Welcome to Seerat.ca
|
Contact us |
ਸੰਪਰਕ |
Seerat
Canada
Supan Sandhu
Editor
647-833-7319
e-mail: supansandhu@yahoo.ca
In India
Dr. Waryam Singh Sandhu
Editor
e-mail:
waryamsandhu@gmail.com
|
ਸੀਰਤ
ਕੈਨੇਡਾ
ਸੰਪਾਦਕ : ਸੁਪਨ ਸੰਧੂ
647-833-7319
eImyl:
supansandhu@yahoo.ca
ਭਾਰਤ ਵਿੱਚ
ਡਾ.ਵਰਿਆਮ ਸਿੰਘ ਸੰਧੂ
ਨਿਗਰਾਨ
ਈਮੇਲ:
waryamsandhu@gmail.com
|
|
ਵੈਬਸਾਈਟਾਂ,
ਅਖ਼ਬਾਰਾਂ ਅਤੇ ਰਸਾਲਿਆਂ ਨੂੰ ਬੇਨਤੀ |
ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸੰਸਾਰ ਭਰ ਵਿਚ ਪੰਜਾਬੀ ਦੀਆਂ
ਅਨੇਕਾਂ ਵੈਬ ਸਾਈਟਾਂ ਉਪਲਬਧ ਹਨ। ਪੰਜਾਬੀ ਦੀਆਂ ਸਂੈਕੜੇ ਅਖਬਾਰਾਂ ਅਤੇ
ਮੈਗਜ਼ੀਨ ਪ੍ਰਕਾਸਿ਼ਤ ਹੋ ਰਹੇ ਹਨ। ਇਹਨਾਂ ਦੀ ਬਦੌਲਤ ਲੱਖਾਂ ਪਾਠਕ
ਪੰਜਾਬੀ ਜ਼ੁਬਾਨ ਨਾਲ ਜੁੜੇ ਹਨ। ਪਰ ਪੰਜਾਬੀ ਪਾਠਕਾਂ ਨੂੰ ਇਹ ਵੇਖ ਕੇ
ਨਿਰਾਸ਼ਾ ਵੀ ਹੁੰਦੀ ਹੈ ਕਿ ਬਹੁਤੀਆਂ ਵੈਬ-ਸਾਈਟਾਂ,ਅਖਬਾਰਾਂ ਅਤੇ ਰਸਾਲੇ
ਇਕ ਦੂਜੇ ਥਾਂ ਤੋਂ ਲਿਖਤਾਂ ਚੁਕ ਚੁੱਕ ਕੇ ਛਾਪੀ ਜਾਂਦੇ ਹਨ। ਅਜੀਬ ਗੱਲ
ਤਾਂ ਇਹ ਹੈ ਕਿ ਜਿਹੜੀ ਵੈਬ-ਸਾਈਟ ਕਿਸੇ ਹੋਰ ਪਰਚੇ ਵਿਚੋਂ ਕੋਈ ਲਿਖ਼ਤ ਲੈ
ਕੇ ਛਾਪਦੀ ਹੈ,ਉਹ ਨਾ ਤਾਂ ਮੂਲ ਪਰਚੇ ਜਾਂ ਮੂਲ ਲੇਖਕ ਨੂੰ ਸੂਚਿਤ ਵੀ
ਨਹੀਂ ਕਰਦੀ। ਉਂਝ ਤਾਂ ਕਾਪੀ ਰਾਈਟ ਨਿਯਮਾਂ ਮੁਤਾਬਿਕ ਕਿਸੇ ਲਿਖ਼ਤ ਨੂੰ
ਕਿਸੇ ਥਾਂ ਤੋਂ ਚੋਰੀ ਚੁਕ ਕੇ ਛਾਪਣਾ ਕਾਨੂੰਨੀ ਤੌਰ ਤੇ ਮਨ੍ਹਾਂ ਹੈ ਅਤੇ
ਛਾਪਣ ਵਾਲੇ ਵਿਰੁਧ ਕਾਨੂੰਨੀ ਚਾਰਾਜੋਈ ਵੀ ਕੀਤੀ ਜਾ ਸਕਦੀ ਹੈ।
ਬਹੁਤੇ ਪੰਜਾਬੀ ਸੰਪਾਦਕ ਅਤੇ ਪਬਲਿਸ਼ਰ ਆਪਣੇ ਖੁਲਦਿਲੇ ਸੁਭਾਅ ਕਰ ਕੇ
ਅਜਿਹੇ ਕਾਨੂੰਨੀ ਚੱਕਰਾਂ ਵਿਚ ਪੈਣਾ ਮੁਨਾਸਿਬ ਨਹੀਂ ਸਮਝਦੇ। ਪਰ ਉਹਨਾਂ
ਦੀ ਇਹ ਇੱਛਾ ਤਾਂ ਹੱਕੀ ਅਤੇ ਵਾਜਿਬ ਹੈ ਕਿ ਜੇ ਕੋਈ ਅਦਾਰਾ ਉਹਨਾਂ ਦੇ
ਅਦਾਰੇ ਵਿਚੋਂ ਕੋਈ ਲਿਖ਼ਤ ਲੈ ਕੇ ਛਾਪਦਾ ਹੈ ਤਾਂ ਘੱਟੋ ਘੱਟ ਉਹ ਦੋ
ਲਫ਼ਜ਼ ਧੰਨਵਾਦ ਦੇ ਤਾਂ ਛਾਪ ਦਿਆ ਕਰੇ।
ਸਾਡੇ ਵੇਖਣ ਵਿਚ ਆਇਆ ਹੈ ਕਿ ਕੁਝ ਵੈਬ-ਸਾਈਟਾਂ ਅਤੇ ਅਖ਼ਬਾਰਾਂ-ਰਸਾਲੇ
‘ਸੀਰਤ’ ਵਿਚ ਛਪੀਆਂ ਲਿਖ਼ਤਾਂ ਨੂੰ ਪੁਨਰ ਪ੍ਰਕਾਸਿ਼ਤ ਕਰ ਲੈਂਦੇ ਹਨ।
ਸਾਡੇ ਲਈ ਇਹ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ‘ਸੀਰਤ’ ਆਪਣੇ ਮਾਣਯੋਗ
ਲੇਖਕਾਂ ਕੋਲੋਂ ਆਪਣੇ ਨਿੱਜੀ ਯਤਨਾਂ ਨਾਲ ਅਜਿਹੀਆਂ ਪੜ੍ਹਨਯੋਗ ਰਚਨਾਵਾਂ
ਪ੍ਰਾਪਤ ਕਰਨ ਵਿੱਚ ਕਾਮਯਾਬ ਹੈ, ਜਿਨ੍ਹਾਂ ਨੂੰ ਹੋਰ ਲੋਕ ਵੀ ਛਾਪਣਾ ਅਤੇ
ਪੜ੍ਹਨਾ ਚਾਹੁੰਦੇ ਹਨ। ਪਰ ,ਉਹ ਇਹ ਦੱਸਣ ਦੀ ਖੇਚਲ ਵੀ ਨਹੀਂ ਕਰਦੇ ਕਿ
ਉਹਨਾਂ ਨੇ ਸੰਬੰਧਿਤ ਰਚਨਾ ‘ਸੀਰਤ’ ਵਿੱਚੋਂ ਲਈ ਹੈ। ਨਾ ਹੀ ‘ਸੀਰਤ’ ਦੇ
ਪ੍ਰਬੰਧਕਾਂ ਅਤੇ ਮੂਲ ਲੇਖਕਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਜਾਂਦੀ ਹੈ।
ਅਦਾਰਾ ‘ਸੀਰਤ’ ਵੱਲੋਂ ਅਜਿਹੀਆਂ ਵੈੱਬਸਾਈਟਾਂ ਅਤੇ ਅਖ਼ਬਾਰਾਂ ਰਸਾਲਿਆਂ
ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਉਹ ਕੋਈ ਰਚਨਾ ‘ਸੀਰਤ’ ਵਿੱਚੋਂ ਲੈ
ਕੇ ਆਪਣੇ ਪਰਚੇ ਵਿੱਚ ਛਾਪਣਾ ਚਾਹੁੰਦੇ ਹਨ ਤਾਂ ਘੱਟੋ-ਘੱਟ ਉਹਨਾਂ ਦਾ
ਫ਼ਰਜ਼ ਬਣਦਾ ਹੈ ਕਿ ਉਹ ਅਦਾਰਾ ‘ਸੀਰਤ’ ਨੂੰ ਇਸ ਬਾਰੇ ਸੂਚਿਤ ਜ਼ਰੂਰ ਕਰ
ਦੇਣ ਅਤੇ ਨਾਲ ਹੀ ‘ਸੀਰਤ’ ਵਿੱਚੋਂ ਲਈ ਗਈ ਪੁਨਰ ਪ੍ਰਕਾਸਿ਼ਤ ਕੀਤੀ ਜਾ
ਰਹੀ ਲਿਖ਼ਤ ਦੇ ਨਾਲ ‘ਸੀਰਤ ਵਿੱਚੋਂ ਧੰਨਵਾਦ ਸਹਿਤ’ ਜ਼ਰੂਰ ਲਿਖਿਆ ਜਾਣਾ
ਚਾਹੀਦਾ ਹੈ। ਜਿਹੜੇ ਮਹੀਨੇ ਉਹ ਲਿਖ਼ਤ ‘ਸੀਰਤ’ ਵਿੱਚ ਛਪਦੀ ਹੈ, ਉਸਨੂੰ
ਉਸ ਮਹੀਨੇ ਪੁਨਰ ਪ੍ਰਕਾਸਿ਼ਤ ਕਰਨ ਦੀ ਖੇਚਲ ਨਾ ਕੀਤੀ ਜਾਵੇ। ਉਸ ਤੋਂ
ਅਗਲੇ ਮਹੀਨੇ ਉਸ ਨੂੰ ਪੁਨਰ ਪ੍ਰਕਾਸਿ਼ਤ ਕਰਨ ਤੇ ਸਾਨੂੰ ਕੋਈ ਇਤਰਾਜ਼
ਨਹੀਂ ਹੈ। |
|
|
ਲੇਖਕਾਂ ਨੂੰ
ਬੇਨਤੀ |
ਉਂਜ ਤਾਂ ਅਸੀਂ
‘ਸੀਰਤ’ ਵਿੱਚ ਛਪਣ ਵਾਸਤੇ ਲੇਖਕਾਂ ਕੋਲੋਂ ਉਚੇਚੀ ਬੇਨਤੀ ਕਰ ਕੇ ਰਚਨਾਵਾਂ
ਮੰਗਵਾਉਂਦੇ ਹਾਂ, ਫਿ਼ਰ ਵੀ ਅਸੀਂ ਸਦਾ ਚੰਗੀਆਂ ਰਚਨਾਵਾਂ ਭੇਜਣ ਲਈ
ਲੇਖਕਾਂ ਨੂੰ ‘ਜੀ ਆਇਆਂ’ ਆਖਦੇ ਹਾਂ। ਪਰ ਲੇਖਕਾਂ ਨੂੰ ਸਾਡੀ ਬੇਨਤੀ ਹੈ
ਕਿ ਸਾਨੂੰ ਹਮੇਸ਼ਾਂ ਆਪਣੀ ਅਣਛਪੀ ਰਚਨਾ ਹੀ ਭੇਜਣ। ਜਿੰਨਾ ਚਿਰ ਤੱਕ
‘ਸੀਰਤ’ ਵੱਲੋਂ ਉਹਨਾਂ ਦੀ ਰਚਨਾ ਨੂੰ ਛਾਪਣ ਜਾਂ ਨਾ ਛਾਪਣ ਦਾ ਜਵਾਬ ਨਹੀਂ
ਮਿਲ ਜਾਂਦਾ, ਉਹਨਾਂ ਨੂੰ ਆਪਣੀ ਰਚਨਾ ਕਿਸੇ ਹੋਰ ਪਰਚੇ ਜਾਂ ਸਾਈਟ ਨੂੰ
ਨਹੀਂ ਭੇਜਣੀ ਚਾਹੀਦੀ। ਪੰਦਰਾਂ ਦਿਨ ਦੇ ਵਿੱਚ ਵਿੱਚ ਲੇਖਕ ਨੂੰ ਉਹਨਾਂ ਦੀ
ਰਚਨਾ ਦੇ ਛਾਪਣ ਜਾਂ ਨਾ ਛਾਪਣ ਬਾਰੇ ਸੂਚਿਤ ਕਰ ਦਿੱਤਾ ਜਾਂਦਾ ਹੈ। ਲੇਖਕ
ਆਪਣੀਆਂ ਰਚਨਾਵਾਂ ਨਾਲ ਆਪਣੀ ਅਤੇ ਹੋਰ ਸੰਬੰਧਿਤ ਤਸਵੀਰਾਂ ਜ਼ਰੂਰ ਭੇਜਿਆ
ਕਰਨ। |
|
|
ਨਵੀਆਂ ਛਪੀਆਂ
ਪੁਸਤਕਾਂ ਬਾਰੇ |
ਜਿਹੜੇ ਲੇਖਕ ਆਪਣੀ
ਨਵੀਂ ਛਪੀ ਪੁਸਤਕ ਦੀ ਜਾਣਕਾਰੀ ‘ਸੀਰਤ’ ਦੇ ਪਾਠਕਾਂ ਤੱਕ ਪਹੁੰਚਾਉਣਾ
ਚਾਹੁੰਦੇ ਹਨ, ਉਹ ‘ਸੀਰਤ’ ਦੇ ਪਤੇ ਉੱਤੇ ਆਪਣੀ ਪੁਸਤਕ ਨੂੰ ਭੇਜ ਸਕਦੇ
ਹਨ। |
|
|
ਤਸਵੀਰਾਂ ਵਾਸਤੇ |
ਅਸੀਂ ‘ਸੀਰਤ’ ਵਿੱਚ
ਕਲਾਮਈ ਤਸਵੀਰਾਂ ਛਾਪਣ ਦਾ ਨਿਰਣਾ ਕੀਤਾ ਹੈ। ਜਿਹੜੇ ਦੋਸਤਾਂ ਨੂੰ
ਫ਼ੋਟੋਕਾਰੀ ਦਾ ਸ਼ੌਕ ਹੈ, ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ
ਖਿੱਚੀ ਹੋਈ ਕੋਈ ਵਧੀਆ ਤਸਵੀਰ ਹੋਰਨਾਂ ਲੋਕਾਂ ਦੀ ਨਜ਼ਰ ਦਾ ਵੀ ਮਾਣ ਬਣੇ,
ਤਾਂ ਉਹ ਆਪਣੇ ਦੁਆਰਾ ਖਿੱਚੀ ਅਜਿਹੀ ਨਿਵੇਕਲੀ ਤਸਵੀਰ ਨੂੰ ‘ਸੀਰਤ’ ਦੇ
ਪਤੇ ‘ਤੇ ਈ-ਮੇਲ ਕਰ ਸਕਦੇ ਹਨ। ਨਾਲ ਹੀ ਉਹ ਆਪਣੀ ਤਸਵੀਰ ਅਤੇ ਆਪਣੇ ਬਾਰੇ
ਸੰਖੇਪ ਜਾਣਕਾਰੀ ਵੀ ਭੇਜਣ ਦੀ ਖੇਚਲ ਕਰਨ। ਅਸੀਂ ਚੰਗੀਆਂ ਤਸਵੀਰਾਂ ਨੂੰ
‘ਸੀਰਤ’ ਦੇ ਇਸ ਨਵੇਂ ਤਸਵੀਰਾਂ ਵਾਲੇ ਕਾਲਮ ਵਿੱਚ ਖੁਸ਼ੀ ਨਾਲ ਸ਼ਾਮਿਲ
ਕਰਾਂਗੇ। |
|
|