Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ‘ਪੰਜਾਬੀ ਟ੍ਰਿਬਿਊਨ‘ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ‘ਲਾਲਾਂ ਚੋਂ ਲਾਲ’– ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 
  • ਗੁਰਦਿਆਲ ਬੱਲ ਦੇ ਲੇਖ ਬਾਰੇ ਗੁਰਬਚਨ ਸਿੰਘ ਭੁੱਲਰ, ਜਗਦੀਸ਼ ਕੌਸ਼ਲ ਤੇ ਸੁਰਜੀਤ ਪਾਤਰ ਦੇ ਪੱਤਰ
    (‘ਸੀਰਤ’ ਵਿਚ ਗੁਰਬਚਨ ਸਿੰਘ ਭੁੱਲਰ ਦੇ ਨਾਵਲ ਬਾਰੇ ਛਪੇ ਲੰਮੇ ਲੇਖ ਬਾਰੇ ਗੁਰਦਿਆਲ ਸਿੰਘ ਬੱਲ ਨੂੰ ਭੁੱਲਰ, ਜਗਦੀਸ਼ ਕੌਸ਼ਲ ਤੇ ਸੁਰਜੀਤ ਪਾਤਰ ਦੇ ਖ਼ਤ ਮਿਲੇ ਹਨ। ਉਸਨੇ ਸਾਨੂੰ ਭੇਜ ਕੇ ਇੱਛਾ ਜ਼ਾਹਿਰ ਕੀਤੀ ਹੈ ਕਿ ਇਹ ਪੱਤਰ ‘ਸੀਰਤ’ ਵਿਚ ਪ੍ਰਕਾਸ਼ਤ ਕੀਤੇ ਜਾਣ ਤਾਂ ਕਿ ਇਸ ਬਾਰੇ ਹੋਰ ਸੰਵਾਦ ਹੋ ਸਕੇ। ਅਸੀਂ ਅਜੇ ਤੱਕ ਇਹ ਨਾਵਲ ਪੜ੍ਹਿਆ ਨਹੀਂ ਇਸ ਕਰ ਕੇ ਆਪਣੇ ਰਾਇ ਦੇ ਨਹੀਂ ਸਕਦੇ। ਇਹਨਾਂ ਨਿਮਨ ਲਿਖਤ ਪੱਤਰਾਂ ਵਿਚ ਲੇਖਕ ਦਾ ਮੱਤ ਭੁਲਰ ਤੇ ਜਗਦੀਸ ਕੌਸ਼ਲ ਨੇ ਪੇਸ਼ ਕੀਤਾ ਹੈ। ਵਿਦਵਾਨਾਂ ਨੂੰ ਨਾਵਲ ਤੇ ਬੱਲ ਦੀ ਲਿਖਤ ਦੇ ਹਵਾਲੇ ਨਾਲ ਕੋਈ ਸੰਵਾਦ ਤੋਰਨ ਲਈ ਸੱਦਾ ਹੈ-ਸੰਪਾਦਕ)
     

  • ਗੁਰਬਚਨ ਸਿੰਘ ਭੁੱਲਰ ਦੇ ਬੱਲ ਨੂੰ ਲਿਖੇ ਤਿੰਨ ਖ਼ਤ
     (1)
    ਪਿਆਰੇ ਬਲ,
    ਤੇਰੇ ਵਾਲੀਆਂ ਦੋਵੇਂ ਈਮੇਲਾਂ ਮੈਂ ਸਰਵਣ ਸਿੰਘ ਨੂੰ ਭੇਜ ਦਿੱਤੀਆਂ ਸਨ, ਤੈਨੂੰ ਉਤਾਰੇ ਸਮੇਤ। ਪਤਾ ਲੱਗਿਆ ਸੀ, ਤੁਸੀਂ ਦੋਵੇਂ ਤੇਰੇ ਲੇਖ (ਤੇ ਮੇਰੇ ਨਾਵਲ) ਬਾਰੇ ਚਬਾ-ਚਬੀ ਵਿਚ ਲੱਗੇ ਰਹਿੰਦੇ ਹੋਂ। (ਵਿਹਲੀ ਰੰਨ ਪਰਾਹੁਣੇ ਜੋੱਗੀ !) ਉਮੀਦ ਹੈ, ਇਹ ਈਮੇਲਾਂ ਤੁਹਾਨੂੰ ਦੋਵਾਂ ਨੂੰ, ਜੇ ਲੋੜ ਹੋਵੇ, ਗੋਸ਼ਟ ਵਾਸਤੇ ਆਰੰਭਕ ਨੁਕਤੇ ਭੇਟ ਕਰ ਸਕਣਗੀਆਂ।
    ਭਾਈ ਮੋਹਨ ਸਿੰਘ ਵੈਦ ਦੀ 'ਕਸਤੂਰੀ ਆਦਿ ਬਟੀ' ਜਾਂ ਸਵਾਮੀ ਰਾਮਦੇਵ ਦੀ 'ਬ੍ਰਹਮੀ ਬੂਟੀ' ਦਾ ਸੇਵਨ ਕਰਿਆ ਕਰ, ਉਹ ਤੇਰੇ ਦਿਮਾਗ ਨੂੰ ਹੋਰ ਸਰਗਰਮ, ਚੁਸਤ ਤੇ ਇਕਾਗਰ ਕਰਨਗੀਆਂ।
    ਮੈਂ ਆਪਣੀ ਪਹਿਲੀ ਗੱਲ ਫੇਰ ਦੁਹਰਾਉਂਦਾ ਹਾਂ,"ਮੈਨੂੰ ਤੇਰੇ ਉੱਤੇ ਅਤ੍ਰਿਪਤ ਪਾਠਕ, ਮੋਹਖੋਰੇ ਮਿੱਤਰ, ਨਿਰਛਲ ਇਨਸਾਨ ਤੇ ਆਗਿਆਕਾਰ ਮਾਤਹਿਤ ਵਜੋਂ ਮਾਣ ਰਿਹਾ ਹੈ, ਮਾਣ ਹੈ ਤੇ ਮਾਣ ਸਦਾ ਰਹੇਗਾ!"
    --- ਭੁੱਲਰ
    (4.8.2015)
     

  • (2)
    ਪਿਆਰੇ ਗੁਰਦਿਆਲ,
    ਅੰਮ੍ਰਿਤ-ਵੇਲੇ ਈਮੇਲ ਖੋਲ੍ਹੀ ਤਾਂ ਤੇਰਾ ਲੇਖ ਮਿਲਿਆ। ਲੇਖ ਨੂੰ ਪੜ੍ਹਨ ਤੋਂ ਪਹਿਲਾਂ ਹੀ ਮੈਂ ਆਪਣੀ ਇਹ ਤਸੱਲੀ ਤੇ ਖ਼ੁਸ਼ੀ ਜ਼ਾਹਿਰ ਕਰਨੀ ਵਾਜਬ ਸਮਝਦਾ ਹਾਂ ਕਿ ਤੂੰ ਨਾਵਲ ਏਨੇ ਗਹੁ ਨਾਲ ਪੜ੍ਹਿਆ ਜਿਸ ਤੋਂ ਬਿਨਾਂ ਏਨੀ ਮਿਹਨਤ-ਮੁਸ਼ੱਕਤ ਕਰ ਕੇ ਏਨਾ ਵੱਡਾ ਲੇਖ ਨਹੀਂ ਸੀ ਲਿਖਿਆ ਜਾ ਸਕਦਾ। ਇਸ ਸਭ ਕੁਝ ਲਈ ਮੈਂ ਤੈਨੂੰ ਸ਼ਾਬਾਸ਼ ਦੇਵਾਂਗਾ, ਧੰਨਵਾਦ ਨਹੀਂ ਕਿਉਂਕਿ ਆਪਣੇ ਮਾਤਹਿਤਾਂ ਦਾ ਧੰਨਵਾਦ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਸ਼ਾਬਾਸ਼ੀ ਦੀ ਥਾਪੀ ਹੀ ਦਿੱਤੀ ਜਾਂਦੀ ਹੈ ਤੇ ਮੇਰਾ ਨਿਹਚਾ ਹੈ ਕਿ ਤੂੰ ਕਿਸੇ ਅਮਰੀਕਾ, ਕਨੇਡਾ, ਚੀਨ ਚਲਿਆ ਜਾ, ਉਮਰੋਂ-ਅਕਲੋਂ ਮੈਥੋਂ ਛੋਟਾ ਮੇਰਾ ਮਾਤਹਿਤ ਹੀ ਰਹੇਂਗਾ।
    ਅੱਜ ਪ੍ਰਿੰਟ ਕਢ ਕੇ ਪੜ੍ਹਨਾ ਸ਼ੁਰੂ ਕਰਾਂਗਾ, ਉਸੇ ਧਿਆਨ ਨਾਲ ਜਿਸ ਨਾਲ ਤੂੰ ਲਿਖਿਆ ਹੈ। ਜੇ ਤਾਂ ਇਹ ਸਾਰਾ ਲੇਖ ਮੇਰੇ ਨਾਵਲ ਨੂੰ ਧੁਰੀ ਬਣਾ ਕੇ ਲਿਖਿਆ ਹੋਇਆ ਤੇ ਦੇਸੀ-ਪਰਦੇਸੀ ਸਾਹਿਤ ਦੀਆਂ ਹੋਰ ਗੱਲਾਂ, ਜੋ ਤੂੰ ਲਾਜ਼ਮੀ ਕੀਤੀਆਂ ਹੀ ਹੋਣਗੀਆਂ, ਮੇਰੇ ਨਾਵਲ ਦੇ ਪ੍ਰਸੰਗ ਵਿਚ ਹੀ ਕੀਤੀਆਂ ਹੋਈਆਂ, ਤਾਂ ਤੇਰਾ ਧੰਨਵਾਦ ਕਰਨ ਵਿਚ ਵੀ ਕੋਈ ਸੰਕੋਚ ਨਹੀਂ ਹੋਵੇਗਾ। ਪਰ ਜੇ ਤੂੰ, ਜਿਸ ਗੱਲ ਦਾ ਮੈਨੂੰ ਡਰ ਹੈ, ਜੋ ਕੁਛ ਤੇਰੇ ਚੇਤੇ ਵਿਚ ਹੈ, ਉਹ ਮੇਰੇ ਨਾਵਲ ਨਾਲ ਸੰਬੰਧਿਤ ਨਾ ਹੋਣ ਦੇ ਬਾਵਜੂਦ, ਸਿਰਫ਼ ਆਪਣਾ ਗਿਆਨ (ਤੇ ਕਮਲ) ਘੋਟਣ ਲਈ ਇਹਨਾਂ ਸਫ਼ਿਆਂ ਉੱਤੇ ਵਿਛਾ ਦਿੱਤਾ ਹੋਇਆ, ਫੇਰ ਤਾਂ ਮੱਥੇ ਉੱਤੇ ਹੱਥ ਹੀ ਮਾਰਿਆ ਜਾ ਸਕੇਗਾ !
    ਗੁਰਦਿਆਲ, ਮੇਰੇ ਸ਼ੰਕੇ, ਜਾਂ ਇਹਨੂੰ ਡਰ ਕਹਿ ਲੈ, ਦਾ ਕਾਰਨ ਹੈ। ਈਮੇਲ ਖੋਲ੍ਹ ਕੇ ਜਦੋਂ ਸਫ਼ਿਆਂ ਤੇ ਸ਼ਬਦਾਂ ਦੀ ਗਿਣਤੀ ਪੜ੍ਹੀ, ਮੇਰੇ ਅਨੇਕ ਅਜਿਹੀਆਂ ਘਟਨਾਵਾਂ ਵਿਚੋਂ ਉਹ ਘਟਨਾ ਇਕਦਮ ਯਾਦ ਆ ਗਈ ਜਦੋਂ ਸਮਾਚਾਰ ਸੰਪਾਦਕ ਕਿਸੇ ਪਿੰਡ ਤੋਂ ਆਈ ਛੋਟੇ ਜਿਹੇ ਸਥਾਨਕ ਫੁੱਟਬਾਲ ਮੈਚ ਦੀ ਦੋ ਕੁ ਇੰਚ ਦੀ ਮੂਲ ਹੱਥ-ਲਿਖਤ ਖਬਰ ਨਾਲ ਤੇਰਾ ਪੇਲੇ ਤੇ ਕਈ ਕੌਮਾਂਤਰੀ ਫੁੱਟਬਾਲ ਮੈਚਾਂ ਨੂੰ ਲੈ ਕੇ ਉਸ ਖਬਰ ਵਿਚ ਜੋੜਿਆ ਡੇਢ ਪੰਨਾ ਮੇਰੇ ਕੋਲ ਲੈ ਕੇ ਆਇਆ ਸੀ।
    ਮੇਰਾ ਪੁਰਾਣਾ ਯਕੀਨ ਹੈ ਕਿ ਤੇਰੇ ਵਰਗਾ ਪੰਜਾਬੀ ਵਿਚ ਇਕ ਵੀ ਹੋਰ ਪਾਠਕ ਨਹੀਂ। ਪਾਠਕ ਵਜੋਂ ਤੇਰੀ ਚਾਰਵਾਕੀ ਵਿਚਾਰਧਾਰਾ ਦਾ ਵੀ ਮੈਨੂੰ ਹਮੇਸ਼ਾ ਹੀ ਬਹੁਤ ਪਿਆਰ ਆਇਆ ਹੈ, ਜਿਸ ਅਨੁਸਾਰ ਪੁਸਤਕ ਪੜ੍ਹਨੀ ਜ਼ਰੂਰੀ ਹੈ, ਉਹ ਖਰੀਦ ਕੇ ਪੜ੍ਹੀ ਜਾਵੇ ਜਾਂ ਮੰਗ ਕੇ ਜਾਂ ਅੱਖ ਬਚਾਉਂਦਿਆਂ ਝੋਲੇ ਵਿਚ ਪਾ ਕੇ। ਇਸੇ ਕਰਕੇ ਜਦੋਂ ਤੂੰ ਪਹਿਲੀ ਵਾਰ ਮੈਨੂੰ ਦਰਾਜ ਫਰੋਲਦਾ ਦੇਖ ਕੇ ਮੇਜ਼ ਤੋਂ ਮੇਰੀ ਪੁਸਤਕ ਝੋਲੇ ਵਿਚ ਪਾਈ ਸੀ, ਮੈਂ ਦਿਲ ਹੀ ਦਿਲ ਮੁਸਕਰਾ ਪਿਆ ਸੀ।
    ਗੁਰਦਿਆਲ, ਤੂੰ ਬਹੁਤ ਪਿਆਰਾ ਬੰਦਾ ਹੈਂ ਬਾਵਜੂਦ ਇਸ ਗੱਲ ਦੇ ਕਿ ਤੂੰ ਹਰ ਲੱਲੀ-ਛੱਲੀ ਨਾਲ ਸੰਪਰਕ ਰਖਦਿਆਂ ਮੇਰੇ ਨਾਲ ਕਦੇ ਸੰਪਰਕ ਨਹੀਂ ਕਰਦਾ। ਮੈਂ ਆਪਣੇ ਇਸ ਗਿਲੇ ਨੂੰ ਵੀ ਤੇਰੀ ਮਾਤਹਿਤਾਂ ਵਾਲੀ ਝਿਜਕ ਸਮਝ ਕੇ ਮਾਫ਼ ਕਰਦਾ ਰਿਹਾ ਹਾਂ।
    ਧੰਨਵਾਦ ਤਦ ਜੇ ਉੱਪਰ-ਲਿਖੇ ਅਨੁਸਾਰ ਲੇਖ ਪੜ੍ਹਨ ਮਗਰੋਂ ਤੇਰਾ ਹੱਕ ਬਣਦਾ ਹੋਇਆ। ਫ਼ਿਲਹਾਲ, ਜਿਹੋ ਜਿਹਾ ਵੀ ਤੂੰ ਹੈਂ, ਤੈਨੂੰ ਮੇਰਾ ਉਹ ਪਿਆਰ ਜੋ ਹਮੇਸ਼ਾ ਤੇਰੇ ਲਈ ਰਾਖਵਾਂ ਰਿਹਾ ਹੈ, ਰਾਖਵਾਂ ਹੈ ਤੇ ਰਾਖਵਾਂ ਰਹੇਗਾ !
    --- ਭੁੱਲਰ
    (10.8.2015)
     

  • (3)
    ਪਿਆਰੇ ਨਿੱਕੇ ਵੀਰ ਗੁਰਦਿਆਲ ਬਲ,
    ਰੂਸ ਤੋਂ ਲੈ ਕੇ ਫ਼ਰਾਂਸ ਤੱਕ ਦੇ ਸਾਹਿਤ ਅਤੇ ਟਹੁੜੇ ਤੋਂ ਲੈ ਕੇ ਸਟਾਲਿਨ ਤੱਕ ਦੀ ਸਿਆਸਤ ਨੂੰ ਕਲਾਵੇ ਵਿਚ ਲੈਂਦਾ ਤੇਰਾ ਵਿਸ਼ਾਲ ਤੇ ਸਾਂਭਣਜੋਗ ਲੇਖ ਪੜ੍ਹਿਆ। ਮੈਨੂੰ ਖ਼ੁਸ਼ੀ ਹੈ ਕਿ ਏਨੇ ਵਡਮੁੱਲੇ ਲੇਖ ਵਿਚ, ਜਿਸਦੀ ਮੇਰੇ ਇਕ ਪ੍ਰਕਾਸ਼ਕ ਮਿੱਤਰ ਦੇ ਹਿਸਾਬ ਅਨੁਸਾਰ 160 ਪੰਨੇ ਦੀ ਪੁਸਤਕ ਬਣ ਸਕਦੀ ਹੈ, ਤੂੰ 6.9 ਫ਼ੀਸਦੀ, ਯਾਨੀ 7 ਫ਼ੀਸਦੀ ਹੀ ਸਮਝੋ, ਥਾਂ ਮੈਨੂੰ ਦੇਣ ਦੀ ਖੁੱਲ੍ਹ-ਦਿਲੀ ਦਿਖਾਈ। (ਪੜ੍ਹਨ ਤੋਂ ਪਹਿਲਾਂ ਤੇਰਾ ਲੇਖ ਦੇਖ ਕੇ ਪਿਛਲੀ ਈਮੇਲ ਵਿਚ ਜ਼ਾਹਿਰ ਕੀਤਾ ਗਿਆ ਮੇਰਾ ਡਰ ਸੱਚੇ ਤੋਂ ਵੀ ਵੱਧ ਸਾਬਤ ਹੋਇਆ। ਤੇਰੇ ਇਸ ਲੇਖ ਵਿਚ ਪੇਂਡੂ ਫੁਟਬਾਲ ਦੀ ਦੋ ਇੰਚ ਦੀ ਖ਼ਬਰ ਨਾਲ ਪੇਲੇ ਕੁਝ ਜ਼ਿਆਦਾ ਹੀ ਲੰਮਾ ਹੋ ਗਿਆ ਹੈ!)
    ਜੇ ਤੂੰ ਇਥੇ ਮੇਰਾ ਨਾਵਲ ਵਿਚਾਰਿਆ ਹੁੰਦਾ, ਮੈਂ ਤੇਰੇ ਵਿਚਾਰਾਂ ਦਾ, ਉਹ ਜੋ ਵੀ ਹੁੰਦੇ, ਆਦਰ ਕਰਦਿਆਂ ਆਪਣਾ ਪ੍ਰਤੀਕਰਮ ਵੀ ਦੇ ਸਕਦਾ। ਪਰ ਤੂੰ ਅਣਗਹਿਲੀ ਜਾਂ ਅਗਿਆਨਤਾ ਕਾਰਨ ਜਗਦੀਪ ਨਾਂ ਦੇ ਪਾਤਰ ਬਾਰੇ ਲਿਖੇ ਮੇਰੇ ਨਾਵਲ ਨੂੰ ਕਿਸੇ ਲੋਰ ਵਿਚ ਆ ਕੇ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਸਮਝ ਬੈਠਾ। ਇਸ ਕਰਕੇ ਮੇਰਾ ਇਸ ਬਾਰੇ ਕੁਛ ਵੀ ਕਹਿਣਾ ਬਣਦਾ ਨਹੀਂ। ਇਹ ਹੈਰਾਨੀ ਜ਼ਰੂਰ ਹੈ ਕਿ ਏਨਾ ਸੰਸਾਰ-ਸਾਹਿਤ ਪੜ੍ਹ ਕੇ ਵੀ ਤੈਨੂੰ ਸਾਹਿਤਕ ਵਿਧਾਵਾਂ ਵਜੋਂ ਨਾਵਲ ਤੇ ਜੀਵਨੀ ਦੇ ਫ਼ਰਕ ਦਾ ਇਲਮ ਨਹੀਂ!
    ਇਹ ਭਰਾਵਾਂ ਵਾਂਗ ਆਪਣੇ ਦੋਵਾਂ ਵਿਚਕਾਰ ਕਦੇ ਫੇਰ ਵਿਚਾਰੇ ਜਾਣ ਵਾਲਾ ਮੁੱਦਾ ਹੈ। ਫ਼ਿਲਹਾਲ ਇਹਨੂੰ ਇਥੇ ਹੀ ਛਡਦੇ ਹਾਂ। ਪਰ ਤੇਰਾ ਸ਼ੁਭ-ਇੱਛਕ ਵੱਡਾ ਭਾਈ ਹੋਣ ਦੇ ਨਾਤੇ ਏਨੀ ਸਲਾਹ ਜ਼ਰੂਰ ਦਿਆਂਗਾ ਕਿ ਦਹਾਕਿਆਂ ਤੋਂ ਪੜ੍ਹੇ ਨੂਰੀ ਸੰਸਾਰ-ਸਾਹਿਤ ਦਾ ਤੇਰੇ ਮਨ ਵਿਚ ਏਨਾ ਅਨਪਚਿਆ ਗੁਦਾਵਾ ਹੋ ਗਿਆ ਹੈ ਕਿ ਉਸ ਕਾਰਨ ਤੈਨੂੰ ਵਿਸ਼ਵ-ਵਿਦਿਆਲੀ ਬੌਧਿਕਤਾ ਦੇ ਭੱਸ ਡਕਾਰ ਆਉਣ ਲੱਗੇ ਹਨ। ਛੋਟੇ ਭਾਈ, ਤੈਨੂੰ ਹੁਣ ਹੋਰ ਸੰਸਾਰ ਸਾਹਿਤ ਪੜ੍ਹਨ ਤੋਂ ਪਹਿਲਾਂ ਹੁਣ ਤੱਕ ਪੜ੍ਹੇ ਹੋਏ ਦੀ ਜੁਗਾਲੀ ਕਰਨ ਦੀ ਬਹੁਤ ਲੋੜ ਹੈ। ਇਸ ਜੁਗਾਲੀਏ ਸਮੇਂ ਵਿਚ ਤੂੰ ਸਿਰਫ਼ ਹਾਸਰਸੀ ਹਿੰਦੀ ਫਿਲਮਾਂ ਦੇਖਿਆ ਕਰ ਜਾਂ 'ਫਿਲਮਫੇਅਰ' ਵਰਗੇ ਰਸਾਲੇ ਪੜ੍ਹਿਆ ਕਰ। ਤੈਨੂੰ ਜ਼ਰੂਰ ਫਾਇਦਾ ਹੋਵੇਗਾ।
    ਜਿਵੇਂ ਮਨੁੱਖ ਦੇ ਬਾਹਰਲੇ ਸਿਰ ਦੀ ਮਣ, ਦੋ ਮਣ, ਤਿੰਨ ਮਣ ਭਾਰ ਚੁੱਕਣ ਦੀ ਸਮਰੱਥਾ ਹੁੰਦੀ ਹੈ, ਅੰਦਰਲੇ ਸਿਰ ਦੀ ਵੀ ਮਣ, ਦੋ ਮਣ, ਤਿੰਨ ਮਣ ਗਿਆਨ ਚੁੱਕਣ ਦੀ ਸਮਰੱਥਾ ਹੁੰਦੀ ਹੈ। ਮੇਰੇ ਲਾਡਲੇ ਛੋਟੇ ਵੀਰ, ਇਹਦੇ ਨਾਲ ਏਨਾ ਧੱਕਾ ਨਾ ਕਰ! ਨਾ ਮੇਰਾ ਵੀਰ, ਨਾ! ਗਿਆਨ ਦੇ ਇਸ ਬੋਝ ਨਾਲ ਗਿਆਨਵਾਨ ਬਣਨ ਦੀ ਥਾਂ ਤੂੰ ਤਾਂ ਬੌਂਦਲਿਆ ਪਿਆ ਹੈਂ, ਛੋਟਿਆ!
    ਤੇਰਾ ਪਿਉਆਂ ਵਰਗਾ ਬੇਹੱਦ ਫ਼ਿਕਰਮੰਦ ਵੱਡਾ ਭਰਾ, ਭੁੱਲਰ
     

  • ਜਗਦੀਸ਼ ਕੌਸ਼ਲ ਦਾ ਖ਼ਤ
    ਗੁਰਚਰਨ ਵੱਲੋਂ ਦੀ ਹੋ ਕੇ ਆਇਆ 64 ਪੰਨਿਆਂ ਦਾ ਗੁਰਦਿਆਲ ਬੱਲ ਦਾ ਇੱਕ ਲੇਖ ਮੈਨੂੰ ਮਿਲਿਆ ਸੀ। ਉਸ ਬਾਰੇ ਮੈਂ ਕੁੱਝ ਨੁਕਤੇ ਲਿਖੇ ਹਨ। ਮੈਨੂੰ ਬੱਲ ਦਾ ਅਤਾ-ਪਤਾ ਨਹੀਂ ਪਤਾ। ਤੈਨੂੰ ਸ਼ਾਇਦ ਪਤਾ ਹੈ। ਸੋ, ਇਹ ਨੁਕਤੇ ਉਹਦੇ ਵੱਲ ਅੱਗੇ ਤੋਰਨ ਦੀ ਖੇਚਲ ਕਰੀਂ। ਨਾਲੇ ਵਾਪਸੀ ਡਾਕ ਦੱਸੀਂ, ਇਹ ਕਿਵੇਂ ਲੱਗੇ! __ਕੌਸ਼ਲ
    _ ਇਹ ਨਾਵਲ ‘ਅੰਮ੍ਰਿਤਾ ਪ੍ਰੀਤਮ’ ਬਾਰੇ ਨਹੀਂ, ਰਚਨਾਕਾਰ ਅਨੁਸਾਰ ਵੀ ਤੇ ਉਂਜ ਵੀ, ‘ਨਾਰੀ-ਸੋਚ’ ਬਾਰੇ ਹੈ। ਬੱਲ ਨੇ ਅੰਮ੍ਰਿਤਾ ਪ੍ਰੀਤਮ ਪਤਾ ਨਹੀਂ ਕਿੱਥੋਂ ਕੱਢ ਮਾਰੀ! ਇਸ ਨਾਵਲ ਨੂੰ ਇਸ ਨਾਵਲ ਦੇ ਤੌਰ ਉੱਤੇ ਪਰਖਣ ਦੀ ਲੋੜ ਹੈ ਨਾ ਕਿ ਇਹ ਦੇਖਣ ਦੀ ਕਿ ਇਹ ਕਿਸੇ ਦੂਜੇ ਵਰਗਾ ਕਿਉਂ ਨਹੀਂ! ਦੁਨੀਆ ਦੀ ਕੋਈ ਵੀ ਚੀਜ਼ ਕਿਸੇ ਦੂਜੀ ਵਰਗੀ ਨਹੀਂ ਹੁੰਦੀ।
    _ ਕਹਾਣੀਕਾਰ ਜਾਂ ਨਾਵਲਕਾਰ ਪਾਤਰ ਭਾਵੇਂ ਆਲ਼ੇ-ਦੁਆਲ਼ੇ ਤੋਂ ਹੀ ਲੈਂਦਾ ਹੈ ਪਰ ਰਚਨਾ ਵਿਚਲੇ ਪਾਤਰ ਉਹ ਨਹੀਂ ਹੁੰਦੇ ਜੋ ਆਲ਼ੇ-ਦੁਆਲ਼ੇ ਵਿੱਚ ਹੁੰਦੇ ਹਨ। ਇੱਕ ਪਾਤਰ ਨੂੰ ਸਿਰਜਣ ਲਈ ਰਚਨਾਕਾਰ ਆਲ਼ੇ-ਦੁਆਲ਼ੇ ਦੇ ਦਸ ਪਾਤਰਾਂ ਦੇ ਤੇ ਕਲਪਿਤ ਪਾਤਰਾਂ ਦੇ ਗੁਣ-ਔਗੁਣ ਆਪਣੇ ਪਾਤਰ ਵਿੱਚ ਭਰ ਸਕਦਾ ਹੈ। ਇਸੇ ਲਈ ਰਚਨਾ ਵਿਚਲੇ ਪਾਤਰ ਵਿਲੱਖਣ ਹੁੰਦੇ ਹਨ।
    _ ਬੱਲ ਦੁਨੀਆ-ਭਰ ਦੇ ਜਿਨ੍ਹਾਂ ਲੇਖਕਾਂ/ਲੇਖਕਾਵਾਂ ਦਾ ਜ਼ਿਕਰ ਕਰੀ ਜਾ ਰਿਹਾ ਹੈ, ਉਹ ਇਤਿਹਾਸ ਦਾ ਹਿੱਸਾ ਹਨ, ਗਲਪ ਦਾ ਨਹੀਂ।
    _ ਉਹ ਬਹੁਤਾ ਪੜ੍ਹੇ ਹੋਏ ਤੇ ਚੇਤੇ ਰੱਖੇ ਕਰ ਕੇ ਇਉਂ ਉੱਘ-ਦੀਆਂ-ਪਤਾਲ਼ ਮਾਰੀ ਜਾਂਦਾ ਹੈ, ਜਿਵੇਂ ਕਿਸੇ ਨੂੰ ਬਹੁਤਾ ਖਾ ਕੇ ਉਲਟੀਆਂ ਆ ਰਹੀਆਂ ਹੋਣ। ਬਾਦਲ, ਟੌਹੜਾ, ਐਮਰਜੈਂਸੀ, ਜੈ ਪ੍ਰਕਾਸ਼ ਨਾਰਾਇਣ, ਆਦਿ ਦਾ ‘ਇਹ ਜਨਮ ਤੁਮ੍ਹਾਰੇ ਲੇਖੇ’ ਦੀ ਆਲੋਚਨਾ ਵਿੱਚ ਕੀ ਕੰਮ!
    _ ਮੰਨ ਲਿਆ, ਬੱਲ ਨੇ ਬਹੁਤ ਕੁੱਝ ਪੜ੍ਹਿਆ ਹੋਇਆ ਹੈ। ਪਰ ਉਹ ਇਹ ਕਿਉਂ ਉਮੀਦ ਕਰਦਾ ਹੈ ਕਿ ਰਚੇ ਜਾ ਰਹੇ ਸਾਹਿਤ ਵਿੱਚ ਵੀ ਉਹਦੇ ਅਧਿਐਨ ਜਾਂ ਨਜ਼ਰ ਵਿੱਚੋਂ ਲੰਘੇ 18ਵੀਂ-19ਵੀਂ ਸਦੀ ਦੇ ਇਤਿਹਾਸਿਕ ਪਾਤਰਾਂ ਵਰਗੇ ਪਾਤਰ ਹੀ ਹੋਣ! ਉਹ ਇਹ ਕਿਉਂ ਆਸ ਕਰਦਾ ਹੈ ਕਿ ਭਾਰਤੀ ਸਮਾਜ/ਸੱਭਿਆਚਾਰ ਦੇ ਪਾਤਰਾਂ ਨੂੰ ਪੱਛਮੀ ਜਾਂ ਵਿਦੇਸ਼ੀ ਸੱਭਿਆਚਾਰ ਦੇ ਰੰਗ ਵਿੱਚ ਰੰਗ ਦਿੱਤਾ ਜਾਏ!
    _ ਇਹ ਕਿਹੋ ਜਿਹਾ ‘ਪਿਆਰ’ ਹੋਇਆ ਕਿ ਪੁਸ਼ਕਿਨ 112ਵਾਂ ਪਿਆਰ ਖ਼ਤਮ ਕਰ ਕੇ 113ਵਾਂ ਸ਼ੁਰੂ ਕਰ ਦਿੰਦਾ ਹੈ! ਇਉਂ ਤਾਂ ਪਸੂਆਂ-ਪੰਛੀਆਂ ਵਿੱਚ ਵੀ ਨਹੀਂ ਹੁੰਦਾ! ਤੇ ਬੱਲ ਪੁਸ਼ਕਿਨ ਦੀ ਇਸੇ ‘ਬਹਾਦਰੀ’ ਦੀ ਬੱਲੇ-ਬੱਲੇ ਕਰ ਰਿਹਾ ਹੈ ਤੇ ਇਤਿਹਾਸਿਕ ਪਾਤਰ ਦੀ ਤੁਲਨਾ ਗਲਪੀ ਪਾਤਰ ਨਾਲ ਕਰ ਰਿਹਾ ਹੈ।
    _ ਬੱਲ ਦੀ ਪਹੁੰਚ ਉਹੀ ਹੈ ਜੋ ‘ਭੂਤਵਾੜੇ’ ਤੋਂ ਵਿਰਾਸਤ ਵਿੱਚ ਮਿਲ਼ੀ ਹੋਈ ਹੈ ਕਿ ‘ਬਾਹਰੋਂ ਸਿਧਾਂਤ ਦਰਾਮਦ ਕਰੋ ਤੇ ਪੰਜਬੀ ਜਾਂ ਭਾਰਤੀ ਸਾਹਿਤ ਉੱਤੇ ਲਾਗੂ ਕਰ ਕੇ ਕਹੋ ਕਿ ਇਹ ਤਾਂ ਸਿਧਾਂਤ ਵਿੱਚ ਫ਼ਿੱਟ ਨਹੀ ਬੈਠਦਾ, ਪਰੇ ਸੁੱਟ ਦਿਓ’।
    ਸੋ, ਮੈਂ ਤਾਂ ਬੱਲ ਦੇ ਸਮੁੱਚੇ ਲੇਖ ਨੂੰ ਹੀ ਪਰੇ ਸੁੱਟਣ ਦੇ ਹੱਕ ਵਿੱਚ ਹਾਂ।
    _ਜਗਦੀਸ਼ ਕੌਸ਼ਲ
     

  • ਸੁਰਜੀਤ ਪਾਤਰ ਦਾ ਖ਼ਤ
    ਪਿਆਰੇ ਗੁਰਦਿਆਲ ਬੱਲ ,
    ਇਹ ਜਨਮ ਤੁਮਹਾਰੇ ਲੇਖੇ ਨਾਵਲ ਅਜੇ ਨਹੀਂ ਪੜ੍ਹਿਆ
    ਪਰ ਉਸਦੇ ਹਵਾਲੇ ਨਾਲ ਲਿਖੀ ਹੋਈ ਤੁਹਾਡੀ ਲਿਖਤ ਪਢ਼ੀ
    ਮੈਨੂੰ ਇਹ ਆਪਣੇ ਆਪ ਵਿਚ ਹੀ ਬਹੁਤ ਪਿਆਰੀ ਤੇ ਮੁੱਲਵਾਨ ਲੱਗੀ
    ਦਿਲ ਦਰਿਆ ਸਮੁੰਦਰੋਂ ਡੂੰਘੇ ਇਹ ਸੁਖਨ ਸਿਰਫ਼ ਸੁਣਿਆ ਪੜ੍ਹਿਆ ਹੀ ਸੀ ਪਰ ਤੇਰੇ ਲਿਖੇ ਸਫ਼ੇ
    ਪੜ੍ਹ ਕੇ ਅਹਿਸਾਸ ਹੋਇਆ ਕਿ ਇਹ ਸੁਖਨ ਸਿਰਫ ਉਨਾਂ ਬਾਰੇ ਹੀ ਨਹੀਂ ਜਿਨਾਂ ਬਾਰੇ ਤੂੰ ਲਿਖਦਾ
    ਹੈਂ ,ਇਹ ਤੇਰੇ ਬਾਰੇ ਵੀ ਓਨਾ ਹੀ ਸੱਚਾ ਹੈ।
    ਕਿੰਨਾ ਕੁਝ ,ਕਿੰਨੇ ਕਿਰਦਾਰ ,ਕਿੰਨੀਆਂ ਸਥਿਤੀਆਂ ,ਕਿੰਨੇ ਖਿਆਲ ,ਕਿੰਨੇ ਅਹਿਸਾਸ ਤੇਰੇ ਮਨ
    ਵਿਚ ਸਮੋਏ ਹੋਏ ਹਨ
    ਇਹ ਤੇਰੀ ਅਦਭੁਤ ਚਮਤਕਾਰੀ ਸਮਰਥਾ ਹੈ। ਤੂੰ ਕਿੰਨਾ ਕੁਝ ਪੜ੍ਹਿਆ ,ਇਹ ਗੱਲ ਵੀ ਹੈਰਾਨ ਕਰਦੀ
    ਹੈ ,ਪਰ ਉਸ ਤੋਂ ਵੀ ਵੱਧ ਇਹ ਕੀ ਕਿੰਨਾ ਕੁਝ ਤੇਰੇ ਮਨ ਵਿਚ ਇਓਂ ਸੱਜਰਾ ਹੈ ਜਿਵੇਂ ਹੁਣੇ
    ਪੜ੍ਹਿਆ ਹੋਵੇ। ਮੈਨੂੰ ਤਾਂ ਇਓਂ ਲਗਦਾ ਜਿਵੇਂ ਤੂੰ ਉਨਾਂ ਕਿਰਦਾਰਾਂ ਤੇ ਲਿਖਾਰੀਆਂ ਦੇ ਨਾਲ
    ਹੀ ਰਹਿੰਦਾ ਹੋਵੇਂ। ਇਹ ਸਿਰਫ ਯਾਦਾਂ ਦਾ ਕਮਾਲ ਨਹੀਂ ,ਇਹ ਤੇਰੇ ਪਿਆਰ ਦਾ ,ਤੇਰੀਆਂ
    ਹਮਦਰਦੀਆਂ ,ਤੇਰੀ ਕਰੁਣਾ ,ਤੇਰੀ ਸ਼ਿਦੱਤ ,ਤੇਰੇ ਬਾਲਾਂ ਜਿਹੇ ਸੱਜਰੇਪਨ ,ਬਲਿਹਾਰ ਜਾਣ ਦੀ
    ਮਾਸੂਮੀਅਤ,ਤੇਰੀ ਜੀਵਨ -ਦ੍ਰਿਸ਼ਟੀ ਅਤੇ ਤੇਰੇ ਮਨ ਦੀ ਵਿਸ਼ਾਲਤਾ ਦਾ ਕਮਾਲ ਹੈ। ਤੈਨੂੰ ,ਤੇਰੀ
    ਪ੍ਰਤਿਭਾ ,ਤੇਰੇ ਪਿਆਰ ਨੂੰ ਪਿਆਰ।
    ਲਾਲੀ ਜੀ ਦੀਆਂ ਗੱਲਾਂ ਸੁਣ ਕੇ ਵੀ ਇਓਂ ਹੀ ਲਗਦਾ ਸੀ ਪਰ ਤੂੰ ਇਹ ਕਮਾਲ ਵੀ ਕਰ ਰਿਹਾ ਹੈਂ
    ਕੀ ਇਸ ਸਭ ਕੁਝ ਨੂੰ ਲਿਖ ਰਿਹਾ ਏਂ। ਇਹ ਬਹੁਤ ਹੀ ਵੱਡੀ ਗੱਲ ਹੈ। ਇਹ ਸਭ ਕੁਝ ਵਾਰਿਸਾਂ ਲਈ
    ਸਾਂਭਿਆ ਜਾਵੇਗਾ।
    ਤੇਰੇ ਅੰਦਰ ਵਸਦੀ ਕਾਇਨਾਤ ਨੂੰ ਸਲਾਮ।
    ਸੁਰਜੀਤ ਪਾਤਰ
     

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346