Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ‘ਪੰਜਾਬੀ ਟ੍ਰਿਬਿਊਨ‘ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ‘ਲਾਲਾਂ ਚੋਂ ਲਾਲ’– ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 

Online Punjabi Magazine Seerat

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ
- ਕਰਨ ਬਰਾੜ ਹਰੀ ਕੇ ਕਲਾਂ (+61430850045)

 

ਅਸੀਂ ਜਿੱਥੇ ਵੀ ਜਾਈਏ ਸਾਡਾ ਪਹਿਰਾਵਾ ਸਾਡੇ ਨਾਲ ਨਾਲ ਚੱਲਦਾ। ਪਹਿਰਾਵਾ ਸਾਨੂੰ ਵਿਰਸੇ ਵਿਚ ਮਿਲਦਾ ਸਾਡੇ ਪਿਉ ਦਾਦਿਆਂ ਦੀ ਵਿਰਾਸਤ ਅੱਗੇ ਤੁਰਦੀ ਤੁਰਦੀ ਸਾਡੇ ਤੱਕ ਪਹੁੰਚੀ ਆ। ਹਰ ਕੌਮ ਹਰ ਸਭਿਆਚਾਰ ਹਰ ਬੋਲੀ ਦਾ ਆਪੋ ਆਪਣਾ ਪਹਿਰਾਵਾ ਹੁੰਦਾ ਜੀਵਨ ਜਾਂਚ ਹੁੰਦੀ ਆ। ਜਿਵੇਂ ਆਪਣੀ ਬੋਲੀ ਸਿੱਖਣ ਦੀ ਲੋੜ ਨਹੀਂ ਪੈਂਦੀ ਉਵੇਂ ਆਪਣਾ ਪਹਿਰਾਵਾ ਵੀ ਆਪਣੇ ਆਪ ਸਾਡੇ ਵਿਚ ਸਮਾਇਆ ਹੁੰਦਾ। ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਉਵੇਂ ਉਵੇਂ ਸਾਡਾ ਪਹਿਰਾਵਾ ਵੀ ਬਦਲ ਰਿਹਾ ਅੱਜ ਦੇ ਤੇਜ਼ ਅਤੇ ਭੱਜ-ਨੱਸ ਵਾਲੇ ਜ਼ਮਾਨੇ ਵਿਚ ਅਸੀਂ ਚੁਸਤ ਤੇ ਭੀੜੇ ਕੱਪੜੇ ਪਾ ਕੇ ਰੱਖਦੇ ਹਾਂ ਤਾਂ ਕਿ ਸਮੇਂ ਦੇ ਹਾਣ ਦੇ ਬਣੇ ਰਹੀਏ। ਤੁਸੀਂ ਪਿੱਛੇ ਝਾਤੀ ਮਾਰੋ ਜਦੋਂ ਜ਼ਮਾਨਾ ਐਨਾ ਤੇਜ ਨਹੀਂ ਸੀ ਸਾਡੇ ਸਭਿਆਚਾਰ ਵਿਚ ਖੁੱਲ੍ਹੇ ਕੁੜਤੇ ਅਤੇ ਖੁੱਲ੍ਹੇ ਚਾਦਰਿਆਂ ਦਾ ਆਮ ਰਿਵਾਜ਼ ਰਿਹਾ ਲੋਕਾਂ ਦੇ ਦਿਲ ਖੁੱਲ੍ਹੇ ਅਤੇ ਪਹਿਰਾਵੇ ਵੀ ਖੁੱਲ੍ਹੇ ਸੀ। ਭਾਵੇਂ ਬਦਲਦੇ ਮਜਾਜ਼ ਨਾਲ ਤੁਹਾਨੂੰ ਵੀ ਬਦਲਣਾ ਪੈਂਦਾ ਪਰ ਤੁਸੀਂ ਭਾਵੇਂ ਲੱਖ ਪੱਛਮੀਂ ਪਹਿਰਾਵੇ ਪਹਿਣ ਲਵੋ ਪਰ ਤੁਹਾਡੇ ਫੱਬੂ ਤੁਹਾਡੇ ਆਪਣੇ ਸਭਿਆਚਾਰ ਦਾ ਪਹਿਰਾਵਾ ਹੀ। ਤੁਸੀਂ ਜਿਆਦਾ ਸਹਿਜ ਆਪਣੇ ਪਹਿਰਾਵੇ ਵਿਚ ਹੀ ਮਹਿਸੂਸ ਕਰੋਗੇ।
ਪਹਿਲੇ ਜ਼ਮਾਨਿਆਂ ਵਿੱਚ ਕੱਪੜਾ ਸਿਰਫ਼ ਤਨ ਢਕਣ ਲਈ ਪਾਇਆ ਜਾਂਦਾ ਸੀ ਪਰ ਅੱਜਕੱਲ੍ਹ ਕੱਪੜਾ ਤਨ ਘੱਟ ਢੱਕਦਾ ਵਿਖਾਵਾ ਜਿਆਦਾ ਕਰਦਾ। ਪਹਿਲੋ ਪਹਿਲ ਸਾਡੇ ਸਭਿਆਚਾਰ ਵਿਚ ਕਹਿੰਦੇ ਨੇ ਕਿ ਲੋਕ ਘਰੇ ਹੀ ਕੱਪੜਾ ਬੁਣ ਲੈਂਦੇ ਸੀ ਜ਼ਿਆਦਾਤਰ ਲੋਕ ਘਰੇ ਬਣਿਆ ਖੱਦਰ ਦਾ ਕੱਪੜਾ ਹੀ ਪਾ ਲੈਂਦੇ ਜਿਸ ਨੂੰ ਬੁੜੀਆਂ ਘਰੇ ਹੀ ਸੂਈ ਨਾਲ ਤੋਪੇ ਮਾਰ ਕੇ ਸਿਓਂ ਦਿੰਦੀਆਂ ਤੇ ਲੋਕ ਕਈ ਕਈ ਦਿਨ ਉਹੀ ਕੱਪੜੇ ਪਾਈ ਰੱਖਦੇ ਕੋਈ ਨਿੰਦ ਵਿਚਾਰ ਨਾ ਹੁੰਦੀ। ਫਿਰ ਥੋੜ੍ਹਾ ਜਿਹਾ ਜ਼ਮਾਨਾ ਬਦਲਿਆ ਤਾਂ ਦਾਦੀ ਜਾਂ ਦਾਦੇ ਨੇ ਮੰਡੀ ਜਾਣਾ ਤੇ ਇਕੋ ਥਾਨ ਨਾਲੋਂ ਬੰਦਿਆਂ ਦੇ ਕੁੜਤੇ ਇਕੋ ਥਾਨ ਨਾਲੋਂ ਚਾਦਰੇ ਇਕੋ ਥਾਨ ਨਾਲੋਂ ਕੁੜੀਆਂ ਬੁੜ੍ਹੀਆਂ ਦੇ ਸੂਟਾਂ ਦਾ ਕੱਪੜੇ ਪੜ੍ਹਾ ਲੈਂਦੇ ਜਿਸ ਨੂੰ ਪਿੰਡ ਦੇ ਦਰਜੀ ਨੇ ਘਰੋਂ ਮੇਚਾ ਲੈ ਕੇ ਸਿਓਂ ਦੇਣੇ ਤੇ ਸਭ ਚਾਈਂ ਚਾਈਂ ਪਾ ਲੈਦੇ ਨਾ ਕੋਈ ਰੰਗਾਂ ਦੀ ਚਿੰਤਾ ਨਾ ਕੋਈ ਉੱਚੇ ਨੀਵੇਂ ਦਾ ਰੌਲਾ। ਹਾਂ ਜੇ ਵਿਆਹ ਸ਼ਾਦੀ ਹੋਣਾ ਤਾਂ ਦਰਜੀ ਘਰੇ ਬੈਠ ਜਾਣਾ ਤਾਂ ਜ਼ਰੂਰ ਕਿਸੇ ਨੇ ਮਨ ਮਰਜ਼ੀ ਦਾ ਰੰਗ ਬਣਾ ਲੈਣਾ ਹੱਦ ਤੋਂ ਹੱਦ ਦਰਜੀ ਨੇ ਰੰਗਦਾਰ ਬਟਨ ਜ਼ਰੂਰ ਲਗਾ ਦੇਣੇ। ਜਦੋਂ ਬਾਪੂ ਹੋਰੀਂ ਤਿਆਰ ਹੋ ਕੇ ਸੌਹਰੇ ਵਿਆਹ ਸ਼ਾਦੀ ਤੇ ਸ਼ਾਮਿਲ ਹੁੰਦੇ ਤਾਂ ਇਹਨਾਂ ਦੀ ਟੌਹਰ ਵੱਖਰੀ ਹੀ ਹੁੰਦੀ, ਗਲ ਵਿਚ ਕੈਂਠਾ ਲੜ ਛੱਡ ਕੇ ਬੰਨ੍ਹੀ ਪੱਗ ਤੇ ਧੂਹਵਾਂ ਚਾਦਰਾ ਧਰਤੀ ਸੁੰਭਰਦਾ ਜਾਂਦਾ ਤਾਂ ਲੋਕੀਂ ਖੜ੍ਹ ਖੜ੍ਹ ਵੇਖਦੇ ਤੇ ਬੀਬੀ ਹੋਰਾਂ ਦੇ ਬੂਟੀਆਂ ਵਾਲੇ ਸੂਟ ਉੱਤੇ ਸੋਨੇ ਦੇ ਰਾਣੀਹਾਰ ਪਾਏ ਹੁੰਦੇ ਨਵੇਂ ਸੂਟਾਂ ਵਿੱਚ ਫੱਬੀਆਂ ਮਾਮੀਆਂ ਮਾਸੀਆਂ ਜਦੋਂ ਚਾਅ ਵਿਚ ਨੱਚਦੀਆਂ ਦਾ ਵਿਹੜਾ ਪੱਟ ਦਿੰਦੀਆਂ। ਸਭ ਨੂੰ ਆਪਣੇ ਪਹਿਰਾਵੇ ਦਾ ਮਾਣ ਤੇ ਚਾਅ ਹੁੰਦਾ।
ਫੇਰ ਸਾਡੇ ਦੇਖਦਿਆਂ ਦੇਖਦਿਆਂ ਪਿੰਡਾਂ ਵਿਚ ਕੱਪੜੇ ਸਿਉਣ ਦੇ ਸਿਖਲਾਈ ਸੈਂਟਰ ਖੁੱਲ੍ਹੇ ਜਿੱਥੇ ਸ਼ਹਿਰੋਂ ਆਈਆਂ ਭੈਣਜੀਆਂ ਪਿੰਡਾਂ ਦੀਆਂ ਕੁੜੀਆਂ ਨੂੰ ਨਵੇਂ ਨਵੇਂ ਡਿਜ਼ਾਈਨ ਦੇ ਕੱਪੜੇ ਸਿਉਣੇ ਸਿਖਾਉਂਦੀਆਂ। ਪਤਾ ਨੀ ਇਹਨਾਂ ਦਾ ਨਾਂ ਹੀ ਭੈਣਜੀਆਂ ਹੁੰਦਾ ਸੀ ਪਤਾ ਨੀ ਉਵੇਂ ਹੀ ਇਹਨਾਂ ਨੂੰ ਸਾਰਾ ਪਿੰਡ ਭੈਣਜੀ ਭੈਣਜੀ ਕਹਿੰਦਾ ਸੀ ਭਾਵੇਂ ਕੋਈ ਛੋਟਾ ਹੁੰਦਾ ਭਾਵੇਂ ਕੋਈ ਵੱਡਾ। ਉਦੋਂ ਟੀਵੀ ਵੀ ਨਵੇਂ ਨਵੇਂ ਚੱਲੇ ਸੀ ਉਨ੍ਹਾਂ ਤੋਂ ਦੇਖ ਕੇ ਕੁੜੀਆਂ ਕੱਤਰੀਆਂ ਨਵੇਂ ਨਵੇਂ ਡਿਜ਼ਾਈਨ ਦੇ ਕੱਪੜੇ ਸਿਉਣੇ ਸਿੱਖਦੀਆਂ ਭੂਆ ਹੋਰੀਂ ਤੇ ਉਸਦੀਆਂ ਸਹੇਲੀਆਂ ਚਾਈਂ ਚਾਈਂ ਸਿਖਲਾਈ ਸੈਂਟਰ ਜਾਂਦੀਆਂ। ਉਦੋਂ ਖੁੱਲ੍ਹੇ ਪਹੁੰਚਿਆਂ ਵਾਲੇ ਸੂਟ ਚੱਲੇ ਕਢਾਈ ਆਲੇ ਸੂਟ ਚੱਲੇ, ਘਰਦਿਆਂ ਦੇ ਕੱਪੜੇ ਬੱਚਿਆਂ ਦੇ ਕੱਪੜੇ ਨਵੇਂ ਨਵੇਂ ਡਿਜ਼ਾਈਨ ਦੀਆਂ ਪੈਂਟਾਂ ਬੁਰਸ਼ਟਾਂ ਮਿਲਦੀਆਂ, ਮੋਢੇ ਤੇ ਬੈਂਡਾਂ ਵਾਲੇ ਕੁੜਤਿਆਂ ਦਾ ਵੀ ਰਿਵਾਜ਼ ਵੀ ਚੱਲਿਆ ਤੇ ਫਿਰ ਏਦਾਂ ਦਾ ਬਹੁਤ ਕੁਝ। ਬਾਅਦ ਵਿਚ ਸਮੇਂ ਸਮੇਂ ਨਾਲ ਪਹਿਰਾਵਿਆਂ ਵਿਚ ਫ਼ੈਸ਼ਨ ਦੇ ਹਿਸਾਬ ਨਾਲ ਤਬਦੀਲੀ ਆਉਂਦੀ ਰਹੀ ਨਵੀਆਂ ਗੱਡੀਆਂ ਨਵੇਂ ਪਟੋਲੇ। ਹੁਣ ਤਾਂ ਖ਼ੈਰ ਜ਼ਮਾਨਾ ਬਾਹਲ਼ਾ ਹੀ ਬਦਲ ਗਿਆ ਨਾ ਕੋਈ ਕੱਪੜਿਆਂ ਦਾ ਥੋਹ ਪਤਾ ਰਿਹਾ ਨਾ ਹੁਣ ਕੋਈ ਦਰਜ਼ੀਆਂ ਦਾ ਮੂੰਹ ਆ। ਨਿੱਤ ਨਵੇਂ ਰਿਵਾਜ਼ ਜਿਸ ਵਿਚ ਸਾਡਾ ਪੁਰਾਣਾ ਪਹਿਰਾਵਾ ਰੁਲ ਕੇ ਰਹਿ ਗਿਆ। ਹੋਰ ਤਾਂ ਹੋਰ ਬਾਹਲ਼ੇ ਮੁੰਡਿਆਂ ਨੂੰ ਤਾਂ ਹੁਣ ਚਾਦਰਾ ਵੀ ਬੰਨ੍ਹਣਾ ਨਹੀਂ ਆਉਂਦਾ। ਪਿੰਡੋਂ ਕੱਪੜਾ ਸਵਾਉਣ ਦਾ ਤਾਂ ਹੁਣ ਰਿਵਾਜ਼ ਹੀ ਮੁੱਕ ਗਿਆ ਤੇ ਸ਼ਹਿਰ ਵਾਲੇ ਦਰਜ਼ੀਆਂ ਦੇ ਨਵੇਂ ਨਵੇਂ ਫ਼ੈਸ਼ਨਾਂ ਦਾ ਐਨਾ ਮੁੱਲ ਆ ਕਿ ਪੁੱਛੋਂ ਨਾ ਕਪੜਾ ਸਸਤਾ ਸਵਾਈ ਮਹਿੰਗੀ ਪਰ ਆਮ ਬੰਦਾ ਫਿਰ ਵੀ ਪਾ ਰਿਹਾ। ਹੁਣ ਨਵੇਂ ਫ਼ੈਸ਼ਨ ਦਾ ਕੋਈ ਅੰਤ ਮੇਚ ਹੈ ਨੀ ਭਾਵੇਂ ਇੱਕ ਪੇਂਟ ਪੰਜ ਸੌ ਦੀ ਲੈ ਲਓ ਭਾਵੇਂ ਪੰਜ ਹਜ਼ਾਰ ਦੀ ਭਾਵੇਂ ਪੰਜਾਹ ਹਜ਼ਾਰ ਦੀ।
ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇੱਕ ਕੁੜੀ ਨੂੰ ਸੂਟ ਉਸਦੀ ਮਾਂ ਦੀ ਵਿਰਾਸਤ ਵਿਚੋਂ ਮਿਲਿਆ ਤੇ ਸਾਨੂੰ ਕੁੜਤਾ ਚਾਦਰਾ ਅਤੇ ਪੱਗ ਆਪਣੇ ਪਿਉ ਦੇ ਸਭਿਆਚਾਰ ਚੋਂ। ਫਿਰ ਆਪਣਾ ਆਵਦਾ ਪਹਿਰਾਵਾ ਪਾਉਣ ਵਿਚ ਸ਼ਰਮ ਕਾਹਦੀ। ਉਹ ਕੌਮਾਂ ਜਿਆਦਾ ਤੇ ਦੇਰ ਤੱਕ ਜਿਉਂਦੀਆਂ ਰਹਿੰਦੀਆਂ ਜੋ ਆਪਣਾ ਸਭਿਆਚਾਰ ਤੇ ਪਹਿਰਾਵਾ ਨਹੀਂ ਭੁੱਲਦੀਆਂ। ਪਹਿਰਾਵਾ ਸਾਡੇ ਸਭਿਆਚਾਰ ਦਾ ਅੰਗ ਆ ਅਸੀਂ ਜਿੱਥੇ ਵੀ ਜਾਈਏ ਇਹ ਸਾਡੇ ਨਾਲ ਨਾਲ ਰਹਿੰਦਾ ਭਾਵੇਂ ਜ਼ਮਾਨਾ ਤੇਜ਼ੀ ਨਾਲ ਬਦਲ ਰਿਹਾ ਪਰ ਸਾਡਾ ਵੀ ਫ਼ਰਜ਼ ਬਣਦਾ ਕਿ ਅਸੀਂ ਆਪਣਾ ਪਹਿਰਾਵਾ ਜਿਉਂਦਾ ਰੱਖੀਏ ਤੇ ਆਪਣੇ ਪਿਉ ਦਾਦਿਆਂ ਦੀ ਵਿਰਾਸਤ ਨੂੰ ਆਪਣੇ ਬੱਚਿਆਂ ਹੱਥ ਫੜਾਈਏ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346