ਲੇਖਿਕ ਸੁਰੇਸ਼ ਕੁਰਲ
ਸਫੇ 280 + 16 ਸਫੇ ਫੋਟੋਆਂ ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ ਲੁਧਿਆਣਾ
ਮੁੱਲ 100 ਰੁਪਏ, ਯੂ ਕੇ 5 ਪੌਂਡ
ਦਵਿੰਦਰ ਨੌਰਾ ਕਾਵਿੰਟਰੀ ਰਹਿ ਰਿਹਾ ਕਵੀ ਅਤੇ ਗੀਤਕਾਰ ਹੈ । ਉਹ ਕਵਿਤਾ ਨੂੰ ਲੈ- ਬੱਧ
ਕਰਕੇ ਗਾ ਕੇ ਪੇਸ਼ ਕਰਦਾ ਹੈ ।ਉਸਨੇ ਆਪਣੇ ਦੋਸਤ ਸੁਰੇਸ਼ ਕੁਰਲ ਦੇ “ਵਲੈਤ ਨੂੰ 82
ਚਿੱਠਿਆਂ ਅਤੇ ਕਾਵਿ ਸੰਗ੍ਰਿਹ ਦੂਜਾ ਜਨਮ” ਛਪਵਾਇਆ ਹੈ । ਜਿਸ ਨੂੰ ਪਿਛਲੇ ਦਿਨੀਂ ਸਲੋਹ
ਵਿਖੇ ਹੋਈ ਗੱਦਰ ਪਾਰਟੀ ਦੀ ਸ਼ਤਾਬਦੀ ਸਮੇਂ ਲੋਕ ਅਰਪਨ ਕੀਤਾ ਗਿਆ ।
ਸੁਰੇਸ਼ ਕੁਰਲ ਤੇ ਦਵਿੰਦਰ ਨੌਰਾ ਦੀ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਗੂਹੜੀ ਹੋਈ ਦੋਸਤੀ
ਜਿੰਦਗੀ ਦੀ ਪੱਥ-ਪ੍ਰਦੱਸ਼ਕ ਰਹੀ । ਭਾਵੇਂ ਦੋਵੇਂ ਪਹਿਲਾਂ ਪਬਲਿਕ ਹਾਈ ਸਕੂਲ ਮਾਹਿਲ ਗਹਿਲਾ
ਵਿਚ ਮੈਟਰਿਕ ਪਾਸ ਕਰ ਚੁਕੇ ਸਨ । ਸੁਰੇਸ਼ ਦਾ ਪਿੰਡ ਮਾਹਿਲ ਗਹਿਲਾ ਅਤੇ ਦਵਿੰਦਰ ਦਾ ਪਿੰਡ
ਨੌਰਾ ਹੈ ।ਦੋਹਾਂ ਪਿੰਡਾਂ ਦਾ ਵਸੀਮਾ ਸਾਂਝਾ ਹੈ । 82 ਚਿੱਠੀਆਂ ਸੁਰੇਸ਼ ਦੀਆ ਅਗੱਸਤ 1971
ਤੋਂ ਸ਼ੁਰੂ ਹੋ ਕੇ 10 ਜੁਲਾਈ 1991 ਤੱਕ 20 ਸਾਲਾਂ ਨੂੰ ਕਲਾਵੇ ਵਿਚ ਲਈ ਬੈਠੀਆਂ ਹਨ ।
ਇਹ ਦੋਵੇਂ ਲਖਾਰੀ ਸਭਾ ਜਗਤਪੁਰ ਦੇ ਮੈਂਬਰ ਸਨ। ਉਸ ਸਮੇਂ ਮੁਹਿੰਦਰ ਦੁਸਾਂਝ, ਦਰਸ਼ਨ
ਖੱਟਕੜ, ਦਰਸ਼ਨ ਸਿੰਘ ਦੀਪਕ, ਪ੍ਰੋ਼ ਹੀਰਾ ਸਿੰਘ ਤੱਰਸਪਾਲ, ਸੋਹਣ ਸਿੰਘ ਪੂੰਨੀ, ਸੋਹਣ
ਰਾਣੂੰ, ਮਾਸਟਰ ਹਰਭਜਨ ਸਿੰਘ ਵਿਰਕ ਅਤੇ ਕੰਵਲ ਜੱਗਤਪੁਰ ਆਦਿ ਮੈਂਬਰ ਸਨ । ਸਭਾ ਦੀਆਂ
ਮੀਟਕਾਂ ਵਿਚ ਭਰਪੂਰ ਬਹਿਸ ਹੁੰਦੀ ਅਤੇ ਹਰ ਸਾਲ ਵੱਖ ਵੱਖ ਪਿੰਡਾਂ ਵਿਚ ਵਾਰਸਿ਼ਕ ਸਮਾਗਮ
ਕਰਵਾਇਆ ਜਾਂਦਾ ।
ਮਾਰਚ 1992 ਵਿੱਚ ਸੁਰੇਸ਼ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ । ਉਹ ਕਿੱਤੇ ਵਜੋਂ ਇਕ
ਅਧਿਆਪਕ ਸੀ । ਅਧਿਆਪਕ ਹੀ ਨਹੀਂ ਸਗੋਂ ਅਧਿਆਪਕ ਜਥੇਬੰਦੀ ਦਾ ਵੀ ਇਕ ਸਰਗਰਮ ਕਾਰਕੁਨ ਸੀ ।
ਇਕ ਹੋਰ ਪਹਿਲੂ ਇਹਨਾਂ ਨਾਲ ਜੁੜਿਆ ਹੋਇਆ ਹੈ ਉਹ ਹੈ ਦਰਸ਼ਨ ਖੱਟਕੜ ਦੇ ਇਹਨਾਂ ਦੋਹਾਂ ਨਾਲ
ਸਬੰਧ । ਜੋ ਖਤ ਸੁਰੇਸ਼ ਦਵਿੰਦਰ ਨੂੰ ਲਿਖਦਾ ਜਾਂ ਦਵਿੰਦਰ ਦਾ ਵੀ ਜਵਾਬ ਵਿਚ ਹੁੰਦਾ ਉਸ
ਵਿਚ ਉਚੇਚਾ ਖੱਟਕੜ ਦਾ ਜਿਕਰ ਹੁੰਦਾ ਜਾਂ ਵਖਰਾ ਖੱਤ ਹੁੰਦਾ ਜੋ ਸੁਰੇਸ਼ ਰਾਹੀਂ ਹੀ ਉਸ ਨੂੰ
ਮਿਲਦਾ ।
ਉਪਰੋਕਤ ਸਾਰੇ ਵੇਰਵੇ ਇਸ ਕਿਤਾਬ ਨੂੰੇ ਪੜ੍ਹਣ ਸਮੇਂ ਸਹਾਈ ਹੁੰਦੇ ਹਨ । ਜਿਹਨਾਂ ਰਾਹੀਂ
ਤੁਹਾਨੂੰ ਂ ਇਹਨਾਂ 20 ਸਾਲਾਂ ਵਿਚ ਵਾਪਰੇ ਸਿਆਸੀ, ਸਾਹਿਤਕ, ਸਭਿਆਚਾਰਕ ਅਤੇ ਲੋਕਾਂ ਦੀ
ਲੁੱਟ ਦੇ ਨਕਸ਼ ਲਭਦੇ ਹਨ । ਇਹਨਾਂ 20 ਸਾਲਾਂ ਦੇ ਵਿਚ ਹੀ ਬੰਗਲਾ-ਦੇਸ਼ ਦਾ ਬਨਣਾ, ਇੰਦਰਾ
ਗਾਂਧੀ ਦੀ ਐਮਰਜੈਂਸੀ, ਸੰਜੇ ਗਾਂਧੀ ਦੀ ਨਸ-ਬੰਦੀ, ਮੁਰਾਰਜੀ ਡੀਸਾਈ ਪਿਛੋਂ ਫੇਰ ਇੰਦਰਾ ਦੀ
ਵਾਪਸੀ,ਦਰਬਾਰ ਸਾਹਿਬ ਤੇ ਹਮਲਾ, ਸਿੱਖਾਂ ਦਾ ਕਤਲੇ-ਆਮ, ਪੰਜਾਬ ਦੇ ਕਾਲੇ ਦੌਰ ਦੀਆਂ ਝਲਕਾਂ
ਇਹਨਾਂ ਪੱਤਰਾ ਵਿਚ ਸੰਕੇਤਕ ਰੂਪ ਵਿਚ ਹਾਜਰ ਹਨ ।
ਇਸ ਲਈ ਇਹ ਦਸਤਾਵੇਜੀ ਪੁਸਤਕ ਹੈ ਜੋ ਕਿ ਦਵਿੰਦਰ ਨੇ ਸੁਹਿਰਦ ਰੀਝ ਨਾਲ ਇਕਠੀ ਕਰਕੇ ਛਪਵਾ
ਦਿਤੀ ਹੈ । ਪੰਜਾਬੀ ਵਿਚ ਨਵੇਕਲੀ ਸੁਰ ਵਾਲੀ ਪੁਸਤਕ ਹੋਣ ਕਾਰਨ ਜਿੱਥੇ ਇਸ ਨੂੰ ਪੜ੍ਹਣਾ
ਲਾਹੇਬੰਦ ਹੈ, ਉਥੇ ਇਹ ਸਾਂਭਣ ਯੋਗ ਵੀ ਹੇੈ ।
“ ਦੂਜਾ ਜਨਮ” ਕਾਵਿ ਸੰਗ੍ਰਿਹ ਸੁਰੇਸ਼ ਦੀ ਮੌਤ ਤੋਂ ਪਿਛੋਂ ਉਸ ਦੇ ਸਾਥੀਆਂ, ਪਰਵਾਰਿਕ
ਮੈਂਬਰਾਂ ਅਤੇ ਸ਼ੀ ਰਵਿੰਦਰ ਸ਼ਰਮਾ ਵਰਗੇ ਚੇਤਨ ਰਿਸ਼ਤੇਦਾਰਾਂ ਅਤੇ ਡੈਮੋਕਰੈਟਿਕ ਟੀਚਰ
ਫਰੰਟ ਦੇ ਸਾਥੀਆਂ ਨੇ ਕਿਤਾਬੀ ਰੂਪ ਦਿਤਾ ਸੀ । ਜਿਸ ਨੂੰ ਦੂਜੀ ਵਾਰ ਦਵਿੰਦਰ ਨੇ ਇਹਨਾਂ
ਚਿੱਠੀਆਂ ਦੇ ਨਾਲ ਛਪਵਾਇਆ ਹੈ । ਜਿਸ ਨਾਲ ਇਹ ਪੁਸਤਕ ਸਾਂਭੀ ਜਾਣ ਵਾਲੀ ਪੁਸਤਕ ਬਣ ਗਈ ਹੈ
।
ਜਿਥੇ ਕੋਈ ਚਾਹ ਹੋਵੇ ਤਾਂ ਰਾਹ ਵੀ ਨਿਕਲ ਆਉਂਦਾ ਹੈ । ਏਸੇ ਚਾਹ ਦੇ ਆਸਰੇ ਸੁਰੇਸ਼ ਨੇ
ਤਿੰਨ ਮਹੀਨੇ ਲਈ ਵਲੈਤ ਫੇਰੀ ਵੀ ਪਾਈ । ਉਸ ਫੇਰੀ ਸਮੇਂ ਦੀਆਂ ਫੋਟੋਆਂ ਸਮੇਤ ਉਸਦੀਆਂ
ਪ੍ਰਵਾਰਕ ਫੋਟੋਆਂ ਵੀ ਇਸ ਕਿਤਾਬ ਦਾ ਸਿ਼ੰਗਾਰ ਬਣੀਆਂ ਹਨ ।
ਦਵਿੰਦਰ ਨੌਰਾ ਦੇ ਇਸ ਸੁਹਿਰਦ-ਕਾਰਜ ਨੂੰ ਜੀ ਆਇਆਂ ਆਖਦਾ ਹੋਇਆ ਇਸ ਨੁੰ ਪੜ੍ਹਣ ਦੀ
ਸ਼ਫਾਰਸ਼ ਕਰਦਾ ਹਾ । ਇਸ ਸਾਰੇ ਕਾਰਜ ਲਈ ਦਵਿੰਦਰ ਨੂੰ ਵਧਾਈ ਦਿੰਦਾ ਹਾਂ ।
ਸੰਤੋਖ ਸਿੰਘ ਸੰਤੋਖ
27 ਮਈ 2013
-0- |