1. ਹਿੰਦੀ ਪ੍ਰਵਾਸੀਆਂ ਨੇ 21 ਅਪ੍ਰੈਲ 1913 ਨੂੰ ਅਮਰੀਕਾ ਦੇ ਆਸਟੋਰੀਆ
ਸ਼ਹਿਰ ਵਿੱਚ ਅਪਣਾ ਇੱਕ ਵਿਸ਼ੇਸ਼ ਇਕੱਠ ਕੀਤਾ ਅਤੇ ਫੈਸਲਾ ਲਿਆ ਕਿ ਇੱਕ
ਕੇਂਦਰੀ ਜਥੇਬੰਦੀ ਬਣਾਈ ਜਾਏ। ਇਸ ਜਥੇਬੰਦੀ ਦਾ ਨਾਮ ‘ਹਿੰਦੀ ਐਸੋਸੀਏਸ਼ਨ
ਆਫ਼ ਪੈਸੇਫਿ਼ਕ ਕੋਸਟ’ ਰੱਖਿਆ ਗਿਆ। ਸੋਹਣ ਸਿੰਘ ਭਕਨਾ (ਪ੍ਰਧਾਨ), ਲਾਲਾ
ਹਰਦਿਆਲ(ਜਨ:ਸਕੱਤਰ), ਕਾਸ਼ੀ ਰਾਮ ਮੜੌਲੀ (ਖਲਜ਼ਾਨਚੀ) ਚੁਣੇ ਗਏ। ਇਹ
ਜਥੇਬੰਦੀ ਛੇਤੀਂ ਹੀ ਸੰਸਾਰ ਭਰ ਵਿੱਚ ਗ਼ਦਰ ਪਾਰਟੀ ਵਜੋਂ ਜਾਣੀ ਜਾਣ
ਲੱਗੀ।
2. ਨਵੰਬਰ 1913 ਨੂੰ ਪਾਰਟੀ ਵਲੋਂ ਅਪਣਾ ਅਖਬਾਰ ‘ਗ਼ਦਰ’ ਉਰਦੂ ‘ਚ ਸ਼ੁਰੂ
ਕੀਤਾ ਗਿਆ। ਦਸ ਦਿਨ ਬਾਦ ਇਸ ਅਖਬਾਰ ਦਾ ਪੰਜਾਬੀ ਐਡੀਸ਼ਨ ਵੀ ਸ਼ੁਰੂ ਕਰ
ਦਿੱਤਾ ਗਿਆ। ਇਹ ਹਫਤਾਵਾਰੀ ਅਖਬਾਰ 1913 ਤੋਂ 1948 ਤੀਕ ਛਪਦਾ ਰਿਹਾ ਅਤੇ
ਗ਼ਦਰ ਪਾਰਟੀ ਦੀਆਂ ਨੀਤੀਆਂ ਦਾ ਬੁਲਾਰਾ ਸੀ।
3. ਮਾਰਚ 1914 ਨੂੰ ਲਾਲਾ ਹਰਦਿਆਲ ਨੂੰ ਸਾਨਫ੍ਰਾਸਿਸਕੋ ‘ਚ ਗ੍ਰਿਫਤਾਰ ਕਰ
ਲਿਆ ਗਿਆ ਅਤੇ ਜ਼ਮਾਨਤ ਤੇ ਰਿਹਾ ਹੋ ਕੇ ਉਹ ਪਾਰਟੀ ਦੇ ਹੁਕਮਾਂ ਅਨੁਸਾਰ
ਅਮਰੀਕਾ ਛੱਡ ਗਏ। ਭਾਈ ਸੰਤੋਖ ਸਿੰਘ ਨੂੰ ਪਾਰਟੀ ਦਾ ਜਰਨਲ ਸਕੱਤਰ ਬਣਾ
ਦਿੱਤਾ ਗਿਆ।
4. ਕਾਮਾਗਾਟਾਮਾਰੂ ਜਪਾਨੀ ਜ਼ਹਾਜ਼, ਗੁਰਦਿਤ ਸਿੰਘ ਦੀ ਅਗਵਾਈ ਹੇਠ 4
ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਕੈਨੇਡਾ ਲਈ ਚੱਲਿਆ। ਇਸ ਵਿੱਚ 376
ਮੁਸਾਫਿ਼ਰ ਸਵਾਰ ਸਨ। ਇਹ ਜਹਾਜ਼ 24 ਮਈ 1914 ਨੂੰ ਵੈਨਕੂਵਰ ਬੰਦਰਗਾਹ ਤੇ
ਪੁੱਜਾ। ਜੁਲਾਈ ਦੇ ਅਖੀਰ ਤੱਕ ਇਹ ਜਹਾਜ਼ ਵੈਨਕੂਵਰ ਬੰਦਰਗਾਹ ਤੇ ਖੜੇ
ਰਹਿਣ ਤੋਂ ਬਾਅਦ ਹਾਂਗਕਾਂਗ ਨੂੰ ਵਾਪਿਸ ਮੁੜ ਪਿਆ ਅਤੇ 14 ਸਤੰਬਰ 1914
ਨੂੰ ਕਲਕੱਤੇ ਦੇ ਬਜਬਜ ਘਾਟ ਤੇ ਪੁੱਜਾ।
5. ਪਹਿਲੀ ਸੰਸਾਰ ਜੰਗ ਲਗਦਿਆਂ ਹੀ ਗ਼ਦਰ ਪਾਰਟੀ ਨੇ 8 ਅਗਸਤ 1914 ਨੂੰ
ਮੀਟਿੰਗ ਕਰਕੇ ਅਗ੍ਰੇਜ਼ੀ ਹਕੂਮਤ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ।
ਸਤੰਬਰ 1914 ਨੂੰ ਕਰਤਾਰ ਸਿੰਘ ਸਰਾਭਾ ਦੀ ਅਗਵਾਈ ‘ਚ ਇੱਕ ਜੱਥਾ ਭਾਰਤ
ਨੂੰ ਰਵਾਨਾ ਹੋਇਆ। ਇਸ ਤੋਂ ਬਾਦ ਹਰ ਹਫ਼ਤੇ ਗ਼ਦਰੀਆਂ ਦੇ ਜੱਥੇ ਭਾਰਤ ਲਈ
ਰਵਾਨਾ ਹੋਣ ਲੱਗੇ।
6. ਕਰਤਾਰ ਸਿੰਘ ਸਰਾਭਾ ਨੇ ਭਾਰਤ ਵਿੱਚ ਗ਼ਦਰ ਪਾਰਟੀ ਦੀ ਸਥਾਪਨਾ ਕਰਨ
ਹਿਤ ਕਰੜੀ ਘਾਲਣਾ ਘਾਲੀ ਅਤੇ ਪਾਰਟੀ ਵਲੋਂ 21 ਫਰਵਰੀ 1915 ਨੂੰ
ਹਿੰਦੁਸਤਾਨ ‘ਚ ਗ਼ਦਰੀ ਬਗਾਵਤ ਕਰਨ ਦਾ ਫੈਸਲਾ ਹੋਇਆ। ਬਗਾਵਤ ਦੀ ਸੂਹ
ਕ੍ਰਿਪਾਲ ਸਿੰਘ ਮੁਖ਼ਬਰ ਰਾਹੀਂ ਸਰਕਾਰ ਨੂੰ ਮਿਲੀ ਅਤੇ ਲੱਗਭੱਗ ਸਭ
ਪ੍ਰਮੁੱਖ ਬਗਾਵਤੀ ਟਿਕਾਣੇ ਛਾਪਿਆਂ ਅਧੀਨ ਆ ਗਏ। ਭਹੁਤ ਸਾਰੇ ਪ੍ਰਮੁੱਖ
ਗ਼ਦਰੀ ਲੀਡਰ ਫੜੇ ਗਏ। ਫੜੇ ਗਏੇ ਸਭ ਲੀਡਰਾਂ ਉੱਤੇ ਲਾਹੌਰ ਸੈਂਟਰਲ ਜੇਲ੍ਹ
‘ਚ ਸਾਜਿ਼ਸ਼ ਕੇਸ ਚੱਲਿਆ। 17 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ
ਛੇ ਹੋਰ ਗ਼ਦਰੀ ਸਾਥੀਆਂ ਸਮੇਤ ਫਾਸੀ ਦੇ ਦਿੱਤੀ ਗਈ।
7. ਪਹਿਲੇ ਗ਼ਦਰ ਸਾਜਿ਼ਸ਼ ਕੇਸ ਤੋਂ ਬਾਦ ਮਾਰਚ 1917 ਤੀਕ ਚਾਰ ਹੋਰ
ਸਾਜਿ਼ਸ਼ ਕੇਸ ਲਾਹੌਰ ਦੀ ਸੈਂਟਰਲ ਜੇਲ੍ਹ ‘ਚ ਚੱਲੇ ਜਿਹਨਾਂ ਵਿੱਚ ਅਲੱਗ
ਅਲੱਗ ਥਾਵਾਂ ਤੋਂ ਗ਼ਦਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾਵਾਂ
ਦਿੱਤੀਆਂ ਗਈਆਂ। ਬਹੁਤ ਸਾਰੇ ਗ਼ਦਰੀਆਂ ਨੂੰ ਕਾਲੇਪਾਣੀ ਦੀ ਸੈਲੂਲਰ ਜੇਲ੍ਹ
‘ਚ ਭੇਜ ਦਿੱਤਾ ਗਿਆ ਜਿਸਨੂੰ ‘ਕੁੰਭੀ ਨਰਕ’ ਵਜੋਂ ਜਾਣਿਆ ਜਾਂਦਾ ਹੈ।
8. ਫਰਵਰੀ 15, 1915 ਨੂੰ ਸਿੰਘਾਪੁਰ ‘ਚ ਅੰਗ੍ਰੇਜ਼ਾਂ ਦੀ ਸਮੁੰਦਰੀ
ਛਾਉਣੀ ਸਮੇਤ ਸਾਰੇ ਸ਼ਹਿਰ ‘ਚ ਬਗਾਵਤ ਹੋਈ। ਗ਼ਦਰੀ ਲੜਾਕਿਆਂ ‘ਚ ਆਪਸੀ
ਤਾਲਮੇਲ ਦੀ ਘਾਟ ਕਾਰਨ ਇਹ ਬਗਾਵਤ ਅਸਫਲ਼ ਰਹੀ। ਬਗਾਵਤ ਵਿੱਚ 48
ਅੰਗ੍ਰੇਜ਼ ਫੋਜੀ ਮਰੇ, ਬਲੋਚੀ ਫੋਜ ਟੁਕੜੀ ਦੇ 128 ਸਿਪਾਹੀ ਸ਼ਹੀਦ ਹੋਏ,
27 ਫੋਜੀਆਂ ਨੂੰ ਜਨਤਕ ਫਾਸੀ ਅਤੇ 41 ਹੋਰਾਂ ਨੂੰ ਉਮਰ ਕੈਦ ਹੋਈ।
9. ਬਰਮਾਂ ਅਤੇ ਸਿਆਮ ‘ਚ 1915 ਨੂੰ ਸੋਹਣ ਲਾਲ ਪਾਠਕ ਦੀ ਰਾਹਨੁਮਾਈ ਹੇਠ
ਗ਼ਦਰੀ ਮੋਰਚਾ ਚੱਲਿਆ। ਇਸ ਗ਼ਦਰੀ ਮੋਰਚੇ ਦੌਰਾਨ ਬਹੁਤ ਸਾਰੇ ਗ਼ਦਰੀ ਫੜੇ
ਗਏ। ਉਹਨਾਂ ਉੱਪਰ ਮਾਂਡਲੇ ਗ਼ਦਰ ਸਾਜਿਸ਼ ਕੇਸ ਅਤੇ ਬਰਮਾ ਸਾਜਿਸ਼ ਕੇਸ
ਚੱਲੇ।ਇਹਨਾਂ ‘ਚ 6 ਫਾਸੀਆਂ ਅਤੇ 9 ਉਮਰ ਕੈਦ ਦੀਆਂ ਸਜ਼ਾਵਾਂ
ਮਿਲੀਆਂ।ਸੋਹਣ ਲਾਲ ਪਾਠਕ ਨੂੰ 10 ਫਰਵਰੀ 1916 ਨੂੰ ਮਾਂਡਲੇ ਜੇਲ੍ਹ ਵਿੱਚ
ਫਾਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਬਰਮਾਂ ਦੇ ਗ਼ਦਰੀ ਸ਼ਹੀਦ ਸਨ।
10. ਗ਼ਦਰ ਪਾਰਟੀ ਨੇ ਅਪਣਾ ਪੱਛਮੀਂ ਫਰੰਟ 1914 ਨੂੰ ਬਰਲਨ ‘ਚ ਇੰਡੀਅਨ
ਇੰਡੀਪੈਂਡੈਂਟ ਕਮੇਟੀ ਦੇ ਰੂਪ ‘ਚ ਕਾਇਮ ਕੀਤਾ ਸੀ ਜਿਸ ਦੀ ਅਗਵਾਈ ਹੇਠ 1
ਦਸੰਬਰ 1915 ਨੂੰ ਕਾਬਲ ਵਿੱਚ ਹਿੰਦੁਸਤਾਨ ਦੀ ਆਰਜ਼ੀ ਹਕੂਮਤ ਦਾ ਐਲਾਨ
ਹੋਇਆ। ਰਾਜਾ ਮੁਹਿੰਦਰ ਪ੍ਰਤਾਪ ਨੂੰ ਇਸਦਾ ਪ੍ਰਧਾਨ, ਬਰਕਤ ਉੱਲਾ ਨੂੰ
ਪ੍ਰਧਾਨ ਮੰਤਰੀ ਥਾਪਿਆ ਗਿਆ। ਹਿੰਦੁਸਤਾਨ ਦੀ ਇਹ ਆਰਜ਼ੀ ਸਰਕਾਰ 19120
ਤੀਕ ਅੰਗ੍ਰੇਜ਼ਾਂ ਖਿਲਾਫ਼ ਕੰਮ ਕਰਦੀ ਰਹੀ।
11. ਸੰਸਾਰ ਜੰਗ ਦੌਰਾਨ 7 ਅਪ੍ਰੈਲ 1917 ਨੂੰ ਅਮਰੀਕਾ ਨੇ ਇੰਗਲੈਂਡ ਦੇ
ਹੱਕ ‘ਚ ਜੰਗ ‘ਚ ਸ਼ਮਿਲ ਹੋਣ ਦਾ ਐਲਾਨ ਕਰ ਦਿਤਾ ਅਤੇ ਦੂਜੇ ਦਿਨ ਅਮਰੀਕਾ
‘ਚ ਰਹਿ ਰਹੇ ਸਾਰੇ ਗ਼ਦਰੀ ਲੀਡਰ ਗ੍ਰਿਫਤਾਰ ਕਰ ਲਏ ਗਏ। ਇਹਨਾਂ ਤੇ
ਸਾਨਫ੍ਰਾਂਸਿਸਕੋ ਸਾਜ਼ਸ਼ ਕੇਸ ਚੱਲਿਆ। ਇਸ ਕੇ ਦਾ ਫੇਸਲਾ 24 ਮਾਰਚ 1918
ਨੂੰ ਹੋਇਆ। ਤਾਰਕ ਨਾਥ ਦਾਸ ਨੂੰ 22 ਮਹੀਨੇ ਕੈਦ, ਭਾਈ ਸੰਤੋਖ ਸਿੰਘ ਨੂੰ
21 ਮਹੀਨੇ, ਭਾਈ ਭਗਵਾਨ ਸਿੰਘ ਅਤੇ ਗੋਪਾਲ ਸਿੰਘ ਮੋਹੀ ਨੂੰ 18-18 ਮਹੀਨੇ
ਕੈਦ ਹੋਈ।
12. ਰੂਸ ‘ਚ 1917 ਨੂੰ ਆਏ ਇਨਕਲਾਬ ਨਾਲ ਗ਼ਦਰੀ ਪਾਰਟੀ ਵਿਚਾਰਧਾਰਾ ਵਿੱਚ
ਤਿੱਖਾ ਮੋੜ ਆਇਆ। ਪਾਰਟੀ ਜੋ ਹੁਣ ਤੀਕ ਇੱਕ ਕੌਮੀ ਇਨਕਲਾਬੀ ਪਾਰਟੀ ਵਜੋਂ
ਜਾਣੀ ਜਾਂਦੀ ਸੀ ਅਤੇ ਜਿਸਦਾ ਨਿਸ਼ਾਨਾ ਪਹਿਲੀ ਸੰਸਾਰ ਜੰਗ ਦੌਰਾਨ
ਹਥਿਆਰਬੰਦ ਘੋਲ ਕਰਕੇ ਆਜ਼ਾਦੀ ਪ੍ਰਾਪਤ ਕਰਨਾ ਸੀ, 1920 ਤੀਕ ਕਮਿਊਨਿਸਟ
ਵਿਚਾਰਧਾਰਾ ਨਾਲ ਚੱਲਣ ਵਾਲੀ ਲਹਿਰ ਬਣ ਗਈ। ‘ਗਦਰ’ ਅਖਬਾਰ 1926 ‘ਚ ਭਾਈ
ਸੰਤੋਖ ਸਿੰਘ ਦੀ ਦੇਖਰੇਖ ਹੇਠ ‘ਕਿਰਤੀ’ ਅਖਬਾਰ ਬਣ ਕੇ ਸਾਹਮਣੇ ਆਇਆ ਜਿਸ
ਦੇ ਸਭ ਤੋਂ ਉੱਪਰ ਲਿਖਿਆ ਗਿਆ ਸੀ: ‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ
ਜਾਓ।”
-0- |