Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ‘ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ‘ਗੋਲਡਨ ਗੋਲ’ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 

Online Punjabi Magazine Seerat

'ਸਮੇਂ ਦਾ ਫੇਰ'
- ਸ੍ਰ: ਹਰਦੀਪ ਸਿੰਘ ਖਾਲਸਾ (9779856840)

 

ਮੈਂ ਪਿਛਲੇ ਦਿਨੀਂ ਐਸ. ਐਸ. ਪੀ ਅੰਮ੍ਰਿਤਸਰ ਦਿਹਾਤੀ ਦਾ ਸਤਾਇਆ ਇਨਸਾਫ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਰਿਟ ਪਾਉਣ ਵਾਸਤੇ ਗਿਆ। ਕਰੀਬ 11 ਵਜੇ ਰਾਤ ਮੈਂ ਸੈਕਟਰ 17 ਦੇ ਬੱਸ ਸਟੈਂਡ ਪਹੁੰਚਿਆ ਤੇ ਰਾਤ ਕੱਟਣ ਲਈ ਬੱਸ ਸਟੈਂਡ ਦੀ ਇੱਕ ਨੁੱਕਰੇ ਰੈੱਡ ਕਰਾਸ ਦੁਆਰਾ ਬਣਾਏ ਰੈਣ ਬਸੇਰੇ ਵਿੱਚ ਪਹੁੰਚਿਆ। ਡਿਉਟੀ ‘ਤੇ ਬੈਠੇ ਕਲਰਕ ਨੂੰ ਕਮਰੇ ਵਾਸਤੇ ਪੁੱਛਿਆ ਤਾਂ ਉਹ ਕਹਿਣ ਲੱਗਾ ਚੰਡੀਗੜ੍ਹ ਪੁਲਿਸ ਦੀ ਭਰਤੀ ਚੱਲ ਰਹੀ ਹੈ, ਨਾਈਟ ਸ਼ੈਲਟਰ ਹਰਿਆਣਾ ਸਰਕਾਰ ਨੇ ਬੁੱਕ ਕਰਾਇਆ ਹੋਇਆ ਹੈ। ਕੋਈ ਬੈਡ ਖਾਲੀ ਨਹੀਂ। ਮੈਂ ਹਾਲ ਅੰਦਰ ਵੇਖਿਆ ਕਾਫੀ ਬੈੱਡ ਖਾਲੀ ਪਏ ਸਨ। ਮੈਂ ਪੁੱਛਿਆ ਬੈੱਡ ਤਾਂ ਕਾਫੀ ਖਾਲੀ ਹਨ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਉਪਰ ਲੱਗੇ ਪੱਖੇ ਖਰਾਬ ਹਨ ਤਾਂ ਖਾਲ਼ੀ ਹਨ। ਮੈਂ ਕਿਹਾ ਕਿ ਮੈਨੂੰ ਖਰਾਬ ਪੱਖੇ ਵਾਲਾ ਬੈੱਡ ਹੀ ਦੇ ਦਿਉ ਤਾਂ ਉਹਨਾਂ ਨੇ ਨਿਰਉਤਰ ਜਿਹੇ ਹੋ ਕੇ ਮੈਨੂੰ ਆਪਣਾ ਐਡਰੈਸ ਲਿਖਵਾਉਣ ਵਾਸਤੇ ਕਹਿ ਦਿੱਤਾ। ਜੋ ਮੈਂ ਲਿਖਵਾ ਦਿੱਤਾ ਉਹਨਾਂ ਨੇ ਮੈਨੂੰ 5 ਨੰ: ਹਾਲ ਵਿੱਚ 17 ਨੰ: ਬੈੱਡ ਅਲਾਟ ਕਰ ਦਿੱਤਾ। ਰਾਤ ਕੱਟ ਕੇ ਮੈਂ ਸਵੇਰੇ 9 ਵਜੇ ਹਾਈਕੋਰਟ ਜਾਣ ਲਈ ਬਸ ਸਟੈਂਡ ‘ਤੇ ਚਲਾ ਗਿਆ ਤੇ ਬਸ ਦੀ ਉਡੀਕ ਕਰਨ ਲੱਗਾ ਵੇਖਿਆ ਅਰਬਾਂ-ਖਰਬਾਂ ਦੀ ਲਾਗਤ ਨਾਲ਼ ਬਣਨ ਵਾਲਾਂ ਬੱਸ ਅੱਡਾ ਹੁਣ ਭਾਂਅ-ਭਾਂਅ ਕਰ ਰਿਹਾ ਹੈ ਤੇ ਪੰਜਾਬ ਨੂੰ ਜਾਣ ਵਾਲ਼ੀਆਂ ਬੱਸਾਂ ਹੁਣ ਸੈਕਟਰ 43 ਦੇ ਬੱਸ ਅੱਡੇ ਤੋਂ ਚੱਲਦੀਆਂ ਹਨ। ਜਿਸ ਨਾਲ਼ ਆਮ ਜਨਤਾ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਨਜ਼ਰ ਘੁਮਾ ਕੇ ਵੇਖਿਆ ਮੁਸ਼ਕਲ ਨਾਲ਼ 5% ਹੀ ਹੋਣਗੇ ਜਿੰਨ੍ਹਾਂ ਦਾਹੜੀ ਕੇਸ ਰੱਖੇ ਹੋਣਗੇ ਬਾਕੀ ਸਭ ਦੇ ਕੇਸ ਕਤਲ ਕੀਤੇ ਹੋਏ ਸਨ ਪਤਾ ਨਹੀਂ ਉਹਨਾਂ ‘ਚੋਂ ਕਿੰਨੇ ਸਿੱਖ ਜਾਂ ਪੰਜਾਬੀ ਹੋਣਗੇ। ਮੇਰੇ ਮਨ ਵਿੱਚ ਸਵਾਲ ਵਾਰ-ਵਾਰ ਉਠ ਰਿਹਾ ਸੀ ਕਿ ਤੂੰ ਪੰਜਾਬ ਦੀ ਰਾਜਧਾਨੀ ਵਿੱਚ ਖੜਾ ਹੈਂ ਜਾਂ ਕਿਸੇ ਹੋਰ ਸਟੇਟ ਦ?
ਮੇਰੀਆਂ ਅੱਖਾਂ ਸਾਹਮਣੇ ਕਪੂਰੀ ਤੋਂ ਨਹਿਰ ਕੱਢਣ ਨਾਲ਼ ਸ਼ੁਰੂ ਹੋਇਆ ਪੰਜਾਬੀਆਂ ਦੇ ਸ਼ੰਘਰਸ਼ ਤੇ ਸਾਕਾ ਨੀਲਾ ਤਾਰਾ ਤੋਂ ਹੁੰਦਾ ਹੋਇਆ ਖੂਨ ਨਾਲ਼ ਲੱਥਪੱਥ ਪੰਜਾਬ ਬੇਅੰਤ ਸਿੰਘ ਸਰਕਾਰ ਬਣਨ ‘ਤੇ ਪੁਲਿਸ ਮੁਖੀ ਕੇ. ਪੀ. ਐਸ ਗਿੱਲ ਵੱਲੋਂ ਕੀਤਾ ਗਿਆ ਪੰਜਾਬੀਆਂ ਦਾ ਘਾਣ (ਨਸਲਕੁਸ਼ੀ) ਦੀ ਰੀਲ ਘੁੰਮ ਗਈ।
ਮੈਂ ਨਾਂ ਤਾਂ ਕਦੀ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਦੇ ਕਿਸੇ ਇੱਕਠ ਵਿੱਚ ਗਿਆ ਸਾਂ ਤੇ ਨਾ ਹੀ ਕਿਸੇ ਜਥੇ ਵਿੱਚ ਗ੍ਰਿਫਤਾਰੀ ਦਿੱਤੀ ਸੀ। ਪਰ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਨੇ ਗੁਰਧਾਮਾਂ ਦੀ ਰਾਖੀ ਕਰਦਿਆਂ ਸਾਥੀਆਂ ਸਮੇਤ ਸ਼ਹਾਦਤ ਦਿੱਤੀ ਉਸਨੇ ਬਾਬਾ ਦੀਪ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਇੱਕ ਵਾਰ ਫਿਰ ਯਾਦ ਕਰਵਾ ਦਿੱਤਾ। ਸੰਤ ਭਿਡਰਾਂਵਾਲਿਆਂ ਦੀ ਪ੍ਰੇਰਨਾ ਸਦਕਾ ਸਿੱਖ ਲਹਿਰ ਪੂਰੇ ਜੋਬਨ ਤੇ ਆ ਚੁੱਕੀ ਸੀ। ਸਾਕਾ ਨੀਲਾ ਤਾਰਾ ਤੋਂ ਬਾਅਦ ਪੁਲਿਸ ਅਤੇ ਸੀ. ਆਰ. ਪੀ. ਐੱਫ ਨੇ ਤਸੱਦਦ ਦੀ ਅੱਤ ਕਰ ਦਿੱਤੀ। ਸੀ. ਆਰ. ਪੀ ਦੀਆਂ ਧਾੜਾਂ ਨੂੰ ਜਿੱਥੇ ਵੀ ਅੰਮ੍ਰਿਤਧਾਰੀ ਨੌਜਵਾਨ ਮਿਲਦਾ ਉਸਨੂੰ ਖਾੜਕੂ ਸਮਝ ਕੁੱਟਮਾਰ ਕਰਦੇ। ਕਈ ਡਰਪੋਕ ਆਪਣੇ ਗਾਤਰੇ ਲਾਹ ਕੇ ਕਿੱਲੀਆਂ ਨਾਲ਼ ਟੰਗ ਰਹੇ ਸਨ। ਤਾਂ ਕਿ ਪੁਲਿਸ ਦੀ ਕਰੋਪੀ ਤੋਂ ਬਚਿਆ ਜਾ ਸਕੇ। ਵੇਖ ਕੇ ਮੇਰਾ ਮਨ ਦੁਖੀ ਹੋਇਆ। ਮੈਂ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸਜ ਗਿਆ ਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਫਰਿਆਦ ਕੀਤੀ ਕਿ ਜਿੰਨਾ ਚਿਰ ਤੇਰੇ ਦਰਬਾਰ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ ਸਜਾ ਨਹੀਂ ਮਿਲ਼ ਜਾਂਦੀ ਮੈਂ ਸਿਰ ‘ਤੇ ਦਸਤਾਰ ਨਹੀਂ ਸਜਾਵਾਂਗਾ ਤੇ ਨਾ ਹੀ ਪੈਰੀਂ ਜੁੱਤੀ ਪਾਵਾਂਗਾ। ਮੈਂ ਹੋਰ ਨੌਜਵਾਨਾ ਨੂੰ ਬੇਨਤੀ ਕੀਤੀ ਕਿ ਸਿੰਘ ਸਜੋ। ਤੁਸੀਂ ਭਾਈ ਤਾਰੂ ਸਿੰਘ ਦੇ ਵਾਰਿਸ ਹੋ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਸ਼ਹਾਦਤ ਨੂੰ ਯਾਦ ਕਰੋ। ਕਈਆਂ ਨੇ ਮੈਨੂੰ ਮਖੌਲ ਕਰਨਾ ਕਿ ਹੁਣ ਇਹ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਮਾਰ ਕੇ ਹੀ ਪੱਗ ਬੰਨੇਗਾ। ਮੈਂ ਅੱਗੋਂ ਦਲੀਲ ਦੇਣੀ ਕਿ ਜਦੋਂ ਵੀ ਕਿਸੇ ਦੁਸ਼ਟ ਨੇ ਗੁਰਧਾਮਾ ਦੀ ਬੇਅਦਬੀ ਕੀਤੀ ਹੈ ਤਾਂ ਗੁਰੂ ਨੇ ਸਿੰਘਾਂ ਨੂੰ ਸ਼ਕਤੀ ਦਿੱਤੀ ਹੈ ਤੇ ਸਿੰਘਾਂ ਨੇ ਦੁਸ਼ਟਾਂ ਦਾ ਨਾਸ਼ ਕਰਕੇ ਹੀ ਦਮ ਲਿਆ ਹੈ। ਸੋ ਪਤਾ ਨਹੀ ਗੁਰੂ ਨੇ ਕਿਸ ਸਿੰਘ ਨੂੰ ਸ਼ਕਤੀ ਦੇਣੀ ਹੈ। ਸੋ ਇੰਦਰਾ ਗਾਂਧੀ ਦੇ ਮਰਨ ਉਪਰੰਤ ਮੈਂ ਦਸਤਾਰ ਸਜਾ ਲਈ ਅਤੇ ਪੈਰੀਂ ਜੋੜਾ ਪਾ ਲਿਆ। ਮੈਂ ਸਿੱਖਾਂ ਨਾਲ਼ ਤੇ ਸਮੁੱਚੇ ਪੰਜਾਬੀਆਂ ਨਾਲ਼ ਹੋ ਰਹੀਆਂ ਜਿਆਦਤੀਆਂ ਕਰਕੇ ਸਿੱਖ ਸੰਘਰਸ਼ ਨਾਲ਼ ਹਮਦਰਦੀ ਰੱਖਦਾ। ਹੌਲ਼ੀ-ਹੌਲ਼ੀ ਗਲਤ ਅਨਸਰਾਂ ਦੀ ਘੁਸਪੈਠ ਕਰਕੇ ਸਿੱਖ ਸੰਘਰਸ਼ ਬਦਨਾਮ ਹੋਣ ਲੱਗਾ। ਖਾੜਕੂਆਂ ਦੇ ਨਾਮ ‘ਤੇ ਲੁੱਟਾਂ-ਖੋਹਾਂ ਹੋਣ ਲੱਗੀਆਂ ਤੇ ਬੇਦੋਸ਼ਿਆਂ ਦਾ ਕਤਲੇਆਮ ਹੋਣ ਲੱਗਾ। ਜਿੱਸ ਦਾ ਲਹਿਰ ਨਾਲ਼ ਕੋਈ ਵਾਸਤਾ ਨਹੀਂ ਸੀ। ਜਿੱਸ ਨਾਲ਼ ਲਹਿਰ ਨੂੰ ਢਾਅ ਲੱਗਣੀ ਸ਼ੁਰੂ ਹੋ ਗਈ।
ਕੁਝ ਦਿਨ ਪਹਿਲਾਂ ਮੈਂ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਦੇ ਖਿਲਾਫ ਨਜਾਇਜ ਸ਼ਰਾਬ ਦਾ ਧੰਦਾ ਕਰਨ ਦਾ ਦੋਸ਼ ਪ੍ਰੈਸ ਰਾਹੀਂ ਲਾਇਆ ਤਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਐਮ. ਪੀ. ਡਾ: ਰਤਨ ਸਿੰਘ ਅਜਨਾਲਾਂ ਨੇ ਪ੍ਰੈਸ ਵਿੱਚ ਬਿਆਨ ਦਿੱਤਾ ਕਿ ਜਥੇਦਾਰ ਹਰਦੀਪ ਸਿੰਘ ਖਾਲਸਾ ਤਾਂ ਅਕਾਲੀ ਦਲ ਦਾ ਮੈਂਬਰ ਵੀ ਨਹੀਂ। ਇੱਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਹਿਬ ਵੱਲੋਂ ਇੱਕ ਸੇਵਾਦਾਰ ਰਾਹੀਂ ਮੈਨੂੰ ਪੇਸ਼ ਹੋਣ ਦਾ ਹੁਕਮ ਭੇਜਿਆ ਗਿਆ ਕਿ ਤੁਸਾਂ ਸ਼ੋਮਣੀ ਕਮੇਟੀ ਮੈਂਬਰ ਦੇ ਖਿਲਾਫ ਦੋਸ਼ ਕਿਉਂ ਲਾਏ ਹਨ। ਮੈਂ ਜਥੇਦਾਰ ਸਹਿਬ ਨੂੰ ਉਸੇ ਪਰਵਾਨੇ ਉਪਰ ਲਿਖ ਕੇ ਭੇਜ ਦਿੱਤਾ ਕਿ ਮੈਂ ਅਦਾਲਤੀ ਰੁਝੇਂਵਿਆਂ ਕਾਰਨ ਨਹੀਂ ਆ ਸਕਦਾ। ਇੱਸ ਲਈ ਮੈਨੂੰ ਹੋਰ ਤਰੀਕ ਦਿੱਤੀ ਜਾਵੇ। ਪਰ ਇੱਸ ਹੁਕਮ ਨੇ ਮੈਨੂੰ ਭਿਡਰਾਂ ਵਾਲ਼ਾ ਟਾਈਗਰ ਫੋਰਸ ਦੇ ਮੁਖੀ ਤੇ ਆਪਣੇ ਵੇਲ਼ੇ ਦੇ ਜਥੇਦਾਰ ਅਕਾਲ ਤਖਤ ਜਥੇ: ਗੁਰਬਚਨ ਸਿੰਘ ਮਾਣੋਚਾਹਲ ਵੱਲੋਂ ਕਹੇ ਸ਼ਬਦ ਯਾਦ ਕਰਵਾ ਦਿੱਤੇ। ਇਹ ਘਟਨਾਵਾਂ ਮੈਂ ਇਨ-ਬਿਨ ਰੱਖ ਰਿਹਾ ਹਾਂ।
ਹੋਇਆ ਇੱਸ ਤਰ੍ਹਾਂ ਕਿ ਮੈਂ ਆਪਣੇ ਘਰ ਦੇ ਬਾਹਰ ਖੇਤਾਂ ਵਿੱਚ ਟਾਹਲੀ ਹੇਠ ਬੈਠਾ ਸਾਂ ਤੇ 10-12 ਖਾੜਕੂ ਸਿੰਘ ਰਵਾਂ-ਰਵੀਂ ਘਰ ਆ ਗਏ ਤੇ ਮੰਜਿਆਂ ਤੇ ਬੈਠ ਗਏ। ਮੈਂ ਜਲ ਪਾਣੀ ਛਕਣ ਬਾਰੇ ਪੁੱਛਿਆ ਤਾਂ ਕਹਿਣ ਲੱਗੇ ਉਹ ਫੇਰ ਛਕਾਂਗੇ ਪਹਿਲਾਂ ਇਹ ਦੱਸੋ ਤੁਹਾਡੇ ਪਿੰਡ ਵਿੱਚ ਹਦਵਾਣੇ ਕਿੰਨੇ ਹਨ? ਉਹ ਅੱਜ ਅਸਾਂ ਵੱਢਣੇ ਹਨ। ਮੇਰੇ ਸਮਝ ਵਿੱਚ ਕੁੱਝ ਨਾ ਆਇਆ ਕਿ ਇਹ ਕੀ ਕਹਿ ਰਹੇ ਹਨ ਸੋ ਮੈਂ ਪੁੱਛਿਆ ਜਥੇਦਾਰ ਜੀ ਸਾਡੇ ਪਿੰਡ ਵਿੱਚ ਹਦਵਾਣਿਆਂ ਦੀ ਖੇਤੀ ਕੋਈ ਨਹੀਂ ਕਰਦਾ ਤਾਂ ਅੱਗੋਂ ਹੱਸ ਕੇ ਕਹਿਣ ਲੱਗੇ ਸਾਡੀ ਮੁਰਾਦ ਹੈ ਕਿ ਤੁਹਾਡੇ ਪਿੰਡ ਵਿੱਚ ਹਿੰਦੂਆਂ ਦੇ ਘਰ ਕਿੰਨੇ ਹਨ ਅੱਜ ਅਸਾਂ ਇਹਨਾਂ ਦਾ ਘਾਣ ਕਰਨਾ ਹੈ ਜਿਵੇਂ ਦਿੱਲੀ ਦੰਗਿਆਂ ਵਿੱਚ ਸਾਡੇ ਭਰਾ ਮਾਰੇ ਹਨ। ਮੈਂ ਕਿਹਾ ਕਿ ਉਹਨਾ ਦਾ ਕਸੂਰ ਕੀ ਹੈ? ਸਾਰੇ ਹੀ ਹਿੰਦੂ ਪਰਿਵਾਰ ਬੜੀ ਨੇਕਨੀਅਤੀ ਵਾਲ਼ੇ ਹਨ। ਦੁਕਾਨਦਾਰੀ ਕਰਦੇ ਹਨ, ਇਹਨਾਂ ਦੇ ਪਿਉ ਦਾਦੇ ਤੋਂ ਲੈ ਕੇ ਅੱਜ ਤੱਕ ਕਦੇ ਕਿਸੇ ਨੇ ਦੁਕਾਨ ਵਿੱਚ ਤੰਬਾਕੂ ਦੀ ਵਿਕਰੀ ਨਹੀਂ ਕੀਤੀ। ਇਹਨਾਂ ਦੇ ਬਾਬੇ ਭਗਤ ਰਾਮ ਨੇ ਗੁਰੂ ਕੇ ਬਾਗ ਮੋਰਚੇ ਵਿੱਚ ਮੋਹਰੀ ਹੋ ਕੇ ਪੁਲਿਸ ਘੋੜਸਵਾਰਾਂ ਨੂੰ ਡਾਂਗਾਂ ਮਾਰੀਆਂ ਤੇ ਡੁਰਲੀ ਜਥੇ ਦੇ ਮੋਰਚੇ ਦਾ ਰੁਖ ਹੀ ਪਲਟ ਦਿੱਤਾ। ਤੁਸੀਂ ਉਸ ਦੇ ਪੋਤਿਰਿਆਂ ਨੂੰ ਮਾਰਨ ਦੀ ਤਿਆਰੀ ਕਰੀ ਫਿਰਦੇ ਹੋ। ਇਹ ਕਿੱਧਰ ਦੀ ਸਿੱਖੀ ਹੈ? ਮੇਰੇ ਇੰਨਾ ਕਹਿਣ ਤੇ ਖਾੜਕੂ ਭੜਕ ਉਠੇ ਤੇ ਕਿਹਾ ਕਿ ਤੂੰ ਸਾਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਨਾ ਕਰ। ਉਹਨਾਂ ਨੇ ਪਿੰਡ ਦੇ ਬ੍ਰਾਹਮਣ ਪਰਿਵਾਰਾਂ ਦੇ ਮੁਖੀਆਂ ਦੀ ਲਿਸਟ ਪੜਨੀ ਸ਼ੁਰੂ ਕਰ ਦਿੱਤੀ ਜੋ ਕਿਸੇ ਕਮੀਣੇ ਆਦਮੀ ਨੇ ਪਹਿਲਾਂ ਹੀ ਲਿਖਵਾਈ ਹੋਈ ਸੀ। ਜਦੋਂ ਉਹਨਾਂ ਨੇ ਜਗਦੀਸ਼ ਦਾ ਨਾਮ ਲਿਆ ਤਾਂ ਮੇਰੀ ਲੜਕੀ ਜਤਿੰਦਰ ਕੌਰ ਜੋ ਸੱਤਵੀਂ ਵਿੱਚ ਪੜਦੀ ਸੀ ਅਤੇ ਅੰਦਰ ਬੈਠੀ ਸਾਰੀਆਂ ਗੱਲਾਂ ਸੁਣ ਰਹੀ ਸੀ, ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੈਂ ਭਜ ਕੇ ਅੰਦਰ ਗਿਆ ਤਾਂ ਜਤਿੰਦਰ ਰੋਂਦੀ ਹੋਈ ਕਹਿਣ ਲੱਗੀ ਕਿ ਡੈਡੀ ਜਗਦੀਸ਼ ਦੀਆਂ ਸੱਤ ਧੀਆਂ ਹਨ ਤੇ ਉਹਨਾਂ ਦਾ ਕੋਈ ਭਰਾ ਨਹੀਂ ਉਸਦੀ ਇੱਕ ਲੜਕੀ ਮੇਰੇ ਨਾਲ਼ ਪੜਦੀ ਹੈ, ਉਸ ਨੂੰ ਬਚਾ ਲਉ। ਉਹਨਾਂ ਵਿਚਾਰੀਆਂ ਦਾ ਕੋਈ ਆਸਰਾ ਨਹੀਂ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਮੈਂ ਖਾੜਕੂਆਂ ਨੂੰ ਫੇਰ ਲਾਹਨਤਾਂ ਪਾਈਆਂ ਤੇ ਕਿਹਾ ਲਉ ਸੁਣ ਲਉ ਜਥੇਦਾਰ ਜੀ, ਤੁਹਾਡੇ ਨਾਲ਼ੋਂ ਤਾਂ ਇਹ ਮਾਸੂਮ ਬੱਚੀ ਹੀ ਗੁਰੂ ਦੀ ਅਸਲੀ ਸਿੱਖ ਹੈ। ਉਹ ਸ਼ਰੰਿਮੰਦੇ ਜਿਹੇ ਹੋ ਕੇ ਕਹਿਣ ਲੱਗੇ ਸਾਥੋਂ ਬੜੀ ਵੱਡੀ ਗਲਤੀ ਹੋ ਚੱਲੀ ਸੀ ਤੁਸਾਂ ਪਿਉ ਧੀ ਨੇ ਬੜਾ ਵੱਡਾ ਗੁਨਾਹ ਕਰਨੋਂ ਬਚਾ ਲਿਆ ਹੈ। ਉਹਨਾਂ ਨੇ ਗੁਰਦੁਆਰਾ ਗੁਰੂਸਰ ਬਰਾੜ ਜੋ ਮੇਰੇ ਘਰੋਂ ਹੀ ਦਿਖਾਈ ਦਿੰਦਾ ਹੈ ਵੱਲ ਮੂੰਹ ਕਰਕੇ ਕਿਹਾ ਕਿ ਗੁਰੂ ਨੂੰ ਹਾਜ਼ਿਰ-ਨਾਜ਼ਿਰ ਜਾਣ ਕੇ ਸਹੁੰ ਖਾਂਦੇ ਹਾਂ ਕਿ ਤੇਰੇ ਪਿੰਡ ਕਿਸੇ ਵੀ ਬ੍ਰਾਹਮਣ ਪਰਿਵਾਰ ਦਾ ਨੁਕਸਾਨ ਨਹੀਂ ਕਰਾਂਗੇ।
ਮੇਰੇ ਪਿੰਡ ਚਵਿੰਡਾ ਕਲਾਂ ਵਿੱਚ ਤਾਂ ਕਿਸੇ ਹਿੰਦੂ ਪਰਿਵਾਰ ਦਾ ਨੁਕਸਾਨ ਨਾ ਹੋਇਆ ਪਰ ਅਗਲੇ ਦਿਨ ਪਤਾ ਲੱਗਾ ਕਿ ਪਿੰਡ ਵਣੀਏਕੇ ਅਤੇ ਰਣਗੜ ਵਿੱਚ ਕੁੱਝ ਹਿੰਦੂ ਪਰਿਵਾਰਾਂ ਦੇ ਜੀਅ ਮਾਰ ਦਿੱਤੇ ਗਏ ਹਨ। ਮਨ ਬੜਾ ਉਪਰਾਮ ਹੋ ਗਿਆ ਕਿ ਇਹ ਲੋਕ ਸੰਘਰਸ਼ ਦਾ ਮੂੰਹ ਕਿਸ ਪਾਸੇ ਵੱਲ ਮੋੜ ਤੁਰੇ ਹਨ। ਫੇਰ ਸ਼ਾਮ ਨੂੰ ਗੁਰਦੁਆਰਾ ਸਹਿਬ ਤੋਂ ਖਾੜਕੂਆਂ ਵੱਲੋਂ ਅਨਾਉਸਮੈਂਟ ਹੋਈ ਕਿ ਜਿਸ ਪਰਿਵਾਰ ਦਾ ਕੋਈ ਵੀ ਵਿਅਕਤੀ ਪੁਲਿਸ ਵਿੱਚ ਨੌਕਰੀ ਕਰਦਾ ਹੈ, ਉਹ ਨੌਕਰੀ ਛੱਡ ਕੇ ਆ ਜਾਵੇ ਨਹੀਂ ਤਾਂ ਉਸਦਾ ਸਾਰਾ ਪਰਿਵਾਰ ਸੋਧ ਦਿੱਤਾ ਜਾਵੇਗਾ। ਮੈਂ ਬੜਾ ਉਪਰਾਮ ਹੋਇਆ ਕਿ ਸੋਚਿਆ ਕੁੱਝ ਹੀਲਾ-ਵਸੀਲਾ ਕਰੀਏ ਤਾਂ ਜੋ ਇੱਸ ਚਲ ਰਹੇ ਸ਼ੰਘਰਸ਼ ਨੂੰ ਗਲਤ ਰਾਹੇ ਪੈਣੋਂ ਰੋਿਕਆ ਜਾ ਸਕੇ। ਕੁਦਰਤ ਨੇ ਵਸੀਲਾ ਆਪ ਹੀ ਬਣਾ ਦਿੱਤਾ ਇੱਕ ਉਚ-ਅਹੁਦੇ ਤੇ ਬੈਠੇ ਅਧਿਕਾਰੀ ਨੇ ਬਾਰਡਰ ਦੇ ਪਿੰਡਾਂ ਦੇ ਸਰਪੰਚ ਇਕੱਠੇ ਕਰਕੇ ਸਿੱਖ ਭਾਈਚਾਰੇ ਵਿਰੁੱਧ ਬਹੁਤ ਹੀ ਅਪਮਾਨਜਨਕ ਸ਼ਬਦ ਵਰਤੇ। ਉਹਨਾਂ ਸਰਪੰਚਾਂ ਵਿੱਚ ਦਯਾ ਸਿੰਘ ਕੱਕੜ ਵੀ ਸ਼ਾਮਿਲ ਸੀ ਜੋ ਅੱਜਕਲ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ 'ਪੰਚ ਪ੍ਰਧਾਨੀ' ਦਾ ਮੈਂਬਰ ਹੈ। ਜਥੇਦਾਰ ਵੀਰ ਸਿੰਘ ਲੋਪੋਕੇ ਸਾਬਕਾ ਐਮ. ਐਲ. ਏ ਨਾਲ਼ ਸਲਾਹ ਕਰਕੇ ਜਥੇਦਾਰ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਲੋਪੋਕੇ ਵਿੱਚ ਉਸ ਅਧਿਕਾਰੀ ਵਿਰੁੱਧ ਕਾਨਫਰੰਸ ਰੱਖ ਦਿੱਤੀ। ਮੈਂ ਵੀ ਪਹੁੰਚ ਗਿਆ ਤੇ ਹੇਠਾਂ ਬੈਠ ਗਿਆ। ਜਥੇ: ਵੀਰ ਸਿੰਘ ਲੋਪੋਕੇ ਮੈਨੂੰ ੳਠਾ ਕੇ ਸਟੇਜ ‘ਤੇ ਲੈ ਗਿਆ ਕਿ ਤੁਹਾਡੀ ਜਗ੍ਹਾ ਪੰਡਾਲ ਵਿੱਚ ਨਹੀਂ ਸਟੇਜ ‘ਤੇ ਹੈ। ਮੈਂ ਸਟੇਜ ‘ਤੇ ਬੈਠ ਗਿਆ ਤੇ ਕਿਹਾ ਕਿ ਮੇਰੇ ਕੋਲ਼ ਗੁਰਬਚਨ ਸਿੰਘ ਮਾਣੋਚਾਹਲ ਦਾ ਸੰਦੇਸ਼ ਹੈ ਜੋ ਮੈਂ ਸੰਗਤਾਂ ਦੇ ਸਨਮੁੱਖ ਪੇਸ਼ ਕਰਨਾ ਚਹੁੰਦਾ ਹਾਂ। ਮੈਨੂੰ ਵਕਤ ਦੇ ਦਿੱਤਾ ਗਿਆ ਤੇ ਮੈਂ ਝੂਠ ਬੋਲਿਆ ਕਿ ਮੈਂ ਗੁਰਬਚਨ ਸਿੰਘ ਮਾਣੋਚਾਹਲ ਹਰਦੀਪ ਸਿੰਘ ਖਾਲਸਾ ਰਾਹੀਂ ਸੰਗਤਾਂ ਦੇ ਸਨਮੁੱਖ ਹੋਣ ਦੀ ਖੁਸ਼ੀ ਲੈ ਰਿਹਾ ਹਾਂ। ਮੈਂ ਸਮੁੱਚੇ ਸਿੱਖ ਜਗਤ ਤੇ ਖਾੜਕੂ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਪਿੰਡਾਂ ਵਿੱਚ ਨਿਰਦੋਸ਼ਾਂ ਦਾ ਕਤਲੇਆਮ ਹੋ ਰਿਹਾ ਹੈ, ਅਤੇ ਪੁਲਿਸ ਵਿੱਚ ਸਰਵਿਸ ਕਰਦੇ ਲੋਕਾਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੈਂ ਇੱਸ ਦੀ ਨਿਖੇਧੀ ਕਰਦਾ ਹਾਂ। ਪੁਲਿਸ ਵਿੱਚ ਸਰਵਿਸ ਕਰਨ ਵਾਲੇ ਸਾਡੇ ਭਰਾ-ਭਾਈ ਹਨ। ਅਤੇ ਉਹਨਾਂ ਦੇ ਪਰਿਵਾਰਾਂ ਦਾ ਬਿਨਾ ਵਜ੍ਹਾ ਨੁਕਸਾਨ ਕਰਨ ਵਾਲਿਆਂ ਨੂੰ ਮੇਰੀ ਜਥੇਬੰਦੀ ਮੁਆਫ ਨਹੀਂ ਕਰੇਗੀ। ਤੇ ਜੋ ਵੀ ਇੱਸ ਹੁਕਮ ਦੀ ਅਵੱਗਿਆ ਕਰੇਗਾ ਸੋਧ ਦਿੱਤਾ ਜਾਵੇਗਾ। ਨਾਲ਼ ਹੀ ਮੈਂ ਮਾਨ ਸਹਿਬ ਨੂੰ ਦਲ ਵਿੱਚ ਹੋ ਰਹੀ ਗਲਤ ਅਨਸਰਾਂ ਦੀ ਘੁਸਪੈਠ ਬਾਰੇ ਵੀ ਸੁਚੇਤ ਕਰ ਦਿੱਤਾ। ਅਗਲੇ ਦਿਨ ਅਨਾਉਸਮੈਂਟਾਂ ਤਾਂ ਬੰਦ ਹੋ ਗਈਆਂ ਤੇ ਖਾੜਕੂ ਮੇਰੇ ਪਿੱਛੇ ਪੈਗਏ ਕਿ ਸਾਨੂੰ ਸੋਧਣ ਦੀ ਧਮਕੀ ਦਿੱਤੀ ਹੈ। ਮੈ ਕਿਹਾ ਕਿ ਮੈਂ ਤਾਂ ਗੁਰਬਚਨ ਸਿੰਘ ਮਾਣੋਚਾਹਲ ਦਾ ਸੰਦੇਸ਼ ਹੀ ਦਿੱਤਾ ਹੈ। ਜਿੱਸ ਬਾਰੇ ਮੈਨੂੰ ਮਾਣੋਚਾਹਲ ਸਹਿਬ ਹੀ ਪੁੱਛ ਸਕਦੇ ਹਨ।
ਕੁਝ ਦਿਨਾਂ ਬਾਅਦ ਕਾਰਸੇਵਾ ਵਾਲ਼ੇ ਚੋਲ਼ੇ ਪਾਈ ਕੁੱਝ ਖਾੜਕੂ ਸ਼ਾਮ 5 ਕੁ ਵਜੇ ਮੇਰੇ ਗੇਟ ‘ਤੇ ਜੀਪ ਵਿੱਚ ਆਏ, ਤੇ ਗੇਟ ‘ਤੇ ਖਲੋ ਕੇ ਅਵਾਜ ਮਾਰੀ ਕਿ ਜਥੇਦਾਰ ਜੀ ਅੰਦਰ ਲੰਘ ਆਈਏ? ਮੈਂ ਗੇਟ ‘ਤੇ ਗਿਆ ਤੇ ਪੁੱਛਿਆ ਕਿ ਕੀ ਹੁਕਮ ਹੈ? ਉਹ ਅੱਗੋਂ ਕਹਿਣ ਲੱਗੇ ਬੈਠਣ ਲਈ ਨਹੀਂ ਕਹੋਗੇ? ਮੈਂ ਉਹਨਾਂ ਨੂੰ ਅੰਦਰ ਲੈ ਗਿਆ ਤੇ ਜਲ-ਪਾਣੀ ਛਕਾਇਆ। ਉਪਰੰਤ ਉਹ ਪੁੱਛਣ ਲੱਗੇ ਕਿ ਤੁਸੀਂ ਗੁਰਬਚਨ ਸਿੰਘ ਮਾਣੋਚਾਹਲ ਨੂੰ ਕਦੋਂ ਤੋਂ ਜਾਣਦੇ ਹੋ? ਮੈਂ ਕਿਹਾ ਕਿ ਇਹ ਮੈਂ ਜਥੇਦਾਰ ਮਾਣੋਚਾਹਲ ਨੂੰ ਹੀ ਦੱਸ ਸਕਦਾ ਹਾਂ। ਉਹ ਹੀ ਮੈਨੂੰ ਪੁੱਛ ਸਕਦੇ ਹਨ। ਉਹਨਾਂ ਮੈਨੂੰ ਤਿਆਰ ਹੋ ਕੇ ਨਾਲ਼ ਚੱਲਣ ਲਈ ਕਿਹਾ ਤੇ ਦੱਸਿਆ ਕਿ ਜਥੇ: ਮਾਣੋਚਾਹਲ ਨੇ ਤੁਹਾਨੂੰ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਹੈ। ਜਦੋਂ ਮੈਂ ਤੁਰਨ ਲੱਗਾ ਤਾਂ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਕਿ ਇੰਨ੍ਹਾਂ ਨੇ ਤੁਹਾਨੂੰ ਮਾਰ ਦੇਣਾ ਹੈ। ਮੈਂ ਬੱਚਿਆਂ ਨੂੰ ਹੌਸਲਾਂ ਦਿੱਤਾ ਕਿ ਅਸੀਂ ਸਿੱਖੀ ਸਿਧਾਤਾਂ ਤੇ ਪਹਿਰਾ ਦਿੱਤਾ ਹੈ, ਮੈਨੂੰ ਵਿਸ਼ਵਾਸ਼ ਹੈ ਕਿ ਮੈਂ ਕਲ ਤੱਕ ਤੁਹਾਡੇ ਕੋਲ਼ ਸਹੀ ਸਲਾਮਤ ਪਹੁੰਚ ਜਾਵਾਂਗਾ। ਉਹ ਅਕਾਲ ਪੁਰਖ ਅੰਗ-ਸੰਗ ਹੋ ਕੇ ਮੇਰੀ ਸਹਾਇਤਾ ਕਰਨਗੇ। ਉਪਰੋਕਤ ਸਿੰਘ ਮੈਨੂੰ ਜੀਪ ਵਿੱਚ ਬਿਠਾ ਕਿ ਪਿੰਡ ਬਰਹਮਪੁਰਾ ਤੋਂ ਅੱਗੇ ਕਮਾਦ ਦੇ ਖੇਤਾਂ ਵਿੱਚ ਲੈ ਗਏ। ਉੱਥੇ ਬੰਬੀ ਉੱਤੇ 15 ਕੁ ਸਿੰਘ ਹੋਰ ਬੈਠੇ ਹੋਏ ਸਨ। ਮੈਂ ਜੀਪ ਵਿੱਚੋਂ ਉੱਤਰ ਕੇ ਉਕਤ ਸਿੰਘਾਂ ਨੂੰ ਫਤਹਿ ਬੁਲਾਈ ਜਿੱਸਦਾ ਜੁਆਬ ਉਹਨਾਂ ਦਿੱਤਾ। ਇੱਕ ਸਿੰਘ ਥੋੜਾ ਚਿਰ ਇੱਧਰ-ਉਧਰ ਦੀਆਂ ਗਲਾਂ ਕਰਨ ਤੋਂ ਬਾਅਦ ਮੈਨੂੰ ਸੰਬੋਧਨ ਕਰਕੇ ਬੋਲਿਆ 'ਮੈਨੂੰ ਦੱਸਣ ਦੀ ਖੇਚਲ ਕਰੋਗੇ ਕਿ ਕੀ ਆਪਾਂ ਇਸ ਤੋਂ ਪਹਿਲਾਂ ਕਦੀ ਮਿਲ਼ੇ ਹਾਂ? ਅਤੇ ਇਹ ਜੋ ਸੰਦੇਸ਼ ਤੁਸਾਂ ਮਾਨ ਸਹਿਬ ਦੀ ਕਾਨਫਰੰਸ ਵਿੱਚ ਪੜਿਆ ਹੈ ਮੈਂ ਤੁਹਾਨੂੰ ਕਦੋਂ ਦਿੱਤਾ ਸੀ? ਮੈਂ ਜਵਾਬ ਦਿੱਤਾ ਮਾਣੋਚਾਹਲ ਸਹਿਬ, ਮੈਂ ਨਾਂ ਤਾਂ ਤੁਹਾਨੂੰ ਜਾਣਦਾ ਹਾਂ ਤੇ ਨਾਂ ਹੀ ਆਪਾਂ ਪਹਿਲਾਂ ਕਦੀ ਮਿਲੇ ਹਾਂ, ਤੇ ਨਾ ਹੀ ਤੁਸਾਂ ਮੈਨੂੰ ਕੋਈ ਸੰਦੇਸ਼ ਦਿੱਤਾ ਹੈ ਅਤੇ ਨਾ ਕੋਈ ਮੇਰਾ ਪਰਿਵਾਰਿਕ ਮੈਂਬਰ ਪੁਲਿਸ ਵਿੱਚ ਹੈ ਜਿਸਦੇ ਬਚਾਅ ਵਾਸਤੇ ਮੈਂ ਇਹ ਬਿਆਨ ਦਿੱਤਾ ਹੈ। ਮੈਂ ਮਾਣੋਚਾਹਲ ਨੂੰ ਕਿਹਾ ਕਿ 'ਮੈਂ ਆਪ ਜੀ ਨੂੰ ਪੁੱਛਣ ਦੀ ਗੁਸਤਾਖੀ ਕਰਾਂਗਾਂ ਕਿ ਇਹ ਜਨਰਲ ਲਾਭ ਸਿੰਘ ਕਿਸ ਫੋਰਸ ਨਾਲ਼ ਸਬੰਧਿਤ ਹੈ ਤੇ ਰਿਬੇਰੋ ਉਪਰ ਹਮਲਾ ਕਿੱਸ ਦੀ ਮਦਦ ਨਾਲ਼ ਕਰਵਾਇਆ ਸੀ? ਉਹ ਕਹਿਣ ਲੱਗੇ ਕਿ ਲਾਭ ਸਿੰਘ ਪੰਜਾਬ ਪੁਲਿਸ ਦਾ ਸਿਪਾਹੀ ਹੈ ਤੇ ਰਿਬੇਰੋ ਉਪਰ ਹਮਲਾ ਵੀ ਪੁਲਿਸ ਦੀ ਇਮਦਾਦ ਨਾਲ਼ ਹੀ ਹੋਇਆ ਸੀ। ਮੈਂ ਦੂਸਰਾ ਸਵਾਲ ਕੀਤਾ ਕਿ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਕਿ ਇਹ ਬ੍ਰਾਹਮਣ ਹਨ ਕਿਹੜੀ ਸਿੱਖੀ ਸੇਵਾ ਹੈ? ਸਾਡੇ ਨੌਵੇਂ ਗੁਰੂ ਨੇ ਹਿੰਦੂਆਂ ਦੀ ਰਾਖੀ ਲਈ ਕੁਰਬਾਨੀ ਦਿੱਤੀ ਸੀ ਪਰ ਅਸੀਂ ਹਿੰਦੂ ਹੋਣ ਕਾਰਨ ਉਹਨਾਂ ਨੂੰ ਮਾਰ ਰਹੇ ਹਾਂ ਇਹ ਕਿੱਥੋਂ ਦੇ ਸਿੱਖੀ ਸਿਧਾਂਤ ਹਨ? ਮੈਂ ਕਿਹਾ ਕਿ ਮੈਂ ਇਹ ਸਭ ਸਿੱਖੀ ਸਿਧਾਤਾਂ ਤੇ ਪਹਰਾ ਦਿੰਦਿਆਂ ਕੀਤਾ ਹੈ, ਤੁਹਾਡੇ ਸੰਘਰਸ਼ ਨੂੰ ਸਰਕਾਰ ਖਾੜਕੂ ਬਨਾਮ ਪੁਲਿਸ ਦੇ ਸੰਘਰਸ਼ ਵਿੱਚ ਬਦਲਣਾ ਚਹੁੰਦੀ ਹੈ। ਇੱਸ ਤੋਂ ਸੁਚੇਤ ਹੋਣ ਦੀ ਲੋੜ ਹੈ। ਜਥੇਦਾਰ ਹੁਰਾਂ ਦੇ ਬੋਲਣ ਤੋਂ ਪਹਿਲਾਂ ਹੀ ਇੱਕ ਸਿੰਘ ਬੋਲ ਪਿਆ, 'ਬਾਬਾ ਜੀ ਗੋਲ਼ੀ ਕਿਉਂ ਖਰਾਬ ਕਰਨੀ ਹੈ ਇਸਨੂੰ ਰੱਸੇ ਦਾ ਹੂਟਾ ਦਈਏ'? ਭਾਵ ਰੱਸੇ ਨਾਲ਼ ਫਾਹੇ ਲਾ ਦਈਏ। ਜਿਸ ਤੇ ਬਾਬਾ ਜੀ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਝਿੜਕ ਦਿੱਤਾ ਤੇ ਕਿਹਾ ਕਿ ਉਹ ਜੋ ਵੀ ਕਹਿ ਰਿਹਾ ਹੈ ਬਿਲਕੁਲ ਦਰੁਸਤ ਕਹਿ ਰਿਹਾ ਹੈ ਇਹ ਕੰਮ ਅਸੀਂ ਏ ਕੇ 47 ਨਾਲ਼ ਨਹੀ ਕਰ ਸਕਦੇ ਉਸਨੇ ਆਪਣੀ ਜਾਨ ਦੀ ਬਾਜੀ ਲਾ ਕੇ ਕਰ ਦਿੱਤਾ। ਅਸੀਂ ਇੱਸ ਵੱਲੋਂ ਦਿਤੇ ਸੰਦੇਸ਼ ਨੂੰ ਆਪਣਾ ਸੰਦੇਸ਼ ਮੰਨਦੇ ਹਾਂ ਤੇ ਅੱਗੋਂ ਵੀ ਇੱਸ ਨੂੰ ਅਧਿਕਾਰ ਦਿੰਦੇ ਹਾਂ ਕਿ ਇਹ ਪੰਥ ਦੇ ਭਲੇ ਲਈ ਸਾਡੇ ਨਾਮ ਤੇ ਕੋਈ ਵੀ ਬਿਆਨ ਜਾਰੀ ਕਰਨ ਸਾਨੂੰ ਕੋਈ ਇਤਰਾਜ ਨਹੀਂ ਹੋਵੇਗਾ। ਫਿਰ ਮੈਂ ਬਾਬਾ ਜੀ ਨੂੰ ਸੁਆਲ ਕੀਤਾ ਕਿ ਤੁਸੀਂ ਆਪਣੇ ਨਾਂਅ ਪਿੱਛੇ ਜਥੇਦਾਰ ਅਕਾਲ ਤਖਤ ਲਗਾਉਂਦੇ ਹੋ ਤੁਸੀਂ ਅਕਾਲ ਤਖਤ ਸਹਿਬ ‘ਤੇ ਹਾਜਰੀ ਤਾਂ ਭਰ ਨਹੀਂ ਸਕਦੇ ਫਿਰ ਆਪਾਂ ਜਥੇਦਾਰ ਕਾਹਦੇ ਹਾਂ? ਬਾਬਾ ਜੀ ਹੱਸ ਕੇ ਕਹਿਣ ਲੱਗੇ ਅਸੀਂ ਤੁਹਾਡੀ ਗੱਲ ਨਾਲ਼ ਸਹਿਮਤ ਹਾਂ ਕਿ ਅਸੀਂ ਇੱਸ ਪਦਵੀ ਦੀ ਵਰਤੋਂ ਕਰਦੇ ਹਾਂ। ਅੱਜ ਸਿਆਸੀ ਲੋਕ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਢਾਲ਼ ਵਜ੍ਹੋਂ ਵਰਤਦੇ ਹਨ ਜਾਂ ਵਿਰੋਧੀਆਂ ਨੂੰ ਵੱਢਣ ਲਈ ਖੰਡੇ ਦਾ ਕੰਮ ਲੈਂਦੇ ਹਨ, ਕੀ ਪਤਾ ਇਹਨਾਂ ਕਦੋਂ ਖੰਡੇ ਦਾ ਵਾਰ ਸਾਡੇ ‘ਤੇ ਕਰ ਦੇਣਾ ਹੈ, ਉਸ ਵਾਰ ਨੂੰ ਰੋਕਣ ਲਈ ਅਸੀਂ ਇਹ ਉਪਾਧੀ ਧਾਰਨ ਕੀਤੀ ਹੋਈ ਹੈ ਤਾਂ ਕਿ ਹਿੱਕ ਤਾਣ ਕੇ ਕਹਿ ਸਕੀਏ ਕਿ ਅਸੀਂ ਤਾਂ ਖੁਦ ਅਕਾਲ ਤਖਤ ਸਹਿਬ ਦੇ ਜਥੇਦਾਰ ਹਾਂ ਤੁਸੀਂ ਸਾਡੇ ਉਪਰ ਵਾਰ ਕਰਨ ਵਾਲੇ ਕੌਣ ਹੁੰਦੇ ਹੋ? ਉਪਰੰਤ ਜਥੇਦਾਰ ਸਹਿਬ ਨੇ ਇੱਕ ਸਿੰਘ ਦੀ ਡਿਊਟੀ ਲਗਾਈ ਕਿ ਖਾਲਸਾ ਜੀ ਇੱਸ ਇਲਾਕੇ ਤੋਂ ਅਣਜਾਣ ਹਨ ਇੱਸ ਲਈ ਇਹਨਾਂ ਨੂੰ ਚੋਹਲਾ ਸਹਿਬ ਤੋਂ ਬੱਸ ਤੇ ਚੜਾ ਆਉ।
ਅੱਜ ਜਦੋਂ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਵਿਰੁੱਧ ਨਜਾਇਜ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ ਲਾਏ ਤੇ ਮੌਜੂਦਾ ਜਥੇਦਾਰ ਕਮੇਟੀ ਮੈਂਬਰ ਦੀ ਢਾਲ ਬਣਕੇ ਖੜੇ ਨਜ਼ਰ ਆਏ ਤਾਂ ਮੈਨੂੰ ਜਥੇਦਾਰ ਮਾਣੋਚਾਹਲ ਦੇ ਸ਼ਬਦ 100% ਸਹੀ ਨਜ਼ਰ ਆਏ। ਇੱਕ ਉਹ ਵੀ ਜਥੇਦਾਰ ਸੀ ਜਿਸਨੇ ਮੇਰੇ ਵੱਲੋਂ ਪੰਥ ਦੇ ਭਲੇ ਲਈ ਦਿੱਤੇ ਬਿਆਨ ਨੂੰ ਆਪਣਾ ਬਿਆਨ ਪ੍ਰਵਾਨ ਕੀਤਾ ਤੇ ਇੱਕ ਅੱਜ ਦੇ ਜਥੇਦਾਰ ਹਨ ਮੇਰੇ ਵੱਲੋਂ ਕਹੀ ਸੱਚੀ ਗੱਲ ਕਾਰਨ ਤਲਬ ਕਰ ਰਹੇ ਹਨ।

ਪਿੰਡ ਤੇ ਡਾਕ: ਚਵਿੰਡਾ ਕਲਾਂ
ਜਿਲਾ ਅੰਮ੍ਰਿਤਸਰ।

-0-