Welcome to Seerat.ca
|
-
‘ਬਦਲਾ ਤੇ ਬਖਸਿ਼ੰਦਗੀ’ (ਜਸਵਫਤ ਜ਼ਫ਼ਰ) ਮੈਂ ਪਹਿਲੀ ਵਾਰ ਏਹੋ ਜਿਹੀ ਦਲੇਰੀ ਵਾਲੀ ਵਾਲੀ
ਰਚਨਾ ਪੜ੍ਹੀ ਹੈ ਜੋ ਕੇ ਪੰਜਾਬੀ ਲੋਕਾਂ ਦੇ ਸੁਭਾ ਦੇ ਏਸ ਭੈੜੇ ਰੂਪ ਨੂੰ ਰੂਪਮਾਨ ਕਰਦੀ
ਹੈ. ਜਸਵੰਤ ਜਫਰ ਜੀ ਨੂੰ ਏਸ ਦਲੇਰੀ ਲਈ ਸਲਾਮ ਤੇ ਆਪ ਨੂ ਸੀਰਤ ਤੇ ਪਬਲਿਸ਼ ਕਰਨ ਲਈ. ਮੈਨੂੰ
ਹੋਰ ਵੀ ਖੁਸ਼ੀ ਹੋਵੇਗੀ ਜੇ ਸਾਡੇ ਲਿਖਾਰੀ ਲੋਕ ਏਹਦੇ ਉਤੇ ਲੜੀਵਾਰ ਗੱਲ ਕਰਨ ਕੀ ਕਾਰਣ ਹਨ
ਜੇਹਨਾ ਪਾਰੋਂ ਅਸੀਂ ਜੀਵੰਤ ਕੋਮ ਹੁੰਦੇ ਹੋਏ ਵੀ ਕਯੋਂ ਅਸੀਂ ਇਹ ਮਾਰੋ ਮਾਰ ਪ੍ਰਵਿਰਤੀ ਨੂੰ
ਜਿੱਤ ਨਹੀ ਸਕੇ ਬਾਵਜੂਦ ਗੁਰੂ ਸਾਹਿਬਾਨ ਦੀ ਬਾਨੀ ਦੇ ਸੇਧ ਹੋਣ ਦੇ ਬਾਵਜੂਦ ਵੀ.
ਗੁਰਸ਼ਰਨ ਸਿੰਘ
-
ਹੁਣੇ ਹੀ ਤੁਹਾਡਾ ਲੇਖ ਗੁਰਵਿੰਦਰ ਦੇ ‘ਮਹਾਂਦਾਨ‘ ਬਾਰੇ, apnaorg.com ਵਿਚੋਂ
ਪੜ੍ਹਿਆ ਸ. ਵਰਿਆਮ ਸਿੰਘ ਜੀਓ।
ਤੁਸੀਂ ਹਰ ਲਿਖਤ ਵਿਚ ਕਮਾਲ ਹੀ ਤਾਂ ਕਰ ਦਿੰਦੇ ਹੋ!
ਮਾਰਚ ਦਾ ਪਰਚਾ ਖੋਹਲ ਕੇ ਪੜ੍ਹਨਾ ਸੁਰੂ ਕਰ ਦਿਤਾ ਹੈ। ਸਭ ਤੋਂ ਪਹਿਲਾ ਤੁਹਾਡੇ ਲੇਖ ਤਾਂ
ਇਕੋ ਸਾਹੇ ਪੜ੍ਹਨੇ ਹੀ ਹੁੰਦੇ ਹਨ ਤੇ ਫਿਰ ਹੌਲ਼ੀ ਹੌਲ਼ੀ ਹੋਰਨਾਂ ਦੇ ਵੀ।
ਇਸ ਪਰਚੇ ਲਈ ਮੈਂ ਕੁਝ ਲਿਖ ਕੇ ਨਹੀਂ ਭੇਜ ਸਕਿਆ। ਇਕ ਚਿੱਠੀ ਭੇਜੀ ਸੀ ਤੇ ਆਸ ਸੀ ਕਿ ਕੁਝ
ਸੋਧਾਂ ਉਪ੍ਰੰਤ ਉਸ ਨੂੰ ਸਥਾਨ ਪਰਾਪਤ ਹੋ ਜਾਵੇਗਾ ਪਰ ਦਿਸ ਨਹੀਂ ਰਹੀ।
ਹੁੰਗਾਰਿਆਂ ਨੂੰ ਹੁੰਗਾਰਾ ਆਸ ਮੁਤਾਬਿਕ ਨਹੀਂ ਮਿਲ਼ ਰਿਹਾ। ਕਾਰਨ ਤੁਸੀਂ ਦੱਸ ਹੀ ਦਿਤਾ ਹੈ
ਕਿ ਲੋਕ ਪ੍ਰਸੰਸਕ ਤਾਂ ਹਨ ਪਰ ਲਿਖ ਕੇ ਪਤੱਰ ਨੂੰ ਪੋਸਟ ਕਰਨ ਦੇ ਖਲਜਗਣ ਵਿਚ ਕੋਈ ਵਿਰਲਾ
ਹੀ ਪੈਂਦਾ ਹੈ।
ਹੁੰਗਾਰਿਆਂ ਨੂੰ ਜਰੂਰ ਉਤਸ਼ਾਹਤ ਕਰੋ। ਕੁਝ ਤਾਂ ਖ਼ੁਦ ਹੀ ਲਿਖ ਲਿਖਾ ਕੇ ਲੋਕਾਂ ਨੂੰ ਅਗਵਾਈ
ਅਤੇ ਪ੍ਰੇਰਨਾ ਦਾ ਕਰਨ ਬਣੋ।
ਸ਼ੁਭਚਿੰਤਕ/ਸੰਤੋਖ ਸਿੰਘ ਆਸਟ੍ਰੇਲੀਆ
|