ਕਈ ਵਾਰ ਇੱਕ ਪਲ ਬਾਅਦ ਹੀ
ਜ਼ਿੰਦਗੀ ਉਦਾਸੀ ਨਾਲ ਭਰ ਜਾਂਦੀ ਹੈ ,,,ਖੁਸ਼ੀਆਂ ਵਿੱਚ ਹੱਸਦਾ ਦਿਲ ਦੁੱਖਾਂ ਦਾ ਸਾਗਰ ਬਣ
ਜਾਂਦਾ ਹੈ,,,ਅਜਿਹਾ ਕਈ ਵਾਰ ਹੁੰਦਾ ਹੈ ,,,,ਅੱਜ ਇੱਕ ਰਿਸ਼ਤੇਦਾਰੀ ਵਿਚ ਕਈ ਸਾਲਾਂ ਬਾਅਦ
ਗਿਆਂ,,,ਜਿੱਥੇ ਨਿੱਕੇ ਹੁੰਦੇ ਸਾਲ ਦੀਆਂ ਕੁਝ ਛੁੱਟੀਆਂ ਜ਼ਰੂਰ ਰਹਿੰੰਦੇ ਸਾਂ,,,ਸਮਾਂ ਬੀਤ
ਗਿਆ,,,ਹਾਲਾਤ ਬਦਲ ਗਏ,ਜਾਂ ਅਸੀਂ,, ਕੁਝ ਵੀ ਕਹਿ ਲਉ,,,ਸਾਲਾਂ ਬਾਅਦ ਅੱਜ ਫੇਰ ਉਸ ਥਾਂ
ਗਿਆਂ ,,,ਰਿਸ਼ਤੇਦਾਰੀ ਵਿੱਚ ਉਹ ਥਾਂ ਸਾਡੇ ਦਾਦਾ ਜੀ ਦੇ ਨਾਨਕੇ ਸਨ,,,ਬਹੁਤਾ ਕੁਝ ਨਹੀਂ
ਬਦਲਿਆ ਸੀ ,,,ਕੁਝ ਲੋਕ ਸਾਥ ਛੱਡ ਗਏ ਸਨ ਜਿੰਨ੍ਹਾਂ ਨਾਲ ਅੰਤਾਂ ਦਾ ਮੋਹ ਸੀ ,ਸ਼ਾਇਦ ਏਸੇ
ਲਈ ਆਉਣ ਜਾਣ ਘੱਟ ਹੋ ਗਿਆ ਸੀ,,,ਮੈਂ ਪੁਰਾਣੇ ਸਮੇਂ ਨੂੰ ਯਾਦ ਕਰਦਾ ਹਾਂ ,,,ਘਰ ਬਾਰ
ਕਲਪਣਾ ਵਿੱਚ ਸਿਰਜਦਾ ਹਾਂ ਜੋ ਕੁਝ ਸਾਲ ਪਹਿਲਾਂ ਸੀ,,,ਘਰ ਦੀ ਛੱਤ ਉੱਪਰ ਟਹਿਲਦਾ ਹਾਂ
,,,ਸਾਹਮਣੇ ਘਰ ਵੱਲ ਦੇਖਦਾ ਹਾਂ ਜੋ ਘੱਟੋ ਘੱਟ ਅੱਧੇ ਏਕੜ ਵਿੱਚ ਹੈ ਪਰ ਹੁਣ ਉੇੱਥੇ ਕੋਈ
ਨਹੀਂ ਰਹਿੰਦਾ ,,ਸਾਰਾ ਪਰਿਵਾਰ ਵਿਦੇਸ਼ ਜਾ ਚੁੱਕਾ ਹੈ ,,ਕਦੇ ਉਸ ਘਰੇ ਬਹੁਤ ਚਹਿਲ ਪਹਿਲ ਸੀ
,,ਘਰ ਦੇ ਵਿਹੜੇ ਵਿੱਚ ਕੁਝ ਸੰਦ ਪਏ ਨੇ ਪਰ ਦਰਵਾਜਿਆਂ ਨੂੰ ਤਾਲੇ ਲਮਕ ਰਹੇ ਨੇ,,,ਮਨ ਉਦਾਸ
ਹੋ ਜਾਂਦਾ ਹੈ ,,,ਕੀ ਇਹ ਵਿਹੜੇ ਏਦਾਂ ਹੀ ਸੁੰਨੇ ਪਏ ਰਹਿਣਗੇ,,,ਕੀ ਇਹਨਾਂ ਵਿੱਚ ਕੋਈ
ਨਹੀਂ ਰਹੇਗਾ,,,ਕਿਉਂ ਹੁੰਦਾ ਹੈ ਏਸ ਤਰਾਂ ,,ਕਿਉਂ ਵੱਦਸੇ ਘਰ ਇਸ ਤਰਾਂ ਉੱਜੜ ਜਾਂਦੇ
ਨੇ,,,ਮੈਂ ਵਾਰ ਵਾਰ ਉਸ ਖਾਲੀ ਵਿਹੜੇ ਵੱਲ ਤੱਕਦਾ ਹਾਂ,,,ਘਰ ਦੇ ਕੋਲ ਹੀ ਇੱਕ ਪੁਰਾਣੀ
ਕੁਟੀਆ ( ਡੇਰਾ ) ਹੈ ,,ਜਿੱਥੇ ਬਹੁਤ ਸਾਲ ਪਹਿਲਾਂ ਇੱਕ ਸੰਤ ਰਹਿੰਦੇ ਸਨ ਪਰ ਉਹਨਾਂ ਦੇ
ਬਾਅਦ ਉਹਨਾਂ ਦਾ ਇੱਕ ਸੇਵਾਦਾਰ ਰਹਿੰਦਾ ਹੈ ਜਿਸਨੂੰ ਮੈਂ ਲੱਗਭੱਗ ਸਤਾਰਾਂ ਅਠਾਰਾਂ ਸਾਲ
ਤੋਂ ਜਾਣਦਾ ਹਾਂ ਪਰ ਉਹ ਸ਼ਾਇਦ ਮੈਨੂੰ ਭੁੱਲ ਚੁੱਕਾ ਹੋਵੇਗਾ,,,ਕਦਮ ਆਪ ਮੁਹਾਰੇ ਉਸ ਕੁਟੀਆ
ਵੱਲ ਹੋ ਤੁਰਦੇ ਹਨ ,,,,ਪਹਿਲਾਂ ਵਾਲੀ ਰੌਣਕ ਖਤਮ ਹੋ ਚੁੱਕੀ ਹੈ ,,,ਇੱਕ ਮੰਜੀ ਤੇ ਬਜੁਰਗ
ਬੈਠਾ ਕੋਈ ਸਬਜੀ ਦਾ ਬੰਦੋਬਸਤ ਕਰ ਰਿਹਾ ਹੈ ,,,ਮੈਨੂੰ ਯਕੀਨ ਹੈ ਕਿ ਇਹ ਉਹੀ ਸੇਵਾਦਾਰ ਹੈ
ਜਿਸਦਾ ਨਾਮ ਸੱਜੂ ਸੀ ,,,ਮੈਂ ਦੂਰੀ ਘਟਾਉਂਦਾ ਜਾਂਦਾ ਹਾਂ ਤੇ ਉਹ ਮੇਰੇ ਵੱਲ ਗਹੁ ਨਾਲ ਦੇਖ
ਰਿਹਾ ਹੈ ,,,ਪਰ ਨਜ਼ਦੀਕ ਪਹੁੰਚਕੇ ਮੇਰਾ ਯਕੀਨ ਟੁੱਟ ਜਾਂਦਾ ਹੈ ਕਿ ਇਹ ਸੱਜੂ ਨਹੀਂ ,,,ਮੈਂ
ਸਤਿ ਸ਼੍ਰੀ ਅਕਾਲ ਕਹਿੰਦਾ ਹਾਂ ,,,ਜਵਾਬ ਆਉਂਦਾ ਹੈ
ਸਤਿ ਸ਼੍ਰੀ ਆਕਾਲ ਭਾਈ,,ਮੈਂ ਸਵਾਲ ਕਰਦਾ ਹਾਂ ਪਛਾਣ ਲਿਆ ?
ਜਵਾਬ ,,,,,,,ਨਹੀਂ ਭਾਈ
ਮੈਂ ਫਿਰ ਸਵਾਲ ਕਰਦਾ ਹਾਂ ਇਸ ਕੁਟੀਆ ਵਿੱਚ ਹੁਣ ਤੁਸੀਂ ਰਹਿੰਦੇ ਹੋ ?
ਜਵਾਬ ,,ਹਾਂ ਭਾਈ
ਮੈਂ ਪੁੱਛਦਾ ਹਾਂ ,,,ਤੁਹਾਡਾ ਨਾਮ ਕੀ ਹੈ ?
ਜਵਾਬ ,,ਰਾਮ ਗੋਪਾਲ
ਮੈਂ ਪੁੱਛਦਾ ਹਾਂ ,,,ਇੱਥੇ ਇੱਕ ਸਾਜੂ ਨਾਮ ਦਾ ਬੰਦਾ ਰਹਿੰਦਾ ਸੀ ?
ਜਵਾਬ,,ਮੈਂ ਹੀ ਆਂ
ਮੈਂ ਆਖਦਾ ਹਾਂ ਤੁਸੀ ਕੇਸ ਰੱਖ ਲਏ ? ਕਿਉਂਕਿ ਪਹਿਲਾਂ ਉਸਦੇ ਵਾਲ ਖਿਲਰੇ ਹੁੰਦੇ ਸਨ ਤੇ ਉਹ
ਪੱਗ ਨਹੀਂ ਬੰਨ੍ਹਦਾ ਹੁੰਦਾ ਸੀ ,,,ਪਰ ਅੱਜ ਉਸਦੇ ਪੱਗ ਬੰਨ੍ਹੀ ਹੋਈ ਸੀ ਤੇ ਭਾਰ ਵੀ ਬਹੁਤ
ਘੱਟ ਹੋ ਗਿਆ ਸੀ ,,,
ਮੈਂ ਦੱਸਦਾ ਹਾਂ ਕਿ ਅਸੀਂ ਨਿੱਕੇ ਹੁੰਦੇ ਤਾਏ ਸਰਬਨ ਘਰੇ ਆਉੰਦੇ ਹੁੰਦੇ ਸੀ ,,,ਜਵਾਬ
ਆਉਂਦਾ ਹੈ ਹਾਂ ਭਾਈ ਪਛਾਣ ਲਿਆ,,,,ਹਾਲ ਚਾਲ ਪੁੱਛਕੇ ਮੈਂ ਕਹਿੰਦਾ ਹਾਂ ,,ਚੱਲ ਚੰਗਾਂ ਬਾਈ
ਚੱਲਦਾ ਹਾਂ,,,ਜਵਾਬ ਆਉਂਦਾ ਹੈ ,,,ਚੰਗਾ ਭਾਈ ਰਾਮ ਭਲਾ ਕਰੇ,,,
ਮੈਂ ਹੈਰਾਨ ਹੁੰਦਾ ਹਾਂ ਕਿ ਸੱਜੂ ਉਹ ਸੱਜੂ ਨਹੀਂ ਹੈ ਜੋ ਹਰ ਵੇਲੇ ਹੱਸਦਾ ਰਹਿੰਦਾ ਸੀ
,ਮਜਾਕ ਕਰਦਾ ਸੀ ,,ਇੰਝ ਲੱਗਦਾ ਸੀ ਜਿਵੇਂ ਉਹ ਮੌਤ ਉਡੀਕ ਰਿਹਾ ਹੋਵੇ,,,ਜਿਉਣ ਦੀ ਇੱਛਾ ਹੀ
ਨਾ ਰਹੀ ਹੋਵੇ ,,,ਜਿਸ ਚਾਅ ਨਾਲ ਮੈਂ ਉਸ ਨੂੰ ਮਿਲਆ ਸੀ ,,,ਉਸ ਵਿੱਚ ਉਹ ਖੁਸ਼ੀ ਨਹੀਂ
ਦਿਸੀ,,,ਸ਼ਾਇਦ ਏਹ ਸਾਡੀ ਆਖਰੀ ਮੁਲਾਕਾਤ ਹੋਵੇ,,,ਕੁਝ ਵੀ ਨਹੀਂ ਪਤਾ,,,ਬਹੁਤ ਕੁਝ ਬਦਲ
ਗਿਆ,,,,ਸੱਜੂ,,ਕੁਟੀਆ ਦੀ ਰੌਣਕ,,,ਕੀ ਸਮੇਂ ਦੇ ਨਾਲ ਲੋਕਾਂ ਦੀ ਸ਼ਰਧਾ ਵੀ ਖਤਮ ਹੋ
ਗਈ,,,ਪਤਾ ਹੀ ਨਹੀਂ ਕੀ ਹੋਇਆ,,,ਕੁਝ ਸਮਝ ਨਹੀਂ ਆਉਂਦਾ ,,,ਰਿਸ਼ਤੇਦਾਰਾਂ ਤੋਂ ਪਤਾ ਚੱਲਦਾ
ਹੈ ਕਿ ਹੁਣ ਸੱਜੂ ਤੋਂ ਤੁਰ ਨਹੀਂ ਹੁੰਦਾਂ,,,ਮੈਂ ਹੋਰ ਉਦਾਸ ਹੋ ਜਾਂਦਾਂ ਹਾਂ,,,, ਕਈ
ਸਾਲਾਂ ਬਾਅਦ ਜਾਣ ਕਰਕੇ ਮੇਰਾ ਮਨ ਉਸ ਥਾਂ ਤੋਂ ਭਰ ਨਹੀਂ ਰਿਹਾ ਸੀ ਪਰ ਉਸ ਥਾਂ ਖੜਨਾ ਵੀ
ਜਿਵੇਂ ਔਖਾ ਲੱਗ ਰਿਹਾ ਸੀ ,,,ਮੈਂ ਫੇਰ ਦੁਬਾਰਾ ਘਰ ਦੀ ਛੱਤ ਤੇ ਆ ਜਾਂਦਾਂ ਹਾਂ ਤੇ ਫੇਰ
ਉਸ ਖਾਲੀ ਪਏ ਘਰ ਦੇ ਵਿਹੜੇ ਵੱਲ ਦੇਖਦਾ ਹਾਂ ਤੇ ਸੋਚਦਾ ਹਾਂ ਕੀ ਕਦੀ ਏਸ ਘਰ ਨੇ ਸੋਚਿਆਂ
ਵੀ ਹੋਵੇਗਾ ਕਿ ਮੇਰੇ ਜੀਅ ਇੱਕ ਦਿਨ ਮੈਨੂੰ ਏਸ ਤਰਾਂ ਇਕੱਲਾ ਛੱਡਕੇ ਚਲੇ ਜਾਣਗੇ ,,,ਕਿਉ
ਹੁੰਦਾ ਹੈ ਏਸ ਤਰਾਂ ,,,ਕਿਉਂ ਉੱਜੜ ਜਾਂਦੇ ਨੇ ਹੱਸਦੇ ਵੱਸਦੇ ਘਰ ਬਿਨਾਂ ਕਿਸੇ ਗੱਲ ਤੋਂ
ਆਪਣਿਆਂ ਹੱਥੋਂ...ਸਵਾਲ ਅਜੇ ਵੀ ਮਨ ਵਿੱਚ ਘੁੰਮ ਰਹੇ ਨੇ,,,ਉਦਾਸੀ ਬਣੀ ਹੋਈ ਹੈ ,,,
94649-56457
-0- |