Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ’ ’ਚ ਫਸੇ ਸ਼ਾਇਰ ਦੇ ਫੇਫੜਿਆਂ ’ਚ ‘ਪੁੜੀ ਲੀਕ’ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ‘ਚੌਥੀ ਕੂਟ‘ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ‘ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

Online Punjabi Magazine Seerat


ਕੁੱਝ ਕਵਿਤਾਵਾਂ
- ਗੁਰਨਾਮ ਢਿੱਲੋਂ
 

 


( 1 )
ਰਾਸ਼ਟਰਪਤੀ ਟਰੰਪ
........................................
ਮੈਂ ਬਣਿਆਂ ਉਸ ਦੇਸ਼ ਦਾ ਰਾਜਾ
ਜਿਸ ਦੀ ਖਿੱਚੀ ਰੇਖਾ
ਕੋਈ ਉਲੰਘ ਨਹੀਂ ਸਕਦਾ
ਅੱਜ ਤੋਂ ਇਸ ਦੁਨੀਆਂ ਵਿਚ,
ਬਿਨਾਂ ਇਜਾਜ਼ਤ ਮੇਰੀ
ਕੋਈ ਖੰਘ ਨਹੀਂ ਸਕਦਾ

ਮੇਰੀ ਕੌਮ ਮਹਾਨ
ਜਿਸ ਨੂੰ ਮੱਥਾ ਟੇਕਣ ਗੇ ਹੁਣ
ਖੰਡ, ਬ੍ਰਿਹਮੰਡ, ਅਸਮਾਨ

ਮੇਰਾ ਦੇਸ਼ ਮਹਾਂਸ਼ਕਤੀ ਹੈ
ਕੋਈ ਅੜੇ ਇਸ ਮੋਹਰੇ
ਉਸ ਦੀ ਕੀ ਹਸਤੀ ਹੈ !
ਮੇਰੇ ਲਸ਼ਕਰ ਜਿੱਥੇ ਜਾਣ
ਕੌਣ ਇਨ੍ਹਾਂ ਦੀ ‘ਵਾ ਵੱਲ ਵੇਖੇ ?
ਕਰਨ ਤਬਾਹੀ
ਅੱਗਾਂ ਲਾਉਣ
ਬਣ ਕੇ ਰਾਖਸ਼
ਬੰਦਿਆਂ ਤਾਈਂ ਭੁੰਨ ਭੁੰਨ ਖਾਣ

ਮੇਰੇ ਹੁਕਮ ਦੇ ਵਿਚ ਚੱਲੇ ਗੀ ਸਾਰੀ ਸ੍ਰਿਸ਼ਟੀ
ਮੇਰੀ ਨਸਲ ਹੈ ਸੱਭ ਤੋਂ ਉੱਚੀ, ਸੁੱਚੀ
ਮੱਧ-ਪੂਰਬ ਦੀ, ਮੁਸਲਮ ਦੁਨੀਆਂ, ਸਗਲ ਆਤੰਕੀ, ਲੰਡੀ-ਲੁੱਚੀ

ਪਾਸ ਅਸਾਡੇ ਮੀਜ਼ਾਈਲਾਂ ‘ਤੇ ਬੰਬ ਪ੍ਰਮਾਣੂ
ਸੱਭ ਤੋਂ ਵੱਧ ਹਨ
ਜੇ ਕੋਈ ਕਰੂ ਹਿਮਾਕਤ
ਆ ਜਾਵੇ ਗੀ ਉਸ ਦੀ ਸ਼ਾਮਤ

ਐਵੈਂ ਨਹੀਂ ਮੈਂ ਕਰਦਾ ਨਸਲੀ ਨਫ਼ਰਤ
ਅਸਲ ‘ਚ ਹੈ ਇਹ ਮੇਰੀ ਫ਼ਿਤਰਤ

ਐਸਾ ਮੈਂ ਬੰਨਾਂ ਗਾ ਮੱਕੂ
ਕੋਈ ਆਵਾਸੀ ਕੁਸਕ ਨਾ ਸਕੂ

ਮੈਂ ਹਾਂ ਅਸਲੀ, ਸ਼ੁੱਧ ਅਮਰੀਕਨ
ਮੇਰੇ ਤੇਵਰ
ਵਾਂਙ ਛੁਰੀ ਦੇ ਤਿੱਖੇ
ਵਾਂਙ ਸੁਨਾਮੀ ਤੇਜ
ਮੈਂ ,ਆਵਾਸੀ ਵਾਪਸ ਦੇਣੇ ਭੇਜ

ਨਸਲੀ ਕਤਲ ਹੋਂਣ ਵਿਚ ਦੇਸ਼ ਜੇ ਮੇਰੇ
ਮੇਰਾ ਦਿਲ ਅੰਦਰੋਂ ਖੁਸ਼ ਹੋਵੇ
ਕਦੀ ਨਾ ਸੋਗ ਮਨਾਏ,ਦੁੱਖ ਹੰਢਾਏ

ਮੈਂ ਲਾਵਾਂ ਗਾ ਦੁਨੀਆਂ ਦੇ ਬਾਸ਼ਿੰਦਿਆਂ ਨੂੰ
ਇਕ ਐਸਾ ਟੀਕਾ
ਉੱਚੀ ਉੱਚੀ ਸੱਭ ਬੋਲਣ ਗੇ
ਜੈ ਅਮਰੀਕਾ! ਜੈ ਅਮਰੀਕਾ! ਜੈ ਅਮਰੀਕਾ!!!
.....................................................................................................
( 2 )
ਸੰਘਰਸ਼
..................
ਮੌਸਮ ਦੀ ਕਰੋਪੀ ਵਾਲਾ ਸਿਲਸਲਾ
ਉੁਨ੍ਹਾਂ ਦਾ ਵੀ ਚਲਦਾ ਰਹਿੰਦਾ ਹੈ
ਸਰਗਰਮੀ ਦੀ ਗਤੀ ਦਾ ਗੁਲਸ਼ਨ
ਅਸਾਡਾ ਵੀ ਫੁੱਲਦਾ, ਫਲ਼ਦਾ ਰਹਿਦਾ ਹੈ
ਤੇਜ਼ ਹਵਾਵਾਂ ਉਹ ਵੀ ਵਗਾਉਂਦੇ ਰਹਿੰਦੇ ਹਨ
ਦੀਵਾ ਅਡੋਲ
ਅਸਾਡਾ ਵੀ ਜਲਦਾ ਰਹਿੰਦਾ ਹੈ

ਕੁੱਝ ਦੋਗਲੇ ਚਹਿਰੇ ਪ੍ਰਤੱਖ ਹੁੰਦੇ ਰਹਿੰਦੇ ਹਨ
ਕਦਮ ਅਸਾਡਾ ਵੀ ਸੰਭਲਦਾ ਰਹਿੰਦਾ ਹੈ

ਅਥਾਹ ਜ਼ੁਲਮ ਉਹ ਵੀ ਨਿਰੰਤਰ ਢਾਉਂਦੇ ਰਹਿੰਦੇ ਹਨ
ਪਰੰਤੂ ਸਿਦਕ ਤੋਂ ਅਸੀਂ ਵੀ ਕਦੀ ਨਹੀਂ ਡੋਲਦੇ
ਅਜ਼ਲ ਤੋਂ ਇਹ ਸੰਘਰਸ਼ ਦਾ ਵਹਿਣ ਜਾਰੀ ਹੈ
ਜੋ ਹਰ ਦੌਰ ਵਿਚ ਰੂਪ-ਰੰਗ ਬਦਲਦਾ ਰਹਿੰਦਾ ਹੈ ।
.....................................................................................
( 3 )
ਕਤਲ
..................
ਉਹ ਮੈਂਨੂੰ ਕਤਲ ਕਰ ਕੇ
ਖਤਾਨ ਵਿਚ ਸੁੱਟ ਗਏ
ਖੁਸ਼ੀ ਦੇ ਨਸ਼ੇ ਵਿਚ ਮਦਹੋਸ਼ ,
ਉਨ੍ਹਾਂ ਸੜਕ ਕੰਢੇ ਮਹਿਫਲ ਜਮਾ ਲਈ
ਮੇਰੀ ਮੌਤ ਦੇ ਐਲਾਨ ਕੀਤੇ ਗਏ
ਲਲਕਾਰੇ ਮਾਰੇ ਗਏ
ਜਾਮ ਵਰਤਾਏ ਗਏ
ਭੰਗੜੇ ਪਾਏ ਗਏ

ਦੂਜੇ ਦਿਨ ਉੇਹ ਇਕ ਚੌਕ ਵਿਚ ਦੀ ਲੰਘੇ
ਮੈਂ ਓਥੇ ਇਸ਼ਤਿਹਾਰ ਵੰਡ ਰਿਹਾ ਸੀ
ਘਬਰਾ ਕੇ ਉਹ ਇਕ ਬਾਗ ਵਿਚ ਵੜ ਗਏ
ਮੈਂ ਓਥੇ ਫੁੱਲਾਂ ਦੀ ਖੁਸ਼ਬੂ ਨੂੰ ਪਾਲ਼ ਰਿਹਾ ਸੀ
ਉਹ ਇਕ ਮੈਦਾਨੀ ਜਲਸੇ ਵਿਚ ਦਾਖਲ ਹੋਏ
ਬੁਲਾਰਾ,
ਮੇਰੇ ਖ਼ਿਆਲਾਂ ਦੀ ਤਾਈਦ ਕਰ ਰਿਹਾ ਸੀ
ਉਠ ਕੇ ਉਹ ਕੁੱਝ ਖਾਣ ਪੀਣ ਲਈ ਇਕ ਕਮਰੇ ਵਲ ਵਧੇ
ਮੈਂ ਓਥੇ ਹਾਜ਼ਰ ਲੋਕਾਂ ਦੀ ਟਹਿਲ-ਸੇਵਾ ਕਰ ਰਿਹਾ ਸੀ
ਉਹ ਦੌੜ ਕੇ ਇਕ ਬਾਜ਼ਾਰ ਵਿਚ ਵੜ ਗਏ
ਮੈਂ ਓਥੇ ਸੱਚ ਦੀ ਹੱਟੀ ਸਜਾਈ ਬੈਠਾ ਸੀ
ਘਬਰਾ ਕੇ ਉਹ ਇਕ ਵਿਸ਼ਵਵਿਦਿਆਲੇ ਵਿਚ ਪਧਾਰੇ
ਓਥੇ ਮੇਰੇ ਜੀਵਨ ਦੀ ਜੋਤੀ ਜਗ ਰਹੀ ਸੀ
ਭੱਜ ਕੇ ਉੁਹ ਖੇਤਾਂ- ਖਲਿਆਨਾਂ ਵਿਚ ਵੜੇ
ਓਥੇ ਮੈਂ ਫ਼ਸਲਾਂ ਦੀ ਰਾਖੀ ਕਰ ਰਿਹਾ ਸੀ
ਫਿਰ ਉਹ ਇਕ ਕਾਰਖਾਨੇ ਦੇ ਅੰਦਰ ਗਏ
ਓਥੇ ਮੈ ਲਹੂ-ਪਸੀਨਾ ਹੋਇਆ
ਭਵਿਖ ਦੇ ਸੁਪਨੇ ਸਿਰਜ ਰਿਹਾ ਸੀ

ਬਦਹਵਾਸ ਹੋਏ, ਨਮੋਸ਼ੀ ਵਿਚ ਡੁੱਬੇ
ਹਾਰ ਕੇ ਉਹ ਘਰਾਂ ਨੂੰ ਪਰਤ ਗਏ
ਉਹ, ਮੈਂਨੂੰ ਮਾਰ ਨਾ ਸਕੇ
ਉਹ, ਮੈਂਨੂੰ ਮਾਰ ਨਾ ਸਕੇ ।
...............................................................................................
( 4 )
ਬੇਨਤੀ
.....................
ਦੋਸਤੋ ! ਸਾਥੀਓ !! ਫੋਕੇ ਭਾਸ਼ਨਾਂ ਦੇ ਘੋੜੇ ਦਾ ਦੌੜਾਓ
ਅਮਲੀ ਜੀਵਨ ‘ਚੋਂ ਪ੍ਰੇਰਨਾ ਦੇ ਫੁੱਲ ਖਿੜਾਓ
ਕਹੇ ਸ਼ਬਦ ਕਮਾਉਣ ਲਈ
ਹਰੇਕ ਸਾਹ ਨੂੰ ਸਾਧਨਾ ਹੁੰਦਾ ਹੈ
ਹਰੇਕ ਸਾਹ ਦੀ ਸਲੀਬ ਮੋਢਿਆਂ ਉੱਤੇ ਚੁੱਕਣੀ ਹੁੰਦੀ ਹੈ
ਸਿਦਕ, ਸ਼ਬਦਾਂ ਦੀਆਂ ਬੈਸਾਖੀਆਂ ਵਿਚੋਂ ਨਹੀਂ
ਅਰਥਾਂ ਦੇ ਸੀਨਿਆਂ ਵਿਚੋਂ ਪ੍ਰਗਟ ਕਰਨਾ ਹੁੰਦਾ ਹੈ

ਤੁਸੀਂ ਤਾਂ ਕਈ ਵਾਰੀਂ
ਪਿੱਠ ਪਿੱਛੇ
ਪ੍ਰਸਪਰ ਦਾਅ-ਪੇਚ ਖੇਡਦੇ ਹੋ
ਰਾਜਨੀਤੀ ਕਰਦੇ ਹੋ
ਜਿਸਮਾਂ ਦਾ ਖ਼ੂੰਨ ਸੁਕਾ ਦਿੰਦੇ ਹੋ
ਕਈ ਵਾਰੀਂ ਐਨ ਮੌਕੇ ਉੱਤੇ ਦੁਲੱਤੇ ਮਾਰਦੇ ਹੋ
ਸਿਖਰਲੇ ਡੰਡੇ ‘ਤੇ ਚੜ੍ਹਾ ਕੇ ਪੌੜੀ ਖਿੱਚਦੇ ਹੋ

ਹਾਂ, ਤੁਹਾਨੂੰ ਆਲੋਚਨਾ ਦੇ ਵਰਕੇ ਫਰੋਲਣ ਦਾ ਸੰਪੂਰਨ ਹੱਕ ਹੈ
ਅਤੇ ਇਹ ਤੁਹਾਡਾ ਪ੍ਰੱਥਮ ਫ਼ਰਜ਼ ਵੀ
ਪਰੰਤੂ, ਆਲੋਚਨਾ ਲਈ ਆਲੋਚਨਾ ਦਾ ਕੀ ਸਾਰ ?
ਤੁਹਾਨੂੰ ਗੁਲਸ਼ਨ ਨੂੰ ਸਹਿਰਾ ਕਹਿਣ ਦਾ ਗੁਰ ਕਿਸ ਨੇ ਸਿਖਾਇਆ ਹੈ
ਤੁਹਾਨੂੰ ਬੇਵਸਾਹੀ ਦਾ ਸਬਕ ਕਿਸ ਨੇ ਪੜ੍ਹਾਇਆ ਹੈ

ਦੋਸਤੋ !
ਆਲੋਚਨਾ ਦਾ ਵੀ ਆਪਣਾ ਸਾਰਥਕ ਸ਼ਾਸਤਰ ਹੁੰਦਾ ਹੈ
ਕੋਈ ਵਿਕੱਲਪ ਵੀ ਪ੍ਰਸਤੁਤ ਕਰੋ ਦੋਸਤੋ !
ਕੋਈ ਨਵੀਂ ਪੈੜ ਪਾਓ
ਕੋਈ ਰੋਸ਼ਨ ਰਸਤਾ ਬਣਾਓ
ਵੈਰੀਆਂ ਨੇ ਤਾਂ ਤੁਹਾਡੇ ਸਿਰਾਂ ਉੱਤੇ ਛਾਉਣੀਆਂ ਪਾ ਰੱਖੀਆਂ ਨੇ
ਹੁਣ ਤੀਰ ਵੀ ਨਿਸ਼ਾਨੇ ‘ਤੇ ਲਗਾਓ ਦੋਸਤੋ !
ਕੋਈ ਸੱਜਰੀ ਚਾਲ ਚਲਾਓ ਦੋਸਤੋ !!
ਫੋਕੇ ਭਾਸ਼ਨਾਂ ਦੇ ਘੋੜੇ ਨਾ ਦੌੜਾਓ ਦੋਸਤੋ !!
..............................................................................
( 5 )
ਭਵਿਖ
..................................................
ਵਕਤ ,
ਤਲਵਾਰ ਦੀ ਧਾਰ ‘ਤੇ ਤੁਰਨਾ ਸਿਖਾਏ ਗਾ
ਅੱਖੀਆਂ ਵਿਚ ਗੱਡੇ ਤਕਲਿਆਂ ਨੂੰ ਸਹਿਣ ਦੀ ਸ਼ਕਤੀ ਉਤਪਨ ਹੋਵੇ ਗੀ
ਤਸੀਹਿਆਂ ਦੀ ਪ੍ਰਯੋਗਸ਼ਾਲਾ ਵਿਚ ਅਸਾਡੇ ਜਿਸਮਾਂ ਨੂੰ ਚੀਰਿਆ ਜਾਵੇ ਗਾ
ਜਿਉਂ ਜਿਉਂ ਅਸੀਂ ਸ਼ਕਤੀ ਦੀ ਪਉੜੀ ਚੜਾਂ ਗੇ
ਤਿਉਂ ਤਿਉਂ ਜ਼ਾਲਮ ਕਹਿਰ ਦੀ ‘ਨੇਰੀ ਝੁਲਾਏ ਗਾ

ਦੋਸਤੋ !
ਇਸ ਭੁਲੇਖੇ ਦੇ ਰੁੱਖ ਦੀ ਛਾਂ ਹੇਠ ਨਾ ਸਸਤਾਓ
ਕਿ ਅਸਾਡੀ ਜੰਗ ਕੇਵਲ ਆਪਣੇ ਦੇਸ਼ ਦੇ ਹਾਕਮਾਂ ਨਾਲ ਹੈ
ਜ਼ਰਾ ਅੱਖਾਂ ਉਘਾੜ ਕੇ ਹਾਲਾਤ ਨੂੰ ਘੋਖੋ !
‘ਗੁਅਨਟਾਨਾਮੋ ਬੇਅ‘Û ਤਸੀਹਾ ਕੇਂਦਰ ਵਿਚ ਸਾਰੇ ਵਿਦੇਸ਼ੀ ਕੈਦੀ ਹੀ ਹਨ
ਜੋ ਉਨ੍ਹਾਂ ਦੀਆਂ ਦੁੱਖਦੀਆਂ ਅੱਖਾਂ ਵਿਚ ਕਿੱਲਾਂ ਵਾਂਗ ਰੜਕਦੇ ਹਨ
ਅਜਿਹੇ ਕੇਂਦਰ ਖੁੰਬਾਂ ਵਾਂਗ ਹੋਰ ਵੀ ਉਗਣ ਗੇ

ਸਾਮਰਾਜ ਅਸਾਡੀ ਲਹਿਰ ਉੱਤੇ ਗਹਿਰੀਆਂ ਨਜ਼ਰਾਂ ਗੱਡੀ ਬੈਠਾ ਹੈ
ਉਹ ਇਕਦਮ ਅਸਾਡੇ ਹਾਕਮਾਂ ਦੀ ਪਿੱਠ ਪਿੱਛੇ ਆਣ ਖਲੋਵੇ ਗਾ
ਅਸਾਡੇ ਜਿਸਮਾਂ ਦੀ ਬੋਟੀ ਬੋਟੀ ਕਰਨ ਲਈ ਸਾਧਨ ਜੁਟਾਵੇ ਗਾ

ਦੋਸਤੋ !
ਮੰਜ਼ਲ ਉੱਤੇ ਪਹੁੰਚਣ ਲਈ ਫੌਲਾਦੀ ਇਰਾਦੇ ਅਵੱਸ਼ਕ ਹਨ
ਲੋਕ-ਸ਼ਕਤੀ ਦੀ ਗੁੱਡੀ ਵੀ ਦੁਸ਼ਮਣ ਨਾਲੋਂ ਵੱਧ-ਉੱਚੀ ਚੜ੍ਹਾਉਣੀ ਪਵੇ ਗੀ
ਰਸਤਾ ਵੀ ਇੰਚ ਇੰਚ ਦਰੁਸੱਤ ਅਪਨਾਉਣਾ ਪਏ ਗਾ
ਅਤੇ
ਜੇਕਰ ਅਸੀਂ ਹਿੰਮਤ ਦਾ ਲੜ ਨਹੀਂ ਛੱਡਾਂ ਗੇ
ਹੋਸ਼ ਦੀ ਪੱਟੀ ਉੱਤੇ ਸ਼ੁੱਧ ਅੱਖਰ ਪਾਵਾਂ ਗੇ
ਇਕ ਦਿਨ ਮੰਜ਼ਲ ਉੱਤੇ ਅਵੱਸ਼ ਪੈਰ ਟਿਕਾਵਾਂ ਗੇ

ਕਿਊਬਾ ਦੀ ਧਰਤੀ ਉੱਤੇ ਅਮਰੀਕਾ ਦਾ ਤਸੀਹਾ ਕੇਂਦਰ
.......................................................................................
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346