Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ਪੰਜਾਬੀ ਟ੍ਰਿਬਿਊਨ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ਲਾਲਾਂ ਚੋਂ ਲਾਲ ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 

Online Punjabi Magazine Seerat

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!
- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਗੁਰੂਸਰ ਸੁਧਾਰ)

 

ਕੈਨੇਡਾ ਟੈਕਸਪੇਅਰਜ਼ ਫੈਡਰੇਸ਼ਨ (ਸੀਟੀਐੱਫ਼) ਦੀ ਐੱਮਪੀ ਪੈਨਸ਼ਨਜ਼ ਤੇ ਰੀਪੋਰਟ:
ਟੈਕਸਪੇਅਰਜ਼ ਦਾ ਇੱਕ ਦੋਸ਼-ਆਰੋਪਣ ਪੱਤਰ
ਸੁਧਾਰਕ ਸਾਬਕਾ ਐੱਮਪੀਜ਼ ਪ੍ਰੈੱਸਟਨ ਮੈਨਿੰਗ, ਵਰਨਰ ਸ਼ਮਿਦਤ ਤੇ ਲੀ ਮੋਰੀਸਨ ਨੂੰ ਸਮਰਪਤ ਜਿਨ੍ਹਾਂ ਨੇ ਆਪਣੀ ਐੱਮਪੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ।
ਫੈਡਰਲ ਚੋਣਾਂ ਕੈਨੇਡੀਅਨ ਜੰਤਾ ਦੇ ਬੂਹੇ ਢੁਕੀਆਂ ਹੋਈਆਂ ਹਨ। ਬਰਾਤ ਢੁੱਕਣ ਵੇਲੇ ਦਾ ਮਾਹੌਲ ਸਭ ਪਾਸੇ ਨਜ਼ਰੀਂ ਪੈਂਦਾ ਹੈ। ਮੁੱਖ ਤਿੰਨੋਂ ਪਾਰਟੀਆਂ ਸੱਜਰੇ ਸ਼ਰੀਕਾਂ ਵਾਂਗ ਇੱਕ ਦੂਜੀ ਤੇ ਹਾਵੀ ਹੋਣ ਲਈ ਹਮਲੇ ਤੇ ਹਮਲਾ ਕਰ ਰਹੀਆਂ ਹਨ। ਲੋਕਾਂ ਦੇ ਮਸਲਿਆਂ ਤੇ ਸੁੱਖ ਸਹੂਲਤਾਂ ਨੂੰ ਵੱਧ ਤੋਂ ਵੱਧ ਕਰਨ ਦੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ। ਹਰ ਰਾਈਡਿੰਗ ਵਿਚਲੀਆਂ ਸੜਕਾਂ, ਗਲੀਆਂ ਦੇ ਪਾਸਿਆਂ ਤੇ ਮੁਸਕਰਾਉਂਦੇ ਉਮੀਦਵਾਰਾਂ ਦੀਆਂ ਫੋਟੋਆਂ ਵਾਲੇ ਸਾਈਨਬੋਰਡ ਵੋਟਰਾਂ ਹੱਥੋਂ ਵੋਟ ਆਪਣੇ ਹੱਕ ਚ ਕਰਨ ਲਈ ਹਰ ਹੀਲਾ-ਵਸੀਲਾ ਵਰਤ ਰਹੇ ਹਨ। ਡੋਰ ਨਾਕਿੰਗ ਕੀਤੀ ਜਾ ਰਹੀ ਹੈ ਤੇ ਫਲਾਇਰ ਵੰਡੇ ਜਾ ਰਹੇ ਹਨ। ਉਮੀਦਵਾਰ ਸੀਨੀਅਰਜ਼ ਕਲੱਬ ਸੈਂਟਰਾਂ ਵਿੱਚ ਹਾਜ਼ਰੀਆਂ ਭਰ ਬਜ਼ੁਰਗ ਵੋਟਰਾਂ ਦੀ ਪੈਨਸ਼ਨ, ਪਰਿਵਾਰਾਂ ਨੂੰ ਇਕੱਠਾ ਕਰਨ, ਟੈਕਸ ਰਾਹਤਾਂ, ਸਸਤੇ ਓਲਡ ਹੋਮਜ਼, ਡਾਕਟਰੀ ਸਹੂਲਤਾਂ, ਨੌਕਰੀਆਂ ਵਰਗੇ ਭਖ਼ਦੇ ਮਸਲਿਆਂ ਤੇ ਉਂਗਲੀ ਰੱਖ ਉਨ੍ਹਾਂ ਨੂੰ ਪ੍ਰਮਾਇਆ ਜਾ ਰਿਹੈ। ਇਹ ਵਰਤਾਰਾ ਕੈਨੇਡਾ ਭਰ ਦੇ ਸ਼ਹਿਰਾਂ, ਕਸਬਿਆਂ ਵਿੱਚ ਪੂਰੀ ਗਰਮਜੋਸ਼ੀ ਨਾਲ ਚੱਲ ਰਿਹਾ ਹੈ।
ਪਰ ਵੋਟਰ ਪਾਤਸ਼ਾਹੋ! ਜ਼ਰਾ ਵੇਖੋ, ਵਾਚੋ! ਪਿਛਲੇ ਸਾਲਾਂ ਚ ਇਨ੍ਹਾਂ ਐੱਮਪੀਜ਼ ਨੇ ਆਪਣੇ ਲਈ ਤਾਂ ਜੀਵਨ ਭਰ ਦੀਆਂ ਰੋਟੀਆਂ ਹੀ ਨਹੀਂ, ਮਲਾਈਆਂ ਸਮੇਤ ਪੂਰੀਆਂ ਸੁੱਖ-ਸਹੂਲਤਾਂ ਸੁਰੱਖਿਅਤ ਤੇ ਸੁਨਿਸ਼ਚਤ ਕਰ ਲਈਆਂ ਹਨ ਅਤੇ ਖ਼ਜ਼ਾਨੇ ਦੇ ਘਾਟੇ ਪੂਰੇ ਕਰਨ ਲਈ ਤੁਹਾਡੇ ਤੇ ਟੈਕਸ ਪੰਡਾਂ ਲੱਦਦੇ ਆ ਰਹੇ ਹਨ। ਹੁਣ ਮੌਕਾ ਜੇ ਇਨ੍ਹਾਂ ਨੂੰ ਪੁੱਛਣ ਦਾ ਤੇ ਤੁਹਾਡੀ ਆਪਣੀ ਕਚਿਹਰੀ ਵਿੱਚ ਆਇਆਂ ਨੂੰ ਪੁੱਛਣ ਦਾ ਕਿ ਪਿਛਲੇ ਸਾਲਾਂ ਵਿੱਚ ਏਦਾਂ ਕਿਉਂ ਕੀਤਾ ਗਿਆ ਹੈ? ਕੀ ਤੁਹਾਨੂੰ ਸਾਡੇ ਤੋਂ ਬਿਨਾਂ ਹੋਰ ਧਨਾਢ ਤੇ ਕਾਰਪੋਰੇਟਸ ਨਾ ਲੱਭੇ ਟੈਕਸਾਂ ਦਾ ਭਾਰ ਪਾਉਣ ਲਈ! ਧਨਾਢ ਵਰਗਾਂ ਤੇ ਕਾਰਪੋਰੇਟਸ ਨੂੰ ਟੈਕਸ ਰਾਹਤਾਂ ਨਾਲ ਨਿਵਾਜਣ ਵਾਲਿਓ! ਕਦੀ ਸਾਡੇ ਵੀ ਵਾਲੀ ਵਾਰਸ ਬਣੇ ਓਂ! ਆਪਣੀਆਂ (ਐੱਮਪੀਜ਼) ਪੈਨਸ਼ਨਾਂ ਤੇ ਅਲਹਿਦਗੀ ਅਲਾਉਂਸਾਂ ਦੀ ਅੰਕੜਾ ਰੀਪੋਰਟ ਵੇਖੋ। ਇਉਂ ਜਾਪਦੈ ਕਿ ਤੁਸੀਂ ਤਾਂ ਪੰਜਾਬੀ ਮੁਹਾਵਰੇ 'ਅੰਨ੍ਹਾਂ ਵੰਡੇ ਰਿਉੜੀਆਂ, ਮੁੜ ਮੁੜ ਆਪਣਿਆਂ ਨੂੰ ਹੀ ਵੰਡੇ' ਨੂੰ ਬਦਲਕੇ 'ਅੰਨ੍ਹਾਂ ਵੰਡੇ ਰਿਉੜੀਆਂ, ਮੁੜ ਮੁੜ ਆਪਣੀ ਝੋਲੀ ਪਾਵੇ' ਇੱਕ ਨਵਾਂ ਹੀ ਮੁਹਾਵਰਾ ਘੜ ਲਿਆ ਹੋਇਐ। ਸੋਚਦੇ ਹੋਣਗੇ। ਆਪਣਾ ਰਾਜ ਹੈ। ਜਿੰਨਾ ਵੀ ਲੁੱਟ ਹੁੰਦੈ ਲੁੱਟ ਲਓ। ਅਗਲੀ ਚੋਣ ਵੇਲੇ ਫਿਰ ਤਰਲੇ ਮਿੰਨਤਾਂ ਦੇ ਡਰਾਮੇਬਾਜ਼ੀਆਂ ਕਰਕੇ ਕਰਦਾਤਿਆਂ ਨੂੰ ਭਰਮਾ ਲਿਆ ਜਾਵੇਗਾ।
ਉੱਪਰਲੇ ਹਵਾਲੇ ਵਾਲੀ 'ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ' (ਸੀਟੀਐੱਫ਼) ਦੀ ਰੀਪੋਰਟ ਐੱਮਪੀਜ਼ ਦੀ ਪੈਨਸ਼ਨਾਂ ਦੇ ਤੱਥ ਸਾਰਾਂ ਨੂੰ ਨਿਤਾਰਦੀ, ਖੋਲ੍ਹਦੀ ਤੇ ਸਪਸ਼ਟ ਕਰਦੀ ਹੈ (ਇਸ ਸੰਗਠਨ ਬਾਰੇ ਥੋੜ੍ਹਾ ਜਿਹਾ ਵਿਸਥਾਰ ਲੇਖ ਦੇ ਅੰਤ ਵਿੱਚ ਦਿੱਤਾ ਗਿਆ ਹੈ।)।
ਇੱਕ ਆਮ ਕੈਨੇਡੀਅਨ ਨੂੰ ਬੱਚੇ ਪਾਲਣ ਵਾਸਤੇ ਘਰ ਦਾ ਆਲ੍ਹਣਾ ਬਣਾਉਣ, ਸਵਾਰਨ, ਸੰਭਾਲਣ ਤੇ ਪੈਨਸ਼ਨ ਅਦਾਇਗੀ ਸਥਾਪਤ ਕਰਨ ਲਈ ਬੱਚਤ ਕਰਦਿਆਂ ਤਕਰੀਬਨ 30 ਸਾਲ ਲੱਗਦੇ ਹਨ, ਜਦੋਂ ਕਿ ਇੱਕ ਬਰਾਬਰ ਦੀ ਓਨੀ ਲੋੜੀਂਦੀ ਪੈਨਸ਼ਨ ਕਮਾਉਣ ਲਈ ਐੱਮਪੀਜ਼ ਸੂਚੀ ਚ ਹੇਠਲੇ ਪੱਧਰ ਦਾ ਇੱਕ ਪਿੱਛੇ ਬੈਠਾ ਨਵਾਂ ਐੱਮਪੀ ਛੇ ਸਾਲਾਂ ਦੀ ਸਰਵਿਸ ਵਿੱਚ ਲੈਣ ਦੇ ਯੋਗ ਹੋ ਜਾਂਦਾ ਹੈ।
ਦੂਜੇ ਪਾਸੇ ਐੱਮਪੀ ਨੂੰ ਇੱਕ ਘੱਟ ਤੋਂ ਘੱਟ ਬੈਕਬੈਂਚਰ ਪੈਨਸ਼ਨ ਹਾਸਲ ਕਰਨ ਲਈ 6 ਸਾਲਾਂ ਲਈ $10,900 ਸਾਲਾਨਾ ਯੋਗਦਾਨ ਕਰਨਾ ਪੈਂਦਾ ਹੈ, ਜਦੋਂ ਕਿ ਇੱਕ ਆਮ ਕੈਨੇਡੀਅਨ ਨੂੰ ਓਦਾਂ ਦੀ ਸੇਵਾ ਮੁਕਤੀ ਵਾਲੀ ਅਦਾਇਗੀ ਲੈਣ ਲਈ 6 ਸਾਲਾਂ ਦੌਰਾਨ $129,000 ਸਾਲਾਨਾ ਬੱਚਤ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਯੋਗਦਾਨ ਦੀ ਅਨੁਪਾਤ ਤਕਰੀਬਨ 11:130 ਦੀ ਬਣਦੀ ਹੈ। ਭਾਵ ਜੇ ਐੱਮਪੀ 11 ਡਾਲਰ ਯੋਗਦਾਨ ਪਾਉਂਦਾ ਹੈ ਤਾਂ ਆਮ ਕੈਨੇਡੀਅਨ ਨੂੰ 130 ਡਾਲਰ ਪਾਉਣੇ ਪੈਂਦੇ ਹਨ।
ਇੱਕ ਹੋਰ ਤੱਥ - ਕਰਦਾਤਿਆਂ ਨੂੰ 2009-10 ਵਿੱਚ ਟੈਕਸ ਦੇ ਤੌਰ ਤੇ ਹਰ ਇੱਕ ਐੱਮਪੀ ਤੇ ਸੈਨੇਟਰ ਵਾਸਤੇ $248,668 ਸਾਲਾਨਾ ਕਰ ਯੋਗਦਾਨ ਪਾਇਆ ਸੀ।
ਇੱਕ ਹੋਰ ਅਨੁਪਾਤ ਵੇਖੋ - ਫੈਡਰਲ ਸਰਕਾਰ ਵੱਲੋਂ ਸਰਕਾਰੀ ਤੌਰ ਤੇ $5.80 ਤੇ $1.00 ਨੂੰ ਟੈਕਸਪੇਅਰ ਤੇ ਐੱਮਪੀ ਦੇ ਕਰਮਵਾਰ ਯੋਗਦਾਨ ਦੀ ਅਨੁਪਾਤ ਸੂਚਿੱਤ ਕੀਤੀ ਗਈ ਹੈ। ਸਿੱਧੇ ਸ਼ਬਦਾਂ ਵਿੱਚ ਐੱਮਪੀ ਦੇ 1 ਡਾਲਰ ਦੇ ਮੁਕਾਬਲੇ ਟੈਕਸਪੇਅਰ ਨੂੰ ਲੱਗਪੱਗ 6 ਡਾਲਰ, ਭਾਵ ਛੇ ਗੁਣਾਂ ਯੋਗਦਾਨ ਕੀਤਾ। ਪਰ ਇਹ ਅਨੁਪਾਤ ਵੀ ਬਹੁਤ ਹੀ ਜਿ਼ਆਦਾ ਗਿਣਤੀ ਮਿਣਤੀ ਵਿੱਚ ਅਸਲ ਯੋਗਦਾਨ ਤੇ ਅਦਾਇਗੀ ਅਨੁਪਾਤਾਂ ਨੂੰ ਘੱਟ ਦਰ ਤੇ ਦਰਸਾਉਂਦੀ ਹੈ।
ਇਸ ਰੀਪੋਰਟ ਦੇ ਵਿਸਥਾਰ ਦਸਦੇ ਹਨ ਕਿ ਕਿਵੇਂ ਕਥਿਤ 'ਪੈਨਸ਼ਨ ਫੰਡ' ਵਾਸਤੇ ਹਰ ਇੱਕ ਐੱਮ ਪੀ ਤੇ ਸੈਨੇਟਰ ਵੱਲੋਂ ਯੋਗਦਾਨ ਕੀਤੇ $1.00 ਦੇ ਮੁਕਾਬਲੇ ਟੈਕਸਪੇਅਰਜ਼ $23.30 ਦਾ ਯੋਗਦਾਨ ਕਰਦੇ ਹਨ। ਭਾਵ 1:23.30 ਦੀ ਅਨੁਭਾਤ। ਲਓ ਵੇਖ ਲਓ ਇਹੋ ਜਿਹੇ ਸੱਚ ਨੂੰ ਇੱਕ ਹੋਰ ਕੋਣ ਤੋਂ ਯੋਗਦਾਨ ਦੀ ਗਿਣਤੀ ਮਿਣਤੀ ਦੇ ਸੱਚ ਨੂੰ! ਪਰ ਕੌਣ ਆਖੇ ਸ਼ਾਹਣੀਏਂ ਅੱਗਾ ਢੱਕ। ਕਰਦਾਤਿਓ! ਚੋਣ ਦੇ ਘਮਸਾਨ ਦੌਰਾਨ ਤੁਸੀਂ ਇਨ੍ਹਾਂ ਤੱਥਾਂ ਤੇ ਅਧਾਰਤ ਸਵਾਲ ਵਰਤਮਾਨ ਤੇ ਉਮੀਦਵਾਰ ਐੱਮਪੀਜ਼ ਤੇ ਦਾਗ ਸਕਦੇ ਹੋ।
ਵਰਤਮਾਨ ਤੌਰ ਤੇ ਸੇਵਾ ਕਰ ਰਹੇ ਯੋਗ ਐੱਮਪੀਜ਼ 2015 ਵਿੱਚ ਔਸਤ ਪੈਨਸ਼ਨ $54,693 ਪ੍ਰਤੀ ਸਾਲ ਲੈਣ ਦੇ ਹੱਕਦਾਰ ਹੋ ਜਾਣਗੇ। ਇਸ ਤੋਂ ਇਲਾਵਾ ਜਿਹੜੇ ਯੋਗ ਨਹੀਂ ਜਾਂ ਏਡੇ ਬੁੱਢੇ ਨਹੀਂ ਹੋਏ ਲੈ ਸਕਣ ਵਾਸਤੇ ਇੱਕੋ ਵਾਰ ਦੀ ਅਲਹਿਦਗੀ (ਸਵੀਅਰੈਂਸ) ਅਦਾਇਗੀ ਘੱਟ ਤੋਂ ਘੱਟ $78,000 ਲੈਣ ਦੇ ਹੱਕਦਾਰ ਹੋਣਗੇ।
ਜੇ ਉਨ੍ਹਾਂ ਚੋਂ ਹਰ ਇੱਕ 2015 ਵਿੱਚ ਮੁੜ-ਚੁਣ ਲਿਆ ਜਾਂਦਾ ਹੈ, ਵਰਤਮਾਨ ਪਾਰਲੀਮੈਂਟ ਦੇ ਐੱਮਪੀਜ਼ 2019 ਵਿੱਚ ਇੱਕੋ ਵਾਰ ਦੀ $78000 ਦੀ ਅਲਹਿਦਗੀ ਅਦਾਇਗੀ ਸਮੇਤ ਇੱਕ ਔਸਤ ਪੈਨਸ਼ਨ $65,000 ਪ੍ਰਤੀ ਸਾਲ ਲੈਣ ਦੇ ਹੱਕਦਾਰ ਹੋ ਜਾਣਗੇ। ਓਨੀ ਹੀ ਅਲਹਿਦਗੀ ਅਦਾਇਗੀ ਜਿੰਨੀ ਉਨ੍ਹਾਂ ਨੂੰ ਮਿਲਣੀ ਹੈ ਜਿਹੜੇ ਯੋਗ ਨਹੀਂ ਹੁੰਦੇ ਜਾਂ ਬਹੁਤੇ ਬੁੱਢੇ ਹੋ ਜਾਂਦੇ ਹਨ।
ਹੁਣ ਜ਼ਰਾ ਵੱਡੇ ਕੁੱਲ ਜੋੜਾਂ: $262 ਮਿਲੀਅਨ, $436 ਮਿਲੀਅਨ ਅਤੇ $227 ਮਿਲੀਅਨ ਨੂੰ ਵੀ ਘੋਖ ਲਈਏ।
ਜੇ ਵਰਤਮਾਨ ਸੇਵਾ ਕਰ ਰਹੇ ਐੱਮਪੀਜ਼ 2015 ਵਿੱਚ ਪਾਰਲੀਮੈਂਟ ਚੋਂ ਬਾਹਰ ਹੋ ਜਾਂਦੇ ਹਨ, ਉਨ੍ਹਾਂ ਦਾ ਟੈਕਸਪੇਅਰਜ਼ ਦੇ ਸਿਰ ਤੇ ਕਰ ਦਾ ਬੋਝ ਹਰ ਸਾਲ $11.2 ਮਿਲੀਅਨ ਪਵੇਗਾ ਜਿਹੜਾ ਉਨ੍ਹਾਂ ਨੂੰ ਹਰ ਇੱਕ ਦੇ 80 ਸਾਲ ਦੀ ਉਮਰ ਤੱਕ ਪਹੁੰਚਣ ਤੱਕ $262 ਮਿਲੀਅਨ ਪ੍ਰਤੀ ਸਾਲ ਤੱਕ ਵੱਧ ਜਾਵੇਗਾ। ਪਰ ਜੇ ਉਹ 2019 ਵਿੱਚ ਪਾਰਲੀਮੈਂਟ ਛੱਡਦੇ ਹਨ ਤਾਂ ਇਹ $20 ਮਿਲੀਅਨ ਪ੍ਰਤੀ ਸਾਲ ਤੇ 80 ਸਾਲ ਤੱਕ $436 ਮਿਲੀਅਨ ਹੋ ਜਾਵੇਗਾ।
ਪੈਨਸ਼ਨ ਯੋਜਨਾਵਾਂ ਤੇ ਟੈਕਸ ਨਿਵੇਸ਼ਾਂ ਦਾ ਦਸ ਸਾਲਾ ਵਧਦਾ ਨਿਮਨ ਅੰਕਿਤ ਰੇਖਾਚਿੱਤਰ ਟੈਕਸਪੇਅਰਾਂ ਨਾਲ ਹੋ ਰਹੀ ਵਧੀਕੀ ਨੂੰ ਇੱਕੋ ਨਜ਼ਰੇ ਹੋਰ ਵੀ ਵਧੇਰੇ ਸਪਸ਼ਟ ਕਰ ਦਿੰਦਾ ਹੈ। ਲਾਲ ਰੰਗੀ ਰੇਖਾ ਐੱਮਪੀ ਪੈਨਸ਼ਨ ਪਲੈਨ ਤੇ ਪੀਲੀ ਰੇਖਾ ਕੈਨੇਡਾ ਪੈਨਸ਼ਨ ਪਲੈਨ ਰੇਖਾ ਦੀ ਤੁਲਨਾ ਕਰੋ। ਲਾਲ ਰੇਖਾ ਦੇ ਮੁਕਾਬਲੇ ਪੀਲੀ ਲੰਘੜਾਉਂਦੀ ਵਧਦੀ ਨਜ਼ਰ ਆਉਂਦੀ ਹੈ। ਲਾਲ ਇੱਕ ਕਾਲੇ ਨਾਗ (ਖੜੱਪੇ) ਵਾਂਗ ਸਿਰੀ ਚੁੱਕੀ ਸ਼ੂਕਦੀ ਉੱਪਰ ਵੱਲ ਜਾ ਰਹੀ ਹੈ ਪਰ ਪੀਲੀ ਸੜਕ ਤੇ ਰੀਂਗਦੇ, ਉਸਲ-ਵੱਟੇ ਲੈਂਦੇ, ਤੜਫ਼ਦੇ, ਤਰਲੇ ਲੈਂਦੇ ਗੰਡੋਏ ਵਾਂਗ ਵਧਦੀ ਦਿੱਸਦੀ ਹੈ। ਇਹ ਜੇ ਕਰਦਾਤਿਓ! ਤੁਹਾਡੇ ਹਿਤੂ ਬਣੇ ਫਿਰਦੇ ਤੁਹਾਡੇ ਐੱਮਪੀਜ਼, ਉਨ੍ਹਾਂ ਦੀਆਂ ਪਾਰਟੀਆਂ ਤੇ ਕੈਕੱਸਾਂ ਦੇ ਬਣਾਏ ਕਾਨੂੰਨਾਂ ਦੇ ਸਿੱਟੇ, ਨਤੀਜੇ। ਜੱਟਕੀ ਭਾਸ਼ਾ ਚ ਇਹ ਜੇ ਇਨ੍ਹਾਂ ਦਾ ਪੀਚ - ਤੁਹਾਡੇ ਅਰਥਕ ਤੰਗੀਆਂ, ਤੁਰਸ਼ੀਆਂ ਮਾਰੇ ਸੁੱਕੇ ਕਿਆਰਿਆਂ ਨੂੰ ਲੱਗੇ ਪਾਣੀ ਦਾ ਸੇਂਜਾ। ਇਨ੍ਹਾਂ ਨੇ ਤਾਂ 'ਮਾਲੇ ਮੁਫਤ, ਦਿਲੇ ਬੇਰਹਿਮ' - ਮੁਫਤ ਦਾ ਮਾਲ, ਦਿਲ ਬੇਰਹਿਮ - ਹੀ ਆਪਣਾ ਅਸੂਲ ਥਾਪ ਲਿਆ ਹੋਇਆ ਲੱਗਦੈ। ਲੋਕਾਂ ਲਈ ਸਖ਼ਤ ਆਪਣੇ ਲਈ ਸਖ਼ੀ! ਵਾਹ ਬਈ ਵਾਹ! ਅੱਜ ਦੇ ਲੋਕਰਾਜੀ ਰਾਜਿਓ!

ਇਹ ਰਿਪੋਰਟ ਤਾਂ ਹੋਰ ਕਈ ਵੱਖ ਵੱਖ ਕੋਨਾਂ - ਛੇ-ਅੰਕੜਾ ਕਲੱਬ, ਮਿਲੀਅਨ-ਡਾਲਰ ਕਲੱਬ, ...- ਅਤੇ ਹੋਰ ਬਹੁਤ ਸਾਰੇ ਅਹਿਮ ਤੱਥਾਂ ਦੀ ਵੀ ਬੜੀ ਖੁੱਲ੍ਹਕੇ ਗੱਲ ਕਰਦੀ ਹੈ। ਕਰਦਾਤਿਆਂ ਨੂੰ ਮੈਂ ਹੋਰ ਬਹੁਤੇ ਅੰਕੜਿਆਂ ਨਾਲ ਹੈਰਾਨ, ਪ੍ਰੇਸ਼ਾਨ ਤੇ ਪਸ਼ੇਮਾਨ ਨਹੀਂ ਕਰਨਾ ਚਾਹੁੰਦਾ। ਏਨੀਆਂ ਹੀ ਅੰਕੜਾ ਅਧਾਰਤ ਅਸਲੀਅਤਾਂ ਮੇਰੇ ਲੇਖ ਨੂੰ ਤੁਹਾਡੀ ਸਮਝ ਗੋਚਰਾ ਕਰਨ ਤੇ ਤੁਹਾਡੀ ਕਚਹਿਰੀ ਚ ਆਉਂਦੇ ਤੁਹਾਡੇ ਸਾਬਕਾ ਤੇ ਉਮੀਦਵਾਰ ਐੱਮਪੀਜ਼ ਨੂੰ ਸਵਾਲ ਕਰਨ ਲਈ ਕਾਫੀ ਹਨ। ਇਸ ਜਾਣਕਾਰੀ ਨੂੰ ਚੰਗੀ ਤਰ੍ਹਾਂ ਪੜ੍ਹੋ, ਤਿਆਰੀ ਕਰਕੇ, ਲਿਖਕੇ ਸਵਾਲ ਬਣਾਓ ਅਤੇ ਆਪਣੇ ਸਰੋਕਾਰਾਂ ਨੂੰ ਜ਼ਰਾ ਪਾਰਟੀ ਸਿਆਸਤ ਤੋਂ ਉਤਾਂਹ ਉੱਠਕੇ ਧੜੱਲੇਦਾਰ ਤੇ ਬੇਬਾਕ ਤਰੀਕੇ ਨਾਲ ਉਨ੍ਹਾਂ ਅੱਗੇ ਪੇਸ਼ ਕਰੋ। ਤਾਂ ਜੋ ਉਨ੍ਹਾਂ ਵੱਲੋਂ ਆਪਣੇ ਵਿਸ਼ੇਸ਼ ਹਿਤਾਂ ਵਾਸਤੇ ਲੋਕਾਂ ਤੇ ਪਾਏ ਬੋਝ ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾ ਸਕੇ। ਸਾਬਕਾ ਐੱਮਪੀਜ਼ ਪਰੈੱਸਟਨ ਮੈਨਿੰਗ, ਵਰਨਰ ਸ਼ਮਿਦਤ ਤੇ ਲੀ ਮੋਰੀਸਨ ਦੀਆਂ ਮਿਸਾਲਾਂ ਦਿਓ। ਸਾਡੇ ਪਰਿਵਾਰ ਤਾਂ ਟੈਕਸਾਂ ਤੇ ਮੌਰਗੇਜਾਂ ਅਦਾ ਕਰਦੇ ਕਾਲਿਉਂ ਬੱਗੇ ਹੋ ਜਾਂਦੇ ਹਨ, ਜਵਾਨੀਆਂ ਵਾਰ ਦੇਦੇ ਹਨ, ਇਹ ਬੱਸ ਇੱਕ ਵਾਰ ਐੱਮਪੀ ਦੀ ਮੋਹਰ ਲੱਗਣ ਸਾਰ ਹੀ ਜੀਵਨ ਭਰ ਦੇ ਅਨੰਦ ਕਮਾ ਲਿਆਂਉਂੇਦੇ ਹਨ। ਐੱਮਪੀ ਬਣਨਾ ਹੀ ਇੱਕ ਪੱਕਾ ਸਵਰਗ ਦਾ ਗਰੰਟੀਸ਼ੁਦਾ ਪਾਸ!
21ਵੀਂ ਸਦੀ ਦਾ ਯੁੱਗ ਇਨਫਰਮੇਸ਼ਨ ਟੈਕਨਾਲੋਜੀ ਦਾ ਯੁੱਗ ਹੈ। ਸੂਚਨਾ ਦੇ ਅਧਿਕਾਰ ਤਹਿਤ ਸਰਕਾਰਾਂ ਦੀਆਂ ਕਾਰਵਾਈਆਂ, ਕਾਰਜਾਂ ਤੇ ਖ਼ਜ਼ਾਨੇ ਚੋਂ ਕੌਣ, ਕਿੰਨਾਂ ਤੇ ਕੀ ਲੈ ਰਿਹਾ ਹੈ ਦੀਆਂ ਜਾਣਕਾਰੀਆਂ ਜਨਤਕ ਹੋ ਰਹੀਆਂ ਹਨ। ਕਰਦਾਤਾਵਾਂ ਨੂੰ ਜਾਗਰੂਕ ਕਰਨ ਲਈ ਲੋਕ ਹਿਤੂ ਸੰਗਠਨ ਇਸ ਦੀ ਭਰਪੂਰ ਵਰਤੋਂ ਕਰ ਰਹੇ ਹਨ। ਉਨ੍ਹਾਂ ਵਿੱਚ ਇੱਕ ਇਹ 'ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ' (ਸੀਟੀਐੱਫ਼) ਹੈ। ਪਿੱਛੇ ਜਿਹੇ ਪੰਜਾਬੀ ਭਾਈਚਾਰੇ ਵਿੱਚ ਪ੍ਰਕਾਸ਼ਤ ਹੋ ਰਹੇ 'ਸਰੋਕਾਰਾਂ ਦੀ ਆਵਾਜ਼' ਦੇ ਸੰਚਾਲਕਾਂ ਦੁਆਰਾ ਤੁਹਾਡੇ ਲੇਖਕ ਨੂੰ ਸੀਟੀਐੱਫ਼ ਨਾਲ ਜੁੜਨ ਦਾ ਮੌਕਾ ਮਿਲਿਆ। ਅਧਿਐਨ ਕੀਤਾ। ਇਸ ਦੇ ਪਹਿਲੇ ਪੰਨੇ ਤੇ ਅੰਕਿਤ ਸਮਰਪਨ 'ਸਾਬਕਾ ਐੱਮਪੀਜ਼ ਪਰੈੱਸਟਨ ਮੈਨਿੰਗ, ਵਰਨਰ ਸ਼ਮਿਦਤ ਤੇ ਲੀ ਮੋਰੀਸਨ ਜਿੰਨ੍ਹਾਂ ਨੇ ਆਪਣੀਆਂ ਐੱਮਪੀ ਹੱਕਦਾਰੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ' ਨੇ ਮੇਰੀ ਕਲਮੀ ਸੋਚ ਨੂੰ ਸਪਾਧੇ ਦੀ ਬੀਨ ਵਾਂਗ ਕੀਲਕੇ ਰੱਖ ਦਿੱਤਾ। ਇੱਕ ਓਪਰੀ ਜਿਹੀ ਝਾਤ ਨਾਲ ਹੀ ਇਸ ਲੇਖ ਦਾ ਸਿਰਲੇਖ ਰੂਪਮਾਨ ਹੋ ਗਿਆ (ਇਹ ਵਜ਼ੀਫ਼ੇ ਉਹ ਹਨ ਜਿਹੜੇ ਆਜ਼ਾਦੀ ਪਿੱਛੋਂ ਜੱਦੀ ਰਾਜਿਆਂ ਨੂੰ ਦਿੱਤੇ ਗਏ ਸੀ)। ਪੰਜਾਬੀ ਕੀ ਸਭ ਕੈਨੇਡੀਅਨਜ਼ ਟੈਕਸਾਂ ਤੇ ਮੌਰਗੇਜਾਂ ਦੀਆਂ ਦਾਬੂ, ਭਾਰੂ ਪੰਜਾਲੀਆਂ ਹੇਠ 30, 30 ਸਾਲਾਂ ਲਈ ਦਿਨ ਰਾਤ ਮਿਹਨਤ ਮੁਸ਼ੱਕਤ ਵਾਲੇ ਜੀਵਨ ਭੋਗਣ ਲਈ ਮਜਬੂਰ ਹੁੰਦੇ ਹਨ, ਨਹੀਂ ਸਗੋਂ ਕੀਤੇ ਜਾਂਦੇ ਹਨ। ਪੂਰਾ ਪਰਿਵਾਰ ਕੰਮਾਂ ਕਾਰਾਂ ਦੇ ਬੋਝ ਹੇਠ ਦੱਬਿਆਂ ਰਹਿੰਦੈ। ਆਪਣੀ ਸਿਹਤ ਤੇ ਬੱਚੇ ਭੁੱਲੇ ਰਹਿੰਦੇ ਹਨ। ਆਪਣੇ ਭਾਈਚਾਰੇ ਦੀ ਬੋਲੀ ਤੇ ਮੁਹਾਵਰੇ ਚ ਲਿੱਖਣ ਵਾਸਤੇ ਇੱਕਦਮ ਕਲਮ ਦੇ ਪੈਰਾਂ ਹੇਠ ਅੱਗ ਮਚਣ ਲੱਗ ਪਈ।
ਇਹ ਸੀਟੀਐੱਫ ਸੰਗਠਨ ਗੈਰਮੁਨਾਫ਼ਾ ਤੇ ਗੈਰਪਾਰਟੀ ਅਸੂਲਾਂ ਤੇ ਅਧਾਰਤ ਹੈ। ਇਹ ਸਰਕਾਰਾਂ ਨੂੰ ਘੱਟ ਟੈਕਸ, ਘੱਟ ਖ਼ਰਚ ਅਤੇ ਜਵਾਬਦੇਹ ਹੋਣ ਲਈ ਖੋਜਭਰਪੂਰ ਸਰਗਰਮ ਭੂਮਿਕਾ ਨਿਭਾਉਣ ਨੂੰ ਸਮਰਪਤ ਹੈ। ਸਭ ਤੋਂ ਪਹਿਲਾਂ ਇਹ 1990 ਵਿੱਚ ਕੈਨੇਡਾ ਦੇ ਸਸਕੈਚੂਅਨ ਸੂਬੇ ਵਿੱਚ ਸਥਾਪਤ ਹੋਇਆ ਅਤੇ ਹੌਲੀ ਹੌਲੀ ਇਸ ਨਾਲ ਦੂਸਰੇ ਸੂਬਿਆਂ ਦੀਆਂ ਇਹੋ ਜਿਹੀਆਂ ਸ਼ਕਤੀਆਂ ਜੁੜਦੀਆਂ ਗਈਆਂ। ਅੱਜ ਸੀਟੀਐੱਫ਼ ਦੇ 71000 ਤੋਂ ਵਧੇਰੇ ਸਮਰਥਕ ਬਣ ਚੁੱਕੇ ਹੋਏ ਹਨ। ਇਸ ਦਾ ਫੈਡਰਲ ਆਫਿਸ ਔਟਵਾ ਚ ਹੈ ਅਤੇ ਕੈਨੇਡਾ ਭਰ ਵਿੱਚ ਸੂਬਾਈ ਤੇ ਖੇਤਰੀ ਦਫਤਰ ਕੰਮ ਕਰ ਰਹੇ ਹਨ। ਉਹ ਕੌਮੀ ਪੱਧਰ ਦੇ ਉਦਮਾਂ ਦੇ ਨਾਲ ਸੂਬਾਈ ਤੇ ਖੇਤਰੀ ਮਸਲਿਆਂ ਅਤੇ ਸੂਬਿਆਂ ਤੇ ਖੇਤਰਾਂ ਨਾਲ ਸਬੰਧਤ ਵਿਸ਼ੇਸ਼ ਮੁੱਦਿਆਂ ਤੇ ਖੋਜਾਂ ਤੇ ਵਕਾਲਤੀ ਕਿਰਿਆਵਾਂ ਸੰਚਾਲਤ ਕਰਦੇ ਹਨ। ਕਰਦਾਤਿਆਂ ਦੇ ਸਾਂਝੇ ਹਿਤਾਂ ਵਾਸਤੇ ਸੀਟੀਐੱਫ਼ ਹਰ ਮਹੀਨੇ ਸੈਂਕੜੇ ਮੀਡੀਆ ਇੰਟਰਵਿਊਜ਼, ਪ੍ਰੈੱਸ ਕਾਨਫਰੰਸਾਂ ਅਤੇ ਰੈਗੂਲਰ ਖ਼ਬਰਾਂ, ਤਪਸਰਿਆਂ ਦੇ ਪੈਂਫਲਿਟ ਜਾਰੀ ਕਰਦੀ ਹੈ।
ਸੁਰਜੀਤ ਪਾਤਰ ਦਾ ਸ਼ੇਅਰ: 'ਕੀ ਇਹ ਇਨਸਾਫ ਹਓਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ... ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ', ਇਨ੍ਹਾਂ ਕੋਲੋਂ ਸਮਾਜਕ ਇਨਸਾਫ਼ ਜਿਹਦੀ ਇਸ ਯੁੱਗ ਵਿੱਚ ਇੱਕ ਵੱਡੀ ਲੋੜ ਹੈ ਨਹੀਂ ਹੋਣੇ। ਸਮਾਜਵਾਦੀ ਸੋਚ ਵਾਲੀਆਂ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰਾਂ ਤੋਂ ਕੁਝ ਉਮੀਦਾਂ ਹੋ ਸਕਦੀਆਂ ਹਨ। ਆਪਣੇ ਵੋਟ ਦੀ ਵਰਤੋਂ ਸੋਚ ਸਮਝ ਨਾਲ ਕਰੋ। ਢੇਰੀ ਢਾਹਿਆਂ ਸਰਨਾ ਨਹੀਂ। ਫੈਡਰਲ ਚੋਣਾਂ ਮੌਕੇ ਵੋਟਰਾਂ ਨੂੰ ਬੋਲਣਾ ਚਾਹੀਦਾ ਵੀ ਹੈ ਤੇ ਪੈਣਾ ਵੀ ਹੈ। ਲੋਕ ਦਬਾਅ ਉਸਰਨਾ ਚਾਹੀਦੈ। ਚੋਣਾਂ ਲੜ ਰਹੀਆਂ ਪਾਰਟੀਆਂ ਦੇ ਪਿਛਲੇ ਸਾਲਾਂ ਦੇ ਸ਼ਾਸਨ ਕਾਲਾਂ ਦੀ ਸਮੀਖਿਆ ਕਰਨੀ ਬੜੀ ਜ਼ਰੂਰੀ ਹੈ। ਕਹਿੰਦੀ ਤਾਂ ਹਰ ਪਾਰਟੀ ਹੈ ਕਿ ਉਹ ਹੀ ਲੋਕਾਂ ਦੇ ਆਰਥਕ ਬੋਝ ਹੌਲੇ ਕਰਨਗੇ, ਬੀਮੇ ਘਟਾਉਣਗੇ, ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਵਾਧਾ ਕਰਨਗੇ। ਪਰਿਵਾਰਾਂ ਨੂੰ ਇਕੱਠਿਆਂ ਕਰਨ ਲਈ ਵੀਜ਼ਾ ਪ੍ਰਣਾਲੀ ਨੂੰ ਸੁਖਾਲਾ ਤੇ ਚੁਸਤ ਬਣਾਉਣਗੇ। ਪਰ ਕੀਤਾ ਨਾ ਮਾਤਰ ਹੀ ਹੈ।
ਇੱਕ ਵੇਲੇ ਆਜ਼ਾਦੀ ਮਿਲਣ ਪਿੱਛੋਂ ਭਾਰਤੀ ਸਰਕਾਰ ਨੇ ਅੰਗਰੇਜ਼ਾਂ ਵੇਲੇ ਦੇ ਟਾਊਟ ਰਾਜਿਆਂ, ਮਹਾਂਰਾਜਿਆਂ, ਨਵਾਬਾਂ ਕੋਲੋਂ ਉਨ੍ਹਾਂ ਦੀਆਂ ਜੱਦੀ ਪੁਸ਼ਤੀ ਰਿਆਸਤੀ ਇਲਾਕਿਆਂ, ਖੇਤਰਾਂ ਨੂੰ ਸਮੁੱਚੇ ਰਾਜ ਵਿੱਚ ਮਿਲਾਉਣ ਲਈ ਉਨ੍ਹਾਂ ਨੂੰ ਵਜ਼ੀਫੇ਼/ਜਗੀਰਾਂ ਦਿੱਤੀਆਂ ਸਨ। ਪਰ ਅਜੋਕੇ ਲੋਕ ਨੁਮਾਇੰਦੇ ਆਪਣੇ ਆਪ ਹੀ ਵਜ਼ੀਫਿ਼ਆਂ ਵਰਗੇ ਲਾਭ ਆਪਣੇ ਲਈ ਰਾਖਵੇਂ ਕਰੀ ਤੁਰੇ ਜਾ ਰਹੇ ਹਨ। ਕਰਦਾਤਾ ਵੋਟਰੋ! ਹੁਣ ਜਾਗਰੂਕ ਹੋਣ ਦਾ ਵੇਲਾ ਜੇ! ਜਾਗੋ ਤੇ ਹੋਰਨਾਂ ਨੂੰ ਜਗਾਓ ਅਤੇ ਸਰਕਾਰਾਂ ਨੂੰ ਵੰਗਾਰੋ ਕਿ ਅਸੀਂ ਤੁਹਾਨੂੰ ਸਮਾਜਕ ਕਲਿਆਣ ਲਈ ਚੁੱਣਦੇ ਹਾਂ ਨਾ ਕਿ ਤੁਸੀਂ ਆਪਣੇ ਕਲਿਆਣ ਆਪ ਹੀ ਕਰਦੇ ਜਾਓ। ਚੋਣਾਂ ਵਿੱਚ ਐਮਪੀਜ਼ ਨੂੰ ਸੁਣਾਓ: 'ਘਰ ਘਰ ਬਰਕਤੇ, (ਹਰ ਇੱਕ ਐੱਮਪੀ ਦੇ ਘਰ) ਸਾਡੇ ਘਰ ਫੇਰਾ ਪਾ ਬਰਕਤੇ, ਵੰਡੇ ਜੋ ਵੀ ਮਹਿਕ ਚੁਫੇਰੇ ਉਹਦੇ ਕੇਸਰ ਪਾ ਬਰਕਤੇ'। ਇਸ ਹਵਾਲੇ ਨਾਲ ਗੱਲਾਂ ਕਰੋ। ਸਾਡੇ ਘਰਾਂ ਵਿੱਚ ਵੀ ਇਹੋ ਜਿਹੀਆਂ ਬਰਕਤਾਂ ਦੇ ਮੀਂਹ ਪਾਓ।
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346