ਸਰ ਐਡਵਰਡ ਬਰਨਟ ਟਾਈਲਰ
ਦਾ ਵਿਚਾਰ ਹੈ, ਕਿ ਮਨੁੱਖ ਜੋ ਕੁਝ ਵੀ ਆਪਣੀ ਸੋਚ ਅਤੇ ਕਰ-ਕਮਲਾਂ ਦਵਾਰਾ ਸਮਾਜ ਵਿਚ
ਵਿਚਰਦਾ, ਸਿੱਖਦਾ-ਸਿਖਾਉਂਦਾ ਸਿਰਜਦਾ ਜਾਂਦਾ ਹੈ; ਸੱਭਿਆਚਾਰ ਹੈ।
ਆਮ ਧਾਰਨਾ ਇਹ ਹੈ ਕਿ ਭਾਸ਼ਾ, ਅਤੇ ਸੱਭਿਆਚਾਰ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਅਤੇ ਭਾਸ਼ਾਵਾਂ
ਦੇ ਪਤਨ ਨਾਲ ਉਨ੍ਹਾਂ ਨਾਲ ਜੁੜੇ ਸੱਭਿਆਚਾਰ ਵੀ ਜਾਂਦੇ ਲਗਦੇ ਹਨ। ਜਵਾਹਰ ਲਾਲ ਨਹਿਰੂ
ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਡਾ.ਵੀਰ ਭਾਰਤ ਸਰਕਾਰ ਅਨੁਸਾਰ 1950 ਤੋਂ ਬਾਅਦ 9 ਭਾਰਤੀ
ਭਾਸ਼ਾਵਾਂ ਮਰੀਆਂ ਹਨ, ਅਤੇ ਇਸ ਵਕਤ ਦੁਨੀਆਂ ਦੀਆਂ 2500 ਭਾਸ਼ਾਵਾਂ ਮਰਨ ਕਿਨਾਰੇ ਹਨ। ਜਿਸ
ਵਿਚੋਂ 27 ਭਾਰਤ ਦੀਆਂ ਭਾਸ਼ਾਵਾਂ ਹਨ। ਪੰਜਾਬੀ ਬੋਲੀ ਦੇ ਡਾਵਾਂ-ਡੋਲ ਭੱਵਿਖ ਬਾਰੇ ਖੰਦਸ਼ੇ
ਪੰਜਾਬੀਆਂ ਲਈ ਵੀ ਪਰਸਪਰ ਬਹਿਸ ਦਾ ਵਿਸ਼ਾ ਬਣੇ ਹੋਏ ਹਨ।ਪੱਛਮ ਵਿਚ ਖਾਸਕਰ, ਅਮਰੀਕਾ-ਕੈਨੇਡਾ
ਵਿਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਭੱਵਿਖ ਕੀ ਹੋ ਸਕਦਾ ਹੈ, ਇਸ ਬਾਰੇ ਵਿਚਾਰ-ਚਰਚਾ ਹੀ
ਇਸ ਲੇਖ ਦਾ ਵਿਸ਼ਾ ਹੈ ।
ਸੰਯੁਕਤ ਰਾਸ਼ਟਰ ਨਾਲ ਸੰਬੰਧਤ ਕੰਮ ਕਰਦਿਆਂ ਲੰਮਾ ਸਮਾਂ ਪੰਜਾਬੋਂ ਬਾਹਿਰ ਦੁਨੀਆਂ ਦੇ ਕਈ
ਦੇਸਾਂ ਦੇ ਰਟਨ ਵੇਲੇ ਦੋ ਸੱਭਿਆਚਾਰਾਂ ਦੇ ਸੰਗਮ ਉਤੇ ਵਸਦਾ-ਵਿਚਰਦਾ ਰਿਹਾ ਹਾਂ।ਇਸ ਦੌਰਾਨ
ਮੈਨੂੰ ਇਨ੍ਹਾਂ ਦੇ ਚੰਗੇ-ਮੰਦੇ ਪੱਖਾਂ ਦਾ ਨਤਾਰਾ ਕਰਨ ਦਾ ਚੋਖਾ ਅਵਸਰ ਮਿਲਿਆ ਹੈ।ਮੈਨੂੰ
ਇਸ ਆਧੁਨਿਕ ਪਛਮੀ ਸੱਭਿਆਚਾਰ ਵਿਚ ਜਿਥੇ ਕੁਝ ਮਾੜਾ ਲੱਗਾ, ਉਥੇ ਬਹੁਤ ਕੁਝ ਚੰਗਾ ਹੀ ਲੱਗਾ
ਹੈ।ਪਰ ਮੈਨੂੰ ਪੰਜਾਬੀ ਹੋਣ ਸਦਕਾ ਕਦੇ ਵੀ ਇਸ ਆਧੁਨਿਕ ਸੱਭਿਆਚਾਰ ਦੇ ਸਾਹਮਣੇ ਹੀਣ-ਭਾਵ
ਮਹਿਸੂਸ ਨਹੀਂ ਹੋਇਆ।ਕੰਮ-ਕਾਜੀ ਭਾਸ਼ਾ ਅੰਗਰੇਜ਼ੀ ਹੋਣ ਦੇ ਬਾਵਜੂਦ, ਮੈਨੂੰ ਆਪਣੀ ਮਾਂ ਬੋਲੀ
ਤੇ ਸਦਾ ਮਾਣ ਰਿਹਾ ਹੈ, ਅਤੇ ਮੈਂ ਕਵੀ ਦੇ ਤੌਰ ਪੰਜਾਬੀ ਵਿਚ ਹੀ ਖੁਭ ਕੇ ਲਿਖਦਾ ਰਿਹਾ
ਹਾਂ।ਮੇਰੇ ਵਿਚਾਰ ਅਕਸਰ ਮੇਰੀਆਂ ਕਵਿਤਾਵਾਂ ਵਿਚ ਹੀ ਹੁੰਦੇ ਹਨ।ਪਰ ਇਹ ਲੇਖ ਲਿਖਣ ਦੀ ਲੋੜ
ਇਸ ਲਈ ਪਈ, ਕਿਉਂਕਿ ਮੇਰੀ ਪੰਜਾਬੀ ਸੱਭਿਆਚਾਰ ਦੀ ਗੌਰਵ-ਮਈ ਆਈਡੈਂਟਿਟੀ- ਮੇਰੀ ਪਛਾਣ,
ਮੇਰੀ ‘ਪਗੜੀ‘ ਉਪਰ ਹੀ 9/11 ਮਗਰੋਂ ਅਲ-ਕਾਇਦਾ ਦੇ ਆਤੰਕਵਾਦ ਦਾ ਗ੍ਰਿਹਣ ਲਗ ਗਿਆ ਹੈ।
ਪਗੜੀ ਸਦਕਾ ਹੀ ਮੈਂ ਖਾਹ-ਮੁਖਾਹ ਗੋਰੇ ਨਸਲ-ਵਾਦੀਆਂ ਦੇ ਨਿਸ਼ਾਨੇ ਤੇ ਚੜ੍ਹ ਗਿਆ ਹਾਂ। ਮੇਰੀ
ਜਾਚੇ ਇਹ ਸੱਭਿਆਚਾਰਾਂ ਦੀ ਬੇਵਕਤ ਤੇ ਬੇਲੋੜੀ ਟੱਕਰ ਵਿਚ, ਮੇਰੀ ਬਾਹਰੀ ਦਿੱਖ ਉਨ੍ਹਾਂ ਨਾਲ
ਰਲ-ਗਢ ਹੋਣ ਕਰਕੇ ਹੋਇਆ ਹੈ, ਜੋ ਮੈਂ ਨਹੀਂ ਹਾਂ ।ਮੈਂ ਇਸ ਦਾ ਕਾਰਣ ਆਪਣੇ ਸੱਭਿਆਚਾਰ ਬਾਰੇ
ਬੇ-ਇਲਮੀ, ਅਤੇ ਆਪਣੇ ਵਿਅਕਤੀਤਵ ਉਪਰ ਸਿੱਧਾ ਨਸਲਵਾਦੀ ਹਮਲਾ ਸਮਝਦਾ ਹਾਂ। ਇਕ ਪੰਜਾਬੀ
ਸਿੱਖ ਹੋਣ ਨਾਤੇ ਮੇਰੇ ਨਾਲ ਇਹ ਅਜੀਬ ਅਤੇ ਅਣ-ਸੁਖਾਵਾਂ ਵਰਤਾਰਾ ਹੈ, ਜੋ 50 ਸਾਲ ਤੋਂ
ਪਰਵਾਸ ਵਿਚ ਰਹਿੰਦਿਆਂ ਮੇਰੇ ਵੇਖਣ ਵਿਚ, ਪਹਿਲੀ ਵੇਰ ਵਾਪਰਿਆ ਹੈ !
ਪਰਵਾਸ ਵਿਚ ਖਾਸ ਤੌਰ ‘ਤੇ ਉਤਰੀ ਅਮਰੀਕਾ, ਕੈਨੇਡਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਸ਼ਕਤੀਸ਼ਾਲੀ
ਸੱਭਿਆਚਾਰ ਵਿਚ ਪੰਜਾਬੀ ਸੱਭਿਆਚਾਰ ਦੀ ਰਸ-ਰਸਾਈ ਸੰਭਵ ਤਾਂ ਹੈ, ਪਰ ਸੌਖੀ ਨਹੀਂ। ਸੰਭਵ ਇਸ
ਲਈ ਕਿ ਇਹਨਾਂ ਵਿਚਕਾਰ ਕੋਈ ਸਿਧਾਂਤਕ ਵਿਰੋਧ ਨਹੀਂ ਹੈ। ਭਾਵ ਅਮਰੀਕਨ ਨਵੀਂ ਕੌਮ ਦਾ life,
liberty, persuit of happiness, justice for all, and all men are created
equal under one god, ਵਾਲਾ ਜੋ ਸੰਕਲਪ ਹੈ; ਸਾਡਾ ਪੰਜਾਬੀਆਂ ਦਾ ਮਨਸ਼ਾ ਵੀ ਉਹੀ ਹੈ।
ਸੌਖਾ ਇਸ ਲਈ ਨਹੀਂ ਕਿ ਜੋਬਨ-ਰੁੱਤੇ ਬੇਸ਼ਕ ਹੁਣ ਇਸ ਅਮਰੀਕਨ ਮੁਟਿਆਰ ਦੇ ਮੋਹਵੰਤੇ ਨੈਣ-ਨਕਸ਼
ਦਵਿੲਰਸੲ ਰੰਗਾਂ ਵਿਚ ਉੱਘੜ ਆਏ ਹਨ, ਅਤੇ ਇਹ ਇਕ ‘ਆਜ਼ਾਦ ਖਿਆਲ ਮਿਸ ਯੂਨੀਵਰਸ‘ ਸਥਾਪਤ ਹੋ
ਗਈ ਹੈ, ਫਿਰ ਵੀ ਇਹਦਾ ਕੇਵਲ ਚਿੱਟੀ ਚਮੜੀ ਵਾਲੀ
Judeo-Christian
ਕੁੜੀ ਹੋਣ ਵਾਲਾ ਭਰਮ ਅਜੇ ਟੁੱਟਿਆ ਨਹੀਂ ਹੈ। ਕਾਰਣ: ਅਮਰੀਕਾ ਦੇ ਪਹਿਲੇ ਤਿੰਨ ਮਹਾਨ
ਪਰਧਾਨਾਂ; ਜਾਰਜ ਵਾਸ਼ਿੰਗਟਨ, ਐਬਰਾਹਮ ਲਿੰਕਨ ਅਤੇ ਜੈਫਰਸਨ ਨੇ ਜਿਥੇ ਅਮਰੀਕਾ ਦੀਆਂ ਨੀਹਾਂ
ਪੱਕੀਆਂ ਕਰਨ ਵਿਚ ਮਹਾਨ ਭੂਮਿਕਾ ਨਿਭਾਈ, ਓਥੇ ਕੇਵਲ ਗੋਰੀ ਨਸਲ ਦੇ ਸੰਕਲਪ ਨੂੰ ਹੀ ਧਿਆਨ
ਵਿਚ ਰੱਖਿਆ ਹੈ। ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਮਕਡੌਨਲਡ ਨੇ ਵੀ ਤਾਂ ਆਪਣੇ
ਪਹਿਲੇ ਪਾਰਲੀਮੈਂਟਰੀ ਭਾਸ਼ਨ ਵਿਚ ਹੀ ਇਹ ਕਹਿ ਦਿੱਤਾ ਸੀ, “Canada is a white man’s
country. We will create immigration policies to create a white man’s
country." Diversity, ਭਾਵ ਬਹੁ-ਸੱਭਿਆਚਾਰੀ ਸੰਕਲਪ, ਜੋ ਹੁਣ 21ਵੀਂ ਸਦੀ ਵਾਲੇ ਅਮਰੀਕਾ
ਅਤੇ ਕੈਨੇਡਾ ਵਿਚ ਆਉਣ ਵਾਲੀਆਂ ਪੀੜ੍ਹੀਆਂ ਦਾ ਸੰਕਲਪ ਬਣ ਰਿਹਾ ਹੈ, ਉਨ੍ਹਾਂ ਦੇ ਧਿਆਨ ਵਿਚ
ਮਨਫੀ ਹੀ ਸੀ।ਮਗਰੋਂ ਵੀ ਹੁਣ ਤੀਕ ਘਟ-ਗਿਣਤੀਆਂ, ਖਾਸਕਰ ਰੰਗਦਾਰ ਘਟ-ਗਿਣਤੀ ਅਮਰੀਕਨਾਂ ਦਾ
ਇਤਿਹਾਸ ਗੋਰੇ ਇਤਿਹਾਸ ਹੇਠ ਦਬ ਕੇ ਮੁੱਖ-ਧਾਰਾ ਵਿਚੋਂ ਹਾਸ਼ੀਏ ਉਪਰ ਹੀ ਧੱਕਿਆ ਰਿਹਾ
ਹੈ।ਜੋਹਾਨਾ ਔਗਡਨ, ਪੋਰਟਲੈਂਡ ਸਥਿਤ ਇਤਿਹਾਸਕਾਰਾ, ਜਿਸਦੀ ਖੋਜ ਉਤੇ ਆਧਾਰਤ ਲੇਖ ਸਦਕਾ
ਆਸਟੋਰੀਆ (ਔਰੀਗੌਨ) ਸ਼ਹਿਰ ਦੀ ਸਿਟੀ ਕੌਂਸਲ ਅਤੇ ਮੇਅਰ ਵਲੋਂ ਗਦਰ ਪਾਰਟੀ ਨੂੰ 2013 ਵਿਚ
ਉਸਦੀ, ਸੌ ਸਾਲਾ ਜਨਮ ਸ਼ਤਾਬਦੀ ਉਤੇ ਸਨਮਾਨਤ ਕੀਤਾ ਗਿਆ ਸੀ, Origon Historical
Quarterly*2, ਵਿਚ ਇਸ ਦੇ ਬਾਰੇ ਕੁਝ ਇਸਤਰਾਂ ਲਿਖਦੀ ਹੈ: “ਅਮਰੀਕਾ ਨੇ ਅਮਰੀਕਾ ਬਨਣ
ਵਾਸਤੇ ਸੰਸਾਰ ਭਰ ਤੋਂ ਲੱਖਾਂ ਲੋਕਾਂ ਦੀ ਮਿਹਨਤ ਦਾ ਲਾਭ ਉਠਾਇਆ ਹੈ, ਪਰ ਚੀਨੀ, ਪੰਜਾਬੀ
ਅਤੇ ਹੋਰ ਘਟ ਗਿਣਤੀਆਂ ਨੂੰ ਇਸ ਅਮਰੀਕਨ ਕਹਾਣੀ ਵਿਚੋਂ ਬਾਹਿਰ ਹੀ ਰੱਖਿਆ ਹੈ”।
ਪੰਜਾਬੀ ਆਵਾਸੀਆਂ ਵਿਚੋਂ ਖਾਸਕਰ ਸਿੱਖਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਨਾਲ ਅਜੀਬ ਬੇਗਾਨਗੀ
ਵਾਲਾ ਆਲਮ ਅਜੇ ਵੀ ਬਣਿਆਂ ਆ ਰਿਹਾ ਹੈ। ਇਥੋਂ ਤੀਕ ਕਿ ਸਵਾ ਸੌ ਸਾਲ ਅਮਰੀਕਾ ਵਿਚ ਰਹਿਣ
ਪਿਛੋਂ ਵੀ ਜਦੋਂ ਅਜ ਪਗੜੀ ਬੰਨ੍ਹਣ ਵਾਲਿਆਂ ਵਿਚ 99.9ਗ਼ ਕੇਵਲ ਸਿੱਖ ਹੀ ਹਨ, ਕੋਈ ਇਹਨਾਂ
ਦਾ ਨਾਂ ਤੱਕ ਵੀ ਠੀਕ ਸ਼ਬਦਾਂ ਵਿਚ ਨਹੀਂ ਲੈ ਸਕਦਾ। ਕੋਈ ‘ਸੀਕ‘ ਕਹਿੰਦਾ, ਕੋਈ ‘ਸੀਖ‘ ਅਤੇ
ਕੋਈ ‘ਸ਼ੀਖ‘ ਆਖਦਾ ਹੈ।ਹੁਣੇ ਹੁਣੇ ‘ਕਾਮੇਡੀ ਸੈਂਟਰਲ‘ ਦੇ ਅਮਰੀਕਾ ਵਿਚ ਹਰ-ਮਨ ਪਿਆਰੇ ਅਤੇ
ਸਭ ਤੋਂ ਵਧ ਵੇਖੇ ਜਾਣ ਵਾਲੇ ‘ਡੇਲੀ ਸ਼ੋਅ‘ ਵਿਚ ਹਸਨ ਮਿਨਹਾਜ ਨੇ ਵਾਰਿਸ ਸਿੰਘ ਆਹਲੂਵਾਲੀਆ
ਨਾਲ ਗਲ-ਬਾਤ ਦੌਰਾਨ ਇਕ ਦਿਲਚਸਪ ਸਰਵੇਖਣ ਪੇਸ਼ ਕੀਤਾ ਹੈ। ਇਕ ਫਰੇਮ ਜਿਸ ਵਿਚ ਇਕ ਪਰਿੰਦਾ,
ਬਾਈਨੌਕੂਲਰ, ਹਾਈਡ ਐਂਡ ਸੀਕ, ਖੇਡ ਰਿਹਾ ਬੱਚਾ ਅਤੇ ਇਕ ਪਗੜੀ ਵਾਲੇ ਸਿੱਖ, ਦੀਆਂ ਤਸਵੀਰਾਂ
ਜੜੀਆਂ ਹੋਈਆਂ ਸਨ; ਅਮਰੀਕਨਾਂ ਨੂੰ ਉਹਨਾਂ ਵਿਚੋਂ ਸਿੱਖ ਕੌਣ ਹੈ, ਪਛਾਨਣ ਬਾਰੇ ਹਸਨ ਜਦੋਂ
ਪੁਛਦਾ ਹੈ, ਤਾਂ ਕੋਈ ਪਰਿੰਦੇ ਉਪਰ ਅਤੇ ਕੋਈ ਸੀਕ ਦਾ ਸ਼ਬਦ ਪੜ੍ਹਕੇ, ‘ਹਾਈਡ ਐਂਡ ਸੀਕ‘ ਖੇਡ
ਰਹੇ ਬੱਚੇ ਉਪਰ ਉਂਗਲੀ ਰਖ ਦਿੰਦਾ ਹੈ । ਭਾਵ ਕਿਸੇ ਨੂੰ ਵੀ ਸਿੱਖ ਕੌਣ ਹੈ, ਬਾਰੇ ਕੁਝ ਪਤਾ
ਨਹੀਂ ਹੁੰਦਾ।ਬੇਸ਼ਕ ਇਹ ਕਾਮੇਡੀ ਸ਼ੋਅ ਸੀ, ਪਰ ਅਰਥ ਸਮਝੌਣ ਵਾਸਤੇ ਅਸਲੀਅਤ ਦੇ ਬਹੁਤ ਨੇੜੇ
ਆਖਿਆ ਜਾ ਸਕਦਾ ਹੈ!
ਅਮਰੀਕਾ ਵਿਚ 9/11 ਦੇ ਆਤੰਕਵਾਦੀ ਹਮਲੇ ਮਗਰੋਂ ਤਾਂ ਪਰਵਾਸੀ ਪੰਜਾਬੀ ਸੱਭਿਆਚਾਰ ਦੇ
ਮੁਦੱਈਆਂ ਵਿਚ ਪੰਜਾਬੀ ਸਿੱਖ ਦੀ ਸ਼ਨਾਸ; ਪੱਗ-ਦਾਹੜੀ ਹੀ ਇਸਲਾਮ ਦੇ ਆਤੰਕਵਾਦੀ ਅਲ-ਕਾਇਦਾ
ਨਾਲ ਇਸਤਰਾਂ ਉਲਝਾ ਦਿਤੀ ਗਈ ਹੈ, ਕਿ ਇਸਦੇ ਦਰਸ਼ਨਾਂ ਉਪਰ ਹੀ ਜੇ ਉਂਗਲੀ ਨਹੀਂ, ਤਾਂ ਅੱਖਾਂ
ਨਾਲ ਸੈਨਤ ਜ਼ਰੂਰ ਕੀਤੀ ਜਾ ਰਹੀ ਹੈ। ਪੰਜਾਬੀ ਸਿੱਖਾਂ ਵਿਰੁਧ ਨਫਰਤੀ ਪਰਚਾਰ ਤਾਂ ਕੋਈ ਨਹੀਂ
ਹੈ, ਪਰ ਮੁਸਲਮਾਨ ਆਤੰਕਵਾਦੀ ਸਮਝਕੇ ਜਾਨ-ਲੇਵਾ ਹਮਲੇ ਇਹਨਾਂ ਉਪਰ ਹੀ ਹੋ ਰਹੇ ਹਨ।ਹਵਾਈ
ਅੱਡਿਆਂ ਉੱਪਰ ਤਾਂ ਕਈ ਗੁੰਮਰਾਹ ਸੁਰੱਖਿਆ ਕਰਮਚਾਰੀ ਸਿਰ ਦੇ ਵਾਲਾਂ ਵਿਚੋਂ ਆਈਸਿਸ ਦੀਆਂ
ਜੂੰਆਂ ਲਭਣ ਦੀ ਤਵੱਕੋ ਨਾਲ ਪੱਗਾਂ ਉਤਾਰਨ ਲਈ ਮਜਬੂਰ ਕਰ ਦੇਂਦੇ ਰਹੇ ਹਨ।ਪਰਵਾਸ ਵਿਚ ਇਸ
ਬਦਲਦੇ ਪਰਿਪੇਖ ਵਿਚ ਤਾਂ ਅਜ ਪੰਜਾਬੀ ਸੱਭਿਆਚਾਰ ਦੀ ਪ੍ਰਤੱਖ- ਪ੍ਰਤੀਕ ਪਗੜੀ ਦੀ ਸਲਾਮਤੀ
ਉਪਰ ਹੀ ਸਵਾਲੀਆ ਚਿੰਨ੍ਹ ਲੱਗਾ ਹੋਇਆ ਹੈ; ਸੱਭਿਆਚਾਰ ਦੀ ਗੱਲ ਤਾਂ ਦੂਰ ਦੀ ਗੱਲ ਹੈ! ਇਸ
ਲੇਖ ਨੂੰ ਅਗੇ ਤੋਰਨ ਵਾਸਤੇ ਇਤਿਹਾਸ ਵਿਚ ਥੋੜਾ ਹੋਰ ਪਿੱਛੇ ਜਾਣਾ ਪਵੇਗਾ:
ਇਤਿਹਾਸ ਗਵਾਹ ਹੈ, ਬੇਸ਼ਕ ਪੰਜਾਬੀ ਸੱਭਿਆਚਾਰ ਪੰਜਾਬ ਵਿਚ ਹੀ ਜੰਮਿਆਂ, ਪਲਿਆ ਅਤੇ ਜਵਾਨ
ਹੋਇਆ ਹੈ, ਪਰ ਨਿੱਤ ਮੁਹਿੰਮਾਂ ਇਸ ਉਪਰ ਅਖੌਤੀ ਕਾਬਲ ਦੇ ਜਾਇਆਂ ਨਾਲੋਂ ਕਿਤੇ ਵਧੇਰੇ
ਰਹੀਆਂ ਹਨ।ਪੰਜਾਬ ਦੇ ਸਪੂਤ ਅਤੇ ਪੰਜਾਬੀ ਸੱਭਿਆਚਾਰ, ਇਤਿਹਾਸ ਦੇ ਕਰੜੇ ਇਮਤਿਹਾਨਾਂ ਵਿਚੋਂ
ਗੁਜ਼ਰਦੇ ਰਹੇ ਹਨ।ਬਦੇਸ਼ੀ ਧਾੜਵੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਵਾਰ ਵਾਰ ਲੁੱਟਿਆ, ਬੁਰੀ
ਤਰਾਂ ਮਧੋਲਿਆ, ਕੁਚਲਿਆ ਅਤੇ ਅਪਵਿੱਤਰ ਕਰਨਾ ਚਾਹਿਆ। ਇਥੋਂ ਤੀਕ ਕਿ ਇਸ ਦੇ ਆਪਣੇ
ਜੰਮਿਆਂ-ਜਾਇਆਂ ਨੇ ਵੀ ਇਸ ਨੁੰ ਵੱਢਣ-ਟੁੱਕਣ ਅਤੇ ਤੋੜਣ-ਵਿਗਾੜਣ ਵਿਚ ਕਸਰ ਨਹੀਂ ਛੱਡੀ।
ਐਪਰ ਮੇਰੇ ਪੰਜਾਬ ਦੀ ਮਿੱਟੀ ਅਤੇ ਇਸ ਮਿੱਟੀ ਵਿਚੋਂ ਜੰਮੇ ਸੱਭਿਆਚਾਰ ਵਿਚ ਤਾਸੀਰ ਹੀ ਕੁਝ
ਅਜਿਹੀ ਹੈ, ਜਿਹੜੀ ਕੁਕਨੂਸ ਵਾਂਗ ਆਪਣੀ ਰਾਖ ਵਿਚੋਂ ਜੰਮਦੀ ਰਹੀ ਹੈ।
ਇਹ ਤਾਂ ਰਹੀ ਗੱਲ ਪੰਜਾਬ ਦੀ। ਹੁਣ ਆਓ ਵੇਖੀਏ ਪੰਜਾਬੀ ਸੱਭਿਆਚਾਰ ਪਰਵਾਸ ਅਤੇ ਖਾਸਕਰ
ਅਮਰੀਕਾ ਵਿਚ, ਇਸ ਮੁਕਾਮ ਉਪਰ ਕਦੋਂ ਅਤੇ ਕਿਵੇਂ ਪਹੁੰਚਾ? ਅਤੇ ਇਸ ਬਦਲਦੇ ਪਰਸੰਗ ਵਿਚ
ਇਹਦਾ ਭਵਿਖ ਕੀ ਹੋਵੇਗਾ?
ਪੰਜਾਬੀਆਂ ਵਲੋਂ ਪਰਦੇਸਾਂ ਲਈ ਪਰਵਾਸ ਅਤੇ ਪੰਜਾਬੀ ਸੱਭਿਆਚਾਰ ਦਾ ਅਮਰੀਕਾ ਵਿਚ ਪਰਵੇਸ਼:
ਪੰਜਾਬੀ ਲੋਕ ਕਥਾਵਾਂ ਵਿਚ ਵਲੈਤ ਸ਼ਬਦ ਜੋ ਸ਼ਾਇਦ ਫਾਰਸੀ ਵਿਚੋਂ ਹੈ, ਬਹੁਤ ਰਹੱਸ-ਮਈ ਸ਼ਬਦ ਹੈ
। ਇਹਦਾ ਭਾਵ ਹਰ ਉਸ ਬਾਹਰਲੇ ਦੇਸ ਜਿਵੇਂ ਅਫਰੀਕਾ, ਅਮਰੀਕਾ, ਅਸਟਰੇਲੀਆ ਆਦਿ ਲਈ ਪਰਵਾਸ
ਤੋਂ ਹੈ। ਬਿਹਤਰ ਜ਼ਿੰਦਗੀ ਦੀ ਭਾਲ ਵਿਚ ਜਿਥੋਂ ਦਾ ਦਾਣਾ ਪਾਣੀ ਪੰਜਾਬੀਆਂ ਦੇ ਮੁਕੱਦਰ ਵਿਚ
ਲਿੱਖਿਆ ਹੁੰਦਾ ਸੀ, ਵਲੈਤ ਉਸੇ ਦਾ ਨਾਂ ਸੀ।ਪੰਜਾਬ ਵਿਚੋਂ ਵਲੈਤ ਲਈ ਪਰਵਾਸ 19ਵੀਂ ਸਦੀ
ਵਿਚ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ, ਜਦੋਂ 1838 ਵਿਚ ਯੂਸਫ ਖਾਨ ਕੰਬਲਪੋਸ਼ ਨਾਮੀ ਮੁਸਲਮਾਨ
ਸਭ ਤੋਂ ਪਹਿਲਾਂ ਇੰਗਲੈਂਡ ਪੁਹੰਚਾ ਸੀ।‘ਕਿਤਾਬ ਤ੍ਰਿੰਜਣ‘ ਵਿਚ ਅਮਰਜੀਤ ਚੰਦਨŰ3, ਦੇ
ਹਵਾਲੇ ਨਾਲ ਉਸ ਨੇ ਉਰਦੂ ਵਿਚ ਸਫਰਨਾਮਾ ‘ਤਾਰੀਖੇ ਯੂਸਫੀ ‘ ਅਰਥਾਤ ‘ਅਜਾਏਬਾਤ-ਏ-ਫਰੰਗ‘
ਲਿਖਿਆ, ਜੋ 2004 ਵਿਚ ਦੁਬਾਰਾ ‘ਸੰਗ-ਏ-ਮੀਲ‘ ਵਜੋਂ ਪਰਕਾਸ਼ਤ ਹੋਇਆ ਸੀ।ਪਰੰਤੂ ਸਭ ਤੋਂ
ਪਹਿਲਾ ਪੰਜਾਬੀ ਜੋ ਬੰਦੀ ਬਣਾ ਕੇ ਮਜਬੂਰਨ ਇੰਗਲੈਂਡ ਦਾ ਵਾਸੀ ਬਣਿਆ, ਉਹ ਪੰਜਾਬ ਦਾ
ਮਹਾਰਾਜਾ ਦਲੀਪ ਸਿੰਘ ਹੀ ਸੀ।ਪੂਰਬੀ ਅਫਰੀਕਾ ਵਿਚ ਰੇਲਵੇ ਲਈ ਕੰਮ ਕਰਨ ਵਾਸਤੇ 500 ਪੰਜਾਬੀ
ਮੁਸਲਮਾਨ ਅਤੇ ਸਿੱਖ ਮਿਸਤਰੀਆਂ (ਤਰਖਾਣਾਂ-ਲੋਹਾਰਾਂ) ਦਾ ਸਭ ਤੋਂ ਪਹਿਲਾ ਜਥਾ 1895 ਵਿਚ
ਲਾਹੌਰ ਡਵੀਜ਼ਨ ਤੋਂ ਰਵਾਨਾ ਹੋਇਆ ਸੀ।ਵਰਿਆਮ ਸਿੰਘ ਸੰਧੂŰ4, ਹੁਰਾਂ ਦੇ ਉਸ ਵੇਲੇ ਦੀਆਂ
ਸਾਨਫਰਾਂਸਿਸਕੋ ਦੀਆਂ ਅਖਬਾਰਾਂ ਦੇ ਹਵਾਲੇ ਨਾਲ ਭਾਈ ਬਖਸ਼ੀਸ਼ ਸਿੰਘ ਪੰਜਾਬ ਤੋਂ ਪਹਿਲਾ
ਹਿੰਦੁਸਤਾਨੀ ਸੀ, ਜੋ 1889 ਵਿਚ ਸ਼ਾਂਤ ਮਹਾਂਸਾਗਰ ਦੇ ਪਛਮੀ ਕੰਢੇ ‘ਤੇ ਉੱਤਰਿਆ।ਭਾਈ ਬਖਸ਼ੀਸ਼
ਸਿੰਘ ਪਿੰਡ ਸੁਰਸਿੰਘ ਅੰਮ੍ਰਿਤਸਰ, ਉਸ ਵੇਲੇ ਦੇ ਜ਼ਿਲਾ ਲਾਹੌਰ ਦਾ ਵਸਨੀਕ ਸੀ। ਬਾਕੀ
ਪੰਜਾਬੀਆਂ ਦੇ ਆਉਣ ਲਈ ਸਭ ਤੋਂ ਪਹਿਲਾਂ ਦਰਵਾਜ਼ਾ ਉਸੇ ਨੇ ਹੀ ਖੋਲ੍ਹਿਆ ਸੀ।
ਪੰਜਾਬ ਅੰਦਰ ਅੰਗਰੇਜ਼ੀ ਰਾਜ ਵੇਲੇ 20ਵੀਂ ਸਦੀ ਦਾ ਚੜ੍ਹਾ, ਪੰਜਾਬ ਦੀ ਕਿਸਾਨੀ ਲਈ ਅਤਿ
ਮਾੜੇ ਦਿਨਾਂ ਵਜੋਂ ਗਿਣਿਆਂ ਜਾਂਦਾ ਹੈ। ਡੂੰਘੇ ਮੰਦਵਾੜੇ ਅਤੇ ਦੋਹਰੇ ਟੈਕਸਾਂ ਨੇ ਦਰਮਿਆਨੀ
ਕਿਸਾਨੀ ਦਾ ਲੱਕ ਤੋੜ ਦਿੱਤਾ ਸੀ। ਉਹ ਵੱਡੀ ਗਿਣਤੀ ਵਿਚ ਸ਼ਾਹੂਕਾਰਾਂ ਦੇ ਕਰਜ਼ਿਆਂ ਹੇਠਾਂ ਆ
ਗਏ ਸਨ ਅਤੇ ਜ਼ਮੀਨਾਂ ਛਡ ਕੇ ਬੇਹਤਰ ਜ਼ਿੰਦਗੀ ਲਈ ਕੈਨੇਡਾ, ਅਮਰੀਕਾ ਸਮੇਤ ਕਿਧਰੇ ਹੋਰ ਵਲੈਤ
ਜਾਣ ਲਈ ਮਜਬੂਰ ਹੋ ਗਏ ਸਨ।ਇਸ ਤਰੱ ਅਮਰੀਕਾ ਵਿਚ ਪੰਜਾਬੀ ਸੱਭਿਆਚਾਰ ਦਾ ਪਰਵੇਸ਼ 19ਵੀਂ ਸਦੀ
ਦੇ ਆਖੀਰ ਅਤੇ 20ਵੀਂ ਸਦੀ ਦੇ ਚੜ੍ਹਾ ਵੇਲੇ ਪੰਜਾਬੀਆਂ ਦੀ ਆਮਦ ਨਾਲ ਸ਼ੁਰੂ ਹੋਇਆ। ਜਿਨ੍ਹਾਂ
ਵਿਚ ਕੁਝ ਮੁਸਲਮਾਨ ਅਤੇ ਹਿੰਦੂ ਵੀ ਹੈ ਸਨ, ਪਰ ਬਹੁਗਿਣਤੀ ਪੱਗਾਂ- ਦਾੜ੍ਹੀਆਂ ਵਾਲੇ
ਪੰਜਾਬੀ ਸਿੱਖ ਕਿਸਾਨਾਂ ਅਤੇ ਸੇਵਾ-ਮੁਕਤ ਫੌਜੀ ਸਿੱਖਾਂ ਦੀ ਹੀ ਸੀ।
ਤਰਾਸਦੀ ਇਹ ਹੈ ਕਿ ਉਹ ਪੰਜਾਬੀ, ਕੁਲੰਬਸ ਵਾਂਗ ਕਿਸੇ ਰਾਜੇ, ਰਾਣੀ ਜਾਂ ਸ਼ਾਹੀ ਸਲਤਨਤ,
ਵਲੋਂ ਕੋਈ ਵੱਡੀ ਮਾਰ ਮਾਰਨ ਦੀ ਨੀਅਤ ਨਾਲ ਨਹੀਂ ਸਨ ਆਏ।ਨਾ ਹੀ ਉਹ ਕੁਝ ਹੋਰਾਂ ਵਾਂਗ
ਕੈਲੇਫੋਰਨੀਆਂ ਵਾਲਾ “ਗੋਲਡ ਰੱਸ਼” ਸੁਣਕੇ ਮਾਲਾ-ਮਾਲ ਹੋਣ ਦੀ ਲਾਲਸਾ ਨਾਲ ਏਥੇ ਪਹੁੰਚੇ ਸਨ।
ਉਹ ਤਾਂ ਗੁਲਾਮੀ ਅਤੇ ਗਰੀਬੀ ਹਥੋਂ ਸਤਾਏ, ਦਸਾਂ ਨਹੁੰਆਂ ਦੀ ਕ੍ਰਿਤ-ਕਮਾਈ ਕਰਨ ਵਾਲੇ
ਸਧਾਰਨ ਕਿਸਾਨ ਸਨ। ਜੋ ਆਪਣੇ ਵਤਨ ਨੂੰ ਅਲਵਿਦਾ ਕਹਿ ਕੇ ਆਪਣੇ ਪਰਿਵਾਰਾਂ ਲਈ ਬਿਹਤਰ ਜੀਵਨ
ਦੀ ਭਾਲ ਵਿਚ ਮੇਹਨਤ ਮੁਸ਼ੱਕਤ ਕਰਨ ਲਈ, ਕਿਸੇ ਨਾ ਕਿਸੇ ਹੀਲੇ ਸੱਤ ਸਮੁੰਦਰ ਪਾਰ ਇਸ ਨਵੀਂ
ਦੁਨੀਆਂ ਵਿਚ ਆ ਪਹੁੰਚੇ ਸਨ। ਸ਼ਾਇਦ ਇਹ ਪਹਿਲੀ ਵਾਰ ਸੀ, ਜਦੋਂ ਗੁਰੂਆਂ, ਪੀਰਾਂ ਵਾਲੀ
ਪੰਜਾਂ ਦਰਿਆਵਾਂ ਦੀ ਉਹ ਧਰਤੀ ਪੰਜਾਬੀ ਕਿਸਾਨ ਨੇ ਗਰੀਬੀ ਕਾਰਣ ਇਸਤਰਾਂ ਛੱਡੀ ਹੋਵੇਗੀ। ਉਸ
ਤੋਂ ਪਹਿਲਾਂ ਮੀਆਂ ਰਾਂਝੇ ਨੇ ਤਖਤ-ਹਜ਼ਾਰਾ ਕੇਵਲ ਹੀਰ ਦੇ ਪਿਆਰ ਖਾਤਿਰ ਹੀ ਛੱਡਿਆ ਦੱਸਿਆ
ਜਾਂਦਾ ਹੈ!
“ਨਾ ਜਾਹ ਬਸਰੇ ਨੂੰ ਤੇਰੇ ਭਾਗ ਜਾਣਗੇ ਨਾਲੇ” ਦੇ ਕਹਿਣ ਵਾਂਗ ਇਸ ਨਵੀਂ ਦੁਨੀਆਂ ਵਿਚ
ਪਹੁੰਚਕੇ ਉਹਨਾਂ ਨੂੰ ਕੁਲੰਬੀਆ ਦਰਿਆ ਦੀਆਂ ਆਰਾ ਮਿਲਾਂ, ਰੇਲ-ਰੋਡ ਅਤੇ ਕੈਲੇਫੋਰਨੀਆਂ ਦੇ
ਖੇਤਾਂ ਵਿਚ ਕੰਮ ਤਾਂ ਮਿਲ ਗਿਆ ਸੀ, ਪਰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਅਤੇ ਮਾਣ-ਮਰਿਯਾਦਾ
ਨੂੰ ਡਾਢੀ ਸੱਟ ਵੱਜੀ। ਦੇਸ ਵਿਚ ਗੁਲਾਮੀ ਦੀ ਲਾਹਣਤ ਜਿਸਦੇ ਸਤਾਏ ਹੋਏ ਉਹ ਘਰੋਂ ਨਿਕਲੇ
ਸਨ, ਸੱਤ ਸਮੁੰਦਰ ਪਾਰ ਵੀ ਉਹਨਾਂ ਦਾ ਪਿੱਛਾ ਕਰਦੀ ਆ ਪਹੁੰਚੀ ਸੀ।ਆਜ਼ਾਦੀ ਦਾ ਨਿੱਘ ਮਾਣ
ਰਹੇ ਅਮਰੀਕਨ ਮਜ਼ਦੂਰਾਂ ਵਲੋਂ ਉਹਨਾਂ ਨਾਲ ਹਮਦਰਦੀ ਤਾਂ ਕੀ, ਗੁਲਾਮ ਦੇਸ ਤੋਂ ਆਉਣ ਸਦਕਾ
ਤਾਹਨਿਆਂ ਮੇਹਣਿਆਂ ਅਤੇ ਇਥੋਂ ਤਕ ਕਿ ਬੱਚਿਆਂ ਵਲੋਂ ਵੀ ਕੀਤੇ ਜਾਂਦੇ ਚੰਦਰੇ ਮਖੌਲ ਅਤੇ
ਦੁਰਵਿਹਾਰ ਤੋਂ ਉਹ ਛੇਤੀ ਹੀ ਸਮਝ ਗਏ ਸਨ, ਕਿ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਤੋਂ ਵੀ
ਪਹਿਲਾਂ ਕੀ ਕਰਨ ਦੀ ਲੋੜ ਸੀ। ਉਹ ਆਮ ਅਮਰੀਕਨ ਮਜ਼ਦੂਰਾਂ ਵਲੋਂ ਉਨ੍ਹਾਂ ਪਰਦੇਸੀਆਂ ਨਾਲ
ਮਾੜੇ ਵਰਤਾਉ ਦੇ ਬਾਵਜੂਦ ਅਮਰੀਕਾ ਨਾਲ ਨਫਰਤ ਨਹੀਂ ਸਨ ਕਰਦੇ। ਉਹਨਾਂ ਦਾ ਗੁੱਸਾ ਤਾਂ
ਅੰਗਰੇਜ਼ਾਂ ਖਿਲਾਫ ਵਧ ਰਿਹਾ ਸੀ, ਜਿੰਨ੍ਹਾਂ ਸਦਕਾ ਉਹਨਾਂ ਦਾ ਇਹ ਹਸ਼ਰ ਸੀ। ਆਜ਼ਾਦ ਅਮਰੀਕਾ
ਤੋਂ ਤਾਂ ਉਹ ਏਨੇ ਪਰਭਾਵਤ ਹੋਏ ਸਨ, ਕਿ ਹਿੰਦੁਸਤਾਨ ਨੂੰ ਵੀ ਉਹੋ ਜਿਹਾ ਦੇਖਣਾ ਲੋਚਦੇ ਸਨ।
ਦਿਲਚਸਪ ਗੱਲ ਇਹ ਵੀ ਹੈ, ਕਿ ਆਰਾ ਮਿਲਾਂ ਦੇ ਮਾਲਕ,ਰੇਲ-ਰੋਡ ਕੰਪਨੀਆਂ ਜਾਂ ਹੋਰ ਕੰਮ ਦੇਣ
ਵਾਲੇ, ਪੰਜਾਬੀਆਂ ਦੇ ਕੰਮ-ਕਾਰੀ ਸਦਾਚਾਰ ਤੋਂ ਬਹੁਤ ਪਰਭਾਵਤ ਸਨ ਅਤੇ ਸ਼ਾਇਦ ਹੈਰਾਨ ਵੀ, ਕਿ
ਇਹ ਇਨੇ ਮਿਹਨਤੀ ਅਤੇ ਅਣਖ ਵਾਲੇ ਲੋਕ ਮੁੱਠੀ ਭਰ ਅੰਗਰੇਜ਼ਾਂ ਦੀ ਗੁਲਾਮੀ ਕਿਵੇਂ ਝੱਲ ਰਹੇ
ਹਨ। ਉਹਨਾਂ ਵਿਚੋਂ ਹੀ ਕਈ ਵਿਅੰਗਮਈ ਢੰਗ ਨਾਲ ਅੰਗਰੇਜ਼ਾਂ ਖਿਲਾਫ ਬਗਾਵਤ ਲਈ ਉਕਸਾਉਂਦੇ ਵੀ,
ਹਲਾ-ਸ਼ੇਰੀ ਵੀ ਦਿੰਦੇ ਸਨ। ਹੋਰ ਕਾਰਣਾਂ ਵਿਚ ਗਦਰ ਪਾਰਟੀ ਦੇ ਪਰਧਾਨ ਬਾਬਾ ਸੋਹਣ ਸਿੰਘ
ਭਕਨਾ ਆਪਣੀ ਲਿਖਤ ‘ਜੀਵਨ ਸੰਗਰਾਮ‘ ਵਿਚ ਲਿਖਦੇ ਹਨ, “ ਅਮਰੀਕਾ ਦੀ ਵਸੋਂ ਵਖ ਵਖ ਯੂਰਪੀ
ਮੁਲਕਾਂ ਤੇ ਕੌਮਾਂ ਤੋਂ ਗਈ ਹੋਈ ਸੀ, ਜਿਨ੍ਹਾਂ ਦੇ ਮੁਫਾਦ ਆਪੋ ਵਿਚ ਟਕਰਾਉਂਦੇ ਸਨ; ਮਿਸਾਲ
ਵਜੋਂ ਜਰਮਨ, ਫਰਾਂਸੀਸੀ ਆਦਿ। ਅਮਰੀਕਾ ਦੀ ਸਰਮਾਏਦਾਰੀ ਵੀ ਹਿੰਦੁਸਤਾਨ ਦੀ ਮੰਡੀ ਤੇ ਅੱਖ
ਰਖਦੀ ਸੀ। ਇਹੀ ਕਾਰਣ ਸੀ ਕਿ ਪਹਿਲੇ ਪਹਿਲ ਅਮਰੀਕਨ ਸਰਕਾਰ ਨੇ ਵੀ ਗਦਰ ਪਾਰਟੀ ਦੇ ਕੰਮ ਵਲ
ਬਹੁਤਾ ਧਿਆਨ ਨਹੀਂ ਸੀ ਦਿਤਾ, ਜਦ ਤਕ ਕਿ ਅੰਗਰੇਜ਼ਾਂ ਨੇ ਉਹਨਾਂ ਤੇ ਦਬਾਅ ਨਹੀਂ ਪੱਇੳੱ”.
ਇਥੇ ਇਹ ਦੱਸਣਾ ਇਸ ਲਈ ਜ਼ਰੂਰੀ ਸੀ, ਕਿਉਂਕਿ ਹਿੰਦੀ ਆਵਾਸੀਆਂ ਵਲੋਂ ਅਮਰੀਕਾ ਦੀ ਧਰਤੀ
ਉਪਰੋਂ ਗਦਰ ਪਾਰਟੀ ਦੇ ਨਾਮ ਹੇਠ ਵਿਢੀ, ਹਿੰਦੁਸਤਾਨ ਦੀ ਆਜ਼ਾਦੀ ਲਈ ਇਹ ਲੜਾਈ, ਸੁਨਹਿਰੀ
ਅੱਖਰਾਂ ਵਿਚ ਲਿਖਿਆ ਜਾਣ ਵਾਲਾ ਇੰਡੋ-ਅਮੈਰਿਕਨ ਇਤਿਹਾਸ ਸੀ। ਹਿੰਦੁਸਤਾਨੀ ਪਰਵਾਸੀਆਂ ਦਾ
ਵਡ-ਮੁੱਲਾ ਇਤਿਹਾਸ ਸੀ। ਜਿਸ ਨੂੰ ਵਖ ਵਖ ਕਾਰਣਾ ਕਰਕੇ ਦੋਹਾਂ ਦੇਸ਼ਾਂ ਵਿਚ ਦਬਾ ਕੇ ਹਾਸ਼ੀਏ
ਉਪਰ ਹੀ ਰੱਖਿਆ ਗਿਆ ਹੈ। ਭਾਵ ਨਾਂ ਤਾਂ ਉਨ੍ਹਾਂ ਗਦਰੀ ਦੇਸ਼ਭਗਤਾਂ ਨੂੰ ਹਿੰਦੁਸਤਾਨ ਦੀ
ਆਜ਼ਾਦੀ ਲਈ ਜਦੋ-ਜਹਿਦ ਦੇ ਇਤਿਹਾਸ ਵਿਚ ਬਣਦੀ ਥਾਂ ਮਿਲੀ, ਅਤੇ ਅਮਰੀਕਨ ਜੰਤਾ ਵੀ ਖਾਸਕਰ
ਉਹਨਾਂ ਸਿੱਖ ਪਗੜੀ ਧਾਰੀ ਹਿੰਦੁਸਤਾਨੀਆਂ ਬਾਰੇ, ਜੋ ਅਜ ਵੀ ਅਮਰੀਕਾ ਵਿਚ ਪੱਗਾਂ ਬੰਨਣ
ਵਾਲੇ ਲਗ-ਭਗ ਸਾਰੇ ਦੇ ਸਾਰੇ ਪੰਜਾਬੀ ਸਿੱਖ ਹੀ ਹਨ, ਅਣਜਾਣ ਅਤੇ ਅਭਿੱਜ ਹੀ ਰਹੀ ਹੈ।ਕਿਡਾ
ਚੰਗਾ ਹੋਵੇ ਜੇ ਅਮਰੀਕਾ ਵਿਚ ਵਸਦੇ ਪੰਜਾਬੀ, ਹਿੰਦੁਸਤਾਨੀ, ਪਾਕਿਸਤਾਨੀ, ਬੰਗਲਾਦੇਸ਼ੀ ਵਧ
ਤੋਂ ਵਧ ਗਿਣਤੀ, ਨਾ ਕੇਵਲ “ਮੈਮੋਰੀਅਲ-ਡੇ-ਪਰੇਡ” ਵਿਚ ਸ਼ਾਮਿਲ ਹੋਣ, ਸਗੋਂ ਉਹਨਾਂ ਸਾਂਝੇ
ਦੇਸ਼ਭਗਤ ਗਦਰੀਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਵੀ ਉਸ ਵਿਚ ਸ਼ਾਮਿਲ ਕਰਨ, ਜਿਨ੍ਹਾਂ ਦੀ
ਬਦੌਲਤ ਅਜ ਉਹ ਏਥੇ ਘੁੱਗ ਵਸਦੇ ਹਨ ।
ਪੰਜਾਬ ਵਿਚ ਸਾਡੇ ਪੁਰਖੇ ਦਰਾਵੜ ਸਨ ਜਾਂ ਆਰੀਅਨ, ਬਹਿਸ ਦਾ ਵਿਸ਼ਾ ਹੋ ਸਕਦਾ ਹੈ। ਅਮਰੀਕਾ
ਵਿਚ ਯਕੀਨਨ ਸਾਡੇ ਪੁਰਖੇ ਗਦਰੀ ਹੀ ਸਨ, ਜਿਨ੍ਹਾਂ ਦਾ ਸਦਕਾ ਅਜ ਅਸੀਂ ਏਥੇ ਆਬਾਦ ਹਾਂ ।
9/11 ਦੇ ਇਸਲਾਮਿਕ ਆਤੰਕਵਾਦੀ ਹਮਲੇ ਮਗਰੋਂ ਸਮੁੱਚੇ ਮੁਸਲਮਾਨ ਭਾਈਚਾਰੇ ਵਿਰੁਧ ਨਫਰਤੀ ਸੁਰ
ਤਾਂ ਤੇਜ਼ ਹੋਈ ਈ ਹੈ, ਜੋ ਜਾਇਜ਼ ਨਹੀਂ ਹੈ; ਪਰ ਪੱਗ ਦੀ ਸੌਖੀ ਨਿਸ਼ਾਨਦੇਹੀ ਸਦਕਾ ਸਿੱਖਾਂ
ਨੂੰ ਮੁਸਲਮਾਨ ਸਮਝਕੇ ‘ਹੇਟ-ਕਰਾਈਮ‘ ਨੇ ਉਸ ਤੋਂ ਵੀ ਵਧੇਰੇ ਨੁਕਸਾਨ ਪਹੁੰਚਾਇਆ ਹੈ।ਕਾਰਣ :
ਬੇਸ਼ਕ ਸਿੱਖਾਂ ਵਿਰੁਧ ਸਿਧੇ ਤੌਰ ਉਪਰ ਨਫਰਤੀ ਪ੍ਰਚਾਰ ਨਹੀਂ ਹੈ, ਪਰ ਮੀਡੀਆ ਦੀ ਕਿਰਪਾ
ਸਮਝੋ, ਜਾਂ ਕੁਝ ਰਾਜਨੀਤਕ ਆਗੂਆਂ ਦੀ ਬੁਖਲਾਹਟ ਵਿਚ ਬਿਆਨਬਾਜ਼ੀ ਦਾ ਕਮਾਲ; 9/11 ਮਗਰੋਂ
ਬਹੁਤੇ ਅਮਰੀਕਨ ਲੋਕ ਸਿੱਖਾਂ ਨੂੰ ਪੱਗਾਂ ਦਾੜ੍ਹੀਆਂ ਕਰਕੇ ਬਿਨ-ਲਾਦਿਨ ਦੀ ਅਲ-ਕਾਇਦਾ ਅਤੇ
ਆਤੰਕਵਾਦੀ ਆਈਸਿਸ ਦੇ ਤਾਲਿਬਾਨ ਹੀ ਸਮਝਦੇ ਹਨ।ਇਸ ਦੌਰਾਨ ਪੰਜਾਬੀਆਂ ਉਪਰ 700 ਹਮਲੇ
ਰਿਕਾਰਡ ਕੀਤੇ ਗਏ ਹਨ, ਜਿਨਾਂ ਦੀ ਸ਼ੁਰੂਆਤ 9/11 ਤੋਂ 4 ਦਿਨ ਪਿਛੋਂ ਹੀ ਅਰੀਜ਼ੋਨਾ ਦੇ ਸ਼ਹਿਰ
ਮੈਸਾ ਦੇ ਵਸਨੀਕ ਬਲਬੀਰ ਸਿੰਘ ਸੋਢੀ ਦੇ ਕਤਲ ਨਾਲ ਹੋ ਗਈ ਸੀ। ਸੋਢੀ ਬਲਬੀਰ ਸਿੰਘ ਨੂੰ
ਪੱਗ-ਦਾਹੜੀ ਕਾਰਣ ਬਿਨ ਲਾਦਿਨ ਆਖ ਕੇ ਉਸਦੇ ਗੈਸ-ਸਟੇਸ਼ਨ ਵਿਚ ਹੀ ਗੋਲੀ ਮਾਰ ਕੇ ਮਾਰ ਦਿਤਾ
ਸੀ।ਇਸ ਤੋਂ ਵੀ ਘਿਨਾਉਣੀ ਘਟਨਾ 2012 ਵਿਚ ਘਟੀ ਜਦੋਂ ਇਕ ਗੋਰੇ ਨਸਲਵਾਦੀ ਨੇ ਹਥਿਆਰਾਂ ਨਾਲ
ਲੈਸ ਹੋਕੇ ਓਕ ਕਰੀਕ, ਵਿਸਕੌੋਨਸਿਨ ਦੇ ਗੁਰਦੁਆਰੇ ਦੇ ਅੰਦਰ ਵੜਕੇ ਸਿੱਖਾਂ ਨੂੰ ਮੁਸਲਮਾਨ
ਸਮਝਕੇ ਹਮਲਾ ਕਰ ਦਿਤਾ ਸੀ। ਸੰਗਤ ਵਿਚ ਬੈਠੈ 6 ਅਮਰੀਕਨ ਸਿੱਖ ਮਾਰ ਦਿਤੇ ਅਤੇ ਕਈਆਂ ਨੂੰ
ਸਖਤ ਜ਼ਖਮੀ ਕਰ ਦਿਤਾ ਸੀ। ਮੌਕੇ ਉਪਰ ਪਹੁੰਚਿਆ ਪਹਿਲਾ ਪੁਲੀਸ ਅਫਸਰ ਵੀ ਸਖਤ ਜ਼ਖਮੀ ਹੋ ਗਿਆ
ਸੀ।ਹੁਣ ਜਦੋਂ ਕੁਝ ਰਾਜਸੀ ਆਗੂ ਵੀ ਅਉਣ ਵਾਲੀਆਂ ਚੋਣਾਂ ਵਿਚ ਰਾਜਸੀ ਲਾਹੇ ਖਾਤਿਰ ਇਸ ਵਧ
ਰਹੇ ਨਸਲਵਾਦ ਉਪਰ ਜ਼ੁਬਾਨ ਦਬਾਈ ਰਖਦੇ ਹਨ, ਜਾਂ ਆਪਣੇ ਵੋਟ-ਬੈਂਕ ਖਾਤਿਰ ਹੋਰ ਹਵਾ ਦੇ ਰਹੇ
ਹਨ, ਤਾਂ ਪੰਜਾਬੀ ਹਿੰਦੂਆਂ, ਮੁਸਲਮਾਨਾਂ ਅਤੇ ਖਾਸਕਰ ਸਿੱਖਾਂ ਉਪਰ ਨਫਰਤੀ ਹਮਲਿਆਂ ਦੀਆਂ
ਰਿਪੋਟਾਂ ਵਿਚ ਹੋਰ ਵੀ ਵਾਧਾ ਹੋ ਗਿਆ ਹੈ।
ਇਸ ਨਸਲ-ਵਾਦੀ ਹੇਟ-ਕਰਾਈਮ ਵਜੋਂ ਇਸ ਸਾਲ ਦੇ ਸ਼ੁਰੂ ਵਿਚ ਫਰੈਜ਼ਨੋਂ ਸ਼ਹਿਰ ਵਿਚ ਹੀ ਇਕ ਸਿੱਖ
ਪੰਜਾਬੀ ਦਾ ਕਤਲ ਅਤੇ ਕੰਮ ਉਤੇ ਜਾ ਰਿਹਾ ਦੂਜਾ ਗੰਭੀਰ ਜ਼ਖਮੀ ਹੋਇਆ ਹੈ।ਸਕੂਲਾਂ ਵਿਚ ਸਿੱਖ
ਬੱਚਿਆਂ ਦੀ ਬੁਲੀਇੰਗ ਹੋਰ ਵੀ ਚਿੰਤਾਜਨਕ ਵਿਸ਼ਾ ਹੈ, ਜੋ ਸਿੱਖ ਕੋਲੀਸ਼ਨ ਦੇ ਤਾਜ਼ਾ ਸਰਵੇਖਣ
ਅਨੁਸਾਰ ਸਨਫਰਾਂਸਿਸਕੋ ਬੇ-ਏਰੀਆ ਦੇ ਸਕੂਲਾਂ ਵਿਚ ਕੌਮੀ ਔਸਤ ਨਾਲੋਂ ਦੁਗਣੀ ਹੈ। ਰੋਜ਼ਗਾਰ
ਸੰਬੰਧੀ ਕੰਮਾਂ ਕਾਰਾਂ ਵਿਚ 10-12ਗ਼ ਵਿਤਕਰਾ ਕੀਤਾ ਜਾਂਦਾ ਹੈ।ਬਹੁਤੇ ਅਮਰੀਕਨਾਂ ਅਤੇ
ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਬਾਰੇ ਵਿਧੀਵਤ ਮੁਢਲੀ ਜਾਣਕਾਰੀ ਵੀ ਨਹੀਂ ਹੈ। ਪੰਜਾਬੀ
ਸਿੱਖਾਂ ਨੂੰ ਹਵਾਈ ਅੱਡਿਆਂ ਉਪਰ ਸੁਰੱਖਿਆ ਬਲਾਂ ਵਲੋਂ ਨਖੇੜ ਕੇ ਵਾਧੂ ਪਰੇਸ਼ਾਨ ਕਰਨਾ
ਨਿਤਾਪ੍ਰਤੀ ਵਰਤਾਰਾ ਬਣਿਆਂ ਹੋਇਆ ਹੈ।
ਅਸਚਰਜ ਗੱਲ ਤਾਂ ਇਹ ਹੈ ਕਿ ਉਹ ਪਗੜੀ, ਜੋ ਅੱਤਿਆਚਾਰ ਵਿਰੁਧ ਕਮਜ਼ੋਰ ਦੀ ਰੱਖਿਆ,
ਦਾਨਿਸ਼ਵਰੀ, ਸਰਬ ਸਮਰੱਥਾ, ਸਮਰਪਣ, ਅਤੇ ਅਮਰੀਕਨਾਂ ਵਾਂਗ ਹੀ life, liberty, persuit
of happiness and all men are created equal, ਵਾਲੇ ਸੱਭਿਆਚਾਰ ਦੀ ਲਖਾਇਕ ਸੀ,
ਇਸਲਾਮ ਦੇ ਆਤੰਕਵਾਦੀਆਂ ਨਾਲ ਰਲ-ਗੱਢ ਹੋਣ ਸਦਕਾ ਅਮਰੀਕਨ ਨਸਲਵਾਦੀਆਂ ਵਲੋਂ ‘ਹੇਟ
ਕਰਾਈਮ‘ਦੀ ਸੂਚੀ ਦੀ ਸਿਖਰ ਤੇ ਹੈ। ਪਰ ਕੀ ਇਹ ਸਿੱਖਾਂ ਜਾਂ ਮੁਸਮਾਨਾਂ ਦਾ ਧਾਰਮਿਕ ਮਸਲਾ
ਹੈ? ਨਹੀਂ! ਇਹ ਦੋਹਾਂ ਉਪਰ ਨਸਲਵਾਦੀ ਹਮਲਾ ਹੈ। ਪੰਜਾਬੀ ਸੱਭਿਆਚਾਰ ਉਪਰ ਹਮਲਾ ਹੈ।
ਘਟ-ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਉਪਰ ਹਮਲਾ ਹੈ, ਜੋ ਸਿੱਖ ਪਰਿਵਾਰਾਂ ਵਿਚ ਪਗੜੀ ਬੰਨਣ
ਵਾਲੇ ਜੀਆਂ ਲਈ ਜਾਨ-ਲੇਵਾ ਅਤੇ ਡੂੰਘੀ ਚਿੰਤਾ ਦਾ ਕਾਰਣ ਬਣਿਆਂ ਹੋਇਆ ਹੈ।
ਚੁਣੌਤੀਆਂ ਅਤੇ ਹੇਟ-ਕਰਾਈਮ ਵਿਰੁਧ ਘਟ-ਗਿਣਤੀਆਂ, ਖਾਸਕਰ ਪੰਜਾਬੀ ਸਿੱਖਾਂ ਵਲੋਂ ਪ੍ਰਤੀਕਰਮ
:
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ, ਕੈਨੇਡਾ ਵਰਗੇ ਉੱਨਤ ਦੇਸ਼ ਦੇ ਸ਼ਕਤੀਸ਼ਾਲੀ
ਸੱਭਿਆਚਾਰ ਦੇ ਦਬਾਓ ਸਾਹਵੇਂ ਗੱਲ ਪੰਜਾਬੀ ਸੱਭਿਆਚਾਰ ਦੀ ਹੋਵੇ ਜਾਂ ਕਿਸੇ ਹੋਰ ਨਾਨ-ਵਾਈਟ
ਘਟ-ਗਿਣਤੀ ਸੱਭਿਆਚਾਰ ਦੀ; ਵੱਡੀ ਚੁਣੌਤੀ ਤਾਂ ਇਸ ਧਾਰਨਾਂ ਵਿਚ ਈ ਹੈ, ਕਿ ਅਮਰੀਕਾ ਅਤੇ
ਕੈਨੇਡਾ ਵਰਗੇ ਦੇਸਾਂ ਦੀ ਬੁਨਿਆਦ ‘ਜੂਡੀਓ-ਕ੍ਰਿਸਚੀਅਨ ਵਾਈਟਮੈਨ ਕੰਟਰੀ‘ ਵਜੋਂ ਰਖੀ ਗਈ
ਸੀ, ਜੋ ਕਲ੍ਹ ਦੀ ਗੱਲ ਨਹੀਂ ਹੈ। ਅੰਦਰ-ਖਾਤੇ ਅਜ ਵੀ ਉਸ ਸੋਚ ਵਾਲੇ ਬਹੁਤ ਨੇ। ਪਰ ਉਹ ਹੁਣ
ਦੂਰ ਦੀ ਗੱਲ ਹੈ। ਸਮੇਂ ਦੀ ਸੱਚਾਈ ਅਜ ਕੁਝ ਹੋਰ ਹੈ।ਜਦੋਂ ਬਹੁ-ਸੱਭਿੳੱਚੱਰ ਹਰ ਖੇਤਰ ਵਿਚ
ਸਥਾਪਤ ਹੋ ਰਿਹਾ ਹੈ, ਤਾਂ ਸਚਾਈ ‘ਅਨੇਕਤਾ ਵਿਚ ਏਕਤਾ‘ ਦੀ ਹੈ। ਇਸ ਪਰਸੰਗ ਵਿਚ ਅਮਰੀਕਾ
ਨੂੰ ‘ਮੈਲਟਿੰਗ ਪੌਟ‘ ਕਹਿਣ ਦੀ ਥਾਂ ‘ਲੈਂਡਸਕੇਪ ਗਾਰਡਨ‘ ਕਹਿਣਾ ਠੀਕ ਰਹੇਗਾ, ਜਿਹਦੀ
ਖੁੂਬਸੂਰਤੀ ਅਤੇ ਏਕਤਾ ਇੱਕੋ ਰੰਗ ਦੇ ਫੁੱਲਾਂ ਵਿਚ ਨਹੀਂ, ਵੰਨ-ਸੁਵੰਨਤਾ ਵਿਚ ਹੈ ।
ਦਿਲਚਸਪ ਗੱਲ ਇਹ ਹੈ, ਕਿ ਆਉਣ ਵਾਲੀਆਂ ਚੋਣਾਂ ਵਿਚ ਜਦੋਂ ਅਜ ਅਮਰੀਕਨ ਕੌਮੀ ਸੁਰੱਖਿਆ ਦੇ
ਨਾਂ ਤੇ ਸੰਵਿਧਾਨਿਕ ਅਤੇ ਰਾਜਨੀਤਕ ਭੰਬਲ-ਭੂਸੇ ਵਿਚ ਦੋਰਾਹੇ ਤੇ ਖੜ੍ਹੇ ਕਰ ਦਿਤੇ ਗਏ ਹਨ,
ਨੋਟਰ-ਡੈਮ ਯੂਨੀਵਰਸਿਟੀ ਦੇ ਡੇਵਿਡ ਕੈਂਪਬੈਲ ਅਤੇ ਹਾਰਵਰਡ ਦੇ ਰਾਬਰਟ ਪਟਨਮ, ਦੋ ਉੱਘੇ
ਸਮਾਜਿਕ ਵਿਗੳੱਨੀੳੱ ਵਲੋਂ ਆਪਣੀ ਨਵੀਂ ਕਿਤਾਬ ਵਿਚ ਵੱਖ ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ
ਆਪਸੀ ‘ਵਖਰਾ ਕਰਨਂ‘ ਨਾਲੋਂ ‘ਜੋੜਨ ਵਾਲੇ‘ ਕਰਤਵ ਨੂੰ ਅਮਰੀਕਾ ਦੀ ਅਖੰਡਤਾ ਲਈ ਪਰਭਾਵਪੂਰਵਕ
ਸਰੋਤ ਵਜੋਂ ਵੇਖਿਆ ਗਿਆ ਹੈ।ਇਸ ਸਮੇਂ ਬਹੁ-ਸੱਭਿਆਚਾਰੀ ਅਖੰਡਤਾ ਵਲ ਉਤਸ਼ਾਹਤ ਜਿਹੜੇ ਵੀ ਆਗੂ
ਜਾਂ ਸੂਝਵਾਨ ਲੇਖਕ ਯੂਨੀਵਰਸਟੀਆਂ ਜਾਂ ਰਾਜਨੀਤੀ ਵਿਚ ਰਾਹ-ਦਸੇਰਾ ਵਜੋਂ ਸਰਗਰਮ ਹਨ, ਉਹਨਾਂ
ਨੂੰ ਹੋਰ ਵੀ ਉਤਸ਼ਾਹਤ ਕਰਨ ਅਤੇ ਇਸ ਦੇ ਉਲਟ ਜੋ ਇਸ ਨੂੰ ਪੁਠਾ ਗੇੜ ਦੇਣ ਤੇ ਉਥੱਲ-ਪਥੱਲ ਦੀ
ਤਾਕ ਵਿਚ ਹਨ, ਉਨ੍ਹਾਂ ਦੀ ਰਾਜਨੀਤੀ ਤੋਂ ਸੋਘਾ ਰਹਿਣ ਦੀ ਲੋੜ ਹੈ।
ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਅਮਰੀਕਾ ਵਿਚ ਵਸਦੇ ਪੰਜਾਬੀਆਂ ਨੂੰ ਰੰਗ-ਨਸਲ
ਦੇ ਵਿਤਕਰੇ, ਚੁਣੌਤੀਆਂ ਅਤੇ ਪਰਸਪਰ ਦਬਾਓ ਤੋਂ ਵਧਕੇ ਆਪਣੇ ਮੁਢਲੇ ਘਰ, ਅਰਥਾਤ ਪੰਜਾਬ ਅਤੇ
ਹਿੰਦੁਸਤਾਨ ਵਿਚ ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਲਗੇ ਹੋਏ ਖੋਰੇ ਦਾ ਝੋਰਾ ਵੀ ਮਾਰਦਾ
ਹੈ। ਜੋ ਏਥੇ ਪੁੰਗਰ ਰਹੇ ਪੰਜਾਬੀ ਸੱਭਿਆਚਾਰ ਲਈ ਬਾਧਕ ਨਹੀਂ ਤਾਂ ਸਹਾਈ ਵੀ ਨਹੀਂ ਹੋ
ਸਕਦਾ।ਉਸ ਖੋਰੇ ਵਿਚ ਜੋ ਤਹਿਸ ਨਹਿਸ ਹੋ ਰਿਹਾ ਹੈ, ਉਸ ਦੀਆਂ ਤਰਾਟਾਂ ਸਮੁੰਦਰ ਪਾਰ ਇਥੇ
ਮਹਿਸੂਸ ਹੁੰਦੀਆਂ ਹਨ। ਪੰਜਾਬ ਦੀ ਕਿਸਾਨੀ ਜੋ ਦੇਸ ਦੀ ਰੀੜ੍ਹ ਦੀ ਹੱਡੀ ਅਖਵਾਉਂਦੀ ਸੀ,
ਸੂਬੇ ਦੀਆਂ ਤਿੱਨਾਂ ਵਡੀਆਂ ਯੂਨੀਵਰਸਟੀਆਂ ਰਾਹੀਂ ਸਰਕਾਰ ਵਲੋਂ ਹੀ ਕਰਵਾਏ ਸਰਵੇਖਣ
ਅਨੁਸਾਰ, ਕਰਾਹ ਰਹੀ ਹੈ। ਪੰਜਾਬੀ ਯੂਨੀਵਰਸਟੀ ਪਟਿਆਲਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀ ਟਰੀਬਿਊਨŰ5, ਵਿਚ ਛਪੀ ਖਬਰ
ਅਨੁਸਾਰ 2000-2010 ਤਕ 5000 ਕਿਸਾਨ ਅਤੇ ਖੇਤ ਮਜ਼ਦੂਰ ਆਤਮਘਾਤ ਕਰ ਗਏ ਦੱਸੇ ਗਏ ਸਨ।ਬਾਅਦ
ਵਿਚ ਛੱਪ ਰਹੀਆਂ ਖਬਰਾਂ ਵਿਚ ਵੀ ਕਿਸਾਨੀ ਦੀ ਹਾਲਤ ਬਦ ਤੋਂ ਬਦਤਰ ਹੀ ਦਿਖਾਈ ਦੇ ਰਹੀ ਹੈ।
ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਝੰਬੇ ਨੌਜਵਾਨ ਇਸੇ ਨੂੰ ਹੀ ਧੰਦਾ ਸਮਝ ਬੈਠੇ ਹਨ। ਜੇ ਕਰ ਸਮਾਜ
ਵਿਚ ਰੀੜ੍ਹ ਦੀ ਹੱਡੀ ਵਿਚ ਹੀ ਟੇਢ ਆ ਰਹੀ ਹੋਵੇ, ਨੌਜਵਾਨੀ ਹੀ ਦਸ਼ਾ-ਹੀਨ ਅਤੇ ਸੁਪਨ-ਹੀਨ
ਪ੍ਰਤੀਤ ਹੋਵੇ, ਓਥੇ ਭਾਸ਼ਾ ਅਤੇ ਸੱਭਿਆਚਾਰ ਬਾਰੇ ਚੁੰਝ-ਚਰਚਾ ਦੇ ਕੀ ਅਰਥ ਰਹਿ ਜਾਂਦੇ ਹਨ?
ਸੋਚਣ ਵਾਲਿਆਂ ਨੂੰ ਸੋਚਣਾ ਪਵੇਗਾ!
ਫਿਰ ਵੀ ਜਦੋਂ ਕੋਈ ਭੈਣ-ਭਰਾ ਦੇਸ ਤੋਂ ਏਥੇ ਮਿਲਣ ਆਉਂਦਾ ਹੈ ਤਾਂ ਪੰਜਾਬੀ, ਸਹੁਰੇ ਆਈ
ਕੁੜੀ ਵਾਂਗ, ਸਾਰੇ ਗਮ ਭੁਲਾ ਕੇ ਹੁੱਭ ਕੇ ਮਿਲਦੇ ਹਨ।ਸੁੱਖ ਸਾਂਦ ਅਤੇ ਭਰਾਤਰੀ ਆਓ ਭਗਤ
ਵਿਚ, ਪੰਜਾਬ ਵਿਚੋਂ ਹੀ ਬਣੀ ਕਿਸੇ ਗਾਇਕ ਦੀ ਕੈਸਟ ਉਪਰ ਨਚਾਏ ਗਿੱਧੇ- ਭੰਗੜਿਆਂ ਤੋਂ ਖੁਸ਼
ਹੋ ਕੇ ਜਦੋਂ ਉਹ ਇਹ ਕਹਿੰਦੇ ਹਨ, “ਪੰਜਾਬੀ ਸੱਭਿਆਚਾਰ ਦੇ ਅਸਲੀ ਵਾਰਿਸ ਤੁਸੀਂ ਪਰਵਾਸੀ ਈ
ਹੋ, ਜੋ ਇਸ ਨੂੰ ਸਾਂਭ ਸਕਦੇ ਹੋ; ਪੰਜਾਬ ਵਿਚ ਤਾਂ ਇਸਦਾ ਪਤਨ ਹੀ ਸਮਝੋ”। ਇਹ ਸੁਣਕੇ
ਸਾਨੂੰ ਖੁਸ਼ੀ ਤਾਂ ਹੁੰਦੀ ਈ ਹੈ, ਪਰ ਰੋਣਾ ਵੀ ਬਹੁਤ ਆਉਂਦਾ ਹੈ। ਖੁਸ਼ੀ ਇਸ ਲਈ ਕਿ ਸਾਡਾ
ਮਾਣ ਹੋਇਆ ਹੈ, ਸਾਡੀ ਸਿਫਤ ਹੋਈ ਹੈ, ਸਾਡਾ ਨਵਾਂ ਬਣਾਇਆ ਘਰ ਅਤੇ ਪੁੰਗਰਦਾ ਸੱਭਿਆਚਾਰ
ਉਹਨਾਂ ਨੂੰ ਪਸੰਦ ਆਏ ਹਨ।ਰੋਣਾ ਇਸ ਲਈ ਕਿ ਇਸ ਸੱਭਿਆਚਾਰ ਦੇ ਟਾਹਣ ਉਪਰ ਖੁਸ਼ੀ ਅਤੇ ਖੇੜੇ
ਦੀਆਂ ਜੋ ਫੁੱਲ ਪੱਤੀਆਂ ਉਹ ਵੇਖ ਰਹੇ ਹਨ, ਇਸ ਦੀਆਂ ਜੜ੍ਹਾਂ ਤਾਂ ਓਸੇ ਪੰਜਾਬ ਵਿਚ,
ਉਨ੍ਹਾਂ ਦੀ ਆਪਣੀ ਦੇਖ-ਰੇਖ ਵੱਸ ਈ ਹਨ, ਜਿਥੇ ਇਸ ਦੇ ਪਤਨ ਦੀ ਉਹ ਬਾਤ ਸੁਣਾ ਰਹੇ ਹਨ!
ਇਕ ਗੱਲ ਹੋਰ ਹੈ, ਜੋ ਇਸ ਤੋਂ ਵੀ ਵਡੀ ਚਿੰਤਾ ਦਾ ਕਾਰਣ ਬਨਣ ਜਾ ਰਹੀ ਹੈ। ਉਹ ਹੈ ਕਿ ਦੇਸ
ਵਿਚਲੀਆਂ ਕੁਝ ਮੁੱਢਲੀਆਂ ਸੰਸਥਾਵਾਂ ਨੂੰ ਲਗੇ ਹੋਏ ਘੁਣ, ਅਤੇ ਦੇਸੀ ਬੀਮਾਰੀਆਂ ਦੇ ਕਿਟਾਣੂ
ਇਥੇ ਵੀ ਪਹੁੰਚ ਜਾਣ ਸਦਕਾ ਕਿਤੇ ‘ਜਿਹੜੇ ਰੋਗ ਨਾਲ ਬਕਰੀ ਮਰ ਗਈ, ਉਹੀ ਰੋਗ ਪਠੋਰੇ ਨੂੰ‘
ਵਾਲੀ ਗੱਲ ਨਾ ਹੋ ਜਾਏ।ਇਸੇ ਸਾਲ ਜਨਵਰੀ ਦੇ ਜਿਸ ਦਿਨ ਕੈਲੇਫੋਰਨੀਆਂ ਦੇ ਮੌਡਸਟੋ- ਟਰਲਕ ਦੇ
ਇਲਾਕੇ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਸੱਦੇ ਉਪਰ, ਪ੍ਰੋ: ਨਿਰਵਿਕਾਰ ਸਿੰਘ ਅਤੇ ਸਿੱਖ
ਕੌਂਸਲ ਵਲੋਂ ਮੈਂ, ਸਿੱਖ ਚੇਤਨਾ ਦਿਵਸ ਉਪਰ, ਸਥਾਨਕ ਅਮਰੀਕਨ ਭਾਈਚਾਰੇ ਦੇ ਕੁਝ ਪਤਵੰਤੇ
ਲੋਕਾਂ ਨਾਲ ਮਿਲਕੇ ਪੰਜਾਬੀਆਂ ਦੀ ਕੈਲੇਫੋਰਨੀਆਂ ਨੂੰ ਦੇਣ, ਅਤੇ ਪੰਜਾਬੀਆਂ ਲਈ ਪਗੜੀ ਦੀ
ਮਹੱਤਤਾ ਬਾਰੇ ਕੁੰਜੀਵਤ ਭਾਸ਼ਨ ਦੇ ਰਹੇ ਸਾਂ। ਉਸ ਤੋਂ ਇਕ ਹਫਤਾ ਪਹਿਲਾਂ ਐਤਵਾਰ 10 ਜਨਵਰੀ
2016, ਨੂੰ ਟਰਲਕ ਦੇ ਗੁਰਦੁਆਰੇ ਦੀ ਪਰਬੰਧਕ ਕਮੇਟੀ ਅਤੇ ਮੈਂਬਰ ਸਾਹਿਬਾਨਾਂ ਦੀ ਗੁਰੂ
ਗ੍ਰੰਥ ਦੀ ਹਾਜ਼ਰੀ ਵਿਚ ਹੀ ਗਹਿ-ਗੱਚ ਲੜਾਈ ਦੀ ਵੀਡੀਓ, ਇੰਟਰਨੈਟ ਤੇ ਅੱਗ ਵਾਂਗ ਫੈਲਦੀ
ਦਿਖਾਈ ਦੇ ਰਹੀ ਸੀ। ਸਾਡੀ ਉਸ ਪਰੈਜ਼ਨਟੇਸ਼ਨ ਵਿਚ ਅੁਹੀ ਸਥਾਨਕ ਸਿਵਲ ਕਰਮਚਾਰੀ, ਮੇਅਰ ਅਤੇ
ਸੁੱਰਖਿਆ ਬਲਾਂ ਦੇ ਪੁਲਿਸ ਅਫਸਰ ਵੀ ਸ਼ਾਮਿਲ ਸਨ, ਜੋ ਇਕ ਹਫਤਾ ਪਹਿਲਾਂ ਗੁਰਦੁਆਰੇ ਦੇ ਅੰਦਰ
ਸਿੱਖ ਬੀਬੀਆਂ ਅਤੇ ਮਰਦਾਂ ਨੂੰ ਇਕ ਦੂਜੇ ਦੀਆਂ ਚੁੱਨੀਆਂ ਅਤੇ ਪੱਗਾਂ ਰੋਲਦੇ,
ਘਸੁੰਨ-ਮੁੱਕੀ ਹੁੰਦਾ ਵੇਖਦੇ, ਜੁੱਤੀਆ ਸਮੇਤ ਅੰਦਰ ਦਾਖਲ ਹੋ ਕੇ ਫੜੋ-ਫੜੀ ਕਰ ਰਹੇ ਸਨ!
ਸੈਂਟਰਲ ਵੈਲੀ ਅੰਦਰ ਵਸਦੇ ਪੰਜਾਬੀਆਂ ਦੀ ਇਹ ਰਵਾਇਤ ਰਹੀ ਹੈ, ਇਹ ਦੇਸੋਂ ਆਏ ਹਰ ਰਾਜਸੀ
ਆਗੂ ਨੂੰ, ਉਹ ਕਿਸੇ ਵੀ ਪਾਰਟੀ ਦਾ ਹੋਵੇ, ਉੱਡ ਕੇ ਮਿਲਦੇ ਹਨ। ਇਸ ਵੇਰ ਮਈ ਦੇ ਪਹਿਲੇ
ਹਫਤੇ ਕਲੋਵਿਸ-ਫਰੈਜ਼ਨੋ ਵਿਚ ਪੰਜਾਬ ਵਿਚੋਂ ਇਕ ਰਾਜਸੀ ਪਾਰਟੀ ਦੇ ਪਰਧਾਨ ਦੀ ਫੇਰੀ ਦੌਰਾਨ
ਕੁਝ ਪੰਜਾਬੀ ਭਰਾਵਾਂ ਵਲੋਂ ਹੀ ਪੰਜਾਬ ਸਟਾਈਲ ਗਾਲੀ-ਗਲੋਚ ਵਾਲੀ ਨਾਅਰੇਬਾਜ਼ੀ ਅਤੇ ਹਥੋਪਾਈ
ਵਰਗਾ ਦੁਰਵਿਹਾਰ ਸਥਾਨਕ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਵੀ ਹੁੰਦਾ ਵੇਖਿਆ ਸੀ। ਕੁਝ
ਦਿਨ ਪਹਿਲਾਂ ਇਥੇ ਵੀ ਫਰੈਜ਼ਨੋਂ ਕਾਉਂਟੀ ਸ਼ੈਰਿਫ, ਮਾਰਗਰੇਟ ਮਿੰਮਜ਼ ਦੇ ਸੱਦੇ ਉਪਰ ਕਲੋਵਿਸ
ਪੁਲਸ ਮਹਿਕਮੇ ਦੀ ਜਾਣਕਾਰੀ ਅਤੇ ਸਦ-ਭਾਵਨਾ ਵਾਸਤੇ ਸਿੱਖ ਕੌਂਸਲ ਵਲੋਂ ਮੈਂ ਹੀ ਪੰਜਾਬੀ
ਸੱਭਿਆਚਾਰ ਵਿਚਲੀ ਸ਼ਾਇਸਤਗੀ ਬਾਰੇ ਪਰੈਡਨਟੇੰਨ ਦੇ ਕੇ ੳੱਇੳੱ ਸਾਂ, ਜਿਸ ਵਿਚ ਇਹੀ ਅਫਸਰ
ਸ਼ਾਮਿਲ ਸਨ, ਜੋ ਇਸ ਵੇਰ ਇਥੇ ਇਹ ਸ਼ਰਮਨਾਕ ਦ੍ਰਿਸ਼ ਵੇਖ ਰਹੇ ਸਨ ।
ਡਾਇਆਸਪੋਰਾ ਵਿਚ ਵਸਦੇ ਲੋਕਾਂ ਨੂੰ ਸਮਝਣ ਵਾਸਤੇ ਤੁਹਾਨੂੰ ਪਰੋਫੈਸਰ ਮੋਹਨ ਸਿੰਘ ਹੁਰਾਂ ਦੀ
ਕਵਿਤਾ “ਮਾਂ” ਦੇ ਅਰਥ ਸਮਝਣੇ ਪੈਣਗੇ।ਉਸ ਛੋਟੀ ਜਿਹੀ ਨਜ਼ਮ “ਮਾਂ” ਦੀਆਂ ਆਖਰੀ ਦੋ ਪੰਕਤੀਆਂ
ਵਿਚ ਉਹ ਲਿਖਦੇ ਹਨ:
“ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ੍ਹ ਸੁੱਕਿਆਂ ਮੁਰਝਾਉਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ!”
ਡਾਇਆਸਪੋਰਿਕ ਪੰਜਾਬੀ ਇਹ ਜਾਣਦੇ ਹਨ, ਕਿ ਦੇਸ ਵਿਚ ਨਵੀਂ ਜਾਗ੍ਰਿਤੀ ਵੀ ਆ ਰਹੀ ਹੈ; ਕੁਝ
ਕੁਝ ਚੰਗਾ ਵੀ ਹੋ ਰਿਹਾ ਹੈ।ਦਰਪੇਸ਼ ਮੁਸ਼ਕਲਾਂ, ਝੋਰੇ ਅਤੇ ਉਦਰੇਵੇਂ ਦੇ ਬਾਵਜੂਦ ਉਹਨਾਂ ਨੇ
ਚੜ੍ਹਦੀ ਕਲਾ ਵਿਚ ਰਹਿਕੇ ਸੰਘਰਸ਼ ਕਰਨਾ ਚਿਰੋਕਾ ਸਿਖ ਲਿਆ ਹੋਇਆ ਹੈ। ਉੁਹਨਾਂ ਦੀ ਮਿਹਨਤ
ਅਤੇ ਸਿਰੜ੍ਹ ਸਦਕਾ ਅਜ ਸਾਡੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਇਸ ਧਰਤੀ ਉਪਰ ਫੁੱਲ ਖਿੜਨੇ
ਸ਼ੁਰੂ ਹੋਏ ਹਨ। ਗਦਰੀਆਂ ਦੇ ਵਾਰਸਾਂ ਵਜੋਂ ਇਨ੍ਹਾਂ ਪੰਜਾਬੀਆਂ ਦਾ ਅਜ ਇਹ ਸੱਭਿਆਚਾਰਕ ਧਰਮ
ਹੀ ਸਮਝੋ, ਕਿ ਇਹਨਾਂ ਨੇ ਹਰ ਹਾਲ ਵਿਚ ਪਰਵਾਸ ਵਿਚ ਇਨ੍ਹਾਂ ਫੁੱਲਾਂ ਨੂੰ ਖਿੜਾਈ ਰਖਣ ਲਈ
ਕਸਮ ਖਾਧੀ ਹੋਈ ਹੈ, ਤਾਂ ਜੋ ਪੰਜਾਬ ਵਿਚਲਾ ਮੁਢਲਾ ਬੂਟਾ ਘਟੋ-ਘਟ ਇਨ੍ਹਾਂ ਦੇ ਕਾਰਣ ਨਾ
ਸੁੱਕ ਜਾਏੇ।ਇਸ ਸੋਚ ਨੂੰ ਪਰਨਾਏ ਇਥੇ ਵਸਦੇ ਅਨੇਕ ਸਪੂਤਾਂ ਵਿਚੋਂ ਇਕ ਹੀ ਰੌਸ਼ਨ ਮਿਸਾਲ ਦੇ
ਕੇ ਲੇਖ ਨੂੰ ਅਗੇ ਤੋਰਾਂਗਾ:
ਇਸ ਸੰਮੇਲਨ ਦੀ ਰੂਹੇ-ਰਵਾਂ ਸਰਦਾਰ ਚਰਨਜੀਤ ਸਿੰਘ ਬਾਠ ਸਾਡੇ ਦਰਮਿਆਨ ਹਨ। ਉਹ ਪੰਜਾਬ
ਵਿਚੋਂ ਕੁਝ ਸਮਾਂ ਪਹਿਲਾਂ ਕੇਵਲ 15 ਡਾਲਰ ਜੇਬ ਵਿਚ ਲੈ ਕੇ ਅਮਰੀਕਾ ਪਹੁੰਚੇ
ਸਨ।ਕੈਲੇਫੋਰਨੀਆਂ ਵਿਚ ਲੋਡਾਈ ਦੇ ਕਰੀਬ ਅਕੈਂਪੋ ਵਿਖੇ ਮੈਂ ਵੀ ਉਹ ਇਲਾਕਾ ਵੇਖ ਆਇਆ ਹਾਂ,
ਜਿਥੇ ਉਹ ਸ਼ੁਰੂ ਵਿਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਪਾਲ ਸਿੰਘ ਕੋਲ ਰਹਿਕੇ ਇਕ ਡਾਲਰ
ਘੰਟੇ ਉਪਰ ਦੋ ਸਾਲ, ਆਸ-ਪਾਸ ਦੇ ਖੇਤਾਂ ਵਿਚ ਕੰਮ ਕਰਦੇ ਰਹੇ ਸਨ।ਅਜ ਓਹੀ ਚਰਨਜੀਤ ਸਿੰਘ
ਬਾਠ 15,000 ਏਕੜ ਦੀ ਖੁਦਕਾਸ਼ਤ ਖੇਤੀ ਦਾ ਮਾਲਿਕ ਅਤੇ ਰੇਜ਼ਨ ਕਿੰਗ ਤਾਂ ਹੈ ਹੀ, ਉਹ
ਸਮਾਜਿਕ, ਸੱਭਿਆਚਾਰਿਕ ਅਤੇ ਰਾਜਨੀਤਕ ਗਤੀਵਿਧੀਆਂ ਵਿਚ ਵੀ ਮੋਹਰੇ ਰਹਿਣ ਦਾ ਆਦੀ ਹੈ । ਅਜ
ਵਰਗੀ ਪੰਜਾਬੀ ਅੰਤਰ-ਰਾਸ਼ਟਰੀ ਮਿਲਣੀ ਦਾ ਵੀ ਉਹ ਇਕੱਲਾ ਹੀ ਸਪਾਂਸਰ ਹੈ।ਵਖ ਵਖ ਖੇਤਰਾਂ ਵਿਚ
ਇਸ ਤਰਾਂ ਦੇ ਪੰਜਾਬੀ ਸਪੂਤਾਂ ਦੀਆਂ ਹੋਰ ਮਿਸਾਲਾਂ ਵੀ ਅਨੇਕ ਹਨ। ਜੋ ਸਰਦਾਰ ਦਰਸ਼ਨ ਸਿੰਘ
ਧਾਲੀਵਾਲ ਸਮੇਤ ਇਸ ਸੰਮੇਲਨ ਵਿਚ ਹਾਜ਼ਿਰ ਹਨ, ਤੇ ਜਿਨ੍ਹਾਂ ਬਾਰੇ ਵਿਸਥਾਰ ਕਿਸੇ ਹੋਰ ਥਾਂ
ਲਿਖਿਆ ਜਾਵੇਗਾ । ਇਥੇ ਵਸਦਾ ਹਰ ਪੰਜਾਬੀ ਭਾਵੇਂ ਉਹ ਖੇਤ ਮਜ਼ਦੂਰ, ਟਰੱਕ ਡਰਾਈਵਰ ਜਾਂ ਸਟੋਰ
ਕਲਰਕ ਹੀ ਕਿਉਂ ਨਾ ਹੋਵੇ, ਇਹਨਾਂ ਫੁੱਲਾਂ ਨੂੰ ਤਰੋ-ਤਾਜ਼ਾ ਰਖਣ ਲਈ ਤਨ-ਦੇਹੀ ਨਾਲ ਵਚਨ-ਬੱਧ
ਹੈ। ਪਰ ਉਸ ਤੋਂ ਵੀ ਵਧ ਦੇਸ ਪੰਜਾਬ ਵਿਚਲੇ ਇਸ ਬ੍ਰਿਛ ਦੀਆਂ ਜੜ੍ਹਾਂ ਦੇ ਵਾਰਸਾਂ ਦੀ
ਜ਼ਿਮੇਵਾਰੀ ਬਣਦੀ ਹੈ, ਕਿ ਇਸਦੀ ਮਿੱਟੀ ਅਤੇ ਆਬੋ-ਹਵਾ ਨੂੰ ਹੋਰ ਪ੍ਰਦੂਸ਼ਤ ਹੋਣ ਤੋਂ ਬਚਾਉਣ
ਅਤੇ ਉਨ੍ਹਾਂ ਦੇ ਆਪਣੇ ਕਹੇ ਅਨੁਸਾਰ ਹੀ ਆਪਣੇ ਸਮਾਜ ਅਤੇ ਸੱਭਿਆਚਾਰ ਵਾਲੇ ਉਸ ਪਤਨ ਦੇ
ਕਾਰਣ ਲਭਣ, ਅਤੇ ਉਹਨੂੰ ਠੱਲ਼੍ਹ ਪਾਉਣ।
ਮੇਰੀ ਜਾਚੇ ਹੋਰ ਅਨੇਕ ਕਾਰਣਾਂ ਦੇ ਵਿਸਥਾਰ ਤੋਂ ਉਪਰ ਦੇਸ ਦੀ ਰੀੜ੍ਹ ਦੀ ਹੱਡੀ ਨੂੰ ਜ਼ਰਬ
ਅਤੇ ਸੱਭਿਆਚਾਰ ਦੇ ਪਤਨ ਦਾ ਮੁੱਖ ਕਾਰਣ ਕਵੀ ਪਾਸ਼ ਦੀ ਕਵਿਤਾ ਵਿਚਲੇ “ਸੁਪਨਿਆਂ ਦਾ ਮਰ
ਜਾਣਾ” ਈ ਹੈ। 50 ਸਾਲ ਪਹਿਲਾਂ ਜਦੋਂ ਮੈਂ ਪੰਜੌਰ ਬਾਗ ਵਿਚੋਂ ਬਾਗਬਾਨੀ ਇਨਸਪੈਕਟਰ ਦੀ
ਨੌਕਰੀ ਛੱਡ ਕੇ ਬਿਹਤਰ ਜ਼ਿੰਦਗੀ ਲਈ ਉਚੇਰੀ ਵਿਦਿਆ ਦੀ ਤਵੱਕੋ ਨਾਲ ਇੰਗਲੈਂਡ ਗਿਆ ਸਾਂ, ਤਾਂ
ਮੇਰੇ ਕੋਲ ਵਾਪਿਸ ਦੇਸ ਜਾਕੇ ਬਿਹਤਰ ਸਮ੍ਰੱਥਾ ਨਾਲ ਯੋਗਦਾਨ ਪਾਉਣ ਲਈ ਸੁਪਨਾ ਸੀ।ਜੋ ਵਾਪਿਸ
ਨਹੀਂ ਜਾ ਸਕਿਆ, ਉਹ ਇਕ ਵੱਖਰੀ ਕਹਾਣੀ ਹੈ। ਪਰ ਅਜ ਚੰਗੀ ਨੌਕਰੀ ਵਾਲਾ, ਚੰਗਾ ਪੜ੍ਹਿਆ
ਲਿਖਿਆ ਨੌਜਵਾਨ ਵੀ ਉਥੇ ਕਦੇ ਨਾ ਵਾਪਿਸ ਜਾਣ ਦਾ ਪ੍ਰਣ ਕਰਕੇ, ਪਰਵਾਸ ਲਈ ਭੱਜਣਾ ਚਾਹੁੰਦਾ
ਹੈ। ਨਮੋਸ਼ੀ ਦੀ ਗੱਲ ਹੈ ਕਿ ਇਸ ਵਿਸ਼ਵ ਕਾਨਫ੍ਰੰਸ ਵਿਚ ਹਿੱਸਾ ਲੈਣ ਲਈ ਬੁਲਾਏ ਗਏ ਕੁਝ
ਸਮ੍ਰੱਥਾਵਾਨ ਵਿਅਕਤੀਆਂ ਨੂੰ ਵੀਜ਼ੇ ਲਈ ਇਸ ਸ਼ੱਕ ਦੇ ਆਧਾਰ ਉਪਰ ਨਾਂਹ ਹੋਈ ਸੀ, ਕਿ ਅਮਰੀਕਾ
ਪਹੁੰਚਕੇ ਸ਼ਾਇਦ ਉਹ ਵਾਪਿਸ ਹੀ ਨਾ ਜਾਣ! ਆਖਿਰ ਕਿਉਂ? ਇਹ ਸਵਾਲ ਕਿਸੇ ਉਪਰ ਦੋਸ਼ ਮੜ੍ਹਣ ਦੀ
ਥਾਂ, ਡੂੰਘੀ ਪੜਚੋਲ ਅਤੇ ਢੁਕਦੇ ਸਮਾਧਾਨ ਦਾ ਤਲਬਗਾਰ ਹੈ। ਨਹੀਂ ਤਾਂ ਪੰਜਾਬ ਕੇਵਲ ਸਿਆਸੀ
ਦਮਗਜੇ ਅਤੇ ਵਿਕਾਸਸ਼ੀਲ ਪ੍ਰਾਂਤ ਹੀ ਰਹਿ ਜਾਏਗਾ, ਕਦੇ ਵੀ ਵਿਕਸਤ ਪੰਜਾਬ ਵਜੋਂ
ਕੈਲੇਫੋਰਨੀਆਂ ਨਹੀਂ ਬਣ ਸਕੇਗਾ।ਇਸ ਦਸ਼ਾ ਵਿਚ ਬੁਧ ਧਰਮ ਵਾਂਗ ਮੁੱਢ ਨਾਲੋਂ ਇਹ ਨਾਤਾ
ਟੁੱਟਦਾ ਟੁੱਟਦਾ ਟੁੱਟ ਵੀ ਸਕਦਾ ਹੈ, ਅਤੇ ਕਵੀ ਮੋਹਨ ਸਿੰਘ ਵਾਲਾ ਬੂਟਾ ਸੁਕਦਾ, ਸੁੱਕ ਵੀ
ਸਕਦਾ ਹੈ!
ਠੀਕ ਜਾਂ ਗਲਤ ਹੁਣ ਅਮਰੀਕਾ ਵਿਚ ਜਦੋਂ ਮੁਸਲਮਾਨਾਂ ਪ੍ਰਤੀ ਨਫਰਤੀ ਪਰਚਾਰ ਤੇਜ਼ ਹੋਇਆ ਹੈ,
ਅਤੇ ਮੁਸਲਮਾਨ ਸਮਝ ਕੇ ਪੰਜਾਬੀ ਸਿੱਖ ਵੀ ਗੋਰੇ ਨਸਲਵਾਦੀਆਂ ਦੇ ਨਿਸ਼ਾਨੇ ਤੇ ਲਗਿਆ ਹੋਇਆ
ਹੈ, ਤਾਂ ਪ੍ਰਤੀਕਰਮ ਤਾਂ ਹੋਣਾ ਹੀ ਸੀ।ਪਰ ਸਿੱਖ ਇਸ ਪ੍ਰਤੀਕਰਮ ਵਜੋਂ ਕੇਵਲ ਇਹ ਮੁਹਿੰਮ
ਚਲਾਉਂਦੇ, ਕਿ ਉਹ ਮੁਸਲਮਾਨ ਨਹੀਂ ਤੇ ਇਸਲਾਮਿਕ ਆਤੰਕਵਾਦੀਆਂ ਦੇ ਕਾਰਿਆਂ ਸਦਕਾ, ਸਮੁੱਚੇ
ਮੁਸਲਮਾਨ ਭਾਈਚਾਰੇ ਨੂੰ ਨਖੇੜਕੇ ਆਪਣੇ ਹਾਲ ਉਪਰ ਛੱਡ ਦੇਂਦੇ, ਇਹ ਪੰਜਾਬੀ ਸੱਭਿਆਚਾਰ ਦਾ
ਖਾਸਾ ਵੀ ਨਹੀਂ, ਅਤੇ ਨਾ ਹੀ ਸਿੱਖ ਸਿਧਾਂਤਾਂ ਦੀ ਰਵਾਇਤ। ਉਹ ਤਾਂ ਹਰ ਕੀਮਤ ਉਪਰ ਸਦਾ
ਸਮਾਜਿਕ ਅਨਿਆਏ ਦੇ ਵਿਰੁਧ ਅਤੇ ਲੋੜਵੰਦਾਂ ਦੇ ਹੱਕ ਵਿਚ ਖਲੋਂਦੇ ਆਏ ਹਨ।ਇਸ ਲਈ ਸਿੱਖ ਕੌਣ
ਨਹੀਂ ਦੀ ਥਾਂ, ਸਿੱਖ-ਸੱਭਿਆਚਾਰ ਬਾਰੇ ਠੀਕ ਜਾਣਕਾਰੀ ਅਤੇ ਚੇਤਨਾ ਦਵਾਰਾ ਇਸ ਗੱਲ ਉਤੇ ਜ਼ੋਰ
ਦਿਤਾ ਜਾ ਰਿਹਾ ਹੈ, ਕਿ ਸਿੱਖ ਕੌਣ ਹਨ? ਪੰਜਾਬੀ ਸੱਭਿਆਚਾਰ ਦਾ ਮੀਰੀ ਗੁਣ ਕੀ ਹੈ?।ਇਸ
ਸੰਦਰਭ ਵਿਚ ਇਕ ਨੌਜਵਾਨ ਅਰੀਸ਼ ਸਿੰਘŰ6, ਦਾ ਕਹਿਣਾ ਹੈ, “You don’t have to be a
Muslim to stand against anti-Muslim bigotry. Everyone should stand against
bigotry and hate regardless of the target.”
ਅਮਰੀਕਨ ਡੀਜ਼ਾਈਨਰ-ਐਕਟਰ, ਵਾਰਿਸ ਆਹਲੂਵਾਲੀਆŰ7, ਅਪਣੀਆਂ ਕਿਰਤਾਂ ਵਿਚ ਇਕ ਸਦੀ ਬਾਅਦ ਵੀ
ਕਿ ‘ਸਿੱਖ ਕੌਣ ਹਨ; ਕਿਥੋਂ ਆਏ ਹਨ‘? ਵਰਗੇ ਬੇਤੁਕੇ ਸਵਾਲਾਂ ਦੇ ਜਵਾਬ ਖੁਸ਼-ਮਿਜ਼ਾਜੀ ਵਿਚ
ਦਿੰਦਿਆਂ ਕਹਿੰਦੇ ਹਨ: “ਭਈ ਸਾਡਾ ਵੀ ਉਹੀ ਦੇਸ ਤੇ ਸੱਭਿਆਚਾਰ ਹੈ, ਜਿਥੇ ਲੋਕੀਂ ਪਰਿਵਾਰਾਂ
ਵਿਚ ਰਹਿੰਦੇ ਨੇ, ਟੱਬਰ-ਟੀਰ ਪਾਲਦੇ ਨੇ ਤੇ ਕਮਿਊਨਿਟੀ ਦੀ ਸੇਵਾ ਕਰਦੇ ਨੇ”। ਭਾਵ ਅਮਰੀਕਨ
ਭਰਾਵਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਖਾਸੇ ਅਤੇ ਕਦਰਾਂ ਕੀਮਤਾਂ ਦੀ ਜਣਕਾਰੀ ਤੋਂ
ਜਾਗਰੂਕ ਅਤੇ ਚੇਤੰਨ ਕਰਨਾ ਹੈ, ਤਾਂ ਜੋ ਸਾਨੂੰ ਉਹ ਆਪਣੇ ਨਾਲੋਂ ਵੱਖਰੀ ਦਿੱਖ ਸਦਕਾ ਕੁਝ
ਵੀ ਵੱਖਰਾ ਨਾ ਸਮਝਣ। ਦੂਸਰਾ, ਪੰਜਾਬੀਆਂ ਨੂੰ ਬਲ ਦੇਣਾ ਹੈ, ਕਿ ਇਸ ਮਾੜੇ ਸਲੂਕ ਦੇ
ਬਾਵਜੂਦ ਉਹ ਆਪਣੇ ਆਪ ਨੂੰ ਅਮਰੀਕਣ ਸਮਝਣ, ਓਪਰਾ ਨਾ ਸਮਝਣ। ਇਸ ਪੱਖ ਨੂੰ ਵਿਧੀਵੱਤ ਢੰਗ
ਤਰੀਕਿਆਂ ਨਾਲ ਉਜਾਗਰ ਕਰਨ ਵਾਸਤੇ ਕੌਮੀ ਪੱਧਰ ਉਪਰ ਜਤਣਸ਼ੀਲ ਹੋਰ ਵਿਸ਼ੇਸ਼ ਵਿਅਕਤੀਆਂ ਅਤੇ
ਜਥੇਬੰਦੀਆਂ ਤੋਂ ਛੁਟ, ਇਸ ਇਲਾਕੇ ਵਿਚ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਨੇ ਵੀ
ਬੀੜਾ ਚੁੱਕਿਆ ਹੋਇਆ ਹੈ।
ਸਿੱਖ ਕੌਂਸਲ ਵੈਲੀ ਦੇ ਦਰਜਨ ਤੋਂ ਵਧ ਰਜਿਸਟਰਡ ਗੁਰਦੁਆਰਿਆਂ ਵਲੋਂ ਚੁਣੀ ਹੋਈ ਅਮਰੀਕਾ ਵਿਚ
ਇਸ ਕਿਸਮ ਦੀ ਪਹਿਲੀ ਨਾਨ ਪਰੌਫਿਟ ਸੰਸਥਾ ਹੈ, ਜੋ ਪਿਛਲੇ 22-23 ਸਾਲ ਤੋਂ ਹੋਂਦ ਵਿਚ ਆਈ
ਸੀ।ਇਸ ਕੌਂਸਲ ਵਿਚ ਇਨ੍ਹਾਂ ਗੁਰਦੁਆਰਿਆਂ ਵਲੋਂ ਚੁਣੇ ਹੋਏ ਦੋ ਦਰਜਨ ਤੋਂ ਵਧ ਮੈਂਬਰ ਹਨ,
ਜੋ ਵੱਖ ਵੱਖ ਕਮੇਟੀਆਂ ਵਜੋਂ ਵਿਭਿੰਨ੍ਹ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਇਸ ਨਵੇਂ ਉਸਰ
ਰਹੇ ਬਹੁ-ਸੱਭਿਆਚਾਰੀ ਸਮਾਜ ਲਈ ਉਹ ਉਸਾਰੂ ਕੰਮ ਕਰਦੇ ਆ ਰਹੇ ਹਨ, ਜੋ ਕਿਸੇ ਇਕ ਵਿਅਕਤੀ,
ਸੰਸਥਾ ਜਾਂ ਗੁਰਦੁਆਰੇ ਵਲੋਂ ਕਰਨਾ ਅਸੰਭਵ ਸੀ । ਜਿਨ੍ਹਾਂ ਵਿਚ ਮਲਟੀਫੇਥ ਸੁਸਾਇਟੀ,
ਇੰਟਰਫੇਥ ਅਲਾਇੰਸ, ਕਲੀਨ ਐਨਵਾਰਨਮੈਂਟ ਕਮੇਟੀ, ਡਿਜ਼ਾਸਟਰ ਰੀਲੀਫ ਅਤੇ ਹੇਟ ਕ੍ਰਾਈਮ ਵਿਰੁਧ
ਚੇਤਨਾ ਪੈਦਾ ਕਰਨ ਲਈ ਐਜੂਕੇਸ਼ਨ ਐਂਡ ਸਿੱਖ ਅਵੇਅਰਨੈਸ ਕਮੇਟੀਆਂ ਦੇ ਨਾਂ ਵਰਨਣਯੋਗ ਹਨ।
ਸਿੱਖ ਕੌਂਸਲ ਇਸ ਵਿਸ਼ਵ ਪੰਜਾਬੀ ਸਮਾਗਮ ਨੂੰ ਸਰ-ਅੰਜਾਮ ਦੇਣ ਵਿਚ ਸਤਿਕਾਰਤ ਪੰਜਾਬੀ
ਯੂਨਵਿਰਸਿਟੀ ਪਟਿਆਲਾ ਅਤੇ ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਅਕੈਡਮੀ ਨਾਲ ਮੋਢੇ ਨਾਲ ਮੋਢਾ
ਜੋੜ ਕੇ ਬਰਾਬਰ ਦੀ ਭਾਈਵਾਲ ਰਹੀ ਹੈ। ਕੌਂਸਲ ਦੇ ਜਨਰਲ ਸਕੱਤਰ ਡਾ: ਸ਼ਰਨਜੀਤ ਸਿੰਘ ਪੁਰੇਵਾਲ
ਸਮੇਤ ਸਮੁੱਚੀ ਟੀਮ ਨੇ ਇਸ ਸਮਾਗਮ ਵਿਚ ਯੋਗਦਾਨ ਪਾਇਆ ਹੈ। ਮੈਂ ਵੀ ਇਸੇ ਸੰਸਥਾ ਦੇ ਮੋਢੀ
ਮੈਂਬਰਾਂ ਵਜੋਂ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਐਜੂਕੇਸ਼ਨ ਐਂਡ ਸਿੱਖ ਅਵੇਅਰਨੈਸ ਕਮੇਟੀ
ਦਾ ਕੋ-ਆਰਡੀਨੇਟਰ ਹਾਂ। ਜਿਸ ਵਿਚ ਸਰਦਾਰ ਚਰਨਜੀਤ ਸਿੰਘ ਬਾਠ ਸਮੇਤ ਇਸ ਕਮੇਟੀ ਦੇ ਤੀਸਰੇ
ਮੈਂਬਰ ਸਰਦਾਰ ਭਰਪੂਰ ਸਿੰਘ ਧਾਲੀਵਾਲ (ਸਨ-ਵਾਕੀਨ ਸ਼ਹਿਰ ਦੇ ਸਾਬਕਾ ਮੇੳਰ) ਅਤੇ ਡਾ: ਓਂਕਾਰ
ਸਿੰਘ ਬਿੰਦਰਾ ਸੈਕਰਾਮੈਂਟੋ ਤੋਂ ਸਲਾਹਕਾਰਾਂ ਵਿਚ ਸ਼ਾਮਿਲ ਹਨ। 9/11 ਮਗਰੋਂ ਘਟ ਗਿਣਤੀਆਂ
ਖਾਸਕਰ ਸਿੱਖ ਭਾਈਚਾਰੇ ਲਈ ਜੋ ਨਵੀਂ ਸਥਿੱਤੀ ਪੈਦਾ ਹੋ ਗਈ ਸੀ, ਉਸ ਦੇ ਟਾਕਰੇ ਲਈ ਇਸ
ਕਮੇਟੀ ਵਲੋਂ ਵੀ California Department of Education (CDE) Aqy California
Legislature ਦੇ ਦੋਹਾਂ ਸਦਨਾਂ ਦੇ ਸਹਿਯੋਗ ਨਾਲ ਮਿਲਕੇ ਸਰਕਾਰੇ-ਦਰਬਾਰੇ ਆਮ ਜਾਣਕਾਰੀ
ਅਤੇ ਸਕੂਲਾਂ ਦੇ ਕਰੀਕਲਮ ਲਈ ਮਹੱਤਵਪੂਰਨ ਬਿੱਲ”Ű8, ਪਾਸ ਕਰਵੌਣ ਲਈ ਜ਼ਿਕਰਯੋਗ ਉਪਰਾਲੇ
ਕੀਤੇ ਗਏ ਹਨ। ਸੈਕਰਾਮੈਂਟੋ ਵਿਚ ਐਜੂਕੇਸ਼ਨ ਾੀਪੱਰਟਮੈਂਟ ਅਤੇ ਦੋਹਾਂ ਸਦਨਾਂ ਵਿਚ ਦੋਹਾਂ
ਰਾਜਸੀ ਪਾਰਟੀਆਂ ਦੇ ਆਰ-ਪਾਰ ਲੋੜੀਂਦੀ ਲੌਬੀਇੰਗ ਅਤੇ ਮੀਟਿੰਗਾਂ ਵਿਚ ਸਿੱਖ ਕੌਂਸਲ ਦੀ ਇਸ
ਕਮੇਟੀ ਦਾ ਅਹਿਮ ਰੋਲ ਰਿਹਾ ਹੈ। ਪਿਛਲੇ 7-8 ਸਾਲ ਦੇ ਲੰਬੇ ਸਮੇਂ ਤੋਂ ਸੈਕਰਾਮੈਂਟੋ ਵਿਚ
ਸੰਬੰਧਤ ਦਫਤਰਾਂ ਅਤੇ ਵਧਾਇਕਾਂ ਨਾਲ ਅਨਗਿਣਤ ਮੀਟਿੰਗਾਂ ਦਾ ਪੂਰਾ ਵਿਸਥਾਰ ਇਸ ਲੇਖ ਦਾ
ਵਿਸ਼ਾ ਨਹੀਂ ਹੈ। ਉਹ ਕਿਤੇ ਹੋਰ ਮਿਲ ਸਕਦਾ ਹੈ । ਇਥੇ ਸੰਖੇਪ ਵਿਚ ਹੋਰਨਾਂ ਵਲੋਂ, ਹੋਰਨਾਂ
ਦੇ ਨਾਲ ਮਿਲਕੇ ਜਾਂ ਸਿੱਖ ਕੌਂਸਲ ਵਲੋਂ ਆਪ ਮੋਹਰੀ ਹੋ ਕੇ, ਉਠਾਏ ਗਏ ਕੁਝ ਸਾਰਥਕ ਕਦਮਾਂ
ਉਪਰ ਪੰਛੀ-ਝਾਤ ਇਸ ਤਰਾਂ ਹੈ :
ਸਾਰਥਕ ਕਦਮਾਂ ਦਾ ਸੰਖੇਪ ਵੇਰਵਾ:
1.ਗੁਦੁਆਰਿਆਂ ਵਿਚ ਪੰਜਾਬੀ ਕਲਾਸਾਂ ਦਾ ਪੜ੍ਹਾਇਆ ਜਾਣਾ
ਲਗ-ਭਗ ਸਾਰੇ ਮੈਂਬਰ ਗੁਰਦੁਆਰਿਆਂ ਵਿਚ ਖਾਸ ਤੌਰ ਉਪਰ ਕਰਮਨ, ਸੈਲਮਾ ਅਤੇ ਫਰੈਜ਼ਨੋ ਇਲਾਕਿਆਂ
ਵਿਚ
ਸਥਾਨਕ ਪਰਬੰਧਕਾਂ ਦੀ ਆਪਣੀ ਵਿਉਂਤ ਅਨੁਸਾਰ ਬੱਚਿਆਂ ਨੂੰ ਵਿਧੀਵਤ ਢੰਗ ਨਾਲ ਪੰਜਾਬੀ ਦਾ
ਪੜ੍ਹਾਇਆ ਜਾਣਾ।
2.ਕਰਮਨ ਸ਼ਹਿਰ ਵਿਚ ਪੰਜਾਬੀ ਲਾਏਬਰੇਰੀ ਦੀ ਸਥਾਪਨਾ
ਕਰਮਨ ਸ਼ਹਿਰ ਵਸਦੇ ਪੰਜਾਬੀ ਭਾਈਚਾਰੇ ਅਤੇ ਖਾਸ ਤੌਰ ਤੇ ਸਿੱਖ ਕੌਂਸਲ ਦੇ ਸਥਾਨਕ ਮੈਂਬਰ
ਮੁਹਿੰਦਰ ਸਿੰਘ
ਗਰੇਵਾਲ ਅਤੇ ਜਗਜੀਤ ਸਿੰਘ ਥਿੰਦ ਹੁਰਾਂ ਦੇ ਵਿਸ਼ੇਸ਼ ਉਦਮ ਨਾਲ ਕਰਮਨ ਸ਼ਹਿਰ ਵਿਚ ਅਮਰੀਕਾ ਦੀ
ਸਭ ਤੋਂ ਵਡੀ
ਪੰਜਾਬੀ ਲਾਏਬਰੇਰੀ ਦਾ ਸਥਾਪਤ ਹੋਣਾ।
3.ਕਰਮਨ ਹਾਈ ਸਕੂਲ ਵਿਚ ਪੰਜਾਬੀ ਕਲਾਸਾਂ ਦਾ ਸਫਲਤਾ ਨਾਲ ਪੜ੍ਹਾਇਆ ਜੱਣੱ
ਅਮਰੀਕਾ ਵਿਚ ਕੈਲੇਫੋਰਨੀਆਂ ਦਾ ਕਰਮਨ ਸ਼ਹਿਰ ਪਹਿਲਾ ਸ਼ਹਿਰ ਹੈ, ਜਿਥੇ ਸਥਾਨਕ ਭਾਈਚਾਰੇ ਦੇ
ਸਹਿਯੋਗ ਨਾਲ
ਪਿਛਲੇ 10-12 ਸਾਲ ਤੋਂ ਹਾਈ ਸਕੂਲ ਪੱਧਰ ਤੀਕ ਪੰਜਾਬੀ ਸਫਲਤਾ ਨਾਲ ਪੜ੍ਹਾਈ ਜਾ ਰਹੀ ਹੈ ।
4. ਕੈਲੇਫੋਰਨੀਆਂ ਸਥਿਤ ਸਰਕਾਰੀ ਸਕੂਲਾਂ ਵਿਚ ਜਿਥੇ ਵੀ 15 ਜਾਂ ਵਧ ਬੱਚੇ ਪੰਜਾਬੀ ਜਾਂ
ਹੋਰ ਜ਼ੁਬਾਨ ਪੜ੍ਹਨੀ ਚਾਹੁਣ,
ਕਲਾਸਾਂ ਸ਼ੁਰੂ ਕਰਨ ਲਈ ਬਿੱਲ ਦਾ ਪਾਸ ਹੋਣਾ
5. ACR 20 (LOGUE) 2014 - Inclusion of Sikhism in Post Secondary Education
This bill recognized the need for inclusion of Sikhism in world religions,
Eastern religions,
Asian and South Asian courses at all post- secondary educational
institutions, such as
University of California, California State University and community
college systems, and
advises the concerned academic governing bodies, deans, and department
chairs to include
Sikh culture and faith in their institution's world religions courses.
6. ACR 154 (Gray) 2014 -Adoption of Modesto Model of Teaching World
Geography –
World Religions
This bill acknowledged and applauded the Modesto City School District's
initiative and
achievements in teaching the unique World Geography- World Religions class
(It includes
Sikhism) as a grade 9 compulsary course for the last 15 years, and
recommended that the class
be considered for adoption by other school districts in the state. As a
follow up, the State
Superintendent of Public Instruction, Tom Torlokson issued a directive
statewide to all
educators and institutions for adoption.
7. Corrections to 7th Grade History Textbook
Courtesy Dr. Onkar Singh Bindra:
(a). State Board of Education (SBE) asked the publisher to reprint a 7th
grade history book,
"Age of Voyages: 1350-1600", without the unacceptable image of Guru Nanak.
The publisher
complied and replaced the faulty books already sold to schools.
(b) As requested, the publisher also issued a correction - "DEV"for
incorrect word, "DEVI".
8. Supplemental Instruction Materials Approved by California Department of
Education
a) The Sikh Next Door - Lohgarh Sikh Foundation.
b)The Boy with Long Hair - Sikh Foundation.
c) Cultural Safari- Kaur Foundation.
d) Meet the Sikhs and Sikhs in America - PBS Videos of KVIE TV station
Sacramento.
9.Curriculum Framework For History-Social Science for K-12th Grades
(Framework)
a) During 2008-2009, some Sikh items (Boy with Long Hair; Congressman
Dalip S. Saund,
Bhagat S. Thind vs. Supreme Court, Cheema vs. Thompson, Guru Nanak as a
reformer, and
Sikhism in 9th grade elective "Survey of World Religions" etc. were
included in the 2010 Draft
Framework. Before this, even the word "Sikh" was not found in the
Framework. Unfortunately,
work on the Framework was suspended, as a budget measure in 2009.
b) It took three years and much effort by all concerned including the Sikh
Council of
Central California (SCCC) which attended several meetings and presented
testimonies before
the State Board of Education. Consequently, it was authorized to resume to
completing the
revision of the Framework, through Senate Bill 1540 (Hancock, 2012). The
work is now
expected to be completed this year in 2016.
10. Bullying in schools
California State Board of Education recognizes that bullying in school and
among school age children is a serious problem throughout the state and
nation especially for minorities, which often has serious lasting
consequences.The State Superintendent of Public Instructions (SSPI) issued
directives to all school districts statewide.
Taking advantage of the invitation during our visit to the White House at
the Vaisakhi Celebration in April 2016, the SCCC members Charanjit Singh
Batth and Pashaura Singh Dhillon met with the White House staff and
received a copy of US Dpartment of Education Secretary’s letter enlisting
help from all educational leaders to stress the point that their schools
and institutions of higher education ensure learning environments in which
students are free from discrimination and harassment based on their race,
religion, or national origin. This letter was forwarded to the SSPI Tom
Torlakson for necessary follow up in California schools.
11. Assembly Concurrent Resolutions: Sikh Awareness & AppreciationMonth
November
Coinciding with the birth of Guru Nanak, a series of Bills designating the
month of November as Sikh American Awareness & Appreciation Month were
passed each year since 2010 namely:
ACR 181 (Dan Logue) 2010, ACR 97 (Henry Perea) 2012, ACR 25 (Wieckowski)
2013, ACR 147 (Dickenson) 2014, ACR 37 (Adam Gray) 2015.
These Resolutions recognize and acknowledge the significant contributions
Californians of Sikh heritage have made to the state. These measures would
also seek to afford all Californians the opportunity to understand,
recognize, and appreciate the rich history and shared principles of Sikh
Americans.
12. Guru Nanak Prakash Utsav dedicated to Sikh Awareness & Appreciation
Month November.
In order to take full advantage of these Sikh Awareness bills, Sikh
Council of Central California dedicated its annual event ‘Guru Nanak
Prakash Utsav’ to “Sikh-American Awareness and Appreciation Seminars” in
line with his message each year since 2010. The first such Assembly
Concurrent Resolution ACR 181 (Logue) was passed in 2010. The Seminars are
normally held for all youth in academic settings of Elementary or High
Schools, where more informed scholars and distinguished educationalists
familiar with the American school system across the nation are invited for
presentations to the youth.
13. Routine Education & Sikh Awareness Presentations to Interfaith
Alliance
SCCC has been arranging presentations by its own members as well as
inviting out of town Sikh Scholars to other faith’s places of worship such
as churches, synagogues, mosques, temples as well as to local law
enforcement officials and County Sherriff departments through out the
central valley. To generate good will and awareness about the Sikh
community and Punjabi culture at large, the SCCC also invites speakers of
other faiths and law enforcement officials to address the Sikh gatherings
and congregations on important Sikh events.
14. ACR 34 (Cooper) 2015 - Relative to the November 1984 anti-Sikh
pogroms:
Initiated by the Punjabi community in Sacramento, this measure was passed
to remember those who lost their lives during the November 1984 anti-Sikh
pogroms and massacre in India.
15. Sikh Banner Installed in the UUSS Church:
The Church of the Unitarian Universalist Society of Sacramento had hung
and displayed banners of 18 different religions since 1984 that lacked a
Sikh banner. That was pointed out by the local community leaders and later
included on January 27, 2014.
16. California State University-Teaching of Punjabi Language to meet
Graduation Requirements:
Courtesy Dr. Narinder Singh Kapani of the Sikh Foundation:
(a) To meet the graduation requirements of foreign language at the
California State University Sacramento, Punjabi is being taught since
Spring of 2001.
(b) "Sikh Americans and Globalization", an ethnic studies course, is also
being taught every year for the last 8 years at the CSU.
17. Historians Dr. La Barack, Dr. Mark Juergens Meyers & Johanna Ogden’s
Contributions: consistently working connecting dots on the history and
culture of Punjabi immigrants in California*9.
18. Astoria Proclamaion on Ghadrites Centennial Celebration 2013
ਅਕਤੂਬਰ 2013 ਵਿਚ ਔਰੀਗਨ, ਅਮਰੀਕਾ ਦੇ ਸ਼ਹਿਰ ਆਸਟੋਰੀਆ ਵਿਖੇ ਗਦਰੀਆਂ ਦੀ ਸੌਵੀਂ ਜਨਮ
ਸ਼ਤਾਬਦੀ ਮਨਾਈ ਗਈ ਸੀ।ਪੋਰਟਲੈਂਡ ਵਿਚ ਸਥਿਤ ਇਤਿਹਾਸਕਾਰਾ ਜੋਹਾਨਾ ਔਗਡਨ ਦੇ “Origon
Historical Quarterly magazine Summer 2012: ਵਿਚ “Ghadar, Historical
Silences, and Notions of belonging : Early 1900s Punjabis of the Columbia
River” ਦੇ ਸਿਰਲੇਖ ਹੇਠ ਛਪੇ ਲੇਖ ਉਪਰ ਅਧਾਰਤ ਗਦਰ ਪਾਰਟੀ ਦੇ ਸੌ ਸਾਲਾ ਜਨਮ ਦਿਨ
‘ਤੇ ਅਸਟੋਰੀਆ ਦੀ ਸਿਟੀ ਕੌਂਸਲ ਅਤੇ ਮੇਅਰ ਵਲੋਂ ਦੋ ਦਿਨਾਂ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ
ਗਿਆ ਸੀ, ਜਿਸ ਵਿਚ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਮੈਂਬਰਾਂ ਵਜੋਂ ਪਸ਼ੌਰਾ
ਸਿੰਘ ਢਿੱਲੋਂ ਅਤੇ ਚਰਨਜੀਤ ਸਿੰਘ ਬਾਠ ਵੀ ਸ਼ਾਮਿਲ ਹੋਏ ਸਨ। ਗਦਰ ਪਾਰਟੀ ਦੇ ਜਨਮ ਅਸਥਾਨ
(ਫਿਨਿਸ਼ ਸੋਸ਼ਲਿਸਟ ਹਾਲ ਅਸਟੋਰੀਆ) ਦੇ ਸਾਹਮਣੇ, ਜਿੱਥੇ ਅਪਰੈਲ 1913 ਵਿਚ ਪਹਿਲੀ ਮੀਟਿੰਗ
ਹੋਈ ਸੀ, ਪੱਕੇ ਤੌਰ ਤੇ ਪਲੈਕ ਲਗਾਉਣ ਉਪਰੰਤ ਮੇਅਰ ਵਲੋਂ ਇੰਡੋ-ਅਮੈਰੀਕਨ ਭਾਈਚਾਰੇ ਨੂੰ ਇਕ
ਪਰੌਕਲੇਮੇਸ਼ਨ ਪੇਸ਼ ਕੀਤਾ ਗਿਆ ਸੀ, ਜਿਸਦੀ ਅੰਗਰੇਜ਼ੀ ਲਿਖਤ ਦੇ ਪੰਜਾਬੀ ਉਲਥੇ ਵਿਚੋਂ ਕੁਝ
ਧਾਰਾ ਇਸ ਤਰਾਂ ਹਨ:
- ਜਦੋਂ ਕਿ ਓਰੀਗੌਨ ਸੂਬੇ ਦਾ ਸ਼ਹਿਰ ਅਸਟੋਰੀਆ ਅਮਰੀਕਾ ਦੇ ਪਛਮ ਵਿਚ ਪਥਰੀਲੇ ਚਟਾਨੀ
ਪਹਾੜਾਂ ਦੇ
ਨਾਲ 1811 ਵਿਚ ਵਸਇਆ ਗਿਆ ਸੀ; ਅਤੇ
- ਇਥੇ ਕੰਮ ਕਰਨ ਵਾਲਿਆਂ ਵਿਚ ਵੱਡਾ ਹਿਸਾ ਚੀਨ, ਇੰਡੀਆ ਅਤੇ ਫਿਨਲੈਂਡ ਤੋਂ ਆਏ ਮਜ਼ਦੂਰ ਸਨ।
- ਹੈਮੰਡ ਆਰਾ ਮਿੱਲ ਵਿਚ ਫਿਨਲੈਂਡ ਦੇ ਕਾਮਿਆਂ ਦੇ ਨਾਲ ਇਕ ਸੌ ਪੰਜਾਬੀ ਸਿੱਖ 1910 ਤੋਂ
1922 ਤੱਕ
ਕੰਮ ਕਰਦੇ ਹੁੰਦੇ ਸਨ।
- ਓਦੋਂ ਬ੍ਰਿਟਨ ਵਿਰੁਧ ਅਮਰੀਕਾ ਦੇ ਗਦਰ ਦੀ ਸਫਲਤਾ ਅਤੇ ਫਿਨਲੈਂਡ ਦੇ ਲੋਕਾਂ ਦੀ ਰੂਸ ਦੇ
ਕਬਜ਼ੇ ਵਿਰੁਧ
ਅਜ਼ਾਦੀ ਲਈ ਜਦੋ-ਜਹਿਦ ਨੇ ਪੰਜਾਬੀ ਸਿੱਖਾਂ ਨੂੰ ਆਜ਼ਾਦੀ ਲਈ ਉਤਸ਼ਾਹਿਤ ਕੀਤਾ ਅਤੇ ਪੰਜਾਬੀ
ਸਿੱਖਾਂ ਨੇ
1913 ਵਿਚ ਫਿਨਲੈਂਡ ਸੋਸ਼ਲਿਸਟ ਹਾਲ ਅਸਟੋਰੀਆ ਵਿਚ ਇਕੱਠ ਕਰਕੇ ਗਦਰ ਪਾਰਟੀ ਦੀ ਨੀਂਹ ਰੱਖੀ।
- ਅਮਰੀਕਾ ਅਤੇ ਕਨੇਡਾ ਵਿਚ ਵਸਦੇ ਗਦਰ ਪਾਰਟੀ ਦੇ ਹਜ਼ਾਰਾਂ ਹੀ ਹਮਾਇਤੀ ਇੰਡੀਆ ਪਰਤੇ ਅਤੇ
ਆਪਣੇ ਦੇਸਵਾਸੀਆਂ ਨੂੰ ਬ੍ਰਿਟਨ ਤੋਂ ਆਜ਼ਾਦੀ ਲੈਣ ਲਈ ਉਤਸ਼ਾਹਤ ਕੀਤਾ ਜੋ ਕਿ 1947 ਵਿਚ
ਮਿਲੀ।
- ਗਦਰੀ ਨਾ ਕੇਵਲ ਆਪਣੇ ਦੇਸ ਦੀ ਆਜ਼ਾਦੀ, ਸਮਾਨਤਾ ਭਰਪੂਰ ਸਨਮਾਨਤ ਜੀਵਨ ਜੀਉਣ ਲਈ ਲੜੇ ਅਤੇ
ਮਰੇ, ਸਗੋਂ ਹਰ ਇਮੀਗਰਾਂਟ ਵਾਸੀ ਦੇ ਸਮਾਨਤਾ ਅਤੇ ਨਸਲੀ ਵਿਤਕਰੇ ਤੋਂ ਆਜ਼ਾਦ ਸਨਮਾਨਤ ਜੀਵਨ
ਜੀਉਣ ਦੇ ਹੱਕਾਂ ਲਈ ਵੀ ਲੜੇ ਸਨ।
- 2013 ਦਾ ਸਾਲ, ਉਸ ਗਦਰ ਲਹਿਰ ਦੇ ਸੌ ਸਾਲਾ ਜਨਮ ਦਿਵਸ ਉਤੇ ਇਸ ਇਤਿਹਾਸਿਕ ਇਕੱਤਰਤਾ
ਵਿਚ, ਸਾਰੀਆਂ ਕੌਮਾਂ ਦੀ ਆਜ਼ਾਦੀ ਅਤੇ ਲੋਕ-ਰਾਜ ਲਈ ਪ੍ਰੋੜਤਾ ਕਰਦਾ ਹੈ।
ਇਸ ਲਈ ਹੁਣ ਮੈਂ ਵਿਲਿਸ ਐਸ. ਡੂਸੈਨ ਅਸਟੋਰੀਆ ਦਾ ਮੇਅਰ 2013 ਦੇ ਸਾਲ ਨੂੰ ਅਸਟੋਰੀਆ,
ਓਰੀਗੌਨ ਸ਼ਹਿਰ ਵਿਚ, ਗਦਰ ਲਹਿਰ ਦੀ ਸਥਾਪਨਾ ਦੇ ‘ਸੌ ਸਾਲਾ ਜਨਮ ਦਿਵਸ‘ ਦਾ ਐਲਾਨ ਕਰਦਾ
ਹਾਂ।
ਇਸ ਨਗਰ-ਨਿਗਮ ਪੱਤਰ ਨੂੰ ਘੋਸ਼ਿਤ ਕਰਨ ਦੀ ਗਵਾਹੀ ਵਿਚ ਮੈਂ ਆਪਣੇ ਹਸਤ-ਕਮਲਾਂ ਨਾਲ ਅਸਟੋਰੀਆ
ਸ਼ਹਿਰ ਦੀ ਮੋਹਰ 18 ਮਾਰਚ, 2013 ਵਾਲੇ ਦਿਨ ਲਗਾਈ ਹੈ.
19. Ghadri Proclamations on Centennial Celebration Passed in California
cities
ਆਸਟੋਰੀਆ- ਔਰੀਗੌਨ ਦੀ ਤਰਜ਼‘ਤੇ ਸਿਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਉਦਮ ਨਾਲ
ਫਰੈਜ਼ਨੋਂ ਸ਼ਹਿਰ ਸਮੇਤ ਕੈਲੇਫੋਰਨੀਆਂ ਦੇ ਦਰਜਣ ਹੋਰ ਵਡੇ ਸ਼ਹਿਰਾਂ ਦੀਆਂ ਸਿਟੀ ਕੌਸਲਾਂ ਅਤੇ
ਮੇਅਰਾਂ ਵਲੋਂ ਵੀ ਗਦਰੀਆਂ ਸੰਬੰਧੀ ਪਰੌਕਲੇਮੇਸ਼ਨ ਜਾਰੀ ਕੀਤੇ ਗਏ ਸਨ।
20. Prime Minister Manmohan Singh on Ghadrites at Pravasi Bhartiya Divas
in Kochi 2013
In India, During his inaugural address on January 8, 2013 at Pravasi
Bhartiya Divas in Kochi, Prime Minister Dr. Manmohan Singh said: "This
year, we are celebrating the centenary of the Gadar Movement, which was a
luminous spark of support in distant California for the struggle for
independence being waged at home in our country. Apart from commemorating
it by the issue of a special postage stamp, we will also upgrade the Gadar
Memorial in San Francisco into a functional museum and library with a
sculpture to honor the Gadari Babas, the heroes of the great
movement."This was most welcome by the Indian diaspora especially Punjabi
community living in California.
21. ਸਨਫਰਾਂਸਿਸਕੋ ਗਦਰ ਮੈਮੋਰੀਅਲ (ਸਮਾਰਕ) ਦਾ ਖੁਲ੍ਹਣ:
ਗਦਰੀਆਂ ਦੇ ਨਾਂ ਨਾਲ ਸੰਬੰਧਤ ਸਮੂਹਿਕ ਜਥੇਬੰਦੀਆਂ ਵਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ
ਨਾਲ ਸਨਫਰਾਂਸਿਸਕੋ ਗਦਰ ਸਮਾਰਕ, ਜੋ ਲੰਮੇ ਸਮੇਂ ਤੋਂ ਬੰਦ ਪਿਆ ਹੋਇਆ ਸੀ, ਪਬਲਿਕ ਵਾਸਤੇ
ਖੋਲ੍ਹ ਦਿਤਾ ਗਿਆ ਹੈ।ਜਿਥੇ ਕੈਲੇਫੋਰਨੀਆਂ ਦੇ ਹੋਰ ਸ਼ਹਿਰਾਂ ਵਿਚ ਉਨ੍ਹਾਂ ਦੀ ਯਾਦ ਮਨਾਈ
ਜਾਂਦੀ ਹੈ, ਭਾਰਤੀ ਕੌਂਸਲ ਜਨਰਲ ਦੀ ਸਹਾਇਤਾ ਨਾਲ ਹੁਣ ਉਥੇ ਵੀ ਹਰ ਸਾਲ ਗਦਰੀ ਯਾਦਗਾਰੀ
ਮੇਲਾ ਮਨਾਇਆ ਜਾਂਦਾ ਹੈ। ਗਦਰ ਸਮਾਰਕ ਦੇ ਕੀਤੇ ਜਾ ਰਹੇ ਨਵੀਨੀਕਰਨ ਵਿਚ ਯਾਦਗਾਰੀ ਬੁੱਤ,
ਮਿਊਜ਼ੀਅਮ ਅਤੇ ਆਧੁਨਿਕ ਲਾਏਬ੍ਰੇਰੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ।ਇਥੇ ਹੀ 2013 ਵਿਚ ਗਦਰ
ਪਾਰਟੀ ਦੀ ਜਨਮ ਸ਼ਤਾਬਦੀ ‘ਤੇ ਬੋਲਦਿਆਂ ਉਘੇ ਇਤਿਹਾਸਕਾਰ Dr. Mark Juergensmeyer dy
bol sn: “I am very proud to be a Californian knowing that the first flag
of Indian Independence was flown from this very place, the Yugantar Ashram
at 5 Wood Street, San Francisco in California in 1913”. It is now renamed
as ‘Ghadar Samark’ *10.
22. ਕੌਮੀ ਪਧਰ ਉਪਰ Diversity ਬਾਰੇ ਵਿਲੱਖਣ ਗਤੀ-ਵਿਧੀੳੱ:
ਇਸ ਲੇਖ ਦੀ ਸੀਮਾਂ ਸਦਕਾ ਨਸਲਵਾਦੀ ਹੇਟ-ਕਰਾਈਮ ਦੇ ਵਿਰੁਧ ਅਤੇ ਬਹੁ-ਸੱਭਿਆਚਾਰ ਦੇ ਪੱਖ
ਵਿਚ ਕੌਮੀ ਪੱਧਰ ਉਪਰ ਹੋ ਰਹੀਆਂ ਸਾਰੀਆਂ ਗਤੀ-ਵਿਧੀਆਂ ਦਾ ਲੇਖਾ-ਜੋਖਾ ਵੀ ਅਸੰਭਵ ਹੈ।ਕੁਝ
ਵਿਲੱਖਣ ਅਤੇ ਵਰਨਣਯੋਗ ਉਪਰਾਲਿਆਂ ਦਾ ਖੁਲਾਸਾ ਇਸਤਰਾਂ ਹੈ:
a) ਹੌਲੀਵੁਡ ਵਲੋਂ ਪਿਛਲੇ 100 ਸਾਲ ਤੋਂ ਖਾਸ ਕਰ ਏਸ਼ੀਅਨ ਕਿਰਦਾਰ ਨੂੰ ਚਿੱਟੇ ਐਕਟਰਾਂ
ਵਲੋਂ ਨਿਭਾਉਂਦੇ ਰਹਿਣ ਨੂੰ ਨਸਲਵਾਦੀ ਦਸਦਿਆਂ ਇਸ ਦੇ ਵਿਰੁਧ ਮਾਰਗਰਿਟ ਚੋ, ਵਲੋਂ ਜ਼ੋਰਦਾਰ
ਟਵਿੱਟਰ ਮੁਹਿੰਮ ‘#ੱਹਟਿੲੱਅਸਹੲਦੌੂਠ ਠੱਟਿਟੲਰ ਛਹਅਟ ੱਟਿਹ ੰਅਰਗਅਰੲਟ ਛਹੋ’ ਦੇ ਨਾਂ ਹੇਠ
ਚਲਾਈ ਜਾ ਹੀ ਹੈ। ਇਸ ਵਿਚ ਏਸ਼ੀਅਨ ਅਮੈਰਿਕਨ ਨੂੰ ਹੀ ਆਪਣਾ ਕਿਰਦਾਰ ਨਿਭਾਉਣ ਲਈ ਜ਼ੋਰ ਦਿਤਾ
ਜਾ ਰਿਹਾ ਹੈ ।
b) ਇਸ ਸਾਲ ‘ਐਮੀ ਅਵਾਰਡਜ਼‘ ਵਿਚ ਰੰਗਦਾਰ ਕਲਾਕਾਰਾਂ ਨੂੰ ਬਣਦੀ ਥਾਂ ਨਾ ਦੇਣ ਵਿਰੁਧ ਪਰਸਿਧ
ਐਕਟਰ ਵਿਲੀਅਮ ਸਮਿੱਥ ਨੇ ਆਪਣੀ ਐਕਟਰ ਪਤਨੀ ਜਾਡਾ ਪਿੰਕਟ ਸਮਿੱਥ ਅਤੇ ਹੋਰਨਾਂ ਨਾਲ ਮਿਲਕੇ
ਜ਼ੋਰਦਾਰ ਆਵਾਜ਼ ਉਠਾਈ ਅਤੇ ਆਉਣ ਵਾਲੇ ਪਰੋਗਰਾਮਾਂ ਲਈ ਦਰੁਸਤੀ ਕਰਵਾ ਕੇ ਬਣਦੇ ਹੱਕਾਂ ਲਈ
ਰਾਹ ਪਧਰਾ ਕਰਵਾ ਲਿਆ ਹੈ.
c) “ We Need Diverse Books” because we are diverse people in America”
ਬੱਚਿਆਂ ਦੀਆਂ ਕਿਤਾਬਾਂ ਦੇ ਕੁਝ ਅੱਗੇ-ਵਧੂ ਨੌਜਵਾਨ ਲੇਖਕਾਂ ਨੇ ਕੌਮੀ ਪੱਧਰ ‘ਤੇ “ੱੲ
ਂੲੲਦ ਧਵਿੲਰਸੲ ਭੋਕਸ” ਨਾਂ ਦੀ ਇਕ ਸ਼ਲਾਘਾਯੋਗ ਲਹਿਰ ਚਲਾਉਣ ਦਾ ਫੈਸਲਾ ਕੀਤਾ ਹੈ।ਉਸ ਦਵਾਰਾ
ਉਹ ਹੋਰ ਲੇਖਕਾਂ ਅਤੇ ਖਾਸਕਰ ਪਰਕਾਸ਼ਕਾਂ ਨੂੰ ਘਟ ਗਿਣਤੀ ਬੱਚਿਆਂ, ਨੌਜਵਾਨਾਂ ਦੇ ਵਿਭਿੰਨ੍ਹ
ਅਹਿਸਾਸਾਂ ਅਤੇ ਤਜਰਬਿਆਂ ਬਾਰੇ ਕਿਤਾਬਾਂ ਛਾਪਣ ਲਈ ਸੰਚਾਰ ਸਾਧਨਾਂ ਰਾਹੀਂ ਉਤਸ਼ਾਹਤ ਕਰ ਰਹੇ
ਹਨ।ਉਹਨਾਂ ਵਿਚ ‘ਛਅਕੲ ਼ਟਿੲਰਅਰੇ’ ਨਾਂ ਦੀ ਇਕ ਵਰਨਣਯੋਗ ਕੰਪਨੀ, ਸੋਨਾ ਚਰਾਏਪੋਤਰਾ ਅਤੇ
ਡੌਨੀਅਲ ਕਲੇਟਨ ਵਲੋਂ ਨਿਊਯਾਰਕ ਵਿਚ ਸਥਾਪਤ ਕੀਤੀ ਗਈ ਹੈ .‘ਛਅਕੲ ਼ਟਿੲਰਅਰੇ’ ਦਾ ਮੁੱਖ
ਨਿਸ਼ਾਨਾ ਬੱਚਿਆਂ ਦੀਆਂ ਕਿਤਾਬਾਂ ਲਈ ਵਿਭਿੰਨ੍ਹ ਕਹਾਣੀਆਂ ਛਪਵਾਉਣਾ ਹੈ, ਤਾ ਕਿ
ਘਟ-ਗਿਣਤੀਆਂ ਜਿਨ੍ਹਾਂ ਵਿਚ ਵਿਭਿੰਨ੍ਹ ਪਿਛੋਕੜ ਵਾਲੇ ਸਿੱਖ ਬੱਚੇ ਵੀ ਸ਼ਾਮਿਲ ਹੋਣ ਅਤੇ
ਜਿਨ੍ਹਾਂ ਕਹਾਣੀਆਂ ਦੇ ਅਨੁਭਵ ਵਿਚ ਉਹਨਾਂ ਬੱਚਿਆਂ ਨੂੰ ਵੀ ਆਪਣਾ ਆਪ ਅਤੇ ਆਪਣਾ ਸਭਿਆਚਾਰ
ਦਿਸ ਸਕੇ.“ ੱੲ ਂੲੲਦ ਧਵਿੲਰਸੲ ਭੋਕਸ” ਬੲਚਅੁਸੲ ੱੲ ਅਰੲ ਦਵਿੲਰਸੲ ਪੲੋਪਲੲ ਨਿ ਅਮੲਰਚਿੳ,”
ਨਾਂ ਦੀ ਇਹਨਾਂ ਦੀ ਵੈਬ-ਸਾਈਟ ਹੈ, ਜੋ ਵਿਭਿੰਨ੍ਹਤਾ (ਦਵਿੲਰਸਟਿੇ) ਉਪਰ ਕਿਤਾਬਾਂ ਛਾਪਣ
ਨੂੰ ਬੜ੍ਹਾਵਾ ਦੇ ਰਹੀ ਹੈ।
23.Promoting Writers commited to Diversity:
ਪੰਜਾਬੀ ਅਤੇ ਹੋਰ ਜਥੇਬੰਦੀਆਂ ਜੋ ਆਪਣੇ ਸੱਭਿਆਚਾਰ ਬਾਰੇ ਜਿਥੇ ਸੰਚਾਰ ਸਾਧਨਾਂ ਰਾਹੀਂ
ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੀਆਂ ਹਨ, ਉਹਨਾਂ ਨੂੰ ਚਾਹੀਦਾ ਹੈ, ਕਿ ਵਿਭਿੰਨਤਾ ਦੇ ਪਾਸਾਰ
ਲਈ ਉਹਨਾਂ ਕਲਾਕਾਰਾਂ, ਲੇਖਕਾਂ ਅਤੇ ਕਵੀਆਂ ਨੂੰ ਖਾਸਕਰ ਜੋ ਬਹੁ-ਸੱਭਿਆਚਾਰੀ ਨਵੀਂ ਪੀੜ੍ਹੀ
ਲਈ ਲਿਖ ਰਹੇ ਹਨ, ਉਹਨਾਂ ਨੂੰ ਉੁਚੇਚਾ ਸਮੱਰਥਨ ਦੇਣ ।
24. A consensus panel Report of Interdisciplinary scholars:
ਇਹ ਪੈਨਲ ਪਿਛਲੇ 4 ਸਾਲ ਤੋਂ ‘education and diversity’ ਉਪਰ ਕੰਮ ਕਰ ਰਹੀ ਹੈ।
This panel is sponsored by ‘Center for Multicultural Education at the
University of Washington’ and the ‘Common Destiny Alliance at the
University of Maryland’. Its mian emphasis is on Teaching the Teachers and
Assessment. These professional development programs should help teachers
understand the complex characteristics of ethnic groups within the U.S.
society and the ways in which race and ethnicity, language and social
class interact to influence student behavior.
In Assessment: Teachers should use multiple culturally sensitive
techniques to assess complex cognitive and social skills.
ਸਾਰਅੰਸ਼:
ਅਮਰੀਕਾ ਵਿਚ ਆਪਣੇ ਗਦਰੀ ਅਤੇ ਸੰਗਰਾਮੀ ਵਿਰਸੇ ਉਪਰ ਪਹਿਰਾ ਦਿੰਦਿਆਂ ਮੇਰੇ ਇਸ ਲੇਖ ਦਾ
ਸਿਰਲੇਖ “ਪਗੜੀ ਸੰਭਾਲ ਜੱਟਾ” ਵਾਲਾ ਇਨਕਲਾਬੀ ਸਿਰਲੇਖ ਵੀ ਹੋ ਸਕਦਾ ਸੀ। 20ਵੀਂ ਸਦੀ ਦੇ
ਸ਼ੁਰੂ ਵਿਚ ਚਾਚਾ ਅਜੀਤ ਸਿੰਘ ਵਾਲੇ ਇਨਕਲਾਬੀ ਗੀਤ ਨਾਲ ਓਦੋਂ ਵੀ ਇਸ ਪਗੜੀ ਨੇ ਅਲੰਕਾਰ
ਵਜੋਂ ਕਿਸੇ ਇਕ ਧਰਮ ਖਾਤਿਰ ਨਹੀਂ, ਸਮੁੱਚੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੀ ਰਾਖੀ ਦੀ
ਪਰਤੀਕ ਬਣਕੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲਈ ਸੀ। ਅਮਰੀਕਾ ਵਿਚੋਂ ਗਦਰ ਪਾਰਟੀ ਦੇ ਝੰਡੇ
ਹੇਠ, ਗਦਰੀ ਬਾਬਿਆਂ ਦੇ ਸਿਰੀਂ ਵੀ ਇਹੀ ਪਗੜੀ ਪੰਜਾਬੀਅਤ ਦੀ ਪਰਤੀਕ ਹੀ ਨਹੀਂ, ਸਮੁੱਚੀ
‘ਹਿੰਦੁਸਤਾਨੀਅਤ ਦੀ ਅਜ਼ਾਦੀ ਲਈ ਲੜਾਈ‘ ਦੀ ਪਰਤੀਕ ਬਣ ਕੇ ਉਭਰੀ ਸੀ। ਉਸ ਵੇਲੇ ਕੇਵਲ ਸਿੱਖ
ਜਾਂ ਪੰਜਾਬੀ ਹੀ ਨਹੀਂ, ਸਮੁੱਚੇ ਹਿੰਦੁਸਤਾਨੀ, ਇਕ ਲੜੀ ਪਰੋਏ ਗਏ ਸਨ। ਉਹਨਾਂ ਦੇਸ਼ਭਗਤਾਂ
ਦੀ ਅਗਵਾਈ ਹੇਠ ਕੌਮੀ ਏਕਤਾ ਵਾਲੀ ਅਜਿਹੀ ਮਿਸਾਲ ਨਾ ਤਾਂ ਕਦੇ ਇਸ ਤੋਂ ਪਹਿਲਾਂ ਮਿਲਦੀ ਸੀ,
ਅਤੇ ਨਾ ਹੀ ਉਸ ਤੋਂ ਮਗਰੋਂ ਅਜੇ ਤੀਕ ਹਿੰਦੋਸਤਾਨ ਵਿਚ ਦਿਸਦੀ ਨਜ਼ਰ ਆਉਂਦੀ ਹੈ।
ਅਜੋਕੀ ਸਥਿਤੀ ਅੰਦਰ ਕਿਸੇ ਹੋਰ ਪ੍ਰਸੰਗ ਵਿਚ, ਹਥਲਾ ਲੇਖ ਵੀ ੳਨ੍ਹਾਂ ਨਾਲ ਹੀ ਮੇਲ ਖਾਂਦਾ
ਹੈ, ਜਦੋਂ ਕੌਮੀ ਸੁਰੱਖਿਆ ਦੇ ਬਹਾਨੇ ਇਸ ਪਗੜੀ ਨੂੰ ਬਾਹਰੀ ਦਿੱਖ ਕਾਰਣ ਅਤੰਕਵਾਦੀਆਂ ਦਾ
ਹਊਆ ਬਣਾ ਦਿੱਤਾ ਗਿਆ ਹੈ। ਅਜਿਹੀਆਂ ਚਾਲਾਂ ਨਾਲ ਵਾਰੀ ਵਾਰੀ ਨਾਨ-ਵਾਈਟ ਘਟ-ਗਿਣਤੀਆਂ ਨੂੰ
ਨਰੜ ਕੇ ਨਸਲਵਾਦੀ ਬਘਿਆੜਾਂ ਅੱਗੇ ਸੁੱਟ ਦੇਣਾ ਕੇਵਲ ਕਲ੍ਹ ਦੀ ਗੱਲ ਨਹੀਂ ਹੈ, ਉਸ ਸੋਚ ਅਤੇ
ਚਾਲ ਵਾਲੇ ਲੋਕ ਅੱਜ ਵੀ ਹਨ। ਪਰ ਇਸ ਵੇਰ ਇਸ ਪਗੜੀ ਦੇ ਪੇਚਾਂ ਵਿਚ ਕੇਵਲ ਪੰਜਾਬੀ ਜਾਂ
ਹਿੰਦੁਸਤਾਨੀ ਸੱਭਿਆਚਾਰ ਹੀ ਨਹੀਂ, ਏਥੇ ਵਸਦੀਆਂ ਹੋਰ ਘਟ-ਗਿਣਤੀਆਂ ਦੇ ਸੱਭਿਆਚਾਰ ਵੀ ਬੱਝ
ਗਏ ਹੋਏ ਹਨ। ਇਹਦੇ ਸਨਮੁਖ ਅਜੋਕੀ ਵੰਗਾਰ ਬੇਸ਼ੱਕ ਪਹਿਲੀਆਂ ਇਤਿਹਾਸਿਕ ਵੰਗਾਰਾਂ ਨਾਲੋਂ
ਕਿਸੇ ਤਰਾਂ ਵੀ ਵੱਖਰੀ ਨਹੀਂ ਹੈ, ਵੱਖਰਾ ਜੇ ਹੈ ਤਾਂ ਇਹ ਕਿ ਇਸ ਵੇਰ ਕੌਮੀ ਪੱਧਰ ਤੇ
ਪ੍ਰਤੀਕਰਮ ਵੱਖਰਾ ਹੋ ਰਿਹਾ ਹੈ।ਜਿਥੇ ਮੁਗਲ ਰਾਜ ਵੇਲੇ ਮੁਗਲ ਆਪਣੀ ਬਾਦਸ਼ਾਹੀ ਨੂੰ
ਪੰਜਾਬੀਅਤ ਕੋਲੋਂ ਖਤਰਾ ਸਮਝਕੇ ਅਖੀਰ ਤੀਕ ਇਸ ਦੇ ਕੱਟੜ ਵੈਰੀ ਰਹੇ। ਅਜੀਤ ਸਿੰਘ ਵੇਲੇ
ਅੰਗਰੇਜ਼ਾਂ ਨੇ ਇਸ ਉਪਰ ਤਸ਼ੱਦਦ ਢਾਹਿਆ।ਅਮਰੀਕਾ ਵਿਚ ਗਦਰੀਆਂ ਵੇਲੇ ਗੋਰੇ ਨਸਲ ਵਾਦੀਆਂ ਨੇ
ਇਨ੍ਹਾਂ ਨੂੰ ‘੍ਰਅਗ ਹੲੳਦੲਦ‘ ਗਰਦਾਨ ਕੇ ਜ਼ਲੀਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ, ਅੰਗਰੇਜ਼ ਨੇ
ਤਾਂ ਹਿੰਦੁਸਤਾਨ ਵਿਚ ਚੁੱਕ ਕੇ ਫਾਂਸੀ ਉਪਰ ਹੀ ਲਟਕਾ ਦਿਤਾ ਸੀ। ਤਸੱਲੀ ਵਾਲੀ ਗੱਲ ਇਹ ਹੈ,
ਕਿ ਇਸ ਵੇਰ ਕੌਮੀ ਪੱਧਰ ਉਪਰ ਉੱਠੀ ਇਸ ਨਫਰਤੀ ਖੁਨਾਮੀਂ ਵਿਰੁਧ ਹਾਂ-ਪੱਖੀ ਪ੍ਰਤੀਕਰਮ ਵੀ
ਕੌਮੀ ਪੱਧਰ ਉਪਰ ਮਿਲ ਕੇ ਹੀ ਹੋਇਆ ਹੈ।ਇਸਦੀ ਪਹਿਲ-ਕਦਮੀ ਬੇਸ਼ਕ ਵਖ ਵਖ ਸਿੱਖ ਅਮਰੀਕਨ
ਜਥੇਬੰਦੀਆਂ ਵਲੋਂ ਹੀ ਕੀਤੀ ਗਈ ਹੈ, ਪਰੰਤੂ ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਕੇਵਲ
ਸਿੱਖਾਂ ਜਾਂ ਮੁਸਲਮਾਨਾਂ ਲਈ ਹੀ ਨਹੀਂ, ਸਮੁੱਚੀਆਂ ਘਟ-ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ
ਸਖਤ ਨੋਟਿਸ ਲਿਆ ਹੈ ਅਤੇ ਕੁਝ ਠੋਸ ਕਦਮ ਚੁੱਕੇ ਹਨ ।ਹੇਟ-ਕਰਾਈਮ ਦੇ ਪੀੜਤਾਂ ਦੇ ਹੱਕ ਵਿਚ
ਪਰੈਜ਼ੀਡੈਂਟ ਓਬਾਮਾ ਵਲੋਂ ਹਮਦਰਦੀ, ਨਸਲਵਾਦੀ ਹਮਲਿਆਂ ਦੀ ਸਖਤ ਆਲੋਚਨਾ, ਇੰਟਰਫੇਥ
ਕਮਿਊਨਿਟੀ ਵਲੋਂ ਪ੍ਰਦਰਸ਼ਨੀਆਂ, ਮੁਜ਼ਾਹਰੇ ਅਤੇ ਕੈਂਡਲ ਲਾਈਟ ਜਗਰਾਤੇ ਰੱਖੇ ਗਏ ਹਨ। ਪਿਛਲੇ
ਮਹੀਨੇ ਹੀ ਪੀਸ ਫਰੈਜ਼ਨੋਂ ਵਲੋਂ ਸਿੱਖ ਕੌਂਸਲ ਦੇ ਸਹਿਯੋਗ ਨਾਲ ‘ਇਸਲਾਮੋਫੋਬੀਆ‘ ਵਿਰੁਧ
ਵਿਚਾਰ-ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ 7 ਵੱਖਰੇ ਧਰਮਾਂ ਅਤੇ ਭਾਈਚਾਰਿਆਂ ਦੇ
ਬੁਲਾਰਿਆਂ ਨੇ ਹਿੱਸਾ ਲਿਆ ਸੀ।ਮੀਡੀਆ ਵੀ ਪੈਰ ਘਸੀਟਦਾ ਹੀ ਸਹੀ, ਧਵਿੲਰਸਟਿੇ ਬਾਰੇ ਕੁਝ
ਬੋਲਣ ਲਗਾ ਹੈ।ਸਭ ਤੋਂ ਵਡੀ ਗਲ; ਸਕੂਲਾਂ ਦੇ ਹਿਸਟਰੀ - ਸੋਸ਼ਲ ਸਾਇੰਸ ਕਰੀਕਲਮ ਫਰੇਮਵਰਕ
ਵਿਚ ਨਵੀਨਤਾ ਲਈ ਰਾਹ ਪਧਰਾ ਹੋਇਆ ਹੈ ।ਅਮਰੀਕਾ ਵਿਚ ਘਟ-ਗਿਣਤੀਆਂ ਦੇ ਇਤਿਹਾਸ ਨੂੰ ਮੁੱਖ
ਧਾਰਾ ਵਿਚ ਸ਼ਾਮਿਲ ਕਰਨ ਲਈ ਪਹਿਲ ਕਦਮੀ ਹੋਈ ਹੈ।ਲੰਮੇ ਸਮੇਂ ਤੋਂ ਕੈਲੇਫੋਰਨੀਆਂ ਦੇ ਵਿਸਰੇ
ਹਿਸਟਰੀ-ਸੋਸ਼ਲ ਸਾਇੰਸ ਦਾ ਸਿਲੇਬਸ 2016 ਵਿਚ ਨਵੀਨ ਹੋ ਕੇ ਟੈਕਸਟ ਬੁਕਸ ਵਿਚ ਪਹਿਲੀ ਵੇਰ
ਪੰਜਾਬੀਆਂ, ਖਾਸਕਰ ਸਿੱਖ ਪੰਜਾਬੀਆਂ; ਜਿਨ੍ਹਾਂ ਬਾਰੇ ਜ਼ਰਾ ਜਿਨਾਂ ਜ਼ਿਕਰ ਵੀ ਲਿੱਖਿਆ ਨਹੀਂ
ਸੀ ਮਿਲਦਾ, ਸ਼ਾਮਿਲ ਕਰਨ ਦੀ ਗੱਲ ਦੇਰ ਨਾਲ ਸਹੀ, ਦਰੁਸਤ ਕਦਮ ਹੈ।
5 ਲੱਖ ਪੰਜਾਬੀਆਂ ਦੀ ਆਬਾਦੀ ਵਾਲੇ ਗਵਾਂਢੀ ਦੇਸ ਕੈਨੇਡਾ ਵਲ ਵੇਖਦਿਆਂ ਤਾਂ ਹੋਰ ਵੀ ਨਵੀਂ
ਆਸ ਬਝਦੀ ਹੈ। ਕੈਨੇਡਾ ਦੀ ਸਰਕਾਰ ਵਿਚ ਡੀਫੈਂਸ ਮਨਿਸਟਰ ਹਰਜੀਤ ਸਿੰਘ ਸਾਜਨ ਦੇ ਨਾਲ 3 ਹੋਰ
ਪੰਜਾਬੀ ਵਜ਼ੀਰ ਬਣੇ ਹਨ। ਚਾਰ ਸਾਲ ਤੋਂ ਕੈਨੇਡਾ ਵਿਚ ਬੋਲੀ ਜਾਣ ਵਾਲੀ ਤੀਸਰੀ ਬੋਲੀ ਬਨਣ
ਸਦਕਾ ਹੁਣ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਸਰਕਾਰੀ ਤੌਰ ਤੇ ਅੰਗਰੇਜ਼ੀ ਅਤੇ ਫਰੈਂਚ ਪਿਛੋਂ
ਪੰਜਾਬੀ ਦਾ ਤੀਸਰਾ ਸਥਾਨ ਹੈ।ਬ੍ਰਿਟਸ਼ ਕੋਲੰਬੀਆ ਦੇ ਸਕੂਲ਼ਾਂ ਵਿਚ ਪੰਜਾਬੀ, ਕੋਰਸ ਵਜੋਂ
ਪੜ੍ਹਾਈ ਜਾ ਰਹੀ ਹੈ।ਇਸ ਬਦਲਦੇ ਪ੍ਰਸੰਗ ਵਿਚ ਬੇਸ਼ੱਕ ਅਧਿਆਪਕਾਂ ਕੋਲ ਪਾਠ-ਪੁਸਤਕਾਂ ਦੇ ਰੂਪ
ਵਿਚ ਕੋਈ ਢੁੱਕਵੀਂ ਪੜ੍ਹਨ-ਸਮੱਗਰੀ ਨਿਰਧਾਰਤ ਕਰਨਾ ਅਜੇ ਵੱਡੀ ਚੁਨੌਤੀ ਹੈ, ਪਰ ਇਹ ਸਭ
ਕੈਨੇਡਾ ਅਤੇ ਅਮਰੀਕਾ ਦੇ ਬਹੁ-ਸੱਭਿਆਚਾਰੀ ਅਤੇ ਬਹੁ-ਭਾਸ਼ੀ ਹੋਣ ਵਲ ਡੂੰਘੇ ਸੰਕੇਤ ਹਨ।
ਸਮੇਂ ਦੀ ਨਜ਼ਾਕਤ ਵਲ ਵੇਖਦਿਆਂ ਪ੍ਰਸਿਧ ਸ਼ਾਇਰ ਰਾਹਤ ਇੰਦੌਰੀ ਦਾ ਸ਼ੇਅਰ ਹੈ:
“ਜੋ ਆਜ ਸਾਹਿਬੇ ਮਸਨਦ ਹੈਂ, ਕਲ੍ਹ ਨਹੀਂ ਹੋਂਗੇ,
ਕਿਰਾਏਦਾਰ ਹੈਂ ਜ਼ਾਤੀ ਮਕਾਨ ਥੋੜ੍ਹੀ ਹੈ!
ਜਿਹੜੀ ਪਾਰਲੀਮੈਂਟ ਵਿਚ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਮਕਡੌਨਲਡ ਦਾ ੱਹਟਿੲ
ਮਅਨ’ਸ ਚੁੋਨਟਰੇ ਵਾਲਾ ਸੰਕਲਪ ਦੁਹਰਾਉਂਦਿਆਂ “ਕਾਮਾਗਾਟਾ ਮਾਰੂ” ਦੇ ਮੁਸਾਫਰਾਂ ਨੂੰ ਵਾਪਸ
ਮੌਤ ਦੇ ਮੂੰਹ ਵਲ ਧੱਕਦਿਆਂ ਓਦੋਂ ਬ੍ਰਿਟਿਸ਼ ਕੋਲੰਬੀਆ ਦੇ ਪਰੀਮੀਅਰ ੰਰਿ ੍ਰਚਿਹਅਰਦ
ੰਚਭਰਦਿੲ ਨੇ ਵੀ ਉਹੀ ਕੁਝ ਆਖਿਆ ਸੀ "ੳਨਦ ੱੲ ਅਲੱਐਸ ਹਅਵੲ ਨਿ ਮਨਿਦ ਟਹੲ ਨੲਚੲਸਸਟਿੇ ੋਾ
ਕੲੲਪਨਿਗ ਟਹਸਿ ਅ ੱਹਟਿੲ ਮਅਨ’ਸ ਚੁੋਨਟਰੇ.” ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਉਸੇ
ਪਾਰਲੀਮੈਂਟ ਵਿਚ ਰਸਮੀ ਤੌਰ ਤੇ “ਕਾਮਾਗਾਟਾ ਮਾਰੂ” ਦੇ ਉਨ੍ਹਾਂ ਪੀੜਤ ਮੁਸਾਫਰਾਂ ਨਾਲ ਹੋਈ
ਨਸਲੀ ਬੇਇਨਸਾਫੀ ਲਈ ਮੁਆਫੀ ਮੰਗਣੱ, ਕੋਈ ਛੋਟੀ ਗੱਲ ਨਹੀਂ; ਇਤਿਹਾਸਿਕ ਐਲਾਨ ਹੈ।ਇਸ ਤੋਂ
ਪਹਿਲਾਂ 2013 ਅਮਰੀਕਾ ਵਿਚ ਔਰੀਗੌਨ ਸੂਬੇ ਦੇ ਆਸਟੋਰੀਆ ਸ਼ਹਿਰ ਦੀ ਸਿਟੀ ਕੌਂਸਲ ਅਤੇ ਮੇਅਰ
ਵਲੋਂ ਗਦਰ ਪਾਰਟੀ ਨੂੰ ਉਸਦੀ 100ਵੀਂ ਵਰ੍ਹੇ-ਗੰਢ ਤੇ ਸਨਮਾਨਿਤ ਕੀਤਾ ਜਾ ਚੁਕਾ ਹੈ।
ਸੌ ਸਵਾ ਸੌ ਸਾਲ ਪਿਛੋਂ ਇਨ੍ਹਾਂ ਰਸਮੀ ਇਸ਼ਨਾਨਾਂ ਦਵਾਰਾ ਪਿਛਲੇ ਸਾਰੇ ਪਾਪ ਤਾਂ ਬੇਸ਼ੱਕ
ਨਹੀਂ ਧੁਪਣੇ ਅਤੇ ਨਾ ਹੀ ਉਹ ਗੋਰੀ ਮਨੋ-ਬਿਰਤੀ ਇਸਤਰਾਂ ਰਾਤੋ-ਰਾਤ ਬਦਲਣ ਵਾਲੀ ਹੈ। ਫਿਰ
ਵੀ ਉਨ੍ਹਾਂ ਮੁਸਾਫਰਾਂ ਕੋਲੋਂ ਭਾਵੇਂ ਉਹ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ, ਮੁਆਫੀ ਮੰਗਣਾ
ਉਨ੍ਹਾਂ ਪੁਰਾਣੇ ਜ਼ਖਮਾਂ ਨੂੰ ਭਰਨ ਲਈ ਚੰਗੀ ਸ਼ੁਰੂਆਤ ਹੈ। ਪਬਲਿਕ ਸਕੂਲਾਂ ਵਿਚ ਧਵਿੲਰਸਟਿੇ
ਬਾਰੇ ਪੜ੍ਹਾਈ ਨੂੰ ਕੈਨੇਡਾ ਅਤੇ ਹੁਣ ਅਮਰੀਕਾ ਵਿਚ ਨਵੇਂ ਸਭਿਆਚਾਰ ਦੀ ਉਸਾਰੀ ਲਈ
ਨੀਂਹ-ਪੱਥਰ ਕਰਾਰ ਦੇਣ ਤਕ ਦਾ ਸਫਰ, ਕੇਵਲ ਪੰਜਾਬੀ ਜਾਂ ਹਿੰਦੁਸਤਾਨੀ ਸੱਭਿਆਚਾਰ ਲਈ ਹੀ
ਨਹੀਂ, ਸਮੁੱਚੇ ਘਟ-ਗਿਣਤੀ ਸੱਭਿਆਚਾਰਾਂ ਲਈ ਵੱਡੀ ਜਿੱਤ ਹੈ।ਕਥਿਤ “ਗਲੋਬਲ ਵਿਲਿਜ” ਵਿਚ
ਹੁਣ ਇਹ ਜਿੱਤ ਨਵੇਂ ਉੱਸਰ ਰਹੇ ਬਹੁ-ਸੱਭਿਆਚਾਰ ਦੀ ਜਿੱਤ ਹੈ; ਬਹੁ-ਭਾਸ਼ੀ ਹੋਣ ਲਈ ਸੱਦਾ
ਹੈ। ਪਰਵਾਸ ਦੇ ਇਸ ਬਦਲਦੇ ਪਰਸੰਗ ਅੰਦਰ ਚੰਗੀ ਗੱਲ ਹੈ, ਜੋ ਪੰਜਾਬੀ ਸੱਭਿਆਚਾਰ ਵੀ ਹੁਣ
ਇਸੇ ਨਾਲ ਹੀ ਬੱਝ ਰਿਹਾ ਹੈ । ਪੰਜਾਬੀ ਭਾਸ਼ਾ ਅਤੇ ਲਿੱਪੀ ਵੀ ਹੋਰ ਭਾਸ਼ਾਵਾਂ ਵਾਂਗ ਧਰਮ ਨਾਲ
ਨਹੀਂ, ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਣ ਸਦਕਾ, ਇਹਨਾਂ ਦਾ ਭਵਿੱਖ ਵੀ ਇਸੇ ਵਿਚ ਹੀ
ਸੁਰੱਖਿਅਤ ਹੈ!
1. Wikimedia Commons. From Popular Science Monthly 26 (1884): 145. Public
Domain.
2. Origon Historical Quarterly magazine Summer 2012: ivc “Ghadar,
Historical Silences, and Notions of belonging: Early 1900s Punjabis of
the Columbia River”
3. Yusuf Khan Kambalposh published his travelogue in Urdu titled Tarikh- e
- Yusufi alias Ajaibat e-Farang (Reprint Sang-e-Meel, 2004;
Between Worlds:The Travels of Yusuf Khan Kambalposh, Translated by
Mushirul Hasan, and Translated by Nishăt Zaidi, OUP India).
4.
https://www.facebook.com/waryam.sandhu/posts/1118482334860175?pnref=story
5. Tribune News Service Sunday, May 27, 2012, Chandigarh, India by Kanchan
Vasdev
6. https://www.facebook.com/photo.php?fbid=10206241039367484&set=p.102062
41039367484&type=3&theater
7. https://www.facebook.com/search/top/?q=waris%20singh%20ahluwalia
8. Assembly Concurrent Resolution No. 181 (Logue) Relative to California
Sikh American Awareness and Appreciation Month. Approved by
Governor September 14, 2010. Filed with Secretary of State September 14,
2010.
9. Origon Historical Quarterly magazine Summer 2012: “Ghadar, Historical
Silences, and Notions of belonging : Early 1900s Punjabis of
the Columbia River.”
10. Speaking at the Yugantar Ashram: 5 Wood Street, San Francisco in
California in May 2013 at the Centennial Celebration of the Founding of
the Ghadar Party.”
pSOrw isMG iF~loN
swbkw jnrl sk~qr,
is~K kONsl AOP sYNtrl kYlyPornIAW
10472 Rolling Hills Drive,
Madera, CA 93626
www.pashaurasinghdhillon.com
e: pashaurasinghdhillon@gmail.com
Tel: (559) 708 4399
-0-
|