1857 ਦੇ ਗ਼ਦਰ ਬਾਅਦ
ਭਾਰਤੀਆਂ ‘ਚ ਦੋ ਰੁਝਾਨ ਆਏ। ਪਹਿਲਾ, ਅੰਗ੍ਰੇਜ਼ੀ ਪੜ੍ਹੇ ਲਿਖੇ ਸ਼ਹਿਰੀ ਲੋਕਾਂ ਨੇ
ਅੰਗ੍ਰੇਜ਼ ਨਾਲ ਮਿਲਵਰਤਣ ਨਾਲ ਅਪਣੇ ਫਿਰਕਿਆਂ ਲਈ ਸਹੂਲਤਾਂ ਲੈਣਾਂ, ਦੂਜਾ, ਅੰਗ੍ਰੇਜ਼
ਸਾਮਰਾਜ ਵਿਰੁਧ ਬਗਾਵਤ ਤੇ ਅਜ਼ਾਦੀ ਲਈ ਜੱਥੇਬੰਦੀਆਂ ਬਨਾਉਣਾ, ਜਿਵੇਂ ‘ਅਨੁਸ਼ੀਲਨ ਸੰਮਿਤੀ’
ਤੇ ‘ਯੁਗਾਂਤਰ ਸੰਮਿਤੀ’ ਬੰਗਾਲ ਤੇ ‘ਅਭਿਨਬ ਭਾਰਤ ਗਰੁੱਪ’ ਮਹਾਂਰਾਸ਼ਟਰ ‘ਚ ਹਿੰਦੂਆਂ,
‘ਇਸਲਾਮੀ ਜਮਾਇਤ’ ਮੁਸਲਮਾਨਾਂ ਅਤੇ ‘ਸਿੱਖਾਂ ‘ਚ ਕੂਕਾ ਲਹਿਰ’ ਅੰਗ੍ਰੇਜ਼ ਖਿਲਾਫ਼ ਹੋਂਦ ‘ਚ
ਆਈਆਂ। ਪਰ ਹਿੰਦੂ ਸਿੱਖ ਮੁਸਲਮਾਨ ਸਭ ਦੀ ਸਾਂਝੀ ਗੁਪਤ ਸਿਆਸੀ ਇਨਕਲਾਬੀ ਜੱਥੇਬੰਦੀ
‘ਅੰਜ਼ਮਨ ਮੁਹਿੱਬਾਨੇ ਵਤਨ’ (ਭਾਰਤ ਮਾਤਾ ਸੁਸਾਇਟੀ) ਪੰਜਾਬ ‘ਚ ਬਣੀ। ਇਸ ਦੇ ਕਰਤਾ ਧਰਤਾ
ਤਿੰਨੇ ਭਰਾ ਸ. ਕਿਸ਼ਨ ਸਿੰਘ, ਸ. ਅਜੀਤ ਸਿੰਘ, ਸ. ਸਵਰਨ ਸਿੰਘ ਸਨ। ਇਸ ਵਿੱਚ ਯੂ. ਪੀ. ਦੇ
ਅੰਬਾ ਪ੍ਰਸਾਦਿ ਤੇ ਪੰਜਾਬ ‘ਚੋਂ ਜਿ਼ਆਲ-ਉਲ-ਹੱਕ ਸਈਅਦ, ਹੈਦਰ ਰਜ਼ਾ ਤੇ ਕਪੂਰਥਲਾ ਤੋਂ ਰਾਮ
ਸਰਨ ਦਾਸ ਤਲਵਾੜ ਵੀ ਸ਼ਾਮਲ ਸਨ।
19ਵੀਂ ਸਦੀ ਦੇ ਅੰਤਲੇ ਦਹਾਕੇ ‘ਚ ਦੇਸ਼ ‘ਚ ਸੋਕਾ, ਕਾਲ਼, ਪਲੇਗ ਜਿਹੀਆਂ ਮਹਾਂ ਮਾਰੀਆਂ,
ਪਸ਼ੂਆਂ ਦੀਆਂ ਬੀਮਾਰੀਆਂ ਆਦਿ ਸਦਕਾ ਪੰਜਾਬੀਆਂ ਦਾ ਅੰਗ੍ਰੇਜ਼ੀ ਫੌਜ ਵਿੱਚ ਭਰਤੀ ਹੋਣ ਵੱਲ
ਰੁਝਾਨ ਹੋਇਆ ਤੇ 1897 ‘ਚ ਮਲਕਾ ਵਿਕਟੋਰੀਆ ਦੀ ਸਿਲਵਰ ਜੁਬਲੀ ‘ਤੇ ਇੰਗਲੈਂਡ ਪਹੁੰਚੇ ਸਿੱਖ
ਫੌਜੀ, ਮੁੜਦੇ ਹੋਏ ਸਿੱਪ ਰਾਹੀਂ ਮਾਂਟਰੀਅਲ ਕਨੇਡਾ ਪਹੁੰਚ ਕੇ ਅੱਗੇ ਕਨੇਡੀਅਨ ਪੈਸੀਫਿਕ
ਰੇਲਵੇ ਰਾਹੀਂ ਵੈਨਕੂਵਰ ਜਾਂਦੇ ਇਹ ਹਲਵਾਹਕ ਪੇਂਡੂ ਪਿਛੋਕੜ ਦੇ ਪੰਜਾਬੀਆਂ ਨੂੰ ਕਨੇਡੀਅਨ
ਹਰਿਆਵਲ ਨੇ ਮੋਹ ਲਿਆ ਤੇ ਇਨ੍ਹਾਂ ‘ਚੋਂ ਕੁੱਝ ਇੱਥੇ ਹੀ ਰਹਿ ਪਏ ਜੋ ਕਨੇਡਾ ‘ਚ ਪਹਿਲੇ
ਸਿੱਖ ਆਏ ਜਾਣੇ ਜਾਂਦੇ ਹਨ। ਪਰ ੍ਹੁਗਹ ਝੋਹਨਸਟੋਨ ੰ।ਾਂ।ੂ। ਦੀ ਲਿਖਤ ਅਨੁਸਾਰ ਸਿੱਖਾਂ ਦੀ
ਆਮਦ 1902 ‘ਚ ਹਾਂਗਕਾਂਗ ਰਜਮੈਂਟ ਦੇ ਟਰੁੱਪ ਐਡਵਰਡ 7ਵੇਂ ਦੇ ਛੋਰੋਨਅਟੋਿਨ ‘ਚ ਸ਼ਾਮਲ ਹੋਣ
ਲਈ ਜਾਂਦਿਆਂ ਕਨੇਡਾ ‘ਚੋ ਲੰਘਣ ਸਮੇਂ ਕਨੇਡਾ ‘ਚ ਸਿੱਖਾਂ ਦੀ ਪਹਿਲੀ ਆਮਦ ਹੋਈ। ਇਸ ਤੋਂ
ਬਾਅਦ ਹਾਂਗਕਾਂਗ, ਸ਼ੰਘਈ, ਕੋਬੇ, ਯੋਕੋਹਾਮਾ ਸ਼ਹਿਰਾਂ ‘ਚ ਵਸਦੇ ਪੰਜਾਬੀ, ਕਨੇਡਾ ਅਮਰੀਕਾ
ਵੱਲ ਆਉਂਦੇ ‘ਕਨੇਡਾ ‘ਚ ‘ਨਰਮ ਮੈਡੀਕਲ ਪਾਲਸੀ’ ਸਦਕਾ ਬਹੁਤੇ ਪੰਜਾਬੀ ਵੈਨਕੂਵਰ ਆਏ।
ਇੰਨਾਂ ‘ਚ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਸ਼ਹੀਦ
ਭਾਈ ਬਲਵੰਤ ਸਿੰਘ ਖੁਰਦਪੁਰ, ਸ਼ਹੀਦ ਭਾਈ ਜਗਤ ਸਿੰਘ ਸੁਰਸਿੰਘ, ਸ਼ਹੀਦ ਭਾਈ ਉੱਤਮ ਸਿੰਘ
ਹਾਂਸ, ਭਾਈ ਹਰਦਿੱਤ ਸਿੰਘ ਡੱਲੇਵਾਲ, ਭਾਈ ਹਰਦਿੱਤ ਸਿੰਘ ਲੰਮੇਂ, ਬੱਬਰ ਸ਼ਹੀਦ ਭਾਈ ਕਰਮ
ਸਿੰਘ ਝਿੰਗੜ, ਭਾਈ ਦਲੀਪ ਸਿੰਘ ਫਾਹਲਾ, ਭਾਈ ਨਿਰੰਜਣ ਸਿੰਘ ਪੰਡੋਰੀ, ਸ਼ਹੀਦ ਭਾਈ ਬੀਰ
ਸਿੰਘ ਬਾਹੋਵਾਲ, ਭਾਈ ਬਤਨ ਸਿੰਘ ਕਾਹਰੀ ਆਦਿ ਦੇ ਨਾਂ ਵਰਨਣਯੋਗ ਹਨ, ਜੋ 1906 ‘ਚ ਵੈਨਕੂਵਰ
ਪਹੁੰਚੇ। ਇਸ ਤੋਂ ਪਹਿਲਾਂ ਆਏ 1905 ‘ਚ ਹਰੀ ਸਿੰਘ ਧੁੱਦਿਆਲ ਤੇ ਉਸ ਦਾ ਭਰਾ ਹਾਕਮ ਸਿੰਘ
ਧੁੱਦਿਆਲ,਼ ਜਿਸ ਦਾ ਬੇਟਾ ਕਾਮਰੇਡ ਇਕਬਾਲ ਸਿੰਘ ਹੁੰਦਲ਼ ਅਪਣੀ ਮਾਤਾ ਤੇ ਭੈਣਾਂ ਭਰਾਵਾਂ
ਸਮੇਤ 1913 ‘ਚ ਵੈਨਕੂਵਰ ਆਇਆ ਸੀ। 1904 ‘ਚ ਭਾਈ ਅਰਜਨ ਸਿੰਘ ਮਲਿਕ ਜਿ਼ਲਾ ਲੁਧਿਆਣਾ
‘ਗੁਰੂ ਗ੍ਰੰਥ ਸਹਿਬ ਦੀ ਬੀੜ’ ਨਾਲ ਲੈ ਕੇ ਕਨੇਡਾ ਪਹੁੰਚੇ ਸਨ। ਬਲਾਕ 1900 ਵੈਸਟ 3 ਐਵਨਿਊ
ਵੈਨਕੂਵਰ ਵਾਲਾ ਮਕਾਨ ਕਰਾਏ ‘ਤੇ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਬਾਣੀ
ਪੜ੍ਹਦੇ, ਕੀਰਤਨ ਕਰਦੇ, ਸੁਣਦੇ ਤੇ ਅਪਣੇ ਅਪਣੇ ਦੁਖ ਸੁਖ ਵੀ ਸਾਂਝੇ ਕਰਦੇ। 22 ਜੁਲਾਈ
1906 ਨੂੰ ਵੈਨਕੂਵਰ ‘ਚ ਗੁਰਦੁਆਰਾ ਬਨਾਉਣ ਲਈ ਕਮੇਟੀ ਬਣਾਈ ਗਈ, ਇਸ ਦੇ ਮੋਹਰੀ ਭਾਈ ਭਾਗ
ਸਿੰਘ ਭਿੱਖੀਵਿੰਡ ਬਣੇ ਜੋ, ਕਨੇਡਾ ਆਉਂਦੇ ਰਸਤੇ ‘ਚ ਕੋਬੇ ਦੀ ਬੰਦਰਗਾਹ ‘ਤੇ *ਭਾਈ ਸੁੰਦਰ
ਸਿੰਘ (ਵਰਿਆਮ ਸਿੰਘ) ਦੀ ਪ੍ਰੇਰਨਾ ਨਾਲ ਸ਼ਰਾਬ ਪੀਣ ਦੀ ਫੌਜੀ ਪੱਕੀ ਆਦਤ ਛੱਡ ਕੇ ਕੌਮੀ
ਭਾਵਨਾ ਮਨ ‘ਚ ਵਸਾਅ ਕੇ ਕਨੇਡਾ ਅੱਪੜੇ ਸਨ।
1907 ‘ਚ ਸ਼ਹੀਦ ਭਾਈ ਬਦਨ ਸਿੰਘ ਦਲੇਲ ਸਿੰਘਵਾਲਾ ਮਾਨਸਾ, ਸ਼ਹੀਦ ਭਾਈ ਈਸ਼ਰ ਸਿੰਘ
ਢੁੱਡੀਕੇ, ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ, ਭਾਈ ਹਰੀ ਸਿੰਘ ਚੋਟੀਆਂ ਠੋਬਾ, ਭਾਈ ਹਰਦਿੱਤ
ਸਿੰਘ ਕੋਟ ਫਤੂਹੀ, ਭਾਈ ਰਤਨ ਸਿੰਘ ਰਾਏਪੁਰ ਡੱਬਾ, ਭਾਈ ਕਰਤਾਰ ਸਿੰਘ ਚੰਦ ਨਵਾਂ, ਭਾਈ
ਕਾਪੂਰ ਸਿੰਘ ਮੋਹੀ, ਭਾਈ ਨੰਦ ਸਿੰਘ ਕੈਲ਼ਾ, ਭਾਈ ਬਚਿੰਤ ਸਿੰਘ ਕਿੰਗ, ਭਾਈ ਭਗਵਾਨ ਸਿੰਘ
ਦੁਸਾਂਝ, ਭਾਈ ਮਿੱਤ ਸਿੰਘ ਪੰਡੋਰੀ, ਸ਼ਹੀਦ ਭਾਈ ਰਾਮ ਸਿੰਘ ਧਲੇਤਾ, ਭਾਈ ਪਰਤਾਪ ਸਿੰਘ ਕੋਟ
ਫਤੂਹੀ ਅਤੇ ਸ਼ਹੀਦ ਭਾਈ ਜਵੰਦ ਸਿੰਘ ਨੰਗਲ਼ ਕਨੇਡਾ ਪਹੁੰਚੇ ਤੇ ਬੰਨੂੰ ਦਾ ਗੁਰਾਂਦਿੱਤਾ
ਕੁਮਾਰ ਅਰਥਾਤ ਜੀ. ਡੀ. ਕੁਮਾਰ ਜੋ ਪ੍ਰਸਿੱਧ ਬੰਗਾਲੀ ਬਾਵੂ ਤਾਰਕਨਾਥ ਦਾਸ ਦਾ ਮਿੱਤਰ ਸੀ,
ਅਕਤੂਬਰ 1907 ‘ਚ ਵਿਕਟੋਰੀਆਂ ਬੀ. ਸੀ. ਆਇਆ ਅਤੇ ਉਸ ਨਾਲ ਹੀ ਸ਼ਹੀਦ ਬਾਵੂ ਹਰਨਾਮ ਸਿੰਘ
ਸਾਹਰੀ ਜਿ਼ਲਾ ਹੁਸਿ਼ਆਰਪੁਰ ਪਹੁੰਚੇ ਸਨ।
27 ਮਾਰਚ 1907 ਨੂੰ ਬੀ. ਸੀ. ਦੀ ਕੰਜ਼ਰਵੇਟਿਵ ਸਰਕਾਰ ਨੇ ਭਾਰਤੀਆਂ ਤੋਂ ਵੋਟ ਦਾ ਹੱਕ
ਰੋਕਣ ਲਈ ਕਾਨੂੰਨ ਪੇਸ਼ ਕਰਦਿਆਂ ਇੰਟੀਰੀਅਰ ਮਨਿਸਟਰ ‘ਬਾਊਜ਼ਰ’ ਨੇ ਆਖਿਆ ਕਿ ਕਨੇਡਾ ਨੂੰ
ਗੋਰਿਆਂ ਦਾ ਦੇਸ਼ ਕਾਇਮ ਰੱਖਣ ਲਈ ਇਹ ਇੱਕ ਯਤਨ ਹੈ। ਜਦੋਂ 1907 ‘ਚ ‘ਏਸ਼ੀਆਈਆਂ ਖਿਲਾਫ
ਨਸਲਵਾਦੀ ਗੋਰਿਆਂ ਨੇ ‘ਏਸ਼ੀਆਟਕ ਐਕਸਕਲੂਜਿਨ ਲੀਗ’ ਬਣਾ ਕੇ ਵੈਨਕੂਵਰ ਦੀ ਸਰਹੱਦ ਨੇੜੇ
ਅਮਰੀਕਾ ਦੇ ਸ਼ਹਿਰ ਬੈਲਿੰਗਹੈਮ ‘ਚ ਹਿੰਦੋਸਤਾਨੀਆਂ ਦੀ ਕੁੱਟ ਮਾਰ ਕਰਕੇ ਸ਼ਹਿਰ ਛੱਡਣ ਲਈ
ਮਜਬੂਰ ਕਰ ਦਿੱਤਾ ਸੀ ਤਾਂ ਉਹ ਸਿਰ ਲਕਾਉਣ ਲਈ ਵੈਨਕੂਵਰ ਵੱਲ ਭੱਜੇ, ਅੱਗੋਂ ਇੱਥੇ ਵੀ ਦੰਗੇ
ਭੜਕ ਪਏ ਸਨ।
18 ਜਨਵਰੀ 1908 ਨੂੰ ਕਨੇਡਾ ਸਰਕਾਰ ਨੇ ਆਰਡਰ–ਇਨ-ਕੌਸਲ ਪਾਸ ਕੀਤਾ ਕਿ ਹਰ ਪ੍ਰਵਾਸੀ ‘ਅਪਣੀ
ਜਨਮ ਭੂਮੀਂ ਤੋ ਹੀ ਟਿਕਟ ਖਰੀਦਕੇ ਸਿੱਧਾ ਕਨੇਡਾ ਆ ਸਕੇਗਾ’ ਫਿਰ 3 ਜੂਨ 1908 ਨੂੰ ਹੋਰ
ਕਨੂੰਨ ਬਣਾਇਆ ਕਿ ਕਨੇਡਾ ਉੱਤਰਨ ਵਾਲੇ ਹਰ ਪ੍ਰਵਾਸੀ ਕੋਲ਼ $200 ਅਥਵਾ 600 ਰੁਪਏ ਲਾਜ਼ਮੀ
ਹੋਣੇ ਚਾਹੀਦੇ ਹਨ। ਪਰ 1857 ਦੇ ਗ਼ਦਰ ਬਾਅਦ ਮਲਕਾ ਵਿਕਟੋਰੀਆਂ ਦੇ ਦਿੱਤੇ ਬਿਆਨ, “ਕਿ ਉਹ
ਬਰਤਾਨੀਆਂ ਹਕੂਮਤ ਦੇ ਸਭ ਵਾਸੀਆਂ ਨੂੰ ਇੱਕ ਨਜ਼ਰ ਨਾਲ ਦੇਖੇ ਗੀ, ਇਸ ‘ਚ ਹਿੰਦੋਸਤਾਨੀ ਵੀ
ਸ਼ਾਮਲ ਹੋਣਗੇ।” ਪਰ ਫੌਜ ‘ਚੋ ਨਾਂ ਕਟਵਾ ਕੇ ਪਹੁੰਚੇ ਜਵਾਨ ਮਲਕਾ ਦੇ ਇਸ ਬਿਆਨ ‘ਤੇ ਯਕੀਨ
ਕਰਦੇ ਸਨ। ਇਸ ਸਦਕਾ ਹੀ ਇਨ੍ਹਾਂ ਹੁਕਮਾ ਤੋਂ ਪਹਿਲਾਂ ਲੱਗਭਗ 5000 ਤੋਂ ਵੱਧ ਕਨੇਡਾ ਆਏ
ਪ੍ਰਵਾਸੀ ਭਾਰਤੀਆਂ ‘ਚ 95% ਸਿੱਖ ਤੇ 80% ਸਾਬਕਾ ਫੌਜੀ ਸਨ। ਪਰ ਦਰਪੇਸ਼ ਆਈਆਂ
ਦੁਸ਼ਵਾਰੀਆਂ ਨੇ ਉਨ੍ਹਾਂ ਦੇ ਸੁਪਨੇ ਚੂਰ-ਚੂਰ ਕਰ ਦਿੱਤੇ ਸਨ।
ਭਾਵੇਂ ਕਿ 1970 ‘ਚ ਸਿੱਖ ਸੋਸਾਇਟੀ ਨੇ ਰੋਜ਼ ਸਟਰੀਟ ‘ਤੇ ਦੱਖਣ-ਪੂਰਬ ਮੈਰੀਨ ਡਰਾਈਵ ‘ਤੇ
ਬੀ. ਸੀ. ਗੁਰਦੁਆਰਾ ਖੋਲ੍ਹ ਲਿਆ ਸੀ, ਪਰ ਉੱਤਰੀ ਅਮਰੀਕਾ ਦਾ ਪਹਿਲਾ ਇਤਿਹਾਸਕ ਗੁਰਦੁਵਾਰਾ
19 ਜਨਵਰੀ 1908 ‘ਚ 2-ਐਵਨਿਊ 1866 ਕਿਟਸੀਲਾਨੋ ‘ਤੇ ਖੋਲ੍ਹਿਆ ਸੀ, ਜਿੱਥੇ ਸਿੱਖ, ਹਿੰਦੂ,
ਮੁਸਲਮਾਨ ਸਭ ਗੁਰਦੁਆਰੇ ‘ਚ ਇਕੱਠੇ ਹੁੰਦੇ। ਗੁਰਦੁਆਰੇ ਦੀ ਬੇਸਮੈਂਟ, ਇੰਨ੍ਹਾਂ ਦੀਆਂ
ਸਮਾਜਕ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਸੀ। ਗੁਰਦੁਆਰੇ ਦਾ ਪਹਿਲਾ ਗ੍ਰੰਥੀ ਭਾਈ ਬਲਵੰਤ
ਸਿੰਘ ਖੁਰਦਪੁਰ ਨੂੰ ਥਾਪਿਆ ਗਿਆ। ਇਸ ਸਾਲ ਜੂਨ ਮਹੀਨੇ ‘ਚ ‘ਅੰਮ੍ਰਿਤ ਪ੍ਰਵਾਹ਼’ ਚੱਲਿਆ
ਤਾਂ ਭਾਈ ਮੇਵਾ ਸਿੰਘ ਲੋਪੋਕੇ, ਭਾਈ ਬਲਵੰਤ ਸਿੰਘ ਖੁਰਦਪੁਰ ਤੇ ਭਾਈ ਭਾਗ ਸਿੰਘ ਭਿੱਖੀਵਿੰਡ
ਆਗੂਆਂ ਅਤੇ ਹੋਰ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ। ਪੇਂਡੂ ਪਿਛੋਕੜ ਦੇ ਖੇਤਾਂ ‘ਚ ਕੰਮ ਕਰਨ
ਵਾਲੇ ਬ੍ਰਿਟਿਸ਼ ਭਾਰਤੀ ਫੌਜ ਦੇ ਨਾਮ ਕਟੀਏ ਪ੍ਰਵਾਸੀਆਂ ‘ਚ ਪਹਿਲਾਂ ਰਾਜਨੀਤਕ ਸੂਝ ਬਹੁਤ
ਘੱਟ ਸੀ, ਪਰ ਦੁਸ਼ਵਾਰੀਆਂ ਭਰੀ ਕਨੇਡੀਅਨ ਪ੍ਰਵਾਸੀ ਜਿੰਦਗੀ ਸਦਕਾ ਹੁਣ ਇੰਨਾਂ ਲੋਕਾਂ ‘ਚ
ਤੇਜ਼ੀ ਨਾਲ ਸਿਆਸੀ ਸੂਝ ਆਉਂਦੀ ਦਿਖਾਈ ਦੇਣ ਲੱਗੀ ਸੀ।
1906 ‘ਚ ਹੀ ਬੰਗਾਲੀ ਬਾਵੂ ਤਾਰਕ ਨਾਥ ਦਾਸ ਕਲਕੱਤੇ ਕਾਲਜ ‘ਚ ਪੜ੍ਹਦਾ ਹੱਥਿਆਰਬੰਦ
ਜੱਥੇਬੰਦੀ ‘ਅਨੁਸ਼ੀਲਨ ਸਮਿਤੀ’ ਦਾ ਮੈਂਬਰ ਬਣ ਗਿਆ ਸੀ, ਉਹ ਕਲਕੱਤਾ ਨੈਸ਼ਨਲ ਇੰਸਟੀਚਿਊਟ
ਤੇ ਬ੍ਰਹਿਮਚਾਰੀ ਆਸ਼ਰਮ ਬਰਿੰਦਾਬਨ ‘ਚ ਪੜ੍ਹਾਉਂਦਾ, ‘ਅਨੁਸ਼ੀਲਨ ਸਮਿਤੀ’ ਦੇ ਨਮਾਇੰਦੇ
ਵਜੋਂ ਭਾਰਤ ‘ਚ ਅਜਾਦੀ ਦਾ ਪ੍ਰਚਾਰ ਕਰਦਾ ਹੀ ਵੈਨਕੂਵਰ ਬੀ. ਸੀ. ਲਾਗੇ ਸਿਆਟਲ ਅਮਰੀਕਾ ‘ਚ
ਪਹੁੰਚਿਆ। ਫਿਰ ਇੰਟਰਪ੍ਰੈਟਰ ਦਾ ਡਿਪਲੋਮਾਂ ਕਰ ਕੇ 1907 ‘ਚ ਵੈਨਕੂਵਰ ਬੀ. ਸੀ. ਵਿਖੇ
ਅਮਰੀਕਨ ਇੰਮੀਗ੍ਰੇਸ਼ਨ ਵਿਭਾਗ ਵਿਚ ਕੰਮ ਕਰਨ ਆਣ ਲੱਗਾ ਸੀ। ਜਨਵਰੀ 1908 ‘ਚ ਉਸ ਨੇ
ਵੈਨਕੂਵਰ ਨੇੜੇ ਵੈਸਟਮਨਿਸਟਰ ‘ਚ ਮਿਲਸਾਈਡ ਉੱਤੇ ਇੰਮੀਂਗਰਾਟਾਂ ਨੂੰ ਬਕਾਇਦਾ ਰਾਜਨੀਤਕ
ਸਿੱਖਿਆ ਦੇਣ ਲਈ ਕੌਮੀ ਸਕੂਲ ਖੋਲਿਆ, ਜਿੱਥੇ 22 ਮਾਰਚ 1908 ਨੂੰ ਇੱਕ ਵੱਡੀ ਪਬਲਿਕ
ਮੀਟਿੰਗ ਸੱਦਕੇ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀ ਇੰਮੀਂਗਰਾਟਾਂ ਨਾਲ ਕੀਤੇ ਜਾਂਦੇ ਭੈੜੇ
ਵਰਤਾਅ ਵਿਰੁੱਧ ਜੋਸ਼ੀਲੇ ਭਾਸ਼ਨਾਂ ਰਾਹੀਂ ਪ੍ਰਵਾਸੀਆਂ ਨੂੰ ਸਿਆਸੀ ਸਮਝ ਦੇਣ ਦਾ ਵਡਮੁੱਲਾ
ਯਤਨ ਕੀਤਾ ਸੀ। ਅੰਗ੍ਰੇਜ਼ ਦੀ ਪਾੜੋ ਤੇ ਰਾਜ਼ ਕਰੋ ਦੀ ਨੀਤੀ ਖਿਲਾਫ ਹਿੰਦੂ, ਮੁਸਲਮਾਨ,
ਸਿੱਖ, ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਸਭ ਵੱਖਰੇਵੇਂ ਭੁੱਲ ਕੇ ਭਾਰਤੀ ਹੋਣ ‘ਤੇ ਮਾਣ
ਕਰਦੇ ਸਮਝਣ ਲੱਗੇ ਸਨ ਕਿ ਕਨੇਡਾ ‘ਚ ਭਾਰਤੀਆਂ ਦੀ ਦੁਰਦਸ਼ਾ ਦੀ ਸਿਰਫ ਨਸਲਵਾਦੀ ਕਨੇਡੀਅਨ
ਸਰਕਾਰ ਹੀ ਜਿਮੇਵਾਰ ਨਹੀਂ, ਸਗੋਂ ਅਸਲ ਜੜ੍ਹ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਹੈ। ਭਾਰਤੀ
ਪ੍ਰਵਾਸੀਆਂ ‘ਚ ਇਸ ‘ਨਵੀਂ ਸੋਚ’ ਪ੍ਰਵਰਤਣ ਨੇ ਅਹਿਮ ਭੂਮਿਕਾ ਨਿਭਾਈ, ਨਵੀਂ ਸਿਆਸੀ ਚੇਤਨਾ
ਦਾ ਪਹਿਲਾ ਨਿਸ਼ਾਨਾ, ਭਾਰਤ ਦੀ ਅਜਾਦੀ’ ਨਜ਼ਰ ਆਉਣ ਲੱਗੀ ਸੀ। ਪਰ 18 ਅਪ੍ਰੈਲ 1908 ਨੂੰ
ਅਮਰੀਕਨ ਸਰਕਾਰ ਨੇ ਬਾਵੂ ਤਾਰਕਨਾਥ ਨੂੰ ਨੌਕਰੀ ਤੋਂ ਹਟਾ ਦਿੱਤਾ ਤਾਂ ਉਸ ਨੂੰ ਵੈਨਕੂਵਰ
ਛਡਣਾ ਪਿਆ ਸੀ। ਇਸ ਸਮੇਂ 1908 ‘ਚ ਬੱਬਰ ਆਸਾ ਸਿੰਘ ਭੁਕੜੁਦੀ, ਬੱਬਰ ਭਾਈ ਹਰੀ ਸਿੰਘ
ਸੂੰਢ, ਭਾਈ ਪਿਆਰਾ ਸਿੰਘ ਲੰਗੇਰੀ, ਭਾਈ ਭਾਗ ਸਿੰਘ ਕਨੇਡੀਅਨ ਅਤੇ ਭਾਈ ਸ਼ੇਰ ਸਿੰਘ ਵੇਈਂ
ਪੁਈਂ ਵਿੰਗ ਵਲ਼ ਪਾ ਕੇ ਕਨੇਡਾ ਪਹੁੰਚੇ ਸਨ।
ਬਾਵੂ ਤਾਰਕਨਾਥ ਦਾਸ ਤੰਗੀ ਸਮੇਂ ਪੰਜਾਬੀ ਕਾਮਿਆਂ ਨਾਲ ਮਿਲ ਕੇ ਖੇਤਾਂ ‘ਚ ਕੰਮ ਕਰਦੇ,
ਪੰਜਾਬੀ ਬੋਲਣੀ ਵੈਨਕੋਵਰ ਤੋਂ ਸਿੱਖ ਗਏ ਤੇ ਸਾਧੂ ਸਿੰਘ ਸੁਰਸਿੰਘੀਏ ਤੋਂ ਪੰਜਾਬੀ ਲਿਖਣੀ
ਵੀ ਸਿੱਖ ਲਈ ਸੀ। ਉਨ੍ਹਾਂ ਨਾਲ ਕੰਮ ਕਰਨ ਵਾਲੇ ਚਰਨ ਸਿੰਘ ਸੰਧੂ ਦੇ ਸ਼ਬਦਾਂ ‘ਚ : ਉਹ
ਅੰਗ੍ਰੇਜ਼ੀ ਬੋਲਦਾ ਤਾਂ ਉਸ ਦੀਆਂ ਬਾਤਾਂ ਸੁਣਕੇ ਮਿਰਕਣ ਦੰਗ ਰਹਿ ਜਾਂਦੇ ਤੇ ਗੋਰੇ ਉਸ ਦੇ
ਦੋਸਤ ਬਣ ਜਾਂਦੇ, ਦਾਸ ਪੱਗ ਬੰਨ੍ਹ ਕੇ ਸਾਡੇ ਵਾਂਗੂ ਮਜਦੂਰੀ ਕਰ ਲੈਂਦਾ, ਉਸ ਨੂੰ ਦਾਸ
ਸਿੰਘ, ਤਾਰਕ ਸਿੰਘ ਤੇ ਨਾਥ ਸਿੰਘ ਕਈ ਨਾਵਾਂ ਨਾਲ ਅਸੀਂ ਪੰਜਾਬੀ ਬੁਲਾਉਂਦੇ ਸਾਂ। ਉਹ ਸਾਡੇ
‘ਚ ਏਨਾ ਰਲ਼ ਮਿਲ਼ ਗਿਆ ਸੀ ਕਿ ਅਨਪੜ੍ਹਾਂ ‘ਚ ਬੈਠਾ ਅਨਪੜ੍ਹ ਲਗਦਾ ਜੋ ਖਾਂਦੇ ਖਾ ਲੈਂਦਾ,
ਸਾਡੇ ਵਾਂਗੂੰ ਹੀ ਪੈਰਾਂ ਭਾਰ ਬੈਠਕੇ ਆਟਾ ਗੁੰਨ੍ਹ ਲੈਂਦਾ, ਮਾਂਹ ਦੀ ਦਾਲ਼ ਨੂੰ ਗੰਢੇ,
ਲਸਣ, ਅਧਰਕ ਤੇ ਟਮਾਟਰ ਦਾ ਤੜਕਾ ਲਾਉਂਦਾ ਕਦੇ ਹਿੰਗ ਮਿਲ ਜਾਵੇ ਤਾਂ ਪਾਉਣੋਂ ਨਾ ਟਲ਼ਦਾ,
ਭਾਡੇ ਮਾਂਜਣ ‘ਚ ਵੀ ਪਿੱਛੇ ਨਾ ਰਹਿੰਦਾ. . . । ਪਰ ਉਸ ਦੀ ਅੱਖ ਭਾਰਤ ਤੋਂ ਆਏ ਸਿੱਖ
ਫੌਜੀਆਂ ‘ਤੇ ਸੀ, ਉਹ ਸਮਝਦਾ ਸੀ ਕਿ 1857 ਦੇ ਗਦਰ ਦੀ ਨਾ-ਕਾਮਯਾਬੀ ਦਾ ਵੱਡਾ ਇੱਕ ਕਾਰਨ
ਪੰਜਾਬੀਆਂ ਦਾ ਸਹਿਯੋਗ ਨਾ ਮਿਲਣਾ ਸੀ। ਵੈਨਕੂਵਰ ਦੇ ਗੁਆਂਢ ਸਿਆਟਲ ‘ਚ ਰਹਿੰਦਿਆਂ ਉਸ ਨੇ
ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਰਾਜਾ ਸਿੰਘ ਬਾੜੀਆਂ, ਜੀ. ਡੀ. ਕੁਮਾਰ ਤੇ ਬਾਵੂ
ਹਰਨਾਮ ਸਿੰਘ ਸਾਹਰੀ ਵਰਗੇ ਆਗੂਆਂ ਨਾਲ ਨੇੜ ਬਣਾਈ ਰੱਖਿਆ।
ਤਾਰਕਨਾਥ ਦਾਸ ‘ਸੋਸ਼ਲਿਸਟ ਇਨਕਲਾਬੀ’ ਵਿਚਾਰਧਾਰਾ ਵਾਲਾ ਪਰਚਾ ‘ਫਰੀ ਹਿੰਦੋਸਤਾਨ’ ਅਇਰਸ਼
ਸੋਸ਼ਲਿਸਟਾਂ ਦੀ ਮਦਦ ਨਾਲ ਪਬਲਿਸ਼ ਕਰਦਾ, ਉਸ ਦੀਆਂ ਲਿਖਤਾਂ ਵੱਲ ‘ਲਿਉ ਟਾਲਸਟਾਏ ਤੇ
ਬ੍ਰਿਟਿਸ਼ ਸੋਸ਼ਲਿਸਟ ‘ਹਾਈਂਡਮੈਨ’ ਜਿਹੀਆਂ ਮਹਾਨ ਸਖ਼ਸ਼ੀਅਤਾਂ ਨੇ ਦਿਲਚਸਪੀ ਦਿਖਾਈ। ਉਸ
ਨੇ ਸਿਆਟਲ ‘ਚ ‘ਯੂਨਾਈਟਿਡ ਇੰਡੀਆ ਹਾਊਸ’ ਬਣਾਇਆ, ਜਿੱਥੇ ਹਰ ਸਨਿਚਰਵਾਰ ਭਾਰਤੀ ਪ੍ਰਵਾਸੀ
ਇਕੱਠੇ ਹੋ ਕੇ ਵਿਚਾਰ ਵਿਟਾਂਦਰਾ ਕਰਦੇ। ਬਾਵੂ ਤਾਰਕਨਾਥ ਤੇ ਬਾਵੂ ਹਰਨਾਮ ਸਿੰਘ ਸਾਹਰੀ ਨਾਲ
‘ਭਾਰਤ ਮਾਤਾ ਸੁਸਾਇਟੀ’ ਪੰਜਾਬ ਦੇ ਗੂਹੜੇ ਸਬੰਧ ਸਨ, ਬਹੁਤ ਸਾਰਾ ਲਿਟਰੇਚਰ ਪੰਜਾਬ ਭੇਜਿਆ
ਜਾਂਦਾ ਜੋ ਪੰਜਾਬ ‘ਚ ਛਪਦਾ।
ਪ੍ਰੋ. ਤੇਜਾ ਸਿੰਘ ਤੇ ਡਾ: ਸੁੰਦਰ ਸਿੰਘ ਦੀ ਅਗਵਾਈ ‘ਚ ਪਰਵਾਸੀ ਪੰਜਾਬੀਆਂ ਵੱਲੋ ਆਪਣੇ
ਪ੍ਰਵਾਰ ਮੰਗਾਣ ਲਈ ਹਾਈ ਤੇ ਸੁਪਰੀਮ ਕੋਰਟ ਦੇ ਦਰਵਾਜ਼ੇ ਵੀ ਖੜਕਾਏ ਗਏ, ਜਿੱਥੋਂ ਕੋਰਾ
ਜਬਾਬ ਮਿਲਿਆ। ਇਨ੍ਹਾਂ ਆਗੂਆਂ ਵੱਲੋ ਪੈਰ ਪੱਕੇ ਕਰਨ ਲਈ ਕਨੇਡਾ ਦੇ ਭਾਰਤੀ ਪ੍ਰਵਾਸੀਆਂ ਨੇਂ
‘ਗੁਰੂ ਨਾਨਕ ਮਾਈਨਿੰਗ ਐਂਡ ਟ੍ਰਸਟ ਕੰਪਨੀ 1908 ‘ਚ ਰਜਿਸਟਰਡ ਕਰਵਾ ਕੇ ਨਾਰਥ ਵੈਨਕੂਵਰ ‘ਚ
172 ਏਕੜ ਜਮੀਨ ਤੇ ਕੈਲੇਫੋਰਨੀਆਂ ‘ਚ ਸੋਨੇ ਦੀ ਖਾਣ ‘ਚ 25% ਹਿੱਸਾ ਪਾਇਆ। ਕੰਪਨੀ ਦੇ
ਸ਼ੇਅਰ ਵੇਚਣ ਅਤੇ ਗੁਰਮਤ ਦਾ ਪਰਚਾਰ ਕਰਨ ਲਈ ਭਾਈ ਹਰੀ ਸਿੰਘ ਚੋਟੀਆਂ ਤੇ ਭਾਈ ਬਲਵੰਤ ਸਿੰਘ
ਖੁਰਦਪੁਰ ਨੂੰ ਕੈਲੇਫੋਰਨੀਆਂ (ਅਮਰੀਕਾ) ਭੇਜਿਆ ਗਿਆ। ਕਨੇਡਾ ਸਰਕਾਰ ਵਲੋਂ ਭਾਰਤੀਆਂ ਨੂੰ
ਕਨੇਡਾ ‘ਚੋਂ ਕੱਢ ਕੇ ਸੈਂਟਰਲ ਅਮਰੀਕਾ ਦੀ ਬ੍ਰਿਟਿਸ਼ ਕਲੋਨੀ ਹਾਂਡੂਰਾਸ ਭੇਜਣ ਦਾ ਬਣਾਇਆ
ਇਰਾਦਾ, ਪ੍ਰੋ: ਸੰਤ ਤੇਜਾ ਸਿੰਘ, ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਬੰਗਾਲੀ ਬਾਵੂ
ਤਾਰਕਨਾਥ ਦਾਸ ਜਿਹੇ ਆਗੂਆਂ ਦੀ ਸੁਚੱਜੀ ਅਗਵਾਈ ਸਦਕਾ ਹੀ 10 ਦਸੰਬਰ 1908 ਨੂੰ ਕਨੇਡੀਅਨ
ਸਰਕਾਰ ਵੱਲੋਂ ਨਵਾਂ ਹੁਕਮ ਮਿਲਿਆ ਸੀ ਕਿ ਹਿੰਦੀਆਂ ਨੂੰ ਹਾਂਡੂਰਸ ਭੇਜਣ ਦਾ ਕੋਈ ਇਰਾਦਾ
ਨਹੀਂ।
ਸਿੱਖਾ ਦੀ ਉੱਤਰੀ ਅਮਰੀਕਾ ‘ਚ ਸਭ ਤੋਂ ਪਹਿਲੀ ਧਾਰਮਿਕ ਜੱਥੇਬੰਦੀ ‘ਖਾਲਸਾ ਦੀਵਾਨ ਸੁਸਾਇਟੀ
ਵੈਨਕੂਵਰ’ 13 ਮਾਰਚ 1909 ਨੂੰ ਰਜਿਸਟਰਡ ਕਰਵਾਈ ਗਈ। ਭਾਈ ਭਾਗ ਸਿੰਘ ਮਾਰਚ 1910 ਤੱਕ ਇਸ
ਦੇ ਮੁੱਖ ਸਕੱਤਰ ਤੇ ਖਜ਼ਾਨਚੀ ਰਹੇ ਅਤੇ ਇਸ ਤੋਂ ਬਾਅਦ ਪ੍ਰਧਾਨ ਬਣੇ। ਆਪ ਦੇ ਸਮੇਂ ‘ਚ
ਅਕਤੂਬਰ 3, 1909 ਨੂੰ ਵੈਨਕੂਵਰ ਦੇ ਗੁਰਦਵਾਰੇ ‘ਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸਾਬਕਾ
ਭਾਰਤੀ ਸਿੱਖ ਫੌਜੀਆਂ ਨੇ ਅਪਣੀਆਂ ਵਰਦੀਆਂ, ਤਮਗੇ ਤੇ ਸਰਟੀਫੀਕੇਟ ਰੋਸ ਵਜੋਂ ਅੱਗ ਵਿੱਚ
ਸਾੜੇ। ਪਹਿਲਾਂ *ਸੋਸ਼ਲਿਸਟ ਵਿਚਾਰਧਾਰਾ ਵਾਲੇ ਸਿੱਖ ਭਾਈ ਨੱਥਾ ਸਿੰਘ ਬਿਲਗਾ ਨੇ ਮਾਈਕ ਤੇ
ਆ ਕੇ ਸਿੱਖਾ ਨੂੰ ਸਮਝਾਇਆ ਅਤੇ ਇਹ ਦਲੇਰੀ ਭਰਿਆ ਕਦਮ ਸਭ ਤੋਂ ਪਹਿਲਾਂ ਚੁੱਕਿਆ, ਫੇਰ
‘ਖਾਲਸਾ ਦੀਵਾਨ ਸੋਸਾਇਟੀ’ ਦੇ ਉੱਪ ਪ੍ਰਧਾਨ ਗਰੀਬ ਸਿੰਘ ਪਿੰਡ ਕੋਕਰੀ ਫੂਲਾ ਸਿੰਘ ਜਿ਼ਲਾ
ਮੋਗਾ ਦੇ ਨੇ ਕਦਮ ਨਾਲ ਕਦਮ ਮਿਲਾਇਆ, ਇਸ ਘਟਨਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਬੰਗਾਲੀ ਬਾਵੂ
ਤਾਰਕਨਾਥ ਦਾਸ ਨੇ ਅਪਣੇ ‘ਫਰੀ ਹਿੰਦੋਸਤਾਨ’ ਅਖ਼ਬਾਰ ‘ਚ ਲਿਖਿਆ ਸੀ ਕਿ “ਸਿੱਖ ਫੌਜ ਇੰਡੀਆ
ਬਰਤਾਨਵੀ ਸਲਤਨੱਤ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਹੈ। ਇਹ ਜਾਣ ਕੇ ਖੁਸ਼ੀ ਹੋਈ ਹੈ ਕਿ
ਸਿੱਖ ਜਾਗ੍ਰਿਤ ਹੋ ਰਹੇ ਹਨ। ਇਨ੍ਹਾਂ ਨੂੰ ਇਹ ਗੱਲਾਂ ਸਮਝ ਆਉਣ ਲੱਗੀਆਂ ਹਨ ਕਿ ਉਹ
ਗੁਲਾਮਾਂ ਤੋਂ ਵੱਧ ਕੁੱਝ ਵੀ ਨਹੀਂ ਅਤੇ ਹਿੰਦੋਸਤਾਨ ਨੂੰ ਗੁਲਾਮ ਰੱਖਣ ਵਿਚ ਅੰਗ੍ਰੇਜ਼
ਸਰਕਾਰ ਦੀ ਮਦਦ ਕਰ ਰਹੇ ਹਨ।” ਤਾਰਕਨਾਥ ਦਾਸ ਦੇ ਵੈਨਕੂਵਰ ਤੋਂ ਸਿਆਟਲ ਚਲੇ ਜਾਣ ‘ਤੇ
ਵੈਨਕੂਵਰ ਵਿਚਲੀਆਂ ਸਿਆਸੀ ਸਰਗਰਮੀਆਂ ਦੀ ਜਿਮੇਵਾਰੀ ਜੀ. ਡੀ. ਕੁਮਾਰ ‘ਤੇ ਆਣ ਪਈ ਤੇ ਬਾਵੂ
ਹਰਨਾਮ ਸਿੰਘ ਸਾਹਰੀ ਵੀ ਸਿਆਟਲ ਤੋਂ ਮੁੜ ਵੈਨਕੂਵਰ ਆ ਗਿਆ। ਉਨਾਂ ਸੋਸ਼ਲਿਸਟ ਵਿਚਾਰਧਾਰਾ
ਵਾਲੀ ਸਿਆਸੀ ਜੱਥੇਬੰਦੀ ‘ਹਿੰਦੋਸਤਾਨ ਅਸੋਸੀਏਸ਼ਨ’ ਬਣਾਈ ਤੇ ਪ੍ਰਵਾਸੀਆਂ ਨੂੰ ਇੰਗਲਿਸ਼
ਸਿਖਾਉਣ ਦੇ ਬਹਾਨੇ ‘ਸਿ਼ਆਮ ਜੀ ਕ੍ਰਿਸਨ ਵਰਮਾਂ’ ਦੇ ਲੰਡਨ ਵਿਚਲੇ ‘ਇੰਡੀਆ ਹਾਊਸ ਦੀ ਲੀਹ
‘ਤੇ ਵੈਨਕੂਵਰ ‘ਚ ‘ਸਵਦੇਸ਼ ਸੇਵਕ ਹੋਮ’ ਬਣਾਇਆ।.
ਦਿੱਲੀ ‘ਚ ਜਨਮੇਂ ਛਗਨ ਖਰਾਜ਼ ਵਰਮਾਂ, ਰਿਆਸਤ ਪੋਰਬੰਦਰ ਕਾਠੀਆਵਾੜ ਦੇ ਲੋਬਾਣੇ ਪੜ੍ਹੇ
ਲਿਖੇ ਨੌਜਵਾਨ ਜੋ ਹਿੰਦੋਸਤਾਨੀ, ਗੁਜਰਾਤੀ, ਪੰਜਾਬੀ, ਅੰਗ੍ਰੇਜ਼ੀ ਤੇ ਜਪਾਨੀ ਜਾਣਦੇ ਸਨ,
ਜਪਾਨ ਦੇ ਸ਼ਹਿਰ ਕੋਬੇ ‘ਚ ਵਰਮਾਂ ਐਂਡ ਕਾਟਨ ਕੰਪਨੀ ਦੇ ਹਿੱਸੇਦਾਰ ਵਪਾਰੀ ਸਨ, ਭਾਰਤ ਦੀ
ਅਜ਼ਾਦੀ ਲਈ ਕੰਮ ਕਰਨ ਲਈ ਫਰਜ਼ੀ ਨਾਂ ‘ਹੁਸੈਨ ਰਹੀਮ’ ਹੇਠ ਹੋਨੁਲੁਲੂ ਰਾਹੀਂ ਜਨਵਰੀ 1910
ਨੂੰ ਸੈਲਾਨੀ ਵਜੋਂ ਵੈਨਕੁੂਵਰ ਪਹੁੰਚੇ, ਉਸ ਸਮੇਂ ਭਾਈ ਪਾਖਰ ਸਿੰਘ ਢੁੱਡੀਕੇ ਤੇ ਮੁਨਸ਼ਾ
ਸਿੰਘ ਦੁੱਖੀ ਵੀ ਕਨੇਡਾ ਪਹੁੰਚੇ ਸਨ। ਹੁਸੈਨ ਰਹੀਮ ਨੇ ਸੋਸ਼ਲਿਸਟ ਵਿਚਾਰਧਾਰਾ ਵਾਲੀ
‘ਯੂਨਾਈਟਿਡ ਇੰਡੀਆਂ ਲੀਗ’ ਜੱਥੇਬੰਦੀ ਬਣਾਈ। ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ, ਜੀ.
ਡੀ. ਕੁਮਾਰ ਸਕੱਤਰ, ਭਾਈ ਬਲਵੰਤ ਸਿੰਘ ਖੁਰਦਪੁਰ ਐਗਜ਼ੈਕਟਿਵ ਦੇ ਮੈਂਬਰ ਤੇ ਰਤਨ ਸਿੰਘ
ਰਾਇਪੁਰ ਡੱਬਾ, ਭਾਈ ਕਪੂਰ ਸਿੰਘ ਮੋਹੀ ਆਦਿ ਸਿਰਕੱਢ ਆਗੂ ਮੈਂਬਰ ਬਣੇ, ਪਰ ਭਾਈ ਭਾਗ ਸਿੰਘ,
ਭਾਈ ਬਲਵੰਤ ਸਿੰਘ ਖੁਰਦਪੁਰ ‘ਸੋਸ਼ਲਿਸਟ ਪਾਰਟੀ ਆਫ ਕਨੇਡਾ’ ਦੇ ਵੀ ਮੈਂਬਰ ਸਨ। ਅਸਲ ‘ਚ
ਇਨ੍ਹਾਂ ਦੋਹਾਂ ਆਗੂਆਂ ਨੇ ‘ਖਾਲਸਾ ਦੀਵਾਨ ਸੁਸਾਇਟੀ’ ਦੀ ਐਗਜ਼ੈਕਟਿਵ ਦੇ ਔਹਦੇਦਾਰਾਂ ਨਾਲ
ਮਿਲ ਕੇ ‘ਸੋਸ਼ਲਿਸਟ ਪਾਰਟੀ ਆਫ਼ ਕਨੇਡਾ’ ਦਾ ਸਪੈਸ਼ਲ ਸੈਲ ਤਿਆਰ ਕੀਤਾ ਸੀ। 1907-10 ਤੱਕ
ਕਨੇਡਾ ਪਹੁੰਚੇ ਪੰਜ ਹਜ਼ਾਰ ਪ੍ਰਵਾਸੀ ਭਾਰਤੀਆਂ ‘ਚੋਂ ਅੱਧੇ 2500 ਦੇ ਲੱਗਭਗ ਪ੍ਰਵਾਸੀ
ਅਮਰੀਕਾ ਸਿ਼ਫਟ ਕਰ ਗਏ ਸਨ।
27 ਅਕਤੂਬਰ 1910 ਨੂੰ ਹੁਸੈਨ ਰਹੀਮ ਨੂੰ ਪਹਿਲੀ ਵਾਰ ਗ੍ਰਿਫਦਾਰ ਕੀਤਾ ਗਿਆ ਤਾਂ ਉਸ ਦੀ
ਤਲਾਸ਼ੀ ਸਮੇਂ ਮਿਲੀ ਨੋਟ ਬੁੱਕ ਤੋਂ ਬੰਬ ਬਨਾਉਣ ਵਾਲੀ ਨਾਈਟਰੋਗਲਿਸਰਿਨ ਦਾ ਢੰਗ ਤੇ
ਅਮਰੀਕਾ, ਫਰਾਂਸ, ਨਟਾਲ਼ (ਅਫਰੀਕਾ) ਸਵਿਟਜ਼ਰਲੈਂਡ, ਮਿਸਰ ਅਤੇ ਹੋਰ ਦੇਸ਼ਾਂ ‘ਚ ਰਹਿੰਦੇ
ਹਿੰਦੋਸਤਾਨੀ ਇਨਕਲਾਬੀਆਂ ਦੇ ਪਤੇ, ਜਿਨ੍ਹਾਂ ‘ਚ ਅਮਰੀਕਾ ਰਹਿੰਦੇ ‘ਫਰੀ ਹਿੰਦੋਸਤਾਨ’ ਦੇ
ਐਡੀਟਰ ਤਾਰਕਨਾਥ ਦਾਸ ਨਾਲ ਪੱਤਰ ਵਿਹਾਰ ਹੁੰਦਾ ਸੀ, ਮਿਲ਼ੇ। ਤਲਾਸ਼ੀ ਵੇਲ਼ੇ ਦੋਗਲਾ
ਸਰਕਾਰੀ ਟਰਾਂਸਲੇਟਰ ‘ਹਾਪਕਿੰਨਸਨ’ ਵੀ ਰਹੀਮ ਦੇ ਕੋਲ਼ ਖੜਾ ਸੀ, ਹੁਸੈਨ ਰਹੀਮ ਨੇ ਉਸ ਵੱਲ
ਗੁੱਸੇ ‘ਚ ਦੇਖਦਿਆਂ ਕਿਹਾ, “ਤੁਸੀਂ ਸਾਨੂੰ ਹਿੰਦੂਆਂ ਨੂੰ ਕਨੇਡਾ ‘ਚੋਂ ਬਹਰ ਕੱਢੋ ਅਤੇ
ਅਸੀ ਸਾਰੇ ਗੋਰਿਆਂ ਨੂੰ ਹਿੰਦੋਸਤਾਨ ਤੋਂ ਬਾਹਰ ਕੱਢਾਂਗੇ।” ਬੀ. ਸੀ. ਦੀ ਸੁਪਰੀਮ ਕੋਰਟ ਦੇ
ਜੱਜ ਮਿਸਟਰ ਮਰਫ਼ੀ ਨੇ ਫਰਵਰੀ 1911 ਨੂੰ ਫੈਸਲਾ ਹੁਸੈਨ ਰਹੀਮ ਦੇ ਹੱਕ ‘ਚ ਦਿੱਤਾ ਤੇ
ਇੰਮੀਗ੍ਰੇਸ਼ਨ ਮਹਿਕਮੇਂ ਨੂੰ ਝਾੜ ਪਾਈ ਤਾਂ ਇਸ ਜਿੱਤ ਨੇ ਹੁਸੈਨ ਰਹੀਮ ਨੂੰ ਹਿੰਦੋਸਤਾਨੀਆਂ
ਦਾ ਹੀਰੋ ਬਣਾ ਦਿੱਤਾ ਸੀ।
ਜੂਨ 1911 ‘ਚ ਜੀ. ਡੀ. ਕੁਮਾਰ ਦੇ ਵੈਨਕੂਵਰ ਤੋਂ ਸਿਆਟਲ ਚਲੇ ਜਾਣ ਬਾਅਦ ‘ਹਿੰਦੋਸਤਾਨ
ਅਸੋਸੀਏਸ਼ਨ’ ਟੁਟ ਗਈ। ਹੁਸੈਨ ਰਹੀਮ ਤੇ ਉਸ ਦੇ ਸਾਥੀਆਂ ਨੇ 15 ਦਸੰਬਰ 1911 ਨੂੰ
‘ਯੁਨਾਈਟਿੱਡ ਇੰਡੀਆ ਲੀਗ’ ਬਣਾ ਲਈ ਸੀ ਜੋ ਨਿਰੋਲ ਸੋਸ਼ਲਿਸਟ ਵਿਚਾਰਾਂ ਵਾਲੀ ਜੱਥਬੰਦੀ ਸੀ,
ਜਿਸ ਦੇ ਪ੍ਰਧਾਨ ਹੁਸੈਨ ਰਹੀਮ ਤੇ ਸਕੱਤਰ ਰਾਜਾ ਸਿੰਘ ਬਾੜੀਆਂ ਬਣੇ ਸਨ। ਹੁਣ ਕਨੇਡਾ ਦੀ
ਸੋਸ਼ਲਿਸਟ ਪਾਰਟੀ, ਗੋਰਿਆਂ ਦੀਆਂ ਸੋਸ਼ਲਿਸਟ ਵਿਚਾਰਧਾਰਾ ਵਾਲੀਆਂ ਮਜਦੂਰ ਜੱਥੇਬੰਦੀਆਂ,
‘ਇੰਡਸਟਰੀਅਲ ਵਰਕਰਜ਼ ਆਫ ਵਰਲਡ’ ਜਿਹੀਆਂ ਜੱਥੇਬੰਦੀਆਂ ‘ਚ ਅਪਣੇ ਸਾਥੀਆਂ ਨਾਲ ਖੁੱਲ੍ਹ ਕੇ
ਹਿੱਸਾ ਲੈਂਦੇ ਸਨ। ਗੋਰੇ ਤੇ ਭਾਰਤੀ ਵਰਕਰ ਇੱਕ ਦੂਜੇ ਦੀਆਂ ਜਮਾਨਤਾਂ ਵੀ ਦਿੰਦੇ। ਹੁਸੈਨ
ਰਹੀਮ ‘ਖਾਲਸਾ ਦੀਵਾਨ ਸੋਸਾਇਟੀ’ ਦੇ ਸਕੱਤਰ ਭਾਈ ਮਿੱਤ ਸਿੰਘ ਪੰਡੋਰੀ, ਪ੍ਰਧਾਨ ਭਾਈ ਭਾਗ
ਸਿੰਘ ਭਿੱਖੀਵਿੰਡ ਤੇ ਵੈਨਕੂਵਰ ਗੁਰਦੁਆਰੇ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਖੁਰਦਪੁਰ
‘ਯੁਨਾਈਟਿੱਡ ਇੰਡੀਆਂ ਲੀਗ’ ਦੀ ਐਗਜ਼ੈਕਟਿਵ ਦੇ ਪ੍ਰਮੁੱਖ ਮੈਂਬਰ ਼ਖਾਲਸਾ ਦੀਵਾਨ ਸੋਸਾਇਟੀ
ਦੇ ਮੈਂਬਰ ਸਨ ਅਤੇ ਉਹ ਬਹੁਤ ਸਾਰੇ ਜਲਸੇ ਵੀ ਇਕੱਠੇ ਰਖਦੇ ਸਨ। ਗੋਰੇ ਸੋਸ਼ਲਿਸਟ ਵੀ ਆ ਕੇ
ਇਨ੍ਹਾਂ ਜਲਸਿਆਂ ‘ਚ ਬੋਲਦੇ ਅਤੇ ਲਾਲ ਝੰਡਾ ਲਹਿਰਾਇਆ ਜਾਂਦਾ। ਕਨੇਡੀਅਨ ਸਰਕਾਰ ਦੇ ਖੁਫੀਆ
ਮਹਿਕਮੇ ਦੀਆਂ ਉਸ ਸਮੇਂ ਦੀਆਂ ਰੀਪੋਰਟਾਂ ‘ਚ ਲਿਖਿਆ ਹੈ ਕਿ ‘ਖਾਲਸਾ ਦੀਵਾਨ ਸੁਸਾਇਟੀ ਦੇ
ਪ੍ਰਧਾਨ ਭਾਈ ਭਾਗ ਸਿੰਘ ਤੇ ਐਗਜ਼ੈਕਟਿਵ ਦੇ ਦੂਸਰੇ ਔਹਦੇਦਾਰਾਂ ਨੇ ਹੁਸੈਨ ਰਹੀਮ ਜਿਹੇ
ਸੋਸ਼ਲਿਸਟਾਂ ਨਾਲ ਮਿਲਕੇ ਵੈਨਕੂਵਰ ‘ਚ ‘ਸੋਸ਼ਲਿਸਟ ਪਾਰਟੀ ਆਫ ਕਨੇਡਾ’ ਦੀ ਸਪੈਸ਼ਲ ਬਰਾਂਚ
ਬਣਾਈ।’
ਭਾਈ ਭਾਗ ਸਿੰਘ ਭਿੱਖੀਵਿੰਡ ਤੇ ਭਾਈ ਬਲਬੰਤ ਸਿੰਘ, ਸੱਚੀ-ਸੁੱਚੀ ਕਿਰਤ ਕਰਨ, ਵੰਡ ਛੱਕਣ ਤੇ
‘ਸਰਬੱਤ ਦਾ ਭਲਾ’ ਲੋੜਨ ਵਾਲੇ ਸਿੱਖ ਸਨ ਜੋ ਬਰਾਬਰੀ ਤੇ ਸਾਂਝੀਵਾਲਤਾ ਦੀ ਸੋਸ਼ਲਿਸਟ
ਫਿਲਾਸਫੀ ਨੂੰ ਵੀ ਚੰਗੀਤਰ੍ਹਾਂ ਸਮਝਦੇ ਸਨ। ਆਪ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਘਸੁੱਟ ਦੇ
ਸਖ਼ਤ ਖਿਲਾਫ ਸਨ। ਇਸ ਸੋਸ਼ਲਿਸਟ ਵਿਚਾਰਧਾਰਾ ਵਾਲੀ ਜੱਥੇਬੰਦੀ ‘ਹਿੰਦੋਸਤਾਨ ਅਸੋਸੀਏਸ਼ਨ’
ਦੇ ਪ੍ਰਧਾਨ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਖਜਾਨਚੀ ਬਣੇ ਰਹੇ। 1910 ‘ਚ ‘ਸਵਦੇਸ਼
ਸੇਵਿਕ’ ਮਾਸਕ ਪੇਪਰ ਅੰਗ੍ਰੇਜ਼ੀ ਪੰਜਾਬੀ ‘ਚ ਕੱਢਿਆ, 1911 ‘ਚ ਇਸ ਪਰਚੇ ਦੇ ਭਾਰਤੀ ਦਾਖਲੇ
‘ਤੇ ਪਾਬੰਦੀ ਲੱਗ ਗਈ। ਉਰਦੂ ‘ਚ ‘ਸਵਿਦੇਸ਼’ ਅਖ਼ਬਾਰ ਕੱਢਿਆ ਗਿਆ, ਜਿਸ ਦਾ ਐਡੀਟਰ ਜੀ.
ਡੀ. ਕੁਮਾਰ ਬਣਿਆ ਤੇ ਗੁਰਮੁੱਖੀ ‘ਚ ‘ਪ੍ਰਦੇਸੀ ਖਾਲਸਾ’ ਅਖ਼ਬਾਰ ਸ: ਅਮਰ ਸਿੰਘ ਝਿੰਗੜ ਨੇ
ਜਾਰੀ ਕੀਤਾ। 1910-12 ਤੱਕ ਬਾਵੂ ਹਰਨਾਮ ਸਿੰਘ ਯੂ: ਵ: ਵਾਸਿੰਗਟਨ ‘ਚ ਪੜ੍ਹਦੇ, ਜੀ. ਡੀ.
ਕੁਮਾਰ ਨਾਲ ਮਿਲਕੇ ਕੁਲੰਬੀਆਂ ਇਲਾਕੇ ‘ਚ ਕੌਮੀ ਪ੍ਰਚਾਰ ਕਰਦੇ ਸਨ। ਇਨ੍ਹਾਂ ਦੇ ਵੈਨਕੂਵਰ
ਤੋਂ ਚਲੇ ਜਾਣ ਪਿੱਛੋਂ ‘ਹਿੰਦੋਸਤਾਨ ਅਸੋਸੀਏਸ਼ਨ’ ਟੁੱਟ ਗਈ।
28. ਮਾਰਚ 1912 ਨੂੰ ਬੀ. ਸੀ. ਦੀਆਂ ਚੋਣਾਂ ‘ਚ ਹੁਸੈਨ ਰਹੀਮ ਨੇ ਕਿਸੇ ਤਰ੍ਹਾਂ ਅਪਣੀ ਵੋਟ
ਬਣਾ ਕੇ ਪਾਈ ਤੇ ਸੋਸ਼ਲਿਸਟ ਪਾਰਟੀ ਲਈ ਸਕਰੂਟਨੀਅਰ ਦਾ ਕੰਮ ਵੀ ਕੀਤਾ। ਹਾਪਕਿਨਸਨ ਨੇ ਵੋਟ
ਪਾਣ ਦੇ ਦੋਸ਼ ‘ਚ ਹੁਸੈਨ ਰਹੀਮ ਨੂੰ ਅਗਲੇ ਦਿਨ 29 ਮਾਰਚ 1912 ਨੂੰ ਗ੍ਰਿਫਦਾਰ ਕਰਵਾਇਆ,
ਉਸ ਦੇ ਘਰ ਦੀ ਤਲਾਸ਼ੀ ਲੈਣ ‘ਤੇ ਪੁਲਸ ਨੂੰ ਉੱਥੋਂ ਸੋਸ਼ਲਿਸਟ ਪਾਰਟੀ ਤੇ ‘ਇੰਡਸਟਰੀਅਲ
ਵਰਕਰਜ਼ ਆਫ ਵਰਲਡ’ ਦਾ ਬਹੁਤ ਸਾਰਾ ਲਿਟਰੇਚਰ ਮਿਲਿਆ। ਪੁਲਸ ਨੂੰ ਉੱਥੋਂ ਰਹੀਮ ਹੁਸੈਨ ਦਾ
ਸੋਸ਼ਲਿਸਟ ਪਾਰਟੀ ਦਾ ਮੈਂਬਰਸਿ਼ਪ ਕਾਰਡ, ਸੋਸ਼ਲਿਸਟ ਵਿਚਾਰਾਂ ਵਾਲੀਆਂ ਬਹੁਤ ਸਾਰੀਆਂ
ਕਿਤਾਬਾਂ ਤੇ ਉਸ ਵੱਲੋਂ ਹਿੰਦੋਸਤਾਨੀ ਕਮਿਊਨਿਟੀ ‘ਚੋਂ ਸੋਸ਼ਲਿਸਟ ਪਾਰਟੀ ਲਈ ਇਕੱਠੇ ਕੀਤੇ
ਫੰਡ ਦੀਆਂ ਰਸੀਦ ਬੁੱਕਾਂ ਵੀ ਮਿਲੀਆਂ ਸਨ।
ਭਾਗ-2
ਵੈਨਕੂਵਰ ‘ਚ ਭਾਰਤੀ ਪ੍ਰਵਾਸੀਆਂ ਦੇ ਤਿੰਨ ਧੜੇ ਕੰਮ ਕਰ ਰਹੇ ਸਨ।
ੳ. ਨਰਮਖਿਆਲ ਸਿੱਖਾਂ ਦਾ ਧੜਾ, ਜਿਨ੍ਹਾਂ ਦੀ ਅਗਵਾਈ ਪ੍ਰੋ: ਸੰਤ ਤੇਜਾ ਸਿੰਘ, ਡਾ: ਸੁੰਦਰ
ਸਿੰਘ, ਕਰਤਾਰ ਸਿੰਘ ਹੁੰਦਲ਼ ਤੇ ਬਾਬੂ ਕਪੂਰ ਸਿੰਘ ਖੜੋਦੀ ਕਰ ਰਹੇ ਸਨ।
ਅ. ਦੇਸ਼ ਭਗਤ ਧੜਾ, ਜਿਸ ਦੇ ਆਗੂ ਸ਼ਹੀਦ ਭਾਈ ਭਾਗ ਸਿੰਘ, ਸ਼ਹੀਦ ਭਾਈ ਬਲਵੰਤ ਸਿੰਘ,
ਸ਼ਹੀਦ ਬਾਵੂ ਹਰਨਾਮ ਸਿੰਘ ਸਾਹਰੀ, ਬਾਵੂ ਤਾਰਕਨਾਥ ਦਾਸ, ਜੀ. ਡੀ. ਕੁਮਾਰ ਤੇ ਹੁਸੈਨ ਰਹੀਮ
ਸਨ।
ੲ. ਅੰਗ੍ਰੇਜ਼ ਪ੍ਰਸਤ ਧੜਾ, ਇਸ ਦਾ ਆਗੂ ਹਿੰਦੋਸਤਾਨੀ ਮਾਂ ਤੇ ਗੋਰੇ ਬਾਪ ਦਾ ਪੁੱਤ ਵਿਲੀਅਮ
ਹਾਪਕਿਨਸਨ ਸੀ। ਉਹ ਕਲਕੱਤੇ ਪੁਲਸ ਦੀ ਨੌਕਰੀ ਕਰਦਾ 1908 ‘ਚ ਕਨੇਡਾ ਆਇਆ ਅਤੇ
ਇੰਮੀਗ੍ਰੇਸ਼ਨ ਡੀਪਾਰਮਿੰਟ ਕਨੇਡਾ ਨਾਲ ਦੁਭਾਸ਼ੀਏ ਦਾ ਕੰਮ ਕਰਨ ਲੱਗ ਪਿਆ। ਅਸਲ ‘ਚ ਉਹ
ਹਿੰਦੋਸਤਾਨ, ਇੰਗਲੈਂਡ ਤੇ ਕਨੇਡਾ, ਅਮਰੀਕਾ ਸਰਕਾਰਾਂ ਲਈ ਜਸੂਸੀ ਕਰਦਾ ਸੀ। ਇਨਕਲਾਬੀਆਂ
ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਕੇ ਇਨਕਲਾਬੀ ਧੜੇ ਨੂੰ ਕਮਜੋਰ ਕਰਨ ਲਈ ਉਸ ਨੇ
ਹਿੰਦੋਸਤਾਨੀਆਂ ‘ਚੋਂ ਬੇਲਾ ਸਿੰਘ ਜਿਆਣ, ਗੰਗਾ ਰਾਮ ਬਾੜੀਆਂ (ਸਹੋਤਾ ਜੱਟ) ਤੇ ਬਾਵੂ ਸਿੰਘ
ਲਿੱਤਰਾਂ ਜਿਹੇ 50-60 ਪ੍ਰਵਾਸੀ ਅਪਣੇ ਨਾਲ ਰੱਖੇ ਹੋਏ ਸਨ।
ਭਾਈ ਬਲਵੰਤ ਸਿੰਘ ਤੇ ਭਾਈ ਭਾਗ ਸਿੰਘ ਅਪਣੇ ਪ੍ਰਵਾਰ ਲੈ ਕੇ ਭਾਰਤ ਤੋਂ ਮੁੜਦੇ ਹਾਂਗਕਾਂਗ
ਪਹੁੰਚੇ ਤੇ ਨਵੰਬਰ 1911 ਨੂੰ ਬੀਬੀ ਹਰਨਾਮ ਕੌਰ ਪਤਨੀ ਭਾਈ ਭਾਗ ਸਿੰਘ ਨੇ ਅਪਣੇ ਪਹਿਲੇ
ਬੱਚੇ ਜੋਗਿੰਦਰ ਸਿੰਘ ਨੂੰ ਜਨਮ ਦਿੱਤਾ। ਭਾਈ ਬਲਵੰਤ ਸਿੰਘ ਦੀ ਪਤਨੀ ਬੀਬੀ ਕਰਤਾਰ ਕੌਰ
ਅਪਣੀਆਂ ਬੱਚੀਆਂ ਊਧਮ ਕੌਰ ਤੇ ਨਿਰੰਜਣ ਕੌਰ ਸਮੇਤ ਆਈ। ਇਹ ਦੋਵੇਂ ਪ੍ਰਵਾਰ ਲੰਮੀ ਜੱਦੋਜਹਿਦ
ਬਾਅਦ ਜਨਵਰੀ 21, 1912 ਨੂੰ ਵੈਨਕੂਵਰ ਪਹੁੰਚੇ ਤੇ 3 ਜੂਨ 1912 ਨੂੰ ਹਿਊਮਨ ਰਾਈਟਸ ਕੇਸ
ਕਰਕੇ ਹੀ ਕਨੇਡਾ ‘ਚ ਰਹਿ ਸਕੇ।
ਜਦੋਂ ਸਤੰਬਰ 1912 ਨੂੰ ਵੈਨਕੂਵਰ ਸਿਟੀ ਦੇ ਮੇਅਰ ਵੱਲੋਂ ਬ੍ਰਤਾਨੀਆਂ ਦੇ ਬਾਦਸ਼ਾਹ ਜਾਰਜ
ਪੰਜਮ ਦੀ ਤਾਜਪੋਸ਼ੀ ਦੇ ਜਸ਼ਨਾਂ ਤੇ ਪਰੇਡ ਵਿਚ ਸ਼ਾਮਲ ਹੋਣ ਲਈ ਸੱਦਾ-ਪੱਤਰ ਭਾਈ ਭਾਗ ਸਿੰਘ
ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਨੂੰ ਭੇਜਿਆ ਤਾਂ ਸੁਸਇਟੀ ਦੇ ਅਹੁਦੇਦਾਰਾਂ ਨਾਲ ਸਲਾਹ
ਕਰਕੇ ਭਾਈ ਭਾਗ ਸਿੰਘ ਨੇ ਇਹ ਸੱਦਾ-ਪੱਤਰ ਕਬੂਲਣੋਂ ਨਾਹ ਕਰਦਿਆਂ ਜਬਾਬ ਲਿਖਿਆ ਕਿ
ਬ੍ਰਿਟਿਸ਼ ਇੰਡੀਆ ਆਰਮੀ ਦੇ ਸਾਬਕਾ ਸਿੱਖ ਫੌਜੀ ਸਵਾਗਤੀ ਜਸ਼ਨ ਅਤੇ ਫੌਜੀ ਪਰੇਡ ਵਿਚ, ਬਹੁਤ
ਸਾਰੇ ਉਨ੍ਹਾਂ ਕਾਰਨਾ ਕਰਕੇ ਸ਼ਾਮਲ ਨਹੀਂ ਹੋ ਸਕਦੇ, ਜਿਨ੍ਹਾਂ ਨੂੰ ਸ਼ਹਿਰ ਦੇ ਸਰਕਾਰੀ
ਅਫਸਰ ਤੇ ਇੰਮੀਗ੍ਰੇਸ਼ਨ ਮਹਿਕਮੇਂ ਵਾਲੇ ਪਹਿਲਾਂ ਹੀ ਜਾਣਦੇ ਹਨ।
ਪਰ ਹਰੀ ਸਿੰਘ ਚੋਟੀਆਂ ਠੋਬਾ ਜਿ਼ਲਾ ਮੋਗਾ, ਫੌਜ ‘ਚੋਂ ਨਾਂ ਕਟਾ ਕੇ ਸ਼ੰਘਈ ਪੁਲਸ ਦੀ
ਨੌਕਰੀ ਕਰਨ ਦੇ ਨਾਲ-ਨਾਲ ਗੁਰਦੁਆਰੇ ਦੇ ਗ੍ਰੰਥੀ ਵਜੋਂ ਸੇਵਾ ਨਿਭਾਉਂਦਾ, 1907 ‘ਚ ਕਨੇਡਾ
ਅੱਪੜਿਆ। ਸੰਤ ਤੇਜਾ ਸਿੰਘ ਦੀ ਅਗਵਾਈ ‘ਚ ਨਵੰਬਰ 1908 ਨੂੰ ਮਾਈਨਿੰਗ ਐਂਡ ਟਰਸਟ ਕੰਪਨੀ
ਬਣਾਈ ਗਈ। 1909 ‘ਚ ਭਾਈ ਹਰੀ ਸਿੰਘ ਨੂੰ ਕੈਲੇਫੋਰਨੀਆਂ ਅਮਰੀਕਾ ‘ਚ ਕੰਪਨੀ ਦੇ ਹਿੱਸੇ
ਵੇਚਣ ਅਤੇ ਗੁਰਮਤ ਪ੍ਰਚਾਰ ਕਰਨ ਲਈ ਭੇਜਿਆ ਗਿਆ। ਜਦ ਵੈਨਕੂਵਰ ਗੁਰੁਦੁਆਰੇ ਦੇ ਗ੍ਰੰਥੀ ਭਾਈ
ਬਲਵੰਤ ਸਿੰਘ ਅਪਣਾ ਪ੍ਰਵਾਰ ਲੈਣ ਲਈ ਭਾਰਤ ਗਏ, ਉਨ੍ਹਾਂ ਦੀ ਗੈਰਹਾਜ਼ਰੀ ‘ਚ ਭਾਈ ਹਰੀ ਸਿੰਘ
ਨੂੰ ਕੈਲੇਫੋਰਨੀਆਂ ਤੋਂ ਸੱਦ ਕੇ ਵੈਨਕੂਵਰ ਗੁਰਦੁਆਰੇ ਦਾ ਗੰ੍ਰਥੀ ਥਾਪਿਆ ਗਿਆ। ਇਹ ਸੇਵਾ
ਉਨ੍ਹਾਂ 1910 ਤੋਂ 1912 ਤੱਕ ਨਿਭਾਈ। ਇਸ ਸਮੇਂ ਵਿਕਟੋਰੀਆ ਗੁਰਦੁਆਰੇ ਦੀ ਨੀਂਹ ਰੱਖਣ
ਵਾਲੇ ਪੰਜ ਪਿਆਰਿਆ ‘ਚ ਵੀ ਆਪ ਸ਼ਾਮਲ ਸਨ। 1913-14 ‘ਚ ਆਪ ਪਹਿਲਾਂ ਫਰੇਜ਼ਰ ਮਿੱਲ, ਫੇਰ
ਵਿਕਟੋਰੀਆ ਗੁਰਦੁਆਰੇ ਦੇ ਗ੍ਰੰਥੀ ਰਹੇ। ਆਪ ਦੀ ਨਰਮ ਖਿਆਲ ਸਿੱਖਾਂ ਨਾਲ ਬੜੀ ਨੇੜਤਾ ਸੀ।
ਇਸ ਪ੍ਰਭਾਵ ਹੇਠ ਭਾਈ ਹਰੀ ਸਿੰਘ ਨੇ ਬ੍ਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਮ ਦੀ ਤਾਜਪੋਸ਼ੀ
ਸਮੇਂ 19 ਸਤੰਬਰ 1912 ਨੂੰ ਵੈਨਕੂਵਰ ‘ਚ ਮਨਾਏ ਜਸ਼ਨਾਂ ਵੇਲੇ ਜਦ ਕਨੇਡਾ ਦਾ ਗਵਰਨਰ ਜਨਰਲ
ਬੀ. ਸੀ. ਦੇ ਦੌਰੇ ‘ਤੇ ਸੀ, ਵੈਨਕੂਵਰ ਦੇ ਮੇਅਰ ਵੱਲੋਂ ਸੱਦਾ ਪੱਤਰ ਆਉਣ ਦੇ ਬਾਵਜੂਦ ਜਦ
‘ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ’ ਦੇ ਪ੍ਰਧਾਨ ਭਾਈ ਭਾਗ ਸਿੰਘ ਦੀ ਅਗਵਾਈ ‘ਚ ਕਨੇਡਾ ਦੇ
ਗਵਰਨਰ ਜਨਰਲ ਦੇ ਜਸ਼ਨਾਂ ਦਾ ਬਾਈਕਾਟ ਕੀਤਾ ਹੋਇਆ ਸੀ, ਪਰ ਨਰਮਦਲੀਏ ਸਿੰਘਾਂ ਦੇ ਪ੍ਰਭਾਵ
ਹੇਠ ਭਾਈ ਹਰੀ ਸਿੰਘ ਨੇ ਜਸ਼ਨਾਂ ‘ਚ ਸ਼ਾਮਲ ਹੋ ਕੇ ਗਵਰਨਰ ਜਨਰਲ ਨੂੰ ਨਿਊਮਨਿਸਟਰ ਵਿਖੇ
‘ਜੀ ਆਇਆਂ ਨੂੰ ਆਖਿਆ’। ਪਰ 1913 ‘ਚ ਭਾਈ ਹਰੀ ਸਿੰਘ ਗਰਮ ਖਿਆਲ ਦੇਸ਼ ਭਗਤ ਸਿੱਖਾਂ ਨਾਲ
ਮਿਲ ਕੇ ਗ਼ਦਰ ਪਾਰਟੀ ਦੇ ਮੈਂਬਰ ਬਣੇ ਤੇ ਸ਼ਾਨਫਰਾਂਸਿਸਕੋ ਤੋ ਗ਼ਦਰ ਅਖ਼ਬਾਰ ਮੰਗਵਾ ਕੇ
ਪੜ੍ਹਕੇ ਸੰਗਤਾਂ ਨੂੰ ਸੁਣਾਇਆ ਕਰਦੇ। ਕਾਮਾਗਾਟਾਮਾਰੂ ਦੇ ਸੰਘਰਸ਼ ‘ਚ ਨਿਭਾਈ ਆਪ ਦੀ
ਭੂਮਿਕਾ, ਖੂਫੀਆ ਵਿਭਾਗ ਦੀਆਂ ਰੀਪੋਰਟਾਂ ‘ਚ ਜਹਾਜ ‘ਤੇ ਜਾਣ ਦੇ ਯਤਨ ਕਰਨ ਵਾਲਿਆਂ ‘ਚ ਭਾਈ
ਹਰੀ ਸਿੰਘ ਦੀ ਫੋਟੋ ਤੇ ਸਤੰਬਰ 1914 ‘ਚ ਬਾਵੂ ਹਰਨਾਮ ਸਿੰਘ ਸਾਹਰੀ ਦੇ ਘਰ ਪਏ ਛਾਪੇ ਸਮੇਂ
ਜੋ ਚਿੱਠੀਆਂ ਪੁਲਸ ਹੱਥ ਲੱਗੀਆਂ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਬਾਵੂ ਹਰਨਾਮ ਸਿੰਘ ਨਾਲ
ਬੰਬ ਬਨਾਉਣ ‘ਚ ਭਾਈ ਹਰੀ ਸਿੰਘ ਵੀ ਸ਼ਾਮਲ ਸਨ।
ਇਸ ਤਰ੍ਹਾਂ ਨਾਲ਼ ਭਾਈ ਹਰੀ ਸਿੰਘ ਚੋਟੀਆਂ ਠੋਬਾ, ਮੋਗਾ ਨਰਮ ਦਲੀਏ ਗਰੁੱਪ ਵਿੱਚੋਂ ਚੱਲ ਕੇ
ਹੌਲ਼ੀ-ਹੌਲ਼ੀ ਸਮੁੱਚੇ ਤੌਰ ਤੇ ਗਰਮ ਦੀਲੀਆਂ ਨਾਲ਼ ਜੁੜ ਗਿਆ।
ਮਾਰਚ 14, 1913 ਨੂੰ ‘ਖਾਲਸਾ ਦੀਵਾਨ ਸੋਸਾਇਟੀ’ ਤੇ ‘ਯੂਨਾਈਟਿੱਡ ਇੰਡੀਆਂ ਲੀਗ’ ਨੇ ਮਤਾ
ਪਾਸ ਕਰਕੇ ਤਿੰਨ ਮੈਂਬਰੀ ਡੈਪੂਟੇਸ਼ਨ ਵੈਨਕੂਵਰ ਗੁਰਦਵਾਰੇ ਦੇ ਗ੍ਰੰਥੀ ੳ. ਭਾਈ ਬਲਵੰਤ
ਸਿੰਘ ਖੁਰਦਪੁਰ ਦੀ ਅਗਵਾਈ ‘ਚ, ਅ. ਭਾਈ ਨਰੈਣ ਸਿੰਘ ਚੋਬਦਾਰ ਤੇ ੲ. ਅਮਰੀਕਨ ਸਿੱਖਾਂ ਦੇ
ਪ੍ਰਤਨਿਧ, ਭਾਈ ਨੰਦ ਸਿੰਘ ਸੀਹਰਾ ਸਮੇਤ, ਇਹ ਡੈਪੂਟੇਸ਼ਨ, ਕਨੇਡਾ ਦੇ ਇੰਮੀਗ੍ਰੇਸ਼ਨ
ਕਨੂੰਨਾਂ ਦੇ ਪੱਖਪਾਤੀ ਤੇ ਨਸਲਵਾਦੀ ਹੋਣ ਬਾਰੇ ਬ੍ਰਤਾਨਵੀ ਤੇ ਭਾਰਤੀ ਸਰਕਾਰਾਂ ਨੂੰ ਮਿਲ
ਕੇ ਕਨੇਡੀਅਨ ਸਰਕਾਰ ‘ਤੇ ਦਬਾਅ ਪਾਣ ਲਈ ਭੇਜਿਆ ਗਿਆ ਤਾਂ ਕਿ ਭਾਰਤੀ ਪ੍ਰਵਾਸੀਆਂ ਨੂੰ
ਕਨੇਡਾ ‘ਚ ਪ੍ਰਵਾਰ ਮੰਗਵਾਣ ਦਾ ਹੱਕ ਦਿੱਤਾ ਜਾਵੇ। ਇਹ ਵਫਦ ਇੰਗਲੈਡ ‘ਚ ਸਿਰਫ ‘ਅੰਡਰ
ਸੈਕਟਰੀ ਆਫ ਕਲੋਨੀਅਲ ਨੂੰ ਹੀ ਮਿਲ ਸਕਿਆ ਜਿਸ ਨੇ ਅਪਣੀ ਅਸਮਰਥਾ ਪ੍ਰਗਟਾਈ। ਰਾਹ ‘ਚ ਪੈਰਸ
ਮਾਰਸੇ ‘ਚ ‘ਸਿ਼ਆਮ ਜੀ ਕ੍ਰਿਸ਼ਨ ਵਰਮਾਂ’ ਵਰਗੇ ਇਨਕਲਾਬੀ ਦੇਸ਼ ਭਗਤ ਨੂੰ ਵੀ ਮਿਲਿਆ,
ਜਿਨ੍ਹਾਂ ‘ਇੰਡੀਆ ਹਾਊਸ ਨਾਂ ਦਾ ਇੰਸਟੀਚਿਊਟ’ ਬਣਾ ਕੇ ‘ਇੰਡੀਅਨ ਸੋਸ਼ੀਆਲੋਜਿਸਟ’ ਪਰਚਾ
ਕੱਢਿਆ ਸੀ। ਇੰਡੀਅਨ ਹਾਊਸ ਭਾਰਤੀ ਦੇਸ਼ ਭਗਤ ਸਟੂਡੈਂਟਾਂ ਤੇ ਇਨਕਲਾਬੀਆਂ ਦਾ ਕੇਂਦਰ ਸੀ।
ਅੰਮ੍ਰਿਤਸਰ ਦੇ ਬਦੇਸ਼ੀ ਕੱਪੜੇ ਦੇ ਵਪਾਰੀ ਦਾ ਪੁੱਤਰ ਇੰਗਲੈਂਡ ਪੜ੍ਹਨ ਆਇਆ ‘ਸ਼ਹੀਦ ਮਦਨ
ਲਾਲ ਢੀਂਗਰਾ’ ਤੇ ਹੋਰ ਬਹੁਤ ਸਾਰੇ ਦੇਸ਼ਭਗਤ ਇਸ ਇੰਡੀਆ ਹਾਊਸ ਦੀ ਦੇਣ ਸਨ। ਇਸ ਵਫਦ ਨੇ 18
ਅਗਸਤ 1913 ਨੂੰ ਲਹੌਰ ਦੇ ਬ੍ਰੈਡਲੇ ਹਾਲ ‘ਚ ਮੀਟਿੰਗ ਕਰਨ ਸਮੇਂ ਹਿੰਦੂ, ਮੁਸਲਮਾਨ, ਸਿੱਖ
ਸਭ ਨੂੰ ਇਕੱਠੇ ਦੇਖ ਕੇ ਫਿਰਕਾਪ੍ਰਸਤੀ ਰਹਿਤ ਪੰਜਾਬ ਦੇ ਦਰਸ਼ਨ ਕੀਤੇ ਸਨ। ਵਫਦ ਦੀਆਂ
ਅੰਬਾਲ਼ਾ, ਲੁਧਿਆਣਾ, ਜਲੰਧਰ ਤੇ ਫਿਰੋਜ਼ਪੁਰ ‘ਚ ਹੋਈਆਂ ਮੀਟਿੰਗਾਂ ‘ਚ ਫੌਜੀਆਂ ਨੂੰ ਨਾ
ਜਾਣ ਦਿੱਤਾ ਗਿਆ। ਭਾਈ ਬਲਵੰਤ ਸਿੰਘ ਨੇ ਲੰਡਨ ਤੇ ਦਿੱਲੀ ਸਰਕਾਰ ਨੂੰ ਅਪਣੇ ਭਾਸ਼ਨਾਂ ‘ਚ
ਫਸਾਦ ਦੀ ਜੜ੍ਹ ਦੱਸਿਆ।
ਜਦ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੇ ਵਫਦ ਦੇ ਆਗੂ ਭਾਈ ਬਲਵੰਤ ਸਿੰਘ
ਖੁਰਦਪੁਰ ਦੇ ਭਾਸ਼ਨਾਂ ਬਾਰੇ ਲਿਖਿਆ, “ਉਨ੍ਹਾਂ ਸਾਰੇ ਸੂਬੇ ‘ਚ ਮੀਟਿੰਗਾਂ ਕੀਤੀਆਂ, ਬਹੁਤ
ਸਾਰੇ ਐਸੇ ਲੋਕ ਸ਼ਾਮਲ ਹੋਏ ਜਿਨ੍ਹਾਂ ਦੀ ਵਫਾਦਾਰੀ ‘ਤੇ ਸ਼ੱਕ ਹੈ। ਕੁੱਝ ਸਮੇਂ ਬਾਅਦ
ਇਨ੍ਹਾਂ ਮੀਟਿੰਗਾ ਦੀ ਸੁਰ ਬਦਲ ਗਈ। ਇੰਮੀਗ੍ਰੇਸ਼ਨ ਕਾਨੂੰਨਾਂ ਦੀ ਅਲੋਚਨਾ ਕਰਨ ਦੀ ਬਿਜਾਏ
ਉਹ ਧਮਕੀਆਂ ਭਰੇ ਭੜਕਾਊ ਭਾਸ਼ਨ ਦੇਣ ਲੱਗੇ, ਮੈਂ ਡੈਲੀਗੇਟਾਂ ਨੂੰ ਵਾਰਨਿੰਗ ਦਿੱਤੀ ਕਿ ਜੇ
ਇਹ ਇਸਤਰ੍ਹਾਂ ਰਿਹਾ ਤਾਂ ਮੈਂ ਸਖ਼ਤ ਐਕਸ਼ਨ ਲਵਾਂ ਗਾ।” ਓਡਵਾਇਰ ਨੇ ਅੱਗੇ ਲਿਖਿਆ ਕਿ “ਸਾਲ
ਬਾਅਦ ਸੂਬੇ ਵਿਚ ਗ਼ਦਰ ਦਾ ਤੁਫਾਨ ਉੱਠਿਆ ਤਾਂ ਸਾਨੂੰ ਪਤਾ ਲੱਗਾ ਕਿ ਇਹ ਤਿੰਨੇ ਬੰਦੇ ਬੜੇ
ਜੋਰ ਸ਼ੋਰ ਨਾਲ, ਬੜੇ ਲੁਕਵੇਂ ਢੰਗ ਨਾਲ ਪੰਜਾਬ ‘ਚ ਬਗਾਵਤ ਫਲਾਉਂਦੇ ਰਹੇ ਸਨ।”
18 ਸਤੰਬਰ 1913 ਨੂੰ ਸਿ਼ਮਲੇ ‘ਚ ਪਬਲਿਕ ਮੀਟਿੰਗ ਕਰਕੇ ਇਹ ਵਫਦ, ਪੰਜਾਬ ਦੇ ਲੈਫਟੀਨੈਂਟ
ਗਵਰਨਰ ਓਡਵਾਇਰ ਨੂੰ ਵੀ ਮਿਲਿਆ। ਭਾਈ ਬਲਵੰਤ ਸਿੰਘ ਨੇ ਦ੍ਰਿੜ੍ਹਤਾ ਤੇ ਨਿਡਰਤਾ ਨਾਲ
ਕਨੇਡੀਅਨ ਭਾਰਤੀ ਪ੍ਰਵਾਸੀਆਂ ਦਾ ਕੇਸ, ਪੇਸ਼ ਕੀਤਾ ਤਾਂ ਓਡਵਾਇਰ, ਪਹਿਲੀ ਵਾਰ ਕਿਸੇ ਐਸੇ
ਹਿੰਦੋਸਤਾਨੀ ਨੂੰ ਮਿਲ ਰਿਹਾ ਸੀ, ਜਿਸ ‘ਚ ਹੀਣ ਭਾਵਨਾ ਨਾ ਹੋਵੇ, ਅਪਣੇ ਆਪ ਨੂੰ ਛੋਟਾ ਨਾ
ਸਮਝਦਾ ਹੋਵੇ। ਓਡਵਾਇਰ ਭਾਈ ਬਲਵੰਤ ਸਿੰਘ ਬਾਰੇ ਲਿਖਦਾ ਹੈ: “. . . ਅਤੇ ਇਸ ਤੀਸਰੇ ਬੰਦੇ
ਦੇ ਤੌਰ ਤਰੀਕੇ ਇੱਕ ਖਤਰਨਾਕ ਇਨਕਲਾਬੀ ਵਰਗੇ ਜਾਪਦੇ ਸਨ। ਉਨ੍ਹਾਂ ਨੂੰ ਵਾਇਸਰਾਇ ਕੋਲ਼
ਭੇਜਦਿਆਂ ਮੈਂ ਵਾਇਸਰਾਇ ਨੂੰ ਇਸ ਤੀਸਰੇ ਬੰਦੇ ਤੋਂ ਖਾਸ ਤੌਰ ‘ਤੇ ਸਾਵਧਾਨ ਰਹਿਣ ਲਈ ਆਖਿਆ”
“ਭਾਵੇਂ ਕਿ ਉਦੋਂ ਪਤਾ ਨਹੀਂ ਸੀ ਕਿ ਉਹ ਅਸਲ ‘ਚ ਗ਼ਦਰ ਪਾਰਟੀ ਦੇ ਐਡਵੈਂਸ ਦੂਤ ਸਨ।”
ਭਾਈ ਬਲਵੰਤ ਸਿੰਘ ਸ. ਹਰਚੰਦ ਸਿੰਘ ਲਾਇਲਪੁਰੀ ਨੂੰ ਵੀ ਮਿਲੇ, ਜਿੰਨਾਂ ਗੁਰਦੁਆਰਾ ਰਕਾਬ
ਗੰਜ ਸਾਹਿਬ ਦਿੱਲੀ ਦੀ ਕੰਧ ਢਾਉਣ ਦੇ ਮਸਲੇ ‘ਤੇ ਮੋਰਚਾ ਲਾਉਣ ‘ਚ ਅਹਿਮ ਭੂਮਿਕਾ ਨਿਭਾਈ
ਸੀ। ਵਫਦ ਨੂੰ ਪੰਜਾਬ ‘ਚ ਕਾਂਗਰਸ ਦੇ ਵੱਡੇ ਲੀਡਰ ‘ਲਾਲਾ ਲਾਜਪੱਤ ਰਾਇ’ ਨੇ ਆਖਿਆ ਸੀ, “ਇਹ
ਮਾਮਲਾ ਕੇਵਲ ਸਿੱਖਾਂ ਦਾ ਹੈ”। ਕਨੇਡਾ ਆ ਕੇ ਭਾਈ ਬਲਵੰਤ ਸਿੰਘ ਨੇ ਹਰਚੰਦ ਸਿੰਘ ਲਾਇਲਪੁਰੀ
ਨੂੰ ਇੱਕ ਖਤ ਲਿਖਿਆ ਕਿ ਅੰਗ੍ਰੇਜ਼ ਸਰਕਾਰ ਦਾ ਡਟ ਕੇ ਵਿਰੋਧ ਕਰੋ ਤੇ ‘ਚੀਫ ਖਾਲਸਾ ਦੀਵਾਨ
ਅੰਮ੍ਰਿਤਸਰ’ ਦੀ ਸ਼ਾਖ ਤੋੜ ਦਿਓ? ਦੇਸ਼ੋਂ ਬਾਹਰਲੇ ਤੇ ਦੇਸ਼ ਅੰਦਰਲੇ ਸਿੱਖਾਂ ਨੂੰ ਇੱਕ
ਸਾਂਝੀ ਜੱਥੇਬੰਦੀ ਬਨਾਉਣੀ ਚਾਹੀਦੀ ਹੈ, ਜਿਸ ਦਾ ਹੈਡਕੁਆਟਰ ਲਹੌਰ ‘ਚ ਹੋਵੇ ਤੇ ਇਸ
ਜੱਥੇਬੰਦੀ ਨੂੰ ਇੱਕ ਅਖ਼ਬਾਰ ਕੱਢਣਾ ਚਾਹੀਦਾ ਹੈ ਜੋ ਸਿੱਖਾਂ ਨੂੰ ਦੇਸ਼ ਦੀ ਅਜਾਦੀ ਲਈ
ਹਥਿਆਰਬੰਦ ਸੰਘਰਸ਼ ਦੇ ਰਾਹ ਪਾਵੇ।
ਭਾਰਤ ਤੋਂ ਕਨੇਡਾ ਵਾਪਸੀ ਸਮੇਂ ਭਾਈ ਬਲਵੰਤ ਸਿੰਘ ਖੁਰਦਪੁਰ ਜਪਾਨ ‘ਚ ਮੌਜੀ ਬੰਦਰਗਾਹ ‘ਤੇ
*ਕਾਮਾਗਾਟਾ ਮਾਰੂ ‘ਤੇ ਜਾ ਕੇ ਭਾਈ ਗੁਰਦਿੱਤ ਸਿੰਘ ਨਾਲ ਰਾਤ ਦਿਨ ਰਹੇ, ਵੈਨਕੂਵਰ ਜਾਣ ‘ਤੇ
ਹਰ ਤਰੀਕੇ ਨਾਲ ਮਦਦ ਕਰਨ ਦਾ ਭਰੋਸਾ ਦਿੱਤਾ। ਕੁੱਝ ਦਿਨਾਂ ਬਾਅਦ ਭਾਈ ਬਲਵੰਤ ਸਿੰਘ
ਖੁਰਦਪੁਰ, ਭਾਈ ਭਗਵਾਨ ਸਿੰਘ ਪ੍ਰੀਤਮ ਤੇ ਪ੍ਰੋ: ਬਰਕੱਤ ਉੱਲਾ ਨਾਲ ਯੋਕੋਹਾਮਾ ਦੀ ਬੰਦਰਗਾਹ
‘ਤੇ ਕਾਮਾਗਾਟਾਮਾਰੂ ਦੇ ਮੁਸਾਫਰਾਂ ਤੇ ਬਾਬਾ ਗੁਰਦਿੱਤ ਸਿੰਘ ਨੂੰ ਮੁੜ ਮਿਲੇ ਅਤੇ
ਕਾਮਾਗਾਟਾਮਾਰੂ ਦੇ ਕਨੇਡਾ ਪਹੁੰਚਣ ‘ਤੇ ਮਦਦ ਦਾ ਭੋਰਸਾ ਦਿੱਤਾ। ਦੋ ਦਿਨ ਪਹਿਲਾਂ 19 ਮਈ
1914 ਨੂੰ ਇੱਕ ਵੱਖਰੇ ਜ਼ਹਾਜ਼ ਰਾਹੀਂ ਵਿਕਟੋਰੀਆ ਪੁੱਜਣ ‘ਤੇ ਵਫਦ ਦਾ ਭਾਰਤੀ ਪ੍ਰਵਾਸੀਆਂ
ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਨ੍ਹਾਂ ਘਟਨਾਵਾਂ ਤੋਂ ਸਿੱਧ ਹੋ ਜਾਂਦਾ ਹੈ ਕਿ
ਇਨਕਲਾਬੀ ਕਿਤਨੇ ਹਿੰਮਤ ਵਾਲ਼ੇ ਅਤੇ ਲੰਬੀ ਸੂਝ ਰੱਖਣ ਵਾਲ਼ੇ ਸਨ।
ਇੱਕ ਛੋਟੀ ਜਿਹੀ ਕਿਸ਼ਤੀ ਰਾਹੀਂ ਇਹ ਇਤਲਾਹ ਦੇਣ ਲਈ ਕਿ ਕਾਮਾਗਾਟਾਮਾਰੂ ਨੂੰ ਪੋਰਟ ਅਲਬਰਨੀ
‘ਤੇ ਮੁਸਾਫਰਾਂ ਨੂੰ ਉਤਾਰਿਆ ਜਾਵੇ, ਕਿਉਂਕਿ ਮਜਦੂਰਾਂ ਦਾ ਕਨੇਡਾ ‘ਚ ਦਾਖਲਾ ਬੰਦ ਕਰਨ
ਵਾਲੀ ਲਿਸਟ ‘ਚ *ਪੋਰਟ ਅਲਬਰਨੀ ਦਾ ਨਾਂ ਨਹੀਂ। ਪਹਿਲਾਂ, 18 ਮਈ ਨੂੰ ਰਾਜਾ ਸਿੰਘ ਨੂੰ ਬੋਟ
ਦੇ ਕੇ ਭੇਜਿਆ, 20 ਮਈ ਨੂੰ ਵਿਕਟੋਰੀਆ ਜਾ ਕੇ ਛੋਟੀ ਬੋਟ ਰਾਹੀਂ ਕਾਮਾਗਾਟਾਮਾਰੂ ਕੋਲ ਜਾਣ
ਦਾ ਮੁੜ ਯਤਨ ਕੀਤਾ ਗਿਆ, ਪਰ ਪੁਲਸ ਨੇ ਨਾ ਜਾਣ ਦਿੱਤਾ। ਉਸ ਕਿਸਤੀ ਵਿੱਚ ਕਰਤਾਰ ਸਿੰਘ
ਨਵਾਂ ਚੰਦ ਮੋਗਾ ਦੀ ਡਾਇਰੀ ਅਨੁਸਾਰ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਮਿੱਤ ਸਿੰਘ,
ਹਸਨ ਰਹੀਮ, ਬਾਬਾ ਹਰਨਾਮ ਸਿੰਘ, ਭਾਈ ਰਤਨ ਸਿੰਘ ਤੇ ਭਾਈ ਉੱਤਮ ਸਿੰਘ ਹਾਂਸ ਦੂਜੀ ਵਾਰ
ਕਿਸ਼ਤੀ ‘ਚ ਗਏ ਸਨ।
ਮਈ 23, 1914 ਨੂੰ ਗੁਰਦਿੱਤ ਸਿੰਘ ਸਰਹਾਲੀ 376 ਭਾਰਤੀ ਮੁਸਾਫਰਾਂ ਵਾਲਾ ਕਾਮਾਗਾਟਾ ਮਾਰੂ
ਜਹਾਜ਼ ਲੈਕੇ ਵੈਨਕੂਵਰ ਪੁੱਜਾ, ਇੰਮੀਗ੍ਰੇਸ਼ਨ ਨੇ ਮੁਸਾਫਰਾਂ ਨੂੰ ਉੱਤਰਨ ਨਾ ਦਿੱਤਾ।
ਜਹਾਜ਼ ਨੂੰ ਸਟੈਨਲੇ ਪਾਰਕ ਦੇ ਪੂਰਬ ਵੱਲ ਸਮੁੰਦਰੀ ਤੱਟ ਤੋਂ ਇੱਕ ਮੀਲ ਸਮੁੰਦਰ ‘ਚ
ਹਥਿਆਰਬੰਦ ਪਹਿਰੇ ਹੇਠ ਖੜ੍ਹਾ ਕੀਤਾ ਗਿਆ। 15 ਮੈਂਬਰੀ ਸ਼ੋਅਰ ਕਮੇਟੀ ਦੇ ਮੈਂਬਰਾਂ ‘ਚ ਭਾਈ
ਭਾਗ ਸਿੰਘ, ਹੁਸੈਨ ਰਹੀਮ ਪ੍ਰਧਾਨ, ਭਾਈ ਬਲਵੰਤ ਸਿੰਘ ਸਕੱਤਰ, ਪੰਡਤ ਸੋਹਣ ਲਾਲ ਪਿੰਡ ਔ਼ਲਖ
(ਨਕੋਦਰ) ਖਜ਼ਾਨਚੀ, ਭਾਈ ਮਿੱਤ ਸਿੰਘ ਪੰਡੋਰੀ, ਭਾਈ ਕਰਤਾਰ ਸਿੰਘ ਨਵਾਂ ਚੰਦ ਮੋਗਾ, ਬਾਵੂ
ਹਰਨਾਮ ਸਿੰਘ ਸਾਹਰੀ, ਭਾਈ ਬਤਨ ਸਿੰਘ ਕਾਹਰੀ, ਭਾਈ ਮੁਨਸ਼ਾ ਸਿੰਘ ਦੁਖੀ, ਭਾਈ ਰਤਨ ਸਿੰਘ
ਰਾਇਪੁਰ ਡੱਬਾ, ਮੁਹੰਮਦ ਅਕਬਰ, ਭਾਈ ਗੁਰਦਿੱਤ ਸਿੰਘ ਬਿਲਗਾ, ਭਾਈ ਨੱਥਾ ਸਿੰਘ ਲਿੱਤਰਾਂ,
ਭਾਈ ਪਰਤਾਪ ਸਿੰਘ ਪੁਰੇਵਾਲ (ਸ਼ੰਕਰ), ਭਾਈ ਗੰਗਾ ਸਿੰਘ, ਸ਼ੋਅਰ ਕਮੇਟੀ ਦੇ ਮੈਂਬਰਾਂ ਨੇ
ਜਹਾਜ਼ ਦੇ ਮੁਸਾਫਰਾਂ ਨੂੰ ਉਤਾਰਨ ਲਈ ਕਾਨੂੰਨੀ ਲੜਾਈ ਲੜੀ, ਪਰ ਪਹਿਲਾਂ ਕਾਮਾਗਾਟਾ ਮਾਰੂ
ਜਹਾਜ਼ ਦੀ ਅਗਲੀ ਕਿਸ਼ਤ 11 ਜੂਨ ਤੱਕ ਤਾਰਨੀ ਜਰੂਰੀ ਸੀ।
ਵੈਨਕੂਵਰ ਦੇ ਪ੍ਰਵਾਸੀ ਭਾਰਤੀਆਂ ਨੇ 31 ਮਈ 1914 ਨੂੰ ਡੋਮੀਨੀਅਨ ਹਾਲ ਵੈਨਕੂਵਰ ‘ਚ ਇਕੱਠ
ਕੀਤਾ। 5-6 ਸੌ ਪ੍ਰਵਾਸੀਆਂ ਅਤੇ ਇਨ੍ਹਾਂ ਦੇ ਹਮਦਰਦ ਗੋਰਿਆਂ ਨਾਲ ਹਾਲ ਭਰਿਆ ਹੋਇਆ ਸੀ।
ਅਖ਼ਬਾਰਾਂ ਦੇ ਨੁਮਾਇੰਦੇ ਤੇ ਸਰਕਾਰੀ ਸੂਹੀਆ ਹਾਪਕਿਨਸਨ ਵੀ ਹਾਲ ‘ਚ ਹਾਜ਼ਰ ਸੀ। ਪ੍ਰਧਾਨ
ਹੁਸੈਨ ਰਹੀਮ ਨੇ ਅੰਗ੍ਰੇਜ਼ੀ ‘ਚ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਪੰਜਾਬੀ ‘ਚ ਸਪੀਚ
ਕੀਤੀ। ਉਨ੍ਹਾਂ ਦੀ ਅਪੀਲ ਸਦਕਾ ਇਕੱਠੀ ਹੋਈ $15,000 ਰਕਮ ਨਾਲ ਜਹਾਜ਼ ਦੀ ਕਿਸ਼ਤ ਤਾਰ
ਦਿੱਤੀ ਗਈ ਤਾਂ ਕਿ ਮੁਸਾਫਰਾਂ ਨੂੰ ਕਾਮਾਗਾਟਾ ਮਾਰੂ ਜਹਾਜ਼ ਵਾਪਸ ਨਾ ਲੈ ਜਾਵੇ। ਸ਼ੋਅਰ
ਕਮੇਟੀ ਨੇ ਜ਼ਹਾਜ਼ ਦੇ ਮੁਸਾਫਰਾਂ ਦਾ ਕੇਸ ਲੜਨ ਲਈ ਕੀਤੇ *‘ਸੋਸ਼ਲਿਸਟ ਪਾਰਟੀ ਆਫ਼ ਕਨੇਡਾ’
ਦੇ ਮਸ਼ਹੂਰ ਵਕੀਲ ‘ਐਡਵਰਡ ਬਰਡ’ ਨੇ ਕਾਮਾਗਾਟਾ ਮਾਰੂ ਜਹਾਜ਼ ਦਾ ਪਟਾ ਬਾਬਾ ਗੁਰਦਿੱਤ ਸਿੰਘ
ਦੇ ਨਾਂ ਤੋਂ ਬਦਲਕੇ ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ‘ਯੂਨਾਈਟਿੱਡ
ਇੰਡੀਆ ਲੀਗ ਦੇ ਪ੍ਰਧਾਨ’ ਹੁਸੈਨ ਰਹੀਮ ਦੇ ਨਾਮ ਕਰਵਾ ਕੇ ਕਾਨੂੰਨੀ ਪੇਸ਼ਬੰਦੀ ਕਰ ਲਈ ਸੀ।
ਪਰ ਕਨੇਡਾ ਸਰਕਾਰ ਨੇ ਸਭ ਕਾਨੂੰਨ ਸਿੱਕੇ ‘ਤੇ ਟੰਗ ਕੇ ਕਾਮਾਗਾਟਗਮਾਰੂ ਨੂੰ ਵਾਪਸ ਭੇਜਣ ਦਾ
ਫੈਸਲਾ ਸੁਣਾ ਕੇ *ਗ਼ਦਰ ਲਈ ਮੈਦਾਨ ਤਿਆਰ ਕਰ ਦਿੱਤਾ।
ਕਾਮਾਗਾਟਾ ਮਾਰੂ ਦੀ ਵਾਪਸੀ ਤੋਂ ਪਹਿਲਾਂ ਗ਼ਦਰ ਦੀ ਤਿਆਰੀ ਲਈ ਜਹਾਜ਼ ਦੇ ਮੁਸਾਫਰਾਂ ਨੂੰ
ਹਥਿਆਰ ਦੇਣ ਲਈ ਕਨੇਡਾ ‘ਚੋਂ ਹਥਿਆਰ ਖਰੀਦਣ ‘ਚ ਸਫਲ ਨਾ ਹੋਣ ‘ਤੇ ਭਾਈ ਮੇਵਾ ਸਿੰਘ
ਲੋਪੋਕੇ, ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ ਤੇ ਭਾਈ ਹਰਨਾਮ ਸਿੰਘ
ਸਾਹਰੀ ਕਨੇਡਾ ਦੀ ਹੱਦ ਨੇੜੇ ਅਮਰੀਕਾ ਦੇ ਸ਼ਹਿਰ ਸੂਮਾਸ ਦੇ ਸੁਮੇਲ ਹੋਟਲ ‘ਚ 16 ਜੁਲਾਈ
1914 ਨੂੰ ਰਾਤ ਰਹੇ। ਬਾਵੂ ਤਾਰਕਨਾਥ ਦਾਸ ਸਿਆਟਲ ਤੋਂ ਮਦਦ ਲਈ ਪਹਿਲਾਂ ਹੀ ਹੋਟਲ ਵਿੱਚ
ਪਹੁੰਚ ਗਏ ਸਨ। 17 ਜੁਲਾਈ ਨੂੰ ‘ਰੀਜ਼ ਥੌਮਸ’ ਸਟੋਰ ਤੋਂ ਖਰੀਦੇ ਹਥਿਆਰਾਂ ਸਮੇਤ ਭਾਈ ਮੇਵਾ
ਸਿੰਘ ਲੋਪੋਕੇ ਅਮਰੀਕਾ ਦੀ ਹੱਦ ਤਾਂ ਪਾਰ ਕਰ ਗਏ, ਪਰ ਕਨੇਡਾ ਪੁਲਸ ਨੇ ਫੜ੍ਹ ਲਿਆ। ਮੇਵਾ
ਸਿੰਘ ਨੂੰ ਗਦਰੀਆਂ ਵਿਰੁੱਧ ਵਰਤਣ ਲਈ ਬੇਲਾ ਸਿੰਘ ਤੇ ਹਾਪਕਿਨਸਨ ਨੇ ਬੜੇ ਯਤਨ ਕੀਤੇ ਪਰ
ਸਫਲ ਨਾਂ ਹੋਣ ‘ਤੇ ਭਾਈ ਮੇਵਾ ਸਿੰਘ ਨੂੰ ਫਿਰ ਕਦੀ ਵਰਤਣ ਦੀ ਉਮੀਦ ਨਾਲ ਅਗਸਤ 7 ਨੂੰ 1914
ਨੂੰ $50 ਜ਼ੁਰਮਾਨਾ ਕਰਕੇ ਛੱਡ ਦਿੱਤਾ।
ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ ਤੇ ਬਾਵੂ ਹਰਨਾਮ ਸਿੰਘ ਸਾਹਰੀ ਨੂੰ ਅਮਰੀਕਾ ਪੁਲਸ ਨੇ,
ਅਮਰੀਕਾ ‘ਚ ਹੱਥਿਆਰ ਰੱਖਣਾ ਜ਼ੁਰਮ ਨਾਂ ਹੋਣ ਦੇ ਬਾਵਜੂਦ ਵੀ ਫੜ ਕੇ ਰੱਖਿਆ, ਸੋ਼ਅਰ ਕਮੇਟੀ
ਦੇ ਮੋਹਰੀ ਚਾਰ ਗਦਰੀਆਂ ‘ਚੋਂ ਤਿੰਨ ਅਮਰੀਕਾ ਜਿ਼ਹਲ ‘ਚ ਸਨ ਤੇ ਇੱਕਲਾ ਹੁਸੈਨ ਰਹੀਮ ਹੀ
ਬਾਹਰ ਸੀ, ਜਿਸ ਦੇ ਦਸਤਖਤਾਂ ਨਾਲ 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਨੂੰ ਜੰਗੀ
ਜ਼ਹਾਜ ਰੇਨਬੋ ਦੇ ਡਰਾਵੇ ਨਾਲ ਕਨੇਡਾ ਤੋਂ ਵਾਪਸ ਮੋੜਕੇ ਸਰਕਾਰ ਨੇ ਗ਼ਦਰ ਲਹਿਰ ਦਾ ਮੁੱਢ
ਪੱਕਾ ਕਰ ਦਿੱਤਾ। ਅਮਰੀਕਾ ਦੀ ਜਿ਼ਹਲ ‘ਚੋਂ ਭਾਈ ਭਾਗ ਸਿੰਘ ਨੇ ਅਪਣੇ ਵਕੀਲ ਨੂੰ ਵੈਨਕੂਵਰ
‘ਚੋਂ ਇੰਮੀਗ੍ਰੇਸ਼ਨ ਮਹਿਕਮੇਂ ਦੇ ਹੈਡ ਮੈਕਲਮ ਰੀਡ ਅਤੇ ਕਾਮਾਗਾਟਾਮਾਰੂ ਦਾ ਕੇਸ ਲੜ ਰਹੇ
ਸਰਕਾਰੀ ਵਕੀਲ ਨੂੰ ਟੈਲੀਗ੍ਰਾਮ ਭੇਜੀ ਕਿ ਉਹ ਕਾਮਾਗਾਟਾਮਾਰੂ ਜ਼ਹਾਜ਼ ਦੇ ਪਟੇਦਾਰ ਹਨ। ਇਸ
ਲਈ ਜੇ ਕਨੇਡੀਅਨ ਸਰਕਾਰ ਇਸ ਜਹਾਜ਼ ਦੇ ਮੁਸਾਫਰਾਂ ਨੂੰ ਵਾਪਸ ਭੇਜਣਾ ਚਾਹੁੰਦੀ ਹੈ ਤਾਂ
ਮੁਸਾਫਰਾਂ ਦੇ ਕਰਾਏ ਵਜੋਂ ਉਨ੍ਹਾਂ ਨੂੰ $35 ਹਜ਼ਾਰ ਦਿੱਤਾ ਜਾਵੇ, ਨਹੀਂ ਤਾਂ
ਕਾਮਾਗਾਟਾਮਾਰੂ ਜਹਾਜ਼ ਨੂੰ ਮੁਸਾਫਰਾਂ ਲਈ ਨਾ ਵਰਤਿਆ ਜਾਵੇ। ਕਨੇਡੀਅਨ ਸਰਕਾਰ ਨੇ ਅਪਣੇ ਹੀ
ਬਣਾਏ ਕਾਨੂੰਨ ਦੀ ਪ੍ਰਵਾਹ ਨਾ ਕੀਤੀ। ਅਮਰੀਕਾ ਜਿ਼ਹਲ ‘ਚੋਂ ਬਾਹਰ ਆਏ ਤਿੰਨਾਂ ਆਗੂਆਂ ‘ਚੋਂ
ਦੋ, ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਹੀ 30 ਜੁਲਾਈ ਨੂੰ, ਜਹਾਜ ਦੇ ਮੁੜਨ ਤੋਂ ਹਫਤਾ
ਪਿੱਛੋਂ, ਵੈਨਕੂਵਰ ਅੱਪੜ ਸਕੇ ਸਨ। ਕਨੇਡੀਅਨ ਪੁਲਸ ਨੇ ਬਾਵੂ ਹਰਨਾਮ ਸਿੰਘ ਸਾਹਰੀ ਨੂੰ
ਕਨੇਡਾ ‘ਚ ਨਾ ਆਉਣ ਦਿੱਤਾ। ਇਹ ਇਤਿਹਾਸ ਵਿੱਚ ਇੱਕ ਐਸਾ ਮੋੜ ਸੀ ਕਿ ਜੇ ਇਹ ਚਾਰੇ ਆਗੂ ਇਸ
ਮੌਕੇ ‘ਤੇ ਹੁੰਦੇ ਇਕੱਠੇ ਹੁੰਦੇ ਤਾਂ ਗ਼ਦਰ ਲਹਿਰ ਦਾ ਮੁਢਲਾ ਇਤਿਹਾਸ ਹੋਰ ਹੋਣਾ ਸੀ
ਭਾਗ 3.
ਜਨਵਰੀ 30, 1914 ਨੂੰ ਬੀਬੀ ਹਰਨਾਮ ਕੌਰ ਨੇ ਬੱਚੀ ਨੂੰ ਜਨਮ ਦਿੱਤਾ ਤੇ ਆਪ ਚੱਲ ਵਸੀ, ਪਰ
ਮੌਤ ਤੋਂ ਪਹਿਲਾਂ ਆਪਣੇ ਪਤੀ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਇਹ ਕਹਿ ਗਈ ਸੀ ਕਿ ਇੱਕ ਦਿਨ
ਦੇ ਲੰਗਰ ਵਾਸਤੇ ਹਰ ਸਾਲ ਮਾਇਆ ਸਮੇਂ ਦੇ ਮਸ਼ਹੂਰ ਸਿੱਖ ਕੰਨਿਆ ਮਹਾਂ ਵਿਦਿਆਲਾ ਫਿਰੋਜ਼ਪੁਰ
ਲਈ, ਇੱਕ ਦਿਨ ਦੇ ਲੰਗਰ ਵਾਸਤੇ ਅੰਮ੍ਰਿਤਸਰ ਦੇ ਯਤੀਮਖਾਨੇ ਲਈ ਤੇ ਇੱਕ ਸੌ ਰੁਪਇਆ ਪਿਸ਼ਾਵਰ
ਵਾਸਤੇ ਦਿਆ ਕਰਨਾ। ਭਾਈ ਭਾਗ ਸਿੰਘ ਨੇ ਇਹ ਗੱਲ ਸੰਗਤ ਨੂੰ ਦਸਦਿਆਂ ਬੇਨਤੀ ਕੀਤੀ ਸੀ ਕਿ ਜੇ
ਮੈਂ ਵੀ ਚਲਾਣਾ ਕਰ ਜਾਵਾਂ ਤਾਂ ‘ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ’ ਨੇ ਹਰ ਸਾਲ ਇਹ ਮਾਇਆ
ਭੇਜਦੇ ਰਹਿਣਾਂ ਕਿਉਂਕਿ ਮੇਰਾ *ਵਾਰਸਨਾਮਾ ‘ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਨਾਮ ਹੈ!
‘ਖਾਲਸਾ ਦੀਵਾਨ ਸੁਸਾਇਟੀ ਨੇ ਭਾਈ ਭਾਗ ਸਿੰਘ ਦੇ ਦੋਹਾਂ ਬੱਚਿਆਂ ਨੁੰ ਪਾਲਣ ਦੀ ਜਿਮੇਵਾਰੀ
ਬਾਰੇ ਕਿਹਾ ਤਾਂ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਪਤਨੀ ਬੀਬੀ ਕਰਤਾਰ ਕੌਰ ਨੇ ਅਪਣੀ ਇੱਛਾ
ਨਾਲ ਇਹ ਡਿਉਟੀ ਸੰਭਾਲ਼ ਲਈ।
4 ਅਗਸਤ 1914 ਨੂੰ ਪਹਿਲੀ ਵੱਡੀ ਸੰਸਾਰ ਜੰਗ ਸ਼ੁਰੂ ਹੋ ਗਈ। ਜਿਸ ‘ਚ ਜਰਮਨੀ, ਤੁਰਕੀ ਇੱਕ
ਪਾਸੇ, ਅੰਗ੍ਰੇਜ਼, ਫਰਾਂਸ ਆਦਿ ਦੂਜੇ ਪਾਸੇ, ਅੰਗ੍ਰੇਜ਼ ਤੇ ਰੂਸੀ ਹਕੂਮਤਾਂ ਵੀ ਜਰਮਨ
ਵਿਰੁੱਧ ਜੰਗ ‘ਚ ਕੁੱਦ ਪਈਆਂ ਸਨ। ਭਾਰਤ ‘ਚ ਕਾਂਗਰਸ ਤੇ ਲਿਬਰਲ ਜਮਾਤਾਂ ਨੇ ਅੰਗ੍ਰੇਜ਼ਾਂ
ਦਾ ਪੱਖ ਪੂਰਿਆ, ਪਰ ਗਦਰ ਪਾਰਟੀ ਤੇ ਬੰਗਾਲੀ ਇਕਲਾਬੀਆਂ ਨੇ ਅੰਗ੍ਰੇਜ਼ਾਂ ਖਿਲਾਫ ਬਗਾਵਤ
ਕਰਕੇ ਭਾਰਤ ਨੂੰ ਅਜਾਦ ਕਰਵਾਉਣ ਦਾ ਬੀੜਾ ਚੁੱਕਿਆ, ਗਦਰ ਪਾਰਟੀ ਵੱਲੋਂ ਦੇਸ਼ ਭਗਤਾਂ ਨੂੰ
ਗਦਰ ਮਚਾਉਣ ਲਈ ਭਾਰਤ ਜਾਣ ਦਾ ਸੱਦਾ ਦੇ ਦਿੱਤਾ ਗਿਆ।
ਇਸ ਤੋਂ ਪਹਿਲਾਂ 18 ਜੁਲਾਈ 1914 ਨੂੰ ਸਰਕਾਰੀ ਧੜੇ ਦੇ ਹੁਕਮਾ ਸਿੰਘ ਅਚਰਵਾਲ ਨੇ ਦੇਸ਼
ਭਗਤ ਧੜੇ ਦੇ ਹਰਮਨ ਪਿਆਰੇ ਲੀਡਰ ਹਸੈਨ ਰਹੀਮ ਉੱਤੇ ਤਲਵਾਰ ਨਾਲ ਵਾਰ ਕੀਤਾ। ਰਹੀਮ ਹਸੈਨ ਦਾ
ਬਚਾਅ ਹੋ ਗਿਆ। ਭਾਈ ਦੀਵਾਨ ਸਿੰਘ ਜੌਹਲ਼ ਤੇ ਭਾਈ ਨੰਦ ਸਿੰਘ ਢੱਟਾਂ ਵਾਲੇ ਨੇ ਹੁਕਮਾ ਸਿੰਘ
ਗ਼ਦਾਰ ਦੀ ਚੰਗੀ ਭੁਗਤ ਸੁਆਰੀ ਤੇ ਇਸ ਮੁਕੱਦਮੇਂ ‘ਚ ਦੇਸ਼ ਭਗਤ ਧੜੇ ਦੇ ਭਾਈ ਨੰਦ ਸਿੰਘ
ਨੂੰ ਡੀਪੋਰਟ ਕਰ ਦਿੱਤਾ ਗਿਆ। ਸਰਕਾਰੀ ਕੱਠਪੁਤਲੀ ਹਰਨਾਮ ਸਿੰਘ ਫੁਰਲੋ ਪਿੰਡ ਮੂੰਗ ਗਹਿਲ਼
ਨੇ ਇੱਕ ਦਿਨ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਗਾਲ੍ਹਾਂ ਕੱਢੀਆਂ
ਤਾਂ ਭਾਈ ਜਗਤ ਸਿੰਘ ਸੁਰਸਿੰਘ ਨੇ ਉਸ ਨੂੰ ਜੰਗਲ਼ ‘ਚ ਲੈ ਜਾ ਕੇ ਪਾਰ ਬੁਲਾ ਦਿੱਤਾ। ਜਦੋਂ
ਉਸ ਦੀ ਲਾਸ਼ 31 ਅਗਸਤ 1914 ਨੂੰ ਪੁਲਸ ਨੂੰ ਕਿਟਸੀਲਾਨੋ ਜੰਗਲ਼ ‘ਚੋਂ ਲੱਭੀ, ਜਗਤ ਸਿੰਘ
ਸੁਰ ਸਿੰਘ ਪਹਿਲੀ ਸਤੰਬਰ ਨੂੰ ਵਿਕਟਰੀਆ ਤੋਂ ਜਹਾਜ ਫੜ ਕੇ ਪੰਜਾਬ ਅੱਪੜ ਗਿਆ।
ਸਤੰਬਰ 3, 1914 ਨੂੰ ਬੇਲਾ ਸਿੰਘ ਗਦਾਰ ਧੜੇ ਦਾ ਅਰਜਣ ਸਿੰਘ ਪਿੰਡ ਸ਼ੇਖ਼ ਦੌਲਤ ਤਹਿਸੀਲ
ਜਗਰਾਓਂ, ਦੇਸਭਗਤ ਧੜੇ ਦੇ ਰਾਮ ਸਿੰਘ ਪਿੰਡ ਟੱਲੇਵਾਲ (ਪਟਿਆਲਾ) ਦੇ ਹੱਥੋਂ ਸਹਿਬਨ
(ਐਕਸੀਡੈਂਟਲ) ਪਿਸਤੌਲ ਚੱਲ ਜਾਣ ਸਦਕਾ ਮਾਰਿਆ ਗਿਆ। 5 ਸਤੰਬਰ 1914 ਨੂੰ ਅਰਜਣ ਸਿੰਘ ਦੀ
ਅੰਤਮ ਅਰਦਾਸ ਲਈ ਜੁੜੀ ਸੰਗਤ ਵੈਨਕੂਵਰ ਗੁਰਦੁਆਰੇ ‘ਚ ਵਾਕ ਲੈਣ ਸਮੇਂ ਗਦਾਰ ਬੇਲਾ ਸਿੰਘ
ਜਿਆਣ ਨੇ ਭਾਈ ਭਾਗ ਸਿੰਘ ਦੇ ਪਿੱਛੋਂ ਗੋਲੀਆਂ ਮਾਰੀਆਂ ਤਾਂ ਭਾਈ ਬਦਨ ਸਿੰਘ ਭੱਜ ਕੇ ਉਸ
ਵੱਲ ਆਇਆ ਤੇ ਉੱਚੀ ਦੇਣੇ ਬੋਲਿਆ, “ਓੁਏ ਦੁਸ਼ਟਾ ਕੀ ਕਰਦਾ ਏਂ, ਓੁਏ ਹਨੇਰ ਨਾ ਕਰ” ਤਾਂ
ਬੇਲਾ ਸਿੰਘ ਨੇ ਦੋਵੇ ਹੱਥੀਂ ਪਸਤੌਲ ਬਦਨ ਸਿੰਘ ਵੱਲ ਸੇਧ ਕੇ ਉਸ ਦੇ ਸਰੀਰ ਦੇ ਉੁੱਪਰਲੇ
ਹਿੱਸੇ ‘ਚ ਚਾਰ ਗੋਲੀਆਂ ਮਾਰੀਆਂ ‘ਤੇ ਲਗਾਤਾਰ ਫਾਇਰ ਕਰਦਾ ਰਿਹਾ, ਜਿਸ ਸਦਕਾ ਦਲੀਪ ਸਿੰਘ
ਫਾਹਲ਼ਾ ਪਿੰਡ ਨੰਗਲ ਕਲਾਂ ਹੁਸਿ਼ਆਰਪੁਰ਼, ਉੱਤਮ ਸਿੰਘ ਨੂਰਪੁਰੀ, ਜਵਾਲਾ ਸਿੰਘ ਸ਼ੇਖ਼
ਦੌਲਤ ਤੇ ਲਾਭ ਸਿੰਘ ਢੱਕੋ ਆਦਿ ਅੱਠ ਬੰਦੇ ਜ਼ਖ਼ਮੀ ਹੋਏ, ਗੋਲੀਆਂ ਨਾਲ ਗੁਰਦੁਆਰੇ ਅੰਦਰ
ਸੰਘਣਾ ਧੂੰਆਂ ਹੀ ਧੂੰਆਂ ਛਾਅ ਗਿਆ।
ਸਤੰਬਰ 6 ਨੂੰ ਪੁਲਸ ਮੁਕਬਰ ਹਾਪਕਿਨਸਨ ਦੀ ਮਦਦ ਨਾਲ ਪੁਲੀਸ ਵੱਲੋਂ ਭਾਈ ਭਾਗ ਸਿੰਘ ਤੇ ਭਾਈ
ਬਦਨ ਸਿੰਘ ਦੇ ਬਿਆਨ ਲਏ ਤਾਂ ਦੋਹਾਂ ਨੇ ਕਿਹਾ ਕਿ ਬੇਲਾ ਸਿੰਘ ਨੇ ਹੀ ਅਪਣੇ ਪਸਤੌਲ ਨਾਲ
ਦੋਹਾਂ ਉੱਤੇ ਗੋਲੀਆਂ ਚਲਾਈਆਂ ਤੇ ਲਗਾਤਾਰ ਚਲਾਉਂਦਾ ਰਿਹਾ, ਹਸਪਤਾਲ ‘ਚ ਹੀ ਪਹਿਲਾਂ ਭਾਈ
ਭਾਗ ਸਿੰਘ ਤੇ ਕੁੱਝ ਦੇਰ ਬਾਅਦ ਭਾਈ ਬਦਨ ਸਿੰਘ ਬਿਆਨ ਦੇ ਕੇ ਸ਼ਹੀਦੀਆਂ ਪਾ ਗਏ। ਪਰ ਪੁਲਸ
ਬਿਆਨਾਂ ਤੋਂ ਉਲਟ ਹੋਰ ਦੇਸਭਗਤਾਂ ਰਾਜਾ ਸਿੰਘ, ਮਿੱਤ ਸਿੰਘ, ਕਰਤਾਰ ਸਿੰਘ ਨਵਾਂ ਚੰਦ
ਮੋਗਾ, ਭਾਈ ਬਲਵੰਤ ਸਿੰਘ ਖੁਰਦਪਰ ਗ੍ਰੰਥੀ ਤੇ ਸੋਹਣ ਲਾਲ ਪਾਠਕ ਨੂੰ ਗ੍ਰਿਫਦਾਰ ਕਰਕੇ ਲੈ
ਗਈ।
ਸਤੰਬਰ 7 ਨੂੰ ਦੋਹਾਂ ਸ਼ਹੀਦਾਂ ਦੇ ਸਸਕਾਰ ਲਈ ਹਸਪਤਾਲ ਤੋਂ ਸਮਸ਼ਾਨ ਘਾਟ ਤੱਕ ਲੰਬਾ ਜਲੂਸ
ਕੱਢਿਆ ਗਿਆ, ਜਿਸ ‘ਚ ਸਿੱਖ, ਹਿੰਦੂ, ਮੁਸਲਮਾਨ ਇਕੱਠੇ ਸਨ ਤੇ ਦੋਹਾਂ ਸ਼ਹੀਦਾਂ ਦਾ ਸਸਕਾਰ
ਇੱਕੋ ਚਿਤਾ ‘ਚ ਕੀਤਾ ਗਿਆ। ਸਫਾਈ ‘ਚ ਪਰਤਾਪ ਸਿੰਘ, ਬਾਬੂ ਸਿੰਘ, ਡਾ: ਰਘੂਨਾਥ ਸਿੰਘ ਤੇ
ਗੰਗਾ ਰਾਮ ਨੂੰ ਭੁਗਤਾਅ ਕੇ ਹਾਪਕਿਨਸਨ ਨੇ ਸੈਲਫ-ਡੀਫੈਂਸ ‘ਚ ਬੇਲਾ ਸਿੰਘ ਨੂੰ ਛਡਾ ਲਿਆ
ਤਾਂ ਪ੍ਰਵਾਸੀਆਂ ‘ਚ ਗੁੱਸਾ ਹੋਰ ਵੀ ਵਧ ਗਿਆ। ਜਦੋਂ 16 ਅਕਤੂਬਰ 1914 ਨੂੰ ਭੋਲਾ ਸਿੰਘ
ਚੀਮਨਾ ਜਗਰਾਓਂ, ਉੱਪ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਨੂੰ ਦੇਸ਼ ਜਾਣ ਲਈ ਜ਼ਹਾਜ ‘ਤੇ
ਚੜ੍ਹਨ ਲੱਗੇ ਨੂੰ ਝੂਠਾ ਮੁਕੱਦਮਾ ਬਣਾ ਕੇ ਰੋਕਿਆ ਗਿਆ, ਤਾਂ ਅਦਾਲਤ ਨੇ ਹਰੀ ਰਾਮ ਦਾ ਬਿਆਨ
ਸੁਣ ਕੇ ਭੋਲਾ ਸਿੰਘ ਨੂੰ ਰਿਹਾਅ ਕਰ ਦਿੱਤਾ।
ਭਾਈ ਮੇਵਾ ਸਿੰਘ ਦਾ ਭਾਈ ਭਾਗ ਸਿੰਘ ਨਾਲ ਬੜਾ ਪਿਆਰ ਸੀ, ਮਾਪਿਆਂ ਬਾਹਰੇ ਉਸ ਦੇ ਬੱਚਿਆਂ
ਵੱਲ ਦੇਖ ਕੇ ਮੇਵਾ ਸਿੰਘ ਦਾ ਮਨ ਬਹੁਤ ਦੁਖੀ ਸੀ। ਅਕਤੂਬਰ 21, 1914 ਨੂੰ ਹਾਪਕਿਨਸਨ ਜਦੋਂ
ਬੇਲਾ ਸਿੰਘ ਦੇ ਹੱਕ ‘ਚ ਭੁਗਤਣ ਆ ਰਿਹਾ ਸੀ। ਬੇਲਾ ਸਿੰਘ ਦੇ ਉਲਟ ਗਵਾਹੀਆਂ ਦੇਣ ਵਾਲਿਆਂ
‘ਚ ਭਾਈ ਆਸਾ ਸਿੰਘ, ਭਾਈ ਲਛਮਣ ਸਿੰਘ, ਭਾਈ ਮਿੱਤ ਸਿੰਘ ਪੰਡੋਰੀ, ਭਾਈ ਭਗਵਾਨ ਸਿੰਘ, ਭਾਈ
ਇੰਦਰ ਸਿੰਘ ਘੁੰਮਾਣ, ਭਾਈ ਉਤਮ ਸਿੰਘ ਹਾਂਸ, ਭਾਈ ਜਵਾਲਾ ਸਿੰਘ ਭੁਗਤ ਚੁੱਕੇ ਸਨ। ਪਰ ਦਲੀਪ
ਸਿੰਘ ਫਾਹਲਾ, ਜਵਾਲਾ ਸਿੰਘ, ਸੋਹਣ ਲਾਲ ਪਾਠਕ, ਕਾਬਲ ਸਿੰਘ, ਭਗਤ ਸਿੰਘ, ਜਵਾਲਾ ਸਿੰਘ
ਦੂਜਾ, ਸੁੰਦਰ ਸਿੰਘ ਤੇ ਬੰਤਾ ਸਿੰਘ ਗਵਾਹੀ ਦੇਣ ਆਏ ਹੋਏ ਸਨ। ਤਦ ਭਾਈ ਮੇਵਾ ਸਿੰਘ ਨੇ
ਹਾਪਕਿਨਸਨ ਨੂੰ ਕਚਹਿਰੀ ਦੇ ਬੂਹੇ ਅੱਗੇ ਹੀ ਗੋਲ਼ੀਆਂ ਨਾਲ਼ ਢੇਰੀ ਕਰਕੇ ਜ਼ੁਲਮ ਦਾ
ਖਮਿਆਜ਼ਾ ਭੁਗਤਾ ਦਿੱਤਾ। ਮੇਵਾ ਸਿੰਘ ਲੋਪੋਕੇ ਜਨਵਰੀ 11, 1915 ਨੂੰ ਫਾਂਸੀ ਚੜ੍ਹ ਕੇ
ਸ਼ਹੀਦ ਹੋਇਆ।
ਬੇਲਾ ਸਿੰਘ ਨੂੰ ‘ਸੈਲਫ਼ ਡਿਫੈਂਸ’ ਬਣਾ ਕੇ ਸਰਕਾਰੀ ਪੱਖ ਦੇ ਵਕੀਲ ਨੇ ਬਚਾ ਲਿਆ ਤਾਂ ਗਦਰੀ
ਜੋਧੇ ਜਗਤ ਸਿੰਘ ਮਹਿਰਾ ਭੂਤਵਿੰਡ ਤੇ ਸਾਥੀਆਂ ਨੇ 18 ਮਾਰਚ 1915 ਨੂੰ ਗਲੈਨਵਿਲ ਸਟਰੀਟ
‘ਤੇ ਇੱਕ ਦੇਸੀ ਸਟੋਰ ‘ਚ ਬੇਲਾ ਸਿੰਘ ‘ਤੇ ਫਾਇਰ ਕੀਤਾ, ਪਰ ਬਚ ਗਿਆ ਤੇ 1 ਜੂਨ 1916 ਨੂੰ
ਜਾਨ ਬਚਾ ਕੇ ਭਾਰਤ ਚਲਾ ਗਿਆ। ਅੰਗ੍ਰੇਜ਼ ਸਰਕਾਰ ਨੇ ਮੁਲਤਾਨ ‘ਚ ਮੀਆਂ ਚੰਨੂੰ ਨੇੜੇ ਚੱਕ
ਨੰ: 96 ‘ਚ ਇਨਾਮ ਵਜੋਂ ਉਸ ਨੂੰ ਛੇ ਮੁਰੱਬਿਆਂ ਨਾਲ ਲਾਇਸੰਸੀ ਹਥਿਆਰ ਤੇ ਸਕਿਉਰਿਟੀ ਲਈ
ਪੁਲਸ ਵੀ ਦਿੱਤੀ। ਪਰ ਗ਼ਦਰੀਆਂ ਦੇ ਹਮਦਰਦ ਬਖ਼ਸ਼ੀਸ਼ ਸਿੰਘ ਚੱਬੇਵਾਲ ਦੀ ਸੂਹ ‘ਤੇ
ਕਨੇਡੀਅਨ ਬੱਬਰ ਹਰੀ ਸਿੰਘ ਸੂੰਢ ਤੇ ਇੰਦਰ ਸਿੰਘ ਮੁਰਾਰੀ ਅਤੇ ਈਸ਼ਰ ਸਿੰਘ ਜੰਡੋਲੀ ‘ਤੇ
ਸਾਥੀਆਂ ਨੇ ਬੇਲਾ ਸਿੰਘ ਝੂਟੀ ਪਿੰਡ ਜਿਆਣ ਨੂੰ ਹੁਸਿ਼ਆਰਪੁਰੋਂ ਯੱਕੇ ‘ਤੇ ਚੜ੍ਹਕੇ ਨੇੜੇ
ਦੇ ਪਿੰਡ ਚੱਬੇਵਾਲ ਦੇ ਅੱਡੇ ‘ਤੇ ਪਹੁੰਚ ਕੇ ਸ਼ਰਾਬ ਪੀ ਕੇ ਲਲਕਾਰੇ ਮਾਰਦੇ ਨੂੰ ਦਰਖਤਾਂ
ਚੋਂ ਨਿਕਲ਼ਕੇ ਫੜ੍ਹ ਲਿਆ ਅਤੇ ਚੰਗੀ ਤਰਾਂ ਤੜਫਾ-ਤੜਫਾ ਕੇ, ਸਿਰ ਵੱਡ ਕੇ ਡੱਕਰੇ-ਡੱਕਰੇ
ਕਰਕੇ ਮਾਰਿਆ। ਫਿਰ ਸਾਥੀਆਂ ਨੇ ਗਦਰੀਆਂ ਦੀ ਡੀਫੈਂਸ ਕਮੇਟੀ ਬਣਾ ਕੇ ਕੇਸ ਲੜਿਆ ਤੇ ਜਿੱਤ
ਹਾਸਲ ਕੀਤੀ।
ਗਦਰੀ ਸ਼ਹੀਦ ਭਾਈ ਬਲਵੰਤ ਸਿੰਘ ਉੱਤੇ ਛੇ ਮਹੀਨੇ ਸਿੰਘਾਪੁਰ ਇੰਟੈਰੋਗੇਸ਼ਨ ‘ਚ ਤਸ਼ੱਦਦ, ਛੇ
ਮਹੀਨੇ ਕਲਕੱਤੇ ਅਲੀਪੁਰ ਜੇਹਲ ‘ਚ ਰੱਖ ਕੇ ਜੁਲਾਈ 1916 ਨੂੰ ਪੰਜਾਬ ‘ਚ ‘ਸੈਕਿੰਡ
ਸਪਲੀਮੈਂਟਰੀ ਲਹੌਰ ਕਾਂਸਪੀਰੇਸੀ ਕੇਸ ਦੇ 18 ਗਦਰੀਆਂ ‘ਚ ਸ਼ਾਮਲ ਕਰ ਦਿੱਤਾ। ਜਿਨ੍ਹਾਂ ‘ਚ
9 ਕਨੇਡੀਅਨ ਗਦਰੀ, ਭਾਈ ਬਤਨ ਸਿੰਘ ਕਾਹਰੀ, ਭਾਈ ਕਰਤਾਰ ਸਿੰਘ ਨਵਾਂ ਚੰਦ, ਭਾਈ ਮੁਨਸ਼ਾ
ਸਿੰਘ ਦੁਖੀ, ਭਾਈ ਹਰੀ ਸਿੰਘ ਚੋਟੀਆਂ ਆਦਿ ਸਨ। ਕਨੇਡੀਅਨ ਗਦਾਰ ਬੇਲੇ ਦੀ ਗਵਾਹੀ ਨਾਲ ਭਾਈ
ਬਲਵੰਤ ਸਿੰਘ ਨੂੰ ਫਾਂਸੀ, ਉਸ ਦੇ ਪ੍ਰਵਾਰ ਨੂੰ ਸੂਚਿਤ ਕੀਤੇ ਬਿਨਾਂ ਦੇ ਦਿੱਤੀ ਗਈ। ਜਦੋਂ
18 ਚੇਤ ਨੂੰ ਭਾਈ ਬਲਵੰਤ ਸਿੰਘ ਦੀ ਧਰਮ ਪਤਨੀ ਬੀਬੀ ਕਰਤਾਰ ਕੌਰ ਭਾਈ ਬਲਵੰਤ ਸਿੰਘ ਦੀ
ਮੁਲਾਕਾਤ ਲਈ ਜਿਹਲ ਪੁੱਜੀ ਤਾਂ ਜਿਹਲ ਅਧਿਕਾਰੀਆਂ ਨੇ ‘ਗੁਰੂ ਗੰਥ ਸਾਹਿਬ ਦੀ ਛੋਟੀ ਬੀੜ’
ਤੇ ਭਾਈ ਬਲਵੰਤ ਸਿੰਘ ਦੀਆਂ ਹੋਰ ਚੀਜ਼ਾ ਬੀਬੀ ਜੀ ਨੂੰ ਸੰਭਾਲਦਿਆਂ ਦੱਸਿਆ ਕਿ ਉਨ੍ਹਾਂ ਦੇ
ਪਤੀ ਭਾਈ ਬਲਵੰਤ ਸਿੰਘ ਨੂੰ 17 ਚੇਤ ਅਰਥਾਤ 28 ਮਾਰਚ 1917 ਨੂੰ ਫਾਂਸੀ ਦੇ ਦਿੱਤੀ ਗਈ।
ਕਨੇਡਾ ਰਹਿੰਦੇ ਭਾਈ ਬਲਵੰਤ ਸਿੰਘ ਦੇ ਵਾਰਸਾਂ ਦੇ ਦੱਸਣ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ
ਛੋਟੀ ਬੀੜ ਹਿੱਕ ਨਾਲ ਲਾਈ, ਕਹਿਣੀ ਤੇ ਕਰਨੀ ਦੇ ਪੂਰੇ ਭਾਈ ਬਲਵੰਤ ਸਿੰਘ ਦੀ ਧਰਮ ਪਤਨੀ,
ਮਾਤਾ ਕਰਤਾਰ ਕੌਰ ਲਹੌਰ ਤੋਂ ਸਿੱਧੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਈ ਤਾਂ ਉੱਥੇ
ਅੰਗ੍ਰੇਜ਼ ਦੀਆਂ ਸਿਫਤਾਂ ਹੋ ਰਹੀਆਂ ਸਨ। ਅੰਗ੍ਰੇਜ਼ਾਂ ਨੂੰ ਗੁਰੂ ਤੇਗ ਬਹਾਦਰ ਦੇ ਭੇਜੇ
ਟੋਪੀ ਵਾਲੇ ਸਿੰਘ ਦੱਸਕੇ ਅੰਗ੍ਰੇਜ਼ ਰਾਜ ਦੇ ਵਾਧੇ ‘ਤੇ ਸਲਾਮਤੀ ਲਈ ਅਰਦਾਸ ਹੋ ਰਹੀ ਸੀ।
ਇਹ ਸਭ ਕੁੱਝ ਦੇਖ ਕੇ ਮਾਤਾ ਕਰਤਾਰ ਕੌਰ ਦੀ ਭੁੱਬ ਨਿਕਲ ਗਈ . . . ।
1905 ‘ਚ ਲਾਲਾ ਹਰਦਿਆਲ ਲਹੌਰ ਤੋਂ ਐਮ ਏ ਕਰਕੇ ਇੰਗਲੈਂਡ ਗਏ 1908 ‘ਚ ਵਾਪਸ ਭਾਰਤ ਆਏ, ਤੇ
ਪਗੜੀ ਸੰਭਾਲ਼ ਜੱਟਾ ਲਹਿਰ ਦੇ ਹੀਰੋ ਸ. ਅਜੀਤ ਸਿੰਘ ਨੂੰ ਮਿਲਕੇ ਦਿੱਲੀ ‘ਚ ਵੀ ‘ਭਾਰਤ
ਮਾਤਾ ਸੁਸਾਇਟੀ’ ਕਾਇਮ ਕੀਤੀ। ਲਾਲਾ ਹਰਦਿਆਲ ਦਾ ਸੰਪਰਕ ਦਿੱਲੀ ‘ਚ ਕਪੜੇ ਦੇ ਵਪਾਰੀ ਲਾਲਾ
ਹਨੂੰਮੰਤ ਸਹਾਏ ਨਾਲ ਹੋਇਆ, ਜਿਨ੍ਹਾਂ ਅਪਣੀ ਬਿਲਡਿੰਗ ‘ਚ ਇੱਕ ਕੌਮੀ ਸਕੂਲ ਖੋਲ੍ਹਿਆ, ਅਸਲ
‘ਚ ਜੋ ਇਨਕਲਾਬੀਆਂ ਲਈ ਇੱਕ ਉਹਲਾ ਸੀ। ਅਵਧ ਬਿਹਾਰੀ ਜੋ ਦਿੱਲੀ ਤੇ ਬੰਗਾਲ ਦੇ ਇਨਕਲਾਬੀਆਂ
‘ਚ ਲਿੰਕ ਬਣਿਆ ਹੋਇਆ ਸੀ, ਉਹ ਬੰਗਾਲੀ ਇਨਕਲਾਬੀ ਨੌਜਵਾਨ 1910 ‘ਚ ਦੇਹਰਾਦੂਨ ਮਹਿਕਮਾ
ਜੰਗਲਾਤ ‘ਚ ਹੈਡ ਕਲਰਕ ਲੱਗਿਆ। ਉਹ ਬੰਬ ਬਨਾਉਣ ਦਾ ਵੀ ਮਾਹਰ ਸੀ। ਉਹ ਇਸ ਗਰੁੱਪ ਨਾਲ ਜੁੜ
ਗਿਆ। ਇਨ੍ਹਾਂ ਦਾ ਹੈਡਕੁਆਟਰ ਲਹੌਰ ਸੀ, ਉਸ ਵੇਲੇ ਦਿੱਲੀ ਸ਼ਹਿਰ ਵੀ ਪੰਜਾਬ ਵਿਚ ਹੀ ਸੀ।
ਜਦ ਹਿੰਦੋਸਤਾਨ ਦੀ ਰਾਜਧਾਨੀ ਕਲਕੱਤੇ ਤੋਂ ਚੁੱਕ ਕੇ ਦਿੱਲੀ ਬਣਾਈ ਤੇ ਇਸ ਖੁਸ਼ੀ ‘ਚ ਦਸੰਬਰ
23, 1912 ਨੂੰ ਸ਼ਾਹੀ ਸ਼ਾਨੋ- ਸ਼ੌਕਤ ਨਾਲ ਦਿੱਲੀ ਦੇ ਬਜਾਰਾਂ ‘ਚ ਵਾਇਸਰਾਏ ਲਾਰਡ
ਹਾਰਡਿੰਗ ਹਾਥੀ ‘ਤੇ ਅਸਵਾਰ ਹੋ ਕੇ ਜਲੂਸ ਕੱਢ ਰਿਹਾ ਭਾਰਤੀਆਂ ਦੀ ਹਿੱਕ ਉੱਤੇ ਮੂੰਗ ਦਲ਼
ਰਿਹਾ ਸੀ। ਤਦ ਚਾਂਦਨੀ ਚੌਕ ‘ਚ ਬੰਦ ਪੰਜਾਬ ਨੈਸ਼ਨਲ ਬੈਂਕ ਕੋਲੋਂ ਜਲੂਸ ਗੁਜ਼ਰ ਰਿਹਾ ਸੀ
ਜੋ ਵਤਨਪ੍ਰਸਤ ਇਨਕਲਾਬੀਆਂ ਲਈ ਚੈਲਿੰਜ ਸੀ, ਬੈਂਕ ਦੀ ਛੱਤ ‘ਤੇ ਜਨਾਨਾ ਲਿਬਾਸ ‘ਚ ਔਰਤਾਂ
‘ਚ ਬੈਠੇ ‘ਰਾਸ ਬਿਹਾਰੀ ਬੋਸ’ ਨੇ ਇਸ਼ਾਰਾ ਦਿੱਤਾ, ‘ਬਿਸਬਾਸ’ ਨੇ ਵਾਇਸਰਾਇ ‘ਤੇ ਬੰਬ ਸੁਟ
ਕੇ ਦੋ ਬਾਡੀ ਗਾਰਡਾਂ ‘ਚੋਂ ਇੱਕ ਉਡਾ ਦਿੱਤਾ ਤੇ ਵਾਇਸਰਾਇ ਬੇਹੋਸ਼ ਹੋ ਕੇ ਹਾਥੀ ਤੋਂ ਥੱਲੇ
ਆਣ ਡਿੱਗਾ। ਦਿੱਲੀ ‘ਚ ਲਿਬਰਟੀ ਨਾਂ ਦੇ ਇਸ਼ਤਿਹਾਰ ਵੀ ਵੰਡੇ ਗਏ। ਜਿਨ੍ਹਾਂ ‘ਤੇ ਭਾਰਤ ਨੂੰ
ਅਜਾਦ ਕਰਵਾਣ ਦੀ ਅਪੀਲ ‘ਚ ਦੱਸਿਆ ਗਿਆ ਸੀ ਕਿ ਇਹ ਬੰਬ ਕਿਉਂ ਸੁੱਟਿਆ ਗਿਆ? ਪੰਜਾਬ ਦੀ
‘ਭਾਰਤ ਮਾਤਾ ਸੋਸਾਇਟੀ’ ਦੇ ਮੈਂਬਰਾਂ ਦਾ ਕਨੇਡਾ ਵੈਨਕੂਵਰ ਦੇ ਗੁਆਂਢ ਸਿਆਟਲ ਅਮਰੀਕਾ ‘ਚ
ਬੰਗਾਲੀ ਬਾਵੂ ਤਾਰਕ ਨਾਥ ਦਾਸ, ਬਾਵੂ ਹਰਨਾਮ ਸਿੰਘ ਸਾਹਰੀ ਨਾਲ ਸਬੰਧ ਸਨ। ਸਿਆਟਲ ਦੇ ਗਦਰੀ
ਕੇਂਦਰ ਤੋਂ ‘ਫਰੀ ਹਿੰਦੋਸਤਾਨ’ ‘ਭਾਰਤ ਮਾਤਾ ਸੁਸਾਇਟੀ’ ਨੂੰ ਪੈਂਫਲਿਟ ਆਦਿ ਆਉਂਦੇ ਸਨ,
ਪੰਜਾਬ ‘ਚ ‘ਸਵਿਰਾਜ’ ਤੇ ਹੋਰ ਪੰਜਾਬੀ ਅਖ਼ਬਾਰ ਛਪਦੇ ਸਨ। ਦਿੱਲੀ ‘ਚ ਵਾਇਸਰਾਇ ‘ਤੇ ਬੰਬ
ਸੁੱਟਣ ਤੋਂ ਠੀਕ 4 ਮਹੀਨੇ ਬਾਅਦ 21 ਅਪ੍ਰੈਲ 1913 ਨੂੰ ਆਸਟੋਰੀਆ ਅਮਰੀਕਾ ਦੀ ਇੱਕ ਆਰਾ
ਮਿੱਲ ਵਿਚ ਭਾਈ ਕੇਸਰ ਸਿੰਘ ਠੱਠਗੜ੍ਹ ਜਿ਼ਲਾ ਅੰਮ੍ਰਿਤਸਰ ਦੇ ਡੇਰੇ ਵਿੱਚ ਬਰਾਈਡਲਵਿਲ,
ਪੋਰਟਲੈਂਡ, ਵਾਨਾ, ਸੇਂਟ ਜਾਨ ਅਤੇ ਲਿਨਟਨ ਤੋਂ ਭਾਰਤੀ ਕਾਮਿਆਂ ਦੇ ਨੁਮਾਇੰਦੇ ਸਮੁੱਚੇ ਮੰਡ
ਇਲਾਕੇ ‘ਚੋਂ ਮੀਟਿੰਗ ਵਿੱਚ ਆਏ ਸਨ। ਲਾਲਾ ਹਰਦਿਆਲ ਤੇ ਹੋਰ ਸਾਥੀਆਂ ਦੇ ਭਾਸ਼ਨਾ ਬਾਅਦ
‘ਹਿੰਦੀ ਪੈਸਿਫਿੱਕ ਅਸੌਸੀਏਸ਼ਨ’ ਬਣਾ ਕੇ ਸ਼ਾਨਫਰਾਂਸਿਸਕੋ ਕੈਲਫੋਰਨੀਆਂ ਅਮਰੀਕਾ ‘ਚ
ਯੁਗਾਂਤਰ ਆਸ਼ਰਮ ਨੂੰ ਹੈਡ ਕੁਆਰਟਰ ਬਣਾਇਆ ਗਿਆ।
ਦਰਅਸਲ, ਅਮਰੀਕਾ ਵਿਚ ‘ਗਦਰ ਪਾਰਟੀ’ ਬਣਨ ਤੋਂ ਕਈ ਸਾਲ ਪਹਿਲਾਂ ਅਜਾਦੀ ਦੀ ਲਹਿਰ ਸ਼ੁਰੂ ਹੋ
ਚੁੱਕੀ ਸੀ। ਅਕਤੂਬਰ 1909 ‘ਚ ਵੈਨਕੂਵਰ ਗੁਰਦੁਆਰੇ ‘ਚ ਸਾਬਕਾ ਸਿੱਖ ਫੌਜੀਆਂ ਵੱਲੋਂ
ਅਪਣੀਆਂ ਬ੍ਰਿਟਿਸ਼ ਫੌਜ ਦੀਆਂ ਵਰਦੀਆਂ ਸਾੜਨਾਂ ਅਤੇ ਸਤੰਬਰ ਨੂੰ 1912 ‘ਚ ‘ਖਾਲਸਾ ਦੀਵਾਨ
ਸੋਸਾਇਟੀ ਵੈਨਕੂਵਰ’ ਵੱਲੋਂ ਗਵਰਨਰ ਜਨਰਲ ਦੇ ਜਸ਼ਨਾਂ ਦਾ ਬਾਈਕਾਟ ਕਰਨਾ ਸਿੱਧ ਕਰਦਾ ਹੈ ਕਿ
ਅੰਗ੍ਰੇਜ਼ ਸਾਮਰਾਜ ਵਿਰੋਧੀ ਇਸ ਲਹਿਰ ਦਾ ਅਗਾਜ਼ ਕਨੇਡਾ ਵਿੱਚ ਇਸ ਤੋਂ ਪਹਿਲੋਂ ਹੋ ਚੁੱਕਾ
ਸੀ।
1915 ‘ਚ ਲਹੌਰ ਸਾਜਿਸ਼ ਕੇਸ, ਦਾ ਫੈਸਲਾ ਦਿੰਦਿਆਂ ਜੱਜਾਂ ਨੇ ਲਿਖਿਆ ਸੀ। “ਹੁਣ ਵਾਲੀ
ਸਾਜਸ਼ ਦੀ ਸ਼ੁਰੂਆਤ ਅਮਰੀਕਾ ਦੇ ਪੈਸਿਫਿਕ ਤੱਟ ਤੋਂ ਸ਼ੁਰੂ ਹੋਈ। ਵੈਨਕੂਵਰ ਅਤੇ
ਸਾਨਫਰਾਂਸਿਸਕੋ ਇਸ ਦੇ ਦੋ ਵੱਡੇ ਸੈਂਟਰ ਸਨ। ਸੈਂਟਰ ਸ਼ੁਰੂ ਵਿਚ ਵੈਨਕੂਵਰ ਹੁੰਦਾ ਸੀ ਤੇ
ਉਦੋਂ ਤੱਕ ਸੈਂਟਰ ਰਿਹਾ ਜਦੋਂ ਤੀਕ ਸਾਨਫਰਾਂਸਿਸਕੋ ਨੇ ਇਸ ਦੀ ਥਾਂ ਨਹੀਂ ਲੈ ਲਈ ਸੀ।. . .
ਸਾਨੂੰ ਨਵਾਬ ਖਾਨ ਦੀ ਗਵਾਹੀ ਤੋਂ ਪਤਾ ਲਗਦਾ ਹੈ ਕਿ 1911-12 ਦੌਰਾਨ ਵੈਨਕੂਵਰ ‘ਚ ਸਿਆਸਤ
ਇੱਕ ਭਖਵਾਂ ਵਿਸ਼ਾ ਰਿਹਾ ਸੀ। ਕਨੇਡਾ ਹਕੂਮਤ ਦੇ ਰਵੱਈਏ ਬਾਰੇ ਚੀਫ ਜਸਟਿਸ ਨੇ ਅਪਣੇ 25
ਨਵੰਬਰ 1915 ਦੇ ਫੈਸਲੇ ਬਾਰੇ ਲਿਖਿਆ ਸੀ, ਘਾਟਾਂ ਦੇ ਮਹਿਕਮੇਂ ਦੇ ਅਫਸਰ ਅਪਣੇ ਅਧਿਕਾਰਾਂ
ਤੋਂ ਟੱਪ ਰਹੇ ਹਨ ਤੇ ਅੰਗ੍ਰੇਜ਼ੀ ਪਰਜਾ ਇਸ ਦੇਸ਼ ਵਿੱਚੋਂ ਬਾਹਰ ਰੱਖਣ ਲਈ ਰੂਸ ਦੇ (ਜ਼ਾਰ)
ਸਰਕਾਰ ਦੇ ਤਰੀਕੇ ਵਰਤ ਰਹੇ ਹਨ। ਅਸਲ ‘ਚ 25 ਅਪ੍ਰੈਲ 1913 ‘ਚ ਸਾਨਫਰਾਂਸਿਸਕੋ ਅਮਰੀਕਾ
ਤੋਂ ਜਦੋਂ ਗ਼ਦਰ ਲਹਿਰ ਬੜੇ ਜ਼ੋਰ ਸ਼ੋਰ ਨਾਲ ਚੱਲੀ, ਇਸ ਤੋਂ ਪਹਿਲਾਂ ਹੀ ਕਨੇਡੀਅਨ
ਪ੍ਰਵਾਸੀ ਭਾਰਤੀ ਸੋਸ਼ਲਿਸਟ ਵਿਚਾਰਧਾਰਾ ਦੇ ਬਹੁਤ ਨੇੜੇ ਆ ਚੁੱਕੇ ਸਨ। ਉਹ ਗਦਰ ਪਾਰਟੀ ਦੇ
ਬਕਾਇਦਾ ਮੈਂਬਰ ਬਣੇ ਤੇ ਕਾਮਾਗਾਟਾ ਮਾਰੂ ਦੇ ਮੁੜਨ ਬਾਅਦ ਕਨੇਡੀਅਨ ਇਨਕਲਾਬੀ ਪ੍ਰਵਾਸੀ
ਗਦਰ-ਗਦਰ ਕੂਕਣ ਲੱਗੇ ਸਨ। ਕਨੇਡਾ ਦੇ ਸਾਢੇ ਤਿੰਨ ਦਰਜਨ ਗਦਰੀਆਂ ‘ਚੋਂ ਲੱਗਭਗ ਇੱਕ ਦਰਜਣ
ਸ਼ਹੀਦ ਹੋਏ, ਬਹੁਤ ਸਾਰਿਆਂ ਨੂੰ ਉਮਰ ਕੈਦ ਤੇ ਉਨ੍ਹਾਂ ਦੇ ਘਰ ਘਾਟ ਜ਼ਮੀਨ ਜਾਇਦਾਦਾਂ ਜਬਤ
ਹੋਈਆਂ। ਅਜ਼ਾਦੀ ਦੇ ਮੁੱਢਲੇ ਵਰ੍ਹਿਆਂ ‘ਚ ਗ਼ਦਰ ਦੀ ਹਮਾਇਤੀ ਕਮਿਊਨਿਸਟ ਪਾਰਟੀ ਬੈਨ ਕਰ
ਦਿੱਤੀ ਗਈ ਸੀ।
ਭਾਈ ਭਗਵਾਨ ਸਿੰਘ ਪ੍ਰੀਤਮ ਦਾ ਸਰਹਾਲੀ ਨੇੜੇ ਵੜਿੰਗ ਪਿੰਡ ਸੀ। 1907 ‘ਚ ਪਗੜੀ ਸੰਭਾਲ਼
ਜੱਟਾ ਲਹਿਰ ਦੇ ਹੀਰੋ ਸ. ਅਜੀਤ ਸਿੰਘ ਨਾਲ ਮਿਲ ਕੇ ਅੰਗ੍ਰੇਜ਼ ਖਿਲਾਫ ਭਾਸ਼ਨ ਕਰਨ ਕਾਰਨ
ਉਨ੍ਹਾਂ ਦੇ ਵਰੰਟ ਜਾਰੀ ਹੋ ਗਏ। ਪਰ ਉਹ 1908-09 ‘ਚ ਤਾਰਾ ਸਿੰਘ ਦੇ ਫਰਜ਼ੀ ਨਾਂ ਨਾਲ਼
ਖਾਲਸਾ ਹਾਈ ਸਕੂਲ ਡਸਕਾ ‘ਚ ਪੜ੍ਹਾਉਂਦਾ ਸੀ ਉੱਥੋਂ ਹੀ ਉਹ ਮਲਾਇਆ ਪਹੁੰਚਕੇ ਪੀਨਾਂਗ
ਗੁਰਦੁਆਰੇ ਦੇ ਗਰੰਥੀ ਦੀ ਸੇਵਾ ਕਰਨ ਲੱਗੇ। ਮਲਾਇਆ, ਜਾਵਾ, ਸਮਾਟਰਾ, ਬੋਰਨੀਓ ਤੇ
ਸਿੰਘਾਪੁਰ ‘ਚ ਪ੍ਰਚਾਰ ਕਰਦੇ, 1910 ‘ਚ ਹਾਂਗਕਾਂਗ ‘ਚ ਸੈਂਟਰਲ ਸਿੱਖ ਟੈਂਪਲ ‘ਚ ਗ੍ਰੰਥੀ
ਦੀ ਸੇਵਾ ਕਰਨ ਲੱਗੇ ਅਤੇ ਅਪਣੇ ਪ੍ਰਵਾਰ ਨੂੰ ਵੀ ਆਪਣੇ ਕੋਲ਼ ਹੀ ਸੱਦ ਲਿਆ। ਉਸ ਸਮੇਂ
ਹਾਂਗਕਾਂਗ ‘ਚ ਲੱਗਭਗ 2000 ਭਾਰਤੀ ਰਹਿੰਦੇ ਸਨ ਤੇ ਲਗਭਗ 7000 ਭਾਰਤੀ ਫੌਜੀ ਤਾਇਨਾਤ ਸਨ।
ਭਾਈ ਭਗਾਵਨ ਸਿੰਘ ਗੁਰਦੁਆਰੇ ‘ਚ ਅੰਗ੍ਰੇਜ਼ ਖਿਲਾਫ ਕੌਮੀ ਪ੍ਰਚਾਰ ਕਰਦੇ, ਇਸ ਉੱਤੇ
ਹਾਂਗਕਾਂਗ ਪੁਲਸ ‘ਚ ਜਮਾਦਰ ਅੰਗ੍ਰੇਜ਼-ਪ੍ਰਸਤ ਲਾਲ ਸਿੰਘ ਬੜਾ ਔਖਾ ਹੁੰਦਾ। 1911-12 ‘ਚ
ਬਣਾਏ ਦੋ ਝੂਠੇ ਮੁਕੱਦਮਿਆਂ ‘ਚੋਂ ਬਰੀ ਹੋਕੇ ਕਨੇਡੀਅਨ ਪੈਸਿਫਿਕ ਕੰਪਨੀ ਦੇ ਜ਼ਹਾਜ਼
‘ਐਮਪਰਿਸ ਆਫ ਰਸ਼ੀਆ ਰਾਹੀਂ ਭਾਈ ਭਗਵਾਨ ਸਿੰਘ ਪ੍ਰੀਤਮ 7 ਜੂਨ 1913 ਨੂੰ ਵੈਨਕੂਵਰ ਦੀ
ਬੰਦਰਗਾਹ ਵਿਕਟੋਰੀਆ ਅੱਪੜ ਗਏ ਸਨ। ਉੱਥੇ ਕਨੇਡੀਅਨ ਇੰਮੀਗ੍ਰੇਸ਼ਨ ਦਾ ਟਰਾਂਸਲੇਟਰ
ਹਾਪਕਿਨਸਨ ਇੰਟਰਵਿਊ ‘ਚ ਉਹੋ ਸਵਾਲ ਟਰਾਂਸਲੇਟ ਕਰਕੇ ਪਹਿਲਾਂ ਦੱਸ ਕੇ ਹੀ ਪੁੱਛ ਰਿਹਾ ਸੀ।
ਉਸ ਦੀ ਮਿਲੀ ਭੁਗਤ ਨਾਲ ਚਲਦੀ ਲੁਕਵੀਂ ਜਾਹਲੀ ਇੰਮੀਗ੍ਰੇਸ਼ਨ ਪਲਾਨ ਅਧੀਨ ਬੇਲਾ ਸਿੰਘ ਜਿਆਣ
ਵਲੋਂ $55 ਵੱਢੀ ਲੈ ਕੇ 1906 ‘ਚ ਆ ਕੇ ਮੁੜੇ ਅਪਣੇ ਕਿਸੇ ਰਿਸ਼ਤੇਦਾਰ ਨੱਥਾ ਸਿੰਘ ਦੇ ਨਾਂ
‘ਤੇ ਭਗਵਾਨ ਸਿੰਘ ਪ੍ਰੀਤਮ ਨੂੰ ਇਨਕਲਾਬੀਆਂ ਖਿਲਾਫ਼ ਵਰਤਣ ਲਈ ਇੰਮੀਗਰੇਸ਼ਨ ਦੁਆ ਕੇ ਲਿਆਇਆ
ਸੀ। ਪਰ ਦੂਜੇ ਪਾਸੇ ਉਸ ਵੇਲੇ ਤਾਰਕਨਾਥ ਦਾਸ, ਹੁਸੈਨ ਰਹੀਮ, ਭਾਈ ਭਾਗ ਸਿੰਘ ਅਤੇ ਭਾਈ
ਬਲਵੰਤ ਸਿੰਘ ਜਿਹੇ ਇਨਕਲਾਬੀਆਂ ਦੇ ਯਤਨਾਂ ਸਦਕਾ ਕਨੇਡਾ ‘ਚ ਵਸਦੇ ਪ੍ਰਵਾਸੀ ਭਾਰਤੀ
ਰਾਜਨੀਤਕ ਤੌਰ ‘ਤੇ ਜਾਗ੍ਰਿਤ ਹੋ ਚੁੱਕੇ ਸਨ। ਭਾਈ ਭਗਵਾਨ ਸਿੰਘ ਪ੍ਰੀਤਮ ਬਹੁਤ ਛੇਤੀ ਬੇਲਾ
ਸਿੰਘ ਦਾ ਸਾਥ ਛਡਕੇ ਅਪਣੇ ਭਾਈਬੰਦ ਇਨਕਲਾਬੀ ਗਰੁੱਪ ‘ਚ ਮਿਲ ਗਏ ਤੇ ਅਪਣੇ ਭਾਸ਼ਨਾਂ ‘ਚ
ਨਸਲਵਾਦ ਵਿਰੁੱਧ ਭਾਰਤੀਆਂ ਨੂੰ ਸੈਲਫ ਡੀਫੈਂਸ ਦਾ ਨਾਹਰਾ ਦੇਣ ਲੱਗੇ, ਭਾਰਤੀ ਪ੍ਰਵਾਸੀਆਂ
ਨੂੰ ਸਵੈਮਾਣ ਨਾਲ ਜਿਉਣ ਦਾ ਰਾਹ ਦਿਖਾਇਆ, ਪਰ ਹਾਪਕਿਨਸਨ ਦੇ ਦਿਲ ਅੰਦਰ ਬੈਠਾ ਉਨ੍ਹਾਂ ਦੇ
ਭਾਸ਼ਨ ਟਰਾਂਸਲੇਟ ਕਰਨ ਤੋਂ ਕੰਨੀ ਕਤਰਾਅ ਜਾਂਦਾ।
ਆਖ਼ਰ ਭਾਗਵਾਨ ਸਿੰਘ ਨੂੰ ਕਨੇਡਾ ਲਿਆਉਣ ਵਾਲਾ ਜਹਾਜ ਮੁੜ ਕੇ ਕਨੇਡਾ ‘ਚ 30 ਸਤੰਬਰ 1913
ਨੂੰ ਆਇਆ ਤਾਂ ਇਨਕੁਆਰੀ ਹੋਣ ਤੇ ਭਗਵਾਨ ਸਿੰਘ ਨੇ ਸਟੇਟਮੈਂਟ ਨਾ ਦਿੱਤੀ, ਅਕਤੂਬਰ ‘ਚ ਕੇਸ
ਦੁਬਾਰਾ ਲਗਿਆ, ਜਿਸ ‘ਚ ਫੈਸਲਾ ਦਿੱਤਾ ਗਿਆ ਕਿ ਭਾਈ ਭਗਵਾਨ ਸਿੰਘ ਪ੍ਰੀਤਮ ਝੂਠ ਬੋਲਕੇ
ਗੈਰ-ਕਨੂੰਨੀ ਤੌਰ ‘ਤੇ ਕਨੇਡਾ ਆਇਆ ਹੈ, ਇਸ ਲਈ ਡੀਪੋਰਟ ਕਰਨ ਦੇ ਆਰਡਰ ਹੋ ਗਏ ਤਾਂ
ਪ੍ਰਵਾਸੀ ਭਾਰਤੀਆਂ ਵਲੋਂ ਕੀਤੇ ਸੋਸ਼ਲਿਸਟ ਵਕੀਲ ਬਰਡ ਨੇ ਦੋ ਹਜ਼ਾਰ ਡਾਲਰ ਦੀ ਜਮਾਨਤ ਕਰਵਾ
ਕੇ ਘਰੇਲੂ ਮਾਮਲਿਆਂ ਦੇ ਵਜੀਰ ਮਿ: ਰੋਚੇ ਕੋਲ ਅਪੀਲ ਕਰ ਦਿੱਤੀ ਤਾਂ ਕਾਨੂੰਨੀ ਲੜਾਈ ਲੰਬੀ
ਹੋ ਗਈ। ਵਕੀਲ ਐਡਵਰਡ ਬਰਡ ਨੇ ਬੀ. ਸੀ. ਸੁਪਰੀਮ ਕੋਰਟ ‘ਚ ਭਾਗਵਾਨ ਸਿੰਘ ਦੀ ਰਿਹਾਈ ਦੀ
‘ਰਿੱਟ ਆਫ ਹੇਬੀਅਸ ਕਾਰਪਸ’ ਦੇ ਆਰਡਰ ਦਾ ਪ੍ਰਬੰਧ ਲਿਆ, ਜ਼ਮਾਨਤ ਖਤਮ ਹੋਣ ‘ਤੇ ਜਦ ਭਾਗਵਾਨ
ਸਿੰਘ ਨੂੰ ਫੜਨਾ ਸੀ, ਇਸ ਰਿੱਟ ਆਰਡਰ ਨਾਲ ਵਕੀਲ ਨੇ ਛੁਡਾ ਲੈਣ ਦਾ ਪਰਬੰਧ ਕਰ ਲਿਆ।
ਵੈਨਕੁਵਰ ਇੰਮੀਗ੍ਰੇਸ਼ਨ ਪੁਲੀਸ ਨੇ ਭਾਈ ਭਗਵਾਨ ਸਿੰਘ ਨੂੰ 18 ਨਵੰਬਰ 1913 ਦੀ ਰਾਤ ਨੂੰ
ਭਾਈ ਹਰਨਾਮ ਸਿੰਘ ਸਾਹਰੀ ਦੇ ਘਰੋਂ ਫੜ ਕੇ ਅਗਲੇ ਦਿਨ ਮੈਲਕਮ ਰੀਡ ਦੇ ਪੇਸ਼ ਕੀਤਾ। ਜਿਸ ਨੇ
ਜਮਾਨਤ ਦੇ ਦੋ ਹਜ਼ਾਰ ਡਾਲਰ ਵਾਪਸ ਕਰਕੇ ਹੱਥਕੜੀ ਲਾ ਕੇ ਸ਼ਾਮ ਨੂੰ ਫੈਰੀ ਉੱਤੇ ਵਿਕਟੋਰੀਆ
ਨੂੰ ਲੈ ਗਏ। ਵਕੀਲ ਬਰਡ ਬੀ. ਸੀ. ਸੁਪਰੀਮ ਕੋਰਟ ਗਿਆ ਤਾਂ ਜੱਜ ਨੇ ਚਲ ਰਹੇ ਮੁਕਦਮੇਂ ਦੀ
ਕਾਰਵਾਈ ਰੋਕ ਕੇ, ਵਾਇਰਲੈਸ ਰਾਹੀਂ ਮੈਕਲਮ ਰੀਡ ਨੂੰ ਵਿਕਟੋਰੀਆ ਸੰਦੇਸ਼ ਭੇਜਿਆ ਕਿ ਭਗਵਾਨ
ਸਿੰਘ ਨੂੰ ‘ਰਿਟ ਆਫ ਹੈਬੀਅਸ ਕਾਰਪਸ’ ਪਰਦਾਨ ਕਰ ਦਿੱਤੀ ਗਈ ਹੈ ਤੇ ਉਸ ਨੂੰ ਰਿਹਾ ਕੀਤਾ
ਜਾਵੇ। ਪਰ ਮੈਕਲਮ ਰੀਡ ਨੇ ਹੁਕਮਾ ਦੀ ਪ੍ਰਵਾਹ ਨਾ ਕੀਤੀ, ਭਗਵਾਨ ਸਿੰਘ ਨੂੰ ਕੰਢੇ ਖੜੇ
ਹਾਂਗਕਾਂਗ ਦੇ ਜਹਾਜ਼ ‘ਐਂਮਪਰਿਸ ਆਫ ਜਪਾਨ ਵੱਲ ਲੈ ਤੁਰੇ ਤਾਂ ਭਾਈ ਭਗਵਾਨ ਸਿੰਘ ਦੀ
ਕਸ਼ਮਕਸ਼ ਵਿੱਚ ਲੱਤ ਜ਼ਖਮੀ ਹੋਕੇ ਖੂੰਨ ਵਗਣ ਲੱਗ ਪਿਆ, ਫਿਰ ਵੀ ਪੁਲਸ ਨੇ ਉਸ ਨੂੰ ਜਹਾਜ਼
ਦੇ ਕਮਰੇ ‘ਚ ਬੰਦ ਕਰ ਦਿੱਤਾ। ਸਮੁੰਦਰ ਕੰਢੇ ਖੜੇ ਭਾਈ ਭਾਗ ਸਿੰਘ ਤੇ ਹੋਰ ਭਾਰਤੀ ਪ੍ਰਵਾਸੀ
ਨਾਹਰੇ ਮਾਰਦੇ ਰਹੇ। ਜਹਾਜ਼ ਦੇ ਤੁਰਨ ਤੋਂ ਕੁੱਝ ਮਿੰਟ ਪਹਿਲਾਂ ਵਕੀਲ ਐਡਵਰਡ ਸੁਪਰੀਮ ਕੋਰਟ
ਦੇ ਆਰਡਰ ਲੈ ਕੇ ਆਪ ਅਪੜ ਗਿਆ ਤੇ ਕੈਪਟਨ ਡਿਕਸਨ ਹੌਪਕਰਾਫਟ ਨੇ ਭਗਵਾਨ ਸਿੰਘ ਪ੍ਰੀਤਮ ਨੂੰ
ਡੈਕ ‘ਤੇ ਬੁਲਾਇਆ ਤੇ ਗੈਂਗ ਵੇਅ ਦਿਖਾ ਕੇ ਕਿਹਾ ਤੂੰ ਜਾ ਸਕਦੈਂ। ਪਰ ਮੈਕਲਮ ਰੀਡ ਦੀ ਪੁਲਸ
ਨੇ ਘੜੀਸ ਕੇ ਮੁੜ ਜ਼ਹਾਜ਼ ਦੇ ਕਮਰੇ ‘ਚ ਬੰਦ ਕਰਨ ਸਮੇਂ ਭਾਈ ਭਗਵਾਨ ਸਿੰਘ ਪ੍ਰੀਤਮ ਨੇ
ਮੁੜਦੇ ਹੋਏ ਮੈਕਲਮ ਰੀਡ ਨੂੰ ਆਖਿਆ, “ਮਿ: ਰੀਡ, ਅਜ਼ਾਦ ਭਾਰਤ ਦੇ ਜੰਗੀ ਜਹਾਜ਼ ਵਿੱਚ, ਮੈਂ
ਇੱਕ ਵਾਰ ਫਿਰ ਕਨੇਡਾ ਜਰੂਰ ਵਾਪਸ ਆਵਾਂਗਾ।” ਜਹਾਜ਼ ਚੱਲ ਪਿਆ ਸੀ।
29 ਦਸੰਬਰ 1913 ਨੂੰ ਵੈਨਕੂਵਰ ਗੁਰਦੁਆਰੇ ‘ਚ ਹੁਸੈਨ ਰਹੀਮ, ਸੋਹਣ ਲਾਲ, ਮੁਨਸ਼ਾ ਸਿੰਘ
ਦੁਖੀ ਤੇ ਰਾਜਾ ਸਿੰਘ ਬਾੜੀਆਂ ਜਿਹੇ ਆਗੂਆਂ ਨੇ ‘ਵਿਲੀਅਮ ਹਾਪਕਿਨਸਨ, ਮੈਕਲਮ ਰੀਡ ਤੇ
ਸੂਹੀਏ ਬੇਲਾ ਸਿੰਘ, ਬਾਬੂ ਸਿੰਘ ਅਤੇ ਗੰਗਾ ਰਾਮ ਨੂੰ ਸੋਧਣ ਦੀਆਂ ਵਿਚਾਰਾਂ ਕੀਤੀਆਂ, ਪਰ
ਹਾਂਗਕਾਂਗ ਜਾਂਦਿਆਂ ਰਸਤੇ ‘ਚ ਜਪਾਨ ਦੀ ਬੰਦਰਗਾਹ ਯੋਕੋਹਾਮਾ ਅਪੜਨ ‘ਤੇ ਹੀ 7 ਦਸੰਬਰ 1913
ਨੂੰ ਭਾਈ ਭਗਵਾਨ ਸਿੰਘ ਜਹਾਜ਼ ‘ਚੋਂ ਖਿਸਕ ਕੇ ਜਪਾਨ ‘ਚ ਰਹਿੰਦੇ ‘ਮੁਹੰਮਦ ਬਰਕਤ ਉਲਾ’ ਕੋਲ
ਜਾ ਠਹਿਰੇ ਸਨ ਜੋ ਟੋਕੀਓ ਯੂ:ਵ: ‘ਚ ਉਰਦੂ ਫਾਰਸੀ ਦੇ ਪ੍ਰੌਫੈਸਰ ਸਨ। ਜਿਨ੍ਹਾਂ ਟੋਕੀਓ ‘ਚ
ਗਦਰ ਦੀ ਬਰਾਂਚ ਸਥਾਪਤ ਕੀਤੀ ਹੋਈ ਸੀ।
ਭਾਈ ਭਗਵਾਨ ਸਿੰਘ ਪ੍ਰੀਤਮ ਦੀ ਮੁਹੰਮਦ ਬਰਕਤ ਉੁਲਾ ਰਾਹੀਂ ਚੀਨ ਦੇ ਪਹਿਲੇ ਪ੍ਰਧਾਨ ਡਾ:
ਸਾਨਯਾਤ ਸੈਨ ਨਾਲ ਮੁਲਾਕਾਤ ਜਪਾਨ ਦੀ ਡਰੈਗਨ ਪਾਰਟੀ ਦੇ ਹੈਡ ਪਰਿੰਸ ਟੋਐਮਾਂ ਦੇ ਘਰ ਹੋਈ।
ਮੁਹੰਮਦ ਬਰਕਤ ਉਲਾ ਵੱਲੋਂ ਭਾਈ ਭਗਵਾਨ ਸਿੰਘ ਪ੍ਰਤੀਮ ਦੀ ਪ੍ਰਧਾਨ ਨਾਲ ਜਾਣ ਪਛਾਣ ਕਰਵਾਈ
ਗਈ ਤਾਂ ਡਾ: ਸਨਯਾਤ ਨੇ ਉੱਠ ਕੇ ਉਸ ਨੂੰ ਜੱਫੀ ‘ਚ ਘੁਟਦਿਆਂ ਕਿਹਾ, ‘ਵੈਲਕਮ ਗੁਆਂਢੀ ਦੇਸ਼
ਦੇ ਬਾਗੀਆ’। 1914 ‘ਚ ਭਗਵਾਨ ਸਿੰਘ ਜਰਮਨੀ ਚਲੇ ਗਏ, ਪਰ ਅੰਗ੍ਰੇਜ਼ੀ ਪੁਲਸ ਤੋਂ ਬਚਕੇ ਮੁੜ
ਜਪਾਨ ਆ ਗਏ ਅਤੇ ਪ੍ਰੌ: ਬਰਕਤ ਉੱਲਾ ਨਾਲ ਅਪ੍ਰੈਲ ‘ਚ ਯੋਕੋਹਾਮਾ ਦੀ ਬੰਦਰਗਾਹ ‘ਤੇ
ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਮਿਲੇ ਅਤੇ 23 ਮਈ 1914 ਨੂੰ ਸਾਨਫਰਾਂਸਿਸਕੋ ਯੁਗਾਂਤਰ
ਆਸ਼ਰਮ ਜਾ ਕੇ ਸਟਾਕਨ ਗੁਰਦਵਾਰੇ ਪਹੁੰਚੇ ਤੇ ਇਨਕਾਲਬੀ ਵਿਚਾਰਧਾਰਾ ਨਾਲ ਸੰਗਤ ਨੂੰ
ਨਰਮਦਲੀਏ ਸਿੱਖਾਂ ਦੇ ਪ੍ਰਭਾਵ ਤੋਂ ਮੁਕਤ ਕਰਵਾਣ ‘ਚ ਜੁਟ ਗਏ।
-0-
|