" I fucked it up" 1965 ਦੀ ਲੜਾਈ ਵੇਲੇ ਇੱਕ ਡਿਨਰ ਦੌਰਾਨ BBC ਦੇ ਰੀਪੋਰਟਰ ਜੋਹਨ
ਓਸਮਾਨ ਨੂੰ ਇਹ ਉੱਪਰਲੇ ਲਫਜ਼ ਬਰਤਾਨਵੀ ਵਾਏਸਰਾਏ ਲਾਰਡ ਮਾਉੰਟਬੈਟਨ ਨੇ ਆਖੇ ਜਦ ਜੋਹਨ ਨੇ
ਉਸ ਨੂੰ 47 ਦੀ ਵੰਡ ਬਾਰੇ ਸੁਆਲ ਕੀਤਾ । ਅੱਜ ਕੱਲ ਮੈਂ ਸਟੈਨਲੀ ਵੋਲਪੋਰਟ ਦੀ ਲਿਖੀ ਹੋਈ
ਕਿਤਾਬ " ਸ਼ੇਮਫੁਲ ਫਲਾਈਟ " ਪੜ੍ਹ ਰਹੀ ਹਾਂ , ਜਦ ਕੁਝ ਵਿਹਲ ਮਿਲਦੀ ਹੈ ਤਾਂ ਕੁਝ ਸਫੇ
ਪੜ੍ਹ ਲੈਂਦੀ ਹਾਂ। ਜੋ ਲਫ਼ਜ਼ ਭਾਰਤ ਦੇ ਅਖੀਰਲੇ ਵਾਏਸਰਾਏ ਨੇ ਆਖੇ ਉਸ ਲਈ ਮੈਂ ਉਸ ਨੂੰ ਦਾਦ
ਦਿੰਦੀ ਹਾਂ। ਇਹੋ ਜਿਹਾ ਹੌਸਲਾ ਕੋਈ ਹੀ ਕਰ ਸਕਦਾ ਹੈ। ਜੋਹਨ ਓਸਮਾਨ ਨੇ ਸਟੈਨਲੀ ਵੋਲਪੋਰਟ
ਨੂੰ ਦੱਸਿਆ ਕਿ ਉਸ ਦੇ ਇਹ ਲਫਜ਼ ਵਰ੍ਹਿਆਂ ਤੱਕ ਉਸ ਦੇ ਕੰਨਾਂ ਵਿਚ ਗੂੰਜਦੇ ਰਹੇ ; ਭਾਵੇਂ
ਇਹ ਗੱਲ ਲਿਖਣ ਵਿੱਚ ਕੁਝ ਵਲਗਰ ( ਕੋਝੀ )ਲੱਗਦੀ ਹੈ ਪਰ ਸੱਚੀ ਰਿਪੋਰਟਿੰਗ ਦੀ ਮੰਗ ਹੈ ਕਿ
ਜੋ ਸੱਚ ਹੈ ਉਸ ਨੂੰ ਆਖ ਦਿਓ। ਜਾਹਨ ਦਾ ਆਖਣਾ ਹੈ ਕਿ ਜੋ ਕੁਝ 47 ਵੇਲੇ ਹੋਇਆ, ਉਹ ਬਦਲਿਆ
ਨਹੀਂ ਜਾ ਸਕਦਾ ਪਰ ਜੋਹਨ ਨੇ ਇਹ ਗੱਲ ਦੱਸ ਕੇ ਪਛਤਾਵੇ ਨਾਲੇ ਭਰੇ ਹੋਏ ਲਾਰਡ ਨਾਲ ਆਪਣੀ
ਹਮਦਰਦੀ ਜ਼ਾਹਰ ਕੀਤੀ ਹੈ। ਤੇ ਕਿਸੇ ਤਰ੍ਹਾਂ ਇਹੀ ਲਫਜ਼ ਮੇਰੇ ਮਨ ਵਿੱਚ ਵੀ ਧੁਰ ਅੰਦਰ ਤੱਕ
ਲਹਿ ਗਏ ਹਨ। ਮੇਰੇ ਮਨ ਵਿੱਚ ਇਹ ਸੁਆਲ ਬਾਰ ਬਾਰ ਉੱਠ ਰਿਹਾ ਹੈ ਕਿ ਕਾਸ਼ ਮੁਸਲਿਮ ਲੀਗ ,
ਕਾਂਗਰਸ ਪਾਰਟੀ , ਉਸ ਵੇਲੇ ਦੀ ਸਿੱਖ ਲੀਡਰਸ਼ਿਪ , ਜਿਨਹਾ , ਨੇਹਰੂ , ਪਟੇਲ ਤੇ ਗਾਂਧੀ ਵੀ
ਕਿਸੇ ਵੇਲੇ ਇਹ ਆਖ ਸਕਦੇ ਕਿ ਉਨ੍ਹਾਂ ਕੁਰਸੀਆਂ ਤੇ ਚੌਧੱਰਾਂ ਦੀ ਖਾਤਿਰ ਪੰਜਾਬੀਆਂ ਤੇ
ਬੰਗਾਲੀਆਂ ਨਾਲ ਕੋਝਾ ਬਲਾਤਕਾਰ ਕੀਤਾ ਹੈ ;ਕਾਸ਼ ਉਹ ਵੀ ਇਹ ਆਖ ਸਕਦੇ ਕਿ they fucked the
Punjabis and Bengalis ।
" ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਖਾਸ ਕਰ ਕੇ ਉਸ ਵੇਲੇ ਦੀਆਂ ਫੈਸਲਾ
ਲੈਣ ਵਾਲੀਆਂ ਪਾਰਟੀਆਂ ਨੂੰ ਕਿ 47 ਦੀ ਵੰਡ ਵੇਲੇ ਦੀ ਜੁੰਮੇਵਾਰੀ ਲੈ ਕੇ ਪਾਰਲੀਮੈਂਟ ਵਿੱਚ
ਮਤਾ ਪਾਸ ਕਰ ਕੇ ਪੰਜਾਬੀਆਂ ਤੇ ਬੰਗਾਲੀਆਂ ਤੋਂ ਮੁਆਫੀ ਮੰਗਣ " , ਰਤਿੰਦਰ ਸਿੰਘ ਭਿੰਡਰ ਨੇ
ਮੈਨੂੰ ਚਲਦੀ ਕਾਰ ਵਿਚ ਬੈਠਿਆਂ ਪਿਛੇ ਨੂੰ ਮੂੰਹ ਕਰ ਕੇ ਆਖਿਆ ਲ 47 ਵੇਲੇ ਦੀਆਂ ਹਜ਼ਾਰਾਂ
ਹੀ ਦੱਸੀਆਂ ਤੇ ਅਣਦੱਸੀਆਂ ਕਹਾਣੀਆਂ ਹਨ ਪਰ ਕਦੀ ਕਦੀ ਤੁਹਾਨੂੰ ਇਨ੍ਹਾਂ ਦੁੱਖ ਭਰੀਆਂ
ਕਹਾਣੀਆਂ ਵਿਚੋਂ ਦੋਸਤੀ , ਕੁਰਬਾਨੀ ਤੇ ਪਿਆਰ ਨਾਲ ਲਬਰੇਜ਼ ਕਹਾਣੀਆਂ ਮਿਲਦੀਆਂ ਹਨ ਕਿ ਇਹ
ਤੁਹਾਨੂੰ ਕੋਈ ਪਰੀ ਕਹਾਣੀ ਨਾਲੋਂ ਘੱਟ ਨਹੀਂ ਜਾਪਦੀ ।
ਕੁਝ ਖਾਸ ਗੱਲ ਹੈ ਭਿੰਡਰ ਜੀ ਦੀ ਕਹਾਣੀ ਵਿੱਚ ਕਿ ਜਦ ਮੈਂ ਤੇ ਆਸਿਫ਼ ਜੀ ਪੰਜਾਬ ਕੇਸਰੀ ਦੇ
ਮਾਲਕ ਵਿਜੈ ਚੋਪੜਾ ਜੀ ਨੂੰ ਮਿਲੇ ਤਾਂ ਉਨ੍ਹਾਂ ਨੇ ਆਖਿਆ ਕਿ ਭਿੰਡਰ ਜੀ ਦੀ ਕਹਾਣੀ ਜ਼ਰੂਰ
ਸਾਂਝੀ ਕਰਨੀ ਚਾਹੀਦੀ ਹੈ । ਉਨ੍ਹਾਂ ਦੇ ਦਿਲ ਵਿੱਚ ਰਤਿੰਦਰ ਭਿੰਡਰ ਜੀ ਲਈ ਖਾਸ ਸਤਿਕਾਰ
ਸੀ।
ਪਾਕਿਸਤਾਨ ਦੇ ਇੱਕ ਪਿੰਡ ਅਰੂਪਾ ਤੋਂ ਗੁੱਜਰਾਂਵਾਲੇ ਤੱਕ ਇੱਕ ਸੜਕ ਦਾ ਨਾਂ ਹੈ ਸਰਦਾਰ
ਪ੍ਰੀਤਮ ਸਿੰਘ ਰੋਡ , ਤੇ ਇਹ ਨਾਂ 47 ਤੋ ਪਹਿਲਾਂ ਨਹੀਂ ਬਾਅਦ ਵਿੱਚ ਰੱਖਿਆ ਗਿਆ ਲ ਉਸ
ਇਲਾਕੇ ਵਿੱਚ ਇਸ ਪਰਿਵਾਰ ਦਾ ਬਹੁਤ ਮਾਣ ਸੀ ।
ਬੜੀ ਪੁਰਾਣੀ ਗੱਲ ਹੈ ਕਿ ਇਸ ਇਲਾਕੇ ਦੇ ਇੱਕ ਉਘੇ ਚੌਧਰੀ ਮੁਹੰਮਦ ਹੁੱਸੈਨ ਦੇ ਚਾਚੇ ਦਾ
ਕੱਤਲ ਹੋ ਗਿਆ। ਪੁਲਿਸ ਨੇ ਦੇਖਿਆ ਕਿ ਚਾਚੇ ਦੇ ਘਰ ਤੱਕ ਘੋੜਿਆਂ ਦੇ ਖੁਰਾਂ ਦੇ ਨਿਸ਼ਾਨ
ਜਾਂਦੇ ਹਨ। ਪ੍ਰੀਤਮ ਸਿੰਘ ਦੇ ਪਰਿਵਾਰ ਦੇ ਕਈ ਘੋੜੇ ਰੱਖੇ ਹੋਏ ਸਨ , ਜੋ ਕਦੀ ਵੀ ਬੰਨ੍ਹੇ
ਨਹੀਂ ਜਾਂਦੇ ਸਨ , ਜੇ ਉਹ ਕਦੀ ਚਰਦੇ ਚਰਦੇ ਦੁਰ ਚਲੇ ਜਾਂਦੇ ਤਾਂ ਲੋਕ ਆਪੇ ਹੀ ਛੱਡ
ਜਾਂਦੇ। ਮਾਲਕਾਂ ਨੂੰ ਕੋਈ ਫਿਕਰ ਨਹੀਂ ਸੀ, ਸਾਰੇ ਇਲਾਕੇ ਵਿਚ ਉਨ੍ਹਾਂ ਦਾ ਬਹੁਤ ਮਾਣ ਤੇ
ਇਜ਼ੱਤ ਸੀ। ਗੋਰੇ ਅਫ਼ਸਰ ਨੇ ਇਸ ਇਲਾਕੇ ਦੇ ਥਾਨੇਦਾਰ ਨੂੰ ਖੁਰ੍ਹਾਂ ਦੀ ਬਨਾ ਤੇ ਭਿੰਡਰ
ਪਰਿਵਾਰ ਦੇ ਵਿਰੁੱਧ ੍ਰਾਂੀ ਦਰਜ਼ ਕਰਨ ਲਈ ਆਖਿਆ। ਪਰ ਉਸ ਥਾਨੇਦਾਰ ਨੇ ਆਖਿਆ ਕਿ ਉਹ ਬਿਨਾ
ਤਫਤੀਸ਼ ਕਰੇ ਅਜਿਹਾ ਕੁਝ ਵੀ ਨਹੀਂ ਕਰੇਗਾ। ਸਰਦਾਰਾਂ ਨੂੰ ਥਾਣੇ ਬੁਲਾ ਲਿਆ ਗਿਆ ਪਰ ਉਸ
ਥਾਨੇਦਾਰ ਨੇ ਉਨ੍ਹਾਂ ਦੇ ਆਰਾਮ ਦਾ ਪੂਰਾ ਧਿਆਨ ਰੱਖਿਆ ਲ ਉਸ ਨੇ ਇਲਾਕੇ ਦੇ ਖ਼ਾਸ ਖੋਜੀਆਂ
ਨੂੰ ਸੱਦਿਆ ; ਖਾਲ੍ਹੀ ਘੋੜੇ ਨੂੰ ਵਾਰਦਾਤ ਵਾਲੀ ਥਾਂ ਤੇ ਤੋਰ ਕੇ , ਦੁੜਵਾ ਕੇ ਦੇਖਿਆ ਤੇ
ਉਸ ਨੇ ਉਨ੍ਹਾਂ ਖੁਰ੍ਹਾਂ ਦੀਆਂ ਡੂੰਘਾਈਆਂ ਨੂੰ ਮਾਪਿਆ ; ਫੇਰ ਉਸ ਨੇ ਪ੍ਰੀਤਮ ਸਿੰਘ ਜੀ ਦੇ
ਭਾਰ ਜਿਨ੍ਹੇ ਆਦਮੀ ਨੂੰ ਬਿਠਾ ਕੇ ਫੇਰ ਖੁਰ੍ਹਿਆਂ ਦੀ ਡੂੰਘਾਈ ਨੂੰ ਮਾਪਿਆ ਤੇ ਇਸ ਨਤੀਜੇ
ਤੇ ਪੁੱਜਿਆ ਕਿ ਹਰ ਰਾਤ ਵਾਂਗ ਉਸ ਰਾਤ ਵੀ ਘੋੜ੍ਹੇ ਉਥੇ ਘੁੰਮਦੇ ਰਹੇ ਸਨ ਪਰ ਉਨ੍ਹਾਂ ਤੇ
ਕੋਈ ਵੀ ਆਦਮੀ ਸੁਆਰ ਨਹੀਂ ਸੀ ਤੇ ਨਾ ਹੀ ਉਥੇ ਕਿਸੇ ਆਦਮੀ ਦੇ ਪੈਰਾਂ ਦੇ ਨਿਸ਼ਾਨ ਸਨ ਤੇ ਇਸ
ਤਰ੍ਹਾਂ ਉਸ ਥਾਣੇਦਾਰ ਨੇ ਭਿੰਡਰ ਪਰਿਵਾਰ ਨੂੰ ਇਸ ਇਲਜ਼ਾਮ ਤੋਂ ਬਚਾ ਲਿਆ । ਕੇਸ ਰਜਿਸਟਰ
ਨਹੀਂ ਹੋ ਸਕਿਆ। ਰਤਿੰਦਰ ਜੀ ਦੀ ਦਾਦੀ ਵੀ ਚੌਧਰੀਆਂ ਦੇ ਉਸ ਖਾਨਦਾਨ ਨੂੰ ਇਹ ਆਖ ਕੇ ਆਈ ਕਿ
ਇਹ ਕੰਮ ਉਸ ਦੇ ਪੁੱਤਰਾਂ ਦਾ ਨਹੀਂ ਸੀ ; ਤੇ ਉਹ ਅਸਲੀ ਕਾਤਲ ਨੂੰ ਜ਼ਰੂਰ ਲੱਭਣ- ਉਸ ਇਲਾਕੇ
ਵਿਚ ਉਨ੍ਹਾਂ ਦੀ ਦਾਦੀ ਜੀ ਦੀ ਬਹੁਤ ਇੱਜ਼ਤ ਤੇ ਧਾਕ ਸੀ।
ਉਸ ਥਾਣੇਦਾਰ ਦਾ ਨਾਂ ਸੀ ਜ਼ਹੂਰ ਇਲਾਹੀ ! ਉਸ ਵੇਲੇ ਉਨ੍ਹਾਂ ਦੇ ਪਰਿਵਾਰ ਦੀ ਹਾਲਤ ਇੰਨ੍ਹੀ
ਚੰਗੀ ਨਹੀਂ ਸੀ , ਪਰ ਫੇਰ ਵੀ ਉਹ ਖਾਨਦਾਨੀ ਲੋਕ ਸਨ ਤੇ ਚੰਗੀਆਂ ਕਦਰਾਂ ਕੀਮਤਾਂ ਰੱਖਦੇ ਸਨ
; ਇਸ ਹਾਦਸੇ ਤੋਂ ਬਾਅਦ ਦੋਹਾਂ ਪਰਿਵਾਰਾਂ ਵਿੱਚ ਗੂਹੜੀ ਦੋਸਤੀ ਹੋ ਗਈ। ਇੱਕ ਦਿਨ ਦੋਹੇਂ
ਦੋਸਤ ਸ਼ਿਕਾਰ ਖੇਡ ਕੇ ਆਏ ਤੇ ਜਦ ਪ੍ਰੀਤਮ ਸਿੰਘ ਜੀ ਦੇ ਘਰ ਦੀ ਖਾਣੇ ਵਾਲੀ ਮੇਜ਼ ਤੇ ਮੀਟ
ਆਇਆ ਤਾਂ ਉਹ ਦੋ ਅੱਡ ਅੱਡ ਭਾਂਡਿਆਂ ਵਿੱਚ ਪਰੋਸਿਆ ਗਿਆ , ਪੁੱਛਣ ਤੇ ਪਤਾ ਲੱਗਿਆ ਕੀ ਇੱਕ
ਹਲਾਲ ਸੀ ਤੇ ਇੱਕ ਝੱਟਕਾ ਲ ਜ਼ਹੂਰ ਇਲਾਹੀ ਇਸ ਗੱਲ ਤੇ ਇੰਨਾ ਜ਼ਜਬਾਤੀ ਹੋ ਗਿਆ ਕਿ ਉਸ ਆਖਿਆ
ਕਿ ਜੇ ਉਹ ਯਾਰ ਉਸ ਦਾ ਇੰਨਾ ਖਿਆਲ ਰੱਖ ਸਕਦਾ ਹੈ ਤਾਂ ਉਹ ਵੀ ਉਹੀ ਖਾਵੇਗਾ ਜੋ ਉਸ ਦਾ
ਯਾਰ। ਇਸ ਤਰ੍ਹਾਂ ਉਹ ਪੱਗ ਵਟ ਭਰਾ ਬਣ ਗਏ ਲ
ਰਤਿੰਦਰ ਜੀ ਪਿਛਲੇ ਦਿਨਾਂ ਵੱਲ ਮੁੜ ਗਏ ਲ ਯਾਦ ਕਰ ਕੇ ਦਸਦੇ ਹਨ ਕਿ ਇੱਕ ਗੱਲ ਜੋ ਉਨ੍ਹਾਂ
ਦੇ ਪਿਤਾ ਜੀ ਕਦੀ ਨਹੀਂ ਭੁੱਲ ਸਕੇ ਉਹ ਉਨ੍ਹਾਂ ਦੇ ਵਿਆਹ ਬਾਰੇ ਸੀ ; ਪ੍ਰੀਤਮ ਸਿੰਘ ਜੀ ਦੀ
ਪਤਨੀ ਸ਼ੇਖੂਪੁਰੇ ਦੇ ਇੱਕ ਚੰਗੇ ਪਰਿਵਾਰ ਵਿਚੋਂ ਸੀ। ਦਸਦੇ ਹਨ ਕਿ ਰੇਲਵੇ ਲਾਈਨ ਉਨ੍ਹਾਂ ਦੇ
ਪਿੰਡ ਕੋਲੋਂ ਉਨ੍ਹਾਂ ਦੇ ਖੇਤਾਂ ਕੋਲੋਂ ਲੰਘਦੀ ਸੀ ; ਕੋਈ ਸਟੇਸ਼ਨ ਨਹੀਂ ਸੀ ਪਰ ਅੰਗਰੇਜ਼
ਸਰਕਾਰ ਦਾ ਹੁਕਮ ਸੀ ਕਿ ਜੇ ਕੋਈ ਉਸ ਪਰਿਵਾਰ ਦਾ ਉਸ ਖੇਤ ਕੋਲੋਂ ਗੱਡੀ ਰੁਕਵਾਏ ਤਾਂ
ਉਨ੍ਹਾਂ ਨੂੰ ਗੱਡੀ ਰੋਕ ਕੇ ਉਨ੍ਹਾਂ ਸੁਆਰੀਆਂ ਨੂੰ ਚੁੱਕਣ ਦਾ ਹੁਕਮ ਸੀ। ਇਸ ਪਿੰਡ ਵਿਚ
ਪ੍ਰੀਤਮ ਸਿੰਘ ਜੀ ਦੀ ਬਰਾਤ ਢੁਕਣੀ ਸੀ ਪਰ ਕਿਸੇ ਵਜ੍ਹ ਕਰ ਕੇ ਉਸ ਦਿਨ ਗੱਡੀ ਰੁਕ ਨਹੀਂ ਸੀ
ਰਹੀ ; ਜ਼ਹੂਰ ਇਲਾਹੀ ਜੀ ਨੂੰ ਫਿਕਰ ਹੋਇਆ ਉਨ੍ਹਾਂ ਜੰਜ਼ੀਰ ਖਿੱਚ ਕੇ ਗੱਡੀ ਨੂੰ ਰੋਕਣ ਦਾ
ਫੈਸਲਾ ਕੀਤਾ। ਪ੍ਰੀਤਮ ਸਿੰਘ ਜੀ ਨੇ ਉਨ੍ਹਾਂ ਨੂੰ ਬਹੁਤ ਰੋਕਿਆ ਕਿ ਜੇਲ੍ਹ ਹੋ ਸਕਦੀ ਹੈ ,
ਜ਼ੁਰਮਾਨਾ ਲੱਗ ਸਕਦਾ ਹੈ ਪਰ ਜ਼ਹੂਰ ਇਲਾਹੀ ਜੀ ਨਾ ਮੰਨੇ। ਉਨ੍ਹਾਂ ਕਿਹਾ ਕਿ ਉਹ ਯਾਰ ਲਈ ਕੁਝ
ਵੀ ਕਰਨ ਨੂੰ ਤਿਆਰ ਹਨ।
ਉਨ੍ਹਾਂ ਜੰਜ਼ੀਰ ਖਿੱਚ ਕੇ ਗੱਡੀ ਰੁਕਵਾਈ ਲ ਇਸ ਤਰ੍ਹਾਂ ਕਰਦਿਆਂ ਉਨ੍ਹਾਂ ਦੀ ਇੱਕ ਉਂਗਲ ਵੀ
ਕੱਟੀ ਗਈ। ਸਾਰੀ ਉਮਰ ਪ੍ਰੀਤਮ ਸਿੰਘ ਜੀ ਇਸ ਹਾਦਸੇ ਨੂੰ ਯਾਦ ਕਰਦੇ ਰਹੇ।
ਫਿਰ ਆਈ 47 ਦੀ ਵੰਡ ਤੇ ਇਹ ਦੋਹੇਂ ਪਰਿਵਾਰ ਵੱਖ ਹੋ ਗਏ। ਭਿੰਡਰ ਪਰਿਵਾਰ ਕਰਨਾਲ ਕੰਨੀ ਵੱਸ
ਗਿਆ ਲ ਹਾਲਾਤ ਬਦਲੇ ਜ਼ਹੂਰ ਇਲਾਹੀ ਜੀ ਲਈ , ਤੇ ਉਨ੍ਹਾਂ ਪੁਲਸ ਦੀ ਨੌਕਰੀ ਛੱਡ ਦਿੱਤੀ ਤੇ
ਬਿਜ਼ਨਸ ਵਿੱਚ ਪੈ ਗਏ ਲ ਮੁੱਕਦਰ ਨੇ ਸਾਥ ਦਿੱਤਾ ਤੇ ਦਿਨ ਫਿਰਦਿਆਂ ਹੀ ਉਹ ਕਰੋੜਾਂ ਵਿੱਚ
ਖੇਡਣ ਲੱਗ ਪਏ ਲ ਤੇ ਇਸ ਤਰ੍ਹਾਂ ਉਹ ਦੇਸ਼ ਦੀ ਸਿਆਸਤ ਵਿੱਚ ਸ਼ਾਮਿਲ ਹੋ ਗਏ ਲ
ਬੇਸ਼ਕ ਜ਼ਹੂਰ ਇਲਾਹੀ ਦੇਸ਼ ਦੇ ਇੱਕ ਅਮੀਰ ਆਦਮੀਆਂ ਵਿਚੋਂ ਸੀ ਤੇ ਦੇਸ਼ ਦੀ ਸਿਆਸਤ ਵਿੱਚ ਵੀ
ਹਿੱਸਾ ਲੈ ਰਿਹਾ ਸੀ ਪਰ ਉਸ ਨੇ ਆਪਣੇ ਦੋਸਤ ਦੀ ਭਾਲ ਜਾਰੀ ਰੱਖੀ ਤੇ ਇੱਕ ਦਿਨ ਪੰਜ ਸਾਲਾਂ
ਦੀ ਤਲਾਸ਼ ਬਾਅਦ 1954 ਵਿੱਚ ਪ੍ਰੀਤਮ ਸਿੰਘ ਜੀ ਨੂੰ ਭਾਰਤ ਦੀ ਹੋਮ ਮਨਿਸਟਰੀ ਵਲੋਂ ਸੱਦਾ
ਮਿਲਿਆ ਕਿ ਉਹ ਪਾਕਸਿਤਾਨ ਵਿੱਚ ਹੋ ਰਹੇ ਕ੍ਰਿਕਟ ਮੈਚ ਤੇ ਜਾਣ ; ਉਨ੍ਹਾਂ ਜੁਆਬ ਦੇ ਦਿੱਤਾ
ਕਿ ਉਨ੍ਹਾਂ ਨੂੰ ਕ੍ਰਿਕਟ ਵਿੱਚ ਕੋਈ ਦਿਲਚਸਪੀ ਨਹੀਂ ਹੈ। ਜ਼ਹੂਰ ਇਲਾਹੀ ਨੂੰ ਜਦ ਪਤਾ ਲੱਗਿਆ
ਤਾਂ ਉਨ੍ਹਾਂ ਭਾਰਤ ਸਰਕਾਰ ਕੋਲੋਂ ਫੇਰ ਅਖਵਾਇਆ ਕਿ ਉਨ੍ਹਾਂ ਨੂੰ ਆਖੋ ਕਿ ਇਹ ਸੱਦਾ ਜ਼ਹੂਰ
ਇਲਾਹੀ ਵੱਲੋਂ ਹੈ। ਫੇਰ ਤਾਂ ਭਿੰਡਰ ਸਾਹਿਬ ਜੀ ਨੇ ਜਾਣਾ ਹੀ ਸੀ ਲ ਉਨ੍ਹਾ ਦੇ ਯਾਰ ਨੇ
ਸੱਦਿਆ ਸੀ ;
ਸਾਰਾ ਪਰਿਵਾਰ ਪਾਕਿਸਤਾਨ ਗਿਆ। ਦੋਸਤ ਨੇ ਪ੍ਰੀਤਮ ਸਿੰਘ ਜੀ ਦੇ ਕਦਮਾਂ ਵਿੱਚ ਉਨ੍ਹਾਂ
ਜ਼ਮਾਨਿਆਂ ਵਿੱਚ ਬਾਈ ਲੱਖ ਰੁਪਇਆ ਲਿਆ ਕੇ ਧਰ ਦਿੱਤਾ ਤੇ ਆਖਿਆ ਕਿ ਇਹ ਉਹ ਪੈਸੇ ਹਨ ਜਿੰਨੀ
ਕੀਮਤ ਦੀ ਜ਼ਮੀਨ ਉਹ ਉਨ੍ਹਾਂ ਦੇ ਦੇਸ਼ ਵਿੱਚ ਛੱਡ ਗਏ ਸਨ। ਹਾਲਾਂਕਿ ਉਹ ਜ਼ਮੀਨ ਉਨ੍ਹਾਂ ਨੇ
ਨਹੀਂ ਲਈ ਸੀ ਪਰ ਫਿਰ ਵੀ ਉਹ ਉਸ ਦੀ ਕੀਮਤ ਆਪਣੇ ਵੱਲੋਂ ਤਾਰਨਾ ਚਾਹੁੰਦੇ ਸਨ। ਪ੍ਰੀਤਮ
ਸਿੰਘ ਜੀ ਨੂੰ ਉਨ੍ਹਾਂ ਪੈਸਿਆਂ ਦੀ ਕੋਈ ਲੋੜ ਨਹੀਂ ਸੀ। ਭਾਵੇਂ ਭਾਰਤ ਆ ਕੇ ਉਨ੍ਹਾਂ ਨੂੰ
ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਸੀ।
ਪਰਿਵਾਰ ਇੱਕ ਹਫਤਾ ਉਥੇ ਰਿਹਾ। ਉਨ੍ਹਾਂ ਨੇ ਇਸ ਦੌਰਾਨ ਮੀਜ਼ਬਾਨੀ ਵਿਚ ਕੋਈ ਅੱਠ ਲੱਖ ਰੁਪਏ
ਖਰਚ ਕੀਤੇ।
ਸਿਰਫ ਜ਼ਹੂਰ ਇਲਾਹੀ ਹੀ ਇੱਕ ਚੰਗੇ ਦੋਸਤ ਤੇ ਮੀਜ਼ਬਾਨ ਨਹੀਂ ਸਨ , ਖੁਦ ਰਤਿੰਦਰ ਭਿੰਡਰ ਜੀ
ਵੀ ਇੱਕ ਨੇਕ ਦਿਲ , ਦਿਲਚਸਪ , ਤਮੀਜ਼ ਵਾਲੇ , ਕਲਾ ਦੇ ਪਾਰਖੂ , ਮਹਿਮਾਨਾਂ ਦੀ ਦਿਲੋਂ ਜਾਨ
ਸੇਵਾ ਕਰਨ ਵਾਲੇ ਇਨਸਾਨ ਹਨ ; ਚੰਗੀਆਂ ਕਦਰਾਂ ਕੀਮਤਾਂ ਦੀ ਕਦਰ ਕਰਨ ਵਾਲੇ ਪੰਜਾਬ ਪੁਲਿਸ
ਦੇ ਇੱਕ ਅਫਸਰ ਹਨ। ਚੰਗੇ ਤੌਰ ਤਰੀਕਿਆਂ ਨੂੰ ਸਮਝਦੇ ਵੀ ਹਨ , ਤੇ ਇਨ੍ਹਾਂ ਗੱਲਾਂ ਦੀ ਕਦਰ
ਵੀ ਕਰਦੇ ਹਨ। ਇੱਕ ਰਾਤ ਮੈਂ ਉਨ੍ਹਾਂ ਦੇ ਘਰ ਮਹਿਮਾਨ ਸੀ , ਥੋੜ੍ਹੇ ਜਿਹੇ ਸਮੇਂ ਵਿੱਚ
ਉਨ੍ਹਾਂ ਮੈਨੂੰ ਘਰ ਦੇ ਮੈਂਬਰਾਂ ਵਾਂਗ ਬਣਾ ਲਿਆ ਤੇ ਮੇਰੇ ਕੋਲ ਬੈਠ ਕੇ ਘਰ ਪਰਿਵਾਰ ਦੀਆਂ
ਕਿੰਨੀਆਂ ਹੀ ਗੱਲਾਂ ਤੇ ਤਸਵੀਰਾਂ ਸਾਂਝੀਆਂ ਕੀਤੀਆਂ।
ਬੈਠੇ ਬੈਠੇ ਉਹ ਇੱਕ ਹੋਰ ਗੱਲ ਮੇਰੇ ਨਾਲ ਸਾਂਝੀ ਕਰਦੇ ਹਨ ਲ ਇੱਕ ਵਾਰ ਕਰਨਾਲ ਤੋਂ ਇੱਕ
ਆਦਮੀ ਪਾਕਿਸਤਾਨ ਗੁਰਦੁਆਰਿਆਂ ਨੂੰ ਦੇਖਣ ਇੱਕ ਜੱਥੇ ਨਾਲ ਜਾ ਰਿਹਾ ਸੀ ਲ ਜਾਂਦਿਆਂ
ਜਾਂਦਿਆਂ ਉਸ ਨੇ ਪ੍ਰੀਤਮ ਸਿੰਘ ਜੀ ਤੋਂ ਇੱਕ ਚਿੱਠੀ ਜ਼ਹੂਰ ਇਲਾਹੀ ਜੀ ਲਈ ਲਿਖਵਾ ਲਈ। ਉਸ
ਵੇਲੇ ਪਾਕਿਸਤਾਨ ਦੀ ਸਿਆਸਤ ਜ਼ਿਆ -ਅਲ -ਹੱਕ ਦੇ ਕਾਲੇ ਦਿਨਾਂ ਵਿਚੋਂ ਲੰਘ ਰਹੀ ਸੀ ਤੇ ਉਥੇ
ਜਾਣ ਵਾਲੇ ਕਿਸੇ ਵੀ ਯਾਤਰੀ ਦਾ ਡਰ ਸਮਝ ਆਓਂਦਾ ਹੈ। ਜੱਥਾ ਜਦ ਲਾਹੋਰ ਪੁੱਜਿਆ ਉਨ੍ਹਾਂ ਨੂੰ
ਇੱਕ ਕਿਲੇ ਵਿੱਚ ਹੀ ਤਾੜ ਦਿੱਤਾ ਗਿਆ ਤੇ ਕਿਹਾ ਕਿ ਕੋਈ ਵੀ ਸਿੱਖ ਬਾਹਰ ਸ਼ਹਿਰ ਵਿੱਚ ਨਹੀਂ
ਜਾ ਸਕਦਾ। ਕਰਨਾਲ ਵਾਲੇ ਸ਼ਰਧਾਲੂ ਨੇ ਕਿਸੇ ਤਰ੍ਹਾਂ ਆਪਣੀ ਤਕਲੀਫ਼ ਜ਼ਹੂਰ ਇਲਾਹੀ ਤੱਕ ਪੁੱਜਵਾ
ਦਿੱਤੀ। ਜ਼ਹੂਰ ਇਲਾਹੀ ਨੇ ਉਸੇ ਵੇਲੇ ਹੀ ਪ੍ਰੈਜ਼ੀਡੈਂਟ ਨਾਲ ਰਾਬਤਾ ਕੀਤਾ ਤੇ ਉਸ ਨੂੰ ਆਖਿਆ
ਕਿ ਕਿੰਨੀ ਸ਼ਰਮ ਤੇ ਦੁੱਖ ਵਾਲੀ ਗੱਲ ਹੈ ਕਿ ਜਿਸ ਸ਼ਹਿਰ ਤੇ ਸਿੱਖਾਂ ਨੇ ਰਾਜ ਕੀਤਾ ਹੈ ਉਸੇ
ਸ਼ਹਿਰ ਵਿੱਚ ਉਨ੍ਹਾਂ ਨਾਲ ਕੈਦੀਆਂ ਵਾਲਾ ਵਿਓਹਾਰ ਕੀਤਾ ਜਾਂਦਾ ਹੈ। ਉਸੇ ਵੇਲੇ ਸਿੱਖਾਂ ਨੂੰ
ਬਾਹਰ ਸ਼ਹਿਰ ਵਿੱਚ ਘੁੰਮਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਤੇ ਲਾਹੋਰ ਸ਼ਹਿਰ ਦੇ ਲੋਕਾਂ ਨੂੰ ਕਿਹਾ
ਕਿ ਸਿੱਖ ਜੋ ਵੀ ਚੀਜ਼ ਖਰੀਦਣਾ ਚਾਹੁਣ ਉਨ੍ਹਾਂ ਤੋਂ ਕੁਝ ਨਾ ਲਿਆ ਜਾਵੇ ਤੇ ਦੁਕਾਨਦਾਰ ਆਪਣਾ
ਬਿਲ ਜ਼ਹੂਰ ਇਲਾਹੀ ਜੀ ਨੂੰ ਭੇਜ ਦੇਣ ।
" ਫੇਰ ਕਿੰਨਾ ਕੁਝ ਸਿੱਖਾਂ ਨੇ ਖਰੀਦਿਆ?”
ਮੈਂ ਹੈਰਾਨ ਹੋ ਕੇ ਪੁੱਛਦੀ ਹਾਂ।
ਰਤਿੰਦਰ ਜੀ ਹੱਸਦੇ ਹੋਏ ਦਸਦੇ ਹਨ ਕਿ ਕੋਈ 24 ਲੱਖ ਦਾ ਬਿਲ ਜ਼ਹੂਰ ਇਲਾਹੀ ਜੀ ਨੇ ਸਿੱਖ
ਯਾਤਰੀਆਂ ਲਈ ਅਦਾ ਕੀਤਾ। ਮੈਨੂੰ ਇਲਾਹੀ ਜੀ ਬਾਰੇ ਜਾਨਣ ਦੀ ਹੋਰ ਇੱਛਾ ਹੋਈ ਤੇ ਮੈਂ
ਪੁੱਛਦੀ ਹਾਂ ਕਿ ਅੱਜ ਕਲ ਉਹ ਕੀ ਕਰਦੇ ਹਨ ਤੇ ਕਿੱਥੇ ਰਹਿੰਦੇ ਹਨ ; ਪਤਾ ਲੱਗਿਆ ਕਿ ਜਿਸ
ਜੱਜ ਨੇ ਭੁੱਟੋ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ , ਉਸ ਜੱਜ ਨਾਲ ਉਹ ਕਾਰ ਵਿੱਚ ਸਫਰ ਕਰ ਰਹੇ
ਸਨ ਕਿ ਉਸ ਕਾਰ ਤੇ ਬੰਬ ਰਾਹੀਂ ਇੱਕ ਕਾਤਲਾਨਾ ਹਮਲਾ ਹੋਇਆ ਤੇ ਉਹ ਉਸ ਹਾਦਸੇ ਵਿੱਚ ਜੱਜ ਦੇ
ਨਾਲ ਹੀ ਮਾਰੇ ਗਏ ਲ
ਯਾਦ ਕਰਦੇ ਹੋਏ ਉਹ ਦਸਦੇ ਹਨ ਕਿ, " ਮੇਰੇ ਪਿਤਾ ਜੀ ਨੂੰ ਬਹੁਤ ਧੱਕਾ ਲੱਗਿਆ ਤੇ ਉਨ੍ਹਾਂ
ਬਹੁਤ ਦੁੱਖ ਮਨਾਇਆ , ਜ਼ਹੂਰ ਇਲਾਹੀ ਜੀ ਦੇ ਪੁੱਤਰ ਨੂੰ ਉਨ੍ਹਾਂ ਲਿਖਿਆ ਕਿ ਹੁਣ ਉਨ੍ਹਾਂ ਦਾ
ਯਾਰ ਨਹੀਂ ਰਿਹਾ ਤੇ ਪਾਕਿਸਤਾਨ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਹਮੇਸ਼ਾ ਲਈ ਮੁੱਕ ਗਿਆ । ਇਸ ਤੇ
ਇਲਾਹੀ ਜੀ ਦੇ ਪੁੱਤਰ ਸ਼ਾਹਜ਼ਾਤ ਇਲਾਹੀ ਨੇ ਲਿਖਿਆ ਕਿ , " ਤੁਹਾਡਾ ਰਿਸ਼ਤਾ ਪਾਕਿਸਤਾਨ ਨਾਲ
ਨਹੀਂ ਰਿਹਾ ਪਰ ਸਾਡਾ ਪਿਓ ਤਾਂ ਹਿੰਦੁਸਤਾਨ ਵਿੱਚ ਰਹਿੰਦਾ ਹੈ। ਅਸੀਂ ਇਹ ਰਿਸ਼ਤਾ ਕਿਵੇਂ
ਮੁਕਾ ਸਕਦੇ ਹਾਂ ? " ਕਿੰਨੀ ਅਨੋਖੀ ਕਹਾਣੀ ਹੈ !
ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੈਨੂੰ ਸੱਚਮੁੱਚ ਹੀ ਇੱਕ ਪਰੀ ਕਹਾਣੀ ਵਾਂਗ ਲੱਗਦੀਆਂ ਹਨ ,
ਯਕੀਨ ਹੀ ਨਹੀਂ ਹੁੰਦਾ।
ਰਤਿੰਦਰ ਜੀ ਦਾ ਪਰਿਵਾਰ ਤੇ ਇਲਾਹੀ ਜੀ ਦਾ ਪਰਿਵਾਰ ਇੱਕ ਦੂਜੇ ਦੇ ਘਰਾਂ ਵਿੱਚ ਆਓਂਦੇ
ਜਾਂਦੇ ਹਨ। ਹਰ ਵਿਆਹ ਸ਼ਾਦੀ ਤੇ ਉਹ ਇੱਕਠੇ ਹੁੰਦੇ ਹਨ।
ਪਤਾ ਨਹੀਂ ਕਿਓਂ ਮੈਂ ਪੁੱਛ ਬੈਠੀ ਕਿ ਜਿਸ ਆਦਮੀ ਦੇ ਚਾਚਾ ਜੀ ਦਾ ਕਤਲ ਹੋਇਆ ਸੀ ਕਿ
ਉਨ੍ਹਾਂ ਨਾਲ ਫੇਰ ਕੋਈ ਰਾਬਤਾ ਹੋਇਆ? ਉਹ ਦਸਦੇ ਹਨ ਕਿ ਉਨ੍ਹਾਂ ਦਾ ਬੇਟਾ ਅਨਵਰ ਭਿੰਡਰ ਵੀ
ਸਿਆਸਤ ਵਿੱਚ ਆਇਆ ਤੇ ਪਾਕਿਸਤਾਨ ਦੀ ਪਾਰਲੀਮੈਂਟ ਦਾ ਸਪੀਕਰ ਬਣਿਆ। ਜਦ ਪ੍ਰੀਤਮ ਭਿੰਡਰ ਜੀ
ਪਾਕਿਸਤਾਨ ਗਏ ਤਾਂ ਉਨ੍ਹਾਂ ਨੂੰ ਮਿਲੇ ਵੀ ਤੇ ਅਫਸੋਸ ਵੀ ਕੀਤਾ ਤੇ ਹੱਥ ਜੋੜ ਕੇ ਮੁਆਫੀ ਵੀ
ਮੰਗੀ ਕਿ ਜੇ ਕੋਈ ਉਨ੍ਹਾਂ ਦੇ ਪਰਿਵਾਰ ਤੋਂ ਜਾਣਿਆਂ ਅਣਜਾਣਿਆਂ ਕੋਈ ਗਲਤੀ ਹੋ ਗਈ ਹੋਵੇ ਲ
ਅਨਵਰ ਭਿੰਡਰ ਜੀ ਦਾ ਪਰਿਵਾਰ ਸਰ ਛੋਟੂ ਰਾਮ ਨਾਲ ਬਹੁਤ ਨਜ਼ਦੀਕੀ ਰੱਖਦਾ ਸੀ।
ਭਿੰਡਰ ਜੀ ਨੂੰ ਮੈਂ ਕੋਈ ਚਾਰ ਕੁ ਵਾਰ ਮਿਲੀ। ਇਸ ਤਰ੍ਹਾਂ ਲੱਗਿਆ ਕਿ ਜਿਵੇਂ ਮੈਂ ਉਨ੍ਹਾਂ
ਦੀ ਕੋਈ ਮਹਿਮਾਨ ਨਹੀਂ ਬਲਕਿ ਘਰ ਦੀ ਹੀ ਕੋਈ ਮੈਂਬਰ ਹਾਂ ਲ ਉਨ੍ਹਾਂ ਦੇ ਘਰ ਵਿੱਚ ਕਹਾਣੀਆਂ
ਹੀ ਕਹਾਣੀਆਂ ਸਨ
ਲਾਰਡ ਮਾਉਂਟਬੈਟਨ ਦੀ ਗੱਲ ਮੇਰੇ ਕੰਨਾਂ ਵਿੱਚ ਵੀ ਗੂੰਜ ਰਹੀ ਹੈ ਲ ਉਨ੍ਹਾਂ ਦਾ ਰਸੋਈਆ
ਮੇਰੇ ਲਈ ਗਰਮ ਗਰਮ ਚਾਹ ਦਾ ਕੱਪ ਲਿਆਂਦਾ ਹੈ ਲ ਤੇ ਮੈਂ ਉਨ੍ਹਾਂ ਦੇ ਉਸ ਕਮਰੇ ਵਿੱਚ
ਉਨ੍ਹਾਂ ਦੇ ਪਿਤਾ ਪ੍ਰੀਤਮ ਸਿੰਘ ਭਿੰਡਰ ਜੀ ਦੀ ਤਸਵੀਰ ਨੂੰ ਦੇਖਦੀ ਹਾਂ ਲ ਉਹ ਜਵਾਹਰ ਲਾਲ
ਨੇਹਰੁ ਨਾਲ ਖੜ੍ਹੇ ਹਨ ਲ ਤੇ ਮੈਂ ਸੋਚਦੀ ਹਾਂ ਕਿ ਭਾਰਤ ਦੀ ਵੰਡ ਦੀ ਜ਼ੁੰਮੇਵਾਰੀ ਕੌਣ
ਲਵੇਗਾ , ਕਦੋਂ ਲਵੇਗਾ , ਤੇ ਜੋ ਨਾ-ਇਨਸਾਫੀ ਬੰਗਾਲੀਆਂ ਤੇ ਪੰਜਾਬੀਆਂ ਨਾਲ ਹੋਈ ਹੈ ਉਸ ਦੀ
ਮੁਆਫੀ ਉਨ੍ਹਾਂ ਤੋਂ ਕਦੋਂ ਮੰਗੀ ਜਾਵੇਗੀ ? ਕਿ ik Leaders of those days have
fucked the Punjabis and Bengalis and they are still doing same on both
sides. ਲਾਰਡ ਮਾਉਂਟਬੈਟਨ ਦੀ ਇਮਾਨਦਾਰੀ ਦੀ ਮੈਂ ਦਾਦ ਦਿੰਦੀ ਹਾਂ।
-0-
|