Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ‘ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ‘ਗੋਲਡਨ ਗੋਲ’ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 

Online Punjabi Magazine Seerat

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ
- ਹਰਜਿੰਦਰ ਸਿੰਘ ਗੁਲਪੁਰ

 

ਜਦੋਂ ਸੰਘ ਪਰਿਵਾਰ ਦੇ ਨੇਤਾਵਾਂ ਦੀ ਬਿਆਨਬਾਜੀ ਦੋ ਚਾਰ ਦਿਨਾ ਲਈ ਬੰਦ ਹੁੰਦੀ ਹੈ ਤਾਂ ਆਮ ਲੋਕ ਸਮਝਣ ਲੱਗ ਪੈਂਦੇ ਹਨ ਕਿ ਸ਼ਾਇਦ ਹਰ ਤਰਫ਼ ਤੋਂ ਹੋ ਰਹੇ ਕਿੰਤੂ ਪ੍ਰੰਤੂ ਦੇ ਫਲਸਰੂਪ ਜਾਂ ਸਿਰ ਪਈ ਅਣਕਿਆਸੀ ਸਰਕਾਰ ਦੀ ਜੁੰਮੇਵਾਰੀ ਸਦਕਾ ਉਹਨਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਭਾਰਤੀ ਸੰਸਕ੍ਰਿਤੀ ਨਾਲ ਛੇੜ ਛਾੜ ਕਰਨੀ ਦੇਸ਼ ਹਿਤ ਵਿਚ ਨਹੀਂ ਹੈ. ਇਸੇ ਦੌਰਾਨ ਸੰਘ ਪਰਿਵਾਰ ਦੇ ਵਖ ਵਖ ਖੇਮਿਆਂ ਚੋਂ ਫਿਰ ਅਜਿਹੀ ਬੋਲ ਬਾਣੀ ਸੁਣਨ ਲੱਗ ਪੈਂਦੀ ਹੈ ਜਿਸਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਵਾਸਤੇ ਬੇਹੱਦ ਚਿੰਤਾ ਜਨਕ ਆਖਿਆ ਜਾ ਸਕਦਾ ਹੈ.ਇੱਕ ਦੋ ਦਿਨ ਤੋਂ ਮੀਡੀਆ ਦੇ ਵੱਡੇ ਹਿੱਸੇ ਵਿਚ ਜਿਸ ਤਰਾਂ ਦੀਆਂ ਖਬਰਾਂ ਛਪ ਰਹੀਆਂ ਹਨ ਉਹਨਾਂ ਨੂੰ ਦੇਖ ਕੇ ਲਗਦਾ ਹੈ ਕਿ ਸਾਰਾ ਖੇਡ,ਕੇਂਦਰ ਸਰਕਾਰ ਅਤੇ ਸੰਘ ਪਰਿਵਾਰ ਦੀ ਮਿਲੀ ਭੁਗਤ ਨਾਲ ਖੇਡਿਆ ਜਾ ਰਿਹਾ ਹੈ.ਜਿਥੇ ਕੇਂਦਰ ਸਰਕਾਰ ਸਰਕਾਰੀ ਪਧਰ ਉੱਤੇ ਸਰਕਾਰੀ ਦਿਖ ਦਾ ਭਗਵਾਕਰਨ ਕਰਨ ਵਿਚ ਮਸ਼ਰੂਫ ਹੈ ਉਥੇ ਸੰਘ ਪਰਿਵਾਰ ਨਾਲ ਜੁੜੀਆਂ ਵਖ ਵਖ ਇਕਾਈਆਂ ਆਪਣੇ ਪਧਰ ਤੇ ਹਿੰਦੂਤਵਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਇਸ ਤਰਾਂ ਦੇ ਹਮਲਾਵਰ ਤੇਵਰ ਦਿਖਾ ਰਹੀਆਂ ਹਨ ਕਿ ਸਾਫ਼ ਪਤਾ ਲਗਦਾ ਹੈ ਕਿ ਸਤਾ ਦਾ ਯਾਦੂ ਉਹਨਾਂ ਦੇ ਸਿਰ ਚੜ ਕੇ ਕਿਸ ਕਦਰ ਬੋਲ ਰਿਹਾ ਹੈ .ਇੱਕ ਪਾਸੇ ਜਿਥੇ ਧਰਮ ਨਿਰਪਖ ਸ਼ਕਤੀਆਂ ਸਰਬ ਉਚ ਅਦਾਲਤ ਵਿਚ ਜੇਰੇ ਸੁਣਵਾਈ ਅਯੁਧਿਆ ਮਾਮਲੇ ਨੂੰ ਅਮਨ ਅਮਾਨ ਨਾਲ ਹਲ ਕਰਨ ਦੀ ਪੈਰਵੀ ਕਰ ਰਹੀਆਂ ਹਨ ਉਥੇ ਆਰ ਐਸ ਐਸ ਦੇ ਸਰਕਾਰਜ ਕਰਤਾ ਭਈਆ ਜੀ ਨੇ ਆਪਣੇ ਤਾਜਾ ਬਿਆਨ ਵਿਚ ਉਚਿਤ ਸਮਾਂ ਆਉਣ ਤੇ ਰਾਮ ਮੰਦਰ ਬਣਾਉਣ ਦੀ ਗੱਲ ਕਰਦਿਆਂ ਕੇਸ ਦੀ ਸੁਣਵਾਈ ਵਿਚ ਤੇਜੀ ਲਿਆਉਣ ਦੀ ਗੱਲ ਕੀਤੀ ਹੈ.ਦੇਸ਼ ਦੇ ਇਸ ਪੁਰਾਣੇ ਜੜਵਾਦੀ ਸੰਗਠਨ ਦਾ ਯਤਨ ਹੈ ਕਿ ਆਹਤ ਹੋਈਆਂ ਭਾਵਨਾਵਾਂ ਉੱਤੇ ਕਿਤੇ ਅੰਗੂਰ ਨਾ ਆ ਜਾਵੇ.ਵਾਰ ਵਾਰ ਇਸ ਤਰਾਂ ਦੀ ਬਿਆਨ ਬਾਜੀ ਤੋਂ ਸਾਬਤ ਹੁੰਦਾ ਹੈ ਕਿ ਸੰਘ ਪਰਿਵਾਰ ਹਿੰਦੂਤਵੀ ਵਿਚਾਰਧਾਰਾ ਦਾ ਵਾਹਨ ਬਣੇ ਰਾਮ ਮੰਦਰ ਦੇ ਮੁੱਦੇ ਨੂੰ ਹੀ ਆਪਣੀ ਰਾਜਨੀਤੀ ਦੇ ਕੇਂਦਰ ਵਿਚ ਰਖ ਕੇ ਅੱਗੇ ਵਧੇਗਾ ਅਤੇ ਹੋਰ ਵਿਹਾਰਕ ਮੁੱਦਿਆਂ ਦੀ ਗੈਰ ਹਾਜਰੀ ਵਿਚ ਵਾਹ ਲਗਦੀ ਇਸ ਮੁੱਦੇ ਨੂੰ ਅਧਾਰ ਬਣਾ ਕੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੋਂ ਕਦੇ ਵੀ ਗੁਰੇਜ ਨਹੀਂ ਕਰੇਗਾ.ਹੋ ਸਕਦਾ ਹੈ ਕਿ ਪੀਡੀਪੀ-ਭਾਜਪਾ ਗਠਜੋੜ ਕਾਰਨ ਸੰਘ ਦੇ ਮੁਖ ਨਿਸ਼ਾਨੇ ਤੇ ਰਹੀ ਇੱਕ ਵਿਸੇਸ਼ ਘੱਟ ਗਿਣਤੀ ਦੇ ਖਿਲਾਫ਼ ਚਿਰਾਂ ਤੋਂ ਬਣਾਇਆ ਜਾ ਰਿਹਾ ਕੋਝਾ ਮਨਸੂਬਾ ਥੋੜੀ ਦੇਰ ਵਾਸਤੇ ਪਿਛੇ ਪੈ ਜਾਵੇ.ਜੰਮੂ ਕਸ਼ਮੀਰ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਹੋਈਆਂ ਦੇਸ਼ ਵਿਆਪੀ ਚੋਣਾਂ ਦੌਰਾਨ ਵਿਰੋਧੀ ਧਿਰ ਦੀ ਕੰਮਜੋਰੀ ਸਦਕਾ ਭਾਜਪਾ ਨੇ ਆਪਣੇ ਮਨ ਪਸੰਦ ਮੁਸਲਿਮ ਪੱਤੇ ਨੂੰ ਰੱਜ ਕੇ ਸਫਲਤਾ ਪੂਰਬਕ ਵਰਤਿਆ ਸੀ.ਇਸ ਦੇ ਕੁਝ "ਨਾਮਵਰ"ਆਗੂਆਂ ਨੇ ਮੁਸਲਿਮ ਸਮਾਜ ਦੇ ਖਿਲਾਫ਼ ਅਜਿਹੇ ਨੀਵੇਂ ਪਧਰ ਦੀਆਂ ਟਿਪਣੀਆਂ ਕੀਤੀਆਂ ਸਨ ਕਿ ਇਨਸਾਨੀ ਕਦਰਾਂ ਕੀਮਤਾਂ ਨਾਲ ਵਾਹ ਵਾਸਤਾ ਬੰਦੇ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ .ਉਪਰੋਕਤ ਗਠ ਜੋੜ ਦੇ ਚਲਦਿਆਂ ਸੰਘ ਪਰਿਵਾਰ ਅਤੇ ਸਰਕਾਰ ਨਾਲ ਸਬੰਧਿਤ ਭਾਜਪਾ ਨੇਤਾਵਾਂ ਨੇ ਮੁਸਲਿਮ ਭਾਈਚਾਰੇ ਖਿਲਾਫ਼ ਇਤਰਾਜ ਯੋਗ ਬਿਆਨ ਬਾਜੀ ਭਾਵੇਂ ਅਸਥਾਈ ਤੌਰ ਤੇ ਘੱਟ ਕਰ ਦਿੱਤੀ ਹੈ ਪ੍ਰੰਤੂ ਆਪਣੀ ਘੱਟ ਗਿਣਤੀਆਂ ਵਿਰੋਧੀ ਨੀਤੀ ਨੂੰ ਜਾਰੀ ਰਖਦਿਆਂ ਇਸਾਈਅਤ ਨੂੰ ਨਿਸ਼ਾਨਾ ਬਣਾਉਣ ਦੇ ਅਮਲ ਵਿਚ ਤੇਜੀ ਲੈ ਆਂਦੀ ਹੈ.ਸੰਘ ਪਰਿਵਾਰ ਦੀ ਇਸ ਤਰਜੇ ਅਮਲੀ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਸਾਬਕਾ ਡੀਜੀਪੀ ਜੂਲਿਓ ਰਿਬੀਰੋ ਜੋ ਕਿ ਖੁਦ ਇਸਾਈ ਹਨ ਨੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਹੈ ਕਿ ਨਰਿੰਦਰ ਮੋਦੀ ਦੇ ਸਾਸ਼ਨ ਕਾਲ ਦੌਰਾਨ ਇਸਾਈਆਂ ਤੇ ਹਮਲੇ ਇਸ ਕਦਰ ਵਧ ਗਏ ਹਨ ਕਿ ਉਹ ਖੁਦ ਵੀ ਇਸ ਦੇਸ਼ ਅੰਦਰ ਆਪਣੇ ਆਪ ਨੂੰ ਸੁਰਖਿਅਤ ਨਹੀਂ ਸਮਝ ਰਹੇ. ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੌਰਾਨ ਦੇਸ਼ ਵਿਦੇਸ਼ ਅੰਦਰ ਅਨੇਕ ਮਹਤਵਪੂਰਣ ਪਦਾਂ ਉੱਤੇ ਤਾਇਨਾਤ ਰਹੇ ਇਸ ਅਫਸਰ ਸ਼ਾਹ ਦੀ ਕੀਤੀ ਹੋਈ ਉਪਰੋਕਤ ਟਿਪਣੀ ਇਸ ਕਰਕੇ ਦਮਦਾਰ ਹੈ ਕਿਓਂ ਕਿ ਉਸ ਦੀ ਇਸ ਟਿਪਣੀ ਪਿਛੇ ਲੰਬਾ ਪਰਸਾਸ਼ਨਿਕ ਅਤੇ ਸਮਾਜਿਕ ਤਜਰਬਾ ਦਿਖਾਈ ਦਿੰਦਾ ਹੈ. ਇਹੀ ਕਾਰਨ ਹੈ ਕਿ ਰਿਬੀਰੋ ਦੇ ਇਸ ਬਿਆਨ ਨਾਲ ਪਹਿਲਾਂ ਹੀ ਧਰਮ ਨਿਰਪਖ ਅਤੇ ਮਾਨਵ ਅਧਿਕਾਰ ਜਥੇਬੰਦੀਆਂ ਦੇ ਨਿਸ਼ਾਨੇ ਤੇ ਰਹਿਣ ਵਾਲੀ ਮੋਦੀ ਸਰਕਾਰ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ.ਦਿੱਲੀ ਚਰਚ ਆਚਰਬਿਸ਼ਪ ਦੇ ਪਾਦਰੀ ਅਨਿਲ ਜੇਟੀ ਕਾਉਟੋ ਨੇ ਪਛਮੀ ਬੰਗਾਲ ਵਿਖੇ ਇੱਕ70 ਸਾਲਾ ਨੰਨ ਨਾਲ ਹੋਏ ਬਲਾਤਕਾਰ ਅਤੇ ਹਿਸਾਰ (ਹਰਿਆਣਾ)ਵਿਖੇ ਉਸਾਰੀ ਅਧੀਨ ਚਰਚ ਦੀ ਭਨ ਤੋੜ ਕਰਨ ਸਮੇਤ ਇਸਾਈ ਭਾਈਚਾਰੇ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ.ਹਿੰਦੂਤਵ ਵਾਦੀਆਂ ਵਲੋਂ ਜਦੋਂ ਵੀ ਘੱਟ ਗਿਣਤੀਆਂ ਵਿਰੁਧ ਹਿੰਸਾਤਮਿਕ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤਾਂ ਚੁਫੇਰਿਓਂ ਪੈਂਦੇ ਦਬਾਅ ਕਰਨ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਕਾਰਵਾਈ ਦੇ ਸੰਕੇਤ ਦਿੱਤੇ ਜਾਂਦੇ ਹਨ ਪ੍ਰੰਤੂ "ਪੰਚਾਂ ਦਾ ਕਿਹਾ ਸਿਰ ਮਥੇ ਪਰਨਾਲਾ ਉਥੇ ਦਾ ਉਥੇ" ਦੀ ਕਹਾਵਤ ਵਾਂਗ ਉਹਨਾਂ ਦੇ ਵਰਤਾਉ ਵਿਚ ਰਤੀ ਭਰ ਵੀ ਬਦਲਾਉ ਨਹੀਂ ਆਉਂਦਾ. ਇਸ ਦਾ ਅਰਥ ਹੈ ਕਿ ਸੰਘ ਪਰਿਵਾਰ ਹਮੇਸ਼ਾ ਅਜਿਹੇ ਫਿਰਕੂ ਅਨਸਰਾਂ ਦੀ ਪਿਠ ਠੋਕਦਾ ਆਇਆ ਹੈ.ਇਸ ਜਥੇਬੰਦੀ ਨੇ ਉਦੋਂ ਵੀ ਦਾਰਾ ਸਿੰਘ ਵਰਗੇ ਵਹਿਸ਼ੀ ਦਰਿੰਦੇ ਦਾ ਸਿਧੇ ਅਸਿਧੇ ਢੰਗ ਨਾਲ ਪਖ ਪੂਰਿਆ ਸੀ ਜਦੋਂ ਉਸ ਨੇ ਉੜੀਸਾ ਦੇ ਇੱਕ ਪਛੜੇ ਇਲਾਕੇ ਵਿਚ ਆਸਟਰੇਲੀਅਨ ਮੂਲ ਦੇ ਈਸਾਈ ਮਿਸ਼ਨਰੀ ਪਰਿਵਾਰ ਦੇ ਤਿੰਨ ਜੀਆਂ ਨੂੰ ਛੋਟੇ ਬਚਿਆਂ ਸਮੇਤ ਸਾੜ ਕੇ ਮਾਰ ਦਿੱਤਾ ਸੀ.ਉਦੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਦਬਾਅ ਦੇ ਬਾਵਯੂਦ ਇਸ ਫਿਰਕੂ ਜਮਾਤ ਵਲੋਂ ਦਬਵੀੰ ਜੀਭੇ ਉਸ ਦਰਿੰਦੇ ਨੂੰ ਬਤੌਰ "ਹੀਰੋ"ਪੇਸ਼ ਕਰਨ ਦੇ ਯਤਨ ਕੀਤੇ ਗਏ ਸਨ.ਆਪਣੇ ਚਿਰਕਾਲੀ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਹਿੰਦੂਵਾਦ ਦੇ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਜਿਹੜਾ ਸ਼ਾਰਟ ਕੱਟ ਰਸਤਾ ਕੁਝ ਦਹਾਕਿਆਂ ਤੋਂ ਸੰਘ ਪਰਿਵਾਰ ਨੇ ਅਪਣਾਇਆ ਹੋਇਆ ਹੈ ਉਹ ਹੈ ਜਦੋਂ ਅਤੇ ਜਿਥੇ ਵੀ ਮੌਕਾ ਮਿਲੇ ਘੱਟ ਗਿਣਤੀਆਂ ਨੂੰ ਭੈ ਭੀਤ ਕਰਨ ਲਈ ਹਿੰਸਕ ਮਹੌਲ ਤਿਆਰ ਕਰਨਾ. ਇਹੀ ਸੰਘ ਪਰਿਵਾਰ ਦੀ ਰਾਜਨੀਤੀ ਦਾ ਨਿਚੋੜ ਹੈ ਜਿਸ ਤੇ ਅਮਲ ਕਰਕੇ ਅੱਜ ਉਹ ਕੇਂਦਰੀ ਸਤਾ ਤੇ ਬਿਰਾਜ ਮਾਨ ਹੈ.ਅੰਗਰੇਜ ਸਾਸ਼ਨ ਕਾਲ ਦੌਰਾਨ ਅਤੇ ਉਸ ਤੋਂ ਬਾਅਦ ਸਤਾਹੀਣ ਹੁੰਦਿਆਂ ਵੀ ਦੇਸ਼ ਅੰਦਰ ਹੋਏ ਹਜਾਰਾਂ ਫਿਰਕੂ ਦੰਗਿਆਂ ਨੂੰ ਇਹੀ ਸੰਗਠਨ ਸ਼ਹਿ ਦਿੰਦਾ ਆਇਆ ਹੈ. ਭਾਜਪਾ ਦੇ ਸਤਾ ਵਿਚ ਆਉਣ ਤੋਂ ਬਾਅਦ ਤਾਂ ਇਸ ਦੇ ਕਾਰਜ ਕਰਤਾਵਾਂ ਅਤੇ ਨੇਤਾਵਾਂ ਨੂੰ ਖੰਭ ਨਿਕਲ ਆਏ ਹਨ."ਇੱਕ ਕਰੇਲਾ ਦੂਜਾ ਨਿੰਮ ਤੇ ਚੜਿਆ"ਵਾਲਾ ਅਖਾਣ ਅੱਜ ਇਸ ਸੰਗਠਨ ਉੱਤੇ ਪੂਰਾ ਢੁੱਕਦਾ ਦਿਖਾਈ ਦਿੰਦਾ ਹੈ. ਲੋਕ ਸਭਾਈ ਚੋਣ ਪ੍ਰਚਾਰ ਤੋਂ ਲੈ ਕੇ ਹੁਣ ਤੱਕ ਜਿਸ ਤਰਾਂ ਦੀ ਬਿਆਨ ਬਾਜੀ ਇਸ ਨਾਲ ਜੁੜੇ ਨੇਤਾਵਾਂ,ਜਨ ਪ੍ਰਤੀਨਿਧਾਂ,"ਦੇਵ ਪੁਰਸ਼"ਬਣੇ ਸਾਧਾਂ ਅਤੇ ਸਾਧਵੀਆਂ ਵਲੋਂ ਕੀਤੀ ਜਾ ਰਹੀ ਹੈ ਉਸ ਨੂੰ ਦੇਖ ਕੇ ਲਗਦਾ ਨਹੀਂ ਕਿ ਅਸੀਂ ਇੱਕੀਵੀਂ ਸਦੀ ਦੇ ਜੀਵ ਹਾਂ.ਇਹਨਾਂ "ਮਹਾਂਪੁਰਸ਼ਾਂ"ਵਲੋਂ ਕੀਤੀ ਜਾ ਰਹੀ ਬੇ ਤੁਕੀ ਬਿਆਨਬਾਜੀ ਵਿਸ਼ਵ ਪਧਰ ਤੇ ਜੱਗ ਹਸਾਈ ਦਾ ਸਬੱਬ ਬਣ ਰਹੀ ਹੈ ਪਰ ਕਿਸੇ ਦੀ ਸਿਹਤ ਉੱਤੇ ਕੋਈ ਅਸਰ ਨਹੀਂ.ਸ਼ਰੇਆਮ ਧਮਕੀ ਭਰੇ ਬਿਆਨ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨ,ਜਿਹਨਾਂ ਨੂੰ ਇਥੇ ਦੁਹਰਾਉਣ ਦੀ ਲੋੜ ਨਹੀਂ.ਦੇਸ਼ ਵਾਸੀਆਂ ਦੀ ਫਿਰਕੂ ਸਦਭਾਵਨਾ ਨੂੰ ਤਾਰ ਤਾਰ ਕਰਨ ਵਾਲੇ ਇਸ ਤੋਂ ਖਤਰਨਾਕ ਐਲਾਨ ਨਾਮੇ ਹੋਰ ਕੀ ਹੋ ਸਕਦੇ ਹਨ ਕਿ ਭਾਰਤ ਵਿਚ ਹਿੰਦੂਆਂ ਤੋਂ ਇਲਾਵਾ ਕਿਸੇ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਜਾ ਭਗਵਾਨ ਕੇਵਲ ਮੰਦਰਾਂ ਵਿਚ ਰਹਿੰਦਾ ਹੈ ਇਸ ਲਈ ਚਰਚਾਂ ਅਤੇ ਮਸਜਿਦਾਂ ਨੂੰ ਜਦੋ ਮਰਜੀ ਗਿਰਾਇਆ ਜਾ ਸਕਦਾ ਹੈ.ਸਰਕਾਰ ਦੇ ਕਰਤਿਆਂ ਧਰਤਿਆਂ ਦੀ ਮੌਖਿਕ ਅਤੇ ਅਮਲੀ ਕਾਰਗੁਜਾਰੀ ਨੂੰ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਦੇਸ਼ ਉੱਤੇ ਸਿਰਫਿਰੇ ਹਾਕਮਾਂ ਦਾ ਰਾਜ ਹੈ.ਹੈਰਾਨੀ ਅਤੇ ਦੁਖ ਦੀ ਬਾਤ ਹੈ ਕਿ ਦੇਸ਼ ਦਾ ਮੇਨ ਸਟਰੀਮ ਮੀਡੀਆ ਆਰਥਿਕ ਲਾਭ ਪ੍ਰਾਪਤ ਕਰਨ ਦੀ ਫਿਰਾਕ ਵਿਚ ਦਿਨ ਰਾਤ ਰੱਸੀਆਂ ਦੇ ਸੱਪ ਬਣਾਉਣ ਵਿਚ ਮਸ਼ਰੂਫ ਹੈ .ਲਗਦਾ ਹੈ ਕਿ ਹਿਟਲਰ ਦੀ ਵਿਚਾਰਧਾਰਾ ਨੂੰ ਆਪਣਾ ਰਾਹ ਦਿਸੇਰਾ ਮੰਨਣ ਵਾਲਾ ਇਹ ਕੱਟੜ ਸੰਗਠਨ ਤੇਜੀ ਨਾਲ ਫਾਸ਼ੀਵਾਦੀ ਸਰੂਪ ਧਾਰਨ ਕਰਦਾ ਜਾ ਰਿਹਾ ਹੈ.ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਜਾਰਾਂ ਸਾਲ ਪੁਰਾਣੀ ਭਾਰਤੀ ਤਹਿਜੀਬ ਅਤੇ ਕਲਾ ਦਾ ਗਲਾ ਘੁਟਣ ਲਈ ਵਿਦਿਅਕ ਪ੍ਰਣਾਲੀ ਦਾ ਭਗਵਾ ਕਰਨ ,ਕਰਨ ਦੀ ਕਵਾਇਦ ਆਰੰਭ ਕਰ ਦਿੱਤੀ ਗਈ ਹੈ. ਮਨਮਰਜੀ ਦੇ ਪਾਠਕ੍ਰ ਅਤੇ ਵਿਚਾਰਧਾਰਾ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰੋਗਰਾਮ ਤਿਆਰ ਕਰਵਾਉਣ ਦੇ ਉਦੇਸ਼ ਨਾਲ ਕੁੰਜੀਵਤ ਅਸਾਮੀਆਂ ਉੱਤੇ ਸੰਘ ਸਮਰਥਕਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ .ਗੁਜਰਾਤ ਅਤੇ ਹਰਿਆਣਾ ਵਰਗੇ ਭਾਜਪਾ ਸਾਸ਼ਤ ਰਾਜਾਂ ਦੇ ਸਕੂਲਾਂ ਵਿਚ ਆਉਂਦੇ ਵਿਦਿਅਕ ਸੈਸ਼ਨ ਤੋਂ ਸਰਸਵਤੀ ਦੇ ਮੰਤਰਾਂ ਅਤੇ ਗੀਤਾ ਦੇ ਚੋਣਵੇਂ ਸ਼ਲੋਕਾਂ ਨੂੰ ਸਿਲੇਬਸ ਦਾ ਜਰੂਰੀ ਅੰਗ ਬਣਾਇਆ ਜਾ ਰਿਹਾ ਹੈ.ਆਪਣੀ ਵਿਚਾਰਧਾਰਾ ਨੂੰ ਜਬਰਦਸਤੀ ਬਾਲ ਮਨਾਂ ਉੱਤੇ ਠੋਸਣਾ ਕਿਸੇ ਤਰਾਂ ਵੀ ਨਿਆਂ ਅਤੇ ਤਰਕ ਸੰਗਤ ਨਹੀਂ ਹੈ.ਜੇ ਕਰ ਧਰਮ ਨਿਰਪਖ ਅਤੇ ਇਨਸਾਫ਼ ਪਸੰਦ ਤਾਕਤਾਂ ਨੇ ਇੱਕ ਮੁਠ ਹੋ ਕੇ ਫਾਸ਼ੀ ਵਾਦ ਦੇ ਸਰਪਟ ਦੌੜ ਰਹੇ ਰਥ ਨੂੰ ਨਾ ਰੋਕਿਆ ਤਾਂ ਬਹੁਤ ਦੇਰ ਹੋ ਜਾਵੇਗੀ ਜਿਸ ਦੇ ਭਿਆਨਕ ਨਤੀਜੇ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ.

0061469976214
ਮੈਲਬੌਰਨ(ਆਸਟਰੇਲੀਆ)

 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346