ਕੱਲ੍ਹ ਖ਼ਿੜਕੀ ‘ਚੋਂ ਸ਼ਹਿਰ
ਵੇਖਿਆ,
ਗ਼ਲੀ-ਗ਼ਲੀ ਵਿਚ ਕਹਿਰ ਵੇਖਿਆ।
ਲੱਗੀ ਮੱਸਿਆ ਬਨਾਰਸੀ ਠੱਗਾਂ ਦੀ,
ਅਮ੍ਰਿਤ ਦੇ ਕੁੰਭ ‘ਚ ਵਿਕੇਂਦਾ ਜ਼ਹਿਰ ਵੇਖਿਆ।
ਭਗਵਾਨ ਦੁੱਧ ਨਾਲ ਸੀ ਨਹਾ ਰਿਹਾ,
ਵਿਲਕਦਾ ਇਨਸਾਨ ਰੋਟੀ ਤੋਂ ਬਗ਼ੈਰ ਵੇਖਿਆ ।
ਇਨਸਾਫ਼ ਘੋਟੇ ਥੱਲ੍ਹੇ ਚੀਕਾਂ ਮਾਰਦਾ,
ਝੂਠ ਸੱਚ ਨੂੰ ਘੜੀਸੀ ਜਾਂਦਾ ਸਿਖ਼ਰ ਦੁਪਿਹਰ ਵੇਖਿਆ।
ਸਾਗਰ ਤੇ ਲਹਿਰਾਂ, ਦੋਵੇਂ ਹੋਏ ਸਾਜ਼ਿਸ਼ੀ,
ਬੇੜੀਆਂ ਦਾ ਕਿਨਾਰਿਆਂ ਦੇ ਸੰਗ ਵੈਰ ਵੇਖਿਆ ।
ਕਾਵਾਂ ਨੇ ਬਾਜਾਂ ਨੂੰ ਹੱਥ ਪਾ ਲਿਆ,
‘ਮਿੰਟੂ‘ ਸ਼ੇਰ ਬੱਕਰੀ ਦੇ ਫੜ੍ਹੀ ਬੈਠਾ ਪੈਰ ਵੇਖਿਆ।
ਪਿੰਡ ਤੇ ਡਾਕ: ਗੁਰੂਸਰ ਯੋਧਾ, ਤਹਿ: ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307
-0-
|