ਪੂਰਣਮਾਸ਼ੀ ਦੇ ਚੰਨ ਨੂੰ
ਵੀ ਦੇਖਨ ਤੋਂ ਵੀ ਬਹੁਤ ਪਿਹਲਾਂ ਦੀ ਗੱਲ ਹੈ...ਮੈਂ ਹਾਲੇ ਅਖਾਂ ਖੋਲੀਆਂ ਈ ਸੀ, ਜਦੋਂ
ਦੇਖਿਆ ਸੀ ਉਸਨੂੰ ਹੀ ਉਹਦੇ ਦੋਵਾਂ ਹਥਾ ਵਿਚ ਪੂਰੀ ਸਮਾ ਜਾਂਦੀ ਸੀ, ਹਰ ਵਾਰੀ ਉਸਦੀ ਪਿਆਰ
ਭਾਰੀ ਛੋਹ ਨੇ ਮੈਨੂੰ ਸੂਰਜ ਨਾਲ ਨਜ਼ਰ ਮਿਲਾਓਣ ਦਾ ਹੋਂਸਲਾ ਦੇਣਾ ਹੀ ਮੈਨੂੰ ਆਪਣੀ ਛਾਤੀ ਤੇ
ਸੁਲਾਔਉਣਾ, ਮੇਰੇ ਵਾਲਾਂ ਵਿਚ ਹਥ ਫੇਰਦੇ ਰਿਹਨਾ, ਜਦੋਂ ਤੱਕ ਮੈਂ ਸੌਂ ਨਹੀ ਜਾਂਦੀ ਸੀ..
ਉਸਦੀ ਜ਼ਿੰਦਗੀ ਹੋਰ ਬਹੁਤੇ ਲੋਕਾਂ ਤੋਂ ਤਾਂ ਅੱਲਗ ਨਹੀ ਸੀ, ਪਰ ਆਪਣੀ ਸੋਚ ਦੇ ਬੂਹੇ ਓਹ
ਹਮੇਸ਼ਾ ਖੁੱਲੇ ਰਖਦਾ ਤਾਂਕਿ ਨਵੀਆਂ ਕਿਰਨਾਂ ਤੇ ਹਵਾ ਦੇ ਬੁੱਲੇ ਉਸਦਾ
ਘਰ ਰੁਸ਼ਨਾਈ ਰਖਣ ਹੀ
ਕੁਝ ਇੱਦਾਂ ਸੀ ਉਸਦੀ ਸ਼ੁਰੂਆਤ....
ਉਹ ਤਾਂ ਹਾਈ ਸ੍ਕੂਲ ਤੱਕ ਵੀ ਮਸਾਂ ਹੀ ਗਿਆ ਹੋਣਾ, ਕਾਲਜ ਦੀ ਤਾਂ ਸੋਚ ਤਕ ਨਹੀ ਆਈ ਕਦੇ
ਉਸਦੇ ਮਨ ਵਿਚ ਹੀ ਮਾਂ ਵਕਤੋਂ ਪਿਹਲਾਂ ਮਰ੍ਰ ਗਈ ਸੀ, ਤੇ ਕਾਫੀ ਲੰਮੇ ਸਮੇਂ ਤੱਕ ਆਪਣੀ ਤੇ
ਵੱਡੇ ਭਰਾਵਾਂ ਦੀ ਰੋਟੀ ਓਹੀ ਬਣਾਉੰਦਾ ਰਿਹਾ ਹੀ
ਟਾਕੀਆਂ ਵਾਲੇ ਕਪੜੇ ਵੀ ਪਾਏ ਉਸਨੇ, ਤੇ ਕਿਹ੍ੜਾ ਕੰਮ ਨਹੀ ਕੀਤਾ ਗੁਜ਼ਾਰੇ ਲਈ. ਬਟਵਾਰੇ ਤੋਂ
ਬਾਦ ਸਿਰ੍ਫ 3 ਸਾਲ ਦਾ ਸੀ ਜਦੋਂ ਰਾਸਤੇ ਵਿਚ ਵੱਢੇ ਟੁੱਕੇ ਲੋਕ ਤੇ, ਫੁੱਲੀਆਂ ਹੋਈਆਂ
ਲਾਸ਼ਾਂ ਦੇਖ ਦੇਖਕੇ ਆਪਣੇ ਨਵੇ ਮਿਲੇ ਦੇਸ਼ ਵੱਲ ਆਇਆ ਸੀ. ਤੇ ਫਿਰ ਹਾਲੇ ਖੇਲਣ ਦੀ ਉਮਰ ਸੀ
ਜਦੋਂ ਮਾਂ ਚਲੀ ਗਈ. ਗਰੀਬੀ ਤਾਂ ਗਰੀਬੀ, ਬਿਨ-ਮਾਂ ਦਾ ਬਚਪਨ, ਤੇ ਸਰਹੱਦਾਂ ਦੇ ਸਿਆਪੇ ਨਾਲ
ਜੂਝ-ਜੂਝ ਵੱਡਾ ਹੋਇਆ. ਉਸਨੂੰ ਹਮੇਸ਼ਾ ਤੋਂ ਕਿਤਾਬਾਂ ਪਰਾਂ ਦਾ ਸ਼ੌਕ ਰਿਹਾ ਸੀ, ਬਾਕੀ
ਭਰਾਵਾਂ ਨਾਲੋਂ ਅਲਗ ਸੋਚ ਉੱਸਰ ਗਈ ਸੀ. ਹਰ ਤਰਾਂ ਦਾ ਮਿਹਨਤ-ਕਸ਼ ਕੰਮ ਕਰਕੇ, ਆਪਣੀ ਮਰਜ਼ੀ
ਨਾਲ ਵਿਆਹ ਕੀਤਾ ਉਸਨੇ....ਉੰਨਾ ਦਿਨਾਂ ਵਿਚ ਇਹ ਗੱਲ ਅਫਵਾਵਾਂ ਤੋਂ ਵੀ ਵੱਡੀ ਹੁੰਦੀ ਸੀ,
ਫਿਰ ਇੱਕ ਬੇਟੀ ਆਈ.....!
....ਤੇ ਉਸਤੋਂ ਕੁਝ ਅਰਸੇ ਬਾਦ ਮੈਂ ਮਿਲੀ ਆਪਣੇ ਪਿਆਰ ਨੁੰ, ਪਹਿਲੀ ਵਾਰ.......
ਮੈਂ ਕਦੇ ਨਹੀ ਭੁਲ ਸਕਦੀ ਉਸਦਾ ਮੇਰੀ ਹਰ ਜ਼ਿੱਦ ਮੰਨਣਾ........ਉਸਦਾ ਲਾਡ, ਓਹ ਛੋਟੀਆਂ-
ਛੋਟੀਆਂ ਗੱਲਾਂ,
ਵੱਡੀਆਂ ਵੱਡੀਆਂ ਵੀ....!
ਉਸਦੇ ਘਰ ਆਉਣ ਤੋਂ ਪਿਹਲਾ ਮੈਂ ਉਡੀਕ ਕਰਨੀ, ਫਿਰ ਉਸਦੀ ਆਵਾਜ਼ ਸੁਣ ਦੌੜੀ ਜਾਣਾ...!
ਮੇਰਾ ਤੇ ਉਸਦਾ ਪਿਆਰ ਅੱਜ ਤੱਕ ਅਵੱਲਾ ਈ ਰਿਹਾ ਏ ਹੀ
ਉਹ ਹਮੇਸ਼ਾ ਹਮਸਫਰ ਬਣਕੇ ਚਲਿਆ ਮੇਰੇ ਨਾਲ, ਹਰ ਰਾਹੇ....!
ਮੇਰਾ ਮਾਰਗ ਦਰਸ਼ਨ ਕਰਦਾ, ਮੈਨੂੰ ਗੋਦੀ ਚੁੱਕ ਤੁਰਦਾ, ਮੇਰੀ ਰੀੜ ਦੀ ਹੱਡੀ, ਮੇਰੇ ਕਣ-ਕਣ
ਵਿਚ ਵਹਿ ਰਿਹਾ ਹੈ ਉਹ......! ਜਿੰਨੀ ਰਾਹੀ ਓਹ ਆਪ ਨਹੀ ਤੁੱਰ ਸਕਿਆ, ਓਹਨੀ ਮੰਜ਼ੀਲੀ
ਸਾਨੂੰ ਭੇਜਣ ਦਾ ਵਸੀਲਾ ਓਹ ਅੱਜ ਤਕ ਕਰਦਾ ਹੈ, ਇਥੋਂ ਤੱਕ ਕਿ ਜਿਹੜੇ ਸ੍ਕੂਲਾਂ ਉਸ ਸਾਨੂੰ
ਭੇਜਿਆ, ਉਥੇ ਤਾਂ ਖੜੇ ਹੋਣਾ ਵੀ ਸਾਡੇ ਲਈ ਸੋਚ ਤੋਂ ਬਾਹਰ ਹੋਣਾ ਸੀ, ਪਰ ਉਸਨੇ ਸਾਡੀਆਂ
ਨੀਹਾਂ ਵੀ ਸ਼ੁਰੂਆਤ ਉਥੋਂ ਜਾ ਕੀਤੀ ਜਿਥੇ ਇੱਕ ਇੱਕ ਇੱਟ ਵੀ ਬਹੁਤ ਮਹਿੰਗੀ ਸੀ, ਭਾਵੇਂ ਉਥੇ
ਮਾਂ-ਬਾਪ ਵਾਲੀਆਂ ਮੀਟਿੰਗਾਂ ਵਿਚ ਜਾਕੇ ਉਸਦੀ ਹਿੰਦੀ ਵੀ ਟੁੱਟ-ਫੁੱਟ ਜਾਂਦੀ ਸੀ, ਅੰਗਰੇਜ਼ੀ
ਦਾ ਤਾਂ ਪਿਹਲਾਂ ਈ ਵੈਰ ਸੀ ਉਹਦੇ ਨਾਲ ਹੀ
ਪਰ ਉਹ ਹਰ ਰਾਹ ਸਾਡੇ ਲਈ ਸਾਫ ਕਰਕੇ ਜੁਟਾਉੰਦਾ ਰਿਹਾ
ਉੰਨਾ ਦੇ ਹਥ ਤੇ ਪੈਰਾਂ ਨੂੰ ਮੈਂ ਇੰਨਾ ਦੇਖਦੀ ਰਹੀ ਹਾਂ, ਕਿ ਮਿੱਟੀ ਤੋਂ ਲੈਕੇ,
ਸਨੋ-ਬੂਟਾਂ ਤੱਕ ....ਇੱਕ ਇੱਕ ਆਈ ਨਵੀਂ ਝੂਰੜੀ ਦਾ ਵੀ ਹਿਸਾਬ ਹੈ ਮੈਨੂੰ.....!! ਉਸਦੇ
ਪੈਰਾਂ ਵਿਚ ਕਹਾਣੀਆਂ ਨੇ, ਵੰਡ ਵੇਲੇ ਦੀਆਂ, ਵੰਡੇ ਗਏ ਬਚਪਨਾਂ ਦੀਆਂ, ਸੁਲਗਦੇ ਪਿਆਰਾਂ
ਦੀਆਂ, ਤੇ ਸਰਹੱਦਾਂ ਤੇ ਲੱਗੇ ਕੰਡਿਆਂ ਦੀਆਂ......ਮੈਂ ਸੁਣਦੀ ਰਹੀ ਹਾਂ, ਉਸਦੇ ਪੈਰਾਂ
ਤੋਂ.......ੀ
ਹੁਣ ਉਸਦੀਆਂ ਉਹ ਮਜ਼ਬੂਤ ਬਾਹਵਾਂ ਪਹਿਲਾ ਨਾਲੋਂ ਕਮਜ਼ੋਰ ਲਗਣ ਲੱਗ ਗਈਆਂ ਨੇ, ਲੱਤਾਂ ਵੀ
ਪਤਲੀਆਂ ਤੇ ਮਾਸ ਢਿੱਲਾ ਲਗਦਾ ਹੈ, ਪਰ ਉਸਦੇ ਮਥੇ ਦਾ ਨੂਰ, ਅਖਾਂ ਦੀ ਚਮਕ, ਹਿੰਮਤ ਤੇ
ਹੋਂਸਲਾ ਅੱਜ ਵੀ ਆਸਮਾਨ ਨੁੰ ਛੋਹਦਾ ਹੈ,
ਤੇ ਉਸਦਾ ਪਿਆਰ....ਮੇਰੇ ਤੇ ਚੜਦੇ ਸੂਰਜ ਦੀ ਹਰ ਰੋਜ਼ ਦੀ ਗਲਬਾਤ ਵਰਗਾ ਹੈ.........!
ਪਰ ਨਹੀ, ਇਹ ਲਫ਼ਜ਼ਾ ਵਿਚ ਪੂਰੀ ਆਓਣ ਵਾਲੀ ਗਲ ਹੀ ਨਈ....!
ਜੋ ਮੇਰੇ ਪਹਿਲੇ ਪਿਆਰ ਦੀ ਹੈ,
...........ਮੇਰੀ ਵੀਰੇ ਤੋਂ ਵੀ ਪਿਹਲਾਂ ਮੇਰੀ ਜ਼ਿੰਦਗੀ ਵਿਚ ਆਏ ਪਹਿਲੇ ਮਰਦ ਦੀ,
ਮੇਰੇ ਪਿਤਾ ਦੀ............!!
-0-
|