"ਅੱਗੇ ਤਾਂ ਭੈਣ ਇਕ
ਰਾਜਾ ਹੁੰਦਾ ਤੀ! ਹੁਣ ਤਾਂ ਪੀਪਨੀ ਜੀ ਵਰਗਾ ਚਿੱਟਾ ਕੁੜਤਾ ਪਜਾਮਾ ਪਾ ਕੇ ਜਣਾ ਖਣਾ ਈ
ਰਾਜਾ ਬਣਿਆ ਫਿਰਦੈੱ। ਸਾਲੇ ਲੋਕਾਂ ਦੇ ਰਾਜ ਦੇ ਹੋਏ ਨੇ", ਥਾਣੇ ਦੇ ਮੂਹਰੇ ਟੋਲੀ ਜਿਹੀ
ਬਣਾਈ ਖੜ੍ਹੇ ਛੇ ਸੱਤ ਬੰਦਿਆਂ ‘ਚੋਂ ਇਕ ਜਣੇ ਦੀ ਗੱਲ ਸੁਣ ਕੇ ਮੈਂ ਪੈਰ ਜਿਹੇ ਮਲ਼ੇ,"ਅੱਗੇ
ਚਿੱਟਾ ਕੁੜਤਾ ਪਜਾਮਾ, ਭਲੇ ਮਾਣਸ ਬੰਦਿਆਂ ਦੀ ਪੁਸ਼ਾਕ ਗਿਣੀ ਜਾਂਦੀ ਸੀ, "
ਲਾਪਰੀ ਹੋਈ ਦਾਹੜੀ ਵਾਲੇ ਡਰੈਵਰ ਦਿਸਦੇ ਬੰਦੇ ਦੀ ਗੱਲ ਦਾ ਪ੍ਰਸੰਗ ਜਾਨਣ ਦੇ ਲਾਲਚ ਵਸ ਮੈਂ
ਪਾਸੇ ਜਿਹੇ ਹੋ ਕੇ, ਕੱਛਾਂ ‘ਚ ਹੱਥ ਦੇ ਕੇ ਖੜ੍ਹ ਗਿਆ।ਦਾਨਾ ਜਿਹਾ ਬਣਕੇ।ਉਹਨਾ ਦੀਆਂ
ਗੱਲਾਂ ਤੋਂ ਨਿਰਲੇਪ ਦਿਸਦਾ।ਗੱਲ ਛੇਤੀ ਹੀ ਖੁੱਲ੍ਹ ਗਈ।ਅੱਜ ਹੀ(6-12-12) ਛੇਹਰਟੇ ‘ਚ ਇਕ
ਏ.ਐਸ.ਆਈ ਦੇ ਹੋਏ ਕਤਲ ਦੀ ਗੱਲ ਚੱਲ ਰਹੀ ਸੀ।ਆਪਣੀ ਧੀ ਰੋਬਿਨਜੀਤ ਨੂੰ ਛੇੜਨ ਵਾਲਿਆਂ ਨੂੰ
ਵਰਜਣ ਆਏ ਥਾਣੇਦਾਰ ਰਵਿੰਦਰਪਾਲ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।ਗੋਲ਼ੀ ਮਾਰਨ
ਵਾਲਾ ਰਣਜੀਤ ਰਾਣਾ, ਸਰਕਾਰ ਚਲਾ ਰਹੀ ਪਾਰਟੀ ਅਕਾਲੀ ਦਲ ਦਾ ਜਿਲ੍ਹਾ ਸਕੱਤਰ ਸੀ।
ਜਣੇ ਖਣੇ ਦੇ ਰਾਜੇ ਬਣੇ ਹੋਣ ਦੀ ਗੱਲ ਨੇ ਮੇਰੇ ਸਾਹਮਣੇ ਅੱਜ ਦੇ ਲੋਕਤੰਤਰ ਦਾ ਹੀਜ ਪਿਆਜ
ਖੋਲ੍ਹ ਦਿੱਤਾ।ਵੋਟਾਂ ਰਾਹੀਂ ਜਿੱਤ ਕੇ ਆਉਣ ਵਾਲਿਆਂ ਅਤੇ ਅੱਗੋਂ ਰਾਣੇ ਵਰਗੀਆਂ ਉਹਨਾ ਦੀਆਂ
‘ਚੰਮ ਜੂਆਂ‘ ਦਾ ਜਮਾਤੀ ਖਾਸਾ ਵੀ ਬਿਆਨ ਕਰ ਦਿੱਤਾ।ਜਦੋਂ ਦੇਸ਼ ਦੇ ਖੇਤੀਬਾੜੀ ਮੰਤਰੀ ਦੇ
ਖੰਡ ਦੇ ਕਾਰਖਾਨੇ ਚੱਲ ਰਹੇ ਹੋਣ,ਕੋਲ ਮੰਤਰੀ ਦੇ ਰਿਸ਼ਤੇਦਾਰ ਕੋਲੇ ਦੀਆਂ ਖਾਨਾ ਠੇਕੇ ਤੇ
ਲੈਣ ਦਾ ਕੰਮ ਕਰਦੇ ਹੋਣ, ਕਾਰਖਾਨੇਦਾਰ ਪਾਰਲੀਮੈਂਟ ‘ਚ ਬੈਠੇ ਹੋਣ,ਪਾਰਲੀਮੈਂਟ ਦੇ ਅੱਧੇ
ਤੋਂ ਵੱਧ ਮੈਂਬਰਾਂ ਤੇ ਅਪਰਾਧਿਕ ਮਾਮਲੇ ਚੱਲ ਰਹੇ ਹੋਣ ਅਤੇ ਪ੍ਰਸ਼ਾਸ਼ਨ ਦੇ ਉੱਚੇ ਅਹੁਦੇ ਤੇ
ਕੰਮ ਕਰ ਰਹੇ?ਚੁੱਕੇ ਅਧਿਕਾਰੀਆਂ ਨੂੰ ਵਿਧਾਨ ਸਭਾਵਾਂ ਤੇ ਲੋਕ ਸਭਾ ਦੀਆਂ ਟਿਕਟਾਂ ਨਾਲ
ਨਿਵਾਜਿਆ ਜਾ ਰਿਹਾ ਹੋਵੇ ਤਾਂ ਸਧਾਰਨ ਬੰਦੇ ਦੀ ਬੁੱਧ ਦੀ ਤਾਂ ਗੱਲ ਛੱਡੋ ਸਮਾਜ ਨੂੰ ਵੱਖ
ਵੱਖ ਵਰਗਾਂ ਤੇ ਰਾਜ ਨੂੰ ਵੱਖ ਵੱਖ ਅੰਗਾਂ ‘ਚ ਵੰਡਣ ਵਾਲੇ ਬੁੱਧੀਜੀਵੀਆਂ ਦੀ ਸਮਝ ਵੀ ਚਕਰਾ
ਜਾਵੇ ।ਪੰਜਾਬ ‘ਚ ਤਾਂ ਇਕ ਹੋਰ ਕਰਾਮਾਤ ਦੇਖਣ ਨੂੰ ਵੀ ਮਿਲੀ ਐ।ਕਿਸਾਨਾ ਅਤੇ ਆੜ੍ਹਤੀਆਂ ਦੀ
ਟੱਕਰ ਦੌਰਾਨ ਓਹੀ ਬੰਦਾ ਕਿਸਾਨ ਯੂਨੀਅਨ ਦਾ ਆਗੂ ਵੀ, ਆੜ੍ਹਤੀਆ ਵੀ ਤੇ ਮੰਡੀਕਰਨ ਬੋਰਡ ਦਾ
ਚੇਅਰਮੈਨ ਵੀ।ਲੜਨ ਵਾਲੀ ਦੂਜੀ ਕਿਸਾਨ ਯੂਨੀਅਨ ਦਾ ਨੇਤਾ ਵੀ ਆੜ੍ਹਤੀਆ।ਟਿਕਟਾਂ ਲੈਣ ਵਾਲਿਆਂ
ਦੇ ਸਮੁੰਦਰ ‘ਚ ਉਹਨੇ ਵੀ ਖਾਸੇ ਹੱਥ ਪੈਰ ਮਾਰੇ ਸੁਣੀਂਦੇ ਹਨ।ਊਂ ਔਧਰ ਮਾਲਵੇ ‘ਚ ਕਿਸਾਨਾ
ਦੀ ਸਰਮਾਏਦਾਰਾਂ ਨਾਲ ਸਿੱਧੀ ਜਾਂ ਉਹਨਾ ਦੀ ਜਾਇਦਾਦ ਦੀ ਵਾੜ ਬਣਕੇ ਆਈ ਪੁਲਸ ਨਾਲ ਟੱਕਰ
ਵੇਲੇ ਕੁੱਟ ਖਾਣ ਲਈ ‘ਕੱਲਾ ਝੰਡਾ ਸਿੰਘ ਜੇਠੂ ਕੇ। ਮੇਰੇ ਵਰਗੇ ਅਲਪਬੁੱਧ ਦੇ ਤਾਂ ਭਾਗ
ਖੁੱਲ੍ਹਗੇ।ਇਕੋ ਵੇਲੇ ‘ਰਾਜ ਵੀ ਤੇ ਸੇਵਾ ਵੀ‘ ਦਾ ਸੂਤਰ ਸਮਝ ਆ ਗਿਆ ਤੇ ਨਾਲ ਹੀ ਸਮਝ ਆ
ਗਿਆ ਉਰਦੂ ਦਾ ਉਹ ਸ਼ੇਅਰ ਜਿਹੜਾ ਕਹਿੰਦੈ, ਖਬਰਨੀ ਪੁੱਛਦੈ:
ਵੋ ਹੀ ਕਾਤਿਲ ਵੋ ਹੀ ਮੁਨਸਿਫ
ਐ ਖੁਦਾਇਆ ਕਰੂੰ ਖੂੰ ਕਾ ਦਾਵਾ ਕਿਸ ਪਰ
ਭਾਅ ਜੀ ਗੁਰਸ਼ਰਨ ਸਿੰਘ ਬਿਲਕੁਲ ਇਸੇ ਸਥਿਤੀ ਦਾ ਬਿਆਨ ਕਰਦੇ ਹਨ ਜਦੋਂ ਆਪਣਾ ਨਾਟਕ ‘ਨਾਇਕ‘
ਲਿਖਦੇ ਹਨੱ
-ਬੋਲਦਾ ਨੀ ਕੋਈ।ਲਾ-ਵਾਢਿਓਂ ਤੰਤ ਮੁੱਕਿਆ ਪਿਐ।ਆਹ ਦੇਖਲੈ ਤੇਰੇ ਸਾਹਮਣੇ ਐ-ਉਹਨੇ ਥਾਣੇ ਦੇ
ਬਾਹਰ ਲੱਗੇ ਕਬੱਡੀ ਟੂਰਨਾਮੈਂਟ ਦੀ ਮਸ਼ਹੂਰੀ ਲਈ ਲਾਏ ਗਏ ਬੋਰਡ ਵੱਲ ਇਸ਼ਾਰਾ ਕਰਦਿਆਂ ਕਿਹਾ-
ਜਿਹਨਾ ਦੀਆਂ ਫੋਟੋਆਂ ਕਦੇ ਥਾਣਿਆਂ ‘ਚ ਲੱਗੀਆਂ ਹੁੰਦੀਆਂ ਤੀ ਹੁਣ ਮੋਹਰੀਆਂ ‘ਚ ਲੱਗੀਆਂ
ਹੋਈਐਂ-ਟੋਲੀ ਵਿਚਲੇ ਇਕ ਬੰਦੇ ਦੀ ਗੱਲ ਸੁਣਕੇ ਮੇਰੇ ਮਿੱਤਰ ਪ੍ਰੇਮ ਸਿੰਘ ਗਰੇਵਾਲ ਦੀ
ਸੁਣਾਈ ਇਕ ਗੱਲ ਯਾਦ ਆਈੱ
...ਕਹਿੰਦੇ ਕਿਸੇ ਥਾਣੇ ‘ਚ ਕੋਈ ਵੱਡਾ ਅਫਸਰ ਆਇਆ ਤੇ ਉਹਨੇ ਐਸ.ਐਚ.ਓ. ਨੂੰ ਸ਼ਹਿਰ ਦੇ
ਮੋਹਤਬਰ ਬੰਦਿਆਂ ਨੂੰ ਬੁਲਾਉਣ ਲਈ ਕਿਹਾ।ਥਾਣੇਦਾਰ ਨੇ ਕੁਰਸੀਆਂ ਲੁਆਈਆਂ ਤੇ ਮੋਹਤਬਰ, ਅਫਸਰ
ਦੇ ਸਾਹਮਣੇ ਸਜਾ ਦਿੱਤੇ।ਸ਼ਹਿਰ ਦੇ ਭਲੇ ਦੀਆਂ ਗੱਲਾਂ ਉਹਨਾ ਨਾਲ ਕਰਨ ਤੋਂ ਬਾਅਦ ਅਫਸਰ ਨੇ
ਸ਼ਹਿਰ ਦੇ ਅਮਨ ਲਈ ਖਤਰਾ ਬਣਨ ਵਾਲੇ ਅਨਸਰਾਂ ਨੂੰ ਇਕ ਨਜ਼ਰ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਤਾਂ
ਥਾਣੇਦਾਰ ਨੇ ਕੁਰਸੀਆਂ ਚੁਕਵਾਈਆਂ ਤੇ ਮੋਹਤਬਰਾਂ ‘ਚੋਂ ਬਹੁਤਿਆਂ ਨੂੰ ਅਫਸਰ ਦੇ ਸਾਹਮਣੇ
ਵਿਛੀ ਦਰੀ ਤੇ ਬਿਠਾ ਦਿੱਤਾੱ
ੱਗੱਲ ਕਰਨ ਵਾਲੇ ਬੰਦੇ ਦਾ ਅਫਸੋਸਿਆ ਬੋਲ ਤੇ ਨਿਰਾਸ਼ਾ ਵਿਚ ਹਿੱਲਦਾ ਸਿਰ ਮੇਰੇ ਨਾਲ ਘਰ ਤੱਕ
ਆਇਆ।ਕਾਮਰੇਡ ਜੁਗਿੰਦਰ ਆਜ਼ਾਦ ਨੂੰ ਫੋਨ ਕੀਤਾ। ਪਿੰਸੀਪਲ.੍ਰਟੀ.ਆਰ.ਬਾਹੀਆ ਨੂੰ ਫੋਨ
ਕੀਤਾੱਜਿੰਨਿਆਂ ਨਾਲ ਵੀ ਗੱਲ ਕੀਤੀ ਸਾਰੇ ਅੰਦਰੋਂ ਉੱਬਲੇ ਹੋਏ ਦਿਸੇ।ਪਲੋ ਪਲੀ ਐਰੇਂਜ ਹੋਈ
ਮੀਟਿੰਗ ਵਿਚ ਬੰਦਿਆਂ ਨਾਲੋਂ ਕਾਂਗਰਸੀ ਜ਼ਿਆਦਾ ਜੋਸ਼ ਵਿਚ ਦਿਸੇ। ।ਕਾਂਗਰਸੀ ਸਰਕਾਰ
ਵੇਲੇ,ਕੇਤੀਆ ਕਾਂਡ ਬਾਰੇ ਬੋਲਦਿਆਂ, ਸਾਡੇ ਹੁਣ ਵਾਲੇ ਐਮ.ਐਲ.ਏ. ਨੂੰ ਨਾਦਰ ਸ਼ਾਹ ਕਹਿਣ
ਵਾਲੇ ਅਕਾਲੀਆਂ ‘ਚੋਂ ਕੋਈ ਆਇਆ ਈ ਨੀ।ਜਿਵੇਂ ਰੌਬਿਨਜੀਤ ਉਹਨਾ ਤੋਂ ਬਿਨਾ ਬਾਕੀ ਦੇ ਪੰਜਾਬ
ਦੀ ਓ ਧੀ ਹੈ।ਅਕਾਲੀ ਸਰਕਾਰ ਦਾ ਅਸਤੀਫਾ ਮੰਗਣ ਵੇਲੇ ਕਿਸੇ ਕਾਂਗਰਸੀ ਦੇ ਕੇਤੀਆ ਕਾਂਡ ਯਾਦ
ਨੀ ਆਇਆ। ਮੈਂ ਉਸ ਸਾਧਾਰਨ ਬੰਦੇ ਦੇ ਬੋਲਾਂ ਵਿਚ ਹੀ ਆਪਣੀ ਗੱਲ ਮੁਕਾਈ-
ਜਿਹੜਾ ਪੰਜਾਬ ਕਦੇ ਜਾਬਰਾਂ ਤੋਂ ਧੀਆਂ ਭੈਣਾਂ ਦੀ ਰਾਖੀ ਦਾ ਦਮ ਭਰਦੈ ਰਿਹੈ,ਜਿਹੜੀ ਪਾਰਟੀ
ਆਪਣੀ ਹੋਂਦ ਨੂੰ ਹੀ ਓਸ ਵਿਰਾਸਤ ਨਾਲ ਜੋੜ ਕੇ ਦੇਖਦੀ ਹੈ,ਉਸੇ ਦੇ ਰਾਜ ਭਾਗ ਵਿਚ ਮੁੱਖ
ਮੰਤਰੀ ਦੇ ਆਪਣੇ ਇਲਾਕੇ ਵਿਚ ਇਕ ਅਕਾਲੀ ਨੇਤਾ ਮਾਂ ਦੇ ਪੁੱਤਰ ਨਿਸ਼ਾਨ ਸਿੰਘ ਦਾ ਬੰਦੂਕ ਦੀ
ਨੋਕ ਤੇ ਸ਼ਰੁਤੀ ਨੂੰ ਉਧਾਲਣਾ ਤੇ ਪੁਲੀਸ ਦਾ ਸ਼ਰੁਤੀ ਨੂੰ ਬਿਆਨ ਦੇਣ ਵੇਲੇ ਧਮਕੀ ਭਰਿਆ
ਰਵੱਈਆ ਅਤੇ ਪੰਜਾਬ ਦੀ ਸਰਕਾਰ ‘ਤੇ ਕਾਬਜ਼ ਪਰਿਵਾਰ ਵੱਲੋਂ ਇਸ ‘ਨੰਨ੍ਹੀ‘ ਨੂੰ ਛਾਂ ਤਾਂ ਕੀ
ਬਿਆਨ ਦਾ ਪਰਛਾਵਾਂ ਤੱਕ ਵੀ ਨਾ ਦੇਣਾ ਦੱਸਦਾ ਹੈ ਕਿ ਨਾਦਰ ਸ਼ਾਹ ਦੀ ਪਹੁੰਚ ਸਾਡੀ ਮਾਨਸਿਕਤਾ
ਦੇ ਕਿਸ ਪੱਧਰ ਤੱਕ ਹੋ ਚੁੱਕੀ ਹੈ।ਪੰਜਾਬੀ ਟ੍ਰਿਬਿਊਨ ਵਿਚ ਛਪੇ ਇਕ ਲੇਖ ਵਿਚ ਅਮਰਜੀਤ ਸਿੰਘ
ਵੜੈਚ ਦੇ ਸ਼ਬਦ ਗੱਲ ਦੀ ਸਹੀ ਤਰਜਮਾਨੀ ਕਰਦੇ ਹਨ
"ਹੁਣ ਤਾਂ ਸਾਡੇ ਆਪਣੇ ਖੂਨ ਵਿਚੋਂ ਹੀ ਨਾਦਿਰਸ਼ਾਹ ਦੇ ਖੂਨ ਦੀ ਬੂ ਆਉਣ ਲੱਗ ਪਈ ਹੈ"
ਸ਼ਾਇਰ ਸਰਦਾਰ ਪੰਛੀ ਨੇ ਸਮਾਜਿਕ ਸਮਝੌਤੇ ਤੋਂ ‘ਕਬਜ਼ਾ‘ ਬਣੇ ਰਾਜ(ਸਟੇਟ) ਦਾ ਖਾਸਾ ਆਪਣੇ ਇਕ
ਸ਼ੇਅਰ ਵਿਚ ਬਹੁਤ ਖੂਬਸੂਰਤੀ ਨਾਲ ਬਿਆਨਿਆ ਹੈ:
ਤਖਤੇ ਸ਼ਾਹੀ ਹਰ ਤਖਤ ਨਸ਼ੀਂ ਪੇ ਅਪਨਾ ਰੰਗ ਚੜ੍ਹਾ ਦੇਤਾ ਹੈ
ਰਫਤਾ ਰਫਤਾ ਹਰ ਹਾਕਮ ਕੋ ਔਰੰਗਜ਼ੇਬ ਬਨਾ ਦੇਤਾ ਹੈ
ਪਰ ਅੁਸ ਦਿਨ ਥਾਣੇ ਮੂਹਰੇ ਖੜ੍ਹੇ ਬੰਦਿਆਂ ਵਿਚੋਂ ਇਕ ਨੇ ਹਸਦਿਆਂ ਹੋਇਆਂ ਬੜੀ ਪਤੇ ਦੀ ਗੱਲ
ਕੀਤੀ ਸੀ:
"ਕਸਰ ਤਾਂ ਆਪਾਂ ਲੋਕਾਂ ‘ਚ ਵੀ ਐ! ਆਪਾਂ ਦੇਖ ਲੈ ਹੁਣ!ਸਾਰਿਆਂ ਨੂੰ ਪਤੈ ਬਈ ਕਸੀਆ(ਉਹਨਾ
ਦੀਆਂ ਗੱਲਾਂ ਚੋਂ ਮੈਨੂੰ ਪਤਾ ਲੱਗ ਗਿਆ ਸੀ ਬਈ ਉਹ ਕਿਸੇ ਕਸ਼ਮੀਰ ਨਾਂ ਦੇ ਬੰਦੇ ਦੀ ਅੱਲ
ਸੀ) ਭੁੱਕੀ ਵੇਚਦੈੱਉਹਨੂੰ ਏ ਛਡਾਉਣ ਖਾਤਰ ਭੱਜੇ ਫਿਰਦੇ ਐਂੱਵੋਟਾਂ ਦੀ ਧੌਂਸ ‘ਚ ਹਲਕਾ
ਇੰਚਾਰਜ ਤੋਂ ਫੋਨ ਕਰਵਾਇਐ।ਜਾਹ ਜੇ ਇਕ ਜਣਾ ਵੀ ਸੱਚੀ ਗੱਲ ਕਹਿ‘ਜਵੇੱ"
"ਗੱਲ ਤਾਂ ਲੰਬੜ ਦੀ ਠੀਕ ਐੱਆਪਾਂ ਈ ਨਾ ਹੋਇਆਂ ਵਰਗੇ ਹੋ‘ਗੇ", ਪਰਨੇ ਵਾਲੇ ਬੰਦੇ ਨੇ ਗੱਲ
ਕਰਨ ਵਾਲੇ ਬੰਦੇ ਦੇ ਮੋਢੇ ਤੇ ਹੱਥ ਧਰਦਿਆਂ ਕਿਹਾ-
"ਮੂਹਰੇ ਲੱਗਣ ਵਾਲਾ ਨੀ ਰਿਹਾ ਕੋਈੱਛੇਹਰਟੇ ਵਾਲੇ ਕੇਸ ‘ਚੇ ਦੇਖਲੈੱਥਾਣੇਦਾਰ ਨੂੰ ਮਾਰਕੇ
ਕੁੜੀ ਨੂੰ ਮਾਰਨ ਲੱਗੇ ਤਾਂ ਇਕ ਨਹਿੰਗ ਨੇ ਇੱਟ ਮਾਰੀੱਲੋਕਾਂ ਨੇ ਇੱਟਾਂ ਮਾਰਕੇ ਈ ਭਜਾ
ਤੇੱ"
ਰੋਸ ਮੀਟਿੰਗ ਦੌਰਾਨ ਜਦੋਂ ਮੈਂ ਇਹ ਕਿਹਾ ਕਿ ਇਹ ਕਾਂਡ ਪੰਜਾਬੀ ਅਣਖ ਨੂੰ ਬਾਂਹ ਖੜ੍ਹੀ
ਕਰਕੇ ਮਾਰਿਆ ਲਲਕਾਰਾ ਹੈ ਤਾਂ ਅਸਲ ਵਿਚ ਮੈਂ ਉਸ ਸਧਾਰਨ ਬੰਦੇ ਦੀ ਗੱਲ ਨੂੰ ਹੀ ਵੱਡੀ ਕਰ
ਰਿਹਾ ਸੀ ਜੀਹਨੇ ‘ਨਾ ਹੋਏ‘ ਕਹਿ ਕੇ ਇਸ ਦੌਰ ਵਿਚ ਬੰਦੇ ਦੀ ਹੋਂਦ ਦੇ ਸਵਾਲ ਨੂੰ ਕੇਂਦਰ
ਵਿਚ ਲਿਆਂਦਾ ਸੀ।ਉਹਦੀ ਗੱਲ ਤੋਂ ਹੀ ਮੈਨੂੰ ਪੰਜਾਬ ਦੇ ਇਤਿਹਾਸ ਦੇ ਦੋ ਸੂਰਮੇ ਬੋਤਾ ਸਿੰਘ
ਤੇ ਗਰਜਾ ਸਿੰਘ ਯਾਦ ਆਏ ਸਨ।ਵੱਖੋ ਵੱਖਰੇ ਕਾਰਕੁੰਨਾ ਵੱਲੋਂ ਪੰਜ ਸੌ ਤੋਂ ਵੀ ਵੱਧ
ਸੁਨੇਹਿਆਂ ਵਿਚੋਂ ਪਹੁੰਚੇ,ਆਪਣੇ ਸਾਹਮਣੇ ਬੈਠੇ ਕੁੱਲ ਸੱਠ ਪੈਂਹਟ ਕੁ ਬੰਦਿਆਂ ਨਾਲ ਮੈਂ
ਉਹਨਾ ਦੇ ਓਥੇ ਹੋਣ ਨੂੰ ਗਰਜਾ ਸਿੰਘ ਤੇ ਬੋਤਾ ਸਿੰਘ ਦੇ ਸਾਹਮਣੇ ਆ ਖੜ੍ਹੇ ਹੋਂਦ ਦੇ ਸਵਾਲ
ਨਾਲ ਜੋੜਿਆ:
ਅੱਤ ਦੇ ਕਹਿਰ ਵੇਲੇ ਜਦੋਂ ਸਿੰਘਾਂ ਦੇ ਸਿਰਾਂ ਦਾ ਮੁੱਲ ਪਿਆ ਹੋਇਆ ਸੀ, ਸਿੰਘ ਜੰਗਲ਼ੀਂ ਜਾ
ਲੁਕੇ ਸਨ, ਇਹ ਦੋਵੇਂ ਸਿੰਘ ਆਬਾਦੀ ‘ਚ ਆ ਗਏ।ਕਿਸੇ ਝਾੜੀ ਓਹਲੇ ਲੁਕੇ ਬੈਠਿਆਂ ਦੀ ਝਲਕ
ਲੰਘੇ ਜਾਂਦੇ ਰਾਹੀਆਂ ‘ਚੋਂ ਕਿਸੇ ਨੇ ਦੇਖ ਲਈ-
"ਸਿੱਖ ਲਗਦੇ ਨੇ", ਉਹਨੇ ਨਾਲਦਿਆਂ ਨੂੰ ਕਿਹਾ-
"ਸਿੱਖ!ਕਮਲ਼ੈ ਹੋਇਐਂ, ਸਿਖਾਂ ਦਾ ਤਾਂ ਹਕੂਮਤ ਨੇ ਨਾਓਂ ਨਿਸ਼ਾਨ ਮਿਟਾ ‘ਤਾੱ। ਮਰ ਖਪ ਗੇੱ"
ਬੋਤਾ ਸਿੰਘ ਤੇ ਗਰਜਾ ਸਿੰਘ ਨੇ ਇਕ ਦੂਜੇ ਵੱਲ ਦੇਖਿਆ।ਉਹਨਾ ਦੇ ਹੁੰਦੇ ਸੁੰਦੇ ਉਹਨਾ ਦੀ
ਹੋਂਦ ਮਿਟਾ ਦੇਣ ਦੇ ਐਲਾਨ ਕੀਤੇ ਜਾ ਰਹੇ ਸਨ।ਹੋਣ ਦਾ ਅਹਿਸਾਸ ਅੱਖਾਂ ‘ਚ ਬਲ਼ ਉੱਠਿਆ ਤੇ
ਲਲਕਾਰਾ ਗੂੰਜਿਆ-
"ਖੜ੍ਹ ਜੋ ਓਏ ਜਾਣ ਵਾਲ਼ਿਓ ਸਿੰਘਾਂ ਦੀ ਜੂਹ ‘ਚੋਂ ਚੂੰਗੀ ਦੇ ਕੇ ਲੰਘੋ
ਬਾਕੀ ਤਾਂ ਉਹਨਾ ਦੀ ਸ਼ਾਨਦਾਰ ਕੁਰਬਾਨੀ ਦਾ ਇਤਿਹਾਸ ਹੈ
-0-
|