Welcome to Seerat.ca
Welcome to Seerat.ca

ਸਿ਼ਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ

 

- ਸੁਰਜੀਤ ਪਾਤਰ

ਮੇਰੀ ਮੰਗਣੀ ਤੇ ਮੇਰਾ ਵਿਆਹ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਇਹ ਵੀ

 

- ਸਰਵਣ ਸਿੰਘ

ਪੜ੍ਹਨ ਤੇ ਸਮਝਣ ਵਾਲੀਆਂ ਗੱਲਾਂ

 

- ਹਰਪਾਲ ਸਿੰਘ ਪੰਨੂੰ

ਬਲਰਾਜ ਸਾਹਨੀ : ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ

 

- ਡਾ.ਸਤੀਸ਼ ਕੁਮਾਰ ਵਰਮਾ

ਮੇਰਾ ਪਾਕਿਸਤਾਨ

 

- ਸੁਖਦੇਵ ਸਿੱਧੂ

ਮੇਰੀ ਫਿਲਮੀ ਆਤਮਕਥਾ

 

-  ਬਲਰਾਜ ਸਾਹਨੀ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਮੌਤ ਦੇ ਰੰਗ

 

- ਬਲਬੀਰ ਸਿਕੰਦ

‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ‘ / ਸਿੱਖ ਲਹਿਰ ਦੇ ਲੋਕਮੁਖੀ ਵਿਵੇਕ ਦਾ ਸਵਾਲ / ਸ਼੍ਰੋਮਣੀ ਕਮੇਟੀ,‘ਸਰਬੱਤ ਖਾਲਸਾ‘ਅਤੇ ਗੁਰਮਰਿਆਦਾ ਦਾ ਪ੍ਰਸੰਗ

 

- ਡਾ. ਸੁਮੇਲ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

ਸਮੁਰਾਈ

 

- ਰੂਪ ਢਿੱਲੋਂ

"ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ".....!

 

- ਕਰਨ ਬਰਾੜ ਹਰੀ ਕੇ ਕਲਾਂ

ਵਲਾਦੀਮੀਰ ਲੈਨਿਨ.....

 

- ਪਰਮ ਪੜਤੇਵਾਲਾ

ਦੋ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਕਿਉ ਹੁੰਦਾ ਹੈ ਏਸ ਤਰਾਂ ?

 

- ਬੇਅੰਤ ਗਿੱਲ ਮੋਗਾ

ਸੂਚਨਾ ਪ੍ਰਸਾਰ ਦੇ ਖੇਤਰ ਵਿੱਚ ਪੰਜਾਬੀ ਦੇ ਮਿਆਰੀਕਰਨ ਵੱਲ੍ਹ ਇਨਕਲਾਬੀ ਕਦਮ

 

- ਸ਼ਿੰਦਰ (ਯੂ. ਕੇ.)

ਕਿਸਾਨ ਵਿਚਾਰਾ ਕੀ ਕਰੇ? ਜਹਿਰੀਲੀ ਸਲਫਾਸ ਖਾ. . .

 

- ਜਸਪ੍ਰੀਤ ਸਿੰਘ

ਦੋ ਕਹਾਣੀਆਂ

 

- ਸੁਖਵਿੰਦਰ ਕੌਰ 'ਹਰਿਆਓ'

ਗ਼ਜ਼ਲ

 

- ਗੁਰਬਚਨ ਸਿੰਘ ਚਿੰਤਕ

ਔਰਤਾਂ ਉਮਰ ਪੱਖੋਂ ਵੀ ਪੁਰਸ਼ਾਂ ਤੋਂ ਅੱਗੇ

 

- ਡਾ.ਅਮਰਜੀਤ ਟਾਂਡਾ

ਸਾਹਿਤਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀਆਂ ਅਦਬੀ ਮੁਲਾਕਾਤਾਂ

 

- ਦੀਪ ਦੇਵਿੰਦਰ ਸਿੰਘ

ਰੰਗਾਂ ਦਾ ਸਾਗਰ ਸੁਆਗਤ ਹੈ

 

- ਗੁਰਭਜਨ ਗਿੱਲ

ਸਾਹਿਤਕ ਮਹਿਕ ਨਾਲ ਭਰਪੂਰ ਰਹੀ ‘ਕਾਫ਼ਲੇ’ ਦੀ ਅਪ੍ਰੈਲ 2016 ਮਿਲਣੀ

 

- ਉਂਕਾਰਪ੍ਰੀਤ

ਪੜਪੋਤਰੇ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ਮਹਿੰਦਰਦੀਪ ਗਰੇਵਾਲ

ਬਹਿਰ=ਮੁਤਕਾਰਿਬ

 

- ਸਚਦੇਵ ਗਿੱਲ

ਮਜਦੂਰ ਦਿਵਸ

 

- ਮਲਕੀਅਤ “ਸੁਹਲ”

The Jat-Scythian Nexus

 

- Dr V.B.L. Sharma

Migrants from India Settled in Australia 4,000 Years Before Captain Cook’s Arrivalਕਵਿਤਾਵਾਂ

ਹੁੰਗਾਰੇ

 

Online Punjabi Magazine Seerat

ਦੋ ਛੰਦ ਪਰਾਗੇ
- ਗੁਰਨਾਮ ਢਿੱਲੋਂ

 

( 1 )

ਛੰਦ ਪਰਾਗੇ ਜਲਦੀ ਜਲਦੀ ਕਰ ਲਓ ਕੋਈ ਉਪਾਅ
ਦਿਲ ਦੇ ਕਾਲ਼ੇ ਲੋਕਾਂ ਕਰਨਾ ਭਾਰਤ ਦੇਸ਼ ਤਬਾਹ ।

ਛੰਦ ਪਰਾਗੇ ਕਸਮਾਂ ਖਾ ਲਓ ਫਿਰਕੇ ਵੱਡੇ, ਛੋਟੇ
ਏਕਾ ਕਰ ਕੇ ਭਾਰਤ ਮਾਂ ਦੇ ਹੋਣ ਨਹੀਂ ਦੇਣੇ ਟੋਟੇ ।

ਛੰਦ ਪਰਾਗੇ ਖ਼ੌਫ਼ਜ਼ਦਾ ਹੋ ਘੁੱਟ ਜ਼ਹਿਰ ਦਾ ਪੀਣਾ
ਦੁੱਭਰ ਕੀਤਾ ਘੱਟ ਗਿਣਤੀ ਲਈ ਭਾਰਤ ਦੇ ਵਿਚ ਜੀਣਾ ।

ਛੰਦ ਪਰਾਗੇ ”ਰਾਮ ਮੰਦਰ” ਲਈ ਸਾਰਾ ਮਾਲ ਤਿਆਰ
ਇਸ ਸਾਜਸ਼ ਵਿਚ ਅੰਦਰਖਾਤੇ ਸ਼ਾਮਲ ਹੈ ਸਰਕਾਰ ।

ਛੰਦ ਪਰਾਗੇ ਭਗਵੇਂ ਰੰਗ ਵਿਚ ਰੰਗਿਆ ਜਦੋਂ ਕਨੂੰਨ
ਭਾਰਤਵਰਸ਼ ਨੂੰ ਲੈ ਡੁੱਬੇ ਗਾ ਏਹੋ ਜਿਹਾ ਜਨੂੰਨ ।

ਛੰਦ ਪਰਾਗੇ ਦਾਗ਼ੀ ਕੀਤਾ ”ਬਾਪੂ” ਦਾ ਕਿਰਦਾਰ
ਜਦ ਗੁਜਰਾਤ ਦੇ ਅੰਦਰ ਕੋਹ ਕੋਹ ਮੁਸਲਮ ਦਿੱਤੇ ਮਾਰ ।

ਛੰਦ ਪਰਾਗੇ ਡਿੱਠਾ ਸ਼ਾਇਰ ਨੇ ਘੁੰਮ ਕੇ ਦੇਸੋਂ ਬਾਹਰ
ਸੱਭ ਤੋਂ ਵੱਧ ਕਮੀਨਾ ਭਾਰਤ ਦਾ ਸਰਮਾਏਦਾਰ ।

ਛੰਦ ਪਰਾਗੇ ਦਿਲ ਦੀ ਖੋਟੀ ਦਿੱਲੀ ਮਾਰੇ ਦਾਅ
ਚਿਤਵਿਆ ਹੋਇਆ ਇਸ ਨੇ ਦੇਣਾ ਕਰ ਪੰਜਾਬ ਤਬਾਹ ।

ਛੰਦ ਪਰਾਗੇ ਘੜੇ ਸਕੀਮਾਂ ਦਿੱਲੀ ਇਜ਼ਤਾਂ ਰੋਲ਼ੇ
ਕਿ ਪੰਜਾਬ ਨਾ ਸਦੀਆਂ ਤੀਕਰ ਇਸ ਦੇ ਮੂਹਰੇ ਬੋਲੇ ।

ਛੰਦ ਪਰਾਗੇ ਦੋਖੀ ਕੋਈ ਦਏ ਨਾ ਵਿਤਕਰੇ ਪਾ
ਵਸਦੇ ਕੁੱਲ ਪੰਜਾਬ ਚ ਫਿਰਕੇ ਪ੍ਰਸਪਰ ਭੈਣ ਭਰਾ ।

ਛੰਦ ਪਰਾਗੇ ਹੈ ਇਹ ”ਮੱਥੇਰੰਗਿਆਂ” ਨੂੰ ਸ਼ਹਿ ਦੇਣਾ
ਸਿਰਫ ਅਸਿਹਣਸ਼ੀਲਤਾ, ਕਤਲੋਗ਼ਾਰਤ ਨੂੰ ਕਹਿ ਦੇਣਾ ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਜੁੱਤੀ
ਜੰਤਾ ਸੁੱਤੀ, ਓਧਰ ਚੋਰਾਂ ਦੇ ਨਾਲ ਰਲ਼ ਗਈ ਕੁੱਤੀ ।

ਛੰਦ ਪਰਾਗੇ ਅਮਲਾਂ ਦੇ ਵਿਚ ਕੋਈ ਕੰਮ ਨਾ ਕਾਰ
ਨੇਤਾ ਜੀ ਦਾ ਰਾਤ ਦਿਨ ਬੱਸ ਕਸਮਾਂ ਨਾਲ ਵਿਹਾਰ ।

ਛੰਦ ਪਰਾਗੇ ”ਸੁਰਤੀ” ਪੀ ਕੇ ਬੁੱਧੀ-ਵਰਗ ਹੈ ਸੁੱਤਾ
ਅੱਜ ਭਾਰਤ ਵਿਚ ਤਖਤ ਤੇ ਬਹਿ ਕੇ ਚੱਕੀ ਚੱਟੇ ਕੁੱਤਾ ।

ਛੰਦ ਪਰਾਗੇ ਕਿਉਂ ਨਾ ਦੇਈਏ ਇਸ ਉੱਨਤੀ ਦੀ ਦਾਦ !
ਥਾਣੇ ਬਣੇ ਤਸੀਹੇ-ਕੇਂਦਰ ਅਫ਼ਸਰ ਬਣੇ ਜੱਲਾਦ ।

ਛੰਦ ਪਰਾਗੇ ਕੁੱਟੇ, ਮਾਰੇ ਕੱਢੇ ਗਾਲ਼ ਹਜ਼ਾਰ
ਰਾਜ ਫਰੰਗੀ ਵਾਲਾ ਅੱਜ ਵੀ ਕਰਦੀ ਪੁਲਸ ਵਿਹਾਰ ।
..........................................................................................
( 2 )

ਛੰਦ ਪਰਾਗੇ ਭਾਰਤ ਦੇ ਵਿਚ ਰਲ਼ ਕੇ ਧਨ ਕਮਾਉਂਦੇ
ਪਿੰਡ ਦੇ ਪਟਵਾਰੀ ਤੋਂ ਲੈ ਕੇ ਡੀ. ਸੀ ਤਕ ਸੱਭ ”ਖਾਂਦੇ” ।

ਛੰਦ ਪਰਾਗੇ ”ਨੰਬਰ ਤਿੰਨ” ਦਾ ਵਧਦਾ ਜਾਵੇ ਧੰਦਾ
ਦਫ਼ਤਰ ਵਿਚੋਂ ਫ਼ਾਈਲਾਂ ਗ਼ਾਇਬ ਥਾਣੇ ਵਿਚੋਂ ਬੰਦਾ ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਰੋੜੇ
ਅੱਜ ਕਿਸਾਨਾਂ ਦੀ ਰੱਤ ਮੰਡੀ ਨਿੰਬੂ ਵਾਂਗ ਨਚੋੜੇ ।

ਛੰਦ ਪਰਾਗੇ ਪਏ ਕਿਸਾਨ ਅੱਜ ਖੁਦਕੁਸ਼ੀਆਂ ਦੇ ਰਾਹ
ਬੱਤੀ ਵਾਲੀਆਂ ਕਾਰਾਂ ਨੂੰ ਪਰ ਉੱਕਾ ਨਹੀਂ ਪਰਵਾਹ ।

ਛੰਦ ਪਰਾਗੇ ਠੱਗੀ ਜਾਂਦੇ ਧਰਮ ਦੇ ਠੇਕੇਦਾਰ
ਸੰਤਾਂ ਵਾਲੇ ਚੋਲੇ ਪਾ ਕੇ ਬੰਨ ਨੀਲੀ ਦਸਤਾਰ ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਕੇਲੇ
”ਜਥੇਦਾਰਾਂ” ਦੀ ਯਾਦ ਚ ਲੱਗਦੇ ਲੁੱਚ ਗੀਤਾਂ ਦੇ ਮੇਲੇ ।

ਛੰਦ ਪਰਾਗੇ ਕਰਨਾ ਸੀ ਜਿਸ ਜੱਗ ਤੇ ਸੁਰਖ ਸਵੇਰਾ
”ਨਵਾਂ ਜ਼ਮਾਨਾ” ਬਣ ਗਿਆ ਅੱਜ ਕੱਲ੍ਹ ਮਧਵਰਗਾਂ ਦਾ ਡੇਰਾ ।

ਛੰਦ ਪਰਾਗੇ ਵਿਸ਼ਵੀਕਰਣ ਦੀ ਐਸੀ ਖਿੜੀ ਬਹਾਰ
ਲਹੂ ਦੇ ਰਿਸ਼ਤੇ ਦੁਨੀਆਂ ਦੇ ਵਿਚ ਬਣ ਗਏ ਕਾਰੋਬਾਰ ।

ਛੰਦ ਪਰਾਗੇ ਦੁਨੀਆਂ ਦੇ ਵਿਚ ਐਸੇ ਬਣ ਰਹੇ ਜੁੱਟ
ਬਹੁ-ਰਾਸ਼ਟਰੀ ਨਿਗਮਾਂ ਲੈਣਾ ਭਾਰਤਵਰਸ਼ ਨੂੰ ਲੁੱਟ ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਟਾਲੀ
ਵਿਰਲੀ ਵਿਰਲੀ ਰੂਹ ਕੋਈ ਜਾਗੇ ਅੱਜ ਵੀ ਕਰਮਾਂ ਵਾਲੀ ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਆਰਾ
ਕਾਲ਼ੀ ਰਾਤ ਚ ਅੱਜ ਵੀ ਚਮਕੇ ਟਾਵਾਂ ਟਾਵਾਂ ਤਾਰਾ ।

( ਛਪ ਰਹੀ ਪੁਸਤਕ ”ਕਲਾ ਦੀ ਘਾਟ” ਵਿਚੋਂ )
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346