Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ‘ਪੰਜਾਬੀ ਟ੍ਰਿਬਿਊਨ‘ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ‘ਲਾਲਾਂ ਚੋਂ ਲਾਲ’– ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 

Online Punjabi Magazine Seerat

ਮੇਰੀ ਆਤਮ-ਕਥਾ
ਅਸੀਂ ਵੀ ਜੀਵਣ ਆਏ

- ਕੁਲਵਿੰਦਰ ਖਹਿਰਾ

 

ਮੇਰੀ ਸਾਹਿਤਕ ਅਤੇ ਸਮਾਜੀ ਚੇਤਨਤਾ ਵੱਲ ਰੁਚੀ
1973 ਵਿੱਚ ਮੈਂ ਅਜੇ 9 ਸਾਲ ਦਾ ਹੀ ਸੀ ਜਦੋਂ ਕਾਲ਼ਾ ਸੰਘਿਆਂ ਵਿੱਚ ਨਕਸਲੀ ਸੰਘਰਸ਼ ਹੋਇਆ ਸੀ। ਮੈਨੂੰ ਯਾਦ ਹੈ ਕਿ ਮੇਰੇ ਮਾਸਟਰ ਚਾਚਾ ਜੀ ਦੇ ਘਰ ਬਹੁਤ ਸਾਰੇ ਟੀਚਰ ਇਕੱਠੇ ਹੋਏ ਸਨ ਜਿੱਥੋਂ ਉਨ੍ਹਾਂ ਨੇ ਅੱਗੇ ਕਾਲ਼ਾ ਸੰਘਿਆਂ ਜਾਣਾ ਸੀ। ਇਨ੍ਹਾਂ ਵਿੱਚ ਸਾਡੇ ਨਾਲ਼ ਦੇ ਪਿੰਡ ਦਾ ਸਤਾਈ-ਅਠਾਈ ਸਾਲ ਦਾ ਨੌਜਵਾਨ ਟੀਚਰ ਸਵਰਨ ਢੱਡਾ ਵੀ ਸੀ।
ਮੇਰੀ ਮਾਂ ਦੱਸਦੀ ਹੈ ਕਿ ਜਦੋਂ ਸਵਰਨ ਉਸਨੂੰ ਮਿਲਿਆ ਤਾਂ ਉਸ (ਮੇਰੀ ਮਾਂ) ਨੇ ਕਿਹਾ, ਵੇ ਸਵਰਨਿਆ ਟੌਹਰ ਕੱਢ ਕੇ ਤੁਰੇ ਤੇ ਜਾਂਦੇ ਓ, ਕਹਿੰਦੇ ਅੱਗੇ ਪੁਲਸ ਬਹੁਤ ਆ।” ਅੱਗੋ ਸਵਰਨ ਬੋਲਿਆ, “ਕੋਈ ਨਾ ਭਾਬੀ ਜੀ, ਪੁਲਸ ਨੂੰ ਡਾਹੀ ਨਹੀਂ ਦਿੰਦੇ ਅਸੀਂ” ਪਰ ਕਾਸ਼! ਉਹ ਸਵਰਨ ਹੀ ਪੁਲੀਸ ਦੇ ਹੱਥ ਆ ਗਿਆ ਤੇ ਮੁੜ ਕੇ ਪਿੰਡ ਨਾ ਪਹੁੰਚ ਸਕਿਆ। ਜਦੋਂ ਪੁਲੀਸ ਨੇ ਅੱਥਰੂ ਗੈਸ ਸੁੱਟ ਕੇ ਪਿੱਛਾ ਕੀਤਾ ਤਾਂ ਭੱਜੇ ਜਾਂਦੇ ਸਵਰਨ ਕੋਲ਼ੋਂ ਕੰਧ ਨਾ ਟੱਪ ਹੋਈ ਤੇ ਪੁਲੀਸ ਦੇ ਕਾਬੂ ਆ ਗਿਆ। ਉਸਤੋਂ ਬਾਅਦ ਉਸਨੂੰ ਅਧਮੋਈ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਹ ਬਚ ਨਾ ਸਕਿਆ।
27 ਸਤੰਬਰ 1973 ਨੂੰ ਸਾਥੋਂ ਵਿੱਛੜ ਗਏ ਇਸ ਸਾਥੀ ਦੀ ਯਾਦ ਵਿੱਚ ਸਾਡੇ ਦੋ ਪਿੰਡਾਂ ਦੇ ਵਿਚਾਲੇ, ਜਿੱਥੇ ਸਾਡਾ ਸਕੂਲ ਬਣਿਆ ਸੀ, ਇੱਕ ਯਾਦਗਰ ਬਣਾਈ ਗਈ ਜਿੱਥੇ ਹਰ ਸਾਲ ਮੇਲਾ ਲਗਦਾ। ਦਿਨ ਵੇਲ਼ੇ ਸਵਰਨ ਦੇ ਘਰ ਦੇ ਆਖੰਡਪਾਠ ਦਾ ਭੋਗ ਪਵਾਉਂਦੇ ਤੇ ਇਨਕਲਾਬੀ ਕਵਿਤਾਵਾਂ ਪੜ੍ਹੀਆਂ ਜਾਂਦੀਆਂ। ਰਾਤ ਨੂੰ ਨਾਟਕ ਖੇਡੇ ਜਾਂਦੇ ਜਿਨ੍ਹਾਂ ਵਿੱਚ ਗੁਰਸ਼ਰਨ ਭਾਅ ਜੀ ਅਤੇ ਲੋਹੀਆਂ ਨਾਟਕ ਕਲਾ ਕੇਂਦਰ ਦੀਆਂ ਟੀਮਾਂ ਅਕਸਰ ਹੀ ਭਾਗ ਲੈਂਦੀਆਂ। ਏਥੇ ਹੀ ਮੈਂ ਪਾਸ਼ ਦਾ ਗੀਤ “ਕੱਖਾਂ ਦੀਏ ਕੁੱਲੀਏ” ਅਤੇ “ਕਿਤੇ ਸੋਨੇ ਦੀ ਸਵੇਰ ਜਦੋਂ ਆਊ ਹਾਣੀਆ” ਸੁਣਿਆ ਅਤੇ ਏਥੇ ਹੀ ਸੰਤ ਰਾਮ ਉਦਾਸੀ ਦੇ ਗੀਤ ਸੁਣੇ। ਇਹ ਗੀਤ ਮੇਰੇ ਦਿਲ ਅੰਦਰ ਧਸ ਜਾਂਦੇ। ਨਾਟਕ ਮੇਰੇ ਜਿ਼ਹਨ ਵਿਚ ਵੱਸ ਜਾਂਦੇ। ਕਦੀ ਇਹ ਗੀਤ ਤੇ ਨਾਟਕ ਮੈਨੂੰ ਮੇਰੇ ਬਾਪ ਦੀ ਕਹਾਣੀ ਪਾਉਂਦੇ ਵਿਖਾਈ ਦਿੰਦੇ ਤੇ ਕਦੀ ਮੇਰੇ ਘਰ ਦੀ ਹਾਲਤ ਬਿਆਨਦੇ। ਜਦੋਂ ਨਾਟਕ ਵਿੱਚ ਉਦਾਸੀ ਦੇ ਗੀਤ “ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ” ਨਾਲ਼ ਐਕਟਿੰਗ ਕੀਤੀ ਜਾਂਦੀ ਤਾਂ ਮੈਨੂੰ ਅਦਾਕਾਰਾਂ ਦੀ ਥਾਂ ਆਪਣਾ ਬਾਪ ਅਤੇ ਸਾਡਾ ਨੌਕਰ ਖੜ੍ਹੇ ਵਿਖਾਈ ਦਿੰਦੇ। ਕਈ ਕਈ ਦਿਨਾਂ ਤੱਕ ਮੈਂ ਆਪਣੇ ਹਾਣੀ ਮੁੰਡੇ-ਕੁੜੀਆਂ ਨੂੰ ਇਕੱਠੇ ਕਰਦਾ ਅਤੇ ਆਪਣੇ ਮਾਂ-ਬਾਪ ਦੇ ਕੱਪੜੇ ਪਵਾ ਕੇ ਵੇਖੇ ਹੋਏ ਨਾਟਕਾਂ ਦੀਆਂ ਨਕਲਾਂ ਕਰਦਾ ਰਹਿੰਦਾ। ਉਦੋਂ ਮੈਂ ਇਹ ਸੁਪਨਾ ਵੀ ਨਹੀਂ ਸੀ ਲਿਆ ਕਿ ਇਕ ਦਿਨ ਮੈਂ ਖੁਦ ਸਟੇਜ ‘ਤੇ ਨਾਟਕ ਵੀ ਕਰਾਂਗਾ ਤੇ ਨਾਟਕ ਲਿਖਾਂਗਾ ਵੀ।
ਇਹ ਉਹ ਦਿਨ ਸਨ ਜਦੋਂ ਵਰਦੀ ਨਾ ਮਿਲਣ ਕਰਕੇ ਜਾਂ 15-20 ਪੈਸੇ ਚੰਦਾ ਨਾ ਦੇ ਸਕਣ ਕਰਕੇ ਕਈ ਕਈ ਵਾਰ ਟੀਚਰ ਦੀ ਕੁੱਟ ਖਾਣੀ ਪੈਂਦੀ ਸੀ। ਪਰ ਇਸ ਮੇਲੇ ‘ਤੇ ਜਦੋਂ ਮੈਂ ਸੰਤ ਰਾਮ ਉਦਾਸੀ ਦੀ ਕਿਤਾਬ ‘ਲਹੂ ਭਿੱਜੇ ਬੋਲ’ ਵੇਖੀ ਤਾਂ ਮੈਂ ਆਪਣੇ ਬਾਪ ਨੂੰ ਕਿਹਾ, “ਡੈਡੀ ਮੈਂ ਇਹ ਕਿਤਾਬ ਲੈਣੀ ਹੈ” ਮੈਨੂੰ ਨਹੀਂ ਪਤਾ ਮੇਰੇ ਬਾਪ ਨੇ ਕਿੱਥੋਂ ਦੋ ਰੁਪਏ ਲਏ ਪਰ ਮੈਨੂੰ ਕਿਤਾਬ ਲੈ ਦਿੱਤੀ। ਮੇਰੇ ਲਈ ਇਹ ਬਹੁਤ ਵੱਡਾ ਤੋਹ਼ਫਾ ਸੀ: ਸਾਹਿਤਕ ਤੌਰ ‘ਤੇ ਵੀ ਅਤੇ ਬਾਪ ਦੀ ਮਾਲੀ ਹਾਲਤ ਦੇ ਸਾਹਵੇਂ ਮੁੱਲ ਦੇ ਤੌਰ ‘ਤੇ ਵੀ।
ਇਸ ਤਰ੍ਹਾਂ ਸਵਰਨ ਦੀ ਸ਼ਹਾਦਤ ਇਕ ਤਰ੍ਹਾਂ ਨਾਲ਼ ਮੇਰੀ ਸਾਹਿਤਕ ਤੇ ਸਮਾਜੀ ਚੇਤਨਤਾ ਦਾ ਪਿੜ ਬਣੀ।
ਮੇਰੀ ਇਸ ਚੇਤਨਤਾ ਵਿੱਚ ਅਸਿੱਧੇ ਰੂਪ ਵਿੱਚ ਰੋਲ ਨਿਭਾਉਣ ਵਾਲ਼ਾ ਪਹਿਲੂ ਮੇਰੇ ਚਾਚਿਆਂ ਦੀ ਸਾਹਿਤਕ ਰੁਚੀ ਸੀ। ਚਾਚਾ ਜੀ ਦੇ ਘਰ ਅਕਸਰ ਹੀ ਪ੍ਰੀਤ ਲੜੀ ਅਤੇ ਹੋਰ ਰਸਾਲੇ ਆਏ ਰਹਿੰਦੇ। ‘ਰਸਾਲਾ’ ਸ਼ਬਦ ਸੁਣ ਕੇ ਹੀ ਮੇਰੇ ਕੰਨ ਇਸ ਤਰ੍ਹਾਂ ਖੜ੍ਹੇ ਹੋ ਜਾਂਦੇ ਸਨ ਜਿਸ ਤਰ੍ਹਾ ਅੱਜਕਲ੍ਹ ਸਾਡੇ ਬੱਚਿਆਂ ਦੇ ਨਵੇਂ ਫੋਨ ਦਾ ਨਾਂ ਸੁਣ ਕੇ ਹੁੰਦੇ ਹਨ। ਭਾਵੇਂ ਚਾਚਾ ਜੀ ਤੋਂ ਮੈਂ ਬਹੁਤ ਝਿਜਕਦਾ ਅਤੇ ਡਰਦਾ ਸੀ ਪਰ ਅਕਸਰ ਹੀ ਜਦੋਂ ਸਮਾਂ ਮਿਲਦਾ ਮੈਂ ਚਾਚਾ ਜੀ ਦੇ ਇਨ੍ਹਾਂ ਰਸਾਲਿਆਂ ਵਿਚਲੀਆਂ ਕਵਿਤਾਵਾਂ ਪੜ੍ਹਨ ਲੱਗ ਪੈਂਦਾ। ਮੈਨੂੰ ਅੱਜ ਯਾਦ ਕਰਕੇ ਹੈਰਾਨੀ ਹੁੰਦੀ ਹੈ ਕਿ ਉਸ ਉਮਰ ਵਿੱਚ ਵੀ ਮੈਨੂੰ ਖੁੱਲ੍ਹੀ ਕਵਿਤਾ ਵੀ ਬਹੁਤ ਵਧੀਆ ਲੱਗਦੀ ਸੀ ਜਦਕਿ ਅੱਜ ਬਹੁਤ ਸਾਰੀ ਖੁੱਲ੍ਹੀ ਕਵਿਤਾ ਦੀਆਂ ਕੁਝ ਲਾਈਨਾਂ ਪੜ੍ਹ ਕੇ ਹੀ ਮੇਰੀ ਬੱਸ ਹੋ ਜਾਂਦੀ ਹੈ। ਇਨ੍ਹਾਂ ਹੀ ਰਸਾਲਿਆਂ ਚੋਂ ਪੜ੍ਹੀ ਇੱਕ ਰੁਬਾਈ ਸੁਣਾ ਕੇ ਮੈਂ ਆਪਣੇ ਸਕੂਲ ਦੀ ਬਾਲ-ਸਭਾ ਵਿੱਚ ਆਪਣੇ ਟੀਚਰ ਦੀ ਸ਼ਾਬਾਸ਼ ਲਈ ਸੀ। ਮੈਨੂੰ ਲੇਖਕ ਦਾ ਨਾਂ ਤੇ ਯਾਦ ਨਹੀਂ ਪਰ ਰੁਬਾਈ ਅੱਜ ਵੀ ਯਾਦ ਹੈ:

ਚਰਚਾ ਹੁਣ ਮੈਂ ਕਦੇ ਨਾ ਛੇੜਾਂ
ਪੀਰਾਂ ਅਤੇ ਮੁਰੀਦਾਂ ਦਾ
ਕਿਉਂਕਿ ਮੈਨੂੰ ਲਾਲਚ ਨਾ ਕੋਈ
ਸਵ੍ਰਗ ਦੀਆਂ ਰਸੀਦਾਂ ਦਾ
ਓਸ ਪਵਿੱਤਰ ਧਰਤੀ ਨੂੰ ਮੈਂ
ਲੱਖ ਵਾਰੀ ਪਰਣਾਮ ਕਰਾਂ
ਡੁੱਲ੍ਹਿਆ ਖ਼ੂਨ ਪੁਕਾਰੇ ਜਿਸ ‘ਚੋਂ
ਲੱਖਾਂ ਅਮਰ ਸ਼ਹੀਦਾਂ ਦਾ

ਬਚਪਨ ਦੇ ਦਿਨਾਂ ਵਿੱਚ ਹੀ ਮੈਨੂੰ ਗੀਤਾਂ ਨੂੰ ਤੋੜ-ਮਰੋੜ ਕੇ ਗਾਉਣ ਅਤੇ ਪਹਾੜਿਆਂ ਨੂੰ ਗੀਤਾਂ ਦੀ ਤਰਜ਼ ‘ਤੇ ਪੜ੍ਹਨ ਦਾ ਬਹੁਤ ਸ਼ੌਕ ਸੀ। ਪਰ ਪਹਿਲੀ ਵਾਰ ਮੈਂ ਤੁਕਬੰਦੀ 1977 ਵਿੱਚ ਕੀਤੀ।
ਕਾਂਗਰਸ ਦੀ ਐਮਰਜੈਂਸੀ ਦੀ ਮਾਰ ਤੋਂ ਬਾਅਦ ਇਹ ਹਵਾ ਬਣ ਗਈ ਸੀ ਕਿ ਜਨਤਾ ਪਾਰਟੀ ਦਾ ਰਾਜ ਆਵੇਗਾ। ਮੈਨੂੰ ਤੇ ਏਨਾ ਹੀ ਪਤਾ ਸੀ ਕਿ ਜੇ ਮੇਰੇ ਵਡੇਰੇ ਕਹਿੰਦੇ ਨੇ ਕਿ ਕਾਂਗਰਸ ਬਹੁਤ ਮਾੜੀ ਹੈ ਤਾਂ ਵਾਕਿਆ ਹੀ ਮਾੜੀ ਹੋਵੇਗੀ ਤੇ “ਜਨਤਾ ਪਾਰਟੀ ਦਾ ਰਾਜ” ਦਾ ਮਤਲਬ “ਆਪਣਾ ਰਾਜ” ਹੀ ਲਗਦਾ ਸੀ। ਵਡੇਰਿਆਂ ਤੋਂ ਹਰ ਰੋਜ਼ ਗੱਲਾਂ ਸੁਣਦੇ ਸੀ ਕਿ ਨਵੀਂ ਸਰਕਾਰ ਬਣਨ ਨਾਲ਼ ਮਹਿੰਗਾਈ ਘਟ ਜਾਵੇਗੀ ਤੇ ਸਾਹ ਸੌਖਾ ਹੋ ਜਾਵੇਗਾ। ਖ਼ਾਸ ਕਰ ਜਦੋਂ ਸਾਨੂੰ ਖੰਡ ਦੀ ਚਾਹ ਨਸੀਬ ਹੋਣੀ ਇੱਕ ਸੁਪਨੇ ਵਾਂਗ ਜਾਪਦੀ ਸੀ ਉਦੋਂ ਕਾਮਰੇਡੀ ਸਟੇਜਾਂ ‘ਤੇ ਗਾਇਆ ਜਾਣ ਵਾਲ਼ਾ ਗੀਤ, “ਢਾਈ ਰੁਪਈਏ ਗੁੜ ਹੋ ਗਿਆ, ਸਾਡੇ ਸੱਤੀਂ ਖੰਡ, ਸੁਣ ਲਉ ਕਾਂਗਰਸੀਓ, ਤੁਹਾਨੂੰ ਕਿਉਂ ਨਹੀਂ ਆਉਂਦੀ ਸੰਗ” ਬਹੁਤ ਹੀ ਵਧੀਆ ਲਗਦਾ ਸੀ। ਇਸੇ ਹੀ ਸੋਚ ਨੇ ਮੇਰੇ ਅੰਦਰ ਕਵਿਤਾ ਦੇ ਬੀਜ ਬੀਜੇ। 16 ਮਾਰਚ 1977 ਨੂੰ ਚੋਣਾਂ ਹੋਣੀਆਂ ਸਨ ਤੇ ਮੈਂ ਤੁਕਬੰਦੀ ਕੀਤੀ ਜਿਸ ਦੀਆਂ ਤਿੰਨ ਲਾਈਨਾਂ ਇੰਝ ਸਨ:

ਸੋਲ਼ਾਂ ਮਾਰਚ ਐਸਾ ਆਇਆ
ਜਿਸ ਰਾਜ ਨੂੰ ਪਲਟਾਇਆ
ਭਾਰਤ ਨੂੰ ਸੁਖੀ ਬਣਾਇਆ.....

ਇਹ ਮੇਰੀ ਅਤੇ ਇੰਡੀਆ ਵਿੱਚ ਕਵਿਤਾ ਲਿਕਣ ਦੀ ਆਖਰੀ ਕੋਸਿ਼ਸ਼ ਸੀ; ਇਸ ਤੋਂ ਬਾਅਦ ਮੈਂ ਇੰਡੀਆ ਵਿਚ ਕੋਈ ਕਵਿਤਾ ਨਹੀਂ ਲਿਖੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346