Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ’ ’ਚ ਫਸੇ ਸ਼ਾਇਰ ਦੇ ਫੇਫੜਿਆਂ ’ਚ ‘ਪੁੜੀ ਲੀਕ’ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ‘ਚੌਥੀ ਕੂਟ‘ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ‘ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

 


ਕਾਲੇ ਦੌਰ ਦੀ ਦਰਦ-ਕਥਾ
- ਰਣਧੀਰ ਸਿੰਘ
 

 

ਪੰਜਾਬ ਵਿਚ ਖਾੜਕੂਵਾਦ ਦੌਰਾਨ ਕਿਸ ਤਰ੍ਹਾਂ ਕੁੱਝ ਤੱਤੇ ਨੌਜਵਾਨਾਂ ਨੇ ਧਰਮ ਦੀ ਆੜ ਲੈ ਕੇ ਨਿਰਦੋਸ਼ ਲੋਕਾਂ ਉੱਤੇ ਅਜਿਹੇ ਅੱਤਿਆਚਾਰ ਕੀਤੇ ਕਿ ਇਨਸਾਨੀਅਤ ਵੀ ਸ਼ਰਮਸ਼ਾਰ ਹੋ ਉੱਠੀ। ਰਣਧੀਰ ਸਿੰਘ ਨੇ ਇਸ ਆਰਟੀਕਲ ਵਿਚ ਉਹਨਾਂ ਕਾਲੇ ਸਮਿਆਂ ਦੌਰਾਨ ਵਾਪਰੀ ਅਜਿਹੀ ਹੀ ਇੱਕ ਦਿਲ ਨੂੰ ਕੰਬਾ ਦੇ ਵਾਲੀ ਘਟਨਾ ਦਾ ਜਿ਼ਕਰ ਕੀਤਾ ਹੈ, ਜਿਸ ਵਿਚ ਉਸ ਦੇ ਜਿਗਰੀ ਯਾਰ ਦੀ ਜਾਨ ਚਲੀ ਗਈ ਸੀ। ਇਸ ਆਰਟੀਕਲ ਨੂੰ ਅਸੀਂ ‘ਸੀਰਤ’ ਦੇ ਪਾਠਕਾਂ ਲਈ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਸੰਪਾਦਕ


ਦੋਸਤੀ ਦੀ ਗੱਲ ਕਰਨ ਲਗਿਆਂ ਮੈਂ ਦਸਣਾ ਚਾਹਾਂਗਾ ਕਿ ਮੈਂ ਅੱਜ ਤਕ ਕਿਸੇ ਨੂੰ ਦੋਸਤ ਨਹੀਂ ਬਣਾਇਆ। ਇਸ ਦਾ ਕਾਰਨ ਸ਼ਾਇਦ ਮੈਨੂੰ ਦੋਸਤੀ ਦੀ ਸਮਝ ਨਹੀਂ ਜਾਂ ਮੈਨੂੰ ਦੋਸਤ ਬਣਾਉਣ ਦਾ ਵੱਲ ਨਹੀਂ। ਫਿਰ ਵੀ ਮੈਂ ਪੰਜ ਜਣਿਆਂ ਦਾ ਦੋਸਤ ਹਾਂ ਜਿਨ੍ਹਾਂ ਵਿਚੋਂ ਚਾਰ ਅਜੇ ਕਾਇਮ ਹਨ ਅਤੇ ਇਕ ਨੂੰ ਅਤਿਵਾਦ ਦੇ ਕਾਲੇ ਦਿਨਾਂ ਨੇ ਮੈਥੋਂ ਖੋਹ ਲਿਆ। ਵਿਛੜ ਗਏ ਦੋਸਤ ਨੂੰ ਯਾਦ ਕਰ ਕੇ ਮਨ ਕਾਫ਼ੀ ਦਿਨਾਂ ਤੋਂ ਬੇਚੈਨ ਸੀ ਇਸ ਲਈ ਅਪਣਾ ਮਨ ਹੌਲਾ ਕਰਨ ਲਈ ਲਿਖਣ ਬੈਠ ਗਿਆ। ਪਰ ਇਸ ਤੋਂ ਪਹਿਲਾਂ ਬਚਪਨ ਦਾ ਇਕ ਵਾਕਿਆ ਪਾਠਕਾਂ ਨਾਲ ਸਾਂਝਾ ਕਰਾਂਗਾ। ਛੇਵੀਂ ਜਮਾਤ ਵਿਚ ਪੜ੍ਹਦਿਆਂ ਇਕ ਦਿਨ ਬੀਬੀ ਜੀ (ਮੇਰੇ ਮਾਤਾ ਜੀ) ਮੈਨੂੰ ਪੁੱਛਣ ਲਗੇ, ‘‘ਰਣਧੀਰ ਅਕਸਰ ਵੇਖੀਦਾ ਹੈ ਕਿ ਜਿਨ੍ਹਾਂ ਘਰਾਂ ਵਿਚ ਕੁੜੀਆਂ ਹੁੰਦੀਆਂ ਹਨ ਉਨ੍ਹਾਂ ਦੇ ਘਰ ਸਹੇਲੀਆਂ ਅਤੇ ਜਿਨ੍ਹਾਂ ਦੇ ਘਰ ਮੁੰਡੇ ਹੋਣ, ਉਨ੍ਹਾਂ ਦੇ ਦੋਸਤ ਆਉਂਦੇ-ਜਾਂਦੇ ਹਨ। ਪਰ ਸਾਡੇ ਘਰ ਤੇਰਾ ਕੋਈ ਦੋਸਤ ਕਦੀ ਨਹੀਂ ਆਇਆ।‘‘ ਜੋ ਜਵਾਬ ਮੈਂ ਦਿਤਾ ਤੁਸੀ ਉਸ ਨੂੰ ਸਿਰਫ਼ ਮੇਰੀ ਹਾਜ਼ਰ ਜਵਾਬੀ ਹੀ ਕਹੋਗੇ ਕਿਉਂਕਿ ਉਸ ਵੇਲੇ ਇਸ ਦੀ ਗਹਿਰਾਈ ਦਾ ਮੈਨੂੰ ਵੀ ਕੋਈ ਖ਼ਾਸ ਗਿਆਨ ਨਹੀਂ ਸੀ। ਮੇਰਾ ਜਵਾਬ ਸੀ : ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ।।

ਚਰਨ ਸਿੰਘ ਮੇਰਾ ਕਾਲਜ ਦਾ ਸਾਥੀ ਸੀ। ਸਾਦਗੀ ਅਤੇ ਸੱਚਾਈ ਵਿਚ ਸਾਡੇ ਦੋਹਾਂ ਵਿਚੋਂ ਕੋਈ ਵੀ ਉੱਨੀ ਨਹੀਂ ਸੀ। ਪਰ ਧਰਮ ਦੇ ਮਾਮਲੇ ਵਿਚ ਸਾਡੇ ਵਿਚਾਰਾਂ ਵਿਚ 180 ਡਿਗਰੀ ਦਾ ਫ਼ਰਕ ਸੀ। ਉਹ ਅਪਣੇ ਆਪ ਨੂੰ ਅਗਾਂਹਵਧੂ ਵਿਚਾਰਾਂ ਵਾਲਾ ਅਤੇ ਨਾਸਤਿਕ ਅਖਵਾਉਣ ਵਿਚ ਫ਼ਖ਼ਰ ਮਹਿਸੂਸ ਕਰਦਾ ਸੀ ਪਰ ਮੈਂ ਸਾਊ ਅਤੇ ਰੱਬ ਨੂੰ ਮੰਨਣ ਵਾਲਾ ਹੋਣ ਵਿਚ ਸੰਤੁਸ਼ਟ ਸੀ। ਬਹਿਸ ਅਤੇ ਚੁੰਝ ਚਰਚਾ ਦਾ ਕੋਈ ਮੌਕਾ ਅਸੀ ਹੱਥੋਂ ਨਹੀਂ ਸੀ ਜਾਣ ਦਿੰਦੇ। ਕਈ ਵਾਰੀ ਬਹਿਸ ਲੜਾਈ ਝਗੜੇ ਦੇ ਲਾਗੇ-ਚਾਗੇ ਖ਼ਤਮ ਹੁੰਦੀ ਅਤੇ ਉਸ ਦਿਨ ਸਾਡੀ ਬੋਲਚਾਲ ਵੀ ਬੰਦ ਹੋ ਜਾਂਦੀ। ਅਗਲੇ ਦਿਨ ਇਕ-ਦੂਜੇ ਨੂੰ ਬੁਲਾਉਣ ਦੇ ਬਹਾਨੇ ਲਭਦੇ। ਇਕ ਕਹਿੰਦਾ, ‘‘ਲੋਕ ਕਿਵੇਂ ਮੂੰਹ ਸੁਜਾਈ ਫਿਰਦੇ ਨੇ।‘‘ ਦੂਜੇ ਪਾਸਿਉਂ ਜਵਾਬ ਆਉਂਦਾ, ‘‘ਲੋਕ ਅਪਣਾ ਮੂੰਹ ਨਹੀਂ ਵੇਖਦੇ।‘‘ ਤੇ ਫਿਰ ਸਾਡੀ ਸੁਲਹ ਹੋ ਜਾਂਦੀ, ਇਕ ਨਵੀਂ ਬਹਿਸ ਨੂੰ ਸ਼ੁਰੂ ਕਰਨ ਲਈ।

ਕਾਲਜ ਦੇ ਮੈਗਜ਼ੀਨ ਵਿਚ ਮੇਰਾ ਇਕ ਲੇਖ ਛਪਿਆ। ਲੇਖ ਗੁਰੂ ਨਾਨਕ ਬਾਰੇ ਸੀ। ਮੈਂ ਗੁਰੂ ਨਾਨਕ ਨੂੰ ਅਨੰਤ ਕਲਾ ਸੰਪੂਰਨ ਦੱਸ ਕੇ ਲਿਖਿਆ ਸੀ ਕਿ ਕਿਵੇਂ ਗੁਰੂ ਜੀ ਨੇ ਅਜੋਕੇ ਸਾਇੰਸਦਾਨਾਂ ਤੋਂ ਪਹਿਲਾਂ ਹੀ ਧੁੰਧੂਕਾਰਾ ਦਾ ਜ਼ਿਕਰ ਕਰਦਿਆਂ ਕਿਹਾ ਸੀ ‘ਅਰਬਦ ਨਰਬਦ ਧੁੰਧੂਕਾਰਾ ਧਰਣਿ ਨਾ ਗਗਨਾ ਹੁਕਮੁ ਅਪਾਰਾ। ਨਾ ਦਿਨੁ ਰੈਨ ਨ ਚੰਦ ਨ ਸੂਰਜੁ ਸੁੰਨ ਸਮਾਧਿ ਲਗਾਇਦਾ।‘ ਕਿ ਕਿਵੇਂ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਪ੍ਰਮਾਤਮਾ ਸੁੰਨ ਸਮਾਧੀ ਦੀ ਅਵਸਥਾ ਵਿਚ ਸੀ ਅਤੇ ਫਿਰ ਸੰਸਾਰ ਦੀ ਉਤਪਤੀ ਬਾਰੇ ਸਾਨੂੰ ਸਮਝਾਇਆ ‘ਕੀਤਾ ਪਸਾਉ ਏਕੋ ਕਵਾਉ‘ ਕਿ ਕਿਵੇਂ ਉਸ ਦੇ ਇਕ ਵਾਕ ਨਾਲ ਸਾਰੀ ਸ੍ਰਿਸ਼ਟੀ ਹੋਂਦ ਵਿਚ ਆ ਗਈ।

ਉਧਰ ਅਸੀ ਨਵੀਂ ਨਵੀਂ ਬਿੱਗ ਬੈਂਗ ਅਤੇ ਵਿਕਾਸ ਦੇ ਸਿਧਾਂਤ ਦੀ ਪੜ੍ਹਾਈ ਪੜ੍ਹੀ ਸੀ। ਉਹ ਕਹੇ ਕਿ ਸ੍ਰਿਸ਼ਟੀ ਨੂੰ ਕਿਸੇ ਰੱਬ ਨੇ ਨਹੀਂ ਬਣਾਇਆ। ਮੈਂ ਕਹਾਂ ਜੇ ਰੱਬ ਨੇ ਨਹੀਂ ਬਣਾਇਆ ਤਾਂ ਉਸ ਦਾ ਨਾਂ ਦੱਸੇ ਜਿਸ ਨੇ ਬਣਾਇਆ। ਅਪਣੀਆਂ-ਅਪਣੀਆਂ ਦਲੀਲਾਂ ਦਿੰਦਿਆਂ ਜਦੋਂ ਗੱਲ ਕਿਸੇ ਪੱਤਣ ਨਾ ਲੱਗੀ ਤਾਂ ਉਹ ਮੈਨੂੰ ਕਹਿਣ ਲੱਗਾ, ‘‘ਤੂੰ ਅਪਣੇ ਰੱਬ ਨੂੰ ਕਹਿ ਕਿ ਮੇਰੇ ਹੱਥ ਵਿਚ ਫੜੀ ਸਾਈਕਲ ਦੀ ਚਾਬੀ ਦਾ ਲੱਡੂ ਬਣਾ ਦੇਵੇ।‘‘ ਮੈਂ ਅਜੇ ਕੁੱਝ ਬੋਲਿਆ ਵੀ ਨਹੀਂ ਸੀ ਕਿ ਉਹ ਮਜ਼ਾਕ ਦੇ ਲਹਿਜ਼ੇ ਵਿਚ ਕਹਿਣ ਲੱਗਾ, ‘‘ਜੇ ਲੱਡੂ ਨਹੀਂ ਬਣਾ ਸਕਦਾ ਤਾਂ ਚਲੋ ਰੱਬ ਨੂੰ ਕਹੋ ਕਿ ਇਸ ਦੀ ਮਿੱਟੀ ਹੀ ਬਣਾ ਦੇਵੇ।‘‘ ਹੁਣ ਮੇਰਾ ਜਵਾਬ ਵੀ ਤਿਆਰ ਸੀ। ਮੈਂ ਕਿਹਾ, ‘‘ਰੱਬ ਏਨਾ ਵੀ ਵਿਹਲਾ ਨਹੀਂ ਕਿ ਦੋ ਮੂਰਖਾਂ ਦੀ ਲੜਾਈ ਵਿਚ ਬਿਨਾਂ ਵਜ੍ਹਾ ਕੁੱਦ ਪਵੇ।‘‘ ਇਹ ਸੁਣ ਕੇ ਬਾਕੀ ਸਾਥੀ ਹੱਸਣ ਲੱਗ ਪਏ ਅਤੇ ਇਸ ਤਰ੍ਹਾਂ ਗੱਲ ਆਈ-ਗਈ ਹੋ ਗਈ। ਇਹ ਸਿਲਸਿਲਾ ਪਤਾ ਨਹੀਂ ਅਜੇ ਹੋਰ ਕਿੰਨੀ ਦੇਰ ਚਲਦਾ ਜੇ ਮੈਂ ਇਕ ਚਿੰਤਕ ਨੂੰ ਨਾ ਪੜ੍ਹਦਾ ਜੋ ਕਹਿੰਦਾ ਹੈ, ‘‘ਪ੍ਰਮਾਤਮਾ ਇਸ ਕਰ ਕੇ ਮਹਾਨ ਨਹੀਂ ਕਿ ਬਹੁਤ ਸਾਰੇ ਉਸ ਨੂੰ ਮੰਨਦੇ ਹਨ ਬਲਕਿ ਇਸ ਕਰ ਕੇ ਮਹਾਨ ਹੈ ਕਿ ਉਸ ਨੇ ਸਾਨੂੰ ਉਸ ਨੂੰ ਨਾ ਮੰਨਣ ਦੀ ਖੁੱਲ੍ਹ ਦਿਤੀ ਹੋਈ ਹੈ।‘‘

ਉਹ ਭਾਵੇਂ ਰੱਬ ਨੂੰ ਨਹੀਂ ਸੀ ਮੰਨਦਾ ਪਰ ਕਦੇ-ਕਦਾਈਂ ਗੁਰਦਵਾਰੇ ਪਤਾ ਨਹੀਂ ਕਿਉਂ ਹਾਜ਼ਰੀ ਭਰ ਆਉਂਦਾ ਸੀ। ਮੈਂ ਪ੍ਰੀ-ਇੰਜਨੀਅਰਿੰਗ (ਅਜਕਲ ਦੀ 10+2) ਕਰ ਕੇ ਅੱਗੇ ਇੰਜਨੀਅਰਿੰਗ ਦੀ ਡਿਗਰੀ ਕਰਨਾ ਚਾਹੁੰਦਾ ਸੀ ਪਰ ਘਰ ਵਾਲੇ ਮੈਨੂੰ ਨੌਕਰੀ ਕਰਵਾ ਕੇ ਵਿਆਹੁਣ ਲਈ ਕਾਹਲੇ ਸਨ। ਉਨ੍ਹਾਂ ਦਾ ਮਾਣ ਰੱਖਣ ਲਈ ਮੈਂ ਇਕ ਸਾਲ ਪ੍ਰਾਈਵੇਟ ਸਕੂਲ ਵਿਚ ਨੌਕਰੀ ਕੀਤੀ ਪਰ ਅਗਲੇ ਸਾਲ ਫਿਰ ਕਾਲਜ ਵਿਚ ਦਾਖ਼ਲਾ ਲੈ ਲਿਆ। ਕਾਲਜ ਵਿਚ ਮੇਰੇ ਸਾਥੀ ਮੈਨੂੰ ਮਾਸਟਰ ਜੀ ਕਹਿ ਕੇ ਬੁਲਾਉਂਦੇ ਸਨ। ਇਹ ਗੱਲ ਵਖਰੀ ਹੈ ਕਿ ਬੀ.ਐੱਡ. ਦੀ ਪੜ੍ਹਾਈ ਪੂਰੀ ਕਰ ਕੇ ਮੈਂ ਬੈਂਕ ਵਿਚ ਭਰਤੀ ਹੋ ਗਿਆ ਪਰ ਚਰਨ ਸਿੰਘ ਅਤੇ ਸਾਥੀ ਸਾਇੰਸ ਮਾਸਟਰ ਲੱਗ ਗਏ। ਚਰਨ ਸਿੰਘ ਦੇ ਪ੍ਰਵਾਰ ਕੋਲ ਚੰਗੀ ਜ਼ਮੀਨ ਸੀ। ਉਹ ਜ਼ਮੀਨ ਦਾ ਇਕੱਲਾ ਵਾਰਿਸ ਸੀ ਕਿਉਂਕਿ ਇਕੋ-ਇਕ ਭੈਣ ਦਾ ਵਿਆਹ ਹੋ ਚੁੱਕਾ ਸੀ ਅਤੇ ਉਹ ਅਪਣੇ ਘਰ ਰਾਜ਼ੀ-ਖ਼ੁਸ਼ੀ ਸੀ। ਉਸ ਦੇ ਅਪਣੇ ਵਿਆਹ ਨੂੰ ਵੀ ਦਸ ਸਾਲ ਹੋ ਚੁੱਕੇ ਸਨ ਪਰ ਕੋਈ ਸੰਤਾਨ ਨਾ ਹੋਣ ਕਰ ਕੇ ਉਸ ਨੇ ਅਪਣੀ ਭੈਣ ਦੀ ਧੀ ਨੂੰ ਅਪਣੀ ਧੀ ਬਣਾ ਕੇ ਘਰ ਲੈ ਆਂਦਾ। ਸ਼ਰੀਕ ਜਿਹੜੇ ਉਸ ਦੀ ਜ਼ਮੀਨ ਉਤੇ ਅੱਖ ਰੱਖੀ ਬੈਠੇ ਸਨ ਇਸ ਗੱਲੋਂ ਡਾਹਢੇ ਔਖੇ ਸਨ। ਇਹ ਉਹ ਦਿਨ ਸਨ ਜਦੋਂ ਅਤਿਵਾਦ ਅਪਣੇ ਸਿਖਰਾਂ ਤੇ ਸੀ। ਖਾੜਕੂ ਸਿੰਘ ਭਾਵੇਂ ਕਿਸੇ ਨੇਕ ਇਰਾਦੇ ਨਾਲ ਸਰਕਾਰ ਨਾਲ ਟੱਕਰ ਲੈਣ ਲਈ ਘਰੋਂ ਨਿਕਲੇ ਸਨ ਪਰ ਹੌਲੀ-ਹੌਲੀ ਉਨ੍ਹਾਂ ਵਿਚ ਕੁੱਝ ਆਪਣੇ ਰਾਹੋਂ ਭਟਕ ਗਏ। ਸਾਰੇ ਅਪਣੇ-ਆਪ ਨੂੰ ਸਿੰਘ ਅਖਵਾਉਂਦੇ ਸਨ। ਭਾਵੇਂ ਉਨ੍ਹਾਂ ਵਿਚ ਜ਼ਿਆਦਾਤਰ ਮੋਨੇ ਹੁੰਦੇ ਸਨ। ਇਕ ਦਿਨ ਸੁਰਜੀਤ ਸਿੰਘ ਪੈਂਟਾ ਜੋ ਕਿ ਆਪਣੇ ਆਪ ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਡਿਪਟੀ ਅਤੇ ਭਿੰਡਰਾਂਵਾਲਾ ਟਾਈਗਰਜ਼ ਫੋਰਸ ਦਾ ਲੈਂਫਟੀਨੈਂਟ ਜਨਰਲ ਦੱਸਦਾ ਸੀ, ਨੇ ਸੱਤ-ਅੱਠ ਨੌਜਵਾਨਾਂਂ ਦੇ ਟੋਲੇ ਨਾਲ ਅੱਧੀ ਰਾਤ ਚਰਨ ਸਿੰਘ ਨੂੰ ਆਣ ਦਬੋਚਿਆ। ਉਸ ਨੂੰ ਛੱਤ ਨਾਲ ਪੁੱਠਾ ਟੰਗਣ ਤੋਂ ਪਹਿਲਾਂ ਉਸ ਉੱਪਰ ਦੋਸ਼ ਲਾਇਆ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਇਕ ਕਿਤਾਬ ਦਸਦਾ ਹੈ ਅਤੇ ਸਕੂਲ ਵਿਚ ਬੱਚਿਆਂ ਨੂੰ ਨਾਸਤਕ ਬਣਾਉਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਜਿਊਂਦੇ ਨੂੰ ਸਾੜ ਦੇਣ ਦੀ ਸਜ਼ਾ ਵੀ ਸੁਣਾ ਦਿਤੀ। ਦੋਹਾਂ ਜੀਆਂ ਨੇ ਬੜੇ ਤਰਲੇ ਕੀਤੇ, ਵਾਸਤੇ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਏ। ਇਕ ਪਾਸੇ ਉਸ ਦੇ ਸਿਰ ਹੇਠਾਂ ਬਾਲਣ ਦੀ ਢੇਰੀ ਲਾ ਦਿਤੀ ਅਤੇ ਦੂਜੇ ਪਾਸੇ ਉਸ ਦੀ ਪਤਨੀ ਨੂੰ ਚਾਹ ਬਣਾਉਣ ਦਾ ਹੁਕਮ ਸੁਣਾ ਦਿਤਾ। ਕੰਬਦੇ ਹੱਥਾਂ ਨਾਲ ਪਤਨੀ ਨੇ ਚਾਹ ਬਣਾਈ ਅਤੇ ਫਿਰ ਗਲ ਵਿਚ ਪੱਲਾ ਪਾ ਕੇ ਪਤੀ ਲਈ ਰਹਿਮ ਦੀ ਭੀਖ ਮੰਗੀ। ਉਨ੍ਹਾਂ ਦੇ ਇਨਕਾਰ ਕਰਨ ਤੇ ਜਪੁਜੀ ਸਾਹਿਬ ਦਾ ਪਾਠ ਪੂਰਾ ਹੋਣ ਤਕ ਦੀ ਮੋਹਲਤ ਮੰਗੀ। ਉਸ ਨੇ ਉੱਚੀ ਆਵਾਜ਼ ਵਿਚ ਇਸ ਆਸ ਨਾਲ ਪਾਠ ਕਰਨਾ ਸ਼ੁਰੂ ਕੀਤਾ ਕਿ ਸ਼ਾਇਦ ਪਾਠ ਸੁਣ ਕੇ ਹੀ ਉਨ੍ਹਾਂ ਦੇ ਹਿਰਦਿਆਂ ਵਿਚ ਰਹਿਮ ਆ ਜਾਵੇ। ਪਰ ਦੁਸ਼ਟਾਂ ਨੂੰ ਨਾ ਰਹਿਮ ਆਉਣਾ ਸੀ ਅਤੇ ਨਾ ਆਇਆ। ਪਾਠ ਦੇ ਭੋਗ ਪੈਣ ਤੇ ਉਨ੍ਹਾਂ ਨੇ ਬਾਲਣ ਦੇ ਢੇਰ ਨੂੰ ਲਾਂਬੂ ਲਾ ਦਿਤਾ। ਤੜਫ਼ਦੇ ਚਰਨ ਸਿੰਘ ਨੇ ਹਿੰਮਤ ਕਰ ਕੇ ਇਕ ਵਾਰੀ ਫਿਰ ਜਾਨ ਬਖਸ਼ੀ ਦੀ ਅਤੇ ਉਨ੍ਹਾਂ ਦੀ ਹਰ ਸ਼ਰਤ ਮੰਨਣ ਦੀ ਦੁਹਾਈ ਦਿਤੀ ਪਰ ਉਨ੍ਹਾਂ ਉਤੇ ਕੋਈ ਅਸਰ ਨਾ ਹੋਇਆ। ਉਸ ਨੂੰ ਪੂਰੀ ਤਰ੍ਹਾਂ ਅੱਗ ਦੇ ਹਵਾਲੇ ਕਰ ਕੇ ਜਿਉਂ ਹੀ ਉਹ ਘਰੋਂ ਨਿਕਲਣ ਲੱਗੇ ਤਾਂ ਪਤਨੀ ਪਾਣੀ ਦੀ ਬਾਲਟੀ ਲੈਣ ਲਈ ਭੱਜੀ। ਖੜਕਾ ਸੁਣ ਕੇ ਜਮਦੂਤ ਵਾਪਸ ਮੁੜੇ ਅਤੇ ਮੱਧਮ ਹੋ ਰਹੀਆਂ ਅੱਗ ਦੀਆਂ ਲਪਟਾਂ ਉਪਰ ਹੋਰ ਨਾੜ ਸੁੱਟ ਦਿਤਾ। ਹੁਣ ਚਰਨ ਸਿੰਘ ਦੀ ਆਵਾਜ਼ ਬੰਦ ਹੋ ਚੁੱਕੀ ਸੀ ਅਤੇ ਪਤਨੀ ਸੁੰਨ ਹੋ ਚੁੱਕੀ ਸੀ। ਅਪਣੇ ਦੋਸਤ ਨੂੰ ਯਾਦ ਕਰਦਿਆਂ ਭਾਵੇਂ ਮੇਰੀਆਂ ਅੱਖਾਂ ਗਿੱਲੀਆਂ ਹੋ ਚੁੱਕੀਆਂ ਹਨ ਅਤੇ ਕੁੱਝ ਹੋਰ ਕਹਿਣ ਦੀ ਹਾਲਤ ਨਹੀਂ ਰਹੀ ਪਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਜ਼ਰੂਰ ਹੀ ਪ੍ਰਮਾਤਮਾ ਦੇ ਚਰਨਾਂ ਵਿਚ ਨਿਵਾਸ ਕਰ ਰਿਹਾ ਹੋਵੇਗਾ।

ਸੰਪਰਕ : 94637-26344

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346