ਗਿਆਰਵੀਂ ਅੰਤਰ-ਰਾਸ਼ਟਰੀ
ਪੰਜਾਬੀ ਵਿਕਾਸ ਵਿਭਾਗ ਕਾਨਫਰੰਸ ਜੋ ਪੰਜਾਬੀ ਭਾਸ਼ਾ ਵਿਕਾਸ ਪੰਜਾਬੀ ਯੂਨੀਵਰਸਟੀ ਪਟਿਆਲਾ
ਵਲੋਂ 31 ਦਸੰਬਰ 1993 ਤੋਂ 3 ਜਨਵਰੀ 1994 ਤੱਕ ਕਰਵਾਈ ਗਈ । ਇਸ ਕਾਨਫਰੰਸ ਲਈ ਬਦੇਸ਼ਾਂ
ਵਿਚੋਂ ਵੀ ਪੰਜਾਬੀ ਲੇਖਕ ਸੱਦੇ ਹੋਏ ਸਨ । ਜਿਹੜੀਆਂ ਗੱਲਾਂ ਅਸੀਂ ਪੜ੍ਹਦੇ ਸੁਣਦੇ ਸਾਂ
ਉਹਨਾਂ ਨੂੰ ਅਖੀਂ ਦੇਖ ਕੇ ਪ੍ਰੇਸ਼ਾਨ ਤੇ ਹੋਣਾ ਹੀ ਸੀ ਸਗੋਂ ਮੁਸ਼ਤਾਕ ਨੇ ਤਾਂ 3 ਜਨਵਰੀ
ਦੀ ਸ਼ਾਮ ਨੂੰ ਚੰਡੀਗੜ੍ਹ ਦੇ ਕਲਾ ਭਵਨ ਵਿਚ ਆਖ ਦਿਤਾ ਸੀ ਕਿ ਅਸੀਂ ਏਸ ਕਾਨਫਰੰਸ ਵਿਚ
ਸ਼ਾਮਲ ਹੋਣ ਦੀ ਗਲਤੀ ਕਰ ਬੈਠੇ ਹਾਂ । ਪਟਿਆਲੇ ਵਾਲਿਆਂ ਦਾ ਤਾਂ ਸਾਰਾ ਮਕਸਦ ਮੁੱਖ ਮੰਤਰੀ
ਪੰਜਾਬ ਨੂੰ ਖੁਸ਼ ਕਰਨ ਦਾ ਸੀ । ਕਿਸੇ ਛੋਟੀ ਤੋਂ ਛੋਟੀ ਸਾਹਿਤ ਸਭਾ ਦੀ ਮੀਟਿੰਗ ਵਿਚ
ਸੰਜੀਦਗੀ ਹੁੰਦੀ ਹੈ । ਇਥੇ ਯੂਨੀਵਰਸਟੀ ਦੇ ਨਾਂ ਤੇ “ਸਭ ਅੱਛਾ” ਹੀ ਸੀ । ਪਟਿਆਲੇ ਤੋਂ
ਪਰਤ ਕੇ ਕੁਝ ਦਿਨ ਪਿੰਡ ਰਹਿ ਕੇ ਬੰਬਈ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ।
15 ਜਨਵਰੀ ੰਨੂੰ ਸਵੇਰੇ ਜਲੰਧਰ ਤੋਂ ਰੇਲ ਦਾ ਸਫਰ ਸ਼ੁਰੂ ਕੀਤਾ । ਏਅਰ ਕੰਡੀਸ਼ਨ ਸਲੀਪਰ
ਪਹਿਲਾਂ ਹੀ ਬੁੱਕ ਕਰਵਾਇਆ ਹੋਇਆ ਸੀ ।ਆਮ ਤੌਰ ਤੇ ਚਲਦੀ ਗੱਡੀ ਵਿਚ ਮੈਂ ਤਾਕੀ ਨਾਲ ਦੀ ਸੀਟ
ਤੇ ਬੈਠਦਾ ਹਾਂ । ਤਾਕਿ ਬਾਹਰਲਾ ਨਜ਼ਾਰਾ ਦੇਖਿਆ ਜਾ ਸਕੇ । ਮੇਰੀਆਂ ਐਨਕਾ ਗੁਆਚ ਗਈਆਂ ਸਨ
। ਪੂਰਾ ਸਾਫ ਨਾ ਵੀ ਦਿਸਣ ਤੇ ਮੈਂ ਦਿੱਲੀ ਤਕ ਬਾਹਰ ਦੇ ਦ੍ਰਿਸ਼ ਵੇਖਦਾ ਰਿਹਾ । ਦਿੱਲੀ
ਤੋਂ ਅੱਗੇ ਜਾ ਕੇ ਮੈਂ ਆਪਣੇ ਸਲੀਪਰ ਦਾ ਬਿਸਤਰਾ ਵਿਛਾ ਕੇ ਜਾਂ ਸੁੱਤਾ ਰਿਹਾ ਜਾਂ ਦੂਜੀਆਂ
ਸਵਾਰੀਆਂ ਨਾਲ ਮਹਿੰਗਾਈ ਤੋਂ ਲੈ ਕੇ ਕਸ਼ਮੀਰ ਤਕ ਅਤੇ ਇੰਗਲੈਂਡ ਦੀ ਜਿੰਦਗੀ ਬਾਰੇ ਬਾਰੇ
ਗਲਬਾਤ ਚਲਦੀ ਰਹੀ । 16 ਜਨਵਰੀ ਨੂੰ ਸ਼ਾਮ 4 ਵਜੇ ਗੱਡੀ ਬੰਬਈ ਸੈਂਟਰਲ ਅਪੜ ਗਈ । ਆਮ ਤੌਰ
ਤੇ ਗੱਡੀ ਲੇਟ ਹੀ ਪੁੱਜਦੀ ਹੈ । ਪਰ ਉਸ ਦਿਨ ਪੂਰੇ ਟਾਇਮ ਤੇ ਅਪੜ ਗਈ । ਜਿਸ ਕਾਰਨ ਮੈਨੂੰ
ਟੈਕਸੀ ਲੈ ਕੇ ਘਰ ਜਾਣਾ ਪਿਆ ।
ਬੰਬਈ ਮੇਰਾ ਵੱਡਾ ਲੜਕਾ ਪਿਛਲੇ ਤਿੰਨਾਂ ਸਾ਼ਲਾਂ ਤੋਂ ਰਹਿ ਰਿਹਾ ਸੀ । ਜਦੋਂ ਉਹ ਸਟੇਸ਼ਨ
ਤੋਂ ਮੈਨੂੰ ਲਭਦਾ ਵਾਪਸ ਘਰ ਆਇਆ ਤਾਂ ਮੈਂ ਚਾਹ ਪੀ ਚੁੱਕਾ ਸਾਂ । ਬੰਬਈ ਮੈਂ 1957 ਵਿੱਚ
ਦੋ ਮਹੀਨੇ ਰਿਹਾ ਸੀ । ਮੈਟ੍ਰਿਕ ਦੇ ਨਤੀਜਿਆਂ ਪਿਛੋਂ ਇੰਗਲੈਂਡ ਜਾਣ ਦੇ ਚੱਕਰ ਵਿਚ
ਰਿਸ਼ਤੇਦਾਰਾਂ ਦੇ ਖਰਚ ਉਤੇ ਰਿਹਾ ਸਾਂ । ਉਦੋਂ ਸਾਰਾ ਬੰਬਈ ਪੈਦਲ ਤੇ ਬੱਸਾਂ ਤੇ ਘੁੰਮ ਕੇ
ਦੇਖਿਆ ਹੋਇਆ ਸੀ । ਸੋ ਉਸ ਸ਼ਾਮ ਨੂੰ ਥੋੜਾ ਜਿਹਾ ਘੁੰਮ ਫਿਰ ਕੇ ਗੇਟ ਵੇ ਆਫ ਇੰਡੀਆ ਦੇਖਿਆ
ਤੇ ਸ਼ਾਮ ਨੂੰ ਬੰਬਈ ਦੀ ਕਲੱਬ ਗਏ । ਜਿਥੇ ਸਾਰਾ ਕੁੱਝ ਅੰਗਰੇਜੀ ਤਰਾਂ ਵਰਤਾਇਆ ਤੇ ਖਾਧਾ
ਪੀਤਾ ਜਾਂਦਾ ਸੀ । ਘਰ ਆ ਕੇ ਅਮਰੀਕ ਗਿੱਲ ਨੂੰ ਟੈਲੀਫੂਨ ਕੀਤਾ । ਉਸ ਨੇ ਸੁਖਬੀਰ ਦਾ ਪਤਾ
ਤੇ ਟੈਲੀਫੂਨ, ਐਸ ਸਵਰਨ ਦਾ ਪਤਾ ਤੇ ਦਫਤਰ ਦਾ ਪਤਾ ਤੇ ਬਲਜੀਤ ਪਰਮਾਰ ਦਾ ਪਤਾ ਤੇ ਟੈਲੀਫੂਨ
ਮੈਨੂੰ ਲਿਖਾ ਦਿਤੇ ਆਪ ਦਸਿਆ ਕਿ ਦੋ ਦਿਨ ਲਈ ਦਿਨ ਲਈ ਮਦਰਾਸ
ਜਾ ਰਿਹਾ ਹੈ । ਐਸ ਸਵਰਨ ਦਿੱਲੀ ਗਿਅ ਹੋਇਆ ਸੀ । ਪੰਜਾਬੀ ਲੇਖਕਾਂ ਦੇ ਤੌਰ ਤੇ ਮੈਂ
ਸੁਖਬੀਰ, ਪ੍ਰੀਤਮ ਬੇਲੀ ਤੇ ਐਸ ਸਵਰਨ ਬਾਰੇ ਪੜ੍ਹਿਆ ਹੋਇਆ ਸੀ । ਪ੍ਰੀਤਮ ਬੇਲੀ ਚੰਡੀਗੜ੍ਹ
ਵਾਲੀ ਮੀਟਿੰਗ ਵਿਚ ਮਿਲਆ ਸੀ । ਉਸ ਨੇ ਅਜੇ ਹੋਰ ਚੰਡੀਗੜ੍ਹ ਠਹਿਰਨਾ ਸੀ । ਸੋ ਦੂੁਜੇ ਦਿਨ
ਕਿਸੇ ਲੇਖਿਕ ਨੂੰ ਮਿਲਣ ਦੀ ਥਾਂ ਮਿਊਜੀਅਮ ਅਤੇ ਐਲਫੰਟਾ ਕੇਵਜ ਦੇਖੀਆਂ । ਸ਼ਾਮ ਨੂੰ ਘੁੰਮਣ
ਵਾਲੇ ਟਾਵਰ ਹੋਟਲ ਜੋ ਸਮੁੰਦਰ ਦੇ ਕਿਨਾਰੇ ਹੈ ਖਾਣਾ ਖਾਧਾ । ਚਪਾਟੀ ਤੇ ਮੀਰਾਨ ਡਰਾਇਵ
ਸਮੁੰਦਰ ਦੇ ਕੰਢੇ ਸੁੰਦਰੀ ਦੇ ਗਲੇ ਦੇ ਹਾਰ ਦੀ ਤਰਾਂ ਚਮਕਦਾ ਹੈ । ਸਾਧਾਰਨ ਰੌਸ਼ਨੀਆਂ ਬੜਾ
ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ । ਏਸ ਤਰਾਂ ਗੋਲ ਘੁੰਮਣ ਵਾਲੇ ਟਾਵਰ ਹੋਟਲ ਇੰਗਲੈਂਡ ਤੇ
ਕਨੇਡਾ ਵਿਚ ਵੀ ਹਨ । ਇੰਗਲੈਂਡ ਵਾਲਾ ਤਾਂ ਆਈ ਆਰ ਏ ਦੇ ਬੰਬ ਧਮਾਕੇ ਤੋਂ ਬਾਅਦ ਬੰਦ ਕਰ
ਦਿਤਾ ਸੀ ।
ਮੰਗਲਵਾਰ 18 ਜਨਵਰੀ ਨੂੰ ਬਲਜੀਤ ਪਰਮਾਰ ਨੂੰ ਟੈਲੀਫੂਨ ਕਰਕੇ ਉਹਦੇ ਪਾਸ ਗਿਆ । ਉਹ ਤੇ ਐਸ
ਸਵਰਨ ਦਾ ਦਫਤਰ ਲਾਗੇ ਲਾਗੇ ਹੀ ਲਮਿੰਗਟਨ ਰੋਡ ਤੇ ਹਨ । ਉਹਨੇ ਦਸਿਆ ਕਿ ਸ਼ੇਰੇ ਪੰਜਾਬ ਦੇ
ਹੋਟਲ ਦੇ ਨੇੜੇ ਹੀ ਉਹਦਾ ਆਰ ਕੇ ਹੋਟਲ ਦੇ ਉਪਰ ਦਫਤਰ ਹੈ । ਉਹ ਅੰਗਰੇਜੀ ਦੀ ਰੋਜਾਨਾ
ਅਖਬਾਰ “ਬੰਬੇ ਆਈ” ਦਾ ਐਡੀਟਰ ਹੈ । ਪੰਜਾਬੀ ਦੀ ਐਮ ਏ ਅਤੇ ਕਵਿਤਾਵਾਂ ਦੀ ਕਿਤਾਬ “ਆਪੋ
ਆਪਣੀ ਕੈਦ” ਛਪਵਾ ਚੁੱਕਾ ਹੈ । ਉਹਦੇ ਨਾਲ ਚਾਰ ਪੰਜ ਘੰਟੇ ਗੱਲਬਾਤ ਹੁੰਦੀ ਰਹੀ । ਉਥੋਂ ਉਸ
ਨੇ ਸਵਰਨ ਤੇ ਸੁਖਬੀਰ ਨੂੰ ਵੀ ਟੈਲੀਫੂਨ ਕੀਤੇ । ਦੂਜੇ ਦਿਨ ਮੈਂ ਸੁਖਬੀਰ ਨੂੰ ਉਹਦੇ ਘਰ
ਮਿਲਣ ਦਾ ਪ੍ਰੋਗਰਾਮ ਬਣਾਇਆ । ਦੁਪਹਿਰ ਦੀ ਰੋਟੀ ਖਾਂਦੇ ਹੀ ਇੰਗਲੈਂਡ ਤੇ ਪੰਜਾਬ ਬਾਰੇ
ਗੱਲਾਂ ਕਰਦੇ ਰਹੇ । ਫੇਰ ਉਸ ਨੇ ਕਿਹਾ ਕਿ ਕਿਉਂ ਨਾ ਤੇਰੀ ਇੰਟਰਵਿਊ ਨੋਟ ਕਰ ਲਵਾਂ ਕਿਉਕਿ
ਤੂੰ ਭਾਰਤੀ ਮਜਦੂਰ ਸਭਾ (ਗ ਬ) ਦਾ ਨੁਮਾਇੰਦਾ ਏਂ । ਮੈਨੂੰ ਕੀ ਉਜਰ ਹੋ ਸਕਦਾ ਸੀ । ਤਦ ਉਸ
ਨੇ ਇੰਗਲੈਂਡ ਵਿਚ ਅਵਾਸੀਆਂ ਦੇ ਮਸਲਿਆਂ, ਇੰਗਲੈਂਡ ਦੇ ਰਿਸੈਸਨ ਵਿਚ ਥਲੇ ਲੱਗ ਜਾਣ ਤੇ
ਨਸਲੀ ਵਿਤਕਰੇ ਬਾਰੇ ਸਵਾਲ ਜਵਾਬ ਪੁਛਦਾ ਰਿਹਾ । ਉਸ ਨੇ ਕਿਹਾ ਕਿ ਜਦੋਂ ਸਵਰਨ ਦਿੱਲੀ ਤੋਂ
ਵਾਪਸ ਆਇਆ ਆਪਾਂ ਇੱਕ ਸ਼ਾਮ ਫਿਰ ਇਕੱਠੇ ਬੈਠਾਂਗੇ । ਉਮੀਦ ਹੈ ਕਿ ਕਲ ਨੂੰ ਉਹ ਵਾਪਸ ਆ
ਜਾਵੇਗਾ ਤੇ ਅਮਰੀਕ ਗਿੱਲ ਵੀ ਤੇ ਸੁਖਬੀਰ ਨੂੰ ਵੀ ਸੱਦ ਲਵਾਂਗੇ ।
19 ਜਨਵਰੀ ਬੁੱਧਵਾਰ ਸੁਖਬੀਰ ਦੇ ਘਰ ਗਿਆ । ਕਾਰ ਦਾ ਡਰਾਇਵਰ ਬੰਬਈ ਵਿਚ ਨਵਾਂ ਨਵਾਂ ਹੀ ਸੀ
। ਉਹ ਕਸ਼ਮੀਰ ਤੋਂ ਆਇਆ ਸੀ । ਪੁੱਛਦੇ ਪੁਛਾਂਦੇ ਕਾਫੀ ਲੇਟ ਸੁਖਬੀਰ ਦੇ ਘਰ ਸੰਨ ਐਂਡ ਸੀ
ਪੁੱਜੇ । ਸੁਖਬੀਰ ਘਰ ਹੀ ਸੀ । ਸਭ ਤੋਂ ਪਹਿਲਾ ਮੈਂ ਗੱਲ ਸ਼ੁਰੂ ਕਰਨ ਲਈ ਰਸਮੀਂ ਤੌਰ ਤੇ
ਵਧਾਈ ਦਿੱਤੀ ਕਿ ਤੁਹਾਨੂੰ ਭਾਸ਼ਾ ਵਿਭਾਗ ਨੇ ਇਨਾਮ ਦਿੱਤਾ ਹੈ । ਉਸ ਨੇ ਬੜੇ ਠਰੰਮੇ ਨਾਲ
ਦਸਿਆ ਕਿ ਮੈਂ ਇਨਾਮ ਨਹੀਂ ਲਿਆ । ਇਨਾਮ ਨਾ ਲੈਣ ਦੇ ਕਾਰਨਾਂ ਬਾਰੇ ਉਨ੍ਹਾਂ ਵਿਸਥਾਰ ਨਾਲ
ਦਸਿਆ । ਮੈਨੂੰ ਹੈਰਾਨੀ ਤੇ ਖੁਸ਼ੀ ਹੋਈ । ਕਿਉਕਿ ਜਦੋਂ ਮੈਂ ਜਲੰਧਰੋਂ 15 ਜਨਵਰੀ ਨੁੰ
ਗੱਡੀ ਫੜੀ ਸੀ ਅਖਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਸਨ । ਜਿਹਨਾਂ ਨੂੰ ਆਇਆ ਇਨਾਮ ਦੇਣੇ
ਸਨ ਉਹਨਾਂ ਦੀਆਂ ਤਸਵੀਰਾਂ ਸਮੇਤ । ਮੈਨੂੰ ਯਾਦ ਹੈ ਕਿ ਜਦੋਂ ਜਸਵੰਤ ਸਿੰਘ ਕੰਵਲ “ਬਲਰਾਜ
ਸਾਹਨੀ” ਤੇ “ਬਾਵਾ ਬਲਬੰਤ” ਇਨਾਮ ਲਈ ਪੈਸੇ ਇਕੱਠੇ ਕਰਨ ਇੰਗਲੈਂਡ ਸੀ ਤਾਂ ਮੈਂ ਕੋਈ ਪੈਸਾ
ਨਹੀਂ ਸੀ ਦਿੱਤਾ । ਉਦੋਂ ਉਹਦੀ ਦਲੀਲ ਇਹ ਸੀ ਕਿ ਸਰਕਾਰੀ ਇਨਾਮ ਇਮਾਨਦਾਰ ਼ਲੇਖਕਾਂ ਨੂੰ
ਨਹੀਂ ਮਿਲਦੇ ਇਮਾਨਦਾਰੀ ਕਾਇਮ ਰੱਖਣ ਲਈ ਸਾਨੂੰ ਇਹ ਇਨਾਮ ਚਾਲੂ ਕਰਨੇ ਚਾਹੀਦੇ ਹਨ । ਮੇਰੇ
ਪੈਸੇ ਨਾ ਦੇਣ ਦਾ ਹੁੰਗਾਰਾ ਭਰਨ ਵਾਲਾ ਦੂਜਾ ਬੰਦਾ ਸੁਰਜੀਤ ਵਿਰਦੀ ਸੀ । ਸਾਡੇ ਦੋਹਾਂ ਦੇ
ਇਤਰਾਜ ਤੇ ਉਹ ਸਾਰੀ ਮਹਿਫਲ ਵਿੱਖਰ ਗੲ ਿਸੀ । ਉਸ ਤੋਂ ਬਾਅਦ ਕੰਵਲ ਨੇ ਇਕੱਲੇ ਇਕੱਲੇ ਬੰਦੇ
ਨੂੰ ਪ੍ਰੇਰ ਕੇ ਪੈਸੇ ਉਗਰਾਹ ਲਏ ਤੇ ਫਿਰ ਕਹਾਣੀ ਉਹਦੇ ਆਪ ਇਨਾਮ ਠੁਕਰਾਉਣ ਤੇ ਫੇਰ ਦੁਬਾਰਾ
ਲੈ ਲੈਣ ਤੇ ਕੀ ਫਰਕ ਪੈਂਦਾ ਹੈ । ਇਮਾਨਦਾਰੀ ਫੇਰ ਯਾਰੀ ਦੋਸਤੀ ਦੀ ਢਾਣੀ ਨੂੰ ਖੁਸ਼ ਵੀ
ਕਰਦੀ ਰਹੀ । ਸੁਖਬੀਰ ਮੈਨੂੰ ਪੋਰਸ ਜਾਪਿਆ ਜਿਸਨੇ ਏਸ ਸਕੰਦਰੀ ਹੈਂਕੜ ਨੂੰ ਵੰਗਾਰਿਆ ਹੈ ।
ਉਸ ਨੇ ਕਿਹਾ ਕਿ ਜੇ ਮੈਨੂੰ ਇਨਾਮ ਦੇਣਾ ਹੈ ਤਾਂ ਮੈਨੂੰ “ਪੰਜਾਬੀੈ ਲੇਖਿਕ” ਨੂੰ ਦਿੱਤਾ
ਜਾਵੇ ਨਾ ਕਿ ਕਿਸੇ ਖਾਨੇ ਵਿਚ ਪਾ ਕੇ ਕੁੱਤੇ -ਬੁਰਕੀ ਸੁੱਟੀ ਜਾਵੇ ।
ਸਾਹਿਤ ਵਿਚ ਹੋ ਰਹੀਆਂ ਘਪਲੇਬਾਜੀਆਂ ਤੇ ਇਨਾਮਾਂ ਦੇ ਨਾਂ ਤੇ ਸਾਡੇ ਕਿੰਨੇ ਲੇਖਕ ਸਾਹ-ਸੱਤ
ਹੀਣ ਹੋ ਗਏ ਹਨ ਜੋ ਏਸ ਝਾਕ ਵਿਚ ਕੁਝ ਕਹਿੰਦੇ ਵੀ ਨਹੀ ਕਿ ਸ਼ਾਇਦ ਅੱਗੇ ਸਾਡਾ ਨਾਂਅ ਆ
ਜਾਵੇ । ਏਥੋਂ ਗੱਲ ਤੁਰਦੀ ਤੁਰਦੀ ਪਾਕਿਸਤਾਨ ਪੁੱਜ ਗਈ । ਮੈਂ ਸੁਖਬੀਰ ਨੂੰ ਪੁਛਿਆ ਕਿ
ਅਹਿਮਦ ਸਲੀਮ ਦੀ ਕਿਤਾਬ “ਝੋਕ ਰਾਂਝਣ ਦੀ” ਦੇਖੀ ਹੈ । ਉਸ ਨੇ ਦਸਿਆ ਕਿ ਨਹੀਂ । ਉਸ ਨੇ
ਕੁਝ ਵੇਰਵਾ ਜਾਨਣਾ ਚਾਹਿਆ ਤਦ ਮੈਂ ਦਸਿਆ ਕਿ ਝੋਕ ਰਾਂਝਣ ਦੀ 1988 ਵਿਚ ਛਪੀ ਹੈ । 184
ਸਫੇ ਹਨ । ਜੇ ਮੋਟੀ ਗੱਲ ਕਰੀਏ ਤਾ ਦਿੱਲੀ ਵਿਚ ਅੰਮ੍ਰਤਾ ਪ੍ਰੀਤਮ, ਅਜੀਤ ਕੌਰ ਤੇ ਅਰਪਣਾ
ਕੌਰ ਹਨ । ਜਲੰਧਰ ਵਿਚ ਹਰਜੀਤ ਟੀ ਵੀ ਵਾਲੇ ਦੇ ਘਰ ਮਨਜੀਤ ਟਿਵਾਣਾ ਅਤੇ ਅਮ੍ਰਿਤਸਰ ਵਿਚ
ਸ਼ਰਨ ਮੱਕੜ, ਰਿਸ਼ਮ ਤੇ ਰਿਸ਼ਮ ਦੀਆਂ ਤੇ ਭੈਣਾਂ , ਕੁਲਦੀਪ ਕਲਪਣਾ ਦਾ ਜਿਕਰ ਹੈ । ਬਸ
ਬੰਬਈ ਵਿਚ ਇਕ ਸੁਖਬੀਰ ਤੇ ਉਸ ਦੀ ਬੇਟੀ ਹੈ । ਹੋਰ ਕੋਈ ਬੀਬੀ ਨਹੀਂ । ਅਹਿਮਦ ਸਲੀਮ ਤੋਂ
ਪਹਿਲਾਂ ਅਮਜਦ ਭੱਟੀ ਨੇ ਵੀ ਭਾਰਤ ਦਾ ਗੇੜਾ ਮਾਰਿਆ ਸੀ ਤੇ ਵਾਪਸ ਲਾਹੌਰ ਜਾ ਕੇ ਪੰਜ ਦਰਿਆ
ਵਿਚ ਫੋਟੋਆਂ ਸਮੇਤ ਬੀਬਆਂ ਦਾ ਹੀ ਜਿਕਰ ਕੀਤਾ ਸੀ । ਸ਼ਾਇਦ ਸਾਡੇ ਵਾਲੇ ਪੰਜਾਬੀ ਸਾਹਿਤ ਦੀ
ਪਛਾਣ ਇਨਾਂ ਬੀਬਆਂ ਕਰਕੇ ਹੀ ਹੈ । ਜੇ ਝੋਕ ਰਾਝਣ ਵਿਚ ਸਾਰੀਆਂ ਛੱਪੀਆਂ ਤਸਵੀਰਾਂ ਤੇ ਸਕੈਚ
ਹੀ ਦੇਖੀਏ ਤਾਂ ਇਹ ਹਨ । (1) ਅੰਮ੍ਰਿਤਾ ਪ੍ਰੀਤਮ ਇਮਰੋਜ (2) ਅੰਮ੍ਰਿਤਾ ਪ੍ਰੀਤਮ ਤੇ
ਰਿਸ਼ਮ (3) ਅਜੀਤ ਕੌਰ, ਅਰਪਣਾ ਤੇ ਰੇਣੂਕਾ ਦੇ ਸਕੇਚ (4) ਮਨਜੀਤ ਟਿਵਾਣਾ (5) ਸਾਰਾ
ਸਗੁੱਫਤਾ ਨਿਰੂਪਮਾ ਦੱਤ ਦੇ ਸਕੈਚ (6) ਰਿਸ਼ਮ ਤੇ ਉਹਦੀਆਂ ਭੈਣਾ ਅਮ੍ਰਿਤਸਰ (7) ਰਿਸ਼ਮ,
ਸ਼ਰਨ ਮੱਕੜ ਤੇ ਗੁੱਲ ਚੋਹਾਨ ਦੇ ਸਕੈਚ (8) ਰਿਸ਼ਮ ਤੇ ਯਾਸਮੀਨ ਜਮਾਲ (9)ਅੰਮ੍ਰਿਤਾ
ਪ੍ਰੀਤਮ, ਗਗਨ ਗਿੱਲ ਤੇ ਦਵਿੰਦਰ ਦੇ ਸਕੈਚ (10) ਕਮਲ ਇਕਾਰਸੀ ਤੇ ਅਹਿਮਦ ਸਲੀਮ (11) ਸੌਵਰ
ਤੇ ਬਲਰਾਜ ਸਾਹਨੀ (12) ਸੁਖਬੀਰ ਤੇ ਉਹਨਾਂ ਦੀ ਬੇਟੀ । ਸੁਕਬੀਰ ਨੇ ਇਸ ਤੇ ਮੁਸਕਰਾ ਕੇ
ਕਿਹਾ ਕਿ ਫੇਰ ਸਾਡਾ ਵੀ ਪੱਤਾ ਉਹਨੂੰ ਕੱਟ ਦੇਣਾ ਚਾਹੀਦਾ ਸੀ ।
ਝੋਕ ਰਾਂਝਣ ਦੀ ਦਾ ਇਕ ਚੈਪਟਰ ਅੰਮ੍ਰਤਸਰ ਬਾਰੇ ਹੈ । ਜਦੋਂ ਸਲੀਮ ਨੇ ਮੈਨੂੰ ਕਿਤਾਬ ਦਿੱਤੀ
ਤੱਦ ਕਿਹਾ ਕਿ ਇਹਦਾ ਲਪੀਅੰਤਰ ਕਰਕੇ ਪ੍ਰੀਤਲੜੀ ਨੁੰ ਭੇਜ ਦੇਈ । ਮੈਂ ਕਿਹਾ ਕਿ ਵਾਇਦਾ
ਨਹੀਂ ਕਰਦਾ ਮੈਨੂੰ ਜਚਿਆ ਤਦ ਕਰਾਂਗਾ ਨਹੀ ਤੇ ਨਹੀ । ਉਸਨੇ ਕਿਹਾ ਜੇ ਨਹੀ ਕਰ ਸਕਦਾ ਤਾਂ
ਇਸ ਦੀ ਫੋਟੋ ਕਾਪੀ ਕਰਕੇ ਭੇਜ ਦੇਈ । ਇਕ ਚਿੱਠੀ ਮੇਂ ਪ੍ਰੀਤਲੜੀ ਦੀ ਸੰਪਾਦਕਾ ਪੂਨਮ ਨੂੰ
ਲਿਖੀ ਤਾਂ ਉਹਨਾ ਦਾ ਉਤਰ ਆਇਆ ਕਿ ਇਹ ਕਿਤਾਬ ਉਹਨਾ ਦੇ ਪਾਸ ਹੈ । ਮੈਨੁੰ ਏਸ ਗਲ ਦੀ ਖੁਸੀ
਼ਹੈ ਕਿ ਉਹਦਾ ਸੁਨੇਹਾ ਅਪੜ ਗਿਆ ਹੈ ।
ਸੂਖਬੀਰ ਦੀ ਆਪਣੀ ਕਿਸਮ ਦੀ ਮੁਸਕਰਾਹਟ ਦੇ ਜਾਦੂ ਤੋਂ ਵਿਦਾ ਹੋਣ ਲਈ ਜਦੋਂ ਮੈਂ ਉਠਿਆ ਤਾਂ
ਇਸ ਮਿਲਣੀ ਦੀ ਖੁਸ਼ੀ ਪਰਗਟ ਕੀਤੀ । ਅਗਲੇ ਦੋ ਦਿਨ ਮੇਰੇ ਬੰਬਈ ਠਹਿਰਣ ਸਮੇਂ ਸ਼ਾਇਦ ਫੇਰ
ਮਿਲੀਏ ਆਖ ਕੇ ਮੈਂ ਤੁਰ ਆਇਆ। 20 ਜਨਵਰੀ ਵੀਰਵਾਰ ਸਵੇਰੇ ਬਲਜੀਤ ਪਰਮਾਰ ਦਾ ਟੈਲੀਫੂਨ ਆਇਆ
ਕਿ ਸਵਰਨ ਵੀ ਵਾਪਸ ਆ ਗਿਆ ਹੈ ਤੇ ਅਮਰੀਕ ਗਿੱਲ ਵੀ ਸੋ ਅਜ ਸ਼ਾਮ ਨੂੰ ਏਥੇ “ਬੰਬੇ ਆਈ”
ਬੈਠਾਂਗੇ । ਮੈਂ ਹਾਂ ਕਰ ਦਿੱਤੀ । ਉਸ ਨੇ ਸਾਰਿਆਂ ਨੂੰ ਟੈਲੀਫੂਨ ਕਰ ਦਿੱਤੇ । ਸ਼ਾਮੀ
ਅੱੈਸ ਸਵਰਨ ਦੀ ਚੇਤਨਾ ਤੋਂ ਗਲ ਸ਼ੁਰੂ ਹੋਈ । ਪਹਿਲਾਂ ਮੈਂ ਪਰਮਾਰ ਤੇ ਸਵਰਨ ਹੀ ਸਾਂ
ਕਿਉਕਿ ਅਮਰੀਕ ਨੇ ਸੁਖਬੀਰ ਨੂੰ ਨਾਲ ਲੈ ਕੇ ਆਉਣਾ ਸੀ । ਅਮਰੀਕ ਇਕੱਲਾ ਆਇਆ ਤਾ ਉਸ ਨੇ
ਦੱਸਿਆ ਕਿ ਸੁਖਬੀਰ ਨੇ ਕਿਹਾ ਹੇ ਕਿ ਮੈਂ ਆਪੇ ਹੀ ਆ ਜਾਵਾਂਗਾ । ਫੇਰ ਸੁਖਬੀਰ ਦੇ ਇਨਾਮ ਨਾ
ਲੈਣ ਸਬੰਧੀ ਵੀ ਚਰਚਾ ਹੁੰਦੀ ਰਹੀ । ਉਹਨਾਂ ਤਿੰਨਾਂ ਦਾ ਹੀ ਵਿਚਾਰ ਸੀ ਕਿ ਇਸ ਵਾਰ ਸੁਖਬੀਰ
ਨੁੰ ਇਨਾਮ ਲੈ ਲੈਣਾ ਚਾਹੀਦਾ ਸੀ । ਸੁਖਬੀਰ ਦੀ ਇਸ ਗੱਲ ਨਾਲ ਸਹਿਮਤ ਹੋਏ ਬਿਨਾਂ ਨਹੀ ਰਿਹਾ
ਜਾ ਸਕਦਾ । (1) ਇਹ ਇਨਾਮ ਦੇਣ ਵਾਲੇ ਕੌਣ ਹਨ ? (2) ਮੈਰਟ ਦਾ ਅਧਾਰ ਕੀ ਹੈ ? (3) ਗਲਤ
ਗਲ ਨੂੰ ਕਬੂਲ ਕਰਕੇ ਉਹਨਾਂ ਨੂੰ ਹੋਰ ਗਲਤੀਆ ਕਰਨ ਲਈ ਉਤਸਾਹਿਤ ਕਰਦੇ ਹਾਂ ।
21 ਜਨਵਰੀ ਨੂੰ ੰਿਸ਼ਵ ਸੈਨਾਂ ਨੇ ਬੰਦ ਦਾ ਐਲਾਣ ਕੀਤਾ ਹੋਇਆ ਸੀ । ਜਦ ਮੈਂ ਦਸਿਆ ਕਿ ਕਲ
ਮੇਂ ਜਾ ਰਿਹਾ ਹਾਂ ਤਾਂ ਸਵਰਨ ਨੇ ਕਿਹਾ ਕਿ ਇਹ ਗਲਤੀ ਨਾ ਕਰ੍ਰੀਂ ਮੈਂ ਸਵੇਰ ਦੀ ਫਲਾਇਟ
ਔਰੰਗਾਬਾਦ ਜਾਣਾ ਸੀ । ਪੁਆੜੇ ਦੀ ਜੜ੍ਹ ਵੀ ਔਰੰਗਾਬਾਦ ਦੀ ਯੂਨੀਵਰਸਟੀ ਸੀ ਜਿਸ ਦਾ ਨਾਂਅ
ਬਦਲ ਕੇ ਮਰਾਠਾਵਾੜਾ ਯੂਨੀਵਰਸਟੀ ਤੋਂ ਅੰਬੇਦਕਾਰ ਮਰਾਠਾਵਾੜਾ ਯੂਨੀਵਰਸਟੀ ਰਖਿਆ ਸੀ । ਸਿ਼ਵ
ਸੈਨਾ ਵਾਲੇ ਅੰਬੇਦਕਾਰ ਦੇ ਨਾਂ ਤੋਂ ਖਿਲਾਫ ਸਨ । ਸਵਰਨ ਨੇ ਏਅਰ ਇੰਡੀਆ ਦੇ ਦਫਤਰ ਟੈਲੀਫੂਨ
ਕਰਕੇ ਮੇਰੀ ਸੀਟ ਬਦਲਾਉਣ ਦੀ ਕੋਸਿ਼ਸ਼ ਕੀਤੀ । ਉਹਨਾਂ ਦਸਿਆ ਕਿ ਫਲਾੲਟਿ ਜਾਣੀ ਹੈ । ਜੇ
ਨਾ ਪੁਹੰਚ ਸਕਿਆ ਤਾਂ ਅਗਲੇ ਦਿਨ ਦਾ ਵੇਟਿੰਗ ਚਾਂਸ ਨੰਬਰ 9 ਹੈ ।
ਰਾਤ ਘਰ ਆ ਕੇ ਗੱਲ ਕੀਤੀ ਤਾਂ ਮੇਰਾ ਮੁੰਡਾ ਕਹਿੰਦਾ ਕਿ ਛੱਡ ਉਹ ਆਪ ਆਵੇਗਾ । ਅਤੇ ਜੇ
ਅਗਲੇ ਦਿਨ ਤੇ ਪਾਈ ਤਾਂ ਕਈ ਵੇਰ ਪਹਿਲੇ ਚਾਨਸ ਤੇ ਵੀ ਸੀਟ ਨਹੀਂ ਮਿਲਦੀ । ਉਹ ਸਵੇਰੇ
ਸਵੇਰੇ ਬੰਬਈ ਦੀਆਂ ਸੁਨੀਆਂ ਸੜਕਾਂ ਤੋਂ ਲੈ ਕੇ ਮੈਨੂੰ ਏਅਰਪੋਰਟ ਤੇ ਛੱਡ ਆਇਆ ਤੇ ਦਸ ਗਿਆ
ਕਿ ਜੇ ਔਰੰਗਾਬਾਦ ਗੜਬੜ ਹੋਈ ਤਾਂ ਹੋਟਲ ਤੋਂ ਬਾਹਰ ਨਾ ਜਾਈਂ । ਇੱਕ ਘੰਟੇ ਵਿਚ ਜਹਾਜ
ਔਰੰਗਾਬਾਦ ਸੀ । ਸਭ ਤੋਂ ਪਹਿਲਾਂ ਇਕ ਪੰਜਾਬੀ ਹੋਟਲ ਵਿਚ ਮਰਾ ਬੁੱਕ ਕੀਤਾ ਤੇ ਫੇਰ ਸਾਰੇ
ਦਿਨ ਲਈ ਟੈਕਸੀ ਕਿਰਾਏ ਤੇ ਲਈ । ਕਿਉਕਿ ਉਸ ਦਿਨ ਦੇਖਣ ਵਾਲੇ ਚਾਰ ਥਾਂ ਸਨ । ਅਲੋਰਾ,
ਦੌਲਤਾਬਾਦ, ਔਰੰਗਜੇਵ ਦੀ ਕਬਰ, ਖੁਲਦਾਬਾਦ ਤੇ ਬੀਬੀ ਦਾ ਮਕਬਰਾ । ਦੌਲਤਾਬਾਦ ਮੁਹੰਮਦ
ਤੁਗਲਕ ਨੇ ਵਸਾਇਆ ਸੀ । ਉਥੇ ਉਸ ਸਮੇਂ ਦਾ ਬਣਾਇਆ ਕਿਲਾ ਦੇਖਣ ਯੋਗ ਹੈ । ਮੇਰੇ ਲਈ
ਦੇਖਦਿਆਂ ਧੁਰ ਉਪਰ ਤਕ ਜਾਣ ਤੱਕ ਦੋ ਘੰਟੇ ਲੱਗੇ ।ਇਥੇ ਭੇਡੂ ਦੇ ਮੂੰਹ ਵਾਲੀ ਤੋਪ ਪਈ ਹੈ
ਜੋ ਅਜ ਵੀ ਨਵੀਂ ਲਗਦੀ ਹੈ । ਇਹ ਤਿੰਨ ਚਾਰ ਧਾਤਾਂ ਤੋਂ ਬਣਾਈ ਹੋਈ ਹੈ । ਖੁਲਦਾਬਾਦ
ਔਰੰਗਜੇਬ ਦੀ ਕੱਬਰ ਪੱਕੇ ਥੜੇ ਤੇ ਕੱਚੀ ਮਿੱਟੀ ਦੀ ਹੈ । ਉਸ ਕੱਬਰ ਤੇ ਖਰਚੇ ਉਹ ਪੈਸੇ ਸਨ
ਜੋ ਉਸ ਨੇ ੋਪੀਆਂ ਸੀਂ ਕੇ ਵੇਚ ਕੇ ਵੱਟੇ ਹੋਏ ਸਨ । ਪਰ ਟਉਸ ਨੇ ਆਪਣੀ ਬੀਬੀ ਦਾ ਮੱਕਬਰਾ
ਤਾਜ ਮਹੱਲ ਦੀ ਸ਼ਕਲ ਦਾ ਬਣਬਾਇਆ ਜੋ ਬੀਬ ਿਦਾ ਮਕਬਰਾ ਨਾਂ ਨਾਲ ਔਰੰਗਾਬਾਦ ਵਿਚ ਹੈ । ਪਰ
ਉਸ ਦੇ ਪੱਥਰ ਓਨੇ ਵਧਆਿ ਨਹੀਂ ਜਿੰਨੇ ਤਾਜ ਮਹੱਲ ਦੇ ਹਨ । ਅਲੋਰਾ ਗੁਫਾਵਾਂ ਦੀ ਮੂਰਤੀਕਾਰੀ
ਆਪਣੀ ਕਮਾਲ ਆਪ ਹਨ। ਅਲੋਰਾ ਤੋਂ ਵਾਪਸੀ ਤੇ ਪਣ-ਚੱਕੀ ਦੇਖੀ ਜੋ ਸਾਡੇ ਪਹਾੜ ਿਇਲਾਕਿਆ ਵਿਚ
ਘਰਾਟ ਹਨ ਓਸੇ ਕਿਸਮ ਦੀ । ਪਰ ਉਸ ਦਾ ਪਾਣੀ ਕੋਈ ਦੋ ਮੀਲ ਪਰ੍ਹੇ ਨਦੀ ਤੋਂ ਆਉਦਾ ਹ ੈਤੇ ਇਕ
ਸਮੇਂ ਏਥੇ ਚੌਬੀ ਘੰਟੇ ਲੰਗਰ ਚਲਦਾ ਰਹਿੰਦਾ ਸੀ । ਪਣ-ਚੱਕੀ ਤੋਂ ਬੀਬੀ ਦੇ ਮੱਕਬਰੇ ਨੂੰ
ਜਾਂਦਿਆਂ ਰਾਹ ਵਿਚ ਅੰਬੇਦਕਾਰ ਮਰਾਠਾਵਾੜਾ ਯੂਨੀਵਰੱਿਸਟੀ ਆਉਦੀ ਹੈ। ਏਥੇ ਟੇਕਸੀ ਰੋਕ ਉਹ
ਨਵਾਂ ਗੇਟ ਦੇਖਿਆ ਜਿਸ ਤੇ ਅੰਬੇਦਕਰ ਲਿਖਿਆ ਹੋਇਆ ਸੀ । ਬੀਬੀ ਦਾ ਮੱਕਬਰਾ ਦੇਖਣ ਪਿਛੋਂ
ਸੂਰਜ ਛਿੱਪ ਗਿਆ ਸੀ ਤੇ ਵਾਪਸ ਹੋਟਲ ਆ ਗਿਆ ।
ਦੂਜੇ ਦਿਨ ਇਕ ਅਮਰੀਕਨ ਜੋੜੇ ਤੇ ਇਕ ਆਸਟ੍ਰੇਲੀਅਨ ਨਾਲ ਮਿਲਕੇ ਅਸੀਂੇ ਚੌਂਹ ਨੇ ਸਾਂਝੀ ਇਕ
ਟੈਕਸੀ ਕੀਤੀ ਤਾਂ ਕਿ ਅਜੰਤਾ ਜਾਇਆ ਜਾ ਸਕੇ । ਅਜੰਤਾ ਔਰੰਗਾਬਾਦ ਤੋਂ 100 ਕਿਲੋਮੀਟਰ ਦੂਰ
ਹੈ । ਰਸਤੇ ਵਿਚ ਹਰ ਪਿੰਡ ਵਿਚ ਸਿ਼ਵ ਸੈਨਾ ਦੇ ਝੰਡੇ ਤੇ ਨਾਹਰੇ ਸਨ । ਥੋੜੀ ਬੁਹਤ ਗੜਬੜ
ਬੰਬਈ ਵਿਚ ਹੀ ਹੋਈ । ਬਾਕੀ ਸਭ ਠੀਕ ਠਾਕ ਹੀ ਸੀ । ਅਜੰਤਾ ਦੀਆਂ ਗੁਫਾਵਾਂ ਕਾਫੀ ਅੱਛੀਆਂ
ਹਨ । ਇਕ ਗੁਫਾ ਦੇ ਥਮਲਿਆਂ ਵਿਚੋਂ ਹੱਥ ਮਾਰਿਆਂ ਵੱਖ ਵੱਖ ਸਾਜਾਂ ਦੀਆ ਅਵਾਜਾਂ ਆਉੇਦੀਆਂ
ਹਨ ਕਿਸੇ ਵਿਚੁੋਂ ਹਰਮੋਨੀਅਮ, ਕਿਸੇ ਵਿਚੋਂ ਢੋਲਕ, ਕਿਸੇ ਵਿਚੋਂ ਢੋਲ ਤੇ ਤੱਬਲਾ ਆਦਿ ।
ਅਖੀਰਲੀ ਗੁਫਾ ਵਿਚ ਇਕ ਬੱਚੇ ਦੀ ਮੂਰਤੀ ਹੈ ਤੁਸੀਂ ਕਿਸੇ ਪਾਸਿਓਂ ਵੀ ਦੇਖੋ ਉਹ ਤੁਹਾਡੇ ਵਲ
ਦੇਖਦਾ ਹੈ । ਇਹ ਕਲਾ ਦੇ ਕਮਾਲ ਜੋ ਸੈਂਕੜੇ ਵਰ੍ਹੇ ਪੁਰਾਣੇ ਵੀ ਉਸ ਕਮਾਲ ਨੁੰ ਛੋਹੰਦੇ ਹਨ
ਜਿਨ੍ਹਾਂ ਨੂੰ ਦੇਖ ਕੇ ਪੱਛਮੀ ਦੇਸਾਂ ਦੀ ਤੱੜਕ ਫੜਕ ਤਾਂ ਮਰੀ ਮੋਈ ਜਾਪਦੀ ਹੈ । ਇਹ ਬੰਬਈ
ਜਾਣ ਦਾ ਸਬੱਬ ਸੀ ਕਿ ਅਜੰਤਾ ਤੇ ਅਲੋਰਾ ਦੇ ਨਾਲ ਪੰਜਾਬੀ ਪੋਰਸ ਸੁਖਬੀਰ ਨੂੰ ਮਿਲ ਸਕਿਆ ।
ਆਮੀਨ
-0-
|