1)
ਉਮਰ ਦੀ ਰਾਹ ਵਿਚ ਰਸਤੇ ਬਦਲ ਜਾਂਦੇ ਨੇ
ਵਕ਼ਤ ਦੀ ਹਨੇਰੀ ਵਿਚ ਇਨਸਾਨ ਬਦਲ ਜਾਂਦੇ ਨੇ |
ਇਨਸਾਨ ਸੋਚਦਾ ਤਾਂ ਹੈ ਬਹੁਤ ਕੁਝ ਕਰ ਗੁਜਰਨ ਦਾ
ਪਰ ਅਖਾਂ ਬੰਦ ਕਰਨ ਤੇ ਇਰਾਦੇ ਬਦਲ ਜਾਂਦੇ ਨੇ |
ਥੋੜਾ ਹੈ ਬਹੁਤਾ ਪਾਉਣਾ ਏ
ਇਸੇ ਦੋੜ ਵਿਚ ਦਿਨ-ਰਾਤ ਬਦਲ ਜਾਂਦੇ ਨੇ |
ਮੈਂ ਵਢਾ ਤੇ ਤੂੰ ਛੋਟਾ
ਇਸੇ ਸੋਚ ਤੇ ਸਭ ਦੋੜੀ ਜਾਂਦੇ ਨੇ |
ਕੀ ਲੈਣਾ ਤੇਰੀ-ਮੇਰੀ ਵਿਚੋਂ
ਪਤਾ ਨਹੀ ਕੇਹੜੀ ਰਾਤ ਆਖਰੀ ਹੋਣੀ ਏ |
ਹਸ ਲੈ ,ਖੇਡ ਲੈ , ਦੋ ਗਲਾਂ ਸੁਨ ਲੈ,ਸੁਨਾ ਲੈ ਮਨਾ
ਪਤਾ ਨਹੀ ਕੇਹੜੇ ਬੋਲ ਆਖਰੀ ਹੋ ਜਾਣੇ ਨੇ |
ਮਿਲਦੇ ਜੁਲਦੇ ਗਲਾ ਸੁਣਦੇ ਸੁਣਾਉਂਦੇ ਰਹੋ ਸਭ
ਪਤਾ ਨਹੀ ਕੇਹੜੀ "ਮੁਲਕ਼ਾਤ" ਆਖਰੀ ਹੋ ਜਾਣੀ ਏ |( ਰੁਪਿੰਦਰ ਸੰਧੂ )
2)
ਦੁਨੀਆਂ ਦੇ ਰੰਗ ਨਿਆਰੇ
ਕਿਤੇ ਗੋਰੇ ਤੇ ਕਿਤੇ ਕਾਲੇ
ਕਿਤੇ ਹਲਕੇ ਤੇ ਕਿਤੇ ਭਾਰੇ
ਕੋਈ ਆਪਣੇ ਨਾਲ ਬਿਠਾਵੇ
ਕੋਈ ਖਿਚ ਕੇ ਥਲੇ ਲਾਹਵੇ
ਕੋਈ ਆਪਣੀਆਂ ਨਾਲੋ ਵਧ ਤੇ
ਕੋਈ ਬੇਗਾਨਿਆਂ ਵਾਂਗਰ ਧੋਖਾ ਕਰੀ ਜਾਂਦੇ ਨੇ
ਕੀ ਹੋਇਆ ਦੁਨੀਆਂ ਨੂੰ
ਇਕ ਦੂਜੇ ਤੋਂ ਸਭ ਸੜੀ ਜਾਂਦੇ ਨੇ
ਜਿਗਰ ਦੇ ਟੋਟੇ ਹੀ ਅੱਜ
ਯਾਰ ਮਾਰ ਕਰੀ ਜਾਂਦੇ ਨੇ !!
( ਰੁਪਿੰਦਰ ਸੰਧੂ )
-0-
|