Welcome to Seerat.ca
Welcome to Seerat.ca

ਗਦਰੀ ਬਾਬਿਓ, ਪਰਤ ਕੇ ਵੇਖਿਓ ਜੇ

 

- ਪਸ਼ੌਰਾ ਸਿੰਘ ਢਿਲੋਂ

ਨਾਵਲ ਅੰਸ਼ / ਇੰਗਲਿਸਤਾਨੀ

 

- ਹਰਜੀਤ ਅਟਵਾਲ

ਗੁੰਡਾ

 

- ਰੂਪ ਢਿਲੋਂ

ਭਾਨ ਲੈਣਾ ਦੀਵਾਨ ਵਿਚੋਂ

 

- ਸੰਤੋਖ ਸਿੰਘ

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ

 

- ਮਲਿਕਾ ਮੰਡ

ਮਾਣਕ ਬਨਾਮ ਚਮਕੀਲਾ:‘ਜੀਜਾ ਲੱਕ ਮਿਣ ਲੈ...’

 

- ਐੱਸ ਅਸ਼ੋਕ ਭੌਰਾ

ਸਾਹਿਤਕ ਸਵੈਜੀਵਨੀ / ਆਤਮ-ਮੰਥਨ ਤੇ ‘ਰਾਜਨੀਤਕ ਚੇਤਨਾ’ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਮੌਤ ਨਾਲ ਗੱਲਾਂ

 

- ਜਰਨੈਲ ਸਿੰਘ ਗਰਚਾ

ਸਭਿਆਚਾਰ ਤੇ ਸਭਿਆਚਾਰਕ ਸਾਮਰਾਜ

 

- ਡਾ. ਨਰਿੰਦਰਪਾਲ ਸਿੰਘ

‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ

 

- ਹਰਭਜਨ ਕੌਰ ਗਿੱਲ

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘

 

- ਲਾਡੀ ਸੁਖਜਿੰਦਰ ਕੌਰ ਭੁੱਲਰ

ਘਰ ਦੇ ਜੀਆਂ ਵਰਗੇ ਇੱਕ ਯਾਦ

 

- ਹਰਭਜਨ ਕੌਰ ਗਿੱਲ

ਲਿਖੀ-ਜਾ-ਰਹੀ ਸਵੈ-ਜੀਵਨੀ 'ਬਰਫ਼ ਵਿੱਚ ਉਗਦਿਆਂ' 'ਚੋਂ / ਚੰਗਾ ਬਈ, ਪੰਜਾਬ!

 

- ਇਕਬਾਲ ਰਾਮੂਵਾਲੀਆ

ਹੁੰਗਾਰੇ

 

Online Punjabi Magazine Seerat


ਮੌਤ ਨਾਲ ਗੱਲਾਂ
- ਜਰਨੈਲ ਸਿੰਘ ਗਰਚਾ

 

ਇਹ ਟੌਪਿਕ ਮੇਰੇ ਪਾਠਕਾਂ ਨੂੰ ਅਜੀਬ ਲੱਗੇਗਾ ਪਰ ਅੱਜ ਮੇਰਾ 85ਵਾਂ ਜਨਮ ਦਿਨ ਐ। ੳੂ ਤਾਂ ਕਹਾਵਤ ਏ ਕਿ ਬੰਦਾ ਸੱਤਰ ਤੋਂ ਬਾਅਦ ਬਹੱਤਰਿਆ ਜਾਂਦਾ ਪਰ ਅਜੇ ਵੀ ਇਹ ਕਹਾਵਤ ਮੇਰੇ ਤੇ ਲਾਗੂ ਨਹੀਂ ਹੁੰਦੀ।ਮੈ ਪਿਛਲੇ ਸਾਲ ਹੀ ਆਪਣਾ ਤੀਜਾ ਕਹਾਣੀ ਸੰਗ੍ਰਹਿ {ਪ੍ਰੀਤੀ}2012 ‘ਚ ਛਪਵਾਇਆ ਜਿਸ ਦੀ ਖਾਸੀ ਚਰਚਾ ਹੋਈ ਏ ਤੇ ਬੜਾ ਪਸੰਦ ਕੀਤਾ ਜਾ ਰਿਹਾ। ਲੋਕਾਂ ਤੇ ਲੇਖਕਾਂ ਨੇ ਵੀ ਇਸ {ਪ੍ਰੀਤੀ}ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਨੂੰ ਪਸੰਦ ਕੀਤਾ ਏ ਤੇ ਸਰਾਹਿਆ ਏ।
ਹਾਂ ਮੈਂ ਅਸਲ ਵਿਸ਼ੇ ਵੱਲ ਪਰਤਦਾਂ। ਮੇਰਾ 6ਮਾਰਚ,2013 ਨੂੰ ਕੋਲਨ-ਕੈਂਸਰ ਦਾ ਅਪ੍ਰੇਸ਼ਨ ਹੋਣ ਕਰਕੇ ਛੇਵੀਂ ਬਾਰ ਮੌਤ ਨਾਲ ਗੱਲ ਕਰਾਕੇ ਸਰਜਨ ਬੀਬੀ ਹਸੈਨ ਨੇ ਮੈਂਨੂੰ ਨਵਾਂ ਜੀਵਨ ਦਿੱਤਾ ਏ।ਬੜੀ ਹੀ ਲਾਇਕ ਤੇ ਹੰਸ-ਮੁੱਖ ਸਰਜਨ ਏ,ਜਦੋਂ ਵੀ ਰਾਊਂਡ ਤੇ ਆਉਂਦੀ ਸੀ,ਗੱਲਾਂ ਨਾਲ ਅੱਧੀ ਤਕਲੀਫ ਘਟ ਜਾਂਦੀ ਸੀ।ਹੱਸ ਕੇ ਕਹਿੰਦੀ,“ਮਿਸਟਰ ਗਰਚਾ ਅਪਰੇਸ਼ਨ ਮੌਤ ਤੋਂ ਬਚਾਉਣ ਲਈ ਜ਼ਰੂਰੀ ਸੀ।ਸੋ ਇਸ ਕੈਂਸਰ ਤੋਂ ਖਹਿੜਾ ਛੁੱਟਣ ਲਈ ਸਾਲ ਤਾਂ ਘੱਟੋ-ਘੱਟ ਲੱਗੇਗਾ,ਵੱਧ ਸਮਾਂ ਵੀ ਲੱਗ ਸਕਦਾ,ਇਹ ਤੁਹਾਡੀ ਸਿੇਹਤ ਤੇ ਨਿਰਭਰ ਕਰੇਗਾ।ਸ਼ੁਕਰ ਕਰੋ ਮੌਤ ਦੇ ਜਬਾੜ੍ਹੇ ‘ਚੋਂ ਖਿੱਚ ਕੇ ਬਚਾ ਲਿਆ।ਇਸ ਨਾਲ ਆਦੀ ਹੋਣ ਨਾਲ ਮਰਨ ਨਾਲੋਂ ਸੌਖਾ ਜਾਪੇਗਾ।” ਸੱਚ ਹੀ ਕਹਿੰਦੀ ਸੀ।” ਸੋ ਹੁਣ ਬੋਨਸ ਦੇ ਦਿਨਾਂ ਤੇ ਜੀ ਰਿਹਾ ਹਾਂ ਸੱਤ ਮਹੀਨੇ ਤੋਂ ਬਾਹਰੀ ਦੁਨੀਆਂ ਤੋਂ ਕੱਟਆਫ ਹੋ ਗਿਆ ਹਾਂ।ਇਸ ਚੀਜ਼ ਦਾ ਬੜਾ ਦੁੱਖ ਲੱਗਦਾ ਏ,ਨਾ ਕਲਮਾਂ ਦੇ ਕਾਫਲੇ ‘ਚ ਜਾ ਹੁੰਦਾ ਏ,ਨਾ ਕਹਾਣੀ ਮੰਚ ‘ਚ,ਇਨ੍ਹਾਂ ਦੋਵਾਂ ਸੰਸਥਾਵਾਂ ਦਾ ਸ਼ੁਰੂ ਦਾ ਮੈਂਬਰ ਰਿਹਾ ਹਾਂ ਤੇ ਦੋਵਾਂ ਦਾ ਕੋਆਰਡੀਨੇਟਰ ਰਹਿ ਕੇ ਵੀ ਕਈ ਸਾਲ ਸੇਵਾ ਕੀਤੀ ਏ।ਇਨ੍ਹਾਂ ਨੇ ਹੀ ਮੈਂਨੂੰ 62 ਸਾਲ ਦੀ ਉਮਰ ਟੱਪ ਕੇ ਕਹਾਣੀ ਲੇਖਕ ਬਣਾਇਆ ਤੇ ਜਮਾਂਦਰੂ ਲੇਖਕ ਹੋਣ ਦਾ ਮਿੱਥ ਤੋੜਿਆ।ਕਹਾਣੀ-ਮੰਚ ਦੀ ਹਰੇਕਂ ਤਿਮਾਹੀ ਬੈਠਕ ‘ਚ 1995 ਤੋਂ ਨਵੀਂ ਕਹਾਣੀ ਸਨਾਉਂਦਾ ਰਿਹਾਂ ਤੇ ਓਹਨਾਂ ਵੱਲੋਂ ਸੁਝਾਂਵਾਂ ਨਾਲ ਆਪਣਾ ਕੇ ਮੁੜ ਲਿਖਦਾ ਰਿਹਾ।1996 ‘ਚ ਪਹਿਲਾ ਕਹਾਣੀ ਸੰਗ੍ਰਹਿ “ਲਿੱਲੀ”ਛਪਵਾਇਆ।
ਅਪ੍ਰੇਸ਼ਨ ਹੋਏ ਕਰਕੇ ਆਮ ਹੀ ਸੱਤ ਮਹੀਂਨੇ ਬੈਡ-ਰੂਮ ‘ਚ ਪਏ ਰਹਿਣ ਨਾਲ ਕਦੇ-ਕਦੇ ਜਿਓਣ ਤੋਂ ਓਪਰਾਮ ਹੋ ਜਾਂਦਾ ਹਾਂ ਤੇ ਮੌਤ ਨਾਲ ਹੀ ਗੱਲਾ ਕਰਦਾ ਖੁਦਕਸ਼ੀ ਵਾਰੇ ਸ਼ੁਰੂ-ਸ਼ੁਰੂ ‘ਚ ਸੋਚ ਜਾਂਦਾ ਸਾਂ,ਇਸ ਕਾਰਜ ਨੂੰ ਕਾਅਿਰਤਾ ਵੀ ਸਮਝਦਾ ਹਾਂ।ਇਸ ਖਿਆਲ ਤੋਂ ਮੁਕਤ ਹੋਣ ‘ਚ ਮੇਰੀ ਬੇਟੀ,ਬੇਟੇ, ਨੂੰਹ ਤੇ ਸਰਦਾਰਨੀ ਸਮੇਤ ਬੱਚਿਆ ਦੇ ਤੇ ਕਹਾਣੀਕਾਰ ਦੋਸੋਸਤਾਂ ਜਰਨੈਲ ਸਿੰਘ {ਕਹਾਣੀਕਾਰ} ਸੁਦਾਗਰ ਸਿੰਘ ਬਰਾੜ ਤੇ ਉਸ ਦੀ ਸਰਦਾਰਨੀ ਅਤੇ ਕਿਰਪਾਲ ਸਿੰਘ ਪੱਨੂੰ ਉਹਨਾਂ ਦੀ ਸਰਦਾਰਨੀ ਪਤਵੰਤ ਕੌਰ ਬਹੁਤ ਸਹਾਈ ਹੋਏ ਇਨ੍ਹਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ।
ਪੰਜਵੀ ਵਾਰ ਵੀ ਮੌਤ ਨਾਲ ਗੱਲ ਹੋਈ ਸੀ 2000‘ਚ।ਮੇਰੀ ਅਪੈਂਡਿਸਕਸ ਫਟ ਗਈ ਕਾਫਲੇ ਦੀ ਬੈਠਿਕ ਤੋਂ ਮੁੜ ਕੇ ਅਗਲੇਦਿਨ 8- 8-2000 ਨੂੰ ਤੜਕੇ ਚਾਰ ਬਜੇ।ਸਵੇਰੇ 9,ਵਜੇ ਫੈਮਲੀ ਡਾਕਟਰ ਕੁਲਦੀਪ ਕੁਲਾਰ ਦੇ ਦਫਤਰ ਗਏ।ਚੈਕੱ ਕਰਕੇ ਉਸ ਨੇ ਐਮਰਜੈਂਸੀ ਜਾਣ ਨੂੰ ਕਿਹਾ।ਓਦੋਂ ਐਮਰਜੈਂਸੀ ‘ਚ ਬਹੁਤ ਦੇਰ ਲਗਦੀ ਸੀ ਸੋ ਅਸੀਂ ਡ:ਕੁਲਾਰ ਤੋਂ ਉਨ੍ਹਾਂ ਨੂੰ ਤੁਰੰਤ ਅਪ੍ਰੇਸ਼ਨ ਕਰਨ ਲਈ ਫੋਨ ਕਰਵਾ ਕੇ ਗਏ ਸੀ ਪਰ ਫੇਰ ਵੀ ਟਰਨ ਸ਼ਾਮ ਦੇ ਸੱਤ ਵਜੇ ਡਾਕਟਰ ਕੋਲ ਜਾਣ ਦੀ ਆਈ।ਡਾਕਟਰ ਹੈ ਤਾਂ ਗੁਰਸਿਖ ਪੰਜਾਬੀ ਸੀ ਪਰ ਬੇਟੇ ਵੱਲੋਂ ਅਪੈਂਡਿਕਸ ਫਟੀ ਦੱਸਣ ਨੂੰ ਮੰਨਿਆ ਈ ਨਾ।ਕਹੇ ਇਹ ਤਾਂ ਕਿਡਨੀ ‘ਚ ਪਥਰੀ ਕਰਕੇ ਦਰਦ ਹੋ ਰਿਹਾ ਸੌਨਿਕ ਤੇ ਯੂਰਨ ਟੈਸਟ ਕਰਾਉਣ ਲਈ ਬਜਿ਼ਦ ਰਿਹਾ,ਯੂਰਨ ਰਪੋਰਟ ਦੇਖ ਕੇ ਬਸ਼ਰਮ ਜਿਹਾ ਹੋ ਕੇ ਅਲੈਕਟਰੌੰੋਨਿਕ ਟੈਸਟ ਦਾ ਫਾਂਰਮ ਬੇਟੇ ਦੇ ਹੱਥ ਫੜਾ ਕੇ ਤੁਰਦਾ ਬਣਿਆ ਤੇ ਅਲੈਕਟਰਾਸੌਨਿਕ ਕਰਨ ਤੇ ਅਪ੍ਰੇਸ਼ਨ ਕਰਨ ਦਾ ਉਸ ਦਿਨ ਦਾ ਸਮਾਂ ਲੰਘਾ ਦਿੱਤਾ। ਬਹੁਤ ਦੁੱਖ ਲੱਗਾ।ਅਗਲੇ ਦਿਨ 9ਵਜੇ ਟੈਸਟ ਬਾਅਦ 11 ਵਜੇ ਅਪ੍ਰੇਸ਼ਨ ਹੋਆਿ ਤੇ ਸਫਲ ਅਪ੍ਰੇਸ਼ਨ ਹੋ ਜਾਣ ਤੇ ਸਰਜਨ ਡਾਕਟਰ ਨ ਬੇਟੇ ਨੂੰ ਮੇਰੇ ਬਚ ਜਣ ਤੇ ਲਕੀ ਦੱਸਦੇ ਨੇ ਕਿਹਾ,“ਅਪੈਂਡੈਕਸ ਫਟੀ ਨੂੰ ਬਹੁਤ ਦੇਰ ਹੋ ਗਈ ਸੀ।ਪਰ ਮੇਰੀ ਸਹਿਰਦ ਟੀਮ ਨੇ ਆਪਣੀ ਕੋਸ਼ਸ਼ ਨਾਲ ਤੁਹਾਡੇ ਡੈਡ ਨੂੰ ਮੌਤ ਨਾਲ ਗੱਲਾਂ ਕਰਦੇ ਨੂੰ ਵਾਪਸ ਲੈ ਆਂਦਾ।”ਬੇਟੇ ਨੇ ਡਾਕਟਰ ਟੀਮ ਦਾ ਬਹੁਤ-ਬਹੁਤ ਧੰਨਵਾਦ ਕੀਤਾ।ਹੋਸ਼ ਆਉਣ ਤੇ ਦੱਸਿਆ ਸੀ ਮੈਂਨੂੰ ਤੇ ਸਾਰੇ ਖਬਰ ਲੈਣ ਆਏ ਪਰਵਾਰ ਨੂੰ।
ਚੌਥੀ ਵਾਰ 1968 ‘ਚ ਮੌਤ ਦੇ ਸਨਮੁੱਖ ਹੋ ਕੇ ਗੱਲਾਂ ਕਰਨ ਪਿੱਛੋਂ ਦੋ ਜਵਾਨੀਆਂ ਤੇ ਤਰਸ ਕਰਕੇ ਛੱਡ ਕੇ ਤਿੱਤਰ ਹੋਈ।ਸਾਨੂ ਬਚ ਜਾਣ ਤੇ ਲਫ਼ਜ਼ਾਂ ‘ਚ ਨਾ ਦੱਸੀ ਜਾਣ ਵਾਲੀ ਖੁਸ਼ੀ ਹੋਈ।ਹੋਇਆ ਇਹ,ਕਸ਼ੋਰ ਕੁਮਾਰ ਦਾ ਪਹਿਲੀ ਤਰੀਕ ਬਾਰੇ ਫਿ਼ਲਮੀ ਗੀਤ ਐ ਜਿਸ ਦਾ ਇਸ ਘਟਨਾ ਨਾਲ ਗਹਿਰਾ ਸਬੰਧ ਆ{ਲੁਟੇਗਾ ਖ਼ਜ਼ਾਨਾ ਆਜ ਪਹਿਲੀ ਤਰੀਕ ਆ}ਮੈਂ ਹੈੱਡ ਮਾਸਟਰ ਪਰਮੋਟ ਹੋਣ ਵਾਲਾ ਸੀ। ਬਲਾਕ ਐਜੂਕੇਸ਼ਨ ਅਫਸਰ ਤੋਂ{ਬੀ-ਈ-ਓ ਤੋਂ ਆਪਣੀ ੰਮਰਜ਼ੀ ਨਾਲ ਪੜ੍ਹਾਓਣ ਦਾ ਕੁੱਝ ਤਜਰਬਾ ਹਾਸਲ ਕਰਨ ਲਈ ਖਡੂਰ- ਸਾਹਿਬ ਹੀ ਸਰਕਾਰੀ ਹਾਈ ਸਕੂਲ ਜਿਸ ‘ਚ ਜੇ-ਬੀ-ਟੀ ਯੁਨਟ ਵੀ ਸੀ ,ਮੇਥ-ਮਾਸਟਰ ਲੱਗ ਗਿਆ। ਬਾਬਾ ਉਤੱਮ ਸਿੰਘ ਜੀ ਜੋ ਖਡੂਰ ਸਾਹਿਬ ਦੇ ਗੁਰਦਵਾਰਿਆਂ ਦੀ ਸੇਵਾ ਕਰ ਰਹੇ ਹੋਣ ਕਰਕੇ ਨਵੇਂ ਬਣੇ ਆਪਣੇ ਸ਼ਰਧਾਲੂ ਮੁੱਖ-ਮੰਤਰੀ ਤੋਂ ੰਮੈਂਨੂੰ ਨਾਲ ਲਿਜਾ ਕੇ ਮਨਜ਼ੂਰੀ ਲਿਆ ਕੇ 1968 ‘ਚ ਹੀ ਚਾਲੂ ਕਰ ਲਈ ਸੀ। ਬੀ-ਈ-ਓ ਤੋਂ ਮੈਥ-ਮਾਸਟਰ ਲੱਗ ਗਿਆ।ਇਸ ਬਾਰੇ ਮੇਰੇ ਮੇਰੇ ਫਾਦਰ ਨੇ ਕਿਹਾ,“ਓਏ ਤੇਰੀ ਅਕਲ ਂਨੂੰ ਖੋਤੇ ਚਰ ਗਏ,ਥਾਨੇਦਾਰ ਤੋਂ ਸਪਾਹੀ ਬਣ ਗਿਆਂ?”ਅਗਲੇ ਮਹੀਨੇ ਦੀ ਪਹਿਲੀ ਤਰੀਕ ਸੀ ਤੇ ਸਾਰੇ ਟੀਚਰ ਕਸ਼ੋਰ ਕਮਾਰ ਦੇ ਗੀਤ ਮੁਤਾਬਕ ਤਨਖਾਹ ਵੀ ਪਹਿਲੀ ਤਰੀਕ ਨੂੰ ਮੰਗਦੇ ਨੇ,ਭਾਂਵੇਂ ਲੋੜ ਹੈ ਜਾਂ ਨਹੀਂ।ਬਿਲ ਪਾਸ ਹੋ ਕੇ ਆ ਗਏ ਸੀ ਪਰ ਮੁੱਖ-ਅਧਿਅਪਕ ਅੱਜ ਤਰਨਤਾਰਨ ਖਜ਼ਾਨੇ ਨਹੀਂ ਜਾ ਸਕਦੇ ਸੀ ਸਿਹਤ ਢਿਲੀ ਹੋਣ ਕਰਕੇ,ਓਹ ਕਹਿੰਦੇ,“ਤੁਹਾਡੇ ‘ਚੋ ਕੋਈਂ ਜਾ ਕੇ ਲੈ ਆਵੌ?”ਸੱਭ ਮੈਂਨੂੰ ਤਜਰਬਾ ਹੋਣ ਕਰਕੇ ਲਿਆ ਕੇ ਦੇਣ ਨੂੰ ਕਹਿਣ ਲੱਗੇ।ੰਇੱਕ ਮੋਟਰ ਸਾਈਕਲ ਵਾਲਾ ਟੀਚਰ ਨਾਲ ਚਲ ਪਿਆ।ਅਸੀਂ ਤਰਨਤਾਰਨ ਖਜ਼ਾਨੇ ਤੋਂ ਤਨਖਾਹ ਼ਲੈ ਕੇ ਮੁੜ ਰਿਹੇ ਸੀ ਤਾਂ ਪਹਿਲੇ ਪਿੰਡ ਦੇ ਕੂਹਣੀ ਮੋੜ ਤੋਂ ਥੋੜੀ ਧੂਰ ਸੀ ਕਿ ਸਾਹਮਣੇ ਤੋਂ ਬਸ ਮੋੜ ਕੱਟ ਕੇ ਸਾਮਣੇ ਆ ਗਈ, ਦੋਵੇਂ ਪਾਸੇ ਟੋਇਆਂ ‘ਚ ਪਾਣੀ ਖੜਾ ਸੀ।ਪਰ ਮੇਰੇ ਮੋਟਰਸਾਈਕਲ ਡਰਾਈਵਰ ਨੇ ਓਥੋਂ ਦੇ ਸਿਾਬ ਨਾਲ ਮੋਟਰਸਾਈਕਲ ਖੱਬੇ ਉਤਾਰਨ ਦੀ ਬਜਾਏ ਸੱਜੇ ਉਤਾਰ ਲਿਆ।ਬਸ ਡਰਾਈਵਰ ਨੇ ਪ੍ਰੂਰੇ ਜ਼ੋਰ ਨਾਲ ਬਰੇਕ ਲਾ ਕੇ ਸੜਕ ਤੇ ਬਸ ਰੋਕ ਲਈ ਤੇ ਸਾਡੇ ਤੋਂ ਸਿਰਫ ਚਾਰ ਪੰਜ ਇੰਚ ਤੇ ਰੋਕ ਕੇ ਸਾਨੂੰ ਮੌਤ ਨਾਲ ਗੱਲਾਂ ਕਰਨ ਤੋਂ ਬਚਾ ਲਿਆ।ਬਸ ਡਰਾਈਵਰ ਸਾਨੂੰ ਔਖਾ-ਭਾਰਾ ਹੁੰਦਾ ਚਲਾ ਗਿਆ ਕਿ ਮਰ ਹੀ ਚੱਲੇ ਸੀ ਨਾਲੇ ਸਾਨੂੰ ਮਰਵਾ ਦੇਣ ਲੱਗੇ ਸੀ।
ਤਿਜੀ ਬਾਰ ਇੱਕ ਆਪਣੇ ਸਕੂਟਰ ਦਾ ਹਾਦਸਾ ਹੋਣ ਲੱਗਣ ਤੋਂ ਮੌਤ ਨਾਲ ਗੱਲ ਕਰਦਾ-ਕਰਦਾ ਬਚਹ ਗਿਆ।ਇਹ ਗੱਲ 1982 ਦੀ ਏ।ਆਪਣੇ ਬਲਾਸਪੁਰ ਗੌ:ਹਾਈ ਸਕੂਲ ਤੋਂ ਛੁੱਟੀ ਕਰਕੇ ਪਿੰਡ ਲਿਗਾ{ਲੁਧਿਾਣਾ}ਨੂੰ ਆ ਰਿਹਾ ਸੀ,ਰਾਹ ਵਿੱਚ ਪੈਂਦੀ ਦੋਰਾਹਾ ਮੰਡੀ ਤੋਂ ਸਬਜ਼ੀ ਲੈਣ ਲਈ ਜੀ-ਟੀ-ਰੋਡ ਤੇ ਸੱਜੇ ਪਾਸੇ ਨੂੰ ਮੁੜਨਾ ਪੈਣਾ ਸੀ।ਇਹ ਚੁਰਸਤਾ ਇੰਰਸੈਕਸ਼ ਸੀ।ਖੱਬੇ ਪਾਸੇ ਨਹਰ ਸਰਹੰਦ ਦਾ ਪੁਲ ਸੀ ਸੱਜੇ ਪਾਸੇ ਬਰਸਾਤ ਦੇ ਪਾਣੀ ਕਾਫੀ ਚੌੜੀ ਡਰੇਨ ਤੇ ਪੁਲ ਬਣਿਆ ਹੋਇਾ ਸੀ।ਇਹ ਸਿੱਧੀ ਸੜਕ ਨਹਰ ਦੇ ਨਾਲ –ਨਾਲ ਨੀਲੋਂ ਨੂੰ ਜਾਂਦੀ ਸੀ। ਸੋ ਸਕੂਟਰ ਹੌਲੀ ਕਰਕੇ ਸੱਜੇ-ਖੱਬੇ ਦੇਖ ਕੇ ਹੌਲੀ ਜਿਹੇ ਸੱਜੇ ਪਾਸੇ ਨੂੰ ਮੁੜਨ ਲੱਗਾ ਤਾਂ ਸੱਜੇ ਪਾਸੇ ਤੋਂ ਤੇਜ਼ ਸਪੀਡ ਨਾਲ ਆਉਂਦੀ ਕਾਰ ਦੱਸੀ।ਮੋੜ ਕਟਦਾ ਤਾਂ ਕਾਰ ਨਾਲ ਟੱਕਰ ਅਵੱਸ਼ ਸੀ,ਮੈਂ ਸਿਧਾ ਸਕੂਟਰ ਮੋੜ ਲਿਆ ਅੱਗੇ 15-20 ਫੱਟ ਡੂੰਘੀ ਡਰੇਨ ‘ਚ ਜਾ ਡਿਗਣਾ ਸੀ ਸੋ ਪੂਰਾ ਹੈਂਡਲ ਘੁਮਾ ਦਿੱਤਾ ਤੇ ਪਿੰਡ ਵੱਲ ਨੂੰ ਮੂੰਹ ਹੋ ਗਿਆ ਤੇ ਬਰੇਕ ਲਾ ਕੇ ਮੌਤ ਤੋਂ ਛੁਟਕਾਰਾ ਹੋ ਗਿਆ।ਕੁਛ ਦੇਰ ਰੁਕ ਕੇ ਸਬਜ਼ੀ ਦਾ ਖਿਹੜਾ ਤਿਅਗ ਕੇ ਰੱਬ ਦਾ ਧੰਨਵਾਦ ਕਰਦਾ ਘਰ ਪੁੱਜਾ।
ਦੂਜੀਂ ਬਾਰ ਮੌਤ ਨਾਲ ਗੱਲ ਹੋਣ ਲੱਗੀ ਸੀ ਜਦੋਂ 8-9 ਸਾਲ ਦਾ ਹੋਵਾਗਾ 1937-38‘ਚ।ਸਾਡੇ ਪਿੰਡ ਕਿਸੇ ਭਲੇ ਵੇਲੇ ਬਾਵਾ ਡੇਰਾ ਕਿਸੇ ਸਾਧ ਨੇ ਟੋਬੇ ਦੇ ਨਾਲ ਕਾਫੀ ਖਾਲੀ ਪਈ ਥਾਂ ਤੇ ਪਿੰਡ ਵਾਲਿਆਂ ਦੀ ਸਲਾਹ ਨਾਲ ਕਾਰਸੇਵਾ ਨਾਲ ਸਿ਼ਵ ਮੰਦਰ ਤੇ ਅੱਗੇ ਰਾਹ ਛੱਡ ਕੇ ਬਹਤ ਵੱਡਾ ਬੈਠਨ ਲਈ ਪੱਕਾ ਚੌਂਤਰਾ ਸਮੇਤ,ਹਲਟੀ ਖੂਹੀ ਤੇ ਬਣਾ ਕੇ ਪਾਣੀ ਪੀਣ ਲਈ ਤੇ ਨਹਾਂਉਣ ਲਈ ਦੋ ਕੁੰਡਾਂ ਬਣਾ ਦਿੱਤੀਆਂ।ਛੁੱਟੀ ਵਾਲੇ ਦਿਨ ਅਸੀਂ ਬੱਚੇ ਓਥੇ ਖੇਡਦੇ।ਓਦੋਂ ਅਸੀਂ ਛੋਟੇ ਹੁੰਦੇ ਗਿੱਲੀ ਮਿੱਟੀ ਨਾਲ ਬਲਦ-ਗੱਡੇ ਬਣਾ-ਬਣਾ ਖੇਡਦੇ ਹੁੰਦੇ।ਟੋਬੇ ਚੋਂ ਕਈ ਹਾਣੀਆਂ ਨਾਲ ਗਿੱਲੀ ਮਿੱਟੀ ਲੈਣ ਗਿਆ ਟੋਬੇ ‘ਚ ਡਿਗ ਗਿਆ।ਖੜਾਕ ਸੁਣ ਕੇ ਜਦੋਂ ਮੈਂ ਪਾਣੀ ਚੋਂ ਸਿਰ ਬਾਹਰ ਕੱਡਿਆ ਤਾਂ ਵਾਲਾਂ ਤੋਂ ਫੜਕੇ ਉਪੱਰ ਖਿੱਚ ਲਿਆ ਤੇ ਮੌਤ ਬੇਸ਼ਰਮ ਹੋਈ ਬਿਨਾ ਕੋਈ ਗੱਲ ਕੀਆਂਿ ਪਤੱਰਾਵਾਚ ਗਈ।
ਪਹਿਲੀ ਬਾਰ ਅਜੇ ਮੈਂ 5-6 ਸਾਲ ਦਾ ਸੀ।1934-35ਦੀ ਘਟਨਾ ਏ,ਓਦੋਂ ਗੱਡਾ ਜਾਂ ਬੋਤਾ ਆਮ ਵੱਡੇ-ਛੋਟਿਆਂ ਦੀ ਮਨਭਾਉਂਦੀ ਆਉਣ-ਜਾਣ ਦੀ ਸਵਾਰੀਹੁੰਦੀ।ਗੱਡਾ ਹਰ ਜੱਟ ਦੇ ਘਰ ਤੇ ਊਂਟ ਬਹੁਤੇ ਘਰੀਂ ਹੁੰਦੇ ਸਨ।ਇਹ ਹਰ ਰੋਜ਼ ਪੱਠੇ ਲਿਆਉਣ ਲਈ ਵਰਤੋਂ ‘ਚ ਆਉਂਦੇ ਸਨ।ਸਾਡਾ ਗੱਡਾ ਤਾਂ ਪਿੱਤਲ-ਪੱਤੀਆਂ ਤੇ ਪਿੱਤਲ ਦੇ ਕੋਕਿਆਂ ਨਾਲ ਘਰ ਬਠਾ ਕੇ ਤਰਖਾਨ ਤੋਂ ਬਨਵਾਇਆ ਸੀ।ਇੱਕ ਦਿਨ ਅਸੀਂ ਦਰਵਾਜੇ ਕੋਲ ਖੁਲੇ ਥਾਂ ਕਈ ਮੁੰਡੇ ਮੇਰੇ ਜਿਡੇ ਖੇਡ ਰਹੇ ਸੀ।ਇੱਕ ਸਾਡੀ ਬੀਹੀ ਦਾ ਪੱਠਿਆਂ ਦਾ ਲੱਦਿਆ ਗੱਡਾ ਕੋਲੋਂ ਦੀ ਲੰਘਣ ਲੱਗਾ।ਸੀਰੀ ਦੇ ਰੋਕਦੇ –ਰੋਕਦੇ ਉਪੱਰ ਜਾ ਚੜ੍ਹੇ।ਗੱਡੇ ਵਾਲੈ ਦੇ ਘਰ ਦੇ ਵੇਹੜੇ ਵਲ ਨੂੰ ਮੁੜਦੇ ਰਾਹ ਦੇ ਖੱਬੇ ਪਾਸੇ ਫੁੱਟ-ਡੇੜ੍ਹ ਫੁੱਟ ਉਚੱੀ ਮੀਂਹ ਨਾਲ ਖੁਰੀ ਕੱਚੀ ਪੜੀਂਹ{ਕੰਧ}ਤੇ ਸੱਜੇ ਪਾਸੇ ਘਰ ਦੀ ਉੱਚੀ ਕੰਧ ਸੀ।ਗੱਡਾ ਮੁੜਨ ਲੱਗਾ ਪੜੀਂਹ ਤੇ ਪਹਿੀਆ ਚੜ੍ਹਨ ਨਾਲ ਹੌਲੀ-ਹੌਲੀ ਸੱਜੇ ਪਾਸੇ ਨੂੰ ਉਲਟਨ ਲੱਗਾ,ਚੀਕਾਂ ਮਾਰਦੇ ਰੋਂਦੇ ਅਸੀਂ ਮਰਨੋ ਬਚਨ ਲਈ ਉਚੇ ਹੋ ਰਹੇ ਪਾਸੇ ਵਲ ਹੁੰਦੇ ਗਏ।ਸਾਨੂੰ ਮੌਤ ਨੇ ਤਰਸ ਖਾਂ ਕੇ ਨਾਲ ਨਾ ਲਿਜਾਣ ਲਈ ਗੱਡੇ ਦੇ ਸੱਜੇ ਪਾਸੇ ਨੂੰ ਘਰ ਦੀ ਕੰਧ ‘ਚ ਪਿਸ ਕੇ ਮਰ ਜਾਣ ਤੋਂ 2-3 ਫੁਟ ਦੁਰ ਰੋਕ ਦਿੱਤਾ।ਇਹ ਮੌਤ ਨਾਲ ਗੱਲਾਂ ਅੱਜ ਵੀ ਹੁਣ ਆਖਰੀ ਬਾਰ ਮੌਤ ਦੇ ਸਨਮੁੱਖ ਕਿਸੇ ਵੀ ਪਲ ਹੋ ਜਾਣ ਕਰਕੇ ਯਾਦ ਆ ਜਾਂਦਿੀਆਂ ਨੇ ਤੇ ਪਾਠਕਾਂ ਅੱਗੇ ਸੀਰਤ ਰਾਹੀਂ ਪੇਸ਼ ਹਨ। { {ਜਰਨੈਲ ਸਿੰਘ ਗਰਚਾ}905-455-6013{ਬਰੈਂਪਟਨ}

-0-