ਮਨਪ੍ਰੀਤ ਬਾਦਲ
ਰੁੱਸ ਕੇ ਆਪਣੇ ਤਾਏ ਦੀ ਪਾਰਟੀ ਨਾਲੋਂ ਵੱਖ ਹੋ ਗਿਆ ਹੈ।ਉਹ ਹੁਣ ਪੰਜਾਬ
ਨੂੰ ਜਗਾਉਣ ਦੀ ਕੋਸਿ਼ਸ਼ ਕਰ ਰਿਹਾ ਹੈ।ਆਪਣੀ ਕੋਸਿ਼ਸ਼ ਵਿਚ ਉਹ ਕਿੰਨਾ ਕੁ
ਕਾਮਯਾਬ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਇਹ ਵੀ ਸੱਚ ਹੈ
ਕਿ ਆਉਣ ਵਾਲੀ ਚੌਣਾਂ ਵਿਚ ਜੇਕਰ ਉਹ ਆਪ ਨਹੀਂ ਵੀ ਜਿੱਤੇਗਾ ਪਰ ਆਪਣੇ ਤਾਏ
ਵਾਲੀ ਪਾਰਟੀ ਨੂੰ ਨੁਕਸਾਨ ਜ਼ਰੂਰ ਪਹੁੰਚਾਏਗਾ।ਖ਼ੈਰ, ਇਹ ਸਾਰਾ ਕੁਝ ਦੇਖ
ਸੁਣ ਕੇ ਮੈਨੂੰ ਪੰਜਾਬ ਦੀਆਂ ਪਿਛਲੀ ਵਾਰੀ ਹੋਈ ਚੌਣਾਂ ਦੀ ਯਾਦ ਆ ਗਈ।
ਜਦੋਂ ਪੰਜਾਬ ਵਿਚ ਚੋਣਾਂ ਹੋਣ ਦਾ ਐਲਾਣ ਹੋਇਆ ਤਾਂ ਸਭ ਤੋਂ ਪਹਿਲਾਂ
ਕਾਂਗਰਸ ਪਾਰਟੀ ਤੇ ਸ਼੍ਰੌਮਣੀ ਅਕਾਲੀ ਦਲ ਵਿਚ ਅਖ਼ਬਾਰੀ ਤੇ ਸ਼ਬਦੀ ਜੰਗ
ਸ਼ੁਰੂ ਹੋਈ। ਵਿਕਾਸ ਤੇ ਹੋਰ ਕਈ ਤਰਾਂ ਦੀਆਂ ਯਾਤਰਾਵਾਂ ਸ਼ੁਰੂ ਹੋ ਗਈਆਂ
ਸਨ।ਜਲਸੇ ਤੇ ਜਲੂਸ ਨਿਕਲਣੇ ਸ਼ੁਰੂ ਹੋ ਗਏ ਸਨ।ਦੋਨੋਂ ਧਿਰਾਂ ਇਕ ਦੂਸਰੇ
ਉਪਰ ਦੋਸ਼ਾਰੋਪਣ ਕਰ ਰਹੀਆ ਸਨ।ਜਿਸਨੂੰ ਕਾਂਗਰਸ ਵਿਕਾਸ ਕਹਿੰਦੀ ਸੀ,
ਅਕਾਲੀ ਦਲ ਉਸ ਨੂੰ ਵਿਨਾਸ਼ ਕਹਿੰਦਾ ਸੀ।ਕਿਸੇ ਰੈਲੀ ਵਿਚ ਲੱਖਾਂ ਲੋਕਾਂ
ਨਾਲ ਭਰੀ ਹੋਈ ਜਿਹੜੀ ਤਸਵੀਰ ਕਾਂਗਰਸ ਅਖ਼ਬਾਰਾਂ ਦੇ ਮੂਹਰਲਿਆਂ ਪੰਨਿਆਂ
ਤੇ ਇਸ਼ਤਿਹਾਰ ਦੇ ਰੂਪ ਵਿਚ ਲਗਾਉਂਦੀ ਸੀ, ਦੂਸਰੇ ਦਿਨ ਉਸੇ ਤਸਵੀਰ ਨੂੰ
ਅਕਾਲੀ ਦਲ ਫਰਜ਼ੀ ਇੱਕਠ ਦੇ ਰੂਪ ਵਿਚ ਵਿਖਾਉਂਦੀ ਸੀ। ਆਮ ਲੋਕਾਂ ਨੂੰ ਇਸ
ਰਾਜਨੀਤਕ ਲੋਕਾਂ ਦੀ ਲੜਾਈ ਸਮਝ ਨਹੀਂ ਆਉਂਦੀ ਸੀ ਤੇ ਸ਼ਾਇਦ ਅੱਜ ਵੀ ਨਾ
ਆਉਂਦੀ ਹੋਵੇ ਤੇ ਭਵਿਖ ਵਿਚ ਵੀ ਨਾ ਆਵੇ।ਉਹ ਬਿਚਾਰੇ ਕਦੇ ਸੁੱਕੇ ਅੰਬਰ
ਵਲ, ਕਦੇ ਫਸਲਾਂ ਮਾਰੇ ਖੇਤਾਂ ਵਲ , ਕਦੇ ਬੰਦ ਪਈਆਂ ਫੈਕਟਰੀਆਂ ਤੇ ਕਦੇ
ਆਪਣੇ ਸਹਿਮੇ ਹੋਏ ਪਰਿਵਾਰਾਂ ਵਲ ਵੇਖਦੇ ਸਨ।ਅੱਜ ਵੀ ਵੇਖਦੇ ਹਨ।ਫਸਲਾਂ
ਪੱਕਣ ਤੇ ਆਈਆਂ ਹੁੰਦੀਆਂ ਹਨ ਤੇ ਉਪਰੋਂ ਉਪਰ ਵਾਲਾ ਬੱਦਲਾਂ, ਬਿਜਲੀਆਂ,
ਹੜਾਂ ਤੇ ਸੋਕਿਆਂ ਰਾਹੀ ਡਰਾਉਂਦਾ ਹੈ।ਆਮ ਮਨੁੱਖ ਦੇ ਭਾਗਾਂ ਵਿਚ ਸਿਵਾਲੇ
ਪਿਸਣ ਦੇ ਕੁਝ ਨਹੀਂ ਲਿਖਿਆ ਹੁੰਦਾ।
ਚੌਣਾਂ ਵੇਲੇ ਸਮਾਜ ਚਿੰਤਕ, ਬੁਧੀਜੀਵੀ ਤੇ ਟਿਪਨੀਕਾਰ ਆਪਣੇ ਤਜ਼ੁਰਬੇ,
ਸੂਝ ਤੇ ਅੰਦਾਜੇ ਤੋਂ ਕੰਮ ਲੈਂਦੇ ਹਨ। ਆਪਣੀਆਂ ਰਚਨਾਵਾਂ ਤੇ ਲਿਖਤਾਂ
ਰਾਹੀਂ ਰਾਜਨਿਤਕ ਪਾਰਟੀਆਂ ਤੇ ਆਮ ਲੋਕਾਂ ਨੂੰ ਸੇਧ ਦੇਣ ਦੀ ਕੋਸਿ਼ਸ਼
ਕਰਦੇ ਹਨ।ਪਰ ਮੇਰੇ ਵਰਗੇ ਨੌਸਿਖੀਏ ਲੋਕਾਂ ਦੀ ਗਿਣਤੀ ਨਾ ਚਿੰਤਕਾਂ, ਨਾ
ਬੁਧੀਵੀਆਂ ਤੇ ਨਾ ਹੀ ਟਿਪਨੀਕਾਰਾਂ ਵਿਚ ਹੁੰਦੀ ਹੈ ਪਰ ਫਿਰ ਵੀ ਉਹ ਆਪਣੀ
ਲਿਆਕਤ ਅਨੁਸਾਰ ਆਪਣੀਆਂ ਲਿਖਤਾਂ ਵਿਚ ਕੁਝ ਨਾ ਕੁਝ ਕਹਿਣ ਦਾ ਯਤਨ ਕਰਦੇ
ਰਹਿੰਦੇ ਹਨ।ਇਹ ਲਿਆਕਤ ਉਹਨਾਂ ਦੀ ਆਪਣੀ ਹੀ ਨਹੀਂ ਹੁੰਦੀ ਸਗੋਂ ਉਸ ਵਿਚ
ਉਹਨਾਂ ਵਰਗੇ ਹੀ ਆਮ ਸੱਜਣਾਂ ਦੀ ਸਮਝਦਾਰੀ ਦਾ ਵੀ ਹੱਥ ਹੁੰਦਾ ਹੈ।
ਉਹਨਾਂ ਦਿਨਾਂ ਹੀ ਮੈਨੂੰ ਇਕ ਸੱਜਣ ਮਿਲਿਆ ਜਿਸਦਾ ਬੇਟਾ ਚੇਨਈ(ਮਦਰਾਸ)
ਵਿਚ ਮਰਚੈਂਟ ਨੇਵੀ ਦੀ ਟਰੇਨਿੰਗ ਕਰਨ ਗਿਆ ਹੋਇਆ ਸੀ।ਉਹ ਟਰੇਨਿੰਗ ਤੋਂ
ਬਾਦ ਬੱਚੇ ਦੇ ਭਵਿਖ ਵਾਰੇ ਚਿੰਤਤ ਸੀ।ਉਸੇ ਬਾਰੇ ਸਲਾਹ ਮਸ਼ਵਰਾ ਕਰਨ ਲਈ
ਉਹ ਸਾਡੇ ਦਫਤਰ ਆਇਆ ਹੋਇਆ ਸੀ।ਉਹ ਖੁਦ ਛੋਟੀ ਮੋਟੀ ਦੁਕਾਨ ਚਲਾਉਂਦਾ
ਹੈ।ਉਸਦਾ ਘਰ ਮਾਨਸਾ ਜਿ਼ਲੇ ਦੇ ਕਿਸੇ ਇਕ ਪਿੰਡ ਵਿਚ ਹੈ। ਉਹ ਸਾਰੇ ਪੰਜਾਬ
ਦਾ ਤਾਂ ਨਹੀਂ ਪਰ ਬਠਿੰਡਾ ਤੇ ਮਾਨਸਾ ਜਿਲੇ ਦੇ ਲੋਕਾਂ ਦੀਆਂ ਮੁਸ਼ਕਲਾਂ
ਤੇ ਲੋੜਾਂ ਤੋਂ ਇਤਨਾ ਜਿਆਦਾ ਜਾਣੂ ਸੀ ਕਿ ਉਸ ਇਲਾਕੇ ਦੇ ਨੇਤਾ ਵੀ ਉਤਨਾ
ਨਹੀਂ ਜਾਣਦੇ ਹੋਣਗੇ।ਉਸ ਨਾਲ ਸਰਸਰੀ ਗੱਲਬਾਤ ਦੌਰਾਣ ਮੈਨੂੰ ਲੱਗਿਆ ਕਿ
ਜਿਤਨੀਆ ਜ਼ਮੀਨੀ ਸੱਚਾਈਆਂ ਉਸ ਕੋਲ ਸਨ, ਉਤਨੀਆਂ ਜੇਕਰ ਸਾਡੇ ਰਾਜਨੀਤਕ
ਪਾਰਟੀਆਂ ਕੋਲ ਹੋ ਜਾਣ ਤਾਂ ਇਹੀ ਪਾਰਟੀਆਂ ਸਾਡੇ ਸਮਾਜ ਨੂੰ ਬਹੁਤ ਜਿ਼ਆਦਾ
ਵਿਕਸਿਤ ਤੇ ਖੁਸ਼ਹਾਲ ਬਣਾ ਸਕਦੀਆਂ ਹਨ।ਪੇਸ਼ ਹਨ ਉਸ ਸੱਜਣ ਨਾਲ ਹੋਈਆ
ਗੱਲਾਂ ਬਾਤਾਂ ਦੇ ਕੁਝ ਅੰਸ਼:
ਸੱਜਣ: “ਸਰ ਜੀ ! ਮੇਰੇ ਬੇਟੇ ਨੂੰ ਟਰੇਨਿੰਗ ਤੋਂ ਬਾਅਦ ਕਿਤੇ ਨਾ ਕਿਤੇ
ਜਰੂਰ ਅਡਜਸਟ ਕਰਵਾ ਦਿਉ…ਜੇ ਮੇਰਾ ਪੁੱਤਰ ਪਿੰਡ ਰਿਹਾ ਤਾਂ ਉਹ ਵੀ ਕਿਸੇ
ਮਾੜੀ ਸੰਗਤ ਵਿਚ ਪੈਜੂਗਾ …ਤੁਹਾਨੁੂੰ ਪਤਾ ਹੈ ਆਪਣੇ ਪਿੰਡਾਂ ਦਾ ਬਹੁਤ
ਮਾੜਾ ਹਾਲ ਹੈ ….ਪਿੰਡ ਦੀ ਰਾਜਨੀਤੀ ਬੜੀ ਮਾੜੀ ਹੈ …ਨੌਜਵਾਨਾਂ ਨੂੰ ਨਸ਼ੇ
ਦੀ ਲੱਤ ਲੱਗ ਗਈ ਆ…ਕਿਸਾਨ ਆਤਮ ਹੱਤਿਆ ਕਰੀ ਜਾਂਦੇ ਆ …ਸਰ ਜੀ! ਇਹੀ ਕੁਝ
ਮਾੜਾ ਹੋ ਰਿਹੈ …ਉਂਜ ਬਾਕੀ ਸਭ ਖ਼ੈਰ ਹੈ ਜੀ …”।
ਲੇਖਕ: “ਸਰਦਾਰ ਜੀ! ਅਸੀਂ ਤੁਹਾਡੇ ਬੇਟੇ ਬਾਰੇ ਜਰੂਰ ਕੁਝ ਕਰਾਂਗੇ…ਤੁਸੀਂ
ਇਹ ਦੱਸੋ ਤੁਹਾਡੇ ਪਿੰਡਾਂ ਦਾ ਹਾਲ ਮਾੜਾ ਕਿਉਂ ਹੈ …? ਨੌਜਵਾਨਾ ਦਾ
ਨਸਿ਼ਆਂ ਵਲ ਰੁਝਾਣ ਕਿਸ ਗੱਲ ਤੋਂ ਵਧ ਗਿਆ ਹੈ…?”
ਸੱਜਣ:“ ਸਰ ਜੀ! ਤੁਸੀਂ ਤਾਂ ਜਾਣਦੇ ਹੀ ਹੋ…ਸਾਰੇ ਪੰਜਾਬ ਵਿਚ ਸਾਡਾ
‘ਲਾਕਾ ਬਹੁਤ ਪਛੜਿਆ ਹੋਇਐ …ਪੜ੍ਹਾਈ ਲਖਾਈ ਵਿਚ ਤਾਂ ਜਮਾਂ ਈ ਬਹੁਤ ਪਿੱਛੇ
ਆ …ਮੁੰਡੇ ਤਾਂ ਵਿਰਲੇ ਟਾਵੇਂ ਫੇਰ ਵੀ ਕਾਲਜ ਪਹੁੰਚ ਜਾਂਦੇ ਆ ਪਰ ਕੁੜੀਆਂ
ਦਾ ਤਾਂ ਰੱਬ ਹੀ ਰਾਖਾ ਹੁੰਦੈ ਜੀ…ਪਹਿਲਾਂ ਤਾਂ ਕੁੜੀਆਂ ਦਸਵੀਂ ਤੋਂ ਅੱਗੇ
ਨਹੀਂ ਜਾਂਦੀਆਂ ਸਨ ਪਰ ਹੁਣ ਉਹ ਵੀ ਕਾਲਜ ਨੂੰ ਜਾਂਦੀਆਂ ਵਿਖਾਈ ਦਿੰਦੀਆਂ
ਆ…ਹਾਂ, ਇਕ ਗੱਲ ਜਰੂਰ ਹੈ ਕਿ ਸਾਡੇ ਇਧਰ ਲੇਖਕ, ਕਵੀ, ਕਹਾਣੀਕਾਰ,
ਪੱਤਰਕਾਰ, ਕਲਾਕਾਰ ਆਦਿ ਬਹੁਤ ਐ ….ਸਾਡੇ ਲੋਕਾਂ ਕੋਲ ਦਿਮਾਗ ਬਹੁਤ ਹੈ ਪਰ
ਉਸਦਾ ਸਦਉਪਯੋਗ ਨਹੀਂ ਹੋਇਆ …ਖੇਤੀ ਬਾੜੀ ਕੋਈ ਖਾਸ ਹੁੰਦੀ ਨਹੀਂ…ਮਾਂ ਬਾਪ
ਵੀ ਮਜਬੂਰ ਹੁੰਦੇ ਆ …ਉਹ ਬੱਚਿਆਂ ਦਾ ਖਿਆਲ ਰੱਖ ਨਹੀਂ ਪਾਉਂਦੇ….ਉਹਨਾਂ
ਨੂੰ ਕਰਜ਼ੇ ਵਾਲੇ ਹੀ ਜੀਣ ਨਹੀਂ ਦਿੰਦੇ …ਵੇਹਲੀ ਮੁੰਡੀਰ ਹੁਣ ਕੀ
ਕਰੇ…ਦੇਸੀ ਤੇ ਅੰਗਰੇਜੀ ਠੇਕਿਆਂ ਦੀ ਦਾਰੂ ਮਹਿੰਗੀ ਆ…ਘਰ ਦੀ ਕਢਣੀ ਵੀ
ਕੋਈ ਬਾਹਲੀ ਸਸਤੀ ਨਹੀਂ ਪੈਂਦੀ…ਸੋ ਫਿਰ ਭੁੱਕੀ ਹੀ ਉਹਨਾਂ ਦਾ ਕੰਮ ਸਾਰਦੀ
ਆ …ਨਾਲ ਉਹ ਸਮਝਦੇ ਆ ਪਈ ਜਿੰਨਾ ਨਸ਼ਾ ਦੋ ਸੌ ਰੁਪਏ ਦੀ ਠੇਕੇ ਵਾਲੀ ਬੋਤਲ
ਨਾਲ ਹੋਣੈ ਉਸ ਤੋਂ ਵੱਧ ਪੰਜ ਰੁਪਏ ਦੀ ਭੁੱਕੀ ਨੇ ਕਰ ਦੇਣਾ…ਸਰ ਜੀ! ਸਾਡੇ
‘ਲਾਕੇ ਵਿਚ ਲੱਗਭਗ ਹਰ ਘਰ ਵਿਚ ਘਟ ਤੋਂ ਘਟ ਇਕ ਜੀਅ ਨਸ਼ੇ ਦਾ ਸਿ਼ਕਾਰ ਆ
…ਗੁਜਰਾਤ ਸੂਬੇ ਵਿਚ ਭੁੱਕੀ ਦੀ ਖੇਤੀਬਾੜੀ ਸਰਕਾਰ ਵਲੋਂ ਮਾਨਤਾ ਪ੍ਰਾਪਤ
ਹੈ …ਉਥੇ ਡੋਡਿਆਂ ਨੂੰ ਕਣਕ ਵਾਂਗ ਬੀਜਦੇ ਆ …ਜਦੋਂ ਫਸਲ ਤਿਆਰ ਹੁੰਦੀ ਆ
ਅਫੀਮ ਤੇ ਡੋਡੇ ਸਰਕਾਰ ਲੈ ਲੈਂਦੀ ਆ ਤੇ ਜਿਹੜੀ ਭੁੱਕੀ,ਪੋਦਿਆਂ ਨੂੰ ਦਰੜ
ਕੇ ਤਿਆਰ ਹੁੰਦੀ ਆ, ਉਹ ਰਾਜਿਸਥਾਨ ਤੋਂ ਵਾਇਆ ਹਰਿਆਣਾ ਸਾਡੇ ‘ਲਾਕੇ ਵਿਚ
ਪਹੁੰਚ ਜਾਂਦੀ ਆ…ਸਰ ਜੀ, ਅਸੀਂ ਤਾਂ ਸੁਣਿਆਂ ਪਈ ਜਦੋਂ ਭੁੱਕੀ ਗੁਜਰਾਤ
ਤੋਂ ਚਲਦੀ ਆ ਤਾਂ ਇਸਦਾ ਮੁਲ ਪੰਜਾਹ ਕੁ ਰੁਪਏ ਕਿਲੋ ਹੁੰਦਾ ਆ ਪਰ ਸਾਡੇ
ਪਿੰਡਾਂ ਚ ਪਹੁੰਚਦੇ ਇਹ ਸੱਤ ਤੋਂ ਨੌਂ ਸੋ ਰੁਪਏ ਕਿਲੋ ਤਕ ਪਹੁੰਚ ਜਾਂਦੀ
ਆ… ਪਰ ਭੁੱਕੀ ਵੀ ਖਾਲਸ ਨਹੀਂ ਮਿਲਦੀ…ਸੁਣਿਆਂ ਪਈ ਇਹਦੇ ਵਿਚ ਵੀ ਘੋੜੇ ਦੀ
ਲਿਦ…ਲਕੜੀ ਦਾ ਬੂਰਾ…ਤੇ ਹੋਰ ਲਟਰਪਟਰਮ ਮਿਲਾਇਆ ਹੁੰਦੈ…ਜਿਹੜਾ ਸਰੀਰ ਨੂੰ
ਉਵੇਂ ਹੀ ਖਤਮ ਕਰ ਦਿੰਦੈ ਜੀ…ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਜੀ…
ਸਾਡੇ ਤਾਂ ਲੋਕੀ ਭੁੱਕੀ ਦੁਧ, ਦਹੀਂ, ਲੱਸੀ ਤੇ ਪਾਣੀ ਵਿਚ ਘੋਲ ਘੋਲ ਕੇ
ਪੀਂਦੇ ਆ…. ਜਿਵੇਂ ਪਹਿਲਾਂ ਲੋਕ ਸੱਤੂ ਘੋਲ ਘੋਲ ਪੀਂਦੇ ਸਨ…ਹੁਣ ਤਾਂ
ਮੁੰਡੇ ਕੈਮਿਸਟਾਂ ਵਾਲਿਆਂ ਦੀ ਕਮਾਈ ਵਧਾਉਣ ਵਿਚ ਬਹੁਤ ਹੱਥ ਵਟਾ ਰਹੇ ਆ
…ਕੀ ਫੈਂਸੀ[[[ਕੀ ਜ਼ਖਮਾਂ ‘ਤੇ ਲਾਉਣ ਵਾਲੀ ਮਲ੍ਹਮ, ਟੀਕੇ, ਕੈਪਸੂਲ ਕਹਿਣ
ਦਾ ਮਤਲਬ ਕਿ ਨਸ਼ੇ ਖਾਤਰ ਸਾਰਾ ਕੁਝ ਹੀ ਚੱਟ ਕਰੀ ਜਾਂਦੇ ਆ …ਕੁਝ ਤਾਂ
ਸਾਲੇ ਕਾਕਰੋਚਾਂ ਨੂੰ ਸਾੜ ਸਾੜ ਪੀਂਦੇ ਆ …ਹੋਰ ਤਾਂ ਹੋਰ ਸਾਡੇ ਇਕ ਝੋਲਾ
ਚੁੱਕ ਡਾਕਟਰ ਆ…ਉਹ ਨਸ਼ੇ ਘਟਾਉਣ ਦਾ ਨਹੀਂ ਸਗੋਂ ਵਧਉਣ ਵਿਚ ਆਪਣਾ ਯੋਗਦਾਨ
ਪਾ ਰਿਹੈ ਜੀ…ਉਹਨੇ ਹੋਰਨਾਂ ਦਾ ਕੀ ‘ਲਾਜ ਕਰਨਾ ਆ….ਉਹ ਦਿਨ ਵਿਚ ਆਪਣੇ ਆਪ
ਨੂੰ ਹੀ ਨਸ਼ੇ ਵਾਲੇ ਚਾਲੀ ਟੀਕੇ ਲਗਾ ਲੈਂਦੈ …ਜਦੋਂ ਕਿ ਇਕ ਟੀਕੇ ਵਿਚ
ਇਤਨਾ ਨਸ਼ਾ ਹੁੰਦੈ ਕਿ ਚਾਰ ਘੰਟੇ ਵਾਲਾ ਅਪੈਂਡਿਕਸ ਦਾ ਆਪ੍ਰੇਸ਼ਨ ਹੋ
ਸਕਦੈ …ਕੁਝ ਮੇਰੇ ਵੀਰ ਤਾਂ ਐਸੇ ਆ ਕਿ ਉਹ ਸਵੇਰੇ ਨੇਰਨੇ ਢਿਡ ਜਦੋਂ ਤੀਕ
ਇਕ ਛੱਨਾ ਭੁੱਕੀ ਜਾਂ ਕੈਪਸੂਲਾਂ ਦਾ ਗੱਫਾ ਜਾਂ ਭਾਰੀ ਨਸ਼ੇ ਦਾ ਟੀਕਾ ਨਾ
ਲਗਾ ਲੈਣ ਉਹ ਮੰਜੇ ਤੋਂ ਹੇਠਾਂ ਪੈਰ ਨਹੀਂ ਰੱਖ ਸਕਦੇ …ਉਹਨਾਂ ਦੀਆਂ
ਅੱਖਾਂ ਹੀ ਨਹੀਂ ਖੁਲਦੀਆਂ…ਬਸ ਸਰ ਜੀ ! ਇਹ ਨਸਿ਼ਆ ਦਾ ਕੰਮ ਮਾੜਾ
ਹੈ…ਉਂਜ, ਬਾਕੀ ਸਭ ਖ਼ੈਰ ਹੈ ਜੀ ….।”
“ਸਰਦਾਰ ਜੀ ! ਕਿਸਾਨਾਂ ਦੀਆਂ ਆਤਮ ਹੱਤਿਆਵਾਂ ਪਿੱਛੇ ਖਾਸ ਕਾਰਨ ਕੀ
ਹਨ…?”
ਸੱਜਣ: “ ਸਰ ਜੀ ! ਕਿਸਾਨਾਂ ਦੇ ਆਤਮ ਹੱਤਿਆ ਕਰਨ ਦੇ ਬਹੁਤ ਕਾਰਨ ਨੇ…ਇਕ
ਤਾਂ ਸਾਡੇ ‘ਲਾਕੇ ਵਿਚ ਬਹੁਤੀਆਂ ਜ਼ਮੀਨਾਂ ਬੰਜਰ ਨੇ …ਬਰਾਨੀਆਂ ਨੇ…ਵੈਸੇ
ਹੀ ਕੁਝ ਪੈਦਾ ਨਹੀਂ ਹੁੰਦਾ …ਉਧਰ ਪਿਛਲੇ ਛੇ ਸੱਤ ਸਾਲਾਂ ਤੋਂ ਮੌਸਮ ਬੜਾ
ਧੋਖਾ ਦੇ ਰਿਹਾ …ਕਦੇ ਡੋਬਾ ਲਾ ਦਿੰਦੈ …ਕਦੇ ਸੋਕਾ …ਸਰਦੀਆਂ ਵਿਚ ਗਰਮੀਆਂ
ਦੀ ਰੁਤ ਆ ਜਾਂਦੀ ਹੈ ਤੇ ਗਰਮੀਆਂ ਵਿਚ ਸਰਦੀਆਂ ਦੀ…ਫਸਲਾਂ ਠੀਕ ਨਹੀਂ
ਹੁੰਦੀਆਂ …ਸਾਡੇ ਜਿ਼ਆਦਾਤਰ ਕਿਸਾਨ ਵੀਰ ਨਰਮਾ ਤੇ ਕਪਾਹ ਬੀਜਦੇ ਆ …ਇਹਨਾਂ
ਫਸਲਾਂ ‘ਤੇ ਖਰਚਾ ਜਿ਼ਆਦਾ ਹੈ ਤੇ ਆਮਦਨ ਘਟ…ਇਕ ਏਕੜ ਪਿੱਛੇ ਪੰਜੀ ਵਾਰੀ
ਦਵਾਈ ਸਪਰੇਅ ਕਰਨੀ ਪੈਂਦੀ ਹੈ ….ਇਕ ਵਾਰ ਦਾ ਖਰਚਾ ਪੰਜ ਤੋਂ ਸੱਤ ਸੌ
ਰੁਪਏ ਹੈ …ਸਪਰੇਅ ਕਰਨ ਵਾਲੇ ਦਾ ਬਿਮਾਰ ਹੋਣਾ ਲਾਜਮੀ ਹੈ …ਚਾਹੇ ਸੀਰੀ
ਬਿਮਾਰ ਹੋਵੇ ਜਾਂ ਕਿਸਾਨ ਖੁਦ ਖਰਚਾ ਤਾਂ ਕਿਸਾਨ ਦਾ ਹੀ ਹੋਣੈ …ਦੂਹਰੀ
ਮਾਰ ਪੈਂਦੀ ਆ ਉਸਨੂੰ…ਇਕ ਚੰਗੇ ਪਾਣੀ ਲੱਗ ਏਕੜ ਜ਼ਮੀਨ ਪਿੱਛੇ ਨਰਮਾ ਬੀਜਣ
ਦਾ ਕੁਲ ਫਾਇਦਾ ਹੁੰਦਾ ਸੀ ਬਾਰਾਂ ਤੋਂ ਪੰਦਰਾਂ ਹਜਾਰ ਰੁਪਏ ਤੇ ਖਰਚ ਆ
ਜਾਂਦਾ ਹੈ ਚੌਦਾਂ ਤੋਂ ਸੋਲ੍ਹਾਂ ਹਜਾਰ…ਕਿਸਾਨ ਦੇ ਭੱਲੇ ਕੁਝ ਪੈਂਦਾ ਨਹੀਂ
…ਪਰ ਆੜਤੀਏ ਸਮੇਂ ਸਿਰ ਉਸਦੇ ਮੂਹਰੇ ਆ ਖੜਦੇ ਆ …ਬੈਂਕ ਵਾਲੇ ਪੁਲਸ ਨਾਲ ਆ
ਧਮਕਦੇ ਆ ….ਹੁਣ ਤੁਸੀਂ ਦੱਸੋ … ਕਿਸਾਨ ਗੱਲ ਚ ਰੱਸਾ ਨਾ ਪਾਵੇ ਤਾਂ ਹੋਰ
ਕੀ ਫੁੱਲਾਂ ਦੇ ਹਾਰ ਪਾਵੇ ….ਸਰ ਜੀ! ਬਸ ਆਹ ਆਤਮ ਹੱਤਿਆਵਾਂ ਵਾਲਾ ਕੰਮ
ਮਾੜਾ ਹੋ ਰਿਹੈ …ਉਂਜ, ਬਾਕੀ ਸਭ ਖ਼ੈਰ ਹੈ ਜੀ …”
“ ਸਰਦਾਰ ਜੀ! ਆੜਤੀਏ ਤੇ ਬੈਂਕ ਵਾਲੇ ਕੀ ਕਰਨ ਆਉਂਦੇ ਨੇ…?”
“ ਸਰ ਜੀ ! ਤੁਸੀਂ ਕਮਾਲ ਕਰਦੇ ਹੋ ਹੁਧਾਰ ਦਿੱਤੇ ਪੈਸੇ ਵਾਪਸ ਮੰਗਣ
ਆਉਂਦੇ ਆ ਹੋਰ ਕਿਸਾਨਾਂ ਨੂੰ ਸ਼ਗਨ ਪਾਉਣ ਥੋੜਾ ਆਉਂਦੇ ਆ…ਕਿਸਾਨਾਂ ਨੇ
ਆੜਤੀਆਂ ਤੋਂ ਵਿਆਜੂ ਪੈਸੇ ਫੜੇ ਹੁੰਦੇ ਆ…ਵਿਆਜ ਵੀ ਡਾਂਗਾਂ ਦੀ ਦਰ ਉਤੇ
….ਕਈ ਵਾਰੀ ਤਾਂ ਸੋ ਪਿੱਛੇ ਦੱਸ ਰੁਪਏ ਮਹੀਨਾ ਵਿਆਜ ਹੁੰਦੈ ….ਇਹ ਵਿਆਜ
ਹੀ ਕਿਸਾਨਾਂ ਨੂੰ ਸਿਰ ਨਹੀਂ ਚੁਕਣ ਦਿੰਦਾ …’ਗੂਠੇ ਉਹਨਾਂ ਪਹਿਲਾਂ ਹੀ
ਸਟਾਂਪ ਪੇਪਰਾਂ ਉਤੇ ਲੁਆਏ ਹੁੰਦੇ ਆ …ਬੈਂਕ ਵਾਲਿਆਂ ਦੀ ਵੀ ਸੁਣ ਲਉ
…ਸਰਕਾਰ ਨੇ ਆਰਡਰ ਕੱਢੇ ਆ ਪਈ ਜਿਸ ਕਿਸਾਨ ਕੋਲ ਘੱਟ ਤੋਂ ਘੱਟ ਪੰਜ ਏਕੜ
ਜ਼ਮੀਨ ਹੈ ਉਹ ਟਰੈਕਟਰ ਕਰਜ਼ੇ ‘ਤੇ ਲੈ ਸਕਦਾ ਹੈ …ਹੁਣ ਕਿਸਾਨ ਕੋਲ ਤਾਂ
ਜ਼ਹਿਰ ਖਾਣ ਨੂੰ ਪੈਸਾ ਨਹੀਂ…ਟਰੈਕਟਰ ਕਿਥੋਂ ਲੈ ਲਉ…ਪਰ ਫੇਰ ਵੀ ਖਰੀਦ
ਲੈਂਦਾ ਆ …ਬੱਚਿਆਂ ਦੀ ਪੜ੍ਹਾਈ ਦਾ ਖਰਚਾ…ਵਿਆਹ ਸ਼ਾਦੀਆਂ ਤੇ ਹੋਰ ਮਾਮੇ
ਛੱਕਾਂ ਦੇ ਖਰਚੇ ਹੀ ਕਿਸਾਨਾਂ ਨੂੰ ਉਜਣ ਨਹੀਂ ਦਿੰਂਦੇ …ਹੁਣ ਪੈਸੇ ਤਾਂ
ਚਾਹੀਦੇ ਈ ਚਾਹੀਦੇ ਆ …ਜਦੋਂ ਕੋਈ ਚਾਰਾ ਨਹੀਂ ਰਹਿੰਦਾ ਤਾਂ ਫਿਰ ਉਹ ਤੁਰ
ਪੈਂਦੇ ਆ ਬੈਂਕ ਨੂੰ ਟਰੈਕਟਰ ਲੈਣ ਵਾਸਤੇ…ਹੁਣ ਤੁਸੀਂ ਕਹੋਗੇ ਕਿ ਟਰੈਕਟਰ
ਲੈਣ ਨਾਲ ਪੈਸੇ ਕਿਥੋਂ ਆਜੂਗੇ…ਪਰ ਇਥੇ ਇਕ ਹੋਰ ਕਿੱਸਾ ਹੈ …. ਸਾਡੇ
’ਲਾਕੇ ਵਿਚ ਅਜੈਂਸੀ ਤੋਂ ਟਰੈਕਟਰ ਦਿਲਵਾੳਣ ਵਾਲੇ ਦਲਾਲਾਂ ਦਾ ਬੜਾ ਵੱਡਾ
ਜਾਲ ਵਿਛਿਐ …ਉਹ ਬੈਂਕ ਵਾਲਿਆਂ ਨਾਲ ਮਿਲ ਕੇ ਚਾਰ ਪੰਜ ਦਿਨਾਂ ਵਿਚ ਹੀ
ਕੇਸ ਪਾਸ ਕਰਵਾ ਦਿੰਦੇ ਆ …ਬੈਂਕ ਵਾਲੇ ਜ਼ਮੀਨ ਆਪਣੇ ਕੋਲ ਗਿਰਬੀ ਰੱਖਦੇ ਆ
ਤੇ ਟਰੈਕਟਰ ਦੀ ਕਿਮਤ ਦਾ ਚੈਕ ਕਿਸਾਨ ਦੇ ਹੱਥ ਉਤੇ ਨਿਧੜਕ ਹੋ ਕੇ ਧਰਦੇ ਆ
…ਕਿਸਾਨ ਜਿਵੇਂ ਹੀ ਬੈਂਕ ਤੋਂ ਬਾਹਰ ਨਿਕਲਦੈ…ਬਾਹਰ ਦਲਾਲ ਉਸਨੂੰ ਸਿ਼ਕਾਰੀ
ਕੁੱਤਿਆਂ ਵਾਂਗ ਦਬੋਚ ਲੈਂਦੇ ਆ …ਮਨ ਲਉ ਜੇ ਚੈਕ ਹੈ ਚਾਰ ਲੱਖ ਰੁਪਏ ਦਾ
ਜਿਹੜਾ ਟਰੈਕਟਰਾਂ ਦੀ ਅਜੈਂਸੀ ਦੇ ਨਾਂ ਬਣਿਆ ਹੁੰਦੈ ਉਹ ਸਵਾ ਤਿੰਨ ਤੋਂ
ਸਾਢੇ ਤਿੰਨ ਲੱਖ ਨਕਦੀ ਵਿਚ ਵਿਕ ਜਾਂਦਾ ਹੈ …ਕਿਸਾਨ ਨਕਦ ਰੁਪਏ ਜੇਬ ਚ ਪਾ
ਕੇ ਘਰ ਤੁਰ ਜਾਦਾ ਹੈ ਤੇ ਘਰ ਜਾ ਕੇ ਛੋਟੇ ਮੋਟੇ ਉਧਾਰ ਉਤਾਰਦਾ ਹੈ ..
ਭੁੱਕੀ ਦੀਆਂ ਦੋ ਬੋਰੀਆਂ ਖਰੀਦ ਲੈਂਦਾ ਹੈ ….ਤੇ ਅਗਲੇ ਸਾਲ ਨੂੰ ਧੱਕਾ ਵਜ
ਜਾਂਦੈ …ਕਈ ਵੀਰ ਛੋਟੀ ਗੇਮ ਖੇਲਦੇ ਆ…ਉਹ ਮੱਝਾਂ ਵਾਸਤੇ ਬੈਂਕ ਤੋਂ ਕਰਜਾ
ਲੈਂਦੇ ਆ[[[ਇਹ ਵੀ ਬੈਂਕ ਦੇ ਕੁਝ ਅਫਸਰਾਂ ਤੇ ਦਲਾਲਾਂ ਦੇ ਕਾਰਨਾਮੇਂ
ਹੁੰਦੇ ਆ ਜੀ….ਹੁਣ ਹਕੀਕਤ ਵਿਚ ਟਰੈਕਟਰ ਤੇ ਮੱਝਾਂ ਖਰੀਦੀਆਂ ਨਹੀਂ
ਹੁੰਦੀਆਂ…. ਫਸਲ ਹੋਈ ਨਹੀਂ…ਛੇਹੀਂ ਮਹੀਨਿਆਂ ਬਾਦ ਬੈਂਕ ਵਾਲੇ ਪੁਲਸ ਸਮੇਤ
ਕਿਸ਼ਤ ਲੈਣ ਆ ਧਮਕਦੇ ਆ…ਹੁਣ ਕਿਸਾਨ ਆਤਮ ਹੱਤਿਆ ਨਾ ਕਰੇ ਤਾਂ ਹੋਰ ਭੰਗੜਾ
ਪਾਏ…ਬਸ ਇਹ ਬੈਕਾਂ ਤੇ ਆੜਤੀਆਂ ਵਾਲਾ ਕੰਮ ਮਾੜਾ ਹੈ…. ਉਂਜ, ਬਾਕੀ ਸਭ
ਖ਼ੈਰ ਹੈ ਜੀ ….।”
“ਸਰਦਾਰ ਜੀ ਇਸਦਾ ਹੱਲ ਕੋਈ ਨਹੀਂ ਹੈ..!”
“ਸਰ ਜੀ ! ਹੱਲ ਮੈਂ ਥੋੜੇ ਕਢਣੈ….ਹੱਲ ਤਾਂ ਸਰਕਾਰਾਂ ਨੂੰ ਕਢਣਾ ਚਾਹੀਦੈ
…ਉਂਜ ਵੈਸੇ ਹੁਣ ਕਿਸਾਨ ਵੀਰ ਸਮਝਦਾਰ ਹੋ ਗਏ ਨੇ ਜਾਂ ਕਹਿ ਲਉ ਕਿ ਚਲਾਕ
ਹੋ ਗਏ ਆ….ਉਹਨਾਂ ਨੇ ਆਪਣੀ ਇਕ ਯੁਨੀਅਨ ਬਣਾ ਲਈ ਹੈ …ਜਿਸ ਕਿਸਾਨ ਨੇ
ਆੜਤੀਆਂ ਦਾ ਜਿ਼ਆਦਾ ਉਧਾਰ ਦੇਣਾ ਹੋਵੇ… ਉਹ ਸਭ ਤੋਂ ਪਹਿਲਾਂ ਕਿਸਾਨ
ਯੁਨੀਅਨ ਦਾ ਮੈਂਬਰ ਬਣਦਾ ਹੈ ….ਆੜਤੀਏ ਤਾਂ ਹੁਣ ਤੀਹ ਏਕੜਾਂ ਵਾਲਿਆਂ ਨੂੰ
ਵੀ ਦੱਸ ਹਜਾਰ ਤੀਕ ਹੁਧਾਰ ਨਹੀਂ ਦਿੰਦੇ …ਕਿਉਂਕਿ ਪਿਛਲੇ ਚਾਰ ਪੰਜ ਸਾਲਾਂ
ਵਿਚ ਜਿਹੜੇ ਪੈਸੇ ਉਹਨਾਂ ਕਿਸਾਨਾਂ ਨੂੰ ਦਿੱਤੇ ਸਨ, ਉਹ ਵਾਪਸ ਨਹੀਂ
ਮਿਲੇ…ਵਾਪਸ ਮਿਲਣੇ ਕਿਥੋਂ ਸੀ ਜਦੋਂ ਫਸਲਾਂ ਹੀ ਨਹੀਂ ਹੋਈਆਂ…ਪਰ ਜਦੋਂ ਉਹ
ਪੈਸੇ ਮੰਗਣ ਜਾਂਦੇ ਨੇ ਤਾਂ ਅੱਗੋਂ ਕਿਸਾਨਾਂ ਦੀ ਯੁਨੀਅਨ ਵਾਲੇ ਉਹਨਾਂ
ਨੂੰ ਡਾਂਗਾਂ ਚੁੱਕ ਕੇ ਮਾਰਨ ਨੂੰ ਦੌੜਦੇ ਆ… ਵੈਸੇ ਇਸ ਗੱਲੋਂ ਬੈਂਕ ਵਾਲੇ
ਨਿਸ਼ਚਿੰਤ ਹੁੰਦੇ ਆ… ਬੈਂਕ ਵਾਲੇ ਘਾਟੇ ਵਿਚ ਨਹੀਂ ਜਾਂਦੇ…ਕਿਉਂਕਿ ਜਦੋਂ
ਕੋਈ ਪੇਸ਼ ਨਹੀਂ ਜਾਂਦੀ ਤਾਂ ਹਾਰ ਕੇ ਕਿਸਾਨ ਜ਼ਮੀਨ ਹੀ ਵੇਚੇਗਾ [[[ਜਦੋਂ
ਵੇਚੇਗਾ ਤਦ ਉਹ ਬੈਂਕ ਨੂੰ ਪੈਸੇ ਦੇ ਕੇ ਹੀ ਖਲਾਸੀ ਕਰਵਾਏਗਾ …ਬੈਂਕ ਦੀ
ਐਨ. ਓ. ਸੀ. ਤੋਂ ਬਿਨਾ ਰਜਿਸਟਰੀ ਨਹੀਂ ਹੁੰਦੀ …ਸੋ ਬੈਂਕ ਵਾਲੇ
ਸੇਫ(ਮਹਿਫੂਜ) ਆ…. ਹੁਣ ਕਿਸਾਨ ਕੋਲ ਜ਼ਮੀਨ ਰਹੀ ਨਾ…ਉਸ ਕੋਲ ਸਿਵਾਏ
ਕਰਜਿਆਂ ਤੇ ਦੇਣਦਾਰੀਆਂ ਦੇ ਹੋਰ ਕੁਝ ਹੈ ਨਹੀਂ …ਉਹ ਆਤਮ ਹੱਤਿਆ ਨਾ ਕਰੇ
ਤਾਂ ਹੋਰ ਕੀ ਕਰੇ …ਬਸ ਇਹ ਦੇਣ ਦਾਰੀਆਂ ਤੇ ਆਤਮ ਹੱਤਿਆਵਾਂ ਵਾਲਾ ਕੰਮ
ਮਾੜਾ ਹੋ ਰਿਹੈ …ਉਂਜ, ਬਾਕੀ ਸਭ ਖ਼ੈਰ ਹੈ ਜੀ… ”।
“ ਅੱਜ ਕਲ ਕੀ ਹਾਲਾਤ ਨੇ ਕਿਸਾਨਾਂ ਦੇ….ਹੁਣ ਤਾਂ ਆਤਮ ਹੱਤਿਆਂਵਾਂ ਦੀਆਂ
ਖ਼ਬਰਾਂ ਕੁਝ ਘਟ ਸੁਣਾਈ ਦਿੰਦੀਆਂ ਨੇ….?”
“ ਠੀਕ ਕਹਿ ਰਹੇ ਹੋ ਸਾਹਬ ਜੀ …ਹੁਣ ਹਾਲਾਤ ਕੁਝ ਸੁਧਰ ਗਏ ਨੇ….ਇਕ ਤਾਂ
ਕੁਦਰਤ ਦੇ ਦਿਲ ਕੁਝ ਮੇਹਰ ਪੈ ਗਈ …ਦੂਸਰਾ ਸਰਕਾਰ ਨੇ ਨਰਮੇ ਦੀ ਬੀ.ਟੀ.
ਕਾਟਨ ਬੀਜਾਂ ਲਈ ਮਨਜੂਰੀ ਦੇ ਦਿੱਤੀ ਆ …ਇਹ ਕੋਈ ਨਵਾਂ ਬੀਜ ਨਹੀਂ ਹੈ
…ਗੁਜਰਾਤ ਵਿਚ ਤਾਂ ਕਈ ਸਾਲਾਂ ਤੋਂ ਚਲ ਰਿਹਾ ਰਿਹੈ ….ਆ ਤਾਂ ਉਸ ਵੇਲੇ ਦੀ
ਸਰਕਾਰ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਜਿਹੜਾ ਪੰਜਾਬ ਵਿਚ ਇਹ ਬੀਜ ਨਹੀਂ
ਆਉਣ ਦਿੱਤਾ …ਨਹੀਂ ਤਾਂ ਜਿਆਦਾ ਕਿਸਾਨਾਂ ਨੇ ਮਰਨਾ ਨਹੀਂ ਸੀ…ਅਖੇ, ਬੀਟੀ
ਕਾਟਨ ਨਾਲ ਕਿਸਾਨਾਂ ਨੂੰ ਕੈਂਸਰ ਹੋ ਜਾਣਾ …ਕਿਸਾਨਾਂ ਦੀਆਂ ਮੌਤਾਂ
ਹੋਣੀਆਂ ਨੇ…ਪਰ ਮੈਂ ਆਹਨਾਂ,ਚਲੋ ਕੈਂਸਰ ਨਾਲ ਹੀ ਮਰਦੇ ਪਰ ਕੁਝ ਸਾਲ ਜੀਅ
ਤਾਂ ਲੈਂਦੇ…ਆਤਮ ਹੱਤਿਆ ਕਰਕੇ ਆਈ ਤੋਂ ਪਹਿਲਾਂ ਤਾਂ ਨਹੀਂ ਮਰਦੇ…ਸਰ ਜੀ!
ਬੀਟੀ ਕਾਟਨ ਬਹੁਤ ਵਧੀਆ ਕਿਸਮ ਹੈ ਨਰਮੇ ਦੀ…ਖੇਤੀਬਾੜੀ ਦੇ ਵਿਗਿਆਨੀਆਂ
ਪਤਾ ਨਹੀਂ ਇਸ ਦੀ ਚਮੜੀ ਵਿਚ ਕੀ ਜ਼ਹਿਰ ਮਿਲਾ ਦਿੱਤੀ ਹੈ ਕਿ ਟਿੱਡੀ ਤੇ
ਸੁੰਡੀ ਇਸ ਨੂੰ ਮੂੰਹ ਹੀ ਨਹੀਂ ਮਾਰਦੀ…ਬਸ ਕੁਝ ਮੱਛਰ ਡੰਗ ਮਾਰਦੈ ..ਉਸ
ਲਈ ਵੱਧ ਤੋਂ ਵੱਧ ਦੋ ਸਪਰੇਅ ਕਰਨੇ ਪੈਂਦੇ ਆ …ਹੁਣ ਤਾਂ ਕਿਸਾਨ ਬਾਰ੍ਹਾਂ
ਤੋਂ ਪੰਦਰਾਂ ਹਜਾਰ ਫੀ ਏਕੜ ਕਮਾ ਲੈਂਦੈ ਤੇ ਉਹ ਵੀ ਖਰਚੇ ਕਢ ਕੇ….ਦੂਸਰਾ
ਇਕ ਹੋਰ ਕਾਰਨ ਵੀ ਹੈ ਖੁਸ਼ਹਾਲੀ ਦਾ… ਉਹ ਹੈ ਜ਼ਮੀਨਾਂ ਦੇ ਜਿਹੜੇ ਭਾਅ
ਚੜੇ ਆ … ਤੁਹਾਨੂੰ ਤਾਂ ਸਰ ਜੀ ਪਤਾ ਈ ਹੈ ਕਿ ਜੇ ਕਿਸਾਨ ਜ਼ਮੀਂਨ ਵੇਚੂ
ਤਾਂ ਉਹ ਜ਼ਮੀਨ ਹੀ ਖਰੀਦੂ…ਪਲਾਟ ਜਾਂ ਕੁਝ ਹੋਰ ਕਦੇ ਨਾ ਖਰੀਦੂ ..
ਤੁਹਾਡੇ ਮੋਹਾਲੀ ਦੇ ਨੇੜੇ ਤੇੜੇ ਜਿਹੜੇ ਕਿਸਾਨਾਂ ਨੇ ਇਕ ਏਕੜ ਦਾ ਕਰੋੜ
ਕਰੋੜ ਵੱਟਿਆ ਸੀ, ਉਹਨਾਂ ਸਾਡੇ ਇਲਾਕੇ ਵਿਚ ਆ ਕੇ ਧੜਾ ਧੜ ਜ਼ਮੀਨਾਂ ਖਰੀਦ
ਲਈਆਂ ਨੇ…ਸਾਡੇ ਇਥੇ ਜਿਹੜੀਆਂ ਜ਼ਮੀਨਾਂ ਬੰਜਰ ਸਨ…ਜਿਸਨੂੰ ਕੋਈ ਕੋਢੀਆਂ
ਦੇ ਭਾਅ ਨਹੀਂ ਖਰੀਦਦਾ ਸੀ…ਜਿਸਦਾ ਕੋਈ ਸੱਤਰ ਹਜਾਰ ਵੀ ਏਕੜ ਦਾ ਨਹੀਂ
ਦਿੰਦਾ ਸੀ ਉਹਦਾ ਕਿਸਾਨਾਂ ਨੂੰ ਪੰਜ ਲੱਖ ਰੁਪਏ ਮਿਲ ਗਏ …ਜਿਹੜੀ ਬਰਾਨੀਆਂ
ਸਨ ਉਹਨਾਂ ਦਾ ਅੱਠ ਲੱਖ ਤੀਕ ਮਿਲ ਗਿਆ …ਦੂਸਰਾ ਇਕ ਹੋਰ ਫਾਇਦਾ ਇਹ ਹੋਇਆ
ਕਿ ਜਿਹੜੇ ਦਲਾਲਾਂ ਨੇ ਇਹ ਜ਼ਮੀਨਾਂ ਵਿਕਵਾਈਆਂ,ਉਹਨਾਂ ਉਹੀ ਜ਼ਮੀਨਾਂ
ਜਿਆਦਾਤਰ ਉਹਨਾਂ ਕਿਸਾਨਾਂ ਨੂੰ ਆਪਣੀ ਜਿੰਮੇਵਾਰੀ ਤੇ ਠੇਕੇ ਤੇ ਵਾਹੁਣ
ਨੂੰ ਦਿਲਵਾ ਦਿੱਤੀਆਂ…ਫਿਰ ਕੀ ਕਿਸਾਨਾਂ ਨੂੰ ਰੁਪਏ ਵੀ ਮਿਲ ਗਏ ਤੇ ਜ਼ਮੀਨ
ਵੀ ਉਹਨਾ ਕੋਲ ਹੀ ਰਹਿ ਗਈ …ਉਹ ਕਹਿੰਦੇ ਨਹੀਂ ਹੁੰਦੇ ਕਿ ਅੰਬ ਦੇ ਅੰਬ ਤੇ
ਗੁਠਲੀਆਂ ਦੀਆਂ ਗੁਠਲੀਆਂ…ਉਹੀ ਗੱਲ ਹੋਈ ਜੀ ਕੁਝ ਕਿਸਾਨਾਂ ਨਾਲ[[[ ਸਰ
ਜੀ! ਇਕ ਗੱਲ ਹੋਰ ਆ….ਹੁਣ ਪਿੰਡਾਂ ਵਿਚ ਮਸ਼ੀਨਰੀ ਵੀ ਵਧ ਗਈ ਹੈ…ਪਹਿਲਾਂ
ਸਾਡੇ ਪਿੰਡ ਵਿਚ ਤਿੰਨ ਜਾਂ ਚਾਰ ਕਾਰਾਂ ਜੀਪਾਂ ਹੁੰਦੀਆਂ ਸਨ…ਪਰ ਹੁਣ ਸੱਠ
ਤੋਂ ਸੱਤਰ ਟੈਕਸੀਆਂ ਖੜੀਆਂ ਰਹਿੰਦੀਆ ਨੇ …ਮੁੰਡੇ ਖੁੰਡੇ ਮੋਟਰ ਸਾਇਕਲਾਂ
ਦੀ ਪਾਂ ਪਾਂ ਲਾਈ ਰੱਖਦੇ ਆ[[[ ਲੋਕੀ ਭੁੱਕੀ ਖਾਣਾ ਵੀ ਘਟ ਗਏ ਨੇ…ਉਹ ਹੁਣ
ਠੇਕਿਆਂ ਵਲ ਤੁਰ ਪਏ ਆ …. ਸੋ ਕਿਸਾਨ ਖੁਸ਼ਹਾਲ ਹੋ ਗਏ …ਫਿਰ ਖੁਸ਼ਹਾਲ
ਆਦਮੀ ਆਤਮ ਹੱਤਿਆ ਕਿਉਂ ਕਰੇ ਭਲਾ… !”
“ਖੁਸ਼ਹਾਲੀ ਆਉਣ ਦੇ ਕੁਝ ਹੋਰ ਕਾਰਨ ਵੀ ਦੱਸੋ….?”
“ ਇਕ ਹੋਰ ਕਾਰਨ ਇਹ ਕਿ ਪਿੱਛੇ ਜਿਹੇ ਸਰਕਾਰ ਨੇ ਸਾਡੇ ਇਲਾਕੇ ਵਿਚ ਇਕ
ਬਿਜਲੀ ਘਰ ਕਿ ਪਤਾ ਨਹੀਂ ਫੈਕਟਰੀ ਫੁਕਟਰੀ ਬਣਾਉਣ ਲਈ ਸੋਲਾਂ ਸੌ ਏਕੜ ਦੇ
ਕਰੀਬ ਜ਼ਮੀਨ ਐਕਵਾਇਰ ਕਰਨ ਦੀ ਨੋਟਿਫਿਕੇਸ਼ਨ ਜਾਰੀ ਕੀਤੀ ਆ …ਬਰਾਨੀ ਨੌਂ
ਲੱਖ ਨੂੰ ਤੇ ਪਾਣੀ ਲੱਗ ਤੇਰ੍ਹਾਂ ਲੱਖ ਨੂੰ…ਹੁਣ ਕਿਸਾਨ ਟੁੰਡੇ ਲਾਟ ਦੀ
ਵੀ ਪਰਵਾਹ ਨਹੀਂ ਕਰਦੇ[[[.ਬੰਦਾ ਵਢਣ ਨੂੰ ਫਿਰਦੇ ਆ ਜੀ…ਸਾਡੇ ’ਲਾਕੇ ਦੇ
ਇਕ ਲੀਡਰ ਨੇ ਕਿਹਾ ਕਿ ਜ਼ਮੀਨ ਐਕਵਾਇਰ ਨਹੀਂ ਹੋਣ ਦੇਣੀ…’ਲਾਕੇ ਵਾਲਿਆਂ
ਉਸਨੂੰ ਉਥੇ ਹੀ ਨੱਪ ਲਿਆ…ਕਹਿੰਦੇ ਜੇ ਇਸਦਾ ਵਿਰੋਧ ਕੀਤਾ ਤਾਂ ਜੇਹੜੇ ਲੋਕ
ਤੈਨੂੰ ਸਦੀਆਂ ਤੋਂ ਵੋਟ ਪਾਉਂਦੇ ਆ ਰਹੇ ਆ ਉਹਨਾਂ ਤੈਨੂੰ ਠੇਂਗਾ ਵਿਖਾ
ਦੇਣਾ ਈ…ਲੀਡਰ ਵੀ ਸਮਝਦਾਰ ਸੀ[[[ਝੱਟ ਪਾਸਾ ਪਲਟ ਗਿਆ[[[ਅਖੇ,ਯਾਰ ਮੈਂ
ਵਿਰੋਧੀ ਪਾਰਟੀ ਦਾ ਹਾਂ… ਕੁਝ ਤਾਂ ਕਰਨਾ ਹੀ ਪਉ…ਫਿਰ ਉਹਨੇ ਰੋਲਾ ਜਿਹਾ
ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਜ਼ਮੀਨ ਦਾ ਮੁਲ ਵਧਾ ਕੇ
ਦਿਉ …ਨਾਲ ਇਥੇ ਲੱਗਣ ਵਾਲੀ ਫੈਕਟਰੀ ਜਾਂ ਬਿਜਲੀ ਘਰ ਵਿਚ ਸਾਡੇ ’ਲਾਕੇ ਦੇ
ਬੇਰੁਜ਼ਗਾਰਾਂ ਲਈ ਨੌਕਰੀਆਂ ਰਾਖਵੀਂਆਂ ਕਰੋ …ਹੁਣ ਤਾਂ ਸਾਡਾ ਇਲਾਕਾ
ਛਾਲਾਂ ਮਾਰਦਾ ਫਿਰਦਾ ਜੀ…ਹੁਣ ਤਾਂ ਆ ਜਿਹੜੇ ਸਰਕਾਰ ਨੇ ਹਰ ਗੱਲੀ ਕੁਚੇ
ਵਿਚ ਠੇਕੇ ਖੋਲ ਦਿੱਤੇ ਆ ਉਹਨਾ ਦੀ ਸੇਲ ਦਿਨੋਂ ਦਿਨ ਵਧਦੀ ਜਾ ਰਹੀ ਐ
…ਵੈਸੇ ਇਕ ਗੱਲੋਂ ਚੰਗਾ ਹੈ ਲੋਕੀਂ ਭੁੱਕੀ ਵਰਗਾ ਮਾੜਾ ਨਸ਼ਾ ਛਡਕੇ ਚੰਗੇ
ਨਸ਼ੇ ਵਲ ਆ ਰਹੇ ਆ …ਅੰਗਰੇਜੀ ਦਾਰੂ ਕਹਿੰਦੇ ਨੁਕਸਾਨ ਵੀ ਘੱਟ ਕਰਦੀ ਆ …
ਸਰ ਜੀ! ਆ ਭੁੱਕੀ ਆਲਾ ਕੰਮ ਕੁਝ ਮਾੜਾ ਹੈ …ਉਂਜ, ਬਾਕੀ ਸਭ ਖ਼ੈਰ ਹੈ
ਜੀ…।”
“ ਸਰਦਾਰ ਜੀ! ਇਕ ਗੱਲ ਦੱਸੋ ਜੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋ ਗਈ ਤਾਂ
ਉਹ ਕੀ ਕਰਨਗੇ… ਫੈਕਟਰੀਆਂ ਵਿਚ ਮਜਦੂਰੀ ਕਰਨ ਤੋਂ ਤਾਂ ਰਹੇ…।”
“ ਸਰ ਜੀ ! ਹੁਣ ਕਿਸਾਨ ਉਹ ਨਹੀਂ ਰਹੇ ਜਿਹੜੇ ਪਹਿਲੇ ਹੁੰਦੇ ਸਨ…ਉਹਨਾਂ
ਪਹਿਲਾਂ ਹੀ ਨੇੜੇ ਤੇੜੇ ਦੇ ’ਲਾਕਿਆਂ ਵਿਚ ਜਿਹੜੀ ਜ਼ਮੀਨ ਦੋ ਦੋ ਲੱਖ ਨੂੰ
ਏਕੜ ਮਿਲਦੀ ਸੀ ਉਹਦੇ ਚਾਰ ਚਾਰ ਲੱਖ ਰੁਪਏ ਦੇ ਹਿਸਾਬ ਨਾਮ ਬਿਆਨੇ ਕਰਵਾ
ਦਿੱਤੇ ਨੇ…ਹੁਣ ਤਾਂ ਕਿਸਾਨ ਸ਼ਾਹੂਕਾਰਾਂ ਤੋਂ ਵੀ ਵੱਧ ਸਿਆਣੇ ਹੋ ਗਏ ਆ
ਜੀ[[[ਹੁਣ ਨਹੀਂ ਮਾਰ ਖਾਂਦੇ ਇਹ ਆੜਤੀਆਂ ਤੋਂ….ਹਾਂ, ਜੇ ਐਮਰਜੈਂਸੀ ‘ਚ
ਕਿਤੇ ਪੈਸੇ ਫੜਣੇ ਪੈ ਜਾਣ ਤਾਂ ਇਹ ਆੜਤੀਆਂ ਕੋਲ ਨਹੀਂ ਜਾਂਦੇ ਸਗੋਂ ਬੈਂਕ
ਦੇ ਕਰੈਡਿਟ ਕਾਰਡਾਂ ਦਾ ਪ੍ਰਯੋਗ ਕਰਦੇ ਆ ਜੀ…ਬਸ ਇਸ ਕਾਰਡ ਵਾਲੇ ਪੈਸਿਆਂ
ਦਾ ਵਿਆਜ ਜਰਾ ਆੜਤੀਆਂ ਵਰਗਾ ਈ ਐ…ਬਸ ਇਹੀ ਥੋੜੀ ਜਿਹੀ ਚੰਗੀ ਗੱਲ
ਨਹੀਂ[[[ਉਂਜ, ਬਾਕੀ ਸਭ ਖ਼ੈਰ ਹੈ ਜੀ.…।”
ਆਲ੍ਹਣਾ
433 ਫੇਜ਼ 9 ਮੁਹਾਲੀ
9417173700(ਮ)
-0-
|