Welcome to Seerat.ca
Welcome to Seerat.ca

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ

 

- ਸੁਰਜੀਤ ਪਾਤਰ

ਆਪ ਬੀਤੀ / ਗਵਾਚੀ ਖ਼ੁਸ਼ੀ

 

- ਮੰਗਤ ਰਾਮ ਪਾਸਲਾ

ਮੈਂ ਇਸਨੂੰ ‘ਗੁਫਾ ਵਿਚਲੀ ਉਡਾਣ‘ ਨਹੀਂ ਮੰਨਦਾ

 

- ਰਘਬੀਰ ਸਿੰਘ ‘ਸਿਰਜਣਾ’

ਸਾਹਿਤਕ ਸਵੈਜੀਵਨੀ/4
ਰੰਗ ਰੰਗ ਦੀ ਵਜਾਉਂਦਾ ਬੰਸਰੀ

 

- ਵਰਿਆਮ ਸਿੰਘ ਸੰਧੂ

ਭੰਗ ਦੇ ਭਾੜੇ ਗਿਆ ਜੈਮਲ

 

- ਜਗਜੀਤ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

‘ਈਮਾਨਦਾਰੀ ਦੀ ਦਾਦ’

 

- ਗੁਲਸ਼ਨ ਦਿਆਲ

ਪਰਵਾਸੀ ਪੰਜਾਬੀ ਪੱਤਰਕਾਰੀ ਮੌਜੂਦਾ ਰੁਝਾਨ,ਸੀਮਾਵਾਂ ਅਤੇ ਸਮੱਸਿਆਵਾਂ

 

- ਹਰਜੀਤ ਸਿੰਘ ਗਿੱਲ

'ਆਵਦਾ ਹਿੱਸਾ'

 

- ਵਕੀਲ ਕਲੇਰ

ਸਿਆਸੀ ਸਵਾਰੀ ਦਾ ਧਰਮ-ਸੰਕਟ

 

- ਹਰਪ੍ਰੀਤ ਸੇਖਾ

ਬਠਲੂ ਚਮਿਆਰ

 

- ਅਤਰਜੀਤ

ਗ਼ਦਰ ਪਾਰਟੀ - ਪ੍ਰਮੁੱਖ ਘਟਨਾਵਾਂ

 

- ਉਂਕਾਰਪ੍ਰੀਤ

ਨਸ਼ਿਆਂ ਦੀ ਆਦਤ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ ਵਿਚ ਪੰਜਾਬੀ ਵਿਹਲੜ ਦਾ ਸਕੈਯੂਅਲਾਂ

 

- ਗੁਰਦੇਵ ਚੌਹਾਨ

ਸੋਹਣਾ ਫੁੱਲ ਗੁਲਾਬ ਦਾ ਤੋੜਿਆ ਈ

ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ

 

- ਲਸ਼ਮਣ ਸਿੰਘ ਸੇਵੇਵਾਲਾ

ਵਗਦੀ ਏ ਰਾਵੀ / ਸਾਰੇ ਆਪਾਂ ਪੰਜਾਬੀ ਭਰਾ ਹਾਂ

 

- ਵਰਿਆਮ ਸਿੰਘ ਸੰਧੂ

ਵਿਚਾਰ ਚਰਚਾ: ਗ਼ਦਰੀ ਬਾਬੇ ਕੌਣ ਸਨ? / ਧਰਤੀ ਅਤੇ ਅੰਬਰ ਨਾਲ ਜੁੜੇ ਸਨ ਗ਼ਦਰੀ ਬਾਬੇ: ਡਾ. ਵਰਿਆਮ ਸਿੰਘ ਸੰਧੂ

ਹੁੰਗਾਰੇ
 


(ਕਨੇਡਾ ਦਾ ਪ੍ਰਿੰਟ ਮੀਡੀਆ)
ਪਰਵਾਸੀ ਪੰਜਾਬੀ ਪੱਤਰਕਾਰੀ ਮੌਜੂਦਾ ਰੁਝਾਨ,ਸੀਮਾਵਾਂ ਅਤੇ ਸਮੱਸਿਆਵਾਂ
- ਹਰਜੀਤ ਸਿੰਘ ਗਿੱਲ

 

ਕਿਸੇ ਵੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਜਿਥੇ ਸਾਹਿਤਕ ਸਿਰਜਣਾ ਲੋੜੀਂਦੀ ਹੈ, ਉਥੇ ਸਮਾਜਿਕ ਸਰੋਕਾਰਾਂ ਦੀ ਪੂਰਤੀ ਅਤੇ ਮਨੁੱਖ ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਣ ਲਈ ਅਖ਼ਬਾਰਾਂ ਦਾ ਰੋਲ ਬਹੁਤ ਹੀ ਮਹੱਤਵਪੂਰਨ ਹੈ। ਅੱਜ ਦੇ ਕੰਪਿਊਟਰ ਯੁੱਗ ਵਿਚ ਸੰਚਾਰ ਦੇ ਹੋਰ ਭਾਵੇ ਅਨੇਕਾਂ ਸਾਧਨ ਹੋਂਦ ਵਿਚ ਆ ਚੁੱਕੇ ਹਨ ਪਰ ਪ੍ਰਿੰਟ ਮੀਡੀਆ ਦੀ ਅਹਿਮੀਅਤ ਹਾਲਾਂ ਵੀ ਬਰਕਰਾਰ ਹੈ। ਮੌਜੂਦਾ ਦੌਰ ਵਿਚ ਇਲੈਕਟਰੌਨਿਕ ਮੀਡੀਆ, ਰੇਡੀਓ, ਟੈਲੀਵੀਜ਼ਨ, ਫੇਸ ਬੁੱਕ ,ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਨੇ ਭਾਵੇਂ ਖ਼ਬਰਾਂ ਦੇ ਸੰਸਾਰ ਅੰਦਰ ਭੁਚਾਲ ਜਿਹਾ ਪੈਦਾ ਕੀਤਾ ਹੋਇਆ ਹੈ ਅਤੇ ਅਜੋਕੀ ਤੇਜ-ਤਰਾਰ ਦੁਨੀਆ ਵਿਚ ਵਿਚਰਦੀ ਮਾਡਰਨ ਪੀੜ੍ਹੀ ਨੇ ਨਵੇਂ ਮਾਧਿਅਮ ਨੂੰ ਬੜੀ ਤੇਜੀ ਨਾਲ ਅਪਣਾਇਆ ਹੈ। ਫਿਰ ਵੀ ਅਖ਼ਬਾਰਾਂ ਦੀ ਸਾਰਥਿਕਤਾ ਤੋ ਮੁਨਕਰ ਨਹੀ ਹੋਇਆ ਜਾ ਸਕਦਾ। ਪਿੰ੍ਰਟ ਮੀਡੀਏ ਦਾ ਆਪਣਾ ਇੱਕ ਮਹੱਤਵਪੂਰਨ ਰੋਲ ਹੈ। ਇਸ ਨੂੰ ਸਮਝਦਿਆਂ ਹੋਇਆ ਪਰਵਾਸੀ ਭਾਰਤੀ ਡਾਇਸਫੋਰਾ ਨੇ ਆਮ ਤੌਰ ਤੇ ਅਤੇ ਪੰਜਾਬੀ ਪਰਵਾਸੀ ਵਰਗ ਨੇ ਖਾਸ ਤੌਰ ਤੇ ਆਪੋ ਆਪਣੇ ਪ੍ਰਭਾਵ ਅਤੇ ਵੱਸੋ ਵਾਲੇ ਖੇਤਰਾਂ ਵਿਚ ਇਸ ਦਾ ਭਰਪੂਰ ਉਪਯੋਗ ਕੀਤਾ ਹੈ। ਪੰਜਾਬੀ ਪ੍ਰਿੰਟ ਮੀਡੀਏ ਨੇ ਨਾ ਸਿਰਫ਼ ਐਥੇਨਿਕ ਮੀਡੀਏ ਵੱਜੋ ਆਪਣੀ ਵੱਖਰੀ ਪਹਿਚਾਣ ਹੀ ਬਣਾਈ ਹੈ, ਸਗੋਂ ਮੁੱਖ- ਧਾਰਾ (ਮੇਨ ਸਟਰੀਮ) ਮੀਡੀਏ ਦੀ ਤਵੱਜੋ ਵੀ ਖਿੱਚਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਪੰਜਾਬੀਆ ਦੀ ਸੰਘਣੀ ਵੱਸੋ ਵਾਲੇ ਸ਼ਹਿਰਾਂ ਵਿਚ ਇਹ ਭਰਪੂਰ ਵਧਿਆਂ ਫੁੱਲਿਆ ਅਤੇ ਪਰਵਾਨ ਚੜਿਆ ਹੈ। ਜਿਥੇ ਇਹ ਗਿਣਾਤਮਿਕ ਪੱਖ ਤੋ ਅਤੇ ਆਰਥਿਕ ਖੁਸ਼ਹਾਲੀ ਦੇ ਪੱਖ ਤੋ ਵੇਖਿਆ ਤਰੱਕੀ ਅਤੇ ਸਫਲਤਾ ਦੀਆਂ ਮੰਜਲਾਂ ਸਰ ਕਰਨ ਵਿਚ ਕਾਮਯਾਬ ਹੋਇਆ ਲਗਦਾ ਹੈ। ਉਥੇ ਬਹੁਤ ਸਾਰੇ ਨਾਹ-ਮੁਖੀ ਰੁਝਾਨ ਅਤੇ ਨਿਰਾਸ਼ਾਵਾਦੀ ਰੁਚੀਆਂ ਵਿਚ ਵੀ ਵਾਧਾ ਹੋਇਆ ਹੈ। ਇਸ ਲੇਖ ਰਾਹੀ ਅਸੀਂ ਕੁਝ ਕੁ ਉਹਨਾਂ ਗੱਲਾ ਦਾ ਜਿਕਰ ਕਰਾਂਗੇ ਜਿੰਨਾ ਕਰਕੇ ਸਾਡਾ ਪ੍ਰਿੰਟ ਮੀਡੀਆ ਉਪਰੋਂ ਵੇਖਿਆ ਤਰੱਕੀ ਦੀ ਰਾਹੇ ਪਿਆ ਭਾਸਦਾ ਹੈ, ਪਰ ਅੰਦਰੋਂ ਖੋਖਲਾ ਅਤੇ ਰਸਾਤਲ ਵੱਲ ਵਧਦਾ ਨਜ਼ਰ ਪੈਦਾ ਹੈ।
ਪਰਵਾਸੀ ਪੰਜਾਬੀ ਪੱਤਰਕਾਰੀ ਦਾ ਮੌਜੂਦਾ ਰੁਝਾਨ:- ਪੰਜਾਬੀ ਪੱਤਰਕਾਰੀ ਦੇ ਪ੍ਰਿੰਟ ਮੀਡੀਏ ਦੀ ਗੱਲ ਕਰੀਏ ਤਾਂ ਅੱਜ ਇਸ ਦੀ ਉਮਰ ਵਿਦੇਸ਼ਾਂ ਵਿਚ ਵੀ 25-30 ਸਾਲ ਤੋਂ ਵੀ ਵੱਧ ਹੋ ਚੁੱਕੀ ਹੈ। ਜਿਥੇ ਇਸ ਨੇ ਕੱਟ-ਪੇਸਟ ਵਾਲੀ ਟੈਕਨੌਲੋਜੀ ਤੋਂ ਅਜੇ ਪੂਰਨ ਤੌਰ ਤੇ ਖਹਿੜਾ ਨਹੀ ਛਡਾਇਆ ਨਾਲ ਦੀ ਨਾਲ ਆਉਟ ਸੋਰਸਿੰਸ ( ਬਾਹਰੋਂ ਪੰਜਾਬ ਵਿੱਚੋਂ) ਦੇ ਚਲਦਿਆਂ ਪੰਜਾਬ ਵਿਚ ਬੈਠੇ ਕੁਝ ਲੋਕਾ ਨੂੰ ਠੇਕੇ ਤੇ (ਸਸਤੀਆਂ ਦਰਾਂ ਵਿੱਚ) ਅਖ਼ਬਾਰਾਂ ਦੀ ਵਿਉਂਤਬੰਦੀ ਅਤੇ ਮੈਟਰ ਦਾ ਕੰਮ ਸੌਂਪ ਰੱਖਿਆ ਹੈ। ਇਸ ਨਾਲ ਇੱਕ ਤਾਂ ਦੁਹਰਾਉ ਏਨਾ ਜਿਆਦਾ ਹੁੰਦਾ ਹੈ ਕਿ ਪਾਠਕ ਲਈ ਇਹ ਜਾਣ ਪਾਉਣਾ ਵੀ ਲਗਭਗ ਅਸੰਭਵ ਜਿਹਾ ਹੋ ਜਾਂਦਾ ਹੈ ਕਿ ਉਹ ਕਿਹੜੀ ਖ਼ਬਰ ਕਿਸ ਅਖ਼ਬਾਰ ਵਿਚੋਂ ਪੜ੍ਹ ਰਿਹਾ ਹੈ। ਤਕਰੀਬਨ ਇੱਕ ਹੀ ਖ਼ਬਰ (ਜੋ ਕਿ ਸੁਭਾਵਕ ਹੀ ਹੈ) ਪਰ ਇਕ ਹੀ ਸ਼ਬਦਾਵਲੀ ਅਤੇ ਇੱਕ ਹੀ ਰਿਪੋਟਿੰਗ ਦਾ ਅੰਦਾਜ਼, ਖ਼ਬਰ ਅਤੇ ਅਖ਼ਬਾਰ ਦੀ ਮੌਲਿਕਤਾ ਬਾਰੇ ਸੰਦੇਹ ਪੈਦਾ ਕਰਦੇ ਹਨ। ਇਸ ਵਿਚ ਅਖ਼ਬਾਰ ਦੇ ਸੰਪਾਦਕ (ਜੋ ਅਸਲ ਵਿਚ ਹਰੇਕ ਅਖ਼ਬਾਰ ਵਿੱਚੋਂ ਗਾਇਬ ਹੁੰਦਾ ਹੈ) ਦੀ ਪ੍ਰਬੰਧਕੀ ਅਤੇ ਆਰਥਿਕ ਮਜਬੂਰੀ ਦੀ ਝਲਕ ਸਾਫ ਨਜ਼ਰ ਆਉਂਦੀ ਹੈ। ਖ਼ਬਰ ਦੇ ਮੈਟਰ ਬਾਰੇ ਆਮ ਰਾਏ ਇਹ ਹੁੰਦੀ ਹੈ ਕਿ ਖ਼ਬਰ ਤਾਂ ਇੱਕ ਹੀ ਹੁੰਦੀ ਹੈ, ਇਸ ਵਿਚ ਅਖ਼ਬਾਰ ਵਾਲੇ ਕਿਹੜਾ ਆਪਣੇ ਘਰੋਂ ਖ਼ਬਰ ਬਣਾ ਕੇ ਭੇਜਦੇ ਹਨ। ਹਾਲਾਂ ਕਿ ਇਸ ਦਲੀਲ ਅਤੇ ਤੱਥ ਵਿਚ ਕੋਈ ਦਮ ਨਹੀ ਹੈ ਅਤੇ ਇਹ ਗੱਲ ਸਚਾਈ ਦੇ ਨੇੜੇ ਤੇੜੇ ਵੀ ਨਹੀ ਢੁੱਕਦੀ। ਕਿਉਂਕਿ ਹਰ ਇੱਕ ਅਖ਼ਬਾਰ ਦਾ ਆਪਣਾ ਨਜ਼ਰੀਆ, ਹਰ ਇੱਕ ਖ਼ਬਰ ਵਿੱਚੋਂ ਝਲਕਣਾ ਅਵੱਸ਼ਕ ਹੈ, ਨਹੀ ਤਾ ਖ਼ਬਰ ਦੀ ਪੇਸ਼ਕਾਰੀ ਨੀਰਸ ਅਤੇ ਅਕਾੳਂੁ ਹੀ ਬਣ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀ ਕਿ ਅਖ਼ਬਾਰ ਦੇ ਰਿਪੋਰਟਰ ਅਤੇ ਸੰਪਾਦਕ ਉਸ ਖ਼ਬਰ ਵਿਚ ਆਪਣੇ ਵੱਲੋਂ ਕੁਝ ਜਮਾਂ ਘਟਾਉ ਕਰਕੇ (ਪ੍ਰਚਲਤ ਸ਼ਬਦ ਤਰੋੜ –ਮਰੋੜ ਕੇ) ਪੇਸ਼ ਕਰਨ। ਹਰ ਅਖ਼ਬਾਰ ਦਾ ਆਪਣਾ ਇੱਕ ਰੰਗ ਹੁੰਦਾ ਹੈ ਅਤੇ ਹਰ ਇੱਕ ਅਖ਼ਬਾਰ ਦਾ ਆਪਣਾ ਪਾਠਕ ਵਰਗ ਵੀ, ਜੋ ਕਿਸੇ ਦੂਸਰੇ ਅਖ਼ਬਾਰ ਨੂੰ ਪੜ੍ਹ ਕੇ ਨਾ ਹੀ ਮਨਭਾਉਂਦਾ ਅਨੰਦ ਪ੍ਰਾਪਤ ਕਰ ਸਕਦਾ ਹੈ ਅਤੇ ਨਾ ਹੀ ਸੰਤੁਸ਼ਟੀ ਪ੍ਰਾਪਤ ਕਰ ਸਕਦਾ ਹੈ। ਸਿਰਫ਼ ਏਸੇ ਇੱਕ ਵਜਾ ਦੇ ਕਾਰਨ ਹੀ ਅਨੇਕ ਅਖ਼ਬਾਰਾਂ ਸਫਲਤਾ ਪੂਰਵਕ ਲੰਬੇ ਸਮੇਂ ਤੋ ਚਲ ਰਹੀਆ ਹੁੰਦੀਆਂ ਹਨ। ਪਰ ਅਖ਼ਬਾਰਾਂ ਦਾ ਵੱਖਰੇਪਣ ਵਾਲਾ ਫੁਲੇਵਰ ਅਤੇ ਅੰਦਾਜ਼ ਪਰਵਾਸੀ ਅਖ਼ਬਾਰਾਂ ਵਿਚੋਂ ਲਗਭਗ ਗਾਇਬ ਹੈ। ਇਹਨਾਂ ਵਿਚ ਦੂਸਰਾ ਵੱਡਾ ਔਗਣ ਸੰਪਾਦਕੀ ਪੰਨੇ ਵਾਲੇ ਰਾਜਨੀਤਕ ਅਤੇ ਚਲੰਤ ਮੁਆਮਲਿਆਂ ਬਾਰੇ ਪੰਜਾਬ ਅਤੇ ਹਿਦੋਸਤਾਨ ਦੀਆਂ ਦੂਸਰੀਆਂ ਅਖ਼ਬਾਰਾਂ ਵਿੱਚੋਂ ਲਏ ਗਏ (ਬਿਨਾ ਇਜਾਜ਼ਤ ਚੋਰੀ ਕੀਤੇ ਗਏ) ਲੇਖ ਹੁੰਦੇ ਹਨ, ਜੋ ਕਿ ਅੱਗੇ ਪਿਛੇ ਕਰਕੇ ਹਰ ਇੱਕ ਅਖ਼ਬਾਰ ਨੇ ਛਾਪੇ ਹੁੰਦੇ ਹਨ। ਇਹ ਵੀ ਨਹੀ ਕਿ ਕਿਸੇ ਉਚ ਪਾਏ ਦੇ ਅੰਗਰੇਜ਼ੀ ਹਿੰਦੀ ਜਾ ਕਿਸੇ ਹੋਰ ਭਾਸ਼ਾ ਦੇ ਲੇਖ ਨੂੰ ਤਰਜੀਹੀ ਅਧਾਰ ਤੇ ਛਾਪਿਆ ਜਾਂਦਾ ਹੋਵੇ। ਕਿਉਂਕਿ ਇਸ ਵਿਚ ਵੀ ਲਿਪੀਅੰਤਰ ਅਤੇ ਉਲਥਾ ਕਰਨ ਦੇ ਝੰਜਟ- ਝੰਬੇਲੇ ਤੋ ਬਾਅਦ ਲਿਖਣ ਅਤੇ ਫਿਰ ਤਂੋ ਟਾਈਪ ਕਰਨ ਵਾਲੀ ਮਸ਼ੱਕਤ ਸ਼ਾਮਲ ਹੈ। ਜਦੋਂ ਬਣਿਆ ਬਣਾਇਆ ਮਾਲ ਪਰੋਸਣ ਲਈ ਉਪਲਭਦ ਹੋਵੇ ਤਾ ਕੌਣ ਏਨੀ ਖੇਚਲ ਕਰਦਾ ਹੈ। ਇਸ ਤੋ ਵੱਧ ਸ਼ਰਮਿੰਦਗੀ ਭਰਿਆ ਅਤੇ ਗੈਰ ਪ੍ਰੌਫੋਸਨਲਿਜਮ (ਗੈਰ ਕਿੱਤਾਕਾਰੀ ਅਤੇ ਗੈਰ ਪੇਸ਼ਾਵਰਾਨਾ) ਵਾਲਾ ਕੰਮ ਉਸ ਵਕਤ ਸਾਹਮਣੇ ਆਉਂਦਾ ਹੈ ਜਦੋਂ ਕਿਸੇ ਹੋਰ ਅਖ਼ਬਾਰ ਵਿੱਚੋਂ ਚੋਰੀ ਕੀਤੇ ਹੋਏ ਕਿਸੇ ਲੇਖ ਬਾਰੇ ਧੰਨਵਾਦ ਸਾਹਿਤ ਫਲਾਣੀ ਅਖ਼ਬਾਰ ਵਿੱਚੋਂ ਤਾਂ ਕੀ ਲਿਖਣਾ ਹੈ ਸਗੋਂ ਲੇਖਕ ਦਾ ਨਾ ਵੀ ਮਿਟਾ ਦਿੱਤਾ ਜਾਂਦਾ ਹੈ। ਬਹੁਤ ਵਾਰੀ ਹੀ ਨਹੀ ਅਕਸਰ ਹੀ ਖ਼ਬਰ ਲਗਾਉਂਦੇ ਸਮੇਂ ਆਪਣੀ ਅਖ਼ਬਾਰ ਦੇ ਬਿਊਰੋ ਦਾ ਜਿਕਰ ਹੁੰਦਾ ਹੈ ਜੋ ਹਕੀਕਤ ਵਿਚ ਹੁੰਦਾ ਹੀ ਨਹੀ। ਸਾਰੇ ਜਾਣਦੇ ਹਨ ਕਿ ਇਹ ਅਖ਼ਬਾਰ ਸਿਰਫ਼ ਵੰਨ ਮੈਨ ਸ਼ੋਅ ਹੀ ਹੁੰਦੇ ਹਨ। ਬਹੁਤੇ ਅਖ਼ਬਾਰਾਂ ਨੇ ਤਾ ਆਪਣੇ ਪੰਜਾਬ ਵਿਚਲੇ ਕੁਝ ਕੁ ਰਿਸ਼ਤੇਦਾਰਾਂ , ਜਾਣ ਪਛਾਣ ਵਾਲੇ ਪੱਤਰਕਾਰਾਂ ਅਤੇ ਇਥੇ ਦੇ ਕੁਝ ਕੁ ਜਾਣੇ ਪਹਿਚਾਣੇ ਵਿਅਕਤੀਆਂ ਦੇ ਨਾ ਲਿਖ ਕੇ ਇਹ ਪ੍ਰਭਾਵ ਦਿੱਤਾ ਹੁੰਦਾ ਹੈ ਕਿ ਇੱਕ ਵੱਡੀ ਟੀਮ ਇਸ ਅਦਾਰੇ ਨੂੰ ਚਲਾ ਰਹੀ ਹੈ। ਪਰ ਹਕੀਕਤ ਵਿਚ ਅਜਿਹਾ ਨਹੀ ਹੁੰਦਾ ਇਹ ਸਭ ਜਾਣਦੇ ਹਨ। ਜਦੋਂ ਕਿ ਚਾਹੀਦਾ ਹੈ ਕਿ ਆਪੋ ਆਪਣੇ ਸ਼ਹਿਰਾਂ ਵਿਚ ਵੱਸਦੇ ਸੁਹਿਰਦ ਕਿਸਮ ਦੇ ਬੁੱਧੀਜੀਵੀਆਂ ਲੇਖਕਾ ਅਤੇ ਪੱਤਰਕਾਰਾਂ ਦੀਆਂ ਸੇਵਾਵਾਂ ਲੈ ਕੇ ਕੁਝ ਨਿਰੋਲ ਮੌਲਿਕ ਸਿਰਜਣ ਅਤੇ ਪੇਸ਼ ਕਰਨ ਦਾ ਰੁਝਾਨ ਪੈਦਾ ਕੀਤਾ ਜਾਵੇ। ਪਰ ਏਥੇ ਵੀ ਪ੍ਰਬੰਧਕਾਂ ਦੀ ਆਰਥਿਕ ਮਜਬੂਰੀ ਦਰਪੇਸ਼ ਹੁੰਦੀ ਹੈ ਕਿਉਂਕਿ ਉਹਨਾਂ ਦੇ ਆਰਥਿਕ ਵਸੀਲੇ ਲੇਖਕ ਨੂੰ ਕੁਝ ਨਾ ਕੁਝ ਮਿਹਨਤਾਨਾ ਦੇਣ ਗੋਚਰੇ ਵੀ ਨਹੀ ਹੁੰਦੇ। ਜੇ ਕਿਧਰੇ ਕਿਸੇ ਸਥਾਪਤ ਅਖ਼ਬਾਰ ਵਾਲੇ ਕੋਲ ਇਹ ਸਾਧਨ ਉਪਲਭਦ ਵੀ ਹੋਣ ਤਾਂ ਉਸ ਦੀ ਆਤਮਾ ਇਹ ਪਵਿੱਤਰ ਕਾਰਜ ਕਰਨ ਤੋ ਉਸ ਨੂੰ ਹਮੇਸ਼ ਰੋਕਦੀ ਹੈ, ਕਿਉਂਕਿ ਮੁਫ਼ਤ ਦਾ ਖਾਣ ਦਾ ਰੁਝਾਨ ਹੁਣ ਆਪਣੇ ਪੈਰ ਹਰ ਜਗਾ ਪਸਾਰ ਚੁੱਕਾ ਹੈ। ਜੇਕਰ ਕੁਝ ਇੱਕ ਲੇਖਕ ਸ਼ੌਕੀਆ ਤੌਰ ਤੇ ਆਪਣੀ ਬੋਧਿਕ ਭੁੱਖ ਦੀ ਪੂਰਤੀ ਲਈ ਕੁਝ ਮੌਲਿਕ ਲਿਖਣ ਅਤੇ ਰਚਣ ਲਈ ਯਤਨਸ਼ੀਲ ਹੁੰਦੇ ਹਨ ਤਾਂ ਉਹਨਾਂ ਦੀ ਆਪਣੀ ਹਾਉਮੇ ਅਤੇ ਅਹੰਕਾਰ ਵਿਚ ਆ ਖੜ੍ਹਦਾ ਹੈ। ਇਸ ਲਈ ਹਰ ਇੱਕ ਲੇਖਕ ਦੀ ਇਹ ਖ਼ਾਹਸ਼ ਹੁੰਦੀ ਹੈ ਕਿ ਉਸ ਵੱਲੋਂ ਲਿਖੇ ਹੋਏ ਸਬਦ ਹਰੇਕ ਸਥਾਨਕ ਅਖ਼ਬਾਰ ਦੀ ਜ਼ੀਨਤ ਅਤੇ ਸਿੰ਼ਗਾਰ ਜਰੂਰ ਬਣਨ । ਲੇਖਕ ਹਰ ਇੱਕ ਅਖ਼ਬਾਰ ਨੂੰ ਉਹੀ ਮੈਟਰ ਭੇਜ ਕੇ ਫਿਰ ਛਾਪਣ ਲਈ ਦਬਾਅ ਵੀ ਅਰੰਭ ਕਰ ਦਿੰਦਾ ਹੈ। ਕਈ ਵੇਰ ਤਾ ਧਾਰਮਿਕ ਤੌਰ ਤੇ ਮਨਾਏ ਜਾਂਦੇ ਦਿਨਾ ਤਿਉਹਾਰਾਂ ਦੌਰਾਨ ਇੱਕ ਹੀ ਲੇਖਕ ਦੀਆਂ ਪੁਰਾਣੀਆਂ ਲਿਖਤਾਂ, ਜੋ ਪਾਠਕਾਂ ਨੇ ਪਿਛਲੇ ਸਮੇਂ ਦੌਰਾਨ ਅਨੇਕ ਵਾਰ ਪੜ੍ਹੀਆਂ ਹੁੰਦੀਆਂ ਹਨ, ਮੁੜ ਮੁੜ ਕੇ ਛਪਦੀਆਂ ਨਜ਼ਰੀ ਪੈਂਦੀਆਂ ਹਨ। ਲੇਖਕ ਜਨ ਇਹਨਾਂ ਰਚਨਾਵਾਂ ਵਿਚ ਨਾ ਹੀ ਕੋਈ ਸੋਧ ਕਰਦੇ ਹਨ ਅਤੇ ਨਾ ਹੀ ਕੋਈ ਵਾਧਾ ਘਾਟਾ, ਬਸ ਉਹ ਤਾ ਆਪਣੀ ਲਿਖਤ ਨੂੰ ਅੰਤਮ ਸੱਚ ਅਤੇ ਸਰਵੋਤਮ ਰਚਨਾ ਦਾ ਭਰਮ ਪਾਲੀ ਰੱਖਦੇ ਹਨ।
ਸੀਮਾਵਾਂ:- ਵੇਖਣ ਨੂੰ ਭਾਵੇ ਇਥੇ ਵਿਦੇਸ਼ਾਂ ਵਿਚ ਅਖ਼ਬਾਰ ਕੱਢਣ ਅਤੇ ਪੱਤਰਕਾਰਤਾ ਦਾ ਪੇਸ਼ਾ ਆਕਰਸ਼ਕ, ਦਿਲ ਖਿਚਵਾ ਅਤੇ ਅਸਾਨ ਭਾਸਦਾ ਹੋਵੇ ਜਾਂ ਫਿਰ ਕੁਝ ਇੱਕ ਅਖ਼ਬਾਰਾਂ ਵਾਲਿਆ ਦੀ ਇਥੇ ਅਤੇ ਪਿਛੇ ਪੰਜਾਬ ਵਿਚ ਹੁੰਦੀ ਪੁੱਛ ਪ੍ਰਤੀਤ ਆਮ ਲੋਕਾ ਦਾ ਧਿਆਨ ਵੀ ਖਿੱਚਦੀ ਹੈ ਅਤੇ ਇਸ ਪੇਸ਼ੇ ਨੂੰ ਹਰੇਕ ਅੱਖਰਾਂ ਦੀ ਸਮਝ ਰੱਖਣ ਵਾਲੇ ਮਨੁੱਖ ਦੇ ਆਕਰਸ਼ਨ ਦਾ ਕੇਂਦਰ ਬਣਦਾ ਰਿਹਾ ਹੈ। ਭਾਵੇ ਕਿ ਸਸਤੀ, ਫੋਕੀ ਸ਼ੋਹਰਤ ਭਰੀ ਬਿਆਨਬਾਜ਼ੀ ਅਤੇ ਆਪਣੀ ਸਰਕਾਰੇ ਦਰਬਾਰੇ ਪਹੁੰਚ ਵਾਲੀਆਂ ਸਿਫ਼ਤਾਂ ਨਾਲ ਭਰੀਆਂ ਬੇਬੁਨਿਆਦ ਖ਼ਬਰਾਂ ਲਗਵਾ ਕੇ ਜਿਵੇਂ ਕਿ ਇਥੇ ਲੋਕਾ ਨੂੰ ਵਿਖਾਇਆ ਅਤੇ ਦੱਸਿਆ ਜਾਂਦਾ ਹੈ ਸਭ ਬਕਵਾਸ ਹੀ ਹੁੰਦੀ ਹੈ। ਪਰ ਇਸ ਨਾਲ ਇਹ ਰਾਹ ਵੇਖਣ ਨੂੰ ਜਿੰਨਾ ਵਧੀਆ ਸੁਖਾਲਾ ਅਤੇ ਪੈਂਠ ਬਨ੍ਹਾਉਣ ਵਾਲਾ ਲਗਦਾ ਹੈ, ਇਸ ਦੀਆਂ ਰਾਹਾ ਉਨ੍ਹੀਆਂ ਹੀ ਦੁਸ਼ਵਾਰ ਹਨ। ਇਸ ਬਾਰੇ ਤਾਂ “ਰਾਹ ਪਿਆ ਜਾਣੇ ਜਾ ਵਾਹ ਪਿਆ ਜਾਣੇ” ਵਾਲੀ ਗੱਲ ਢੁੱਕਦੀ ਹੈ। ਇਕ ਤਾਂ ਇਸ ਵਿਚ ਵਿਚ ਬੇਅੰਤ ਮੁਕਾਬਲੇਬਾਜ਼ੀ ਦਾ ਰੁਝਾਨ ਹੈ। ਦੂਸਰਾ ਵਪਾਰਕ ਅਦਾਰਿਆਂ ਦੀ ਸੀਮਤ ਸਮਰੱਥਾ ਅਤੇ ਸੀਮਤ ਗਿਣਤੀ ਵੀ ਇਸ ਦਾ ਕਾਰਨ ਹੈ। ਤੀਸਰਾ ਸਾਡੇ ਆਪਣੇ ਲੋਕਾ ਦੇ ਵਪਾਰਕ ਵਿਵਹਾਰ ਅਤੇ ਪ੍ਰੌਫੈਸ਼ਨਲਿਜ਼ਮ ਦੀ ਅਣਹੋਂਦ ਵੀ ਹੈ। ਆਪਣੇ ਭਾਈਚਾਰੇ ਵਿਚ ਆਪਣੇ ਆਪ ਨੂੰ ਸਰਬ ਕਲਾ ਸਮਰੱਥ ਦੱਸਣ ਅਤੇ ਦੂਸਰੇ ਦੇ ਗੁਣਾ ਨੂੰ ਛੁਟਿਆਉਣ ਕੇ ਵੇਖਣ ਵਿਖਾਉਣ ਦਾ ਰੁਝਾਨ ਵੱਡੀ ਪੱਧਰ ਤੇ ਮੌਜੂਦ ਹੈ। ਵੇਖਣ ਨੂੰ ਭਾਵੇ ਇਹ ਕਿੰਨਾ ਵੀ ਮਨੋਰੰਜਨ ਭਰਪੂਰ ਅਤੇ ਵਿਹਲਿਆ ਵਰਗਾ ਕੰਮ ਭਾਸਦਾ ਹੋਵੇ ਅਸਲ ਵਿਚ ਇਹ ਹੈ ਬੜਾ ਹੀ ਮਿਹਨਤ ਵਾਲਾ ਅਤੇ ਜੋਖ਼ਮ ਭਰਪੂਰ ਕੰਮ। ਮੈ ਆਪਣੇ ਨਿੱਜੀ ਤਜਰਬੇ ਦੇ ਅਧਾਰ ਤੇ ਇਹ ਗੱਲ ਦਾਹਵੇ ਨਾਲ ਕਹਿ ਸਕਦਾ ਹਾ ਕਿ ਇਹ ਪੰਗੇਬਾਜ਼ੀ ਵਾਲੇ ਕੰਮ ਤੋ ਵਧ ਕਿ ਕੁਝ ਵੀ ਨਹੀ।
ਇਸ਼ਤਿਹਾਰਬਾਜ਼ੀ:- ਇਸ਼ਤਿਹਾਰਬਾਜ਼ੀ ਦੇ ਇਸ ਯੁੱਗ ਵਿਚ ਸਮੇਂ ਦੀ ਇੱਕ ਕੌੜੀ ਸਚਾਈ ਹੈ ਕਿ ਕੋਈ ਵੀ ਅਖ਼ਬਾਰ ਇਸ਼ਤਿਹਾਰ ਤੋ ਬਗੈਰ ਆਪਣੀ ਹੋਂਦ ਬਰਕਰਾਰ ਨਹੀ ਰੱਖ ਸਕਦਾ। ਇਸ਼ਤਿਹਾਰ ਦੇਣ ਵਾਲਾ ਵਪਾਰੀ ਵੀ ਅਖ਼ਬਾਰ ਨੂੰ ਆਪਣੇ ਮੰਤਵ ਲਈ ਵਰਤਣ ਲਈ ਹਮੇਸ਼ ਯਤਨਸ਼ੀਲ ਰਹਿੰਦਾ ਹੈ। ਬਹੁਤ ਵਾਰੀ ਤਾਂ ਸੰਪਾਦਕ ਕੋਲ ਇਹ ਵੀ ਅਖਤਿਆਰ ਨਹੀ ਰਹਿੰਦਾ ਕਿ ਉਹ ਕਿਸੇ ਖ਼ਬਰ ਜਾਂ ਲੇਖ ਨੂੰ ਆਪਣੀ ਤਰਜੀਹ ਨਾਲ ਕਿਸੇ ਢੁਕਵੀਂ ਥਾਂ ਤੇ ਛਾਪ ਸਕੇ ਕਿਉਂਕਿ ਢੁਕਵੀਂਆਂ ਥਾਂਵਾਂ ਤਾ ਪਹਿਲਾ ਹੀ ਵਪਾਰ ਦੀ ਭੇਟ ਚੜ ਚੁੱਕੀਆਂ ਹੁੰਦੀਆਂ ਹਨ। ਇਹ ਬੁਰਾਈ ਪਹਿਲਾਂ ਪਹਿਲ ਬਹੁਤ ਅੱਖੜਦੀ ਅਤੇ ਰੜਕਦੀ ਸੀ। ਪਰ ਹੁਣ ਜਦੋਂ ਇਸ ਚਲਨ ਦਾ ਵਰਤਾਰਾ ਨਾ ਸਿਰਫ਼ ਪਰਵਾਸੀ ਮੀਡੀਏ ਵਿਚ ਹੀ ਹੈ, ਸਗੋਂੋਂ ਪੰਜਾਬ ਅਤੇ ਭਾਰਤ ਦੇ ਹਰ ਇੱਕ ਪ੍ਰਮੁੱਖ ਅਖ਼ਬਾਰ ਵਿਚ ਵੀ ਆਮ ਹੀ ਵੇਖਿਆ ਜਾ ਸਕਦਾ ਹੈ। ਬਹੁਤ ਵੇਰੀ ਤਾ ਅਖ਼ਬਾਰ, ਅਖ਼ਬਾਰ ਘੱਟ ਅਤੇ ਇਸ਼ਤਿਹਾਰ ਵੱਧ ਲਗਦਾ ਹੈ। ਇਥੇ ਮੈ ਇੱਕ ਦੋ ਮਿਸਾਲਾਂ ਦੇਣੀਆਂ ਚਾਹਾਂਗਾ ਜਿੰਨਾ ਦਾ ਤਜਰਬਾ ਮੈ ਖੁਦ ਹੰਢਾਇਆ ਹੈ। ਇਹ ਗੱਲ ਜਨਵਰੀ ਫਰਵਰੀ 2006 ਦੀ ਹੈ ਜਦੋਂ ਮੈ ਇਥੇ ਇਕ ਸਥਾਨਕ ਅਖ਼ਬਾਰ ਵਿਚ ਕੰਮ ਕਰਦਾ ਸੀ। ਉਹਨਾਂ ਦਿਨਾ ਵਿਚ ਇੱਕ ਨਵੀਂ ਅਖ਼ਬਾਰ ਨਿਕਲਨੀ ਸ਼ੁਰੂ ਹੋਈ ਸੀ ਅਤੇ ਕਿਸੇ ਹੋਰ ਪ੍ਰਮੁੱਖ ਅਖ਼ਬਾਰ ਦਾ ਐਡੀਟਰ ਉਸ ਦਾ ਪਰਚਾ ਲਈ ਸਾਡੇ ਵਾਲੀ ਅਖ਼ਬਾਰ ਦੇ ਐਡੀਟਰ ਨੂੰ ਮਿਲਣ ਲਈ ਅਖ਼ਬਾਰ ਦੇ ਦਫ਼ਤਰ ਵਿੱਚ ਆਇਆ ਸੀ। ਦੋਹਾ ਐਡੀਟਰ ਸਾਹਿਬਾਨ ਦੀ ਚਲ ਰਹੀ ਗੱਲਬਾਤ ਨੂੰ ਮੈ ਨੇੜੇ ਬੈਠਾ ਸੁਣ ਰਿਹਾ ਸੀ। ਬਾਹਰੋਂ ਆਏ ਐਡੀਟਰ ਸਾਹਿਬ ਅਖ਼ਬਾਰ ਦੇ ਪੱਤਰੇ ਬਾਰ ਬਾਰ ਫਰੋਲ ਕੇ ਇਸ਼ਤਿਹਾਰਾਂ ਦੀ ਗਿਣਤੀ ਕਰ ਰਹੇ ਸਨ। ਨਾਲ ਦੀ ਨਾਲ ਇਹ ਵੀ ਕਹਿ ਰਹੇ ਸਨ ਕਿ ਮੈਟਰ ਦਾ ਮਿਆਰ ਬਹੁਤ ਵਧੀਆ ਹੈ, ਪਰ ਅਖ਼ਬਾਰ ਦਾ ਚਲਣਾ ਅਸੰਭਵ ਹੈ। ਉਸ ਸਮੇਂ ਮੈ ਸਿਰਫ਼ ਏਨਾ ਹੀ ਸਮਝ ਸਕਿਆ ਸੀ ਕਿ ਇਹਨਾਂ ਨੂੰ ਨਵੇ ਅਖ਼ਬਾਰ ਦੇ ਨਿਕਲਣ ਕਾਰਨ ਇੱਕ ਤਾਂ ਪੇਸ਼ਾਵਰਾਨਾ ਈਰਖਾ ਜਾ ਸਾੜਾ ਹੈ ਜਾਂ ਫਿਰ ਇਹਨਾਂ ਦੀ ਸਮਝ ਇਸ ਪੇਸ਼ੇ ਦੇ ਅਨੁਕੂਲ ਨਹੀ ਹੈ ਅਤੇ ਇਹ ਲੋਕ ਬੜੀ ਸੌੜੀ ਸੋਚ ਦੇ ਮਾਲਕ ਹੋਣਗੇ। ਪਰ ਇਸ ਗੱਲ ਦੀ ਸਮਝ ਮੈਨੂੰ ਉਸ ਸਮੇਂ ਲੱਗੀ ਜਦੋਂ ਮੈ ਖੁਦ ਆਪਣੇ ਅਖ਼ਬਾਰ ਦਾ ਸੰਪਾਦਕ ਬਣਿਆ ਤਾਂ ਅਖ਼ਬਾਰ ਨੂੰ ਚਲਾਉਣ ਲਈ ਇਸ਼ਤਿਹਾਰ ਦੀ ਜਰੂਰਤ ਅਤੇ ਅਹਿਮੀਅਤ ਦੀ ਸਮਝ ਆਉਣ ਲੱਗੀ। ਖਾਸ ਕਰਕੇ ਉਸ ਸਮੇਂ ਮੈਨੂੰ ਹੋਰ ਤੀਬਰਤਾ ਨਾਲ ਇਸ ਗੱਲ ਦਾ ਅਹਿਸਾਸ ਹੋਇਆ ਜਦੋਂ ਮੇਰੇ ਅਖ਼ਬਾਰ ਲਈ ਕੰਮ ਕਰਨ ਵਾਲੇ ਮੇਰੇ ਇੱਕ ਸੁਹਿਰਦ ਦੋਸਤ ਨੇ ਜੋ ਪੱਤਰਕਾਰੀ ਨੂੰ ਵੀ ਚੰਗੀ ਤਰਾ ਸਮਝਦਾ ਸੀ ਨੇ ਉਹ ਥੋੜੇ ਬਹੁਤ ਇਸ਼ਤਿਹਾਰ ਵੀ ਨਾ ਛਾਪੇ ਜਿਹੜੇ ਸਾਡੇ ਕੋਲ ਮੌਜੂਦ ਸਨ, ਕਿਉਂਕਿ ਉਹਦੀ ਨਜ਼ਰ ਵਿਚ ਚੰਗਾ ਮੈਟਰ ਛਪ ਜਾਣਾ ਇਸ਼ਤਿਹਾਰ ਤੋ ਵਧ ਜਰੂਰੀ ਸੀ। ਪਰ ਕਿਉਂਕਿ ਉਸ ਕੋਲ ਪ੍ਰਬੰਧਕੀ ਮਜਬੂਰੀ ਨਹੀ ਸੀ, ਇਸ ਲਈ ਉਹਦਾ ਕਹਿਣਾ ਸੀ, “ਭਾਜੀ ਗੋਲੀ ਮਾਰੋ ਇਸ਼ਤਿਹਾਰਾਂ ਨੂੰ! ਮੈਟਰ ਹੀ ਬਹੁਤ ਵਧੀਆਂ ਆ ਗਿਆ ਸੀ, ਆਪਾ ਕੀ ਕਰਦੇ ?” ਮੇਰੇ ਆਪਣੇ ਤਜਰਬੇ ਵਿਚ ਇਹ ਗੱਲ ਵੀ ਆਈ ਕਿ ਤੁਸੀ ਜਿੰਨੇ ਜਿਆਦਾ ਆਦਰਸ਼ਵਾਦ ਦੇ ਸਿ਼ਕਾਰ ਹੁੰਦੇ ਹੋ, ਦੂਸਰੇ ਲੋਕ ਤੁਹਾਨੂੰ ਉੱਨਾ ਹੀ ਬੁੱਧੂ ਅਤੇ ਮੂਰਖ ਸਮਝਦੇ ਹਨ। ਕਈ ਵੇਰ ਤਾਂ ਮੂੰਹ ਤੇ ਮੱਤਾਂ ਦਿੰਦੇ ਹਨ ,ਪਿੱਠ ਪਿਛੇ ਤੁਹਮਤਾਂ ਲਗਾਉਂਦੇ ਅਤੇ ਮਜ਼ਾਕ ਕਰਦੇ ਹਨ। ਅਜਿਹਾ ਹੀ ਇੱਕ ਵਾਕਿਆ ਪਾਠਕਾਂ ਨਾਲ ਸਾਝਾ ਕਰਦੇ ਹਾ ਕਿ ਮੇਰੇ ਅਖ਼ਬਾਰ ਦੇ ਦਿਨਾਂ ਵਿਚ ਇੱਕ ਸਥਾਨਕ ਪੱਤਰਕਾਰ ਅਤੇ ਲੇਖਕ (ਜੋ ਕਿ ਉਮਰ ਅਤੇ ਲੇਖਕ ਵੱਜੋ ਬਹੁਤ ਸੀਨੀਅਰ ਵੀ ਸੀ) ਨੇ ਮੈਨੂੰ ਬਹੁਤ ਮਸ਼ਵਰੇ ਦਿੱਤੇ ਕਿ ਕਿਥੇ ਕੀ ਛਪਣਾ ਚਾਹੀਦਾ ਹੈ। ਕਹਿਣ ਲੱਗੇ ਕਿ ਤੂੰ ਆਪਣੀ ਅਖ਼ਬਾਰ ਵਿਚ ਫਲਾਣੇ ਦਾ ਲੇਖ ਛਾਪਿਆ ਹੈ, ਇਸ ਥਾਂ ਦਾ ਤੈਨੂੰ ਕੀ ਮਿਲਿਆ? ਜੇਕਰ ਤੂੰ ਏਸੇ ਥਾਂ ਤੇ ਕੋਈ ਇਸ਼ਤਿਹਾਰ ਛਾਪਦਾ ਤਾਂ ਤੈਨੂੰ ਕੁਝ ਤਾਂ ਮਿਲਦਾ! ਮੈ ਕਿਹਾ, ਕਿ ਮੇਰੇ ਪਾਸ ਜਿੰਨੇ ਇਸ਼ਤਿਹਾਰ ਸਨ ਮੈ ਪਹਿਲਾਂ ਹੀ ਛਾਪੇ ਹਨ। ਪਰ ਉਹਨਾਂ ਕਿਹਾ ਕਿ ਤੂੰ ਮਾਰਕੀਟ ਵਿਚ ਨਵਾਂ ਹੈ ਜੇਕਰ ਤੇਰੇ ਕੋਲ ਇਸ਼ਤਿਹਾਰ ਨਹੀ ਵੀ ਹਨ ਤਾਂ ਵੀ ਛਾਪ, ਫਿਰ ਆਪਣਾ ਅਖ਼ਬਾਰ ਲੈ ਕੇ ਵਪਾਰੀ ਕੋਲ ਜਾ ਉਹ ਤੈਨੂੰ ਕੁਝ ਨਾ ਕੁਝ ਜਰੂਰ ਦੇਵੇਗਾ ਨਹੀ ਤਾ ਘੱਟੋ ਘੱਟ ਅਗਲੀ ਵੇਰ ਲਈ ਇਸ਼ਤਿਹਾਰ ਪ੍ਰਾਪਤ ਕਰਨ ਵਿਚ ਤੇਰੀ ਸਹਾਇਤਾ ਹੋਵੇਗੀ । ਮੈ ਅਸੂਲਾਂ ਦੀ ਗੱਲ ਕਰਦਾ ਰਿਹਾ ਅਤੇ ਤਜਰਬੇਕਾਰ ਪੱਤਰਕਾਰ ਸਾਹਿਬ ਵਪਾਰ ਦੀ ਗੱਲ ਤੇ ਜੋਰ ਦਿੰਦੇ ਰਹੇ। ਤਾਲਮੇਲ ਨਾ ਬੈਠਣਾ ਸੀ ਨਾਂ ਬੈਠਾ। ਬਾਅਦ ਵਿਚ ਕੁਝ ਸਾਂਝੇ ਸੱਜਣਾ ਨੇ ਦੱਸਿਆ ਕਿ ਮੇਰੀ ਪਿੱਠ ਪਿਛੇ ਉਹੀ ਪੱਤਰਕਾਰ ਸੱਜਣ ਦੂਸਰਿਆਂ ਨੂੰ ਕਹਿੰਦੇ ਰਹੇ ਕਿ ਬੰਦਾ ਐਸ ਡੀ ੳ ਲੱਗਾ ਆਇਆ ਹੈ, ਬਥੇਰਾ ਹਰਾਮ ਦਾ ਪੈਸਾ ਕੋਲ ਹੈ, ਜਦੋਂ ਮੁੱਕ ਜਾਉ ਅਸੂਲ ਵੀ ਮੁੱਕ ਜਾਣਗੇ। ਇੱਕ ਅਜਿਹਾ ਹੀ ਗੈਰ ਯਥਾਰਥਿਕ ਜਿਹਾ ਅਸੂਲ ਮੈ ਹੋਰ ਅਪਣਾਇਆ ਜਿਸ ਦੀ ਭਰਪੂਰ ਸ਼ਲਾਘਾ ਮੇਰੇ ਹਮਦਰਦ ਅਤੇ ਮੇਰੀ ਸੋਚ ਦੇ ਕੁਝ ਲੇਖਕਾ ਨੇ ਖੁੱਲ ਕੇ ਕੀਤੀ ਉਹ ਇਹ ਕਿ ਮੈ ਅਖ਼ਬਾਰ ਨੂੰ ਅਖ਼ਬਾਰ ਦੇ ਤੌਰ ਤੇ ਪੇਸ਼ ਕਰਾਂਗਾ। ਇਹ ਮੇਰਾ ਆਪਣੇ ਪਾਠਕਾਂ ਅਤੇ ਲੇਖਕ ਦੋਸਤਾ ਨਾਲ ਕੀਤਾ ਇੱਕ ਵਾਅਦਾ ਸੀ, ਜਿਸ ਰਾਹੀ ਮੈ ਇਹ ਅਹਿਦ ਕੀਤਾ ਕਿ ਅਖ਼ਬਾਰ ਦੇ ਪਹਿਲੇ ਪੰਨੇ ਤੇ ਮੈ ਕੋਈ ਇਸ਼ਤਿਹਾਰ ਨਹੀ ਛਾਪਾਂਗਾ, ਜਦ ਕਿ ਸਮੇਂ ਦਾ ਚਲਣ ਵਿਪਰੀਤ ਸੀ। ਹਰ ਇੱਕ ਵਪਾਰੀ ਭਾਵੇ 25 ਡਾਲਰ ਦਾ ਇਸ਼ਤਿਹਾਰ ਹੀ ਅਫੋਰਡ ਕਰਦਾ ਹੋਵੇ ਉਸ ਦੀ ਤਰਜੀਹ ਪਹਿਲੇ ਪੰਨੇ ਤੇ ਇਸ਼ਤਿਹਾਰ ਸੀ। ਮੈ ਆਪਣਾ ਵਾਅਦਾ ਅਖ਼ਬਾਰ ਦੇ ਅਖੀਰਲੇ ਅੰਕ ਤਕ ਨਿਭਾਇਆ ਭਾਵੇਂ ਇਸ ਬਾਰੇ ਮੈਨੂੰ ਔਖੀ ਘੜੀ ਅਤੇ ਵੱਡੇ ਇਮਤਿਹਾਨ ਵਿੱਚੋਂ ਵੀ ਨਿਕਲਨਾ ਪਿਆ।
ਇਸ਼ਤਿਹਾਰ ਪ੍ਰਾਪਤ ਕਰਨ ਵਿਚ ਇੱਕ ਹੋਰ ਵੱਡੀ ਔਖਿਆਈ ਦਾ ਸਾਹਮਣਾ ਸੀ। ਉਹ ਸੀ ਜ਼ਮੀਰ ਦਾ ਸੌਦਾ ਅਤੇ ਥਾਂ ਥਾਂ ਤੇ ਜਲੀਲ ਹੋਣਾ। ਕਈ ਸੱਜਣ ਤਾਂ ਇਸ਼ਤਿਹਾਰ ਲੈਣ ਗਿਆ ਨੂੰ ਅਤੇ ਬਾਅਦ ਵਿਚ ਚੈੱਕ ਲੈਣ ਲੈਣ ਗਿਆ ਨੂੰ ਜਾਣ ਬੁੱਝ ਕੇ ਘੰਟਾ ਘੰਟਾ ਬਾਹਰ ਬੈਠਾ ਕੇ ਰੱਖਦੇ ਸਨ ਜਾਂ ਗੇੜੇ ਲਗਵਾਉਂਦੇ ਸਨ ਅਖੀਰ ਵਿੱਚ ਫਿਰ 500 ਡਾਲਰ ਦੇ ਬਿੱਲ ਦਾ 100 ਡਾਲਰ ਦੇਣ ਦੀ ਪੇਸ਼ਕਸ਼ ਕਰ ਦਿੰਦੇ ਅਤੇ ਕਹਿੰਦੇ ਕਿ ਅਸੀਂ ਤਾਂ ਤੁਹਾਡੀ ਮਦਦ ਲਈ ਇਸ਼ਤਿਹਾਰ ਦਿੱਤਾ ਸੀ ਵਰਨਾ ਸਾਨੂੰ ਇਸ ਦੀ ਕੋਈ ਲੋੜ ਨਹੀ ਸੀ। ਇਸ ਤੋ ਵੀ ਅਜੀਬ ਹਾਉਂਮੇ ਨਾਲ ਲਬਰੇਜ਼ ਵਰਤਾਰਾ ਜੋ ਮੈ ਹੰਢਾਇਆ ਉਹ ਇਹ ਸੀ ਕਿ ਇੱਕ ਸੱਜਣ ਦੇ ਸ਼ੋਅ ਰੂਮ ਤੇ ਮੈ ਇਸ਼ਤਿਹਾਰ ਦੀ ਲਾਲਸਾ ਤਹਿਤ ਹਰ ਮਹੀਨੇ ਇੱਕ ਅੱਧ ਚੱਕਰ ਜਰੂਰ ਲਗਾਉਂਦਾ ਰਹਿੰਦਾ ਸੀ, ਕਿਉਂਕਿ ਉਹ ਸੱਜਣ ਮੇਰਾ ਰੇਡੀਓ ਹੋਸਟਿੰਗ ਸਮੇਂ ਤੋ ਚੰਗਾ ਜਾਣੂ ਸੀ ਅਤੇ ਤਕਰੀਬਨ ਹਰ ਇਕ ਅਖ਼ਬਾਰ ਵਿਚ ਆਪਣੇ ਵਪਾਰ ਦਾ ਇਸ਼ਤਿਹਾਰ ਦੇਣ ਲਈ ਜਾਣਿਆ ਜਾਂਦਾ ਸੀ। ਮੇਰੇ ਕਈ ਫੇਰਿਆ ਅਤੇ ਯਤਨਾਂ ਦੇ ਬਾਵਜੂਦ ਮੈ ਇਸ਼ਤਿਹਾਰ ਤਾਂ ਪ੍ਰਾਪਤ ਕਰਨ ਵਿਚ ਅਸਫਲ ਰਿਹਾ, ਪਰ ਅਜੀਬ ਉਲਾਮ੍ਹਾ ਅਤੇ ਸਿ਼ਕਵਾ ਜਰੂਰ ਪ੍ਰਾਪਤ ਕੀਤਾ। ਹੋਇਆ ਕੁਝ ਇੳਂੁ ਕਿ ਇੱਕ ਵੇਰ ਮੈ ਬਿਜ਼ਨਸ ਦੇ ਚੱਕਰ ਵਿਚ ਹੀ ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਮੇਰੇ ਨਾਲ ਸਖ਼ਤ ਲਹਿਜੇ ਵਿਚ ਰੋਸ ਜ਼ਾਹਰ ਕੀਤਾ ਤੇ ਕਿਹਾ, ਤੈਨੂੰ ਯਾਰ ਕਾਹਦਾ ਇਸ਼ਤਿਹਾਰ ਦੇਣਾ ਹੈ, ਖ਼ਬਰ ਤਾਂ ਤੇਰੀ ਅਖ਼ਬਾਰ ਵਿਚ ਮੇਰੀ ਲੱਗੀ ਨਹੀ। ਕਿਹੜੀ ਖ਼ਬਰ? ਮੈ ਹੈਰਾਨੀ ਪ੍ਰਗਟਾਉਂਦਿਆਂ ਕਹਿਆ ! ਤੈਨੂੰ ਨਹੀ ਪਤਾ ਮੇਰੇ ਘਰ ਪੋਤਰਾ ਹੋਇਆ ਤੂੰ ਕਿੱਥੇ ਰਹਿਨਾ? ਸਾਰੀਆਂ ਅਖ਼ਬਾਰਾਂ ਤਾਂ ਵਧਾਈ ਦੀਆਂ ਖ਼ਬਰਾਂ ਨਾਲ ਭਰੀਆਂ ਪਈਆ ਨੇ ਤੇਰੀ ਅਖ਼ਬਾਰ ਤੋ ਸਿਵਾ। ਪਾਠਕ ਸੱਜਣ ਅੰਦਾਜਾ ਲਗਾ ਸਕਦੇ ਹਨ ਕਿ ਅਜਿਹੇ ਹਾਲਾਤਾਂ ਵਿਚ ਨਿਰਪੱਖ ਤੇ ਮਿਆਰੀ ਅਖ਼ਬਾਰ ਦਾ ਸੁਫਨਾ ਲੈਣਾ ਵੀ ਮੂਰਖਾ ਦੇ ਸੰਸਾਰ ਵਿਚ ਵਿਚਰਨ ਵਾਲੀ ਗੱਲ ਹੀ ਹੈ।
ਪੱਤਰਕਾਰੀ ਦਾ ਡਿਗਦਾ ਮਿਆਰ:- ਇਸ਼ਤਿਹਾਰਾਂ ਦੀ ਪ੍ਰਾਪਤੀ ਲਈ ਵੇਲੇ ਜਾਂਦੇ ਪਾਪੜ ਭਾਵੇ ਮਿਆਰ ਨੂੰ ਸਥਿਰ ਨਾ ਰੱਖ ਸਕਣ ਦਾ ਮੁੱਖ ਕਾਰਨ ਹੋਣਗੇ, ਪਰ ਨਾਲ ਦੀ ਨਾਲ ਹੋਰ ਅਨੇਕਾ ਘਾਟਾਂ ਅਤੇ ਕਮਜ਼ੋਰੀਆਂ ਵੀ ਇਸ ਪੇਸ਼ੇ ਦੇ ਨਿਘਾਰ ਦਾ ਕਾਰਨ ਬਣ ਕੇ ਸਾਹਮਣੇ ਆਉਂਦੀਆਂ ਹਨ । ਇਹਨਾਂ ਵਿੱਚੋਂ ਪ੍ਰਮੁੱਖ ਹੈ ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਵਿਅਕਤੀਆਂ ਦੇ ਆਚਰਨ ਅਤੇ ਵਚਨਬੱਧਤਾ ਵਿਚ ਆਈ ਗਿਰਾਵਟ। ਜਿਵਂੇ ਕਿ ਇਸ ਗੱਲ ਨੂੰ ਹੋਰ ਸੁਖਾਲਿਆ ਸਮਝਣ ਲਈ ਪੰਜਾਬ ਤੋ ਛਪਣ ਵਾਲੇ ਪੰਜਾਬੀ ਅਖ਼ਬਾਰਾਂ ਦੇ ਹਵਾਲੇ ਨਾਲ ਕੀਤੀ ਜਾ ਸਕਦੀ ਹੈ। ਕੋਈ ਸਮਾ ਸੀ ਪੰਜਾਬ ਤਂੋ ਪੰਜਾਬੀ ਵਿਚ ਛਪਣ ਵਾਲੇ ਅਖ਼ਬਾਰਾਂ ਦੀ ਗਿਣਤੀ ਬੜੀ ਸੀਮਤ ਜਿਹੀ ਹੋਇਆ ਕਰਦੀ ਸੀ। ਉੱਪਰਲੀ ਸਤਹੁ ਵਿੱਚ ਅਖ਼ਬਾਰ ਦੇ ਮਾਲਕਾ ਅਤੇ ਸੰਪਾਦਕਾ ਦਾ ਦੂਸਰੇ ਅਖ਼ਬਾਰਾਂ ਦੇ ਮਾਲਕਾ ਅਤੇ ਸੰਪਾਦਕਾਂ ਦਰਮਿਆਨ ਵਪਾਰਕ ਹਿੱਤਾਂ ਨੂੰ ਲੈ ਕੇ ਭਾਵੇ ਕਾਟੋ ਕਲੇਸ਼ ਚਲਦਾ ਰਹਿੰਦਾ ਸੀ। ਆਪਣੀ ਚਤੁਰਾਈ ਨਾਲ ਉਹ ਇਸ ਨੂੰ ਕਿਸੇ ਹੋਰ ਰੂਪ ਵਿਚ ਪੇਸ਼ ਕਰਨ ਵਿਚ ਕਾਮਯਾਬ ਹੋ ਜਾਇਆ ਕਰਦੇ ਸਨ। ਪਾਠਕਾਂ ਅਤੇ ਵਪਾਰਿਕ ਅਦਾਰਿਆਂ ਨੂੰ ਵੰਡਣ, ਪਾੜਨ ਦਾ ਅਜਿਹਾ ਗੰਧਲਾ ਜ਼ਹਿਰ ਰੂਪੀ ਪਰਚਾਰ ਉਹ ਲੰਬਾ ਸਮਾਂ ਕਰਦੇ ਰਹੇ। ਜਿਸ ਵਿੱਚ ਇੱਕ ਦੂਸਰੇ ਦੇ ਖ਼ਿਲਾਫ਼ ਸੰਪਾਦਕੀ ਨੋਟ ਅਤੇ ਪ੍ਰਤੀਕ੍ਰਿਆ ਵੱਜੋ ਉਸੇ ਹੀ ਭਾਸ਼ਾ ਵਿੱਚ ਜੁਆਬ ਵੀ ਆਉਂਦੇ ਰਹਿੰਦੇ ਸਨ। ਜਿੰਨਾਂ ਦਾ ਪੰਜਾਬ ਦੀ ਫਿਜ਼ਾ ਨੂੰ ਵਿਗਾੜਨ ਅਤੇ ਦੂਸ਼ਿਤ ਕਰਨ ਵਿਚ ਵੱਡਾ ਹੱਥ ਸੀ। ਪੰਜਾਬ ਵਿਚ ਫਿਰਕਾ-ਵਰਾਨਾ ਵੰਡ ਲਈ ਰਾਹ ਪੱਧਰਾ ਕੀਤਾ ਜਾਂਦਾ ਰਿਹਾ, ਨਤੀਜੇ ਵੱਜੋ ਪੰਜਾਬ ਦੇ ਹਾਲਾਤ ਸਹਿਜੇ ਸਹਿਜੇ ਇੱਕ ਵੱਖਰੀ ਦਿਸ਼ਾ ਵਲ ਮੋੜ ਕੱਟਦੇ ਗਏ ਅਤੇ ਪੰਜਾਬ ਨੇ ਆਪਣੀਆਂ ਰਵਾਇਤਾਂ ਦੇ ਵਿਰੁੱਧ ਜਾ ਕੇ ਲੰਬਾ ਸਮਾਂ ਸੰਤਾਪ ਹੰਢਾਇਆ ਸੀ। ਇਸ ਦੇ ਬਾਵਜੂਦ ਹੇਠਲੇ ਪੱਧਰ ਦੀ ਪੱਤਰਕਾਰੀ ਵਿਚ ਅਜਿਹੀ ਵੰਡ ਨਾ ਮਾਤਰ ਹੀ ਸੀ ਕਿਉਂਕਿ ਇਥੇ ਵਪਾਰਕ ਹਿੱਤਾਂ ਦਾ ਕੋਈ ਟਕਰਾਉ ਨਹੀ ਸੀ। ਪਰ ਜਿਉ ਜਿਉ ਪੰਜਾਬੀ ਵਿਚ ਛਪਣ ਵਾਲੇ ਅਖ਼ਬਾਰਾਂ ਦੀ ਗਿਣਤੀ ਵਧਦੀ ਗਈ ਜਿਸ ਨੂੰ ਕਿ ਇੱਕ ਸ਼ੁਭ ਸਗਨ ਵੱਜੋ ਲੈਣਾ ਚਾਹੀਦਾ ਸੀ, ਪਰ ਵਪਾਰਕ ਲੌੜਾ ਦੀ ਪੂਰਤੀ ਹਿੱਤ ਹੋਇਆ ਇਸ ਤੋ ਵਿਪਰੀਤ ਕਿ ਪੱਤਰਕਾਰੀ ਦਾ ਮਿਆਰ ਡਿਗਦਾ ਡਿਗਦਾ ਉਸ ਸਤਹੁ ਤੀਕ ਜਾ ਪੁੱਜਾ ਜਦੋਂ ਪੱਤਰਕਾਰੀ ਦੀ ਸ਼੍ਰੇਣੀ ਵਿਚ ਸ਼ਹਿਰਾਂ ਦੇ ਪਾਨ ਬੀੜੀ ਦੇ ਖੋਖੇ ਵਾਲੇ ਅਤੇ ਪਿੰਡਾ ਵਿਚ ਕਰਿਆਨੇ ਦੇ ਦੁਕਾਨਦਾਰ ਜਾਂ ਹਜਾਮਤ ਕਰਨ ਵਾਲੇ ਵੀ ਪੱਤਰਕਾਰ ਬਣ ਬੈਠੇ। ਜਿਸ ਦਾ ਚਲਨ ਅੱਜ ਤੀਕ ਪੰਜਾਬ ਵਿੱਚ ਜਾਰੀ ਹੈ। ਅਜਿਹੇ ਨੋ-ਨਿਹਾਦ ਪੱਤਰਕਾਰਾਂ ਨੇ ਜੋ ਗੁਲ ਖਿਲਾਏ ਉਹ ਸਾਡੇ ਸਾਹਮਣੇ ਹੀ ਹਨ। ਅੱਜ ਕੋਈ ਵੀ ਪਿੰਡ ਪੱਧਰ ਜਾਂ ਬਲਾਕ ਪੱਧਰ ਦਾ ਘੜੰਮ ਚੌਧਰੀ ਨੇਤਾ ਪੈਸਿਆਂ ਦੇ ਜੋਰ ਜਾਂ ਫਿਰ ਸ਼ਰਾਬ ਮੁਰਗੇ ਦੀ ਸੇਵਾ ਨਾਲ ਅਖ਼ਬਾਰਾਂ ਵਿੱਚ ਇਲਾਕੇ ਦਾ (ਕਦੀ ਮਾਝੇ ਦਾ ਜਰਨੈਲ ਅਤੇ ਕਿਤੇ ਹੋਰ ਮਾਲਵੇ ਦਾ ਸ਼ੇਰ) ਜਰਨੈਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਚਲਨ ਆਪਣੀ ਯਾਤਰਾ ਤਹਿ ਕਰਦਾ ਹੋਇਆ ਪਰਵਾਸੀ ਮੀਡੀਆ ਵਿਚ ਵੀ ਘੁਸ ਪੈਂਠ ਕਰ ਚੁੱਕਾ ਹੈ। ਜਿਥੇ ਪਹਿਲਾਂ ਪਹਿਲ ਖ਼ਬਰ ਲਿਖਣ ਅਤੇ ਛਾਪਣ ਲਈ 50 ਤੋ 100 ਡਾਲਰ ਦੀ ਫੀਸ ਲੈਦੇ ਪੱਤਰਕਾਰ (ਅਖੌਤੀ ਪੱਤਰਕਾਰ) ਸੁਣੀਦੇ ਸਨ। ਅੱਜ ਮੁਰਗੇ ਅਤੇ ਬੋਤਲ ਦੀਆ ਕਨਸੋਆਂ ਸੁਣਨ ਨੂੰ ਵੀ ਆਮ ਮਿਲਣ ਲੱਗੀਆਂ ਹਨ। ਇਸ ਪਿਛੇ ਇਹਨਾਂ ਦਾ ਤਰਕ ਇਹ ਰਿਹਾ ਹੈ ਕਿ ਕਨੇਡਾ ਵਿਚ ਕੁਝ ਵੀ ਮੁਫ਼ਤ ਨਹੀ ਮਿਲਦਾ ਅਸੀਂ ਆਪਣਾ ਸਮਾਂ ਦੇ ਕੇ ਖ਼ਬਰ ਲਿਖਦੇ ਅਤੇ ਆਪਣੇ ਰਸੂਖ ਨਾਲ ਛਪਵਾਉਂਦੇ ਹਾਂ ਫਿਰ ਇਸ ਵਿਚ ਕਾਹਦੀ ਸ਼ਰਮ ਇਹ ਤਾਂ ਸਾਡੀ ਮਿਹਨਤ ਦੀ ਕਮਾਈ ਹੀ ਹੈ।

 (647) 702 1607

-0-