ਇਨਸਾਨੀਅਤ ਹੈ ਦੋਸਤੀ, ਤਾਂ ਹੈ ਦੋਸਤੋ।
ਰੂਹਾਨੀ ਕੋਮਲ ਕਲਾ ਦਾ ਨਾਂ ਹੈ ਦੋਸਤੋ।
ਮਨਾਂ ਦੇ ਅੰਦਰ ਹੈ ਲਹਿਰ ਕੁਈ ਚੜ੍ਹਦੀ,
ਖੜ੍ਹਦੀ ਹੈ ਔਕੜ ਤੇ ਹਰ ਥਾਂ ਹੈ ਦੋਸਤੋ।
-------------------------------------
ਫ਼ਰਜ਼ ਸੱਚੇ ਦੀ ਕਹਾਣੀ ਦੋਸਤੀ।
ਤੇ ਬੜੀ ਔਖੀ ਨਿਭਾਣੀ ਦੋਸਤੀ।
ਬਣ ਕੇ ਰਹਿ ਜਾਂਦੀ ਹੈ ਜਾਨੀ ਦੁਸ਼ਮਣੀ,
ਜੇ ਯਕੀਨੋਂ ਹੋ ਜੇ ਕਾਣੀ ਦੋਸਤੀ।
ਅੱਜ ਕੱਲ੍ਹ ਤਾਂ ਮਤਲਬਾਂ ਦੀ ਰਹਿ ਗਈ,
ਕਿੱਥੇ ਹੁਣ ਪੱਗਵੱਟ ਪੁਰਾਣੀ ਦੋਸਤੀ।
ਦੋਸਤਾਂ ਦੀ ਭੀੜ ਵਿੱਚੋਂ ਦੋਸਤੋ,
ਭੀੜ ਪਏ ਜਾਂਦੀ ਪਛਾਣੀ ਦੋਸਤੀ।
ਦੋਸਤੀ ਜਦ ਇਸ਼ਕ ਬਣ ਜਾਂਦੀ ਏ ਤਾਂ,
ਬਣ ਜਾਂਦੀ ਰੱਬ ਦੀ ਕ੍ਹਾਣੀ ਦੋਸਤੀ।
‘ਯਾਰ’ ਚਿੰਤਕ ਨੂੰ ਮਿਲ਼ੇ ਮੁੱਦਤਾਂ ਦੇ ਬਾਅਦ,
ਫਿਰ ਨਵੀਂ ਹੋ ਗਈ ਪੁਰਾਣੀ ਦੋਸਤੀ।
-0-
|