Welcome to Seerat.ca
Welcome to Seerat.ca

ਗਦਰੀ ਬਾਬਿਓ, ਪਰਤ ਕੇ ਵੇਖਿਓ ਜੇ

 

- ਪਸ਼ੌਰਾ ਸਿੰਘ ਢਿਲੋਂ

ਨਾਵਲ ਅੰਸ਼ / ਇੰਗਲਿਸਤਾਨੀ

 

- ਹਰਜੀਤ ਅਟਵਾਲ

ਗੁੰਡਾ

 

- ਰੂਪ ਢਿਲੋਂ

ਭਾਨ ਲੈਣਾ ਦੀਵਾਨ ਵਿਚੋਂ

 

- ਸੰਤੋਖ ਸਿੰਘ

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ

 

- ਮਲਿਕਾ ਮੰਡ

ਮਾਣਕ ਬਨਾਮ ਚਮਕੀਲਾ:‘ਜੀਜਾ ਲੱਕ ਮਿਣ ਲੈ...’

 

- ਐੱਸ ਅਸ਼ੋਕ ਭੌਰਾ

ਸਾਹਿਤਕ ਸਵੈਜੀਵਨੀ / ਆਤਮ-ਮੰਥਨ ਤੇ ‘ਰਾਜਨੀਤਕ ਚੇਤਨਾ’ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਮੌਤ ਨਾਲ ਗੱਲਾਂ

 

- ਜਰਨੈਲ ਸਿੰਘ ਗਰਚਾ

ਸਭਿਆਚਾਰ ਤੇ ਸਭਿਆਚਾਰਕ ਸਾਮਰਾਜ

 

- ਡਾ. ਨਰਿੰਦਰਪਾਲ ਸਿੰਘ

‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ

 

- ਹਰਭਜਨ ਕੌਰ ਗਿੱਲ

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘

 

- ਲਾਡੀ ਸੁਖਜਿੰਦਰ ਕੌਰ ਭੁੱਲਰ

ਘਰ ਦੇ ਜੀਆਂ ਵਰਗੇ ਇੱਕ ਯਾਦ

 

- ਹਰਭਜਨ ਕੌਰ ਗਿੱਲ

ਲਿਖੀ-ਜਾ-ਰਹੀ ਸਵੈ-ਜੀਵਨੀ 'ਬਰਫ਼ ਵਿੱਚ ਉਗਦਿਆਂ' 'ਚੋਂ / ਚੰਗਾ ਬਈ, ਪੰਜਾਬ!

 

- ਇਕਬਾਲ ਰਾਮੂਵਾਲੀਆ

ਹੁੰਗਾਰੇ

 

Online Punjabi Magazine Seerat

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘
- ਲਾਡੀ ਸੁਖਜਿੰਦਰ ਕੌਰ ਭੁੱਲਰ

 

ਪਹਿਲਾਂ ਆਮ ਹੀ ਸੁਆਣੀਆਂ ਖਰਲ ਦੀ ਸਹਾਇਤਾ ਨਾਲ ਸੁਰਮਾ ਘਰ ਵਿੱਚ ਹੀ ਪੀਸ ਦੀਆਂ ਸਨ। ਸੁਰਮਾ ਪੀਸਣ ਲਈ ਸੁਰਮੇ ਦੀ ਡਲ਼ੀ, ਛੋਟੀਆਂ ਇਲੈਚੀਆਂ, ਕੌਲ ਡੋਡਾ, ਹਰੜਾ, ਇੱਕ ਪਤਾਸਾ ਤੇ ਇੱਲ ਦਾ ਆਂਡਾ ਇਹ ਸਾਰਾ ਨਿੱਕ-ਸੁੱਕ ਖਰਲ ਵਿੱਚ ਪਾ ਕੇ, ਲੰਬੂਤਰੇ ਜਿਹੇ ਪੱਥਰ ਨਾਲ ਕਈ-ਕਈ ਦਿਨ ਲਗਾਤਾਰ ਥੋੜੀ-ਥੋੜੀ ਰਗੜਾਈ ਕਰਕੇ ਚੰਨ ਦੀ ਰੋਸ਼ਨੀ ਵਿੱਚ ਸੁਰਮਾ ਬਰੀਕ ਪੀਸ ਲੈਂਦੀਆਂ ਤੇ ਪੀਸਿਆਂ ਹੋਈਆਂ ਸੁਰਮਾ ਸੁਰਮੇਦਾਨੀ ਜਾਂ ਸ਼ੀਸ਼ੀ ਵਿੱਚ ਪਾ ਕੇ ਰੱਖ ਲੈਂਦੀਆਂ ਸਨ। ਸੁਰਮੇ ਦਾ ਜ਼ਿਕਰ ਬੋਲੀ ਵਿੱਚ ਇਸ ਤਰ੍ਰਾਂ ਹੈ-
ਬਾਰੀ ਉਹਲੇ ਸੁਰਮਾ ਪਾਵਾਂ, ਉੱਤੋਂ ਆਗਿਆ ਤਾਇਆ।
ਰੋ-ਰੋ ਨਿਕਲ ਗਿਆ, ਬੜੇ ਸ਼ੌਕ ਨਾਲ ਪਾਇਆ।
ਕਈ ਮੁਟਿਆਰਾਂ ਲੰਮੀ ਧਾਰ ਬੰਨ੍ਹ-ਬੰਨ੍ਹ ਕੇ ਸੁਰਮਾ ਪਾਉਂਦੀਆਂ ਸਨ। ਉਸਨੂੰ ਪੂਛਾਂ ਵਾਲਾ ਸੁਰਮਾ ਕਿਹਾ ਜਾਂਦਾ ਸੀ। ਪੂਛਾਂ ਵਾਲਾ ਸੁਰਮਾ ਪਾਉਂਣਾ ਚੰਗਾ ਨਹੀਂ ਸਮਝਿਆਂ ਜਾਂਦਾ ਸੀ।
ਅੱਖਾਂ ਵਿੱਚ ਸੁਰਮਾ ਪਾਵੇ ਬੰਨ੍ਹ-ਬੰਨ੍ਹ ਧਾਰੀ,
ਕੁੜੀ ਮੁੰਡੇ ਵੇਖਣ ਦੀ ਮਾਰੀ।
ਕਈਆਂ ਘਰਾਂ ਵਿੱਚ ਕੁਆਰੀ ਧੀ, ਭੈਂਣ ਮੁਟਿਆਰ ਨੂੰ ਸੁਰਮਾ ਪਾਉਂਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਜਦੋਂ ਮੁਟਿਆਰ ਸੁਰਮਾ ਪਾ ਲੈਂਦੀ ਸੀ ਤਾਂ ਉਸਦੀ ਮਾਂ ਉਸਨੂੰ ਮਿੱਠੀ ਜਿਹੀ ਝਿੜਕ ਦੇ ਕੇ ਕਹਿੰਦੀ-
ਬਾਰੀ ਹੇਠ ਖੜੋਤੀਏ, ਮੂਲ਼ੀ ਪੱਤ ਫੜਾ।
ਅੱਗ ਲੱਗੇ ਤੇਰੇ ਰੂਪ ਨੂੰ, ਥੋੜਾ ਸੁਰਮਾ ਪਾ।
ਮੁੰਡੇ ਦੇ ਵਿਆਹ ਸਮੇਂ ਘੋੜੀ ‘ਤੇ ਚੜ੍ਹੇ ਦਿਉਰ ਨੂੰ ਭਾਬੀਆਂ ਬੜੇ ਚਾਵਾਂ ਨਾਲ ਸੁਰਮਾ ਪਾਉਂਦੀਆਂ ਹਨ। ਤੇ ਬਾਕੀ ਰਿਸ਼ਤੇਦਾਰਨੀਆਂ ਘੋੜੀਆਂ ਗਾਉਂਦੀਆਂ ਹਨ-
ਭਾਬੋ ਸੁਹਾਗਣ ਤੈਨੂੰ ਸੁਰਮਾ ਪਾਵੇ,
ਪੀਲੀ-ਪੀਲੀ ਦਾਲ ਤੇਰੀ ਘੋੜੀ ਚਰੇ।
ਭਾਬੀਆਂ ਦਿਉਰ ਨੂੰ ਸੁਰਮਾ ਪਾ ਕੇ ਫਿਰ ਉਸ ਤੋਂ ਕੁਝ ਪੈਸੇ ਸ਼ਗਨ (ਲਾਗ) ਵਜੋਂ ਮੰਗਦੀਆਂ ਹਨ।
ਦੂਰੋਂ ਤਾਂ ਆਈ ਤੇਰੀ ਭਾਬੋ ਵਿਆਈ।
ਦੇ-ਦੇ ਵੇ ਦੇ-ਦੇ ਸਾਨੂੰ ਸੁਰਮਾ ਪਵਾਈ।
ਫੇਰ ਕੁਝ ਸਮੇਂ ਬਾਅਦ ਘਰਾਂ ਵਿੱਚ ਸੁਰਮਾ ਪੀਸਣ ਦਾ ਕੰਮ ਘੱਟ ਗਿਆ ਤੇ ਨਾਲੇ ਪੀਸਿਆਂ ਸੁਰਮਾ ਬਜ਼ਾਰਾਂ ਵਿੱਚ ਵਿਕਣ ਲੱਗ ਪਿਆ। ਜਿਵੇਂ ਇਸ ਗੀਤ ਦੇ ਬੋਲਾਂ ਵਿੱਚ ਕਿਹਾ ਗਿਆ ਹੈ-
ਸੁਰਮਾ ਵਿਕਣਾ ਆਇਆ,ਇੱਕ ਲੱਪ ਸੁਰਮੇ ਦੀ,
ਸ਼ਾਵਾ !ਇੱਕ ਲੱਪ ਸੁਰਮੇ ਦੀ।
ਕੁਝ ਸਮਾਂ ਪਹਿਲਾਂ ਸੁਆਣੀਆਂ ਸੁਰਮਾ ਪੀਸ ਕੇ ਪਿੱਤਲ, ਲੋਹੇ, ਸਟੀਲ ਦੀਆਂ ਬਣੀਆਂ ਸੁਰਮੇਦਾਨੀਆਂ ਵਿੱਚ ਪਾ ਲੈਂਦੀਆਂ ਸਨ।ਸੁਰਮੇਦਾਨੀਆਂ ਵਿੱਚ ਰੱਖੇ ਸੁਰਮਚੂਆਂ ਦੀ ਸਹਾਇਤਾ ਨਾਲ ਔਰਤਾਂ ਧਾਰਾਂ ਬੰਨ੍ਹ-ਬੰਨ੍ਹ ਕੇ ਅੱਖਾਂ ਵਿੱਚ ਸੁਰਮਾ ਪਾਉਂਦੀਆਂ ਸਨ। ਸੁਰਮੇਦਾਨੀਆਂ ਕਈ ਪ੍ਰਕਾਰ ਦੀਆਂ ਬਣੀਆਂ ਹੁੰਦੀਆਂ ਸਨ।ਸੁਰਮਚੂ ਤੇ ਸੁਰਮੇਦਾਨੀਆਂ ਭਾਰੇ ਨਮੂਨੇ ਦੀਆਂ ਬਣੀਆਂ ਹੁੰਦੀਆਂ ਸਨ। ਸੁਰਮੇਦਾਨੀ ਦਾ ਜ਼ਿਕਰ ਬੋਲੀ ਵਿੱਚ ਇਸ ਤਰ੍ਹਾਂ ਹੈ-
ਸੜਕੇ-ਸੜਕੇ ਮੈਂ ਰੋਟੀ ਲਿਜਾਵਾਂ, ਲੱਭ ਪਈ ਸੁਰਮੇਦਾਨੀ।
ਘਰ ਆ ਕੇ ਮੈਂ ਪਾਉਣ ਲੱਗੀ, ਮੱਚਦੀ ਫਿਰੇ ਜਿਠਾਣੀ।
ਮਿੰਨਤਾਂ ਨਾ ਕਰ ਵੇ, ਮੈਂ ਰੋਟੀ ਨਹੀਂ ਖਾਣੀ।
ਗਿੱਧੇ ਵਿੱਚ ਕੁੜੀਆਂ ਨੱਚਦੀਆਂ ਕਈ ਵਾਰ ਕਿਸੇ ਸੋਹਣੀ-ਸੁਨੱਖੀ ਮੁਟਿਆਰ ਦੀਆਂ ਅੱਖਾਂ ਵਿੱਚ ਸੁਰਮਾ ਪਾਇਆਂ ਵੇਖ ਕੇ ਝੱਟ ਇਹ ਬੋਲੀ ਪਾ ਦਿੰਦੀਆਂ-
ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਧਾਣੀ।
ਪਹਿਲਾਂ ਕਿਹੜਾ ਰੁਪ ਘੱਟ ਸੀ, ਹੁਣ ਲੜ ਬੰਨ੍ਹ ਲਈ ਸੁਰਮੇਦਾਨੀ।
ਅੱਜ-ਕੱਲ਼੍ਹ ਕਈ ਪੀਸਿਆ ਪਿਸਾਇਆ ਸੁਰਮਾ ਬਜ਼ਾਰਾਂ ਵਿੱਚੋਂ ਖ਼ਰੀਦ ਲੈਂਦੇ ਹਨ। ਬਹੁਤੇ ਲੋਕੀਂ ਕੱਜਲ਼ ਦੀ ਵਰਤੋਂ ਕਰਦੇ ਹਨ। ਸੁਰਮੇ ਦੀ ਥਾਂ ਕੱਜਲ਼ ਪ੍ਰਧਾਨ ਹੁੰਦਾ ਜਾ ਰਿਹਾ ਹੈ। ਡਾਕਟਰੀ ਰਾਇ ਅਨੁਸਾਰ ਸੁਰਮਾ ਜਾਂ ਕੱਜਲ਼ ਅੱਖਾਂ ਵਿੱਚ ਪਾਉਣਾ ਗੁਣਕਾਰੀ ਨਹੀਂ ਸਮਝਿਆ ਜਾਂਦਾ। ਪੁਰਾਣੀਆਂ ਸੁਰਮੇਦਾਨੀਆਂ ਅਜਾਇਬ ਘਰਾਂ ਵਿੱਚ ਹੀ ਵੇਖਣ ਨੂੰ ਮਿਲ਼ਦੀਆਂ ਹਨ।ਫੋਨ ਨੰ:-97811-91910

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346