Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ‘ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ‘ਗੋਲਡਨ ਗੋਲ’ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 

Online Punjabi Magazine Seerat


ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?
- ਗੁਰਬਾਜ ਸਿੰਘ
 

 

ਦੋਸਤੋ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਸ਼ਬਦ ਪੰਜ+ਆਬ ਤੋਂ ਬØਣਿਆਂ ਹੈ ਕਿਉਂਕਿ ਇਹ ਕਦੇ ਪੰਜ ਦਰਿਆਵਾਂ ਦੀ ਧਰਤੀ ਹੁੰਦੀ ਸੀ। ਜਿਸ ਦੇ ਕਾਰਨ ਇਹ ਮੁੱਢ ਤੋਂ ਇਕ ਉਪਜਾਊ-ਜਰਖੇਜ਼ ਭੌਂ ਦੇ ਕਾਰਨ ਖੇਤੀ ਪ੍ਰਧਾਨ, ਵਿਕਸਿਤ ਤੇ ਖੁਸ਼ਹਾਲ ਪ੍ਰਾਂਤ ਬਣਿਆਰਿਹਾ।ਜਿਸ ਕਾਰਨ ਇਹ ਆਪਣੀਆਂ ਵਪਾਰਿਕ, ਸਾਹਿਤਕ, ਧਾਰਮਿਕ ਤੇ ਰਾਜਸੀ ਸਰਗਰਮੀਆਂ ਦਾ ਸਦਾ ਕੇਂਦਰ ਰਿਹਾ। ਪਰ ਅੱਜ ਇਸ ਦੀ ਕਿਸਮਤ ਹੀ ਹੈ ਕਿ ਇਸ ਕੋਲ ਹੁਣ ਸਿਰਫ ਦੋ ਹੀ ਦਰਿਆ ਬਚੇ ਹਨ ਅਤੇ ਉਹ ਵੀ ਸੁੱਕਦੇ ਜਾ ਰਹੇ ਨੇ।ਕੁਝ ਥਾਵਾਂ ਤੇ ਲੋਕਾਂ ਨੇ ਇਸ ਦੀ ਜਮੀਨ ਨੂੰ ਵੀ ਵਾਹ ਕੇ ਵਰਤਣਾ ਸੁਰੂ ਕੀਤਾ ਹੋਇਆ ਜ?।
ਪੰਜਾਬ ਦੇ ਇਤਿਹਾਸ ਤੋਂ ਅਸੀਂ ਦੋਸਤੋ ਭਲੀਭਾਂਤ ਹੀ ਵਾਕਿਫ ਹਾਂ। ਮੁੱਢ-ਕਦੀਮਾਂ ਤੋਂ ਹੀ ਇਸ ਦੇ ਮਹਾਨ ਇਤਿਹਾਸ, ਸੂਰਬੀਰ ਯੋਧਿਆਂ, ਪੀਰਾਂ-ਪੈਗੰਬਰਾਂ ਦੀ ਧਰਤੀ, ਖੇਤੀ ਅਧਾਰਤ ਵਿਕਸਤ ਸਮਾਜ ਇਸ ਦੇ ਵਿਕਾਸ, ਬੁਲੰਦੀ-ਖੁਸ਼ਹਾਲੀ ਤੇ ਅਮੀਰੀ ਦੇ ਹਮਾਇਤੀ ਰਹੇ ਹਨ।ਇਸ ਨੂੰ ਕਈ ਹਮਲਾਵਰਾਂ, ਧਾੜਵੀਆਂ ਤੇ ਵਿਦੇਸ਼ੀ ਲੁਟੇਰਿਆਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਬੇਸ਼ਕ ਸਮੇਂ ਤੇ ਹਾਲਾਤਾਂ ਦੀ ਉਥਲ ਪੁਥਲ ਤੇ ਮੁਸਲਿਮ-ਅੰਗਰੇਜਾਂ ਲੁੱਟ ਤੇ ਕੱਟ-ਵੱਢ ਦੀ ਮਾਰ ਵੀ ਇਸ ਨੂੰ ਆਪਣੇ ਪਿੰਡੇ ਤੇ ਹਢਾਉਣੀ ਪਈ।ਫਿਰ ਵੀ ਇਥੇ ਸਿੱਖਾਂ ਦੇ ਦਸ ਗੁਰੂਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਸ ਧਰਤ ਤੇ ਆਪਸੀ ਭਾਈਚਾਰੇ, ਸਰਭ ਸਾਂਝੀਵਾਲਤਾ ਤੇ ਸਭਿਆਚਾਰਕ-ਸਹਿਹੋਂਦ ਦੇ ਬੀਝ ਪਨਪਦੇ ਰਹੇ।ਇਸੇ ਪੰਜਾਬ ਨੂੰ ਪ੍ਰੀਤਾਂ-ਮੁਹੱਬਤਾਂ ਤੇ ਮੇਲਿਆਂ ਦੀ ਧਰਤ ਹੋਣ ਦਾ ਮਾਣ ਵੀ ਪ੍ਰਾਪਤ ਜ?।
 
ਪਹਿਲਾਂ ਇਸ ਨੂੰ ਦੇਸ਼ ਦੀ ਵੰਡ ਦਾ ਦਰਦ, ਫਿਰ ਚੁਰਾਸੀ ਦੇ ਦੰਗਿਆਂ ਦਾ ਸੰਤਾਪ ਭੋਗਣਾ ਪਿਆ ਤੇ ਇਸ ਦੇ ਸ਼ਿਕਾਰ ਲੋਕ ਉਸ ਵਕਤ ਦੇ ਮੰਜਰ ਨੂੰ  ਕਦੇ ਵੀ ਨਹੀ ਭੁਲਾ ਸਕੇ ਤੇ ਇਨਸਾਫ ਲਈ ਅਜੇ ਵੀ ਦਰ ਦਰ ਦੀਆਂ ਠੋਕਰਾਂ ਲਈ ਮਜਬੂਰ ਨੇ।ਦੇਸ਼ ਦੀ ਵੰਡ ਵੇਲੇ ਦੇ ਦਰਦ ਨੂੰ ਤੇ ਪੰਜਾਬ ਦੇ ਹਾਲਾਤਾਂ ਨੂੰ ਉਸ ਵਕਤ ਦੇ ਕਵੀਆਂ-ਚਿੰਤਕਾਂ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਖੂਬ ਪੇਸ਼ ਕੀਤਾ। ਜਿਨਾਂ ਵਿਚੋਂ ਪੰਜਾਬੀ ਦੀ ਮਹਾਨ ਕਵਿਤਰੀ ਅਮ੍ਰਿਤਾ ਪ੍ਰੀਤਮ ਨੇ ਵੀ ਆਪਣੀ ਕਵਿਤਾ ਰਾਹੀਂ ਲੋਕਾਈ ਦਰਦ ਨੂੰ ਵਧੀਆ ਢੰਗ ਨਾਲ ਪੇਸ਼ ੲਹਸਕ਼ਖ਼
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਪ'ਬ,
ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਚ'ਬ।
ਇਕ ਰੋਈ ਸੀ ਧੀ ਪੰਜਾਬ ਦੀ ਤੂ ਲਿਖ ਲਿਖ ਮਾਰੇ ਟ?ਧ,
ਅੱਜ ਲੱਖਾਂ ਧੀਆਂ ਰੋਦੀਆਂ ਤੈਨੂੰ  ਵਰਿਸ ਸ਼ਾਹ ਨੂੰ  ੲਾਜਧ।
ਵੇ ਦਰਦਮੰਦਾਂ ਦਿਆ ਦਰਦੀਆ,ਉਠ ਤੱਕ ਆਪਣਾ ਗਡਕਿਪ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ੰਭਕਪ।
       
        ਇਹ ਤਾਂ ਸੀ ਪੰਜਾਬ ਦੇ ਇਤਿਹਾਸ ਦੀ ਪਿਛਲਝਾਤ, ਹੁਣ ਗੱਲ ਕਰਦੇ ਹਾਂ ਅੱਜ ਦੇ ਪੰਜਾਬ ਦੀ ਜਿਸ ਵਿਚੋਂ ਪੁਰਾਤਨ ਰਿਸ਼ਤੇ-ਨਾਤੇ, ਸਾਕ-ਸਕੀਰੀਆਂ, ਸਾਂਝ-ਮੁਹੱਬਤਾਂ ਦੇ ਦ੍ਰਿਸ ਖਤਮ ਹੋ ਰਹੇ ਨੇ। ਅੱਜ ਤੁਹਾਨੂੰ ਕਿਤੇ ਵੀ ਪਿੰਡਾਂ ਦੇ ਵੇਹੜੇ ਵੜਦਿਆਂ ਹੀ ਪਿੱਪਲਾਂ-ਬੋਹੜਾਂ ਦੀ ਛਾਵਾਂ ਹੇਠ ਬੈਠੇ ਬਜੁਰਗਾਂ ਦੀ ਸਭਾ ਖੁੰਢ-ਚਰਚਾ ਤੇ ਤਾਸ਼ ਦੀ ਬਾਜ਼ੀ ਦੇਖਣ ਨੂੰ  ਨਹੀ ਮਿਲੇਗੀ, ਨਾ ਹੀ ਅੱਜ ਬੰਬੀਆਂ ਤੇ ਮਿੱਤਰਾਂ ਦੀ ਡਾਰ ਟੋਲੀ ਗਾਉਂਦੀ ਅਠਖੇਲੀਆਂ ਕਰਦੀ ਦਿਸੇਗੀ, ਚੁਬੱਚੇ ਚ‘ ਬੱਚੇ ਨਹਾਂਦੇ, ਖਾਲਾਂ ਚ‘ ਨੱਕੇ ਮੋੜਦੇ ਮੋਢੇ ਤੇ ਕਹੀ ਚੂੱਕੀ ਕਿਸਾਨ ਮਾਣਕ ਦੀਆਂ ਕਲੀਆਂ ਜਾਂ ਕੰਨੀ ਹੱਥ ਰੱਖ ਹੇਕਾਂ ਲਾਉਂਦਾ ਦਿਸੇਗਾ, ਕਲ-ਕਲ ਸਾਫ ਵਗਦੇ ਖਾਲਾਂ ਦੇ ਪਾਣੀ ਨੂੰ  ਵੀ ਅੱਜ ਕੱਲ ਕੋਈ ਨਹੀ ਪੀਂਦਾ, ਨਾ ਹੀ ਕੋਈ ਪਿੰਡਾਂ ਚ‘ ਦੰਗਲ-ਮੇਲੇ ਲੱਗਦੇ, ਨਾ ਪੱਟਾਂ ਤੇ ਮੋਰਨੀਆਂ ਤੇ ਚਾਦਰੇ, ਨਾ ਕੱਢਵੀ ਜੁੱਤੀ, ਨਾ ਸੰਵਾਰੀਆਂ ਪੱਗਾ ਵਾਲੇ ਨੌਜੁਆਨ ਭੰਗੜਾ ਪਾਉਦੇ ਦਿਸਣਗੇ, ਨਾ ਨੌਜੁਆਨ ਸੰਮਾਂ ਵਾਲੀ ਡਾਂਗ ਤੇ ਡੌਲੇ ਲਿਸ਼ਕਾਉਦੇ ਦਿਸਦੇ ਨੇ, ਵੈਸਾਖੀਆਂ ਚ‘ ਕੌਡੀਆਂ ਪਾਉੱਦੇ ਲਿਸ਼ਕਦੇ ਪਿੰਡਿਆਂ ਵਾਲੇ ਗੱਭਰੂ ਵੀ ਨਹੀ ਦਿਸਣੇ, ਨਾ ਹੀ ਛੋਟੇ ਬਾਲ ਮੋਢੇ ਚੱਕ ਬਜੁਰਗ ਖਿਡਾਉੱਦੇ ਦਿਸਣਗੇ, ਨਾ ਹੀ ਸਾਂਝੇ ਤੰਦੂਰ ਤੇ ਵੇਹੜੇ ਦੀਆਂ ਮਾਈਆਂ ਰੋਟੀਆਂ ਲਾਉੱਦੀਆਂ ਦਿਸਦੀਆਂ, ਨਾ ਹੀ ਵੱਡੀ ਬੇਬੇ ਚੁੱਲੇ ਤੇ ਸਾਗ ਰਿੰਨਦੀ ਦਿਸਦੀ ਹੈ, ਨਾ ਹੀ ਤੜਕੇ ਕੋਈ ਦੁੱਧ ਚ ਰਿੜਕਨਾ ਪਾਉਂਦੀ ਹੈ, ਨਾ ਹੀ ਤੜਕੇ ਬਲਦਾਂ ਦੇ ਗੱਲ ਟੱਲੀਆਂ ਖੜਕਦੀਆਂ ਸੁਣੀਦੀਆਂ ਹਨ, ਨਾ ਕੁਲਾੜੀਆਂ, ਨਾ ਕੋਹਲੂ, ਨਾ ਰੂੰ ਪਿੰਝਣਾਂ ਦਿਸਦਾ ਹੈ, ਨਾ ਹੀ ਸਾਂਝੇ ਵੇਹੜੇ ਦੇ ਵਿਆਹ ਤੇ ਰਲ ਮਿਲ ਸ਼ਾਮਿਲ ਹੋਣਾਂ ਤੇ ਕਾਰਜ ਵਿਚ ਸਰਦਾ ਬਣਦਾ ਹਿੱਸਾ ਦੇਣਾ ਦਿਸੇਗਾ, ਅੱਜ ਕੋਈ ਵੀ ਸੰਮਾਂ ਵਾਲੀ ਡਾਂਗ ਨਹੀ ਫੜਨੀ ਪਸੰਦ ਕਰਦਾ, ਅੱਜ ਕੱਲ ਤਾਂ ਤੀਆਂ ਦੇ ਮੇਲੇ ਵੀ ਟਾਵੇਂ ਟਾਵੇਂ ਲੱਗਦੇ ਨੇ, ਨਾ ਹੀ ਸਾਵਣ ਪੀਘਾਂ ਪੈਂਦੀਆਂ ਨੇ, ਚਰਖਾ ਕੱਤਣਾ ਤਾਂ ਬਹੁਤ ਦੂਰ ਦੀ ਕੌਡੀ ਹੈ, ਨਾ ਹੀ ਇਕੱਠੀਆਂ ਤੀਵੀਆਂ ਦਾ ਗਰੁੱਖ ਕਪਾਹ ਚੁਗਣ ਜਾਂਦਾ, ਜਾਗੋ ਕੱਢਦਾ ਵੀ ਕਦੇ ਕਦਾਈ ਹੀ ਨਜਰੀ ਪੈਂਦਾ ਹੈ। ਨਾ ਹੀ ਤੌੜੀ, ਕਾੜਨੀ ਰਹੀ ਹੈ, ਨਾ ਗੀਰੇ, ਚੁੱਲੇ ਦੀਆਂ ਮੋਰਨੀਆਂ, ਨਾ ਪਾਥੀਆਂ ਪੱਥਨਾ, ਗੁੱਲੀ ਡੰਡੇ, ਨਾ ਖਿੱਦੋ ਖੂੰਡੀਆਂ, ਨਾ ਬੇਬੇ ਮਾਈਆਂ ਦੀਆਂ ਲਾਡਲੀਆਂ ਗਾਲਾਂ, ‘‘ ਵੇਂ ਮਰਜੈਂ, ਵੇ ਤੇਰੇ ਤੇ ਭੁੱਬਲ ਪਵੇ, ਤੈਨੁੰ ਆਜੈ ਕਿਸੇ ਦੀ ਆਈ, ਮੜ੍ਹੀ ਚ‘ ਪੈਣਾਂ, ਦਾਦਾ ਮਘੌਣਾਂ ‘‘ ਅੱਜ ਕੱਲ ਦੇ ਆਧੁਨਿਕਤਾ, ਤਕਨੀਕ ਦੇ ਜੁੱਗ ਨੇ ਤੱਕ ਤੇ ਨੀਝ-ਰੀਝ ਨੂੰ ਖਤਮ ਕਰ ਦਿੱਤਾ ਹੈ। ਸਾਡਾ ਪੁਰਾਣਾ ਖੁੱਲ-ਡੁੱਲ ਭਰਿਆ ਸਭਿਆਚਾਰ ਗੁਆਚਦਾ-ਵਿਗਸਦਾ ਪ੍ਰਤੀਤ ਹੋ ਰਿਹਾ ਹੈ।ਕੁਝ ਸਾਲਾਂ ਬਾਦ ਸਾਨੂੰ ਇਸ ਸਭ ਸਭਿਆਚਾਰ ਦੀਆਂ ਨਿਸ਼ਾਨੀਆ ਕਿਸੇ ਅਜਾਇਬ ਘਰ ਜਾਂ ਫਿਰ ਜਲੰਧਰ ਰੋਡ ਤੇ ਹਵੇਲੀ ਜਿਹੇ ਰੈਸ਼ਤਰਾਂ ਚ‘ ਦੇਖ ਕੇ ਰੀਝਣਾ ਤੇ ਖੁਸ਼ ਹੋਣਾ ਪਵੇਗਾ ਤੇ ਹੈਰਾਨ ਵੀ , ਕਿ ਕੀ ਇਹ ਸਾਡੇ ਸਭਿਆਚਾਰ ਦਾ ਹੀ ਹਿੱਸਾ ਸੀ ? ਕੀ ਆਉਣ ਵਾਲੀ ਪੀੜੀ ਨੂੰ ਕਿਤਾਬੀ ਕਹਾਣੀਆਂ ਜਰੀਏ ਇਹ ਸਭ ਦ੍ਰਿਸ਼ ਸਮਝਾਉਣੇ ਪੈਣਗੇ ?ਇਨਾਂ ਸਭ ਦ੍ਰਿਸ਼ਾਂ ਦੀ ਥਾਂ ਅੱਜ ਦੇ ਮੌਡਰਨ Øਬਿਊਟੀ ਸੈਲੋਨਜ਼, ਰੈਸਤਰਾਂ, ਪੈਲੈਸਾਂ, ਕਿੱਟੀਆਂ ਪਾਰਟੀਆਂ ਨੇ ਲੈ ਲਈ ਜ?।
ਇਸ ਤੋਂ ਛੁੱਟ ਮੇਰੇ ਪੰਜਾਬ ਨੂੰ  ਅੱਜ ਕਈ ਨਾ-ਮੁਰਾਦ ਅਲਾਮਤਾਂ-ਬਿਮਾਰੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ, ਜਿਨਾਂ ਵਿਚ ਮੁੱਖ ਰੂਪ ਵਿਚ ਨਸ਼ਾ, ਗਰੀਬੀ, ਬੇਰੁਜਗਾਰੀ, ਰਿਸ਼ਵਤਖੋਰੀ, ਦਾਜ, ਭਰੂਣ ਹੱਤਿਆ ਆਦਿ ਦੇ ਨਾਮ ਸਹਿਜੇ ਹੀ ਲਏ ਜਾ ਸਕਦੇ ਜਭ।
ਮੇਰੇ ਪੰਜਾਬ ਨੂੰ ਅੱਜ ਇਕ ਬਹੁਤ ਭਿਆਨਕ ਤੇ ਖਤਰਨਾਕ ਬਿਮਾਰੀ ਖਾਈ ਜਾ ਰਹੀ ਹੈ ਤੇ ਉਹ ਹੈ ਨਸ਼ੇ ਦੀ ਬਿਮਾਰੀ ।ਦੋਸਤੋ ਨਸ਼ਾ ਵੀ ਕੋਈ ਆਮ ਸ਼ਰਾਬ, ਡੋਡੇ, ਅਫੀਮ ਨਹੀ , ਸਗੋਂ ਇਸ ਤੋਂ ਵੱਡੀ ਡਿਗਰੀ ਦਾ ਨਸ਼ਾ ਜਿਸ ਵਿਚ ਕੈਪਸੂਲ, ਟੀਕੇ, ਹੈਰੋਇਨ, ਕੋਕੀਨ, ਸਮੈਕ ਤੇ ਚਿੱਟਾ ਨੇ ਜ਼ੋ ਪੰਜਾਬ ਦੀ ਜਵਾਨੀ ਤੇ ਆ ਰਹੀ ਨੋਜਵਾਨ ਪੀੜੀ ਨੂੰ ਚੱਟ ਰਿਹਾ ਹੈ।ਅਜੋਕੀ ਨੌਜਵਾਨ ਪੀੜੀ ਸੰਸਕਾਰਾਂ ਤੇ ਮਾਂ-ਬਾਪ ਦੀ ਨਸੀਹਤ-ਤਜਰਬੇ ਨੂੰ ਭੁਲਾਈ ਜਾ ਰਹੀ ਹੈ। ਨੌਜਵਾਨਾਂ ਵਿਚ ਖੂਹ-ਬੰਬੀ ਦੀ ਠੰਡੀ ਛਾਂ ਤੇ ਮਸਤ ਹਵਾਵਾਂ ਤੇ ਕਲ ਕਲ ਵਹਿੰਦੇ ਪਾਣੀਆਂ ਦਾ ਸਾਥ-ਸੰਗ ਵਿਚ ਬੈਠਣਾ, ਰੋਟੀ ਖਾਣੀ, ਕਹੀ ਚਲਾਉਣੀ, ਖਾਲ ਚ‘ ਨੱਕੇ ਮੋੜਨੇ, ਪੱਠੇ ਕੁਤਰਨੇ ਭੁਲਾ ਕੇ ਅੱਜ ਯਾਰ ਕਲਚਰ, ਕਾਰ ਕਲਚਰ ਤੇ ਬਾਰ ਕਲਚਰ ਨੂੰ ਅਪਣਾਇਆ ਜਾ ਰਿਹਾ ਹੈ। ਬਜੁਰਗ ਮਾਪਿਆਂ ਦੀ ਸੰਗਤ ਤੇ ਪਿੰਡਾਂ ਦੇ ਗੁਰਦੁਆਰੇ, ਅਖਾੜੇ ਭੁਲਾ ਕੇ ਅੱਜ ਦੀ ਜਵਾਨੀ ਇੰਟਰਨੈੱਟ, ਵਟਸਐਪ, ਤੇ ਚੰਡੀਗੜ੍ਹ ਚ‘ ਪੜਾਈਆਂ ਤੇ ਡਾਂਸ ਕਲੱਬਾਂ ਨੂੰ  ਪੂਰੀ ਸ਼ਿੱਦਤ ਨਾਲ ਤਰਜੀਹ ਦੇਂਦੇ ਹਨ।ਸਮੇਂ ਤੇ ਆਧੁਨਿਕਤਾ ਦੀ ਅੰਨੀ ਦੌੜ ਵਿਚ ਅੱਜ ਦੀ ਪੀੜੀ ਵੱਧ ਤੋਂ ਵੱਧ ਅੱਗੇ ਨਿਕਲਣਾ ਚਾਹੁੰਦੀ ਹੈ ਫਿਰ ਚਾਹੇ, ਉਹ ਮਹਿੰਗੇ ਨਸ਼ੇ ਦੀ ਹੀ ਕਿਉਂ ਨਾ ਹੋਵੇ।ਜਵਾਨੀ ਦੇ ਲੋਰ ਤੇ ਪੈਸੇ ਦੇ ਜ਼ੋਰ ਵਿਚ ਨਵੇਂ ਤੋਂ ਨਵਾਂ ਤੇ ਮਹਿੰਗੇ ਤੋਂ ਮਹਿੰਗਾ ਨਸ਼ਾ ਨੋਜਵਾਨ ਚੱਖ ਕੇ ਵੇਖਣ ਦੀ ਲਾਲਸਾ ਨਾਲ ਇਸ ਦੇ ਗੁਲਾਮ ਬਣ ਜਾਂਦੇ ਹਨ।ਹਜਾਰਾਂ ਸੈਕੜੇ ਘਰ ਇਸ ਨਸ਼ੇ ਦੀ ਅੱਗ ਨੇ ਸੁਆਹ ਕਰ ਦਿੱਤੇ ਹਨ। ਪਿਛੇ ਜਿਹੇ ਸਰਕਾਰ ਦੀ ਨਸ਼ਾ ਛੁਡਾਊ ਤੇ ਸੁਧਾਰ ਕੇਂਦਰਾਂ ਦੀ ਤੇਜੀ ਵਿਚ ਦੇਖਿਆ ਗਿਆ ਕਿ ਸਕੂਲ ਵਿਚ ਪੜਦੇ ਬੱਚਿਆਂ ਨੂੰ ਵੀ ਇਸ ਨਸ਼ੇ ਨੇ ਨਹੀ ਛੱਡਿਆ।ਕਈ ਬੱਚੇ ਵੀ ਨਸ਼ਾ ਛੁਡਾਊ ਕੇ ਦੇ ਮਰੀਜ ਬਣੇ ਦੇਖੇ ਗਏ। ਸਰਕਾਰ ਦਾ ਹੰਭਲਾ ਨਾਕਾਫੀ ਰਿਹਾ। ਦੇਖੋ ਨਸ਼ੇ ਦੇ ਦੈਂਤ ਨੂੰ ਨਸ਼ਾ ਕੇਂਦਰ ਵੀ ਨਸ਼ੇੜੀ ਮਰੀਜਾਂ ਅੱਗੇ ਥੋੜੇ ਪਾਏ ਗਏ।ਸਰਕਾਰੀ ਹਸਪਤਾਲਾਂ ਵਿਚ ਕਾਰਗਾਰ ਤੇ ਸਟੈਂਡਰਡ ਦੀਆਂ ਦਵਾਈਆਂ ਦੀ ਘਾਟ ਦੇਖੀ ਗਈ।ਨਸ਼ੇ ਨੇ ਸਰੀਰਾਂ ਨੂੰ ਇਸ ਕਦਰ ਘਰ ਬਣਾ ਲਿਆ ਹੈ ਕਿ ਇਸ ਤੋਂ ਬਿਨਾਂ ਨਸ਼ੇੜੀ ਉੱਠਣ ਜ਼ੋਗੇ ਨਹੀ ਰਹਿੰਦੇ।ਸਰੀਰ ਪਿੰਜਰ ਬਣ ਗਏ ਹੈ, ਚਿਹਰੇ ਡਰਾਉਣੇ ਸਹਿਮੇ, ਪੀਲੇ ਹੋਏ ਦਿਸਦੇ ਹਨ, ਚਿਹਰਿਆਂ ਤੇ ਦਗਣ ਤੇ ਚਮਕਣ ਵਾਲੀਆਂ ਲਾਲੀਆਂ ਗਾਇਬ ਹੋ ਚੁੱਕੀਆਂ ਹਨ, ਅੱਖਾਂ ਸਿਲਣ ਵਿਹੂਣੀਆਂ ਤੇ ਸੁੱਕੀਆਂ ਨਜਰ ਆਉਦੀਆਂ ਹਨ, ਇਹੋ ਨਸ਼ੇੜੀਆਂ ਦੀਆਂ ਨਿਸ਼ਾਨੀਆਂ ਜਭ।
 ਕਾਮਿਆਂ, ਮਜਦੂਰਾਂ ਦਾ ਵੀ ਇਹੀ ਹਾਲ ਹੈ, ਸਰਮਾਏਦਾਰ ਜਾਂ ਮਾਲਕ ਕਾਮੇ ਮਜਦੂਰਾਂ ਨੂੰ ਜਾਣ ਬੁਝ ਕੇ ਨਸੇ ਤੇ ਲਾਈ ਛੱਡਦੇ ਹਨ ਕਿ ਕਿਤੇ ਉਨਾਂ ਦੇ ਹੱਥੋਂ ਕਾਮਾ ਨਾ ਨਿਕਲ ਜਾਏ ਇਕ ਪੰਥ ਦੋ ਕਾਜ ਲਏ ਜਾਂਦੇ ਹਨ, ਸੋਸ਼ਣ ਵੀ ਤੇ ਕੰਮ ਵੀ ਥੋੜੀ ਮਜਦੂਰੀ ਦੇਣ ਬਾਵਜੂਦ ਵੀ ਉਸੇ ਦਾ ਕੰਮ ਕਰਨਾ ਪਸੰਦ ਹੁੰਦਾ ਹੈ ਜ਼ੋ ਨਸ਼ਾ-ਸੂਟਾ ਆਦਿ ਲਵਾਉੱਦਾ ਹੈ।ਇਸ ਮੰਜਰ ਨੂੰ ਦੇਖ ਕੇ ਲਗਦਾ ਹੈ।ਨਸ਼ਿਆਂ ਦੇ ਮਾਰੇ ਨੌਜੁਆਨ ਫਿਰ ਖੀਸੇ ਖਾਲੀ ਹੋਣ ਤੇ ਘਰ ਨੂੰ ਸੰਨਾਂ ਲਾਉਣ ਤੇ ਉਤਰਦੇ ਹਨ, ਫਿਰ ਚਾਹੇ ਮਾਂ ਦੀਆਂ ਵਾਲੀਆਂ ਹੋਣ, ਘਰ ਵਾਲੀ ਦੇ ਗਹਿਣੇ, ਪਿਓ ਦੀ ਜਮੀਨ, ਘਰ ਦੇ ਜਰੂਰੀ ਸਮਾਨ ਆਦਿ ਪਰ ਨਸ਼ਾ ਪੂਰਾ ਕਰ ਲੈਂਦੇ ਹਨ। ਨਸ਼ੇ ਦੇ ਸੌਦਾਗਰ ਪਹਿਲਾਂ ਸੌਂਕ ਵਜੋਂ ਥੋੜਾ ਨਸ਼ਾ ਦੇਂਦੇ ਹਨ, ਫਿਰ ਚਾਟੇ ਲਾ ਕੇ ਮਹਿੰਗੇ ਭਾ ਦੀ ਕੀਮਤ ਵਸੂਲਦੇ ਹਨ, ਤੇ ਕਈ ਕਿਸਮ ਦੇ ਗਲਤ ਕੰਮ ਕਰਵਾਉਂਦੇ ਹਨ।ਕਈ ਘਰ ਦੀਆਂ ਜਮੀਨਾਂ ਤੇ ਜਾਇਦਾਦਾਂ ਇਹ ਨਸ਼ਾ ਤੇ ਚਿੱਟਾ ਖਾ ਗਏ ਹਨ।ਅੱਜ ਹਰ ਭਾਂਤ ਦਾ ਨਸ਼ਾਂ ਪੰਜਾਬ ਨੂੰ ਖਾ ਰਿਹਾ ਹੈ।ਇਹ ਲੁਕਵੇਂ ਤੇ ਪੁੜੀਆਂ ਦੇ ਰੂਪ ਵਿਚ ਘਰ ਘਰ, ਗਲੀ-ਮੋੜਾਂ ਤੱਕ ਪਹੁੰਚ ਚੁੱਕਾ ਹੈ।ਜੇਲਾਂ ਭਰੀਆਂ ਤੇ ਬਾਹਰ ਮੁਲਾਕਾਤਾਂ ਤੇ ਆਏ ਬਜੁਰਗ ਮਾਂ Øਪਿਓਆਂ ਦੀਆਂ ਦਰਦੀਲੀਆਂ ਤੇ ਪੀੜਾਂ ਚੀਸਾਂ ਨਾਲ ਭਰੇ ਚਿਹਰੇ ਤੇ ਹਾਵ ਭਾਵ ਸਹਿਜੇ ਹੀ ਪਛਾਣੇ ਜਾ ਸਕਦੇ ਹਨ। ਅੱਜ ਹਰੇਕ ਦਸ ਬੰਦਿਆਂ ਚੋ ਹਰ ਛੇ ਬੰਦੇ ਕੋਈ ਨਾ ਕੋਈ ਨਸ਼ੇ ਦੇ ਮਾਰੇ ਮਿਲਣਗੇ।ਨਸ਼ੇੜੀ ਪੁੱਤਾਂ ਦੇ ਦੁੱਖਾਂ ਦੇ ਮਾਰੇ ਮਾਂ ਪਿਓ ਵਕਤੋਂ ਪਹਿਲਾਂ ਹੀ ਬਜੂਰਗ ਤੇ ਕਮਜੋਰ ਹੋ ਜਾਂਦੇ ਹਨ। ਵਿਆਹ ਸ਼ਾਦੀਆਂ ਤੇ ਵੀ ਸਭ ਤੋਂ ਪਹਿਲਾਂ ਮਹਿੰਗੀ ਸਰਾਬ ਬਾਰੇ ਪੁੱਛਿਆ ਜਾਂਦਾ ਹੈ ਤੇ ਬਾਦ ਚ ਭਾਵੇਂ ਆਪਣਾ ਲਿਆਂਦਾ ਸਮਾਨ ਵੀ ਛੱਕ ਲਿਆ ਜਾਵੇ ਕੋਈ ਫਰਕ ਨਹੀ ਪੈਂਦਾ ਹੈ। ਇਹ ਹੈ ਸਾਡਾ ਅੱਜ ਦਾ ਗਡਕਿਪ।
ਗਰੀਬੀ ਦੀ ਮਾਰ ਵੀ ਪੰਜਾਬ ਦੀ ਜੁਆਨੀ ਨੂੰ ਉਜਾੜ ਰਹੀ ਹੈ। ਗਰੀਬ ਇਨਸਾਨ ਦੀ ਦੋ ਵਕਤ ਦੀ ਰੋਟੀ ਵੀ ਕਿੱਕਰ ਤੇ ਟੰਗੀ ਜਾਪਦੀ ਹੈ, ਅੱਜ ਦੇ ਮਹਿੰਗਾਈ ਭਰੇ ਦੌਰ ਵਿਚ, ਜੀ ਤੋੜ ਤੇ ਲੱਕ ਭੰਨਵੀ ਮਿਹਨਤ ਵੀ ਪੂਰੇ ਪਰਿਵਾਰ ਦਾ ਗੁਜਾਰਾ ਤੇ ਸਿਰ ਚੁੱਕੀ ਬੈਂਕ ਕਰਜੇ ਦੀ ਪੰਡ ਨੂੰ ਲਾਹੁਣ ਤੋ ਅਸਮਰਥ ਭਾਸ ਰਹੀ ਹੈ। ਗੁਰਬਤ ਦੇ ਮਾਰੇ ਕਿਰਸਾਨ ਧੀਆਂ ਪੁੱਤਾਂ ਦੇ ਵਿਆਹਾਂ ਤੇ ਕਰਜੇ ਲਾਉਣ ਤੋ ਅਸਮਰਥ ਅੱਜ ਸਲਫਾਸ ਖਾ ਖਾ ਤੇ ਕਿਕਰੀਂ ਫਾਹੇ ਲੱਗ ਕੇ ਜੀਵਨ ਲੀਲਾ ਸਮਾਪਤ ਰਹੇ ਹਨ।ਉਤੋਂ ਜਿਨਾਂ ਦੀਆਂ ਜਮੀਨਾਂ ਥੋੜੀਆਂ ਨੇ, ਪੁੱਤ ਨਸ਼ੇੜੀ ਨੇ ਉਨਾਂ ਦੀ ਤਾਂ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਗਰੀਬਾਂ ਦੇ ਪੁੱਤ ਭੇਡ ਚਾਲ ਤਹਿਤ ਹੀ ਗਲਤ ਰਾਹੀਂ ਪੈ ਕੇ ਚੋਰੀਆਂ, ਨਸ਼ੇ ਤੇ ਖੋਹਾਂ ਲੂੱਟਾਂ ਕਰਦੇ ਘਰੋਂ ਬੇਘਰ ਹੋਏ ਫਿਰਦੇ ਨੇ।ਅੱਜ ਕੱਲ ਪੰਜਾਬੀ ਮਜਦੂਰਾਂ ਨੂੰ ਛੱਡ ਕੇ ਬਿਹਾਰੀ ਭਈਆਂ ਤੋਂ ਕੰਮ ਕਰਾਉਣਾ ਜਿਆਦਾ ਵਧੀਆਂ ਤੇ ਸਸਤਾ ਸਮਝਿਆ ਜਾਂਦਾ ਹੈ।ਇਕ ਪੰਥ ਦੋ ਕਾਜ, ਕੰਮ ਜਿਆਦਾ ਕਰਦੇ ਹਨ, ਥੱਕਦੇ ਅੱਕਦੇ ਘੱਟ ਹਨ, ਸ਼ਰਾਬ ਪਿਆਲਾ ਨਹੀ ਮੰਗਦੇ ਜੇ ਪੀਣ ਤਾਂ ਥੋੜੇ ਤੇ ਖੁਸ਼ ਹੋ ਜਾਂਦੇ ਹਨ, ਦਿਹਾੜੀ ਵੀ ਘੱਟ ਤੇ ਕੰਮ ਲਈ ਮੰਨ ਜਾਂਦੇ ਜਭ।
ਬੇਰੁਜਗਾਰੀ ਦਾ ਹੜ ਅੱਜ ਦੇ ਨੌਜੂਆਨਾਂ ਨੂੰ ਹੜੀ ਜ਼ਾ ਰਿਹਾ ਹੈ।ਨੌਕਰੀਆਂ ਥੋੜੀਆਂ ਹਨ ਤੇ ਪੜੇ ਲਿਖੇ ਬੇਰੁਜਗਾਰ ਪੀੜੀ ਵੱਡੀ ਮਾਤਰਾ ਵਿਚ ਹੈੇ। ਅੱਜ ਜਿਥੇ ਮਰਜੀ ਦੇਖ ਲਵੋ ਅਸਾਮੀਆਂ ਦੀ ਗਿਣਤੀ ਜੇ 50 ਹੈ ਤਾਂ ਅਰਜੀਕਰਤਾ 25000 ਹਜਾਰ ਦੇ ਕਰੀਬ ਹੋਣਗੇ। ਬੇਰੁਜਗਾਰੀ ਕਾਰਨ ਹੀ ਸ਼ੋਸਣ ਵੀ ਵਧਦਾ ਹੈ। ਇਕ ਸੇਵਾਦਰ, ਚਪੜਾਸੀ ਦੀ ਨੋਕਰੀ ਲਈ ਪੀ.ਐਚ.ਡੀ, ਮਾਸਟਰਜ਼ ਡਿਗਰੀ ਵਾਲੇ ਇੰਟਰਵਿਉੂ ਵਿਚ ਹਾਜਰ ਹੁੰਦੇ ਦੇਖੇ ਗਏ ਹਨ।ਅੱਜ ਕੱਲ ਸਰਕਾਰ 7000-10000 ਰੁਪਏ ਮਹੀਨੇ ਦੇ ਵੇਤਨ ਤੇ ਕੱਚੀਆਂ ਅਸਾਮੀਆਂ ਤੇ ਮੁਲਾਜਮ ਭਰਤੀ ਕਰ ਰਹੀ ਹੈ। ਅਜਿਹੇ ਵਿਚ ਕੋਈ ਘਰ ਦਾ ਖਰਚ, ਜੇਬ ਦਾ ਖਰਚ ਤੇ ਵੱਖ ਵੱਖ ਬਿੱਲਾਂ ਦਾ ਖਰਚ ਕਿਵੇ ਝੱਲੇਗਾ।ਕਈ ਮਹਿਕਮੇ ਜਿਵੇਂ ਮਾਸਟਰੀ, ਬਿਜਲੀ ਮਹਿਕਮੇ ਤੇ ਆਂਗਣਵਾੜੀ ਦੇ ਕੱਚੇ ਕਰਮਚਾਰੀਆਂ ਨੂੰ  ਸਮੇਂ ਸਿਰ ਤਨਖਾਹਾਂ ਨਹੀ ਮਿਲਦੀਆਂ ਵਿਚਾਰੇ ਮੁਜਾਹਰੇ ਜਲਸੇ ਕਰਦੇ ਸਰਕਾਰ ਦੀ ਜਾਨ ਨੂੰ  ਰੋਂਦੇ ਫਿਰਦੇ ਨੇ, ਕਈ ਕੱਚੀਆਂ ਨੌਕਰੀਆਂ ਵਾਲੇ ਪੱਕੇ ਹੋਣ ਦੇ ਸੰਘਰਸ਼ ਵਿਚ ਪਾਣੀ ਦੀਆਂ ਟੈਂਕੀਆਂ ਤੇ ਚੜ ਮਰਨ ਤੇ ਕੁਝ ਤੇਲ ਪਾ ਆਤਮ ਹੱਤਿਆ ਕਰਨ ਤੇ ਮਜਬੂਰ ਹੁੰਦੇ ਨੇ। ਐਸ.ਐਸ.ਏ ਅਧਿਆਪਕਾਂ ਤੇ ਹੋਰ ਕਈ ਮਹਿਕਮੇ ਹੈ ਨੇ ਜਿਥੇ 4-4 ਮਹੀਨਿਆਂ ਤੋਂ ਤਨਖਾਹਾਂ ਨਹੀ ਮਿਲ ਰਹੀਆਂ, ਪਰ ਸਾਡੀ ਸਰਕਾਰ ਅਕਸ਼ੈ ਕੁਮਾਰ, ਸੋਨਾਕਸ਼ੀ ਸਿਨਹਾ, ਤੇ ਪ੍ਰਿਯੰਕਾ ਚੋਪੜਾ ਨੂੰ ਨਚਾਉਣ ਲਈ ਕਰੋੜਾਂ ਰੁਪਏ ਖਰਚ ਰਹੀ ਜ?।
ਬੇਰੁਜਗਾਰੀ ਦਾ ਮਾਰਿਆ ਅੱਜ ਦਾ ਨੋਜੁਆਨ ਪਲਾਇਨਵਾਦੀ ਰੁਚੀ ਧਾਰਨ ਕਰਦਾ ਜਾ ਰਿਹਾ ਹੈ,ਜੋ ਕੰਮ ਇਥੇ ਕਰਕੇ ਮਿਹਨਤ ਨਾਲ ਵੀ ਟੀਚੇ ਹਾਸਿਲ ਕੀਤੇ ਜਾ ਸਕਦੇ ਹਨ ਭਾਵੇਂ ਕਿ ਦੇਰ ਸਵੇਰ ਹੀ ਸਹੀ ਉਨਾਂ ਨੂੰ ਭੁੱਲ ਕੇ ਬਾਹਰੀ ਚਮਕ ਤੇ ਵਿਦੇਸ਼ੀ ਕਮਾਈ ਦੇ ਸੁਪਨਮਈ ਖਿਆਲਾਂ ਚੋ ਗੁਆਚੇ ਨੋਜੁਆਨ ਮਿਹਨਤਾਂ ਤੇ ਮਿੱਟੀ ਨਾਲ ਘੁਲ ਘੁਲ ਕੇ ਮਾਂਵਾਂ ਜਿਹੀ ਜਮੀਨ ਵੇਚ ਵੇਚ ਕੇ ਬਾਹਰ ਨੂੰ ਪਲਾਇਨ ਕਰ ਰਹੇ ਨੇ।ਇਕ ਰਿਪੋਰਟ ਮੁਤਾਬਿਕ ਲਗਭਗ ਢਾਈ ਕਰੋੜ ਤੋ ਵੀ ਜਿਆਦਾ ਭਾਰਤੀ ਅੱਜ ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚ ਵਸ ਰਹੇ ਹਨ। ਹਰੇਕ ਸਾਲ ਲਗਭਗ 20 ਤੋਂ 25 ਹਜਾਰ ਨੌਜੁਆਨ ਵਿਦੇਸੀਂ ਜਾਂਦੇ ਹਨ।ਕਈ ਬਾਹਰਲੇ ਮੁਲਕਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੇ ਹੋਏ ਫੜੇ ਜਾਣ ਤੇ ਨਾ ਇੱਧਰ ਜ਼ੋਗੇ ਤੇ ਨਾ ਉੱਧਰ ਜ਼ੋਗੇ ਰਹਿੰਦੇ ਹਨ। ਏਧਰ ਮਾਂ,ਬਾਪ ਦੀਆਂ ਅੱਖਾਂ ਉਡੀਕਾਂ ਤੇ ਫਿਕਰਾਂ-ਹੰਝੂਆਂ ਦੇ ਹੜਾਂ ਚ ਸੁੱਕ ਤੇ ਮੁਕ ਜਾਣ ਕਿਨਾਰੇ ਪੁੱਜ ਜਾਂਦੀਆਂ ਹਨ, ਕੁਆਰੀਆਂ ਭੈਣਾਂ ਦੇ ਚਾਅ-ਰੀਝਾਂ ਅੱਧਵਾਟੇ ਹੀ ਦਮ ਤੋੜਣ ਲੱਗਦੇ ਹਨ।ਜਦੋਂ ਸਭ ਕੁਝ ਵੇਚ ਵੱਟ ਕੇ ਵੀ ਵਿਦੇਸ਼ਾਂ ਵਿਚ ਚੰਗੇ ਕੰਮ ਕਾਰ ਨਹੀ ਮਿਲ ਪਾਉੱਦੇ, ਜਾਂ ਜਿੰਨਾਂ ਦਾ ਦਿਲ ਬਾਹਰ ਨਹੀ ਲੱਗਦਾ ਘਰ ਤੇ ਆਪਣੇ ਵਤਨ ਦੇ ਲਗਾਅ ਦੇ ਮਾਰੇ, ਫੇਰ ਵਾਪਸ ਭੱਜਦੇ ਘਰ ਨੂੰ ਆਉੰਦੇ ਹਨ ਤਦ ਤੱਕ ਚਿੜੀਆਂ ਖੇਤ ਚੁਗ ਚੁੱਕੀਆਂ ਹੁੰਦੀਆਂ ਹਨ ਤੇ ਬਿਨਾਂ ਪਛਤਾਵੇ ਤੋਂ ਹੱਥ ਕੁਝ ਨਹੀ ਲੱਗਦਾ। ਫੇਰ ਦੁੱਖ, ਕਰਜ, ਤੇ ਟੈਸ਼ਨ ਤੇ ਅਪਰਾਧੀ ਮਨ ਦੀ ਸੋਚ ਦੇ ਹਾਵੀ ਹੋਣ ਤੇ ਨੌਜੁਆਨ ਕੁਰਾਹੇ ਪੈ ਜਾਂਦੇ ਜਾਣੇ ਅਨਜਾਨੇ ਕਈ ਗਲਤ ਕੰਮ ਕਰ ਬੈਠਦੇ ਜਭ।
ਮੇਰੇ ਅੱਜ ਦੇ ਪੰਜਾਬ ਦੀ ਕੀ ਸਾਰੇ ਭਾਰਤ ਦੀ ਵੀ ਇਕ ਲਾ ਇਲਾਜ ਬਿਮਾਰੀ ਰਿਸ਼ਵਤਖੋਰੀ ਹੈ।ਮੇਰੇ ਪੰਜਾਬ ਦੀ ਭੋਲੀ ਭਾਲੀ ਜਨਤਾ ਦੇ ਮਨ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਬਿਨਾਂ ਰਿਸ਼ਵਤ ਤੋ ਕੋਈ ਵੀ ਕੰਮ ਛੇਤੀ ਤੇ ਬਿਨਾਂ ਭੱਜ ਦੌੜ ਤੋਂ ਨਹੀ ਨਿਬੜ ਸਕਦਾ।ਰਿਸ਼ਵਤਖੋਰੀ ਦੇ ਖਿਲਾਫ 1988 ਵਿਚ ਕਾਨੂੰਨ ਬਣਿਆਂ ਸੀ ਜ਼ੋ ਲੱਗਦਾ ਹੈ ਕਿ ਕਾਗਜਾਂ ਦੀ ਰੱਦੀ ਚ‘ ਹੀ ਕਿਧਰੇ ਸੁੱਕ ਗਿਆ ਹੈ। ਦਫਤਰਾਂ ਵਿਚ ਕਤਾਰਾਂ ਦੀਆ ਕਤਾਰਾਂ ਲੱਗੀਆਂ ਨਜਰਾਂ ਆਉੱਦੀਆਂ ਹਨ।ਗਰੀਬ, ਭੋਲੇ ਭਾਲੇ ਲੋਕਾਂ ਦੀਆਂ ਨਜਰਾਂ ਤੇ ਚੇਹਰਿਆਂ ਤੇ ਸਹਿਮ ਤੇ ਝਿਜਕ ਆਮ ਦੇਖੀ ਜ਼ਾ ਸਕਦੀ ਹੈ, ਦਫਤਰਾਂ ਚ ਬੈਠੇ ਬਾਊਆਂ ਦੀਆਂ ਭਬਕੀਆਂ ਤੇ ਦਬਕੇ ਦੇ ਡਰੋਂ ਕਈ ਵਿਚਾਰੇ ਤਾਂ ਦਫਤਰਾਂ ਦੀਆਂ ਦਹਿਲੀਜਾਂ ਹੀ ਨਹੀ ਟਪਦੇ।ਖੂਨ ਪਸੀਨੇ ਦੀ ਕਮਾਈ ਉਨਾਂ ਨੂੰ  ਬਾਊਆਂ ਦੇ ਗੱਲਿਆਂ ਚ ਪਾਉੱਣੀ ਪੈੱਦੀ ਹੈ,ਫਿਰ ਚਾਹੇ ਕੰਮ ਮੈਰਿਜ ਰਜਿਸਟਰੇਸ਼ਨ, ਰਿਹਾਇਸ਼ ਸਰਟੀਫਿਕੇਟ, ਜਮੀਨ ਦੀ ਰਜਿਸਟਰੀ, ਡਰਾਇਵਿੰਗ ਲਇਸੰਸ ਲੈਣ ਆਦਿ ਜਿਹੇ, ਬਿਨਾਂ ਨੋਟ ਤੋਂ ਕੰਮ ਲੋਟ ਨਹੀ ਦਿਸਦਾ। ਛੋਟੀ ਤੋਂ ਛੋਟੀ ਨੌਕਰੀ ਲਈ ਵੀ ਲੱਖਾਂ ਰੁਪਏ ਦੀ ਰਿਸ਼ਵਤ ਦਿੱਤੀ ਜਾਂਦੀ ਹੈ।ਅੱਜ ਕਲ ਡਿਪਟੀ ਕਮਿ ਦਫਤਰਾਂ ਵਿਚ ਸੁਵਿਧਾ ਕੇਂਦਰ ਵੀ ਦੁਬਿਧਾ ਕੇਂਦਰ ਬਣੇ ਨਜਰ ਆ ਰਹੇ ਹਨ। ਮਾਮੂਲੀ ਜਨਮ ਸਰਟੀਫਿਕੇਟ ਲੈਣ ਲਈ ਫਾਇਲ ਦਾ ਖਰਚਾ 5-7 ਹਜਾਰ ਰੁਪਏ ਤੱਕ ਦਾ ਖਰਚ ਆ ਜਾਂਦਾ ਹੈ।ਮੌਤ ਜਾਂ ਜਨਮ ਸਰਟੀਫਿਕੇਟ ਲੈਣ ਲਈ ਗਰੀਬ ਲੋਕਾਂ ਦੀ ਸੁਵਿਧਾਂ ਕੇਂਦਰਾਂ ਦੀਆਂ ਖਿੜਕੀਆਂ ਤੇ ਸਵੇਰੇ ਸਵੇਰ ਹੀ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਮਿਲ ਜਾਂਦੀਆਂ ਹਨ। ਕਈ ਵਾਰ ਤਾਂ ਲੱਗਦਾ ਹੈ ਰੱਬ ਹੀ ਚਲਾ ਰਿਹਾ ਹੈ ਮੇਰੇ ਪੰਜਾਬ ਨੂੰ। ਜਾਂ ਫਿਰ ਮੇਰੇ ਵਤਨ ਦੇ ਲੋਕ ਹੱਠੀ ਤੇ ਹਿੰਮਤੀ ਹਨ ਜ਼ੋ ਕਿ ਨਿਜਾਮ ਤੇ ਆਪਣੇ ਆਲੇ ਦੁਆਲੇ ਦੇ ਪਸਾਰੇ ਨੂੰ  ਤਨਦੇਹੀ ਤੇ ਜਿੰਦਾ ਦਿਲੀ ਨਾਲ ਝੱਲੀ ਜਾ ਰਹੇ ਜਭ।
ਮੇਰੇ ਪੰਜਾਬ ਦੇ ਕੁਝ ਫਰਜੰਦ ਰੱਬ ਦੀ ਮੇਹਰ ਨਾਲ ਚੰਗੇ ਰੱਝੇ ਪੁੱਜੇ ਹੋਣ ਦੇ ਬਾਵਜੂਦ ਰੱਬ ਦਾ ਸੁ ਮਨਾਉਣ ਤੇ ਸਾਦਗੀ ਦੀ ਥਾਂ ਪੈਲਸ ਕਲਚਰ ਨੂੰ ਬੜੀ ਸ਼ਿੱਦਤ ਨਾਲ ਤਰਜੀਹ ਦੇਂਦੇ ਹਨ। ਅਖੇ ਫਲਾਣੇ ਨੇ ਦੋ ਲੱਖ ਦਾ ਪੈਲਸ ਕੀਤਾ ਹੈ ਮੈਂ ਕਿਉਂ ਰਹਾਂ ਮੈਂ ਤਾ ਪੰਜ ਲੱਖ ਵਾਲਾ ਪੈਲਸ ਕਰਨਾ ਹੈ, ਸਾਰੇ ਦੇਖਦੇ ਰਹਿ ਜਾਂਣਗੇ ਮੈਂ ਮੁੰਡਾ ਵਿਆਹਿਆ ਹੈ। ਪੰਜਾਬੀਆਂ ਦੀ ਮੈਂ ਹਰ ਜਗਾ ਭਾਰੂ ਪੈ ਜਾਂਦੀ ਹੈ।ਫਲਾਣੇ ਨੇ 10 ਲੱਖ ਦੀ ਗੱਡੀ ਦਿਤੀ ਹੈ ਮੈ ਕੁੜੀ ਦੇ ਵਿਆਹ ਤੇ 20ਲੱਖ ਦੀ ਗੱਡੀ ਦਿਆਗਾਂ। ਇਸ ਕਿਸਮ ਦੀ ਸੋਚ ਤੇ ਦਿਖਾਵਾ ਹੀ , ਦਾਜ ਜਿਹੀ ਲਾਹਨਤ ਨੂੰ ਜਨਮ ਦਿੰਦਾ ਹੈ। ਜਿਸ ਨਾਲ ਦਾਜ ਘੱਟ ਲਿਆਉਣ ਤੇ ਲੋਭੀ ਪਰਿਵਾਰਾਂ ਵਲੋਂ ਧੀਆਂ ਗਰੀਬਣੀਆਂ ਦੀ ਬਲੀ ਦੇਣ ਤੋਂ ਵੀ ਗੁਰੇਜ਼ ਨਹੀ ਕੀਤਾ ਜਾਂਦਾ।ਕਿੰਨਾ ਚੰਗਾ ਹੋਵੇ ਜੇਕਰ ਵਾਧੂ ਦਿਖਾਵਾ ਜਾਂ ਪੈਸਾ ਵਹਾਉਣ ਦੀ ਥਾਂ ਤੇ ਗਰੀਬਾਂ ਨੂੰ ਭੋਜਨ, ਕੱਪੜੇ ਆਦਿ ਦਾਨ ਚੋ ਦਿੱਤੇ ਜਾਣ। ਪਤਾ ਨਹੀ ਮੇਰੇ ਪੰਜਾਬ ਦੇ ਫਰਜੰਦ ਫੋਕੇ ਦਿਖਾਵੇ ਤੇ ਅਮੀਰੀ ਦੇ ਨਸ਼ੇ ਨੂੰ  ਕਦੋਂ ਾਸਨਕਰਧਰ/।
ਸ਼ਾਇਦ ਤੁਸ਼ੀ ਨਹੀ ਜਾਣਦੇ ਹੋਵੋਗੇ ਕਿ ਮੇਰੇ ਪੰਜਾਬ ਨੂੰ ਸਪਤ ਸਿੰਧੂ, ਪੰਜ ਦਰਿਆਵਾਂ ਦੀ ਧਰਤ, ਅੰਨਦਾਤਾ ਪ੍ਰਾਂਤ ਤੋਂ ਇਲਾਵਾ ਕੁੜੀ ਮਾਰ ਪ੍ਰਾਂਤ ਦਾ ਨਾਮ ਵੀ ਦਿੱਤਾ ਜਾਂਦਾ ਹੈ।ਭਰੂਣ ਹੱਤਿਆ ਇਕ ਕਾਨੂੰਨੀ ਅਪਰਾਧ ਹੈ ਪਰ ਅੱਜ ਵੀ ਸਾਡੇ ਨੇੜੇ ਤੇੜੇ ਦੇ ਪ੍ਰਾਈਵੇਟ ਨਰਸਿੰਗ ਹੋਮਜ, ਹਸਪਤਾਲਾਂ,ਕਲੀਨਿਕਾਂ ਉਪਰ ਇਹ ਪਰੈਕਟਿਸ ਜਾਰੀ ਹੈ। ਛੁਪ ਛੁਪਾ ਕੇ ਇਸ ਨੂੰ  ਅੱਜ ਵੀ ਅੰਜਾਮ ਦਿੱਤਾ ਜਾ ਰਿਹਾ ਹੈ।ਭਰੂਣ ਹੱਤਿਆ ਦੇ ਕਾਰਨ ਹੀ ਪੰਜਾਬ ਦਾ ਸੈਕਸ ਰੇਸੋ ਬਾਕੀ ਰਾਜਾਂ ਦੇ ਮੁਕਾਬਲੇ ਡਗਮਗਾ ਰਿਹਾ ਹੈ।ਲੜਕੀ ਜੰਮਣ ਨੂੰ ਅੱਜ ਵੀ ਕਈ ਰੂੜੀਵਾਦੀ ਤੇ ਪਿਛੜੀ ਸੋਚ ਵਾਲੇ ਮਾੜਾ ਸਮਝਦੇ ਹਨ, ਕੋਈ ਇਨਾਂ ਮੂਰਖਾਂ ਲੂੰ ਸਮਝਾਵੇ ਕਿ ਤੁਹਾਡੀ ਮਾਂ ਤੇ ਦਾਦੀ ਵੀ ਤਾਂ ਕਿਸੇ ਦੀ ਧੀ ਸੀ। ਉਹ ਨਾ ਹੁੰਦੇ ਤਾਂ ਤੁਸ਼ੀ ਕਿਵੇਂ ਅੱਜ ਦਾ ਦਿਨ ਵੇਖਦੇ। ਲੜਕੀਆਂ ਅੱਜ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀ, ਕੀ ਨੌਕਰੀਆਂ, ਫੌਜ਼, ਡਾਕਟਰੀ, ਪੁਲਿਸ, ਅਧਿਆਪਣ, ਸਾਇੰਸ, ਆਦਿ ਕੋਈ ਵੀ ਅਜਿਹਾ ਖੇਤਰ ਨਹੀ ਜਿਸ ਵਿਚ ਲੜਕੀਆਂ ਮੱਲ ਨਾ ਮਾਰੀ ਹੋਵੇ।ਗੱਲ ਸਿਰਫ ਸਾਨੂੰ ਆਪਣੀ ਸੌੜੀ ਸੋਚ ਤੇ ਭੈੜੀ ਮਾਨਿਸਕਤਾ ਨੂੰ  ਬਦਲਣਾ ਗਟ/ਰਕ।
ਮੇਰੇ ਹੀ ਪੰਜਾਬ ਦੇ ਸਿੱਖ ਫਰਜੰਦਾਂ ਤੇ ਸਿੱਖ ਪੰਥ ਦੇ ਸਪੂਤਾਂ ਨੂੰ  ਅਕਾਲ ਤਖਤ ਜ਼ੋ ਸਭ ਤੋਂ ਧਾਰਮਿਕ ਤੇ ਸਿੱਖੀ ਧਰਮ ਦੀ ਉੱਚੀ ਤੇ ਪਵਿੱਤਰ ਜਗਾ ਰੱਖਦੀ ਹੈ, ਜਿਸ ਜਗ੍ਹਾ ਤੇ ਬੈਠ ਕੇ ਸਿੱਖ ਗੁਰੂ ਸਾਹਿਬਾਨ ਸਿੱਖਾਂ ਦੇ ਰੋਜਾਨਾ ਦੇ ਝਗੜੇ ਤੇ ਮਸਲਿਆਂ ਦਾ ਨਿਪਟਾਰਾ ਕਰਦੇ ਸਨ, ਉਸ ਪੂਜਣਯੋਗ ਜਗ੍ਹਾ ਤੇ ਕੁਝ ਮਹੀਨੇ ਪਿੱਛੇ ਜਿਹੇ ਸਿਖਾਂ ਦੇ ਦੋ ਗਰੁੱਪਾਂ ਵਿਚ ਖੂਨੀ ਜੰਗ ਤੇ ਪੱਗਾ ਲਾਉਣ-ਤਲਵਾਰਾਂ ਲਹਿਰਾਉਣ ਤੱਕ ਦੀ ਲੜਾਈ ਦੇਖਣ ਨੂੰ  ਵੀ ਮਿਲੀ ਸੀ, ਜਿਸਦਾ ਸਾਰੇ ਸਿੱਖ ਜਗਤ ਤੇ ਬਾਹਰ ਦੇ ਸਿੱਖਾਂ ਵਲੋਂ ਵੀ ਕਾਫੀ ਵਿਰੋਧ ਤੇ ਨਰਾਜਗੀ ਜਾਹਰ ਕੀਤੀ ਗਈ ਸੀ।ਸਿੱਖ ਧਰਮ ਤਾਂ ਨਿਮਰਤਾ, ਸ਼ਾਂਤੀ, ਮਜਲੂਮਾਂ ਦੀ ਰਾਖੀ ਤੇ ਸੱਚੀ ਭਗਤੀ ਦਾ ਸੰਦੇਸ਼ ਦਿੰਦਾ ਹੈ।ਪਰ ਇਸ ਘਟਨਾ ਨੇ ਸਿੱਖੀ ਧਰਮ ਦੀ ਬਹੁਤ ਬੁਰੀ ਉਦਾਹਰਣ ਪੇਸ਼ ਕੀਤੀ ਸੀ।ਮੇਰੇ ਪੰਜਾਬ ਦੇ ਫਰਜੰਦ ਸਪੂਤ ਕਿਉਂ ਸਬਰ, ਸਾਂਤੀ,ਨਿਮਰਤਾ ਤੇ ਧਾਰਮਿਕਤਾ ਦਾ ਪਾਠ ਭੁਲੀ ਜਾ ਰਹੇ ਨੇ। ਅੱਜ ਹਰ ਗੱਲ ਸਰਕਾਰ ਕੋਲੋਂ ਭੁੱਖ ਹੜਤਾਲ, ਤੋੜ-ਫੋੜ ਕਰਕੇ, ਜਲਸੇ-ਜਲੂਸ, ਮੁਜਾਹਰੇ ਤੇ ਸਾੜ ਫੂਕ ਨਾਲ ਮਨਾਉਣੀ ਪੈ ਰਹੀ ਹੈੇ।ਮੇਰੇ ਪੰਜਾਬ ਵਿਚ ਅੱਜ ਇਲਾਜ ਲਈ ਦਵਾਈਆਂ ਦੀ ਘਾਟ ਹੋ ਗਈ ਹੈ। ਸਾਰੇ ਟੀਕੇ ਤੇ ਨਸ਼ੀਲੇ ਕੈਪਸੂਲ ਇਸ ਦੀ ਜਵਾਨੀ ਦੇ ਲੇਖੇ ਚੜ ਗਏ ਹਨ। ਹਸਪਤਾਲਾਂ ਵਿਚ ਬੈਡ ਬਿਤਸਰਿਆਂ, ਦਵਾਈਆਂ ਦੀ ਘਾਟ ਹੈ ਮਰੀਜ ਫਰਸ਼ਾਂ ਤੇ ਹੀ ਬਿਸਤਰੇ ਲਾ ਕੇ ਇਲਾਜ ਕਰਵਾ ਲੈਂਦੇ ਹਨ, ਸਟਾਫ ਘੱਟ ਹੈ ਜ਼ੋ ਹੈ ਵੀ ਉਹ ਬਦਲੀਆਂ ਤੇ ਰਾਜਸੀ ਦਬਾਉ ਅਧੀਨ ਥਾਂ ਕੁਥਾਂ ਬਦਲੀ ਹੋਣ ਕਾਰਨ ਨੌਕਰੀਆਂ ਛੱਡ ਛੱਡ ਬਾਹਰ ਨੂੰ ਭੱਜ ਰਹੇ ਨੇ ਕਈ ਵਿਚਾਰੇ ਡਾਕਟਰ ਤਾਂ ਰਾਜਸੀ ਦਬਾਉ ਨੂੰ ਨਾ ਹੰਢਾਉਂਦੇ ਖੁਦ ਦੇ ਘਰੇ ਕਲੀਨਿਕ ਖੋਲ ਤੋਰੀ ਫੁਲਕਾ ਚਲਾਈ ਜਾਂਦੇ ਨੇ।ਥਾØਣਿਆਂ ਵਿਚ ਵੀ ਗਰੀਬ ਬਾਹਰਲੇ ਗੇਟ ਤੋਂ ਹੀ ਮੁੜ ਜਾਂਦਾ ਹੈ। ਪਹਿਲਾਂ ਉਸ ਨੂੰ ਰਾਜਸੀ ਪਾਰਟੀ ਜਾਂ ਗਰੁਪ ਬਾਰੇ ਪੁੱਛਿਆ ਜਾਂਦਾ ਹੈ ਫਿਰ ਉਸ ਦੀ ਫਰਿਆਦ ਸੁਣੀ ਜਾਂਦੀ ਹੈ। ਬੁਢਾਪਾ ਪੈਨਸ਼ਨਾਂ ਮਰਿਆਂ ਦੀਆਂ ਵੀ ਮਿਲਦੀਆਂ ਨੇ, ਕਈ ਥਾਂਈਂ ਤਾਂ ਜਵਾਨ ਵੀ ਲੈ ਰਹੇ ਨੇ। ਕਈ ਪਿੰਡਾਂ ਜਿਥੇ ਪਿਛੜੀ ਜਾਂਤਾਂ ਲਈ ਕੋਟੇ ਦੀਆਂ ਸੀਟਾਂ ਨੇ, ਸਰਮਾਏਦਾਰ ਗਰੀਬ ਨੂੰ ਆਪ ਪੈਸਾ ਲਗਾ ਕੇ ਸਰਪੰਚ ਖਲਾਰ ਲੈਂਦੇ ਨੇ ਤੇ ਫਿਰ ਖੁਦ ਦੀ ਚਲਾਉਂਦੇ ਨੇ।ਕਈਆਂ ਪਿੰਡਾਂ ਵਿਚ ਵਿਕਾਸ ਮੂਹੋਂ ਵੀ ਬੋਲਦਾ ਹੈ ਪਰ ਜਿਆਦਾਤਰ ਵਿਚ ਤਾਂ ਗ੍ਰਾਂਟਾਂ ਪਿੰਡ ਦੇ ਵਿਚ ਆਉੱਦਿਆਂ ਹੀ ਗਾਈਬ ਹੋ ਜਾਂਦੀਆਂ ਹਨ, ਤੇ ਗਲੀਆਂ ਨਾਲੀਆਂ ਵਿਚਾਰੀਆਂ ਜਿਉਂ ਦੀਆਂ ਤਿਉਂ ਆਪਣੀ ਕਿਸਮਤ ਰੋਦੀਆਂ ਰਹਿੰਦੀਆਂ ਹਨ। ਸਾਡਾ ਪਿੰਡ ਖੈਰਦੀਨਕੇ ਵੀ ਬੱਸ ਅੱਡੇ ਦੇ ਸ਼ੱੈਡ ਬਣਨ ਨੂੰ ਰੋ ਰਿਹਾ ਹੈ। ਅਸੀਂ ਮੀਂਹ ਪੈਣ ਤੇ ਦੁਕਾਨਾਂ ਦੇ ਸੈੱਡਾਂ ਵਿਚ ਖਲੋ ਕੇ ਟਾਇਮ ਸਾਰਦੇ ਜਖ।
ਪੰਜਾਬ ਦੇ ਬਾਰਡਰ ਦੇ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਬਹੁਤ ਹੀ ਖਰਾਬ ਹੋ ਰਿਹਾ ਹੈ। ਇਸ ਜਹਿਰੀਲੇ ਤੇ ਗੰਧਲੇ ਪਾਣੀ ਵਿਚ ਯੂਰੇਨੀਅਮ ਦੀ ਬਹੁਤਾਤ ਨਾਲ ਬਹੁਤ ਜਹਿਰੀਲੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਨਾਂ ਵਿਚ ਕਾਲਾ ਪੀਲੀਆ, ਕੈਂਸਰ, ਪੇਟ ਤੇ ਚਮੜੀ ਰੋਗ ਮੁਖ ਹਨ। ਪੰਜਾਬ ਦੇ ਬਾਰਡਰ ਦੇ ਜਿਲ੍ਹੇ ਮੋਗਾ, ਫਿਰੋਜਪੁਰ, ਤਰਨ ਤਾਰਨ, ਫਰੀਦਕੋਟ,ਅੰਮ੍ਰਿਤਸਰ, ਗੁਰਦਾਸਪੁਰ, ਹੁਸਿਆਰਪੁਰ ਆਦਿ ਕਾਫੀ ਗੰਭੀਰ ਨਤੀਜਿਆਂ ਨਾਲ ਇਸ ਦੇ ਸ਼ਿਕਾਰ ਹੋ ਰਹੇ ਹਨ।  ਪਾਣੀ ਨੂੰ ਬਚਾਉਣ ਤੇ ਸਾਫ ਕਰਨ ਵਿਚ ਸਰਕਾਰ ਨੂੰ  ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਆਉਣ ਵਾਲੇ 20 ਸਾਲਾਂ ਤੱਕ ਪੰਜਾਬ ਨੂੰ  ਪੀਣ ਲਈ ਵੀ ਪਾਣੀ ਨਸੀਬ ਨਹੀ ਹੋਵੇਗਾ।ਪੰਜਾਬ ਵੀ ਛੇਤੀ ਹੀ ਰਾਜਸਥਾਨ ਤੇ ਦਿੱਲੀ ਵਿਚਲੀ ਪਾਣੀ ਵਾਲੀ ਕਿੱਲਤ ਨੂੰ  ਹੰਢਾਏਗਾ।ਮੌਜੂਦਾ ਨਿਜਾਮ ਨੂੰ ਕੁੱਖ, ਰੁੱਖ, ਭੁੱਖ ਤੇ ਸੁੱਖ ਦੀ ਰਾਖੀ ਕਰਨ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ, ਤਾਂ ਹੀ ਤਾਂ ਕੋਈ ਵੀ ਨਿਜਾਮ ਆਵਾਮ ਦੀ ਨਿਗੇ ਚੜ ;ੲ/ਰਕ।
        ਸਟੇਟ ਤੇ ਸੈਂਟਰ ਦੀ ਸਰਕਾਰ ਦੇ ਇੱਕ ਦੂਜੇ ਤੇ ਨਸ਼ਾਂ ਨਾ ਰੋਕਣ ਜਿਹੇ ਇਲਜਾਮ ਲਗਾਉਣ ਦੀ ਥਾਂ ਤੇ ਇਕੱਠੇ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਤੇ ਨਸ਼ੇ ਦੇ ਦੈਂਤ ਨੂੰ  ਨਕੇਲ ਪਾਉਣੀ ਚਾਹੀਦੀ ਹੈ।ਮਹਿੰਗਾਈ ਨੂੰ  ਨਕੇਲ ਪਾਉਣੀ ਚਾਹੀਦੀ ਹੈ।ਗੁਆਂਢੀ ਮੁਲਕ ਦੇ ਬਦਲਦੇ ਰਵੱਈਏ ਤੇ ਪੈਤੜਿਆਂ ਤੇ ਪੈਨੀ ਨਜਰ ਰੱਖਣੀ ਚਾਹੀਦੀ ਹੈ।ਵੱਧ ਤੋਂ ਵੱਧ ਸਰਕਾਰੀ ਸੇਵਾਵਾਂ ਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ। ਵੱਧ ਤੋਂ ਵੱਧ ਨੋਕਰੀਆਂ ਦੇ ਮੋਕੇ ਪੈਦਾ ਕਰਨੇ ਚਾਹੀਦੇ ਹਨ। ਮੌਜੂਦਾ ਸਰਕਾਰ ਨੂੰ ਬਾਰਡਰ ਬੈਲਟ ਦੇ ਇਲਾਕਿਆਂ ਦੇ ਲੋਕਾਂ ਵਿਚ ਵੀ ਪੜਾਈ ਤੇ ਸਿਹਤ ਸੇਵਾਵਾਂ ਪ੍ਰਤੀ ਜਾਗਰੂਕਤਾ ਵਧਾਉਣੀ ਚਾਹੀਦੀ ਹੈ। ਰਿਸ਼ਵਤਖੋਰੀ ਨੂੰ  ਖਤਮ ਤੇ ਪ੍ਰਸ਼ਾਸ਼ਨ ਵਿਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ।ਪੰਜਾਬ ਦੀਆ ਸਰਹੱਦਾਂ ਦੀ ਰਾਖੀ ਕਰਦੀਆਂ ਫੋਰਸਾਂ ਨੂੰ ਸਖਤੀ ਵਰਤਨੀ ਚਾਹੀਦੀ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਉਪਰੋਕਤ ਦਰਸਾਈਆਂ ਅਲਾਮਤਾਂ ਦਾ ਸਖਤੀ ਨਾਲ ਦਬਾ ਕਰੇ, ਵਕਤ ਦੀ ਨਬਜ ਨੂੰ ਪਕੜੇ ਤੇ ਜਨਤਾ ਦੇ ਦਿਲ ਤੇ ਨਜਰੀਏ ਨੂੰ ਪੜੇ, ਹੁਣ ਵਕਤ ਆ ਗਿਆ ਹੈ, ਜਨਤਾ ਜਾਗ ਰਹੀ ਹੈ, ਕੰਮ ਨੂੰ ਹੀ ਸਲਾਮਾਂ ਹੁੰਦੀਆਂ ਹਨ, ਤੇ ਇਹ ਗੱਲ ਨਿਜਾਮ ਨੂੰ ਸਮਝਣੀ ਹੀ ਪੈਣੀ ਹੈ। ਕਿਉਂਕਿ ਆਵਾਮ ਦੀ ਸਤੁੰਸ਼ਟੀ ਤੇ ਸੁੱਖ ਹੀ ਕਿਸੇ ਨਿਜਾਮ ਦੀ ਸਥਿਰਤਾ ਦਾ ਅਧਾਰ ਹੁੰਦਾ ਜ?।

ਤਰਨ ਸਕੋਭ,09988281206

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346