(ਪੰਜਾਬੀ ਦੇ ਲੋਕ
ਸਰੋਕਾਰਾਂ ਨਾਲ ਜੁੜੇ ਨਾਮਵਰ ਕਥਾਕਾਰ ਅਜਮੇਰ ਸਿੱਧੂ ਨੇ ਪ੍ਰਸਿੱਧ ਇਨਕਲਾਬੀ ਬਾਬਾ ਬੂਝਾ
ਸਿੰਘ ਦੀ ਜੀਵਨੀ ਲਿਖੀ ਹੈ। ਅਸੀਂ ‘ਸੀਰਤ’ ਦੇ ਪਾਠਕਾਂ ਲਈ ਇਸ ਪੁਸਤਕ ਨੂੰ ਲੜੀਵਾਰ ਛਾਪਣ
ਦਾ ਨਿਰਣਾ ਕੀਤਾ ਹੈ। ਪੇਸ਼ ਹੈ ਇਸਦੀ ਪਹਿਲੀ ਕਿਸ਼ਤ-ਸੰਪਾਦਕ)
ਜੀਵਨ ਝਾਤ
ਜਨਮ ਮਿਤੀ : ਅਨੁਸਾਰ ਬਾਬਾ ਬੂਝਾ ਸਿੰਘ ਦਾ ਜਨਮ ਸਾਲ 1888 ਹੈ। ‘ਸ਼ਹੀਦਾਂ ਦੀ ਵੰਗਾਰ‘
ਪੁਸਤਕ ਅਨੁਸਾਰ ਉਨ੍ਹਾਂ ਦੇ ਭਰਾ ਯੁਗੇਸ਼ਰ ਸਿੰਘ ਦੇ ਹਵਾਲੇ ਨਾਲ 1899 ਜਨਮ ਸਾਲ ਲਿਖਿਆ
ਹੋਇਆ ਹੈ। ਇੰਡੀਆ ਆਫ਼ਿਸ ਰਿਕਾਰਡਜ਼ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਐਕਟੀਵਿਟੀ ਇਨ ਅਰਜਨਟਾਈਨਾ
ਫਾਈਲ ਨੰਬਰ ਼ḲਫਝḲ12Ḳ490 ਅਤੇ ਪਾਸਪੋਰਟ ਮੁਤਾਬਕ 19 ਦਸੰਬਰ 1903 ਹੈ। ‘ਹੁਣ‘
(ਜੂਨ-ਨਵੰਬਰ 2005) ਮੈਗਜ਼ੀਨ ਵਿਚ ਅਮਰਜੀਤ ਚੰਦਨ ਨੇ ਬਾਬਾ ਭਗਤ ਸਿੰਘ ਬਿਲਗਾ ਦੇ ਹਵਾਲੇ
ਨਾਲ ਜਨਮ ਸਾਲ 1895 ਲਿਖਿਆ ਹੈ।
ਹੋਰ ਜਾਣਕਾਰੀ : ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੇ ਰਿਕਾਰਡਜ਼ ਵਿਚ ਪਾਸਪੋਰਟ ਦੇ ਹਵਾਲੇ ਨਾਲ
ਕੌਮੀਅਤ-ਬ੍ਰਿਟਿਸ਼ ਇੰਡੀਅਨ, ਕਿੱਤਾ-ਡੇ ਲੇਬਰḲ ਦਿਨ ਦੀ ਮਜ਼ਦੂਰੀ, ਕੱਦ-172 ਸੈਂਟੀਮੀਟਰ,
ਸਰੀਰਕ ਬਣਤਰ-ਗੱਭਲੇ ਮੇਲ ਦੀ, ਰੰਗ-ਕਣਕ ਵੰਨਾ, ਵਾਲ-ਕਾਲੇ ਅਤੇ ਕਲੀਨ ਸ਼ੇਵਡ ਲਿਖਿਆ ਹੋਇਆ
ਹੈ। ਜਨਮ ਸਥਾਨ : ਪਿੰਡ ਚੱਕ ਮਾਈਦਾਸ, ਥਾਣਾ ਬੰਗਾ, ਤਹਿਸੀਲ ਨਵਾਂ ਸ਼ਹਿਰ,
ਜ਼ਿਲਾ ਜਲੰਧਰ (ਅੱਜ ਕੱਲ ਜ਼ਿਲਾ ਨਵਾਂ ਸ਼ਹਿਰ)। ਇਹ ਪਿੰਡ ਜਲੰਧਰ ਚੰਡੀਗੜ੍ਹ ਰਾਜ ਮਾਰਗ ਉੱਐ
ਬੰਗਾ ਅਤੇ ਫ਼ਗਵਾੜਾ ਦੇ ਵਿਚਕਾਰ ਦੱਖਣ ਵਾਲੇ ਪਾਸੇ ਇੱਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਪਿੰਡ ਚੱਕ ਮਾਈਦਾਸ ਦੀ ਬਹਿਰਾਮ ਤੋਂ ਦੂਰੀ ਤਿੰਨ ਕਿਲੋਮੀਟਰ, ਬੰਗਾ ਤੋਂ 13 ਕਿਲੋਮੀਟਰ,
ਫਗਵਾੜੇ ਤੋਂ 13 ਕਿਲੋਮੀਟਰ, ਨਵਾਂ ਸ਼ਹਿਰ ਤੋਂ 27 ਕਿਲੋਮੀਟਰ, ਜਲੰਧਰ ਤੋਂ 35 ਕਿਲੋਮੀਟਰ,
ਅਤੇ ਚੰਡੀਗੜ੍ਹ ਤੋਂ 117 ਕਿਲੋਮੀਟਰ ਹੈ। ਇਸ ਪਿੰਡ ਦਾ ਰਕਬਾ 125 ਹੈਕਟੇਅਰ, ਆਬਾਦੀ 778,
ਡਾਕਘਰ ਕੁਲਥਮ (144501 ਕੋਡ) ਅਤੇ ਰੇਲਵੇ ਸਟੇਸ਼ਨ ਕੁਲਥਮ ਤਿੰਨ ਕਿਲੋਮੀਟਰ ਦੀ ਦੂਰੀ ‘ਤੇ
ਸਥਿਤ ਹੈ। ਪਿੰਡ ਵਿਚ ਜੱਟਾਂ ਦਾ ਗੋਤ ਮਾਨ, ਆਦਿਧਰਮੀਆਂ ਦਾ ਬੰਗੜ ਤੇ ਚੁੰਬਰ ਅਤੇ ਲੁਹਾਰਾਂ
ਦਾ ਗੋਤ ਭੋਗਲ ਹਨ। ਪਿੰਡ ਚੱਕ ਮਾਈ ਦਾਸ ਦੇ ਵੱਸਣ ਦੀ ਕਹਾਣੀ 17ਵੀਂ ਸਦੀ ਤੋਂ ਸ਼ੁਰੂ ਹੁਮਦਿ
ਹੈ। ਇਸ ਪਿੰਡ ਦੇ ਮਾਨਾਂ ਅਤੇ ਚੁੰਬਰਾਂ ਦਾ ਪਿਛਲਾ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ
ਗੜ੍ਹਸ਼ੰਕਰ ਦਾ ਟੂਟੋਮਜਾਰਾ ਹੈ। ਟੂਟੋਮਜਾਰੀਏ ਮਾਨ ਮੁਗਲਾਂ ਵੇਲੇ ਇਲਾਕੇਦੇ ਚੌਧਰੀ ਹੁੰਦੇ
ਸਨ। ਉਹ ਉਨ੍ਹਾਂ ਦੇ ਦਰਬਾਰ ਲਾਉਂਦੇ ਸਨ। ਇਹ ਇਲਾਕੇ ਦੇ ਰੰਗੜ ਰਾਜਪੂਤਾਂ ਵਾਂਗ ਆਕੜਖੋਰ
ਸਨ। ਉਨ੍ਹਾਂ ਵਾਂਗ ਚੌਧਰੀ ਕਹਾ ਕੇ ਬੜਾ ਖ਼ੁਸ਼ ਹੁੰਦੇ ਸਨ। ਰਿਸ਼ਤੇ ਕਰਨ ਵੇਲੇ ਇਨ੍ਹਾਂ ਨੇ
ਆਪਣੇ ਹੀ ਨਿਯਮ ਬਣਾਏ ਹੋਏ ਸਨ। ਇਹ ਪਿੰਡ ਕੰਢੀ ਖੇਤਰ ਵਿਚ ਪੈਂਦਾ ਹੈ। ਇਹਦੇ ਆਲੇ ਦੁਆਲੇ
ਜੰਗਲੀ ਇਲਾਕਾ ਸੀ। ਇਸ ਖੇਤਰ ਦੇ ਪਿੰਡ ਚੋਆਂ ਦੀ ਮਾਰ ਹੇਠ ਆਏ ਰਹਿੰਦੇ। ਲੋਕ ਅਨੇਕਾਂ
ਮੁਸ਼ਕਲਾਂ ਅਤੇ ਸਮੱਸਿਆਵਾਂ ਨਾਲ ਜੂਝ ਰਹੇ ਸਨ। ਆਰਥਿਕ ਮੰਦਹਾਲੀ ਦੇ ਸ਼ਿਕਾਰ ਲੋਕ ਚੰਗੀਆਂ
ਜ਼ਮੀਨਾਂ ਦੀ ਭਾਲ ਵਿਚ ਰਹਿੰਦੇ।
ਇੱਥੋਂ ਦਾ ਮਾਈਦਾਸ ਨਾਂ ਦਾ ਇੱਕ ਕਿਸਾਨ ਜ਼ਮੀਨ ਦੀ ਭਾਲ ਵਿਚ ਬਹਿਰਾਮ ਲਾਗੇ ਆਇਆ। ਉਹਨੇ
ਬੇਆਬਾਦ ਪਈ ਜ਼ਮੀਨ (ਢੱਕ) ਨੂੰ ਆਬਾਦ ਕਰਨ ਦਾ ਮਨ ਬਣਾਇਆ। ਮਾਈਦਾਸ ਦਾ ਜੀਆ ਜੰਤ ਹਰ ਰੋਜ਼
ਟੂਟੋਮਜਾਰੇ ਤੋਂ ਇਥੇ ਆਉਂਦਾ। ਉਨ੍ਹਾਂ ਨਾਲ ਉਨ੍ਹਾਂ ਦੇ ਸੀਰੀ ਚੁੰਬਰ ਗੋਤ ਦੇ ਹੁੰਦੇ।
ਆਪਣੇ-ਆਪਣੇ ਘਰਾਂ ਤੋਂ ਰੋਟੀਆਂ ਬੰਨ੍ਹ ਲਿਆਉਂਦੇ। ਇੱਥੇ ਬੇਸ਼ੁਮਾਰ ਚਰਾਂਦਾਂ ਸਨ। ਪਸ਼ੂਆਂ
ਨੂੰ ਚਰਨ ਲਈ ਨਾਲ ਲੈ ਆਉਂਦੇ। ਫ਼ੇਰ ਉਨ੍ਹਾਂ ਟੂਟੋਮਜਾਰੇ ਜਾਣਾ ਛੱਡ ਦਿੱਤਾ। ਇੱਥੇ ਹੀ ਰਹਿਣ
ਲੱਗ ਪਏ। ਵੱਖ-ਵੱਖ ਜਾਤਾਂ ਅਤੇ ਵੱਖ-ਵੱਖ ਕਿੱਤਿਆਂ ਦੇ ਲੋਕ ਢੱਕ ਨੂੰ ਆਬਾਦ ਕਰਨ ਵਿਚ ਮਦਦ
ਕਰਨ ਲੱਗੇ। ਹੌਲੀ-ਹੌਲੀ ਪਿੰਡ ਵਸ ਗਿਆ। ਜਿਸ ਬਜ਼ੁਰਗ ਨੇ ਪਹਿਲਾਂ ਮੋੜ੍ਹੀ ਗੱਡੀ ਸੀ, ਉਸ ਦੇ
ਨਾਂ ‘ਤੇ ਹੀ ਪਿੰਡ ਦਾ ਨਾਂ ਚੱਕ ਮਾਈਦਾਸ ਪੈ ਗਿਆ। ਪਰਿਵਾਰਿਕ ਵੇਰਵਾ ਪਿਤਾ : ਧਰਮ ਸਿੰਘ
ਮਾਤਾ : ਜੈ ਕੌਰ ਚਾਚੇ-ਤਾਏ : ਨੱਥਾ ਸਿੰਘ, ਭਗਵਾਨ ਸਿੰਘ, ਦਲੀਪ ਸਿੰਘ ਭੈਣ-ਭਰਾ : ਯੁਗੇਸ਼ਰ
ਸਿੰਘ, ਲਛਮਣ ਸਿੰਘ, ਅਮਰ ਸਿੰਘ ਉਰਫ਼ ਗੁਲਜ਼ਾਰਾ ਸਿੰਘ, ਗਿਆਨ ਕੌਰ ਪਤਨੀ : ਧੰਤੀ (ਧੰਨ
ਕੌਰ)। ਧੰਤੀ ਬੰਗਾ ਲਾਗੇ ਪਿੰਡ ਹੱਪੋਵਾਲ ਦੇ ਪੰਜਾਬ ਸਿੰਘ ਅਤੇ ਰਾਜੋ ਦੀ ਧੀ ਸੀ। ਬੱਚੇ :
ਨਸੀਬ ਕੌਰ ਉਰਫ਼ ਰੇਸ਼ਮ ਕੌਰ, ਅਜੀਤ ਕੌਰ, ਹਰਦਾਸ ਸਿੰਘ (1936) 1. ਨਸੀਬ ਕੌਰ ਦਾ ਵਿਆਹ
ਪਿੰਡ ਜੰਡਿਆਲਾ (ਜਲੰਧਰ) ਦੇ ਰਤਨ ਸਿੰਘ ਜੌਹਲ ਨਾਲ ਹੋਇਆ। ਉਨ੍ਹਾਂ ਦੇ ਘਰ (ੳ) ਮੱਖਣ ਸਿੰਘ
ਜੌਹਲ (ਲੇਖਕ ਅਤੇ ਟਰੇਡ ਯੂਨੀਅਨ ਆਗੂ) (ਅ) ਸੁਰਿੰਦਰ ਕੌਰ (ੲ) ਅਵਤਾਰ ਸਿੰਘ (ਸਵਰਗੀ) (ਸ)
ਕੁਲਦੀਪ ਕੌਰ (ਹ) ਕੁਲਵਿੰਦਰ ਕੌਰ (ਕ) ਰਾਜ ਪਰਵਿੰਦਰ ਕੌਰ (ਖ) ਕਮਲਜੀਤ ਸਿੰਘ ਬੱਚਿਆਂ
ਦਾ ਜਨਮ ਹੋਇਆ। 2. ਅਜੀਤ ਕੌਰ ਦਾ ਵਿਆਹ ਪਿੰਡ ਸ਼ੰਕਰ (ਜਲੰਧਰ) ਦੇ ਪ੍ਰੀਤਮ ਸਿੰਘ ਨਾਲ
ਹੋਇਆ। ਉਨ੍ਹਾਂ ਦੇ ਘਰ (ੳ) ਚੂਹੜ ਸਿੰਘ (ਅ) ਕੁਲਵਿੰਦਰ ਕੌਰ (ੲ) ਪਰਵਿੰਦਰ ਕੌਰ (ਸ)
ਸੁਖਜਿੰਦਰ ਕੌਰ ਬੱਬਲੀ ਦਾ ਜਨਮ ਹੋਇਆ। 3. ਬੂਝਾ ਸਿੰਘ ਦੇ ਲੜਕੇ ਹਰਦਾਸ ਸਿੰਘ ਦਾ ਵਿਆਹ
ਪਿੰਡ ਬੰਡਾਲਾ (ਜਲੰਧਰ) ਦੀ ਅਜੈਬ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ (ੳ) ਕੁਲਦੀਪ ਸਿੰਘ (ਅ)
ਹਰਦੀਪ ਕੌਰ (ੲ) ਜਗਦੇਵ ਸਿੰਘ (ਸ) ਬਲਦੀਪ ਸਿੰਘ ਨੇ ਜਨਮ ਲਿਆ।
ਚੀਨ ਜਾਣਾ : ਬੂਝਾ ਸਿੰਘ 1929 ਵਿਚ ਚੀਨ ਗਏ। 2 ਸਤੰਬਰ 1929 ਨੂੰ ਚੀਨ ਸਰਕਾਰ ਨੇ ਸ਼ੰਘਾਈ
ਤੋਂ 6034 ਨੰਬਰ ਵਾਲਾ ਪਾਸਪੋਰਟ ਜਾਰੀ ਕੀਤਾ। ਇਹ ਪਾਸਪੋਰਟ ਬ੍ਰਿਟਿਸ਼ ਸਾਮਰਾਜ, ਜਪਾਨ ਅਤੇ
ਪਨਾਮਾ ਲਈ ਜਾਰੀ ਕੀਤਾ ਗਿਆ ਸੀ। 1930 ਵਿਚ ਪਨਾਮਾ ਗਏ। ਪਨਾਮਾ ਤੋਂ ਅਰਜਨਟਾਈਨਾ ਪੁੱਜੇ।
ਅਰਜਨਟਾਈਨਾ : ਬੂਝਾ ਸਿੰਘ ਨੇ 10 ਨਵੰਬਰ 1930 ਨੂੰ ਅਰਜਨਟਾਈਨਾ ਵਿਚ ਰਹਿਣ ਲਈ ਬੇਨਤੀ
ਪੱਤਰ ਦਿੱਤਾ ਸੀ। ਜਿਸ ਨੂੰ 13 ਨਵੰਬਰ ਨੂੰ ਅੰਦਰਾਜ ਕੀਤਾ ਗਿਆ ਸੀ। 2 ਸਤੰਬਰ 1934 ਤੱਕ
ਅਰਜਨਟਾਈਨਾ ਵਿਚ ਰਹਿਣ ਦੀ ਇਜਾਜ਼ਤ ਸੀ। ਉਨ੍ਹਾਂ ਦਾ ਐਵੇਨੀਡਾ ਐਲਬਰਡੀ 26, ਰੋਸਾਰੀਓ ਵਿਖੇ
ਰਹਿਣ ਬਸੇਰਾ
ਸੀ। ਉਹ 1930 ਵਿਚ ਅਰਜਨਟਾਈਨਾ ਦੀ ਗ਼ਦਰ ਪਾਰਟੀ ਵਿਚ ਸਰਗਰਮ ਹੋ ਗਏ। ਗ਼ਦਰ ਪਾਰਟੀ ਦੇ
ਕੌਮਾਂਤਰੀ ਆਗੂਆਂ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਤੇਜਾ ਸਿੰਘ ਸੁਤੰਤਰ, ਚਾਚਾ ਅਜੀਤ
ਸਿੰਘ ਅਤੇ ਅਰਜਨਾਈਨਾ ਦੀ ਲੀਡਰਸ਼ਿਪ ਨਾਲ ਰਲ ਕੇ ਸਰਗਰਮੀ ਕਰਨ ਲੱਗੇ। ਮਾਸਕੋ : ਗ਼ਦਰ ਪਾਰਟੀ
ਦੇ ਫ਼ੈਸਲੇ ਮੁਤਾਬਕ ਅਰਜਨਟਾਈਨਾ ਦਾ ਗ਼ਦਰ ਪਾਰਟੀ ਦਾ ਪਹਿਲਾ ਜਥਾ ਅਪ੍ਰੈਲ 1932 ਨੂੰ ਮਾਸਕੋ
ਲਈ ਰਵਾਨਾ ਹੋਇਆ। ਇਹ ਜਥਾ ਬੂਝਾ ਸਿੰਘ ਦੀ ਅਗਵਾਈ ਹੇਠ ਚੱਲਿਆ। ਇਨ੍ਹਾਂ ਜਥਿਆਂ ਨੇ ਮਾਸਕੋ
(ਰੂਸ) ਦੀ ਈਸਟਰਨ ਯੂਨੀਵਰਸਿਟੀ ਵਿਚ ਮਾਰਕਸਵਾਦ ਦੀ ਪੜ੍ਹਾਈ ਕੀਤੀ। ਇੱਥੋਂ ਉਹ 1934 ਵਿਚ
ਚੀਨ ਰਸਤੇ ਭਾਰਤ ਪੁੱਜੇ। ਸਥਾਪਨਾ : ਗਦਰੀਆਂ ਨੇ 1934 ਵਿਚ ਕਿਰਤੀ ਪਾਰਟੀ ਦੀ ਸਥਾਪਨਾ
ਕੀਤੀ। ਬੂਝਾ ਸਿੰਘ ਇਸ ਦੇ ਸੂਬਾ ਕਮੇਟੀ ਮੈਂਬਰ ਚੁਣੇ ਗਏ। ਬਾਅਦ ‘ਚੋਂ ਉਨ੍ਹਾਂ ਨੂੰ ਪਾਰਟੀ
ਦੇ ਉਚਤਮ ਆਗੂ ਅਦਾਰੇ, ਕੇਂਦਰੀ ਕਮੇਟੀ ਲਈ ਚੁਣ ਲਿਆ ਗਿਆ। ਗ੍ਰਿਫ਼ਤਾਰੀ : 1935 ਦੇ ਪਹਿਲੇ
ਮਹੀਨਿਆਂ ਵਿਚ ਬੂਝਾ ਸਿੰਘ ਦੀ ਬੰਗਾ ਅਤੇ ਜਲੰਧਰ ਪੁਲਿਸ ਵੱਲੋਂ ਤਿੰਨ ਵਾਰ ਗ੍ਰਿਫ਼ਤਾਰੀ
ਕੀਤੀ ਗਈ। ਇਹ ਗ੍ਰਿਫ਼ਤਾਰੀਆਂ ਉਨ੍ਹਾਂ ਦੀਆਂ ਲੜਕੀਆਂ ਦੇ ਵਿਆਹਾਂ ਪਿੱਛੋਂ ਹੋਈਆਂ। ਪਿੰਡ ਦੇ
ਸਾਥੀ ਰੱਖਾ ਸਿੰਘ ਅਤੇ ਪੰਚਾਇਤ ਦੇ ਯਤਨਾਂ ਨਾਲ ਛੁਡਾ ਲਿਆ ਜਾਂਦਾ ਰਿਹਾ। ਕਾਂਗਰਸ ਪਾਰਟੀ :
ਸਤੰਬਰ 1934 ਵਿਚ ਅੰਗਰੇਜ਼ ਹਕੂਮਤ ਵੱਲੋਂ ਕਿਰਤੀ ਪਾਰਟੀ ‘ਤੇ ਪਾਬੰਦੀ ਲਾ ਦਿੱਤੀ ਗਈ। ਇਸ
ਪਾਬੰਦੀ ਪਿੱਛੋਂ ਕਿਰਤੀ ਪਾਰਟੀ ਦੀ ਲੀਡਰਸ਼ਿਪ ਨੇ ਇਕ ਸਮੇਂ ਲਈ ਕਾਂਗਰਸ ਪਾਰਟੀ ਦੀ
ਮੈਂਬਰਸ਼ਿਪ ਲੈ ਲਈ। ਬੂਝਾ ਸਿੰਘ ਵੀ ਕਾਂਗਰਸ ਪਾਰਟੀ ਦੇ ਆਗੂ ਬਣ ਕੇ ਕੰਮ ਕਰਦੇ ਰਹੇ। ਸੁਭਾਸ਼
ਚੰਦਰ ਬੋਸ : 1939 ਵਿਚ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਕੌਮੀਪ੍ਰਧਾਨ ਵਜੋਂ ਜਿੱਤੇ। ਇਸ
ਜਿੱਤ ਪਿੱਛੇ ਬਾਬਾ ਬੂਝਾ ਸਿੰਘ ਅਤੇ ਕਿਰਤੀ ਪਾਰਟੀ ਦਾ ਵੱਡਾ ਹੱਥ ਸੀ। 1941 ਵਿਚ ਬੋਸ ਜੀ
ਨੂੰ ਰੂਸ ਭਜਵਾਉਣ ਦੀ ਡਿਊਟੀ ਵੀ ਬੂਝਾ ਸਿੰਘ ਦੀ ਸੀ। 1951 : ਬੁੂਝਾ ਸਿੰਘ ‘ਕਿਰਤੀ ਲਹਿਰ‘
(1937, 38, 39) ਅਤੇ ਆਜ਼ਾਦ 1951 ਮੇਰਠ ਦੇ ਜਨਰਲ ਮੈਨੇਜਰ ਸਨ। ਕਿਰਤੀ ਕੰਟਰੋਲ ਬੋਰਡ ਦੇ
ਵੀ ਮੈਂਬਰ ਸਨ। ਕਿਸਾਨ ਸਭਾ : ਬੂਝਾ ਸਿੰਘ ਨੇ ਕਰਜ਼ਾ ਕਮੇਟੀਆਂ ਬਣਾ ਕੇ ਕਿਸਾਨਾਂ ਨੂੰ
ਲਾਮਬੰਦ ਕੀਤਾ ਸੀ। 1936 ਵਿਚ ਹਿੰਦ ਕਿਸਾਨ ਸਭਾ ਬਣਨ ‘ਤੇ ਇਹ ਸਭਾ ਦੇ ਕੌਮੀ ਮੀਤ ਪ੍ਰਧਾਨ
ਚੁਣੇ ਗਏ ਸਨ। ਤਸ਼ੱਦਦ : ਬੁੂਝਾ ਸਿੰਘ ਨੂੰ 27 ਅਕਤੂਬਰ 1935 ਨੂੰ ਪੁਲਿਸ ਨੇ ਅੰਮ੍ਰਿਤਸਰ
ਤੋਂ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਸ਼ਾਹੀ ਕਿਲੇ ਵਿਚ ਰੱਖਿਆ ਸੀ। ਉਨ੍ਹਾਂ ਉੱਐ ਦੋ ਮਹੀਨੇ
ਅੰਤਾਂ ਦਾ ਤਸ਼ੱਦਦ ਢਾਹਿਆ ਗਿਆ। 27 ਦਸੰਬਰ 1935 ਨੂੰ ਰਿਹਾਅ ਕਰ ਦਿੱਤਾ ਗਿਆ। ਪਰ ਜੰਗੀ
ਕੈਦੀ ਘੋਸ਼ਿਤ ਕਰ ਦਿੱਤਾ। ਜੂਹ-ਬੰਦ : ਰਿਹਾਈ ਉਪਰੰਤ ਪਿੰਡ ਚੱਕ ਮਾਈ ਦਾਸ ਵਿਖੇ ਇਕ ਸਾਲ ਲਈ
ਜੂਹ ਬੰਦ ਕਰ ਦਿੱਤਾ ਗਿਆ। ਸਜ਼ਾ : 19 ਮਈ 1936 ਨੂੰ ਆਪਣੇ ਹੀ ਪਿੰਡ ਵਿਚ ਕਮਿਊਨਿਸਟਾਂ ਦਾ
ਜਲਸਾ ਕਰਵਾਉਣ ਦੇ ਦੋਸ਼ ਹੇਠ ਅਦਾਲਤ ਨੇ 27 ਜੁਲਾਈ 1936 ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ।
24 ਨਵੰਬਰ 1936 ਨੂੰ ਫ਼ਿਰੋਜ਼ਪੁਰ ਜੇਲ੍ਹ ਤੋਂ ਰਿਹਾਈ ਹੋਈ। ਰਿਹਾਈ ਉਪਰੰਤ ਮੁੜ ਜੂਹ-ਬੰਦ ਕਰ
ਦਿੱਤਾ ਗਿਆ। ਗ੍ਰਿਫ਼ਤਾਰੀ : ਨਵੰਬਰ 1936 ਵਿਚ ਪਿੰਡ ਬਿਲਗਾ ਤੋਂ ਗ੍ਰਿਫ਼ਤਾਰੀ ਕੀਤੀ ਗਈ। 24
ਨਵੰਬਰ ਨੂੰ ਰਿਹਾਈ ਹੋਈ। ਨੋਟਿਸ ਤੋੜਨ ਦੇ ਦੋਸ਼ ਵਿਚ ਮੁੜ ਗ੍ਰਿਫ਼ਤਾਰੀ ਅਤੇ ਰਿਹਾਈ ਹੋਈ।
ਦੁਬਾਰਾ ਜੂਹ-ਬੰਦ ਕੀਤਾ ਗਿਆ। ਜੂਨ 1940 ਤੋਂ ਬਾਅਦ ਬੂਝਾ ਸਿੰਘ ਨੂੰ ਟਾਟਾ ਨਗਰ
(ਜਮਸ਼ੇਦਪੁਰ) ਤੋਂ ਗ੍ਰਿਫ਼ਤਾਰ ਕਰ ਲਿਆ। ਰਾਜਨਪੁਰ ਜੇਲ੍ਹ ਵਿਚ ਭੇਜ ਦਿੱਤਾ ਗਿਆ।
ਦਿਓਲੀ ਕੈਂਪ : 26 ਜੂਨ 1940 ਨੂੰ ਸਾਰੇ ਦੇਸ਼ ਵਿਚੋਂ ਕਮਿਊਨਿਸਟ ਆਗੂਆਂ ਨੂੰ ਗ੍ਰਿਫਤਾਰ ਕਰ
ਲਿਆ ਗਿਆ। ਉਨ੍ਹਾਂ ਨੂੰ ਰਾਜਸਥਾਨ ਦੇ ਦਿਓਲੀ ਕੈਂਪ ਵਿਚ ਬੰਦ ਕਰ ਦਿੱਤਾ ਗਿਆ। ਬੂਝਾ ਸਿੰਘ
ਸਮੇਤ 15 ਇਨਕਲਾਬੀਆਂ ਨੂੰ ਰਾਜਨਪੁਰ ਜੇਲ੍ਹ ਤੋਂ ਦਿਓਲੀ ਕੈਂਪ ਲਿਆਂਦਾ ਗਿਆ। ਇਸ ਜੇਲ੍ਹ
ਵਿਚ ਬੁੂਝਾ ਸਿੰਘ ਸਮੇਤ 228 ਨਜ਼ਰਬੰਦਾਂ ਨੇ 23 ਅਕਤੂਬਰ 1941 ਤੋਂ 22 ਨਵੰਬਰ 1941 ਤੱਕ
ਮੰਗਾਂ ਦੇ ਸਬੰਧ ਵਿਚ ਭੁੱਖ ਹੜਤਾਲ ਕੀਤੀ। 1943 ਵਿਚ ਬੂਝਾ ਸਿੰਘ ਦੀ ਰਿਹਾਈ ਹੋਈ। ਇਸ
ਕੈਂਪ ‘ਚ ਕਿਰਤੀ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਏਕਤਾ ਦੀ ਪ੍ਰਕਿਰਿਆ ਸ਼ੁਰੂ ਹੋਈ
ਅਤੇ 28 ਮਈ 1942 ਨੂੰ ਏਕਤਾ ਹੋਈ ਸੀ। ਆਰਗੇਨਾਈਜਰ : ਬੂਝਾ ਸਿੰਘ 1934 ਤੋਂ 1937 ਤੱਕ
ਕਿਰਤੀ ਪਾਰਟੀ ਦੇ ਜ਼ਿਲ੍ਹਾ ਲਾਇਲਪੁਰ ਦੇ ਆਰਗੇਨਾਈਜਰ ਰਹੇ। 1943 ਤੋਂ 1945 ਤੱਕ ਭਾਰਤੀ
ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਆਰਗੇਨਾਈਜਰ ਰਹੇ। 1946 ਵਿਚ ਇਨ੍ਹਾਂ ਨੂੰ
ਜ਼ਿਲ੍ਹਾ ਜਲੰਧਰ ਦਾ ਆਰਗੇਨਾਈਜਰ ਲਾ ਦਿੱਤਾ। ਫ਼ਿਰਕੂ ਹਿੰਸਾ -1947 : ਬੂਝਾ ਸਿੰਘ ਤੇ
ਸਾਥੀਆਂ ਨੇ ਫ਼ਿਰਕੂ ਹਿੰਸਾ - 1947 ਵਿਰੁੱਧ ਲਾਮਬੰਦੀ ਕੀਤੀ। ਲਾਲ ਕਮਿਊਨਿਸਟ ਪਾਰਟੀ :
ਕਿਰਤੀਆਂ ਅਤੇ ਗ਼ਦਰੀਆਂ ਨੇ ਜਨਵਰੀ 1948 ਵਿਚ ਲਾਲ ਕਮਿਊਨਿਸਟ ਪਾਰਟੀ ਹਿੰਦ ਯੂਨੀਅਨ ਬਣਾ
ਲਈ। ਬੂਝਾ ਸਿੰਘ 1948 ਤੋਂ 1952 ਤੱਕ ਇਸ ਦੇ ਕੇਂਦਰੀ ਕਮੇਟੀ ਮੈਂਬਰ ਰਹੇ। 1952 ਵਿਚ ਇਹ
ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਵਿਚ ਵਿਲੀਨ ਹੋ ਗਈ। ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ
ਨੇ 1952 ਤੋਂ 1963 ਤੱਕ ਬੂਝਾ ਸਿੰਘ ਨੂੰ ਪਾਰਟੀ ਮੈਂਬਰ ਵੀ ਨਾ ਲਿਆ। ਇੰਗਲੈਂਡ ਫੇਰੀ :
ਬੂਝਾ ਸਿੰਘ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਮੈਂਬਰ ਸਨ। ਇਸ ਇਮਾਰਤ ਦੀ ਉਸਾਰੀ
ਕਰਨ ਲਈ 1958 ਵਿਚ ਇੰਗਲੈਂਡ ਗਏ।
ਚੀਨੀ ਹਮਲਾ : 1962 ਵਿਚ ਚੀਨ-ਭਾਰਤ ਹਮਲੇ ਦੇ ਸਬੰਧ ਵਿਚ ਭਾਰਤ ਸਰਕਾਰ ਦੀ ਨੁਕਤਾਚੀਨੀ ਕਰਨ
ਬਦਲੇ ਗ੍ਰਿਫ਼ਤਾਰੀ ਹੋਈ। ਜੇਲ੍ਹ ਦੀ ਸਜ਼ਾ ਭੁਗਤ ਕੇ ਰਿਹਾਅ ਹੋਏ। ਭਾਰਤੀ ਕਮਿਊਨਿਸਟ ਪਾਰਟੀ
(ਮਾਰਕਸਵਾਦੀ) : 1964 ਵਿਚ ਦੇਸ਼ ਪੱਧਰ ‘ਤੇ ਸੀ. ਪੀ. ਆਈ. (ਐਮ.) ਬਣਾਏ ਜਾਣ ‘ਤੇ ਇਸ ਨੂੰ
ਪੰਜਾਬ ਵਿਚ ਜਥੇਬੰਦ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ
ਕੰਮ ਕੀਤਾ। ਸੰਪਾਦਕ : 1964 ਵਿਚ ਸੀ. ਪੀ. ਆਈ. (ਐਮ.) ਪੰਜਾਬ ਦੀ ਅਖ਼ਬਾਰ ‘ਲੋਕ
ਜਮਹੂਰੀਅਤ‘ ਦੇ ਸੰਪਾਦਕ ਅਤੇ ਪ੍ਰਬੰਧਕ ਸਨ। ‘ਲੋਕ ਜਮਹੂਰੀਅਤ‘ ਦੀ ਜਗ੍ਹਾ ‘ਲੋਕ ਲਹਿਰ‘
ਅਖ਼ਬਾਰ ਕੱਢੀ ਜਾਣ ਲੱਗੀ। ਬੂਝਾ ਸਿੰਘ ‘ਲੋਕ ਲਹਿਰ‘ ਦੇ ਸੰਪਾਦਕੀ ਮੰਡਲ ਵਿਚ ਸਨ। 1967 ਵਿਚ
ਸੀ. ਪੀ. ਆਈ. (ਐਮ.) ਦੇ ਸਭ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸਰਪੰਚੀ : 1963 ਤੋਂ 1968 ਤੱਕ ਪਿੰਡ ਚੱਕ ਮਾਈਦਾਸ ਦੇ ਸਰਪੰਚ ਰਹੇ।
ਨਕਸਲਬਾੜੀ ਲਹਿਰ * ਤਾਲਮੇਲ ਕਮੇਟੀ ਪੰਜਾਬ ਬਣਨ ਵੇਲੇ ਮਾਰਚ 1968 ਵਿਚ ਸੂਬਾ ਕਮੇਟੀ ਮੈਂਬਰ
ਵਜੋਂ ਸ਼ਾਮਿਲ। 22 ਅਪ੍ਰੈਲ 1969 ਨੂੰ ਸੀ. ਪੀ. ਆਈ. (ਐਮ. ਐਲ.) ਦੀ ਸੂਬਾ ਜਥੇਬੰਦਕ ਕਮੇਟੀ
ਦੇ ਮੈਂਬਰ ਚੁਣੇ ਗਏ। ਫਰਵਰੀ 1970 ਵਿਚ ਹੋਈਆਂ ਚੋਣਾਂ ਵਿਚ ਸੂਬਾ ਕਮੇਟੀ ਮੈਂਬਰ ਚੁਣੇ ਗਏ।
ਮਈ 1970 ਦੀ ਪਾਰਟੀ ਕਾਂਗਰਸ ਲਈ ਡੈਲੀਗੇਟ ਚੁਣੇ ਗਏ। ਇਸ ਸਮੇਂ ਦੌਰਾਨ ਇਹ ਜ਼ਿਲ੍ਹਾ
ਜਲੰਧਰ-ਕਪੂਰਥਲਾ ਦੇ ਆਰਗੇਨਾਈਜਰ ਰਹੇ। * ਅੱਚਰਵਾਲ ਸਾਜ਼ਿਸ਼ ਕੇਸ 1968 ਵਿਚ ਪੁਲਿਸ ਵੱਲੋਂ
ਵਾਰੰਟ ਕੱਢੇ ਗਏ। * 8 ਦਸੰਬਰ 1968 ਨੂੰ ਸਮਾਓਂ (ਬਠਿੰਡਾ) ਦੇ ਜ਼ਮੀਨੀ ਕਬਜ਼ੇ ਅਤੇ 18 ਜੂਨ
1969 ਨੂੰ ਕਿਲਾ ਹਕੀਮਾਂ (ਸੰਗਰੂਰ) ਦੇ ਜ਼ਮੀਨੀ ਕਬਜ਼ੇ ਵਿਚ ਮੋਹਰੀ ਭੂਮਿਕਾ ਨਿਭਾਈ। ਕਿਲਾ
ਹਕੀਮਾਂ ਦੀ ਜ਼ਮੀਨ ਦੇ ਮਾਲਕ ਜਾਗੀਰਦਾਰ ਜਨਰਲ ਬਲਵੰਤ ਸਿੰਘ ਦੇ ਕਤਲ ਤੋਂ ਬਾਅਦ ਬਾਬਾ ਬੂਝਾ
ਸਿੰਘ ਇਸ਼ਤਿਹਾਰੀ ਮੁਜ਼ਰਮ ਕਰਾਰ। ਸਿਰ ਦਾ ਮੁੱਲ ਪੰਜ ਹਜ਼ਾਰ ਰੱਖਿਆ ਗਿਆ। * 27 ਜੁਲਾਈ 1970
ਨੂੰ ਪਿੰਡ ਨਗਰ (ਨੇੜੇ ਫ਼ਿਲੌਰ) ਤੋਂ ਗ੍ਰਿਫ਼ਤਾਰ ਕੀਤਾ ਗਿਆ। 27-28 ਜੁਲਾਈ ਦੀ ਰਾਤ ਨੂੰ
ਪਿੰਡ ਨਾਈਮਜਾਰਾ (ਨੇੜੇ ਨਵਾਂ ਸ਼ਹਿਰਜਾਡਲਾ) ਦੇ ਪੁਲ ਉਤੇ ਪੁਲਿਸ ਮੁਕਾਬਲਾ ਬਣਾ ਦਿੱਤਾ
ਗਿਆ। * ਪਾਰਟੀ ਦੇ ਖਾੜਕੂ ਜਥੇ ਨੇ ਬਾਬਾ ਜੀ ਦੀ ਗ੍ਰਿਫ਼ਤਾਰੀ ਲਈ ਜ਼ੁੰਮੇਵਾਰ ਸਮਝੇ ਜਾਂਦੇ
ਮੁਖ਼ਬਰ ਸਰਪੰਚ ਜਸਮੇਲ ਸਿੰਘ ਨਗਰ ਦਾ ਕਤਲ 4 ਜੂਨ 1973 ਨੂੰ ਕਰ ਦਿੱਤਾ।
-0-
|