Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ ਚ ਫਸੇ ਸ਼ਾਇਰ ਦੇ ਫੇਫੜਿਆਂ ਚ ਪੁੜੀ ਲੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ਚੌਥੀ ਕੂਟ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

Online Punjabi Magazine Seerat


ਫਿਲਮ ਚੌਥੀ ਕੂਟ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

- ਗੁਰਦਿਆਲ ਬੱਲ
 

 

ਇਥੇ ਕਰਵਾਏ ਜਾਣ ਵਾਲੇ ਦੱਖਣੀ ਏਸ਼ੀਆਈ ਕੌਮਾਤਰੀ ਫਿਲਮ ਮੇਲੇ ਚ ਸ਼ਾਮਲ ਕੀਤੀ ਗਈ ਪੰਜਾਬ ਦੇ ਬੜੇ ਹੀ ਹੋਣਹਾਰ ਨਿਰਦੇਸ਼ਕ ਗੁਰਵਿੰਦਰ ਸਿੰਘ ਵੱਲੋ ਨਿਰਦੇਸ਼ਤ ਫਿਲਮ ਚੌਥੀ ਕੂਟ ਪਿਛਲੇ ਹਫਤੇ ਮਿਸੀਸਾਗਾ ਦੇ ਸਿਨਮਾ ਹਾਲ ਚ ਜਦੋ ਦਿਖਾਈ ਗਈ ਤਾ ਦਰਸ਼ਕ ਧੰਨ ਧੰਨ ਕਰ ਉਠੇ। ਇਹ ਫਿਲਮ ਪੰਜਾਬੀ ਦੇ ਸਭ ਤੋ ਸਮਰੱਥ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆ 80ਵਿਆ ਦੇ ਭਿਆਨਕ ਦਹਿਸ਼ਤਵਾਦ ਦੀ ਜ਼ੱਦ ਵਿੱਚ ਆਏ ਹੋਏ ਬੁਰੇ ਸਮਿਆ ਬਾਰੇ ਤਿੰਨ ਚਾਰ ਬੜੀਆ ਹੀ ਸਸ਼ਕਤ ਕਹਾਣੀਆ ਤੇ ਅਧਾਰਤ ਪਟ-ਕਥਾ ਤੇ ਅਧਾਰਤ ਹੈ। ਫਿਲਮ ਦਾ ਇਕ-ਇਕ ਸੀਨ ਮਾਅਨੀਖੇਜ਼ ਹੈ ਦਰਸ਼ਕ ਦੇ ਦਿਲੋ-ਦਿਮਾਗ ਅੰਦਰ ਤੇਜ਼ਾਬ ਵਾਗੂ ਸਾੜ ਪਾਉਦਾ ਚਲਿਆ ਜਾਦਾ ਹੈ; ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕਰਦਾ ਹੈ।ਉੱਘੇ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ਤੇ ਅਧਾਰਤ ਅੰਨ੍ਹੇ ਘੋੜੇ ਦਾ ਦਾਨ ਪਿੱਛੋ ਗੁਰਵਿੰਦਰ ਸਿੰਘ ਦੀ ਇਹ ਦੂਸਰੀ ਓਨੀ ਹੀ ਸਫਲ ਫਿਲਮ ਹੈ।ਗੁਰਵਿੰਦਰ ਤੋ ਪਹਿਲਾ ਸੁਖਵੰਤ ਢੱਡਾ ਨੇ ਰਜਿੰਦਰ ਸਿੰਘ ਬੇਦੀ ਦੇ ਨਾਵਲ ਇੱਕ ਚਾਦਰ ਅੱਧੋਰਾਣੀ ਨੂੰ ਲੈ ਕੇ ਕਈ ਵਰ੍ਹੇ ਪਹਿਲਾ ਕੋਈ ਚੱਜ ਦੀ ਪੰਜਾਬੀ ਫਿਲਮ ਬਣਾਉਣ ਦਾ ਸਫਲ ਉਪਰਾਲਾ ਕੀਤਾ ਸੀ। ਸਾਡੀ ਜਾਚੇ ਸਿਨੇਮਾ ਦੀ ਭਾਸ਼ਾ ਚ ਮਹਾਭਾਰਤ ਦੇ ਮਾਮਲੇ ਵਿਚ ਗੁਰਵਿੰਦਰ ਮਾਨੋ ਮਹਾਨ ਨਿਰਦੇਸ਼ਕ ਮਣੀ ਕੌਲ ਦਾ ਸ਼ਾਗਿਰਦ ਹੋਣ ਕਾਰਨ ਹੋਰ ਵੀ ਵੱਧ ਸਫਲ ਹੈ ਅਤੇ ਉਸਨੇ ਆਪ ਦੀਆ ਮਹਿਜ਼ ਦੋ ਫਿਲਮਾ ਨਾਲ ਸਾਬਤ ਇਹ ਕੀਤਾ ਹੈ ਕਿ ਪੰਜਾਬ ਵਿਚ ਵੀ ਫਰਾਸੀਸੀ ਸਿਨਮੇ ਦੇ ਹਾਰ ਹੀ ਉੱਤਮ ਫਿਲਮਾ ਬਣਾਈਆ ਜਾ ਸਕਦੀਆ ਹਨ।

ਪਹਿਲੀ ਫਿਲਮ ਦੇ ਨਿਰਮਾਣ ਦੇ ਸ਼ੁਰੂਆਤੀ ਦੌਰ ਵਿਚ ਗੁਰਵਿੰਦਰ ਨੂੰ ਮਣੀ ਕੌਲ ਦਾ ਪੂਰਾ ਸਹਿਯੋਗ ਰਿਹਾ। ਪ੍ਰੰਤੂ ਆਪਣੇ ਪ੍ਰਤਿਭਾਸ਼ਾਲੀ ਸ਼ਾਗਿਰਦ ਨੂੰ ਵੀਨਸ ਅਤੇ ਲੰਡਨ ਦੇ ਕੌਮਾਤਰੀ ਮੇਲਿਆ ਵਿਚ ਸਵੀਕ੍ਰਿਤੀ ਮਿਲਦੀ ਵੇਖਣ ਤੋ ਪਹਿਲਾ ਹੀ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਗੁਰਵਿੰਦਰ ਲਈ ਮਾਣ ਵਾਲੀ ਗੱਲ ਸੀ ਅਗਲੇ ਵਰ੍ਹੇ ਸਾਲ 2012 ਵਿਚ ਭਾਰਤੀ ਕੌਮਾਤਰੀ ਫਿਲਮ ਮੇਲੇ ਵਿਚ ਵਕਾਰੀ ਗੋਲਡਨ ਪੀਕਾਕ ਇਨਾਮ ਵੀ ਉਸਦੀ ਇਸੇ ਫਿਲਮ ਦੇ ਹਿੱਸੇ ਆਇਆ।।

ਸਾਨੂੰ ਯਾਦ ਹੈ ਚੰਡੀਗੜ੍ਹ ਤੋ ਛਪਣ ਵਾਲੇ ਦਾ ਟ੍ਰਿਬਿਊਨ ਦੇ 12 ਫਰਵਰੀ, 2012 ਅੰਕ ਚ ਕਾਲ ਆਫ ਦਾ ਲੈਡ ਸਿਰਲੇਖ ਹੇਠ ਅਰੁਤੀ ਨਈਅਰ ਦੇ ਲੇਖ ਵਿਚ ਆਪਦੇ ਉਸਤਾਦ ਮਣੀ ਕੌਲ ਨੂੰ ਉਹ ਨਮੋ ਕਿੰਝ ਕਹਿੰਦਾ ਹੈ।ਮਣੀ ਕੌਲ ਦੀ ਨਸੀਹਤ ਸੀ ਕਿ ਜੋ ਸਾਮ੍ਹਣੇ ਦੀਹਦਾ ਹੈ ਸਿਨਮੇ ਦੀ ਸੂਖਮ ਭਾਸ਼ਾ ਰਾਹੀ ਤੂੰ ਉਸ ਤੋ ਪਾਰ ਜਾਣਾ ਹੈ। ਸਾਨੂੰ ਇਹ ਕਹਿਣ ਵਿਚ ਵੀ ਉੱਕਾ ਹੀ ਕੋਈ ਝਿਜਕ ਨਹੀ ਕਿ ਪੰਜਾਬੀ ਕਹਾਣੀ ਦੇ ਖੇਤਰ ਵਿਚ ਵਰਿਆਮ ਸਿੰਘ ਸੰਧੂ ਪੰਜਾਬ ਦਾ ਮਣੀ ਕੌਲ ਹੀ ਤਾ ਹੈ। ਪੰਜਾਬ ਦੇ ਸੰਤਾਪੇ ਸਮਿਆ ਬਾਰੇ ਭੱਜੀਆ ਬਾਹੀ ਅਤੇ ਮੈ ਹੁਣ ਠੀਕ ਠਾਕ ਹਾ ਵਰਗੀਆ ਕਲਾਸਿਕ ਕਹਾਣੀਆ ਵਿਚ ਉਨ ਇਹੋ ਕੰਮ ਹੀ ਤਾ ਬਾਖ਼ੂਬੀ ਕਰਿਆ ਹੋਇਆ ਹੈ। --- ਪਿਛਲੇ ਹਫਤੇ ਚੌਥੀ ਕੂੰਟ ਦੇ ਹਰੇਕ ਦ੍ਰਿਸ਼ ਨੂੰ ਵੇਹਦਿਆ ਕਾਬੇ ਤਾ ਚੜ੍ਹਦੇ ਸਨ ਦਿਖਦੇ ਦੇ ਪਾਰ ਦੀ ਸੋਝੀ ਵੀ ਆਈ ਜਾਦੀ ਸੀ।

ਇਹ ਮਣੀ ਕੌਲ ਕੌਣ ਸੀ? ਪੰਜਾਬੀ ਅਵਾਜ਼ ਦੇ ਪਾਠਕਾ ਨੂੰ ਗੁਰਵਿੰਦਰ ਜਾ ਵਰਿਆਮ ਸੰਧੂ ਨੂੰ ਪਾਸੇ ਰੱਖ ਕੇ ਅੱਜ ਅਸੀ ਉਸ ਬਾਰੇ ਹੀ ਸੁਣਾਵਾਗੇ।



ਚਾਰ ਕੁ ਸਾਲ ਪਹਿਲਾ ਭਾਰਤ ਦੇ ਮਹਾਨ ਪ੍ਰਤਿਭਾਸ਼ੀਲ ਫਿਲਮ ਨਿਰਦੇਸ਼ਕ ਮਣੀ ਕੌਲ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਦੁੱਖ ਲੱਗਿਆ ਸੀ। ਉਸ ਦੀ ਉਮਰ ਅਜੇ 65-66 ਵਰ੍ਹਿਆ ਤੋ ਵੱਧ ਨਹੀ ਸੀ। ਭਾਰਤੀ ਕਲਾ ਜਗਤ ਲਈ ਇਹ ਬਹੁਤ ਵੱਡਾ ਘਾਟਾ ਸੀ। ਖਬਰ ਸੁਣਦੇ ਸਾਰ ਮੇਰੇ ਮਨ ਅੰਦਰ ਸਾਲ 1940 ਚ 20ਵੀ ਸਦੀ ਦੇ ਆਪਣੀ ਹੀ ਤਰ੍ਹਾ ਦੇ ਮਹਾਨ ਸੂਫੀ ਚਿੰਤਕ ਵਾਲਟਰ ਬੈਜਾਮਿਨ ਦੇ ਜਰਮਨ ਨਾਜ਼ੀਆ ਹੱਥੋ ਤੰਗ ਪੈ ਕੇ ਆਤਮ ਹੱਤਿਆ ਕਰ ਜਾਣ ਤੇ ਉਸ ਦੇ ਦੋਸਤ ਬਰਖੋਲਟ ਬਰੈਖਤ ਦੇ ਅਤਿ ਉਦਾਸ ਲਹਿਜੇ ਵਿਚ ਕਹੇ ਸ਼ਬਦ ਉਭਰ ਗਏ। ਬਰੈਖਤ ਅਨੁਸਾਰ ਬੈਜਾਮਿਨ ਦੀ ਮੌਤ ਨਾਜ਼ੀਆ ਵੱਲੋ ਮਹਾਨ ਜਰਮਨ ਸਭਿਆਚਾਰ, ਸਾਹਿਤ ਅਤੇ ਕਲਾ ਦੇ ਖੇਤਰ ਨੂੰ ਮਾਰੀ ਗਈ ਸਭ ਤੋ ਵੱਡੀ ਸੱਟ ਸੀ। ਜਰਮਨ ਦਾਰਸ਼ਨਿਕ ੍ਹਅਨਨਅ ਅਰਨਦਟ ਦੀ ਮੈੱਨ ਇਨ ਡਾਰਕ ਟਾਈਮਜ਼ ਪਿਛਲੇ 40 ਵਰ੍ਹਿਆ ਤੋ ਮੇਰੀ ਮਨਭਾਉਦੀ ਕਿਤਾਬ ਹੈ ਅਤੇ ਇਸ ਵਿਚ ਵਾਲਟਰ ਬੈਜਾਮਿਨ ਦੇ ਦੁਖਾਤ ਦਾ ਜ਼ਿਕਰ ਬਹੁਤ ਹੀ ਮਾਰਮਿਕ ਤਰੀਕੇ ਨਾਲ ਕੀਤਾ ਹੋਇਆ ਹੈ। ਮਣੀ ਕੌਲ ਦੀ ਮੌਤ ਲਈ ਅਜਿਹਾ ਕੋਈ ਕਾਰਨ ਜ਼ਿੰਮੇਵਾਰ ਭਲੇ ਹੀ ਨਹੀ ਸੀ ਫਿਰ ਵੀ ਪਤਾ ਨਹੀ ਕਿਉ ਉਸ ਦੀ ਮੌਤ ਦੀ ਖਬਰ ਨਾਲ ਵਾਲਟਰ ਬੈਜਾਮਿਨ ਦੀ ਮੌਤ ਦਾ ਚੇਤਾ ਆਈ ਜਾ ਰਿਹਾ ਸੀ।

ਮਨ ਅੰਦਰ ਮਣੀ ਕੌਲ ਅਤੇ ਵਾਲਟਰ ਬੈਜਾਮਿਨ ਦੀਆ ਸ਼ਖਸੀਅਤਾ ਅਤੇ ਦਿਲਚਸਪੀਆ ਦੀਆ ਕਈ ਸਾਝਾ ਉਭਰ ਰਹੀਆ ਸਨ। ਮਸਲਨ ਮਣੀ ਕੌਲ ਸਾਰੀ ਉਮਰ ਮਹਾਨ ਰੂਸੀ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਵਿਸ਼ਾਲ ਅਤੇ ਅੰਤਾ ਦੇ ਰਹੱਸਮਈ ਕਲਾ ਜਗਤ ਪ੍ਰਤੀ ਰੁਚਿਤ ਰਿਹਾ ਜਦੋ ਕਿ ਵਾਲਟਰ ਬੈਜਾਮਿਨ ਜ਼ਿੰਦਗੀ ਭਰ ਅਜਿਹੀ ਹੀ ਸ਼ਿੱਦਤ ਭਰੀ ਦਿਲਚਸਪੀ ਦਾਸਤੋਵਸਕੀ ਦੇ ਇਕ ਹੋਰ ਅਤਿ ਪ੍ਰਤਿਭਾਵਾਨ ਆਤਮਿਕ ਭਰਾ ਆਧੁਨਿਕ ਸੰਵੇਦਨਾ ਦੇ ਮੋਢੀ ਵਿਲੱਖਣ ਫਰਾਸੀਸੀ ਸ਼ਾਇਰ ਬਾਦਲੇਅਰ ਦੇ ਕਾਵਿ ਜਗਤ ਦੇ ਚਕਰਾ ਦੇਣ ਵਾਲੇ ਅੰਤਰ ਦਵੰਦਾ ਦੀਆ ਜੜ੍ਹਾ ਨੂੰ ਸਮਝਣ ਵਿਚ ਲੈਦਾ ਰਿਹਾ।

ਮਣੀ ਕੌਲ ਵਲੋ ਆਪਣੀ ਫਿਲਮ ਨਿਰਮਾਣ ਕਲਾ ਦੇ ਸਿਖਰ ਤੇ ਦਾਸਤੋਵਸਕੀ ਦੇ ਸਿਰੇ ਦੇ ਅਦਭੁੱਤ ਨਾਵਲ ਬੁੱਧੂ (ਇਡੀਅਟ) ਤੇ ਆਧਾਰਤ ਤਿੰਨ ਹਿੱਸਿਆ ਚ ਬਣਾਈ ਫਿਲਮ-ਅਸੀਮ ਦਾਦ ਦੇ ਕਾਬਲ ਹੈ। ਕੁਝ ਆਲੋਚਕਾ ਦਾ ਕਹਿਣਾ ਹੈ ਕਿ ਦਾਸਤੋਵਸਕੀ ਸ਼ਹਿਜਾਦੇ ਮਿਸ਼ਕਨ ਦੇ ਕਿਰਦਾਰ ਦੇ ਰੂਪ ਵਿਚ ਹਜ਼ਰਤ ਈਸਾ ਦਾ ਕੋਈ ਆਧੁਨਿਕ ਬਿੰਬ ਹੀ ਸਿਰਜਣਾ ਚਾਹੁੰਦਾ ਸੀ। ਪ੍ਰੰਤੂ ਇਹ ਗੱਲ ਮਨ ਨੂੰ ਜ਼ਿਆਦਾ ਜਚਦੀ ਨਹੀ ਹੈ। ਅਸਲ ਵਿਚ ਬੁੱਧੂ ਵਿਚ ਅਨੰਤ ਮੁਹੱਬਤ ਦੇ ਵਿਰੋਧਾਭਾਸਾ ਨੂੰ ਸਮਝਣ ਅਤੇ ਆਸ਼ਕਾਰ ਕਰਨ ਦੀ ਪ੍ਰੋਮੀਥੀਅਨ ਕੋਸ਼ਿਸ਼ ਕੀਤੀ ਹੈ। ਦਾਸਤੋਵਸਕੀ, ਮਹਾਨ ਨਾਵਲਕਾਰ ਬਾਲਜ਼ਾਕ ਦੇ ਕਹਿਣ ਅਨੁਸਾਰ, ਆਪਣੀ ਕਥਾ ਨੂੰ ਮੁਹੱਬਤ ਦੀ ਭਿਆਨਕ ਤਿਕੋਣ ਦੇ ਤਸੱਵਰ ਨਾਲ ਜੁੜੀ ਅੰਤਹਿਕਰਨ ਦੀ ਪੀੜ ਨੂੰ ਨੁਮਾਇਆ ਕਰਨ ਤੱਕ ਹੀ ਮਹਿਦੂਦ ਨਹੀ ਰਹਿਣ ਦਿੰਦਾ। ਇਥੇ ਪ੍ਰਿੰਸ ਮਿਸ਼ਕਿਨ ਦੇ ਇਰਦ ਗਿਰਦ ਅਗਿਲੀਆ ਇਵਾਨੋਵਨਾ ਅਤੇ ਨਾਸਤਾਸੀਆ ਫਿਲੀਪੋਵਨਾ ਦੇ ਨਾਲ ਨਾਲ ਰੌਗੋਜਿਨ ਵਰਗੀ ਸ਼ਕਤੀਸ਼ਾਲੀ ਚੌਥੀ ਧਿਰ ਵੀ ਹਾਜ਼ਰ ਹੈ। ਇਸ ਮਹਾਨ ਵਿਚਿੱਤਰ ਕਥਾ ਦੇ ਅਖੀਰ ਵਿਚ ਦਾਸਤੋਵਸਕੀ ਨੇ ਮਨੁੱਖੀ ਹਿਰਦੇ ਦੀਆ ਆਪਾਵਿਰੋਧੀ ਭਿਆਨਕ ਤੈਹਾ ਨੂੰ ਬੜੀ ਹੀ ਬੇਬਾਕੀ ਨਾਲ ਫਰੋਲਿਆ ਹੈ। ਨਾਵਲੀ ਕਥਾ ਦੇ ਅੰਤ ਤੇ ਪ੍ਰਿੰਸ ਮਿਸ਼ਕਿਨ ਨਾਲ ਵਿਆਹ ਦੀ ਵੇਦੀ ਤੇ ਬੈਠੀ ਬੈਠੀ ਨਾਸਤਾਸੀਆ, ਰੌਗੋਜਿਨ ਦੇ ਅਚਾਨਕ ਸਾਹਮਣੇ ਆ ਜਾਣ ਤੇ ਸਾਰੇ ਪ੍ਰਪੰਚ ਨੂੰ ਛੱਡ ਛਡਾ ਕੇ ਉਸ ਨੂੰ ਧਾ ਜੱਫੀ ਪਾਉਦੀ ਹੈ-ਜੋ ਕਿ ਅੱਗੋ ਉਸ ਲਈ ਆਪਣੀ ਅਸੀਮ ਮੁਹੱਬਤ ਦੇ ਅਤਿ ਘਾਤਕ ਇਜ਼ਹਾਰ ਵਜੋ ਛੁਰਾ ਉਸ ਦੀ ਛਾਤੀ ਅੰਦਰ ਘੋਪ ਦਿੰਦਾ ਹੈ। ਇਹ ਭਾਣਾ ਵਾਪਰਨ ਤੋ ਬਾਅਦ ਮਿਸ਼ਕਿਨ ਅਤੇ ਰੌਗੋਜਿਨ-ਦੋਵੇ ਰਕੀਬ ਜਿਸ ਕਿਸਮ ਦੀ ਤੱਕਣੀ ਨਾਲ ਇਕ ਦੂਸਰੇ ਦਾ ਸਾਹਮਣਾ ਕਰਦੇ ਹਨ, ਜਿਸ ਕਿਸਮ ਦੀ ਬੇਬਸੀ ਦੋਵਾ ਆਦਮੀਆ ਦੀਆ ਨਿਗਾਹਾ ਵਿਚ ਹੈ-ਉਸ ਦਾ ਨਜ਼ਾਰਾ ਕਰਦਿਆ ਵੀ ਇਨਸਾਨ ਦੀ ਰੂਹ ਕੰਬ ਕੇ ਰਹਿ ਜਾਦੀ ਹੈ।

ਲਿਓਨਾਰਦੋ ਦ ਵਿੰਸੀ ਨੇ ਮੋਨਾਲਿਜ਼ਾ ਦੀ ਤੱਕਣੀ ਦੇ ਰਹੱਸ ਨੂੰ ਜਿਵੇ ਉਜਾਗਰ ਕੀਤਾ ਹੈ-ਉਹ ਧੰਨ ਹੈ। ਪ੍ਰੰਤੂ ਮੇਰਾ ਵਿਸ਼ਵਾਸ ਹੈ ਕਿ ਜਿਸ ਜੋਰਦਾਰ ਅੰਦਾਜ਼ ਵਿਚ ਮਣੀ ਕੌਲ ਨੇ ਪ੍ਰਿੰਸ ਮਿਸ਼ਕਿਨ ਅਤੇ ਰੌਗੋਜਿਨ ਦੇ ਦੁੱਖ, ਸੰਤਾਪ ਅਤੇ ਕਰੁਣਾ ਭਰੇ ਰਹੱਸਮਈ ਭਾਵਾ ਨੂੰ ਫਿਲਮਾਇਆ ਹੈ-ਉਹ ਵੀ ਘੱਟ ਨਹੀ ਹੈ। ਇਨਸਾਨ ਚਾਹੇ ਉਹ ਸਿਕੰਦਰ ਮਹਾਨ ਜਾ ਨਿਪੋਲੀਅਨ ਦੇ ਵਾਗ ਤਾਕਤਵਾਰ ਅਤੇ ਪ੍ਰਤਿਭਾਵਾਨ ਵੀ ਕਿਉ ਨਾ ਹੋਵੇ-ਜ਼ਿੰਦਗੀ ਦੇ ਅੰਤਿਮ ਰਹੱਸ ਅੱਗੇ ਉਸ ਨੇ ਲਾਚਾਰ ਰਹਿਣਾ ਹੀ ਹੈ। ਪ੍ਰੰਤੂ ਆਦਮੀ ਦੀ ਸ਼ਾਨ ਇਸ ਮਾਣਮਤੀ ਜ਼ਿੱਦ ਚ ਹੈ ਕਿ ਉਸ ਨੇ ਜ਼ਿੰਦਗੀ ਦੇ ਸੁਹੱਪਣ ਨੂੰ ਛੂਹ ਲੈਣ ਦੀ ਚਾਹਤ ਕਰੀ ਹੀ ਜਾਣੀ ਹੈ।

ਮਣੀ ਕੌਲ ਦੀ ਮੌਤ ਦੀ ਖਬਰ ਸੁਣਨ ਤੋ ਬਾਅਦ ਅਖਬਾਰਾ ਵਿਚ ਉਸ ਦੇ ਜੀਵਨ ਤੇ ਕਲਾ ਬਾਰੇ ਛਪੇ ਕਈ ਫੀਚਰ ਪੜ੍ਹੇ ਸਨ। ਪ੍ਰੰਤੂ ਉਨ੍ਹਾ ਫੀਚਰਾ ਨੂੰ ਪੜ੍ਹ ਕੇ ਪੂਰੀ ਤਸੱਲੀ ਨਾ ਹੋਈ। ਮੈਨੂੰ ਅਜੇ ਵੀ ਲਗਦਾ ਹੈ ਕਿ ਮਣੀ ਕੌਲ ਦੀ ਕਲਾ ਜਾ ਉਸ ਦੇ ਜੀਵਨ ਦਰਸ਼ਨ ਬਾਰੇ ਜਿਤਨੀਆ ਮਰਜੀ ਗੱਲਾ ਕਰ ਲਈਆ ਜਾਣ, ਗੱਲ ਉਸ ਸਮੇ ਤੱਕ ਨਹੀ ਬਣਦੀ ਜਦੋ ਤੱਕ ਉਸ ਦੀ ਸਾਲ 1970 ਚ ਮਹਾਨ ਹਿੰਦੀ ਕਥਾਕਾਰ ਮੋਹਨ ਰਾਕੇਸ਼ ਦੀ ਉਸ ਕੀ ਰੋਟੀ ਨਾ ਦੀ ਛੋਟੀ ਜਿਹੀ ਕਹਾਣੀ ਨੂੰ ਲੈ ਕੇ ਅੰਤਾ ਦੀ ਸਸ਼ੱਕਤ ਸ਼ੈਲੀ ਵਿਚ ਇਸੇ ਨਾ ਹੇਠ ਬਣਾਈ ਫਿਲਮ ਬਾਰੇ ਗੱਲ ਨਾ ਕਰ ਲਈ ਜਾਵੇ।

ਮੈ ਖੁਦ ਉਸ ਕੀ ਰੋਟੀ ਪੰਜਾਬੀ ਟ੍ਰਿਬਿਊਨ ਵਿਚ ਠਾਹਰ ਮਿਲ ਜਾਣ ਦੀ ਬਦੌਲਤ ਪੂਰੇ 10 ਸਾਲ ਬਾਅਦ, ਸਾਲ 1980 ਚ ਦੇਖੀ ਸੀ। ਚੰਡੀਗੜ੍ਹ ਫਿਲਮ ਸੁਸਾਇਟੀ ਵੱਲੋ ਦੇਸੀ, ਵਿਦੇਸ਼ੀ ਕਲਾਤਮਕ ਫਿਲਮਾ ਦਾ ਮੇਲਾ ਲਾਇਆ ਗਿਆ ਸੀ। ਵੱਡੇ ਭਾਈ ਚਿਤਰਕਾਰ ਮਲਕੀਅਤ ਦਾ ਸੁਨੇਹਾ ਮੈਨੂੰ ਅੱਜ ਵੀ ਯਾਦ ਹੈ ਕਿ ਬੱਲ, ਇਹ ਫਿਲਮ ਜੇਕਰ ਵੇਖਣੋ ਖੁੰਝ ਗਏ ਤਾ ਪਛਤਾਓਗੇ ਬਹੁਤ। ਦਲਜੀਤ (ਹੁਣ ਸੰਪਾਦਕ, ਅੰਮ੍ਰਿਤਸਰ ਟਾਈਮਜ਼) ਮੇਰੇ ਨਾਲ ਸੀ। ਬੜੇ ਹੀ ਚਾਵਾ ਭਰੇ ਦਿਨ ਸਨ ਉਹ ਅਤੇ ਅਜਿਹੀ ਸੁਹਜਾਤਮਿਕ ਫਿਲਮ ਵੇਖਣ ਦੀ ਖਿੱਚ ਉਸ ਅੰਦਰ ਉਨ੍ਹੀ ਦਿਨੀ ਜ਼ਾਹਰਾ ਤੌਰ ਤੇ ਮੇਰੇ ਨਾਲੋ ਵੀ ਵੱਧ ਸੀ।

ਹੁਣ ਇਥੇ ਮੈਨੂੰ- ਅਸੀ ਉਹ ਫਿਲਮ ਕਿੰਜ ਵੇਖੀ ਅਤੇ ਸਾਡੇ ਉਤੇ ਮਣੀ ਕੌਲ ਦੇ ਕਲਾਤਮਕ ਜਾਦੂ ਦਾ ਅਸਰ ਕਿਸ ਕਿਸਮ ਦਾ ਹੋਇਆ-ਉਸ ਬਾਰੇ ਗੱਲ ਕਰਨ ਤੋ ਪਹਿਲਾ ਕਹਾਣੀ ਦੇ ਲਿਖਾਰੀ ਮੋਹਨ ਰਾਕੇਸ਼ ਬਾਰੇ ਆਪਣੇ ਅਨੁਭਵ ਵੀ ਪਾਠਕਾ ਨਾਲ ਸਾਝੇ ਕਰ ਲੈਣ ਦਿੱਤੇ ਜਾਣ। ਮੋਹਨ ਰਾਕੇਸ਼ ਹਿੰਦੀ ਅਤੇ ਹਿੰਦੋਸਤਾਨ ਦਾ ਬਹੁਤ ਵੱਡਾ ਆਧੁਨਿਕ ਕਥਾਕਾਰ ਹੈ-ਮਹਾਨ ਮੁਣਸ਼ੀ ਪ੍ਰੇਮ ਚੰਦ ਦਾ ਬਹੁਤ ਹੀ ਯੋਗ ਵਾਰਸ! ਇਸੇ ਮੋਹਨ ਰਾਕੇਸ਼ ਦਾ ਬੇਹਦ ਖੂਬਸੂਰਤ ਨਾਵਲ ਅੰਧੇਰੇ ਬੰਦ ਕਮਰੇ ਮੈ ਸਾਲ 1971 ਜਾ 72 ਵਿਚ ਦੇਹਰਾਦੂਨ ਪੜ੍ਹਦਿਆ ਪੜ੍ਹਿਆ ਸੀ।

ਨਾਵਲ ਦੇ ਪਹਿਲੇ ਹੀ ਪੰਨੇ ਤੇ ਭੂਮਿਕਾ ਵਜੋ ਰਾਕੇਸ਼ ਦਾ ਕਹਿਣਾ ਸੀ ਕਿ *ਮੈ ਇਸ ਕਥਾ ਨੂੰ ਕੀ ਆਖਾ, ਅੱਜ ਦੀ ਦਿੱਲੀ ਦਾ ਖਾਕਾ? ਪੱਤਰਕਾਰ ਮਧੂਸੂਦਨ ਦੀ ਆਤਮਕਥਾ? ਹਰਬੰਸ ਤੇ ਨੀਲਮਾ ਦੀ ਮਾਨਸਿਕ ਖਿਚੋਤਾਣ ਦੀ ਕਹਾਣੀ? ਜਾ ਹਵਾ ਵਿਚ ਕਿਤੇ ਇਕ ਕੋਹਿਨੂਰ ਚਮਕਦਾ ਹੈ, ਉਸ ਕੋਹਿਨੂਰ ਦਾ ਕਿੱਸਾ?* ਅਤੇ ਫਿਰ ਉਹ ਆਪ ਹੀ ਕਹਿੰਦਾ ਹੈ *ਮੈਥੋ ਫੈਸਲਾ ਨਹੀ ਹੋ ਰਿਹਾ। ਤੁਸੀ ਪੜ੍ਹ ਕੇ ਜੋ ਫੈਸਲਾ ਕਰੋਗੇ ਉਹੀ ਠੀਕ ਹੋਵੇਗਾ ਅਤੇ ਜੇ ਫੈਸਲਾ ਨਾ ਕਰ ਸਕੇ ਤਾ ਇਹ ਸਮੱਸਿਆ ਕਿਸੇ ਹੋਰ ਲਈ ਛੱਡ ਕੇ ਮੇਰੀ ਤਰ੍ਹਾ ਵੱਖ ਹੋ ਜਾਣਾ।*

ਇਸ ਪ੍ਰਕਾਰ ਕਥਾ ਦੇ ਪਾਠ ਦੇ ਅਰਥਾ ਤੇ ਲੇਖਕ ਦੀ ਥਾ ਪਾਠਕ ਦੀ ਸੁਤੰਤਰਤਾ ਦਾ ਐਲਾਨ ਮੋਹਨ ਰਾਕੇਸ਼ ਉਸ ਸਮੇ ਕਰਦਾ ਹੈ ਜਦੋ ਸਾਡੇ ਭਾਰਤੀ ਸਾਹਿਤਕ ਹਲਕਿਆ ਵਿਚ ਅਜੇ ਰੌਲਾ ਬਾਰਤ ਵਰਗੇ ਚਿੰਤਕਾ ਦਾ ਸ਼ਾਇਦ ਕਿਸੇ ਨੂੰ ਨਾ ਵੀ ਪਤਾ ਨਹੀ ਸੀ।

ਮੋਹਨ ਰਾਕੇਸ਼ ਵਲੋ ਦਿੱਤੀ ਖੁੱਲ ਨੂੰ ਵਰਤਦਿਆ ਮੈ ਕਹਿਣਾ ਚਾਹਾਗਾ ਕਿ ਹਨੇਰੇ ਬੰਦ ਕਮਰੇ ਨਿਸ਼ਚੇ ਹੀ ਹਰਬੰਸ ਅਤੇ ਨੀਲਮਾ, ਜਿਸ ਨੂੰ ਉਹ ਹੱਦੋ ਵੱਧ ਮੁਹੱਬਤ ਕਰਦਾ ਹੈ-ਦੀ ਵਿਆਹ ਤੋ ਬਾਅਦ ਸ਼ੁਰੂ ਹੋਈ ਲਾਜ਼ਮੀ, ਮਾਰੂ ਮਾਨਸਿਕ ਖਿਚੋਤਾਣ ਦੀ ਕਥਾ ਹੈ ਜਿਸ ਨੂੰ ਪੜ੍ਹ ਕੇ ਕੋਈ ਪਾਠਕ ਉਸੇ ਤਰ੍ਹਾ ਬੇਚੈਨ ਤੇ ਸਰਸ਼ਾਰ ਹੋ ਜਾਦਾ ਹੈ ਜਿਵੇ ਸੇਕਸ਼ਪੀਅਰ ਦੇ ਮਹਾਨ ਦੁਖਾਤ ਨਾਟਕਾ ਦਾ ਨਜ਼ਾਰਾ ਕਰਨ ਤੋ ਬਾਅਦ। ਨੀਲਮਾ ਦਾ ਚੱਕਰ ਇਹ ਹੈ ਕਿ ਉਸ ਦੀ ਆਤਮਾ ਅੰਦਰ ਵੀ ਸ਼ਾਇਦ ਕੋਈ ਅਜਿਹਾ ਹੀ ਦਵੰਦ ਹੈ ਜਿਸ ਕਿਸਮ ਦਾ ਕਿ ਪੁਨਰ-ਜਾਗ੍ਰਿਤੀ ਕਾਲ ਦੇ ਮਹਾ ਮਾਨਵ ਲਿਓਨਾਰਦੋ ਵਲੋ ਆਪਣੀ ਮੋਨਾਲਿਜ਼ਾ ਦੀ ਮੁਸਕਾਨ ਵਾਲੀ ਪੇਟਿੰਗ ਵਿਚ ਅਭਿਵਿਅਕਤ ਕਰਨ ਦਾ ਯਤਨ ਕੀਤਾ ਗਿਆ ਹੈ।

ਮੋਹਨ ਰਾਕੇਸ਼ ਨੇ ਹਰਬੰਸ ਤੇ ਨੀਲਮਾ ਦੀ ਕਥਾ ਅਜਿਹੇ ਜਾਦੂਮਈ ਤਰੀਕੇ ਨਾਲ ਕਹੀ ਹੈ ਕਿ ਨਾਵਲ ਪੜ੍ਹਨ ਤੋ ਪੂਰੇ 40 ਵਰ੍ਹੇ ਬਾਅਦ ਅੱਜ ਉਸ ਦੇ ਜਲਵੇ ਅਤੇ ਜਲਜ਼ਲਿਆ ਦੇ ਮੱਧਮ ਜਿਹੇ ਚੇਤਿਆ ਨਾਲ ਵੀ ਸਾਰੇ ਵਜੂਦ ਵਿਚ ਕਾਬੇ ਦੀਆ ਲਹਿਰਾ ਜਿਹੀਆ ਚਲਦੀਆ ਮਲੂਮ ਹੁੰਦੀਆ ਹਨ।

਼ ਤੇ ਇਹੋ ਹਾਲ ਮੋਹਨ ਰਾਕੇਸ਼ ਦੀਆ ਮੰਦਾ, ਰੱਬ ਦਾ ਕੁੱਤਾ, ਮਿਸ ਪਾਲ ਅਤੇ ਉਸ ਕੀ ਰੋਟੀ ਆਦਿ ਕਹਾਣੀਆ ਦਾ ਹੈ। ਇਨ੍ਹਾ ਕਹਾਣੀਆ ਵਿਚ ਕਿਧਰੇ ਵੀ ਜਜ਼ਬਾਤੀ ਰੁਮਾਸ ਨਹੀ ਹੈ ਬਲਕਿ ਕਰੂਰ ਯਥਾਰਥ ਦਾ ਬੜੇ ਮਾਨਵੀ ਮੋਹ ਨਾਲ ਚਿਤਰਨ ਹੈ। ਮੋਹਨ ਰਾਕੇਸ਼ ਅੰਮ੍ਰਿਤਸਰ ਦਾ ਜੰਮਪਲ ਸੀ ਅਤੇ ਜਲੰਧਰ ਡੀ਼ਏ਼ਵੀ਼ ਕਾਲਜ ਚ ਉਹ ਮੁਢਲੇ ਸਾਲਾ ਦੌਰਾਨ ਪੜ੍ਹਾਉਦਾ ਰਿਹਾ ਸੀ। 1960-62 ਦੇ ਉਨ੍ਹਾ ਵਰ੍ਹਿਆ ਦੌਰਾਨ ਨਕੋਦਰ ਨੂੰ ਜਾਦੀ ਸੜਕ ਦੇ ਇਰਦ-ਗਿਰਦ ਭੂਤਾ ਦਾ ਵਾਸ ਹੁੰਦਾ ਸੀ। ਗਰਮੀਆ ਦੀ ਕੜਕ ਧੁੱਪ ਦੌਰਾਨ ਜੀਅ ਪਰਿੰਦਾ ਕੋਈ ਮੁਸ਼ਕਲ ਨਾਲ ਹੀ ਨਜ਼ਰ ਆਉਦਾ ਹੁੰਦਾ ਸੀ। ਕਹਾਣੀ ਦਾ ਨਾਇਕ ਡਰਾਈਵਰ ਸੁੱਚਾ ਸਿੰਘ ਜਲੰਧਰ ਤੋ ਨਕੋਦਰ ਬੱਸ ਚਲਾਉਦਾ ਹੈ। ਉਸ ਦੀ ਪਤਨੀ ਬਾਲੋ ਅਜਿਹੀ ਤਪਸ਼ ਭਰੀ ਮਾਰੂ ਉਜਾੜ ਵਿਚ ਲੰਮੀ ਵਾਟ ਤੁਰ ਕੇ ਉਸ ਲਈ ਰੋਜ਼ਾਨਾ ਦੁਪਹਿਰ ਦੀ ਰੋਟੀ ਪਹੁੰਚਾਉਦੀ ਹੈ। ਘਟਨਾ ਵਾਲੇ ਦਿਨ ਉਸ ਦੀ ਧੀਆ ਵਰਗੀ ਛੋਟੀ ਭੈਣ ਜਿੰਦਾ ਦੀ ਇੱਜਤ ਨੂੰ ਜੰਗੀ ਨਾ ਦਾ ਬਦਮਾਸ਼ ਹੱਥ ਪਾ ਲੈਦਾ ਹੈ। ਨਤੀਜੇ ਵਜੋ ਉਸ ਨੂੰ ਸਮੇ ਤੇ ਰੋਟੀ ਪਹੁੰਚਾਉਣ ਵਿਚ ਦੇਰੀ ਹੋ ਗਈ ਹੈ ਅਤੇ ਸੁੱਚਾ ਸਿੰਘ ਦੀ ਬੱਸ ਨਿਕਲ ਜਾਦੀ ਹੈ। ਇਥੋ ਸ਼ੁਰੂ ਹੁੰਦਾ ਹੈ ਸੁੱਚਾ ਸਿੰਘ ਦੇ ਗੁੱਸੇ ਦਾ ਕਹਿਰ ਅਤੇ ਬਾਲੋ ਦੀ ਤਰਸਯੋਗ ਆਜ਼ਿਜ਼ੀ। ਇਸ ਸਾਰੀ ਨਾਟਕੀ ਸਥਿਤੀ ਨੂੰ ਮੋਹਨ ਰਾਕੇਸ਼ ਅਜਿਹੇ ਹਮਦਰਦਾਨਾ ਅੰਦਾਜ਼ ਵਿਚ ਚਿਤਰਦਾ ਹੈ ਕਿ ਬਾਰ ਬਾਰ ਅੰਤੋਨ ਚੈਖੋਵ ਵਰਗੇ ਮਾਸਟਰ ਕਥਾਕਾਰ ਦਾ ਚੇਤਾ ਕਰਵਾ ਦਿੰਦਾ ਹੈ। ਼ਕਲਰਕ ਦੀ ਮੌਤ ਮਾਨੋ ਜਿਸ ਦਾ ਬਦਲਾ ਲੈਣ ਲਈ ਹੀ ਕਾਮਰੇਡ ਲੈਨਿਨ ਵਲੋ ਮਹਾਨ ਰੂਸੀ ਇਨਕਲਾਬ ਕੀਤਾ ਗਿਆ ਹੋਵੇ!!

ਹੁਣ ਅੱਗੋ ਵਾਰੀ ਆ ਜਾਦੀ ਹੈ ਮਣੀ ਕੌਲ ਦੀ, ਕਿ ਉਹ ਬਾਲੋ ਦੀ ਸਥਿਤੀ ਨੂੰ ਕਿਉ ਮੁਖਾਤਬ ਹੁੰਦਾ ਹੈ? ਮਣੀ ਕੌਲ ਬਾਰੇ ਕਿਹਾ ਜਾਦਾ ਰਿਹਾ ਹੈ ਕਿ ਉਹ ਉਘੇ ਬੰਗਾਲੀ ਫਿਲਮ ਨਿਰਮਾਤਾ ਰਿਤਵਿਕ ਘਟਿਕ ਦਾ ਤਾ ਸ਼ਾਗਿਰਦ ਸੀ ਅਤੇ ਉਸ ਦੀ ਸ਼ੈਲੀ ਤੇ 20ਵੀ ਸਦੀ ਦੇ ਮਹਾਨ ਰੂਸੀ ਫਿਲਮਕਾਰ ਤਾਰਕੋਵਸਕੀ ਦਾ ਬਹੁਤ ਹੀ ਗਹਿਰਾ ਪ੍ਰਭਾਵ ਸੀ। ਇਸ ਵਿਚ ਕੋਈ ਸੰਦੇਹ ਨਹੀ ਕਿ ਸਤਿਆਜੀਤ ਰੇਅ ਫਿਲਮਸਾਜ਼ੀ ਦਾ ਰੱਬ ਹੈ। ਪ੍ਰੰਤੂ ਰਿਤਵਿਕ ਵੀ ਉਸ ਤੋ ਘੱਟ ਨਹੀ ਸੀ। ਕਈ ਲੋਕਾ ਦੀਆ ਨਜ਼ਰਾ ਵਿਚ ਰਿਤਵਿਕ ਘਟਿਕ ਅਤੇ ਸਤਿਆਜੀਤ ਰੇਅ ਵਿਚਾਲੇ ਉਸੇ ਤਰ੍ਹਾ ਦਾ ਤਨਾਸਬ ਸੀ ਜਿਸ ਤਰ੍ਹਾ ਦਾ ਕਿ ਦਸਤੋਵਸਕੀ ਅਤੇ ਟਾਲਸਟਾਏ ਵਿਚਾਲੇ ਮੰਨਿਆ ਜਾਦਾ ਹੈ-ਯਾਨਿ ਇਹ ਕਹਿਣਾ ਮੂਲੋ ਹੀ ਕਠਿਨ ਹੈ ਕਿ ਦੋਵਾ ਜੁੱਟਾ ਵਿਚ ਰਚਨਾਤਮਕ ਤੌਰ ਤੇ ਵੱਧ ਸ੍ਰੇਸ਼ਠ ਕੌਣ ਸੀ? ਆਪਣੇ ਉਸਤਾਦ ਰਿਤਵਿਕ ਵਾਗ ਹੀ ਮਣੀ ਕੌਲ ਦਾ ਦਾਅਵਾ ਸੀ ਕਿ ਸਿਨੇਮਾ ਦੀ ਕਲਾ ਪ੍ਰਫੌਰਮਿੰਗ ਆਰਟ ਨਹੀ ਬਲਕਿ ਪਲਾਸਟਿਕ ਆਰਟ ਹੈ। ਮਣੀ ਕੌਲ ਦੀਆ ਫਿਲਮਾ ਦਾ ਹਰ ਸ਼ਾਟ ਬੁੱਤਾ ਹਾਰ ਤਰਾਸ਼ਿਆ ਹੋਇਆ ਆਪਣੇ ਆਪ ਵਿਚ ਮੁਕੰਮਲ ਨਜ਼ਰ ਆਉਦਾ ਹੈ-ਤੇ ਇਨ੍ਹਾ ਤਰਾਸ਼ੇ ਹੋਏ ਫਰੇਮਾ ਵਿਚ ਮਣੀ ਕੌਲ-ਬਾਲੋ, ਸੁੱਚਾ ਸਿੰਘ, ਪਿਲਾਓ ਵਾਲਾ ਘੜੀ ਲਈ ਬੈਠੇ ਅਜਨਬੀ ਅਤੇ ਉਸ ਦੇ ਲਾਗੇ ਬੈਠੇ ਕੁੱਤੇ ਦੀ ਅਤਿ ਕਠੋਰ ਮਾਨਵੀ ਸਥਿਤੀ ਨੂੰ ਜਿਸ ਤਰ੍ਹਾ ਦੇ ਬਿੰਬਾ ਰਾਹੀ ਸਾਕਾਰ ਕਰਦਾ ਹੈ-ਆਦਮੀ ਦਾ ਸਾਹ ਸੂਤ ਕੇ ਰੱਖ ਦਿੰਦਾ ਹੈ।

ਫਰਾਜ ਕਾਫਕਾ ਦਾ ਕਹਿਣਾ ਹੈ ਕਿ ਕੋਈ ਕਿਤਾਬ ਜੇਕਰ ਆਦਮੀ ਦੇ ਦਿਲ ਅੰਦਰ ਛੁਰੇ ਵਾਗੂੰ ਲਹਿ ਜਾਣ ਦੀ ਤਾਕਤ ਨਹੀ ਰੱਖਦੀ ਤਾ ਉਸ ਦਾ ਕੀ ਫਾਇਦਾ। ਮੈਨੂੰ ਅੱਜ ਤੱਕ ਯਾਦ ਹੈ ਕਿ ਉਸ ਕੀ ਰੋਟੀ ਫਿਲਮ ਅਸਾ ਜਦੋ ਵੇਖੀ ਸੀ ਤਾ ਪੂਰੀ ਫਿਲਮ ਤਾ ਛੱਡੋ ਉਸ ਦਾ ਇਕ ਇਕ ਸ਼ਾਟ ਕਿਰਚ ਵਾਗੂੰ ਸਿਮ੍ਰਤੀ ਵਿਚ ਲਹਿ ਗਿਆ ਸੀ। ਇਹ ਬਿਲਕੁਲ ਸਹੀ ਹੈ ਕਿ ਉਸ ਕੀ ਰੋਟੀ ਦਾ ਉਹ ਦ੍ਰਿਸ਼ ਤਾ ਕਿਸੇ ਨੂੰ ਵੀ ਨਹੀ ਭੁੱਲੇਗਾ *ਜਦੋ ਬਾਲੋ ਦਾ ਪਤੀ ਉਸ ਵੱਲੋ ਵੱਡੇ ਤਰੱਦਦ ਨਾਲ ਤਿਆਰ ਕਰਕੇ ਲਿਆਦੀ ਰੋਟੀ ਤੋ ਮੂੰਹ ਭਵਾ ਕੇ ਤੁਰ ਜਾਦਾ ਹੈ ਤਾ ਬਾਲੋ ਦਾ ਸਿਰ ਕਿਸ ਕਿਸਮ ਦੇ ਦਰਦ ਨਾਲ ਸਥਿਰ ਹੋ ਜਾਦਾ ਹੈ।*

ਬਲੈਕ ਐਡ ਵਾਈਟ ਤਕਨੀਕ ਚ ਬਣੀ ਇਸ ਫਿਲਮ ਦੇ ਪਾਤਰਾ ਦੇ ਚਿਹਰਿਆ ਦੇ ਸ਼ਾਟਾ ਨੂੰ ਤਾ ਛੱਡੋ-ਸੜਕ ਦੇ ਆਸ ਪਾਸ ਬੰਜਰ ਖੇਤਾ ਅਤੇ ਘਾਹ ਬੂਟਿਆ ਦੇ ਦ੍ਰਿਸ਼ ਵੀ ਜ਼ੋਰਦਾਰ ਸਨ।

ਮਣੀ ਕੌਲ ਨੇ ਫਿਲਮ ਐਡ ਟੈਲੀਵੀਜ਼ਨ ਇੰਸਟੀਚਿਊਟ, ਪੂਨਾ ਤੋ 1966 ਵਿਚ ਡਿਗਰੀ ਲੈ ਕੇ ਆਪਣੀ ਪਹਿਲੀ ਫਿਲਮ ਇਹੋ ਹੀ ਬਣਾਈ ਸੀ ਅਤੇ ਇਸ ਉਪਰ ਉਸ ਨੂੰ ਵਧੀਆ ਫੀਚਰ ਫਿਲਮ ਲਈ ਫਿਲਮ ਫੇਅਰ ਕ੍ਰਿਟਿਕਸ ਐਵਾਰਡ ਮਿਲਿਆ ਸੀ।

ਇਸ ਤੋ ਮਹਿਜ 4-5 ਸਾਲ ਪਿਛੋ, ਸਾਲ 1974 ਵਿਚ ਉਸ ਵਲੋ ਬਣਾਈ ਗਈ ਦੁਵਿਧਾ ਨਾ ਦੀ ਫਿਲਮ ਵੀ ਪੂਰੀ ਦੁਨੀਆ ਵਿਚ ਵੇਖੀ ਤੇ ਸਲਾਹੀ ਗਈ ਸੀ। ਇਸ ਫਿਲਮ ਨੇ ਵੀ ਉਤਮ ਨਿਰਦੇਸ਼ਨ ਲਈ ਕੈਮੀ ਫਿਲਮ ਇਨਾਮ ਜਿੱਤਿਆ ਸੀ। ਸਿਧੇਸਵਰੀ ਅਤੇ ਧਰੁੱਪਦ ਨਾ ਦੀਆ ਉਸ ਦੀਆ ਡਾਕੂਮੈਟਰੀ ਫਿਲਮਾ ਵੀ ਵੱਡੀ ਚਰਚਾ ਦਾ ਕੇਦਰ ਬਣੀਆ।

ਕਮਾਲ ਦੀ ਗੱਲ ਹੈ ਕਿ ਮੋਹਨ ਰਾਕੇਸ਼ ਤੋ ਮਣੀ ਕੌਲ ਦਾਸਤੋਵਸਕੀ ਵਾਗੂੰ ਹੀ ਪ੍ਰੇਰਿਤ ਅਤੇ ਪ੍ਰਭਾਵਿਤ ਸੀ। ਰਾਕੇਸ਼ ਦੇ ਕਾਲੀਦਾਸ ਦੀ ਕਹਾਣੀ ਉਪਰ ਆਧਾਰਤ ਆਸ਼ਾੜ ਕਾ ਇਕ ਦਿਨ ਨਾ ਦੇ ਨਾਵਲ ਤੇ ਵੀ ਮਣੀ ਕੌਲ ਵੱਲੋ ਬਹੁਤ ਹੀ ਚਰਚਿਤ ਫਿਲਮ ਬਣਾਈ ਗਈ।

ਉਨ੍ਹੀ ਕੁ ਦਿਨੀ ਮੋਹਨ ਰਾਕੇਸ਼ ਦਾ ਆਸ਼ਾੜ ਕਾ ਏਕ ਦਿਨ ਉਤਰੀ ਭਾਰਤ ਦੇ ਥਿਏਟਰ ਜਗਤ ਵਿਚ ਮਾਨੋ ਪੂਰੀ ਤਰ੍ਹਾ ਛਾਇਆ ਹੋਇਆ ਸੀ। 80ਵਿਆ ਦੇ ਉਸੇ ਸਾਲ ਦੌਰਾਨ ਮੈਨੂੰ ਯਾਦ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਵੱਲੋ ਜਦੋ ਇਹੋ ਨਾਟਕ ਖੇਡਿਆ ਗਿਆ ਤਾ ਕਾਲੀਦਾਸ ਅਤੇ ਉਸ ਦੇ ਰਕੀਬ ਵਿਲੋਮ ਦੀ ਪ੍ਰੇਮਿਕਾ ਦੀ ਬਹੁਤ ਹੀ ਜਾਨਦਾਰ ਭੂਮਿਕਾ ਵਿਚ ਵਿਭਾਗ ਦੀ ਉਨ੍ਹਾ ਸਮਿਆ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਸੁਨੀਤਾ ਧੀਰ ਨੇ ਆਪਣੀ ਬਹੁਤ ਹੀ ਜਾਨਦਾਰ ਭੂਮਿਕਾ ਨਾਲ ਅਸ਼-ਅਸ਼ ਕਰਵਾ ਦਿੱਤੀ ਸੀ।

ਮਣੀ ਕੌਲ ਨੇ ਰੂਸੀ ਫਿਲਮ ਨਿਰਦੇਸ਼ਕ ਆਦਰੇਈ ਤਾਰਕੋਵਸਕੀ ਦਾ ਪ੍ਰਭਾਵ ਲਗਾਤਾਰ ਕਬੂਲਿਆ ਅਤੇ ਸਾਰੀ ਉਮਰ ਉਹ ਉਸ ਦਾ ਜ਼ਿਕਰ ਵੱਡੇ ਸਤਿਕਾਰ ਨਾਲ ਕਰਦੇ ਰਹੇ। ਤਾਰਕੋਵਸਕੀ ਨੇ ਦਾ ਸਟਰੀਮ ਰੋਲਰ ਐਡ ਦਾ ਵਾਇਲਨ, ਆਦਰੇਈ ਰੂਬਲਯੋਵ, ਮਿਹਰ, ਸਟਾਕਰ ਅਤੇ ਸੋਲਾਰਿਸ ਆਦਿ ਬਹੁਤ ਹੀ ਜਾਨਦਾਰ ਫਿਲਮਾ ਬਣਾਈਆ।

ਮਣੀ ਕੌਲ ਦੀ ਕਲਾ ਤੇ ਤਾਰਕੋਵਸਕੀ ਅਤੇ ਰਿਤਵਿਕ ਘਟਿਕ ਦੇ ਪ੍ਰਭਾਵ ਦੀਆ ਗੱਲਾ ਫਿਲਮ ਨਿਰਦੇਸ਼ਨ ਕਲਾ ਦੇ ਪਾਰਖੂ ਅਜੇ ਵਰ੍ਹਿਆ ਤੱਕ ਕਰਦੇ ਰਹਿਣਗੇ। ਮਣੀ ਕੌਲ ਦੀ ਕਲਾ ਨੇ ਅਜੇ ਹੋਰ ਸਿਖਰਾ ਛੂਹਣੀਆ ਸਨ। ਸ਼ੁਭਰਾ ਗੁਪਤਾ ਨੇ ਮਣੀ ਕੌਲ ਦੀ ਮੌਤ ਤੇ ਲਿਖੀ ਸ਼ਰਧਾਜਲੀ ਵਿਚ ਕਿਹਾ ਸੀ ਕਿ ਅਜੇ ਤਾ ਉਹ ਆਪਣੇ ਕਿਸੇ ਬੜੇ ਹੀ ਹੋਣਕਾਰ ਚੇਲੇ ਗੁਰਵਿੰਦਰ ਨੂੰ ਪੰਜਾਬੀ ਫੀਚਰ ਫਿਲਮ ਬਣਾਉਣ ਲਈ ਪੂਰੇ ਉਤਸ਼ਾਹ ਨਾਲ ਸਹਿਯੋਗ ਦੇ ਰਿਹਾ ਸੀ ਕਿ ਮੌਤ ਉਸ ਨੂੰ ਸਾਥੋ ਖੋਹ ਕੇ ਲੈ ਗਈ।

ਅਸਲ ਵਿਚ ਗੁਰਵਿੰਦਰ ਨੇ ਉੱਘੇ ਪੰਜਾਬੀ ਨਾਵਲਕਾਰ, ਗੁਰਦਿਆਲ ਸਿੰਘ ਦੇ ਸਾਲ 1976 ਵਿਚ ਲਿਖੇ ਅੰਨ੍ਹੇ ਘੋੜੇ ਦਾ ਦਾਨ ਨਾ ਦੇ ਚਰਚਿਤ ਨਾਵਲ ਦੀ ਸਕਰਿਪਟ ਨੂੰ ਲੈ ਕੇ ਆਪਣੇ ਗੁਰੂਦੇਵ ਦੇ ਅਸ਼ੀਰਵਾਦ ਨਾਲ ਫਿਲਮ ਉਨ੍ਹਾ ਦੀ ਮੌਤ ਤੋ ਦੋ ਕੁ ਮਹੀਨੇ ਪਹਿਲਾ, ਮਾਰਚ-ਅਪ੍ਰੈਲ 2011 ਵਿਚ ਮੁਕੰਮਲ ਕਰ ਲਈ ਸੀ। ਰਿਲੀਜ਼ ਉਹ ਉਨ੍ਹਾ ਦੀ ਮੌਤ ਤੋ ਬਾਅਦ ਹੋਈ। ਭਾਸਵਤੀ ਘੋਸ਼ ਦਾ 24 ਮਈ, 2012 ਦਾ ਲਿਖਿਆ ਇਸ ਫਿਲਮ ਦਾ ਬਹੁਤ ਸੁੰਦਰ ਅਤੇ ਢੁਕਵਾ ਰਿਵੀਊ ਅੱਜ ਵੀ ਨੈੱਟ ਤੋ ਪੜ੍ਹਿਆ ਜਾ ਸਕਦਾ ਹੈ।

ਪਿਛਲੇ ਹਫਤੇ ਆਪਣੇ ਅਜੀਜ ਰਾਜਦੀਪ ਬੋਪਾਰਾਏ ਦੇ ਘਰੇ ਫਿਲਮ ਵੇਖਣ ਦਾ ਮੌਕਾ ਮਿਲਿਆ। ਵੇਹਦਿਆ ਰੂਹ ਸਰਸ਼ਾਰ ਹੋ ਗਈ। ਫਿਲਮ ਮਾਲਵਾ ਖੇਤਰ ਦੇ ਖੇਤ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਨਾਇਕ ਦੀ ਜ਼ਿੰਦਗੀ ਦੇ ਇਕ ਦਿਨ ਤੇ ਅਧਾਰਤ ਹੈ। ਫਿਲਮ ਵਿਚ ਕਿਧਰੇ ਵੀ ਬੇਲੋੜਾ ਸ਼ੋਰੀਲਾ ਸੰਗੀਤ, ਮਾਰਧਾੜ, ਗਲੈਮਰ ਜਾ ਤੜਕ ਭੜਕ ਨਹੀ ਹੈ। ਗੁਰਵਿੰਦਰ ਦਾ ਨਿਰਦੇਸ਼ਨ, ਫਿਲਮ ਦਾ ਪ੍ਰਤੀਕ ਵਿਧਾਨ ਅਤੇ ਅਤਿ ਸੋਹਜਮਈ ਅੰਦਾਜ਼ ਵਿਚ ਕੈਮਰੇ ਦੀ ਵਰਤੋ ਵੇਹਦਿਆ ਦਰਸ਼ਕ ਧੰਨ ਹੋ ਜਾਦਾ ਹੈ।

ਗੁਰਵਿੰਦਰ ਦੀ ਇਹ ਫਿਲਮ 68ਵੇ ਵੀਨਸ ਕੋਮਾਤਰੀ ਫਿਲਮ ਮੇਲੇ ਵਿਚ ਕਲਾ ਪਾਰਖੂਆ ਵਲੋ ਸਲਾਹੀ ਗਈ। ਉਸੇ ਵਰ੍ਹੇ ਅਬੂ ਧਾਬੀ ਕੌਮਾਤਰੀ ਫਿਲਮ ਮੇਲੇ ਵਿਚ ਫਿਲਮ ਨੇ ਬਲੈਕ ਪਰਲ ਟਰਾਫੀ ਜਿੱਤੀ। 59ਵੇ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਵਿਚ ਨਿਰਦੇਸ਼ਨ ਅਤੇ ਸਿਨਮੇਟੋਗਰਾਫੀ ਲਈ ਬੈਸਟ ਫਿਲਮ ਇਨਾਮ ਜਿੱਤਿਆ ਅਤੇ ਫਿਰ ਪਣਜੀ ਵਿਖੇ ਹੋਏ ਇੰਟਰਨੈਸ਼ਨਲ ਫਿਲਮ ਮੇਲੇ ਮੌਕੇ ਫਿਲਮ ਦੀ ਕਲਾਤਮਿਕ ਸ੍ਰੇਸ਼ਟਤਾ ਨੂੰ ਤਸਲੀਮ ਕਰਦਿਆ ਉਸਨੂੰ ਗੋਲਡਨ ਪੀਕਾਕ ਟਰਾਫੀ ਨਾਲ ਸਨਮਾਨਤ ਕੀਤਾ ਗਿਆ।

ਜ਼ਾਹਿਰ ਹੈ ਕਿ ਪੰਜਾਬੀ ਵਿਚ ਸਹੀ ਅਰਥਾ ਵਿਚ ਪਹਿਲੀ ਕਲਾਤਮਿਕ ਫਿਲਮ ਬਨਾਉਣ ਦਾ ਸਿਹਰਾ ਗੁਰਵਿੰਦਰ ਅਤੇ ਉਸਦੇ ਉਸਤਾਦ ਮਣੀ ਕੌਲ ਦੇ ਸਿਰ ਹੈ ਜਿਨ੍ਹਾ ਪੰਜਾਬੀ ਕਲਾ ਜਗਤ ਵਿਚ ਉਸੇ ਤਰ੍ਹਾ ਦਾ ਕੌਤਕ ਕਰਕੇ ਵਿਖਾਇਆ ਜਿਸ ਤਰ੍ਹਾ ਦਾ ਕੌਤਕ ਕਿ ਸਤਿਆਜੀਤ ਰੇਅ ਨੇ ਬੰਗਾਲੀ ਵਿਚ ਪੰਥੇਰ ਪੰਚਾਲੀ ਦੇ ਨਿਰਮਾਣ ਨਾਲ ਕੀਤਾ ਸੀ। ਉਨ੍ਹਾ ਦਸਿਆ ਹੈ ਕਿ ਪੰਜਾਬੀ ਵਿਚ ਵੀ ਆਖ਼ਰ ਸੋਹਜਪੂਰਨ ਫਿਲਮ ਕਿਉ ਨਹੀ ਬਣ ਸਕਦੀ ਬੀੜਾ ਚੁੱਕਣ ਦਾ ਸਾਹਸ ਕਰਨ ਵਾਲਾ ਕੋਈ ਹੋਵੇ ਤਾ ਸਹੀ- ਨਿਸਚੇ ਹੀ ਬਣਾਈ ਜਾ ਸਕਦੀ ਹੈ।

ਰਾਜਸਥਾਨ ਵਿਚ ਪੈਦਾ ਹੋਏ ਕਸ਼ਮੀਰੀ ਮੂਲ ਦੇ ਦਿਗੰਬਰ ਫਿਲਮ ਨਿਰਦੇਸ਼ਕ ਮਣੀ ਕੌਲ ਦਾ ਇੰਤਕਾਲ 6 ਜੁਲਾਈ 2011 ਨੂੰ ਹੋਇਆ।ਇੱਕ ਤੋ ਬਾਅਦ ਇੱਕ - ਸ਼ਾਹਕਾਰ ਫਿਲਮਾ ਦੇ ਨਿਰਮਾਣ ਦੇ ਨਾਲ ਹੀ ਇਨਾਮ, ਸਨਮਾਨ, ਸਵੀਕ੍ਰਿਤੀਆ ਦਾ ਇਹ ਸਿਲਸਿਲਾ ਫਿਰ ਉਸਦੇ ਆਖ਼ਰੀ ਦਿਨਾ ਤੱਕ ਬਾਦਸਤੂਰ ਜ਼ਾਰੀ ਰਿਹਾ।

647-982-6091

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346