ਸਿਲੇ ਵਿੱਚ ਇਹ ਕੀ ਤੂੰ
ਸਾਡੇ ਟੰਗ ਛੱਡੇ ਜੌਂ..
ਹਮੇਸ਼ਾਂ ਕਰਦੇ ਰਹੇ ਤਰਫਦਾਰੀ ਤੇਰੀ, ਲੱਗੇ ਤੇਰੀ ਸੌਂਹ।
ਮੁਕੱਦਰੀ ਰੇਖਾਵਾਂ ਚੋਂ ਨਿਕਲ, ਲੈ ਹਰ ਦਿਲ ਦਾ ਪਤਾ..
ਅਸੀਂ ਹੀ ਹਾਰੇ ਹਰ ਵਾਰ,ਦੱਸ ਸਾਡੀ ਕੀ ਸੀ ਖਤਾ?
ਸੁਣਿਆ ਤੂੰ ਮਿਲਦਾ ਹੈਂ ਧੰਨ-ਕੁਬੇਰਾਂ ਨੂੰ ਹੀ ਅੱਜ-ਕੱਲ..
ਫਿਰ ਸਾਨੂੰ ਗਰੀਬੜੇ ਤਨਾਂ ਨੂੰ ਕਾਹਨੂੰ ਦਿਤੇ ਆਹ ਸੱਲ?
ਮਿਲਣਾ ਨਹੀ ਸੀ, ਤਾਂ ਦਰ ਦਾ ਕੁੰਡਾ ਕਿਉ ਖੜਕਾਇਆ?
ਕੋਰਾ ਹੀ ਰੱਖਣਾ ਸੀ, ਤਾਂ ਇਹ ਪਹਾੜਾ ਕਿਉਂ ਪੜ੍ਹਾਇਆ?
ਅਸੀ ਵੀ ਪੁਜਾਰੀ ਤੇਰੇ, ਆ ਪੁੱਛ ਮੁਰੀਦਾਂ ਦਾ ਹਾਲ..
ਸੱਥਰ ਮੁਹੱਬਤ ਦਾ ਵਿਛਾਉਂਦੇ-ਵਿਛਾਉਂਦੇ ਹੋਇਆ ਹਾਲ, ਬੇਹਾਲ।
"ਅੰਗਦ" ਬਣਾ ਲਈ ਲਫਜ਼ਾਂ ਦੀ ਡਾਰ,ਜੋ ਲੱਭੇ ਚੇਤਰ-ਬਹਾਰ..
ਨਾ ਚਾਹੀਦਾ ਮੌਸਮੀ, ਮੈਂ ਲੱਭਾਂ ਰੂਹੀ ਬਾਹਾਂ ਵਾਲਾ ਹਾਰ।
ਲੋਕ ਪ੍ਰਸ਼ਾਸਨ ਵਿਭਾਗ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
-0-
|