Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

 


ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰਾ

- ਜਗਜੀਤ ਸਿੰਘ
 

 

(ਜਗਜੀਤ ਸਿੰਘ ਪਹਿਲੇ ਇਤਿਹਾਸਕਾਰ ਹਨ ਜਿਨ੍ਹਾਂ ਨੇ ਗ਼ਦਰ ਲਹਿਰ ਬਾਰੇ ਖੋਜ ਕਰਕੇ ਸਭ ਤੋਂ ਪਹਿਲਾਂ ‘ਗ਼ਦਰ ਪਾਰਟੀ ਲਹਿਰ’ ਨਾਂ ਦੀ ਪੁਸਤਕ ਲਿਖੀ ਸੀ। ਉਸ ਪੁਸਤਕ ਵਿਚੋਂ ਕੁਝ ਜਿ਼ਕਰਯੋਗ ਅੰਸ਼ ਹਾਜ਼ਰ ਹਨ –ਸੰਪਾਦਕ)

‘ਗ਼ਦਰ ਪਾਰਟੀ ਲਹਿਰ‘ ਹਿੰਦੀਆਂ ਦੀ ਸਭ ਤੋਂ ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ ਸੀ। ਜਿਸ ਨੇ ਪੰਚਾਇਤੀ ਕੌਮੀ ਰਾਜ ਦਾ ਨਿਸ਼ਾਨਾ ਸਪੱਸ਼ਟ ਰੂਪ ਵਿਚ ਅਪਣਾਇਆ।
ਪਹਿਲੇ ਸਾਜ਼ਸ਼ ਕੇਸ ਦਾ ਫੈਸਲਾ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ, ਜਿਥੇ ਵੀ ਕੋਈ ਸਰਕਾਰ ਹੋਵੇ ਉਥੇ ਕੁਝ ਬੇਚੈਨੀ ਹੁੰਦੀ ਹੈ, ਭਾਵੇਂ ਉਹ ਬੇਚੈਨੀ ਦੀ ਵਜਹਿ ਵਾਜਵ ਹੋਵੇ ਜਾਂ ਨਾਵਾਜਬ। ਪਰ ਜਿਸ ਸਾਜ਼ਸ਼ ਬਾਰੇ ਮੁਕੱਦਮਾ ਚੱਲ ਰਿਹਾ ਹੈ, ਉਸ ਦੇ ਮਨੋਵਿਗਿਆਨਕ ਕਾਰਨਾਂ ਬਾਰੇ ਵਿਚਾਰ ਕਰਨੀ ਸਾਡੇ ਕੰਮ ਦਾ ਹਿੱਸਾ ਨਹੀਂ।‘ ਅਰਥਾਤ ਜੱਜਾਂ ਨੇ ਗ਼ਦਰ ਪਾਰਟੀ ਲਹਿਰ ਉਤਪੰਨ ਹੋਣ ਦੇ ਕਾਰਨਾਂ ਅਤੇ ਉਸ ਦੇ ਮਕਸਦਾਂ ਅਤੇ ਨਿਸ਼ਾਨਿਆ ਬਾਰੇ ਵਿਚਾਰ ਕਰਨੋ ਸੰਕੋਚ ਕੀਤਾ ਹੈ। ਪਹਿਲੇ ਕੇਸ ਦੇ ਇਕ ਜੱਜ, ਟੀ.ਪੀ. ਐਲਸ ਨੇ ਸ੍ਰੀ ਗੁਰਮੁੱਖ ਸਿੰਘ ਦਾ ਬਿਆਨ ਪੂਰਾ ਨਾ ਲਿਖਣ ਦੇ ਹੱਕ ਦੇ ਵਿੱਚ 16.6.15 ਨੂੰ ਇਸ ਭਾਵ ਦਾ ਨੋਟ ਚਾੜ੍ਹਿਆ ਕਿ ਖਾਸ ਕਾਨੂੰਨ (ਜਿਸ ਹੇਠਾਂ ਗ਼ਦਰ ਪਾਰਟੀ ਲਹਿਰ ਨਾਲ ਸਬੰਧਤ ਮੁਕੱਦਮੇ ਚਲਾਏ ਗਏ) ਦਾ ਇਕ ਮਕਸਦ ਇਹ ਸੀ ਕਿ ਅਖੌਤੀ ਸਾਜਸ਼ੀਆ ਨੂੰ ਰਾਜਸੀ ਪ੍ਰਾਪੇਗੰਡਾ ਕਰਨ ਦਾ ਮੌਕਾ ਨਾ ਦਿੱਤਾ ਜਾਵੇ। ਇਸ ਤਰ੍ਹਾਂ ਗ਼ਦਰ ਪਾਰਟੀ ਲਹਿਰ ਨਾਲ ਸਬੰਧਤ ਸਾਰੇ ਫੈਸਲਿਆਂ ਵਿਚ ਇਸ ਦੇ ਪੰਚਾਇਤੀ ਰਾਜ ਦੇ ਮਕਸਦ ਅਤੇ ਗੈਰ ਫ਼ਿਰਕੂ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਕਿਉਂØਕਿ ਇਹ ਨਜ਼ਰੀਆ ਅਤੇ ਮਕਸਦ ਗ਼ਦਰ ਪਾਰਟੀ ਲਹਿਰ ਦੇ ਕੇਂਦਰੀ ਧੁਰੇ ਸਨ, ਇਸ ਵਾਸਤੇ ਇਨ੍ਹਾਂ ਬਾਰੇ ਕਿਧਰੇ ਜ਼ਿਕਰ ਆਉਂਣੋ ਨਹੀਂ ਰੁਕ ਸਕਿਆ।
‘ਹਿੰਦੁਸਤਾਨ ਜਾਣ ਦੇ ਮਕਸਦ‘ ਦੀ ਸੁਰਖੀ ਹੇਠ ਪਹਿਲੇ ਸਾਜ਼ਸ਼ ਕੇਸ ਵਿਚ ਲਿਖਿਆ ਹੈ, ਇਨਕਲਾਬੀਆਂ ਦੇ ਸਵਰਾਜ ਦੀ ‘ਗ਼ਦਰ‘ ਨੇ ਸਾਫ਼ ਤਸ਼ਰੀਹ ਕੀਤੀ ਹੈ। ਕਾਫ਼ਰਾਂ ਨੂੰ ਕੱਢ ਕੇ ਹਿੰਦ ਦੇ ਆਜ਼ਾਦ ਹੁਕਮਰਾਨ ਬਣੋ। ਪੰਚਾਇਤੀ ਰਾਜ ਰਾਹੀਂ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਲਹਿਰ ਦਾ ਮਕਸਦ ਇਹ ਹੈ ਕਿ ਹਿੰਦ ਦੇ ਲੋਕ ਗ਼ਦਰ ਕਰਨ, ਘੁਣ ਖਾਧੇ ਦਰੱਖਤ ਵਾਂਗੂੰ ਅੰਗਰੇਜ਼ੀ ਸਰਕਾਰ ਨੂੰ ਜੜ੍ਹਾਂ ਤੋਂ ਪੁੱਟਣ ਅਤੇ ਤਬਾਹ ਕਰਨ ਅਤੇ ਇਕ ਕੌਮੀ ਹਕੂਮਤ ਕਾਇਮ ਕਰਨ ਅਤੇ ਸੋਹਨ ਸਿੰਘ ਨੇ ਮਿੰਟਗੁਮਰੀ ਵਿਚ ਜੇਲਰ ਨੂੰ ਦਸਿਆ ‘ਸਾਨੂੰ ਹਮੇਸ਼ਾ ਪੰਚਾਇਤੀ ਰਾਜ ਦੀ ਖਾਹਸ਼ ਕਰਨੀ ਚਾਹੀਦੀ ਹੈ। ਪਾਰਟੀ ਦਾ ਬੁਨਿਆਦੀ ਅਸੂਲ ਕਿਸੇ ਵੀ ਸਾਧਨਾਂ ਰਾਹੀਂ ਸਵਰਾਜ ਹਾਸਲ ਕਰਨਾ ਸੀ।‘ ਮੂਲਾ ਸਿੰਘ ਸਾਨੂੰ ਦੱਸਦਾ ਹੈ ਕਿ ਉਸ ਨੇ ਇਹ ਦਲੀਲਾਂ ਦਿੱਤੀਆਂ ਕਿ ਜੇ ਅਫ਼ੀਮ ਦੇ ਮਾਰੇ ਚੀਨਿਆਂ ਵਰਗੇ ਲੋਕ ਪੰਚਾਇਤੀ ਰਾਜ ਕਾਇਮ ਕਰ ਸਕਦੇ ਸਨ, ਨਿਰਸੰਦੇਹ ਹਿੰਦੀ ਵੀ ਕਰ ਸਕਦੇ ਹਨ। ਨਿਸ਼ਾਨਾ ਉਨ੍ਹਾਂ ਲੀਹਾਂ ਉਤੇ ਚਲਣ ਦਾ ਹੈ, ਜਿਨ੍ਹਾਂ ਉਤੇ ਚੀਨ ਅਤੇ ਹੋਰ ਮੁਲਕ ਜਿਥੇ ਜੁਗਗਰਦੀਆਂ ਹੋਈਆਂ, ਚੱਲੇ ਅਤੇ ਗ਼ਦਰ ਦੀ ਸਿੱਖਿਆ ਉਤੇ ਚਲਕੇ ਅੰਗਰੇਜ਼ੀ ਸਰਕਾਰ ਦਾ ਤਖਤਾ ਉਲਟਣਾ ਹੈ।
ਮਾਂਡਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਗ਼ਦਰ ਅਖ਼ਬਾਰ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ, ਇਹ ਪਹਿਲੇ ਪਰਚੇ ਤੋਂ ਖੁਲਮ ਖੁੱਲਾ ਅਤੇ ਬਿਨ੍ਹਾਂ ਕਿਸੇ ਲੁਕਾ ਦੇ ਬਾਗ਼ੀ ਸੀ ਅਤੇ ਪੰਚਾਇਤੀ ਰਾਜ, ਜਿਸ ਵਿਚ ਹਿੰਦ ਦੀਆਂ ਸਾਰੀਆਂ ਜਾਤੀਆਂ ਦੇ ਪ੍ਰਤਿਨਿਧ ਹੋਣੇ ਸਨ, ਨੂੰ ਕਾਇਮ ਕਰਨ ਖਾਤਰ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਬਗਾਵਤ ਰਾਹੀਂ ਜ਼ਬਰਦਸਤੀ ਬਾਹਰ ਕੱਢਣ ਦਾ ਪ੍ਰਚਾਰ ਕਰਦਾ ਸੀ।
ਮਾਂਡਲੇ ਕੇਸ ਵਿਚ ਹੀ ਜ਼ਿਕਰ ਆਉਂਦਾ ਹੈ ਕਿ ਸ੍ਰੀ ਹੀਰਾ ਸਿੰਘ ਨੇ ਬੰਕੋਕ ਲੈਕਚਰ ਕੀਤਾ ਕਿ ਬਾਦਸ਼ਾਹ ਸਲਾਮਤ ਦਾ ਰਾਜ ਖਤਮ ਹੋਣ ਉਤੇ ਉਹ ਪੰਚਾਇਤੀ ਰਾਜ ਕਾਇਮ ਕਰਨਗੇ।
ਪੰਚਾਇਤੀ ਰਾਜ ਦੇ ਨਿਸ਼ਾਨੇ ਨੂੰ ਕੇਵਲ ਸ਼ੁਰੂ ਵਿਚ ਨੀਯਤ ਨਹੀਂ ਸੀ ਕੀਤਾ ਗਿਆ, ਬਲਕਿ ਇਸ ਨੂੰ ਅਸਲੀ ਸ਼ਕਲ ਦੇਣ ਦਾ ਅਖੀਰ ਦਮ ਤੱਕ ਧਿਆਨ ਰਖਿਆ ਗਿਆ। ਐਲਾਨੇ ਜੰਗ, ਜਿਹੜਾ ਤਜਵੀਜ਼ ਸ਼ੁਦਾ ਗ਼ਦਰ ਸ਼ੁਰੂ ਹੋਣ ਸਮੇਂ ਵੰਡਣ ਲਈ ਤਿਆਰ ਕੀਤਾ ਗਿਆ ਸੀ, ਵਿਚ ਲਿਖਿਆ ਹੈ, ਹੁਣ ਹੈ ਵੇਲਾ ਬਗ਼ਾਵਤ ਕਰਨ ਦਾ, ਯੂਰਪੀਨਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਅਤੇ ਆਪਣਾ ਮੁਲਕ ਉਨਾਂ ਤੋਂ ਆਜ਼ਾਦ ਕਰਵਾਉਣ ਦਾ। ਮੈਂ ਤੁਹਾਨੂੰ ਇਕ ਜੰਗ ਬਾਰੇ ਦੱਸ ਰਿਹਾ ਹਾਂ ਜਿਸ ਦਾ ਐਲਾਨ ਕੀਤਾ ਗਿਆ ਹੈ ਕਿ ਇਹ ਸਾਰੇ ਹਿੰਦ ਵਿਚ ਫੈਲ ਗਿਆ ਹੈ। ਕੀ ਤੁਸੀਂ ਚੈਨ ਨਾਲ ਬੈਠ ਸਕਦੇ ਹੋ ਜਦੋਂ ਇਕ ਜੰਗ ਜਾਰੀ ਹੋਵੇ। ਤੁਹਾਨੂੰ ਏਕਾ ਕਰਨਾ ਚਾਹੀਦਾ ਹੈ, ਹੁਣ ਵਾਲੀ ਹਕੂਮਤ ਨੂੰ ਜੜ੍ਹਾਂ ਤੋਂ ਪੁੱਟਣਾ ਚਾਹੀਦਾ ਹੈ ਅਤੇ ਇਕ ਪੰਚਾਇਤੀ ਰਾਜ ਕਾਇਮ ਕਰਨਾ ਚਾਹੀਦਾ ਹੈ।
ਜਦੋਂ ਤਜਵੀਜ਼ ਸ਼ੁਦਾ ਗ਼ਦਰ ਦੇ ਨੀਯਤ ਸਮੇਂ ਤੋਂ ਐਨ ਭੇਜਿਆ, ਉਸ ਨੂੰ ਇਹ ਹਦਾਇਤ ਦਿੱਤੀ ਗਈ ਕਿ ਖ਼ਬਰ ਪੁੱਜਦੇ ਸਾਰ ਹੀ ਅੰਗਰੇਜ਼ੀ ਪਲਟਣਾਂ ਦਾ ਕਤਲਾਮ ਕਰ ਦਿੱਤਾ ਜਾਵੇ ਪੰਚਾਇਤੀ ਰਾਜ ਦਾ ਐਲਾਨ ਕਰ ਦਿੱਤਾ ਜਾਵੇ ਅਤੇ ਉਹ 100 ਸਵਾਰ ਲਾਹੌਰ ਭੇਜ ਦੇਵੇ ਅਤੇ ਬਾਕੀਆਂ ਨੂੰ ਨਾਲ ਲੈ ਕੇ ਦਿੱਲੀ ਜਾਵੇ।
ਇਕ ਨੀਮ ਸਰਕਾਰੀ ਅਮਰੀਕਨ ਰਿਪੋਰਟ ਵਿਚ ਵੀ ਇਹ ਮੰਨਿਆ ਗਿਆ ਹੈ ਕਿ ਗ਼ਦਰ ਪਾਰਟੀ ਦਾ ਮਕਸਦ ਹਿੰਦ ਵਿਚ ਜਮਹੂਰੀ ਨਮੂਨੇ ਦੀ ਹਕੂਮਤ ਕਾਇਮ ਕਰਨਾ ਸੀ।
ਪੰਚਾਇਤੀ ਰਾਜ ਕਿਸ ਕਿਸਮ ਦਾ? ਇਸਦੀ ਤਸ਼ਰੀਹ ਕੀਤੀ ਹੋਈ ਕਿਧਰੇ ਨਹੀਂ ਮਿਲਦੀ। ਪਰ ਇਹ ਅਨੁਮਾਨ ਲਾ ਲੈਣਾ ਅਯੋਗ ਨਹੀਂ ਕਿ ਗ਼ਦਰ ਪਾਰਟੀ ਦੇ ਸਾਹਮਣੇ ਅਮਰੀਕਾ ਦਾ ਨਮੂਨਾ ਸੀ, ਜਿਸ ਦੇ ਅਸਰ ਹੇਠ ਪੰਚਾਇਤੀ ਰਾਜ ਦਾ ਨਿਸ਼ਾਨਾ ਕਾਇਮ ਹੋਇਆ।
ਗ਼ਦਰ ਪਾਰਟੀ ਲਹਿਰ ਸਬੰਧੀ ਚਲੇ ਮੁਕੱਦਮਿਆਂ ਵਿਚ ਇਸ ਲਹਿਰ ਦੇ ਗੈਰ ਫ਼ਿਰਕੂ ਨਜ਼ਰੀਏ ਸਬੰਧੀ ਹੋਰ ਵੀ ਘੱਟ ਜ਼ਿਕਰ ਹੈ। ਨਵਾਬ ਖਾਨ ਨੇ ਆਪਣੀ ਗਵਾਹੀ ਵਿਚ ਦਸਿਆ ਕਿ ‘ਹਿੰਦੁਸਤਾਨ ਐਸੋਸੀਏਸ਼ਨ‘ ਦਾ ਤਕਰੀਬਨ ਓਹੋ ਮਕਸਦ ਸੀ ਜੋ ਕਿ ਪਿਛੋਂ ਬਣੀ ‘ਹਿੰਦੀ ਐਸੋਸੀਏਸ਼ਨ‘ ਦਾ, ਅਤੇ ਇਹ ਸਾਰੇ ਫ਼ਿਰਕਿਆਂ ਦੇ ਹਿੰਦੀਆਂ ਦੀ ਏਕਤਾ ਨੂੰ ਮੁੱਖ ਰੱਖਦੀ ਸੀ ਅਤੇ ਅਮਰੀਕਾ ਤੋਂ ਆਉਂਦੀਆਂ ਰਸਤੇ ਵਿਚ ਪੀਨਾਂਗ ਅਤੇ ਰੰਗੂਨ ਏਕਤਾ ਦਾ ਪ੍ਰਚਾਰ ਕੀਤਾ ਗਿਆ। ਨਵਾਬ ਖਾਂ ਨੇ ਹੀ ਜਿਰਾਹ ਦੇ ਜਵਾਬ ਵਿਚ ਦਸਿਆ ਕਿ,‘‘ਗ਼ਦਰ ਪਾਰਟੀ ਦੇ ਸਿੱਖ ਅਤੇ ਮੁਲਸਮਾਨ ਮੈਂਬਰ ਇਕੱਠਾ ਖਾਣਾ ਖਾਂਦੇ ਹਨ ਅਤੇ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾ।‘‘
ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਜੱਜਾਂ ਨੇ ਆਪਣੀਆਂ ਗੱਲਾਂ ਸਿੱਧ ਕਰਨ ਵਾਸਤੇ ‘ਗ਼ਦਰ‘ ਅਤੇ ‘ਗ਼ਦਰ ਦੀ ਗੂੰਜ‘ ਦੇ ਹਵਾਲੇ ਦੇਣ ਲਗਿਆਂ ਸੰਕੋਚ ਨਹੀਂ ਕੀਤੀ, ਅਤੇ ਜੋ ਓਹ ਚਾਹੁੰਦੇ ਤਾਂ ਗ਼ਦਰ ਪਾਰਟੀ ਲਹਿਰ ਦਾ ਗੈਰ ਫਿਰਕੂ ਨਜ਼ਰੀਆ ਦਰਸਾਉਣ ਲਈ ‘ਗ਼ਦਰ‘ ਅਤੇ ‘ਗ਼ਦਰ ਦੀ ਗੂੰਜ‘ ਵਿਚੋਂ ਬਹੁਤ ਮਸਾਲਾ ਮਿਲ ਸਕਦਾ ਸੀ। ਵੰਨਗੀ ਦੇ ਤੌਰ ਉਤੇ:
‘‘ਸਾਨੂੰ ਲੋੜ ਨਾ ਪੰਡਤਾਂ ਕਾਜੀਆਂ ਦੀ,
ਨਹੀਂ ਸ਼ੌਕ ਹੈ ਬੇੜਾ ਡੁਬਾਵਨੇ ਦਾ।
ਜਪ ਜਾਪ ਦਾ ਵਕਤ ਬਤੀਤ ਹੋਇਆ,
ਵੇਲਾ ਆ ਗਿਆ ਤੇਗ ਉਠਾਵਨੇ ਦਾ।
ਹਿੰਦੂ ਤੇ ਮੁਲਸਮਾਨ ਸਿੱਖ ਤੇ ਬੰਗਾਲੀ ਸਾਰੇ,
ਭਾਰਤ ਦੇ ਪੁੱਤ ਅਸੀਂ ਸਾਰੇ ਹੀ ਕਹਾਂਮਦੇ,
ਸ਼ਰ੍ਹਾ ਤੇ ਮਜ਼ਬ ਜੇਹੜੇ ਰਖ ਲੌ ਕਨਾਰਿਆਂ ਤੇ,
ਦੇਖੀ ਜਾਊ ਪਿਛੋਂ ਕੰਮ ਪੈਹਲਾਂ ਕਤਲਾਮ ਦੇ।
ਰਹੇ ਗਰਕ ਹਿੰਦੂ ਮੁਸਲਮਾਨ ਸਾਰੇ,
ਆਯਾ ਜਦੋਂ ਦਾ ਰਾਜ ਫਰੰਗੀਆਂ ਦਾ।
ਰੱਬੀ ਝਗੜਿਆਂ ਵਿਚ ਮਸ਼ਗੂਲ ਹੋਏ,
ਜਿਵੇਂ ਕੰਮ ਜਨਾਨੀਆਂ ਰੰਡੀਆਂ ਦਾ।
ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ,
ਭੈੜਾ ਕੰਮ ਫੜਿਆ ਧੜੇ ਬੰਦੀਆਂ ਦਾ।
ਛੂਤ ਛਾਤ ਅੰਦਰ ਊਚ ਨੀਚ ਬਣਕੇ,
ਉਲਟਾ ਕੰਮ ਕੀਤਾ ਫ਼ਿਰਕੇ ਬੰਦੀਆਂ ਦਾ।
ਗਿਆ ਦੇਸ਼ ਦਾ ਭੁਲ ਪਯਾਰ ਸਾਨੂੰ,
ਹੋਯਾ ਅਸਰ ਜੋ ਸੋਹਬਤਾਂ ਮੰਦੀਆਂ ਦਾ।
ਛੂਤ ਛਾਤ ਦਾ ਕੋਈ ਖਿਆਲ ਨਾਹੀਂ,
ਸਾਨੂੰ ਪਰਖ ਨਾ ਚੂਹੜੇ ਚਮਾਰ ਵਾਲੀ।
ਹਿੰਦੋਸਤਾਨ ਵਾਲੇ ਸਾਰੇ ਹੈਨ ਭਾਈ,
ਰੀਤ ਰੱਖਣੀ ਨਹੀਂ ਮਕਾਰ ਵਾਲੀਂ।
ਮਜ਼ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ,
ਕੀਤਾ ਦੇਸ਼ ਦਾ ਨਹੀਂ ਧਿਆਨ ਵੀਰੋ।
ਤੁਸਾਂ ਭੋਲਿਓ ਮੂਲ ਨਾ ਖ਼ਬਰ ਲੱਗੀ,
ਝਗੜਾ ਘਤਿਆ ਵੇਦ ਕੁਰਾਨ ਵੀਰੋ।
ਦੇਸ਼ ਪੱਟਿਆ ਤੁਸਾਂ ਦੇ ਝਗੜਿਆਂ ਨੇ,
ਤੁਸੀਂ ਸਮਝਦੇ ਨਹੀਂ ਨਦਾਨ ਵੀਰੋ।
ਮੰਦਰ ਮਸਜਦਾਂ ਤੁਸਾਂ ਦੇ ਢੈਣ ਲਗੇ,
ਕੇਹੜੀ ਗੱਲ ਦਾ ਤੁਸਾਂ ਗੁਮਾਨ ਭਾਈ,
ਖੋਹੇ ਤੁਸਾਂ ਦੇ ਕਰਦੇ ਕਰਪਾਨ ਵੀਰੋ।
ਗਊ ਸੂਰ ਦੀ ਤੁਸਾਂ ਨੂੰ ਕਸਮ ਭਾਈ,
ਗੋਰੇ ਰੋਜ਼ ਹੀ ਇਨ੍ਹਾਂ ਨੂੰ ਖਾਣ ਵੀਰੋ।
ਹਿੰਦੂ ਮੁਸਲਮਾਨੋਂ ਝਗੜਾ ਛੱਡ ਦੇਵੋ,
ਲਵੋਂ ਦੇਸ਼ ਤੇ ਕੌਮ ਨੂੰ ਜਾਨ ਵੀਰੋ।
ਜ਼ਿਮੀਂ ਵੇਹਲ ਦੇਵੇ ਅਸੀਂ ਗਰਕ ਜਾਈਏ,
ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ।
ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ,
ਤੁਸੀਂ ਬੈਠੇ ਹੋ ਵਿਚ ਅਨਜੋੜ ਕਾਹਨੂੰ।
ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ,
ਸਿੰਘੋ ਛੱਡਿਆ ਮੁਖ ਮਰੋੜ ਕਾਹਨੂੰ।
ਤੁਸੀਂ ਦੀਨ ਈਮਾਨ ਦੇ ਪਏ ਪਿਛੇ,
ਫ਼ਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ।
ਆਪਸ ਵਿਚ ਲੜਨਾ ਮੰਦਾ ਕੰਮ ਫੜਿਆ,
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ,
ਹੀਰਾ ਹਿੰਦ ਹੀਰਾ ਖਾਕ ਰੋਲ ਦਿੱਤਾ,
ਕੌਲੇ ਘਤ ਕੇ ਵੇਦ ਕੁਰਾਨ ਵਾਲੇ।
ਗਾਈਂ ਸੂਰ ਝਟਕਾ ਜੇਕਰ ਦੁੱਖ ਦਿੰਦਾ,
ਗੋਰੇ ਹੈਨ ਤਿੰਨੇ ਚੀਜ਼ਾਂ ਖਾਨ ਵਾਲੇ।

ਪਰ ਗ਼ਦਰ ਪਾਰਟੀਆਂ ਦੇ ਐਲਾਨੀਆਂ ਮਕਸਦ (ਜੋ ਸ੍ਰੀ ਸੋਹਨ ਸਿੰਘ ਨੇ ਦਸੇ ਹਨ) ਅਤੇ ‘ਗ਼ਦਰ‘ ਜਾਂ ‘ਗ਼ਦਰ ਦੀ ਗੂੰਜ‘ ਦੇ ਹਵਾਲੇ ਇਹ ਜ਼ਾਹਰ ਕਰਨ ਵਾਸਤੇ ਕਾਫ਼ੀ ਨਹੀਂ ਕਿ ਗ਼ਦਰ ਪਾਰਟੀ ਲਹਿਰ ਦੀ ਸਪਿਰਟ ਅਮਲੀ ਵਰਤੋਂ ਵਿਚ ਵੀ ਗੈਰ ਫਿਰਕੂ ਸੀ। ਸਾਡੇ ਦੇਸ਼ ਵਿਚ ਕਈ ਕੌਮੀ ਜਨਤਕ ਜਥੇਬੰਦੀਆਂ ਦੇ ਐਲਾਨੀਆ ਨਿਸ਼ਾਨੇ ਗੈਰ ਫ਼ਿਰਕੂ ਹਨ, ਪਰ ਉਨ੍ਹਾਂ ਦੇ ਲੀਡਰਾਂ ਦੀ ਸੱਚੀ ਕੋਸ਼ਿਸ਼ ਦੇ ਬਾਵਜੂਦ ਅਮਲੀ ਵਰਤੋਂ ਵਿਚ ਫਿਰਕੂ ਰੰਗਤ ਆ ਜਾਂਦੀ ਹੈ, ਕਿਉਂØਕਿ ਉਨ੍ਹਾਂ ਦੇ ਮੈਂਬਰਾਂ ਦੀ ਬਹੁਗਿਣਤੀ ਦੇ ਮਨਾਂ ਵਿਚ ਫ਼ਿਰਕੇਦਾਰੀ ਦੇ ਬੀਜ ਹਨ। ਗ਼ਦਰ ਪਾਰਟੀ ਲਹਿਰ ਵਿਚ ਇਹ ਵਿਸ਼ੇਸ਼ ਖਾਸਾ ਸੀ ਕਿ ਅਮਲੀ ਵਰਤੋਂ ਵਿਚ ਵੀ ਇਸ ਦੀ ਸਪਿਰਟ ਨਿਰੋਲ ਗੈਰ ਫ਼ਿਰਕੂ ਸੀ। ਇਸ ਦੇ ਕਈ ਕਾਰਨ ਅਤੇ ਸਬੂਤ ਹਨ।
ਫ਼ਿਰਕੂ ਤੰਗ ਨਜ਼ਰੀ ਦੀ ਇਕ ਵਜਾਹ ਉਹ ਪੁਰਾਤਨ ਜ਼ਿੰਦਗੀ ਦੀਆਂ ਕੀਮਤਾਂ ਹਨ ਜਿਨ੍ਹਾਂ ਦੀਆਂ ਜੜ੍ਹਾਂ ਸਾਡੇ ਦੇਸ਼ ਦੇ ਰਸਮੀ ਧਰਮਾਂ, ਇਤਿਹਾਸ, ਰਵਾਇਤਾਂ ਅਤੇ ਜ਼ਿੰਦਗੀ ਦੀ ਰਹਿਣੀ ਬਹਿਣੀ ਦੇ ਢੰਗਾਂ ਵਿਚ ਹਨ, ਅਤੇ ਜਿਨ੍ਹਾਂ ਨੂੰ ਸਰਮਾਏਦਾਰੀ ਨਿਜ਼ਾਮ ਨੇ ਨਵੀਂ ਰੰਗਤ ਵਿਚ ਪੱਕਿਆਂ ਕੀਤਾ…ਪਰਦੇਸਾਂ ਦੇ ਸਫ਼ਰ, ਪੱਛਮੀ ਸਭਿਅਤਾ ਅਤੇ ਸਭਿਆਚਾਰ ਨਾਲ ਸਿੱਧੇ ਜਾਤੀ ਵਾਹ, ਅਤੇ ਆਜ਼ਾਦ ਮੁਲਕਾਂ ਦੀ ਮਿਸਾਲ, ਹਵਾ ਅਤੇ ਹਾਲਾਤ ਨੇ, ਜਿਵੇਂ ਉਥੇ ਗਏ ਹਿੰਦੀਆਂ ਦੀ ਤੰਗ ਨਜ਼ਰੀ ਦੂਰ ਕਰਕੇ ਉਨ੍ਹਾਂ ਵਿਚ ਕੌਮੀਅਤ ਦਾ ਜ਼ਜ਼ਬਾ ਭਰਿਆ। ਗੁਲਾਮੀ ਵਿਰੁੱਧ ਜਜ਼ਬਾ ਇਤਨਾ ਡੂੰਘਾ ਚਲਾ ਗਿਆ ਕਿ ਇਸ ਨੇ ਫ਼ਿਰਕਾ ਪ੍ਰਸਤੀ ਆਦਿ ਦੇ ਜਜ਼ਬਿਆਂ ਉਤੇ ਗਲਬਾ ਪਾ ਲਿਆ, ਜਿਸ ਦੀ ਦਾਦ ਗਵਰਨਰ ਸਵੈਮ, ਲਾਲਾ ਹਰਦਿਆਲ ਅਤੇ ਸੇਂਟ ਨਿਹਾਲ ਸਿੰਘ ਨੇ ਦਿੱਤੀ। ਬਲਕਿ ਜਨਰਲ ਸਵੈਮ ਨੇ ਦਸਿਆ ਕਿ ਹਿੰਦੀਆਂ ਨੂੰ ਕੈਨੇਡਾ ਵਿਚੋਂ ਕੱਢੇ ਜਾਣ ਦੀ ਸਕੀਮ ਦੀ ਤਹਿ ਵਿਚ ਇਕ ਵੱਡਾ ਕਾਰਨ ਇਹ ਸੀ।
ਹਿੰਦ ਦੇ ਰਾਜਸੀ ਮੈਦਾਨ ਵਿਚ ਫ਼ਿਰਕੇਦਾਰੀ ਦਾ ਇਕ ਵੱਡਾ ਕਾਰਨ ਇਹ ਵੀ ਰਿਹਾ ਹੈ ਕਿ ਜੋ ਲੋਕ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲਾਉਣ ਦੀ ਹਿੰਮਤ ਨਾ ਰਖਦੇ, ਜਾਂ ਇਸ ਟਾਕਰੇ ਦੀ ਕੀਮਤ ਨਾ ਦੇ ਸਕਦੇ, ਉਹ ਫ਼ਿਰਕੂ ਝਗੜਿਆਂ ਵਿਚ ਹਿੱਸਾ ਲਏ ਬਗੈਰ ਬਹੁਤਾ ਸੇਕ ਲੱਗਣ ਦੇ ਲੀਡਰੀ ਦਾ ਚਾਅ ਪੂਰਾ ਕਰ ਲੈਂਦੇ, ਅਤੇ ਮੋਟੇ ਮਕਸਦ ਹਾਸਲ ਕਰ ਲੈਂਦੇ। ਪਰ ਗ਼ਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਵਾਲੇ ਸਿਰਾਂ ਉਤੇ ਖਫ਼ਣ ਬੰਨ੍ਹਕੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਹਥਿਆਰਬੰਦ ਇਨਕਲਾਬ ਰਾਹੀਂ ਕੱਢਣ ਆਏ। … ਉਨ੍ਹਾਂ ਦੇ ਮਨ ਵਿਚ ਦੁਬਿਧਾ ਜਾਂ ਸ਼ੱਕ ਨਹੀਂ ਸੀ ਕਿ ਜਾਂ ਉਨ੍ਹਾਂ ਨੂੰ ‘ਅਜ਼ਾਦੀ ਮਿਲੇਗੀ ਜਾਂ ਮੌਤ‘। ਇਸ ਕਰਕੇ ਰਿਆਇਤਾਂ, ਅਹੁਦਿਆਂ, ਵਜ਼ੀਰੀਆਂ ਅਤੇ ਸੁਵੱਲੀ ਤਾਕਤ ਦੇ ਲਾਲਚ, ਜੋ ਅਕਸਰ ਖੁਦਗਰਜ਼ੀ ਅਤੇ ਤੰਗ ਨਜ਼ਰੀ ਪੈਦਾ ਕਰਦੇ ਹਨ, ਉਨ੍ਹਾਂ ਦੇ ਮਨ ਉਤੇ ਉਸ ਵੇਲੇ ਅਸਰ ਨਹੀਂ ਸਨ ਕਰ ਰਹੇ।
ਪੰਜਾਬ ਸਰਕਾਰ ਨੇ 28 ਫਰਵਰੀ 1915 ਨੂੰ ਜੋ ਰਿਪੋਰਟ ਸਰਕਾਰ ਹਿੰਦ ਨੂੰ ਭੇਜੀ, ਵਿਚ ਲਿਖਿਆ ਕਿ ਜੋ ਸਾਜ਼ਸ਼ੀ ਲਾਹੌਰ ਫੜੇ ਗਏ ਹਨ,‘‘ਉਹ ਬਹੁਤੇ ਅਨਾੜੀ ਸਿੱਖ ਕਿਸਾਨ ਹਨ ਜਿਨ੍ਹਾਂ ਨੇ ਅਮਰੀਕਾ ਵਿਚ ਬਰਾਬਰੀ ਅਤੇ ਜਮਹੂਰੀਅਤ ਦੇ ਅਸੂਲਾਂ ਨੂੰ ਬੇਢੱਬੀ ਹਾਲਤ ਵਿਚ ਗ੍ਰਹਿਣ ਕਰ ਲਿਆ ਹੈ। ਇਹ ਠੀਕ ਹੈ ਕਿ ਅਮਰੀਕਾ ਤੋਂ ਆਏ ਗ਼ਦਰੀਏ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਅਤੇ ਰਾਜਨੀਤਕ ਫ਼ਿਲਾਸਫ਼ੀ ਤੋਂ ਕੋਰੇ ਸਨ। ਪਰ ਇਸ ਰਿਪੋਰਟ ਤੋਂ ਇਹ ਜ਼ਾਹਰ ਜ਼ਰੂਰ ਹੁੰਦਾ ਹੈ ਕਿ ਉਨ੍ਹਾਂ ਦੇ ਦਿਲਾਂ ਵਿਚ ਇਨਸਾਨੀ ਬੇਹਤਰੀ ਲਈ ਉਚੇ ਅਤੇ ਸੁੱਚੇ ਵਲਵਲੇ ਭਰੇ ਹੋਏ ਸਨ। ਉਹ ਅੰਦਰੋਂ ਬਾਹਰੋਂ ਖਰੇ ਅਤੇ ਨਿਸ਼ਕਪਟ ਸਨ, ਅਤੇ ਜੋ ਕਹਿੰਦੇ ਸਨ ਉਸ ਉਤੇ ਅਮਲ ਕਰਦੇ ਸਨ। ਅਮਰੀਕਾ ਵਿਚ ਯੁਗੰਤਰ ਆਸ਼ਰਮ ਵਿਚ ਸਭ ਦਾ ਸਾਂਝਾ ਲੰਗਰ ਸੀ, ਅਤੇ ਹਿੰਦ ਨੂੰ ਆਉਂਦਿਆ ਹੋਇਆ ਜਹਾਜ਼ ਉਤੇ ਵੀ ਜ਼ਾਤ ਪਾਤ ਅਤੇ ਧਰਮ ਦੇ ਲਿਹਾਜ ਬਿਨਾਂ ਖਾਣ ਪੀਣ ਦਾ ਇਕੋ ਥਾਂ ਪ੍ਰਬੰਧ ਸੀ।
ਅਮਰੀਕਾ ਵਿਚੋਂ ਗ਼ਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਲਈ ਬਹੁਤੇ ਪੰਜਾਬ ਦੇ ਕਿਸਾਨ ਸਿੱਖ ਆਏ, ਪਰ ਅਮਰੀਕਾ ਵਿਚ ਹੋਰ ਹਿੰਦੀ ਅਨਸਰਾਂ ਦੀ ਆਬਾਦੀ ਦੇ ਮੁਤਾਬਕ ਹਿੰਦੂ, ਮੁਸਲਮਾਨ, ਜਾਂ ਹੋਰ ਜਾਤੀਆਂ ਜਾਂ ਸੂਬਿਆਂ ਦੇ ਅਨਸਰਾਂ ਨੇ ਵੀ ਹਿੱਸਾ। ਮੌਲਵੀ ਬਰਕਤੁੱਲਾ ਗ਼ਦਰ ਪਾਰਟੀ ਦੇ ਉਘੇ ਲੀਡਰ ਸਨ ਜੋ ਪਿਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ ਅਤੇ ਪ੍ਰਸਿੱਧ ਸ੍ਰੀ ਰਾਸ ਬਿਹਾਰੀ ਬੋਸ ਇਸ ਦੇ ਆਪ ਲੀਡਰ ਬਣਾਏ ਗਏ। ਫੌਜਾਂ ਨੂੰ ਵਰਗਲਾਉਣ ਸਮੇਂ ਬਿਨ੍ਹਾਂ ਧਰਮ, ਜਾਤੀ ਜਾਂ ਸੂਬੇ ਦੇ ਲਿਹਾਜ਼ ਦੇ ਸਭ ਦੇਸੀ ਪਲਟਣਾਂ ਨੂੰ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਸਿੰਘਾਪੁਰ ਜਿਸ ਪਲਟਣ ਨੇ ਗ਼ਦਰ ਕੀਤਾ ਉਹ ਨਿਰੋਲ ਮੁਸਲਮਾਨ ਦੀ ਸੀ। ਬਲਕਿ ਗ਼ਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਦੀ ਨੀਯਤ ਨਾਲ ਚਾਰ ਅਮਰੀਕਨ ਵੀ ਆਏ, ਜਿਨ੍ਹਾਂ ਨੂੰ ਜਾਂ ਤਾਂ ਹਿੰਦ ਵਿਚ ਵੜਨ ਨਾ ਦਿੱਤਾ ਗਿਆ ਜਾਂ ਫੜ ਕੇ ਵਾਪਸ ਭੇਜ ਦਿੱਤਾ ਗਿਆ ਸੀ। ਜੇ ਗ਼ਦਰ ਪਾਰਟੀ ਲਹਿਰ ਦੀ ਸਪਿਰਟ ਫਿਰਕੂ, ਜਾਂ ਬੂਬਿਕ ਤੰਗ ਨਜ਼ਰੀ ਵਾਲੀ, ਜਾਂ ਆਪਣੀ ਪਾਰਟੀ ਦੇ ਹੱਥ ਤਾਕਤ ਲੈਣ ਦੀ ਵੀ, ਹੁੰਦੀ ਤਾਂ ਇਹ ਸਭ ਕੁਛ ਇਸ ਤਰ੍ਹਾਂ ਨਾ ਹੁੰਦਾ।
ਗ਼ਦਰ ਪਾਰਟੀ ਲਹਿਰ ਦੀ ਸਕੀਮ ਦਾ ਇਕ ਹਿੱਸਾ ਇਹ ਸੀ ਕਿ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਕੱਢਣ ਵਾਸਤੇ ਅਫ਼ਗਾਨਿਸਤਾਨ ਅਤੇ ਸਰਹੱਦ ਪਾਰ ਦੇ ਕਬੀਲਿਆਂ ਨੂੰ ਨਾਲ ਮਿਲਾਇਆ ਜਾਏ, ਅਤੇ ਗ਼ਦਰ ਪਾਰਟੀ ਦੇ ਕਈ ਮੈਂਬਰਾਂ ਨੇ ਹੋਰ ਇਨਕਲਾਬੀਆਂ ਨਾਲ ਰਲਕੇ ਇਹ ਕੋਸ਼ਿਸ਼ ਵੀ ਕੀਤੀ। ਨਿਰੋਲ ਕੌਮੀ ਨਜ਼ਰੀਏ ਤੋਂ ਵੀ ਇਹ ਕਦਮ ਖਤਰਿਆਂ ਰਹਿਤ ਨਹੀਂ ਸੀ, ਪਰ ਗ਼ਦਰ ਪਾਰਟੀ ਲਹਿਰ ਦੇ ਫ਼ਿਰਕੂ ਨਜ਼ਰੀਏ ਦੇ ਹੱਕ ਵਿਚ ਇਹ ਇਕ ਵੱਡਾ ਸਬੂਤ ਹੈ।
ਹਿੰਦ ਦਾ ਵਾਯੂਮੰਡਲ ਫਿਰਕੇਦਾਰੀ ਨਾਲ ਭਰਪੂਰ ਰਿਹਾ ਹੈ, ਅਤੇ ਪੰਜਾਬ ਇਸ ਦਾ ਗੜ੍ਹ ਸੀ। ਗ਼ਦਰ ਪਾਰਟੀ ਲਹਿਰ ਦੀ ਗੈਰ ਫਿਰਕੂ ਸਪਿਰਟ ਦੀ ਇਹ ਇਕ ਵੱਡੀ ਸ਼ਾਹਦੀ ਹੈ ਕਿ ਇਸ ਦੇ ਫੇਲ੍ਹ ਹੋ ਜਾਣ ਪਿਛੋਂ ਅਮਰੀਕਾ ਤੋਂ ਆਏ ਪਹਿਲੇ ਕੇਸ ਵਿਚ ਸਜ਼ਾ ਪਾਉਣ ਵਾਲੇ ਉਘੇ ਗ਼ਦਰੀਆਂ ਵਿਚੋਂ ਇਕ ਨੇ ਵੀ ਰਿਹਾ ਹੋ ਕੇ ਕਿਸੇ ਫਿਰਕੂ ਲਹਿਰ ਵਿਚ ਹਿੱਸਾ ਨਹੀਂ ਲਿਆ, ਹਾਲਾਂਕਿ ਉਹ ਕੌਮੀ ਅਤੇ ਜਨਤਕ ਲਹਿਰਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਬਲਕਿ ਉਨ੍ਹਾਂ ਵਿਚ ਬਹੁਗਿਣਤੀ ਰਿਹਾਈ ਦੇ ਪਿਛੋਂ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਈ, ਅਤੇ ਗ਼ਦਰ ਪਾਰਟੀ ਲਹਿਰ ਫੇਲ੍ਹ ਹੋਣ ਪਿਛੋਂ ਗ਼ਦਰ ਪਾਰਟੀ ਦਾ ਰੁਖ ਕਮਿਊਨਿਜ਼ਮ ਵੱਲ ਹੋ ਗਿਆ। ਕਮਿਊਨਿਸਟ ਪਾਰਟੀ ਦੇ ਕੱਟੜ ਦੁਸ਼ਮਣ ਵੀ ਉਸ ਉੱਤੇ ਫਿਰਕੇਦਾਰੀ ਦਾ ਦੋਸ਼ ਨਹੀਂ ਲਾ ਸਕਦੇ।
…ਬੰਗਾਲੀ ਦਹਿਸ਼ਤਪਸੰਦ ਵੀ ਇਸ ਲਹਿਰ ਵਿਚ ਸ਼ਾਮਿਲ ਹੋਣ ਲਈ ਬਹੁਤਾ ਇਸ ਗੱਲ ਨਾਲ ਪ੍ਰੇਰਿਤ ਹੋਏ, ਜਦ ਉਨ੍ਹਾਂ ਵੇਖਿਆ ਕਿ ਦੇਸੀ ਫੌਜਾਂ ਨੂੰ ਵਰਗਲਾਉਣ ਦਾ ਕਿਤਨਾ ਕੰਮ ਹੋ ਚੁੱਕਾ ਹੈ ਅਤੇ ਹੋਰ ਇਸ ਬੰਨੇ ਸਫ਼ਲਤਾ ਹਾਸਲ ਕਰਨ ਦੀ ਕਿਤਨੀ ਸੰਭਾਵਨਾ ਹੈ। ਦੇਸੀ ਫੌਜਾਂ ਨੂੰ ਹਥਿਆਰਬੰਦ ਬਗਾਵਤ ਦਾ ਧੁਰਾ ਬਣਾਉਣ ਦੀ ਸੰਭਾਵਨਾ ਬੰਗਾਲੀ ਦੇਸ਼ ਭਗਤਾਂ ਵਾਸਤੇ ਬਿਲਕੁਲ ਇਕ ਨਵਾਂ ਤਜ਼ਰਬਾ ਸੀ, ਕਿਉਂਕਿ ਬੰਗਾਲੀਆਂ ਦੀ ਫੌਜ ਵਿਚ ਗਿਣਤੀ ਨਾ ਹੋਇਆ ਦੇ ਬਰਾਬਰ ਹੋਣ ਕਰਕੇ ਉਨ੍ਹਾਂ ਨੂੰ ਇਸ ਬੰਨ੍ਹੇ ਕਾਰਗਰ ਕਦਮ ਪੁੱਟਣ ਦਾ ਕਦੇ ਪਹਿਲਾਂ ਅਵਸਰ ਨਹੀਂ ਸੀ ਮਿਲ ਸਕਿਆ। ਅਰਥਾਤ ਭਾਵੇਂ ਬੰਗਾਲੀ ਦੇਸ਼ ਭਗਤਾਂ ਨੇ ਹਿੰਦ ਵਿਚ ਗ਼ਦਰ ਪਾਰਟੀ ਲਹਿਰ ਨੂੰ ਆਪਣੇ ਤਰੀਕਾਕਾਰਾਂ ਦੀ ਮਾੜੀ ਜਿਹੀ ਰੰਗਤ ਦਿੱਤੀ, ਪਰ ਉਹ ਵੀ ਸਮੁੱਚੇ ਤੌਰ ਉਤੇ ਇਕ ਨਵਾਂ ਨਜ਼ਰੀਆ ਗ੍ਰਹਿਣ ਕਰਕੇ ਲਹਿਰ ਵਿਚ ਸ਼ਾਮਲ ਹੋਏ। … ਆਖਰ
ਜਦ ਕਿਸੇ ਸੱਚੀ ਲਗਨ ਦੇ ਸਬੱਬ ਇਨਸਾਨ ਦੇ ਜੀਵਨ ਵਿਚ ਤਬਦੀਲੀ ਆਉਂਦੀ ਹੈ ਤਾਂ ਇਹ ਤਬਦੀਲੀ ਬਹੁ ਰੁੱਖੀ ਜ਼ਿੰਦਗੀ ਦੇ ਕਈ ਪਹਿਲੂਆਂ ਵਿਚ ਜਾਹਰ ਹੁੰਦੀ ਹੈ। ਆਚਰਨ ਢਾਲਣ ਵਿਚ ਇਨਕਲਾਬੀ ਲਹਿਰਾਂ ਦੇ ਅਸਰ ਜ਼ਿਆਦਾ ਵੱਡੇ ਖਿਆਲ ਵਿਚ ਅਤੇ ਡੂੰਘੇ ਹੁੰਦੇ ਹਨ, ਕਿਉਂਕਿ ਇਨ੍ਹਾਂ ਦੇ ਸਮਾਜ ਨੂੰ ਹਲੂਣਾ ਦੇਣ ਵਾਲੇ ਝਟਕੇ ਭੁਚਾਲ ਵਾਂਗੂ ਬੜੇ ਸਖ਼ਤ ਹੁੰਦੇ ਹਨ। ਤੀਜੇ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਕੈਨੇਡਾ ਅਮਰੀਕਾ ਦੇ ਹਿੰਦੀਆਂ ਦਾ ਕੌਮੀ ਸਵੈਮਾਨ ਦਾ ਜਜ਼ਬਾ ਆ ਜਾਣ ਕਰਕੇ ਉਨ੍ਹਾਂ ਦੀ ਰਹਿਣੀ ਬਹਿਣੀ ਵਿਚ ਕਿਵੇਂ ਪਲਟਾ ਆ ਗਿਆ ਸੀ, ਅਤੇ ਉਨ੍ਹਾਂ ਵਿਚ ਭਰਾਤਰੀ ਭਾਵ ਅਤੇ ਕੌਮੀ ਏਕਤਾ ਦੀ ਉਹ ਸਪਿਰਟ ਆ ਗਈ ਸੀ। ਜਿਸ ਕਰਕੇ ਕੈਨੇਡਾ ਵਿਚ ਕਈ ਵੇਰ ਚਾਲੀ ਫੀਸਦੀ ਕੰਮ ਤੋਂ ਵਾਝਿਆ ਰਹਿਣ ਦੇ ਬਾਵਜੂਦ, ਹਿੰਦੀ ਹੋਏ ਹਿੰਦੀ ਕਿਸੇ ਕੈਨੇਡੀਅਨ ਜਾਂ ਕੈਨੇਡਾ ਦੀ ਸਰਕਾਰ ਤੋਂ ਮਦਦ ਲੈਣ ਲਈ ਮਜ਼ਬੂਰ ਨਾ ਹੋਏ। ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਗ਼ਦਰੀਆਂ ਵਿਚ ਬੁੱਢੇ ਆਦਮੀ ਸਨ ਜਿਨ੍ਹਾਂ ਨੇ ਅਮਰੀਕਾ ਵਿਚ ਬਹੁਤ ਧਨ ਖੱਟਿਆ ਸੀ, ਅਤੇ ਇਹ ਧਨ ਹੋਰਨਾਂ ਦੇ ਹਵਾਲੇ ਕਰਕੇ ਹੁਣ ਵਾਪਸ ਆ ਗਏ ਸਨ। ਉਨ੍ਹਾਂ ਵਿਚ ਉਹ ਜੈਕ ਵੀ ਸਨ ਜਿਨ੍ਹਾਂ ਦਾ ਕਰਤੱਵ ਸਿਰਫ਼ ਕਮਾਉਣਾ ਅਤੇ ਸ਼ਰਾਬ ਪੀਣੀ ਸੀ ਅਤੇ ਜਿਨ੍ਹਾਂ ਨੇ ਇਕ ਧੇਲਾ ਵੀ ਨਹੀਂ ਸੀ ਬਚਾਇਆ। ਉਹ ਐਸ਼ ਦੀ ਜ਼ਿੰਦਗੀ ਤਿਆਗ ਕੇ ਦੇਸ਼ ਭਗਤੀ ਦੇ ਉਛਾਲ ਵਿਚ ਜਹਾਜ਼ੇ ਚੜ੍ਹ ਆਏ ਸਨ। ਪੰਡਤ ਕਾਂਸ਼ੀ ਰਾਮ (ਗ਼ਦਰ ਪਾਰਟੀ ਦੇ ਖਜ਼ਾਨਚੀ) ਦੂਸਰੀ ਸ਼੍ਰੇਣੀ ਵਿਚੋਂ ਸਨ, ਜਿਨ੍ਹਾਂ ਦਾ ਲਹਿਰ ਵਿਚ ਸ਼ਾਮਲ ਹੋ ਕੇ ਆਪਦੇ ਉਤੇ ਇਤਨਾ ਕਾਬੂ ਹੋ ਗਿਆ ਸੀ ਕਿ ਮੌਤ ਦੀ ਸਜ਼ਾ ਦਾ ਹੁਕਮ ਸੁਣ ਕੇ ਉਨ੍ਹਾਂ ਉਤੇ ਜ਼ਰਾ ਵੀ ਅਸਰ ਨਾ ਹੋਇਆ। ‘ਜੈਕ‘ ਦੀ ਅੱਲ ਹੀ ਇਸ ਲਈ ਪਈ ਸੀ ਕਿ ਉਹ ਸ਼ਰਾਬ ਹੱਦ ਤੋਂ ਵੱਧ ਪੀਂਦੇ ਸਨ। ਜੈਕ ਸ੍ਰੀ ਗੁਰਦਿੱਤ ਸਿੰਘ ਅਤੇ ਸ੍ਰੀ ਰੁਲੀਆ ਸਿੰਘ, ਜੋ ਸ਼ਰਾਬੀਆਂ ਦੇ ਸਰਕਾਰ ਮੰਨੇ ਜਾਂਦੇ ਸਨ, ਗ਼ਦਰ ਪਾਰਟੀ ਵਿਚ ਰਲਕੇ ਇਨਕਲਾਬੀ ਲਗਨ ਵਿਚ ਐਸੇ ਜੁੱਟੇ ਕਿ ਉਨ੍ਹਾਂ ਸ਼ਰਾਬ ਦਾ ਸਦਾ ਲਈ ਤਿਆਗ ਕਰ ਦਿੱਤਾ। ਸਾਨ੍ਹੇ ਵਾਲਾ ਦੇ ਡਾਕੇ ਵਿਚ ਇਨਕਲਾਬੀਆਂ ਦੇ ਨਾਲ ਰਲੇ ਇਕ ਡਾਕੂ ਨੇ ਜਦ ਇਕ ਬੀਬੀ ਵੱਲ ਮੈਲੀ ਅੱਖ ਨਾਲ ਵੇਖਿਆ, ਤਾਂ ਸ੍ਰੀ ਕਰਤਾਰ ਸਿੰਘ ਸਰਾਭਾ ਦੇ ਇਕ ਲਫਟੈਨ ਨੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ਵਰਜ ਦਿੱਤਾ। ਸ੍ਰੀ ਸਾਨਿਯਾਲ ਲਿਖਦੇ ਹਨ ਕਿ ਗ਼ਦਰੀ ਇਨਕਲਾਬੀ ਇਕ ਦੂਜੇ ਨੂੰ ਬੁਲਾਉਣ ਜਾਂ ਬਾਤ ਚੀਤ ਕਰਨ ਸਮੇਂ ਸੰਤੋ ਬਾਦਸ਼ਾਹੋ ਆਦਿ ਸਨਮਾਨ ਭਰੇ ਸ਼ਬਦਾਂ ਤੋਂ ਸਿਵਾਏ ਹੋਰ ਕਿਸੇ ਸ਼ਬਦ ਨੂੰ ਵਰਤੋਂ ਵਿਚ ਨਾ ਲਿਆਉਂਦੇ ਅਤੇ ਸ੍ਰੀ ਨਿਧਾਨ ਸਿੰਘ ਚੁੱਘਾ ਵਿਚ ਜਿਹੋ ਜਿਹਾ ਕੇਜ ਵੇਖਿਆ, ਅਜਿਹਾ ਨੌਜਵਾਨਾਂ ਵਿਚ ਵੀ ਨਹੀਂ ਵੇਖਿਆ। ਦਫੇਦਾਰ ਲਛਮਣ ਸਿੰਘ ਨਾਲ ਤੇਈਵੇਂ ਰਸਾਲੇ ਦੇ ਇਕ ਮੁਸਲਮਾਨ ਸ੍ਰੀ ਅਬਦੁੱਲਾ ਨੂੰ ਵੀ ਫਾਂਸੀ ਦਾ ਹੁਕਮ ਹੋਇਆ ਸੀ। ਜਦ ਸ੍ਰੀ ਅਬਦੁੱਲਾ ਨੂੰ ਜਾਣ ਬਖਸ਼ ਦੇਣ ਦਾ ਲਾਲਚ ਦੇ ਕੇ ਕੁਝ ਗੁਪਤ ਗੱਲਾਂ ਦੀ ਟੋਹ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਤੂੰ ਇਕ ਕਾਫ਼ਰ ਦੇ ਨਾਲ ਫਾਂਸੀ ਚੜ੍ਹਨਾ ਕਿਸ ਤਰ੍ਹਾਂ ਪਸੰਦ ਕਰੇਗਾ, ਤਦ ਸ੍ਰੀ ਅਬਦੁੱਲਾ ਨੇ ਉਤਰ ਦਿੱਤਾ ਕਿ,‘‘ਜੇਕਰ ਮੈਂ ਲਛਮਣ ਸਿੰਘ ਦੇ ਨਾਲ ਹੀ ਫਾਂਸੀ ਪਰ ਲਟਾਇਆ ਜਾਵਾਂ ਤਾਂ ਮੈਨੂੰ ਜ਼ਰੂਰ ਹੀ ਬਹਿਸ਼ਤ ਮਿਲੇ।‘‘ ਸ੍ਰੀ ਅਬਦੁੱਲਾ ਨੇ ਆਪਣੀ ਜਾਨ ਬਚਾਉਣ ਦੀ ਪ੍ਰਵਾਹ ਨਾ ਕੀਤੀ ਅਤੇ ਫਾਂਸੀ ਲੱਗ ਕੇ ਸ਼ਹੀਦ ਹੋ ਗਏ। ਇਸੇ ਤਰ੍ਹਾਂ ਸ੍ਰੀ ਸੋਹਨ ਲਾਲ ਪਾਠਕ ਨੂੰ ਬਰਮਾ ਦੇ ਗਵਰਨਰ ਨੇ ਭੇਦ ਲੈਣ ਖਾਤਰ ਆਪ ਆ ਕੇ ਸਮਝਾਇਆ ਕਿ ਜੇ ਉਹ ਇਕ ਵੇਰ ਮੁਆਫ਼ੀ ਮੰਗ ਲੈਣ ਤਾਂ ਉਨ੍ਹਾਂ ਦੀ ਜਾਨ ਬਖ਼ਸ਼ੀ ਕੀਤੀ ਜਾਵੇਗੀ। ਪਰ ਸ੍ਰੀ ਸੋਹਨ ਲਾਲ ਪਾਠਕ ਨੇ ਉਤਰ ਦਿੱਤਾ ਕਿ ਖਿਮਾਂ ਤਾਂ ਸਗੋਂ ਅੰਗਰੇਜ਼ਾਂ ਨੂੰ ਮੰਗਣੀ ਚਾਹੀਦੀ ਹੈ, ਕਿਉਂਕਿ ਉਹ ਹਿੰਦੀਆਂ ਉਪਰ ਜ਼ੁਲਮ ਕਰਦੇ ਰਹੇ ਹਨ। ਫਾਂਸੀ ਦੇ ਤਖ਼ਤੇ ਉਤੇ ਖੜੇ ਹੋਣ ਵੇਲੇ ਵੀ ਅੰਗਰੇਜ਼ ਮੈਜਿਸਟ੍ਰੇਟ ਨੇ ਸ੍ਰੀ ਸੋਹਨ ਲਾਲ ਪਾਠਕ ਨੂੰ ਫਿਰ ਅਖੀਰੀ ਵਾਰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮੁਆਫ਼ੀ ਮੰਗ ਲੈਣ, ਪਰ ਉਨ੍ਹਾਂ ਮੁਆਫ਼ੀ ਨਾ ਮੰਗੀ ਅਤੇ ਸ਼ਹੀਦ ਹੋ ਗਏ। ਬਰਮਾ ਕੇਸ ਦਾ ਫੈਸਲਾ ਸੁਨਾਣ ਸਮੇਂ ਸ੍ਰੀ ਚਾਲੀਆ ਰਾਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰ ਉਨ੍ਹਾਂ ਉਤੇ ਰਹਿਮ ਕਰਨ ਦੀ ਸਿਫਾਰਸ਼ ਕੀਤੀ ਗਈ। ਪਰ ਸ੍ਰੀ ਚਾਲੀਆ ਰਾਮ ਨੇ ਇਹ ਕਹਿ ਕੇ ਅਪੀਲ ਕਰਨੋਂ ਨਾਂਹ ਕਰ ਦਿੱਤੀ, ਕਿ ਉਹ ਸ੍ਰੀ ਹਰਨਾਮ ਸਿੰਘ ਕਾਹਰੀ ਸਾਹਰੀ ਵਰਗੇ ਮਹਾਤਮਾ ਦਾ ਸੰਗ ਨਹੀਂ ਸੀ ਛੱਡਣਾ ਚਾਹੁੰਦੇ। ਸ੍ਰੀ ਚਾਲੀਆ ਰਾਮ ਫਾਂਸੀ ਉਪਰ ਲਟਕ ਗਏ, ਪਰ ਮੌਤ ਵਿਚ ਵੀ ਸ੍ਰੀ ਹਰਨਾਮ ਸਿੰਘ ਦਾ ਸਾਥ ਨਾ ਛਡਿਆ। ਅਮਰੀਕਾ ਵਿਰੁੱਧ ਕਾਰਵਾਈਆਂ ਦੀ ਰਿਪੋਰਟ ਵਿਚ ਇਹ ਮੰਨਿਆ ਗਿਆ ਕਿ ਗ਼ਦਰ ਪਾਰਟੀ ਦੇ ਇਨਕਲਾਬੀਆਂ ਵਿਚ ਇਕ ਦੂਜੇ ਲਈ ਵਫ਼ਾਦਾਰੀ ਕੁੱਟ ਕੇ ਭਰੀ ਹੋਈ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346