ਅਤੇ ਇਸ ਦੇ ਖੜੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦਿਲ ਚੱਲਦਿਆਂ ਹੋਇਆਂ ਵੀ ਕੰਮ ਕਰਨ
ਨਾਲੋਂ ਦੁਗਣੇ ਸਮੇਂ ਲਈ ਆਰਾਮ ਕਰ ਲੈਂਦਾ ਹੈ ਫੇਰ ਵੀ ਇੱਕ ਮਿੰਟ ਵਿੱਚ 12 ਪਿੰਟ ਲਹੂ ਦਿਲ
ਵਿੱਚ ਦੀ ਚੱਕਰ ਕੱਟ ਜਾਂਦਾ ਹੈ। ਦਿਲ ਇੰਨੇ ਜ਼ੋਰ ਦਾ ਕੰਮ ਕਰਦਾ ਹੈ ਕਿ 24 ਘੰਟੇ ਦੇ
ਸਮੁੱਚੇ ਕੰਮ ਦਾ ਜੋੜ ਇੱਕ ਟਨ ਵਜ਼ਨ ਨੂੰ 41 ਫੁੱਟ ਉੱਚਾ ਚੁੱਕਣ ਦੇ ਬਰਾਬਰ ਹੈ।
ਦਿਲ ਦੀਆਂ ਬਿਮਾਰੀਆਂ ਵਿੱਚ ਕੋਰੋਨਰੀ ਆਰਟਰੀਜ਼ ਦੀ ਬੀਮਾਰੀ ਆਮ ਹੋ ਗਈ ਹੈ। ਜਦੋਂ ਆਰਟਰੀਜ਼
ਵਿੱਚ ਚਿਕਨਾਈ ਦੀ ਤਹਿ ਬਣ ਜਾਂਦੀ ਹੈ ਤਾਂ ਉਨ੍ਹਾਂ ਵਿੱਚ ਖ਼ੂਨ ਚੰਗੀ ਤਰ੍ਹਾਂ ਨਹੀਂ ਜਾ
ਸਕਦਾ ਅਤੇ ਦਿਲ ਲਈ ਔਕਸੀਜਨ ਵੀ ਘਟ ਜਾਂਦੀ ਹੈ। ਐਂਜਾਈਨਾ ਬਹੁਤ ਸਖ਼ਤ ਸੂਲ ਦਾ ਦਰਦ ਹੁੰਦਾ
ਹੈ। ਇਸ ਦੇ ਕਾਰਨ ਨਸ਼ੀਲੀਆਂ ਚੀਜ਼ਾਂ ਦਾ ਪ੍ਰਯੋਗ, ਧਮਣੀਆਂ ਦੀ ਸਖਤੀ, ਦਿਲ ਦੇ ਪੱਠਿਆਂ ਦੇ
ਲਹੂ-ਚੱਕਰ ਵਿੱਚ ਰੁਕਾਵਟ, ਰਕਤ-ਹੀਣਤਾ, ਡਾਇਬਟੀਜ਼, ਥਾਇਰੌਡ ਦਾ ਸੁਸਤ ਜਾਂ ਤੇਜ਼ ਹੋਣਾ ਹੋ
ਸਕਦੇ ਹਨ। 50-60 ਸਾਲ ਦੀ ਉਮਰ ਮਗਰੋਂ ਬਹੁਤਾ ਦਿਮਾਗੀ ਕੰਮ ਕਰਨ ਵਾਲੇ, ਖਾਸ ਕਰ ਆਦਮੀਆਂ
ਨੂੰ ਹੁੰਦਾ ਹੈ। ਮਾਨਸਿਕ ਉਤੇਜਨਾ ਜਾਂ ਸਖ਼ਤ ਮਿਹਨਤ ਜਾਂ ਕਸਰਤ ਮਗਰੋਂ ਰੋਗੀ ਨੂੰ ਇਕਦਮ
ਦਿਲ ਦੀ ਉਤਲੀ ਝਿੱਲੀ ਵਿੱਚ ਸੂਲ ਦਾ ਦਰਦ ਹੁੰਦਾ ਹੈ। ਆਮ ਤੌਰ ਤੇ ਇਹ ਦਰਦ ਛਾਤੀ ਦੀ ਹੱਡੀ
ਸਟੱਰਨਮ ਤੋਂ ਖੱਬੇ ਮੋਢੇ ਵੱਲ ਨੂੰ ਹੁੰਦਾ ਹੋਇਆ ਖੱਬੀ ਬਾਂਹ ਦੇ ਹੇਠਲੇ ਪਾਸੇ ਨੂੰ ਹੱਥ
ਦੀਆਂ ਉਂਗਲਾਂ ਤੱਕ ਜਾਂਦਾ ਹੈ। ਜਿਸ ਨਾਲ ਅੰਗ ਸੁੰਨ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚ
ਝੁਨਝੁਣਾਹਟ ਹੁੰਦੀ ਹੈ। ਇਹ ਸਖ਼ਤ ਦਰਦ ਗਰਦਨ ਦੇ ਖੱਬੇ ਪਾਸੇ ਜੀਭ, ਖੋਪੜੀ, ਕੰਨ ਵੱਲ
ਜਾਂਦਾ ਹੈ। ਬਹੁਤ ਘੱਟ ਇਹ ਦਰਦ ਸੱਜੇ ਪਾਸੇ ਵੱਲ ਜਾਂਦਾ ਹੈ। ਸਖ਼ਤ ਦਰਦ ਕੁਝ ਸਕਿੰਟ ਹੀ
ਰਹਿੰਦਾ ਹੈ ਪਰ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇੱਕ ਹੋਮੀਓਪੈਥ ਡਾਕਟਰ ਮੁਤਾਬਿਕ ਦੌਰੇ ਵਕਤ
ਰੋਗੀ ਨੂੰ ਦੋ ਔਂਸ ਬਰਾਂਡੀ ਜਾਂ ਵਿਸਕੀ ਪਿਲਾ ਦੇਣੀ ਚਾਹੀਦੀ ਹੈ, ਇਹ ਸੁਣ ਕੇ ਕਈ ਕਹਿ
ਉੱਠਣਗੇ, ਵਾਹ ਬਈ ਵਾਹ, ਆਹ ਹੋਈ ਨਾ ਗੱਲ!
ਦਿਲ ਦੇ ਹੋਰ ਰੋਗਾਂ ਵਿੱਚ ਐਨਿਊਰਿਜ਼ਮ ਹੈ ਜਿਸ ਵਿੱਚ ਧਮਣੀਆਂ ਚੌੜੀਆਂ ਹੋ ਜਾਂਦੀਆਂ ਹਨ,
ਖਾਸ ਕਰ ਏਓਰਟਾ; ਏਓਰਟਾ ਵਿੱਚ ਵਾਲਵ ਦੇ ਰੋਗ ਕਾਰਨ ਜਾਂ ਫਿਰ ਧਮਣੀਆਂ ਦਾ ਸਖ਼ਤ ਹੋ ਜਾਣਾ;
ਮਾਈਟਰੱਲ ਵਾਲਵ ਬ੍ਰੈਡੀਕਾਰਡੀਆ ਵਿੱਚ ਦਿਲ ਦੀ ਹੌਲੀ ਚਾਲ; ਟੈਕੀਕਾਰਡੀਆ ਵਿੱਚ ਤੇਜ਼ ਚਾਲ;
ਐਂਡੋਕਾਰਡਾਈਟਿਸ ਵਿੱਚ ਦਿਲ ਦੀ ਅੰਦਰਲੀ ਝਿੱਲੀ ਦੀ ਸੋਜ ਹੋ ਜਾਂਦੀ ਹੈ।
ਮੈਕਮਾਸਟਰ ਯੂਨੀਵਰਸਿਟੀ ਦੇ ਡਾਕਟਰ ਸਲੀਮ ਯੂਸਫ਼ ਨੇ ਦੱਸਿਆ ਕਿ ਹਰ ਸਾਲ 19,000 ਕਨੇਡੀਅਨ
ਹਾਰਟ ਅਟੈਕ ਨਾਲ ਮਰ ਜਾਂਦੇ ਹਨ, ਉਹ ਵੀ ਬਹੁਤ ਵਾਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ। ਇਸ
ਲਈ ਚੇਤਾਵਨੀ ਦੇ ਲੱਛਣ ਜ਼ਰੂਰ ਪਤਾ ਹੋਣੇ ਚਾਹੀਦੇ ਹਨ – ਦਰਦ ਜਿਵੇਂ ਕੁਝ ਇਕੱਠਾ ਜਿਹਾ ਹੋ
ਗਿਐ, ਸਕੁਈਜ਼ ਹੋ ਰਿਹਾ ਹੈ। ਛਾਤੀ ਵਿੱਚ ਟਾਈਟਨੈੱਸ ਜਾਂ ਅਜੀਬ ਜਿਹਾ ਪ੍ਰੈਸ਼ਰ ਮਹਿਸੂਸ
ਹੁੰਦਾ ਹੈ। ਇਸ ਤਰ੍ਹਾਂ ਦਾ ਦਰਦ ਇੱਕਦਮ ਵੀ ਉੱਠ ਸਕਦਾ ਹੈ ਅਤੇ ਆਹਿਸਤਾ ਆਹਿਸਤਾ ਵੀ। ਸਾਹ
ਲੈਣ ਵਿੱਚ ਔਖ, ਹਲਕੇ ਜਿਹੇ ਚੱਕਰ ਆਉਣਾ, ਜੀਅ ਮਿਤਲਾਣਾ ਜਿਵੇਂ ਉਲਟੀ ਕਰਨ ਨੂੰ ਜੀਅ ਕਰਦਾ
ਹੋਵੇ ਜਾਂ ਠੰਢਾ ਪਸੀਨਾ ਵੀ ਆ ਸਕਦਾ ਹੈ।
ਇੰਡੀਆ ਵਿੱਚ ਹਾਰਟ ਅਟੈਕ ਦੀ ਦਰ ਬਾਕੀ ਦੁਨੀਆਂ ਦੀ ਬਨਿਸਬਤ ਕਾਫ਼ੀ ਜਿ਼ਆਦਾ ਹੈ।
ਕੈਲੇਫੋਰਨੀਆ ਵਿੱਚ ਕੈਰੇਲਾ ਤੋਂ ਗਏ ਡਾ: ਓਨਅਸ ੳ ਓਨਅਸ ਨੇ ਇੰਡੀਅਨ ਲੋਕਾਂ ਵਿੱਚ
ਛੋਰੋਨਅਰੇ ੳਰਟੲਰੇ ਧਸਿੲਅਸੲ ਦੇ ਬਾਰੇ ਬੋਲਦਿਆਂ ਕਿਹਾ ਕਿ ਜੇ ਸਖ਼ਤ ਕਦਮ ਨਾ ਚੁੱਕੇ ਗਏ
ਤਾਂ 2015 ਤੱਕ ਭਾਰਤ ਵਿੱਚ 62 ਮਿਲੀਅਨ ਲੋਕਾਂ ਦਾ ਦਿਲ ਦੀ ਬਿਮਾਰੀ ਤੋਂ ਪੀੜਿਤ ਹੋਣ ਦਾ
ਅੰਦੇਸ਼ਾ ਹੈ। ਇੰਡੀਆ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 45 ਸਾਲ ਤੋਂ ਘੱਟ ਉਮਰ ਦੇ ਲੋਕਾਂ
ਲਈ ਇਹ ਦਰ 5 ਗੁਣਾ ਹੋ ਚੁੱਕੀ ਹੈ। ਪਿੰਡਾਂ ਵਿੱਚ ਤਾਂ ਇਹ ਦਰ 5% ਹੀ ਵਧੀ ਹੈ, ਸ਼ਹਿਰਾਂ
ਵਿੱਚ 10-11% ਵਾਧਾ ਹੋਇਆ ਹੈ। ਜਦ ਕਿ ਯੂ.ਐਸ.ਏ ਵਿੱਚ ਇਹ ਦਰ 65% ਘਟੀ ਹੈ ਜਿਸ ਦਾ ਕਾਰਨ
ਹੈ ਕਿ ਸਿਗਰਟ ਪੀਣ, ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਸਰੀਰਕ ਕਸਰਤ ਵਗੈਰਾ ਵਿੱਚ
ਸੁਧਾਰ ਆਇਆ ਹੈ। ਉਨ੍ਹਾਂ ਦੱਸਿਆ ਕਿ 1970 ਵਾਲੇ ਦਹਾਕੇ ਵਕਤ ਦਿਲ ਦੀ ਬਿਮਾਰੀ ਨੂੰ ਸਿਰਫ਼
ਬਜ਼ੁਰਗਾਂ ਦੀ ਬਿਮਾਰੀ ਹੀ ਕਿਹਾ ਜਾਂਦਾ ਸੀ। ਇੱਕ ਇੰਟਰਵਿਊ ਵਿੱਚ ਡਾ: ਈਨੈਸ ਨੇ ਇਹ ਵੀ
ਕਿਹਾ ਕਿ ਸਾਊਥ ਏਸ਼ੀਅਨ ਲੋਕਾਂ ਦੀਆਂ ਜੀਨਜ਼ ਹੀ ਕੁਝ ਐਸੀਆਂ ਹਨ ਲੇਕਿਨ – ੱਹਲਿੲ ੇੋੁਰ
ਗੲਨੲਸ ਮਐ ਹਅਵੲ ਲੋਅਦੲਦ ਟਹੲ ਗੁਨ, ੀਟ’ਸ ਟਹੲ ਲਾਿੲਸਟੇਲੲ ਚਹੋਚਿੲਸ ਟਹਅਟ ਪੁਲਲ ਟਹੲ
ਟਰਗਿਗੲਰ। ਉਨ੍ਹਾਂ ਮੁਤਾਬਿਕ ਆਦਮੀਆਂ ਦੀ ਕਮਰ 35 ਇੰਚ ਤੋਂ ਘੱਟ ਅਤੇ ਔਰਤਾਂ ਦੀ ਕਮਰ 31
ਇੰਚ ਤੋਂ ਘੱਟ ਹੋਣੀ ਚਾਹੀਦੀ ਹੈ। ਬਲੱਡ ਪ੍ਰੈਸ਼ਰ 140/80 ਤੋਂ ਘੱਟ ਅਤੇ ਜੇ ਸ਼ੂਗਰ ਦੀ
ਬਿਮਾਰੀ ਤੋਂ ਪੀੜਿਤ ਹੋ ਤਾਂ 120/80 ਹੋਣਾ ਚਾਹੀਦਾ ਹੈ।
ਦਿਲ ਦੀ ਬਿਮਾਰੀ ਨਾਲ ਮਰੇ ਹੋਏ ਲੋਕਾਂ ਬਾਰੇ ਇੱਕ ਸਟੱਡੀ ਕੀਤੀ ਗਈ ਸੀ ਜਿਸ ਵਿੱਚ ਪਤਾ
ਲੱਗਾ ਕਿ 30-40 ਸਾਲ ਦੀ ਉਮਰ ਦੇ ਸਾਊਥ ਏਸ਼ੀਅਨ ਆਦਮੀਆਂ ਦਾ ਦਿਲ ਇਸ ਤਰ੍ਹਾਂ ਦਾ ਹੋ
ਚੁੱਕਾ ਸੀ ਜਿਵੇਂ 70 ਸਾਲ ਦੇ ਭਾਰੇ ਸਰੀਰ ਵਾਲੇ ਕਾਕੇਸ਼ੀਅਨ ਆਦਮੀਆਂ ਦਾ ਸੀ।
ਬਾਈਬਲ ਵਿੱਚ ਲਿਖਿਆ ਹੈ ਕਿ ਮੋਜ਼ਜ਼ ਨੂੰ ਗੌਡ ਨੇ ਕਿਹਾ – ਕਿਸੇ ਕਿਸਮ ਦੀ ਚਿਕਨਾਈ ਨਾ ਖਾਓ
ਭਾਵੇਂ ਉਹ ਬਲਦ, ਭੇਡ ਜਾਂ ਬੱਕਰੀ ਦੀ ਹੋਵੇ। ਜਿਹੜਾ ਖਾਏਗਾ, ਆਪਣਿਆਂ ’ਚੋਂ ਛੇਦ ਦਿੱਤਾ
ਜਾਏਗਾ। ਮੋਜ਼ਜ਼ 120 ਸਾਲ ਤੱਕ ਜਿ਼ੰਦਾ ਰਹੇ। ਉਨ੍ਹਾਂ ਦੀ ਨਜ਼ਰ ਕਾਇਮ ਰਹੀ ਤੇ ਸਰੀਰਕ
ਸ਼ਕਤੀ ਵੀ ਠੀਕ ਰਹੀ। ਅਸਲ ਵਿੱਚ ਜਾਨਵਰਾਂ ਦੀ ਚਰਬੀ ਵਿੱਚ ਕੋਲੈਸਟ੍ਰੋਲ ਬਹੁਤ ਜਿ਼ਆਦਾ
ਹੁੰਦਾ ਹੈ। ਆਯੁਰਵੇਦ ਵਿੱਚ 1000 ਬੀ.ਸੀ. ਵਿੱਚ ਲਿਖਿਆ ਗਿਆ – ਸਰੀਰਕ ਵਰਜਿਸ਼ ਨਾਲ ਕੰਮ
ਕਰਨ ਦੀ ਤਾਕਤ ਵਧਦੀ ਹੈ, ਚੁਸਤੀ ਆਉਂਦੀ ਹੈ ਅਤੇ ਕਈ ਤਰ੍ਹਾਂ ਦੀ ਅਸ਼ੁੱਧਤਾ ਖ਼ਤਮ ਹੁੰਦੀ
ਹੈ ਜਿਸ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਹਾਜ਼ਮਾ ਦਰੁੱਸਤ ਰਹਿੰਦਾ ਹੈ।
ਪਦਮ ਭੂਸ਼ਨ ਹਾਸਿਲ ਕਰਨ ਵਾਲੇ ਹਿੰਦੀ ਦੇ ਲੇਖਕ, ਜਰਨਲਿਸਟ ਕਮਲੇਸ਼ਵਰ ਸਕਸੈਨਾ ਹੋਏ ਨੇ
ਜਿਨ੍ਹਾਂ ਦੀਆਂ ਕਹਾਣੀਆਂ ਤੇ ਫਿ਼ਲਮਾਂ ਵੀ ਬਣੀਆਂ ਜਿਵੇਂ ਗੁਲਜ਼ਾਰ ਨੇ ਉਨ੍ਹਾਂ ਦੀ ‘ਅਗਨੀ
ਅਤੀਤ’ ਤੇ ਫਿ਼ਲਮ ‘ਮੌਸਮ’ ਬਣਾਈ ਸੀ। ਉਨ੍ਹਾਂ ਅਨੁਸਾਰ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ
– ਜੋ ਤੁਸੀਂ ਖਾਂਦੇ ਓ, ਤੁਸੀਂ ਓਹੀ ਓ। ਇਸ ਨਾਲ ਹੀ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਜੋ
ਤੁਸੀਂ ਸੋਚਦੇ ਓ, ਮਹਿਸੂਸ ਕਰਦੇ ਓ, ਤੁਸੀਂ ਓਹ ਵੀ ਓ। ਜਿਵੇਂ ਡਾਕਟਰ ਮਰੀਜ਼ਾਂ ਨੂੰ ਸਲਾਹ
ਦਿੰਦੇ ਨੇ ਕਿ ਆਪਣੇ ਸਟ੍ਰੈੱਸ ਨੂੰ ਘਟਾਓ, ਮੁਸਕਰਾਹਟ ਨੂੰ ਵਧਾਓ ਅਤੇ ਲਾਈਫ਼-ਸਟਾਈਲ ਨੂੰ
ਬਦਲੋ ਕਿਉਂਕਿ ਮਾਨਸਿਕ ਦਬਾਅ ਦਾ ਹੋਣਾ ਦਿਲ ਲਈ ਬਹੁਤ ਵੱਡਾ ਖ਼ਤਰਾ ਹੈ।
ਬੁਲ੍ਹੇ ਸ਼ਾਹ ਲਿਖਦੇ ਨੇ –
ਅਲਫ਼ ਅੱਲਾ ਨਾਲ ਰੱਤਾ ਦਿਲ ਮੇਰਾ, ਮੈਨੂੰ ‘ਬੇ’ ਦੀ ਖ਼ਬਰ ਨਾ ਕਾਈ
ਬੁਲ੍ਹਿਆ, ਕੌਲ ਅਲਫ਼ ਦੇ ਪੂਰੇ, ਜਿਹੜੇ ਦਿਲ ਦੀ ਕਰਨ ਸਫ਼ਾਈ
ਜਦ ਸਾਨੂੰ ਦਿਲ ਦਾ ਦਰਦ ਹੁੰਦਾ ਹੈ ਤਾਂ ਡਾਕਟਰ ਇਲਾਜ ਕਰਦੇ ਹਨ ਅਤੇ ਵਕਤ ਰਹਿੰਦੇ ਜੇ ਇਲਾਜ
ਹੋ ਜਾਵੇ ਤਾਂ ਉਮਰ ਵਧ ਜਾਂਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਡਾਕਟਰ ਖ਼ੁਦ ਦਿਲ ਦੀ
ਬਿਮਾਰੀ ਦਾ ਸਿ਼ਕਾਰ ਨਹੀਂ ਬਣਦੇ। ਡਾ: ਐਟਕਿਨਜ਼ ਦਿਲ ਦੇ ਮਸ਼ਹੂਰ ਡਾਕਟਰ ਸਨ ਅਤੇ 1970
ਵਾਲੇ ਦਹਾਕੇ ਵਿੱਚ ਉਨ੍ਹਾਂ ਨੇ ਜਿ਼ਆਦਾ ਪ੍ਰੋਟੀਨ ਅਤੇ ਘੱਟ ਕਾਰਬੋਹਾਈਡ੍ਰੇਟਸ ਖਾਣ ਦਾ
ਡਾਇਟ-ਪਲੈਨ ਦੁਨੀਆਂ ਨੂੰ ਦਿੱਤਾ ਸੀ ਪਰ ਉਹ ਖ਼ੁਦ ਇਸੇ ਬੀਮਾਰੀ ਦਾ ਸਿ਼ਕਾਰ ਹੋਣੋਂ ਨਾ ਬਚ
ਸਕੇ।
ਮਨ ਵੱਲੋਂੇ ਅਸੀਂ ਜਦੋਂ ਤਨਾਅ ਦਾ ਬੋਝ ਨਹੀਂ ਸਹਾਰ ਸਕਦੇ, ਤਨਾਅ ਕਾਰਨ ਸਾਡੀਆਂ ਨਾੜੀਆਂ
ਖਿੱਚੀਆਂ ਜਾਂਦੀਆਂ ਹਨ ਤਾਂ ਦਿਲ ਤੇ ਬਹੁਤ ਜਿ਼ਆਦਾ ਅਸਰ ਪੈਂਦਾ ਹੈ। ਪਿੱਛੇ ਜਿਹੇ ਸਾਡੇ
ਟੋਰੌਂਟੋ ਦੇ ਇੱਕ ਰੀਐਲਟਰ ਦਾ ਜਦੋਂ ਅਪਹਰਣ ਹੋਇਆ, ਉਸ ਨੂੰ ਹਾਰਟ ਅਟੈਕ ਹੋ ਗਿਆ ਅਤੇ ਮਰ
ਗਿਆ।
ਸਿ਼ਵ ਬਟਾਲਵੀ ਨੇ ਲਿਖਿਆ ਸੀ – ਦਰ ਦਿਲ ਦਾ ਖੁਲ੍ਹਾ ਰੱਖਦਾਂ,
ਦਿਲ ਦੇ ਕਿਸੇ ਕੋਨੇ ’ਚ ਮੈਂ ਨ੍ਹੇਰ ਬਚਾ ਰੱਖਦਾਂ
ਇਹ ਨ੍ਹੇਰ ਸ਼ਾਇਦ ਮਾਨਸਿਕ ਤਨਾਅ ਹੈ ਜਿਸ ਤੇ ਸਾਫ਼ ਸ਼ੁੱਧ ਹਵਾ ਵੀ ਅਸਰ ਨਹੀਂ ਕਰ ਸਕਦੀ
ਕਿਉਂਕਿ ਇਨਸਾਨ ਜਿੰਨਾ ਜਿ਼ਆਦਾ ਭਾਵੁਕ ਹੈ, ਓਨਾ ਹੀ ਗੱਲ ਨੂੰ ਦਿਲ ਤੇ ਲਾ ਲਏਗਾ। ਮਾਨਸਿਕ
ਤਨਾਅ ਜਦੋਂ ਨਾੜੀਆਂ ਵਿੱਚ ਖਿੱਚ ਪਾਉਂਦਾ ਹੈ ਤਾਂ ਦਿਲ ਤੇ ਬਹੁਤ ਜ਼ੋਰ ਪੈਂਦਾ ਹੈ। ਅਸੀਂ
ਆਪਣੇ ਮਾਨਸਿਕ ਭਾਵਾਂ ਨੂੰ ਦਿਲ ਨਾਲ ਜੋੜਦੇ ਹਾਂ ਕਿਉਂਕਿ ਪਿਆਰ, ਨਫ਼ਰਤ, ਗੁੱਸੇ ਵਰਗੀਆਂ
ਮਾਨਸਿਕ ਅਵੱਸਥਾਵਾਂ ਦਾ ਦਿਲ ਤੇ ਸੱਚੀਂ ਬਹੁਤ ਅਸਰ ਪੈਂਦਾ ਹੈ।
ਮਾਨਸਿਕ ਤਨਾਅ ਤੋਂ ਬਚਣ ਲਈ ਬਰੀਦਿੰਗ ਐਕਸਰਸਾਈਜ਼ ਜਿਵੇਂ ਲੰਮੇ ਸਾਹ ਲੈਣਾ, ਹਲਕੀ ਫੁਲਕੀ
ਕਸਰਤ, ਯੋਗਾ, ਮੈਡੀਟੇਸ਼ਨ, ਮਾਲਿਸ਼ ਵਗੈਰਾ ਤੇ ਜਾਂ ਫਿਰ ਨਜ਼ਰੀਆ ਬਦਲਣ ਦੇ ਤੌਰ ਤਰੀਕੇ
ਅਪਨਾਉਣੇ ਚਾਹੀਦੇ ਹਨ। ਉਮਰ 50 ਸਾਲ ਦੀ ਹੋਣ ਤੋਂ ਬਾਅਦ ਇੱਕ ਬੇਬੀ ਐਸਪ੍ਰੀਨ ਖਾਣੀ ਵੀ
ਚੰਗੀ ਰਹਿੰਦੀ ਹੈ। ਆਪਣੇ ਵਿਚਾਰ ਹਮੇਸ਼ਾਂ ਬੁਲੰਦ ਰੱਖਾਂਗੇ ਤਾਂ ਹੋਰ ਵੀ ਚੰਗਾ ਹੈ।
‘ਤੂੰ ਤੇ ਮੈਂ- ਮੈਂ ਤੇ ਤੂੰ’ ਕਵਿਤਾ ਵਿੱਚ ਕਵੀ ਨੇ ਇੱਕ ਉਮੀਦ ਦਿੱਤੀ ਹੈ ਕਿ ਸਾਨੂੰ
ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਤਾਂ ਹੀ ਦਿਲਾਂ ਨੂੰ ਜਿੱਤ ਸਕਦੇ ਹਾਂ,
ਆਪਣੇ ਬਣਾ ਸਕਦੇ ਹਾਂ –
ਦਿਲ ਵੀ ਧੜਕਣ ਦੀ ਜਾਚ ਨਾ ਭੁੱਲਣ ਕਦੇ, ਪਰਿੰਦੇ ਉੱਡਣ ਦਾ ਅੰਦਾਜ਼ ਨਾ ਵਿਸਰਨ ਕਦੇ
ਦਿਲਾਂ ’ਚ ਜੋਤ ਅੱਖਾਂ ਦੀ ਸਲਾਮਤ ਰਹੇ, ਕੁੱਖ ਗੀਤਾਂ ਦੀ ਹਮੇਸ਼ਾਂ ਫਲਦੀ ਰਹੇ
ਦਿਲਾਂ ਦਾ ਰਾਹ ਦੇਖਦੇ ਦਿਲਾਂ ਦੇ ਨਾਂ
ਮਸ਼ਹੂਰ ਸਾਈਕੌਲੋਜਿਸਟ ਦੀਪਕ ਚੋਪੜਾ ਕਹਿੰਦੇ ਨੇ ਮਨ ਖੋਪੜੀ ਤੱਕ ਹੀ ਸੀਮਿਤ ਨਹੀਂ ਸਗੋਂ
ਸਾਡੇ ਸਰੀਰ ਦੇ 50 ਟ੍ਰਿਲੀਅਨ ਸੈੱਲਾਂ ਵਿੱਚ ਸ਼ਾਮਿਲ ਹੈ। ਇਹ ਇੱਕ ਤੋਂ ਦੂਸਰੇ ਸੈੱਲ ਅਤੇ
ਇੱਕ ਅੰਗ ਦਾ ਦੂਸਰੇ ਅੰਗਾਂ ਨਾਲ ਬਾਇਓਕੈਮੀਕਲ ਭਾਸ਼ਾ ’ਚ ਤਾਲ-ਮੇਲ ਰੱਖਦਾ ਹੈ।
ਇੱਕ ਕਹਾਵਤ ਹੈ – ਜਿਉਂ ਜਿਉਂ ਤੁਹਾਡੀਆਂ ਆਰਟ੍ਰੀਜ਼ ਸਖ਼ਤ ਰੂਪ ਧਾਰਨ ਕਰਦੀਆਂ ਹਨ, ਤੁਹਾਡਾ
ਦਿਲ ਓਨਾ ਹੀ ਨਰਮ ਹੋਈ ਜਾਂਦਾ ਹੈ। ਉਹ ਕਹਿੰਦੇ ਨੇ ਨਾ, ਇੱਕ ਚੰਗਾ ਅਤੇ ਪਿਆਰ ਭਰਿਆ ਦਿਲ
ਦੁਨੀਆਂ ਦੇ ਸੈਂਕੜੇ ਸਿਰਾਂ ਨਾਲੋਂ ਬੇਹਤਰ ਹੁੰਦਾ ਹੈ। ਬੁੱਲ੍ਹੇ ਸ਼ਾਹ ਦੀ ਲਿਖਤ ਵੀ ਕਿੰਨੇ
ਸਹੀ ਅੰਦਾਜ਼ ਵਿੱਚ ਪਿਆਰ ਭਰੇ ਦਿਲ ਦੀ ਗੱਲ ਕਰਦੀ ਹੈ -
ਬੇਸ਼ੱਕ ਮੰਦਰ ਮਸਜਿਦ ਤੋੜੋ, ਬੁਲ੍ਹੇ ਸ਼ਾਹ ਯੇ ਕਹਿਤਾ
ਪਰ ਪਿਆਰ ਭਰਾ ਦਿਲ ਕਭੀ ਨਾ ਤੋੜੋ, ਇਸ ਦਿਲ ਮੇਂ ਦਿਲਬਰ ਰਹਿਤਾ
ਵਿਆਹ ਸ਼ਾਦੀ ਅਤੇ ਤਿਓਹਾਰਾਂ ਦੇ ਜਸ਼ਨ ਮਨਾਉਣ ਵਕਤ ਸਾਨੂੰ ਖਾਣ-ਪੀਣ ਦਾ ਧਿਆਨ ਰੱਖਣ ਦੀ
ਖਾਸ ਲੋੜ ਹੈ ਕਿਉਂਕਿ – ਦਿਲ ਹੈ ਛੋਟਾ ਸਾ, ਛੋਟੀ ਸੀ ਆਸ਼ਾ; ਮਸਤੀ ਭਰੇ ਮਨ ਕੀ, ਭੋਲੀ ਸੀ
ਆਸ਼ਾ; ਆਸਮਾਨੋਂ ਮੇਂ ਉੜਨੇ ਕੀ ਆਸ਼ਾ ਅਸੀਂ ਤਾਂ ਹੀ ਪੂਰੀ ਕਰ ਸਕਾਂਗੇ ਜੇ ਇਸ ਛੋਟੇ ਜਿਹੇ
ਦਿਲ ਨੂੰ ਸੰਭਾਲ ਸਕੇ। ਸੁਰਜੀਤ ਪਾਤਰ ਨੇ ਲਿਖਿਆ ਸੀ ਇੱਕ ਵਾਰ –
ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਕਰਦਾ ਏ ਮੇਰਾ ਮਿਲਣੇ ਆਉਣ ਨੂੰ
ਕਾਫ਼ਲੇ ਵਿੱਚ ਮਿਲੋ ਜਾਂ ਹੋਰ ਕਿਤੇ ਪਰ ਮਿਲੋ ਹੋਠਾਂ ਤੇ ਮੁਸਕਰਾਹਟ ਸਜਾ ਕੇ, ਹੋਰ ਨਹੀਂ
ਤਾਂ ਦਿਲ ਨੂੰ ਥੋੜ੍ਹੀ ਜਿਹੀ ਤਸੱਲੀ ਤਾਂ ਮਿਲੇਗੀ ਕਿ ਕੋਈ ਚੰਗਾ ਕੰਮ ਕਰ ਰਹੇ ਹਾਂ ਕਿਉਂਕਿ
–
ਦਿਲ ਦਾ ਮਾਮਲਾ ਹੈ, ਕੁਝ ਤੇ ਕਰੋ ਸੱਜਣ
ਤੌਬਾ, ਖ਼ੁਦਾ ਦੇ ਵਾਸਤੇ ਦਿਲ ਤੋਂ ਡਰੋ, ਸੱਜਣ
ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ
-0-
|