Welcome to Seerat.ca
|
|
ਗੀਤ
-
ਗੁਰਨਾਮ ਢਿੱਲੋਂ
|
..........................
ਮੇਰਾ ਪਿੰਡ ਤਾਂ ਬੜਾ ਸੀ ਪਿੰਡ ਸੋਹਣਾ
ਲੁੱਟ ਲਿਆ ਮੁਹਤਬਰਾਂ ਨੇ ।
ਏਹੋ ਜਿਹਾ ਹੋਰ ਪਿੰਡ ਕਿਹੜਾ ਹੋਣਾ
ਲੁੱਟ ਲਿਆ ਮੁਹਤਬਰਾਂ ਨੇ ।
ਠਾਣੇ ਤੇ ਤਹਿਸੀਲੇ ਕੁੰਡੀ ਲਾ ਕੇ ਬੈਠੇ ਰਹਿੰਦੇ ਨੇ ।
ਅੱਧਾ ਪੂੰਗ ਆਪ ਖਾਣ ਅੱਧਾ ਅੱਗੇ ਦਿੰਦੇ ਨੇ ।
ਸਉਰ ਰਿਹਾ ਕੰਮ, ਲੂਤੀ ਲਾ ਕੇ ਵਿਗਾੜ ਦੇਣ
ਲਹੂ ਪੀ ਕੇ ਫੇਰ ਕਰਵਾਉਣਾ ।
ਲੁੱਟ ਲਿਆ ਮੁਹਤਬਰਾਂ ਨੇ
ਮੇਰਾ ਪਿੰਡ.........................
ਲੀਰੋ-ਲੀਰ ਕਰ ਕੇ ਇਹ ਪਿੰਡ ਤਾਈਂ ਰੱਖਦੇ ।
ਬੰਦੇ ਜਿਹੜੇ ਕੱਖ ਦੇ ਸੀ. ਬਣ ਗਏ ਨੇ ਲੱਖ ਦੇ .
ਕਰਨਾ ਵਿਕਾਸ ਕਹਿ ਕੇ ਡੋਬ ਦੇਣਾ ਸਾਰਾ ਪਿੰਡ
ਆਪ ਚੰਗਾ ਖਾਣਾ ਤੇ ਹੰਢਾਉਣਾ ।
ਲੁੱਟ ਲਿਆ ਮੁਹਤਬਰਾਂ ਨੇ
ਮੇਰਾ ਪਿੰਡ..............................
ਫ਼ੀਮ ਅਤੇ ਡੋਡਿਆਂ ਦਾ ਧੰਦਾ ਕਰਵਾਉਂਦੇ ਇਹ ।
ਕਦੇ ਚਿੱਟੀ ਕਦੇ ਨੀਲੀ ਸੀਸ ਤੇ ਸਜਾਉਂਦੇ ਇਹ ।
ਨਵੇਂ ਨਵੇਂ ਨਸ਼ੇ ਪਿੰਡ ਵਿੱਚ ਵਰਤਾਉਣ ਦੇ ਲਈ
ਜੋੜ ਵੱਡੇ ਸਾਹਿਬ ਨਾਲ ਲਾਉਣਾ ।
ਲੁੱਟ ਲਿਆ ਮੁਹਤਬਰਾਂ ਨੇ
ਮੇਰਾ ਪਿੰਡ........................................
ਨੇਕੀ ਨਾਲ ਈਰਖਾ ਤੇ ਬਦੀ ਨਾਲ ਦੋਸਤੀ ।
ਕਰਦੇ ਜੋ ਕਾਰਨਾਮੇਂ ਦੱਸੇ ਕੋਈ ਕੀ ਕੀ !
ਆਪ ਨੱਚੀ ਟੱਪੀ ਜਾਣ ਹਾਕਮਾਂ ਦੇ ਹੁਕਮਾਂ ਤੇ
ਨਾਲੇ ਸਾਰੇ ਪਿੰਡ ਨੂੰ ਨਚਾਉਣਾ ।
ਲੁੱਟ ਲਿਆ ਮੁਹਤਬਰਾਂ ਨੇ
ਮੇਰਾ ਪਿੰਡ......................................
-0-
|
|