ਓਦੋਂ ਮੈਨੂੰ ਪਤਾ ਨਹੀਂ ਸੀ ਇਹ ਮੀਸ਼ੇ
ਨਾਲ ਮੇਰੀ ਆਖ਼ਰੀ ਮਿਲਣੀ ਹੈ। ਸਾਨੂੰ ਕਦੀ ਵੀ ਪਤਾ ਨਹੀਂ ਹੁੰਦਾ ਕਿਸ ਨਾਲ ਸਾਡੀ ਕਿਹੜੀ
ਮਿਲਣੀ ਆਖ਼ਰੀ ਹੈ। ਜਲੰਧਰ ਦੇ ਬੱਸ ਸਟੈਂਡ ਤੋਂ ਰਿਕਸ਼ੇ ਤੇ ਟੀ[ਵੀ[ ਸੈਂਟਰ ਵੱਲ ਜਾ ਰਿਹਾ ਸਾਂ।
ਮੇਰੇ ਕੋਲ ਇਕ ਮਾਰੂਤੀ ਵੈਨ ਰੁਕੀ। ਬਾਰੀ ਚੋਂ ਮੀਸ਼ਾ ਮੁਸਕਰਾ ਰਿਹਾ ਸੀ। ਮਸ਼ਹੂਰ ਮੀਸ਼ੀਅਨ
ਮੁਸਕਰਾਹਟ, ਖੁਸ਼ੀ ਤੇ ਸ਼ਰਾਰਤ ਭਰੀ, ਦਿਲਕਸ਼ ‘‘ਕਿਥੇ ਜਾ ਰਿਹੈਂ? ਰਿਕਸ਼ੇ ਵਾਲੇ ਨੂੰ ਪੈਸੇ ਦੇ ਦੇ,
ੲੇਧਰ ਆ ਜਾ।’’ ‘‘ਵੈਨ ’ਚ ਬੈਠਦਿਆਂ ਕਹਿਣ ਲੱਗਾ ‘‘ਚੱਲ ਰੇਡੀਓ ’ਤੇ ਰਿਕਾਡਿੰਗ ਕਰਦੇ ਹਾਂ, ਪਰ
ਪਹਿਲਾਂ ਘਰ ਚੱਲਦੇ ਆਂ।’’ ਅਜ ਦਸ ਗਿਆਰਾਂ ਹੀ ਵੱਜੇ ਸਨ, ਘਰ ਆ ਕੇ ਬੀਅਰ ਖੋਲ• ਲਈ।
ਮੈਂ ਮੀਸ਼ਾ ਤੋਂ ਦਸ ਗਿਆਰਾਂ ਸਾਲ ਛੋਟਾ ਹਾਂ।
ਮੈਂ ਉਸ ਤੋਂ ਹਮੇਸ਼ਾ ਇਕ ਸਤਿਕਾਰ ਵਾਲਾ ਫ਼ਾਸਲਾ
ਰੱਖਿਆ ਸੀ। ਜਦ ਮੈਂ ਰਣਧੀਰ ਕਾਲਜ ਕਪੂਰਥਲਾ ਦੀ ਗਿਆਰਵਂੀਂ ਵਿੱਚ ਦਾਖ਼ਲ ਹੋਇਆ ਸਾਂ, ਉਦੋਂ
ਮੀਸ਼ਾ ਸਠਿਆਲ ਕਾਲਜ ਵਿੱਚ ਲੈਕਚਰਾਰ ਹੁੰਦਾ ਸੀ। ਮੀਸ਼ੇ ਦੀ ਜ਼ਿੰਦਗੀ ਤੇ ਸ਼ਖਸੀਅਤ ਬਾਰ ਬਹੁਤੀਆਂ
ਗੱਲਾਂ ਮੈਂ ਜਨਕ ਤੇ ਹੋਰ ਦੋਸਤਾਂ ਤੋਂ ਸੁਣੀਆਂ ਸਨ। ਮੀਸ਼ਾ ਹਮੇਸ਼ਾ ਮੈਨੂੰ ਬਹੁਤ ਮੋਹ ਨਾਲ
ਮਿਲਦਾ ਸੀ। ਪਰ ਮੇਰੇ ਨਾਲ ਹਮੇਸ਼ਾ ਇਸ ਤਰ•ਾਂ ਹੀ ਗੱਲਾਂ ਵਿੱਚ ਸੰਕੋਚ ਹੁੰਦਾ। ਪਰ ਅੱਜ ਮੀਸ਼ਾ
ਉਧੜ ਰਿਹਾ ਸੀ।
ਮੀਸ਼ਾ ਬਹੁਤ ਬਦਲ ਗਿਆ ਸੀ। ਇਕ ਵਾਰ ਬਹੁਤ ਸਾਲ ਪਹਿਲਾਂ ਸ਼ਿਵ, ਮੀਸ਼ਾ, ਮੈਂ ਤੇ ਕੁਝ ਹੋਰ ਸ਼ਾਇਰ
ਕਾਰ ਵਿੱਚ ਕਪੂਰਥਲਾ ਤੋਂ ਸੁਲਤਾਨਪੁਰ ਜਾ ਰਹੇ ਸਾਂ। ਮੀਸ਼ਾ ਕਾਰ ਦੀ ਬਾਰੀ ਚੋਂ ਬਾਹਰ ਦੇਖ
ਰਿਹਾ ਸੀ। ਸ਼ਿਵ ਨੇ ਪੁੁੱਛਿਆ, ‘‘ਕੀ ਦੇਖ ਰਿਹਾ ੲੇਂ?’’ ਮੀਸ਼ਾ ਕਹਿਣ ਲੱਗਾ ‘‘ਦੇਖ ਰਿਹਾਂ ਸੂਰਜ
ਚੰਗੀ ਤਰ•ਾਂ ਡੁੱਬਿਆ ਕਿ ਨਹੀਂ। ਮੈਂ ਸੂਰਜ ਖੜੇ• ਕਦੇ ਨਹੀਂ ਪੀਂਦਾ।’’ ਪਰ ਹੁਣ ਮੀਸ਼ੇ ਨੂੰ
ਸੂਰਜ ਦੀ ਪਰਵਾਹ ਨਹੀਂ ਸੀ। ਉਸ ਨੂੰ ਹੁਣ ਬਹੁਤ ਕੁਝ ਦੀ ਪਰਵਾਹ ਨਹੀਂ ਸੀ ਰਹੀ।
ਕੋਈ ਕਹਿੰਦਾ ਇਹ ਮੀਸ਼ੇ ਦੀ ਫ੍ਰਸਟਸ਼ਨ ਹੈ। ਇਸ ਦੇ ਯਾਰ ਜਮਾਤੀ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚ
ਗੲੇ। ਇਹ ਬਹੁਤ ਸਾਲਾਂ ਤੋਂ ਰੇਡੀਓ ਤੇ ਪ੍ਰੋਡਿਊਸਰ ਹੀ ਹੈ। ਕੋਈ ਕਹਿੰਦਾ ਮੀਸ਼ਾ ਕਵਿਤਾ ਤੋਂ
ਟੁੱਟ ਗਿਆ ਹੈ। ਕੋਈ ਕਹਿੰਦਾ ਕੋਈ ਕਵਿਤਾ ਹੈ ਜੋ ਉਸ ਤੋਂ ਲਿਖੀ ਨਹੀਂ ਜਾ ਰਹੀ। ਜਦੋਂ
ਕਵਿਤਾ ਦੇ ਸਰੋਤ ਸੁੱਕ ਗੲੇ ਮਹਿਸੂਸ ਹੋਣ ਤਾਂ ਕਵੀ ਨੂੰ ਬਹੁਤ ਉਦਾਸੀ ਹੁੰਦੀ ਹੈ। ਕੋਈ
ਕਹਿੰਦਾ ਇਹ ਚੁਰਾਸੀ ਦੇ ਦੁੰਗਿਆਂ ਦਾ ਅਸਰ ਹੈ। ਕੋਈ ਕਹਿੰਦਾ ਮੀਸ਼ੇ ਕੋਲ ਬਹੁਤ ਪੈਸੇ ਆ ਗੲੇ ਹਨ,
ਪਤਾ ਨਹੀਂ ਕਿੱਥੋਂ? ਪਤਾ ਨਹੀਂ ਇਨ•ਾਂ ਵਿੱਚੋਂ ਕੀ-ਕੀ ਹੋਇਆ ਸੀ? ਪਰ ਇਕ ਗੱਲ ਪੱਕੀ ਸੀ ਕਿ
ਮੀਸ਼ਾ ਬਹੁਤ ਬਦਲ ਗਿਆ ਸੀ। ਮੇਰੇ ਬਿਨ•ਾਂ ਪੁੱਛੇ ਆਪਣੇ ਭੇਤਾਂ ਦਾ ਸੰਦੂਕ ਖੋਲ• ਕੇ ਲਿਖਾਰੀ ਜਾ
ਰਿਹਾ ਸੀ। ਲੱਗਦਾ ਸੀ ਉਹ ਆਪਣੇ ਰਿਸ਼ਤਿਆਂ ਦੀਆਂ ਟਰਾਫੀਆਂ ਦਿਖਾ ਰਿਹਾ ਹੈ ਜਾਂ ਸ਼ਾਇਦ ਕੁਝ
ਟੋਲ ਰਿਹਾ ਹੈ ਜੋ ਲੱਭ ਨਹੀਂ ਰਿਹਾ। ਮੀਸ਼ਾ ਨਵੀਂ ਪੰਜਾਬੀ ਕਵਿਤਾ ਦੇ ਸਰਵ-ਸ਼ੇ੍ਰ੍ਰਸ਼ਟ ਕਵੀਆਂ
’ਚੋਂ ਹੈ। ਨਿੱਗਰ, ਧਰਤੀ ਨੂੰ ਖਹਿ ਕੇ ਲੰਘਦੇ ਅੰਦਾਜ਼ ਵਾਲਾ, ਪਿੰਡ ਦੀਆਂ ਕੱਚੀਆਂ ਕੰਧਾਂ ਦੀ
ਟੈਕਸਚਰ ਵਾਲਾ, ਸਹੀ ਸ਼ਬਦਾਂ ਨੂੰ ਸਹੀ ਥਾਂ ਬੀੜਨ ਬਾਲਾ, ਜ਼ੜ•ਾਂ ਵਾਲੀ ਸੰਵੇਦਨਾ ਦਾ ਧਾਰਨੀ,
ਸੰਤੁਲਿਤ, ਕਾਲਜ ਚੋਂ ¦ਘਦੀ ਲੀਕ ਜਿਹਾ। ਨਿਮਨ-ਕਥਨੀ ਦੇ ਹਾਮੀ ਕੁਲਵੰਤ ਸਿੰਘ ਵਿਰਕ ਦੇ
ਮੂੰਹੋਂ ਮੈਂ ਮੀਸ਼ੇ ਤੋਂ ਬਿਨ•ਾਂ ਕਿਸ ਹੋਰ ਸਮਕਾਲੀ ਕਵੀ ਦੀ ਸਿਫ਼ਤ ਨਹੀਂ ਸੁਣੀ ਸੀ।
ਪਹਿਲੀ ਵਾਰ ਮੈਂ ਮੀਸ਼ੇ ਨੂੰ ਉਦੋਂ ਦਖਿਆ ਸੀ ਜਦੋਂ ਉਹ ਇਕ ਕਾਵਿ ਪ੍ਰਤੀਯੋਗਤਾ ਵਿੱਚ ਜੱਜ ਬਣ
ਕੇ ਰਣਧੀਰ ਕਾਲਜ ਕਪੂਰਥਲਾ ਵਿੱਚ ਆਇਆ ਸੀ। ਮੈਂ ਤੇ ਮੇਰਾ ਦੋਸਤ ਅਜਾਇਬ ਉਸਦੀ ਕਵਿਤਾ ਦੇ ਬਹੁਤ
ਪ੍ਰਸ਼ੰਸਕ ਸਾਂ। ਸਾਨੂੰ ਉਸਦੀ ਸੰਵੇਦਨਾ ਨਾਲ ਸਾਂਝ ਮਹਿਸੂਸ ਹੁੰਦੀ ਸੀ। ਉਹ ਸੱਚੀ ਨਿਰਾਸ਼ਾ,
ਕੌੜੇ ਸੱਚਾਂ ਤੇ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੀ। ਉਸ
ਦੀਆਂ ਪਿਆਰ ਕਵਿਤਾਵਾਂ ਵੀ ਰੁਮਾਂਟਿਕ ਨਹੀਂ ਸਨ:
ਛੱਡ ਪਰੇ• ਇਹ ਥੋਥੀਆਂ ਗੱਲਾਂ
ਆ ਮੇਰੀ ਹਿੱਕ ਤੇ ਸਿਰ ਧਰ ਕੇ
ਪੈ ਜਾ ਚੁੱਪ ਚਾਪ ਦੋ ਘੜੀਆਂ
ਅੱਜ ਦੀ ਰਾਤ ਮਿਲੀ ੲੇ ਮੇਰੇ ਕੇ
ਨਾ ਬੰਨ• ਉਮਰ ਦ ¦ਮ ਦਾਈੲੇ
ਇਹ ਦਿਲ ਕਹਿਣਕਾਰ ਨਹੀਂ ਰਹਿੰਦਾ
ਕਾਲਜ ਦੀ ਕਾਵਿ-ਪ੍ਰਤੀਯੋਗਤਾ ਦੌਰਾਨ ਮੀਸ਼ਾ ਮੇਰਾ ਵਾਕਿਫ਼ ਬਣ ਗਿਆ ਸੀ। ਕਦੀ-ਕਦੀ ਕਪੂਰਥਲੇ
ਸ਼ਹਿਰ ਦੀਆਂ ਸੜਕਾਂ ਉ¤ਤੇ ਗੌਗਲਜ਼ ਲਾ ਕੇ ਆਪਣੇ ਮੋਟਰ ਸਾਈਕਲ ਉ¤ਤੇ ਘੁੰਮਦਾ ਮਿਲ ਜਾਂਦਾ ਸੀ। ਇਕ
ਦਿਨ ਮੈਂ ਸਾਈਕਲ ਤੇ ਜ¦ਧਰ ਕਾਫੀ ਹਾਊਸ ਦੀਆਂ ਪੌੜੀਆਂ ਲਾਗੇ ਪਹੁੰਚ ਗਿਆ। ਸਬੱਬੀਂ ਮੀਸ਼ਾ ਮਿਲ
ਪਿਆ। ਉਹ ਕਾਫੀ ਹਾਊਸ ਲੈ ਗਿਆ। ਇਕ ਕੋਨੇ ਵਾਲੇ ਮੇਜ਼ ਤੇ ਬੈਠ ਕੇ ਮੇਰੇ ਕੋਲੋਂ ਕਵਿਤਾਵਾਂ ਸੁਣਦਾ
ਰਿਹਾ। ਫਿਰ ਕਹਿਣ ਲੱਗਾ, ‘‘ਕੀ ਪੜ•ਦਾ ਹੁੰਦੈ?’’ ਮੈਂ ਕਿਹਾ, ਰਸਾਲੇ’’। ਉਸ ਨੇ ਕਿਹਾ
‘‘ਕਿਤਾਬਾਂ ਵੀ ਪੜਿ•ਆ ਕਰ। ਤੂੰ ਇਹ ਚਾਰ ਕਿਤਾਬਾਂ ਜ਼ਰੂਰ ਪੜ•-ਹੀਰ ਵਾਰਿਸ, ਸ਼ਾਹ ਮੁਹੰਮਦ
ਦਾ ਜੰਗਨਾਮਾ, ਹਾਸ਼ਮ ਦੇ ਦੋਹੇ ਤੇ ਤੁਲਸੀ ਰਮਾਇਣ, ਤੇ ਦੇਖ, ਤਿੰਨ ਚਾਰ ਸਾਲ ਕਾਫ਼ੀ ਹਾਊਸ ਨਾ ਆਈਂ।
ਖੂਬ ਪੜ•ਾਈ ਕਰ। ਵਧੀਆ ਸਾਹਿਤ ਪੜ• ਕੇ ਕਵਿਤਾਵਾਂ ਲਿਖ। ੲੇਥੇ ਕਾਫੀ ਹਾਊਸ ਵਿੱਚ ਤੈਨੂੰ ਕੁਝ
ਨਹੀਂ ਮਿਲਣਾ। ੲੇਥੇ ਕੁੱਕੜ ਖੋਹੀ ਹੁੰਦੀ ਹੈ ਤੇ ਨਵੇਂ ਕਵੀ ਝ¤ਟ-ਪੱਟ ਖ਼ਲੀਫ਼ ਬਣ ਜਾਂਦੇ ਨੇ।’’ ਮੈਂ
ਮੀਸ਼ੇ ਦੀ ਗੱਲ ਮੰਨੀ ਲਈ। ਮੁੜ ਕੇ ਕਾਫ਼ੀ ਹਾਊਸ ਨਾ ਗਿਆ। ਕੁਝ ਸਾਲਾਂ ਵਿੱਚ ਕਾਫ਼ੀ ਹਾਊਸ ਹੀ
ਬੰਦ ਹੋ ਗਿਆ।
ਮੀਸ਼ੇ ਦੀ ਕਵਿਤਾ ਦਾ ਜਾਦੂ ਉਸ ਦੀ ਤਰਾਸ਼ੀ ਹੋਈ ਬੋਲੀ ਤੇ ਅਨੁਭਵ ਦੇ ਸੁਹਿਰਦ ਪ੍ਰਗਟਾਵੇ ਵਿੱਚ
ਸੀ। ਉਹ ਸੁਪਨਿਆਂ ਤੇ ਰੀਝਾਂ ਨੂੰ ਅਸਲੀਅਤ ਦੀ ਭੱਠੀ ਚਾੜ• ਕੇ ਕਵਿਤਾ ਕਸ਼ੀਦੇ ਕਰਦਾ ਸੀ।
ਸੁਣਾਉਣ ਵੇਲੇ ਇਕ ਇਕ ਸ਼ਬਦ ਨੂੰ ਟੁਣਕਾਉਂਦਾ ਸੀ। ਉਸ ਦੀ ਕਵਿਤਾ ਵਿੱਚ ਅਰਧ-ਚੇਤਨਾ ਮਨ ਦਾ
ਆਪਮੁਹਾਰਾ ਵੇਗ ਨਹੀਂ ਸੀ। ਉਹ ਸ਼ਿਲਪ, ਸੰਚਾਰ ਅਨੁਭਵ ਤੇ ਵਿਚਾਰਧਾਰਾ ਤੋਂ ਸੁਚੇਤ ਸੀ। ਉਹ ਸਿਰਫ
ਅਹਿਸਾਸ ਨੂੰ ਪ੍ਰਗਟ ਹੀ ਨਹੀਂ ਕਰਦਾ ਸੀ। ਉਨ•ਾਂ ਨੂੰ ਤੋਲਣਾ ਮਿਣਦਾ ਤੇ ਉਨ•ਾਂ ਦਾ ਮੁ¦ਕਣ
ਵੀ ਕਰਦਾ ਸੀ। ਉਹ ਕਾਵਿਕ ਕਵਿਤਾ ਤੋਂ ਪਰਹੇਜ਼ ਕਰਦਾ ਸੀ। ਉਹ ਕਹਿੰਦਾ ਸੀ ਅ¦ਕਾਰ ਤਾਂ ਅਣਸਰਦੀ
ਦਾ ਤਰਲਾ ਹਨ। ਪਰ ਜਿੱਥੇ ਕਿਤੇ ਮੀਸ਼ਾ ਨੇ ਅ¦ਕਾਰਾਂ ਦੀ ਵਰਤੋਂ ਕੀਤੀ, ਉਹ ਬਹੁਤ ਖ਼ੂਬਸੂਰਤ ਹੈ।
ਇਕ ਕਵਿਤਾ ਵਿਚ ਉਹ ਖੋਖਲ ਹਾਸੇ ਨੂੰ ਥੇਹ ਦੇ ਖੂਹ ਵਿੱਚੋਂ ਉ¤ਡ ਕਬੂਤਰਾਂ ਦੇ ਖੰਭਾਂ ਦੀ
ਫੜਫੜਾਹਟ ਨਾਲ ਤੁਲਨਾ ਦੇਂਦਾ ਹੈ।
ਆਪਣੇ ਓੜਕੀ ਵਿਸ਼ਲੇਸ਼ਣ ਵਿਚ ਮੀਸ਼ੇ ਦੀ ਕਵਿਤਾ ਵਿੱਚ ਇਕ ਉਦਾਸੀ, ਇਕੱਲਤਾ, ਦਿਸ਼ਾਹੀਣਤਾ ਤੇ ਮੰਜ਼ਿਲ
ਵਿਹੂਣਤਾ ਦਾ ਅਹਿਸਾਸ ਸੀ। ਉਸਨੂੰ ਜ਼ਿੰਦਗੀ ਨਿੱਕੀਆਂ-ਨਿੱਕੀਆਂ ਖ਼ੁਦਗਰਜ਼ੀਆਂ, ਗੁੰਜਲਾਂ ਤੇ
ਪਤਲੇ ਰਿਸ਼ਤਿਆਂ ਦਾ ਸਿਲਸਿਲਾ ਜਾਪਦੀ ਹੈ। ਇਕ ਪੜਾਓ ਦੇ ਬਾਅਦ ਕਵੀ ਕਿਸੇ ਵੱਡੇ ਅਰਥ, ਆਸਥਾ,
ਸੁੰਦਰਤਾ, ਰਹੱਸ ਜਾਂ ਨੈਤਿਕਤਾਲ ਤੋਂ ਬਿਨ•ਾਂ ਅੱਗੇ ਨਹੀਂ ਚੱਲ ਸਕਦਾ। ਉਹ ਖਾਲੀ ਤੇ ਨਿਰਾਰਥਕ
ਮਹਿਸੂਸ ਕਰਨ ਲੱਗ ਪੈਂਦਾ ਹੈ। ਉਸ ਤੋਂ ਅੱਗੇ ਤੁਰਨ ਲਈ ਸਿਰਫ਼ ਅਹਿਸਾਸ ਕਾਫ਼ੀ ਨਹੀਂ ਹੁੰਦੇ।
ਕੁਝ ਰੱਬ, ਇਸ਼ਕ ਤੇ ਧਰਮ ਤੇ ਚਾਨਣ ਹੋਣ ਵਰਗਾ ਚਾਹੀਦਾ। ਉਸ ਤੋਂ ਅੱਗੇ ਸੂਫ਼ੀ ਦੀਆਂ ਮੰਜ਼ਿਲਾਂ
ਵਾਂਗ ਸ਼ਾਇਰ ਦੇ ਰਾਹ ਵਿੱਚ ਵੀ ਹਨ•ਰਿਆਂ ਤੇ ਉਦਾਸੀਆਂ ਦੇ ਥਲੇ ਆਉਂਦੇ ਹਨ ਤੇ ਸਦੀਵੀ ਆਸ ਦੇ ਤੀਰਥ
ਵੀ। ਕਈ ਵਾਰ ਕਵਿਤਾ ਲਿਖਣਾ ਹੀ ਕਵੀ ਲਈ ਇਹ ਸਭ ਕੁਝ ਹੋ ਜਾਂਦਾ ਹੈ। ਕਵਿਤਾ ਹੀ ਉਸ ਦੀ
ਦਰਗਾਹ, ਇਬਾਦਤਗਾਹ, ਸ਼ਫ਼ਾਖ਼ਾਨਾ, ਕਟਹਿਰਾ, ਤੀਰਥ ਹੋ ਜਾਂਦਾ ਹੈ।
ਮੀਸ਼ਾ ਨੇ ਵਾਕਿਫ਼, ਪ੍ਰਾਹੁਣੀ, ਚਿੱਬ, ਚੀਕ ਬੁਲਬੁਲੀ, ਜਾਣ ਦੇ, ਪਿਆਰ ਦੇ ਪੱਤਰ, ਚੁਰਸਤਾ,
ਦੁਸ਼ਮਣੀ ਦੀ ਦਾਸਤਾਨ ਵਰਗੀਆਂ ਅਨੇਕਾਂ ਖ਼ੂਬਸੂਰਤ ਕਵਿਤਾਵਾਂ ਲਿਖੀਆਂ, ਪਰ ਉਸ ਦਿਨ ਉਹ ਕਿਸੇ
ਅਥਲੀਟ ਵਾਂਗ ਪਤਲੇ ਰਿਸ਼ਤਿਆਂ ਦੀ ਦੌੜ ਵਿੱਚ ਜਿੱਤੀਆਂ ਟ੍ਰਾਫ਼ੀਆਂ ਦਿਖਾ ਰਿਹਾ ਸੀ। ਮੈਂ ਉਦਾਸ
ਹੋ ਗਿਆ। ਡੂੰਘੀ ਸ਼ਾਮ ਪਈ ਲੁਧਿਆਣੇ ਮੁੜਿਆ, ਮੀਸ਼ੇ ਨਾਲ ਫਰੀਦਕੋਟ ਹੋਣ ਵਾਲੇ ਕਵੀ ਦਰਬਾਰ ਵਿੱਚ
ਮਿਲਣ ਦਾ ਵਾਅਦਾ ਕਰ ਕੇ। ਫਰੀਦਕੋਟ ਮੇਲੇ ਅਸੀਂ ਮੀਸ਼ੇ ਨੂੰ ਬਹੁਤ ਉਡੀਕਿਆ, ਪੂਰਨ ਚੰਦ ਵਡਾਲੀ ਤੇ
ਪਿਆਰੇ ਲਾਲ ਕਵਾਲੀ ਗਾ ਰਹੇ ਸਨ-
ਮੱਝੀਂ ਆਈਆਂ ਮੇਰਾ ਮਾਹੀ ਨ ਆਇਆ
ਰਾਂਝ ਨਹੀਂ ਸੀ ਰਹਿਣਾ ਬਲ ਖ਼ੈਰ ਹੋਵੇ।
ਅਸੀਂ ਹ¤ਸਦ ਰਹ-ਮੀਸ਼ੇ ਨਹੀਂ ਸੀ ਰਹਿਣਾ, ਬਲ ਖ਼ੈਰ ਹੋਵੇ। ਕੁਝ ਚਿਰ ਬਾਅਦ ਕਿਸ ਖ਼ਬਰ ਦਿੱਤੀ-ਬਲ
ਖ਼ੈਰ ਨਹੀਂ। ਸਾਨੂੰ ਕਿਸ ਨੂੰ ਯਕੀਨ ਨਾ ਆਇਆ। ਮੀਸ਼ੇ ਜਿਹੇ ਫੁਰਤੀਲਾ, ਸੁਚੇਤ, ਸੁਬਕ ਸ਼ਿਲਪੀ
ਕਿਵੇਂ ਤਿਲਕ ਸਕਦਾ ਹੈ ਕਾਂਜਲੀ ਵਿੱਚ? ਕਿਵੇਂ ਮਰ ਸਕਦਾ ਹੈ ਇਕ ੲੇਨਾ ਪਿਆਰਾ ਤੇ ਸਾਰਥਕ ਕਵੀ
ੲੇਨੀ ਨਿਰਾਰਥਕ ਮੌਤ? ਇਕ ਦਿਨ ਉਸ ਦੀ ਮੌਤ ਬਾਰੇ ਸੋਚਦਿਆਂ ਇਉਂ ਲੱਗਿਆ ਸੀ-
ਹੋ ਗਿਆ ਸੀ ਉਹ ਉਸ ਦਿਨ ਬਹੁਤ ਹੀ ਉਦਾਸ
ਉਸ ਉਦਾਸੀ ਦਾ ਕੋਈ ਕਿਨਾਰਾ ਨੇ ਸੀ
ਨਾ ਖ਼ੁਦਾ ਸੀ ਨਾ ਰਹਿਬਰ ਨਾ ਮਹਿਬੂਬ ਸੀ
ਉਸ ਨੂੰ ਕੋਈ ਕਿਸੇ ਦਾ ਸਹਾਰਾ ਨਾ ਸੀ
ਉਸ ਨੂੰ ਡੁੱਬਣ ਲਈ ਕਾਂਜਲੀ ਨਹੀਂ ਕੋਈ ਗਹਿਰੀ ਕਵਿਤਾ ਚਾਹੀਦੀ ਸੀ। ਕੋਈ ਗਹਿਰੀ ਮੁਹੱਬਤ,
ਕੋਈ ਹੁਨਰੀ ਵੰਗਾਰ, ਕੋਈ ਮਹਾਨ ਅਸੰਭਵ ਸੁਪਨਾ। ਮੀਸ਼ੇ ਦੀ ਮੁਸਕਰਾਹਟ ਕੋਲ, ਉਸਦੀਆਂ ਸਡੌਲ
ਕਵਿਤਾਵਾਂ, ਉਸਦੇ ਕਵਿਤਾਵਾਂ ਪੜ•ਨ ਦੇ ਅੰਦਾਜ਼ ਕੋਲ ਰੱਖਿਆ ‘ਮੌਤ’ ਸ਼ਬਦ ਮਰ ਜਾਂਦਾ ਹੈ। ਪਰ
ਕਿਸੇ ਵੇਲੇ ਇਹ ਸੋਚ ਕੇ ਹਾਂਜ ਆਉਂਦੀ ਹੈ ਕਿ ਉਹ ਕਵਿਤਾਵਾਂ ਵੀ ਮਰ ਗਈਆਂ ਜੋ ਉਸ ਨੇ ਅਜੇ ਲਿਖਣੀਆਂ
ਸਨ।
ਅਣਿਆਈ ਮੌਤ ਮਰੇ ਕਵੀਆਂ ਨਾਲ ਕਿੰਨੀਆਂ ਅਣਲਿਖੀਆਂ ਕਵਿਤਾਵਾਂ ਮਰ ਜਾਂਦੀਆਂ ਹਨ।
|