(‘ਪੜ ਪਿਆ ਤਾਂ ਸਾਕ
ਗਿਆ’ – ਪੰਜਾਬੀ ਅਖਾਣ) ਬਾਬੇ ਨੇ ਸਿਰ ਧੜ ਦੀ ਲਾਈ,
ਲਾ ਕੇ ਲੋਕਾਂ ਨਾਲ ਨਿਭਾਈ।
ਪੜਪੋਤੇ, ਜੋਕਾਂ ਨਾਲ ਖਲੋਤੇ॥
ਕਰਦੇ ਤਾਰਾ-ਰਾ-ਰਾ!!
ਜਿਸ ਦਿੱਲੀ - ਲੋਕਾਂ ਦੀ ਖਾਤਰ,
ਬਾਬੇ ਕੀਤਾ ਸੀਸ ਨਿਛਾਵਰ।
ਓਥੇ ਲੋਕ-ਧਰੋਹ ਦਾ ਝੰਡਾ॥
ਝੂਲੇ ਤਾਰਾ-ਰਾ-ਰਾ!!
ਜਿਸ ਦਿੱਲੀ - ਵਰ੍ਹੀ ਜੋ ਅੱਗ ਜਰਵਾਣੀ,
ਬਾਬੇ ਸਿਰ ਦੀ ਛਤਰੀ ਤਾਣੀ।
ਓਥੇ ਸਿਰਾਂ ਨੂੰ ਲਾਂਬੂ ਲਾਉਂਦੇ॥
ਗਾਉਂਦੇ ਤਾਰਾ-ਰਾ-ਰਾ **!!
ਬਾਬੇ ਹਿੰਦ ਤੇ ਚਾਦਰ ਦਿੱਤੀ,
ਪੜ-ਪੋਤਰਿਆਂ ਨੇ ਲਾਹ ਸਿੱਟੀ।
ਨੰਗਾ ਨੱਚੇ ਹਿੰਦੋਸਤਾਨ॥
ਤਾਂਡਵ ਤਾਰਾ-ਰਾ-ਰਾ!! - _________________________ ** ਨਵੰਬਰ ’84 ਕਤਲੇਆਮ ਦੌਰਾਨ
ਕਾਤਿਲ ਟੋਲੇ ਸਿੱਖਾਂ ਦੇ ਗਲ਼ਾਂ ‘ਚ ਬਲ਼ਦੇ ਟਾਇਰ ਪਾ ਕੇ ਉਹਨਾ ਦੁਆਲੇ ਘੁੰਮਦੇ
‘ਤਾਰਾ-ਰਾ-ਰਾ’ ਕਰਦੇ ਸਨ।
-0-
|