Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ‘ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ‘ਗੋਲਡਨ ਗੋਲ’ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 

Online Punjabi Magazine Seerat


ਏਤ ਮਾਰਗ ਜਾਣਾ
- ਹਰਜੀਤ ਤੇਜਾ ਸਿੰਘ

 

ਪੱਗ ਦਾ ਆਖਰੀ ਲੜ ਟੰਗ, ਸ਼ੀਸ਼ੇ ਮੂਹਰੇ ਖੜ੍ਹੇ ਗੁਰਮੁਖ ਸਿੰਘ ਦੇ ਬੁੱਲ੍ਹਾਂ ਉੱਤੇ ਮੁਸਕੁਰਾਹਟ ਆ ਗਈ।
"ਪੱਗ ਦਾ ਵੀ ਅਪਣਾ ਹੀ ਰੋਅਬ ਆ"।
ਅਪਣੇ ਆਪ ਨਾਲ਼ ਗੱਲ ਕਰਕੇ ਉਹ ਫਿਰ ਮੁਸਕਰਾ ਪਿਆ।ਉਸੇ ਸਮੇਂ ਉਸਦੇ ਮੋਬਾਇਲ ਦੀ ਰਿੰਗ ਵੱਜੀ।
"ਇੱਕ ਇਹਨੂੰ ਟੇਕ ਨੀ।ਬਈ ਦਿਨ ਤਾਂ ਚੜ੍ਹ ਲੈਣ ਦੇ"।ਫੋਨ ਦੀ ਸਕਰੀਨ ਉੱਤੇ ਮੋਹਣ ਵੀਰ ਲਿਖਿਆ ਦੇਖ ਉਹ ਖਿਝਕੇ ਬੋਲਿਆ।ਫੋਨ ਸੁਣਨ ਦੀ ਥਾਂ ਸਾਈਲੈਂਟ ਕਰ ਬਾਜ ਨਾਲ਼ ਪੱਗ ਦੇ ਪੇਚ ਠੀਕ ਕਰਦਿਆਂ ਉਹ ਸ਼ੀਸ਼ੇ ਵਿੱਚ ਦੇਖਣ ਲੱਗਿਆ।
"ਹੁਣ ਤਾਂ ਸਾਰੀ ਚਿੱਟੀ ਹੋਗੀ "।
ਦਾੜ੍ਹੀ ਵਿੱਚ ਹੱਥ ਫੇਰਦਿਆਂ ਉਹ ਬੋਲਿਆ। ਅਮ੍ਰਿਤਧਾਰੀ ਹੋਣ ਤੋਂ ਪਹਿਲਾਂ ਉਹ ਕਦੇ-ਕਦਾਈਂ ਦਾੜ੍ਹੀ ਰੰਗ ਲੈਂਦਾ ਸੀ।ਪਰ ਹੁਣ ਗੁਰਮਰਿਆਦਾ ਅਨੁਸਾਰ ਉਹ ਵਾਲ਼ ਨਹੀਂ ਰੰਗ ਸਕਦਾ। ਗੁਰਮਰਿਆਦਾ ਨਾਲ਼ਂੋ ਜ਼ਿਆਦਾ ਡਰ ਉਸਨੂੰ ਕਮੇਟੀ ਦੇ ਮੈਂਬਰਾਂ ਦੀ ਸਕੂਲ ਵਿੱਚ ਛਾਪੇਮਾਰੀ ਤੋਂ ਲੱਗਦਾ ।ਪਿਛਲੇ ਸਾਲ ਕਮੇਟੀ ਨੇ ਇੱਕ ਅਮ੍ਰਿਤਧਾਰੀ ਅਧਿਆਪਕ ਨੂੰ ਇਸ ਸ਼ੱਕ ਦੇ ਅਧਾਰ ਤੇ ਕੱਢ ਦਿੱਤਾ ਬਈ ਉਸਨੇ ਅਪਣੇ ਮੁੰਡੇ ਦੇ ਵਿਆਹ ਉੱਤੇ ਅਪਣੀ ਦਾੜ੍ਹੀ ਨੂੰ ਡਾਈ ਲਾਈ ਸੀ।
ਗੁਰਮੁਖ ਦੇ ਬੀæਐੱਡ ਕਰਨ ਤੋਂ ਬਾਅਦ ਕਈ ਵਾਰ ਸਰਕਾਰ ਨੇ ਟੀਚਰਾਂ ਦੀ ਭਰਤੀ ਕੀਤੀ ਪਰ ਨੰਬਰ ਘੱਟ ਹੋਣ ਕਰਕੇ ਸਰਕਾਰੀ ਨੌਕਰੀ ਨੂੰ ਗੁਰਮੁਖ ਦਾ ਹੱਥ ਨਹੀਂ ਪਿਆ।ਭਾਵੇਂ ਟੱਬਰ ਛੋਟਾ ਸੀ ਪਰ ਪੰਜ ਕੀਲੇ ਦੀ ਵਾਹੀ ਨਾਲ਼ ਘਰ ਦਾ ਖਰਚ ਤੋਰਨਾ ਗੁਰਮੁਖ ਲਈ ਔਖਾ ਹੋ ਗਿਆ।ਉਸਨੇ ਇੱਕ-ਅੱਧਾ ਕੀਲਾ ਵੇਚ ਕੇ ਵਿਦੇਸ਼ ਜਾਣ ਦੀ ਵਿਓਂਤ ਸਿਰੇ ਚਾੜ੍ਹ ਲੈਣੀ ਸੀ ਜੇ ਉਸਦਾ ਮਾਮਾ ਉਸ ਰਾਤ ਉਸ ਕੋਲ਼ ਨਾ ਰੁਕਦਾ।
"ਤੂੰ ਦਾੜ੍ਹੀ ਰੱਖ ਲੈ,ਕਮੇਟੀ ਦੇ ਵਿੱਚ ਸਕੂਲ ਨੌਕਰੀ ਦਿਵਾਉਣ ਦੀ ਜ਼ਿੰਮੇਵਾਰੀ ਮੇਰੀ ਰਹੀ"।ਮਾਮੇ ਨੇ ਗੁਰਮੁਖ ਨੂੰ ਔਫਰ ਦਿੰਦਿਆਂ ਅਪਣੀ ਦਾੜ੍ਹੀ ਉੱਤੇ ਹੱਥ ਫੇਰਿਆ ਸੀ।
"ਲੈ ਮਾਮੇ!ਦਾੜ੍ਹੀ ਦਾ ਮਾਸਟਰੀ ਨਾਲ਼ ਕੀ ਸਬੰਧ?ਪੜ੍ਹਾਉਣਾ ਮੈਂ ਆ ਕਿ ਦਾੜ੍ਹੀ ਨੇ"।
ਗੁਰਮੁਖ ਨੂੰ ਮਾਮੇ ਦੀ ਸਲਾਹ ਸੁਣ ਹਾਸਾ ਆਇਆ ਸੀ।
"ਹਰ ਸੰਸਥਾ ਦੇ ਅਪਣੇ ਨਿਯਮ ਹੁੰਦੇ ਨੇ ਜੇ ਕੋਈ ਲਾਹਾ ਲੈਣਾ ਤਾਂ ਉਹ ਤਾਂ ਮੰਨਣੇ ਈ ਪੈਣਗੇ।ਨਾਲ਼ੇ ਮੈਂ ਕਿਹੜਾ ਤੈਥੋਂ ਸਿਰ ਮੰਗ ਲਿਆ।ਅਪਣੇ ਧਰਮ ਦੇ ਨੇੜੇ ਹੀ ਆਵੇਂਗਾ, ਜੇ ਵਹਿਗੁਰੂ ਦੀ ਕਿਰਪਾ ਹੋਈ ਤਾਂ ਅੰਮ੍ਰਿਤ ਵੀ ਛਕਿਆ ਜਾਊ"।ਗੁਰਮੁਖ ਦੇ ਹੱਸਣ ਦੇ ਬਾਵਜੂਦ ਬੋਲਦੇ ਸਮੇਂ ਮਾਮੇ ਨੇ ਅਪਣੀ ਗੰਭੀਰਤਾ ਟੁੱਟਣ ਨਹੀਂ ਦਿੱਤੀ ਸੀ।
ਗੁਰਮੁਖ ਤੇ ਗੁਰੂ ਦੀ ਮਿਹਰ ਹੋ ਗਈ।ਦਾਹੜੀ ਰੱਖਕੇ ਉਹ ਕਮੇਟੀ ਦੇ ਸਕੂਲ ਵਿੱਚ ਲੱਗ ਗਿਆ।ਉਸਨੂੰ ਤਿੰਨ ਕੁ ਸਾਲ ਹੋਏ ਸਨ ਛੋਟੀਆਂ ਜਮਾਤਾਂ ਪੜ੍ਹਾਉਂਦੇ ਨੂੰ ਜਦੋਂ ਮਾਮੇ ਨੇ ਫੋਨ ਉੱਤੇ ਅੰਦਰਲੀ ਖ਼ਬਰ ਦਿੱਤੀ।
"ਗੁਰੂ ਵਾਲ਼ਾ ਬਣਜਾ ਚੰਗਾ ਰਹੇਂਗਾ।ਅਗਲੇ ਸੈਸ਼ਨ ਤੋਂ ਤਰੱਕੀ ਹੋਣੀ ਆ।ਪੜ੍ਹਾਉਣ ਨੂੰ ਵੱਡੀਆਂ ਜਮਾਤਾਂ ਨਾਲ਼ੇ ਤਨਖ਼ਾਹ 'ਚ ਵਾਧਾ"।
ਮਾਮੇ ਦੀ ਸਲਾਹ ਕੰਮ ਕਰ ਗਈ।ਪਿੰਡ ਵਿੱਚ ਸਜੇ ਪੰਜ ਦੀਵਾਨਾਂ ਵਿੱਚੋਂ ਤੀਜੇ ਦੀਵਾਨ ਨੂੰ ਹੋਰ ਦੋ ਸੌ ਪ੍ਰਾਣੀਆਂ ਦੇ ਨਾਲ਼ ਗੁਰਮੁਖ ਵੀ ਗੁਰੂ ਦੇ ਲੜ੍ਹ ਲੱਗ ਗਿਆ।
"ਵਾਹਿਗੁਰੂ"।
ਸੁਤੇ-ਸਿੱਧ ਗੁਰਮੁਖ ਦੇ ਮੂੰਹੋਂ ਨਿੱਕਲ਼ਿਆ।
"ਗੁਰਨੂਰ ਸਿਓਂ ਉੱਠਿਆ ਨੀ ਭਲਾਂ"?
ਰਸੋਈ ਵਿੱਚ ਪਰੋਂਠੇ ਪਕਾ ਰਹੀ ਅਪਣੀ ਘਰਵਾਲ਼ੀ ਗੁਰਮੀਤ ਤੋਂ ਉਸਨੇ ਪੁੱਛਿਆ।
"ਉੱਠ ਤਾਂ ਖੜ੍ਹਿਆ, ਕਹਿੰਦਾ ਪਹਿਲਾਂ ਸ਼ੇਵ ਕਰ ਲਵਾਂ ਫੇਰ ਰੋਟੀ ਖਾਊਂ"।
ਤਿੰਨ ਖੂੰਜੇ ਪਰੋਂਠੇ ਨੂੰ ਤਵੇ ਉੱਤੇ ਥੱਲਦਿਆਂ ਗੁਰਮੀਤ ਬੋਲੀ।
"ਲੱਗਦਾ ਸ਼ੇਵ ਦਾ"।ਗੁਰਮੁਖ ਬੁੜਬੁੜਾਇਆ।
"ਜੇ ਮੇਰਾ ਕਿਹਾ ਮੰਨ ਲੈਂਦਾ ਇਹਨੂੰ ਆਟੋਮੋਬਾਇਲ 'ਚ ਸਿੱਖ ਕੋਟੇ 'ਚ ਸੀਟ ਮਿਲ਼ ਜਾਣੀ ਤੀ।ਘਰ ਦੇ ਨੇੜੇ ਦਾ ਨੇੜੇ ਨਾਲ਼ੇ ਫੀਸ ਦਾ ਕਿੰਨਾ ਫਰਕ ਆ।ਅਖੇ ਨਹੀਂ ਕੁੱਕਰੀ ਕਰਨੀ ਆ,ਉਹ ਵੀ ਚੰਡੀਗੜ੍ਹ।ਹਲਵਾਈ ਬਣੂੰ।ਹੁਣ ਸਾਰੀ ਦਿਹਾੜੀ ਬੱਸ 'ਚ ਗਾਲ਼ਦਾ"।
ਮੋਬਾਇਲ ਉੱਤੇ ਟਾਈਮ ਦੇਖ ਉਹ ਡਾਈਨਿੰਗ ਟੇਬਲ ਕੋਲ਼ ਪਈ ਕੁਰਸੀ Aੱਪਰ ਬੈਠ ਗਿਆ।
"ਡੈਡੀ ਮੈਂ ਥੋਨੂੰ ਕਿੰਨੀ ਵਾਰ ਦੱਸਿਆ ਬਈ ਕੁੱਕਰੀ ਦੇ ਕੋਰਸ ਲਈ ਚੰਡੀਗੜ੍ਹ ਆਲ਼ਾ ਕਾਲਜ
ਬੈਸਟ ਆ।ਨਾਲ਼ੇ ਇਸ ਪ੍ਰੋਫੈਸ਼ਨ ਵਿੱਚ ਕਲੀਨ ਸ਼ੇਵ ਬੰਦੇ ਨੂੰ ਇੰਡੀਆ ਅਤੇ ਫੌਰਨ ਦੋਵੇ ਥਾਂਈ ਛੇਤੀ ਕੰਮ ਮਿਲ਼ਦਾ।ਦਾਹੜੀ ਵਾਲ਼ੇ ਬਾਰੇ ਤਾਂ ਵੱਡੇ ਹੋਟਲਾਂ ਵਾਲ਼ੇ ਸੋਚਦੇ ਨੇ ਬਈ ਇਹ ਤਾਂ ਅੱਧੇ ਵਾਲ਼ ਈ ਖਲ਼ਾਊ।" ਤੌਲੀਏ ਨਾਲ਼ ਮੂੰਹ ਸਾਫ਼ ਕਰਦਾ ਗੁਰਨੂਰ ਬਾਥਰੂਮ ਵਿੱਚੋਂ ਨਿਕਲ਼ਿਆ ਅਤੇ ਅਪਣੇ ਕਮਰੇ ਵਿੱਚ ਜਾ ਵੜਿਆ।
"ਤੂੰ ਮੈਨੂੰ ਦੇ ਰੋਟੀ,ਟੈਮ ਸਿਰ ਪਹੁੰਚਾਂ ਸਕੂਲ"।
ਡਾਈਨਿੰਗ ਟੇਬਲ ਉੱਤੇ ਪਿਆ ਅਖ਼ਬਾਰ ਚੱਕ ਗੁਰਮੁਖ ਨੇ ਉਹਦੇ ਪੰਨੇ ਥੱਲਣੇ ਸ਼ੁਰੂ ਕਰ ਦਿੱਤੇ।
ਸ਼ੇਵ ਵਾਲ਼ੀ ਗੱਲ ਨੇ ਗੁਰਮੁਖ ਦਾ ਮਨ ਖਰਾਬ ਕਰ ਦਿੱਤਾ।ਪਰੌਂਠੇ ਦਾ ਬੁਰਕਾ ਬਣਾਕੇ ਖਾਂਦਿਆਂ ਉਹ ਕਾਹਲ਼ੀ ਕਾਹਲ਼ੀ ਘਰੋਂ ਸਕੂਲ ਲਈ ਤੁਰ ਪਿਆ।
ਕਾਹਲ਼ੀ ਕਰਨ ਦੇ ਬਾਵਜੂਦ ਉਹ ਪ੍ਰਰਾਥਨਾ ਸਭਾ ਸ਼ੁਰੂ ਹੋਣ ਤੱਕ ਹੀ ਸਕੂਲ ਪਹੁੰਚ ਸਕਿਆ।ਪ੍ਰਾਰਥਨਾ ਸਭਾ ਖਤਮ ਹੋਣ ਤੋਂ ਬਾਅਦ ਅਪਣੀ ਹਾਜ਼ਰੀ ਲਾ ਉਹ ਅਪਣੀ ਕਲਾਸ ਵੱਲ ਗਿਆ। ਮੋਬਾਇਲ ਦੀ ਰਿੰਗ ਫਿਰ ਵੱਜੀ।ਅਣਮੰਨੇ ਜਿਹੇ ਮਨ ਨਾਲ਼ ਉਸਨੇ ਫੋਨ ਚੁੱਕਿਆ।
"ਕੀ ਹਾਲ ਆ ਗੁਰਮੁਖ, ਹੋਰ ਠੀਕ - ਠਾਕ ? ਮੈਂ ਮਿਲਣ ਆਉਣਾ ਤੈਨੂੰ"। ਮੋਹਣ ਅਪਣੱਤ ਨਾਲ਼ ਬੋਲਿਆ।
"ਹਾਲ ਠੀਕ ਆ।ਜੇ ਮਿਲਣ ਆਉਣਾ ਜਦ ਮਰਜੀ ਆਜੋ ਬੀਰੇ ਪਰ ਉਹ ਸਕੀਮ ਸਕੂਮ ਆਲ਼ੇ ਚੱਕਰ 'ਚ ਨੀ ਮੈਂ ਪੈਣਾ"।
ਗੁਰਮੁਖ ਨੇ ਘੁਮਾ ਫਿਰਾਕੇ ਗੱਲ ਕਰਨ ਦੀ ਥਾਂ ਸਿੱਧਾ ਜਵਾਬ ਦੇਣਾ ਹੀ ਠੀਕ ਸਮਝਿਆ।ਗੁਰਮੁਖ ਨੂੰ ਲੱਗਦਾ ਸੀ ਬਈ ਕਈ ਦਿਨ ਫੋਨ ਨਾ ਚੁੱਕਣ ਕਰਕੇ ਮੋਹਣ ਉਸਨੂੰ ਉਲ਼ਾਂਭਾ ਦਵੇਗਾ।ਪਰ ਮੋਹਣ ਨੇ ਅਜਿਹਾ ਨਹੀਂ ਕੀਤਾ।
"ਅੱਜ ਆਥਣੇ ਆਊਂ ਮੈਂ"।
ਆਉਣ ਦੀ ਪੱਕ ਕਰ ਮੋਹਣ ਨੇ ਫੋਨ ਕੱਟ ਦਿੱਤਾ।
" ਕੀਹਨੂੰ ਭੱਜ-ਭੱਜ ਪਈ ਜਾਨੇ ਓਂ ਸਰ ਸਵੇਰੇ ਸਵੇਰੇ"? ਇੰਦੂ ਖੱਤਰੀ ਮੈਡਮ ਨੇ ਗੁਰਮੁਖ ਨੂੰ ਪੁੱਛਿਆ।
"ਬੱਸ ਮੈਡਮ ਜੀ ਕੀ ਦੱਸਾਂ।ਮੇਰੀ ਮਾਸੀ ਦਾ ਪੁੱਤ ਆ।ਚੰਗਾ ਭਲਾ ਸਰਕਾਰੀ ਅਧਿਆਪਕ ਲੱਗਿਆ ਹੋਇਆ,ਭਾਬੀ ਬੈਂਕ 'ਚ ਆ।ਸੋਹਣੀ ਕਮਾਈ ਆ।ਪੰਜ ਛੇ ਮਹੀਨੇ ਪਹਿਲਾਂ ਪਤਾ ਨਹੀਂ ਕਿੱਵੇਂ ਮੈਂਬਰ ਜਿਹੇ ਬਨਾਉਣ ਆਲਿਆਂ ਦੇ ਅੜਿੱਕੇ ਚੜ੍ਹ ਗਿਆ।ਹੁਣ ਸਕੂਲ ਟਿਕ ਕੇ ਨਹੀਂ ਬਹਿੰਦਾ।ਮੈਨੂੰ ਕਹੀ ਜਾਂਦਾ ਬਈ ਅੱਠ ਹਜ਼ਾਰ ਦੇਕੇ ਮੈਂਬਰ ਬਣਜਾਂ,ਬਦਲੇ 'ਚ ਕੋਟ-ਪੈਂਟ ਦਾ ਕੱਪੜਾ,ਰੈਗੂਲੇਟਰ,ਤੇ ਇੱਕ ਮਨਾਲੀ ਦਾ ਟੂਰ ਮਿਲ਼ੂ।"
ਅਪਣੀ ਕਲਾਸ ਦੇ ਦਰਵਾਜ਼ੇ ਤੱਕ ਪਹੁੰਚਦੇ ਪਹੁੰਚਦੇ ਗੁਰਮੁਖ ਨੇ ਅਪਣੀ ਗੱਲ ਮੁਕਾ ਲਈ ।ਮੈਡਮ ਦਾ ਪ੍ਰਤੀਕਰਮ ਜਾਨਣ ਲਈ ਉਹ ਥੋੜ੍ਹੇ ਸਮੇਂ ਲਈ ਰੁਕਿਆ।
"ਟੂਰ ਕਿੰਨੇ ਦਿਨ ਦਾ ਦਿੰਦੇ ਨੇ ਭਲਾਂ"।
ਮੈਡਮ ਨੇ ਅੱਖਾਂ ਵਿੱਚ ਚਮਕ ਲਿਆਂਉਦੇ ਹੋਏ ਪੁੱਛਿਆ।
"ਲੈਲੋ ਹਮਦਰਦੀ੩੩"।
ਉਹ ਬੁੜਬੜਾਇਆ ਅਤੇ ਮੈਡਮ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਉਹ ਬਾਰ੍ਹਵੀਂ ਜਮਾਤ ਵਿੱਚ ਚਲਿਆ ਗਿਆ।
ਹਾਜ਼ਰੀ ਰਜਿਸਟਰ ਚੱਕ ਹਾਜ਼ਰੀ ਲਾਉਣੀ ਸ਼ੁਰੂ ਕੀਤੀ।ਇੱਕ,ਦੋ ਤਿੰਨ੩੩ææ
ਰੋਲ ਨੰਬਰ ਸਤਾਈ Aੱਤੇ ਪਹੁੰਚਕੇ ਉਸਨੇ ਨਿਗਾਹ ਹਾਜਰੀ ਰਜਿਟਰ ਤੋਂ ਹਟਾਕੇ ਓਧਰ ਕਰ ਲਈ ਜਿਧਰੋਂ 'ਜੈੱਸ ਸਰ' ਦੀ ਅਵਾਜ਼ ਆਈ।
"ਕੀ ਗੱਲ ਬੇਟਾ ਐਨੀਆਂ ਛੁੱਟੀਆਂ "?
ਗੁਰਮੁਖ ਨੇ ਸਿਮਰਨ ਕੌਰ ਤੋਂ ਪੁੱਛਿਆ।
"ਸਰ! ਮੈਂ ਬਿਮਾਰ ਹੋਗੀ ਤੀ।ਮੇਰਾ ਸਿਰ ਦੁਖੀ ਜਾਂਦਾ ਤੀ"।
ਸਿਮਰਨ ਨੇ ਡਰਨ ਦੀ ਥਾਂ ਮੁਸਕਰਾਂਉਂਦਿਆਂ ਜਵਾਬ ਦਿੱਤਾ।ਗੁਰਮੁਖ ਨੂੰ ਵੀ ਉਸਦੇ ਮੂੰਹ ਤੇ ਪਹਿਲਾਂ ਨਾਲ਼ੋਂ ਜ਼ਿਆਦਾ ਖੇੜਾ ਲੱਗਿਆ।
" ਅੱਛਾ,ਦਵਾਈ ਕਿਹੜੇ ਡਾਕਟਰ ਤੋਂ ਲਈ "?
ਗੁਰਮੁਖ ਨੇ ਸਰਸਰੀ ਹੀ ਪੁੱਛ ਲਿਆ।
"ਸਰ! ਉਹ ਤਾਂ੩੩੩ "।
ਸਿਮਰਨ ਬੋਲਦੀ ਬੋਲਦੀ ਚੁੱਪ ਕਰ ਗਈ।
"ਜੇ ਨਹੀਂ ਦੱਸਣਾ ਚਾਹੁੰਦੇ ਬੇਟਾ ਤਾਂ ਕੋਈ ਗੱਲ ਨਹੀਂ ਬੈਠ ਜਾਓ"।
ਸਿਮਰਨ ਦੀ ਹਿਚਕਚਾਹਟ ਦੇਖ ਕੇ ਗੁਰਮੁਖ ਨੇ ਹੱਥ ਨਾਲ਼ ਬੈਠਣ ਦਾ ਇਸ਼ਾਰਾ ਕੀਤਾ।
"ਨਹੀਂ ਸਰ, ਦਵਾਈ ਨੀ ਲਈ ਕੋਈ ।ਪਰੇਅਰ ਕਰਵਾਈ ਤੀ"।
ਹੌਲ਼ੀ ਅਵਾਜ਼ ਵਿੱਚ ਸਿਮਰਨ ਨੇ ਦੱਸਿਆ।
"ਪਰੇਅਰ੩ ਤੇਰਾ ਮਤਲਬ ਅਰਦਾਸ੩ਗੁੱਡ ਗੁੱਡ੩ "?
ਗੁਰਮੁਖ ਨੇ ਹਸਦਿਆਂ ਕਿਹਾ।
"ਨਹੀਂ ਨਹੀਂ ਸਰ ਜੀ ਅਰਦਾਸ ਨੀ ਪਰੇਅਰ ਕਰਾਈ ਤੀ ਗੌਡ ਨੂੰ"।ਬੋਲਦੇ ਸਮੇਂ ਸਿਮਰਨ ਨੇ ਅਪਣਾ ਸੱਜਾ ਹੱਥ ਪਹਿਲਾਂ ਅਪਣੇ ਖੱਬੇ ਮੋਢੇ ਉੱਤੇ ਲਾਇਆ ਫਿਰ ਸੱਜੇ ਮੋਢੇ ਉੱਤੇ ਫਿਰ ਮੱਥੇ ਨੂੰ ਲਾਕੇ ਚੁੰਮ ਲਿਆ।
" ਚਲੋ ਵਹਿਗੁਰੂ ਠੀਕ ਕਰੂ ਭਾਈ ਸਭ ਕੁਝ" ਗੁਰਮੁਖ ਨੇ ਸਿਮਰਨ ਨੂੰ ਹੱਥ ਨਾਲ਼ ਬੈਠਣ ਦਾ ਇਸ਼ਾਰਾ ਕੀਤਾ।
"ਵਹਿਗੁਰੂ ਨੀ ਗੌਡ"।ਸਿਮਰਨ ਪਹਿਲਾਂ ਨਾਲ਼ੋਂ ਉੱਚੀ ਅਵਾਜ਼ ਵਿੱਚ ਬੋਲੀ।
"ਇੱਕੋ ਗੱਲ ਆ"।ਗੁਰਮੁਖ ਨੇ ਜ਼ਿਆਦਾ ਧਿਆਨ ਦਿੱਤੇ ਬਿਨਾਂ ਕਿਹਾ।
" ਨਹੀਂ ਸਰ ਇੱਕੋ ਗੱਲ ਨਹੀਂ।ਗੌਡ ਅੱਡ ਹੁੰਦਾ ਅਤੇ ਵਹਿਗੁਰੂ ਅੱਡ।" ਇਸ ਬਾਰ ਸਿਮਰਨ ਨੇ ਉੱਠਕੇ ਖੜ੍ਹੀ ਹੋ ਗਈ।
" ਅੱਛਿਆ? ਤੈਨੂੰ ਕੀਹਨੇ ਕਿਹਾ"? ਗੁਰਮੁਖ ਨੇ ਹਾਜ਼ਰੀ ਵਾਲ਼ਾ ਰਜਿਸਟਰ ਬੰਦ ਕਰਕੇ ਸਿਮਰਨ ਵੱਲ ਦੇਖਿਆ।
"ਮੈਨੂੰ ਇਹ ਗੱਲ ਫ਼ਾਦਰ ਨੇ ਦੱਸੀ ਆ।ਫ਼ਾਦਰ ਕਹਿੰਦੇ ਨੇ ਇਸ ਦੁਨੀਆ ਵਿੱਚ ਇੱਕੋ ਪਵਿੱਤਰ ਆਤਮਾ ਹੋਈ ਆ ਉਹ ਹੈ ਯਿਸ਼ੂ।ਉਹੀ ਗੌਡ ਦਾ ਪੁੱਤਰ ਸੀ ਜਿਸਨੇ ਅਪਣੇ ਲੋਕਾਂ ਲਈ ਕੁਰਬਾਨੀ ਦਿੱਤੀ ਸੀ।ਅਤੇ ਹੁਣ ਉਹਨਾਂ ਨੇ ਹੀ ਮੇਰਾ ਸਿਰ ਠੀਕ ਕੀਤਾ"।
ਸਿਮਰਨ ਸਿੱਧਾ ਗੁਰਮੁਖ ਦੀਆਂ ਅੱਖਾਂ ਵਿੱਚ ਦੇਖਦੀ ਬੋਲੀ।
"ਸਰ ਮੈਂ ਕਦੇ-ਕਦੇ ਅਪਣੀ ਇੱਕ ਸਹੇਲੀ ਨਾਲ਼ ਸ਼ਹਿਰ ਆਲ਼ੀ ਚਰਚ 'ਚ ਵੀ ਜਾਨੀ ਹੁੰਨੀ ਆਂ।ਉੱਥੇ ਫ਼ਾਦਰ ਸਾਨੂੰ ਯਿਸ਼ੂ ਬਾਰੇ ਦੱਸਦੇ ਨੇ ਨਾਲ਼ੇ ਸਾਡੇ ਦੁੱਖ ਦਰਦ ਦੂਰ ਕਰਨ ਲਈ ਪਰੇਅਰ ਕਰਦੇ ਨੇ"।ਗੁਰਮੁਖ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਸਿਮਰਨ ਫਿਰ ਬੋਲ ਪਈ।ਪੰਜਾਬ ਦੇ ਸਿੱਖ ਪਰਿਵਾਰ ਦੀ ਕੁੜੀ ਦੇ ਮਨ ਵਿੱਚ ਇਸਾਈ ਧਰਮ ਪ੍ਰਤੀ ਪੈਦਾ ਹੋਈ ਅੰਨ੍ਹੀ ਸ਼ਰਧਾ ਦੇਖ ਗੁਰਮੁਖ ਨੂੰ ਝਟਕਾ ਲੱਗਿਆ।
"ਦਵਾਈ ਨਹੀਂ ਲੱਤੀ ਕਿਤੋਂ"।ਗੁਰਮੁਖ ਨੇ ਪੁੱਛਿਆ।
"ਸਰ ਮੈਂ ਭਾਪੇ ਨੂੰ ਦੱਸਿਆ ਤੀ ਬਈ ਕਦੇ ਕਦੇ ਮੇਰਾ ਸਿਰ ਬਹੁਤ ਦੁਖਦਾ।ਉਹ ਕਹਿੰਦਾ ਜਦ ਮਿੱਲ ਦੁਬਾਰਾ ਚਾਲੂ ਹੋਊ ਫੇਰ ਤਨਖਾਹ ਮਿਲ਼ੀ ਤੇ ਦਵਾਈ ਦਵਾਊਂ"।ਸਿਮਰਨ ਬੋਲੀ।
"ਤੇਰੇ ਘਰਦਿਆਂ ਨੂੰ ਪਤਾ ਬਈ ਤੂੰ੩੩੩"।ਮਿੱਲ ਬੰਦ ਹੋਣ ਵਾਲ਼ੀ ਗੱਲ ਸੁਣ ਗੁਰਮੁਖ ਦੀ ਅਵਾਜ਼ ਹੌਲ਼ੀ ਹੋ ਗਈ ।
"ਨਹੀਂ ਸਰ,ਉਹਨਾਂ ਨੂੰ ਚਰਚ ਜਾਣ ਬਾਰੇ ਨੀ ਪਤਾ ਕੁਸ਼।ਫਾਦਰ ਕਹਿੰਦੇ ਦਵਾਈ ਦੀ ਲੋੜ ਨੀ ਪ੍ਰਭੂ ਆਪੇ ਠੀਕ ਕਰਨਗੇ"।ਘਰ ਗੱਲ ਪਹੁੰਚਣ ਦੇ ਡਰੋਂ ਸਿਮਰਨ ਘਬਰਾ ਗਈ।
"ਸਰ! ਇਹ ਗੁਰੂਦੁਆਰੇ ਆਲ਼ਾ ਭੋਗ ਵੀ ਨੀ ਖਾਂਦੀ।ਮੈਂ ਇਹਨੂੰ ਅਪਣੇ ਡੈਡੀ ਦਾ ਲਿਆਂਦਾ ਹਜੂਰ ਸਾਹਿਬ ਆਲ਼ਾ ਪੰਜੀਰੀ ਦਾ ਭੋਗ ਦਿੱਤਾ ਸੀ।ਇਹ ਕਹਿੰਦੀ ਮੈਨੂੰ ਫਾਦਰ ਨੇ ਮਨਾਂ ਕੀਤਾ ਹੋਇਆ"।ਨਾਲ਼ ਬੈਠੀ ਪ੍ਰੀਤੀ ਨੇ ਗੁਰਮੁਖ ਨੂੰ ਇੱਕ ਹੋਰ ਝਟਕਾ ਦਿੱਤਾ।
"ਕੀ ਗੱਲ ਬੇਟਾ? ਪ੍ਰਸ਼ਾਦ ਲੈਣ ਵਿੱਚ ਕੋਈ ਹਰਜ਼ ਨਹੀਂ ਹੁੰਦਾ"।ਗੁਰਮੁਖ ਨੇ ਅਪਣੇ ਮਨ ਵਿੱਚ ਆਏ ਗੁੱਸੇ ਉੱਤੇ ਕਾਬੂ ਪਾਉਂਦਿਆਂ ਕਿਹਾ।
"ਨਹੀਂ ਸਰ, ਫ਼ਾਦਰ ਨੇ ਕਿਸੇ ਹੋਰ ਧਰਮ ਦਾ ਪ੍ਰਸ਼ਾਦ ਲੈਣ ਤੋਂ ਮਨ੍ਹਾ ਕੀਤਾ।ਪਰ ਸਰ ਮੈਂ ਨਿਰਾਦਰ ਨੀ ਕੀਤਾ ਭੋਗ ਦਾ ਜਮ੍ਹਾਂ ਵੀ।ਪੁੱਛਲੋ ਚਾਹੇ ਪ੍ਰੀਤੀ ਤੋਂ "।ਇਹ ਗੱਲ ਕਹਿੰਦਿਆਂ ਸਿਮਰਨ ਦੇ ਮੱਥੇ ਉੱਤੇ ਗਰਮੀ ਦੀਆਂ ਬੂੰਦਾ ਉਭਰ ਆਈਆਂ।
ਗੁਰਮੁਖ ਅੰਦਰੋਂ ਗੁੱਸੇ ਨਾਲ਼ ਭਰ ਗਿਆ।ਪਰ ਉਸਦੇ ਅੰਦਰਲੇ ਅਧਿਆਪਕ ਨੇ ਉਸਨੂੰ ਇਸ ਮਸਲੇ ਨੂੰ ਸਖ਼ਤੀ ਦੀ ਬਜਾਏ ਹਮਦਰਦੀ ਨਾਲ਼ ਨਜਿੱਠਣ ਲਈ ਕਿਹਾ।
"ਸਿਮਰਨ ਬੇਟਾ ਤੇਰਾ ਇਸ ਧਰਮ ਵਿੱਚ ਵਿਸ਼ਵਾਸ ਹੈ ਚੰਗੀ ਗੱਲ ਹੈ।ਪਰ ਜਦੋਂ ਫ਼ਾਦਰ ਤੈਨੂੰ ਇਹ ਕਹਿੰਦੇ ਨੇ ਬਈ ਯੀਸ਼ੂ ਤੋਂ ਬਿਨਾ ਕਿਸੇ ਹੋਰ ਪਵਿੱਤਰ ਆਤਮਾ ਨੇ ਕੁਰਬਾਨੀ ਨਹੀਂ ਦਿੱਤੀ ਉਦੋਂ ਤੈਨੂੰ ਛੋਟੇ ਸਹਿਬਜਾਦੇ ਯਾਦ ਨਹੀਂ ਆਉਂਦੇ।ਜਿਨ੍ਹਾਂ ਸ਼ਹੀਦਾਂ ਦੀ ਓਟ ਵਿੱਚ ਅਸੀਂ ਬੈਠੇ ਹਾਂ ਉਹ ਯਾਦ ਨਹੀਂ ਆਉਂਦੇ"?
ਗੁਰਮੁਖ ਨੇ ਪੂਰੀ ਜਮਾਤ ਵੱਲ ਦੇਖਿਆ।ਸਾਰੇ ਬੱਚੇ ਡੂੰਘੀ ਖਾਮੋਸ਼ੀ ਵਿੱਚ ਉੱਤਰ ਗਏ।।
"ਸਰ ਐਨਾ ਤਾਂ ਮੈਨੂੰ ਪਤਾ ਨੀ।ਕੱਲ੍ਹ ਨੂੰ ਫਾਦਰ ਤੋਂ ਪੁੱਛ ਕੇ ਦੱਸੂੰ।"
ਕਹਿਕੇ ਸਿਮਰਨ ਅਪਣੇ ਬੈਂਚ ਉੱਤੇ ਬੈਠ ਗਈ।
ਸਿਮਰਨ ਦੀਆਂ ਗੱਲਾਂ ਸੁਣਕੇ ਗੁਰਮੁਖ ਦੇ ਸੁੰਨ ਹੋਏ ਦਿਮਾਗ ਨੂੰ ਪੀਰੀਅਡ ਬਦਲ਼ਣ ਵਾਲੀ ਘੰਟੀ ਨੇ ਸੁਰਤ ਸਿਰ ਕੀਤਾ।ਸਾਰਾ ਦਿਨ ਗੁਰਮੁਖ ਦੇ ਦਿਮਾਗ ਵਿੱਚ ਸਿਮਰਨ ਦੀਆਂ ਕੀਤੀਆ ਗੱਲਾਂ ਘੁੰਮਦੀਆਂ ਰਹੀਆਂ।ਛੁੱਟੀ ਹੋਣ ਤੋਂ ਬਾਅਦ ਉਹ ਅਪਣੇ ਮੋਟਰਸਾਈਕਲ ਉਤੇ ਪਿੰਡ ਵੱਲ ਨੂੰ ਚੱਲ ਪਿਆ।ਰਸਤੇ ਵਿੱਚ ਆਉਂਦੀ ਪ੍ਰਾਈਵੇਟ ਸਕੂਲ ਦੀ ਬਣੀ ਲਾਲ ਰੰਗ ਦੀ ਵੱਡਅਕਾਰੀ ਇਮਾਰਤ ਦੇ ਉੱਪਰ ਬਣੇ ਚਿੱਟੇ ਰੰਗ ਦੇ ਕਰੌਸ ਨੂੰ ਦੇਖ ਉਸਨੂੰ ਸਕੂਲ ਵਿੱਚ ਸਿਮਰਨ ਦਾ ਅਪਣਾ ਸੱਜੇ ਹੱਥ ਨੂੰ ਅਪਣੇ ਖੱਬੇ ਮੋਢੇ ਉੱਤੇ ਲਾਉਣਾ ਅਤੇ ਫਿਰ ਸੱਜੇ ਮੋਢੇ ਉੱਤੇ ਲਾਕੇ ਮੱਥੇ ਨੂੰ ਲਾਉਣਾ ਤੇ ਚੁੰਮਣਾ ਯਾਦ ਆ ਗਿਆ।
ਅਤੇ ਨਾਲ਼ ਹੀ ਉਸਨੂੰ ਗੁਰਨੂਰ ਨਾਲ਼ ਜੁੜੀ ਇੱਕ ਘਟਨਾ ਯਾਦ ਆ ਗਈ।
"ਡੈਡੀ ਕੱਲ੍ਹ ਨੂੰ ਮੈਨੂੰ ਵੀਹ ਰੁਪਈਏ ਚਾਹੀਦੇ ਨੇ।ਸਾਡੇ ਸਕੂਲ 'ਚ ਯੀਸ਼ੂ ਭਗਵਾਨ ਦੇ ਜੀਵਨ ਦੀਆਂ ਕੈਸਿਟਾਂ ਵੰਡਣੀਆਂ ਨੇ ।"
ਅੱਠਵੀਂ ਵਿਚ ਪੜ੍ਹਦੇ ਗੁਰਨੂਰ ਨੇ ਗੁਰਮੁਖ ਨੂੰ ਕਿਹਾ ਸੀ।
"ਛੱਡ! ਆਪਾਂ ਕੀ ਕਰਾਉਣਾ ਯੀਸ਼ੂ ਦੀ ਕੈਸਟ ਤੋਂ" ਗੁਰਮੁਖ ਲਾਪਰਵਾਹੀ ਨਾਲ਼ ਬੋਲਿਆ ਸੀ।
"ਕਿਵੇਂ ਸਾਡੇ ਬੱਚਿਆਂ ਦਾ ਧਰਮ ਬਦਲਣ ਨੂੰ ਫਿਰਦੇ ਨੇ।" ਗੁਰਮੁਖ ਬੁੜਬੁੜਾਇਆ ਸੀ।
"ਡੈਡੀ ਦੇ ਦਿਓ ਨਾ ਪਲੀਜ਼" ਗੁਰਨੂਰ ਨੇ ਤਰਲਾ ਜਿਹਾ ਕੀਤਾ ਸੀ।
"ਚੰਗਾ ਆਂਏ ਦੱਸ ਬਈ ਕੀ ਸਿੱਖੇਂਗਾ ਉਸ ਕੈਸਿਟ 'ਚੋਂ"। ਗੁਰਮੁਖ ਖਿੱਝ ਗਿਆ ਸੀ।
"ਸਿੱਖਣਾ ਕੀ ਅਪਣੇ ਪਿੰਡ ਆਲ਼ੇ ਦੀਪੇ ਦੀ ਦੁਕਾਨ ਤੋਂ ਹਿੰਦੀ ਗੀਤ ਭਰਵਾਕੇ ਲਿਆਊਂ ਉਹਦੇ 'ਚ। ਜੇ ਨਵੀਂ ਖਾਲੀ ਕੈਸਿਟ ਲਈਏ ਤਾਂ ਪੈਂਤੀਆਂ ਦੀ ਮਿਲ਼ਦੀ ਆ।" ਗੁਰਨੂਰ ਨੇ ਅੰਦਰਲੀ ਗੱਲ ਦੱਸੀ ਸੀ।
"ਯੀਸ਼ੂ ਦੀ ਕੈਸਟ ਵਿੱਚ ਹਿੰਦੀ ਗੀਤ" ਗੁਰਮੁਖ ਨੂੰ ਸੋਚ ਕੇ ਅਨੰਦ ਜਿਹਾ ਆਇਆ ਸੀ। ਉਹਨੇ ਗੁਰਨੂਰ ਦੀ ਥੇਲ਼ੀ ਤੇ ਵੀਹਾਂ ਦਾ ਨੋਟ ਰੱਖ ਦਿੱਤਾ ਸੀ।
ਇਹਨਾ ਸੋਚਾਂ ਵਿੱਚ ਹੀ ਉਹ ਘਰ ਜਾ ਪਹੁੰਚਿਆ।
" ਮੋਹਣ ਤਾਂ ਨੀ ਆਇਆ ਭਲਾਂ?" ਪਾਣੀ ਫੜਾਉਣ ਆਈ ਗੁਰਮੀਤ ਤੋਂ ਉਸਨੇ ਪੁੱਛਿਆ।
"ਆਉਣਾ ਤੀ ?" ਗੁਰਮੀਤ ਬੋਲੀ
"ਆਹੋ, ਕਹਿੰਦਾ ਤੀ।" ਗੁਰਮੁਖ ਨੇ ਖਾਲੀ ਗਲਾਸ ਗੁਰਮੀਤ ਨੂੰ ਫੜਾਉਂਦਿਆਂ, ਬੈੱਡ ਦੀ ਢੋਅ ਨਾਲ਼ ਠੀਕ ਹੋਕੇ ਬੈਠਦਿਆਂ ਖਿਝਕੇ ਕਿਹਾ।ਪੜ੍ਹਨਾ ਸ਼ੁਰੂ ਕੀਤੇ ਹੋਏ ਨਾਵਲ ਨੂੰ ਸਿਰ੍ਹਾਣਿਓਂ ਚੱਕ ਹਾਲੇ ਇੱਕ ਦੋ ਪੰਨੇ ਹੀ ਪੜ੍ਹੇ ਕਿ ਉਸਨੂੰ ਨੀਂਦ ਆ ਗਈ।
ਗੁਰਮੁਖ ਉਸ ਸਮੇਂ ਹੈਰਾਨ ਹੋਇਆ ਸੀ ਜਦੋਂ ਸਾਲ ਸਾਲ ਨਾ ਮਿਲਣ ਵਾਲ਼ੇ ਮੋਹਣ ਵੀਰ ਦੇ ਇੱਕ ਹਫਤੇ ਵਿੱਚ ਹੀ ਹਾਲ ਚਾਲ ਪੁੱਛਣ ਲਈ ਕਈ ਫੋਨ ਆਏ ਸੀ।ਫਿਰ ਇੱਕ ਐਤਵਾਰ ਅਚਾਨਕ ਉਹ ਕਿਸੇ ਭਾਰਦਵਾਜ 'ਸਰ' ਨੂੰ ਲੈ ਕੇ ਗੁਰਮੁਖ ਦੇ ਘਰ ਆ ਗਿਆ ਸੀ।
"ਇਹ ਭਾਰਦਵਾਜ ਸਰ ਨੇ। ਇਹਨਾ ਦੀ ਇੱਛਾ ਸੀ ਤੈਨੂੰ ਮਿਲਣ ਦੀ ਮੈਂ ਕਿਹਾ ਚਲੋ ਅੱਜ ਜਾ ਆਉਨੇ ਆਂ।" ਮੋਹਣ ਨੇ ਭਾਰਦਵਾਜ ਵੱਲ ਇਸ਼ਾਰਾ ਕੀਤਾ ਸੀ।
"ਹਾਂ ਜੀ, ਦੱਸੋ " ਭਾਰਦਵਾਜ ਨਾਲ਼ ਹੱਥ ਮਿਲਾAਂਦਿਆਂ ਗੁਰਮੁਖ ਨੇ ਕਿਹਾ ਸੀ।
"ਦੱਸਣਾ-ਪੁੱਛਣਾ ਕੀ ਆ ਜੀ ਮੈਂ ਕਿਹਾ ਚਲੋ ਛੋਟੇ ਵੀਰ ਦਾ ਹਾਲ ਚਾਲ ਪੁੱਛ ਆਉਨੇ ਆਂ।ਹੋਰ ਕੰਮ ਕਾਰ ਕਿਵੇਂ ਚਲਦਾ"? ਭਾਰਦਵਾਜ ਨੇ ਕਾਲ਼ੇ ਰੰਗ ਦੇ ਲੈਦਰ ਬੈਗ ਵਿੱਚੋਂ ਅਪਣਾ ਲੈਪ ਟੌਪ ਕੱਢਕੇ ਮੇਜ ਉੱਤੇ ਰੱਖਿਆ ਸੀ।
"ਗੁਰੂ ਮਾਹਰਾਜ ਦੀ ਕਿਰਪਾ।ਰੋਟੀ ਪਾਣੀ ਚੱਲੀ ਜਾਂਦਾ।"
ਗੁਰਮੁਖ ਨੇ ਗੁਰਮੀਤ ਹੱਥੋਂ ਪਾਣੀ ਫੜ ਮੋਹਣ ਅਤੇ ਭਾਰਦਵਾਜ ਨੂੰ ਫੜਾਇਆ ਸੀ।
"ਸਰ, ਆਹੀ ਤਾਂ ਸਾਡੀ ਪ੍ਰੋਬਲਮ ਆ।ਅਸੀ ਸਾਰਾ ਕੰਮ ਗੁਰੂ ਆਸਰੇ ਛੱਡ ਦਿੰਨੇ ਆ।ਆਪ ਕੋਈ ਕੋਸ਼ਿਸ਼ ਨਹੀਂ ਕਰਦੇ।"ਭਾਰਦਵਾਜ ਨੇ ਖਾਲੀ ਗਲਾਸ ਮੇਜ ਉੱਤੇ ਰੱਖਦਿਆਂ ਕਿਹਾ ਸੀ।
"ਕੀ ਮਤਲਬ ਗੁਰੂ ਦਾ ਆਸਰਾ ਛੱਡ ਦਈਏ"।ਇਸ ਵਾਰ ਗੁਰਮੁਖ ਦੀ ਅਵਾਜ਼ ਥੋੜੀ ਸਖ਼ਤ ਸੀ।
"ਸਰ, ਤੁਸੀਂ ਗ਼ਲਤ ਸਮਝ ਗਏ।ਮੇਰਾ ਮਤਲਬ ਪਰਮਾਤਮਾ ਵੀ ਤਾਂ ਮਦਦ ਕਰੂ ਜੇ ਆਪਾਂ ਕੋਈ ਕੋਸ਼ਿਸ਼ ਕਰਾਂਗੇ"।ਆਪਣੀ ਗੱਲ ਪੁੱਠੀ ਪੈਂਦੀ ਦੇਖ ਭਾਰਦਵਾਜ ਨੇ ਗੱਲ ਬਦਲੀ ਸੀ।
"ਦੇਖੋ ਸਰ, ਪਰਾਈਵੇਟ ਮਾਸਟਰੀ ਤਾਂ ਧੰਦ ਪਿੱਟਣ ਆ।ਬਾਕੀ ਅੱਜ ਕੱਲ ਬਿਜਲੀ, ਦਵਾਈਆਂ ਤੇ ਡੀਜ਼ਲ ਵਗੈਰਾ ਐਨਾ ਮਹਿੰਗਾ ਹੋਇਆ ਪਿਆ ਬਈ ਛੋਟੀ ਕਿਰਸਾਨੀ ਆਪਣੀਆਂ ਲੋੜਾਂ ਵੀ ਪੂਰੀਆਂ ਨੀ ਕਰ ਸਕਦੀ"।ਮੋਹਣ ਦੁਆਰਾ ਦਿੱਤੀ ਅਗਾਊਂ ਜਾਣਕਾਰੀ ਦੇ ਅਧਾਰ ਤੇ ਭਾਰਦਵਾਜ ਬੋਲਿਆ ਸੀ।
"ਨਹੀਂ ਵਧੀਆ ਸਰੀ ਜਾਂਦਾ"ਗੁਰਮੁਖ ਨੇ ਦੋ ਟੁੱਕ ਗੱਲ ਮੁਕਾਈ ਸੀ।
"ਸਰ, ਆਖ਼ਰ ਸਾਰ ਈ ਰਹੇ ਓਂ ਨਾਂ" ਲੈਪ ਟੌਪ ਦੇ ਕੀ-ਬੋਰਡ ਉੱਤੇ ਭਾਰਦਵਾਜ ਨੇ ਉਂਗਲ਼ ਮਾਰੀ ਸੀ।
" ਤੁਸੀਂ ਦੱਸੋ ਫੇਰ ਕੀ ਕਰੀਏ" ਗੁਰਮੁਖ 'ਸਰ' ਭਾਰਦਵਾਜ ਮੂਹਰੇ ਹੱਥ ਖੜ੍ਹੇ ਕਰ ਗਿਆ ਸੀ।
ਭਾਰਦਵਾਜ ਦੇ ਚਿਹਰੇ ਉੱਤੇ ਜੇਤੂ ਮੁਸਕਾਨ ਫੈਲ ਗਈ ਸੀ।
"ਸਰ, ਐਥੇ ਆਓ ਮੇਰੇ ਕੋਲ਼ ਮੈਂ ਦੱਸਦਾ ਥੋਨੂੰ ਬਈ ਕਰਨਾ ਕੀ ਆ" ਅਪਣੇ ਨਾਲ਼ ਵਾਲ਼ੀ ਕੁਰਸੀ ਤੋਂ ਮੋਹਣ ਨੂੰ ਠਾਲ਼ਦਿਆਂ ਭਾਰਦਵਾਜ ਨੇ ਗੁਰਮੁਖ ਨੂੰ ਬੈਠਣ ਦਾ ਇਸ਼ਾਰਾ ਕੀਤਾ ਸੀ।
"ਸਰ ਦੇਖੋ, ਆਹ ਬੰਦਾ ਰਿਕਸ਼ਾ ਚਲਾਉਂਦਾ ਸੀ ਅੱਜ ਇਹਦੇ ਕੋਲ਼ ਆਪਣੀ ਆਲਟੋ ਆ।ਆਹ ਫੌਜੀ ਸੀ ਯੂæਪੀ ਦਾ, ਫੌਜ 'ਚੋਂ ਅਸਤੀਫ਼ਾ ਦੇਕੇ ਸਾਡੇ ਨਾਲ਼ ਲੱਗ ਗਿਆ ਹੁਣ ਮਰਸਡੀਜ਼ 'ਚ ਘੁੰਮਦਾ।ਆ ਫਲਾਣਾ੩੩ææ"। ਭਾਰਦਵਾਜ ਦੀ ਉਂਗਲ਼ੀ ਨਾਲ਼ ਬਦਲਦੀਆਂ ਲੈਪਟੌਪ ਵਿਚਲੀਆਂ ਫੋਟੋਆਂ ਦੀ ਲਸ਼ਕੋਰ ਗੁਰਮੁਖ ਦੀਆਂ ਅੱਖਾਂ ਵਿੱਚ ਪਈ ਸੀ।
"ਇਹ ਛੱਡੋ, ਤੁਸੀਂ ਇਹ ਦੱਸੋ ਬਈ ਕਰਨਾ ਕੀ ਆ" ਗੁਰਮੁਖ ਦੀ ਬੇਚੈਨੀ ਵਧ ਗਈ ਸੀ।
"ਸਰ, ਉਹੀ ਦੱਸਣ ਲੱਗਿਆਂ" ਜਦੋਂ ਭਾਰਦਵਾਜ ਨੇ ਅਪਣੀ ਉੰਗਲ਼ੀ ਬੜੇ ਅੰਦਾਜ ਨਾਲ਼ ਘੁਮਾਕੇ ਲੈਪਟੌਪ ਦੇ ਐਂਟਰ ਉੱਤੇ ਮਾਰੀ ਤਾਂ ਲੈਪਟੌਪ ਦੀ ਸਕਰੀਨ ਉੱਤੇ ਮਨੁੱਖੀ ਸ਼ਕਲ ਸੂਰਤ ਵਰਗੇ ਛੋਟੇ-ਛੋਟੇ ਕਾਰਟੂਨੀ ਬੰਦੇ ਸਾਹਮਣੇ ਆ ਪ੍ਰਗਟ ਹੋਏ।
" ਦੇਖੋ ਸਰ, ਆਹ ਸਭ ਤੋਂ ਉੱਪਰ ਤੁਸੀਂ ਓਂ।ਅੱਠ ਹਜ਼ਾਰ ਦੇ ਕੇ ਤੁਸੀਂ ਸਭ ਤੋਂ ਉੱਪਰ ਹੋਵੋਂਗੇ।ਫੇਰ ਦੋ ਬੰਦੇ ਥੋਡੀ ਸੱਜੀ ਲੈੱਗ ਹੇਠ ਤੇ ਦੋ ਬੰਦੇ ਖੱਬੀ ਲੈੱਗ ਹੇਠ ਲੱਗਣਗੇ।ਫੇਰ ਉਹਨਾ ਦੋਨਾ ਦੀਆਂ ਲੈੱਗਾਂ ਹੇਠ ਅੱਠ ਬੰਦੇ ਹੋਣਗੇ।ਅੱਠ ਹੇਠ ਸੋਲ਼ਾਂ।ਜਿਵੇਂ ਜਿਵੇਂ ਥੋਡੀਆਂ ਲੈੱਗਾਂ ਵਧਦੀਆਂ ਜਾਣਗੀਆਂ ਥੋਡਾ ਕਮਿਸ਼ਨ ਵਧਦਾ ਜਾਊ।ਜਦੋਂ ਤੁਸੀ ਇੱਕ ਟਾਰਗੈੱਟ ਅਚੀਵ ਕਰ ਲਿਆ ਤਾਂ ਥੋਨੂੰ ਇੱਕ ਲੈੱਪ ਟੌਪ ਮਿਲੂ।ਇਸੇ ਤਰ੍ਹਾਂ ਕਾਰ ਅਤੇ ਹੋਰ ਬਹੁਤ ਸਾਰਾ ਸਮਾਨ।" ਭਾਰਦਵਾਜ ਨੇ ਮਿੰਟਾਂ ਵਿੱਚ ਹੀ ਗੁਰਮੁਖ ਨੂੰ ਕਾਰ ਵਾਲ਼ਾ ਕਰ ਦਿੱਤਾ ਸੀ।
"ਗੱਲ ਤਾਂ ਥੋਡੀ ਠੀਕ ਆ ਪਰ ਮੈਂ ਅਪਣੀਆਂ ਲੈੱਗਾਂ ਹੇਠ ਲਾਊਂ ਕੀਹਨੂੰ"? ਗੁਰਮੁਖ ਨੇ ਬਹੁਤ ਮੁਸ਼ਕਿਲ ਨਾਲ਼ ਪੁੱਛਿਆ ਸੀ।ਕਿਸੇ ਨੂੰ ਪੈਰਾਂ ਨਾਲ਼ ਜੋੜਨਾ, ਸੋਚ ਕੇ ਉਸਨੂੰ ਕੋਫ਼ਤ ਹੋਈ ਸੀ।
"ਸਰ, ਮੇਰਾ ਮਤਲਬ ਵੀਰ ਸੁੱਖ ਨਾਲ਼ ਤੇਰੀ ਐਨੀ ਜਾਣ ਪਛਾਣ ਆ।ਤੇਰੇ ਰਿਸ਼ਤੇਦਾਰ ਹੋਗੇ,ਕੁਲੀਗ ਹੋਗੇ,ਬਾਕੀ ਆਂਢ-ਗੁਆਂਢ"। ਮੋਹਣ ਨੇ ਗੁਰਮੁਖ ਦੇ ਮੋਢੇ ਉੱਤੇ ਹੱਥ ਮਾਰਿਆ ਸੀ।
"ਸਮਝ ਗਿਆ" ਗੁਰਮੁਖ ਬੋਲਿਆ ਸੀ।
ਭਾਰਦਵਾਜ ਸਰ ਅਤੇ ਮੋਹਣ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਏ ਸੀ।
" ਸਮਝ ਗਿਆ,ਪਹਿਲਾਂ ਤਾਂ ਮੈਂ ਥੋਡੇ ਵਰਗੇ ਦੀ ਲੱਤ ਹੇਠ ਲੱਗਾਂ ਫੇਰ ਅਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਆਪਣੀਆਂ ਲੱਤਾਂ ਹੇਠ ਲਾਵਾਂ,ਉਹਨਾਂ ਤੋਂ ਪੈਸੈ ਕੱਠੇ ਕਰਕੇ ਥੋਡੀ ਝੋਲ਼ੀ ਪਾ ਦਵਾਂ।ਭਾਰਦਵਾਜ ਜੀ ਚਾਹ ਪੀਓ ਤੇ ਕੋਈ ਹੋਰ ਗੱਲ ਕਰੋ।ਮੈਥੋਂ ਨਾਂ ਕਿਸੇ ਦੀ ਲੱਤ ਹੇਠ ਲੱਗ ਹੋਣਾ ਨਾਂ ਕਿਸੇ ਨੂੰ ਲੱਤ ਹੇਠ ਲਾਕੇ ਉਹਦੇ ਨਾਲ਼ ਧੋਖਾ ਕਰ ਹੋਣਾ।ਜਿੱਥੇ ਤੱਕ ਗੱਲ ਰਹੀ ਕਾਰ ਦੀ ਪਰਮਾਤਮਾ ਨੇ ਮਿਹਰ ਕਰੀ ਮਿਹਨਤ ਦੀ ਕਮਾਈ ਨਾਲ਼ ਲੈਲਾਂਗੇ।ਰੋਟੀ-ਪਾਣੀ ਚੱਲੀ ਜਾਵੇ ਉਹੀ ਬਹੁਤ ਆ।"
ਗੁਰਮੁਖ ਦਾ ਜਵਾਬ ਸੁਣਕੇ ਭਾਰਦਵਾਜ ਅਤੇ ਮੋਹਣ ਹੈਰਾਨ ਹੋ ਗਏ ਸੀ।ਪਰ ਉਠਕੇ ਜਾਣ ਦੀ ਥਾਂ ਦੋਵੇ ਚਾਹ ਨਾਲ਼ ਲਿਆਂਦੇ ਸੰਧਾਰੇ ਵਾਲ਼ੇ ਬਿਸਕੁਟਾਂ ਦੀ ਤਾਰੀਫ਼ ਕਰਨ ਲੱਗ ਗਏ ਸੀ।
ਉਸ ਦਿਨ ਗੁਰਮੁਖ ਨੇ ਸੋਚਿਆ ਸੀ ਬਈ ਮੋਹਣ ਵੀਰ ਉਸ ਨਾਲ਼ ਗੁੱਸੇ ਹੋ ਗਿਆ।ਪਰ ਅਗਲੇ ਦਿਨ ਹੀ ਮੋਹਣ ਦਾ ਫੋਨ ਆ ਗਿਆ ਸੀ।ਉਸਨੇ ਗੁਰਮੁਖ ਨੂੰ ਇੱਕ ਸੈਮੀਨਾਰ ਅਟੈਂਡ ਕਰਨ ਦਾ ਸੱਦਾ ਦਿੱਤਾ।ਪਰ ਗੁਰਮੁਖ ਉਸ ਸੈਮੀਨਾਰ ਵਿੱਚ ਨਹੀਂ ਗਿਆ।
ਮੋਹਣ ਹਰ ਦੂਜੇ ਤੀਜੇ ਗੁਰਮੁਖ ਸਿੰਘ ਨੂੰ ਫੋਨ ਕਰਦਾ।ਪਿਛਲੇ ਸੈਮੀਨਾਰ ਤੇ ਹੋਏ ਇਕੱਠ ਤੇ ਅਗਲੇ ਸੈਮੀਨਾਰ ਦੀ ਥਾਂ ਦੱਸਦਾ।
ਗੁਰਮੁਖ ਨੇ ਮੋਹਣ ਤੋਂ ਖਹਿੜਾ ਛੁਡਾਉਣ ਲਈ ਇੱਕ ਢੰਗ ਸੋਚਿਆ।
" ਹੋਰ ਬਈ ਗੁਰਮੁਖ ਕੀ ਹਾਲ ਆ"? ਮੋਹਣ ਨੇ ਗੁਰਮੁਖ ਨੂੰ ਫੋਨ ਕੀਤਾ ਸੀ।
" ਹਾਲ ਠੀਕ ਆ।ਤੂੰ ਸੁਣਾ ਮਾਸੀ ਓਣਾ ਦਾ ਕੀ ਹਾਲ ਆ"? ਗੁਰਮੁਖ ਨੇ ਮੋਹਣ ਦੀ ਸੈਮੀਨਾਰ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾ ਹੀ ਮਾਸੀ ਬਾਰੇ ਪੁੱਛ ਲਿਆ ਸੀ।
" ਠੀਕ ਆ,ਕੱਲ੍ਹ ਸੈਮੀਨਾਰ ਤੇ ਮੈਂਬਰ੩੩੩੩"।ਮੋਹਣ ਨੇ ਫੇਰ ਉਹੀ ਰੀਲ ਤੋਰ ਲਈ ।
"ਸਕੂਲ 'ਚ ਬੱਚਿਆਂ ਦੀ ਪੜ੍ਹਾਈ ਕਿਵੇਂ ਚੱਲਦੀ ਆ? ਕਿੰਨਾ ਕ ਸਲੇਬਸ ਕਰਾਤਾ ਤੈਂ"? ਇੱਕ ਹੋਰ ਦਿਨ ਗੁਰਮੁਖ ਨੇ ਮੋਹਣ ਦਾ ਫੋਨ ਆਉਣ ਉਤੇ ਪੁੱਛਿਆ ਸੀ।
"ਉਹ ਤਾਂ ਚੱਲੀਓ ਜਾਣੀ ਆ।ਖੁਸ਼ ਖਬਰੀ ਇਹ ਆ ਬਈ ਮੈਨੂੰ ਅਪਣਾ ਟਾਰਗੈੱਟ ਅਚੀਵ ਕਰਨ ਤੇ ਲੈਪਟੌਪ ਮਿਲਿਆ ਨਾਲ਼ੇ ਦਸ ਹਜ਼ਾਰ ਦਾ ਚੈੱਕ।ਜੇ ਕਿਤੇ ਤੂੰ ਮੈਂਬਰ੩੩੩ææ''।
ਮੋਹਣ ਦਾ ਚਾਅ ਨਹੀਂ ਚੱਕਿਆ ਜਾ ਰਿਹਾ ਸੀ।
"ਸਾਹਿਤ ਪੜ੍ਹਿਆ ਕਰੋ,ਮਨ ਨੂੰ ਟੇਕ ਆਊ ਨਾਲ਼ੇ ਮਾੜੀ ਮੋਟੀ ਸਮਝ ਵਧੂ"।ਗੁਰਮੁਖ ਨੇ ਸੋਚਿਆ ਸੀ ਜਦੋਂ ਇਹ ਅਪਣੀ ਗੱਲ ਨਹੀਂ ਛੱਡਦਾ ਮੈਂ ਅਪਣੀ ਗੱਲ ਕਿਉਂ ਛੱਡਾਂ।
"ਉਹ ਛੱਡ ਯਾਰ ਸਾਹਿਤ-ਸੂਹਤ।ਜੇ ਚੱਜ ਦੀ ਜਿੰਦਗੀ ਜਿਓਣੀ ਤਾਂ ਪੈਸਾ ਚਾਹੀਦਾ ਬੰਦੇ ਕੋਲ਼।ਕਲੈਵਰ ਬੰਦੇ ਹੀ ਇਜ਼ੀ ਮਨੀ ਬਣਾਉਂਦੇ ਆ ਸਿਆਣੇ ਨੀ"
ਮੋਹਣ ਨੇ ਅਪਣਾ ਫਾਰਮੂਲਾ ਦੱਸ ਦਿੱਤਾ ਸੀ।ਗੁਰਮੁਖ ਗੱਲ ਬਦਲਣ ਦੀ ਕੋਸ਼ਿਸ਼ ਕਰਦਾ ਅਤੇ ਮੋਹਣ ਮੈਂਬਰ ਬਣਨ ਲਈ ਕਹਿਣ ਲੱਗਦਾ।ਮੋਹਣ ਦੀ 'ਸਕੀਮ" ਦੇ ਸਾਹਮਣੇ ਗੁਰਮੁਖ ਦੀ ਸਕੀਮ ਫ਼ੇਲ ਹੋ ਗਈ ਸੀ।
ਜੇਬ ਵਿੱਚ ਪਾਏ ਫੋਨ ਦੀ ਵਾਏਬ੍ਰੇਸ਼ਨ ਨਾਲ ਬੈੱਡ ਦੀ ਢੋਅ ਨਾਲ਼ ਸੁੱਤੇ ਪਏ ਗੁਰਮੁਖ ਦੀ ਅੱਖ ਖੁੱਲ੍ਹ ਗਈ।ਹੇਠਾਂ ਡਿੱਗਿਆ ਨਾਵਲ ਚੁੱਕਿਆ ਅਤੇ ਫੋਨ ਔਨ ਕੀਤਾ।
"ਗੁਰਮੁਖ ਅੱਜ ਨੀ ਮੈਥੋਂ ਆਇਆ ਜਾਣਾ।ਕਿਤੇ ਹੋਰ ਮੀਟਿੰਗ ਆ"।ਮੋਹਣ ਨੇ ਇਹ ਕਹਿਕੇ ਫੋਨ ਬੰਦ ਕਰ ਦਿੱਤਾ।ਟਾਕੀ ਵਿੱਚੋਂ ਬਾਹਰ ਦੇਖਿਆ ਦਿਨ ਢਲ਼ ਚੁੱਕਿਆ।
"ਕੀ ਗੱਲ ਹੋਗੀ ਕੱਲੇ ਈ ਹੱਸੀ ਜਾਨੇ ਓਂ"। ਰੋਟੀ ਖਾਣ ਲਈ ਕਹਿਣ ਆਈ ਗੁਰਮੀਤ, ਗੁਰਮੁਖ ਨੂੰ ਮੁਸਕਰਾਂਉਦੇ ਹੋਏ ਦੇਖ ਕੇ ਬੋਲੀ।
"ਕਈ ਦਿਨ ਹੋਗੇ ਮੈਨੂੰ ਰੁੜਕੀ ਆਲ਼ਾ ਪੰਮਾ ਮਿਲ਼ਿਆ ਤੀ।ਕਹਿੰਦਾ ਮੈਂ ਅਪਣੀ ਬੈੜ੍ਹੀ ਵੇਚ ਕੇ ਮੋਹਣ ਨੂੰ ਅੱਠ ਹਜਾਰ ਦਿੱਤਾ ਤੀ।ਬਦਲੇ 'ਚ ਉਹਨੇ ਮੈਨੂੰ ਕੋਟ ਪੈਂਟ ਦਾ ਕੱਪੜਾ ਦੇਤਾ।ਮੋਹਣ ਤੋਂ ਪੁੱਛੇ ਵੀ ਅਸੀਂ ਕੱਖ ਕੰਡਾ ਵੱਢਣ ਆਲ਼ਿਆਂ ਨੇ ਕਦ ਕੋਟ ਪੈਂਟ ਪਾਉਣਾ।ਮੈਂ ਪੰਮੇ ਨੂੰ ਕਿਹਾ ਬਈ ਊਂ ਤੂੰ ਕੱਖ ਕੰਡਾ ਵੱਢਣਾ ਵੀ ਕੀਹਦੇ ਵਾਸਤੇ ਤੇਰੀ ਇੱਕੋ ਇੱਕ ਬੈੜ੍ਹੀ ਤਾਂ ਮੋਹਣ ਨੇ ਬਕਾਤੀ।ਕਹਿੰਦਾ ਇਹ ਤਾਂ ਮੈਂ ਸੋਚਿਆ ਈ ਨੀ"।ਗੁਰਮੀਤ ਨੂੰ ਦੱਸ ਗੁਰਮੁਖ ਹੱਸ ਪਿਆ।
ਅਗਲੇ ਦਿਨ ਗੁਰਮੁਖ ਸਮੇਂ ਸਿਰ ਸਕੂਲ ਪਹੁੰਚ ਗਿਆ।ਪ੍ਰਾਰਥਨਾ ਸਭਾ ਤੋਂ ਬਾਅਦ ਅਪਣਾ ਪਹਿਲਾ ਪੀਰੀਅਡ ਲਾਉਣ ਲਈ ਬਾਰ੍ਹਵੀਂ ਜਮਾਤ ਵਿੱਚ ਚਲਿਆ ਗਿਆ।
"ਬੇਟਾ ਕੱਲ੍ਹ ਤੇਤੋਂ ਇੱਕ ਸਵਾਲ ਪੁੱਛਿਆ ਸੀ।ਤੂੰ ਪੁੱਛਿਆ ਉੱਤਰ ਫ਼ਾਦਰ ਕੋਲ਼ੋਂ" ਹਾਜ਼ਰੀ ਲਾਉਣ ਤੋਂ ਬਾਅਦ ਉਸਨੇ ਸਿਮਰਨ ਨੂੰ ਕਿਹਾ।
ਸਿਮਰਨ ਨੂੰ ਵੀ ਉਮੀਦ ਸੀ ਕਿ ਸਰ ਉਸ ਤੋਂ ਇਹ ਸਵਾਲ ਜ਼ਰੂਰ ਪੁੱਛਣਗੇ।
"ਹਾਂ ਜੀ ਸਰ, ਮੈਂ ਪੁੱਛਿਆ ਉਹਨਾ ਤੋਂ"
ਉਸਨੇ ਇੱਕਦਮ ਉੱਠਦਿਆਂ ਕਿਹਾ ।
"ਕੀ ਕਹਿੰਦੇ" ਗੁਰਮੁਖ ਬੋਲਿਆ।ਸਾਰੀ ਜਮਾਤ ਧਿਆਨ ਵੀ ਜਵਾਬ ਵੱਲ ਹੋ ਗਿਆ।
"ਸਰ ਉਹਨਾ ਨੇ ਮੈਨੂੰ ਕਿਹਾ ਬਈ ਜਦੋਂ ਮੈਂ ਧਰਮ ਦੇ ਰਸਤੇ ਤੇ ਤੁਰੂੰਗੀ ਤਾਂ ਬਹੁਤ ਲੋਕ ਮੈਨੂੰ ਰੋਕਣ ਦੀ ਕੋਸ਼ਿਸ਼ ਕਰਨਗੇ।ਕਈ ਕਾਫ਼ਰ ਆਉਣਗੇ ਜੋ ਮੈਨੂੰ ਸਵਾਲ ਪੁੱਛਕੇ ਯੀਸ਼ੂ ਦੇ ਰਸਤੇ ਉੱਤੇ ਤੁਰਨ ਤੋਂ ਰੋਕਣਗੇ।ਪਰ ਮੈਂ ਕਿਸੇ ਕਾਫ਼ਰ ਦੀ ਪਰਵਾਹ ਕੀਤੇ ਬਿਨਾਂ ਅਪਣੀ ਧੁਨ ਉੱਤੇ ਪੱਕੀ ਰਹਾਂ।ਜੀਹਨੇ ਜੋ ਕੁਸ਼ ਸੋਚਣਾ ਮੇਰੇ ਬਾਰੇ ਸੋਚ ਲਵੇ"।
ਜਵਾਬ ਦੇਕੇ ਸਿਮਰਨ ਤਾਂ ਬੈਠ ਗਈ ਪਰ ਇਹ ਜਵਾਬ ਸੁਣਕੇ ਗੁਰਮੁਖ ਸੁੰਨ ਹੋ ਗਿਆ। ਉਸਨੂੰ ਲੱਗਿਆ ਜਿਵੇਂ ਉਸਦੇ ਮੋਢੇ ਉੱਤੇ ਕਿਸੇ ਨੇ ਹੱਥ ਰੱਖਿਆ ਹੋਵੇ।ਪਿੱਛੇ ਮੁੜਕੇ ਦੇਖਿਆ ਕੋਈ ਨਹੀਂ।ਫਿਰ ਕੰਨ ਵਿੱਚ ਕਿਸੇ ਨੇ ਹੌਲ਼ੀ ਦੇਣੇ ਕਿਹਾ।
" ਹਰ ਸੰਸਥਾ ਦੇ ਅਪਣੇ ਨਿਯਮ ਹੁੰਦੇ ਨੇ ਜੇ ਕੋਈ ਲਾਹਾ ਲੈਣਾ ਤਾਂ ਉਹ ਤਾਂ ਮੰਨਣੇ ਈ ਪੈਣਗੇ"।

9464417200

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346