Welcome to Seerat.ca
Welcome to Seerat.ca

ਨਾਵਲ ਅੰਸ਼ / ਨਵੀਂ ਧਰਤੀ

 

- ਹਰਜੀਤ ਅਟਵਾਲ

ਲਾਲ

 

- ਅਮਰਜੀਤ ਚੰਦਨ

ਵਰਿਆਮ ਸਿੰਘ ਸੰਧੂ ਦੀ ਗੁਫ਼ਾ ਵਿਚਲੀ ਉਡਾਣ

 

- ਪ੍ਰਿੰ. ਸਰਵਣ ਸਿੰਘ

ਇਉਂ ਮੇਰੀਆਂ ਲਿਖਤਾਂ ਨੂੰ ਜੀ ਆਇਆਂ ਆਖਿਆ ਗਿਆ

 

- ਗਿਆਨੀ ਸੰਤੋਖ ਸਿੰਘ

ਬੋਲੀ ਹਰ ਪਲ ਜਨਮਦੀ ਹੈ

 

- ਗੁਲਸ਼ਨ ਦਿਆਲ

ਕਹਾਣੀ / ਸਮਝੌਤਾ

 

- ਗੁਰਦੀਸ਼ ਕੌਰ ਗਰੇਵਾਲ

ਪੰਜ ਗ਼ਜ਼ਲਾਂ

 

- ਸੁਰਿੰਦਰ ਸੀਰਤ

ਪ੍ਰਸਿਧ ਪਾਕਿਸਤਾਨੀ ਪੰਜਾਬੀ ਲਿਖਾਰੀ ਅਫ਼ਜ਼ਲ ਅਹਿਸਨ ਰੰਧਾਵਾ ਨਾਲ ਮੁਲਾਕਾਤ / ਇਕ ਪਿੰਡ ਦੋ ਪੱਤੀਆਂ

 

- ਸੰਤੋਖ ਸਿੰਘ ਸੰਤੋਖ

ਦੁਖੀ ਡਰਾਈਵਰ ਦਾ ਇਕਬਾਲੀਆ ਬਿਆਨ

 

- ਹਰਪ੍ਰੀਤ ਸੇਖਾ

ਕਨੇਡੀਅਨ ਭਾਰਤੀ ਪ੍ਰਵਾਸੀਆਂ ਵਿੱਚ, ਸੋਚ ਪ੍ਰਵਰਤਣ ਤੇ ਗ਼ਦਰ ਲਹਿਰ

 

- ਸੁਦਾਗਰ ਬਰਾੜ ਲੰਡੇ

ਸਾਵਣ ਦੀਆਂ ਯਾਦਾਂ

 

- ਬਰਜਿੰਦਰ ਗੁਲਾਟੀ

ਕਵਿਤਾ / ਕਲਪਨਾ

 

- ਹਰਭਜਨ ਕੌਰ ਗਿੱਲ

ਮਿੰਨੀ ਕਹਾਣੀ / ਸੋਚਾਂ ਦੇ ਖੰਭ

 

- ਰਵੀ ਸੱਚਦੇਵਾ

ਵਗਦੀ ਏ ਰਾਵੀ/ਅਣਪੀਤੇ ਪਾਣੀ ਦਾ ਸੁਆਦ

 

- ਵਰਿਆਮ ਸਿੰਘ ਸੰਧੂ

ਸਾਹਿਤਕ ਸਵੈਜੀਵਨੀ / ਪੂਰਨਿਆਂ ‘ਤੇ ਲਿਖਣ ਦਾ ਅਭਿਆਸ

 

- ਵਰਿਆਮ ਸਿੰਘ ਸੰਧੂ

ਗ਼ਦਰ ਸ਼ਤਾਬਦੀ ਸਮਾਗਮ / ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ ਬੇਹੱਦ ਸਫਲ ਰਹੇ!

 

- ਉਂਕਾਰਪ੍ਰੀਤ

Khalistani separatists' killings leave a legacy of sorrow in Canada and the U.S.

 

- Gurpreet Singh

ਗ਼ਦਰੀ ਕਵਿਤਾ ਦੀ ਭਾਸ਼ਾ ਅਤੇ ਇਸ ਦਾ ਮਹੱਤਵ

 

- ਕੁਲਵਿੰਦਰ ਖਹਿਰਾ

ਮਿੰਨੀ ਕਹਾਣੀ / ਨਿੱਕਾ

 

- ਬੇਅੰਤ ਗਿੱਲ

ਹੁੰਗਾਰੇ

 
Online Punjabi Magazine Seerat


ਦੁਖੀ ਡਰਾਈਵਰ ਦਾ ਇਕਬਾਲੀਆ ਬਿਆਨ
- ਹਰਪ੍ਰੀਤ ਸੇਖਾ
 

 

ਮੇਰੀ ਉਮਰ ਸੱਠ ਸਾਲ ਤੋਂ ਉੱਪਰ ਹੈ। ਮੈਂ 1976 ‘ਚ ਡਾਊਨ-ਟਾਊਨ ਦੀ ਕੰਪਨੀ ਨਾਲ ਟੈਕਸੀ ਚਲਾਉਣ ਲੱਗਾ ਸੀ। ਉਦੋਂ ਮੈਂ ਪਾਰਟ ਟਾਈਮ ਟੈਕਸੀ ਚਲਾਉਂਦਾ ਸੀ। ਪੱਕਾ ਕੰਮ ਮੇਰਾ ਬੇਕਰੀ ਵਿਚ ਸੀ। ਉਦੋਂ ਉਸ ਟੈਕਸੀ ਕੰਪਨੀ ਵਿਚ ਆਪਣੇ ਬੰਦੇ ਬਹੁਤ ਘੱਟ ਹੁੰਦੇ ਸੀ। ਜਦੋਂ ਮੈਂ ਪਹਿਲੇ ਦਿਨ ਟੈਕਸੀ ਦਾ ਕੰਮ ਮੰਗਣ ਗਿਆ ਤਾਂ ਮੇਰੇ ਕੱਪੜੇ-ਲੱਤੇ ਦੇਖ ਕੇ ਕੰਪਨੀ ਦਾ ਮਨੇਜਰ ਕਹਿੰਦਾ ਕਿ ਇਹ ਕੰਮ ਤੇਰੇ ਕਰਨ ਵਾਲਾ ਨੀਂ। ਉਦੋਂ ਟੈਕਸੀ ਚਲਾਉਣ ਦਾ ਕੰਮ ਬਹੁਤ ਖਤਰਨਾਕ ਹੁੰਦਾ ਸੀ। ਡਰਾਈਵਰ ਰਫ਼-ਟਫ਼ ਕਿਸਮ ਦੇ ਬੰਦੇ ਹੁੰਦੇ ਸੀ। ਜਿਹੜੇ ਕਿਸੇ ਦੇ ਦੋ ਘਸੁੰਨ ਲਾਉਣ ਜੋਗੇ ਵੀ ਹੁੰਦੇ ਜਾਂ ਕਿਸੇ ਤੋਂ ਚਾਰ ਘਸੁੰਨ ਖਾ ਵੀ ਸਕਦੇ ਹੁੰਦੇ। ਮੇਰੀ ਕਾਠੀ ਛੋਟੀ ਐ। ਮੇਰੇ ਕੱਪੜੇ ਵੀ ਹੁਣ ਵਾਂਗ ਸਾਫ਼-ਸੁਥਰੇ ਸੀ। (ਉਸਦੇ ਡਰੈੱਸ ਪੈਂਟ ਅਤੇ ਸ਼ਰਟ ਪਾਈ ਹੋਈ ਸੀ)। ਉਸ ਕੰਪਨੀ ਵਿਚ ਮੈਂ ਪਾਰਟ ਟਾਈਮ ਤਿੰਨ ਸਾਲ ਨੌਕਰੀ ਕੀਤੀ। ਦੋ-ਦੋ ਨੌਕਰੀਆਂ ਕਰਕੇ ਡਾਲਰ ਜੋੜੇ। ਫਿਰ ਮੇਰਾ ਵਿਆਹ ਹੋ ਗਿਆ। ਕਦੇ-ਕਦਾਈ ਫੇਰ ਵੀ ਮੈਂ ਟੈਕਸੀ ਚਲਾ ਆਉਂਦਾ। ਫੇਰ ਮੈਂ 1986 ਤੋਂ 1991 ਤੱਕ ਕਿਸੇ ਹੋਰ ਕੰਪਨੀ ਦੀ ਟੈਕਸੀ ਚਲਾਈ। ਉੱਥੇ ਵੀ ਮੈਂ ਪਾਰਟ-ਟਾਈਮ ਹੀ ਟੈਕਸੀ ਚਲਾਈ। ਫੇਰ ਹਾਲਾਤ ਏਦਾਂ ਦੇ ਬਣੇ ਕਿ ਮੇਰੀ ਬੇਕਰੀ ਵਾਲੀ ਨੌਕਰੀ ਵੀ ਜਾਂਦੀ ਲੱਗੀ ਤੇ ਟੈਕਸੀ ਵਾਲੀ ਵੀ। ਟੈਕਸੀ ‘ਚ ਮੇਰੀ ਕਿਸੇ ਨੇ ਸਿ਼ਕਾਇਤ ਕਰ ਦਿੱਤੀ ਸੀ। ਮਨੇਜ਼ਰ ਨੇ ਮੈਨੂੰ ਕੱਢ ਦਿੱਤਾ; ਕਹਿੰਦਾ ਕਿ ਤੂੰ ਕਿਸੇ ਸਵਾਰੀ ਨਾਲ ਮਿਸ-ਬੀਹੇਵ ਕੀਤਾ ਸੀ। ਫੇਰ ਮੈਂ ਇਕ ਹੋਰ ਟੈਕਸੀ ਕੰਪਨੀ ਵਿਚ ਚਲਿਆ ਗਿਆ। ਓਥੇ 2008 ਤੱਕ ਰਿਹਾ। ਉਸ ਟੈਕਸੀ ਕੰਪਨੀ ਦਾ ਪਹਿਲਾਂ ਇੱਕ ਗੋਰਾ ਹੀ ਮਾਲਕ ਸੀ। ਜਦੋਂ ਉਹ ਵੇਚ ਗਿਆ ਤਾਂ ਫੇਰ ਆਪਣੇ ਬੰਦਿਆਂ ਨੇ ਟੈਕਸੀਆਂ ਖ੍ਰੀਦ ਲਈਆਂ। ਮੇਰੇ ਕੋਲ ਵੀ ਆਵਦੀ ਟੈਕਸੀ ਸੀ। ਫੇਰ ਮੈਂ ਵੇਚ ਦਿੱਤੀ। ਮੈਨੂੰ ਸ਼ਰਾਬ ਤੇ ਰੰਨਾਂ ਦੀ ਆਦਤ ਪੈ ਗਈ। ਕਈ ਵਾਰ ਏਦਾਂ ਹੋਣਾ ਕਿ ਪੁਲੀਸ ਨੇ ਮੈਨੂੰ ਸ਼ਰਾਬੀ ਹੋਏ ਨੂੰ ਘਰ ਛੱਡ ਕੇ ਜਾਣਾ ਜਾਂ ਹਸਪਤਾਲ। ਇੱਕ ਵਾਰੀ ਮੈਂ ਮਸਾਜ-ਪਾਰਲਰ ਤੇ ਗਿਆ ਹੀ ਸ਼ਰਾਬੀ ਹੋ ਕੇ ਸੌਂ ਗਿਆ। ਫੇਰ ਪੁਲੀਸ ਘਰ ਛੱਡ ਕੇ ਗਈ। ਮੈਂ ਕਦੇ ਸ਼ਰਾਬ ਪੀ ਕੇ ਟੈਕਸੀ ਨਹੀਂ ਚਲਾਈ ਪਰ ਫੇਰ ਵੀ ਮੇਰਾ ਪੁਲੀਸ ਰਿਕਾਰਡ ਬਣ ਗਿਆ। ਜਦੋਂ ਮੈਂ ਸਿਟੀ ਹਾਲ ਸ਼ੋਫਰ ਪਰਮਿਟ ਰੀਨਿਊ ਕਰਵਾਉਣ ਗਿਆ ਤਾਂ ਉਨ੍ਹ੍ਹਾਂ ਨੇ ਮੇਰਾ ਪਰਮਿਟ ਰੀਨਿਊ ਨਾ ਕੀਤਾ। ਮੈਂ ਕਿਸੇ ਹੋਰ ਸ਼ਹਿਰ ਦੀ ਟੈਕਸੀ ਕੰਪਨੀ ਵਿਚ ਚਲਾ ਗਿਆ। ਉਸ ਮਿਊਂਸਪਿਲਟੀ ਦੇ ਸਿਟੀ ਹਾਲ ਵਾਲੇ ਕਹਿੰਦੇ ਕਿ ਆਪਣੇ ਡਾਕਟਰ ਤੋਂ ਨੋਟ ਲਿਖਵਾ ਕੇ ਲਿਆ। ਡਾਕਟਰ ਨੇ ਲਿਖ ਦਿੱਤਾ ਕਿ ਇਸ ਨੂੰ ਮਨੋਵਿਗਿਆਨੀ ਤੋਂ ਕੌਂਸਲਿੰਗ ਦੀ ਜਰੂਰਤ ਹੈ। ਕੌਂਸਲਿੰਗ ਕਰਵਾ ਕੇ ਮੈਂ ਫਿਰ ਗਿਆ ਤਾਂ ਉਨ੍ਹਾਂ ਮੈਨੂੰ ਛੇ ਮਹੀਨੇ ਲਈ ਪਰਮਿਟ ਦੇ ਦਿੱਤਾ। ਹੁਣ ਮੈਂ ਬਾਹਰ ਨੀ ਪੀਂਦਾ। ਜੇ ਨਾ ਪੀਵਾਂ ਤਾਂ ਮਹੀਨਾ-ਮਹੀਨਾ, ਦੋ-ਦੋ ਮਹੀਨੇ ਨੀ ਪੀਂਦਾ ਜਦੋਂ ਲੱਗ ਜਾਵਾਂ ਫਿਰ ਹਫ਼ਤਾ-ਹਫ਼ਤਾ ਪੀਂਦਾ ਰਹਿੰਨੈ। ਜਿਹੜੇ ਮਹੀਨੇ-ਦੋ ਮਹੀਨਿਆਂ ‘ਚ ਪੈਸੇ ਬਣਾਏ ਹੁੰਦੇ ਆ ਉਹ ਮੁਕਾ ਕੇ ਸਾਹ ਲੈਨਾਂ। ਉੱਠਣ ਸਾਰ ਹੀ ਘਰ ਦੇ ਨਾਲ ਮਸਾਜ-ਪਾਰਲਰ ਹੈ ਉੱਥੇ ਚਲਿਆ ਜਾਨੈ। ਕਈ ਵਾਰੀ ਤਾਂ ਉੱਥੇ ਸਿਰਫ਼ ਗੱਲਾਂ ਮਾਰ ਕੇ ਮੁੜ ਆਉਣੈ। ਪਰ ਉਹ ਦੋ ਸੌ ਤੋਂ ਘੱਟ ਮੁੜਣ ਨੀ ਦਿੰਦੀਆਂ। ਆਉਂਦਾ ਹੋਇਆ ਠੇਕੇ ਤੋਂ ਬੋਤਲ ਫੜ ਲਿਆਉਣੈ। ਫਿਰ ਪੀਂਦਾ ਰਹਿੰਨੈ। ਜਦੋਂ ਹੌਲ ਉੱਠਦਾ ਹੈ ਫੇਰ ਮਸਾਜ-ਪਾਰਲਰ ਚਲਿਆ ਜਾਨੈ। ਆਪਣੇ-ਆਪ ਨੂੰ ਰੋਕ ਨੀਂ ਹੁੰਦਾ। ਜਦੋਂ ਠੀਕ ਹੁੰਨੈ ਉਦੋਂ ਬਹੁਤ ਅਰਦਾਸਾਂ ਕਰਦੈਂ ਬਈ ਰੱਬਾ ਮੇਰਾ ਮਾੜੀਆਂ ਆਦਤਾਂ ਤੋਂ ਖਹਿੜਾ ਛੁਡਾ। (ਅੱਖਾਂ ਭਰ ਆਉਂਦਾ ਹੈ) ਡਾਕਟਰ ਦੇ ਮੈਂ ਡਰਦਾ ਜਾਂਦਾ ਨੀ ਬਈ ਉਸ ਨੇ ਫੇਰ ਜੇ ਸਿਟੀ ਹਾਲ ਵਾਲਿਆਂ ਨੂੰ ਆਖ ਦਿੱਤਾ ਕਿ ਇਹ ਸ਼ਰਾਬੀ ਹੈ ਮੇਰੀ ਇਹ ਨੌਕਰੀ ਵੀ ਜਾਂਦੀ ਲੱਗਣੀ ਆ। ਜਦੋਂ ਮੈਨੂੰ ਦੌਰਾ ਪੈਂਦਾ, ਉਦੋਂ ਟੈਕਸੀ ਖੜ੍ਹੀ ਰਹਿੰਦੀ ਐ। ਖੜ੍ਹੀ ਦਾ ਖਰਚਾ ਮੇਰੇ ਸਿਰ ਪਈ ਜਾਂਦਾ। ਜਦੋਂ ਫਿਰ ਚਲਾਉਣ ਲੱਗਦਾਂ ਤਾਂ ਪਿਛਲਾ ਘਾਟਾ ਵੀ ਪੂਰਾ ਕਰਨਾ ਪੈਂਦਾ। ਘਰਦਿਆਂ ਨੂੰ ਹੁਣ ਮੈਂ ਨੀ ਦਿੰਦਾ ਕੁਝ। ਪਹਿਲਾਂ ਬਥੇਰਾ ਦੇ ਦਿੱਤਾ। ਸੱਤੇ ਦਿਨ ਬਾਰ੍ਹਾਂ-ਬਾਰ੍ਹਾਂ ਘੰਟੇ ਕੰਮ ਕਰਦਾ ਸੀ। ਹੁਣ ਤਾਂ ਆਵਦੇ ਜੋਗਾ ਕਰਦਾਂ। ਬੱਚੇ ਆ ਤਿੰਨ। ਕੁੜੀ ਬੱਤੀਆਂ ਸਾਲਾਂ ਦੀ ਆ। ਉਹ ਅੱਡ ਰਹਿੰਦੀ ਆ। ਵਿਚਕਾਰਲਾ ਮੁੰਡਾ ਆਵਦਾ ਅੱਡ ਰਹਿੰਦਾ। ਛੋਟਾ ਸਾਡੇ ਨਾਲ ਰਹਿੰਦਾ। ਪ੍ਰੀਵਾਰ ਮੇਰਾ ਬਹੁਤ ਚੰਗਾ। ਉਨ੍ਹਾਂ ਨੂੰ ਪਤਾ ਬਈ ਮੈਂ ਰੰਡੀਆਂ ਦੇ ਜਾਨੈ। ਸ਼ਰਾਬ ਪੀਨੈ। ਘਰਵਾਲੀ ਮੇਰੀ ਅੰਤਾਂ ਦੀ ਚੰਗੀ ਐ। ਉਹਨੂੰ ਇਓਂ ਆ ਬਈ ਹੁਣ ਮੈਂ ਘਰੇ ਲਿਆ ਕੇ ਪੀਨੈ। ਬਾਹਰੋਂ ਪਏ ਨੂੰ ਪੁਲਸ ਨੀ ਚੁੱਕ ਕੇ ਲਿਆਉਂਦੀ।
ਟੈਕਸੀ ਚਲਾਉਂਦਿਆਂ ਵੀ ਮਨ ਬਹੁਤ ਡੋਲਦੈ, ਜਦੋਂ ਕੋਈ ਸੈਕਸੀ ਤੀਵੀਂ ਨਾਲ ਆ ਬੈਠੇ। ਪਰ ਬਹੁਤ ਸਾਵਧਾਨੀ ਵਰਤਣੀ ਪੈਂਦੀ ਆ। ਜੌਬ ਜਾਣ ਦਾ ਡਰ ਰਹਿੰਦੈ। ਬਹੁਤ ਸੰਭਲ ਕੇ ਕਈ ਵਾਰੀ ਪੁੱਛ ਵੀ ਲਈਦੈ। ਜੇ ਅਗਲੀ ਮੰਨ ਜਾਵੇ ਤਾਂ ਠੀਕ ਨਹੀਂ ਫਿਰ ਆਖ ਦੇਈਦੈ ਬਈ ਆਈ ਐਮ ਸੌਰੀ। ਮੈਨੂੰ ਤੀਵੀਆਂ ਨਾਲ ਗੱਲ ਕਰਨ ਦਾ ਬਹੁਤ ਤਰੀਕਾ ਆ। ਇਕ ਵਾਰੀ ਫਸਿਆ ਸੀ, ਉਹ ਵੀ ਉਸ ਤੀਵੀਂ ਦੇ ਮੁੰਡੇ ਕਰਕੇ। ਉਹ ਗੱਲ ਇਓਂ ਹੋਈ ਕਿ ਇਕ ਸਿਆਣੀ ਉਮਰ ਦੀ ਤੀਵੀਂ ਰੋਜ਼ ਟੈਕਸੀ ਸੱਦਦੀ ਸੀ। ਓਹਨੂੰ ਗੱਲਾਂ ਸੁਨਣ ਦਾ ਭੁੱਸ ਸੀ। ਓਹ ਪੁੱਛਿਆ ਕਰੇ ਕਿ ਵੀਕ ਐਂਡ ਤੇ ਤੂੰ ਕੀ ਕਰਦਾ ਹੁੰਨੈ। ਮੈਂ ਮਸਾਲਾ ਲਾ ਕੇ ਗੱਲਾਂ ਸੁਣਾ ਦੇਣੀਆਂ ਕਿ ਦਾਰੂ ਪੀ ਕੇ ਤੀਵੀ ਨਾਲ ਏਦਾਂ-ਏਦਾਂ ਕੀਤਾ। ਇਕ ਦਿਨ ਕਹਿੰਦੀ ਕਿ ਮੇਰੇ ਨਾਲ ਬੈਠ ਕੇ ਵੀ ਪੀ। ਫੇਰ ਸਾਡੀ ਗੱਲ ਖੁਲ੍ਹ ਗਈ। ਓਹਨੇ ਨਿੱਤ ਹੀ ਮੈਨੂੰ ਸੱਦ ਲਿਆ ਕਰਨਾ। ਉਸ ਤੀਵੀਂ ਦਾ ਤੀਹਾਂ ਸਾਲਾਂ ਦਾ ਮੁੰਡਾ ਸੀ। ਉਹ ਉਹਦੇ ਨਾਲ ਹੀ ਰਹਿੰਦਾ ਸੀ। ਇਕ ਦਿਨ ਓਹਨੇ ਟੈਕਸੀ ਦੇ ਦਫ਼ਤਰ ਫੋਨ ਕਰ ਦਿੱਤਾ ਕਿ ਥੋਡਾ ਡਰਾਈਵਰ ਕੰਮ ਦੇ ਦੌਰਾਨ ਮੇਰੀ ਮਾਂ ਕੋਲ ਆਉਂਦੈ। ਮੇਰੀ ਮਾਂ ਸੱਠਾਂ-ਪੈਂਹਟਾਂ ਸਾਲਾਂ ਦੀ ਆ। ਕੰਪਨੀ ਨੇ ਮੈਨੂੰ ਵਾਰਨਿੰਗ ਦੇ ਦਿੱਤੀ ਕਿ ਟੈਕਸੀ ਚਲਾਉਂਦਿਆਂ ਏਦਾਂ ਨੀ ਕਰ ਸਕਦਾ। ਫੇਰ ਮੈਂ ਏਸ ਗੱਲੋਂ ਸਾਵਧਾਨ ਹੋ ਗਿਆ। ਜਦੋਂ ਕਿਸੇ ਨੇ ‘ਹਾਂ’ ਕਰਨੀ ਮੈਂ ਟੈਕਸੀ ਪਾਰਕ ਕਰ ਦੇਣੀ ਤੇ ਆਪਣੀ ਪਰਾਈਵੇਟ ਕਾਰ ‘ਚ ਲੈ ਜਾਣਾ। ਜਦੋਂ ਤੁਹਾਨੂੰ ਇਹ ਬਾਣ ਪੈ ਜਾਵੇ ਨਾ ਫਿਰ ਥੋਡਾ ਨਿੱਤ ਨਵੀਂ ਭਾਲਣ ਨੂੰ ਜੀਅ ਕਰਦੈ। ਕਦੇ ਗੋਰੀ, ਕਦੇ ਕਾਲੀ, ਕਦੇ ਚੀਨਣ । ਟੈਕਸੀ ‘ਚ ਬਥੇਰੀਆਂ ਮਿਲ ਜਾਂਦੀਆਂ ਪਰ ਥੋਨੂੰ ਪੁੱਛਣ ਦਾ ਤਰੀਕਾ ਆਉਣਾ ਚਾਹੀਦਾ। ਆਪਾਂ ਇੱਕ ਅੱਧੀ ਤਾਂ ਰੱਖੀ ਦੀ ਈ ਆ। ਪਰ ਫੇਰ ਵੀ ਜੀਅ ਨੀ ਭਰਦਾ। ਮੈਂ ਦੁਖੀ ਬਹੁਤ ਹੁੰਨੈ ਆਪਣੀ ਇਸ ਆਦਤ ਤੋਂ ਪਰ ਛੱਡ ਨਹੀਂ ਹੁੰਦੀ। ਅੱਜ ਪੂਰਾ ਹਫ਼ਤਾ ਹੋ ਗਿਆ ਘਰ ਬੈਠੇ ਨੂੰ। ਪਤਾ ਈ ਨੀ ਲੱਗਦਾ ਕਦੇ-ਕਦੇ ਕੀ ਹੋ ਜਾਂਦਾ।ਕੁਸ਼ ਕਰਨ ਨੂੰ ਜੀਅ ਨੀ ਕਰਦਾ। ਨਾ ਬਾਹਰ ਨਿਕਲਣ ਨੂੰ। ਨਾ ਕਿਸੇ ਨੂੰ ਮਿਲਣ-ਗਿਲਣ ਨੂੰ। ਦਿਨ-ਰਾਤ ਦਾਰੂ ਪੀਵੀ ਜਾਨੈ। ਵਿਚ-ਵਿਚ ਮਸਾਜ਼-ਪਾਰਲਰ ਜਾ ਆਉਣੈ। ਪੈਸੇ ਸਾਰੇ ਮੁੱਕ ਗਏ ਆ। ਕੱਲ੍ਹ ਛੋਟੇ ਮੁੰਡੇ ਨੇ ਮੈਥੋਂ ਸਤੇ ਨੇ ਕੰਧ ‘ਚ ਘਸੁੰਨ ਮਾਰ ਕੇ ਮੋਰੀ ਕਰ ਦਿੱਤੀ। ਮੇਰਾ ਮਨ ਭਰ-ਭਰ ਆਉਂਦੈ ਕਿ ਮੈਂ ਕਿੰਨਾਂ ਦੁੱਖ ਦਿੰਨੈ ਸਾਰਿਆਂ ਨੂੰ। ਅੱਜ ਨੀ ਪੀਤੀ। ਕੱਲ੍ਹ ਨੂੰ ਕੰਮ ‘ਤੇ ਜਾਊਂਗਾ। ਰੱਬ ਅੱਗੇ ਅਰਦਾਸ ਐ ਕਿ ਮੇਰਾ ਮਨ ਨਾ ਡੋਲੇ ਕੱਲ੍ਹ ਤੱਕ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346